ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੇ ਬੀਤੇ ਦਿਨ ਬਸਪਾ ‘ਚ ਸ਼ਾਮਲ ਹੋ ਗਏ ਸੀ। ਅੱਜ ਬਸਪਾ ਨੇ ਸੁਰਿੰਦਰ ਕੰਬੋਜ਼ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅੱਗਲੇ ਆਉਣ ਵਾਲੇ ਕੁਝ ਦਿਨਾਂ ਵਿਚ ਮਾਇਆਵਤੀ ਦੀ ਬਸਪਾ ਪਾਰਟੀ ਪੰਜਾਬ ਦੀ ਬਾਕੀ ਬਚੀ ਸੀਟਾਂ ‘ਤੇ ਜਲਦ ਹੀ ਉਮੀਦਵਾਰ ਐਲਾਨ ਸਕਦੀ ਹੈ।
ਸੰਜੇ ਦੱਤ ਨਹੀਂ ਲੜਣਗੇ ਲੋਕ ਸਭਾ ਚੋਣ, ਖੁਦ ਦਿੱਤੀ ਸਾਰੀ ਜਾਣਕਾਰੀ, ਪੜ੍ਹੋ
ਚੰਡੀਗੜ੍ਹ: ਅੱਜ ਸਵੇਰ ਤੱਕ ਸਿਆਸੀ ਗਲੀਆਰਿਆ ਵਿਚ ਇਹ ਗੁੰਜ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਪਰ ਹੁਣ ਸੰਜੇ ਦੱਤ ਨੇ ਖੁਦ ਟਵੀਟ ਕਰਕੇ ਲੋਕ ਸਭਾ ਚੋਣ ਲੜਣ ਦੀ ਖ਼ਬਰਾਂ ਦਾ ਖੰਡਣ ਕੀਤਾ ਹੈ। ਉਨ੍ਹਾਂ ਟਵੀਟ ਕਰ ਲਿਖਿਆ ਕੀ “ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸਾਰੀਆਂ ਅਫਵਾਹਾਂ ਨੂੰ ਅਰਾਮ ਦੇਣਾ ਚਾਹਾਂਗਾ। ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੈਂਗਸਟਰ ਦੇ ਪਿਤਾ ਨੂੰ ਐਲਾਨਿਆ ਆਪਣਾ ਉਮੀਦਵਾਰ
ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਵਿੱਚ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ‘ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ।” ਤੁਹਾਨੂੰ ਦੱਸ ਦਈਏ ਕੀ ਅਫਵਾਹਾਂ ਦੇ ਬਾਜ਼ਾਰ ‘ਚ ਇਹ ਚਰਚਾ ਸੀ ਕਿ ਕਾਂਗਰਸ ਸੰਜੇ ਦੱਤ ਨੂੰ ਕਰਨਾਲ ਵਿੱਚ ਮਨੋਹਰ ਲਾਲ ਖੱਟਰ ਖ਼ਿਲਾਫ਼ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ।
I would like to put all rumours about me joining politics to rest. I am not joining any party or contesting elections. If I do decide to step into the political arena then I will be the first one to announce it. Please refrain from believing what is being circulated in the news…
— Sanjay Dutt (@duttsanjay) April 8, 2024
ਕੇਂਦਰ ਵੱਲੋਂ ਪੰਚਾਇਤਾਂ ਨੂੰ ਭੇਜੇ ਸਰਕਾਰੀ ਕੈਲੰਡਰ ‘ਤੇ ਵਿਵਾਦ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ ਦੀ ਪੰਚਾਇਤਾਂ ਨੂੰ ਸਰਕਾਰੀ ਕਲੰਡਰ ਭੇਜੇ ਗਏ ਹਨ। ਪਰ ਹੁਣ ਇਨ੍ਹਾਂ ਕਲੈਂਡਰਾਂ ਨੂੰ ਲੈ ਕੇ ਵਿਵਾਦ ਹੁੰਦਾ ਦਿਖਾਈ ਦੇ ਰਿਹਾ। ਦਰਅਸਲ ਜੋ ਕਲੈਂਡਰ ਕੇਂਦਰੀ ਸਰਕਾਰ ਵੱਲੋਂ ਭੇਜੇ ਗਏ ਸੀ ਉਹਨਾਂ ਛਿਪਾਈ ਗੁਜਰਾਤੀ ਭਾਸ਼ਾ ਵਿਚ ਕੀਤੀ ਗਈ ਸੀ। ਅਕਾਲੀ ਦਲ ਦੇ ਆਗੂ ਬੰਟੀ ਰੋਮਾਨਾ ਨੇ ਗੁਜਰਾਤੀ ਭਾਸ਼ਾ ਵਿਚ ਭੇਜੇ ਗਏ ਇਸ ਕਲੰਡਰ ਨੂੰ ਲੈ ਕੇ ਕੇਂਦਰੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕੀ ਕੇਂਦਰ ਸਰਕਾਰ ਜਾਣ-ਬੁਝ ਕੇ ਪੰਜਾਬੀ ਭਾਸ਼ਾ ਦਾ ਘਾਣ ਕਰ ਰਹੀ ਹੈ।
Govt of India sends calendars in Gujrati language to panchayats in Punjab.
