Home Blog Page 1695

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ

0

ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ, ਡੀ.ਸੀਜ਼ ਨੂੰ ਦਿਨ-ਰਾਤ ਕੰਮ ਲਈ ਦਿੱਤੇ ਨਿਰਦੇਸ਼: ਅਨੁਰਾਗ ਵਰਮਾ

ਚੰਡੀਗੜ੍ਹ, 26 ਅਪ੍ਰੈਲ: ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਅੱਜ ਖੰਨਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 132 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਵਿੱਚੋਂ ਕੱਲ੍ਹ ਸ਼ਾਮ ਤੱਕ ਮੰਡੀਆਂ ਵਿੱਚ 66.8 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਭਾਵ ਮੰਡੀਆਂ ਵਿੱਚ ਸੰਭਾਵਿਤ ਆਮਦ ਨਾਲੋਂ ਅੱਧੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ 91 ਫੀਸਦ ਭਾਵ 60.9 ਲੱਖ ਮੀਟ੍ਰਿਕ ਟਨ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਸ੍ਰੀ ਵਰਮਾ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ਦੇ ਅੰਦਰ-ਅੰਦਰ ਫਸਲ ਦੀ ਸਾਫ-ਸਫਾਈ, ਖਰੀਦ ਅਤੇ ਤੋਲਾਈ ਕੀਤੀ ਜਾ ਰਹੀ ਹੈ। ਇਸ ਉਪਰੰਤ ਕਿਸਾਨ ਮੰਡੀ ਵਿੱਚੋਂ ਜਾ ਸਕਦੇ ਹਨ। ਖਰੀਦ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਤਹਿਤ ਭੁਗਤਾਨ ਕੀਤਾ ਜਾ ਰਿਹਾ ਹੈ।
‘ਆਪ’ ਪਾਰਟੀ ਆਗੂ ਨੇ ਜਿਤਾਈ ਨਾਰਾਜ਼ਗੀ, ਕਾਂਗਰਸ ‘ਚ ਹੋ ਸਕਦੀ ਹੈ ਐਂਟਰੀ!
ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕਰਨ ਦੇ ਨਿਯਮਾਂ ਅਨੁਸਾਰ ਕਿਸਾਨਾਂ ਨੂੰ 7950 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ। ਇਸ ਦੇ ਉਲਟ ਕਿਸਾਨਾਂ ਨੂੰ 9170 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਦਾ ਭਾਵ ਕਈ ਮਾਮਲਿਆਂ ਵਿੱਚ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਗਈ ਹੈ। ਹੁਣ ਤੱਕ 4 ਲੱਖ ਤੋਂ ਵੱਧ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਮੁੱਖ ਸਕੱਤਰ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਭਮੱਦੀ ਦੇ ਕਿਸਾਨ ਸੁਖਦੀਪ ਸਿੰਘ ਪੁੱਤਰ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਇਆ ਸੀ। ਅੱਜ ਉਸ ਦੀ ਫਸਲ ਦੁਪਹਿਰ 12:30 ਵਜੇ ਖਰੀਦੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਹੁਸੈਨਪੁਰ ਦੇ ਕਿਸਾਨ ਨਰਿੰਦਰ ਸਿੰਘ ਪੁੱਤਰ ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ 7:30 ਵਜੇ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਇਆ ਸੀ। ਉਸ ਦੀ ਫਸਲ ਦੁਪਹਿਰ 12:40 ਵਜੇ ਖਰੀਦੀ ਗਈ ਸੀ। ਮੰਡੀ ਵਿੱਚ ਮੌਜੂਦ ਜ਼ਿਆਦਾਤਰ ਕਿਸਾਨ ਅੱਜ ਹੀ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਸਨ।
ਧੀ ਨਿਆਮਤ ਸਮੇਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ
ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਵਾਢੀ ਵਿੱਚ ਦੇਰੀ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਵਿੱਚ ਮੱਠੀ ਸੀ ਅਤੇ ਅਚਾਨਕ ਆਮਦ ਤੇਜ਼ ਹੋ ਗਈ ਪਰ ਸੂਬਾ ਸਰਕਾਰ ਇਸ ਸਬੰਧੀ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਪਿਛਲੇ ਸਾਲ ਇੱਕ ਦਿਨ ਵਿੱਚ ਫਸਲ ਦੀ ਸਭ ਤੋਂ ਵੱਧ ਚੁੱਕਾਈ 4.8 ਲੱਖ ਮੀਟ੍ਰਿਕ ਟਨ ਸੀ। ਇਸ ਦੇ ਮੁਕਾਬਲੇ ਕੱਲ੍ਹ ਫਸਲ ਦੀ ਚੁਕਾਈ ਇਸ ਹੱਦ ਨੂੰ ਪਾਰ ਕਰਕੇ 5.5 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ। ਸ੍ਰੀ ਵਰਮਾ ਨੇ ਅੱਗੇ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਫਸਲ ਦੀ ਚੁੱਕਾਈ ਨੂੰ 6.5 ਲੱਖ ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
Delhi Mayoral Polls: ਦਿੱਲੀ ਨਗਰ ਨਿਗਮ ਵਿਚ ਜ਼ਬਰਦੱਸਤ ਹੰਗਾਮਾਂ, ਨਹੀਂ ਹੋਈ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ
ਖੰਨਾ ਮੰਡੀ ਵਿੱਚ ਕੱਲ੍ਹ ਸ਼ਾਮ ਤੱਕ 54 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਇਸ ਵਿੱਚੋਂ 100 ਫੀਸਦੀ ਫਸਲ ਦੀ ਖਰੀਦ ਹੋ ਚੁੱਕੀ ਹੈ। 48 ਘੰਟਿਆਂ ਅੰਦਰ ਕਿਸਾਨਾਂ ਨੂੰ 52 ਕਰੋੜ ਰੁਪਏ ਦਿੱਤੇ ਜਾਣੇ ਸਨ। ਇਸ ਦੇ ਉਲਟ ਕਿਸਾਨਾਂ ਨੂੰ 72 ਕਰੋੜ ਰੁਪਏ ਪਹਿਲਾਂ ਹੀ ਅਦਾਇਗੀ ਕੀਤੀ ਜਾ ਚੁੱਕੀ ਹੈ। ਸ੍ਰੀ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਤੁਰੰਤ ਖਰੀਦ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਖਰੀਦ ਜਾਂ ਅਦਾਇਗੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਰਕਾਰ ਦੇ ਟੋਲ ਫਰੀ ਨੰਬਰ 1100 ‘ਤੇ ਸੂਚਨਾ ਦੇ ਸਕਦਾ ਹੈ। ਕਿਸਾਨ ਵੱਲੋਂ ਦਿੱਤੀ ਗਈ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੁਨੀਤ ਗੋਇਲ, ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਵੀ ਹਾਜ਼ਰ ਸਨ।

