ਚੰਡੀਗੜ੍ਹ, 31 ਮਾਰਚ: ਕਰੀਬ 32 ਸਾਲ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰ ਇਕੱਲਿਆਂ ਲੋਕ ਸਭਾ ਦੀਆਂ ਚੋਣਾਂ ਲੜਨ ਜਾ ਰਹੀ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਮੰਗਵੇਂ ਉਮੀਦਵਾਰਾਂ ਦੇ ਸਹਾਰੇ ਪੰਜਾਬ ਦੀ ਸਿਆਸੀ ਜਮੀਨ ‘ਤੇ ਪੈਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਕੱਲ ਭਾਜਪਾ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ 6 ਉਮੀਦਵਾਰਾਂ ਦੀ ਐਲਾਨੀ ਪਹਿਲੀ ਸੂਚੀ ਦੇ ਵਿੱਚ 3 ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ। ਇਹਨਾਂ ਦੇ ਵਿੱਚ ਲੁਧਿਆਣਾ ਤੋਂ ਕਾਂਗਰਸ ਪਾਰਟੀ ਛੱਡ ਕੇ ਆਏ ਸਿਟਿੰਗ ਐਮਪੀ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਆਪ ਦੇ ਜਲੰਧਰ ਤੋਂ ਸਿਟਿੰਗ ਐਮਪੀ ਤੇ ਐਲਾਨੇ ਉਮੀਦਵਾਰ ਸੁਸ਼ੀਲ ਰਿੰਕੂ ਸ਼ਾਮਿਲ ਹਨ।
ਮਾਮਲਾ ਵਿਧਾਇਕਾਂ ਦੀ ਖ਼ਰੀਦੋ-ਫ਼ਰੌਖਤ ਦਾ: ਆਪ ਵਿਧਾਇਕ ਦੀ ਸਿਕਾਇਤ ’ਤੇ ਪਰਚਾ ਦਰਜ਼
ਇਸ ਤੋਂ ਇਲਾਵਾ ਸਾਬਕਾ ਡਿਪਲੋਮੈਟਿਕ ਤਰਨਜੀਤ ਸਿੰਘ ਸੰਧੂ ‘ਤੇ ਵੀ ਪਾਰਟੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਾਅ ਖੇਡਿਆ ਹੈ ਜਦੋਂ ਕਿ ਦਿੱਲੀ ਤੋਂ ਪਾਰਟੀ ਦੇ ਸੰਸਦ ਤੇ ਪੰਜਾਬ ਦੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਹੁਣ ਫਰੀਦਕੋਟ ਰਿਜਰਵ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜੇਕਰ ਪਾਰਟੀ ਕਾਡਰ ਨਾਲ ਜੁੜੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਪਹਿਲੀ ਲਿਸਟ ਦੇ ਵਿੱਚ ਸਿਰਫ ਗੁਰਦਾਸਪੁਰ ਤੋਂ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਦਾ ਨਾਮ ਆਉਂਦਾ ਹੈ ਜੋ ਕਿ ਲੰਮੇ ਸਮੇਂ ਤੋਂ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਜਦੋਂ ਕਿ ਬਾਕੀ ਪੰਜ ਉਮੀਦਵਾਰ ਗੈਰ ਵਿਚਾਰਧਾਰਾ ਨਾਲ ਸਬੰਧਿਤ ਹਨ।
ਭਾਜਪਾ ਵੱਲੋਂ ਰਾਜਨਾਥ ਸਿੰਘ ਦੀ ਅਗਵਾਈ ਹੇਠ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ
ਹਾਲਾਂਕਿ ਪੰਜਾਬ ਦੇ ਸੱਤ ਹੋਰ ਲੋਕ ਸਭਾ ਹਲਕਿਆਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਜਿੱਥੇ ਵੀ ਪਾਰਟੀ ਵੱਲੋਂ ਮਜਬੂਤ ਉਮੀਦਵਾਰਾਂ ਦੀ ਖੋਜ ਕੀਤੀ ਜਾ ਰਹੀ ਹੈ, ਜਿਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨ ਦੀਆਂ ਚਰਚਾਵਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ। ਦੱਸਣਾ ਬਣਦਾ ਹੈ ਕਿ 1992 ਦੇ ਵਿੱਚ ਭਾਜਪਾ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਕੱਲਿਆਂ ਲੋਕ ਸਭਾ ਦੀਆਂ ਚੋਣਾਂ ਲੜੀ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣ ਸਮਝੌਤਾ ਹੋ ਗਿਆ ਅਤੇ ਹੁਣ ਤੱਕ ਦੋਨੇ ਧਿਰਾਂ ਆਪਣੇ ਸਿਆਸੀ ਗਠਜੋੜ ਨੂੰ ਨਹੁੰ ਤੇ ਮਾਸ ਦਾ ਰਿਸ਼ਤਾ ਕਰਾਰ ਦਿੰਦਿਆਂ ਰਲ ਕੇ ਚੋਣ ਲੜਦੀਆਂ ਆ ਰਹੀਆਂ ਹਨ।
ਲੁਧਿਆਣਾ ਤੇ ਪਟਿਆਲਾ ‘ਚ ਉਮੀਦਵਾਰਾਂ ਦੀ ਖੋਜ ਲਈ ਕਾਂਗਰਸ ਵੱਲੋਂ ਮੋਬਾਇਲ ਸਰਵੇਖਣ ਸ਼ੁਰੂ
ਇਸ ਚੋਣ ਸਮਝੌਤੇ ਦੇ ਤਹਿਤ ਭਾਜਪਾ ਸਿਰਫ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਚੋਣ ਲੜਦੀ ਰਹੀ ਹੈ। ਜਦੋਂ ਕਿ ਬਾਕੀ 10 ਹਲਕਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰੇ ਜਾਂਦੇ ਰਹੇ ਹਨ। ਇਸ ਵਾਰ ਵੀ ਮੁੜ ਦੋਨਾਂ ਧਿਰਾਂ ਦੇ ਇਕੱਠਿਆਂ ਹੋਣ ਦੀਆਂ ਚਰਚਾਵਾਂ ਲਗਾਤਾਰ ਚੱਲਦੀਆਂ ਰਹੀਆਂ ਪਰੰਤੂ ਸੀਟਾਂ ਦੀ ਵੰਡ ਨੂੰ ਲੈ ਕੇ ਗਠਜੋੜ ਦੀ ਗੱਲ ਸਿਰੇ ਨਾ ਲੱਗ ਸਕੀ। ਜਿਸਦੇ ਚਲਦੇ ਭਾਜਪਾ ਵੱਲੋਂ ਇਕੱਲਿਆਂ ਚੋਲ ਲੜਨ ਦਾ ਐਲਾਨ ਕੀਤਾ ਗਿਆ ਸੀ। ਜੇਕਰ ਪੰਜਾਬ ਦੇ ਬਾਕੀ ਰਹਿੰਦੇ ਸੱਤ ਲੋਕ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਤੋਂ ਜਿੰਨਾਂ ਉਮੀਦਵਾਰਾਂ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ,
ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ
ਉਹ ਵੀ ਦੂਜੀਆਂ ਪਾਰਟੀਆਂ ਤੋਂ ਭਾਜਪਾ ਦੇ ਵਿੱਚ ਆਏ ਹਨ। ਇਹਨਾਂ ਵਿੱਚ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਨਕਈ ਅਤੇ ਸਰੂਪ ਚੰਦ ਸਿੰਗਲਾ ਦਾ ਨਾਮ ਪ੍ਰਮੁੱਖ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਵੀ ਭਾਜਪਾ ਵੱਲੋਂ ਕਾਂਗਰਸ ਦੇ ਇੱਕ ਵੱਡੇ ਆਗੂ ਦੇ ਦਾਅ ਖੇਡਣ ਦੀ ਤਿਆਰੀ ਕੀਤੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਹੋਰਨਾਂ ਧਿਰਾਂ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਇਹਨਾਂ ਬੇਗਾਨੇ ਉਮੀਦਵਾਰਾਂ ਦੇ ਸਹਾਰੇ ਪੰਜਾਬ ਦੇ ਵਿੱਚ ਸਿਆਸੀ ਜਮੀਨ ‘ਤੇ ਪੈਰ ਲਗਾਉਣ ਦੇ ਵਿੱਚ ਕਿੰਨਾ ਕੁਝ ਸਫ਼ਲ ਹੁੰਦੀ ਹੈ ?
Share the post "ਮੰਗਵੇਂ ਉਮੀਦਵਾਰਾਂ ਸਹਾਰੇ ਭਾਜਪਾ ਪੰਜਾਬ ਦੀ ਸਿਆਸੀ ਜਮੀਨ ‘ਤੇ ਪੈਰ ਲਾਉਣ ਦੀ ਤਿਆਰੀ ‘ਚ"