Tuesday, May 5, 2026
Home Blog Page 163

Bathinda Police ਨੇ ਸੂਟਕੇਸ ‘ਚ ਮਿਲੀ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ; ਪ੍ਰੇਮੀ ਕਾਬੂ

0

Bathinda News: ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਭਰ ਵਿਚ ਚਰਚਾ ਦਾ ਮੁੱਦਾ ਬਣੀ ਇੱਕ ਨੌਜਵਾਨ ਲੜਕੀ ਦੀ ਸੂਟਕੇਸ ਵਿਚ ਮਿਲੀ ਲਾਸ਼ ਦਾ ਮਾਮਲਾ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜਯੋਤੀ ਯਾਦਵ ਨੇ ਦਸਿਆ ਕਿ 11.02.2026 ਨੂੰ ਪਿੰਡ ਬਹਿਮਣ ਦੀਵਾਨਾ ਕੋਲ ਇੱਕ ਸੂਟਕੇਸ ਵਿੱਚ ਇੱਕ ਨਾਮਲੂਮ ਲੜਕੀ ਦੀ ਲਾਸ਼,ਜੋ ਕਿ ਅਧ ਸੜੀ ਹਾਲਤ ਵਿੱਚ ਸੀ, ਬਰਾਮਦ ਹੋਈ ਸੀ। ਇਸ ਸਬੰਧ ਵਿਚ ਥਾਣਾ ਸਦਰ ਵਿਖੇ ਪਰਚਾ ਦਰਜ਼ ਕਰਨ ਤੋਂ ਬਾਅਦ ਐਸ.ਪੀ (ਇੰਨਵੈਸਟੀਗੇਸ਼ਨ) ਜਸਮੀਤ ਸਿੰਘ, ਡੀ.ਐੱਸ.ਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ ਅਤੇ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਸੰਦੀਪ ਸਿੰਘ ਭਾਟੀ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਜੀਦਾ ਬਲਾਸਟ ਕੇਸ; NIA ਦੀ ਟੀਮ ਮੁੜ ਬਠਿੰਡਾ ਪੁੱਜੀ

ਇੰਨ੍ਹਾਂ ਟੀਮਾਂ ਦੇ ਵੱਲੋਂ ਥਾਣਾ ਸਦਰ ਬਠਿੰਡਾ, ਸੀ.ਆਈ.ਏ ਸਟਾਵ-1 ਬਠਿੰਡਾ ਅਤੇ ਟੈਕਨੀਕਲ ਵਿੰਗ ਸਮੇਤ ਸੋਰਸਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਮ੍ਰਿਤਕ ਲੜਕੀ ਦੀ ਪਹਿਚਾਣ ਸਪਨਾ ਉਰਫ ਮਲਿਕਾ ਪੁੱਤਰੀ ਸ਼ਿੰਦਰ ਪਾਲ ਵਾਸੀ ਬਾਘਾ ਪੁਰਾਣਾ ਜਿਲ੍ਹਾ ਮੋਗਾ ਵਜੋਂ ਕੀਤੀ ਗਈ ਸੀ । ਪੁਲਿਸ ਟੀਮਾਂ ਵੱਲੋਂ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਦੌਰਾਨ ਇਸ ਲੜਕੀ ਨੂੰ ਮਿਤੀ 07.02.26 ਨੂੰ ਸ਼ਾਮ 0.44 ਪਰ ਪਰਸਰਾਮ ਨਗਰ ਵਿੱਚ ਦੇਖਿਆ ਗਿਆ ਅਤੇ ਮਰਨ ਵਾਲੀ ਲੜਕੀ ਦੇ ਫੋਨ ਦੀ ਟੈਕਨੀਕਲ ਜਾਂਚ ਕਰਦੇ ਹੋਏ ਕਰੀਬ 10/15 ਸ਼ੱਕੀ ਵਿਅਕਤੀਆਂ ਨੂੰ ਸ਼ਾਮਲ ਪੜਤਾਲ ਕਰਕੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਪੁਲਿਸ ਟੀਮਾਂ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਹਿਲਾ ਦਾ ਕਤਲ ਕਰਨ ਵਾਲਾ ਕਾਤਲ ਪ੍ਰਿੰਸ ਕੁਮਾਰ ਵਾਸੀ ਪਿੰਡ ਗੁਲਾਬਗੜ੍ਹ ਜਿਲ੍ਹਾ ਬਠਿੰਡਾ ਹਾਲ ਅਬਾਦ ਗਲੀ ਨੰਬਰ 1ਬੀ ਸੁਰਖਪੀਰ ਰੋਡ ਬਠਿੰਡਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ  Bathinda ਜਿਲ੍ਹੇ ਦਾ ਚਰਚਿਤ BDPO ਮੁਅੱਤਲ; ਇਸ ਆਧਾਰ ‘ਤੇ ਹੋਈ ਕਾਰਵਾਈ !

