Home Blog Page 1648

‘ਲੋਕ ਸਭਾ ਚੋਣਾਂ: ਸਹੀ ਹਿਸਾਬ-ਕਿਤਾਬ ਨਾਂ ਦੇਣ ’ਤੇ ਹਰਸਿਮਰਤ, ਜੀਤਮਹਿੰਦਰ ਤੇ ਖੁੱਡੀਆ ਨੂੰ ਨੋਟਿਸ ਜਾਰੀ

0

ਬਠਿੰਡਾ, 27 ਮਈ : ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣੀ ਕਿਸਮਤ ਅਜਮਾ ਰਹੇ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਚੋਣ ਅਫਸਰ ਨੇ ਨੋਟਿਸ ਜਾਰੀ ਕੀਤਾ ਹੈ। ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਜੀਤਮਹਿੰਦਰ ਸਿੱਧੂ ਅਤੇ ਆਪ ਦੇ ਗੁਰਮੀਤ ਖੁੱਡੀਆ ਨੂੰ ਨੋਟਿਸ ਜਾਰੀ ਕਰਦਿਆਂ ਚੋਣ ਅਧਿਕਾਰੀ ਨੇ ਤੁਰੰਤ ਅਪਣੇ ਚੋਣ ਖਰਚੇ ਦਾ ਸਹੀ ਹਿਸਾਬ ਕਿਤਾਬ ਲਈ ਹੁਕਮ ਦਿੱਤੇ ਹਨ। ਇੱਥੇ ਜਾਰੀ ਬਿਆਨ ਵਿਚ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 77 (1) ਅਨੁਸਾਰ 3 ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੰਡਰਸਟੇਟਮੈਂਟ ਤੇ 1 ਨੈਸ਼ਨਲਿਸਟ ਜਸਟਿਸ ਪਾਰਟੀ ਦੀ ਉਮੀਦਵਾਰ ਨੂੰ ਚੋਣ ਖਰਚਾ ਰਜਿਸਟਰ ਪੇਸ਼ ਨਾ ਕਰਨ ਦੇ ਮੱਦੇਨਜ਼ਰ ਨੋਟਿਸ ਜਾਰੀ ਕੀਤਾ ਗਿਆ ਹੈ।ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਤਿੰਨ ਵਾਰ ਪੜਤਾਲ ਕੀਤੀ ਜਾਣੀ ਹੈ, ਇਸ ਤੋਂ ਪਹਿਲਾ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਦੋ ਵਾਰ ਪੜਤਾਲ ਕੀਤੀ ਜਾ ਚੁੱਕੀ ਹੈ ਤੇ 30 ਮਈ 2024 ਨੂੰ ਤੀਜੀ ਵਾਰ ਪੜਤਾਲ ਕੀਤੀ ਜਾਵੇਗੀ।

ਚੀਮਾ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਕੀਤਾ ਪਲਟਵਾਰ, ਕਿਹਾ ਸ਼ਾਹ ਨੂੰ ਭ੍ਰਿਸ਼ਟਾਚਾਰ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆਂ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਚੋਣ ਖਰਚਾ ਰਜਿਸਟਰ ਦੀ ਦੂਸਰੀ ਇੰਸਪੈਕਸ਼ਨ ਖਰਚਾ ਓਬਜ਼ਰਬਰ ਵਲੋਂ 26 ਮਈ 2024 ਨੂੰ ਕੀਤੀ ਗਈ, ਜਿਸ ਦੌਰਾਨ ਉਮੀਦਵਾਰਾਂ ਵਲੋਂ ਤਿਆਰ ਕੀਤੇ ਗਏ ਖਰਚਾ ਰਜਿਸਟਰ ਦਾ ਮਿਲਾਨ, ਖਰਚਾ ਨਿਗਰਾਨ ਸੈੱਲ ਦੀਆਂ ਟੀਮਾਂ ਵਲੋਂ ਤਿਆਰ ਕੀਤੇ ਗਏ ਸ਼ੈਡੋ ਅਬਸਰਵੇਸ਼ਨ ਰਜਿਸਟਰ ਨਾਲ ਕੀਤਾ ਗਿਆ। ਚੋਣ ਖਰਚਾ ਰਜਿਸਟਰ ਦੀ ਇੰਸਪੈਕਸ਼ਨ ਖਰਚਾ ਓਬਜ਼ਰਬਰ ਵਲੋਂ ਉਮੀਦਵਾਰਾਂ ਦੀਆਂ ਬੈਂਕ ਸਟੇਟਮੈਂਟਾਂ ਅਤੇ ਵਾਊਚਰਾਂ ਆਦਿ ਦਾ ਰਿਕਾਰਡ ਚੈਕ ਕੀਤਾ ਗਿਆ। ਇਸ ਦੌਰਾਨ ਗੈਰ ਹਾਜ਼ਰ ਉਮੀਦਵਾਰਾਂ ਅਤੇ ਖਰਚਾ ਅਬਜ਼ਰਬਰ ਵਲੋਂ ਉਮੀਦਵਾਰ ਦੇ ਖਰਚਾ ਰਜਿਸਟਰ ਵਿਚ ਦਿੱਤੀ ਗਈ ਅਬਜ਼ਰਵੇਸ਼ਨ ਦੇ ਅਧਾਰ ਤੇ ਉਮੀਦਵਾਰਾਂ ਦੇ ਲੇਖੇ ਵਿੱਚ ਮਿਲਾਨ ਦੌਰਾਨ ਫਰਕ ਪਾਏ ਗਏ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲੇਖੇ ਵਿੱਚ ਮਿਲਾਨ ਦੌਰਾਨ ਪਾਏ ਗਏ ਫਰਕ ’ਚ ਸ਼ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ 10,83,099 ਰੁਪਏ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਜੀਤਮਹਿੰਦਰ ਸਿੰਘ ਸਿੱਧੂ ਨੂੰ 4,33,360 ਰੁਪਏ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੂੰ 13,19,088 ਰੁਪਏ ਦੇ ਅੰਡਰਸਟੇਟਮੈਂਟ ਨੋਟਿਸ ਜਾਰੀ ਕੀਤੇ ਗਏ ਜਦਕਿ ਨੈਸ਼ਨਲਿਸਟ ਜਸਟਿਸ ਪਾਰਟੀ ਦੀ ਉਮੀਦਵਾਰ ਪੂਨਮ ਰਾਣੀ ਨੂੰ ਖਰਚਾ ਰਜਿਸਟਰ ਪੇਸ਼ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।

