Home Blog Page 1733

Big News: ਕੇਂਦਰ ਵੱਲੋਂ IAS ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਮੰਨਜੂਰ

0

ਚੰਡੀਗੜ੍ਹ, 11 ਅਪ੍ਰੈਲ: ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੀ IAS ਅਧਿਕਾਰੀ ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਬੀਤੇ ਕੱਲ ਕੇਂਦਰ ਨੇ ਇਹ ਕਾਰਵਾਈ ਕਰ ਦਿੱਤੀ ਸੀ ਤੇ ਰਿਲੀਵਿੰਗ ਦੇ ਆਰਡਰ ਵੀ ਪਰਮਪਾਲ ਕੌਰ ਨੂੰ ਸੌਂਪ ਦਿੱਤੇ ਹਨ। ਇਸਦੀ ਪੁਸ਼ਟੀ ਖ਼ੁਦ ਪਰਮਪਾਲ ਕੌਰ ਨੇ ਵੀ ਕੀਤੀ ਹੈ। ਗੌਰਤਲਬ ਹੈ ਕਿ ਅੱਜ ਭਾਜਪਾ ਵਿਚ ਸਮੂਲੀਅਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸਲ ਮੀਡੀਆ ’ਤੇ ਇੱਕ ਮੈਸੇਜ਼ ਪਾ ਕੇ IAS ਅਧਿਕਾਰੀ ਪਰਮਾਪਲ ਕੌਰ ਮਲੂਕਾ ਦਾ ਹਾਲੇ ਤੱਕ ਅਸਤੀਫ਼ਾ ਨਾ ਹੋਣ ਦਾ ਦਾਅਵਾ ਕਰਦਿਆਂ ਅਸਿੱਧੇ ਢੰਗ ਨਾਲ ਚੇਤਾਵਨੀ ਵੀ ਜਾਰੀ ਕਰ ਦਿੱਤੀ ਸੀ ਤੇ ਅਸਤੀਫ਼ਾ ਦੇਣ ਦੇ ਤਰੀਕੇ ਕਾਰਨ ਅਪਣੀ ਸਾਰੀ ਉਮਰ ਦੀ ਕਮਾਈ ਖ਼ਤਰੇ ’ਚ ਪੈ ਸਕਦੀ ਹੈ।

ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ

ਉਧਰ ਦੇਰ ਸਾਮ ਪੰਜਾਬੀ ਖ਼ਬਰਸਾਰ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਮਲੂਕਾ ਨੇ ਦਸਿਆ ਕਿ ‘‘ ਕੇਂਦਰ ਸਰਕਾਰ ਨੂੰ ਉਨ੍ਹਾਂ ਅਪਣੇ ਅਸਤੀਫ਼ੇ ਦੀ ਕਾਪੀ ਭੇਜੀ ਹੋਈ ਸੀ ਤੇ ਉਸਨੂੰ ਬੀਤੇ ਕੱਲ ਹੀ ਕੇਂਦਰੀ ਪਰਸੋਨਲ ਐਂਡ ਟਰੈਨਿੰਗ ਵਿਭਾਗ ਨੂੂੰ ਮੰਨਜੂਰ ਕਰਕੇ ਉਸਨੂੰ ਰਿਲੀਵ ਕਰ ਦਿੱਤਾ ਸੀ ਤੇ ਉਸਤੋਂ ਬਾਅਦ ਹੀ ਉਨ੍ਹਾਂ ਸਿਆਸੀ ਪਾਰੀ ਸ਼ੁਰੂ ਕੀਤੀ ਹੈ।’’ ਉਨ੍ਹਾਂ ਇਸ ਮਾਮਲੇ ’ਤੇ ਕੋਈ ਹੋਰ ਟਿੱਪਣੀ ਨਹੀਂ ਕੀਤੀ। ਦਸਣਾ ਬਣਦਾ ਹੈ ਕਿ ਪਰਮਪਾਲ ਕੌਰ ਜੋਕਿ ਸਾਲ 2011 ਬੈਚ ਦੇ IAS ਅਧਿਕਾਰੀ ਹਨ, ਵੱਲੋਂ 1 ਅਪ੍ਰੈਲ ਨੂੰ ਅਪਣਾ ਅਸਤੀਫ਼ਾ ਮੁੱਖ ਸਕੱਤਰ ਨੂੰ ਭੇਜਿਆ ਗਿਆ ਸੀ। ਕਾਫ਼ੀ ਦਿਨ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ 6 ਅਪ੍ਰੈਲ ਨੂੰ ਉਸਦੀ ਕਾਪੀ ਕੇਂਦਰ ਦੇ ਪਰਸੋਨਲ ਐਂਡ ਟਰੈਨਿੰਗ ਵਿਭਾਗ ਨੂੰ ਵੀ ਭੇਜ ਦਿੱਤੀ ਸੀ, ਜਿਸਦੇ ਉਪਰ ਇਹ ਕਾਰਵਾਈ ਕੀਤੀ ਗਈ ਹੈ।

 