‘ਆਪ’ ਪਾਰਟੀ ਆਗੂ ਨੇ ਜਿਤਾਈ ਨਾਰਾਜ਼ਗੀ, ਕਾਂਗਰਸ ‘ਚ ਹੋ ਸਕਦੀ ਹੈ ਐਂਟਰੀ!

0

ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਨਾਰਾਜ਼ਗੀ ਦੇਖੀ ਜਾ ਰਹੀ ਹੈ। ਹੁਣ ਤਾਜ਼ਾ ਖਬਰ ਮੁਤਾਬਕ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਆਪਣੀ ਪਾਰਟੀ ਤੋਂ ਨਰਾਜ਼ ਚੱਲਦੇ ਦਿਖਾਈ ਦੇ ਰਹੇ ਹਨ। ਅਹਬਾਬ ਗਰੇਵਾਲ ਨੂੰ ਲੁਧਿਆਣਾ ਸੀਟ ਤੋਂ ਲੋਕ ਸਭਾ ਟਿਕਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਪਾਰਟੀ ਨੇ ਕਾਂਗਰਸ ਤੋਂ ਆਪ ਵਿੱਚ ਸ਼ਾਮਿਲ ਹੋਏ ਕੇਂਦਰੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦੇ ਦਿੱਤੀ ਹੈ।

ਧੀ ਨਿਆਮਤ ਸਮੇਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ

ਇਸ ਨਾਰਾਜ਼ਗੀ ਦੇ ਚਲਦਿਆਂ ਅਹਬਾਬ ਨੇ ਆਪਣੇ ਫੇਸਬੁੱਕ ਪੇਜ ਤੋਂ ਪਾਰਟੀ ਦਾ ਨਾਂ ਹਟਾ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਤੋਂ ਉਹਨਾਂ ਦਾ ਮੋਹ ਭੰਗ ਹੋ ਗਿਆ ਹੈ ਪਰ ਉਹ ਫਿਲਹਾਲ ਇਸ ਸਮੇਂ ਆਮ ਆਦਮੀ ਪਾਰਟੀ ਵਿੱਚ ਹੀ ਹਨ। ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਕਿ ਅਹਬਾਬ ਜਲਦ ਹੀ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਕਿਉਂਕਿ ਕੁਝ ਸਮੇਂ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚੋਂ ਬਾਹਰ ਨਿਕਲਦੇ ਦਿਖਾਈ ਦਿੱਤੇ ਸੀ। ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿ ਅਹਬਾਬ ਪਾਰਟੀ ਬਦਲਣਗੇ ਜਾਂ ਨਹੀਂ।

ਧੀ ਨਿਆਮਤ ਸਮੇਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ

0

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਧੀ ਨਿਆਨਤ ਅਤੇ ਪੂਰੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਧੀ ਨਿਆਮਤ ਦੇ ਜਨਮ ਤੋਂ ਬਾਅਦ ਉਹ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ CM ਮਾਨ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ। ਹੇਠਾਂ ਕਲਿਕ ਕਰਕੇ ਦੇਖੋ ਪੂਰੀ ਵੀਡੀਓ

Delhi Mayoral Polls: ਦਿੱਲੀ ਨਗਰ ਨਿਗਮ ਵਿਚ ਜ਼ਬਰਦੱਸਤ ਹੰਗਾਮਾਂ, ਨਹੀਂ ਹੋਈ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ

Delhi Mayoral Polls: ਲੋਕ ਸਭਾ ਚੋਣਾ ਵਿਚਾਲੇ ਦਿੱਲੀ ਨਗਰ ਨਿਗਮ ਵਿਚ ਜ਼ਬਰਦੱਸਤ ਹੰਗਾਮਾਂ ਹੋਇਆ ਹੈ। ਇਸ ਹੰਗਾਮੇ ਦਾ ਕਾਰਨ ਸਦਨ ਦੀ ਮੀਟਿੰਗ ਮੁਲਤਵੀ ਹੋਣਾ ਦੱੱਸਿਆ ਜਾ ਰਿਹਾ। ਬੀਜੇਪੀ ਅਤੇ ‘ਆਪ’ ਪਾਰਟੀ ਕੌਸਲਰਾਂ ਵਿਚਾਲੇ ਇਹ ਹੰਗਾਮਾਂ ਦੇਖਣ ਨੂੰ ਮਿਲਿਆ ਹੈ। ਅੱਜ MCD ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ ਨਾ ਹੋਣ ਕਰਕੇ ਅੱਜ ਚੋਣ ਨਹੀਂ ਹੋ ਸਕੀ। ‘ਆਪ’ ਕੌਸਲਰਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਵਾਰ ਦਾ ਮੇਅਰ ਅਤੇ ਡਿਪਟੀ ਮੇਅਰ ਦਲਿਤ ਸਮਾਜ ਵਿਚ ਹੋਣਾ ਚਾਹੀਦਾ ਹੈ। ਫਿਲਹਾਲ ਇਹ ਹੰਗਾਮਾਂ ਸ਼ਾਂਤ ਹੋ ਗਿਆ ਹੈ ਪਰ ਅੱਗਲੇ ਸਮੇਂ ਵਿਚ ਫਿਰ ਤੋਂ ਹੰਗਾਮਾਂ ਹੋਣ ਦੇ ਆਸਾਰ ਹਨ।

