Home Blog Page 1649

ਰਵਨੀਤ ਬਿੱਟੂ ਦਾ ਰਾਜਾ ਵੜਿੰਗ ਅਤੇ ਉਸ ਦੇ ਸਾਲੇ ‘ਤੇ ਵੱਡਾ ਦੋਸ਼

0

ਲੁਧਿਆਣਾ, 27 ਮਈ: ਲੋਕ ਸਭਾ ਚੋਣਾ ਦੌਰਾਨ ਪਾਰਟੀ ਉਮੀਦਵਾਰਾਂ ਵੱਲੋਂ ਲਗਾਤਾਰ ਆਪਣੇ ਵਿਰੋਧੀ ਉਮੀਦਵਾਰਾਂ ‘ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਹੁਣ ਇਕ ਵਾਰ ਫਿਰ ਤੋਂ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸੀ ਪ੍ਰਧਾਨ ‘ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮੁਕਤਸਰ ਦੇ ਕਾਰੋਬਾਰੀ ਕਰਨ ਕਟਾਰਿਆ ਤੇ ਉਸ ਦੇ ਬੱਚਿਆ ਦੀ ਹੱਤਿਆ ਵਿਚ ਰਾਜਾ ਵੜਿੰਗ ਅਤੇ ਉਸਦੇ ਸਾਲੇ ਡੰਮੀ ਵਿਨਾਇਕ ਦਾ ਸੱਬ ਤੋਂ ਵੱਡਾ ਹੱਥ ਸੀ। ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਜਦੋ MLA ਸੀ ਤਾਂ ਉਸ ਵੇਲੇ ਮੁਕਤਸਰ ਦੇ ਟਰੱਕ ਉਪਰੇਟਰਾਂ ਦੇ ਪੈਸੇ 1 ਕਰੋੜ 20 ਲੱਖ ਰੁਪਏ ਕਾਰੋਬਾਰੀ ਕਰਨ ਕਟਾਰਿਆ ਤੋਂ ਉਧਾਰ ਲਏ ਸੀ।

ਬਾਦਲ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਦਾ ਐਲਾਨ

ਪਰ ਜਦੋਂ ਪੈਸੇ ਵਾਪਿਸ ਕਰਨ ਦਾ ਸਮਾਂ ਆਇਆ ਤਾਂ ਉਸ ਨੇ ਇਹ ਪੈਸੇ ਵਾਪਿਸ ਕਰਨ ਤੋਂ ਮੰਨ੍ਹਾਂ ਕਰ ਦਿੱਤਾ। ਕਰਨ ਕਟਾਰਿਆ ਨੇ ਰਾਜਾ ਵੜਿੰਗ ਅਤੇ ਉਸਦੇ ਸਾਲੇ ਡੰਮੀ ਵਿਨਾਇਕ ਤੋਂ ਦੁੱਖੀ ਆ ਕੇ ਖੁਦ ਨੂੰ ਅਤੇ ਆਪਣੇ 3 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਨੂੰ ਗੋਲੀ ਨਾਲ ਮਾਰ ਦਿੱਤਾ ਸੀ। ਕਟਾਰਿਆ ਦੀ ਪਤਨੀ ਅਤੇ ਉਸ ਦੇ ਭਰਾ ਨੇ ਵੜਿੰਗ ਖਿਲਾਫ FIR ਦਰਜ ਕਰਵਾਈ ਸੀ। ਹੁਣ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਵੱਲੋਂ ਲਾਏ ਦੋਸ਼ਾਂ ਦਾ ਰਾਜਾ ਵੜਿੰਡ ਦਾ ਕੀ ਜਵਾਬ ਸਾਹਮਣੇ ਆਉਂਦਾ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਬਾਦਲ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਦਾ ਐਲਾਨ

0

ਚੰਡੀਗੜ੍ਹ, 27 ਮਈ: ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾ ਤੋਂ ਪਹਿਲਾ ਇਕ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਕਰਕੇ ਹੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਸਿਰਫ ਅਕਾਲੀ ਦਲ ਤੋਂ ਅਸਤੀਫ਼ਾ ਦੇ ਰਹੇ ਹਨ ਨਾ ਕਿ ਅਕਾਲੀ ਦਲ ਨੂੰ ਛੱਡ ਰਹੇ ਹਨ।

ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ‘ਚ ਵਾਧਾ ਕਰਨ ਲਈ ਕੀਤਾ ਸੁਪਰੀਮ ਕੋਰਟ ਦਾ ਰੁੱਖ

ਇਸ ਤੋਂ ਇਲਾਵਾ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ SGPC ਮੇਂਬਰ ਬਣੇ ਰਹਿਣਗੇ। ਭਾਈ ਮਨਜੀਤ ਸਿੰਘ ਨੇ ਸਾਫ਼ ਤੌਰ ‘ਤੇ ਐਲਾਨ ਕੀਤਾ ਕਿ ਉਹ ਖੰਡੂਰ ਸਾਹਿਬ ਤੋਂ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਭਾਈ ਬੇਅਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਅਤੇ ਫਿਰੋਜ਼ਪੂਰ ਤੋਂ ਜਸਕਰਨ ਸਿੰਘ ਕਾਹਨਸਿੰਘਵਾਲਾ ਨੂੰ ਸਮਰਥਨ ਦੇਣ ਦਾ ਫੈਸਲਾਂ ਕੀਤਾ ਹੈ।

ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ‘ਚ ਵਾਧਾ ਕਰਨ ਲਈ ਕੀਤਾ ਸੁਪਰੀਮ ਕੋਰਟ ਦਾ ਰੁੱਖ

ਨਵੀਂ ਦਿੱਲੀ, 27 ਮਈ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਅੰਤਰਿਮ ਜ਼ਮਾਨਤ ਵਿਚ 7 ਦਿਨਾਂ ਦਾ ਵਾਧਾ ਕਰਨ ਲਈ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ। ਕੇਜਰੀਵਾਲ ਦੀ ਲੀਗਲ ਟੀਮ ਨੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਪੀਈਟੀ-ਸੀਟੀ ਸਕੈਨ ਦੇ ਨਾਲ-ਨਾਲ ਕਈ ਹੋਰ ਮੈਡੀਕਲ ਟੈਸਟ ਵੀ ਕਰਵਾਉਣ ਦੀ ਲੋੜ ਹੈ।

ਰਾਘਵ ਚੱਢਾ ਅੱਜ ਪੰਜਾਬ ‘ਚ ਕਰਨਗੇ ਰੋਡ ਸ਼ੋਅ

ਦੱਸ ਦਈਏ ਇਸ ਸਮੇਂ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਮੌਜੂਦ ਹਨ। ਇਸ ਸਮੇਂ ਉਹ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। 10 ਮਈ ਨੂੰ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਨੂੰ ਕੋਰਟ ਨੇ 2 ਜੂਨ ਨੂੰ ਮੁੜ ਤੋਂ ਸਰੇਂਡਰ ਕਰਨ ਦੇ ਆਦੇਸ਼ ਕੀਤੇ ਗਏ ਸੀ।

ਰਾਘਵ ਚੱਢਾ ਅੱਜ ਪੰਜਾਬ ‘ਚ ਕਰਨਗੇ ਰੋਡ ਸ਼ੋਅ

0

ਚੰਡੀਗੜ੍ਹ, 27 ਮਈ: ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਪੰਜਾਬ ਵਿੱਚ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਵੋਟ ਮੰਗਦੇ ਨਜ਼ਰ ਆਉਣਗੇ। ਅੱਜ ਰਾਘਵ ਚੱਢਾ ਵੱਲੋਂ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਵਿੱਚੋਂ ਹੁਣ ਲੋਕਾਂ ਨੂੰ ਸੰਬੋਧਨ ਕਰਨਗੇ। ਚੱਢਾ ਵੱਲੋਂ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਤੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕਰਨਗੇ।

ਬਿੱਟੂ ਦੀ ਅਮਿਤ ਸ਼ਾਹ ਨਾਲ ਯਾਰੀ, ਪੰਜਾਬ ਲਈ ਗਦਾਰੀ: ਰਾਜਾ ਵੜਿੰਗ

ਦੱਸ ਦਈਏ ਕਿ ਲੋਕ ਸਭਾ ਚੋਣਾਂ ਸ਼ੁਰੂ ਹੁੰਦੇ ਇਹ ਰਾਘਵ ਚੱਢਾ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਦੱਸਿਆ ਸੀ ਕਿ ਰਾਘਵ ਚੱਢਾ ਆਪਣੇ ਅੱਖ ਦੇ ਇਲਾਜ ਲਈ ਬ੍ਰਿਟੇਨ ਗਏ ਹੋਏ ਹਨ ਤੇ ਉਹ ਉੱਥੇ ਹੀ ਇਲਾਜ ਕਰਵਾ ਰਹੇ ਹਨ। ਜਦੋਂ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਵਿੱਚ ਜ਼ਮਾਨਤ ਮਿਲੀ ਤਾਂ ਰਾਘਵ ਚੱਡਾ ਭਾਰਤ ਵਾਪਸ ਪਰਤੇ ਤੇ ਉਹ ਉਸ ਸਮੇਂ ਸਿਆਸੀ ਸਰਗਰਮ ਹੁੰਦੇ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਰਾਘਵ ਚੱਢਾ ਦੇ ਸਿਆਸੀ ਸਰਗਰਮ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਬਿੱਟੂ ਦੀ ਅਮਿਤ ਸ਼ਾਹ ਨਾਲ ਯਾਰੀ, ਪੰਜਾਬ ਲਈ ਗਦਾਰੀ: ਰਾਜਾ ਵੜਿੰਗ

0

1 ਜੂਨ ਨੂੰ ਲੁਧਿਆਣੇ ਵਾਲੇ ਇਸ ਗਦਾਰੀ ਦਾ ਦੇਣਗੇ ਮੂੰਹ ਤੋੜਵਾਂ ਜਵਾਬ
ਲੁਧਿਆਣਾ, 27 ਮਈ: ਬੀਤੇ ਕੱਲ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਿੱਟੂ ਨਾਲ ਪੰਜ ਸਾਲ ਪੁਰਾਣੀ ਦੋਸਤੀ ਹੋਣ ਦੇ ਕੀਤੇ ਗਏ ਦਾਅਵੇ ਤੋਂ ਬਾਅਦ ਵਿਰੋਧੀਆਂ ਨੇ ਇਸ ਬਿਆਨ ਨੂੰ ਚੁੱਕਦਿਆਂ ਇਸ ਨੂੰ ਪੰਜਾਬ ਨਾਲ ਗਦਾਰੀ ਕਰਾਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ, ” ਅਮਿਤ ਸ਼ਾਹ ਜੀ ਇਸ ਨੂੰ ਯਾਰੀ ਨਾ ਕਹੋ, ਬਲਕਿ ਇਸਨੂੰ ਗਦਾਰੀ ਕਹੋ, ਕਿਉਂਕਿ ਬਿੱਟੂ ਪੰਜ ਸਾਲਾਂ ਤੋਂ ਹੀ ਕਾਂਗਰਸ ਤੇ ਲੁਧਿਆਣੇ ਵਾਲਿਆਂ ਨਾਲ ਗਦਾਰੀ ਕਰ ਰਿਹਾ ਸੀ। ”

