Home Blog Page 1732

ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ, ਰਾਸ਼ਟਰਪਤੀ ਸ਼ਾਸਨ ਰਾਹੀਂ ਦਿੱਲੀ ਵਿੱਚ ਹੋਣਾ ਚਾਹੁੰਦੇ ਹਨ ਦਾਖਲ: ਆਪ

0

ਚੰਡੀਗੜ੍ਹ, 12 ਅਪ੍ਰੈਲ: ਆਮ ਆਦਮੀ ਪਾਰਟੀ ਪੰਜਾਬ ਨੇ ਭਾਰਤੀ ਜਨਤਾ ਪਾਰਟੀ ’ਤੇ ਦਿੱਲੀ ’ਚ ’ਆਪ’ ਸਰਕਾਰ ਨੂੰ ਡੇਗਣ ਅਤੇ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਾਜ਼ਿਸ਼ ਰਚਣ ਲਈ ਤਿੱਖਾ ਹਮਲਾ ਕੀਤਾ ਹੈ। ਦਿੱਲੀ ਵਿੱਚ ‘ਆਪ’ ਦੀ ਸਰਕਾਰ ਭਾਰੀ ਬਹੁਮਤ ਨਾਲ ਚੁਣੀ ਗਈ ਹੈ, ਰਾਸ਼ਟਰਪਤੀ ਸ਼ਾਸਨ ਅਸੰਵਿਧਾਨਕ ਅਤੇ ਦਿੱਲੀ ਦੇ ਲੋਕਾਂ ਦੇ ਫ਼ਤਵੇ ਦੇ ਖ਼ਿਲਾਫ਼ ਹੋਵੇਗਾ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ‘ਆਪ’ ਆਗੂ ਅਤੇ ਬੁਲਾਰੇ ਬਿਕਰਮ ਜੀਤ ਪਾਸੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਭਾਜਪਾ ਹੈ। ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਡੇਗਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਦਿੱਲੀ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

Big News: ਅਕਾਲੀ ਦਲ ਨੇ ‘ਮਲੂਕਾ’ ਦੀ ਥਾਂ ‘ਸੇਖੋ’ ਨੂੰ ਮੌੜ ਹਲਕੇ ਦਾ ਇੰਚਾਰਜ ਲਗਾਇਆ

ਪਾਸੀ ਨੇ ਕਿਹਾ ਕਿ ਅਸੀਂ ਬਹੁਤ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਹਾਸਲ ਕੀਤੀ ਅਤੇ ਅਸੀਂ ਲੋਕਤੰਤਰੀ ਦੇਸ਼ ਬਣੇ। ਡਾ ਬੀ ਆਰ ਅੰਬੇਡਕਰ ਨੇ ਇਹ ਯਕੀਨੀ ਬਣਾਉਣ ਲਈ ਇੱਕ ਸੰਵਿਧਾਨ ਲਿਖਿਆ ਕਿ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਪਰ, ਬਦਕਿਸਮਤੀ ਨਾਲ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭਾਰਤ ਵਿੱਚ ਗੈਰ-ਭਾਜਪਾ ਚੁਣੀਆਂ ਗਈਆਂ ਸਰਕਾਰਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਦਿੱਲੀ ਦੀ ਸਰਕਾਰ ਨੂੰ 5 ਸਾਲਾਂ ਲਈ ਚੁਣਿਆ ਹੈ। ਪਰ ਭਾਜਪਾ ਸਾਡੇ ਲੋਕਤੰਤਰ ਦਾ ਕਤਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਇਸੇ ਤਰ੍ਹਾਂ ਪੰਜਾਬ ਵਿੱਚ ‘ਆਪ’ ਸਰਕਾਰ ਨੂੰ ਭਾਜਪਾ ਦੇ ਰਾਜਪਾਲ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 25 ਅਗਸਤ 2023 ਨੂੰ ਰਾਜਪਾਲ ਦੇ ਇੱਕ ਪੱਤਰ ਵਿੱਚ, ਉਨਾਂ ਨੇ ਖੁੱਲ੍ਹੇਆਮ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਧਮਕੀ ਦਿੱਤੀ,

ਪਟਿਆਲਾ ਤੋਂ ਡਾ ਗਾਂਧੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਟਕਸਾਲੀ ਕਾਂਗਰਸੀਆਂ ਨੇ ਬੀੜਾਂ ਤੋਪਾਂ

ਪਰ ਜਦੋਂ ਉਹ ਸਾਨੂੰ ਡਰਾਉਣ ਵਿੱਚ ਅਸਫਲ ਰਹੇ ਤਾਂ ਉਨ੍ਹਾਂ ਨੇ ਇਹ ਝੂਠਾ ਕੇਸ ਦਰਜ ਕਰ ਲਿਆ, ਸਾਡੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ। ਅਰਵਿੰਦ ਕੇਜਰੀਵਾਲ ਨੂੰ ਜੇਲ ’ਚ ਡੱਕਣ ਤੋਂ ਬਾਅਦ ਉਹ ਲਗਾਤਾਰ ਸਾਡੇ ਨੇਤਾਵਾਂ ਨੂੰ ਡਰਾ ਧਮਕਾ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ ਦੇਸ਼, ਇਸ ਦੀ ਵਿਭਿੰਨਤਾ, ਸਾਡੇ ਸੰਵਿਧਾਨ ਅਤੇ ਸਾਡੇ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਾਨਾਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਅਸੀਂ ਆਪਣੇ ਆਖਰੀ ਸਾਹ ਤੱਕ ਇਸ ਵਿਰੁੱਧ ਲੜਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਵੋਟ ਨਾ ਦੇਣ।

 