ਜਸ ਬੱਜੋਆਣਾ ਬਣੇ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਉਪ ਪ੍ਰਧਾਨ

ਬਠਿੰਡਾ, 26 ਅਪ੍ਰੈਲ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਸਵਿੰਦਰ ਸਿੰਘ ਜਸ ਬੱਜੋਆਣਾ ਨੂੰ ਪਾਰਟੀ ਨੇ ਪੰਜਾਬ ਕਾਂਗਰਸ ਕਿਸਾਨ ਵਿੰਗ ਦਾ ਉਪ ਪ੍ਰਧਾਨ ਬਣਾਇਆ ਹੈ। ਬੀਤੇ ਕੱਲ ਜਾਰੀ ਇਸ ਲਿਸਟ ਵਿਚ ਇਸਦਾ ਐਲਾਨ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਉੱਚ ਸਿੱਖਿਆ ਪ੍ਰਾਪਤ ਐਡਵੋਕੇਟ ਬੱਜੋਆਣਾ ਮੌਜੂਦਾ ਸਮੇਂ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਹਨ। ਇਸਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਹਲਕਾ ਫ਼ੂਲ ਵਿਚ ਵੀ ਵਿਚਰਦੇ ਆ ਰਹੇ ਹਨ।

ਬਠਿੰਡਾ ’ਚ ਮਨਪ੍ਰੀਤ ਹਿਮਾਇਤੀਆਂ ’ਤੇ ਭਾਜਪਾ ਆਗੂਆਂ ਨੇ ਰੱਖੀ ‘ਬਾਜ਼’ ਅੱਖ!

ਉਧਰ ਪਾਰਟੀ ਵੱਲੋਂ ਦਿੱਤੀ ਨਵੀਂ ਜਿੰਮੇਵਾਰੀ ਬਦਲੇ ਕਾਗਰਸ ਹਾਈਕਮਾਨ ਦੇ ਨਾਲ-ਨਾਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵੱਲੋ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾ ਨੂੰ ਵਧਾਈ ਦੇਣ ਵਾਲਿਆ ਵਿੱਚੋ ਗੁਰਮੀਤ ਸਿੰਘ ਮਹਿਰਾਜ ਮੀਤ ਪ੍ਰਧਾਨ,ਗੁਰਜੰਟ ਸਿੰਘ ਸਰਪੰਚ ਸੇਲਬਰਾਹ, ਲਖਵੀਰ ਸਰਪੰਚ ਆਕਲੀਆ ਜਲਾਲ,ਸੁਖਵੀਰ ਜਲਾਲ ਜਿਲਾ ਜਰਨਲ ਸਕੱਤਰ,ਸਿਮਰਜੀਤ ਦਿਆਲਪੁਰਾ ਹਲਕਾ ਪ੍ਰਧਾਨ,

ਲੰਮੀ ਜਕੋ-ਤੱਕੀ ਤੋਂ ਬਾਅਦ ਕਾਂਗਰਸ ਵੱਲੋਂ ਹਰਿਆਣਾ ’ਚ 8 ਉਮੀਦਵਾਰਾਂ ਦਾ ਐਲਾਨ

ਭਰਤ ਕੁਮਾਰ ਸਾਬਕਾ ਪ੍ਰਧਾਨ,ਗੁਰਵਿੰਦਰ ਗੁੰਮਟੀ, ਬਲਵਿੰਦਰ ਸੇਠੀ ਦਿਆਲਪੁਰਾ,ਸਤਵੀਰ ਰਾਮਪੁਰਾ,ਟੈਨੀ ਗਰਗ, ਸਰਪੰਚ ਰਾਮਸਰੂਪ ਗੁਰੂਸਰ,ਗੋਰਾ ਕਿੰਗਰਾ ਭਾਈਰੂਪਾ, ਰੇਸਮ ਰਾਜਗੜ,ਬੂਟਾ ਸਰਪੰਚ ਸਿਧਾਣਾ,ਬਲਜੀਤ ਘੰਡਾਬੰਨਾ,ਸੋਨੀ ਫੂਲ, ਗੋਬਿੰਦ ਸਰਪੰਚ ਆਦਮਪੁਰਾ, ਬੂਟਾ ਬੁਰਜ ਗਿੱਲ, ਬਲਜਿੰਦਰ ਸਰਪੰਚ ਸੰਧੂ ਖੁਰਦ,ਹਰਦੇਵ ਸਰਪੰਚ ਬੁਰਜ ਲੱਧਾ,ਸੰਦੀਪ ਧਿੰਗੜ, ਅਮਨਦੀਪ ਹਮੀਰਗੜ,ਸਤਨਾਮ ਕੋਠਾਕੁਮਾਰ ਸਾਬਕਾ ਪ੍ਰਧਾਨ, ਗੁਰਵਿੰਦਰ ਗੁੰਮਟੀ, ਬਲਵਿੰਦਰ ਸੇਠੀ ਦਿਆਲਪੁਰਾ, ਸਤਵੀਰ ਰਾਮਪੁਰਾ,ਟੈਨੀ ਗਰਗ ਤੇ ਹੋਰ ਕਾਗਰਸੀ ਵਰਕਰਾ ਨੇ ਖੁਸੀ ਸਾਝੀ ਕੀਤੀ।