ਚੀਮਾ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਕੀਤਾ ਪਲਟਵਾਰ, ਕਿਹਾ ਸ਼ਾਹ ਨੂੰ ਭ੍ਰਿਸ਼ਟਾਚਾਰ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ

0

ਮੋਦੀ ਸਰਕਾਰ ਨੇ ਇਲੈਕਟੋਰਲ ਬਾਂਡ ਰਾਹੀਂ ਕੀਤਾ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 27 ਮਈ: ਆਮ ਆਦਮੀ ਪਾਰਟੀ (ਆਪ) ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਨੇਤਾ ਨੂੰ ਭ੍ਰਿਸ਼ਟਾਚਾਰ ’ਤੇ ਬੋਲਣ ਦਾ ਅਧਿਕਾਰ ਨਹੀਂ ਹੈ। ’ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੋਣ ਬਾਂਡ ਰਾਹੀਂ ਦੇਸ਼ ਦਾ ਸਭ ਤੋਂ ਵੱਡਾ ਘਪਲਾ ਕੀਤਾ ਹੈ। ਉਸ ਨੇ ਗੈਰ-ਕਾਨੂੰਨੀ ਪੈਸੇ ਨੂੰ ਕਾਨੂੰਨੀ ਬਣਾ ਕੇ ਪਾਰਟੀ ਫੰਡਾਂ ਵਿਚ ਹਜ਼ਾਰਾਂ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਉਸ ਪੈਸੇ ਦੀ ਵਰਤੋਂ ਵਿਰੋਧੀ ਸ਼ਾਸਨ ਵਾਲੀਆਂ ਰਾਜ ਸਰਕਾਰਾਂ ਨੂੰ ਗਿਰਾਉਣ ਲਈ ਕੀਤੀ।ਚੀਮਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭ੍ਰਿਸ਼ਟ ਲੋਕਾਂ ਦੀ ਸਭ ਤੋਂ ਵੱਡੀ ਫ਼ੌਜ ਭਾਰਤੀ ਜਨਤਾ ਪਾਰਟੀ ਵਿੱਚ ਹੈ।