ਯੋਗ ਵਿਅਕਤੀ 26 ਅਪ੍ਰੈਲ ਤਕ ਬਵਵਾ ਸਕਦੇ ਹਨ ਵੋਟ : ਜਿਲ੍ਹਾ ਚੋਣ ਅਧਿਕਾਰੀ

0

ਚੰਡੀਗੜ੍ਹ, 12 ਅਪ੍ਰੈਲ: ਰਿਵਾੜੀ ਦੇ ਡੀਸੀ ਅਤੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਹੁਡਾ ਨੇ ਕਿਹਾ ਕਿ ਲੋਕਤੰਤਰ ਦੀ ਸੱਭ ਤੋਂ ਅਹਿਮ ਕੜੀ ਵੋਟਰ ਹਨ, ਇਸਲਈ ਹੁਣ ਵੀ ਜੇਕਰ ਕਿਸੇ ਨਾਗਰਿਕ ਦਾ ਵੋਟਰ ਕਾਰਡ ਨਹੀਂ ਬਣਿਆ ਹੈ ਤਾਂ ਉਹ ਤੁਰੰਤ ਆਪਣਾ ਵੋਟਰ ਕਾਰਡ ਬਣਵਾ ਲੈ ਤਾਂ ਜੋ ਚੋਣਾਂ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਸਕਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਾਗਰਿਕ 26 ਅਪ੍ਰੈਲ, 2024 ਤਕ ਆਪਣਾ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਯੋਗ ਵਿਅਕਤੀ ਸਬੰਧਿਤ ਬੀਐਲਓ, ਚੋਣ

ਹਰਿਆਣਾ ਦੇ ਰਾਜਪਾਲ ਨੇ ਦਿੱਲੀ ਵਿਚ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨਾਲ ਕੀਤੀ ਮੁਲਾਕਾਤ

ਰਜਿਸਟ੍ਰੇਸ਼ਨ ਅਧਿਕਾਰੀ, ਸਹਾਇਕ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਦੇ ਕੋਲ ਫਾਰਮ-6 ਭਰ ਕੇ ਵੋਟ ਬਣਵਾ ਸਕਦੇ ਹਨ। ਇਹ ਫਾਰਮ ਮੁੱਖ ਚੋਣ ਅਧਿਕਾਰੀ ਦਫਤਰ ਵਿਭਾਗ ਦੀ ਵੈਬਸਾਇਟ ceoharyana.gov.in ’ਤੇ ਵੀ ਉਪਲਬਧ ਹੈ, ਜੋ ਡਾਉਨਲੋਡ ਕੀਤੇ ਜਾ ਸਕਦੇ ਹਨ। ਵੋਟ ਬਨਵਾਉਣ ਦੇ ਲਈ ਦੋ ਪਾਸਪੋਰਟ ਸਾਇਜ ਰੰਗੀਨ ਫੋਟੋ, ਆਪਣੇ ਨਿਵਾਸ ਅਤੇ ਉਮਰ ਪ੍ਰਮਾਣ ਪੱਤਰ ਦੇ ਨਾਲ ਆਫਲਾਇਨ ਜਾਂ ਆਨਲਾਇਨ ਬਿਨੈ ਕਰ ਸਕਦੇ ਹਨ। ਵੋਟ ਬਨਵਾਉਣ ਨਾਲ ਸਬੰਧਿਤ ਜਾਣਕਾਰੀ ਦੇ ਲਈ ਟੋਲ ਫਰੀ ਨੰਬਰ-1950 ’ਤੇ ਸੰਪਰਕ ਕਰ ਸਕਦੇ ਹਨ।

 

ਹਰਿਆਣਾ ਦੇ ਰਾਜਪਾਲ ਨੇ ਦਿੱਲੀ ਵਿਚ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨਾਲ ਕੀਤੀ ਮੁਲਾਕਾਤ

0

ਰਾਜਪਾਲ ਨੇ ਭਾਂਰਤ ਦੇ ਸਰਵੋਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਹੋਣ ’ਤੇ ਸ੍ਰੀ ਅਡਵਾਣੀ ਨੁੰ ਦਿੱਤੀ ਵਧਾਈ
ਚੰਡੀਗੜ੍ਹ, 12 ਅਪ੍ਰੈਲ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਸਾਬਕਾ ਉੱਪ-ਪ੍ਰਧਾਨਮੰਤਰੀ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨੁੰ ਭਾਰਤ ਦੇ ਸਰਵੋਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਹੋਣ ’ਤੇ ਉਨ੍ਹਾਂ ਦੇ ਦਿੱਲੀ ਸਥਿਤ ਆਵਾਸ ’ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।ਸ੍ਰੀ ਦੱਤਾਤ੍ਰੇਅ ਨੇ ਦੇਸ਼ ਦੇ ਪ੍ਰਤੀ ਸ੍ਰੀ ਅਡਵਾਣੀ ਦੇ ਅਮੁੱਲ ਯੋਗਦਾਨ ਨੁੰ ਮਾਨਤਾ ਦੇਣ ਅਤੇ ਉਨ੍ਹਾਂ ਨੁੰ ਇਹ ਮੰਨੇ-ਪ੍ਰਮੰਨੇ ਪੁਰਸਕਾਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੂੰ ਵੀ ਵਧਾਈ ਦਿੱਤੀ।

Big News: ਅਕਾਲੀ ਦਲ ਨੇ ‘ਮਲੂਕਾ’ ਦੀ ਥਾਂ ‘ਸੇਖੋ’ ਨੂੰ ਮੌੜ ਹਲਕੇ ਦਾ ਇੰਚਾਰਜ ਲਗਾਇਆ

ਉਨ੍ਹਾਂ ਨੇ ਕਿਹਾ, ਮੈਂ ਅਜਿਹੇ ਮਹਾਨ ਸ਼ਖਸੀਅਤ ਵਾਲੇ ਦਿੱਗਜ ਨਾਲ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਦਿੱਲੀ ਵਿਚ ਸ੍ਰੀ ਅਡਵਾਣੀ ਨਾਲ ਉਨ੍ਹਾਂ ਦੇ ਆਵਾਸ ’ਤੇ ਮੁਲਾਕਾਤ ਕਰਨ ਦੇ ਬਾਅਦ ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਅਸੀਂ ਪੁਰਾਣੀ ਯਾਦਾਂ ਨੁੰ ਤਾਜਾ ਕਰਦੇ ਹੋਏ ਚਰਚਾ ਕੀਤੀ ਅਤੇ ਯਾਦਾਂ ਸਾਝੀਆਂ ਕੀਤੀਆਂ। ਅਸੀਂ ਅੱਸੀ ਦੇ ਦਿਹਾਕੇ ਦੇ ਆਖੀਰ ਤੋਂ ਲੈ ਕੇ 2014 ਤਕ ਦੇਸ਼ ਨੁੰ ਵਿਕਸਿਤ ਕਰਨ ਲਈ ਇਕੱਠੇ ਬਿਤਾਏ ਗਏ ਆਪਣੇ ਸਫਰ ਦੌਰਾਨ ਕੀਤੀਆਂ ਗੱਲਾਂ ਨੂੰ ਵੀ ਸਾਂਝਾ ਕੀਤਾ ਅਤੇ ਉਹ ਇਸ ਦੌਰਾਨ ਦੀ ਬਿਹਤਰੀਨ ਯਾਦਾਂ ’ਤੇ ਮੁਸਕਰਾਏ ਅਤੇ ਹੱਸੇ।

