WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸੰਗਰੂਰ

ਵੋਟ ਪਾਉਣ ਦੌਰਾਨ ‘ਚੋਣ ਚਿੰਨ’ ਲਗਾਉਣ ਵਾਲੇ ਭਾਜਪਾ ਉਮੀਦਵਾਰ ਬੁਰੇ ਫ਼ਸੇ

ਵਿਰੋਧੀ ਧਿਰਾਂ ਵੱਲੋਂ ਅਰਵਿੰਦ ਖ਼ੰਨਾ ਦੀ ਕੀਤੀ ਸਿਕਾਇਤ
ਸੰਗਰੂਰ, 1 ਜੂਨ: ਇਸ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਅੱਜ ਵੋਟਾਂ ਵਾਲੇ ਦਿਨ ਅਪਣੇ ਕਮੀਜ਼ ਦੀ ਜੇਬ੍ਹ ਉਪਰ ‘ਚੋਣ ਚਿੰਨ’ ਲਗਾ ਕੇ ਬੁਰੀ ਤਰ੍ਹਾਂ ਫ਼ਸ ਗਏ ਹਨ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸਿਕਾਇਤ ਕਰਦਿਆਂ ਇਸਨੂੰ ਚੋਣ ਜਾਬਤੇ ਦੀ ਸਪੱਸ਼ਟ ਉਲੰਘਣਾ ਦਸਿਆ ਹੈ। ਜਿਕਰਯੋਗ ਹੈ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ

ਬਠਿੰਡਾ ’ਚ ਵਧੀ ਹੋਈ ਪੋਲਿੰਗ ਫ਼ੀਸਦੀ ਕਿਸ ਉਮੀਦਵਾਰ ਦੇ ਹੱਕ ’ਚ ਜਾਵੇਗੀ?

ਜਨਤਕ ਤੌਰ ’ਤੇ ਚੋਣ ਪ੍ਰਚਾਰ ਕਰਨ ਨੂੰ ਚੋਣ ਜਾਬਤੇ ਦੀ ਉਲੰਘਣਾ ਮੰਨਿਆ ਜਾਂਦਾ ਹੈ ਪ੍ਰੰਤੂ ਅੱਜ ਜਦ ਅਰਵਿੰਦ ਖੰਨਾ ਅਪਣੇ ਪ੍ਰਵਾਰ ਦੇ ਨਾਲ ਵੋਟ ਪਾਉਣ ਲਈ ਬੂਥ ’ਤੇ ਗਏ ਤਾਂ ਉਨ੍ਹਾਂ ਦੇ ਪਹਿਨੀ ਹੋਈ ਕਮੀਜ਼ ਦੀ ਜੇਬ ਉਪਰ ਕਮਲ ਦਾ ਫੁੱਲ ਦਾ ਨਿਸ਼ਾਨ ਲਗਾਇਆ ਹੋਇਆ ਸੀ ਜੋਕਿ ਭਾਜਪਾ ਦਾ ਚੋਣ ਚਿੰਨ ਹੈ। ਆਪ ਆਗੂਆਂ ਨੇ ਚੋਣ ਕਮਿਸ਼ਨ ਨੂੰ ਭੇਜੀ ਸਿਕਾਇਤ ਵਿਚ ਸਖ਼ਤ ਕਰਨ ਦੀ ਮੰਗ ਕੀਤੀ ਹੈ।

 

Related posts

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਵੱਡੀ ਰਾਹਤ, ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ

punjabusernewssite

ਮੁੱਖ ਮੰਤਰੀ ਨੇ ਸ਼ਹੀਦ ਨਾਇਕ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

punjabusernewssite

ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ: ਢੀਂਡਸਾ ਸਮਰਥਕ ਨਹੀਂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

punjabusernewssite