ਦੌਰਾਨੇ ਪੁੱਛਗਿੱਛ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਉਕਤ ਲੜਕੀ ਦਾ ਦੋਸਤ ਹੈ ਅਤੇ ਉਹ ਦੋਨੋ ਮਿਤੀ 09.02.26 ਨੂੰ ਗਲੀ ਨੰਬਰ 1ਬੀ ਸੁਰਖਪੀਰ ਰੋਡ ਬਠਿੰਡਾ ਵਿਚ ਇਕੱਠੇ ਸਨ । ਇਸ ਦੌਰਾਨ ਹੀ ਉਸਦੇ ਵੱਲੋਂ ਇਸ ਕਤਲ ਦੀ ਵਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੜਕੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਸਾਂੜ ਕੇ ਕਤਲ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਅਸਫਲ ਰਿਹਾ ।ਫਿਰ ਇਹ ਮਿਤੀ 10.02.26 ਅਤੇ ਮਿਤੀ 11.02.26 ਦੀ ਰਾਤ ਨੂੰ ਲਾਸ਼ ਇੱਕ ਆਈ.20 ਗਰੈਂਡ ਨੰਬਰੀ ਪੀ.ਬੀ.-22ਐਸ-3636 ਰੰਗ ਸਿਲਵਰ ਵਿੱਚ ਪਾ ਕੇ ਮਲੋਟ ਰੋਡ ਬਾਹੱਦ ਪਿੰਡ ਬਹਿਮਣ ਦੀਵਾਨਾ ਸੜਕ ਕਿਨਾਰੇ ਖੇਤਾਂ ਵਿੱਚ ਸੁੱਟ ਗਿਆ। ਐਸਐਸਪੀ ਮੁਤਾਬਕ ਇਸ ਕਤਲ ਦੇ ਪਿੱਛੇ ਮੁੱਖ ਵਜ੍ਹਾ ਦੋਨਾਂ ਵਿਚਕਾਰ ਹੋਈ ਤਕਰਾਰ ਦੀ ਗੱਲ ਸਾਹਮਣੇ ਆਈ ਹੈ ਪ੍ਰੰਤੂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜੀਦਾ ਬਲਾਸਟ ਕੇਸ; NIA ਦੀ ਟੀਮ ਮੁੜ ਬਠਿੰਡਾ ਪੁੱਜੀ

0

Bathinda News: ਲੰਘੇ 10 ਸਤੰਬਰ 2025 ਨੂੰ ਬਠਿਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਇੱਕ ਘਰ ‘ਚ ਹੋਏ ਬਲਾਸਟ ਦੇ ਮਾਮਲੇ ਵਿਚ ਜਾਂਚ ਦੇ ਲਈ ਕੇਂਦਰੀ ਜਾਂਚ ਏਜੰਸੀ (NIA) ਦੀ ਟੀਮ ਅੱਜ ਸ਼ੁੱਕਰਵਾਰ ਨੂੰ ਮੁੜ ਇੱਥੇ ਪੁੱਜੀ ਹੈ। ਇਸ ਬਲਾਸਟ ‘ਚ ਬੰਬ ਤਿਆਰ ਕਰ ਰਹੇ ਕਾਨੂੰਨ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਤਾਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਸਨ। ਪਹਿਲਾਂ ਇਸ ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਗਈ ਸੀ ਪ੍ਰੰਤੂ ਬਾਅਦ ਵਿਚ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ NIA ਨੇ ਜਾਂਚ ਦਾ ਕੰਮ ਆਪਣੇ ਹੱਥ ਵਿਚ ਲੈ ਲਿਆ ਸੀ।

ਇਹ ਵੀ ਪੜ੍ਹੋ  ਤੜਕਸਾਰ ਟਰੱਕ ਡਰਾਈਵਰ ਨੇ ਪੰਜਾਬ ਪੁਲਿਸ ਦਾ ਥਾਣੇਦਾਰ ਦਰੜਿਆ, ਮੌਕੇ ਤੋਂ ਹੋਇਆ ਫ਼ਰਾਰ

