Home Blog Page 1680

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮਾਨਸਾ ਅਦਾਲਤ ਦਾ ਵੱਡਾ ਅਪਡੇਟ

0

ਮਾਨਸਾ,1 ਮਈ (ਸੁਖਜਿੰਦਰ ਮਾਨ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਕੋਰਟ ਵਿਚ 15 ਮਈ ਤੋਂ ਮੂਸੇਵਾਲਾ ਕਤਲ ਕੇਸ ਦਾ ਟਰਾਇਲ ਸ਼ੁਰੂ ਹੋਵੇਗਾ। ਇਸ ਕੇਸ ਨਾਲ ਜੂੜੇ 25 ਮੁਲਜ਼ਮਾਂ ਖਿਲਾਫ਼ ਦੋਸ਼ ਆਯਦ ਕਰ ਦਿੱਤੇ ਗਏ ਹਨ। ਸਿੱਧੂ ਮੂਸੇਵਾਲਾ ਦਾ ਕਤਲ ਅੱਜ ਤੋਂ ਲਗਭਗ ਦੋ ਸਾਲ ਪਹਿਲਾ 29 ਮਈ ਨੂੰ ਹੋਇਆ ਸੀ।

ਸ੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਗੜ੍ਹੀ ਮੁੜ ਅਕਾਲੀ ਦਲ ਵਿਚ ਹੋਏ ਸ਼ਾਮਲ, ਸੁਖਬੀਰ ਨੇ ਕੀਤਾ ਸਵਾਗਤ

ਪੁਲਿਸ ਵੱਲੋਂ ਇਸ ਕਤਲ ਕੇਸ ਨਾਲ ਜੂੜੀ ਈ ਚਾਰਜਸ਼ੀਟਾਂ ਦਾਖਲ ਕੀਤੀਆ ਗਈਆ ਹਨ। ਜੱਗੂ ਭਗਵਾਨਪੂਰੀਆਂ ਅਤੇ ਲਾਰੈਂਸ ਬਿਸ਼ਨੋਈ ਵੱਲੋਂ ਕੋਰਟ ਵਿਚ ਅਰਜ਼ੀ ਲਗਾਈ ਗਈ ਸੀ ਕਿ ਉਹ ਬੇਕਸੂਰ ਹਨ ਪਰ ਕੋਰਟ ਨੇ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਕੋਰਟ ਦੇ ਇਸ ਆਦੇਸ਼ ਖਿਲਾਫ਼ ਹਾਈ ਕੋਰਟ ਜਾਣਗੇ।

ਭਾਜਪਾ ਆਗੂ ਬੋਨੀ ਅਜਨਾਲਾ ਵੱਲੋਂ ਦਿੱਤੇ ਵਿਵਾਦਤ ਬਿਆਨ ਦਾ ਮਾਮਲਾ ਭਖਿਆ, ਮੰਗੀ ਮੁਆਫ਼ੀ

0

ਸ਼੍ਰੀ ਅੰਮ੍ਰਿਤਸਰ ਸਾਹਿਬ, 1 ਮਈ: ਭਾਜਪਾ ਆਗੂ ਅਮਰਦੀਪ ਸਿੰਘ ਬੋਨੀ ਅਜਨਾਲਾ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਦੀਪ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਰੱਖੀ ਇੱਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਦਿੱਤੇ ਵਿਵਾਦਤ ਬਿਆਨ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ। ਹਾਲਾਂਕਿ ਬੋਨੀ ਅਜਨਾਲਾ ਨੇ ਮੁਆਫ਼ੀ ਮੰਗ ਲਈ ਹੈ ਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਉਸਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪ੍ਰੰਤੂ ਵਿਰੋਧੀਆਂ ਨੇ ਉਸਦੇ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸ੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਗੜ੍ਹੀ ਮੁੜ ਅਕਾਲੀ ਦਲ ਵਿਚ ਹੋਏ ਸ਼ਾਮਲ, ਸੁਖਬੀਰ ਨੇ ਕੀਤਾ ਸਵਾਗਤ

ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਨੇ ਬੋਨੀ ਅਜਨਾਲਾ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ‘‘ ਜਿਹੜਾ ਵੀ ਆਗੂ ਭਾਜਪਾ ‘ਚ ਜਾਂਦਾ ਹੈ, ਉਹ ਆਪਣੇ ਧਰਮ ਤੇ ਫ਼ਲਸਫ਼ੇ ਤੋਂ ਦੂਰ ਹੁੰਦਾ ਜਾਂਦਾ ਹੈ ।’’ਉਨ੍ਹਾਂ ਕਿਹਾ ਕਿ ਇਸਨੇ ਜਿਹੜਾ ਵੋਟਾਂ ਖਾਤਰ ਜੋ ਬਿਆਨ ਦਿੱਤਾ ਹੈ, ਉਹ ਇੱਕ ਵੱਡਾ ਗੁਨਾਹ ਹੈ, ਕਿਉਂਕਿ ਹਰ ਧਰਮ ਦੀ ਆਪਣੀ ਹੀ ਪਛਾਣ ਅਤੇ ਫ਼ਲਸਫ਼ਾ ਹੈ।’’ ਸ: ਸਰਨਾ ਨੇ ਬੋਨੀ ਅਜਨਾਲੇ ਵਿਰੁਧ ਧਾਰਮਿਕ ਅਤੇ ਕਾਨੂੰਨੀ ਤੌਰ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