ਨਜਾਇਜ਼ ਮਾਈਨਿੰਗ ਰੋਕਣ ਗਈ ਟੀਮ ਨੂੰ ਬਣਾਇਆ ਬੰਧਕ, ਬਚਣ ਲਈ ਕੱਢੇ ਹਵਾਈ ਫਾਇਰ

ਉਹਨਾਂ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਸਦੀ ਗ੍ਰਹਿ ਮੰਤਰੀ ਨਾਲ ਇਨੀਂ ਹੀ ਯਾਰੀ ਸੀ ਤਾਂ ਉਸਨੇ ਸਿਰਫ ਆਪਣੇ ਲਈ ਕੋਠੀ ਦੇ ਸਕਿਉਰਟੀ ਮੰਗਣ ਦੀ ਬਜਾਏ ਲੁਧਿਆਣੇ ਲਈ ਕੁਝ ਕਿਉਂ ਨਹੀਂ ਮੰਗਿਆ? ਰਾਜਾ ਵੜਿੰਗ ਨੇ ਅੱਗੇ ਕਿਹਾ, ” ਅਮਿਤ ਸ਼ਾਹ ਜੀ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਜਦ 2020 ਦੇ ਵਿੱਚ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਬਿੱਟੂ ਵਰਗੇ ਗਦਾਰ ਭਾਜਪਾ ਨਾਲ ਯਾਰੀ ਪੁਗਾ ਰਹੇ ਸਨ।” ਉਹਨਾਂ ਸਵਾਲ ਖੜੇ ਕਰਦਿਆਂ ਕਿਹਾ ਕਿ ਬਿੱਟੂ ਨੂੰ ਹੁਣ ਪੰਜਾਬ ਦੇ ਲੋਕਾਂ ਅੱਗੇ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਵਿਰੁੱਧ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ? ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਤੇ ਪੰਜਾਬ ਦੇ ਲੋਕ ਤੇ ਖਾਸ ਕਰ ਲੁਧਿਆਣੇ ਵਾਲੇ ਇੱਕ ਜੂਨ ਨੂੰ ਇਸ ਗਦਾਰੀ ਦਾ ਜਵਾਬ ਰਵਨੀਤ ਬਿੱਟੂ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦੇਣਗੇ।

ਨਜਾਇਜ਼ ਮਾਈਨਿੰਗ ਰੋਕਣ ਗਈ ਟੀਮ ਨੂੰ ਬਣਾਇਆ ਬੰਧਕ, ਬਚਣ ਲਈ ਕੱਢੇ ਹਵਾਈ ਫਾਇਰ

0

ਫਰੀਦਕੋਟ, 27 ਮਈ: ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਰ ਪੰਜਾਬ ‘ਚ ਮਾਈਨਿੰਗ ਮਾਫੀਆ ਇਸ ਕਦਰ ਅੱਗੇ ਵੱਧ ਗਿਆ ਜਦੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਗਈ ਫਲਾਇੰਗ ਟੀਮ ਮੌਕੇ ‘ਤੇ ਪਹੁੰਚਦੀ ਹੈ ਤਾਂ ਰੇਤ ਮਾਫੀਆ ਵੱਲੋਂ ਫਲਾਇੰਗ ਟੀਮ ਦੇ ਕੁਝ ਸਾਥੀਆ ਨੂੰ ਬੰਧਕ ਬਣਾ ਲਿਆ ਜਾਂਦਾਂ ਹੈ। ਦੱਸ ਦਈਏ ਕਿ ਇਹ ਪੁਰਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਜਿਥੇ ਨਜਾਇਜ਼ ਮਾਈਨਿੰਗ ਦੀ ਫਲਾਇੰਗ ਟੀਮ ਨੂੰ ਖ਼ਬਰ ਮਿਲਦੀ ਹੈ ਕਿ ਫਰੀਦਕੋਟ ‘ਚ ਇਕ ਦਰਿਆ ਕਿਨਾਰੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ।

ਅਮਿਤ ਸ਼ਾਹ ਬਿੱਟੂ ਦੀ ਜ਼ਮਾਨਤ ਬਚਾਉਣ ‘ਚ ਮਦਦ ਨਹੀਂ ਕਰ ਸਕਣਗੇ: ਵੜਿੰਗ

ਜਦੋ ਨਜਾਇਜ਼ ਮਾਈਨਿੰਗ ਦੀ ਫਲਾਇੰਗ ਟੀਮ ਮੌਕੇ ‘ਤੇ ਪਹੁੰਚਦੀ ਹੈ ਤਾਂ ਉਥੇ ਮੌਜੂਦ ਰੇਤ ਮਾਫੀਆ ਦੇ ਕੁਝ ਲੋਕਾਂ ਵੱਲੋਂ ਟੀਮ ਨੂੰ ਘੇਰਾ ਪਾ ਲਿਆ ਜਾਂਦਾਂ ਹੈ। ਟੀਮ ਨੂੰ ਆਪਣੇ ਬਚਾਅ ਲਈ ਗੋਲੀਆਂ ਚਲਾਉਣੀਆ ਪੈਂਦੀਆ ਹਨ ਤੇ ਉਹ ਉਸ ਜਗ੍ਹਾਂ ਤੋਂ ਭੱਜ ਜਾਂਦੇ ਹਨ। ਇਸ ਭੱਜਦੋੜ ਵਿਚ ਟੀਮ ਦੇ ਕੁਝ ਸਾਥੀ ਉਥੇ ਫੱਸ ਜਾਂਦੇ ਹਨ। ਜਿਨ੍ਹਾਂ ਨੂੰ ਰੇਤ ਮਾਫੀਆਂ ਵੱਲੋਂ ਬੰਧਕ ਬਣਾ ਲਿਆ ਜਾਂਦਾਂ ਹੈ। ਪਰ ਪੁਲਿਸ ਦੀ ਮਦਦ ਨਾਲ ਇਨ੍ਹਾਂ ਬੰਧਕਾਂ ਨੂੰ ਛੁੜਾ ਲਿਆ ਜਾਂਦਾਂ ਹੈ। ਪਰ ਇਸ ਕਾਰਵਾਈ ਤੋਂ ਬਾਅਦ ਮਾਫੀਆ ਦੇ ਲੋਕਾਂ ਵਿਚ ਕਾਫੀ ਰੋਸ ਦੇਖਣ ਨੂੰ ਮਿਲਦਾ ਹੈ ਤੇ ਉਨ੍ਹਾਂ ਵੱਲੋਂ ਉਥੇ ਮੌਜੂਦ ਸਰਕਾਰੀ ਗੱਡੀਆ ਦੀ ਭੰਨ-ਤੋੜ ਕੀਤੀ ਜਾਂਦੀ ਹੈ। ਪਰ ਫਿਲਾਹਲ ਪੁਲਿਸ ਨੇ 30 ਦੇ ਕਰੀਬ ਲੋਕਾਂ ਖਿਲਾਫ FIR ਦਰਜ ਕਰ ਲਈ ਗਈ ਹੈ।

ਅਮਿਤ ਸ਼ਾਹ ਬਿੱਟੂ ਦੀ ਜ਼ਮਾਨਤ ਬਚਾਉਣ ‘ਚ ਮਦਦ ਨਹੀਂ ਕਰ ਸਕਣਗੇ: ਵੜਿੰਗ

0

ਕਿਹਾ: ਕਾਂਗਰਸ ‘ਚ ਹੋਣ ਦੇ ਬਾਵਜੂਦ ਬਿੱਟੂ ਨੇ ਸ਼ਾਹ ਤੋਂ ਹਮੇਸ਼ਾ ‘ਸਿਆਸੀ ਸ਼ਰਨ’ ਮੰਗੀ ਹੈ

ਲੁਧਿਆਣਾ, 27 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸਿਆਸੀ ਵਿਰੋਧੀ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿਆਸੀ ਸ਼ਰਨ ਮੰਗਣ ਵਾਲਾ ਕਹਿੰਦਿਆਂ ਕਿਹਾ ਹੈ ਕਿ ਇੱਥੋਂ ਤੱਕ ਕਿ ਉਨ੍ਹਾਂ (ਸ਼ਾਹ) ਦੀ ਹਿਮਾਇਤ ਵੀ ਭਾਜਪਾ ਉਮੀਦਵਾਰ ਦੀ ਆਪਣੀ 10 ਸਾਲਾਂ ਦੀ ਸੱਤਾ-ਵਿਰੋਧੀ ਲਹਿਰ ਅਤੇ ਲੋਕਾਂ ਦੇ ਮੋਹ ਭੰਗ ਨੂੰ ਦੂਰ ਕਰਨ ਵਿਚ ਮਦਦ ਨਹੀਂ ਕਰੇਗੀ, ਕਿਉਂਕਿ 4 ਜੂਨ ਨੂੰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਣੀ ਤੈਅ ਹੈ। ਇੱਥੇ ਗੁਰਦੇਵ ਨਗਰ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਬੋਲਦਿਆਂ, ਵੜਿੰਗ ਨੇ ਸ਼ਾਹ ਵੱਲੋਂ ਬਿੱਟੂ ਦੇ ਚੋਣ ਪ੍ਰਚਾਰ ਲਈ ਸ਼ਹਿਰ ਵਿੱਚ ਕੀਤੇ ਗਏ ਦੌਰੇ ਦਾ ਜ਼ਿਕਰ ਕਰਦਿਆਂ ਟਿੱਪਣੀ ਕੀਤੀ ਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਬਿੱਟੂ ਨੇ ਇਨ੍ਹਾਂ ਸਾਲਾਂ ਦੌਰਾਨ ਕਾਂਗਰਸ ਦੇ ਨਾਲ ਰਹਿੰਦਿਆਂ ਹੋਇਆਂ ਵੀ ਅਮਿਤ ਸ਼ਾਹ ਤੋਂ “ਸਿਆਸੀ ਸ਼ਰਨ” ਦੀ ਮੰਗ ਕੀਤੀ ਸੀ। ਪਰ ਇੱਥੇ ਉਨ੍ਹਾਂ ਨੂੰ ਆਉਣ ਵਾਲੀ ਹਾਰ ਤੋਂ ਕੋਈ ਨਹੀਂ ਬਚਾ ਸਕਦਾ, ਜੋ ਸਪੱਸ਼ਟ ਤੌਰ ‘ਤੇ ਉਨ੍ਹਾਂ ਦੇ ਸਾਹਮਣੇ ਖੜੀ ਹੈ।