ਇਹ ਸਾਡੀ ਮਾਂ ਬੋਲੀ ਅਤੇ ਵਿਰਸੇ ਤੇ ਸਿੱਧਾ ਹਮਲਾ ਹੈ I
ਇਹ ਰਾਸ਼ਟਰੀ ਪਾਰਟੀਆਂ ਸਾਡੀ ਮਾਂ ਬੋਲੀ ਤੇ ਵਿਰਸੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ I@BJP4India @INCIndia @AamAadmiParty pic.twitter.com/wt7hzBa8Vn— Parambans Singh Romana (@ParambansRomana) April 8, 2024
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੈਂਗਸਟਰ ਦੇ ਪਿਤਾ ਨੂੰ ਐਲਾਨਿਆ ਆਪਣਾ ਉਮੀਦਵਾਰ
ਅੰਮ੍ਰਿਤਸਰ: ਲੋਕ ਸਭਾ ਚੋਣਾ ਸਿਰ ਤੇ ਹਨ ‘ਤੇ ਹਰੇਕ ਸਿਆਸੀ ਪਾਰਟੀਆ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਸਾਹਿਬ ਤੋਂ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਅਤੇ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਆਪਣਾ ਉਮੀਦਵਾਰ ਐਲਾਨੀਆ ਹੈ। ਜੇਕਰ ਗੱਲ ਕਰੀਏ ਫਿਰੋਜ਼ਪੁਰ ਸੀਟ ਤੋਂ ਤਾਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਪਾਰਟੀ ਨੇ ਆਪਣੀ ਉਮੀਦਵਾਰ ਐਲਾਨੀਆ ਹੈ।

ਲੁਧਿਆਣਾ ਦੇ ਸਿਵਲ ਹਸਪਤਾਲ ’ਚ ਲੱਗੀ ਭਿਆਨਕ ਅੱਗ
ਲੁਧਿਆਣਾ, 8 ਅਪ੍ਰੈਲ: ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਇਸ ਅੱਗੇ ’ਤੇ ਕਾਬੂ ਪਾਉਣ ਲਈ ਪ੍ਰਸਾਸ਼ਨ ਤੇ ਫ਼ਾਈਰ ਬ੍ਰਿਗੇਡ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਇਹ ਅੱਗ ਲੱਗਣ ਦੀ ਘਟਨਾ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ ਤੇ ਇਸਦੇ ਪਿੱਛੇ ਕਾਰਨ ਹਸਪਤਾਲ ਵਿਚ ਲੱਗੇ ਆਕਸ਼ੀਜਨ ਪਲਾਂਟ ਦੇ ਇਲੈਕਟ੍ਰਾਨਿਕ ਪੈਨਲ ਵਿਚ ਕੋਈ ਗੜਬੜੀ ਹੋਣਾ ਦਸਿਆ ਜਾ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਤੇ ਹੋਰ ਅਮਲਾ ਫੈਲਾ ਪੁੱਜਿਆ ਤੇ ਅੱਗ ’ਤੇ ਕਾਬੁੂ ਪਾ ਲਿਆ ਗਿਆ।
ਹਰਿਆਣਾ ’ਚ ਭਾਜਪਾ ਦੀ ਸਹਿਯੋਗੀ ਰਹੀ ‘ਜਜਪਾ’ ਨੂੂੰ ਲੱਗੇਗਾ ਵੱਡਾ ਝਟਕਾ
ਕਈ ਵਿਧਾਇਕਾਂ ਤੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਕਾਂਗਰਸ ਵਿਚ ਸਮੂਲੀਅਤ ਦੀ ਚਰਚਾ
