Home Blog Page 1681

ਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ

0

ਬਠਿੰਡਾ, 1 ਮਈ : ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦੇਸ਼ ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਵਿਕਸਤ ਕਰਨਾ ਅਤੇ ਉਹਨਾਂ ਦੇ ਹੁਨਰ ਵਿੱਚ ਹੋਰ ਵਾਧਾ ਕਰਨਾ, ਉਹਨਾਂ ਨੂੰ ਲੋੜੀਂਦੇ ਸਿੱਖਿਆ ਸ਼ਾਸ਼ਤਰੀ ਨਿਰਦੇਸ਼ਕ ਅਤੇ ਕਲਾਸਰੂਮ ਪ੍ਰਬੰਧਨ ਦੇ ਹੁਨਰ ਦਾ ਗਿਆਨ ਦੇਣਾ ਸੀ।ਇਸ ਮੌਕੇ ’ਤੇ ਡਾ ਪਰਮਿੰਦਰ ਕੌਰ ਪ੍ਰਿੰਸੀਪਲ ਡੀ ਐਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ

ਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨ

ਅਤੇ ਸ਼੍ਰੀਮਤੀ ਸਰਿਤਾ ਪਿ੍ਰੰਸੀਪਲ ਕਲੇਅ ਇੰਡੀਆ ਇੰਨਟਰਨੈਸ਼ਨਲ ਸਕੂਲ ਸੰਗਤ ਮੰਡੀ ਟੇ੍ਰਨਿੰਗ ਦੇਣ ਲਈ ਪਹੁੰਚੇ।ਉਹਨਾਂ ਵੱਲੋਂ ਇਸ ਟ੍ਰੇਨਿੰਗ ਵਿੱਚ ਆਪਣੇ ਡੁੰਘੇ ਅਨੁਭਵਾਂ ਦੇ ਮਾਧਿਅਮ ਦੁਆਰਾ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ।ਇਸ ਟ੍ਰੇਨਿੰਗ ਵਿੱਚ ਲਗਭਗ 46 ਅਧਿਆਪਕਾਂ ਨੇ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲਾ: ਦੋਸ਼ੀ ਨੇ ਮੁੰਬਈ ਪੁਲਿਸ ਦੀ ਹਿਰਾਸਤ ‘ਚ ਕੀਤੀ ਖੁਦਕੁਸ਼ੀ

ਟੇ੍ਰਨਿੰਗ ਦੇ ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਅਤੇ ਪ੍ਰਿੰਸੀਪਲ ਮਿਸ:ਰਵਿੰਦਰ ਸਰਾਂ ਦੁਆਰਾ ਟੇ੍ਰਨਿੰਗ ਮਾਹਿਰਾਂ ਦਾ ਅਧਿਆਪਕਾਂ ਨੂੰ ਟੇ੍ਰਨਿੰਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਟੇ੍ਰਨਿੰਗ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਿੱਖਿਆ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਪ੍ਰਯੋਗ ਕਰਦੇ ਹੋਏ ਸਿੱਖਿਆ ਦਾ ਪੱਧਰ ਉੱਚਾ ਕਰਨ ਅਤੇ ਵਿਦਿਆਰਥੀਆਂ ਦੇ ਭਵਿੱਖ ਦਾ ਨਿਰਮਾਣ ਕਰਨ ਲਈ ਉਚਿਤ ਕਦਮ ਚੁੱਕਣ ਦੀ ਅਪੀਲ ਕੀਤੀ।

 

ਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨ

0

ਬਠਿੰਡਾ, 1 ਮਈ : ਸਥਾਨਕ ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਐਮ.ਸੀ.ਏ., ਐਮ.ਐਸ.ਸੀ.ਆਈ.ਟੀ, ਪੀਜੀਡੀਸੀਏ ਅਤੇ ਬੀਸੀਏ ਕਲਾਸਾਂ ਲਈ ਫੇਅਰਵੈਲ ਕਮ ਫਰੈਸ਼ਰ ਪਾਰਟੀ “ਜਸ਼ਨ-2ਕੇ24”ਦਾ ਆਯੋਜਨ ਕੀਤਾ। ਪਹਿਲੇ ਸਾਲ ਅਤੇ ਅੰਤਮ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੰਗੀਤ, ਡਾਂਸ, ਰੈਂਪ ਵਾਕ ਅਤੇ ਵੱਖ-ਵੱਖ ਮਨੋਰੰਜਨ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ।ਇਸ ਮੌਕੇ ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ.ਸਰਬਜੀਤ ਕੌਰ ਢਿੱਲੋਂ-ਡਿਪਟੀ ਡਾਇਰੈਕਟਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।

ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲਾ: ਦੋਸ਼ੀ ਨੇ ਮੁੰਬਈ ਪੁਲਿਸ ਦੀ ਹਿਰਾਸਤ ‘ਚ ਕੀਤੀ ਖੁਦਕੁਸ਼ੀ

ਡਾ.ਗੋਇਲ ਨੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।ਮਿਸਟਰ ਅਮਰਜੋਤ ਸਿੰਘ (ਪੀ.ਜੀ.ਡੀ.ਸੀ.ਏ.), ਮਿਸ ਚੇਤਨਾ (ਬੀ.ਸੀ.ਏ.- ਫਾਈਨਲ) , ਮਿਸਟਰ ਸਰਬਜੀਤ ਸਿੰਘ (ਪੀ.ਜੀ.ਡੀ.ਸੀ.ਏ.) ਅਤੇ ਮਿਸ ਅਰਮਾਨਦੀਪ ਕੌਰ (ਬੀ.ਸੀ.ਏ.- ਫਾਈਨਲ) ਨੂੰ ਮਿਸਟਰ ਫੇਅਰਵੈਲ, ਮਿਸ ਫੇਅਰਵੈਲ, ਮਿਸਟਰ ਪਰਫੈਕਟ ਅਤੇ ਮਿਸ ਗੋਰਜੀਅਸ ਦੇ ਖਿਤਾਬ ਨਾਲ ਨਵਾਜਿਆ ਗਿਆ।

ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ‘ਚ ਗੋ+ਲੀਆਂ ਮਾਰ ਕੇ ਕ+ਤਲ

ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦਾ ਖਿਤਾਬ ਸ਼੍ਰੀ ਹਰਭਜਨ ਸਿੰਘ (ਬੀ.ਸੀ.ਏ.-1 ਸਾਲ) ਅਤੇ ਮਿਸ ਮਨਪ੍ਰੀਤ ਕੌਰ (ਬੀ.ਸੀ.ਏ.-1 ਸਾਲ) ਨੇ ਹਾਸਲ ਕੀਤਾ।ਸ਼੍ਰੀਮਤੀ ਪਰਮਵੀਰ ਕੌਰ ਅਤੇ ਸ਼੍ਰੀਮਤੀ ਗੁਰਜੀਤ ਕੌਰ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਸਮਾਗਮ ਦੀ ਐਂਕਰਿੰਗ ਸ੍ਰੀਮਤੀ ਰਮਨਪ੍ਰੀਤ ਕੌਰ ਅਤੇ ਸ੍ਰੀਮਤੀ ਸਰਬਜੀਤ ਕੌਰ ਨੇ ਕੀਤੀ। ਇਸ ਸਮਾਗਮ ਨੂੰ ਦੇਖਣ ਲਈ ਫੈਕਲਟੀ ਦੇ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲਾ: ਦੋਸ਼ੀ ਨੇ ਮੁੰਬਈ ਪੁਲਿਸ ਦੀ ਹਿਰਾਸਤ ‘ਚ ਕੀਤੀ ਖੁਦਕੁਸ਼ੀ

ਮੁੰਬਈ, 1 ਮਈ: ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਕਰਨ ਮਾਮਲੇ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ੀ ਅਨੁਜ ਥਾਪਨ ਨੇ ਮੁੰਬਈ ਪੁਲਿਸ ਦੀ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਹੈ। ਉਸ ਨੇ ਜੇਲ੍ਹ ਦੀ ਬੈਰਕ ਵਿਚ ਹੀ ਚਾਦਰ ਨਾਲ ਲੱਟਕ ਕੇ ਫਾਹਾ ਲੈ ਲਿਆ ਹੈ। ਜਦੋ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਆਇਆ ਗਿਆ ਤਾਂ ਡਾਰਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲ਼ਾਨ ਦਿੱਤਾ ਗਿਆ।

ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ‘ਚ ਗੋ+ਲੀਆਂ ਮਾਰ ਕੇ ਕ+ਤਲ

ਦੱਸ ਦਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ 15 ਅਪ੍ਰੈਲ ਨੂੰ ਪੰਜਾਬ ਤੋਂ ਅਨੁਜ ਅਤੇ ਸੁਭਾਸ਼ ਚੰਦਰ ਨੂੰ ਹਿਰਾਸਤ ‘ਚ ਲਿਆ ਸੀ। ਦੋਵੇਂ ਮੁਲਜ਼ਮ ਪੰਜਾਬ ‘ਚ ਅਬੋਹਰ ਦੇ ਰਹਿਣ ਵਾਲੇ ਸਨ। ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਬਾਂਦਰਾ ’ਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ ਅਤੇ ਬਾਈਕ ’ਤੇ ਫਰਾਰ ਹੋਏ ਮੁਲਜ਼ਮਾਂ ਨੂੰ ਪੁਲਿਸ ਨੇ 16 ਅਪ੍ਰੈਲ ਨੂੰ ਗੁਜਰਾਤ ਦੇ ਕੱਛ ਜ਼ਿਲੇ ਦੇ ਮਾਤਾ ਨੋ ਮਧ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ, ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੋਲੀਬਾਰੀ ਵਿਚ ਕਥਿਤ ਤੌਰ ’ਤੇ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਦੌਰਾਨ ਗੁਜਰਾਤ ਵਿਚ ਤਾਪੀ ਨਦੀ ਤੋਂ ਦੋ ਪਿਸਤੌਲ, ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ।

ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ‘ਚ ਗੋ+ਲੀਆਂ ਮਾਰ ਕੇ ਕ+ਤਲ

0

ਚੰਡੀਗੜ੍ਹ,1 ਮਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਮੁੱਖ ਆਰੋਪੀ ਗੋਲਡੀ ਬਰਾੜ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਦੇ ਮੁਤਾਬਕ ਗੋਲਡੀ ਬਰਾੜ ਨੂੰ ਬੀਤੇ ਮੰਗਲਵਾਰ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਇਕ ਅਮਰੀਕੀ ਨਿਊਜ਼ ਚੈਨਲ ਦਾ ਦਾਅਵਾ ਹੈ ਕਿ ਗੋਲਡੀ ਬਰਾੜ ਆਪਣੇ ਸਾਥੀਆਂ ਨਾਲ ਘਰ ਦੇ ਬਾਹਰ ਖੜਾ ਸੀ ‘ਤੇ ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਗੋਲਡੀ ‘ਤੇ ਉਸ ਦੇ ਸਾਥੀ ਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਹਨ।

‘ਆਪ’ ਦੇ ਹੋਏ ਕਾਂਗਰਸ ਦੇ Ex MLA ਦਲਬੀਰ ਗੋਲਡੀ

ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਨੇ ਲਈ ਹੈ। ਇਹਨਾਂ ਦੋਹਾਂ ਗੈਂਗਸਟਰਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਹੀ ਪੁਰਾਣੀ ਦੁਸ਼ਮਣੀ ਕਰਕੇ ਗੋਲਡੀ ਤੇ ਗੋਲੀਆਂ ਚਲਾਈਆਂ ਹਨ। ਹਲਾਂਕਿ ਪੰਜਾਬੀ ਖ਼ਬਰਸਾਰ ਅਦਾਰਾ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਕਰਦਾ। ਫਿਲਹਾਲ ਇਸ ਖਬਰ ਉੱਤੇ ਲਾਰੈਂਸ ਗੈਂਗ ਜਾਂ ਗੋਲਡੀ ਬਰਾੜ ਦੇ ਕਿਸੇ ਹੋਰ ਸਾਥੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਸਾਂਝੀ ਕੀਤੀ ਗਈ ਹੈ।