ਸਵਰਗਵਾਸੀ ਇਕਰੀਤ ਸਿੰਘ ਦੇ ਜਨਮ ਦਿਨ ਮੌਕੇ ਲਾਗਇਆ ਖੂਨਦਾਨ ਕੈਂਪ

ਉਨ੍ਹਾਂ ਸਵਾਲ ਕੀਤਾ ਕਿ “ਕੀ ਅਮਿਤ ਸ਼ਾਹ ਸਾਂਸਦ ਹੋਣ ਦੇ ਬਾਵਜੂਦ ਬਿੱਟੂ ਦੀ ਲੁਧਿਆਣਾ ਤੋਂ ਗੈਰਹਾਜ਼ਰੀ ਕਾਰਨ ਬਰਬਾਦ ਹੋਏ ਦਸ ਸਾਲਾਂ ਦੀ ਭਰਪਾਈ ਕਰਨਗੇ ? ਸ਼ਾਹ ਨੂੰ ਵੀ ਅੱਜ ਇਹ ਅਹਿਸਾਸ ਹੋਇਆ ਹੋਵੇਗਾ ਕਿ ਉਹ ਇੱਕ ਗਲਤ ਘੋੜੇ ‘ਤੇ ਸੱਟਾ ਲਗਾ ਰਹੇ ਸਨ, ਜੋ ਉਸ ਦੇ ਰਸਤੇ ਤੋਂ ਬਾਹਰ ਹੋ ਗਿਆ ਸੀ ਅਤੇ ਇਸ ਵਾਰ ਦੌੜ ਹਾਰਨਾ ਤੈਅ ਸੀ।” ਇਸ ਦੌਰਾਨ ਵੜਿੰਗ ਨੇ ਆਪਣੀ ਜਿੱਤ ਬਾਰੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਲੁਧਿਆਣਾ ਦੇ ਲੋਕ ਦਸ ਸਾਲਾਂ ਬਾਅਦ ਇਹ ਫਰਕ ਜਾਣ ਸਕਣਗੇ ਕਿ ਹਲਕੇ ਅਤੇ ਇਸਦੇ ਲੋਕਾਂ ਲਈ ਇੱਕ ਸਰਗਰਮ ਅਤੇ ਦਿਖਣ ਵਾਲੇ ਸੰਸਦ ਮੈਂਬਰ ਦਾ ਕੀ ਅਰਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਚੁਣੇ ਜਾਣ ਤੋਂ ਬਾਅਦ ਗਾਇਬ ਹੋਣ ਕਾਰਨ ਲੁਧਿਆਣਾ ਦੇ ਲੋਕ ਇਹ ਭੁੱਲ ਗਏ ਹਨ ਕਿ ਐਮ.ਪੀ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ।

ਬਠਿੰਡਾ ਵਿਚ ਗਰਜੇ ਕੇਜਰੀਵਾਲ- “ਹਰਸਿਮਰਤ ਬਾਦਲ ਨੂੰ ਹਰਾਉਣ ਦੀ ਕੀਤੀ ਅਪੀਲ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫਿਰ ਵੀ ਉਹ ਬਿੱਟੂ ਵੱਲੋਂ ਗੁਆਏ 10 ਸਾਲ ਦੇ ਕੀਮਤੀ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ , ਪਰ ਉਨ੍ਹਾਂ ਵਾਅਦਾ ਕੀਤਾ ਕਿ ਆਉਣ ਵਾਲੇ ਪੰਜ ਸਾਲਾਂ ਦੌਰਾਨ ਉਹ ਜਿਸ ਵੀ ਤਰੀਕੇ ਨਾਲ ਅਤੇ ਜਿੰਨਾ ਸੰਭਵ ਹੋ ਸਕੇ, ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ 4 ਜੂਨ ਨੂੰ ਸੱਤਾ ਸੰਭਾਲਣ ਨਾਲ ਲੁਧਿਆਣਾ ਦੇ ਲੋਕਾਂ ਨੂੰ ਦੁੱਗਣੀ ਖੁਸ਼ੀ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦਾ ਇੱਕ ਐਮ.ਪੀ. ਮਿਲੇਗਾ। ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਕਿ ਲੋਕਾਂ ਦੀ ਸੇਵਾ ਕਿਵੇਂ ਕਰਨੀ ਹੈ ਅਤੇ ਕੰਮ ਕਿਵੇਂ ਕਰਵਾਉਣੇ ਹਨ।” ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ, “ਸਭ ਕੁਝ ਸੰਭਵ ਹੈ, ਤੁਹਾਡੇ ਕੋਲ ਕੰਮ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਦੀ ਜ਼ਰੂਰਤ ਹੈ, ਜੋ ਕਿ ਸੱਤਾ ਤੋਂ ਬਾਹਰ ਜਾਣ ਵਾਲੇ ਸੰਸਦ ਮੈਂਬਰ ਕੋਲ ਨਹੀਂ ਹੈ।”

