Home Blog Page 1678

ਗਾਂਧੀ ਪਰਿਵਾਰ ਦੀ ਅਮੇਠੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇ.ਐਲ ਸ਼ਰਮਾ ਹਨ ਲੁਧਿਆਣਵੀਂ !

ਅਮੇਠੀ, 3 ਮਈ: ਪਿਛਲੇ ਕਈ ਦਹਾਕਿਆਂ ਤੋਂ ਗਾਂਧੀ ਪਰਿਵਾਰ ਦਾ ਨਿੱਜੀ ਹਲਕਾ ਮੰਨੇ ਜਾਣ ਵਾਲੇ ਅਮੇਠੀ ਲੋਕ ਸਭਾ ਸੀਟ ਤੋਂ ਪਹਿਲੀ ਵਾਰ ਟਿਕਟ ਮਿਲਣ ਤੋਂ ਬਾਅਦ ਚਰਚਾ ਵਿੱਚ ਆਏ ਕੇ ਐਲ ਸ਼ਰਮਾ ਮੂਲ ਰੂਪ ਵਿੱਚ ਪੰਜਾਬੀ ਹਨ। ਉਹਨਾਂ ਬਾਰੇ ਇਕੱਤਰ ਕੀਤੀ ਮੁੱਢਲੀ ਸੂਚਨਾ ਮੁਤਾਬਕ ਉਹ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਨਹਿਰੂ ਯੁਵਾ ਕੇਂਦਰ ਵਿੱਚ ਬਤੌਰ ਕੁਆਰਡੀਨੇਟਰ ਕੰਮ ਕਰਦੇ ਸਨ। ਪ੍ਰੰਤੂ ਇਸ ਦੌਰਾਨ ਉਹ ਮਰਹੂਮ ਰਜੀਵ ਗਾਂਧੀ ਦੇ ਨਜ਼ਦੀਕੀ ਮਿੱਤਰ ਮੰਨੇ ਜਾਣ ਵਾਲੇ ਕੈਪਟਨ ਸਤੀਸ਼ ਸ਼ਰਮਾ ਦੇ ਸੰਪਰਕ ਵਿੱਚ ਆ ਗਏ, ਜਿਹੜੇ ਉਸਨੂੰ ਨੌਕਰੀ ਛੁੜਾ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਸ੍ਰੀ ਸ਼ਰਮਾ ਦਾ ਸਿਆਸਤ ਨਾਲ ਸਿੱਧਾ ਵਾਹ ਵਾਸਤਾ ਹੋ ਗਿਆ।

ਰਾਹੁਲ ਗਾਂਧੀ ਅਮੇਠੀ ਤੋਂ ਨਹੀਂ, ਰਾਏਬਰੇਲੀ ਤੋਂ ਲੜਣਗੇ ਚੋਣ

ਇਸ ਦੌਰਾਨ ਹੀ ਕੇ ਐਲ ਸ਼ਰਮਾ ਦਾ ਸੰਪਰਕ ਰਾਜੀਵ ਗਾਂਧੀ ਦੇ ਨਾਲ ਹੋਇਆ ਅਤੇ ਉਹ ਉਹਨਾਂ ਨੂੰ 1983 ਦੇ ਵਿੱਚ ਅਮੇਠੀ ਲੈ ਗਏ ਅਤੇ ਸ੍ਰੀ ਸ਼ਰਮਾ ਇਸ ਹਲਕੇ ਤੋਂ ਸ਼੍ਰੀ ਗਾਂਧੀ ਦੀ ਗੈਰ-ਹਾਜ਼ਰੀ ਵਿੱਚ ਕੰਮ ਦੇਖਣ ਲੱਗੇ। ਦੱਸਣਾ ਬਣਦਾ ਹੈ ਕਿ ਅਮੇਠੀ ਹਲਕੇ ਤੋਂ ਸਭ ਤੋਂ ਪਹਿਲੀ ਵਾਰ 1977 ਦੇ ਵਿੱਚ ਸੰਜੇ ਗਾਂਧੀ ਨੇ ਚੋਣ ਲੜੀ ਸੀ ਪ੍ਰੰਤੂ ਉਹ ਇਹ ਚੋਣ ਹਾਰ ਗਏ। ਇਸ ਤੋਂ ਬਾਅਦ 1980 ਦੇ ਵਿੱਚ ਮੁੜ ਇਸ ਹਲਕੇ ਤੋਂ ਚੋਣ ਲੜੇ ਅਤੇ ਭਾਰੀ ਬਹੁਮਤ ਦੇ ਨਾਲ ਜਿੱਤ ਗਏ ਪ੍ਰੰਤੂ ਬਦਕਿਸਮਤੀ ਦੇ ਨਾਲ ਕੁਝ ਹੀ ਸਮੇਂ ਬਾਅਦ ਉਹਨਾਂ ਦੀ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ 1981 ਦੇ ਵਿੱਚ ਅਮੇਠੀ ਹਲਕੇ ਤੋਂ ਹੋਈ ਉਪ ਚੋਣ ਵਿਚ ਰਾਜੀਵ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਅਤੇ ਉਹ ਜੇਤੂ ਰਹੇ।

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ

ਇਸ ਤੋਂ ਬਾਅਦ ਰਾਜੀਵ ਗਾਂਧੀ ਲਗਾਤਾਰ ਇਸ ਹਲਕੇ ਤੋਂ 1984,1989 ਤੇ 1991 ਤੱਕ ਚੋਣ ਜਿੱਤਦੇ ਰਹੇ। ਇਸ ਦੌਰਾਨ ਉਨਾਂ ਦੀ ਵੀ ਇੱਕ ਬੰਬ ਧਮਾਕੇ ਦੇ ਵਿੱਚ ਮੌਤ ਹੋ ਗਈ, ਜਿਸ ਕਾਰਨ ਅਮੇਠੀ ਲੋਕ ਸਭਾ ਹਲਕੇ ਦੀ ਕਮਾਂਡ ਕਾਂਗਰਸ ਪਾਰਟੀ ਵੱਲੋਂ ਰਾਜੀਵ ਗਾਂਧੀ ਦੇ ਮਿੱਤਰ ਕੈਪਟਨ ਦੀ ਸਤੀਸ਼ ਸ਼ਰਮਾ ਨੇ ਸੰਭਾਲੀ ਅਤੇ ਉਹ ਉਪ ਚੋਣ ਤੋਂ ਇਲਾਵਾ 1996 ਦੇ ਵਿੱਚ ਵੀ ਇਸ ਹਲਕੇ ਤੋਂ ਜੇਤੂ ਰਹੇ। ਪ੍ਰੰਤੂ 1998 ਦੇ ਵਿੱਚ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੇ ਸੰਜੇ ਸਿੰਘ ਨੇ ਜਿੱਤੀ । ਪਰ 1999 ਦੇ ਵਿੱਚ ਇਹ ਸੀਟ ਮੁੜ ਗਾਂਧੀ ਪਰਿਵਾਰ ਦੇ ਹਿੱਸੇ ਆਈ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਇਸ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ। ਸਾਲ 2004 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਅਮੇਠੀ ਲੋਕ ਸਭਾ ਹਲਕਾ ਛੱਡ ਕੇ ਰਾਏ ਬਰੇਲੀ ਚਲੇ ਗਏ।

