ਹਾਲੇ ਤੱਕ ਕਿਸੇ ਉਮੀਦਵਾਰ ਦੇ ਹੱਕ ’ਚ ਚੱਲਦੇ ਨਹੀਂ ਦੇ ਰਹੇ ਦਿਖਾਈ
ਬਠਿੰਡਾ, 26 ਅਪ੍ਰੈਲ: ਪੰਜਾਬ ਦੇ ਵਿਚ ਸਭ ਤੋਂ ਲੰਮਾ ਸਮਾਂ ‘ਖ਼ਜਾਨਾ ਮੰਤਰੀ’ ਰਹਿਣ ਦਾ ਰਿਕਾਰਡ ਕਾਇਮ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਪੱਟੀ ’ਚ ਹਿਮਾਇਤੀਆਂ ’ਤੇ ਹੁਣ ਭਾਜਪਾ ਦੇ ਵੱਡੇ ਲੀਡਰਾਂ ਨੇ ‘ਬਾਜ਼’ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਭਾਜਪਾ ਦੀ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚ ‘ਸਿਰ-ਧੜ’ ਦੀ ਬਾਜ਼ੀ ਲੱਗੀ ਹੋਈ ਹੈ ਅਤੇ ਮੋਦੀ-ਸ਼ਾਹ ਦੀ ਜੋੜੀ ਨੇ ਬਾਦਲਾਂ ਨੂੰ ਉਨ੍ਹਾਂ ਦੇ ਘਰ ਵਿਚ ਹਰਾਉਣ ਦੇ ਲਈ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਅਕਾਲੀ ਦਲ ਦੇ ਧੜੱਲੇਦਾਰ ਜਰਨੈਲ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਤੇ ਸ: ਮਲੂਕਾ ਦੇ ਵੀ ਜਲਦੀ ਹੀ ਭਾਜਪਾ ਦੇ ‘ਪਾਲੇ’ ਵਿਚ ਆਉਣ ਦੀਆਂ ਕੰਨਸੋਆ ਦਾ ਬਜ਼ਾਰ ਗਰਮ ਹੈ। ਅਜਿਹੀ ਹਾਲਾਤ ਵਿਚ ਜਦ ਉਮੀਦਵਾਰ ਲਈ ਇੱਕ-ਇੱਕ ਵੋਟ ਕੀਮਤੀ ਬਣੀ ਹੋਈ ਹੈ ਤਦ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਹਿਮਾਇਤੀਆਂ ਦੀ ‘ਰਹੱਸਮਈ’ ਚੁੱਪੀ ਭਾਜਪਾ ਆਗੂਆਂ ਨੂੰ ਰੜਕਣ ਲੱਗੀ ਹੈ।
Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ
ਹਾਲਾਂਕਿ ਮਨਪ੍ਰੀਤ ਬਾਦਲ ਦੇ ਇਹਨਾਂ ਹਮਾਇਤੀਆਂ ਵੱਲੋਂ ਹਾਲੇ ਤੱਕ ਭਾਜਪਾ ਨੂੰ ਜੁਆਇਨ ਨਹੀਂ ਕੀਤਾ ਗਿਆ ਪ੍ਰੰਤੂ ਪਾਰਟੀ ਨੂੰ ਉਮੀਦ ਹੈ ਕਿ ਇਹ ਮਨਪ੍ਰੀਤ ਦੇ ਨਜ਼ਦੀਕੀ ਹੋਣ ਕਾਰਨ ਉਹਨਾਂ ਦੇ ਨਾਲ ਚੱਲ ਸਕਦੇ ਹਨ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਖੁਦ ‘ਦਿਲ’ ਦੀ ਬੀਮਾਰੀ ਤੋਂ ਪੀੜਤ ਹੋ ਗਏ ਹਨ ਤੇ ਉਨ੍ਹਾਂ ਦੇ ਸਟੈਂਟ ਪਏ ਹਨ ਅਤੇ ਹੁਣ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਖ਼ੁਦ ਅਪਣੇ ਸੋਸਲ ਮੀਡੀਆ ਉਪਰ ਖ਼ੁਲਾਸਾ ਕਰਕੇ ਦਸਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਮੁੜ ਉਨ੍ਹਾਂ ਨੂੰ ਹਸਪਤਾਲ ਵਿਚ ਜਾਣਾ ਪੈਣਾ ਹੈ। ਭਾਜਪਾ ਦੇ ਉਚ ਆਗੂਆਂ ਨੇ ਇਸ ਮੁੱਦੇ’ਤੇ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਹਾਲਾਤ ਵਿਚ ਪਾਰਟੀ ਮਨਪ੍ਰੀਤ ਸਿੰਘ ਬਾਦਲ ਦੇ ‘ਦਿਲ’ ਉਪਰ ਜਿਆਦਾ ਸਿਆਸੀ ਬੋਝ ਨਹੀਂ ਪਾਉਣਾ ਚਾਹੁੰਦੀ ਪ੍ਰੰਤੂ ਪਾਰਟੀ ਇਹ ਜਰੂਰ ਚਾਹੁੰਦੀ ਹੈ ਕਿ ਸਾਬਕਾ ਖ਼ਜਾਨਾ ਮੰਤਰੀ ਅਪਣੇ ਹਿਮਾਇਤੀਆਂ ਨੂੰ ਖੁੱਲ ਕੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਤੋਰਨ, ਇਸਦੇ ਲਈ ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ। ਇਹ ਵੀ ਦਸਿਆ ਜਾ ਰਿਹਾ ਕਿ ਮਲੂਕਾ ਪ੍ਰਵਾਰ ਵੀ ਮਨਪ੍ਰੀਤ ਬਾਦਲ ਨਾਲ ਤਾਲਮੇਲ ਬਿਠਾਉਣ ਵਿਚ ਜੁਟਿਆ ਹੋਇਆ ਹੈ।
ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ
ਗੌਰਤਲਬ ਹੈ ਕਿ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਇੱਕ ਦਰਜ਼ਨ ਦੇ ਕਰੀਬ ਕੌਂਸਲਰ ਅਤੇ ਵੱਡੇ ਆਗੂ ਮਨਪ੍ਰੀਤ ਬਾਦਲ ਦੇ ਇੱਕ ਇਸ਼ਾਰੇ ’ਤੇ ‘ਕੁਰਬਾਨ’ ਹੋਣ ਦਾ ਜਜਬਾ ਰੱਖਦੇ ਹਨ। ਉਹ ਪਹਿਲਾਂ ਵੀ ਅਪਣੇ ਇਸ ‘ਜਜਬੇ’ ਦਾ ਮੁਜ਼ਾਹਰਾ ਉਸ ਸਮੇਂ ਕਰ ਚੁੱਕੇ ਹਨ ਜਦ ਕਾਂਗਰਸ ਪਾਰਟੀ ਵੱਲੋਂ ਮਨਪ੍ਰੀਤ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੀ ਮੁਹਿੰਮ ਵਿੱਢੀ ਸੀ। ਹਾਲਾਂਕਿ ਰਮਨ ਗੋਇਲ ਦੀ ‘ਕੁਰਸੀ’ ਨੂੰ ਬਚਾਉਣ ਵਿਚ ਮਨਪ੍ਰੀਤ ਬਾਦਲ ਨੂੰ ਸਫ਼ਲਤਾ ਨਹੀਂ ਮਿਲੀ ਸੀ ਪ੍ਰੰਤੂ ਇਸਦੇ ਬਾਵਜੂਦ ਉਹ ਇੱਕ ਦਰਜ਼ਨ ਤੋਂ ਵੱਧ ਕਾਂਗਰਸੀ ਕੋਂਸਲਰਾਂ ਨੂੰ ਤੋੜਣ ਵਿਚ ਜਰੂਰ ਸਫ਼ਲ ਰਹੇ ਸਨ। ਇਸਤੋਂ ਇਲਾਵਾ ਇੱਕ ਸਾਬਕਾ ਆਗੂ ਨੇ ਤਾਂ ਮਨਪ੍ਰੀਤ ਬਾਦਲ ਵੱਲੋਂ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਅਪਣੇ ਘਰ ’ਤੇ ਕਮਲ ਦੇ ਫੁੱਲ ਵਾਲਾ ਝੰਡਾ ਵੀ ਲਗਾ ਦਿੱਤਾ ਸੀ। ਹੁਣ ਜਦ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤਾਂ ਦੇਖਣਾ ਹੋਵੇਗਾ ਕਿ ਮਨਪ੍ਰੀਤ ਸਿੰਘ ਬਾਦਲ ਕਦ ਅਪਣੇ ਇੰਨ੍ਹਾਂ ‘ਜਾਂਬਾਜ’ ਸਮਰਥਕਾਂ ਨੂੰ ਪਾਰਟੀ ਦੇ ਹੱਕ ਵਿਚ ਚੱਲਣ ਲਈ ਖੁਦ ਚੋਣ ਮੈਦਾਨ ਵਿਚ ਨਿੱਤਰਦੇ ਹਨ।
EVM VVPAT Controversy: ਸੁਪਰੀਮ ਕੋਰਟ ਨੇ ਰੱਦ ਕੀਤੀ VVPAT ਮਸ਼ੀਨਾਂ ਦੀ ਕਰਾਸ-ਚੈਕਿੰਗ ਕਰਨ ਵਾਲੀ ਪਟੀਸ਼ਨਾਂ
ਉਧਰ ਜਦ ਇਸ ਸਬੰਧ ਵਿਚ ਇਸ ਮੁੱਦੇ ’ਤੇ ਸ: ਬਾਦਲ ਦੇ ਹਿਮਾਇਤੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ‘‘ ਨਿੱਜੀ ਦੋਸਤੀ ਅਤੇ ਸਿਆਸੀ ਸਬੰਧਾਂ ਵਿਚ ਅੰਤਰ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਸ: ਬਾਦਲ ਨਾਲ ਨਿੱਜੀ ਲਿਹਾਜ਼ ਹੋ ਸਕਦੀ ਹੈ ਪ੍ਰੰਤੁੂ ਇਸਦਾ ਸਿਆਸੀ ਮੰਤਵ ਦੇ ਹਿਸਾਬ ਨਾਲ ਨਤੀਜ਼ਾ ਕੱਢਣਾ ਗਲਤ ਹੈ। ’’ ਇੱਕ ਹਿਮਾਇਤੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਤੱਕ ਨਾਂ ਤਾਂ ਭਾਜਪਾ ਜੁਆਇੰਨ ਕੀਤੀ ਗਈ ਹੈ ਤੇ ਨਾਂ ਹੀ ਕਿਸੇ ਹੋਰ ਪਾਰਟੀ ਦਾ ਪੱਲਾ ਫ਼ੜਿਆ ਗਿਆ ਹੈ, ਜਿਸਦੇ ਚੱਲਦੇ ਹੁਣ ਉਹ ਕੋਈ ਵੀ ਫੈਸਲਾ ਲੈਣ ਲਈ ਅਜਾਦ ਹਨ ਤੇ ਇਸਦੇ ਲਈ ਆਪਣੇ ਵਾਰਡਾਂ ਅਤੇ ਹੋਰਨਾਂ ਸਮਰਥਕਾਂ ਦੇ ਨਾਲ ਰਾਏ-ਮਸ਼ਵਰਾ ਕਰਕੇ ਹੀ ਕੋਈ ਅਗਲਾ ਕਦਮ ਚੁੱਕਣਗੇ ਕਿ ਲੋਕ ਸਭਾ ਵਿਚ ਕਿਸੇ ਧਿਰ ਦੀ ਹਿਮਾਇਤ ਕਰਨੀ ਹੈ ਜਾਂ ਨਹੀਂ।