Punjabi Khabarsaar
ਬਠਿੰਡਾ

ਭਾਜਪਾ ਭਾਈਚਾਰਕ ਸਾਂਝ ਤੋੜਨ ਦੀ ਕਰਦੀ ਹੈ ਸਿਆਸਤ,ਕਾਗਰਸ ਕਰਦੀ ਜੋੜਨ ਦੀ ਗੱਲ : ਰਾਣਾ ਕੇਪੀ ਸਿੰਘ

ਬਠਿੰਡਾ, 24 ਮਈ:ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਰਾਣਾ ਕੇਪੀ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਭਾਜਪਾ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਗੰਭੀਰ ਇਲਜ਼ਾਮ ਲਗਾਏ ਹਨ। ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ ਸ਼੍ਰੀ ਕੇ.ਪੀ ਨੇ ਸ਼ਹਿਰ ਵਿੱਚ ਵਪਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਨੇ 10 ਸਾਲ ਜੁਮਲਿਆਂ ਦੀ ਸਰਕਾਰ ਚਲਾਈ, ਜਦੋਂ ਕਿ ਕਿਸਾਨਾਂ ਦੀ ਆਮਦਨ ਦੱੁਗਣੀ ਕਰਨ, ਐਮਐਸਪੀ ਦੀ ਗਰੰਟੀ ਦੇਣ, ਦੇਸ਼ ਦੇ ਫੌਜੀਆਂ ਦਾ ਸਨਮਾਨ ਵਧਾਉਣ, ਨੌਕਰੀਆਂ ਦੇਣ, ਮਹਿੰਗਾਈ ਨੂੰ ਨੱਥ ਪਾਉਣ, ਕਾਲਾ ਧਨ ਵਾਪਸ ਲਿਆਉਣ ਸਬੰਧੀ ਕੋਈ ਕੰਮ ਨਹੀਂ ਕੀਤਾ, ਜਿਸ ਕਰਕੇ ਅੱਜ ਦੇਸ਼ ਦੇ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਮੁਲਾਜ਼ਮਾਂ ਕੋਲ ਭਾਜਪਾ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ।

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 27 ਨੂੰ ਆਪ ਦੇ ਵਿਧਾਇਕਾਂ ਦੇ ਘਰਾਂ ਦਾ ਕਰਨਗੀਆਂ ਘਿਰਾਓ

ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਗੱਲ ਕਰਦੀ ਹੈ ਜਦੋਂ ਕਿ ਕਾਂਗਰਸ ਹਮੇਸ਼ਾ ਰਿਸ਼ਤਿਆਂ ਨੂੰ ਮਜਬੂਤ ਕਰਨ ਦੀ ਗੱਲ ਕਰਦੀ ਹੈ, ਜਿਸ ਕਰਕੇ ਅੱਜ ਲੜਾਈ ਮੋਦੀ ਵਰਸਿਸ ਰਾਹੁਲ ਗਾਂਧੀ ਹੈ। ਉਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਮੇਡੀਅਨ ਤੌਰ ’ਤੇ ਕੰਮ ਕਰ ਰਹੇ ਹਨ ਜਦੋਂ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਤੇ ਕੋਈ ਕੰਮ ਨਹੀਂ ਕੀਤਾ, ਵੀਵੀਆਈਪੀ ਕਲਚਰ ਬਰਕਰਾਰ ਹੈ ਬੇਰੁਜ਼ਗਾਰੀ ਵਧ ਰਹੀ ਹੈ, ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਾ ਬੇਅਦਬੀ ਦੀਆਂ ਘਟਨਾਵਾਂ ਤੇ ਕੋਈ ਕੰਮ ਨਹੀਂ ਹੋਇਆ, ਮਹਿਲਾਵਾਂ ਨੂੰ ਦੇਣ ਦਾ ਵਾਅਦਾ ਹਵਾ ਵਿੱਚ ਹੋ ਗਿਆ, ਜਿਸ ਕਰਕੇ ਅੱਜ ਲੋੜ ਹੈ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਐਮਐਸਪੀ ਦੀ ਗਰੰਟੀ ਵੀ ਹੋਵੇਗੀ, ਕਿਸਾਨਾਂ ਦਾ ਕਰਜ਼ਾ ਵੀ ਮਾਫ ਹੋਵੇਗਾ, ਬੇਰੁਜ਼ਗਾਰਾਂ ਨੂੰ ਨੌਕਰੀ ਵੀ ਮਿਲੇਗੀ, ਪੰਜਾਬ ਤਰੱਕੀ ਦੀਆਂ ਰਾਹਾਂ ਤੇ ਵੀ ਚੱਲੇਗੇ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਡਾਇਰੈਟਕਰ ਟਹਿਲ ਸਿੰਘ ਸੰਧੁ, ਪ੍ਰੀਤ ਮੋਹਨ ਸ਼ਰਮਾ, ਬਲਜੀਤ ਸਿੰਘ ਮੀਤ ਪ੍ਰਧਾਨ ਯੂਥ ਕਾਂਗਰਸ, ਜਗਰਾਜ ਸਿੰਘ, ਸੁਨੀਲ ਕੁਮਾਰ, ਅਸ਼ੀਸ਼ ਕਪੂਰ, ਦਾਰਾ ਸਿੰਘ ,ਵਿਜੇ ਕੁਮਾਰ, ਸੰਦੀਪ ਵਰਮਾ ਆਦਿ ਹਾਜ਼ਰ ਸਨ।

Related posts

ਪਤੰਗ ਚੜਾਉਂਦੇ ਭੈਣ-ਭਰਾ ਛੱਤ ਵਿਚੋਂ ਨਿਕਲੇ, ਗੰਭੀਰ ਜਖ਼ਮੀ

punjabusernewssite

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਹਲਕੇ ਦੇ ਸਕੂਲਾਂ ਦੀ ਅੱਪਗਰੇਡ ਕੈਂਸਲ ਕਰਨ ’ਤੇ ਚੁੱਕੇ ਸਵਾਲ

punjabusernewssite

ਬਠਿੰਡਾ ’ਚ ਪੌਣੇ 11 ਲੱਖ ਵੋਟਰ ਅੱਜ ਕਰਨਗੇ 69 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

punjabusernewssite