ਦਾਦੂਵਾਲ ਨੇ ਮੁੜ ਬਾਦਲਾਂ ਵਿਰੁੂਧ ਖੋਲਿਆ ਮੋਰਚਾ, ਕਿਹਾ ਸਿੱਖੀ ਨੂੰ ਬਚਾਉਣ ਲਈ ਹਰਸਿਮਰਤ ਨੂੰ ਹਰਾਉਣਾ ਲਾਜ਼ਮੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਹਿਮੰਤ ਬਿਸਵਾ ਸ਼ਰਮਾ, ਅਜੀਤ ਪਵਾਰ, ਛਗਨ ਭੁਜਬਲ ਵਰਗੇ ਦਰਜਨਾਂ ਆਗੂਆਂ ਨੂੰ ਭ੍ਰਿਸ਼ਟ ਦੱਸਿਆ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ, ਪਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਸਾਰੇ ਭ੍ਰਿਸ਼ਟ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ। ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਰਗੇ ਅਹਿਮ ਅਹੁਦਿਆਂ ਨਾਲ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਜਦੋਂ ਉਹ 4 ਜੂਨ ਨੂੰ ਸੱਤਾ ਤੋਂ ਬਾਹਰ ਹੋ ਜਾਣਗੇ ਤਾਂ ਉਨ੍ਹਾਂ ਦੇ ਸਾਰੇ ਘਪਲੇ ਅਤੇ ਕਾਲੇ ਕਾਰਨਾਮਿਆਂ ਦਾ ਖ਼ੁਲਾਸਾ ਪੂਰੇ ਦੇਸ਼ ਦੇ ਸਾਹਮਣੇ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਭ੍ਰਿਸ਼ਟਾਚਾਰ ਦਾ ਘੜਾ ਹੁਣ ਭਰ ਚੁੱਕਾ ਹੈ। ਜਲਦੀ ਹੀ ਉਹ ਘੜਾ ਫੱਟ ਜਾਵੇਗਾ ਅਤੇ ਸਾਰੇ ਕਾਲੇ ਕਾਰਨਾਮੇ ਲੋਕਾਂ ਦੇ ਸਾਹਮਣੇ ਆ ਜਾਣਗੇ, ਫਿਰ ਇਹ ਲੋਕ ਦੇਸ਼ ਦੀ ਜਨਤਾ ਨੂੰ ਮੂੰਹ ਦਿਖਾਉਣ ਲਈ ਵੀ ਨਹੀਂ ਛੱਡਣਗੇ।

ਦਾਦੂਵਾਲ ਨੇ ਮੁੜ ਬਾਦਲਾਂ ਵਿਰੁੂਧ ਖੋਲਿਆ ਮੋਰਚਾ, ਕਿਹਾ ਸਿੱਖੀ ਨੂੰ ਬਚਾਉਣ ਲਈ ਹਰਸਿਮਰਤ ਨੂੰ ਹਰਾਉਣਾ ਲਾਜ਼ਮੀ

ਬਠਿੰਡਾ, 27 ਮਈ : ਪਿਛਲੇ ਸਮੇਂ ਦੌਰਾਨ ਬਾਦਲ ਪ੍ਰਵਾਰ ਵਿਰੁਧ ਲੰਮਾ ਸੰਘਰਸ਼ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਤੇ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਜੀਤ ਸਿੰਘ ਦਾਦੂਵਾਲ ਨੇ ਮੁੜ ਮੋਰਚਾ ਖੋਲ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਪ੍ਰੈਸ ਕਲੱਬ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਸਿੱਖ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਿੱਚ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ। ਇਨ੍ਹਾਂ ਸੰਸਥਾਵਾਂ ਦੀ ਮੁੜ ਸੁਰਜੀਤੀ ਲਈ ਬਾਦਲ ਪਰਿਵਾਰ ਨੂੰ ਇੱਕ ਵਾਰ ਇਨ੍ਹਾਂ ਸੰਸਥਾਵਾਂ ਦੀ ਸਰਪ੍ਰਸਤੀ ਤੋਂ ਲਾਂਭੇ ਕਰਨਾ ਅਤਿਅੰਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਬੇਅਦਬੀ ਦੇ ਦੋਸ਼ੀਆਂ ਦੀ ਪੰਥ ਨੇ ਗ੍ਰਿਫਤਾਰੀ ਮੰਗੀ ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਉੱਪਰ ਬਹਿਬਲ ਕਲਾਂ ਕੋਟਕਪੂਰਾ ਵਿੱਚ ਸਿੱਧੀਆਂ ਗੋਲੀਆਂ ਚਲਾ ਕੇ ਗੰਦੇ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕਰਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖਮੀ ਕਰ ਦਿੱਤਾ।

ਪੀਐਮ ਮੋਦੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦੀ ਬਜਾਏ ਮੰਗਲ-ਸੂਤਰ ਦੇ ਨਾਮ ’ਤੇ ਮੰਗ ਰਹੇ ਹਨ ਵੋਟਾਂ: ਕੇਜਰੀਵਾਲ

ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਅਤੇ ਉਸਦੇ ਪੈਰੋਕਾਰਾਂ ਨੂੰ ਬਚਾਉਣ ਲਈ ਹਰੇਕ ਤਰ੍ਹਾਂ ਦੀ ਛੱਤਰ ਛਾਇਆ ਬਾਦਲਾਂ ਨੇ ਦਿੱਤੀ। ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੇ ਸੌਦਾ ਅਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਉਸ ਤੋਂ ਵੋਟਾਂ ਮੰਗੀਆਂ ਤੇ ਬਾਅਦ ਵਿੱਚ ਸੌਦਾ ਅਸਾਧ ਨੂੰ ਮਾਫੀਨਾਮਾ ਵੀ ਦਿਵਾ ਦਿੱਤਾ ਗਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜਿੱਥੇ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਬਹੁਤ ਜਰੂਰੀ ਹੈ, ਉਥੇ ਹਲਕਾ ਫਰੀਦਕੋਟ ਤੋਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਅਤੇ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿਚ ਭੇਜਣਾ ਵੀ ਪੰਥ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ਸ਼ਰੋਮਣੀ ਅਕਾਲੀਦ ਦਲ (ਮਾਨ) ਅਤੇ ਖਡੂਰ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ (ਬਾਦਲ) ਵਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਾ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪੰਥ ਦਾ ਕਿੰਨਾ ਕੁ ਦਰਦ ਹੈ।

ਪੀਐਮ ਮੋਦੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦੀ ਬਜਾਏ ਮੰਗਲ-ਸੂਤਰ ਦੇ ਨਾਮ ’ਤੇ ਮੰਗ ਰਹੇ ਹਨ ਵੋਟਾਂ: ਕੇਜਰੀਵਾਲ

0

ਅੰਮ੍ਰਿਤਸਰ, 27 ਮਈ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ’ਵਪਾਰੀ ਕਾਰੋਬਾਰੀ ਮਿਲਣੀ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਕੇਜਰੀਵਾਲ ਦੇ ਨਾਲ ‘ਆਪ’ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ‘ਆਪ’ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਤੇ ਜੀਵਨਜੋਤ ਕੌਰ ਹਾਜ਼ਰ ਸਨ।ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਮਿਸ਼ਨ ਏਜੰਟਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲੇ ਕਹਿੰਦੇ ਹਨ।

ਸੁਖਬੀਰ ਬਾਦਲ ਪਹਿਲਾਂ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ: ਭਗਵੰਤ ਮਾਨ

ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਹੀ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਦਯੋਗ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ। ਦੇਸ਼ ਦੀ ਆਰਥਿਕਤਾ ਵਿੱਚ ਉਦਯੋਗਪਤੀ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ।ਸਾਨੂੰ 13-0 ਨਾਲ ਜਿੱਤਾ ਕੇ ਕੇਂਦਰ ਵਿੱਚ ਮਜ਼ਬੂਤ ਬਣਾਓ। ਫਿਰ ਅਸੀਂ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਾਂਗੇ ਅਤੇ ਸਾਰੇ ਬਕਾਇਆ ਫੰਡ ਵੀ ਰੋਕਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ ’ਤੇ ਗੱਲ ਨਹੀਂ ਕਰਦੇ। ਉਹ ਕੰਮ ਦੀ ਗੱਲ ਕਰਨ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਂ ’ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।

ਸੁਖਬੀਰ ਬਾਦਲ ਪਹਿਲਾਂ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ: ਭਗਵੰਤ ਮਾਨ

ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
ਫ਼ਿਰੋਜ਼ਪੁਰ, 27 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਰੋਜ਼ਪੁਰ ’ਚ ‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਰੋਡ ਸ਼ੋਅ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਪਹਿਲਾਂ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਇਸ ਲਈ ਭੱਜ ਗਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਬੁਰੀ ਤਰ੍ਹਾਂ ਹਾਰ ਹੋਣੀ ਹੈ। ਪਰ ਮੇਰੀ ਗੱਲ ਨੂੰ ਯਾਦ ਰੱਖਿਓ, ਹਰਸਿਮਰਤ ਕੌਰ ਬਾਦਲ ਵੀ ਬਠਿੰਡਾ ਤੋਂ ਹਾਰ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਦਾ ਅੰਤ ਹੋਣ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਕੇਂਦਰ ਪੱਧਰ ’ਤੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਜਗਦੀਪ ਸਿੰਘ ਕਾਕਾ ਬਰਾੜ ਨੂੰ ਆਪਣਾ ਐਮ.ਪੀ ਚੁਣੋ, ਉਹ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ, ਉਹ ਖ਼ੁਦ ਕਿਸਾਨ ਹਨ, ਹੋਰ ਕੋਈ ਤੁਹਾਡੇ ਦਰਦਾਂ ਨੂੰ ਨਹੀਂ ਸਮਝ ਸਕਦਾ।