 

ਬਠਿੰਡਾ ’ਚ ਮਨਪ੍ਰੀਤ ਹਿਮਾਇਤੀਆਂ ’ਤੇ ਭਾਜਪਾ ਆਗੂਆਂ ਨੇ ਰੱਖੀ ‘ਬਾਜ਼’ ਅੱਖ!

0

ਹਾਲੇ ਤੱਕ ਕਿਸੇ ਉਮੀਦਵਾਰ ਦੇ ਹੱਕ ’ਚ ਚੱਲਦੇ ਨਹੀਂ ਦੇ ਰਹੇ ਦਿਖਾਈ
ਬਠਿੰਡਾ, 26 ਅਪ੍ਰੈਲ: ਪੰਜਾਬ ਦੇ ਵਿਚ ਸਭ ਤੋਂ ਲੰਮਾ ਸਮਾਂ ‘ਖ਼ਜਾਨਾ ਮੰਤਰੀ’ ਰਹਿਣ ਦਾ ਰਿਕਾਰਡ ਕਾਇਮ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਪੱਟੀ ’ਚ ਹਿਮਾਇਤੀਆਂ ’ਤੇ ਹੁਣ ਭਾਜਪਾ ਦੇ ਵੱਡੇ ਲੀਡਰਾਂ ਨੇ ‘ਬਾਜ਼’ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਭਾਜਪਾ ਦੀ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚ ‘ਸਿਰ-ਧੜ’ ਦੀ ਬਾਜ਼ੀ ਲੱਗੀ ਹੋਈ ਹੈ ਅਤੇ ਮੋਦੀ-ਸ਼ਾਹ ਦੀ ਜੋੜੀ ਨੇ ਬਾਦਲਾਂ ਨੂੰ ਉਨ੍ਹਾਂ ਦੇ ਘਰ ਵਿਚ ਹਰਾਉਣ ਦੇ ਲਈ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਅਕਾਲੀ ਦਲ ਦੇ ਧੜੱਲੇਦਾਰ ਜਰਨੈਲ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਤੇ ਸ: ਮਲੂਕਾ ਦੇ ਵੀ ਜਲਦੀ ਹੀ ਭਾਜਪਾ ਦੇ ‘ਪਾਲੇ’ ਵਿਚ ਆਉਣ ਦੀਆਂ ਕੰਨਸੋਆ ਦਾ ਬਜ਼ਾਰ ਗਰਮ ਹੈ। ਅਜਿਹੀ ਹਾਲਾਤ ਵਿਚ ਜਦ ਉਮੀਦਵਾਰ ਲਈ ਇੱਕ-ਇੱਕ ਵੋਟ ਕੀਮਤੀ ਬਣੀ ਹੋਈ ਹੈ ਤਦ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਹਿਮਾਇਤੀਆਂ ਦੀ ‘ਰਹੱਸਮਈ’ ਚੁੱਪੀ ਭਾਜਪਾ ਆਗੂਆਂ ਨੂੰ ਰੜਕਣ ਲੱਗੀ ਹੈ।

Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ

ਹਾਲਾਂਕਿ ਮਨਪ੍ਰੀਤ ਬਾਦਲ ਦੇ ਇਹਨਾਂ ਹਮਾਇਤੀਆਂ ਵੱਲੋਂ ਹਾਲੇ ਤੱਕ ਭਾਜਪਾ ਨੂੰ ਜੁਆਇਨ ਨਹੀਂ ਕੀਤਾ ਗਿਆ ਪ੍ਰੰਤੂ ਪਾਰਟੀ ਨੂੰ ਉਮੀਦ ਹੈ ਕਿ ਇਹ ਮਨਪ੍ਰੀਤ ਦੇ ਨਜ਼ਦੀਕੀ ਹੋਣ ਕਾਰਨ ਉਹਨਾਂ ਦੇ ਨਾਲ ਚੱਲ ਸਕਦੇ ਹਨ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਖੁਦ ‘ਦਿਲ’ ਦੀ ਬੀਮਾਰੀ ਤੋਂ ਪੀੜਤ ਹੋ ਗਏ ਹਨ ਤੇ ਉਨ੍ਹਾਂ ਦੇ ਸਟੈਂਟ ਪਏ ਹਨ ਅਤੇ ਹੁਣ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਖ਼ੁਦ ਅਪਣੇ ਸੋਸਲ ਮੀਡੀਆ ਉਪਰ ਖ਼ੁਲਾਸਾ ਕਰਕੇ ਦਸਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਮੁੜ ਉਨ੍ਹਾਂ ਨੂੰ ਹਸਪਤਾਲ ਵਿਚ ਜਾਣਾ ਪੈਣਾ ਹੈ। ਭਾਜਪਾ ਦੇ ਉਚ ਆਗੂਆਂ ਨੇ ਇਸ ਮੁੱਦੇ’ਤੇ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਹਾਲਾਤ ਵਿਚ ਪਾਰਟੀ ਮਨਪ੍ਰੀਤ ਸਿੰਘ ਬਾਦਲ ਦੇ ‘ਦਿਲ’ ਉਪਰ ਜਿਆਦਾ ਸਿਆਸੀ ਬੋਝ ਨਹੀਂ ਪਾਉਣਾ ਚਾਹੁੰਦੀ ਪ੍ਰੰਤੂ ਪਾਰਟੀ ਇਹ ਜਰੂਰ ਚਾਹੁੰਦੀ ਹੈ ਕਿ ਸਾਬਕਾ ਖ਼ਜਾਨਾ ਮੰਤਰੀ ਅਪਣੇ ਹਿਮਾਇਤੀਆਂ ਨੂੰ ਖੁੱਲ ਕੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਤੋਰਨ, ਇਸਦੇ ਲਈ ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ। ਇਹ ਵੀ ਦਸਿਆ ਜਾ ਰਿਹਾ ਕਿ ਮਲੂਕਾ ਪ੍ਰਵਾਰ ਵੀ ਮਨਪ੍ਰੀਤ ਬਾਦਲ ਨਾਲ ਤਾਲਮੇਲ ਬਿਠਾਉਣ ਵਿਚ ਜੁਟਿਆ ਹੋਇਆ ਹੈ।

ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ

ਗੌਰਤਲਬ ਹੈ ਕਿ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਇੱਕ ਦਰਜ਼ਨ ਦੇ ਕਰੀਬ ਕੌਂਸਲਰ ਅਤੇ ਵੱਡੇ ਆਗੂ ਮਨਪ੍ਰੀਤ ਬਾਦਲ ਦੇ ਇੱਕ ਇਸ਼ਾਰੇ ’ਤੇ ‘ਕੁਰਬਾਨ’ ਹੋਣ ਦਾ ਜਜਬਾ ਰੱਖਦੇ ਹਨ। ਉਹ ਪਹਿਲਾਂ ਵੀ ਅਪਣੇ ਇਸ ‘ਜਜਬੇ’ ਦਾ ਮੁਜ਼ਾਹਰਾ ਉਸ ਸਮੇਂ ਕਰ ਚੁੱਕੇ ਹਨ ਜਦ ਕਾਂਗਰਸ ਪਾਰਟੀ ਵੱਲੋਂ ਮਨਪ੍ਰੀਤ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੀ ਮੁਹਿੰਮ ਵਿੱਢੀ ਸੀ। ਹਾਲਾਂਕਿ ਰਮਨ ਗੋਇਲ ਦੀ ‘ਕੁਰਸੀ’ ਨੂੰ ਬਚਾਉਣ ਵਿਚ ਮਨਪ੍ਰੀਤ ਬਾਦਲ ਨੂੰ ਸਫ਼ਲਤਾ ਨਹੀਂ ਮਿਲੀ ਸੀ ਪ੍ਰੰਤੂ ਇਸਦੇ ਬਾਵਜੂਦ ਉਹ ਇੱਕ ਦਰਜ਼ਨ ਤੋਂ ਵੱਧ ਕਾਂਗਰਸੀ ਕੋਂਸਲਰਾਂ ਨੂੰ ਤੋੜਣ ਵਿਚ ਜਰੂਰ ਸਫ਼ਲ ਰਹੇ ਸਨ। ਇਸਤੋਂ ਇਲਾਵਾ ਇੱਕ ਸਾਬਕਾ ਆਗੂ ਨੇ ਤਾਂ ਮਨਪ੍ਰੀਤ ਬਾਦਲ ਵੱਲੋਂ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਅਪਣੇ ਘਰ ’ਤੇ ਕਮਲ ਦੇ ਫੁੱਲ ਵਾਲਾ ਝੰਡਾ ਵੀ ਲਗਾ ਦਿੱਤਾ ਸੀ। ਹੁਣ ਜਦ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤਾਂ ਦੇਖਣਾ ਹੋਵੇਗਾ ਕਿ ਮਨਪ੍ਰੀਤ ਸਿੰਘ ਬਾਦਲ ਕਦ ਅਪਣੇ ਇੰਨ੍ਹਾਂ ‘ਜਾਂਬਾਜ’ ਸਮਰਥਕਾਂ ਨੂੰ ਪਾਰਟੀ ਦੇ ਹੱਕ ਵਿਚ ਚੱਲਣ ਲਈ ਖੁਦ ਚੋਣ ਮੈਦਾਨ ਵਿਚ ਨਿੱਤਰਦੇ ਹਨ।

EVM VVPAT Controversy: ਸੁਪਰੀਮ ਕੋਰਟ ਨੇ ਰੱਦ ਕੀਤੀ VVPAT ਮਸ਼ੀਨਾਂ ਦੀ ਕਰਾਸ-ਚੈਕਿੰਗ ਕਰਨ ਵਾਲੀ ਪਟੀਸ਼ਨਾਂ