Big News: ਭਾਜਪਾ ਨੇ ‘ਬਾਦਲ ਪ੍ਰਵਾਰ’ ਨੂੰ ਦਿੱਤਾ ਵੱਡਾ ਝਟਕਾ, ਮਲੂਕੇ ਦੀ ਨੂੰਹ ਤੇ ਪੁੱਤ ਦੀ ਕਰਵਾਈ ਸਮੂਲੀਅਤ

 

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਰਵਾਈ ਗਈ ਜਾਣਕਾਰੀ ਮੁਹੱਈਆ

0

ਰਾਮਪੁਰਾ ਫੂਲ (ਬਠਿੰਡਾ) 11 ਅਪ੍ਰੈਲ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹਾਇਕ ਰਿਟਰਨਿੰਗ ਅਫਸਰ 09-ਫਰੀਦਕੋਟ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਕੰਵਰਜੀਤ ਸਿੰਘ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਟੀ.ਪੀ.ਡੀ.ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਪ ਮੰਡਲ ਮੈਜਿਸਟਰੇਟ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਟਰਾਂਗ ਰੂਮ ਦਾ ਦੌਰਾ ਵੀ ਕੀਤਾ ਗਿਆ।

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ‘ਚ 15 ਅਪ੍ਰੈਲ ਨੂੰ ਕਰੇਗੀ ਸੁਪਰੀਮ ਕੋਰਟ ਸੁਣਵਾਈ

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਥਾਪਿਤ ਕੀਤੇ ਗਏ ਸਟਰਾਂਗ ਰੂਮ ਵਿੱਚ 30 ਅਪ੍ਰੈਲ 2024 ਨੂੰ ਇਸ ਚੋਣ ਹਲਕੇ ਲਈ ਪ੍ਰਾਪਤ ਹੋਣ ਵਾਲੀਆਂ ਈ.ਵੀ.ਐਮਜ, ਸੀ.ਸੀ.ਟੀ.ਵੀ. ਕੈਮਰਿਆਂ ਨੂੰ ਪੁਲਿਸ ਦੀ ਸੁਰੱਖਿਆ ਹੇਠ ਰੱਖਿਆ ਜਾਵੇਗਾ। ਇਸ ਉਪਰੰਤ ਇਨ੍ਹਾਂ ਮਸ਼ੀਨਾਂ ਨੂੰ ਬੈਲਟ ਪੇਪਰ ਪਾ ਕੇ ਤਿਆਰ ਕਰਨ ਸਮੇਂ ਹੀ ਇਹ ਸਟਰਾਂਗ ਰੂਮ ਖੋਲਿ੍ਹਆ ਜਾਵੇਗਾ ਅਤੇ ਮਸ਼ੀਨਾਂ ਤਿਆਰ ਕਰਨ ਉਪਰੰਤ ਇਹ ਸਟਰਾਂਗ ਰੂਮ ਦੁਬਾਰਾ ਉਨ੍ਹਾਂ ਦੀ ਹਾਜ਼ਰੀ ਵਿੱਚ ਸੀਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਪੋਸਟਲ ਪੇਪਰ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ

ਇਸ ਮੌਕੇ ਦੱਸਿਆ ਗਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਵਿਆਂਗ ਅਤੇ ਬਜ਼ੁਰਗ ਵੋਟਰ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ, ਉਨ੍ਹਾਂ ਨੂੰ ਸਬੰਧਤ ਬੀ.ਐਲ.ਓ ਉਨ੍ਹਾਂ ਦੇ ਘਰ ਜਾ ਕੇ ਫਾਰਮ ਨੰ: 12-ਡੀ ਦੇਣਗੇ ਤਾਂ ਕਿ ਅਜਿਹੇ ਵੋਟਰਾਂ ਨੂੰ ਘਰੋਂ ਹੀ ਵੋਟਾਂ ਪਾਉਣ ਦੀ ਸਹੂਲਤ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰਾਂ ਦੀ ਸਹੂਲਤ ਲਈ ਆਪਣੀ-ਆਪਣੀ ਪਾਰਟੀ ਦਾ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਹਦਾਇਤ ਵੀ ਕੀਤੀ ਗਈ।ਇਸ ਮੌਕੇ ਤਹਿਸੀਲਦਾਰ ਰਾਮਪੁਰਾ ਫੂਲ ਸ੍ਰੀ ਅਰਵਿੰਦ ਕੁਮਾਰ ਸਲਵਾਨ, ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਸ੍ਰੀ ਬੀਰਬਲ ਸਿੰਘ, ਬੀ.ਡੀ.ਪੀ.ਓ. ਫੂਲ ਸ੍ਰੀ ਮਹਿਕਮੀਤ ਸਿੰਘ ਆਦਿ ਹਾਜ਼ਰ ਸਨ।

 

ਅਕਾਲੀ ਦਲ ਨੇ ਭਗਵੰਤ ਮਾਨ ਤੇ ਸੰਜੇ ਸਿੰਘ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦੀ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

0

ਚੰਡੀਗੜ੍ਹ, 11 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਰਿਹਾਇਸ਼ ਦੀ ਦੁਰਵਰਤੋਂ ਆਮ ਆਦਮ ਆਦਮੀ ਪਾਰਟੀ (ਆਪ) ਲਈ ਆਉਂਦੀਆਂ ਸੰਸਦੀ ਚੋਣਾਂ ਵਿਚ ਸਿਆਸੀ ਲਾਹਾ ਲੈਣ ਵਾਸਤੇ ਕਰਨ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੀ ਹੈ।ਚੋਣ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਨੇ ਆਪਣੇ ਸਿਆਸੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