ਸਰੂਪ ਸਿੰਗਲਾ ਤੇ ਜੀਤਮਹਿੰਦਰ ਸਿੱਧੂ ਤੋਂ ਬਾਅਦ ਹੁਣ ਜਥੇਦਾਰ ਖੁੱਡੀਆ ਨੇ ਘੇਰਿਆਂ ਮਨਪ੍ਰੀਤ ਬਾਦਲ

ਮਾਨ ਨੇ ਕਿਹਾ ਕਿ ਕਾਕਾ ਬਰਾੜ ਕੋਲ ਤਜਰਬਾ ਹੈ, ਉਹ ਤੁਹਾਡੇ ਫੰਡ ਲੈ ਕੇ ਆਉਣਗੇ ਅਤੇ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।ਇਸਤੋਂ ਇਲਾਵਾ ਉਨ੍ਹਾਂ ਆਪ ਉਮੀਦਵਾਰ ਦੇ ਹੱਕ ਵਿਚ ਅਬੋਹਰ ’ਚ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਮਾਨ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨਾਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨਰਮੇ ਦੇ ਖੇਤਾਂ ਨੂੰ ਨਹਿਰੀ ਪਾਣੀ ਦੇ ਰਹੀ ਹੈ। ਇਸ ਇਲਾਕੇ ਦੇ ਬਾਕੀ ਮਸਲੇ ਵੀ ਇੱਕ-ਇੱਕ ਕਰਕੇ ਹੱਲ ਕੀਤੇ ਜਾਣਗੇ।‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੁੱਦਿਆਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਰਹੱਦੀ ਖੇਤਰ ਦੇ ਨਰਮੇ ਅਤੇ ਹੋਰ ਫ਼ਸਲਾਂ ਲਈ ਨਹਿਰੀ ਪਾਣੀ ਪਹੁੰਚਾ ਕੇ ਇੱਥੋਂ ਦਾ ਸਭ ਤੋਂ ਵੱਡਾ ਮਸਲਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਦੂਸਰਾ ਵੱਡਾ ਮੁੱਦਾ ਸੀਡ ਫਾਰਮ ਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਨੂੰ ਲੋਕਾਂ ਲਈ ਹੱਲ ਕਰਨ ਦੀ ਅਪੀਲ ਕੀਤੀ।

ਸਰੂਪ ਸਿੰਗਲਾ ਤੇ ਜੀਤਮਹਿੰਦਰ ਸਿੱਧੂ ਤੋਂ ਬਾਅਦ ਹੁਣ ਜਥੇਦਾਰ ਖੁੱਡੀਆ ਨੇ ਘੇਰਿਆਂ ਮਨਪ੍ਰੀਤ ਬਾਦਲ

0

ਕਿਹਾ, ਪਾਰਟੀ ਧਰਮ ਦੀ ਬਜਾਏ ਕਰ ਰਿਹਾ ਪ੍ਰਵਾਰਕ ਉਮੀਦਵਾਰ ਦੀ ਮੱਦਦ
ਬਠਿੰਡਾ, 27 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਭਾਜਪਾ ਦੀ ਬਜਾਏ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਦੀ ਅੰਦਰੂਨੀ ਮੱਦਦ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਬਹਾਨਾ ਬਣਾ ਕੇ ਮਨਪ੍ਰੀਤ ਬਠਿੰਡਾ ਹਲਕੇ ’ਚ ਤਾਂ ਭਾਜਪਾ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਪਰ ਪਟਿਆਲਾ ’ਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਪਹੁੰਚ ਜਾਂਦੇ ਹਨ। ਇਥੇ ਵੱਖ ਵੱਖ ਥਾਵਾਂ ‘ਤੇ ਚੋਣ ਜਲਸਿਆਂ ਚੋਣ ਦੌਰਾਨ ਸ੍ਰੀ ਖੁੱਡੀਆਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਅਕਾਲੀ-ਭਾਜਪਾ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਪੁਗਾਉਣ ਦੀ ਇਹ ਸਹੀ ਤਸਵੀਰ ਹੈ।

ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋ ਨੇ ਘੇਰਿਆ ਭਾਜਪਾ ਉਮੀਦਵਾਰ ਰਵਨੀਤ ਬਿੱਟੂ