‘400 ਪਾਰ’ ਵੀ ‘15 ਲੱਖ’ ਦੇ ਜੁਮਲੇ ਦਾ ਦੂਜਾ ਰੂਪ:ਗੁਰਮੀਤ ਸਿੰਘ ਖੁੱਡੀਆਂ

ਜਿਸਤੋਂ ਬਾਅਦ ਇੱਥੋਂ ਰਾਹੁਲ ਗਾਂਧੀ 2004, 2009 ਅਤੇ 2014 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਪਰੰਤੂ 2019 ਦੇ ਵਿੱਚ ਉਹ ਭਾਜਪਾ ਦੇ ਸਮਿਰਤੀ ਇਰਾਨੀ ਤੋਂ ਹਾਰ ਗਏ। ਇਸ ਵਾਰ ਅਮੇਠੀ ਲੋਕ ਸਭਾ ਹਲਕੇ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਤੋਂ ਇਲਾਵਾ ਦਿੱਲੀ ਤੱਕ ਰਾਹੁਲ ਗਾਂਧੀ ਨੂੰ ਮੁੜ ਇਸ ਹਲਕੇ ਤੋਂ ਚੋਣ ਲੜਾਏ ਜਾਣ ਦੀ ਚਰਚਾ ਚੱਲ ਰਹੀ ਸੀ ਪਰੰਤੂ ਅਚਾਨਕ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅਮੇਠੀ ਦੀ ਬਜਾਏ ਰਾਏ ਬਰੇਲੀ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਜਿੱਥੋਂ ਕਿ ਸਾਲ 2004 ਤੋਂ ਲੈ ਕੇ 2024 ਤੱਕ ਸ਼੍ਰੀਮਤੀ ਸੋਨੀਆ ਗਾਂਧੀ ਸੰਸਦ ਮੈਂਬਰ ਰਹੇ ਹਨ।

ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ

ਇਸ ਦੌਰਾਨ ਹੁਣ ਸ੍ਰੀਮਤੀ ਸੋਨੀਆ ਗਾਂਧੀ ਨੇ ਲੋਕ ਸਭਾ ਦੀ ਬਜਾਏ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ, ਜਿਸਦੇ ਚਲਦੇ ਗਾਂਧੀ ਪਰਿਵਾਰ ਦੇ ਘਰੇਲੂ ਹਲਕੇ ਅਮੇਠੀ ਤੋਂ ਕੇ ਐਲ ਸ਼ਰਮਾ ਨੂੰ ਅੱਗੇ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਗਾਂਧੀ ਪਰਿਵਾਰ ਦੇ ਅਤੀ ਵਿਸ਼ਵਾਸ ਪਾਤਰਾਂ ਵਿੱਚੋਂ ਇੱਕ ਮੰਨੇ ਜਾਂਦੇ ਸ੍ਰੀ ਸ਼ਰਮਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਗੈਰ ਹਾਜਰੀ ਵਿੱਚ ਰਾਏ ਬਰੇਲੀ ਹਲਕੇ ਤੋਂ ਉਹਨਾਂ ਦੇ ਨੁਮਾਇੰਦੇ ਦੇ ਤੌਰ ‘ਤੇ ਕੰਮ ਕਰਦੇ ਆ ਰਹੇ ਸਨ ਅਤੇ ਉਹ ਪਾਰਟੀ ਤੇ ਪਰਿਵਾਰ ਨੂੰ ਇੰਨੇ ਸਮਰਪਿਤ ਸਨ ਕੇ ਉਹਨਾਂ ਦੀ ਬਦੌਲਤ ਹੀ ਗਾਂਧੀ ਪਰਿਵਾਰ ਲਗਾਤਾਰ ਇਹਨਾਂ ਹਲਕਿਆਂ ਤੋਂ ਚੋਣ ਜਿੱਤਦਾ ਆ ਰਿਹਾ ਸੀ।

 

 