 

ਸ੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਗੜ੍ਹੀ ਮੁੜ ਅਕਾਲੀ ਦਲ ਵਿਚ ਹੋਏ ਸ਼ਾਮਲ, ਸੁਖਬੀਰ ਨੇ ਕੀਤਾ ਸਵਾਗਤ

0

ਪਟਿਆਲਾ, 1 ਮਈ: ਪਟਿਆਲਾ ਲੋਕ ਸਭਾਂ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦ ਇਲਾਕੇ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਆਪਣੇ ਸਾਥੀਆਂ ਸਮੇਤ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਹ ਪਿਛਲੇ ਦਿਨੀਂ ਭਾਜਪਾ ‘ਚ ਚਲੇ ਗਏ ਸਨ।

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਰੋਡ ਸੋਅ ਨੂੰ ਮਿਲਿਆ ਭਰਵਾਂ ਹੂੰਗਾਰਾ

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ: ਗੜ੍ਹੀ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਇਸਦੇ ਨਾਲ ਪਾਰਟੀ ਨੂੰ ਪਟਿਆਲਾ ਜ਼ਿਲ੍ਹੇ ‘ਚ ਵੱਡੀ ਮਜ਼ਬੂਤੀ ਮਿਲੀ ਹੈ। ਉਨਾਂ ਦਾਅਵਾ ਕੀਤਾ ਕਿ ਪਾਰਟੀ ਦੇ ਪਟਿਆਲਾ ਸੀਟ ਤੋਂ ਉਮੀਦਵਾਰ ਐਨ ਕੇ ਸ਼ਰਮਾ ਜੀ ਵੱਡੇ ਫ਼ਰਕ ਨਾਲ ਆਉਂਦੀ ਲੋਕ ਸਭਾ ਦੀ ਚੋਣ ਜਿੱਤਣਗੇ। ਇਸ ਮੌਕੇ ਲੋਕ ਸਭਾ ਉਮੀਦਵਾਰ ਸ਼੍ਰੀ ਸ਼ਰਮਾ, ਰਾਜਪੁਰਾ ਹਲਕੇ ਦੇ ਇੰਚਾਰਜ਼ ਚਰਨਜੀਤ ਸਿੰਘ ਬਰਾੜ ਅਤੇ ਹੋਰ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ।

 

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਰੋਡ ਸੋਅ ਨੂੰ ਮਿਲਿਆ ਭਰਵਾਂ ਹੂੰਗਾਰਾ

0

ਗੁਰਦਾਸਪੁਰ, 1 ਮਈ: ਗੁਰਦਾਸਪੁਰ ਲੋਕਸਭਾ ਤੋਂ ਟਿਕਟ ਮਿਲਣ ਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਕਾਂਗਰ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾਂ ਵੱਲੋਂ ਅੱਜ ਆਪਣੇ ਸਮਰਥਕਾਂ ਸਮੇਤ ਗੁਰਦਾਸਪੁਰ ਤੋਂ ਕੱਢੇ ਰੋਡ ਸੋਅ ਨੂੰ ਭਰਵਾਂ ਹੂੰਗਾਰਾ ਮਿਲਿਆ। ਇਸ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਇੱਕ ਵਿਸ਼ਾਲ ਜਨਸਭਾ ਚ ਵੀ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਵਿਸ਼ਾਲ ਇਕੱਠ ਵੱਲੋ ਪੂਰੇ ਜੋਸ਼ ਨਾਲ ਸਵਾਗਤ ਕੀਤਾ ਗਿਆ।

 

 

 

ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਸਿਰਸਾ ਲੋਕ ਸਭਾ ਹਲਕੇ ਤੋਂ ਨਾਮਜਦਗੀ ਕਾਗਜ਼ ਕੀਤੇ ਦਾਖ਼ਲ

ਇਸ ਮੌਕੇ ਅਪਣੇ ਭਾਸ਼ਣ ਵਿਚ ਸ: ਰੰਧਾਵਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਹੁਣ ਪਿਛੜਨ ਨਹੀਂ ਦਿੱਤਾ ਜਾਵੇਗਾ,ਇਸਦੇ ਲਈ ਜਨਤਾ ਦੇ ਸਹਿਯੋਗ ਨਾਲ ਵੱਡੇ ਕਦਮ ਚੁੱਕੇ ਜਾਣਗੇ। ਉਨ੍ਹਾਂ ਪਾਹੜਾ ਪਰਿਵਾਰ , ਨਰੇਸ਼ ਪੁਰੀ ,ਦਰਸ਼ਨ ਲਾਲ ਅਤੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਉਹ ਅਪਣੇ ਹਲਕੇ ਦਾ ਵਿਕਾਸ ਕਰਵਾਇਆ ਹੈ, ਹੁਣ ਗੁਰਦਾਸਪੁਰ ਦੇ ਉਨ੍ਹਾਂ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅੱਜ ਤਕ ਕਿਸੇ ਵੱਲੋ ਵੀ ਸੁਲਝਾਇਆ ਨਹੀ ਸੀ ਗਿਆ।

ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ: ਜੀਤ ਮਹਿੰਦਰ ਸਿੱਧੂ

ਉਨ੍ਹਾਂ ਜਨਤਾ ਵੱਲੋ ਦਿੱਤੇ ਭਰਵੇਂ ਹੁੰਗਾਰੇ ਅਤੇ ਵਿਸ਼ਾਲ ਇਕੱਠ ਨੂੰ ਦੇਖਦਿਆਂ ਕਿਹਾ ਕਿ ਇਸ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਸਭਾ ਗੁਰਦਾਸਪੁਰ ਇਸ ਵਾਰ ਬਦਲਾਅ ਲੈਕੇ ਆਏਗਾ ਤੇ ਕਾਂਗਰਸ ਨੂੰ ਸੇਵਾ ਦਾ ਮੌਕਾ ਮਿਲੇਗਾ। ਇਸ ਮੌਕੇ ਦੀਨਾਨਗਰ ਤੋਂ ਵਿਧਾਇਕ ਅਰੁਣਾ ਚੌਧਰੀ,ਗੁਰਦਾਸਪੁਰ ਤੋ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ,ਪਠਾਨਕੋਟ ਤੋਂ ਅਮਿਤ ਵਿਜ ,ਹਲਕਾ ਬਟਾਲਾ ਤੋ ਅਮਨਦੀਪ ਜੈਂਤੀਪੁਰ ਅਤੇ ਹਲਕਾ ਮਜੀਠਾ ਤੋਂ ਭਗਵੰਤਪਾਲ ਸਿੰਘ ਸੱਚਰ ਜੀ ਮੌਜੂਦ ਸਨ,ਜਿਨ੍ਹਾਂ ਵੱਲੋਂ ਜਨਤਾ ਅੱਗੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।

 

ਲੋਕ ਸਭਾ ਚੋਣਾਂ ਨਾਲ ਸਬੰਧਤ ਬਠਿੱਡਾ ਵਿਚ ਹੁਣ ਤੱਕ ਪ੍ਰਾਪਤ ਹੋਈਆਂ 117 ਸ਼ਿਕਾਇਤਾਂ : ਡਿਪਟੀ ਕਮਿਸ਼ਨਰ

0

114 ਸ਼ਿਕਾਇਤਾਂ ਦਾ ਕੀਤਾ ਜਾ ਚੁੱਕਾ ਹੈ ਨਿਪਟਾਰਾ
ਬਠਿੰਡਾ, 1 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਉਪਰੰਤ ਹੁਣ ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 117 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 114 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ, ਜਦ ਕਿ 3 ਬਕਾਇਆ ਸ਼ਿਕਾਇਤਾਂ ਕਾਰਵਾਈ ਅਧੀਨ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ 30 ਅਪ੍ਰੈਲ ਸ਼ਾਮ 5 ਵਜੇ ਤੱਕ ਸੀ-ਵਿਜੀਲ ’ਤੇ ਕੁੱਲ 53 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਈ-ਮੇਲ ਰਾਹੀਂ 39 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨਾਂ ਵਿੱਚੋਂ 37 ਦਾ ਨਿਪਟਾਰਾ ਹੋ ਚੁੱਕਾ ਹੈ ਤੇ 2 ਸ਼ਿਕਾਇਤਾਂ ਕਾਰਵਾਈ ਅਧੀਨ ਹਨ।

ਮਨੀਪੁਰ ’ਚ ਔਰਤਾਂ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਪੇਸ਼ ਕੀਤੀ ਚਾਰਜ਼ਸੀਟ ’ਤੇ ਸਥਿਤੀ ਸਪੱਸ਼ਟ ਕਰੇ ਭਾਜਪਾ: ਕਾਮਰੇਡ ਸੇਖੋ

ਐਨ.ਜੀ.ਐਸ.ਪੀ ਰਾਹੀਂ ਪ੍ਰਾਪਤ ਹੋਈਆਂ 9 ਸ਼ਿਕਾਇਤਾਂ ਚੋਂ 8 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ 1 ਸ਼ਿਕਾਇਤ ਕਾਰਵਾਈ ਅਧੀਨ ਹੈ। ਇਸੇ ਤਰ੍ਹਾਂ ਵਟਸਐਪ ਤੇ 3, ਟੈਲੀਫ਼ੋਨ ਰਾਹੀਂ ਪ੍ਰਾਪਤ ਹੋਈਆਂ 10, ਦਸਤੀ 3 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਸੀ-ਵਿਜੀਲ (c-vigil) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕੋਈ ਵੀ ਨਾਗਰਿਕ ਕਿਸੇ ਵੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਅਤੇ ਇਸ ਸ਼ਿਕਾਇਤ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਟਸਅਪ ਨੰਬਰ 70093-07977, ਈਮੇਲ dccbti20240gmail.com, ਟੋਲ ਫ਼ਰੀ ਨੰਬਰ 18001802950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) Service.india.gov.in ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ 235-ਈ ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦੇ ਸਕਦਾ ਹੈ।

 

ਮਨੀਪੁਰ ’ਚ ਔਰਤਾਂ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਪੇਸ਼ ਕੀਤੀ ਚਾਰਜ਼ਸੀਟ ’ਤੇ ਸਥਿਤੀ ਸਪੱਸ਼ਟ ਕਰੇ ਭਾਜਪਾ: ਕਾਮਰੇਡ ਸੇਖੋ