ਚੰਡੀਗੜ੍ਹ, 8 ਅਪ੍ਰੈਲ: ਕਰੀਬ ਸਾਢੇ ਚਾਰ ਸਾਲ ਹਰਿਆਣਾ ਵਿਚ ਭਾਜਪਾ ਨਾਲ ਗਠਜੋੜ ਕਰਕੇ ਸੱਤਾ ਦਾ ਅਨੰਦ ਮਾਣਨ ਵਾਲੀ ਜਜਪਾ ਪਾਰਟੀ ਨੂੰ ਪਿਛਲੇ ਦਿਨੀਂ ਭਾਜਪਾ ਵੱਲੋਂ ਗਠਜੋੜ ਤੋਂ ਬਾਹਰ ਕਰਨ ਤੋਂ ਬਾਅਦ ਹੁਣ ਮੁੜ ਦੂਜਾ ਵੱਡਾ ਝਟਕਾ ਲੱਗਣ ਦੀ ਚਰਚਾ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੇ ਬਾਗੀ ਪੋਤੇ ਦੁਸ਼ਿਅੰਤ ਚੋਟਾਲਾ ਦੀ ਅਗਵਾਈ ਵਾਲੀ ਇਸ ਪਾਰਟੀ ਕੋਲ ਮੌਜੂਦਾ ਸਮੇਂ 10 ਵਿਧਾਇਕ ਹਨ, ਜਿੰਨ੍ਹਾਂ ਵਿਚੋਂ ਕਈਆਂ ਦੇ ਬਾਗੀ ਹੋਕੇ ਦੂਜੀਆਂ ਪਾਰਟੀਆਂ ਵਿਚ ਜਾਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸੇ ਤਰ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਰਿਆਣਾ ਦੇ ਸਿਰਕੱਢ ਆਗੂ ਨਿਸ਼ਾਨ ਸਿੰਘ ਦੇ ਵੀ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾਉਣ ਦੀਆਂ ਕਿਆਸਅਰਾਈਆਂ ਲਗਾਤਾਰ ਤੇਜ਼ ਹੋ ਰਹੀਆਂ ਹਨ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕੁੱਝ ਵਿਧਾਇਕਾਂ ਦੀ ਭਾਜਪਾ ਨਾਲ ਨੇੜਤਾ ਦੀ ਚਰਚਾ ਚੱਲਦੀ ਰਹੀ ਹੈ। ਹੁਣ ਵੀ ਕੁੱਝ ਵਿਧਾਇਕ ਪਾਰਟੀ ਲਾਈਨ ’ਤੇ ਚੱਲਣ ਦੀ ਬਜਾਏ ਦੂਰੀ ਬਣਾ ਕੇ ਚੱਲ ਰਹੇ ਹਨ। ਹੁਣ ਜੋ ਨਵੀਂ ਚਰਚਾ ਸੁਣਾਈ ਦੇ ਰਹੀ ਹੈ, ਉਸਦੇ ਮੁਤਾਬਕ ਕਾਂਗਰਸ ਪਾਰਟੀ ਨੇ ਇੰਨ੍ਹਾਂ ਬਾਗੀ ਵਿਧਾਇਕਾਂ ਨੂੰ ਅਪਣੇ ਨਾਲ ਮਿਲਾਉਣ ਦੀ ਤਿਆਰੀ ਵਿੱਢੀ ਹੋਈ ਹੈ ਪ੍ਰੰਤੂ ਮਸਲਾ ਮੁੜ ਅਗਲੀ ਚੋਣਾਂ ਵਿਚ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਦਾ ਹੈ। ਸੂਬੇ ਦੇ ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਹਰਿਆਣਾ ਦੀ ਰਾਜਨੀਤੀ ਵਿਚ ਵੱਡੇ ਫ਼ੇਰਬਦਲ ਹੋ ਸਕਦੇ ਹਨ ਪ੍ਰੰਤੂ ਇਸਦੇ ਲਈ ਇੰਤਜਾਰ ਕਰਨਾਂ ਪੈਣਾ ਹੈ।
ਦੇਸ਼ ਦੇ ਹਿੱਤ ਲਈ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣਾ ਅਤਿ ਜ਼ਰੂਰੀ -ਕਾਮਰੇਡ ਜਤਿੰਦਰ ਪਾਲ ਸਿੰਘ
11 ਅਪ੍ਰੈਲ ਜਲੰਧਰ ਰੈਲੀ ਦੀਆਂ ਤਿਆਰੀਆਂ ਮੁਕੰਮਲ -ਕਾਮਰੇਡ ਸੁਖਮਿੰਦਰ ਸਿੰਘ ਬਾਠ
ਬਠਿੰਡਾ, 8 ਅਪ੍ਰੈਲ: ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀ.ਪੀ.ਆਈ.ਐੱਮ ਜ਼ਿਲ੍ਹਾ ਬਠਿੰਡਾ ਦੀ ਜਨਰਲ ਬਾਡੀ ਦੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਕਾਮਰੇਡ ਗੁਰਦੇਵ ਸਿੰਘ ਭਗਤਾ ਯਾਦਗਾਰ ਹਾਲ ਵਿੱਚ ਜ਼ਿਲ੍ਹਾ ਸਕੱਤਰ ਕਾਮਰੇਡ ਡਾਕਟਰ ਸੁਖਮਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਮੇਘ ਰਾਜ ਸ਼ਰਮਾ ਵੱਲੋਂ ਕੀਤੀ ਗਈ।ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 11 ਅਪ੍ਰੈਲ ਨੂੰ ਸੀ.ਪੀ.ਆਈ.ਐੱਮ ਦੇ ਜਲੰਧਰ ਤੋਂ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ।ਜ਼ਿਲ੍ਹਾ ਬਠਿੰਡਾ ਵੱਲੋਂ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਜਲੰਧਰ ਵਿਖੇ ਹੋ ਰਹੀ ਰੈਲੀ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਅਗਾਮੀ ਚੋਣਾਂ ਦੇ ਸੰਬੰਧ ਵਿੱਚ ਆਗੂ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਅਜਿਹੇ ਸਮੇਂ ’ਤੇ ਹੋ ਰਹੀਆਂ ਹਨ ਜਦੋਂ ਭਾਰਤ ਦਾ ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਦਹਾਕੇ ਲੰਬੇ ਸ਼ਾਸਨ ਦੁਆਰਾ ਪੈਦਾ ਹੋਏ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਡੇ-ਵੱਡੇ ਕਾਰਪੋਰੇਟ, ਦੇਸੀ ਅਤੇ ਵਿਦੇਸ਼ੀ ਦੇ ਫਾਇਦੇ ਲਈ ਕੰਮ ਕਰ ਰਹੀ ਹੈ।ਮੋਦੀ ਸਰਕਾਰ ਬੁਖਲਾਹਟ ਵਿੱਚ ਆ ਕੇ ਵਿਰੋਧੀ ਧਿਰਾਂ ਦੇ ਖਿਲਾਫ਼ ਕਾਰਵਾਈ ਕਰਵਾ ਰਹੀ ਹੈ। ਇਸ ਲਈ ਆਗਾਮੀ ਚੋਣਾਂ ਵਿੱਚ ਇਸ ਕਾਰਪੋਰੇਟ ਫਿਰਕੂ ਗਠਜੋੜ ਨੂੰ ਹਰਾਉਣਾ ਅਤੇ ਸੀ.ਪੀ.ਆਈ.ਐੱਮ ਖੱਬੀਆਂ ਪਾਰਟੀਆਂ ਨੂੰ ਮਜ਼ਬੂਤ ਕਰਨਾ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜੀ.ਐੱਸ.ਭੁੱਲਰ, ਕਾਮਰੇਡ ਅਮੀ ਲਾਲ, ਕਾਮਰੇਡ ਬਲਕਾਰ ਸਿੰਘ,ਕਾਮਰੇਡ ਡਾ ਗੁਰਦੇਵ ਸਿੰਘ ਰਾਮਾਂ, ਕਾਮਰੇਡ ਬਨਵਾਰੀ ਲਾਲ,ਸਾਥੀ ਵਿਨੋਦ ਸਿੰਘ,ਸਾਥੀ ਲਛਮਣ ਸਿੰਘ,ਸਾਥੀ ਪ੍ਰਦੀਪ ਸਿੰਘ,ਸਾਥੀ ਸੋਹਣ ਸਿੰਘ, ਪ੍ਰਤਿਭਾ ਸ਼ਰਮਾ,ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਨੇ ਬਠਿੰਡਾ ਦਿਹਾਤੀ ਦੇ ਸੋਸਲ ਮੀਡੀਆ ਵਿੰਗ ਦੇ ਅਹੁੱਦੇਦਾਰ ਐਲਾਨੇਂ
ਬਠਿੰਡਾ, 8 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੇ ਸੋਸਲ ਮੀਡੀਆ ਵਿੰਗ ਨੂੰ ਮਜਬੂਤ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਜਿਲ੍ਹਾ ਦਿਹਾਤੀ ਦੇ ਅਹੁੱਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੋਸਲ ਮੀਡੀਆ ਵਿੰਗ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂੰ ਦੇ ਦਸਤਖ਼ਤਾਂ ਹੇਠ ਜਾਰੀ ਇਸ ਲਿਸਟ ਵਿਚ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਇਸਤੋਂ ਇਲਾਵਾ ਉਨ੍ਹਾਂ ਦੇ ਨਾਲ ਦੋ ਮੀਤ ਪ੍ਰਧਾਨ ਜਸਵੀਰ ਲੁਗਾਰੀਆ ਤੇ ਰੁਕਵਿੰਦਰ ਸਿੰਘ ਰਿੰਕੂ ਲਗਾਏ ਹਨ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਜ਼ਿਲ੍ਹੇ ਅਧੀਨ ਪੈਂਦੇ ਪੰਜਾਂ ਵਿਧਾਨ ਸਭਾ ਹਲਕਿਆਂ ਦੇ ਅਹੁੱਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ

ਆਪ ਨੇ ਸੁਨੀਲ ਜਾਖੜ ’ਤੇ ਬੋਲਿਆ ਵੱਡਾ ਸਿਆਸੀ ਹਮਲਾ
ਕਿਹਾ ਫਿਰ ਸਾਬਤ ਕੀਤਾ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਦੇ ਸਮਰਥਕ ਹਨ
ਚੰਡੀਗੜ੍ਹ, 8 ਅਪ੍ਰੈਲ: ਬੀਤੇ ਕੱਲ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਖਟਕੜ ਕਲਾਂ ’ਚ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਕੀਤੀ ਭੁੱਖ ਹੜਤਾਲ ਸਬੰਧੀ ਦਿੱਤੇ ਬਿਆਨ ’ਤੇ ਆਪ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਾਖੜ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਪੱਖੀ ਹਨ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ
’ਆਪ’ ਆਗੂ ਵਿਕਰਮਜੀਤ ਸਿੰਘ ਪਾਸੀ ਨੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਉਹ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ ਪਰ ਭਾਜਪਾ ਦਾ ਬਚਾਅ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਉਠਾਉਂਦੇ ਹਨ। ਪਾਸੀ ਨੇ ਕਿਹਾ ਕਿ ਵੀਡੀਓ ’ਚ ਵੀ ਸੁਨੀਲ ਜਾਖੜ ਦੇ ਚਿਹਰੇ ’ਤੇ ਡਰ ਅਤੇ ਘਬਰਾਹਟ ਸਾਫ ਝਲਕ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ, ਚੋਣ ਪ੍ਰਚਾਰ ਤਾਂ ਦੂਰ ਦੀ ਗੱਲ ਹੈ। ’ਆਪ’ ਆਗੂ ਨੇ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਸੁਨੀਲ ਜਾਖੜ ਆਤਮਾ ਦੀ ਗੱਲ ਕਰ ਰਹੇ ਹਨ, ਉਹੀ ਸੁਨੀਲ ਜਾਖੜ ਜਿਸ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ ਹੈ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਪਾਸੀ ਨੇ ਕਿਹਾ ਕਿ ਜਾਖੜ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਦੇ ਵੀ ਕੇਂਦਰ ਦੀ ਆਪਣੀ ਸਰਕਾਰ ਦੇ ਸਾਹਮਣੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਜਦੋਂ ਪੰਜਾਬ ਦੇ ਫੰਡ ਰੋਕੇ ਗਏ ਤਾਂ ਉਹ ਚੁੱਪ ਰਹੇ, ਪੰਜਾਬ ਦੀ ਝਾਂਕੀ ਰੱਦ ਹੋਣ ਦੇ ਕਾਰਨਾਂ ਬਾਰੇ ਝੂਠ ਬੋਲਿਆ, ਉਨਾਂ ਕਦੇ ਸਾਡੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਈ। ਪਾਸੀ ਨੇ ਕਿਹਾ ਕਿ ਇਹ ਸੀਐਮ ਮਾਨ ਹੀ ਹਨ, ਪਹਿਲਾਂ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਵਜੋਂ, ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਦੇ ਹਨ। ਉਹ ਪੰਜਾਬ ਅਤੇ ਸਾਡੇ ਹੱਕਾਂ ਲਈ ਕੇਂਦਰ ਵਿਰੁੱਧ ਲਗਾਤਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਜਾਖੜ ਨੂੰ ਪੰਜਾਬ ਪੱਖੀ ਬਣਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ
ਚੰਡੀਗੜ੍ਹ, 8 ਅਪ੍ਰੈਲ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਪ੍ਰਤੀ ਕਿਸਾਨਾਂ ’ਚ ਪੈਦਾ ਹੋਇਆ ਗੁੱਸਾ ਹਾਲੇ ਠੰਢਾ ਹੁੰਦਾ ਦਿਖ਼ਾਈ ਨਹੀਂ ਦੇ ਰਿਹਾ। ਬੇਸ਼ੱਕ ਇੱਕ ਸਾਲ ਦਿੱਲੀ ’ਚ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਨ੍ਹਾਂ ਤਿੰਨ ਵਿਵਾਦਤ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਇਸ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਐਨ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਏ ਕਿਸਾਨ ਸੰਘਰਸ਼ ਕਾਰਨ ਮੁੜ ਪੰਜਾਬ ਦੇ ਪਿੰਡਾਂ ਵਿਚ ਪਿਛਲੀਆਂ ਵਿਧਾਨ ਸਭਾ ਦੀ ਤਰਜ਼ ’ਤੇ ਭਾਜਪਾ ਦੀ No 5ntry ਵਾਲੇ ਬੈਨਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੂੰ ਸਭ ਤੋਂ ਵੱਡਾ ਗੁੱਸਾ ਪੰਜਾਬ ਤੇ ਹਰਿਆਣਾ ਬਾਰਡਰ ਉਪਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੱਢੀਆਂ ਕੰਧਾਂ ਦਾ ਹੀ ਹੈ, ਜਿਸਦੇ ਕਾਰਨ ਸੰਭੂ ਸਹਿਤ ਕਈ ਹੋਰਨਾਂ ਬਾਰਡਰਾਂ ’ਤੇ ਲਗਾਤਾਰ ਕਈ ਦਿਨ ਤਨਾਅ ਵਾਲੀ ਸਥਿਤੀ ਬਣੀ ਰਹੀ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਕਿਸਾਨਾਂ ਦੇ ਇਸ ਗੁੱਸੇ ਕਾਰਨ ਹੀ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਜਾਰੀ ਹੈ। ਬੀਤੇ ਕੱਲ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਿਸਾਨਾਂ ਵੱਲੋਂ ਪਾਤੜਾਂ ਇਲਾਕੇ ਵਿਚ ਜੰਮ ਕੇ ਵਿਰੋਧ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਰਟੀ ਵੱਲੋਂ ਉਮੀਦਵਾਰ ਬਣਾਏ ਸਾਬਕਾ ਤਰਨਜੀਤ ਸਿੰਘ ਸੰਧੂ ਦੇ ਕਾਫ਼ਲੇ ਨੂੰ ਵੀ ਕਾਲੀਆਂ ਝੰਡੀਆਂ ਦਿਖ਼ਾਈਆਂ ਗਈਆਂ। ਹਾਲਾਂਕਿ ਭਾਜਪਾ ਵੱਲੋਂ ਹੁਣ ਤੱਕ ਸਿਰਫ਼ ਅੱਧੀ ਦਰਜ਼ਨ ਲੋਕ ਸਭਾ ਹਲਕਿਆਂ ਵਿਚ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਪ੍ਰੰਤੂ ਦੂਜੇ ਹਲਕਿਆਂ ਜਿੱਥੇ ਹਾਲੇ ਭਾਜਪਾ ਨੇ ਉਮੀਦਵਾਰਾਂ ਦਾ ਵੀ ਐਲਾਨ ਨਹੀਂ ਕੀਤਾ, ਵਿਚ ਵੀ ਭਾਜਪਾ ਦਾ ਵਿਰੋਧ ਹੋ ਰਿਹਾ ਹੈ। ਜੇਕਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਭ ਤੋਂ ਪਹਿਲਾਂ ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਭੁੱਚੋਂ ਵਿਖੇ ਭਾਜਪਾ ਦੇ ਵਿਰੋਧ ਵਿਚ ਪੋਸਟਰ ਲੱਗੇ ਸਨ।
ਜਲੰਧਰ: ਸੁਸੀਲ ਰਿੰਕੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਂਡ
ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਅਜਿਹੇ ਪੋਸਟਰ ਆਮ ਦਿਖ਼ਾਈ ਦੇਣ ਲੱਗੇ ਹਨ। ਹੁਣ ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਆਉਂਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਵਹਾ ਦੇ ਵੱਡੇ ਪਿੰਡ ਦੌਲਾ ਵਿਖੇ ਇਹ ਪੋਸਟਰ ਲੱਗੇ ਹਨ। ਜਿਸਦੇ ਵਿਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਜੇਕਰ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਜਾਣਾ ਮਨਾਂ ਹੈ ਤਾਂ ਫ਼ਿਰ ਭਾਜਪਾ ਆਗੂਆਂ ਦਾ ਵੀ ਪੰਜਾਬ ਦੇ ਵਿਚ ਪਿੰਡਾਂ ਵਿਚ ਆਉਣਾ ਬੰਦ ਹੈ। ਹਾਲਾਂਕਿ ਭਾਜਪਾ ਆਗੂਆਂ ਨੂੰ ਉਮੀਦ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਹ ਰੋਸ਼ ਬਹੁਤ ਥੋੜਾ ਹੈ ਤੇ ਆਉਣ ਵਾਲੇ ਦਿਨਾਂ ’ਚ ਕਿਸਾਨਾਂ ਨੂੰ ਇਸ ਬਾਬਤ ਮਨਾਂ ਲਿਆ ਜਾਵੇਗਾ ਪ੍ਰੰਤੂ ਭਾਜਪਾ ਜਿਸ ਤਰ੍ਹਾਂ ਦੀਆਂ ਖ਼ਾਹਿਸ਼ਾਂ ਪੰਜਾਬ ਨੂੰ ਲੈ ਕੇ ਪਾਲ ਰਹੀ ਹੈ, ਉਸਨੂੰ ਪੂਰਾ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਗੁੱਸੇ ਨੂੰ ਠੰਢਾ ਕਰਨ ਲਾਜਮੀ ਹੈ।
