Delhi News: ਲੰਘੀ 8 ਫ਼ਰਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਰਾਹੀਂ 27 ਸਾਲਾਂ ਬਾਅਦ ਦਿੱਲੀ ਦੀ ਮੁੜ ਵਾਪਸੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ 20 ਤਰੀਕ ਨੂੰ ਸਹੁੰ ਚੁੱਕ ਸਕਦੀ ਹੈ। ਇਹ ਸਹੁੰ ਚੁੱਕ ਸਮਾਗਮ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਹੋਵੇਗਾ, ਜਿਸਦੇ ਵਿਚ ਭਾਜਪਾ ਵੱਲੋਂ ਵੱਡੀ ਗਿਣਤੀ ਵਿਚ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸਦੇ ਵਿਚ ਪ੍ਰਧਾਨ ਮੰਤਰੀ ਸਹਿਤ ਡੇਢ ਦਰਜ਼ਨ ਤੋਂ ਵੱਧ ਮੁੱਖ ਮੰਤਰੀਆਂ ਦੇ ਵੀ ਸਮੂਲੀਅਤ ਹੋਵੇਗੀ। ਇਸਦੇ ਲਈ ਨਵੇਂ ਮੁੱਖ ਮੰਤਰੀ ਦੀ ਚੋਣ ਸਬੰਧੀ ਵਿਧਾਇਕ ਦਲ ਦੀ ਮੀਟਿੰਗ 19 ਫ਼ਰਵਰੀ ਨੂੰ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ ਅਮਰੀਕਾ ਤੋਂ ਡਿਪੋਰਟ ਕੀਤਾ ਇੱਕ ਹੋਰ ਪੰਜਾਬੀ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ
ਪਹਿਲਾਂ ਇਹ ਮੀਟਿੰਗ ਅੱਜ ਰੱਖੀ ਗਈ ਸੀ ਪ੍ਰੰਤੂ ਇਸਨੂੰ ਦੋ ਦਿਨਾਂ ਲਈ ਮੁਲਤਵੀਂ ਕਰਨ ਦੀ ਸੂਚਨਾ ਹੈ। ਹਾਲਾਂਕਿ ਭਾਜਪਾ ਨੂੰ ਦਿੱਲੀ ਵਿਚ ‘ਪ੍ਰਚੰਡ’ ਬਹੁਮਤ ਮਿਲਿਆ ਹੈ ਅਤੇ ਇਸਨੇ 70 ਵਿਚੋਂ 48 ਸੀਟਾਂ ਜਿੱਤੀਆਂ ਹਨ ਪ੍ਰੰਤੂ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਅੱਧੀ ਦਰਜ਼ਨ ਆਗੂਆਂ ਦੇ ਨਾਵਾਂ ਉਪਰ ਵਿਚਾਰ-ਚਰਚਾ ਹੋ ਰਹੀ ਹੈ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਭਾਜਪਾ ਚਰਚਾ ਤੋਂ ਦੂਰ ਕਿਸੇ ਨਵੇ ਚਿਹਰੇ ਨੂੰ ਪੇਸ਼ ਕਰਕੇ ਸਭ ਨੂੰ ਚੌਂਕਾ ਸਕਦੀ ਹੈ। ਉਂਝ ਜਿੰਨ੍ਹਾਂ ਨਾਵਾਂ ਦੀ ਚਰਚਾ ਹੈ, ਉਨ੍ਹਾਂ ਵਿਚ ਅਰਵਿੰਦ ਕੇਜ਼ਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਤੋਂ ਇਲਾਵਾ ਪਹਿਲੀ ਵਾਰ ਵਿਧਾਇਕ ਬਣੇ ਰਵਿੰਦਰ ਇੰਦਰਾਜ਼ ਸਿੰਘ,
ਇਹ ਵੀ ਪੜ੍ਹੋ ਪੰਜਾਬ ਦੇ ਕੈਬਨਿਟ ਮੰਤਰੀ ਦਾ ‘ਨਕਲੀ’ ਪੀਏ ਗ੍ਰਿਫ਼ਤਾਰ, ਮੰਤਰੀ ਦੇ ਨਾਂ ’ਤੇ ਲਏ ਸਨ 3 ਲੱਖ ਰੁਪਏ
ਆਪ ਸਰਕਾਰ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ਼ ਨੂੰ ਹਰਾਉਣ ਵਾਲੇ ਸ਼ਿਖਾ ਰਾਏ, ਤੀਜ਼ੀ ਵਾਰ ਦੇ ਵਿਧਾਇਕ ਵਿਜੇਂਦਰ ਗੁਪਤਾ,ਰਾਜ ਕੁਮਾਰ ਭਾਟੀਆ ਆਦਿ ਦੇ ਨਾਂ ਸ਼ਾਮਲ ਹਨ। ਇਸਤੋਂ ਇਲਾਵਾ ਭਾਜਪਾ ਵਿਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਤੇ ਰਾਸਟਰੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਵੱਡੀ ਜਿੰਮੇਵਾਰੀ ਮਿਲਣ ਦੀ ਚਰਚਾ ਹੈ। ਜੇਕਰ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਮਾਹਰ ਦਾਅਵਾ ਕਰਦੇ ਹਨ ਕਿ ਭਾਜਪਾ ਨੇ ਇਸਦੇ ਲਈ ਵੀ ਲਗਭਗ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸਦੇ ਵਿਚ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹੁਣ ਭਾਜਪਾ ਦੀ ਟਿਕਟ ’ਤੇ ਚੋਣ ਜਿੱਤੇ ਸਿੱਖ ਚਿਹਰੇ ਅਰਵਿੰਦਰ ਸਿੰਘ ਲਵਲੀ ਦਾ ਨਾਂ ਵੀ ਚਰਚਾ ਵਿਚ ਹੈ। ਬਹਰਹਾਲ ਸਭ ਦੀਆਂ ਨਿਗਾਹਾਂ 20 ਫਰਵਰੀ ’ਤੇ ਟਿਕੀਆਂ ਹੋਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਦਿੱਲੀ ’ਚ 20 ਫ਼ਰਵਰੀ ਨੂੰ ਭਾਜਪਾ ਸਰਕਾਰ ਚੁੱਕੇਗੀ ਸਹੁੰ; ਮੁੱਖ ਮੰਤਰੀ ਦੀ ਚੋਣ 19 ਨੂੰ"