ਜੈਸ਼-ਏ-ਮੁਹੰਮਦ ਵਰਗੀਆਂ ਖ਼ਤਰਨਾਕ ਅੱਤਵਾਦੀਆਂ ਜਥੇਬੰਦੀਆਂ ਤੋਂ ਪ੍ਰਭਾਵਿਤ ਗੁਰਪ੍ਰੀਤ ਸਿੰਘ ਵੱਲੋਂ ਯੂਟਿਊਬ ਤੋਂ ਹੀ ਸਿੱਖ ਕੇ ਘਰ ਵਿਚ ਇਹ ਬੰਬ ਤਿਆਰ ਕੀਤਾ ਜਾ ਰਿਹਾ ਸੀ ਤੇ ਘਟਨਾ ਤੋਂ ਇੱਕ ਦਿਨ ਬਾਅਦ ਉਸਨੇ ਜੰਮੂ ਜਾਣਾ ਸੀ, ਜਿੱਥੇ ਉਸਦੇ ਵੱਲੋਂ ਫ਼ਿਦਾਇਨ ਬਣ ਕੇ ਕੋਈ ਵੱਡੀ ਕਰਵਾਈ ਨੁੰ ਅੰਜਾਮ ਦੇਣ ਦੀ ਚਰਚਾ ਵੀ ਚੱਲੀ ਸੀ। ਇਸ ਮਾਮਲੇ ਵਿਚ ਪਹਿਲਾਂ ਵੀ NIA ਦੀਆਂ ਟੀਮਾਂ ਬਠਿੰਡਾ ਪੁੱਜੀਆਂ ਸਨ ਤੇ ਹੂਣ ਮੁੜ ਦਸਤਕ ਦੇਣ ਨਾਲ ਇਹ ਮਾਮਲਾ ਚਰਚਾ ਵਿਚ ਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਟੀਮ ਵੱਲੋਂ ਬਲਾਸਟ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਅੱਜ ਮੁੜ ਘਟਨਾ ਸਥਾਨ ਦਾ ਨਿਰੀਖਣ ਕੀਤਾ ਹੈ ਤੇ ਆਸਪਾਸ ਦੇ ਲੋਕਾਂ ਤੋਂ ਪਛਗਿਛ ਕੀਤੀ ਹੈ। ਇਸਤੋਂ ਇਲਾਵਾ ਕੁੱਝ ਫ਼ੋਟੋਆਂ ਤੇ ਵੀਡੀਓ ਵੀ ਬਣਾਈਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Capt ਨੂੰ ED ਦੇ ਸੰਮਨ; ਪ੍ਰਗਟ ਸਿੰਘ ਨੇ ਕਸਿਆ ਤੰਜ਼, ਕਿਹਾ BJP ‘ਚ ਜਾਣ ਦੀ ਸੋਚਣ ਵਾਲੇ ਲੀਡਰ ਸਿੱਖਣ ਸਬਕ

0

Punjab News: ਆਪਣੀਆਂ ਬੇਬਾਕ ਟਿੱਪਣੀਆਂ ਨੂੰ ਲੈ ਕੇ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਚਰਚਾ ਵਿਚ ਹਨ। ਉਨ੍ਹਾਂ ਨੂੰ ਆਪਣੇ ਬੇਟੇ ਸਮੇਤ ਕੇਂਦਰੀ ਏਜੰਸੀ ED ਦੇ ਮਿਲੇ ਸੰਮਨਾਂ ਨੇ ਪੰਜਾਬ ਦੀ ਸਿਆਸੀ ਆਬੋ-ਹਵਾ ਵਿਚ ਮੁੜ ਚਰਚਾ ਛੇੜੀ ਹੋਈ ਹੈ। ਹਾਲਾਂਕਿ ਇਸਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕਿ ਵਿਦੇਸ਼ਾਂ ‘ਚ ਕਾਲੇ ਧਨ ਅਤੇ ਬੇਹਿਸਾਬ ਬਣਾਈਆਂ ਕਥਿਤ ਜਾਇਦਾਦਾਂ ਦੀ ਪਿਛਲੇ ਇੱਕ ਦਹਾਕੇ ਤੋਂ ਚੱਲ ਰਹੀ ਜਾਂਚ ਪੜਤਾਲ ਦਾ ਇਹ ਸੰਮਨ ਹਿੱਸਾ ਹਨ। ਪ੍ਰੰਤੂ ਪੰਜਾਬ ਦੀ ਸਿਆਸਤ ਵਿਚ ਇਸਦੇ ਪਿੱਛੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਅਤੇ ਭਾਜਪਾ ਵਿੱਚ ਆਪਣੀ ਸਥਿਤੀ ਅਤੇ ਪੰਜਾਬ ਬਾਰੇ ਭਾਜਪਾ ਦੀ ਸਮਝ ‘ਤੇ ਉਠਾਏ ਸਵਾਲਾਂ ਨੂੰ ਜੋੜਿਆ ਜਾ ਰਿਹਾ।

ਇਹ ਵੀ ਪੜ੍ਹੋ Bathinda ਜਿਲ੍ਹੇ ਦਾ ਚਰਚਿਤ BDPO ਮੁਅੱਤਲ; ਇਸ ਆਧਾਰ ‘ਤੇ ਹੋਈ ਕਾਰਵਾਈ !