‘ਆਪ’ ਦੇ ਹੋਏ ਕਾਂਗਰਸ ਦੇ Ex MLA ਦਲਬੀਰ ਗੋਲਡੀ

0

ਭਗਵੰਤ ਮਾਨ ਤੇ ਮੀਤ ਹੇਅਰ ਨੇ ਕਰਵਾਈ ਪਾਰਟੀ ਵਿੱਚ ਸ਼ਮੂਲੀਅਤ
ਚੰਡੀਗੜ੍ਹ, 1 ਮਈ: ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਨਾਲ ਨਰਾਜ਼ ਦਿਖਾਈ ਦੇ ਰਹੇ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਸਾਥੀਆਂ ਸਹਿਤ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸ੍ਰੀ ਗੋਲਡੀ ਨੂੰ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਾਰਟੀ ਵਿੱਚ ਜੀ ਆਇਆ ਕਿਹਾ।

ਇਸ ਮੌਕੇ ਭਗਵੰਤ ਸਿੰਘ ਮਾਨ ਨੇ ਗੋਲਡੀ ਦਾ ਸਵਾਗਤ ਕਰਦੇ ਹਾਂ ਕਿਹਾ ਕਿ ਆਪ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਤੇ ਅਜਿਹੇ ਚੰਗੇ ਨੌਜਵਾਨਾਂ ਦਾ ਪਾਰਟੀ ਹਮੇਸ਼ਾ ਸਵਾਗਤ ਕਰਦੀ ਹੈ। ਇਸ ਮੌਕੇ ਦਲਬੀਰ ਗੋਲਡੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਉਸਦੇ ਨਾਲ ਧੱਕਾ ਕੀਤਾ ਹੈ ਜਿਸ ਦੇ ਚਲਦੇ ਉਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਕਾਂਗਰਸ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ਦੀ ਜ਼ਿਲ੍ਾ ਪ੍ਰਧਾਨਗੀ ਛੱਡਦਿਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਜਿਸ ਤੋਂ ਬਾਅਦ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਤੋਂ ਬਾਅਦ ਗੋਲਡੀ ਲਗਾਤਾਰ ਨਰਾਜ਼ ਚੱਲ ਰਹੇ ਸਨ। ਹਾਲਾਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਹੋਰ ਸੀਨੀਅਰ ਆਗੂਆਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਉਹਨਾਂ ਦੀ ਨਰਾਜ਼ਗੀ ਬਰਕਰਾਰ ਰਹੀ। ਚਰਚਾ ਮੁਤਾਬਕ ਮੁਤਾਬਕ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਖਾਲੀ ਹੋਣ ਵਾਲੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦਲਬੀਰ ਸਿੰਘ ਗੋਲਡੀ ਨੂੰ ਆਪ ਵੱਲੋਂ ਉਮੀਦਵਾਰ ਬਣਾ ਕੇ ਜਿਮਨੀ ਚੋਣ ਲੜਾਈ ਜਾ ਸਕਦੀ ਹੈ।