ਸੁਖਬੀਰ ਵੱਲੋਂ ਭਾਜ਼ਪਾ ’ਤੇ ਤੰਜ਼: ਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਵਾਲੀਆਂ ਪਾਰਟੀਆਂ ਲਈ ਬਾਰਡਰ ਸੀਲ ਕਰਨ

ਇਹਨਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਪੰਜਾਬ ਦੇ ਮੀਡੀਆ ਪਲੈਟਫਾਰਮ ਦੀ ਦੁਰਵਰਤੋਂ ਆਪ ਦੇ ਸਿਆਸੀ ਏਜੰਡੇ ਦੇ ਪ੍ਰਚਾਰ ਵਾਸਤੇ ਕੀਤੀ ਹੈ।ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮੰਤਰੀਆਂ ਲਈ ਸਿਆਸੀ ਮੀਟਿੰਗ ਆਯੋਜਿਤ ਕੀਤੀ ਜਿਥੇ ਆਉਂਦੀਆਂ ਆਮ ਚੋਣਾਂ ਵਾਸਤੇ ਸਿਆਸੀ ਰਣਨੀਤੀ ਤੈਅ ਕੀਤੀ ਗਈ। ਇਹ ਪ੍ਰਗਟਾਵਾ ਖੁਦ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਮੀਟਿੰਗ ਮਗਰੋਂ ਮੀਡੀਆ ਕੋਲ ਕੀਤਾ ਹੈ ਜਿਸਦੀ ਵੀਡੀਓ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਾਸਤੇ ਤੈਅ ਚੋਣ ਜ਼ਾਬਤੇ ਦੀ ਧਾਰਾ 6 ਦੀ ਉਪ ਧਾਰਾ 1 (ਏ), 2 ਅਤੇ 3 ਦੀ ਉਲੰਘਣਾ ਹੈ।

 

ਸੁਖਬੀਰ ਵੱਲੋਂ ਭਾਜ਼ਪਾ ’ਤੇ ਤੰਜ਼: ਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਵਾਲੀਆਂ ਪਾਰਟੀਆਂ ਲਈ ਬਾਰਡਰ ਸੀਲ ਕਰਨ

0

ਭਾਜਪਾ ਦੇ ਪ੍ਰੋ. ਸੁਮਰਿੰਦਰ ਸਿੰਘ ਸੀੜ੍ਹਾ ਨੂੰ ਅਕਾਲੀ ਦਲ ’ਚ ਕਰਵਾਇਆ ਸ਼ਾਮਲ
ਪਟਿਆਲਾ, 11 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਲਈ ਪੰਜਾਬ ਦੇ ਬਾਰਡਰ ਸੀਲ ਕਰ ਦੇਣ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਸਿਰਫ ਆਪਣੀ ਹਾਈ ਕਮਾਂਡ ਦੀ ਸੁਣਦੀਆਂ ਹਨ ਜਿਵੇਂ ਕਿ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਦੇ ਹਨ ਤੇ ਉਹ ਕਿਸਾਨ ਅੰਦੋਲਨ ਦੇ ਖਿਲਾਫ ਡਟੇ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਸੂਬਾ ਭਾਜਪਾ ਕਾਰਜਕਾਰਨੀ ਮੈਂਬਰ ਤੇ ਪ੍ਰਮੁੱਖ ਸਮਾਜ ਸੇਵੀ ਪ੍ਰੋ. ਸੁਮਰਿੰਦਰ ਸਿੰਘ ਸੀੜ੍ਹਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ। ਉਹਨਾਂ ਨੇ ਪ੍ਰੋ. ਸੀੜ੍ਹਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਪ੍ਰੋ. ਸੀੜ੍ਹਾ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।

ਸ਼ੰਬੂ ਬਾਰਡਰ ‘ਤੇ ਵਾਪਰਿਆ ਵੱਡਾ ਹਾਦਸਾ, ਮਚੀ ਅਫ਼ਰਾ-ਤਫ਼ਰੀ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਸਾਡੇ ਕਿਸਾਨਾਂ ਨੂੰ ਆਪਣੀਆਂ ਮੁਸ਼ਕਿਲਾਂ ਲੈ ਕੇ ਦਿੱਲੀ ਨਹੀਂ ਜਾਣ ਦੇ ਰਹੀ ਅਤੇ ਉਸਨੇ ਕਿਸਾਨਾਂ ’ਤੇ ਗੋਲੀਆਂ ਵੀ ਚਲਾਈਆਂ ਤੇ ਕੌਮੀ ਸ਼ਾਹ ਮਾਰਗ ਸੀਲ ਵੀ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦੇਣ। ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦਿੱਲੀ ਅਤੇ ਪੰਜਾਬ ਵਿਚਾਲੇ ਲੜਾਈ ਬਣ ਗਈਆਂ ਹਨ ਕਿਉਂਕਿ ਪੰਜਾਬੀਆਂ ਨੇ ਹਮੇਸ਼ਾ ਦਿੱਲੀ ਆਧਾਰਿਤ ਪਾਰਟੀਆਂ ਦੇ ਹੱਥਾਂ ਵਿਚ ਮੁਸ਼ਕਿਲਾਂ ਹੀ ਝੱਲੀਆਂ ਹਨ। ਸ: ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਜਪਾ ਵਰਗੀਆਂ ਦਿੱਲੀ ਆਧਾਰਿਤ ਪਾਰਟੀਆਂ ਦੇ ਪੰਜਾਬ ਦੇ ਆਗੂਆਂ ਨੇ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਦੇ ਖਿਲਾਫ ਡੱਟ ਕੇ ਸਟੈਂਡ ਲਿਆ। ਅਕਾਲੀ ਦਲ ਦੇ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ ਅਤੇ ਉਹ ਆਪਣੇ ਜੱਦੀ ਸ਼ਹਿਰ ਪਟਿਆਲਾ ਦਾ ਵਿਕਾਸ ਵੀ ਨਹੀਂ ਕਰ ਸਕੇ।

ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ

ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਅੱਜ ਰਾਜਨੀਤੀ ਵਿਚ ਸਿਧਾਂਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾਕਿ ਅਸੀਂ ਵੇਖ ਰਹੇ ਹਾਂ ਕਿ ਚਾਰ ਵਾਰ ਕਾਂਗਰਸ ਤੋਂ ਐਮ ਪੀ ਬਣਨ ਵਾਲੇ ਅੱਜ ਭਾਜਪਾ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਲ ਬਦਲੀਆਂ ਵਾਲੇ ਇਹਨਾਂ ਲੋਕਾਂ ਨੂੰ ਠੁਕਰਾ ਦੇਣ।ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸਮਾਗਮ ਵਿਚ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵੀ ਹਾਜ਼ਰ ਸਨ।ਬਾਅਦ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੁਤਰਾਣਾ ਹਲਕੇ ਵਿਚ ਪੰਜਾਬ ਬਚਾਓ ਯਾਤਰਾ ਦੀ ਵੀ ਅਗਵਾਈ ਕੀਤੀ ਜਿਥੇ ਉਹਨਾਂ ਨੂੰ ਲਾਮਿਸਾਲ ਹੁੰਗਾਰਾ । ਸੀਨੀਅਰ ਆਗੂ ਕਬੀਰ ਦਾਸਵੀ ਸਨ, ਨੇ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾਈ ਜਾਵੇਗੀ ਤੇ ਅਕਾਲੀ ਦਲ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ।

 

ਰਾਜਪਾਲ ਨੇ ਮਹਾਤਮਾ ਜਿਯੋਤਿਬਾ ਫੂਲੇ ਨੂੰ ਜੈਯੰਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ

0

ਚੰਡੀਗੜ੍ਹ, 11 ਅਪ੍ਰੈਲ: ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਵੀਰਵਾਰ ਨੂੰ ਰਾਜਭਵਨ ਵਿਚ ਮਹਾਤਮਾ ਜਿਯੋਤਿਬਾ ਫੂਲੇ ਨੂੰ ਉਸ ਦੀ ਜੈਯੰਤੀ ’ਤੇ ਸ਼ਰਧਾਂਜਲੀ ਦੇ ਨਮਨ ਕੀਤਾ। ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸ੍ਰੀ ਫੂਲੇ ਇਕ ਪ੍ਰਮੁੱਖ ਸਮਾਜ ਸੁਧਾਰਕ, ਵਿਚਾਰਕ ਅਤੇ ਮਹਾਨ ਸਮਰਪਿਤ ਕਾਰਜਕਰਤਾ ਸਨ। ਉਨ੍ਹਾਂ ਨੇ ਜਾਤੀ ਵਿਵਸਥਾ ਨੁੰ ਚਨੌਤੀ ਦੇਣ, ਹਾਸ਼ਇਏ ’ਤੇ ਰਹਿਣ ਵਾਲੇ ਕੰਮਿਊਨਿਟੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ, ਮਹਿਲਾ ਮਜਬੂਤੀਕਰਣ ਅਤੇ ਵਿਸ਼ੇਸ਼ਕਰ ਮਹਿਲਾਵਾਂ ਦੇ ਨਾਲ-ਨਾਲ ਸਾਰੇ ਲੋਕਾਂ ਲਈ ਸਿਖਿਆ ਨੂੰ ਪ੍ਰੋਤਸਾਹਨ ਦੇਣ ਵਿਚ ਮਹਤੱਵਪੂਰਨ ਭੁਮਿਕਾ ਨਿਭਾਈ।