ਇੰਨ੍ਹਾਂ ਸੰਮਨਾਂ ਨੂੰ ਇਸੇ ਮੁੱਦੇ ਨਾਲ ਜੋੜਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਭਾਜਪਾ ਵਿਚ ਜਾਣ ਦੀ ਸੋਚਣ ਵਾਲੇ ਲੀਡਰਾਂ ਨੂੰ ਇਸਤੋਂ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ। ਆਪਣੇ ਸੋਸਲ ਮੀਡੀਆ ਅਕਾਉਂਟ ‘ਤੇ ਪ੍ਰਗਟ ਸਿੰਘ ਵੱਲੋਂ ਲਿਖਿਆ ਗਿਆ ਹੈ ਕਿ,”ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਆਪਣੀ ਸਥਿਤੀ ਅਤੇ ਪੰਜਾਬ ਬਾਰੇ ਭਾਜਪਾ ਦੀ ਸਮਝ ‘ਤੇ ਸਵਾਲ ਉਠਾਏ, ਕਥਿਤ ਤੌਰ ‘ਤੇ ED ਦੇ ਸੰਮਨ ਆ ਗਏ।” ਉਨ੍ਹਾਂ ਅੱਗੇ ਲਿਖਿਆ ਹੈ ਕਿ ਇਸ ਤੋਂ ਪਹਿਲਾਂ, ਜਦੋਂ ਉਹ ਮੁੱਖ ਮੰਤਰੀ ਵਜੋਂ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਖੜ੍ਹੇ ਹੋਏ, ਤਾਂ ਉਨ੍ਹਾਂ ਨੂੰ ਸੀਮਿਤ ਕਰਨ ਲਈ ਕਥਿਤ ਤੌਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਵੇਚਣ ਦਾ ਮਾਮਲਾ; SGPC ਦੇ ਸਕੱਤਰ ਦਾ ਕੀਤਾ ਤਬਾਦਲਾ

ਬਾਅਦ ਵਿੱਚ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਦਬਾਅ ਹੇਠ ਲਿਆਂਦਾ ਗਿਆ। ਹੁਣ ਪਾਰਟੀ ਅੰਦਰ ਉਨ੍ਹਾਂ ਨਾਲ ਹੋ ਰਿਹਾ ਵਿਵਹਾਰ ਹਰ ਉਸ ਪੰਜਾਬੀ ਲੀਡਰ ਲਈ ਇੱਕ ਸਬਕ ਹੈ ਜੋ ਭਾਜਪਾ ਵਿੱਚ ਜਾਣ ਬਾਰੇ ਸੋਚ ਰਿਹਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਸੇ ਮਾਡਲ ਤਹਿਤ ਏਜੰਸੀਆਂ ਦੀ ਦੁਰਵਰਤੋਂ ਨਾਲ ਆਪਣੇ ਵਿਧਾਇਕਾਂ ਨੂੰ ਚੁੱਪ ਕਰਵਾਉਂਦੀ ਹੈ, FIR ਦਰਜ਼ ਕਰਦੀ ਹੈ, ਬਾਅਦ ਵਿੱਚ ਕਿਸੇ ਨਤੀਜ਼ੇ ‘ਤੇ ਨਹੀਂ ਪਹੁੰਚਦੀ, ਜਾਂ ਵਿਧਾਇਕ ਚੁੱਪ ਕਰਵਾ ਲਏ ਜਾਂਦੇ ਜਾਂ ਵਿਦੇਸ਼ਾਂ ਨੂੰ ਭਗੌੜੇ ਹੋ ਜਾਂਦੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

0

👉ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਦੱਸਿਆ ਅਹਿਮ
Bathinda News: ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ।ਇਸ ਤੋਂ ਪਹਿਲਾਂ, ਉਨ੍ਹਾਂ ਨੇ ਏਮਜ਼ ਬਠਿੰਡਾ ਦੇ ਬਾਹਰ ਮਰੀਜ਼ਾਂ ਲਈ ਬਣੇ ਰੈਣ ਬਸੇਰੇ ਦਾ ਦੌਰਾ ਕੀਤਾ। ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੇਦ ਕੁਮਾਰੀ ਮਿੱਤਲ ਮਰੀਜ਼ ਸ਼ੈਲਟਰ ਹੋਮ ਦੀ ਤਿੰਨ ਮੰਜ਼ਿਲਾ ਇਮਾਰਤ ਦਾ ਚੱਕਰ ਲਾਇਆ ਜਿਸ ਵਿੱਚ 256 ਬੈੱਡਾਂ ਦੀ ਸੁਵਿਧਾ ਹੈ।

ਇਹ ਵੀ ਪੜ੍ਹੋ Bathinda ਜਿਲ੍ਹੇ ਦਾ ਚਰਚਿਤ BDPO ਮੁਅੱਤਲ; ਇਸ ਆਧਾਰ ‘ਤੇ ਹੋਈ ਕਾਰਵਾਈ !