ਸਵਰਗਵਾਸੀ ਇਕਰੀਤ ਸਿੰਘ ਦੇ ਜਨਮ ਦਿਨ ਮੌਕੇ ਲਾਗਇਆ ਖੂਨਦਾਨ ਕੈਂਪ

0

ਬਠਿੰਡਾ, 26 ਮਈ: ਸ਼ਹਿਰ ਦੇ ਉੱਘੇ ਸਮਾਜ ਸੇਵੀ ਗੁਰਦਾਸ ਸਿੰਘ ਦੇ ਨੌਜਵਾਨ ਸਵਰਗਵਾਸੀ ਪੁੱਤਰ ਇਕਰੀਤ ਸਿੰਘ ਦੇ ਜਨਮ ਦਿਨ ਮੌਕੇ ਐਤਵਾਰ ਨੂੰ ਉਸ ਦੀ ਯਾਦ ਵਿੱਚ ਸਮਾਜ ਸੇਵੀ ਸੰਸਥਾਵਾਂ, ਦੋਸਤਾਂ ਅਤੇ ਸਨੇਹੀਆਂ ਦੇ ਵੱਲੋਂ ਦੂਸਰਾ ਯਾਦਗਾਰੀ ਖੂਨਦਾਨ ਕੈਪ ਆਯੋਜਿਤ ਕੀਤਾ ਗਿਆ। ਸਥਾਨਕ ਅਜੀਤ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਬੀਬੀ ਵਾਲਾ ਵਿਖੇ ਸਵੇਰੇ ਅੱਠ ਵਜੇ ਤੋਂ ਲੈਕੇ ਦੁਪਿਹਰ ਤਿੰਨ ਵਜੇ ਤੱਕ ਚੱਲੇ ਇਸ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਮੂਲੀਅਤ ਕਰਕੇ ਹੋਣਹਾਰ ਨੌਜਵਾਨ ਇਕਰੀਤ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਕੈਂਪ ਦੀ ਸ਼ੁਰੂਆਤ ਇਲਾਕੇ ਦੇ ਨਾਮੀ ਢਿੱਲੋਂ ਹਸਪਤਾਲ(ਅੱਖ ਨੱਕ ਤੇ ਗਲਾਂ) ਦੇ ਡਾ ਦਲਜੀਤ ਸਿੰਘ ਢਿੱਲੋਂ ਦੇੇ ਪਿਤਾ ਸਰਦਾਰ ਪ੍ਰੀਤਮ ਸਿੰਘ ਢਿੱਲੋਂ ਵਲੋਂ ਕੀਤੀ ਗਈ।

ਬਠਿੰਡਾ ਵਿਚ ਗਰਜੇ ਕੇਜਰੀਵਾਲ- “ਹਰਸਿਮਰਤ ਬਾਦਲ ਨੂੰ ਹਰਾਉਣ ਦੀ ਕੀਤੀ ਅਪੀਲ

ਇਸ ਮੌਕੇ ਖ਼ੁਦ ਡਾਕਟਰ ਦਲਜੀਤ ਸਿੰਘ ਨੇ ਵੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸੂਗਰਫੈੱਡ ਪੰਜਾਬ ਦੇ ਚੈਅਰਮੈਨ ਨਵਦੀਪ ਸਿੰਘ ਜੀਦਾ, ਅੰਮ੍ਰਿਤ ਲਾਲ ਅਗਰਵਾਲ ਚੈਅਰਮੈਨ ਜਿਲਾ ਯੋਜਨਾ ਕਮੇਟੀ ਬਠਿੰਡਾ ਵੀ ਵਿਸ਼ੇਸ ਤੌਰ ’ਤੇ ਪੁੱਜੇ। ਇਸ ਦੌਰਾਨ ਇਕਰੀਤ ਦੇ ਦੋਸਤਾਂ ਤੋਂ ਇਲਾਵਾ ਹੋਰਨਾਂ ਵੱਲੋਂ ਵੀ ਵੱਧ ਉਤਸਾਹ ਨਾਲ ਖੂਨ ਦਾਨ ਕੈਂਪ ਵਿਚ ਆਪਣਾ ਖੂਨਦਾਨ ਕਰਕੇ ਯੋਗਦਾਨ ਪਾਇਆ ਗਿਆ। ਇਸ ਦੌਰਾਨ ਸਵਰਗਵਾਸੀ ਇਕਰੀਤ ਸਿੰਘ ਦੇ ਮਾਤਾ ਸੁਖਪ੍ਰੀਤ ਕੌਰ ਤੇ ਪਿਤਾ ਗੁਰਦਾਸ ਸਿੰਘ ਨੇ ਖੂਨਦਾਨ ਕੈਂਪ ਆਯੋਜਨ ਕਰਨ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।

 