ਪਟਿਆਲਾ ਤੋਂ ਡਾ ਗਾਂਧੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਟਕਸਾਲੀ ਕਾਂਗਰਸੀਆਂ ਨੇ ਬੀੜਾਂ ਤੋਪਾਂ

ਰਾਜਪਾਲ ਨੇ ਕਿਹਾ ਕਿ ਸ੍ਰੀ ਅਡਵਾਣੀ ਦੇ ਯੋਗਦਾਨ ਨੇ ਆਧੁਨਿਕ ਭਾਰਤ ਦੇ ਵਿਕਾਸ ਨੂੰ ਮਹਤੱਵਪੂਰਨ ਰੂਪ ਨਾਲ ਆਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਮਹਤੱਵਪੂਰਨ ਅਗਵਾਈ ਪ੍ਰਦਾਨ ਕੀਤੀ ਅਤੇ ਦੇਸ਼ ਨੂੰ ਸਹੀ ਦਿਸ਼ਾ ਵਿਚ ਲੈ ਜਾਣ ਵਿਚ ਇਕ ਰਾਜਨੇਤਾ ਹੋਣ ਦੀ ਆਪਣੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਸ੍ਰੀ ਦੱਤਾਤ੍ਰੇਅ ਨੇ ਸ੍ਰੀ ਅਡਵਾਣੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਉਨ੍ਹਾਂ ਦੀ ਗਰਿਮਾਮਈ ਮੌਜੂਦਗੀ ਨੌਜੁਆਨ ਨੇਤਾਵਾਂ ਨੁੰ ਰਾਸ਼ਟਰ ਨਿਰਮਾਣ ਦੇ ਸਹੀ ਮਾਰਗ ’ਤੇ ਚੱਲਣ ਨੁੰ ਪ੍ਰੇਰਿਤ ਕਰਦੀ ਰਹੇ।

 

Big News: ਅਕਾਲੀ ਦਲ ਨੇ ‘ਮਲੂਕਾ’ ਦੀ ਥਾਂ ‘ਸੇਖੋ’ ਨੂੰ ਮੌੜ ਹਲਕੇ ਦਾ ਇੰਚਾਰਜ ਲਗਾਇਆ

0

ਬਠਿੰਡਾ, 12 ਅਪ੍ਰੈਲ: ਪਿਛਲੇ ਦੋ ਤਿੰਨ ਦਿਨਾਂ ਤੋਂ ਚੱਲ ਰਹੇ ਸਿਆਸੀ ਘਟਨਾਕ੍ਰਮ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੱਡਾ ਝਟਕਾ ਦਿੰਦਿਆਂ ਮੋੜ ਮੰਡੀ ਹਲਕੇ ਦੀ ਦਿੱਤੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ। ਸੂਚਨਾ ਮੁਤਾਬਕ ਹੁਣ ਸਾਬਕਾ ਮੰਤਰੀ ਤੇ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਜਨਮੇਜਾ ਸਿੰਘ ਸੇਖੋ ਨੂੰ ਇੰਚਾਰਜ ਬਣਾਇਆ ਗਿਆ ਹੈ।

ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੇਅੰਤ ਸਿੰਘ ਦਾ ਬੇਟਾ ਮੁੜ ਲੜੇਗਾ ਚੋਣ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਮੌੜ ਦੀ ਲੀਡਰਸ਼ਿਪ ਨੂੰ ਆਪਣੇ ਪਿੰਡ ਬਾਦਲ ਵਿਖੇ ਬੁਲਾਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਹੀ ਜਨਮੇਜਾ ਸਿੰਘ ਸੇਖੋ ਵੀ ਉੱਥੇ ਪੁੱਜੇ ਹੋਏ ਸਨ। ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕੁਝ ਅਕਾਲੀ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਦੱਸਿਆ ਕਿ ਮਲੂਕਾ ਪਰਿਵਾਰ ਵੱਲੋਂ ਭਾਜਪਾ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਬਾਦਲ ਪਰਿਵਾਰ ਕਾਫੀ ਖਫਾ ਦਿਖਾਈ ਦੇ ਰਿਹਾ ਹੈ ।

ਦਰਦਨਾਕ ਹਾ+ਦਸੇ ’ਚ ਮਾਂ-ਪਿਊ ਤੇ ਪੁੱਤ ਸਹਿਤ ਚਾਰ ਜਣਿਆਂ ਦੀ ਹੋਈ ਮੌ+ਤ

ਜਿਸ ਦੇ ਚਲਦੇ ਉਹਨਾਂ ਕੁਝ ਸਮਾਂ ਪਹਿਲਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਦੀ ਦਿੱਤੀ ਹਲਕਾ ਇੰਚਾਰਜ ਦੀ ਜਿੰਮੇਵਾਰੀ ਵਾਪਸ ਲੈਂਦਿਆਂ ਹੁਣ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਨਵਾਂ ਹਲਕਾ ਇੰਚਾਰਜ ਬਣਾ ਦਿੱਤਾ ਹੈ। ਇਸਦੇ ਨਾਲ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਲਗਾਇਆ ਗਿਆ ਹੈ ਜੋ ਕਿ ਇਲੈਕਸ਼ਨਾਂ ਤੱਕ ਮੌੜ ਹਲਕੇ ਦੇ ਵਿੱਚ ਰਹਿ ਕੇ ਹੀ ਵਰਕਰਾਂ ਨੂੰ ਹਰਸਿਮਰਤ ਕੌਰ ਬਾਦਲ ਲਈ ਲਾਮਬੰਦ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰ ਪਰਮਪਾਲ ਕੌਰ ਮਲੂਕਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ

ਆਪ ਨੂੰ ਝਟਕਾ: ਜਸਟਿਸ ਜੋਰਾ ਸਿੰਘ ਵੱਲੋਂ ਫ਼ਰੀਦਕੋਟ ਤੋਂ ਅਜਾਦ ਚੋਣ ਲੜਣ ਦਾ ਐਲਾਨ

ਚਰਚਾ ਮੁਤਾਬਕ ਭਾਜਪਾ ਵੱਲੋਂ ਪਰਮਪਾਲ ਕੌਰ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਲੜਨ ਜਾ ਰਹੀ ਹੈ। ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀ ਚਰਚਾ ਮੁਤਾਬਕ ਬਾਦਲ ਪਰਿਵਾਰ ਚੋਣਾਂ ਦੇ ਐਨ ਮੌਕੇ ਮਲੂਕਾ ਦੇ ਪੁੱਤਰ ਅਤੇ ਨੂੰਹ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਲਏ ਫੈਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ , ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਬਾਰੇ ਅਕਾਲੀ ਦਲ ਵੱਲੋਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ।

 

ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੇਅੰਤ ਸਿੰਘ ਦਾ ਬੇਟਾ ਮੁੜ ਲੜੇਗਾ ਚੋਣ

0

ਫ਼ਰੀਦਕੋਟ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੇਅਤ ਸਿੰਘ ਦਾ ਬੇਟਾ ਮੁੜ ਤੋਂ ਚੋਣ ਲੜਣ ਜਾ ਰਿਹਾ। ਸਰਬਜੀਤ ਖਾਲਸਾ ਵੱਲੋਂ ਫ਼ਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾ 2004 ਵਿਚ ਵੀ ਸਰਬਜੀਤ ਬਠਿੰਡਾ ਤੋਂ ਚੋਣ ਲੜ ਚੁੱਕੇ ਹਨ। ਉਸ ਸਮੇਂ ਸਰਬਜੀਤ ਨੂੰ 1,13,490 ਵੋਟਾਂ ਮਿਲਿਆ ਸਨ। ਇਸ ਤੋਂ ਬਾਅਦ ਸਰਬਜੀਤ ਵੱਲੋਂ 2007 ਵਿਚ ਭਦੌੜ ਤੋਂ ਵੀ ਚੋਣ ਲੜੀ ਗਈ ਸੀ, ਜਿਸ ਵਿਚ ਮਹਿਜ 15,702 ਵੋਟਾਂ ਹਾਸਿਲ ਹੋਈਆ ਸਨ।

ਬਠਿੰਡਾ ਪੁਲਿਸ ਹੋਈ ਹੋਰ ਹਾਈਟੈਕ: ਪੋਰਟੇਬਲ ਵਾਈ ਫਾਈ, ਸੋਲਰ ,ਪੀ.ਟੀ.ਜੈਡ ਸੀ.ਸੀ.ਟੀ.ਵੀ ਕੈਮਰੇ ਕੀਤੇ ਲਾਂਚ

ਦੱਸਣਯੋਗ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੇਅਦ ਸਿੰਘ ਦੇ ਪਰਿਵਾਰ ਵੱਲੋਂ ਕਈ ਚੋਣਾਂ ਲੜੀਆ ਗਈਆ ਹਨ। ਬੇਅਤ ਸਿੰਘ ਦੀ ਪਤਨੀ ਵਿਮਲ ਕੌਰ 1989 ਵਿਚ ਲੋਕ ਸਭਾ ਚੋਣ ਲੜੀ ਸੀ ‘ਤੇ ਉਹ 4,24,101 ਵੋਟਾਂ ਲੈ ਕੇ ਪਹਿਲੀ ਵਾਰ ਸੰਸਦ ਪਹੁੰਚੇ ਸਨ। ਉਥੇ ਹੀ ਦੂਜੇ ਪਾਸੇ ਬੇਅਤ ਸਿੰਘ ਦੇ ਪਿਤਾ ਵੱਲੋਂ 1989 ਵਿਚ ਬਠਿੰਡਾ ਤੋਂ ਚੋਣ ਲੜੀ ਸੀ ਜਿਸ ਵਿਚ ਉਨ੍ਹਾਂ ਨੂੰ 3,19,979 ਵੋਟਾਂ ਨਾਲ ਸੰਸਦ ਮੈਂਬਰ ਬਣੇ ਸੀ। ਇਸ ਵਾਰ ਲੋਕ ਸਭਾ 2024 ਚੋਣਾ ਵਿਚ ਆਮ ਆਦਮੀ ਪਾਰਟੀ ਨੇ ਅਦਾਕਾਰ ਕਰਮਜੀਤ ਅਨਮੋਲ ਅਤੇ ਭਾਜਪਾ ਨੇ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ ਜਦਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਹੋਣਾ ਬਾਕਿ ਹੈ।

ਬਠਿੰਡਾ ਪੁਲਿਸ ਹੋਈ ਹੋਰ ਹਾਈਟੈਕ: ਪੋਰਟੇਬਲ ਵਾਈ ਫਾਈ, ਸੋਲਰ ,ਪੀ.ਟੀ.ਜੈਡ ਸੀ.ਸੀ.ਟੀ.ਵੀ ਕੈਮਰੇ ਕੀਤੇ ਲਾਂਚ