ਰਾਹੁਲ ਗਾਂਧੀ ਅਮੇਠੀ ਤੋਂ ਨਹੀਂ, ਰਾਏਬਰੇਲੀ ਤੋਂ ਲੜਣਗੇ ਚੋਣ

ਪਿਛਲੇ 20 ਸਾਲਾਂ ਤੋਂ ਸੋਨੀਆ ਗਾਂਧੀ ਸਨ ਐਮਪੀ 
ਗਾਂਧੀ ਪਰਿਵਾਰ ਨੇ ਮੁੜ ਛੱਡੀ ਅਮੇਠੀ ਸੀਟ, ਕੇਐਲ ਸ਼ਰਮਾ ਨੂੰ ਦਿੱਤੀ ਟਿਕਟ
ਨਵੀਂ ਦਿੱਲੀ, 3 ਮਈ: ਗਾਂਧੀ ਪਰਿਵਾਰ ਦੇ ਦਹਾਕਿਆਂ ਤੋਂ ਨਿੱਜੀ ਹਲਕੇ ਮੰਨੇ ਜਾਂਦੇ ਰਾਏ ਬਰੇਲੀ ਅਤੇ ਅਮੇਠੀ ਸੀਟ ਤੋਂ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣ ਨਾਮਜਾਦੀਆਂ ਦੇ ਅੱਜ ਆਖਰੀ ਦਿਨ ਕਾਂਗਰਸ ਪਾਰਟੀ ਵੱਲੋਂ ਇਹਨਾਂ ਦੋਨਾਂ ਹਲਕਿਆਂ ਲਈ ਐਲਾਨੀ ਲਿਸਟ ਵਿੱਚ ਕਿਆਸਅਰਾਈਆਂ ਦੇ ਉਲਟ ਰਾਹੁਲ ਗਾਂਧੀ ਨੂੰ ਅਮੇਠੀ ਦੀ ਬਜਾਏ ਰਾਏ ਬਰੇਲੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਜਦੋਂ ਕਿ ਪ੍ਰਿਅੰਕਾ ਗਾਂਧੀ ਚੋਣ ਮੈਦਾਨ ਵਿੱਚ ਨਹੀਂ ਉਤਰੇਗੀ। ਅਮੇਠੀ ਹਲਕੇ ਤੋਂ ਗਾਂਧੀ ਪਰਿਵਾਰ ਦੇ ਪਿਛਲੇ ਕਈ ਦਹਾਕਿਆਂ ਤੋਂ ਅਤੀ ਵਿਸ਼ਵਾਸ ਪਾਤਰ ਮੰਨੇ ਜਾਂਦੇ ਕੇ ਐਲ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਰਾਏ ਬਰੇਲੀ ਸੀਟ ਤੋਂ ਸ਼੍ਰੀਮਤੀ ਸੋਨੀਆ ਗਾਂਧੀ 1999 ਤੋਂ ਲੈ ਕੇ 2024 ਤੱਕ ਨੁਮਾਇੰਦਗੀ ਕਰ ਚੁੱਕੀ ਹੈ। ਇਸ ਬਾਰ ਉਹਨਾਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪਾਰਟੀ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜਸਭਾ ਦਾ ਮੈਂਬਰ ਬਣਾਇਆ ਹੈ।
ਰਾਹੁਲ ਗਾਂਧੀ ਅਤੇ ਕੇ ਐਲ ਸ਼ਰਮਾ ਵੱਲੋਂ ਅੱਜ ਆਪਣੇ ਨਾਮਜਦਗੀ ਪੇਪਰ ਦਾਖਲ ਕਰਵਾਏ ਜਾਣਗੇ। ਰਾਏ ਬਰੇਲੀ ਹਲਕੇ ਤੋਂ ਕਾਗਜ ਦਾਖਲ ਕਰਨ ਸਮੇਂ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰੁਜਨ ਖੜਗੇ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਹਿਤ ਪੂਰੀ ਲੀਡਰਸ਼ਿਪ ਮੌਜੂਦ ਰਹੇਗੀ। ਰਾਹੁਲ ਗਾਂਧੀ ਇਸ ਬਾਰ ਦੋ ਹਲਕਿਆਂ ਤੋਂ ਉਮੀਦਵਾਰ ਤੋਂ ਚੋਣ ਲੜ ਰਹੇ ਹਨ। ਇਹਨਾਂ ਦੇ ਵਿੱਚੋਂ ਦੱਖਣ ਦੇ ਵਾਇਨਾਡੂ ਹਲਕੇ ਉੱਪਰ ਦੂਜੇ ਗੇੜ ਦੇ ਵਿੱਚ ਵੋਟਾਂ ਪੈ ਚੁੱਕੀਆਂ ਹਨ ਜਿਥੋਂ ਕਿ ਰਾਹੁਲ ਗਾਂਧੀ ਮੁੜ ਉਮੀਦਵਾਰ ਬਣੇ ਸਨ।

