ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ: ਜੀਤ ਮਹਿੰਦਰ ਸਿੱਧੂ

0
4
17 Views

ਕਿਹਾ, ਪਹਿਲੀ ਵਾਰ ਕਿਸੇ ਪਾਰਟੀ ਨੇ ਐਮਪੀ ਦਾ ਉਮੀਦਵਾਰ ਬਠਿੰਡਾ ਸ਼ਹਿਰ ਵਿਚੋਂ ਬਣਾਇਆ
ਬਠਿੰਡਾ ਸ਼ਹਿਰ ਦੇ ਦੋ ਦਰਜਨ ਕੌਂਸਲਰਾਂ ਦੇ ਨਾਲ ਸ਼ਹਿਰ ਵਿੱਚ ਕੀਤੀਆਂ ਨੁੱਕੜ ਮੀਟਿੰਗਾਂ
ਬਠਿੰਡਾ,1 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਬਠਿੰਡਾ ਸ਼ਹਿਰ ਦੇ ਕਰੀਬ ਦੋ ਦਰਜਨ ਕੌਂਸਲਰਾਂ ਦੇ ਘਰਾਂ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨਾਂ ਕਿਹਾ ਕਿ ਬਠਿੰਡਾ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰਾਂ ਦੀ ਦੇਣ ਹੈ ਜਦੋਂ ਕਿ ਵਿਰੋਧੀ ਸਿਆਸੀ ਪਾਰਟੀਆਂ ਇਸਦਾ ਸਿਹਰਾ ਝੂਠ ਦੇ ਸਹਾਰੇ ਲੈਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਤੱਤਕਾਲੀ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਬਦੌਲਤ ਸ਼ਹਿਰ ਦੇ ਵਿੱਚ ਫਲਾਈ ਓਵਰ ਬਣੇ ਅਤੇ ਸੜਕਾਂ ਦਾ ਜਾਲ ਵਿਛਿਆ। ਇਸੇ ਤਰ੍ਹਾਂ ਬਠਿੰਡਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਵੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮਿਲਿਆ ਤੇ ਬਠਿੰਡਾ ਸ਼ਹਿਰ ਦੇ ਵਿਕਾਸ ਦਾ ਮੁੱਢ ਬੱਝਿਆ।ਇਸੇ ਤਰ੍ਹਾਂ ਸੀਵਰੇਜ ਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਵੀ ਕਾਂਗਰਸ ਸਰਕਾਰ ਦੌਰਾਨ ਲਿਆਂਦੇ ਗਏ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਵਿੱਚ ਇੱਕ ਇਟ ਵੀ ਨਹੀਂ ਲਗਾਈ ਜਾ ਸਕੀ ਜਦੋਂ ਕਿ ਲੋਕਾਂ ਨੇ ਇਸ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਸੀ।

ਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ

ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਠਿੰਡੇ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਬਹੁਤ ਵੱਡਾ ਮਾਣ ਹੈ ਕਿ ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਨੇ ਬਠਿੰਡਾ ਸ਼ਹਿਰ ਤੋਂ ਐਮਪੀ ਦਾ ਕੈਂਡੀਡੇਟ ਦਿੱਤਾ ਹੈ। ਜਿਸ ਦੇ ਚੱਲਦੇ ਸ਼ਹਿਰ ਦੇ ਕਿਸੇ ਵੀ ਵਰਕਰ ਜਾਂ ਵਿਅਕਤੀ ਨੂੰ ਜਦ ਵੀ ਜਰੂਰਤ ਹੋਵੇਗੀ ਤਾਂ ਉਹ ਪੰਜ ਮਿੰਟਾਂ ਦੇ ਵਿੱਚ ਉਸਦੇ ਘਰ ਪਹੁੰਚ ਸਕਦਾ ਹੈ ਜਾਂ ਉਹਨਾਂ ਨੂੰ ਬੁਲਾ ਸਕਦਾ ਹੈ। ਅਕਾਲੀਆਂ ਉੱਪਰ ਸਿਆਸੀ ਹਮਲੇ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਦੇ ਕਿਸਾਨੀ ਤੇ ਕਦੇ ਪੰਥ ਦੇ ਨਾਂ ਤੇ ਲੋਕਾਂ ਨੂੰ ਬਰਗਲਾਉਂਦੇ ਆ ਰਹੇ ਬਾਦਲ ਪਰਿਵਾਰ ਦੀ ਇਸ ਵਾਰ ਦਾਲ ਨਹੀਂ ਗਲੇਗੀ ਕਿਉਂਕਿ ਲੋਕਾਂ ਨੇ ਇਹ ਠਾਣ ਲਿਆ ਹੈ ਕਿ ਇਹਨਾਂ ਨੂੰ ਵਿਧਾਨ ਸਭਾ ਦੀ ਤਰਜ ਤੇ ਲੋਕ ਸਭਾ ਚੋਣਾਂ ਵਿੱਚ ਵੀ ਹਰਾਇਆ ਜਾਏਗਾ। ਇਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਉਹਨਾਂ ਕਿਹਾ ਕਿ ਇਹ ਲੜਾਈ ਜਿੱਤ ਹਰ ਦੀ ਨਹੀਂ ਬਲਕਿ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਹੈ ਜਿਸਦੇ ਚਲਦੇ ਹਰ ਇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਕਾਂਗਰਸ ਪਾਰਟੀ ਦਾ ਸਾਥ ਦੇਣ।

ਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨ

ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ, ਡੈਲੀਗੇਟ ਪਵਨ ਮਾਨੀ, ਸੀਨੀਅਰ ਮਹਿਲਾ ਆਗੂ ਅੰਮ੍ਰਿਤ ਕੌਰ ਗਿੱਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ, ਡਾਇਰੈਕਟਰ ਟਹਿਲ ਸਿੰਘ ਸੰਧੂ, ਸੀਨੀਅਰ ਆਗੂ ਟਹਿਲ ਸਿੰਘ ਬੁੱਟਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ, ਕੌਂਸਲਰ ਬਲਜਿੰਦਰ ਸਿੰਘ, ਸ਼ਾਮ ਲਾਲ ਜੈਨ, ਗੁਰਪ੍ਰੀਤ ਬੰਟੀ, ਜਗਪਾਲ ਸਿੰਘ ਗੋਰਾ, ਸਾਧੂ ਸਿੰਘ, ਮਮਤਾ ਸੈਣੀ, ਮਮਤਾ ਰਾਣੀ, ਰਾਜ ਮਹਿਰਾ, ਜਸਵੀਰ ਸਿੰਘ ਜੱਸਾ, ਮਲਕੀਤ ਸਿੰਘ ਗਿੱਲ, ਸੁਖਦੇਵ ਸਿੰਘ ਸੁੱਖਾ, ਬੇਅੰਤ ਸਿੰਘ, ਉਮੇਸ਼ ਗੋਗੀ, ਮਨੋਜ ਕੁਮਾਰ ਤੇ ਵਿਕਰਮ ਕ੍ਰਾਂਤੀ ਆਦਿ ਹਾਜ਼ਰ ਰਹੇ।

 

LEAVE A REPLY

Please enter your comment!
Please enter your name here