0

ਬਠਿੰਡਾ, 12 ਅਪ੍ਰੈਲ: ਬਠਿੰਡਾ ਪੁਲਿਸ ਵੱਲੋਂ ਕੀਤੇ ਜਾ ਰਹੇ ਤਕਨੀਕੀ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਨਵਾਂ ਉਪਰਾਲਾ ਕਰਦਿਆਂ ਹੁਣ ਜ਼ਿਲ੍ਹੇ ਵਿਚ ਸੋਲਰ ਪਾਵਰ ਅਧਾਰਿਤ ਅਤੇ ਅਸਾਨੀ ਨਾਲ ਪੋਰਟੇਬਲ ਅਤੇ 4ਜੀ, ਵਾਈ ਫਾਈ ਅਧਾਂਰਿਤ ਸੀ.ਸੀ.ਟੀਵੀ ਕੈਮਰੇ ਲਾਂਚ ਕੀਤੇ ਗਏ ਹਨ, ਇੰਨ੍ਹਾਂ ਕੈਮਰਿਆਂ ਦੀ ਫੁਟੇਜ 24 ਘੰਟੇ ਪੁਲਿਸ ਕੰਟਰੋਲ ਰੂਮ ਤੋਂ ਲਾਈਵ ਮੋਨੀਟਰ ਕੀਤੀ ਜਾ ਸਕਦੀ ਹੈ। ਜਿਸਦੇ ਨਾਲ ਸ਼ਹਿਰ ਵਿਚ ਹੋਣ ਵਾਲੇ ਹਾਦਸਿਆਂ ਤੇ ਕਰਾਈਮ ਉੱਪਰ ਨੱਥ ਪਾਉਣ ਵਿਚ ਵੱਡੀ ਮੱਦਦ ਹਾਸਲ ਹੋਵੇਗੀ। ਇੰਨ੍ਹਾਂ ਕੈਮਰਿਆਂ ਨੂੰ ਲਾਂਚ ਕਰਨ ਦੀਸ਼ੁਰੂਆਤ ਕਰਦਿਆਂ ਬਠਿੰਡਾ ਦੇ ਐਸਐਸਪੀ ਦੀਪਕ ਪਾਰਿਕ ਨੇ ਇਹਨਾਂ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਖੂਬੀਆਂ ਗਿਣਾਉਂਦਿਆਂ ਦਸਿਆ ਕਿ ਹੁਣ ਇਹਨਾਂ ਕੈਮਰਿਆਂ ਨੂੰ ਓਪਰੇਟ ਕਰਨ ਲਈ ਬਿਜਲੀ ਦੀ ਕੋਈ ਲੋੜ ਨਹੀ ਹੈ।

ਦਰਦਨਾਕ ਹਾ+ਦਸੇ ’ਚ ਮਾਂ-ਪਿਊ ਤੇ ਪੁੱਤ ਸਹਿਤ ਚਾਰ ਜਣਿਆਂ ਦੀ ਹੋਈ ਮੌ+ਤ

ਜਿਸਦੇ ਚੱਲਦੇ ਸੋਲਰ ਪਾਵਰ ਨਾਲ ਚਾਰਜ ਹੋਣ ਤੋਂ ਬਾਅਦ ਇਹ ਕੈਮਰੇ 12 ਤੋਂ 18 ਘੰਟੇ ਤੱਕ ਦਾ ਬੈਕਅੱਪ ਦਿੰਦੇ ਹਨ। ਇਸਤੋਂ ਇਲਾਵਾ ਇਹਨਾਂ ਕੈਮਰਿਆਂ ਨੂੰ ਠੋਸ ਟਰਾਈਪੌਟ ਸਟੈਂਡ ਉੱਤੇ ਲਗਾਇਆ ਗਿਆ ਹੈ, ਜੋ ਕਿ ਅਸਾਨੀ ਨਾਲ ਇੱਕ ਵਿਅਕਤੀ ਦੁਆਰਾ ਇੱਕ ਥਾਂ ਤੋ ਦੂਜੀ ਥਾਂ ਲਿਜਾਏ ਜਾ ਸਕਦੇ ਹਨ। ਇਹਨਾਂ ਕੈਮਰਿਆਂ ਵਿੱਚ ਲੱਗੇ ਪੀ.ਟੀ.ਜੈਡ ਕੈਮਰੇ ਨੂੰ ਦੂਰ ਬੈੈਠੇ 180 ਡਿਗਰੀ ਤੱਕ ਘੁੰਮਾਇਆ ਜਾ ਸਕਦਾ ਹੈ।ਇਹਨਾਂ ਕੈਮਰਿਆਂ ਦੇ ਵਿੱਚ 7 ਦਿਨ ਤੱਕ ਸੀ.ਸੀ.ਟੀ.ਵੀ ਫੁਟੇਜ ਰਿਕਾਰਡ ਕਰਨ ਦੀ ਵੀ ਸ਼ਮਤਾ ਹੈ। ਇਸੇ ਤਰ੍ਹਾਂ ਇਹਨਾਂ ਦੇ ਕੈਮਰਿਆਂ ਵਿੱਚ ਆਡਿਓ ਵੀ ਲਾਈਵ ਸੁਣਿਆ ਜਾ ਸਕਦਾ ਹੈ, ਅਤੇ ਕੈਮਰਿਆਂ ਵਿੱਚ ਲੱਗੇ ਸਪੀਕਰ ਰਾਹੀ ਕੰਟਰੌਲ ਰੂਮ ਤੋਂ ਹੀ ਕੈਮਰਿਆਂ ਦੇ ਨਾਲ ਖੜੇ ਮੁਲਜਮਾਂ ਨਾਲ ਕਮਿਨੀਕੇਟ ਕੀਤਾ ਜਾ ਸਕਦਾ ਹੈ।

ਪਿੰਡ ਗੋਬਿੰਦਪੁਰਾ ’ਚ ਭਾਜਪਾ ਨੂੰ ਸਵਾਲ ਪੁੱਛਣ ਲਈ ਲਗਾਇਆ ਬੈਨਰ

ਐਸ.ਐਸ.ਪੀ ਨੇ ਅੱਗੇ ਦਸਿਆ ਕਿ ਪੋਰਟੇਬਲ ਹੋਣ ਕਾਰਨ ਇੰਨ੍ਹਾਂ ਕੈਮਰਿਆਂ ਨੂੰ ਵੱਖ-ਵੱਖ ਡਿਊਟੀਆ ਲਈ ਅਸਾਨੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ- ਜਿਵੇ ਕਿ ਇਲੈਕਸ਼ਨ ਦੌਰਾਨ ਲੱਗੇ ਨਾਕਿਆਂ ਤੇ ਨਿਗਰਾਨੀ ਰੱਖਣ ਲਈ, ਚੋਣਾਂ ਦੌਰਾਨ ਰੈਲੀ, ਵੱਡੇ ਇਕੱਠ ਵਿੱਚ ਐਂਟਰੀ ਗੇਟ/ਸਟੇਜ ਆਦਿ ਤੇ ਨਿਗਰਾਨੀ ਰੱਖਣ ਲਈ,ਵੋਟਾਂ ਵਾਲੇ ਦਿਨ ਅਤੇ ਸੰਵੇਦਨਸੀਲ ਬੂਥਾਂ ਦੇ ਐਂਟਰੀ ਗੇਟ ਅਤੇ ਆਸ ਪਾਸ ਦੇ ਇਲਾਕੇ ਤੇ ਨਿਗਰਾਨੀ ਰੱਖਣ ਲਈ, ਲਾਅ ਐਂਡ ਆਡਰ ਦੀ ਸਥਿਤੀ ਵਿੱਚ ਲਾਈਵ ਮੌਨੀਟਰਿੰਗ ਲਈ ਆਦਿ। ਉਨ੍ਹਾਂ ਦਸਿਆ ਕਿ ਜਲਦੀ ਹੀ ਹੋਰ ਵੀ ਸੀ.ਸੀ.ਟੀਵੀ ਕੈਮਰੇ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਪੁਲਿਸ ਅਧਿਕਾਰੀ ਮੌਜੂਦ ਸਨ।