IAS ਮਨਵੇਸ਼ ਸਿੰਘ ਸਿੱਧੂ ਵੱਲੋਂ ਫਾਜ਼ਿਲਕਾ ਮੰਡੀਆਂ ਦਾ ਦੌਰਾ

0
ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਲਿਫਟਿੰਗ ਹੋਰ ਤੇਜ਼ ਕਰਨ ਦੀ ਕੀਤੀ ਹਦਾਇਤ 
ਫਾਜ਼ਿਲਕਾ,2 ਮਈ : ਮਨਵੇਸ਼ ਸਿੰਘ ਸਿੱਧੂ ਆਈਏਐਸ ਐਡਮਿਨਿਸਟ੍ਰੇਟਿਵ ਸਕੱਤਰ ਲੇਬਰ ਵਿਭਾਗ ਜੋ ਕਿ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਵੀ ਹਨ, ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਨੇ ਫਾਜ਼ਿਲਕਾ ਤੇ ਅਬੋਹਰ ਮੰਡੀਆਂ ਵਿੱਚ ਜਾ ਕੇ ਜਿੱਥੇ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਰੀਦ ਏਜੰਸੀਆਂ ਨਾਲ ਬੈਠਕ ਕਰਕੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ।ਇਸ ਮੌਕੇ ਮਨਵੇਸ਼ ਸਿੰਘ ਸਿੱਧੂ ਨੇ ਆਖਿਆ ਕਿ ਕਣਕ ਖਰੀਦ ਪ੍ਰਕਿਰਿਆ ਤੇਜੀ ਨਾਲ ਜਾਰੀ ਹੈ ਅਤੇ ਹੁਣ ਤੱਕ ਇਸ ਸਾਲ ਦੇ ਟੀਚੇ ਦੇ ਮੁਕਾਬਲੇ 80 ਫੀਸਦੀ ਤੱਕ ਕਣਕ ਦੀ ਮੰਡੀਆਂ ਵਿੱਚ ਆਮਦ ਹੋ ਚੁੱਕੀ ਹੈ। ਉਹਨਾਂ ਨੇ ਖਰੀਦ ਏਜੰਸੀਆਂ ਨੂੰ ਤਾੜਨਾ ਕੀਤੀ ਕਿ ਉਹ ਮੰਡੀਆਂ ਵਿੱਚੋਂ ਲਿਫਟਿੰਗ ਦੇ ਕੰਮ ਨੂੰ ਤੇਜ਼ੀ ਨਾਲ ਕਰਨ ਅਤੇ ਖਾਸ ਕਰਕੇ ਉਹਨਾਂ ਮੰਡੀਆਂ ਵਿੱਚ ਵਿਸ਼ੇਸ਼ ਤੌਰ ਤੇ ਤਵੱਜੋ ਦਿੱਤੀ ਜਾਵੇ ਜਿੱਥੇ ਲਿਫਟਿੰਗ ਘੱਟ ਹੋਈ ਹੈ।
ਇਸ ਮੌਕੇ ਸ਼੍ਰੀ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 6,47,319 ਮਿਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਇਸ ਵਿੱਚੋਂ 6,27,538 ਮਿਟ੍ਰਿਕ ਟਨ ਕਣਕ ਦੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੇ ਬਦਲੇ ਕਿਸਾਨਾਂ ਨੂੰ 1200 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਬੀਤੀ ਸ਼ਾਮ ਤੱਕ ਫਾਜ਼ਿਲਕਾ ਜ਼ਿਲ੍ਹੇ ਚ 1300.06 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਨਾਂ ਆਖਿਆ ਕਿ ਮੰਡੀ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸਾਰੇ ਲੋੜੀਂਦੇ ਪ੍ਰਬੰਧ ਚਾਕ ਚੌਬਧ ਰੱਖੇ ਜਾਣ ।
ਉਹਨਾਂ ਨੇ ਖਰੀਦ ਏਜੰਸੀਆਂ ਨੂੰ ਕਿਹਾ ਕਿ ਮੰਡੀ ਵਿੱਚੋਂ ਤੇਜ਼ੀ ਨਾਲ ਕਣਕ ਦੀ ਲਿਫਟਿੰਗ ਕੀਤੀ ਜਾਵੇ ਤਾਂ ਜੋ ਹੋਰ ਕਣਕ ਲਿਆਉਣ  ਲਈ ਮੰਡੀਆਂ ਚ ਥਾਂ ਦੀ ਕੋਈ ਘਾਟ ਨਾ ਰਹੇ । ਉਨਾ ਆਖਿਆ ਕਿ ਜੇਕਰ ਕਿਸੇ ਠੇਕੇਦਾਰ ਨੇ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਲੇਬਰ ਜਾਂ ਟਰੱਕ ਮੁਹਈਆ ਨਾ ਕਰਵਾਏ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਜ਼ਿਲਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ, ਪਨਸਪ ਦੇ ਜ਼ਿਲ੍ਹਾ ਮੈਨੇਜਰ ਰਮਨ ਗੋਇਲ, ਮਾਰਕਫੈਡ ਦੇ ਜਿਲਾ ਮੈਨੇਜਰ ਵਿਪਨ  ਕੁਮਾਰ, ਜਿਲਾ ਮੰਡੀ ਅਫਸਰ ਜਸਮੀਤ ਸਿੰਘ ਵੀ ਹਾਜ਼ਰ ਸਨ।

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ

0

ਚੰਡੀਗੜ੍ਹ, 2 ਮਈ:ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਖਰਚੇ ’ਤੇ ਨਜ਼ਰ ਰੱਖਣ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਾਸਤੇ 15 ਖਰਚਾ ਨਿਗਰਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਸਾਰੇ ਅਧਿਕਾਰੀ ਭਾਰਤੀ ਰੈਵਨਿਊ ਸਰਵਿਸ (ਆਈ.ਆਰ.ਐਸ) ਨਾਲ ਸਬੰਧਤ ਹਨ ਅਤੇ ਖਰਚਾ ਨਿਗਰਾਨ ਵਜੋਂ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਖਰਚਾ ਨਿਗਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਹਰ ਛੋਟੇ-ਵੱਡੇ ਚੋਣ ਖਰਚੇ ਉੱਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ।

ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਵਿਚ ਹੋਈ

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਸੀਟ ਲਈ ਹਰਸ਼ਦ ਐਸ ਵੇਂਗੁਰਲੇਕਰ, ਅੰਮ੍ਰਿਤਸਰ ਲੋਕ ਸਭਾ ਸੀਟ ਲਈ ਬਰੇ ਗਣੇਸ਼ ਸੁਧਾਕਰ, ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਨੁਰਾਗ ਤ੍ਰਿਪਾਠੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਮਾਧਵ ਦੇਸ਼ਮੁਖ ਨੂੰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਲੋਕ ਸਭਾ ਸੀਟ ਹੁਸ਼ਿਆਰਪੁਰ ਲਈ ਪਵਨ ਕੁਮਾਰ ਖੇਤਾਨ, ਲੋਕ ਸਭਾ ਸੀਟ ਅਨੰਦਪੁਰ ਸਾਹਿਬ ਲਈ ਸ਼ਿਲਪੀ ਸਿਨਹਾ, ਲੋਕ ਸਭਾ ਸੀਟ ਲੁਧਿਆਣਾ ਲਈ ਪੰਕਜ ਕੁਮਾਰ ਅਤੇ ਚੇਤਨ ਡੀ ਕਲਾਮਕਰ,

ਮੁੱਛਾਂ ਦਾੜ੍ਹੀ ਰੱਖਣ ਕਰਕੇ ਮਜ਼ਦੂਰਾਂ ਦੀ ਗਈ ਨੌਕਰੀ, DC ਨੇ ਦਿੱਤਾ ਜਾਂਚ ਦਾ ਆਦੇਸ਼

ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ ਲਈ ਆਨੰਦ ਕੁਮਾਰ, ਲੋਕ ਸਭਾ ਸੀਟ ਫਰੀਦਕੋਟ ਲਈ ਮਨੀਸ਼ ਕੁਮਾਰ, ਲੋਕ ਸਭਾ ਸੀਟ ਫਿਰੋਜ਼ਪੁਰ ਲਈ ਨਗੇਂਦਰ ਯਾਦਵ, ਲੋਕ ਸਭਾ ਸੀਟ ਬਠਿੰਡਾ ਲਈ ਅਖਿਲੇਸ਼ ਕੁਮਾਰ ਯਾਦਵ ਅਤੇ ਨੰਦਿਨੀ ਆਰ ਨਾਇਰ, ਲੋਕ ਸਭਾ ਸੀਟ ਸੰਗਰੂਰ ਲਈ ਅਮਿਤ ਸੰਜੇ ਗੁਰਵ ਅਤੇ ਲੋਕ ਸਭਾ ਸੀਟ ਪਟਿਆਲਾ ਲਈ ਮੀਤੂ ਅਗਰਵਾਲ ਨੂੰ ਨਿਯੁਕਤ ਕੀਤਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਹਰੇਕ ਖਰਚਾ ਆਬਜ਼ਰਵਰ ਆਪਣੇ ਸਬੰਧਤ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