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ ’ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਮਹਾਤਮਾ ਜਿਯੋਤਿਬਾ ਫੂਲੇ ਜਾਤੀ, ਪੱਥ ਜਾਂ ਲਿੰਗ ਦੀ ਪਰਵਾਹ ਕੀਤੇ ਬਿਨ੍ਹਾਂ ਸਾਰੇ ਮਨੁੱਖਾਂ ਦੀ ਸਮਾਨਤਾ ਵਿਚ ਦ੍ਰਿੜਤਾ ਨਾਲ ਭਰੋਸਾ ਕਰਦੇ ਸਨ। ਰਾਜਪਾਲ ਨੇ ਕਿਹਾ ਕਿ ਮਹਾਤਮਾ ਫੂਲੇ ਨੇ ਸਿਖਿਆ ਨੂੰ ਸਮਾਜਿਕ ਬਦਲਾਅ ਅਤੇ ਮਜਬੂਤੀਕਰਣ ਦੀ ਕੁੰਜੀ ਮੰਨਿਆ ਸੀ। ਉਨ੍ਹਾਂ ਨੇ ਉਸ ਸਮੇਂ ਦੇ ਸਮਾਜਿਕ ਮਾਨਦੰਡਾਂ ਨੂੰ ਤੋੜਦੇ ਹੋਏ ਅਨੁਸੂਚਿਤ ਜਾਤੀ ਦੀ ਕੁੜੀਆਂ ਲਈ ਪਹਿਲਾ ਸਕੂਲ ਖੋਲਿਆ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸਾਵਿਤਰੀਬਾਈ ਫੂਲੇ ਜੀ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸੀ।

 

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ ’ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

0

ਹਾਦਸੇ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ – ਨਾਇਬ ਸਿੰਘ
ਚੰਡੀਗੜ੍ਹ, 11 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਜਿਲ੍ਹਾ ਮਹੇਂਦਰਗੜ੍ਹ ਦੇ ਕਨੀਨਾ ਬਲਾਕ ਦੇ ਪਿੰਡ ਉਨਹਾਨੀ ਵਿਚ ਸਕੂਲ ਬੱਸ ਦੀ ਦੁਰਘਟਨਾ ਵਿਚ ਬੱਚਿਆਂ ਦੇ ਨਿਧਨ ’ਤੇ ਡੁੰਘਾ ਸੋਗ ਪ੍ਰਗਟਾਇਆ। ਉਨ੍ਹਾਂ ਨੇ ਸੋਗ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ਼ਵਰ ਮ੍ਰਿਤਕ ਬੱਚਿਆਂ ਦੀ ਆਤਮਾਵਾਂ ਨੂੰ ਆਪਣੇ ਚਰਣਾਂ ਵਿਚ ਸਥਾਨ ਦਵੇ। ਨਾਇਬ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹਾਦਸੇ ਵਿਚ ਜਖਮੀ ਹੋਏ ਬੱਚਿਆਂ ਦੀਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਥਾਨਕ ਪ੍ਰਸਾਸ਼ਨ ਜਖਮੀਆਂ ਦੀ ਸਹਾਇਤਾ ਲਈ ਮੁਸਤੈਦ ਹੈ।

ਛੁੱਟੀ ਵਾਲੇ ਦਿਨ ਖੁੱਲੇ ਸਕੂਲ ’ਚ ਬੱਚੇ ਲਿਜਾ ਰਹੀ ਸਕੂਲ ਬੱਸ ਪਲਟੀ, ਸੱਤ ਬੱਚਿਆਂ ਦੀ ਮੌਤ, ਦਰਜ਼ਨਾਂ ਜਖਮੀ

 

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ‘ਚ 15 ਅਪ੍ਰੈਲ ਨੂੰ ਕਰੇਗੀ ਸੁਪਰੀਮ ਕੋਰਟ ਸੁਣਵਾਈ

ਨਵੀਂ ਦਿੱਲੀ, 11 ਅਪ੍ਰੈਲ: ਕਰੀਬ 20 ਦਿਨ ਪਹਿਲਾਂ ਈਡੀ ਵੱਲੋਂ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਦੇ ਮਾਮਲੇ ਚ ਹੁਣ ਸੁਪਰੀਮ ਕੋਰਟ 15 ਅਪ੍ਰੈਲ ਨੂੰ ਸੁਣਵਾਈ ਕਰੇਗੀ। ਦਿੱਲੀ ਹਾਈਕੋਰਟ ਵੱਲੋਂ ਕੇਜਰੀਵਾਲ ਦੁਆਰਾ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਉਹਨਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਦੋ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਖੜਕਾਏ ਦਰਵਾਜ਼ੇ ਵਿੱਚ ਸ੍ਰੀ ਕੇਜਰੀਵਾਲ ਦੇ ਵਕੀਲਾਂ ਨੇ ਇਸ ਮਾਮਲੇ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ 15 ਅਪ੍ਰੈਲ ਨੂੰ ਨੀਅਤ ਕੀਤੀ ਹੈ। ਗੌਰਤਲਬ ਹੈ ਕਿ 21 ਮਾਰਚ ਦੀ ਦੇਰ ਸ਼ਾਮ ਨੂੰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ਤੋਂ ਗਿਰਫਤਾਰ ਕਰ ਲਿਆ ਸੀ।