 

 

ਦਰਦਨਾਕ ਹਾ+ਦਸੇ ’ਚ ਮਾਂ-ਪਿਊ ਤੇ ਪੁੱਤ ਸਹਿਤ ਚਾਰ ਜਣਿਆਂ ਦੀ ਹੋਈ ਮੌ+ਤ

0

ਸ਼੍ਰੀ ਮੁਕਤਸਰ ਸਾਹਿਬ, 12 ਅਪ੍ਰੈਲ: ਅੱਜ ਸਵੇਰੇ ਮੁਕਤਸਰ-ਬਠਿੰਡਾ ਰੋਡ ’ਤੇ ਸਥਿਤ ਪਿੰਡ ਬੁੱਟਰ ਸ਼ਰੀਹ ਵਿਖੇ ਵਾਪਰੇ ਇੱੱਕ ਦਰਦਨਾਕ ਹਾਦਸੇ ਦੇ ਵਿਚ ਮਾਂ-ਪਿਊ ਤੇ ਪੁੱਤ ਸਹਿਤ ਚਾਰ ਜਣਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਈਟੋਸ ਕਾਰ ਦੇ ਇੱਕ ਦਰੱਖਤ ਨਾਲ ਟਕਰਾਉਣ ਕਾਰਨ ਵਾਪਰਿਆਂ ਦਸਿਆ ਜਾ ਰਿਹਾ। ਹਾਦਸੇ ਕਾਰਨ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸਾਰੇ ਮ੍ਰਿਤਕ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜੋਕਿ ਰਾਮਾ ਤੋਂ ਇੱਕ ਜਗਰਾਤੇ ਦੇ ਵਿਚ ਸਮੂਲੀਅਤ ਕਰਕੇ ਵਾਪਸ ਆ ਰਹੇ ਸਨ। ਮੁਢਲੀ ਪੜਤਾਲ ਦੌਰਾਨ ਇਹ ਘਟਨਾ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ।

ਆਪ ਨੂੰ ਝਟਕਾ: ਜਸਟਿਸ ਜੋਰਾ ਸਿੰਘ ਵੱਲੋਂ ਫ਼ਰੀਦਕੋਟ ਤੋਂ ਅਜਾਦ ਚੋਣ ਲੜਣ ਦਾ ਐਲਾਨ

ਮ੍ਰਿਤਕਾਂ ਵਿਚ ਗੁਰਪ੍ਰੀਤ ਸਿਘ ਉਰਫ਼ ਗੋਪੀ ਗੱਡੀ ਚਲਾ ਰਿਹਾ ਸੀ ਜਦੋਂਕਿ ਉਸਦੇ ਨਾਲ ਉਸਦੇ ਪਿਤਾ ਦਰਸ਼ਨ ਸਿੰਘ, ਮਾਤਾ ਜਸਵਿੰਦਰ ਕੌਰ, ਦੋਸਤ ਜਸਕਰਨ ਸਿੰਘ ਤੇ ਉਸਦੀ ਪਤਨੀ ਵੀ ਸਵਾਰ ਸਨ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਉਸਦੀ ਮਾਤਾ ਜਸਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸਦੇ ਪਿਤਾ ਦਰਸ਼ਨ ਸਿੰਘ ਅਤੇ ਦੋਸਤ ਜਸਕਰਨ ਸਿੰਘ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਦੋਸਤ ਦੀ ਪਤਨੀ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਸੂਚਨਾ ਮੁਤਾਬਕ ਮ੍ਰਿਤਕ ਪ੍ਰਵਾਰ ਦੀ ਸ੍ਰੀ ਮੁਕਤਸਰ ਸਾਹਿਬ ਵਿਖੇ ਟੇਲਰ ਮਾਸਟਰ ਦੀ ਦੁਕਾਨ ਸੀ ਤੇ ਗੋਪੀ ਜੋਕਿ ਸ਼ਾਦੀ-ਸੁਦਾ ਹੈ, ਦੇ ਦੋ ਪੁੱਤਰ ਦੱਸੇ ਜਾ ਰਹੇ ਹਨ। ਫ਼ਿਲਹਾਲ ਇਸ ਘਟਨਾ ਕਾਰਨ ਇਲਾਕੇ ਵਿਚ ਸੋੋਗ ਦਾ ਮਾਹੌਲ ਹੈ।

 

ਪਿੰਡ ਗੋਬਿੰਦਪੁਰਾ ’ਚ ਭਾਜਪਾ ਨੂੰ ਸਵਾਲ ਪੁੱਛਣ ਲਈ ਲਗਾਇਆ ਬੈਨਰ

ਬਠਿੰਡਾ, 12 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਪੰਜਾਬ ਭਰ ਵਿੱਚ ਬੀਜੇਪੀ ਦੇ ਵਿਰੋਧ ਕਰਨ ਦਾ ਦਿੱਤਾ ਹੋਇਆ ਸੱਦਾ ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਧੜੇ ਦੇ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਇਸ ਸੱਦੇ ਨੂੰ ਲਾਗੂ ਕਰਦੇ ਹੋਏ ਬਠਿੰਡੇ ਜ਼ਿਲੇ ਦੇ ਪਿੰਡ ਗੋਬਿੰਦਪੁਰਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ 11 ਨੁਕਤਾ ਸਵਾਲ ਪੁੱਛਣ ਵਾਲਾ ਪਿੰਡ ਵਿੱਚ ਫਲੈਕਸ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਰੋਧ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਕਿਉਂਕਿ ਬਕਾਇਆ ਰਹਿੰਦੀਆਂ ਮੰਗਾਂ ’ਤੇ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਦੋ ਸਾਲਾਂ ਦਾ ਸਮਾਂ ਹੋ ਗਿਆ

ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਪੰਜਾਬ ਵਿੱਚ ਭਾਜਪਾ ਦਾ ਹੋਵੇਗਾ ਵੱਡਾ ਵਿਰੋਧ:ਭਾਕਿਯੂ ਮਾਲਵਾ।

ਪਰ ਕੇਂਦਰ ਸਰਕਾਰ ਵੱਲੋਂ ਇਹਨਾ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸਤੋਂ ਇਲਾਵਾ ਹੁਣ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ’ਚ ਭਾਜਪਾ ਸਰਕਾਰ ਵੱਲੋਂ ਬਾਰਡਰਾਂ ’ਤੇ ਕੰਧਾਂ ਕੱਢ ਦਿੱਤੀਆਂ ਗਈਆਂ। ਜਿਸਦੇ ਚੱਲਦੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਦੇ ਮੈਦਾਨਾਂ ਵਿੱਚ ਨਿਤਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਪਿੰਡ ਪ੍ਰਧਾਨ ਜੈਲਾ ਸਿੰਘ ਚਹਿਲ, ਬੰਤ ਸਿੰਘ, ਗੋਰਾ ਸਿੰਘ, ਨਰ ਸਿੰਘ, ਗੁਰਦੇਵ ਸਿੰਘ, ਨਿੱਕਾ, ਸੁਖਦੇਵ ਸਿੰਘ, ਨੈਬ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ ਬੀਰਾ ਵੱਡੀ ਗਿਣਤੀ ਕਿਸਾਨ ਮੌਜੂਦ ਰਹੇ।

 

ਪਟਿਆਲਾ ਤੋਂ ਡਾ ਗਾਂਧੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਟਕਸਾਲੀ ਕਾਂਗਰਸੀਆਂ ਨੇ ਬੀੜਾਂ ਤੋਪਾਂ

0

ਪਟਿਆਲਾ, 12 ਅਪ੍ਰੈਲ: ਆਗਾਮੀ 1 ਜੂਨ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਪੈਣ ਜਾ ਰਹੀਆਂ ਵੋਟਾਂ ਤੋਂ ਪਹਿਲਾਂ ਸੂਬੇ ਦਾ ਸਿਆਸੀ ਪਾਰਾ ਵਧਦਾ ਜਾ ਰਿਹਾ। ਇੱਕ ਪਾਸੇ ਜਿੱਥੇ ਦਲ-ਬਦਲੀਆਂ ਦਾ ਪ੍ਰੋਗਰਾਮ ਜਾਰੀ ਹੈ, ਉਥੇ ਇੰਨ੍ਹਾਂ ਦਲ-ਬਦਲੀਆਂ ਕਾਰਨ ਪਾਰਟੀਆਂ ਦੇ ਟਕਸਾਲੀਆਂ ਵਿਚ ਬੈਚੇਨੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਅਮਲ ਹੁਣ ਸੂਬੇ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਵੀ ਦੇਖਣ ਨੂੰ ਮਿਲ ਰਿਹਾ, ਜਿਥੇ ਸਾਲ 2014 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਹਾਸਲ ਕਰਨ ਵਾਲੇ ਡਾ ਧਰਮਵੀਰ ਗਾਂਧੀ ਦੀ ਕਾਂਗਰਸ ਵਿਚ ਸਮੂਲੀਅਤ ਤੋਂ ਬਾਅਦ ਟਕਸਾਲੀ ਕਾਂਗਰਸੀਆਂ ਬਗਾਵਤ ਦੇ ਝੰਡੇ ਚੁੱਕਦੇ ਨਜ਼ਰ ਆ ਰਹੇ ਹਨ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਹੀ ਡਾ ਗਾਂਧੀ ਕਾਂਗਰਸ ਪਾਰਟੀ ਵਿਚ ਸਾਮਲ ਹੋਏ ਹਨ ਤੇ ਹੁਣ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੀ ਪੂਰੀ ਚਰਚਾ ਚੱਲ ਰਹੀ ਹੈ।

 

 

ਆਪ ਨੂੰ ਝਟਕਾ: ਜਸਟਿਸ ਜੋਰਾ ਸਿੰਘ ਵੱਲੋਂ ਫ਼ਰੀਦਕੋਟ ਤੋਂ ਅਜਾਦ ਚੋਣ ਲੜਣ ਦਾ ਐਲਾਨ

ਇਸੇ ਗੱਲ ਦੀ ਭਿਣਕ ਪੈਂਦਿਆਂ ਪਟਿਆਲਾ ਲੋਕ ਸਭਾ ਹਲਕੇ ਨਾਲ ਸਬੰਧਤ ਟਕਸਾਲੀ ਕਾਂਗਰਸੀਆਂ ਵੱਲੋਂ ਬੀਤੇ ਕੱਲ ਵੱਡਾ ਇਕੱਠ ਕੀਤਾ ਗਿਆ, ਜਿਸਦੇ ਵਿਚ ਟਿਕਟ ਕਿਸੇ ਸਥਾਨਕ ਆਗੂ ਨੂੰ ਹੀ ਦੇਣ ਦੀ ਮੰਗ ਕੀਤੀ। ਇਸ ਇਕੱਠ ਵਿਚ ਨਗਰ ਕੌਸਲਾਂ ਦੇ ਪ੍ਰਧਾਨ, ਸਾਬਕਾ ਪ੍ਰਧਾਨ, ਸਾਬਕਾ ਚੇਅਰਮੈਨ, ਵੱਖ ਵੱਖ ਬਲਾਕਾਂ ਬਲਾਕ ਕਾਂਗਰਸ ਦੇ ਪ੍ਰਧਾਨ, ਵੱਖ ਵੱਖ ਵਿੰਗਾਂ ਦੇ ਅਹੁੱਦੇਦਾਰਾਂ ਆਦਿ ਨੇ ਦੋਸ਼ ਲਗਾਇਆ ਕਿ ਡਾ ਗਾਂਧੀ ਐਮ.ਪੀ ਹੁੰਦੇ ਸਮੇਂ ਕਿਸੇ ਦੇ ਵੀ ਦੁੱਖ-ਸੁੱਖ ਵਿਚ ਸ਼ਰੀਕ ਨਹੀਂ ਹੁੰਦੇ ਸਨ ਤਾਂ ਨਾਂ ਹੀ ਕਿਸੇ ਨਾਲ ਮੇਲਜੋਲ ਰੱਖਦੇ ਸਨ। ਗੌਰਤਲਬ ਹੈ ਕਿ ਪਟਿਆਲਾ ਤੋਂ ਟਿਕਟ ਦੇ ਲਈ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਇਲਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਸਹਿਤ ਕਈ ਹੋਰ ਕਾਂਗਰਸੀ ਆਗੂ ਭੱਜਦੋੜ ਕਰ ਰਹੇ ਹਨ।