 

ਲੰਬੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ

0

ਜੀਤ ਮਹਿੰਦਰ ਸਿੰਘ ਸਿੱਧੂ ਨੇ ਜਗਪਾਲ ਸਿੰਘ ਅਬਲ ਖੁਰਾਣਾ ਦੀ ਰਿਹਾਇਸ਼ ’ਤੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ
ਲੰਬੀ, 2 ਮਈ: ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਵੱਲੋਂ ਅੱਜ ਲੰਬੀ ਹਲਕੇ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਜਗਪਾਲ ਸਿੰਘ ਅਬੁਲਖੁਰਾਣਾ ਦੇ ਘਰ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕਾਂਗਰਸੀ ਵਰਕਰਾਂ ਦੇ ਵਿੱਚ ਵੱਡਾ ਉਤਸਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਾਂਗਰਸੀ ਉਮੀਦਵਾਰ ਸ: ਸਿੱਧੂ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਇੱਕ ਵੱਡੀ ਲਹਿਰ ਦੇਖਣ ਨੂੰ ਮਿਲ ਰਹੀ ਹੈ,ਉਸੇ ਤਰ੍ਹਾਂ ਲੰਬੀ ਹਲਕੇ ਦੇ ਵਿੱਚ ਵੀ ਕਾਂਗਰਸੀ ਵਰਕਰਾਂ ਦੇ ਬੁਲੰਦ ਹੌਸਲਿਆਂ ਦੇ ਚੱਲਦੇ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ।

ਕਿਸਾਨਾਂ ਵੱਲੋਂ ਬਠਿੰਡਾ ਤੇ ਸੰਗਰੂਰ ’ਚ ਆਪ ਉਮੀਦਵਾਰਾਂ ਦੇ ਵਿਰੋਧ ਦੀਆਂ ਤਿਆਰੀਆਂ ਵਿੱਢੀਆਂ

ਉਹਨਾਂ ਕਿਹਾ ਕਿ ਹੁਣ ਜਿੱਥੇ ਅਕਾਲੀਆਂ ਦਾ ਕਿਲਾ ਢਹਿ-ਢੇਰੀ ਹੋ ਗਿਆ ਹੈ ਉੱਥੇ ਹੀ ਝੂਠੇ ਵਾਅਦਿਆਂ ਦੇ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਲੋਕਾਂ ਵੱਲੋਂ ਹੀ ਵੱਡਾ ਵਿਰੋਧ ਕੀਤਾ ਜਾ ਰਿਹਾ। ਜਿਸ ਕਾਰਨ ਹੁਣ ਲੋਕਾਂ ਦੀਆਂ ਉਮੀਦਾਂ ਸਿਰਫ ਤੇ ਸਿਰਫ ਕਾਂਗਰਸ ਪਾਰਟੀ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਭਾਜਪਾ ਪਹਿਲਾਂ ਹੀ ਪੰਜਾਬ ਵਿਰੋਧੀ ਸਾਬਤ ਹੋ ਰਹੀ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਵਰਕਰਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਉਹ ਹਮੇਸ਼ਾ ਆਪਣੇ ਵਰਕਰਾਂ ਦੇ ਪਿੱਛੇ ਖੜੇ ਹਨ ਅਤੇ ਇਹੀ ਉਹਨਾਂ ਦੇ ਹੌਸਲੇ ਦਾ ਸਭ ਤੋਂ ਵੱਡਾ ਕਾਰਨ ਹੈ।

ਫਿਰੋਜ਼ਪੁਰ ‘ਚ ਕਿਸਾਨਾਂ ਵੱਲੋਂ ਰੋਕੋ ਗਏ PM ਮੋਦੀ ਦੇ ਕਾਫਲੇ ਨੂੰ ਲੈ ਕੇ ਚੰਨੀ ਨੇ ਕਹਿ ਵੱਡੀ ਗੱਲ

ਇਸ ਮੌਕੇ ਕਾਂਗਰਸੀਆਗੂ ਜਗਪਾਲ ਸਿੰਘ ਅਬੁਲਖੁਰਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਇੱਕ ਧੜੱਲੇਦਾਰ ਉਮੀਦਵਾਰ ਇਸ ਹਲਕੇ ਨੂੰ ਦਿੱਤਾ ਗਿਆ ਹੈ ਜੋ ਬਾਦਲਾਂ ਦੇ ਨਾਲ ਨਾਲ ਝੂਠ ਦੀ ਬੁਨਿਆਦ ’ਤੇ ਟਿਕੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਸਮਰੱਥ ਹੈ ਉਹਨਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਲੰਬੀ ਹਲਕੇ ਦੇ ਵਿੱਚੋਂ ਵੱਡੀ ਲੀਡ ਦੇ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰਨਾ ਹੈ। ਜਿਸ ਦੇ ਲਈ ਹੁਣ ਤੋਂ ਹੀ ਸਾਰੇ ਵਰਕਰ ਜੀਅ ਜਾਨ ਨਾਲ ਜੁੱਟ ਜਾਣ। ਉਹਨਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਲੰਬੀ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੰਬੀ ਹਲਕੇ ਨਾਲ ਸੰਬੰਧਿਤ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਰਹੇ।

 