ਦਿੱਲੀ ਐਨਸੀਆਰ ਦੇ ਕਈ ਸਕੂਲਾਂ ਵਿੱਚ ਬੰਬ ਹੋਣ ਦੀ ਧਮਕੀ

ਨਵੀਂ ਦਿੱਲੀ: ਦਿੱਲੀ ਐਨਸੀਆਰ ਦੇ ਕਈ ਸਕੂਲਾਂ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਦਿੱਲੀ ਦੇ ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਸਕੂਲ ਨੂੰ ਦਿੱਤੀ ਗਈ ਹੈ। ਫਿਲਹਾਲ ਦਿੱਲੀ ਪੁਲਿਸ ਨੇ ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਹੋਰ ਜਾਂਚ ਏਜੰਸੀਆਂ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਗਏ ਹਨ ਅਤੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ 4 ਵਜੇ ਇੱਕ ਈਮੇਲ ਭੇਜਿਆ ਗਿਆ ਸੀ ਜਿਸ ਵਿੱਚ ਬੰਬ ਰੱਖਣ ਦੀ ਜਾਣਕਾਰੀ ਦਿੱਤੀ ਗਈ ਸੀ। ਦਿੱਲੀ ਸਾਈਬਰ ਟੀਮ ਵੱਲੋਂ ਈਮੇਲ ਭੇਜਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਾਰੇ ਸਕੂਲਾਂ ਨੂੰ ਖਾਲੀ ਕਰਾ ਲਿਆ ਗਿਆ ਤੇ ਮਾਪਿਆਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਦਮਦਮੀ ਟਕਸਾਲ 13 ਦੇ ਮੁਖੀ ਦਾ ਗੁਰੂ ਘਰ ਦੇ ਅੰਦਰ ਕ+ਤਲ

0

ਚੰਡੀਗੜ੍ਹ, 1 ਮਈ: ਭਿੰਡਰਾਂਵਾਲੇ ਦੇ ਭਤੀਜੇ ਤੇ ਦਮਦਮੀ ਟਕਸਾਲ 13 ਦੇ ਮੁਖੀ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਤਲ ਕਾਤਲ ਵੱਲੋਂ ਗੁਰੂ ਘਰ ਵਿਚ ਹੀ ਕੀਤਾ ਗਿਆ ਹੈ। ਹਲਾਂਕਿ ਕਾਤਲ ਨੌਜਵਾਨ ਦੀ ਪਛਾਣ ਵੀ ਕਰ ਲਈ ਗਈ ਹੈ ‘ਤੇ ਉਸ ਦੀ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਗਈਆ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਨੌਜਵਾਨ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਮੁੱਢਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਪਹਿਲਾ ਗੁਰੂ ਘਰ ਵਿਚ ਕਰਦਾ ਸੀ ਪਰ ਗਲਤ ਸੰਗਤ ਵਿਚ ਪੈਣ ਕਰਕੇ ਇਹ ਨਸ਼ੇ ਦਾ ਆਦਿ ਹੋ ਗਿਆ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਖਾਲਸਾ ਨੇ ਇਸ ਨੌਜਵਾਨ ਨੂੰ ਗੁਰੂ ਘਰ ਤੋਂ ਬਾਹਰ ਕੱਢ ਦਿੱਤਾ। ਪਰ ਕੁਝ ਸਮੇਂ ਤੋਂ ਬਾਅਦ ਇਹ ਨੌਜਵਾਨ ਗੁਰੂ ਘਰ ‘ਚ ਵਾਪਸੀ ਕਰਦਾ ਹੈ ‘ਤੇ ਮੁੜ ਤੋਂ ਬਲਵਿੰਦਰ ਸਿੰਘ ਖਾਲਸਾ ਵੱਲੋਂ ਇਸ ਨੂੰ ਰੱਖ ਲਿਆ ਜਾਂਦਾ ਹੈ।