ਉਧਰ ਜਦ ਇਸ ਸਬੰਧ ਵਿਚ ਇਸ ਮੁੱਦੇ ’ਤੇ ਸ: ਬਾਦਲ ਦੇ ਹਿਮਾਇਤੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ‘‘ ਨਿੱਜੀ ਦੋਸਤੀ ਅਤੇ ਸਿਆਸੀ ਸਬੰਧਾਂ ਵਿਚ ਅੰਤਰ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਸ: ਬਾਦਲ ਨਾਲ ਨਿੱਜੀ ਲਿਹਾਜ਼ ਹੋ ਸਕਦੀ ਹੈ ਪ੍ਰੰਤੁੂ ਇਸਦਾ ਸਿਆਸੀ ਮੰਤਵ ਦੇ ਹਿਸਾਬ ਨਾਲ ਨਤੀਜ਼ਾ ਕੱਢਣਾ ਗਲਤ ਹੈ। ’’ ਇੱਕ ਹਿਮਾਇਤੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਤੱਕ ਨਾਂ ਤਾਂ ਭਾਜਪਾ ਜੁਆਇੰਨ ਕੀਤੀ ਗਈ ਹੈ ਤੇ ਨਾਂ ਹੀ ਕਿਸੇ ਹੋਰ ਪਾਰਟੀ ਦਾ ਪੱਲਾ ਫ਼ੜਿਆ ਗਿਆ ਹੈ, ਜਿਸਦੇ ਚੱਲਦੇ ਹੁਣ ਉਹ ਕੋਈ ਵੀ ਫੈਸਲਾ ਲੈਣ ਲਈ ਅਜਾਦ ਹਨ ਤੇ ਇਸਦੇ ਲਈ ਆਪਣੇ ਵਾਰਡਾਂ ਅਤੇ ਹੋਰਨਾਂ ਸਮਰਥਕਾਂ ਦੇ ਨਾਲ ਰਾਏ-ਮਸ਼ਵਰਾ ਕਰਕੇ ਹੀ ਕੋਈ ਅਗਲਾ ਕਦਮ ਚੁੱਕਣਗੇ ਕਿ ਲੋਕ ਸਭਾ ਵਿਚ ਕਿਸੇ ਧਿਰ ਦੀ ਹਿਮਾਇਤ ਕਰਨੀ ਹੈ ਜਾਂ ਨਹੀਂ।

 

EVM VVPAT Controversy: ਸੁਪਰੀਮ ਕੋਰਟ ਨੇ ਰੱਦ ਕੀਤੀ VVPAT ਮਸ਼ੀਨਾਂ ਦੀ ਕਰਾਸ-ਚੈਕਿੰਗ ਕਰਨ ਵਾਲੀ ਪਟੀਸ਼ਨਾਂ

EVM VVPAT Controversy: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਵੋਟਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (VVPAT) ਸਲਿੱਪਾਂ ਦੀ 100% ਕਰਾਸ-ਚੈਕਿੰਗ ਦੀ ਮੰਗ ‘ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਇਸ ਮੰਗ ਨੂੰ ਰੱਦ ਕਰਦਿਆਂ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਲਏ ਗਏ ਇਸ ਫੈਸਲੇ ਨੂੰ ਵਿਰੋਧੀ ਪਾਰਟੀਆਂ ਲਈ ਵੱਡਾ ਝੱਟਕਾ ਦੱਸਿਆ ਜਾ ਰਿਹਾ।

Baba Banda Singh Bahadur College: SGPC ਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ‘ਚ ਸਟਾਫ਼ ਵੱਲੋਂ ਹੜਤਾਲ

ਸੁਪਰੀਮ ਕੋਰਟ ਨੇ ਈਵੀਐਮ ਦੀ ਭਰੋਸੇਯੋਗਤਾ ਨੂੰ ਚੁਣੌਤੀ ਦੇਣ ਵਾਲੀਆਂ ਇਨ੍ਹਾਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਦੋ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਅਸੀਂ ਦੋ ਨਿਰਦੇਸ਼ ਦੇ ਰਹੇ ਹਾਂ ਕਿ ਸਭ ਤੋਂ ਪਹਿਲਾਂ, ਪ੍ਰਤੀਕ ਲੋਡਿੰਗ ਯੂਨਿਟ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਣਾ ਚਾਹੀਦਾ ਹੈ, ਅਤੇ ਦੂਜਾ, VVPAT ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਵਕੀਲਾਂ ਅਤੇ ਚੋਣ ਕਮਿਸ਼ਨ ਦੀਆਂ ਦਲੀਲਾਂ ਨੂੰ 5 ਘੰਟੇ ਤੱਕ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਪਿਛਲੀ ਸੁਣਵਾਈ ‘ਚ ਅਦਾਲਤ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਸੀ ਕਿ ਕੀ ਵੋਟ ਪਾਉਣ ਤੋਂ ਬਾਅਦ ਵੋਟਰਾਂ ਨੂੰ VVPAT ਸਲਿੱਪਾਂ ਨਹੀਂ ਦਿੱਤੀਆਂ ਜਾ ਸਕਦੀਆਂ।

Baba Banda Singh Bahadur College: SGPC ਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ‘ਚ ਸਟਾਫ਼ ਵੱਲੋਂ ਹੜਤਾਲ

ਸ੍ਰੀ ਫਤਿਹਗੜ੍ਹ ਸਾਹਿਬ, 26 ਅਪ੍ਰੈਲ (Baba Banda Singh Bahadur College): ਸ੍ਰੀ ਫਤਿਹਗੜ੍ਹ ਸਾਹਿਬ ਵਿਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਵਿਚ ਅੱਜ ਪੂਰਾ ਸਟਾਫ਼ ਜਿਸ ਵਿਚ ਪ੍ਰੋਫੈਸਰ, ਕਲਾਰਕ, ਟੈਕਨੀਕਲ ਸਟਾਫ, ਹੈਲਪਰ, ਸਵੀਪਰ, ਮਾਲੀ ਆਦਿ ਸ਼ਾਮਲ ਹਨ ਉਨ੍ਹਾਂ ਵੱਲੋਂ ਹਵਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਸਟਾਫ਼ ਵਾਲਿਆ ਦਾ ਕਹਿਣਾ ਹੈ ਕਿ ਕਾਲਜ ਵਿਚ ਇਸ ਸਮੇਂ ਬੇਨਿਮੀਆਂ ਅਤੇ ਮੈਨੇਜਮੈਂਟ ਦੀ ਅਣਦੇਖੀ ਦੇ ਚੱਲਦਿਆਂ ਇਹ ਹੜਤਾਲ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਸਟਾਫ਼ ਵੱਲੋਂ 6ਵਾਂ ਪੇ ਕਮਿਸ਼ਨ 2016 ਤੋਂ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ

ਇਸ ਮੌਕੇ ਕਾਲਜ ਦੇ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਕਾਲਜ ਤੋਂ ਬਾਹਰ ਨਿਕਲ ਕੇ ਕਾਲਜ ਨੂੰ ਬਚਾਉਣ ਵਾਸਤੇ ਅਤੇ ਕਾਲਜ ਦੇ ਵਿੱਚ ਜੋ ਇਸ ਵੇਲੇ ਬੇਨਿਯਮੀਆਂ ਚੱਲ ਰਹੀਆਂ ਹਨ ਉਹਨੂੰ ਆਮ ਸਮਾਜ ਵਿੱਚ ਅੱਗੇ ਲਿਆਉਣ ਲਈ ਅੱਜ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਾਪਸ ਕਾਲਜ ਦੇ ਗੇਟ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦਾ ਮੁੱਖ ਮੱਕਸਦ ਇਹ ਸੀ ਕਿ ਕਾਲਜ ਅੰਦਰ ਜੋ ਇਸ ਸਮੇਂ ਜੋ ਵਧੀਕੀਆਂ ਹੋ ਰਹੀਆਂ ਹਨ ਚਾਹੇ ਤਨਖਾਹ ਨੂੰ ਲੈ ਕੇ ਚਾਹੇ ਵਾਧਿਆਂ ਨੂੰ ਲੈ ਕੇ ਤੇ ਚਾਹੇ ਉਹਨਾਂ ਦੀਆਂ ਤਰੱਕੀਆਂ ਨੂੰ ਲੈ ਕੇ ਉਹ ਸੱਭ ਲੋਕਾਂ ਸਾਹਮਣੇ ਆਉਣ।

Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ

Lok Sabha Election 2024: ਲੋਕ ਸਭਾ ਚੋਣਾ ਦੇ ਦੂਜੇ ਪੜਾਅ ਵਿਚ ਅੱਜ 13 ਸੂਬਿਆਂ ਦੀ 88 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਦੂਜੇ ਪੜਾਅ ਵਿਚ 15.88 ਕਰੋੜ ਵੋਟਰ 1202 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾਂ ਕਰਨਗੇ। ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਚੋਣ ਕਮੀਸ਼ਨ ਨੇ ਵੋਟਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਰ ਦਿੱਤਾ ਹੈ। ਹੁਣ ਦੇ ਤਾਜ਼ਾਂ ਅਪਡੇਟ ਮੁਤਾਬਕ ਹੁਣ ਸਵੇਰੇ ਤੱਕ 11.8 % ਵੋਟਿੰਗ ਹੋ ਚੁੱਕੀ ਹੈ। ਅੱਜ ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ਚੋਂ 14 ਸੀਟਾਂ, ਰਾਜਸਥਾਨ ਦੀਆਂ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ 7 ਸੀਟਾਂ ਅਸਾਮ ਅਤੇ ਬਿਹਾਰ ਦੀਆਂ 5-5 ਸੀਟਾਂ, ਛੱਤੀਸਗੱੜ੍ਹ ਅਤੇ ਪੱਛਮੀ ਬੰਗਾਲ ਦੀਆਂ 3-3 ਸੀਟਾਂ ਅਤੇ ਮਨੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ 1-1 ਸੀਟਾਂ ਤੇ ਲੋਕ ਸਭਾ ਦੀ ਵੋਟਿੰਗ ਹੋਣ ਜਾ ਰਹੀ ਹੈ।

ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ

ਦੂਜੇ ਪੜਾਅ ਵਿਚ ਅੱਜ 190 ਸੀਟਾਂ ‘ਤੇ ਵੋਟਿੰਗ ਖ਼ਤਮ ਹੋ ਜਾਵੇਗੀ। ਅੱਜ ਦੀ ਦੂਜੇ ਪੜਾਅ ਦੀ ਵੋਟਿੰਗ ਵਿਚ ਸੱਭ ਦੀਆ ਨਜ਼ਰਾਂ ਕੇਰਲ ਦੀ ਵਾਇਨਾਡ ਸੀਟ ‘ਤੇ ਟਿੱਕੀਆਂ ਹੋਣਗੀਆ ਕਿਉਂਕਿ ਇਸ ਸੀਟ ‘ਤੇ ਰਾਹੁਲ ਗਾਂਧੀ ਲੋਕ ਸਭਾ ਸੀਟ ਲੱੜ ਰਹੇ ਹਨ। ਇਸ ਤੋਂ ਇਲਾਵਾ ਕੋਟਾ ਤੋਂ ਲੋਕ ਸਭਾ ਸਪੀਕਰ ਓਮ ਬਿਰਲਾ, ਮੇਰਠ ਤੋਂ ਅਰੁਣ ਗੋਵਿਲ, ਮਥੁਰਾ ਤੋਂ ਬੋਲੀਵੁੱਡ ਅਦਾਕਾਰਾ ਹੇਮਾ ਮਾਲਨੀ, ਛੱਤੀਸਗੜ੍ਹ ਦੇ ਸਾਬਕਾ ਸੀਐਮ ਭੂਪੇਸ਼ ਬਘੇਲ ਰਾਜਨੰਦਗਾਵ ਤੋਂ, ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਜੋਧਪੁਰ ਤੋਂ, ਤ੍ਰਿਵੇਂਦਰਮਪੁਰਮ ਤੋਂ ਤਿੰਨ ਵਾਰ ਦੇ ਰਾਜ ਸਭਾ ਸੰਸਦ ਰਹਿ ਚੁੱਕੇ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਦਾ ਸਾਹਮਣਾ ਕਾਂਗਰਸ ਦੇ ਵੱਡੇ ਨੇਤਾ ਸ਼ਸ਼ੀਤ ਥਰੂਰ ਨਾਲ ਹੋ ਰਿਹਾ।

ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ

0

ਬਠਿੰਡਾ, 26 ਅਪ੍ਰੈਲ: ਬੀਤੀ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਜਨਤਾ ਨਗਰ ’ਚ ਅੱਧੀ ਦਰਜ਼ਨ ਦੇ ਕਰੀਬ ਨੌਜਵਾਨਾਂ ਵੱਲੋਂ ਸਰੇਆਮ ਗੁੰਡਾਗਰਦੀ ਕਰਕੇ ਇੱਕ ਔਰਤ ਦੇ ਘਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਵਾਈਰਲ ਹੋਣ ਕਾਰਨ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ। ਹਾਲਾਂਕਿ ਮਾਮਲੇ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਵੀ ਹਰਕਤ ’ਚ ਆਉਂਦਿਆਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੀੜਤ ਔਰਤ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗਲੀ ਨੰਬਰ 6 ਦੇ ਬਬਲੀ ਨਾਂ ਦੀ ਇੱਕ ਬਜੁਰਗ ਔਰਤ ਰਹਿੰਦੀ ਹੈ। ਸੂਚਨਾ ਮੁਤਾਬਕ ਇਸ ਔਰਤ ਦੇ ਘਰ ਵਾਲੇ ਨੇ ਘਰ ਵਿਚ ਹੀ ਮੰਦਿਰ ਬਣਾਇਆ ਹੈ। ਮੁਢਲੀ ਸੂਚਨਾ ਮੁਤਾਬਕ ਬਬਲੀ ਦੇ ਪੁੱਤਰ ਵਾਸੂ ਅਤੇ ਉਸਦੇ ਪੌਤਰੇ ਗੌਰਵ ਤੇ ਤੁਸ਼ਾਰ ਹੁਣ ਇਸ ਮੰਦਿਰ ਦੀ ਥਾਂ ਦੁਕਾਨਾਂ ਪਾਉਣ ਨੂੰ ਕਹਿ ਰਹੇ ਸਨ ਪ੍ਰੰਤੂ ਬਬਲੀ ਨੇ ਅਜਿਹਾ ਕਰਨ ਤੋਂ ਰੋਕਦੀ ਹੈ। ਜਿਸ ਕਾਰਨ ਘਰ ਵਿਚ ਕਲੈਸ਼ ਰਹਿੰਦਾ ਹੈ।

ਲੰਮੀ ਜਕੋ-ਤੱਕੀ ਤੋਂ ਬਾਅਦ ਕਾਂਗਰਸ ਵੱਲੋਂ ਹਰਿਆਣਾ ’ਚ 8 ਉਮੀਦਵਾਰਾਂ ਦਾ ਐਲਾਨ

ਇਸੇ ਕਲੈਸ਼ ਦੇ ਚੱਲਦੇ ਵਾਸੂ ਅਤੇ ਉਸਦੇ ਭਤੀਜਿਆਂ ਗੌਰਵ ਤੇ ਤੁਸ਼ਾਰ ਨੇ ਬਬਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੀ ਆਰਤੀ ਦੇ ਉਸਦੇ ਪ੍ਰਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਬਬਲੀ ਨੂੰ ਅਪਣੇ ਘਰ ਲੈ ਗਏ। ਇਸੇ ਰੰਜਿਸ਼ ਦੇ ਚੱਲਦਿਆਂ ਕਥਿਤ ਦੋਸ਼ੀਆਂ ਵਾਸ਼ੂ ਤੇ ਉਸਦੇ ਭਤੀਜਿਆਂ ਗੌਰਵ ਤੇ ਤੁਸ਼ਾਰ ਨੇ ਅਪਣੇ ਕੁੱਝ ਹੋਰਨਾਂ ਦੋਸਤਾਂ, ਜਿੰਨ੍ਹਾਂ ਦੀ ਪਹਿਚਾਣ ਵਿਸ਼ੂ, ਗੋਲਾ, ਤਿਲਕ, ਆਯੂਸ਼, ਸਾਹਿਲ ਆਦਿ ਦੇ ਤੌਰ ‘ਤੇ ਹੋਈ ਹੈ, ਨਾਲ ਮਿਲਕੇ ਆਰਤੀ ਦੇ ਘਰ ਉਪਰ ਤੇਜਧਾਰ ਹਥਿਆਰਾਂ ਤੇ ਇੱਟਾਂ-ਡਲਿਆ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦਾ ਕਾਫ਼ੀ ਨੁਕਸਾਨ ਹੋਇਆ। ਇਸ ਹਮਲੇ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਵੀ ਵਾਈਰਲ ਹੋ ਰਹੀ ਹੈ। ਉਧਰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੈਨਾਲ ਕਲੌਨੀ ਦੇ ਐਸਐਚਓ ਨੇ ਦਸਿਆ ਕਿ ਪੀੜਤ ਆਰਤੀ ਦੇਵੀ ਦੇ ਬਿਆਨਾਂ ਉਪਰ ਸੱਤ ਜਣਿਆਂ ਵਿਰੁਧੇ 307,452 323,506 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਵਾਸ਼ੂ ਨੂੰ ਹਿਰਾਸਤ ਵਿਚ ਲੈ ਲਿਆ ਹੈ।