‘400 ਪਾਰ’ ਵੀ ‘15 ਲੱਖ’ ਦੇ ਜੁਮਲੇ ਦਾ ਦੂਜਾ ਰੂਪ:ਗੁਰਮੀਤ ਸਿੰਘ ਖੁੱਡੀਆਂ

0

ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦੀ ਕੀਤੀ ਪੇਸ਼ੀਨਗੋਈ
ਬਠਿੰਡਾ,2 ਮਈ(ਮਨਦੀਪ ਸਿੰਘ ): ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਭਾਜਪਾ ਦੇ ‘ਚਾਰ ਸੌ ਪਾਰ’ ਦੇ ਨਾਅਰੇ ਨੂੰ ‘ਹਰੇਕ ਦੇ ਖਾਤੇ ਪੰਦਰਾਂ ਲੱਖ’ ਵਾਂਗ ਚੋਣ ਜੁਮਲਾ ਕਰਾਰ ਦਿੰਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦਾ ਸਿਰਫ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਭਾਜਪਾ ਕੰਧ ’ਤੇ ਲਿਖ਼ੇ ਬਾਰੇ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਭੁੱਚੋ ਦੇ ਕਈ ਪਿੰਡਾਂ ’ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਭਗਵੰਤ ਮਾਨ ਨੇ ਫਗਵਾੜਾ ’ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ’ਆਪ’ ਜਿਤਾਉਣ ਦੀ ਕੀਤੀ ਅਪੀਲ

ਇਸ ਮੌਕੇ ਉਨ੍ਹਾਂ ਦਾ ਸਾਥ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਦਿੱਤਾ ਗਿਆ। ਸ੍ਰੀ ਖੁੱਡੀਆਂ ਨੇ ਇਸ ਮੌਕੇ ਕਿਹਾ ਕਿ ਅਕਾਲੀਆਂ ਦੀ ਜਦੋਂ ਪੰਜਾਬ ’ਚ ਸਰਕਾਰ ਸੀ, ਉਦੋਂ ਕੇਂਦਰ ’ਚ ਭਾਜਪਾ ਸਰਕਾਰ ਵਿੱਚ ਹਰਸਿਮਰਤ ਕੌਰ ਬਾਦਲ ਮੰਤਰੀ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਉਦੋਂ ਬੰਦੀ ਸਿੰਘਾਂ ਅਤੇ ਪੰਜਾਬ ਲਈ ਵੱਧ ਅਧਿਕਾਰਾਂ ਬਾਰੇ ਜ਼ੁਬਾਨ ਕਿਉਂ ਨਾ ਖੋਲ੍ਹੀ? ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਦੇ ਤਿੰਨੋਂ ਪ੍ਰਮੁੱਖ ਜੀਆਂ ਨੇ ਵਿਵਾਦਤ ਖੇਤੀ ਕਾਨੂੰਨਾਂ ਦੀ ਮੀਡੀਆਂ ਰਾਹੀਂ ਖੁੱਲ੍ਹ ਕੇ ਵਕਾਲਤ ਕੀਤੀ ਪਰ ਕਿਸਾਨਾਂ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਮਜ਼ਬੂਰੀ ਵੱਸ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਪਦ ਛੱਡਣਾ ਪਿਆ।

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ

ਸ੍ਰੀ ਖੁੱਡੀਆਂ ਨੇ ਕਿਹਾ ਕਿ ਬਠਿੰਡਾ ’ਚ ਇਸ ਵਾਰ ਚੋਣਾਵੀ ਜੰਗ ਇਸ ਕਰਕੇ ਦਿਲਚਸਪ ਤੇ ਗੰਭੀਰ ਹੈ ਕਿਉਂ ਕਿ ਉਹ ਸਾਧਾਰਣ ਕਿਸਾਨ ਪਰਿਵਾਰ ’ਚੋਂ ਹਨ ਅਤੇ ਦੂਜੇ ਪਾਸੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਪਰਿਵਾਰਕ ਪਿਛੋਕੜ ਧਨਾਢ ਜਮਾਤ ਨਾਲ ਜੁੜਿਆ ਹੋਇਆ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਅਬਲੂ ਬਲਾਕ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲੇ, ਕੋਠੇ ਫੂਲਾ ਸਿੰਘ ਵਾਲੇ, ਕੋਠੇ ਸੰਧੂਆਂ ਵਾਲੇ, ਕੋਠੇ ਲਾਲ ਸਿੰਘ ਵਾਲੇ, ਕੋਠੇ ਕੋਰ ਸਿੰਘ ਵਾਲੇ, ਅਬਲੂ, ਦਾਨ ਸਿੰਘ ਵਾਲਾ, ਕੋਠੇ ਬੁੱਧ ਸਿੰਘ ਵਾਲੇ, ਬਲ੍ਹਾੜ ਮਹਿਮਾ, ਮਹਿਮਾ ਸਵਾਈ ਅਤੇ ਮਹਿਮਾ ਸਰਜਾ ਵਿੱਚ ਲੋਕ ਇਕੱਠਾਂ ਨੂੰ ਸੰਬੋਧਨ ਕੀਤਾ।

 

ਕਿਸਾਨਾਂ ਵੱਲੋਂ ਬਠਿੰਡਾ ਤੇ ਸੰਗਰੂਰ ’ਚ ਆਪ ਉਮੀਦਵਾਰਾਂ ਦੇ ਵਿਰੋਧ ਦੀਆਂ ਤਿਆਰੀਆਂ ਵਿੱਢੀਆਂ

ਬਠਿੰਡਾ, 2 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 5 ਮਈ ਤੋਂ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਮੀਤ ਹੇਅਰ ਅਤੇ ਗੁਰਮੀਤ ਸਿੰਘ ਖੁੱਡੀਆਂ ਜੋਕਿ ਸੰਗਰੂਰ ਅਤੇ ਬਠਿੰਡਾ ਤੋਂ ਲੋਕ ਸਭਾ ਲਈ ਉਮੀਦਵਾਰ ਵੀ ਹਨ, ਦੇ ਘਰਾਂ ਅੱਗੇ ਅਤੇ ਉਨ੍ਹਾਂ ਦਾ ਜਨਤਕ ਤੌਰ ਤੇ ਵਿਰੋਧ ਕਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਦੀ ਤਿਆਰੀ ਸਬੰਧੀ ਅੱਜ ਟੀਚਰਜ਼ ਹੋਮ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਆਦਿ ਅਤੇ ਸੂਬਾ ਆਗੂ ਰੂਪ ਸਿੰਘ ਛੰਨਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਮਨਵਾਉਣ ਅਤੇ ਮੰਨੀਆਂ ਹੋਈਆਂ ਮੰਗਾਂ ਗੈਸ ਪਾਈਪ ਲਾਈਨ ਸੰਬੰਧੀ ਕੀਤਾ ਹੋਇਆ ਸਮਝੌਤਾ ਲਾਗੂ ਕਰਾਉਣ, ਗੜੇਮਾਰੀ ,ਮੀਂਹ,ਅੱਗ ਲੱਗਣ ਅਤੇ ਤੂਫਾਨ ਕਾਰਨ ਹੋਈਆਂ