ਉਨ੍ਹਾਂ ਹਰਸਿਮਰਤ ਕੌਰ ਬਾਦਲ ਤੋਂ ਪੁੱਛਿਆ ਕਿ ਜਿਹੜੀ ਬੀਬੀ ਕੇਂਦਰ ਵਿਚ ਫ਼ੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਹੋਇਆਂ, ਮਾਲਵਾ ਖਿੱਤੇ ’ਚ ਫ਼ੂਡ ਪ੍ਰੋਸੈਸਿੰਗ ਦੀ ਇਕ ਵੀ ਸਨਅਤ ਸਥਾਪਿਤ ਨਹੀਂ ਕਰਵਾ ਸਕੀ, ਉਹ ਹੁਣ ਕਿਸਾਨਾਂ ਦੀ ਸਭ ਤੋਂ ਵੱਡੀ ਖ਼ੈਰ-ਖ਼ੁਆਹ ਹੋਣ ਦੇ ਦਮਗਜੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਕਿਸਾਨੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੇ ਵਿਵਾਦਤ ਖੇਤੀ ਕਾਨੂੰਨਾਂ ਦੀ ਬਾਦਲ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਨੇ ਸ਼ਰ੍ਹੇਆਮ ਪੈਰਵੀ ਕੀਤੀ ਪਰ ਜਦੋਂ ਕਿਸਾਨਾਂ ਨੇ ਬਾਦਲ ਪਰਿਵਾਰ ਦੇ ਘਰ ਅੱਗੇ ਪਿੰਡ ਬਾਦਲ ’ਚ ਪੱਕਾ ਮੋਰਚਾ ਲਾ ਦਿੱਤਾ, ਤਾਂ ਕਿਤੇ ਜਾ ਕੇ ਮਜ਼ਬੂਰੀ ਵੱਸ ਕੇਂਦਰੀ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਸੀ। ਸ੍ਰੀ ਖੁੱਡੀਆਂ ਨੇ ਕਿਹਾ ਕਿ ਕਾਂਗਰਸੀਆਂ ਦੀ ਹਾਲਤ ਬਿਨਾਂ ਪਾਣੀ ਤੋਂ ਮੱਛੀ ਵਰਗੀ ਹੈ ਅਤੇ ਇਹ ਸੱਤਾ ਬਗ਼ੈਰ ਟਿਕ ਨਹੀਂ ਸਕਦੇ, ਇਸੇ ਲਈ ਸੱਤਰ ਪ੍ਰਤੀਸ਼ਤ ਪੰਜਾਬ ਦੇ ਕਾਂਗਰਸੀ ਆਗੂ ਭਾਜਪਾ ਵਿੱਚ ਐਂਟਰੀ ਮਾਰ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬਹੁਤਾ ਬੇੜਾ ਤਾਂ ਆਪਣੇ ਪਾਪਾਂ ਦੇ ਭਾਰ ਨਾਲ ਖੁਦ ਹੀ ਡੁੱਬ ਚੁੱਕਾ ਹੈ ਅਤੇ ਬਾਕੀ ਰਹਿੰਦ-ਖੂੰਹਦ 4 ਜੂਨ ਨੂੰ ਚੋਣ ਨਤੀਜੇ ਆਉਣ ਮਗਰੋਂ ਸਮੇਟੀ ਜਾਵੇਗੀ।

ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋ ਨੇ ਘੇਰਿਆ ਭਾਜਪਾ ਉਮੀਦਵਾਰ ਰਵਨੀਤ ਬਿੱਟੂ

0

ਬਠਿੰਡਾ, 27ਮਈ: ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਅੱਜ ਬਠਿੰਡਾ ਪਹੁੰਚੇ ਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਜਿੱਥੇ ਲੁਧਿਆਣਾ ਤੋਂ ਲੋਕ ਸਭਾ ਦੇ ਭਾਜਪਾ ਤੋਂ ਉਮੀਦਵਾਰ ਰਵਨੀਤ ਬਿੱਟੂ ਨੂੰ ਘੇਰਿਆ ਉੱਥੇ ਹੀ ਭਾਜਪਾ ਸਰਕਾਰ ਦੀ ਸੋਚ ’ਤੇ ਵੀ ਸਵਾਲ ਖੜੇ ਕੀਤੇ। ਸ: ਸਿੰਘ ਢਿੱਲੋ ਨੇ ਕਿਹਾ ਕਿ ਅੱਤਵਾਦ ਖਤਮ ਕਰ ਲਈ ਕੁਰਬਾਨੀਆਂ ਦੇਣ ਵਾਲੇ ਸਵਰਗੀ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਬ ਸਾਂਝੇ ਮੁੱਖ ਮੰਤਰੀ ਸਨ ਜਿਨਾਂ ਨੇ ਪੰਜਾਬ ਹਿੱਤ ਵਿੱਚ ਕੁਰਬਾਨੀ ਦਿੱਤੀ ਪਰ ਉਹਨਾਂ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਸਿਆਸੀ ਤੌਰ ਤੇ ਉਹਨਾਂ ਦੀ ਫੋਟੋ ਨੂੰ ਵਰਤਣਾ ਬਹੁਤ ਵੱਡੀ ਗਲਤੀ ਹੈ ਜਿਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਭਾਜਪਾ ਵੱਲੋਂ ਅਗਨੀ ਵੀਰ ਮੁਹਿੰਮ ਸ਼ੁਰੂ ਕਰਨ ’ਤੇ ਸਵਾਲ ਉਠਾਏ ਅਤੇ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਨੇ ਦੇਸ਼ ਦੇ ਜਵਾਨਾਂ ਦਾ ਅਪਮਾਨ ਕੀਤਾ ਹੈ ਜਿਸ ਲਈ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ ਅਤੇ ਕਾਂਗਰਸ ਸਰਕਾਰ ਆਉਣ ਦਿਓ ਇਸਨੂੰ ਪਹਿਲ ਦੇ ਅਧਾਰ ਤੇ ਬੰਦ ਕੀਤਾ ਜਾਵੇਗਾ ।

