ਚੰਡੀਗੜ੍ਹ, 9 ਜੁਲਾਈ: ਭਾਰਤੀ ਜਨਤਾ ਪਾਰਟੀ ਨੇ ਅੱਜ ਹਰਿਆਣਾ ਵਿਚ ਵੱਡਾ ਫ਼ੇਰਬਦਲ ਕਰਦਿਆਂ ਵਿਧਾਇਕ ਮੋਹਨ ਲਾਲ ਬਡੋਲੀ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਨਾਇਬ ਸਿੰਘ ਸੈਣੀ ਦੀ ਥਾਂ ਲੈਣਗੇ, ਜੋਕਿ ਮੌਜੂਦਾ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ। ਰਾਈ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਬਡੋਲੀ 1989 ਤੋਂ ਹੀ ਆਰਐਸਐਸ ਨਾਲ ਜੁੜੇ ਚੱਲੇ ਆ ਰਹੇ ਹਨ ਤੇ ਸਾਲ 1995 ਵਿਚ ਪਹਿਲੀ ਵਾਰ ਮੰਡਲ ਪ੍ਰਧਾਨ ਬਣੇ ਸਨ। ਜਿਸਤੋਂ ਬਾਅਦ ਉਹ ਸਿਆਸਤ ਦੀਆਂ ਪੋੜੀਆਂ ਚੜ੍ਹਦੇ ਗਏ ਤੇ ਹੁਣ ਸੂਬੇ ਦੇ ਪ੍ਰਧਾਨ ਬਣ ਗਏ ਹਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ
ਗੌਰਤਲਬ ਹੈ ਕਿ ਅਗਲੇ ਕੁੱਝ ਮਹੀਨਿਆਂ ਬਾਅਦ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਭਾਜਪਾ ਕੇਂਦਰ ਦੀ ਤਰਜ਼ ’ਤੇ ਇੱਥੈ ਵੀ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣ ਦੇ ਲਈ ਪੂਰੀ ਮਿਹਨਤ ਕਰ ਰਹੀ ਹੈ। ਜਿਸਦੇ ਚੱਲਦੇ ਹੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਮਨੋਹਰ ਲਾਲ ਖੱਟਰ ਦੀ ਥਾਂ ਮੁੱਖ ਮੰਤਰੀ ਬਣਾਇਆ ਗਿਆ ਸੀ ਜਦੋਂਕਿ ਸ਼੍ਰੀ ਖੱਟਰ ਨੂੰ ਹੁਣ ਕੇਂਦਰ ਵਿਚ ਮੰਤਰੀ ਬਣਾਇਆ ਗਿਆ ਹੈ। ਪਿਛਲੇ ਦਿਨੀਂ ਹਰਿਆਣਾ ਭਾਜਪਾ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਐਲਾਨ ਕੀਤਾ ਕਿ ਸੀ ਭਾਜਪਾ 24 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕੱਲਿਆ ਚੋਣ ਮੈਦਾਨ ਵਿਚ ਉਤਰੇਗੀ।