ਫਿਰੋਜ਼ਪੁਰ ‘ਚ ਕਿਸਾਨਾਂ ਵੱਲੋਂ ਰੋਕੋ ਗਏ PM ਮੋਦੀ ਦੇ ਕਾਫਲੇ ਨੂੰ ਲੈ ਕੇ ਚੰਨੀ ਨੇ ਕਹਿ ਵੱਡੀ ਗੱਲ

ਫਸਲਾਂ ਅਤੇ ਮਕਾਨਾ ਵਿਗੈਰਾ ਦੇ ਨੁਕਸਾਨ ਦੇ ਮੁਆਵਜੇ , ਭਿਆਨਕ ਬਿਮਾਰੀਆਂ ਕਾਰਨ ਮਰ ਚੁੱਕੇ ਅਤੇ ਮਰ ਰਹੇ ਪਸ਼ੂਆਂ ਦੇ ਮੁਆਵਜੇ , ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜਮੀਨ ਤੇ ਮੁਆਵਜੇ ਨਰਮੇ ਦੇ ਵਧੀਆ ਰੋਗ ਰਹਿਤ ਬੀਜ ਉਪਲਬਧ ਕਰਾਉਣ , ਨਹਿਰੀ ਪਾਣੀਆਂ ਦੇ ਟੇਲਾਂ ਦੇ ਮਸਲੇ ਅਤੇ ਜਹਾਂਗੀਰ (ਸੰਗਰੂਰ) ਪਿੰਡ ਦੇ ਕਿਸਾਨ ਦਾ ਜ਼ਮੀਨੀ ਮਾਮਲਾ ਆਦਿ ਲਾਗੂ ਕਰਾਉਣ ਲਈ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਟਾਲਾ ਵੱਟਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹਨਾਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੇ ਜੋ ਲਗਾਤਾਰ ਚੁੱਪ ਵੱਟੀ ਹੋਈ ਹੈ ਉਕਤ ਮੰਗਾਂ ਨੂੰ ਲਾਗੂ ਕਰਾਉਣ ਲਈ ਪੰਜ ਮਈ ਤੋਂ ਦਿੱਤੇ ਹੋਏ ਐਕਸ਼ਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜਿਲਾ ਬਠਿੰਡਾ ਦੇ ਆਗੂ ਜਸਵੀਰ ਸਿੰਘ ਬੁਰਜ ਸੇਮਾ ਜਗਸੀਰ ਸਿੰਘ ਝੁੰਬਾ ਵੀ ਸ਼ਾਮਿਲ ਸਨ।

 

ਭਗਵੰਤ ਮਾਨ ਨੇ ਫਗਵਾੜਾ ’ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ’ਆਪ’ ਜਿਤਾਉਣ ਦੀ ਕੀਤੀ ਅਪੀਲ

ਪੰਜਾਬ ਨੂੰ ਮੁੜ ’ਸੋਨੇ ਦੀ ਚਿੜੀ’ ਬਣਾਵਾਂਗੇ, ਭਗਵੰਤ ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ

ਫਗਵਾੜਾ 2 ਮਈ : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਫਗਵਾੜਾ ’ਚ ਹੁਸ਼ਿਆਰਪੁਰ ਤੋਂ ’ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੀਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ.ਚੱਬੇਵਾਲ ਨੂੰ ਪਾਰਲੀਮੈਂਟ ਵਿੱਚ ਆਪਣਾ ਨੁਮਾਇੰਦਾ ਚੁਣਨ, ਕਿਉਂਕਿ ਉਹ ਇੱਕ ਸਾਧਾਰਨ ਪਰਿਵਾਰ ਤੋਂ ਹਨ, ਉਹ ਇੱਕ ਜ਼ਮੀਨੀ ਆਗੂ ਹਨ ਜੋ ਆਮ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਪਿਆਰ, ਭਰੋਸੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ, ਜਦੋਂ ਕੋਈ ਕਾਰੋਬਾਰੀ ਮੇਰੇ ਕੋਲ ਕੋਈ ਪ੍ਰਸਤਾਵ ਲੈ ਕੇ ਆਉਂਦਾ ਹੈ ਤਾਂ ਮੈਂ ਉਸ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹਾਂ ਅਤੇ ਬਦਲੇ ’ਚ ਸਿਰਫ਼ ਇਕ ਗੱਲ ਮੰਗਦਾ ਹਾਂ, ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ।

ਕਮਿਸ਼ਨ ਨੇ ਪੀਐਨਬੀ ਬੈਂਕ ਦੇ ਖੇਤੀਬਾੜੀ ਪ੍ਰਬੰਧਕ ਨੂੰ ਕੀਤਾ 10 ਹਜਾਰ ਰੁਪਏ ਦਾ ਜੁਰਮਾਨਾ

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣਾ ਹੀ ਮੇਰਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ 13 ਹੋਰ ਹੱਥ ਅਤੇ ਆਵਾਜ਼ਾਂ ਦਿਓ, ਜੋ ਮੇਰੇ ਦੋ ਸਾਲਾਂ ਦੇ ਕੰਮਾਂ ਦਾ ਸਬੂਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਹੋਰ ਵੀ ਜੋਸ਼ ਨਾਲ ਕੰਮ ਕਰੇਗੀ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਇੱਕ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ, ਉਹ ਇੱਕ ਆਮ ਪਰਿਵਾਰ ਤੋਂ ਆਏ ਹਨ, ਉਹ ਆਪਣੀ ਮਿਹਨਤ ਅਤੇ ਹੁਸ਼ਿਆਰਪੁਰ ਦੇ ਲੋਕਾਂ ਦੀ ਸੇਵਾ ਕਰਕੇ ਬੁਲੰਦੀਆਂ ’ਤੇ ਪਹੁੰਚੇ ਹਨ। ਮਾਨ ਨੇ ਕਿਹਾ ਕਿ ਇਹ ਲੋਕਾਂ ਦਾ ਪਿਆਰ ਅਤੇ ਸਮਰਥਨ ਹੀ ਹੈ ਕਿ ਉਹ ਐਨੀ ਅਣਥੱਕ ਮਿਹਨਤ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ, ਉਹ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿੰਦੇ ਹਨ। ਅੰਤ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਨੇ ਸੀਐਮ ਮਾਨ ਅਤੇ ਫਗਵਾੜਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਕਮਿਸ਼ਨ ਨੇ ਪੀਐਨਬੀ ਬੈਂਕ ਦੇ ਖੇਤੀਬਾੜੀ ਪ੍ਰਬੰਧਕ ਨੂੰ ਕੀਤਾ 10 ਹਜਾਰ ਰੁਪਏ ਦਾ ਜੁਰਮਾਨਾ