Breaking: ਕਾਂਗਰਸ ਦਾ ਸਾਬਕਾ ਵਿਧਾਇਕ ਅੱਜ ਚੁੱਕੇਗਾ ਝਾੜੂ

ਖ਼ਬਰਾਂ ਮੁਤਾਬਕ ਬੀਤੀ ਰਾਤ ਜਦੋਂ ਦਮਦਮੀ ਟਕਸਾਲ 13 ਦੇ ਮੁਖੀ ਬਲਵਿੰਦਰ ਸਿੰਘ ਖਾਲਸਾ ਆਪਣੇ ਕਮਰੇ ਦੇ ਵਿੱਚ ਮੌਜੂਦ ਸੀ ਤਾਂ ਉਸ ਸਮੇਂ ਇਹ ਨੌਜਵਾਨ ਕਮਰੇ ‘ਚ ਦਾਖਲ ਹੁੰਦਾ ਹੈ ਪਹਿਲਾਂ ਤਾਂ ਇਸ ਵੱਲੋਂ ਖਾਲਸਾ ਜੀ ਦੇ ਪੈਰ ਕੁੱਟੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਇਸ ਦੇ ਵੱਲੋਂ ਤਲਵਾਰ ਦੇ ਨਾਲ ਗੁਰੂ ਘਰ ਦੇ ਅੰਦਰ ਹੀ ਬਲਵਿੰਦਰ ਸਿੰਘ ਖਾਲਸਾ ‘ਤੇ ਹਮਲਾ ਕੀਤਾ ਜਾਂਦਾਂ ਹੈ। ਜਿਸ ਨਾਲ ਇਸ ਹਮਲੇ ਵਿਚ ਬਲਵਿੰਦਰ ਸਿੰਘ ਖਾਲਸਾ ਦੀ ਮੌਤ ਹੋ ਜਾਂਦੀ ਹੈ। ਮੌਤ ਦਾ ਕਾਰਨ ਨੌਜਵਾਨ ਦਾ ਗੁੱਸਾ ਦੱਸਿਆ ਜਾ ਰਿਹਾ ਕਿਉਂਕਿ ਇਸ ਨੂੰ ਗੁਰੂ ਘੱਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ‘ਤੇ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ।

Breaking: ਕਾਂਗਰਸ ਦਾ ਸਾਬਕਾ ਵਿਧਾਇਕ ਅੱਜ ਚੁੱਕੇਗਾ ਝਾੜੂ

0

ਭਗਵੰਤ ਮਾਨ ਕਰਵਾਉਣਗੇ ਪਾਰਟੀ ਵਿੱਚ ਸ਼ਮੂਲੀਅਤ

ਸੰਗਰੂਰ, 1 ਮਈ: ਕਾਂਗਰਸ ਪਾਰਟੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਹੈ। ਬੀਤੇ ਕੱਲ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਗੋਲਡੀ ਦੀ ਪਾਰਟੀ ਵਿੱਚ ਸ਼ਮੂਲੀਅਤ ਕਰਾਉਣਗੇ। ਦੱਸਣਾ ਬਣਦਾ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਤੋਂ ਬਾਅਦ ਗੋਲਡੀ ਲਗਾਤਾਰ ਨਰਾਜ਼ ਚੱਲ ਰਹੇ ਸਨ। ਹਾਲਾਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਹੋਰ ਸੀਨੀਅਰ ਆਗੂਆਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਉਹਨਾਂ ਦੀ ਨਰਾਜ਼ਗੀ ਬਰਕਰਾਰ ਰਹੀ।

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

ਜਿਸ ਤੋਂ ਬਾਅਦ ਬੀਤੇ ਕੱਲ ਦਲਵੀਰ ਸਿੰਘ ਗੋਲਡੀ ਨੇ ਆਪਣਾ ਅਸਤੀਫਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਭੇਜ ਦਿੱਤਾ ਸੀ। ਉਸ ਤੋਂ ਬਾਅਦ ਹੀ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਗੋਲਡੀ ਜਾਂ ਤਾਂ ਆਪ ਜਾਂ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਭਾਜਪਾ ਨੇ ਹਾਲੇ ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਪਰ ਹੁਣ ਮਿਲੀ ਸੂਚਨਾ ਦੇ ਮੁਤਾਬਿਕ ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਗੋਲਡੀ ਮੀਤ ਹੇਅਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਕਰਨਗੇ ਅਤੇ ਜੇਕਰ ਪਾਰਟੀ ਉਮੀਦਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਜਾਂਦਾ ਹੈ ਤਾਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਖਾਲੀ ਹੋਣ ਵਾਲੀ ਸੀਟ ਉੱਪਰ ਦਲਬੀਰ ਸਿੰਘ ਗੋਲਡੀ ਨੂੰ ਆਪ ਵੱਲੋਂ ਉਮੀਦਵਾਰ ਬਣਾ ਕੇ ਜਿਮਨੀ ਚੋਣ ਲੜਾਈ ਜਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

