ਲੁਧਿਆਣਾ, 29 ਮਈ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਵਿਚ ਵੱਡੀ ਮਜ਼ਬੂਤੀ ਮਿਲੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਦੱਖਣੀ ਤੋਂ ਦੂਜੇ ਨੰਬਰ ‘ਤੇ ਰਹਿਣ ਵਾਲੇ ਭਾਜਪਾ ਉਮੀਦਵਾਰ ਸਤਿੰਦਰਪਾਲ ਸਿੰਘ ਸੱਠਾ ਤਾਜਪੁਰੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਇੱਥੇ ਪਾਰਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਅਤੇ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ
ਵਰਣਨਯੋਗ ਹੈ ਕਿ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਤਾਜਪੁਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਕੇ ਦੂਜੇ ਨੰਬਰ ‘ਤੇ ਰਹੇ ਸਨ। ਤਾਜਪੁਰੀ ਲੁਧਿਆਣਾ ਦੇ ਇੱਕ ਉੱਘੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਤਾਜਪੁਰੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।
ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਅੱਜ,ਮਾਂ-ਪਿਊ ਨੇ ਕਲੇਜ਼ੇ ਨੂੰ ਧੂਅ ਪਾਉਂਦੀਆਂ ਪੋਸਟਾਂ ਕੀਤੀਆਂ ਸ਼ੇਅਰ
ਇਸ ਦੌਰਾਨ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ, ਦਵਿੰਦਰ ਯਾਦਵ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਸੰਸਦੀ ਹਲਕੇ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਜਿੱਤ ਦਾ ਫਰਕ ਵਧੇਗਾ। ਦੱਸਣਾ ਬਣਦਾ ਹੈ ਇਸ ਤੋਂ ਪਹਿਲਾਂ ਬੈਂਸ ਭਰਾ ਵੀ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰਕੇ ਰਾਜਾ ਵੜਿੰਗ ਦੀ ਸਪੋਰਟ ‘ਤੇ ਪੂਰੇ ਡਟੇ ਹੋਏ ਹਨ। ਇਸ ਤੋਂ ਇਲਾਵਾ ਬੀਤੇ ਕੱਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਪੰਜਾਬ ਕਾਂਗਰਸ ਦੇ ਖੁੱਲੀ ਮੱਦਦ ਦਾ ਐਲਾਨ ਕੀਤਾ ਹੈ।
Share the post "ਲੁਧਿਆਣਾ ‘ਚ ਵੜਿੰਗ ਹੋਏ ਤਾਕਤਵਰ, ਭਾਜਪਾ ਆਗੂ ਸਤਿੰਦਰਪਾਲ ਸੱਠਾ ਕਾਂਗਰਸ ‘ਚ ਸ਼ਾਮਿਲ"