ਸ਼ੰਬੂ ਬਾਰਡਰ ‘ਤੇ ਵਾਪਰਿਆ ਵੱਡਾ ਹਾਦਸਾ, ਮਚੀ ਅਫ਼ਰਾ-ਤਫ਼ਰੀ

ਜਿਸ ਤੋਂ ਬਾਅਦ 22 ਮਾਰਚ ਨੂੰ ਅਦਾਲਤ ਅੱਗੇ ਪੇਸ਼ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਇਸ ਤੋਂ ਬਾਅਦ ਦੂਜੀ ਵਾਰ ਮੁੜ ਅਦਾਲਤ ਨੇ ਤਿੰਨ ਦਿਨਾਂ ਲਈ ਈਡੀ ਨੂੰ ਪੁਲਿਸ ਰਿਮਾਂਡ ਦਿੱਤਾ ਸੀ। ਉਸ ਤੋਂ ਬਾਅਦ ਸ੍ਰੀ ਕੇਜਰੀਵਾਲ ਨਿਆਇਕ ਹਿਰਾਸਤ ਅਧੀਨ ਤਿਹਾੜ ਜੇਲ ਵਿੱਚ ਬੰਦ ਹਨ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਭਾਜਪਾ ਉੱਪਰ ਸਿਆਸੀ ਕਿੜ ਕੱਢਣ ਲਈ ਆਪ ਆਗੂਆਂ ਦੀਆਂ ਗਿ੍ਫਤਾਰੀਆਂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਸ੍ਰੀ ਕੇਜਰੀਵਾਲ ਵੱਲੋਂ ਆਪਣੇ ਵਕੀਲਾਂ ਰਾਹੀਂ ਈਡੀ ਦੁਆਰਾ ਕੀਤੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਠਹਿਰਾਉਂਦਿਆਂ ਅਦਾਲਤ ਕੋਲੋਂ ਇਨਸਾਫ ਦੀ ਮੰਗ ਕੀਤੀ ਸੀ। ਹਾਲਾਂਕਿ ਦਿੱਲੀ ਹਾਈਕੋਰਟ ਵਿੱਚ ਉਹਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈ ਸਕਿਆ ਪ੍ਰੰਤੂ ਹੁਣ ਸਾਰਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ‘ਤੇ ਟਿਕੀਆਂ ਹੋਈਆਂ ਹਨ।

ਸ਼ੰਬੂ ਬਾਰਡਰ ‘ਤੇ ਵਾਪਰਿਆ ਵੱਡਾ ਹਾਦਸਾ, ਮਚੀ ਅਫ਼ਰਾ-ਤਫ਼ਰੀ

ਸ਼ੰਬੂ: ਸ਼ੰਬੂ ਬਾਰਡਰ ਤੋਂ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿਸਾਨਾਂ ਦੇ ਟੈਂਟ ਨੂੰ ਅਚਾਨਕ ਅੱਗ ਲੱਗ ਗਈ ਹੈ। ਅੱਗ ਲੱਗਣ ਨਾਲ ਹਰ ਪਾਸੇ ਅਫਰਾ-ਤਫਰੀ ਦਾ ਮਾਹੌਲ ਨਜ਼ਰ ਆ ਰਿਹਾ। ਅੱਗ ਲੱਗਣ ਦਾ ਕਾਰਨ ਸ਼ਰਟ ਸਰਕਟ ਦੱਸਿਆ ਜਾ ਰਿਹਾ। ਇਸ ਹਾਦਸੇ ਵਿੱਚ ਕਈ ਟੈਂਟ ਜਲ ਕੇ ਸਵਾਹ ਹੋ ਚੁੱਕੇ ਹਨ। ਉਥੇ ਹੀ ਦੂਜੇ ਪਾਸੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਇਸ ਵਾਪਰੀ ਘਟਨਾ ਤੇ ਆਪਣਾ ਬਿਆਨ ਦਿੱਤਾ ਹੈ ।ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਪਹਿਲਾਂ ਵੀ ਮੰਗ ਕੀਤੀ ਸੀ ਕਿ ਸਾਨੂੰ ਬਾਰਡਰ ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਮੁਹਈਆ ਕਰਾਈ ਜਾਵੇ ਪਰ ਸਰਕਾਰ ਵੱਲੋਂ ਸਾਡੀ ਮੰਗ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਗੱਲਾਂ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ|

 

ਪ੍ਰੋਫ਼ੈਸਰ ਸੁਖਦੇਵ ਸਿੰਘ ਨੂੰ ਭਾਵਭਿੰਨੀ ਵਿਦਾਇਗੀ ਭੋਗ 14 ਅਪ੍ਰੈਲ ਨੂੰ

0

ਮਾਨਸਾ, 11 ਅਪਰੈਲ : ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਅਰਥ ਸ਼ਾਸਤਰ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਸੁਖਦੇਵ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੇ ਭਾਵ ਭਿੰਨੀ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਤਾ ਨੂੰ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ ਮੋਹਾਲੀ ਅਤੇ ਜਸਵਿੰਦਰ ਸਿੰਘ ਕਾਹਨ ਮੁੱਖ ਅਧਿਆਪਕ ਜਟਾਣਾ ਕਲਾਂ ਨੇ ਨਿਭਾਈ। ਉਹ ਇਲਾਕੇ ਵਿੱਚ ਪੁੰਨ ਦਾਨ ਲਈ ਮੋਹਰੀ ਇਨਸਾਨਾਂ ਵਿਚ ਮੰਨੇ ਜਾਂਦੇ ਐ, ਉਹ ਆਪਣੇ ਪਿੱਛੇ ਸੁਪਤਨੀ,ਦੋ ਸਪੁੱਤਰ,ਸਪੁੱਤਰੀ, ਪੋਤੇ ਪੋਤੀਆਂ, ਦੋਹਤੇ, ਦੋਹਤੀਆਂ, ਰਿਸ਼ਤੇਦਾਰਾਂ, ਅਤੇ ਅੰਗਾਂ-ਸਾਕਾਂ, ਸਮੇਤ ਮਿੱਤਰਾਂ ਦਾ ਵੱਡਾ ਬਾਗ ਬਗੀਚਾ ਛੱਡ ਗਏ ਹਨ।

ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਪੰਜਾਬ ਵਿੱਚ ਭਾਜਪਾ ਦਾ ਹੋਵੇਗਾ ਵੱਡਾ ਵਿਰੋਧ:ਭਾਕਿਯੂ ਮਾਲਵਾ।

ਪ੍ਰੋ.ਸੁਖਦੇਵ ਸਿੰਘ ਲਗਭੱਗ ਹੁਣ 83 ਸਾਲਾਂ ਦੀ ਉਮਰ ਦੌਰਾਨ ਵੀ ਮਾਨਸਾ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਸਕੂਲਾਂ ਚ ਆਉਂਦੇ ਖਾਲਸਾ ਹਾਈ ਸਕੂਲ ਮਾਨਸਾ ਦੇ ਡਾਇਰੈਕਟਰ ਵਜੋਂ ਕੰਮ ਕਰਦੇ ਸਨ। ਉਹ ਪ੍ਰੋ.ਅਜਮੇਰ ਔਲਖ ਯਾਦਗਾਰੀ ਕਮੇਟੀ ਦੇ ਪਹਿਲੇ ਪ੍ਰਧਾਨ ਵਜੋਂ ਵੀ ਕੰਮ ਕੀਤਾ। ਉਹ ਲੰਮਾ ਸਮਾਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਅਗਵਾਈ ਚ ਵਿਚ ਜੋ ਅਨੁਸ਼ਾਸਨ ਦਾ ਪਾਠ ਪੜ੍ਹਿਆ ਉਹ ਅੱਜ ਵੀ ਯਾਦ ਕਰਦੇ ਹਨ। ਅੱਜ ਸੰਸਕਾਰ ਮੌਕੇ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ, ਪੰਜਾਬ ਫਾਰਮਜ਼ ਐਂਡ ਵਰਕਰਜ਼ ਕਮਿਸ਼ਨ ਦੇ ਚੇਅਰਮੈਨ ਡਾ.ਸੁਖਪਾਲ ਸਿੰਘ,ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਅਫ਼ਸਰ ਰਣਦੀਪ ਸਿੰਘ ਆਹਲੂਵਾਲੀਆ, ਸ੍ਰੀਮਤੀ ਮਨਜੀਤ ਕੌਰ ਔਲਖ,

ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ

ਪ੍ਰੋ ਮੱਘਰ ਸਿੰਘ,ਪ੍ਰੋ.ਜਗਤਾਰ ਜੋਗਾ, ਡਾ.ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ,ਸਿਵਲ ਸਰਜਨ ਮਾਨਸਾ ਡਾ.ਰਣਜੀਤ ਰਾਏ,ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ, ਸੈਕਟਰੀ ਵਿਸ਼ਵਦੀਪ ਬਰਾੜ, ਨਾਟਕਕਾਰ ਬਲਰਾਜ ਮਾਨ,ਸੋਸ਼ਲਿਸਟ ਪਾਰਟੀ ਇੰਡੀਆ ਦੇ ਵਾਈਸ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਐਡਵੋਕੇਟ ਵਿਜੈ ਸਿੰਗਲਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਫਿਲਮੀ ਅਦਾਕਾਰ ਰਾਜ ਜੋਸ਼ੀ,ਅਮਨ ਧਾਲੀਵਾਲ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਡਾ ਸੰਦੀਪ ਘੰਡ, ਡਿਪਟੀ ਡੀਈਓ ਅਸ਼ੋਕ ਕੁਮਾਰ,ਪ੍ਰੋ ਸੁਪਨਦੀਪ ਕੌਰ, ਸੀਨੀਅਰ ਕਾਂਗਰਸੀ ਆਗੂ ਕਰਮ ਚੌਹਾਨ, ਦਰਸ਼ਨ ਜੋਗਾ,ਸੁਭਾਸ਼ ਬਿੱਟੂ, ਹਰਦੀਪ ਸਿੱਧੂ ਅਤੇ ਹੋਰ ਇਲਾਕੇ ਭਰ ਦੀਆਂ ਧਾਰਮਿਕ, ਰਾਜਸੀ , ਸਿੱਖਿਆ, ਕਿਸਾਨ,ਸਮਾਜਿਕ ਸੰਗਠਨਾਂ ਦੇ ਆਗੂ ਹਾਜ਼ਰ ਸਨ।

 

ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਪੰਜਾਬ ਵਿੱਚ ਭਾਜਪਾ ਦਾ ਹੋਵੇਗਾ ਵੱਡਾ ਵਿਰੋਧ:ਭਾਕਿਯੂ ਮਾਲਵਾ।