0

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਮਨਜੀਤ ਸਿੰਘ ਦਸੂਹਾ ਅੱਜ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦੱਸ ਦਈਏ ਕਿ ਮਨਜੀਤ ਸਿੰਘ ਦਸੂਹਾ ਅੱਜ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸੀ ਤਾਂ ਜੰਡਿਆਲਾ ਨੇੜੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਇੰਨ੍ਹਾ ਭਿਆਨਕ ਸੀ ਕਿ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮਨਜੀਤ ਸਿੰਘ ਦਸੂਹਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ‘ਤੇ ਵੱਡਾ ਦੋਸ਼

ਖਬਰਾਂ ਦੀ ਮੰਨੀਏ ਤਾਂ ਇਸ ਵੇਲੇ ਮਨਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਦੇ ਲੱਤ ਅਤੇ ਚੂਲੇ ਵਿੱਚ ਫਰੈਕਚਰ ਵੀ ਹੋਇਆ ਹੈ। ਇਸ ਸਮੇਂ ਉਹ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਇਹ ਪਤਾ ਲੱਗਾ ਹੈ ਕਿ ਉਹਨਾਂ ਨੇ ਅੱਜ ਸ਼ਾਮ 5:30 ਵਜੇ ਅਮਰੀਕਾ ਜਾਣਾ ਸੀ।

ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ‘ਤੇ ਵੱਡਾ ਦੋਸ਼

ਨਵੀਂ ਦਿੱਲੀ, 30 ਅਪ੍ਰੈਲ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਕਰੋਨਾ ਸਮੇਂ ਲੱਗੀ ਕੋਵੀਨਸ਼ੀਲਡ ਨਾਮਕ ਵੈਕਸਿਨ ਟੀਕੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਤਾਂ ਇਸ ਤੇ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਐਸਟਰਾਜੇਨੇਕਾ ਤੇ ਦੋਸ਼ ਹੈ ਕਿ ਉਹਨਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਐਸਟਰਾਜੇਨੇਕਾ ਉਹ ਕੰਪਨੀ ਹੈ ਜਿਸਨੇ ਕੋਵਿਡ ਦੇ ਦੌਰਾਨ ਕੋਵੀਸ਼ੀਲਡ ਨਾਮਕ ਵੈਕਸੀਨ ਬਣਾਈ ਸੀ। ਦਵਾਈ ਨਿਰਮਾਤਾ ਕੰਪਨੀ ਐਸਟਰਾਜੇਨੇਕਾ ਨੇ ਮੰਨਿਆ ਹੈ ਕਿ ਉਸ ਦੀ ਕਰੋਨਾ ਵੈਕਸੀਨ ਕੁਝ ਮਾਮਲਿਆਂ ਵਿੱਚ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਯਾਨੀ ਟੀਟੀਐਸ ਦਾ ਕਾਰਨ ਬਣ ਸਕਦੀ ਹੈ।

ਚੋਰਾਂ ਨੇ ਜੱਜ ਦੀ ਕੋਠੀ ਨੂੰ ਲਾਇਆ ਸੰਨ, ਹਜ਼ਾਰਾਂ ਦੀ ਨਗਦੀ ਤੇ ਗਹਿਣੇ ਕੀਤੇ ਚੋਰੀ

ਇਸ ਬਿਮਾਰੀ ਦੇ ਕਾਰਨ ਸ਼ਰੀਰ ਵਿੱਚ ਖੂਨ ਗਾੜਾ ਹੋ ਜਾਂਦਾ ਤੇ ਖੂਨ ਦੇ ਪਲੇਟਲੈਟਸ ਘੱਟ ਜਾਂਦੇ ਹਨ ਤੇ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਹਾਲਾਂਕਿ ਕੰਪਨੀ ਦੇ ਕੋਲ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵੈਕਸੀਨ ‘ਚ ਇਸ ਬਿਮਾਰੀ ਦਾ ਕੀ ਕਾਰਨ ਹੈ। ਇਹਨਾਂ ਦਸਤਾਵੇਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ‘ਚ ਕੰਪਨੀ ਨੂੰ ਵੱਡੇ ਨੁਕਸਾਨ ਦੀ ਭਰਪਾਈ ਕਰਨੀ ਪੈ ਸਕਦੀ ਹੈ।