ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਨੌਜਵਾਨ ਵੱਲੋਂ ਗ੍ਰੰਥੀ ਸਿੰਘ ਦੀ ਕੁੱਟਮਾਰ

Date:

spot_img
ਦਰਬਾਰ ਸਾਹਿਬ ਦੇ ਅੰਦਰ ਨਗਨ ਹੋਇਆ, ਪੁਲਿਸ ਵੱਲੋਂ ਕਾਰਵਾਈ ਸ਼ੁਰੂ 

ਮੁਹਾਲੀ, 6 ਦਸੰਬਰ: ਜ਼ਿਲ੍ਹੇ ਦੇ ਇਕ ਪਿੰਡ ਵਿੱਚ ਅੱਜ ਸਵੇਰੇ ਵਾਪਰੀ ਦੁਖਦਾਈ ਘਟਨਾ ਵਿੱਚ ਇੱਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਹੈ। ਇਹ ਘਟਨਾ ਵਿਧਾਨ ਸਭਾ ਹਲਕਾ ਘੜੂੰਆਂ ਅਧੀਨ ਆਉਂਦੇ ਮੋਰਿੰਡਾ ਨੇੜਲੇ ਪਿੰਡ ਸਿੱਲ ਵਿਚ ਵਾਪਰੀ ਹੈ, ਜਿੱਥੇ ਕੁੱਟਮਾਰ ਤੋਂ ਬਾਅਦ ਇਹ ਨੌਜਵਾਨ ਦਰਬਾਰ ਸਾਹਿਬ ਦੇ ਅੰਦਰ ਹੀ ਨਗਨ ਹੋ ਗਿਆ। ਗ੍ਰੰਥੀ ਸਿੰਘ ਵੱਲੋਂ ਰੋਲਾ ਪਾਉਣ ਤੋਂ ਲਾਡੀ ਨਾਂ ਦਾ ਇਹ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ ਪਰੰਤੂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੁਆਰਾ ਉਸਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ। ਦੂਜੇ ਪਾਸੇ ਗ੍ਰੰਥੀ ਸਿੰਘ, ਜਿਸਦਾ ਨਾਮ ਲਖਵੀਰ ਸਿੰਘ ਦਸਿਆ ਜਾ ਰਿਹਾ ਹੈ, ਕੁਟਮਾਰ ਵਿੱਚ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਹਾਊਸ ਤੱਕ ਰੋਸ ਮਾਰਚ 10 ਨੂੰ

ਸੂਚਨਾ ਮੁਤਾਬਕ ਇਹ ਘਟਨਾ ਅੱਜ ਸਵੇਰੇ ਕਰੀਬ ਸਵਾ ਪੰਜ ਵਜੇ ਵਾਪਰੀ ਹੈ। ਇਸ ਸਮੇਂ ਗ੍ਰੰਥੀ ਸਿੰਘ ਪਾਠ ਕਰ ਰਿਹਾ ਸੀ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਇਸ ਘਟਨਾ ਮੁਤਾਬਕ ਇਹ ਨੌਜਵਾਨ ਗੁਰੂਦਵਾਰਾ ਸਾਹਿਬ ਅੰਦਰ ਦਾਖਲ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠੇ ਗ੍ਰੰਥੀ ਲਖਵੀਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਗ੍ਰੰਥੀ ਸਿੰਘ ਦੀ ਕੁਟਮਾਰ ਕਰਦਿਆਂ ਉਸਦੀ ਘੜੀਸ ਕਰਦਾ ਹੈ। ਇਸਤੋਂ ਬਾਅਦ ਖੁਦ ਆਪਣੇ ਕੱਪੜੇ ਉਤਾਰ ਦਿੰਦਾ ਹੈ ਤੇ ਅਲਫ ਨੰਗਾ ਹੋ ਜਾਂਦਾ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

spot_img
spot_img

Share post:

Popular

More like this
Related

ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ 7,000 ਰੁਪਏ ਦਾ ਤੋਹਫ਼ਾ!

ਚੋਣਾਂ ਤੋਂ ਪਹਿਲਾਂ ਸਰਕਾਰ ਖੋਲ੍ਹ ਸਕਦੀ ਹੈ ਖ਼ਜ਼ਾਨੇ ਦਾ...

DC-SSP ਦੀ ਵਧੀ ਮੁਸ਼ਕਲ? SC ਕਮਿਸ਼ਨ ਨੇ 15 ਦਿਨਾਂ ’ਚ ਮੰਗੀ ਰਿਪੋਰਟ

Sangrur News: ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ...

Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ 'ਚ ਲਿਆ...

ਧੀ ਜੰਮਦੇ ਹੀ ਪਰਿਵਾਰ ਵਾਲਿਆ ਨੂੰ ਸਰਕਾਰ ਦੇਵੇਗੀ 61 ਹਜ਼ਾਰ ਰੁਪਏ

ਹਰ ਘਰ ਵਿੱਚ ਧੀ ਦੀ ਕਿਲਕਾਰੀ ਗੂੰਜੇ ਤਾਂ ਖੁਸ਼ੀ...