ਕਿਸਾਨ ਮਜ਼ਦੂਰਾਂ 28 ਮਈ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਦੇਣ ਦੀਆਂ ਤਿਆਰੀਆਂ ਮੁਕੰਮਲ

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਦੇਸ਼ ਵਿੱਚ ਹਿੱਤ ਵਿੱਚ ਹੈ ਜਿਸ ਨੂੰ ਮੁੱਖ ਰੱਖ ਕੇ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਵੋਟ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਦੇ ਨਾਲ ਕਰਜ ਮੁਾਫੀ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਾਂਗਰਸ ਦੀ ਸਰਕਾਰ ਵੇਲੇ ਹੀ ਹੋ ਸਕਦੀਆਂ ਹਨ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਪਾਰੀਆਂ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣ। ਸਾਬਕਾ ਡੀਜੀਪੀ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਕਾਂਗਰਸ ਨਾਲ ਹੀ ਸੁਰੱਖਿਤ ਹੈ। ਇਸ ਮੌਕੇ ਉਹਨਾਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਲਈ ਵੀ ਵੋਟ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਪ੍ਰਧਾਨ ਰਾਜਨ ਗਰਗ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਜੀਤ ਸਿੰਘ, ਵਿਜੇ ਕੁਮਾਰ ਸਮੇਤ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਕਿਸਾਨ ਮਜ਼ਦੂਰਾਂ 28 ਮਈ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਦੇਣ ਦੀਆਂ ਤਿਆਰੀਆਂ ਮੁਕੰਮਲ

ਪੰਜਾਬ ਸਰਕਾਰ ਵੱਲੋਂ ਪਿਛਲਾ ਨਹਿਰੀ ਮਾਲੀਆ ਉਗਰਾਉਣ ਦੇ ਹੁਕਮਾਂ ਵਿਰੁਧ ਅੰਦੋਲਨ ਦਾ ਐਲਾਨ
ਚੰਡੀਗੜ੍ਹ, 27 ਮਈ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਇੱਥੇ ਜਾਰੀ ਇੱਕ ਬਿਆਨ ਰਾਹੀਂ ਦਸਿਆ ਕਿ ਹਰਿਆਣਾ ਤੇ ਰਾਜਸਥਾਨ ਦੇ ਬਾਰਡਰਾਂ ਉੱਤੇ 105 ਦਿਨਾਂ ਤੋਂ ਪੱਕੇ ਮੋਰਚੇ ਚਲਾ ਰਹੇ ਦੋਨੋਂ ਫੋਰਮਾ ਵੱਲੋਂ 28 ਮਈ ਨੂੰ ਪੰਜਾਬ ਹਰਿਆਣਾ ਤੇ ਹੋਰਨਾਂ ਸੂਬਿਆਂ ਵਿੱਚ ਭਾਜਪਾ ਉਮੀਦਵਾਰਾਂ ਤੇ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਭਲਕੇ ਅਬੋਹਰ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਗੁਰੂ ਹਰਸਹਾਇ ਤੇ ਫਿਰੋਜਪੁਰ ਰਾਣਾ ਗੁਰਮੀਤ ਸੋਢੀ, ਫਰੀਦਕੋਟ ਹੰਸ ਰਾਜ ਹੰਸ, ਖੰਡੂਰ ਸਾਹਿਬ ਮਨਜੀਤ ਸਿੰਘ ਮੰਨਾ ਮੀਆਂ ਵਿੰਡ, ਅੰਮ੍ਰਿਤਸਰ ਤਰੁਣਜੀਤ ਸੰਧੂ, ਗੁਰਦਾਸਪੁਰ ਦਿਨੇਸ਼ ਬੱਬੂ, ਹੁਸ਼ਿਆਰਪੁਰ ਅਨੀਤਾ ਸੋਮ ਪ੍ਰਕਾਸ਼, ਜਲੰਧਰ ਸੁਸ਼ੀਲ ਕੁਮਾਰ ਰਿੰਕੂ,ਲੁਧਿਆਣਾ ਰਵਨੀਤ ਬਿੱਟੂ , ਬਠਿੰਡਾ ਬੀਬੀ ਪਰਮਪਾਲ ਮਲੂਕਾ ਆਦਿ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ।