ਮੀਡੀਆ ਨੂੰ ਸੰਬੋਧਨ ਕਰਦਿਆਂ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵੱਲੋਂ ਹੋਮ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਏਮਜ਼ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਜਿਹੜੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਨਾਲ ਆਉਂਦੇ ਹਨ ਦੇ ਰਹਿਣ-ਸਹਿਣ ਅਤੇ ਭੋਜਨ ਦੀ ਲੋੜ ਪੂਰੀ ਕਰਦੀ ਹੈ। ਲੋਕਾਂ ਨੂੰ ਘੱਟ ਕੀਮਤ ‘ਤੇ ਭੋਜਨ ਵੀ ਦਿੱਤਾ ਜਾਂਦਾ ਹੈ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ੇ ਦੇ ਵਿਰੋਧ ਵਿੱਚ ਨਿਡਰ ਹੋ ਕੇ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਚ ਸਮਾਜ ਦੇ ਹਰ ਇੱਕ ਵਰਗ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ ਕ+ਤ+ਲ ਕਰਕੇ ਸੂਟਕੇਸ ‘ਚ ਸੁੱਟੀ ਲੜਕੀ ਦਾ ‘ਦੋਸਤ’ ਹੀ ਨਿਕਲਿਆ ਕਾ+ਤ+ਲ!

ਮੱਥਾ ਟੇਕਣ ਉਪਰੰਤ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਨਰਿੰਦਰਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਹਾਜ਼ਰੀਨ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਡੀਆਈਜੀ ਸ਼੍ਰੀ ਹਰਜੀਤ ਸਿੰਘ, ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ, ਐੱਸਡੀਐੱਮ ਬਠਿੰਡਾ ਸ਼੍ਰੀ ਬਲਕਰਨ ਸਿੰਘ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਪੰਕਜ ਕੁਮਾਰ, ਮਿੱਤਲ ਗਰੁੱਪ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਮਿੱਤਲ ਅਤੇ ਹੋਰ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਤੜਕਸਾਰ ਟਰੱਕ ਡਰਾਈਵਰ ਨੇ ਪੰਜਾਬ ਪੁਲਿਸ ਦਾ ਥਾਣੇਦਾਰ ਦਰੜਿਆ, ਮੌਕੇ ਤੋਂ ਹੋਇਆ ਫ਼ਰਾਰ

0

Ludhiana News: ਸ਼ੁੱਕਰਵਾਰ ਤੜਕਸਾਰ ਲੁਧਿਆਣਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਵੱਲੋਂ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਦਰੜ੍ਹਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਪੁਲਿਸ ਮੁਲਾਜਮ ਘਟਨਾ ਸਮੇਂ ਅੱਜ ਸਵੇਰੇ ਸਵੇਰ ਦੀ ਸੈਰ ‘ਤੇ ਜਾ ਰਿਹਾ ਸੀ। ਇਸ ਦੌਰਾਨ ਗਰਲਜ਼ ਕਾਲਜ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਆਪਣੀ ਚਪੇਟ ਵਿਚ ਲੈ ਲਿਆ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਮ੍ਰਿਤਕ ਦਾ ਸਿਰ ਬੁਰੀ ਤਰ੍ਹਾਂ ਫਿੱਸ ਗਿਆ ਤੇ ਮੌਕੇ ਉੱਪਰ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ (50) ਵਜੋਂ ਹੋਈ ਹੈ।

ਇਹ ਵੀ ਪੜ੍ਹੋ ਵੱਡੀ ਕਾਰਵਾਈ; ਪੰਜਾਬ ਸਰਕਾਰ ਵੱਲੋਂ ਹੁਣ ਤਹਿਸੀਲਦਾਰ ਮੁਅੱਤਲ

ਤਰਸੇਮ ਸਿੰਘ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੀ ਡਿਊਟੀ ਕਰਦਾ ਸੀ ਅਤੇ ਸ਼ਹਿਰ ਵਿਚ ਬਣੇ ਪੁਲਿਸ ਕੁਆਰਟਰਾਂ ਵਿੱਚ ਰਹਿੰਦਾ ਸੀ। ਦਸਿਆ ਜਾ ਰਿਹਾ ਕਿ ਮ੍ਰਿਤਕ ਤਰਸੇਮ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਰਾਹਗੀਰਾਂ ਵੱਲੋਂ ਦਿੱਤੀ ਗਈ ਪ੍ਰੰਤੂ ਇਸ ਦੌਰਾਨ ਟਰੱਕ ਡਰਾਈਵਰ ਭੱਜਣ ਵਿਚ ਸਫ਼ਲ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਸਬੰਧ ਵਿਚ ਥਾਣਾ ਡਿਵੀਜ਼ਨ ਨੰਬਰ 8 ਵਿਚ ਕੇਸ ਦਰਜ ਕੀਤਾ ਜਾ ਰਿਹਾ। ਇਸਤੋਂ ਇਲਾਵਾ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਟਰੱਕ ਅਤੇ ਮੁਲਜ਼ਮ ਦੀ ਪਹਿਚਾਣ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਵੇਚਣ ਦਾ ਮਾਮਲਾ; SGPC ਦੇ ਸਕੱਤਰ ਦਾ ਕੀਤਾ ਤਬਾਦਲਾ

0

Amritsar News: ਮੋਹਾਲੀ ਦੇ ਵਿਚ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ ਕਰੋੜਾਂ ਰੁਪਏ ਦੀ ਜਮੀਨ ਵੇਚਣ ਦੇ ਮਾਮਲੇ ਵਿਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਮਾਮਲੇ ਵਿਚ ਸਕੱਤਰ ਪ੍ਰਤਾਪ ਸਿੰਘ ਦੀ ਭੂਮਿਕਾ ਸਾਹਮਣੇ ਆਉਣ ‘ਤੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਜਗ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ Bathinda ਜਿਲ੍ਹੇ ਦਾ ਚਰਚਿਤ BDPO ਮੁਅੱਤਲ; ਇਸ ਆਧਾਰ ‘ਤੇ ਹੋਈ ਕਾਰਵਾਈ !