Big News: ਕੇਂਦਰ ਵੱਲੋਂ IAS ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਮੰਨਜੂਰ

ਦੂਜੇ ਪਾਸੇ ਲੰਮਾ ਸਮਾਂ ਕਾਂਗਰਸ ਦੀ ਤਰਫ਼ੋਂ ਪਟਿਆਲਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਬੀਬੀ ਪ੍ਰਨੀਤ ਕੌਰ ਹੁਣ ਭਾਜਪਾ ਵਿਚ ਚਲੇ ਗਏ ਹਨ ਤੇ ਉਕਤ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਥੋਂ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐਨ.ਕੇ.ਸਰਮਾ ਨੂੰ ਝੰਡੀ ਦਿੱਤੀ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਆਪਣੀ ਹਾਈਕਮਾਂਡ ਦੇ ਫੈਸਲੇ ਅੱਗੇ ਸਿਰ ਝੁਕਾਉਂਦੀ ਹੈ ਜਾਂ ਫ਼ਿਰ ਕਿਸੇ ਪੁਰਾਣੇ ਕਾਂਗਰਸੀ ਆਗੂ ਦੀ ਝੋਲੀ ਇਹ ਟਿਕਟ ਪਾਉਂਦੀ ਹੈ।

 

ਆਪ ਨੂੰ ਝਟਕਾ: ਜਸਟਿਸ ਜੋਰਾ ਸਿੰਘ ਵੱਲੋਂ ਫ਼ਰੀਦਕੋਟ ਤੋਂ ਅਜਾਦ ਚੋਣ ਲੜਣ ਦਾ ਐਲਾਨ

0

ਫ਼ਰੀਦਕੋਟ, 12 ਅਪ੍ਰੈਲ: ਸਾਲ 2015 ’ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਲਈ ਬਣੇ ਪਹਿਲੇ ਜਾਂਚ ਕਮਿਸਨ ਦੇ ਮੁਖ਼ੀ (ਰਿਟਾ)ਜਸਟਿਸ ਜੋਰਾ ਸਿੰਘ ਨੇ ਹੁਣ ਫ਼ਰੀਦਕੋਟ ਲੋਕ ਸਭਾਂ ਹਲਕੇ ਤੋਂ ਅਜਾਦ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਆਪ ਆਦਮੀ ਪਾਰਟੀ ਦੇ ਕਾਨੂੰਨੀ ਵਿੰਗ ਦੇ ਚੇਅਰਮੈਨ ਰਹੇ ਜਸਟਿਸ ਜੋਰਾ ਸਿੰਘ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਜਲੰਧਰ ਲੋਕ ਸਭ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ ਪ੍ਰੰਤੂ ਜਿੱਤ ਨਸੀਬ ਨਹੀਂ ਹੋਈ ਸੀ। ਹੁਣ ਪਾਰਟੀ ਵੱਲੋਂ ਫ਼ਰੀਦਕੋਟ ਲੋਕਸਭਾ ਹਲਕੇ ਤੋਂ ਕਾਮੇਡੀਅਨ ਤੇ ਫ਼ਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜਦੋਂਕਿ ਭਾਜਪਾ ਵੱਲੋਂ ਗਾਇਕ ਹੰਸ ਰਾਜ ਹੰਸ ਚੋਣ ਮੈਦਾਨ ਵਿਚ ਹਨ।

Big News: ਕੇਂਦਰ ਵੱਲੋਂ IAS ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਮੰਨਜੂਰ

ਵੱਖ ਵੱਖ ਮੀਡੀਆ ਅਦਾਰਿਆਂ ਨਾਲ ਗਲਬਾਤ ਕਰਦਿਆਂ ਜਸਟਿਸ ਜੋਰਾ ਸਿੰਘ ਨੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ਪਾਰਟੀ ਉਨ੍ਹਾਂ ਦੀ ਉਮੀਦਾਂ ਮੁਤਾਬਕ ਖ਼ਰ੍ਹਾ ਨਹੀਂ ਉਤਰੀ, ਜਦੋਂਕਿ ਉਨ੍ਹਾਂ ਪਾਰਟੀ ਲਈ ਬਹੁਤ ਕੰਮ ਕੀਤਾ ਹੈ। ’’ ਦਸਣਾ ਬਣਦਾ ਹੈ ਕਿ ਅਕਾਲੀ ਸਰਕਾਰ ਦੌਰਾਨ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਦਾ ਗਠਿਨ ਕੀਤਾ ਗਿਆ ਸੀ ਪ੍ਰੰਤੂ ਇਸਦੀ ਰੀਪੋਰਟ ਉਪਰ ਕੋਈ ਅਮਲ ਨਹੀਂ ਕੀਤਾ ਗਿਆ। ਜਿਸ ਕਾਰਨ ਜਸਟਿਸ ਜੋਰਾ ਸਿੰਘ ਨੇ ਨਰਾਜ਼ਗੀ ਜਾਹਰ ਕਰਦਿਆਂ ਸਾਰਾ ਮਾਮਲਾ ਜਨਤਕ ਕਰ ਦਿੱਤਾ ਸੀ ਤੇ ਬਾਅਦ ਵਿਚ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਗਏ ਸਨ।