ਸ਼ਰਾਬੀਆਂ ਲਈ ਮਾੜੀ ਖ਼ਬਰ, ਇਸ ਦਿਨ ਬੰਦ ਰਹਿਣਗੇ ਠੇਕੇ

ਇਸਤੋਂ ਇਲਾਵਾ ਕਿਸਾਨ ਆਗੂਆਂ ਨੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਤੋਂ ਪਿਛਲਾ ਨਹਿਰੀ ਮਾਮਲਾ 326 ਕਰੋੜ 94 ਲੱਖ 53 ਹਜ਼ਾਰ ਵਸੂਲਣ ਦੇ ਹੁਕਮਾਂ ਦੀ ਸਖਤ ਨਿਖੇਦੀ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ 23 ਸਾਲਾਂ ਵਿੱਚ 59 ਲੱਖ ਕਰੋੜ ਦਾ ਘਾਟਾ ਫਸਲਾਂ ਦੇ ਭਾਅ ਵਿੱਚ ਪਿਆ ਹੈ । ਇਸ ਲਈ ਕਿਸਾਨਾਂ ਨੂੰ ਪਿਛਲੀ ਨਿਗੂਣੀ ਨਹਿਰੀ ਪਾਣੀ ਦੀ ਸਬਸਿਡੀ ਨਹੀਂ ਖੋਹਣ ਦਿੱਤੀ ਜਾਵੇਗੀ। ਕਿਸਾਨ ਕਿਸੇ ਵੀ ਕੀਮਤ ਉੱਤੇ ਨਹਿਰੀ ਮਾਲੀਆ ਸਰਕਾਰ ਨਹੀਂ ਉਗਰਾਉਣ ਦੇਣਗੇ ਤੇ ਪਿੰਡਾਂ ਵਿੱਚ ਮੰਤਰੀਆਂ,ਵਿਧਾਇਕਾਂ ਤੇ ਅਫ਼ਸਰਸ਼ਾਹੀ ਦੇ ਘਿਰਾਓ ਕੀਤੇ ਜਾਣਗੇ। ਕਿਸਾਨ ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਕਤ ਫੈਸਲਾ ਤੁਰੰਤ ਵਾਪਸ ਲਵੇ ਕਿਸਾਨ ਪੱਖੀ ਖੇਤੀ ਨੀਤੀ ਤੁਰੰਤ ਜਾਰੀ ਕੀਤੀ ਜਾਵੇ ਤੇ ਪੰਜਾਬ ਸਰਕਾਰ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਫਸਲਾਂ ਉੱਤੇ ਗਰੰਟੀ ਦਾ ਕਾਨੂੰਨ ਲਾਗੂ ਕਰੇ।

ਸ਼ਰਾਬੀਆਂ ਲਈ ਮਾੜੀ ਖ਼ਬਰ, ਇਸ ਦਿਨ ਬੰਦ ਰਹਿਣਗੇ ਠੇਕੇ

0

ਚੰਡੀਗੜ੍ਹ, 27 ਮਈ: ਪੰਜਾਬ ‘ਚ 1 ਜੂਨ ਨੂੰ ਹੋਣ ਜਾ ਰਹੀ ਵੋਟਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਸੱਖ਼ਤ ਹੁੱਕਮ ਜਾਰੀ ਕਰਦੇ ਹੋਏ ਸ਼ਰਾਬ ਦੀਆਂ ਦੁਕਾਨਾਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਬੰਦ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ 4 ਜੂਨ ਨਤੀਜੇ ਵਾਲੇ ਦਿਨ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਮੁਹਾਲੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ

ਸ਼ਰਾਬ ਦੀਆਂ ਦੁਕਾਨਾਂ ਤੋਂ ਇਲਾਵਾ ਰੈਸਟੋਰੈਂਟਾਂ, ਕਲੱਬਾਂ, CSD ਕੰਟੀਨਾਂ, ਦੁਕਾਨਾਂ ਜਾਂ ਜਨਤਕ ਥਾਵਾਂ ‘ਤੇ ਸ਼ਰਾਬ ਵੇਚੀ ਜਾਂ ਸਟਾਕ ਨਹੀਂ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਨੂੰ ਬਿਨਾਂ ਲਾਇਸੈਂਸ ਵਾਲੀਆਂ ਥਾਵਾਂ ‘ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਮੁਹਾਲੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ

0

ਮੁਹਾਲੀ, 27 ਮਈ: ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਕਸਬਾ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆ ਹਨ। ਫਰਨੀਚਰ ਨੂੰ ਪੇਂਟ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਕਾਰਨ ਅੱਗ ਲਗਾਤਾਰ ਵਧ ਰਹੀ ਹੈ।

ਰਵਨੀਤ ਬਿੱਟੂ ਦਾ ਰਾਜਾ ਵੜਿੰਗ ਅਤੇ ਉਸ ਦੇ ਸਾਲੇ ‘ਤੇ ਵੱਡਾ ਦੋਸ਼

ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ। ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।