ਦਸਣਾ ਬਣਦਾ ਹੈ ਕਿ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂਂ ਸੁਰਖੀਆਂ ਵਿਚ ਚੱਲ ਰਿਹਾ ਹੈ ਤੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਮੈਨੈਜਰ ਰਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਮੋਹਾਲੀ ਪੁਲਿਸ ਵੱਲੋਂ ਵੀ ਮੈਨੇਜਰ ਸਮੇਤ 7 ਜਣਿਆਂ ਵਿਰੁਧ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਜਿਲ੍ਹੇ ਦਾ ਚਰਚਿਤ BDPO ਮੁਅੱਤਲ; ਇਸ ਆਧਾਰ ‘ਤੇ ਹੋਈ ਕਾਰਵਾਈ !

0

Bathinda News: ਪੰਜਾਬ ਸਰਕਾਰ ਨੇ ਬੀਤੀ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਜ਼ਿਲ੍ਹੇ ਵਿਚ ਤੈਨਾਤ ਇੱਕ BDPO ਨੂੰ ਮੁਅੱਤਲ ਕਰ ਦਿੱਤਾ ਹੈ। BDPO ਰਾਮਪੁਰਾ ਅਤੇ ਮੋੜ ਦਾ ਚਾਰਜ਼ ਸੰਭਾਲ ਰਹੇ ਜਗਤਾਰ ਸਿੰਘ (ਐਸਈਪੀਓ) ਨਾਂ ਦੇ ਇਸ ਅਧਿਕਾਰੀ ਉੱਪਰ ਲਗਾਤਾਰ ਵਿਭਾਗੀ ਕੰਮਾਂ ਵਿਚ ਲਾਪਰਵਾਹੀ ਦੇ ਦੋਸ਼ ਲੱਗ ਰਹੇ ਸਨ।

ਇਹ ਵੀ ਪੜ੍ਹੋ ਵੱਡੀ ਕਾਰਵਾਈ; ਪੰਜਾਬ ਸਰਕਾਰ ਵੱਲੋਂ ਹੁਣ ਤਹਿਸੀਲਦਾਰ ਮੁਅੱਤਲ

ਇਸਤੋਂ ਇਲਾਵਾ ਕੁੱਝ ਕੋਰਟ ਕੇਸਾਂ ਦੇ ਵਿਚ ਅਣਗਹਿਲੀ ਸਾਹਮਣੇ ਆ ਰਹੀ ਸੀ। ਜਿਸਦੇ ਆਧਾਰ ‘ਤੇ ਪੰਚਾਇਤ ਅਤੇ ਪੇਂਡੁ ਵਿਕਾਸ ਵਿਭਾਗ ਪੰਜਾਬ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾ ਜੀ ਜੋਸ਼ੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਬੀਡੀਪੀਓ ਦਾ ਹੈੱਡਕੁਆਟਰ ਬਠਿੰਡਾ ਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫ਼ਤਰ ਰਹੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੱਡੀ ਕਾਰਵਾਈ; ਪੰਜਾਬ ਸਰਕਾਰ ਵੱਲੋਂ ਹੁਣ ਤਹਿਸੀਲਦਾਰ ਮੁਅੱਤਲ

Fatehgarh Sahib News: ਪੰਜਾਬ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਮਾਲ ਵਿਭਾਗ ਦੀ ਇੱਕ ਮਹਿਲਾ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿਚ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ ਤਹਿਸੀਲ ‘ਚ ਤੈਨਾਤ ਤਹਿਸੀਲਦਾਰ ਰਮਨਦੀਪ ਕੌਰ ਵਿਰੁਧ ਇਹ ਕਾਰਵਾਈ ਕੀਤੀ ਗਈ ਹੈ। ਮੁਢਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਹ ਕਰਵਾਈ ਰਜਿਸਟਰੀਆਂ ਦੇ ਵਿਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕ+ਤ+ਲ ਕਰਕੇ ਸੂਟਕੇਸ ‘ਚ ਸੁੱਟੀ ਲੜਕੀ ਦਾ ‘ਦੋਸਤ’ ਹੀ ਨਿਕਲਿਆ ਕਾ+ਤ+ਲ!