0

ਚੰਡੀਗੜ੍ਹ, 1 ਮਈ: ਮਨੀਪੁਰ ਦੇ ਇੱਕ ਪਿੰਡ ’ਚ ਦੋ ਔਰਤਾਂ ਨੂੰ ਹਜੂਮ ਵੱਲੋਂ ਨਿਰਵਸਤਰ ਕਰਕੇ ਘੁਮਾਉਣ ਦੇ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਵਿਚਲੇ ਜੁਰਮ ਬਾਰੇ ਭਾਜਪਾ ਆਪਣਾ ਪੱਖ ਸਪਸ਼ਟ ਕਰੇ ਕਿ ਉਸਦੇ ਰਾਜ ਕਾਲ ਦੌਰਾਨ ਅਜਿਹਾ ਕਿਉਂ ਹੋਇਆ ਅਤੇ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ? ਇਹ ਮੰਗ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਘਟਨਾ ਤੋਂ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜਾਰੀ ਦੀ ਸਪਸ਼ਟ ਝਲਕ ਮਿਲਦੀ ਹੈ।

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ’ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ

ਉਨ੍ਹਾਂ ਕਿਹਾ ਕਿ ਪੇਸ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਸੂਬੇ ਦੇ ਪੁਲਿਸ ਅਧਿਕਾਰੀ ਪੀੜ੍ਹਤ ਦੋਵਾਂ ਔਰਤਾਂ ਨੂੰ ਆਪਣੀ ਗੱਡੀ ਵਿੱਚ ਲੈ ਕੇ ਪ੍ਰਦਾਸ਼ਨਕਾਰੀਆਂ ਵਿੱਚ ਪਹੁੰਚੇ, ਇਹਨਾਂ ਵਿੱਚ ਇੱਕ ਔਰਤ ਕਾਰਗਿਲ ਦੀ ਜੰਗ ਲੜਣ ਵਾਲੇ ਫੌਜੀ ਦੀ ਪਤਨੀ ਵੀ ਸੀ। ਇਹਨਾਂ ਔਰਤਾਂ ਨੂੰ ਪ੍ਰਦਰਸ਼ਨਕਾਰੀ ਹਜੂਮ ਨੇ ਨਿਰਵਸਤਰ ਕੀਤਾ ਤੇ ਉਸੇ ਹਾਲਤ ਵਿੱਚ ਪਿੰਡ ’ਚ ਘੁਮਾਇਆ ਗਿਆ ਅਤੇ ਇਸ ਉਪਰੰਤ ਇੱਕ ਔਰਤ ਨਾਲ ਬਲਾਤਕਾਰ ਕੀਤਾ ਗਿਆ।

ਮੁਲਾਜਮਾਂ ਦੀਆਂ ਸਾਂਝੀਆਂ ਜਥੇਬੰਦੀਆਂ ਨੇ ਮਈ ਦਿਵਸ ਮੌਕੇ ਲਹਿਰਾਏ ਝੰਡੇ

ਇਸ ਘਟਨਾ ਦੀ ਵੀਡੀਓ ਦੇਖਣ ਉਪਰੰਤ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਸੀ ਕਿ ਫਿਰਕੂ ਸੰਘਰਸ ਦੌਰਾਨ ਔਰਤਾਂ ਨੂੰ ਔਜ਼ਾਰ ਵਜੋਂ ਵਰਤਣਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਤੇ ਸਪਸ਼ਟ ਕਰੇ ਕਿ ਉਸਦੇ ਰਾਜ ਵਿੱਚ ਫਿਰਕੂ ਆਧਾਰ ਤੇ ਮਨੁੱਖਤਾ ਦੀ ਜਨਮਦਾਤੀ ਔਰਤਾਂ ਦਾ ਅਪਮਾਨ ਕਿਉਂ ਕੀਤਾ ਗਿਆ? ਕੀ ਭਾਰਤੀ ਸੰਵਿਧਾਨ ਅਜਿਹਾ ਕਰਨ ਦੀ ਇਜਾਜਤ ਦਿੰਦਾ ਹੈ, ਜੇ ਨਹੀਂ ਦਿੰਦਾ ਤਾਂ ਘਟਨਾ ਵਾਪਰਨ ਤੇ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ।

 

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ’ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ

ਬਠਿੰਡਾ, 1 ਮਈ : ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ’ਮਜ਼ਦੂਰ ਦਿਵਸ’ ਮੌਕੇ ਪਲਾਂਟ ਦੇ ਮੁੱਖ ਗੇਟ ਤੇ ਰੈਲੀ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਜਥੇਬੰਦੀ ਦਾ ਝੰਡਾ ਬੁਲੰਦ ਕੀਤਾ। ਇਸ ਮੌਕੇ ਪ੍ਰਧਾਨ ਜਗਰੂਪ ਸਿੰਘ,ਜ਼ਰਨਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ,ਪੀ.ਐੱਸ.ਯੂ.ਸ਼ਹੀਦ ਰੰਧਾਵਾ ਦੇ ਆਗੂ ਗੁਰਬਿੰਦਰ ਸਿੰਘ ਨੇ ਕਿਹਾ ਕਿ ਅੱਠ ਘੰਟੇ ਕੰਮ-ਦਿਹਾੜੀ ਦੀ ਮੰਗ ਨੂੰ ਲੈਕੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਵੱਲੋਂ ਸੰਘਰਸ਼ ਵਿੱਚ ਦਿੱਤੀਆਂ ਅਨੇਕਾਂ ਸ਼ਹੀਦੀਆਂ ਅਤੇ ਕੁਰਬਾਨੀਆਂ ਸਦਕਾ ਪੂਰੇ ਵਿਸ਼ਵ ਵਿੱਚ ਕੰਮ ਦੇ ਅੱਠ ਘੰਟੇ-ਦਿਹਾੜੀ ਦਾ ਕਾਨੂੰਨ ਬਣਿਆ ਅਤੇ ਬਾਅਦ ਵਿੱਚ ਲਗਾਤਾਰ ਸੰਘਰਸ਼ਾਂ ਸਦਕਾ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਦੇ ਸਮੇਂ ਅਨੇਕਾਂ ਮਜ਼ਦੂਰ ਪੱਖੀ ਕਾਨੂੰਨ ਬਣਵਾਏ ਗਏ,ਪਰ ਅੱਜ ਸਦੀਆਂ ਤੋਂ ਬਾਅਦ ਭਾਰਤ ਦੇਸ਼ ਦੇ ਹੁਕਮਰਾਨ ਕਾਰਪੋਰੇਟ ਘਰਾਣਿਆਂ ਦੀ ਸ਼ਹਿ ਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 04 ਲੇਬਰ ਕੋਡਾਂ ਵਿੱਚ ਤਬਦੀਲ ਕਰਨ ਜਾ ਰਹੇ ਹਨ।

ਮੁਲਾਜਮਾਂ ਦੀਆਂ ਸਾਂਝੀਆਂ ਜਥੇਬੰਦੀਆਂ ਨੇ ਮਈ ਦਿਵਸ ਮੌਕੇ ਲਹਿਰਾਏ ਝੰਡੇ

ਇਨ੍ਹਾਂ ਨਵੇਂ ਲੇਬਰ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰ ਅੱਠ-ਘੰਟੇ ਕੰਮ ਦਿਹਾੜੀ ਅਤੇ ਯੂਨੀਅਨ ਬਣਾਉਣ ਦੇ ਹੱਕ ਤੋਂ ਵਾਂਝੇ ਹੋ ਜਾਣਗੇ ਜਿਸ ਨਾਲ ਕਿਰਤੀ ਵਰਗ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਵੇਗੀ।ਅੱਜ ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਦੀਆਂ ਕਿਸਾਨ-ਮਜ਼ਦੂਰ-ਮੁਲਾਜ਼ਮ ਅਤੇ ਲੋਕ ਵਿਰੋਧੀ ਅਤੇ ਪੁੰਜੀਵਾਦ ਪੱਖੀ ਨੀਤੀਆਂ ਕਾਰਨ ਅੱਜ ਦੇ ਸਮੇਂ ਵਿੱਚ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜ਼ਾ ਰਹੀਆਂ ਹਨ।ਇਸ ਸਮੇਂ ਹਾਜ਼ਰ ਮੀਤ ਨਾਇਬ ਸਿੰਘ,ਹਰਦੀਪ ਸਿੰਘ ਤੱਗੜ,ਅਮ੍ਰਿਤਪਾਲ ਸਿੰਘ,ਜਸਕਰਨ ਸਿੰਘ ਜੱਸੀ,ਭਗਤ ਸਿੰਘ ਭੱਟੀ,ਕੁਲਵਿੰਦਰ ਸਿੰਘ ਸੈਦੋਕੇ,ਕੁਲਵੰਤ ਸਿੰਘ,ਕੱਤਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

ਮੁਲਾਜਮਾਂ ਦੀਆਂ ਸਾਂਝੀਆਂ ਜਥੇਬੰਦੀਆਂ ਨੇ ਮਈ ਦਿਵਸ ਮੌਕੇ ਲਹਿਰਾਏ ਝੰਡੇ

ਬਠਿੰਡਾ, 1 ਮਈ : ਇੰਪਲਾਈਜ ਫੈਡਰੇਸ਼ਨ ਪੀ ਐੱਸ ਈ ਬੀ, ਟੈਕਨੀਕਲ ਸਰਵਿਸਜ਼ ਯੂਨੀਅਨ,ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਾਂਝੇ ਤੌਰ ’ਤੇ ਆਪਣੇ ਦਫ਼ਤਰਾਂ ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਥੇਬੰਦੀਆਂ ਦੇ ਝੰਡੇ ਲਹਿਰਾਏ ਅਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਤੌਰ ’ਤੇ ਰੈਲੀਆਂ, ਮੀਟਿੰਗਾਂ ਕੀਤੀਆਂ। ਇਸ ਮੌਕੇ ਅਜੈਬ ਸਿੰਘ ਸੋਹਲ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਅਤੇ ਚੰਦਰ ਸ਼ਰਮਾ ਸਰਕਲ ਪ੍ਰਧਾਨ ਟੀ ਐਸ ਯੂ ਬਠਿੰਡਾ ਨੇ ਕਿਹਾ ਕਿ ਮੀਟਿੰਗਾਂ ਵਿੱਚ ਮਈ ਦਿਵਸ ਦੀ ਮਹੱਤਤਾ ਤੇ ਮੌਜੂਦਾ ਸਮੇਂ ਵਿੱਚ ਕਿਰਤ ਦੀ ਹਾਲਤ ਟਰੇਡ ਯੂਨੀਅਨ ਲਹਿਰ ਸਾਹਮਣੇ ਦਰਪੇਸ਼ ਸਮੱਸਿਆਵਾਂ ਤੇ ਖੁੱਲਾ ਵਿਚਾਰ ਵਟਾਂਦਰਾ ਕੀਤਾ ।

ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਸਿਰਸਾ ਲੋਕ ਸਭਾ ਹਲਕੇ ਤੋਂ ਨਾਮਜਦਗੀ ਕਾਗਜ਼ ਕੀਤੇ ਦਾਖ਼ਲ

ਇਸ ਦੌਰਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਰਤੀ ਲੋਕਾਂ ਲਈ ਉਹਨਾਂ ਦੇ ਦਿੱਤੇ ਨਿਰਦੇਸ਼ (ਦੁਨੀਆ ਭਰ ਦੇ ਮਿਹਨਤ ਕਸੋ ਇੱਕ ਹੋ ਜਾਓ) ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਚਾਰ ਧਾਰਕ ਤੌਰ ਤੇ ਪਰਪੱਕਤਾ ਨਾਲ ਪਹਿਰਾ ਦੇਣ ਦਾ ਪ੍ਰਣ ਲਿਆ। ਇਸ ਮੌਕੇ ਚੰਦਰ ਸ਼ਰਮਾ, ਅਜੈਬ ਸਿੰਘ ਸੋਹਲ, ਅਰੁਨ ਕੁਮਾਰ ਤ੍ਰਿਪਾਠੀ,ਹੇਮਰਾਜ, ਭੀਮ ਸੈਣ, ਜਗਸੀਰ ਸਿੰਘ, ਹੇਮਰਾਜ, ਭੀਮ ਸੈਣ,ਭਗਵਾਨ ਦਾਸ, ਦੁਰਗਾ ਦੱਤ, ਜਗਜੀਤ ਸਿੰਘ ਮਹਿਤਾ,ਸ਼ਿਸ਼ੂ ਪਾਲ ਅਤੇ ਸ੍ਰੀ ਅਨਿਲ ਕੁਮਾਰ ਹਾਜ਼ਰ ਸਨ।

 

ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਸਿਰਸਾ ਲੋਕ ਸਭਾ ਹਲਕੇ ਤੋਂ ਨਾਮਜਦਗੀ ਕਾਗਜ਼ ਕੀਤੇ ਦਾਖ਼ਲ

0

ਸਿਰਸਾ, 1 ਮਈ: ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ, ਉੱਤਰਾਖੰਡ ਦੇ ਇੰਚਾਰਜ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰ ਅਤੇ ਸਿਰਸਾ ਲੋਕ ਸਭਾ ਸੀਟ ਤੋਂ ਕਾਂਗਰਸ (ਇੰਡੀਆ ਅਲਾਇੰਸ) ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਸੀਨੀਅਰ ਕਾਂਗਰਸੀ ਆਗੂਆਂ ਤੇ ਸਮਰਥਕਾਂ-ਵਰਕਰਾਂ ਦੇ ਕਾਫਲੇ ਨਾਲ ਗੋਲ ਡਿੱਗੀ ਚੌਕ ਸਥਿਤ ਕਾਂਗਰਸ ਭਵਨ ਤੋਂ ਮਿੰਨੀ ਸਕੱਤਰੇਤ ਪੁੱਜੀ।ਇਸ ਤੋਂ ਪਹਿਲਾਂ ਦੋ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਹੁਣ 6 ਮਈ ਤੱਕ ਕਈ ਹੋਰ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ।ਭਾਜਪਾ, ਜੇ.ਜੇ.ਪੀ., ਇਨੈਲੋ ਅਤੇ ਬਸਪਾ ਦੇ ਉਮੀਦਵਾਰ ਅਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਹਨ।

ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ: ਜੀਤ ਮਹਿੰਦਰ ਸਿੱਧੂ

ਕਾਂਗਰਸ ਭਵਨ ਤੋਂ ਉਹ ਕਾਫਲੇ ਨਾਲ ਮਿੰਨੀ ਸਕੱਤਰੇਤ ਪਹੁੰਚੀ ਅਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਉਨ੍ਹਾਂ ਕਿਹਾ ਕਿ ਭਾਰਤ ਦੀ ਅਨੇਕਤਾ ਵਿੱਚ ਏਕਤਾ ਹੈ। ਅਜਿਹੇ ’ਚ ਜੇਕਰ ਕੋਈ ਜਾਤ ਅਤੇ ਧਰਮ ਦੇ ਨਾਂ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੇਸ਼ ਨੂੰ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਸਿਰਸਾ ਸੰਸਦੀ ਹਲਕੇ ਦੇ ਲੋਕਾਂ ਤੋਂ ਪੂਰਾ ਆਸ਼ੀਰਵਾਦ ਮਿਲਦਾ ਰਿਹਾ ਹੈ ਅਤੇ ਇਸ ਵਾਰ ਵੀ ਮਿਲ ਰਿਹਾ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਵਕੀਲਾਂ ਦਾ ਵੱਡਾ ਯੋਗਦਾਨ ਰਿਹਾ ਹੈ, ਆਜ਼ਾਦੀ ਤੋਂ ਬਾਅਦ ਵੀ ਵਕੀਲਾਂ ਨੇ ਸਿਆਸਤ ਵਿੱਚ ਪ੍ਰਵੇਸ਼ ਕਰਕੇ ਸੇਵਾ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਤੋਸ਼ਾਮ ਦੀ ਵਿਧਾਇਕ ਕਿਰਨ ਚੌਧਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਜੋ ਹੋ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ।

ਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ

ਉਨ੍ਹਾਂ ਕਿਹਾ ਕਿ ਸਿਰਸਾ ਵਾਸੀ ਕੁਮਾਰੀ ਸ਼ੈਲਜਾ ਨੂੰ ਪਹਿਲਾਂ ਵੀ ਅਸ਼ੀਰਵਾਦ ਦੇ ਚੁੱਕੇ ਹਨ ਅਤੇ ਕੁਮਾਰੀ ਸ਼ੈਲਜਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ।ਇਸ ਦੌਰਾਨ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ, ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ, ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਬਿਸ਼ਨੋਈ, ਵਿਧਾਇਕ ਅਮਿਤ ਸਿਹਾਗ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਿਆਣਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮਕਿਸ਼ਨ ਗੁਰਜਰ, ਵਿਧਾਇਕ ਪ੍ਰਦੀਪ ਚੌਧਰੀ, ਵਿਧਾਇਕ ਸ਼ੈਲੀ ਚੌਧਰੀ, ਵਿਧਾਇਕ ਰੇਣੂਬਾਲਾ, ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋਡੀ, ਡਾ: ਸੁਸ਼ੀਲ ਇੰਦੌਰਾ, ਸਾਬਕਾ ਡਿਪਟੀ ਸਪੀਕਰ ਅਕਰਮ ਖਾਨ, ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ, ਡਾ.ਪ੍ਰਹਿਲਾਦ ਸਿੰਘ ਗਿੱਲਾਖੇੜਾ, ਰਾਜਪਾਲ ਭੂਖੜੀ, ਡਾ.ਕੇ.ਵੀ.ਸਿੰਘ, ਜੇ.ਜੇ.ਪੀ ਦੇ ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ, ਸਾਬਕਾ ਵਿੱਤ ਮੰਤਰੀ ਪਰਮਵੀਰ ਸਿੰਘ, ਸਾਬਕਾ ਵਿੱਤ ਮੰਤਰੀ ਪ੍ਰੋ. ਸੰਪਤ ਸਿੰਘ ਆਦਿ ਹਾਜ਼ਰ ਸਨ।

ਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨ

ਸਾਬਕਾ ਚੇਅਰਮੈਨ ਹੋਏ ਕਾਂਗਰਸ ਵਿਚ ਸ਼ਾਮਲ
ਸਿਰਸਾ: ਇਸ ਦੌਰਾਨ ਗੂਹਲਾ ਚੀਕਾ ਤੋਂ ਜੇਜੇਪੀ ਵਿਧਾਇਕ ਈਸ਼ਵਰ ਸਿੰਘ ਦੇ ਪੁੱਤਰ ਤੇ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਬੁੱਧਵਾਰ ਨੂੰ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੀ ਹੈ।

ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ: ਜੀਤ ਮਹਿੰਦਰ ਸਿੱਧੂ

0

ਕਿਹਾ, ਪਹਿਲੀ ਵਾਰ ਕਿਸੇ ਪਾਰਟੀ ਨੇ ਐਮਪੀ ਦਾ ਉਮੀਦਵਾਰ ਬਠਿੰਡਾ ਸ਼ਹਿਰ ਵਿਚੋਂ ਬਣਾਇਆ
ਬਠਿੰਡਾ ਸ਼ਹਿਰ ਦੇ ਦੋ ਦਰਜਨ ਕੌਂਸਲਰਾਂ ਦੇ ਨਾਲ ਸ਼ਹਿਰ ਵਿੱਚ ਕੀਤੀਆਂ ਨੁੱਕੜ ਮੀਟਿੰਗਾਂ
ਬਠਿੰਡਾ,1 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਬਠਿੰਡਾ ਸ਼ਹਿਰ ਦੇ ਕਰੀਬ ਦੋ ਦਰਜਨ ਕੌਂਸਲਰਾਂ ਦੇ ਘਰਾਂ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨਾਂ ਕਿਹਾ ਕਿ ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ ਹੈ ਜਦੋਂ ਕਿ ਵਿਰੋਧੀ ਸਿਆਸੀ ਪਾਰਟੀਆਂ ਇਸਦਾ ਸਿਹਰਾ ਝੂਠ ਦੇ ਸਹਾਰੇ ਲੈਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਤੱਤਕਾਲੀ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਬਦੌਲਤ ਸ਼ਹਿਰ ਦੇ ਵਿੱਚ ਫਲਾਈ ਓਵਰ ਬਣੇ ਅਤੇ ਸੜਕਾਂ ਦਾ ਜਾਲ ਵਿਛਿਆ। ਇਸੇ ਤਰ੍ਹਾਂ ਬਠਿੰਡਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਵੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮਿਲਿਆ ਤੇ ਬਠਿੰਡਾ ਸ਼ਹਿਰ ਦੇ ਵਿਕਾਸ ਦਾ ਮੁੱਢ ਬੱਝਿਆ।ਇਸੇ ਤਰ੍ਹਾਂ ਸੀਵਰੇਜ ਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਵੀ ਕਾਂਗਰਸ ਸਰਕਾਰ ਦੌਰਾਨ ਲਿਆਂਦੇ ਗਏ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਵਿੱਚ ਇੱਕ ਇਟ ਵੀ ਨਹੀਂ ਲਗਾਈ ਜਾ ਸਕੀ ਜਦੋਂ ਕਿ ਲੋਕਾਂ ਨੇ ਇਸ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਸੀ।

ਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ

ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਠਿੰਡੇ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਬਹੁਤ ਵੱਡਾ ਮਾਣ ਹੈ ਕਿ ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਨੇ ਬਠਿੰਡਾ ਸ਼ਹਿਰ ਤੋਂ ਐਮਪੀ ਦਾ ਕੈਂਡੀਡੇਟ ਦਿੱਤਾ ਹੈ। ਜਿਸ ਦੇ ਚੱਲਦੇ ਸ਼ਹਿਰ ਦੇ ਕਿਸੇ ਵੀ ਵਰਕਰ ਜਾਂ ਵਿਅਕਤੀ ਨੂੰ ਜਦ ਵੀ ਜਰੂਰਤ ਹੋਵੇਗੀ ਤਾਂ ਉਹ ਪੰਜ ਮਿੰਟਾਂ ਦੇ ਵਿੱਚ ਉਸਦੇ ਘਰ ਪਹੁੰਚ ਸਕਦਾ ਹੈ ਜਾਂ ਉਹਨਾਂ ਨੂੰ ਬੁਲਾ ਸਕਦਾ ਹੈ। ਅਕਾਲੀਆਂ ਉੱਪਰ ਸਿਆਸੀ ਹਮਲੇ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਦੇ ਕਿਸਾਨੀ ਤੇ ਕਦੇ ਪੰਥ ਦੇ ਨਾਂ ਤੇ ਲੋਕਾਂ ਨੂੰ ਬਰਗਲਾਉਂਦੇ ਆ ਰਹੇ ਬਾਦਲ ਪਰਿਵਾਰ ਦੀ ਇਸ ਵਾਰ ਦਾਲ ਨਹੀਂ ਗਲੇਗੀ ਕਿਉਂਕਿ ਲੋਕਾਂ ਨੇ ਇਹ ਠਾਣ ਲਿਆ ਹੈ ਕਿ ਇਹਨਾਂ ਨੂੰ ਵਿਧਾਨ ਸਭਾ ਦੀ ਤਰਜ ਤੇ ਲੋਕ ਸਭਾ ਚੋਣਾਂ ਵਿੱਚ ਵੀ ਹਰਾਇਆ ਜਾਏਗਾ। ਇਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਉਹਨਾਂ ਕਿਹਾ ਕਿ ਇਹ ਲੜਾਈ ਜਿੱਤ ਹਰ ਦੀ ਨਹੀਂ ਬਲਕਿ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਹੈ ਜਿਸਦੇ ਚਲਦੇ ਹਰ ਇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਕਾਂਗਰਸ ਪਾਰਟੀ ਦਾ ਸਾਥ ਦੇਣ।

ਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨ

ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ, ਡੈਲੀਗੇਟ ਪਵਨ ਮਾਨੀ, ਸੀਨੀਅਰ ਮਹਿਲਾ ਆਗੂ ਅੰਮ੍ਰਿਤ ਕੌਰ ਗਿੱਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ, ਡਾਇਰੈਕਟਰ ਟਹਿਲ ਸਿੰਘ ਸੰਧੂ, ਸੀਨੀਅਰ ਆਗੂ ਟਹਿਲ ਸਿੰਘ ਬੁੱਟਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ, ਕੌਂਸਲਰ ਬਲਜਿੰਦਰ ਸਿੰਘ, ਸ਼ਾਮ ਲਾਲ ਜੈਨ, ਗੁਰਪ੍ਰੀਤ ਬੰਟੀ, ਜਗਪਾਲ ਸਿੰਘ ਗੋਰਾ, ਸਾਧੂ ਸਿੰਘ, ਮਮਤਾ ਸੈਣੀ, ਮਮਤਾ ਰਾਣੀ, ਰਾਜ ਮਹਿਰਾ, ਜਸਵੀਰ ਸਿੰਘ ਜੱਸਾ, ਮਲਕੀਤ ਸਿੰਘ ਗਿੱਲ, ਸੁਖਦੇਵ ਸਿੰਘ ਸੁੱਖਾ, ਬੇਅੰਤ ਸਿੰਘ, ਉਮੇਸ਼ ਗੋਗੀ, ਮਨੋਜ ਕੁਮਾਰ ਤੇ ਵਿਕਰਮ ਕ੍ਰਾਂਤੀ ਆਦਿ ਹਾਜ਼ਰ ਰਹੇ।