ਸੂਬੇ ਦੀ ਸਿਆਸਤ ਹੋਈ ਤੇਜ਼, ਭਾਜਪਾ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ
ਚੰਡੀਗੜ੍ਹ, 12 ਮਾਰਚ: ਕਰੀਬ ਸਾਢੇ ਚਾਰ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਹੋਈ ਵਿਧਾਨ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪੱੱਸ਼ਟ ਬਹੁਮਤ ਨਾ ਮਿਲਣ ਕਾਰਨ ਭਾਜਪਾ ਤੇ ਜੇਜੇਪੀ ਵਿਚਕਾਰ ਹੋਇਆ ਗਠਜੋੜ ਹੁਣ ਟੁੱਟਣ ਵਾਲੇ ਪਾਸੇ ਵੱਧ ਰਿਹਾ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਤਨਾਅ ਵਧਿਆ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਜਪਾ ਦੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ।ਜਦੋਂਕਿ ਜਜਪਾ ਦੇ ਲੀਡਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੋਟਾਲਾ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ।
ਪੰਜਾਬ ’ਚ ਕਈ ਥਾਈਂ ਐਨ.ਆਈ.ਏ ਟੀਮਾਂ ਦੀ ਛਾਪੇਮਾਰੀ
ਬੀਤੇ ਕੱਲ ਉਹ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਮਿਲੇ ਸਨ। ਦਸਣਾ ਬਣਦਾ ਹੈ ਕਿ ਦੋਨਾਂ ਧਿਰਾਂ ਵਿਚਕਾਰ ਪਿਛਲੇ ਕੁੱਝ ਦਿਨਾਂ ਤੋਂ ਹੀ ਅੰਦਰੂਨੀ ਤਨਾਅ ਚੱਲਣ ਦੀਆਂ ਖ਼ਬਰਾਂ ਬਾਹਰ ਆ ਰਹੀਆਂ ਹਨ ਪ੍ਰੰਤੂ ਹੁਣ ਹਰਿਆਣਾ ਦੇ ਇੱਕ ਅਜਾਦ ਵਿਧਾਇਕ ਨਈਅਨ ਪਾਲ ਰਾਵਤ ਨੇ ਦਾਅਵਾ ਕੀਤਾ ਹੈ ਕਿ ਗਠਜੋੜ ਟੁੱਟਣ ਜਾ ਰਿਹਾ। ਸ਼੍ਰੀ ਰਾਵਤ ਨੇ ਇਹ ਬਿਆਨ ਮੁੱਖ ਮੰਤਰੀ ਨਾਲ ਮੁਲਾਕਤ ਤੋਂ ਬਾਅਦ ਕੀਤਾ ਹੈ। ਦਸਣਾ ਬਣਦਾ ਹੈ ਕਿ ਅਕਤੂਬਰ 2019 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 90 ਸੀਟਾਂ ਵਿਚੋਂ ਭਾਜਪਾ ਨੂੰ ਸਭ ਤੋਂ ਵੱਧ 40, ਕਾਂਗਰਸ ਪਾਰਟੀ ਨੂੰ 31, ਜਨਨਾਈਕ ਜਨਤਾ ਪਾਰਟੀ (ਜਜਪਾ) ਨੂੰ 10, ਹਰਿਆਣਾ ਲੋਕ ਹਿੱਤ ਪਾਰਟੀ ਨੂੰ 1, ਇੰਡੀਅਨ ਨੈਸ਼ਨਲ ਲੋਕ ਦਲ ਨੂੰ ਵੀ 1 ਤੋਂ ਇਲਾਵਾ 7 ਅਜਾਦ ਵਿਧਾਇਕਾਂ ਨੇ ਚੋਣ ਜਿੱਤੀ ਸੀ।
ਪੰਜਾਬ ’ਚ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ, ਬੱਸ ’ਤੇ ਸਫ਼ਰ ਕਰਨ ਵਾਲੇ ਰੱਖਣ ਧਿਆਨ
ਇੰਨ੍ਹਾਂ ਅਜਾਦ ਵਿਧਾਇਕਾਂ ਵਿਚੋਂ ਜਿਆਦਾਤਰ ਭਾਜਪਾ ਨਾਲ ਜੁੜ ਚੁੱਕੇ ਹਨ। ਇਹ ਵੀ ਚਰਚਾ ਹੈ ਕਿ ਜਜਪਾ ਦੇ ਵੀ ਕੁੱਝ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ। ਇਸਤੋਂ ਇਲਾਵਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਭਾਜਪਾ ਮੁੜ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਹਰਿਆਣਾ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਹੋਇਆ ਹੈ। ਜਿਸਦੇ ਤਹਿਤ ਕਾਂਗਰਸ ਹਰਿਆਣਾ ਵਿਚ 9 ਤੇ ਆਮ ਆਦਮੀ ਪਾਰਟੀ 1 ਲੋਕ ਸਭਾ ਸੀਟ ’ਤੇ ਚੋਣ ਲੜੇਗੀ।