ਬਠਿੰਡਾ, 11 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੱਲੋਂ ਤੇ ਸੂਬਾ ਜਨਰਲ ਸਕੱਤਰ ਨਛੱਤਰ ਸਿੰਘ ਜੈਤੋ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਲੰਮੇ ਸਮੇਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਰਾਜ ਕਰਦੀ ਰਹੀ ਹੈ।ਭਾਜਪਾ ਸਰਕਾਰ ਦੇ ਸਮੇਂ ਤਿੰਨ ਕਾਲੇ ਕਾਨੂੰਨ ਬਣੇ ਜਿਨਾਂ ਨੂੰ ਰੱਦ ਕਰਾਉਣ ਵਾਸਤੇ ਲਗਾਤਾਰ ਦਿੱਲੀ ਵਿਖੇ ਅੰਦੋਲਨ ਲੜਿਆ ਗਿਆ। ਜਿਸ ਵਿੱਚ 750 ਤੋਂ ਜਿਆਦਾ ਕਿਸਾਨ ਮਜ਼ਦੂਰ ਸ਼ਹੀਦ ਹੋਏ ਤੇ ਦੁਨੀਆ ਪੱਧਰ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ।ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠਾਂ ਤਿੰਨ ਕਾਲੇ ਕਾਨੂੰਨ ਰੱਦ ਕਰ ਦਿੱਤੇ ਸੀ ਪਰ ਹੁਣ ਇੰਨਾ ਕਾਲੇ ਕਨੂੰਨਾਂ ਨੂੰ ਟੇਢੇ ਢੰਗ ਦੇ ਨਾਲ ਲਾਗੂ ਕਰਨ ਦੀ ਤਿਆਰੀ ਦੇ ਵਿੱਚ ਹੈ ।

ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ

ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਹਿੰਦੀਆਂ ਕਿਸਾਨੀ ਅੰਦੋਲਨ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਤੇ ਨਾਲ ਹੀ ਜੋ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਹੋਏ ਜਬਰ ਦੇ ਵਿਰੋਧ ਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਭਾਜਪਾ ਲੀਡਰਾਂ ਦਾ ਵਿਰੋਧ ਹੋਵੇਗਾ ਤੇ ਹਰ ਇੱਕ ਪ੍ਰੋਗਰਾਮ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ ਤੇ ਵੱਡਾ ਰੋਸ ਪ੍ਰਦਰਸ਼ਨ ਹੋਵੇਗਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਹਿੱਸਾ ਲੈਣਗੇ ।

Big News: ਭਾਜਪਾ ਨੇ ‘ਬਾਦਲ ਪ੍ਰਵਾਰ’ ਨੂੰ ਦਿੱਤਾ ਵੱਡਾ ਝਟਕਾ, ਮਲੂਕੇ ਦੀ ਨੂੰਹ ਤੇ ਪੁੱਤ ਦੀ ਕਰਵਾਈ ਸਮੂਲੀਅਤ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਜਪਾ ਲੀਡਰਾਂ ਨੂੰ ਸਵਾਲ ਕਰਨੇ ਹਨ ।ਉਹ ਸਵਾਲ ਵੀ ਸਾਰੇ ਲੋਕਾਂ ਦੇ ਸਾਹਮਣੇ ਕੀਤੇ ਜਾਣਗੇ ਤੇ ਉਹ ਸੰਯੁਕਤ ਕਿਸਾਨ ਮੋਰਚੇ ਵਾਲੇ ਹਰ ਇੱਕ ਸਵਾਲ ਦਾ ਜਵਾਬ ਦਿੱਤੇ ।ਬਿਨਾਂ ਕਿਸੇ ਵੀ ਲੀਡਰ ਨੂੰ ਜਾਣ ਨਹੀਂ ਦਿੱਤਾ ਜਾਵੇਗਾ ।ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਚੋਣਾਂ ਵਿੱਚ ਆਉਣ ਵਾਲੀਆਂ ਹਰ ਇੱਕ ਰਾਜਨੀਤਿਕ ਪਾਰਟੀ ਜੋ ਕਿਸਾਨਾਂ ਮਜ਼ਦੂਰਾਂ ਨਾਲ ਚੋਣ ਮੈਨੀਫੈਸਟੋ ਵਿੱਚ ਵਾਅਦੇ ਕਰਦੀ ਹੈ ।ਉਹ ਵਾਅਦੇ ਹਰ ਹਾਲਤ ਪੂਰੇ ਹੋਣੇ ਚਾਹੀਦੇ ਹਨ। ਜੇਕਰ ਸੱਤਾ ਵਿੱਚ ਆਉਣ ਵਾਲੀ ਪਾਰਟੀ ਤੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਜਾਂਦੇ ਤਾਂ ਉਸ ਉੱਪਰ ਕਾਰਵਾਈ ਉਹ ਹੋਣੀ ਚਾਹੀਦੀ ਹੈ। ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਭਾਜਪਾ ਦਾ ਵਿਰੋਧ ਕਰਕੇ ਸਵਾਲ ਪੁੱਛੇ ਜਾਣਗੇ।