0

ਚੰਡੀਗੜ੍ਹ, 2 ਮਈ : ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਖੇਤੀਬਾੜੀ ਪ੍ਰਬੰਧਕ ’ਤੇ ਨੋਟੀਫਾਇਡ ਸੇਵਾ ਨਿਰਧਾਰਿਤ ਸਮੇਂਸੀਮਾ ਵਿਚ ਨਾ ਦੇਣ ’ਤੇ 10 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ, ਬਿਨੈਕਾਰ ਨੂੰ 5 ਹਜਾਰ ਰੁਪਏ ਦਾ ਮੁਆਵਜਾ ਦੇਣ ਦਾ ਵੀ ਫੈਸਲਾ ਸੁਣਾਇਆ ਗਿਆ ਹੈ। ਆਯੋਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਯੋਗ ਦੇ ਮੁੱਖ ਕਮਿਸ਼ਨਰ ਸ੍ਰੀ ਟੀਸੀ ਗੁਪਤਾ ਨੇ ਇਸ ਮਾਮਲੇ ਵਿਚ ਆਪਣੇ ਆਪ ਐਕਸ਼ਨ ਲਿਆ ਅਤੇ ਇਸ ਮਾਮਲੇ ਦੇ ਨਿਪਟਾਨ ਦੇ ਲਈ ਇਕ ਸੁਣਵਾਈ ਕੀਤੀ ਗਈ।

ਸਰਕਾਰੀ ਸਕੂਲ ਬੰਗੀ ਕਲਾਂ ਦੇ ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਖੱਟਿਆ ਨਾਮਣਾ

ਦਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਭਿਵਾਨੀ ਜਿਲ੍ਹਾ ਵਿਚ ਪੰਜਾਬ ਨੈਸ਼ਨਲ ਬੈਂਕ ਬਹਿਲ ਦੇ ਬ੍ਰਾਂਚ ਮੈਨੇਜਰ ਮੰਜੀਤ ਅਤੇ ਖੇਤੀਬਾੜੀ ਮੈਨੇਜਰ ਮੁਲਾਇਮ ਸਿੰਘ ਸਮੇਤ ਟੇਲੀਫੋਨ ਰਾਹੀਂ ਬਿਨੈਕਾਰ ਓਮਵੀਰ ਸ਼ਾਮਿਲ ਹੋਏ। ਬਿਨੈਕਾਰ ਨੂੰ ਸਮੇਂ ’ਤੇ ਕਰਜਾ ਦੀ ਅਦਾਇਗੀ ਨਹੀਂ ਕੀਤੀ ਗਈ ਸੀ ਜਿਸ ਦੇ ਲਈ ਆਯੋਗ ਨੇ ਐਕਸ਼ਨ ਲਿਆ। ਆਯੋਗ ਵੱਲੋਂ ਪੰਜਾਬ ਨੈਸ਼ਨਲ ਬੈਂਕ ਰੋਹਤਕ ਦੇ ਸਰਕਲ ਹੈਡ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਰਕਮ ਮੁਲਾਇਮ ਸਿੰਘ ਦੇ ਅਪ੍ਰੈਲ ਮਹੀਨੇ ਦੇ ਤਨਖਾਹ ਵਿੱਚੋਂ ਕੱਟੀ ਜਾਵੇ ਜੋ ਕਿ ਤਨਖਾਹ ਦੇ ਇਕ ਤਿਹਾਈ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਬਾਕੀ ਰਕਮ ਦੀ ਕਟੌਤੀ ਅਗਲੇ ਮਹੀਨੇ ਵਿਚ ਕੀਤੀ ਜਾਵੇ।

 

ਸਰਕਾਰੀ ਸਕੂਲ ਬੰਗੀ ਕਲਾਂ ਦੇ ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਖੱਟਿਆ ਨਾਮਣਾ

0

ਬਠਿੰਡਾ, 2 ਮਈ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਹਰਵੀਂ ਜਮਾਤ ਦੇ ਨਤੀਜ਼ਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾ ਦਾ ਨਤੀਜਾ 100% ਰਿਹਾ। ਸਕੂਲ ਦੀ ਬਾਹਰਵੀਂ ਜਮਾਤ ਦੀ ਵਿਦਿਆਰਥਣ ਰਿੱਧੀ ਜੈਨ ਨੇ ਕਾਮਰਸ ਵਿਸੇ ਵਿੱਚ 95.4 ਪ੍ਰਤਿਸ਼ਤ ਅੰਕ ਹਾਸਲ ਕਰਕੇ ਪਹਿਲਾਂ

ਐਸ.ਐਸ. ਡੀ. ਗਰਲਜ਼ ਕਾਲਜੀਏਟ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਜਦਕਿ ਕਿੰਚਨ ਸ਼ਰਮਾ ਨੇ 95 ਪ੍ਰਤਿਸ਼ਤ ਅੰਕ ਹਾਸਲ ਕਰਕੇ ਦੂਸਰਾ ਅਤੇ ਪਰਮਿੰਦਰ ਕੌਰ ਨੇ 94.4 ਪ੍ਰਤਿਸ਼ਤ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕਰਕੇ ਅਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡੀਕੇ ਗੋਇਲ, ਲੈਕਚਰਾਰ ਗੁਰਪ੍ਰੀਤ ਸਿੰਘ ਚਹਿਲ ਅਤੇ ਲੈਕਚਰਾਰ ਰੀਨਾ ਗਰਗ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।