ਨਵੀਂ ਦਿੱਲੀ, 27 ਜੁਲਾਈ: ਅਗਨੀਵੀਰ ਯੋਜਨਾ ਦੇ ਮੁੱਦੇ ‘ਤੇ ਵਿਰੋਧੀਆਂ ਵੱਲੋਂ ਲਗਾਤਾਰ ਸੰਸਦ ਦੇ ਅੰਦਰ ਅਤੇ ਬਾਹਰ ਚੁੱਕੇ ਜਾ ਰਹੇ ਸਵਾਲਾਂ ਦੌਰਾਨ ਹੁਣ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਨੇ ਅਗਨੀਵੀਰਾਂ ਲਈ ਵੱਡੇ ਐਲਾਨ ਕਰਨੇ ਸ਼ੁਰੂ ਦਿੱਤੇ ਹਨ। ਕੁੱਝ ਦਿਨ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀਵੀਰਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਹੁਣ ਗੁਜਰਾਤ, ਛੱਤੀਸ਼ਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਓੜੀਸ਼ਾ ’ਚ ਵੀ ਅਗਨੀਵੀਰਾਂ ਨੂੰ ਪੁਲਿਸ ਭਰਤੀ ਵਿਚ ਰਿਸ਼ਜਵੇਸ਼ਨ ਦੇਣ ਦਾ ਐਲਾਨ ਕੀਤਾ ਹੈ।
ਮੋਦੀ ਦੀ ਅਗਵਾਈ ’ਚ ਨੀਤੀ ਆਯੋਗ ਦੀ ਮੀਟਿੰਗ ਅੱਜ, ਵਿਰੋਧੀਆਂ ਵੱਲੋਂ ਬਾਈਕਾਟ
ਇਸੇ ਤਰ੍ਹਾਂ ਕਈ ਸੂਬਿਆਂ ਨੇ ਇੰਨ੍ਹਾਂ ਨੂੰ ਭਰਤੀਸਮੇਂ ਉਪਰਲੀ ਉਮਰ ਹੱਦ ’ਚ ਵੀ ਛੋਟ ਦੇਣ ਦਾ ਫੈਸਲਾ ਲਿਆ ਹੈ। ਇੱਥੇ ਦਸਣਾ ਬਣਦਾ ਹੈਕਿ ਇਹ ਮਾਮਲਾ ਸੰਸਦ ਵਿਚ ਵੀ ਉੱਠਿਆ ਹੈ ਅਤੇ ਚੋਣਾਂ ਦੇ ਵਿਚ ਵੀ ਇਸਦੀ ਚਰਚਾ ਰਹੀ ਸੀ। ਬੀਤੇ ਕੱਲ ਵੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਜੇਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਇਸ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਿਆ ਸੀ। ਇਸ ਦੌਰਾਨ ਹੀ ਭਾਜਪਾ ਦੀ ਸੱਤਾ ਵਾਲੇ ਇੰਨ੍ਹਾਂ ਪੰਜ ਸੂਬਿਆਂ ਵੱਲੋਂ ਆਪਣੇ ਰਾਜਾਂ ’ਚ ਹੋਣ ਵਾਲੀ ਪੁਲਿਸ ਭਰਤੀ ਦੌਰਾਨ ਅਗਨੀਵੀਰਾਂ ਨੂੰ ਰਿਜਰਵੇਸ਼ਨ ਦੇਣ ਦਾ ਐਲਾਨ ਕੀਤਾ ਹੈ।