0

Bathida News: Bathinda ਦੇ ਮਲੋਟ ਰੋਡ ‘ਤੇ ਪਿੰਡ ਬਹਿਮਣ ਦੀਵਾਨਾ ਕੋਲ ਕਤਲ ਕਰਕੇ ਸੂਟਕੇਸ ‘ਚ ਸੁੱਟੀ ਲੜਕੀ ਦੇ ਅੰਨੇ ਕਤਲ ਨੂੰ ਟਰੇਸ ਕਰਨ ਲਈ Bathinda Police ਵੱਲੋਂ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਮਿਹਨਤ ਹੁਣ ਰੰਗ ਲਿਆਈ ਹੈ। ਜਾਣਕਾਰੀ ਮੁਤਾਬਕ ਲੜਕੀ ਦਾ ਕਾਤਲ ਉਸਦਾ ਦੋਸਤ ਹੀ ਨਿਕਲਿਆ ਹੈ, ਜਿਸਦੇ ਨਾਲ ਉਹ ਆਪਣਾ ਘਰ-ਬਾਰ ਛੱਡ ਕੇ ਰਹਿ ਰਹੀ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਕਥਿਤ ਕਾਤਲ ਪ੍ਰੇਮੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਕਤਲ ਦੀ ਵਜ੍ਹਾਂ ਪੁਛਗਿਛ ਜਾਰੀ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ‘ਨਾਇਬ ਕੋਰਟ’ ਰੰਗੇ ਹੱਥੀਂ ਕਾਬੂ

ਇਸ ਮਾਮਲੇ ਵਿਚ ਪੁਲਿਸ ਦੇ ਵੱਡੇ ਅਧਿਕਾਰੀ ਅੱਜ ਪ੍ਰੈਸ ਕਾਨਫਰੰਸ ਕਰਕੇ ਕਤਲ ਦੇ ਕਾਰਨਾਂ ਦਾ ਖੁਲਾਸਾ ਕਰ ਸਕਦੇ ਹਨ। ਸੂਤਰਾਂ ਮੁਤਾਬਕ ਲੜਕੀ ਤੇ ਉਸਦਾ ਪ੍ਰੇਮੀ ਵਾਰਦਾਤ ਸਮੇਂ ਨਸ਼ੇ ਦੀ ਹਾਲਾਤ ਵਿਚ ਸਨ। ਜਿਕਰਯੋਗ ਹੈ ਕਿ ਇਸ ਲੜਕੀ ਦੀ ਪਹਿਚਾਣ ਮੋਗਾ ਦੇ ਬਾਘਾਪੁਰਾਣਾ ਦੀ ਮਲਿਕਾ ਵਜੋਂ ਹੋਈ ਸੀ। ਜਿਸਦੀ ਲਾਸ਼ ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਮੁੱਖ ਸੜਕ ‘ਤੇ ਇੱਕ ਲਾਲ ਰੰਗ ਦਾ ਸੂਟਕੇਸ ਵਿਚ ਸੁੱਟੀ ਹੋਈ ਮਿਲੀ ਸੀ।

ਇਹ ਵੀ ਪੜ੍ਹੋ CM Bhagwant Mann ਵੱਲੋਂ ਪੁਲਿਸ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ

ਮੌਕੇ ‘ਤੇ ਡੀਐਸਪੀ ਪਰਵਿੰਦਰ ਸਿੰਘ ਸਰਾਂ ਤੇ ਐਸਐਚਓ ਜਸਵਿੰਦਰ ਸਿੰਘ ਫ਼ੌਰੇਂਸਕ ਟੀਮ ਦੇ ਨਾਲ ਪੁੱਜੇ ਸਨ, ਜਿੰਨ੍ਹਾਂ ਜਦ ਸੂਟਕੇਸ ਖੋਲ ਕੇ ਦੇਖਿਆ ਤਾਂ ਨੌਜਵਾਨ ਲੜਕੀ ਦੀ ਅੱਧ ਸੜੀ ਹੋਈ ਲਾਸ਼ ਮਿਲੀ ਸੀ।ਇਸਤੋਂ ਇਲਾਵਾ ਲੜਕੀ ਦੇ ਧੌਣ ਅਤੇ ਹੋਰਨਾਂ ਕਈ ਥਾਵਾਂ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਵੀ ਸਨ, ਜਿਸਦੇ ਚੱਲਦੇ ਪਹਿਲੇ ਨਜ਼ਰ ਹੀ ਇਹ ਲੱਗਦਾ ਸੀ ਕਿ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜ ਕੇ ਸੂਟਕੇਸ ਵਿਚ ਪਾ ਕੇ ਸੁੱਟ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿਕਸਿਤ ਉਦਯੋਗ-ਵਿਕਸਿਤ ਕਾਮਿਆਂ ‘ਤੇ ਰਹੇਗਾ ਸਰਕਾਰ ਦਾ ਫੋਕਸ-ਨਾਇਬ ਸਿੰਘ ਸੈਣੀ

0

👉ਮੁੱਖ ਮੰਤਰੀ ਨੇ ਇੰਡਸਟ੍ਰੀ-ਲੇਬਰ ਫ੍ਰੇਂਡਲੀ ਕਾਉਂਸਿਲ ਦੀ ਮੀਟਿੰਗ ਦੀ ਅਗਵਾਈ ਕੀਤੀ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਫੋਕਸ ਵਿਕਸਿਤ ਉਦਯੋਗ, ਵਿਕਸਿਤ ਕਾਮਿਆਂ ‘ਤੇ ਰਵੇਗਾ ਤਾਂ ਜੋ ਰਾਜ ਦੀ ਤਰੱਕੀ ਹੋਰ ਵੱਧ ਤੇਜੀ ਨਾਲ ਹੋ ਸਕੇ।ਮੁੱਖ ਮੰਤਰੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੰਡਸਟ੍ਰੀ-ਲੇਬਰ ਫ੍ਰੇਂਡਲੀ ਕਾਉਂਸਿਲ ਦੀ ਪਹਿਲੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਮੁੱਖ ਮੰਤਰੀ ਦੇ ਉਪ-ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਦੇ ਇਲਾਵਾ ਹੋਰ ਅਧਿਕਾਰੀ ਅਤੇ ਕਾਉਂਸਿਲ ਦੇ ਮੈਂਬਰ ਮੌਜ਼ੂਦ ਸਨ।

ਇਹ ਵੀ ਪੜ੍ਹੋ ਮੇਗਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਖਤ ਨਿਗਰਾਨੀ ਕਰ ਸਮੇਂਬੱਧ ਪੂਰਾ ਕਰਨ ਕੰਮ – ਮੁੱਖ ਮੰਤਰੀ

ਮੁੱਖ ਮੰਤਰੀ ਅਤੇ ਕਾਉਂਸਿਅ ਦੇ ਚੇਅਰਪਰਸਨ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਜਦੋਂ ਤੱਕ ਕਿਸੇ ਸੂਬੇ ਵਿੱਚ ਉਦਯੋਗ ਬਿਨਾ ਰੁਕਾਵਟ ਦੇ ਗਤੀ ਤੋਂ ਨਹੀਂ ਚਲਣਗੇ ਅਤੇ ਉੱਥੇ ਦੇ ਮਜਦੂਰ ਖੁਸ਼ਹਾਲ ਨਹੀਂ ਹੋਣਗੇ ਤਦ ਤੱਕ ਉਹ ਸੂਬਾ ਆਰਥਿਕ ਤੌਰ ਨਾਲ ਤਰੱਕੀ ਨਹੀਂ ਕਰ ਸਕਦਾ। ਇਨਾਂ੍ਹ ਦੋਹਾਂ ਵਰਗਾ ਵਿੱਚ ਤਾਲਮੇਲ ਹੋਣਾ ਜਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਫ੍ਰੈਂਡਲੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਹੀ ਇੰਡਸਟ੍ਰੀ-ਲੇਬਰ ਫੇ੍ਰਂਡਲੀ ਕਾਉਂਸਿਲ ਦਾ ਗਠਨ ਕੀਤਾ ਹੈ। ਇਸ ਤਰ੍ਹਾਂ ਦੀ ਕਾਉਂਸਿਲ ਗਠਿਤ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ।

ਇਹ ਵੀ ਪੜ੍ਹੋ ਹਰਿਆਣਾ ਵਿੱਚ ਬਣੇਗੀ ਦੇਸ਼ ਦੀ ਪਹਿਲੀ ਝੂਲਾ ਸੇਫਟੀ ਪੋਲਿਸੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਉਦਯੋਗਾਂ ਨੂੰ ਇਜ਼ ਆਫ਼ ਡੂਇੰਗ ਅਤੇ ਕਾਮਿਆਂ ਨੂੰ ਇਜ਼ ਆਫ਼ ਲਿਵਿੰਗ ਦੇਣ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਤਕਰੀਬਨ ਦੋ ਲੱਖ ਸੁਖਮ ਅਤੇ ਮੱਧ ਦਰਜੇ ਦੇ ਉਦਯੋਗ ਇੰਡਸਟ੍ਰਿਅਲ ਏਰਿਆ ਤੋਂ ਬਾਹਰ ਚਲ ਰਹੇ ਸਨ ਜਿਸ ਦੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਸਹੂਲਤਾਂ ਨਹੀਂ ਮਿਲ ਪਾ ਰਹੀ ਸੀ। ਹੁਣ ਸੂਬਾ ਸਰਕਾਰ ਨੇ ਗਤ 25 ਦਸੰਬਰ 2025 ਨੂੰ ਇੱਕ ਪੋਰਟਲ ਲਾਂਚ ਕਰ ਦਿੱਤਾ ਹੈ ਜਿਸ ‘ਤੇ ਇਹ ਉਦਯੋਗ ਆਪਣਾ ਰਜਿਸਟ੍ਰੇਸ਼ਨ ਕਰਕੇ ਰੇਗੁਲਰ ਹੋ ਜਾਣਗੇ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1896361