ਬਠਿੰਡਾ, 10 ਦਸੰਬਰ: ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਬੁਧਵਾਰ ਨੂੰ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਧੀਨ ਜਿਲ੍ਹੇ ਅੰਦਰ ਅਪਰੇਸ਼ਨ ਸੀਲ-5 ਤਹਿਤ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਤੇਜ ਕੀਤੀ ਗਈ ਹੈ।ਇਸ ਤੋਂ ਇਲਾਵਾ ਬਠਿੰਡਾ ਦੀ ਹੱਦ ਹਰਿਆਣਾ ਸੂਬਾ ਨਾਲ ਲੱਗਦੀ ਹੋਣ ਕਰਕੇ ਬਠਿੰਡਾ ਪੁਲਿਸ ਵੱਲੋਂ ਅੰਤਰਰਾਜੀ ਨਾਕਾਬੰਦੀ ਕੀਤੀ ਗਈ ਅਤੇ ਵਿਸ਼ੇਸ਼ ਚੈਕਿੰਗ ਨੂੰ ਸਰਗਰਮ ਕੀਤਾ ਗਿਆ ਤਾਂ ਨਾਲ ਲੱਗਦੇ ਹਰਿਆਣਾ ਸੂਬਾ ਵਿਚੋਂ ਵੀ ਕੋਈ ਸ਼ਰਾਰਤੀ ਅਨਸਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਲ੍ਹਾ ਬਠਿੰਡਾ ਅੰਦਰ ਕਾਬੂ ਕੀਤਾ ਜਾ ਸਕੇ ।
ਪੌਣੇ ਚਾਰ ਕਿਲੋ ਸੋਨਾ ਲੁੱਟਣ ਵਾਲਾ ਪੁਲਸੀਆ ਬਠਿੰਡਾ ਪੁਲਿਸ ਵੱਲੋਂ ਕਾਬੂ
ਇਸ ਮੌਕੇ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜਿਲ੍ਹਾ ਵਿੱਚ ਪੈਦੇ ਲਿੰਕ ਰਸਤਿਆਂ ਉਪਰ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਕਿਉਕਿ ਮਾੜੇ ਅਨਸਰਾਂ ਵੱਲੋਂ ਅਕਸਰ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਰਦਾਤ ਵਾਲੀ ਜਗ੍ਹਾ ਤੋਂ ਲਿੰਕ ਸੜਕਾਂ ਦਾ ਸਹਾਰਾ ਲਿਆ ਜਾਂਦਾ ਹੈ। ਇਸ ਕਰਕੇ ਲਿੰਕ ਸੜਕਾਂ ਪਰ ਬਠਿੰਡਾ ਜਿਲ੍ਹਾ ਅੰਦਰ ਬਠਿੰਡਾ ਪੁਲਿਸ ਵੱਲੋਂ 16 ਅੰਤਰਰਾਜੀ ਨਾਕੇ ਲਗਾਏ ਗਏ। ਐੱਸ ਐੱਸ ਪੀ ਨੇ ਇਸ ਦੌਰਾਨ ਨਾਕਿਆ ਤੇ ਤਾਇਨਾਤ ਪੁਲਿਸ ਫੋਰਸ ਨੂੰ ਉਹਨਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਗਿਆ। ਉਨ੍ਹਾਂ ਦਸਿਆ ਕਿ ਹਰ ਇੱਕ ਨਾਕੇ ਦੀ ਸੁਪਰਵੀਜਨ ਡੀ.ਐੱਸ.ਪੀ ਵੱਲੋਂ ਕੀਤੀ ਜਾ ਰਹੀ ਹੈ।ਇਹਨਾਂ ਨਾਕਿਆਂ ਪਰ ਕੁੱਲ 164 ਮੁਲਾਜਮ ਤਾਇਨਾਤ ਕੀਤੇ ਗਏ ਹਨ।