ਬਠਿੰਡਾ ਵਿਚ ਗਰਜੇ ਕੇਜਰੀਵਾਲ- “ਹਰਸਿਮਰਤ ਬਾਦਲ ਨੂੰ ਹਰਾਉਣ ਦੀ ਕੀਤੀ ਅਪੀਲ

0

ਕਿਹਾ, ਗੁਰਮੀਤ ਸਿੰਘ ਖੁੱਡੀਆਂ ਤੁਹਾਡੇ ਆਪਣੇ , ਕਰਨਗੇ ਤੁਹਾਡੇ ਕੰਮ

ਬਠਿੰਡਾ, 26 ਮਈ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ‘ਆਪ’ਉਮੀਦਵਾਰ ਨਾਲ ਬਠਿੰਡਾ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਕਿਹਾ ਕਿ ਪਿਛਲੀ ਵਾਰ ਦੀ ਗ਼ਲਤੀ ਇਸ ਵਾਰ ਨਾ ਦੁਹਰਾਇਓ। ਪਿਛਲੀ ਵਾਰ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਸੀ, ਪਰ ਉਹ ਕਦੇ ਹਲਕੇ ਵਿੱਚ ਨਜ਼ਰ ਨਹੀਂ ਆਈ। ਜਦਕਿ ਗੁਰਮੀਤ ਖੁੱਡੀਆਂ ਤੁਹਾਡਾ ਆਪਣਾ ਹੈ। 24 ਘੰਟੇ ਤੁਹਾਡੇ ਨਾਲ ਰਹੇਗਾ ਅਤੇ ਤੁਹਾਡਾ ਕੰਮ ਕਰੇਗਾ।ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਇਹ ਤਾਨਾਸ਼ਾਹੀ ਨੂੰ ਖ਼ਤਮ ਕਰਨ ਦੀ ਚੋਣ ਹੈ।

ਰਾਜਨਾਥ ਸਿੰਘ ਦਾ ਐਲਾਨ: ਅਗਲੇ ਪੰਜ ਸਾਲਾਂ ‘ਚ ਇਕ ਦੇਸ਼, ਇੱਕ ਚੋਣਾਂ ਦਾ ਫੈਸਲਾ ਕਰਾਂਗੇ ਲਾਗੂ

ਉਨ੍ਹਾਂ ਕਿਹਾ ਕਿ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ। ਇਸ ਵਾਰ ਅਜਿਹਾ ਬਟਨ ਦਬਾਓ ਕਿ ਮੋਦੀ ਦਿੱਲੀ ਦੀ ਸੱਤਾ ਤੋਂ ਹੀ ਬਾਹਰ ਹੋ ਜਾਣ। ਇਸ ਚੋਣ ਵਿੱਚ ਤੁਸੀਂ ਨਰਿੰਦਰ ਮੋਦੀ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ ਹੈ।ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ। ਇਸ ਲਈ 13 ਸੰਸਦ ਮੈਂਬਰ ਜਿੱਤਾ ਕੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ। ਫਿਰ ਪੰਜਾਬ ਦੇ ਫੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਰਾਜਪਾਲ ਵੀ ਪੰਜਾਬ ਦਾ ਕੋਈ ਬਿੱਲ ਨਹੀਂ ਰੋਕ ਸਕੇਗਾ।ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ 400 ਸੀਟਾਂ ਦਿਓ ਮੋਦੀ ਜੀ ਕੁਝ ਵੱਡਾ ਕਰਨ ਜਾ ਰਹੇ ਹਨ। ਇਸ ਲਈ ਇਸ ਵਾਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਉਣੀ ਹੈ।

ਰਾਜਨਾਥ ਸਿੰਘ ਦਾ ਐਲਾਨ: ਅਗਲੇ ਪੰਜ ਸਾਲਾਂ ‘ਚ ਇਕ ਦੇਸ਼, ਇੱਕ ਚੋਣਾਂ ਦਾ ਫੈਸਲਾ ਕਰਾਂਗੇ ਲਾਗੂ

0

ਰੱਖਿਆ ਮੰਤਰੀ ਨੇ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਕੀਤੀ ਚੋਣ ਰੈਲੀ
ਬਠਿੰਡਾ, 26 ਮਈ: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਅਗਲੇ ਪੰਜ ਸਾਲਾਂ ਦੇ ਵਿੱਚ ‘ਇੱਕ ਦੇਸ਼, ਇੱਕ ਚੋਣ’ ਦੀ ਨੀਤੀ ਨੂੰ ਲਾਗੂ ਕੀਤਾ ਜਾਵੇਗਾ। ਐਤਵਾਰ ਨੂੰ ਬਠਿੰਡਾ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਨੇ ਜਨਤਾ ਲਈ ਜਿੰਨਾ ਕੰਮ ਕੀਤਾ ਹੈ, ਉਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਆਪਣੇ ਭਾਸ਼ਣ ਵਿਚ ਉਹਨਾਂ ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ਼ ਦੀ ਤਾਕਤ ‘ਚ ਹੋਏ ਵਾਧੇ ਦਾ ਦਾਅਵਾ ਕਰਦਿਆਂ ਕਿਹਾ ਕਿ ” ਉਹ ਹੁਣ ਦੇਸ਼ ਅੰਦਰ ਵੀਂ ਅਤੇ ਦੇਸ਼ ਦੇ ਬਾਹਰ ਵੀ ਦਾਖਲ ਕੇ ਮਾਰ ਸਕਦੇ ਹਨ। ” ਉਹਨਾਂ ਦਾਅਵਾ ਕਰਦੇ ਹੋਏ ਕਿਹਾ ਕਿ 2027 ਵਿੱਚ ਭਾਰਤ ਆਰਥਿਕ ਪੱਖ ਤੋਂ ਦੁਨੀਆਂ ਦਾ ਤੀਜੇ ਨੰਬਰ ਦਾ ਵੱਡਾ ਅਰਥਚਾਰਾ ਹੋਵੇਗਾ। ਦੁਨੀਆ ਭਰ ਦੇ ਲੋਕ ਕਾਰੋਬਾਰ ਲਈ ਭਾਰਤ ਨੂੰ ਚੁਣਨਗੇ। ਰੱਖਿਆ ਮੰਤਰੀ ਨੇ ਕਿਹਾ ਜਦੋਂ ਦਾ ਭਾਰਤ ਨੇ ਚੰਦਰਮਾ ਦੀ ਧਰਤੀ ‘ਤੇ ਪੈਰ ਰੱਖਿਆ ਹੈ, ਦੁਨੀਆ ਭਰ ਦੇ ਦੇਸ਼ ਭਾਰਤ ਦੀ ਤਰੱਕੀ ਵੱਲ ਦੇਖ ਰਹੇ ਹਨ।ਉਨ੍ਹਾਂ ਕਿਹਾ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੱਕ ਉਹ ਆਰਾਮ ਨਹੀਂ ਕਰਨਗੇ।ਬਾਦਲਾਂ ਦੇ ਗੜ੍ਹ ਵਿਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਤਾਕਤਵਰ ਨੇਤਾ ਮੋਦੀ ਦੀ ਤਰ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਬਾਰੇ ਕੁਝ ਵੀ ਬੋਲਣ ਤੋਂ ਗ਼ੁਰੇਜ਼ ਕੀਤਾ ਪਰੰਤੂ ਆਪ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਅੰਦਰ ਲੈਂਡ ਮਾਫ਼ੀਆ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ।

ਆਦੇਸ਼ ਪ੍ਰਤਾਪ ਕੈਰੋ ਦੇ ਹੱਕ ਵਿੱਚ ਡਟਿਆ ਢੀਡਸਾ, ਸੁਖਬੀਰ ਬਾਦਲ ਦੇ ਫੈਸਲੇ ਦੀ ਕੀਤੀ ਨਿਖੇਧੀ

ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਕੋਨੇ-ਕੋਨੇ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਨੇਤਾ ਵਿਚ ਨੈਤਿਕਤਾ ਹੋਣੀ ਚਾਹੀਦੀ ਹੈ, ਜੇਕਰ ਕੋਈ ਦੋਸ਼ ਹਨ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਰ ਕੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਯਾਤਰਾ ਕਰਨੀ ਪਈ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਸਵਾਤੀ ਮਾਲੀਵਾਲ ਨੂੰ ਲੈ ਕੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ।ਰਾਜਨਾਥ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਈਡੀ ਕੁਝ ਨਹੀਂ ਕਰ ਸਕੀ, ਪਰ ਸਾਡੇ ਸ਼ਾਸਨ ਦੌਰਾਨ ਕਰੋੜਾਂ ਰੁਪਏ ਜ਼ਬਤ ਕੀਤੇ ਗਏ, ਪਰ ਉਹ ਸਾਡੀ ਸਰਕਾਰ ‘ਤੇ ਦੋਸ਼ ਲਗਾਉਂਦੇ ਹਨ ਕਿ ਜੇਕਰ ਭਾਜਪਾ ਸੱਤਾ ‘ਚ ਆਈ ਤਾਂ ਉਹ ਦੇਸ਼ ਨੂੰ ਤੋੜ ਦੇਣਗੇ।

ਨਵਜੋਤ ਸਿੱਧੂ ਦੇ ਪਰਿਵਾਰ ਨਾਲ ਪ੍ਰਿਯੰਕਾ ਗਾਂਧੀ ਨੇ ਕੀਤੀ ਮੁਲਾਕਾਤ

ਰਾਜਨਾਥ ਸਿੰਘ ਨੇ ਕਿਹਾ ਕਿ ਪਰਮਪਾਲ ਕੌਰ ਸਭ ਤੋਂ ਕਾਬਲ ਉਮੀਦਵਾਰ ਹਨ, ਉਨ੍ਹਾਂ ਦਾ ਭਾਸ਼ਣ ਸੁਣ ਕੇ ਮੈਂ ਸਮਝ ਗਿਆ ਕਿ ਪਰਮਪਾਲ ਹੀ ਬਠਿੰਡਾ ਦੇ ਲੋਕਾਂ ਲਈ ਸਭ ਤੋਂ ਵਧੀਆ ਸੰਸਦ ਮੈਂਬਰ ਬਣਨ ਜਾ ਰਹੇ ਹਨ। ਇਸਤੋਂ ਪਹਿਲਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਰਾਜਨਾਥ ਸਿੰਘ ਨੂੰ ਜੀਅ ਆਇਆ ਕਿਹਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਉਪ ਪ੍ਰਧਾਨ ਜਗਦੀਪ ਸਿੰਘ ਨਕਈ, ਸੂਰਤ ਤੋਂ ਨਿਰਵਿਰੋਧ ਚੁਣੇ ਗਏ ਸੰਸਦ ਮੈਂਬਰ ਮੁਕੇਸ਼ ਦਲਾਲ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਮੋਹਨ ਲਾਲ ਗਰਗ, ਰਾਜ ਨੰਬਰਦਾਰ, ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਗੁਰਪ੍ਰੀਤ ਸਿੰਘ ਮਲੂਕਾ,‌ਮੰਗਤ ਰਾਏ ਬਾਂਸਲ, ਰਾਕੇਸ਼ ਜੈਨ, ਸਤੀਸ਼ ਅਸੀਜਾ, ਅਸ਼ੋਕ ਬਾਲਿਆਂਵਾਲੀ, ਵਰਿੰਦਰ ਸ਼ਰਮਾ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ।