Home Blog Page 1740

ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!

0

ਸੁਖਜਿੰਦਰ ਮਾਨ
ਬਠਿੰਡਾ , 7 ਅਪ੍ਰੈਲ: ਕਿਸੇ ਸਮੇਂ ਮਰਹੂੁਮ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਮੋਢਿਆ ’ਤੇ ਸਵਾਰ ਹੋ ਕੇ ਪੰਜਾਬ ਦੀ ਰਾਜਨੀਤੀ ਵਿਚ ਪੈਰ ਜਮਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਬਾਦਲ ਪ੍ਰਵਾਰ ਨੂੰ ਹੀ ਸਿਆਸੀ ਤੌਰ ’ਤੇ ਹਾਸ਼ੀਏ ਉੱਪਰ ਧੱਕਣ ਦੀ ਨੀਤੀ ’ਤੇ ਚੱਲਦੀ ਦਿਖ਼ਾਈ ਦੇ ਰਹੀ ਹੈ। ਬੇਸ਼ੱਕ ਉੱਪਰੋਂ ਇਸ ਗੱਲ ਦਾ ਜਵਾਬ ਨਾਂ ਵਿਚ ਹੀ ਆਉਂਦਾ ਦਿਖ਼ਾਈ ਦੇਵੇਗਾ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਆਉਣ ਵਾਲੇ ਸਮੇਂ ਪੰਜਾਬ ਦੀ ਸਿਆਸਤ ਵਿਚ ਕੁੱਝ ਵੱਡਾ ਕਰਨ ਦੀ ਇੱਛਾ ਪਾਲ ਰਹੀ ਭਾਜਪਾ ਇਸੇ ਰਾਹ ਉੱਪਰ ਚੱਲਦੀ ਦਿਖ਼ਾਈ ਦੇ ਰਹੀ ਹੈ। ਜਿਸ ਤਰ੍ਹਾਂ ਬੀਮਾਰੀ ਤੋਂ ਪਹਿਲਾਂ ਮਨੁੱਖ ਦੇ ਸਰੀਰ ਵਿਚ ਲੱਛਣ ਆਉਂਦੇ ਹਨ, ਉਸੇ ਤਰ੍ਹਾਂ ਸਿਆਸਤ ਦੇ ਲੱਛਣਾਂ ਨੂੰ ਪੜਣ ਵਿਚ ਮਾਹਰਾਂ ਦਾ ਮੰਨਣਾ ਹੈ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵੱਲੋਂ ਅੱਧਵਾਟੇ ਛੱਡ ਦੇਣ ਕਾਰਨ ਅੰਦਰਖ਼ਾਤੇ ਕਾਫ਼ੀ ਨਰਾਜ਼ ਦਿਖ਼ਾਈ ਦੇ ਰਹੀ ‘ਮੋਦੀ-ਸ਼ਾਹ’ ਦੀ ਜੋੜੀ ਹੁਣ ਇਸ ਪ੍ਰਵਾਰ ਨੂੰ ਹੀ ਪੰਜਾਬ ਦੀ ਸਿਆਸਤ ਵਿਚੋਂ ਮਨਫ਼ੀ ਕਰਨ ਲਈ ਪੱੱਬਾਂ ਭਾਰ ਹੋਈ ਫ਼ਿਰਦੀ ਹੈ।

ਜਲੰਧਰ: ਸੁਸੀਲ ਰਿੰਕੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਂਡ

ਹਾਲਾਂਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਮੀਡੀਆ ਵਿਚ ਲਗਾਤਾਰ ਅਕਾਲੀ-ਭਾਜਪਾ ਵਿਚਕਾਰ ਗਠਜੋੜ ਹੋਣ ਦੀਆਂ ਖ਼ਬਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਪ੍ਰੰਤੂ ਦੇਸ ’ਚ ਕੇਂਦਰੀ ਸਿਆਸਤ ਦੀ ਕੱਟੜ ਹਾਮੀ ਭਾਜਪਾ ਵੱਲੋਂ ਬੇਸ਼ੱਕ ਮੁੜ ਇਕੱਠੇ ਹੋਣ ਦੀਆਂ ਗੱਲਾਂ ਕਰਕੇ ਅਕਾਲੀਆਂ ਨੂੰ ਬਸਪਾ ਤੋਂ ਵੀ ਦੂਰ ਕਰ ਦਿੱਤਾ ਪ੍ਰੰਤੂ ਬਾਅਦ ਵਿਚ ਖੁਦ ਹੀ ਕਿਨਾਰਾ ਕਰ ਲਿਆ। ਸਿਆਸੀ ਮਾਹਰਾਂ ਮੁਤਾਬਕ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦੀ ਚਾਬੀ ਵੀ ਮੋਦੀ-ਸ਼ਾਹ ਜੋੜੀ ਦੇ ਹੱਥ ਵਿਚ ਹੈ। ਜਿਸ ਤਰ੍ਹਾਂ ਇਸ ਜੋੜੀ ਵੱਲੋਂ ਬਾਦਲ ਪ੍ਰਵਾਰ ਦੀ ਰਾਜਨੀਤੀ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਨੂੰ ਤੋੜਣ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ, ਉਸਤੋਂ ਆਮ ਬੰਦਾ ਵੀ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਭਾਜਪਾ ਦੇ ਉਪਰਲੇ ਆਗੂ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਲੋਕ ਸਭਾ ਵਿਚ ਪੁੱਜਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੂਚਨਾ ਮੁਤਾਬਕ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਮੁਤਾਬਕ ਉਸਦੇ ਦਿਊਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਣ ਦੀ ਥਾਪੀ ਦਿੱਤੀ ਗਈ ਪ੍ਰੰਤੂ ਉਨ੍ਹਾਂ ਨੂੰ ਅਚਾਨਕ ਦਿਲ ਦੀ ਬੀਮਾਰੀ ਨੇ ਘੇਰ ਲਿਆ।

ਕਾਂਗਰਸ ਮੰਡੀ ਹਲਕੇ ’ਚੋਂ ਕੰਗਨਾ ਰਣੌਤ ਵਿਰੁਧ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਉਤਾਰੇਗੀ ਮੈਦਾਨ ਚ!

ਇਸਦੇ ਬਾਅਦ ਭਾਜਪਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਜਮਾਤੀ ਰਹੇ ਤੇ ਬਠਿੰਡਾ ਲੋਕ ਸਭਾ ਹਲਕਿਆਂ ਦੇ ਕਈ ਵਿਧਾਨ ਸਭਾ ਹਲਕਿਆਂ ਦੀ ਅਕਾਲੀ ਵੋਟ ਬੈਂਕ ਵਿਚ ਚੰਗੀ ਪਕੜ ਰੱਖਣ ਵਾਲੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ ਨੂੰ ਤਿਆਰ ਰਹਿਣ ਲਈ ਕਿਹਾ ਗਿਆ। ਇਸਦੇ ਨਾਲ ਹੀ ਹੁਣ ਸਿਆਸੀ ਹਲਕਿਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਪ੍ਰਵਾਰ ਦੇ ਨਜਦੀਕੀ ਤੇ ਮਾਲਵੇ ਦੇ ਧਾਕੜ ਅਕਾਲੀ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੇ ਅਚਾਨਕ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਉਹ ਮੋੜ ਹਲਕੇ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮਾਂ ਵਿਚ ਵੀ ਵਿਚਰਦੇ ਆ ਰਹੇ ਹਨ, ਜਿਸ ਕਾਰਨ ਸਿਆਸੀ ਭੰਬਲਭੂਸਾ ਬਰਕਰਾਰ ਹੈ। ਚਰਚਾ ਮੁਤਾਬਕ ਜੇਕਰ ਮਲੂਕਾ ਪ੍ਰਵਾਰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਮੈਦਾਨ ਵਿਚ ਆ ਜਾਂਦਾ ਹੈ ਤਾਂ ਬੀਬੀ ਬਾਦਲ ਨੂੰ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ ਕਿਉਂਕਿ ਬਠਿੰਡਾ ਜ਼ਿਲ੍ਹੇ ਦੇ ਕਈ ਵਿਧਾਨ ਸਭਾ ਹਲਕਿਆਂ ਵਿਚ ਸਿਕੰਦਰ ਸਿੰਘ ਮਲੂਕਾ ਦੀ ਅਕਾਲੀ ਹਲਕਿਆਂ ਵਿਚ ਚੰਗੀ ਪਕੜ ਹੈ।

ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ CM ਦਾ ਕਿਸਾਨਾਂ ਤੇ ਵਿਵਾਦਤ ਬਿਆਨ

ਇਸਤੋਂ ਇਲਾਵਾ ਜੇਕਰ ਉਨ੍ਹਾਂ ਦੇ ਪ੍ਰਵਾਰ ਦੇ ਭਾਜਪਾ ਵਿਚ ਰੁਲੇਵੇ ਵਾਲੀ ਗੱਲ ਮਹਿਜ਼ ਅਫ਼ਵਾਹ ਹੀ ਨਿਕਲਦੀ ਹੈ ਤਾਂ ਵੀ ਭਾਜਪਾ ਵੱਲੋਂ ਜਗਦੀਪ ਸਿੰਘ ਨਕਈ ਜਾਂ ਫ਼ਿਰ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਵਾਲੇ ਸਰੂਪ ਚੰਦ ਸਿੰਗਲਾ ਨੂੰ ਹੀ ਚੋਣ ਮੈਦਾਨ ਵਿਚ ਲਿਆਂਦੇ ਜਾਣ ਦੀਆਂ ਤਿਆਰੀਆਂ ਹਨ। ਸਿਆਸੀ ਮਾਹਰ ਬਠਿੰਡਾ ਲੋਕ ਸਭਾ ਹਲਕੇ ਵਿਚ ਭਾਜਪਾ ਵੱਲੋਂ ਅਕਾਲੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੀ ਮੈਦਾਨ ਵਿਚ ਲਿਆਉਣ ਦੀਆਂ ਕੰਨਸੋਆਂ ਨੂੰ ਮਹਿਜ਼ ਸੰਜੋਗ ਨਹੀਂ ਮੰਨ ਰਹੇ, ਬਲਕਿ ਇਸਨੂੰ ਪੰਜਾਬ ਦੀ ਅਕਾਲੀ ਸਿਆਸਤ ਵਿਚ ਆਉਣ ਵਾਲੇ ਸਮੇਂ ਦੌਰਾਨ ਵੱਡੀ ਤਬਦੀਲੀ ਦਾ ਸੂਚਕ ਕਰਾਰ ਦੇ ਰਹੇ ਹਨ। ਜਿਕਰਯੋਗ ਹੈ ਕਿ 1997 ਤੋਂ ਲੈ ਕੇ 2019 ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਵੱਡੇ ਭਾਈ ਦੇ ਤੌਰ ’ਤੇ ਹੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜਦਾ ਆ ਰਿਹਾ। ਪ੍ਰੰਤੂ ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਵਿਚ ਭਾਜਪਾ ਪੰਜਾਬ ਵਿਚ ਵੱਡੇ ਭਾਈ ਦੀ ਭੂਮਿਕਾ ਨਿਭਾਉਣ ਲਈ ਵੱਡੀਆਂ ਖ਼ਾਹਿਸ਼ਾਂ ਪਾਲ ਰਹੀ ਹੈ, ਜਿਸਦੇ ਚੱਲਦੇ ਬਾਦਲ ਪ੍ਰਵਾਰ ਦੇ ਅਕਾਲੀ ਦਲ ’ਤੇ ਕਾਬਜ਼ ਹੁੰਦਿਆਂ ਇਹ ਸੰਭਵ ਦਿਖ਼ਾਈ ਨਹੀਂ ਦਿੰਦਾ। ਬਹਰਹਾਲ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਵਿਚ ਕਿਸ ਕਰਵਟ ਰੁੱਖ ਲੈਂਦੀ ਹੈ, ਇਹ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਅਕਾਲੀ ਦਲ ਪ੍ਰਤੀ ਭਾਜਪਾ ਦੇ ਰਵੱਈਏ ਨੇ ਸਿਆਸੀ ਹਲਕਿਆਂ ਵਿਚ ਜਰੂਰ ਹਲਚਲ ਪੈਦਾ ਕਰ ਰੱਖੀ ਹੈ।

 

ਬਾਜਵਾ ਨੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਭਗਵੰਤ ਮਾਨ ਦੀ ਕੀਤੀ ਆਲੋਚਨਾ

0

ਚੰਡੀਗੜ੍ਹ, 7 ਅਪ੍ਰੈਲ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ‘ਚ ਅਸਫਲ ਰਹਿਣ ਲਈ ਝਾੜ ਪਾਈ ਹੈ। ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਸੂਬੇ ਦੇ ਖਪਤਕਾਰਾਂ ਨੂੰ ਗਰਮੀ ਦੇ ਮੌਸਮ ਵਿਚ ਖਾਸ ਕਰਕੇ ਝੋਨੇ ਦੀ ਲਵਾਈ ਦੇ ਸੀਜ਼ਨ ਵਿਚ ਲੰਬੇ ਅਚਾਨਕ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਿੱਖੀ ਪ੍ਰਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ- ਐਡਵੋਕੇਟ ਧਾਮੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਬਿਜਲੀ ਰੈਗੂਲੇਟਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਤੋਂ ਸੂਬੇ ਅੰਦਰ ਬਿਜਲੀ ਉਤਪਾਦਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਕਾਰਨ ਬਿਜਲੀ ਕੱਟ ਲਗਾਉਣ ਦੀ ਇਜਾਜ਼ਤ ਮੰਗੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਮਤਲਬ ਜੂਨ ਵਿੱਚ ਪੰਜਾਬ ਵਿੱਚ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕਟੌਤੀ ਹੋ ਸਕਦੀ ਹੈ।

ਜਲੰਧਰ: ਸੁਸੀਲ ਰਿੰਕੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਂਡ

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਸਾਲ ਜਨਵਰੀ ਵਿੱਚ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦਿਆ ਸੀ। ਭਗਵੰਤ ਮਾਨ ਨੇ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਨੂੰ 1080 ਕਰੋੜ ਰੁਪਏ ‘ਚ ਖਰੀਦਣ ਦਾ ਦਾਅਵਾ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਕਿਉਂ ਰਹੇ ਹਨ।

ਕਾਂਗਰਸ ਮੰਡੀ ਹਲਕੇ ’ਚੋਂ ਕੰਗਨਾ ਰਣੌਤ ਵਿਰੁਧ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਉਤਾਰੇਗੀ ਮੈਦਾਨ ਚ!

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਦੋ ਸਾਲਾਂ ਦੇ ਸ਼ਾਸਨ ਨੂੰ ਦੇਖਿਆ ਹੈ। ਇਹ ਵੱਡੇ-ਵੱਡੇ ਦਾਅਵਿਆਂ ਨਾਲ ਲੋਕਾਂ ਨੂੰ ਮੂਰਖ ਬਣਾ ਰਹੀ ਹੈ, ਪਰ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਅਤੇ ਉਹ ਇਸ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਸਬਕ ਸਿਖਾਉਣਗੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ ਦੋ ਸਾਲਾਂ ਵਿੱਚ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ।

ਸਿੱਖੀ ਪ੍ਰਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ- ਐਡਵੋਕੇਟ ਧਾਮੀ

0
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲੈਣ ਦੀ ਕੀਤੀ ਕਰੜੀ ਆਲੋਚਨਾ

ਅੰਮ੍ਰਿਤਸਰ, 7 ਅਪ੍ਰੈਲ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਸਾਮ ਦੀ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ, ਉਨ੍ਹਾਂ ਦੇ ਚਾਚਾ ਅਤੇ ਹੋਰ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਬਰੀ ਪੁਲਿਸ ਹਿਰਾਸਤ ਵਿੱਚ ਲੈਣਾ ਮਨੁੱਖੀ ਹੱਕਾਂ ਅਤੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਬਾਉਣ ਵਾਲੀ ਕਾਰਵਾਈ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਭਲਕੇ 8 ਅਪ੍ਰੈਲ ਨੂੰ ਆਯੋਜਿਤ ਕੀਤੇ ਜਾ ਰਹੇ ਚੇਤਨਾ ਮਾਰਚ ਨੂੰ ਰੋਕਣ ਵਾਸਤੇ ਸਿੱਖ ਨੌਜਵਾਨਾਂ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਦੀ ਫੜੋ ਫੜਾਈ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਕਾਰਵਾਈ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਸਿੱਖੀ ਚੇਤਨਾ ਲਈ ਆਯੋਜਿਤ ਕੀਤੇ ਜਾਣ ਵਾਲੇ ਚੇਤਨਾ ਮਾਰਚ ਤੋਂ ਆਪਣੀਆਂ ਗਲਤੀਆਂ ਅਤੇ ਕਮਜ਼ੋਰੀਆਂ ਦੇ ਨਸ਼ਰ ਹੋਣ ਕਾਰਨ ਡਰ ਰਹੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੀ ਸਰਕਾਰ ਸਿੱਖ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਬਜਾਏ ਉਲਟਾ ਉਹਨਾਂ ਦੇ ਮਾਪਿਆਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਹ ਪੰਜਾਬ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਿੱਧੇ ਤੌਰ ਤੇ ਕਤਲ ਹੈ। ਇਸ ਦੇ ਨਾਲ ਹੀ ਸਿੱਖ ਚੇਤਨਾ ਮਾਰਚ ਨੂੰ ਰੋਕਣ ਲਈ ਕੀਤੀ ਜਾ ਰਹੀ ਹਰਕਤ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਵੀ ਉਲੰਘਣਾ ਹੈ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਜਿਹੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਬਚਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਤਰ੍ਹਾਂ ਹਿੱਤ ਵਿੱਚ ਨਹੀਂ ਹੈ। ਖਾਸ ਤੌਰ ਤੇ ਸਿੱਖ ਵਿਚਾਰਧਾਰਾ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।

ਜਲੰਧਰ: ਸੁਸੀਲ ਰਿੰਕੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਂਡ

0

ਪਾਰਟੀ ਵਿਧਾਇਕਾਂ, ਚੇਅਰਮੈਨਾਂ ਅਤੇ ਔਧੇਦਾਰਾਂ ਨਾਲ ਚੋਣ ਰਣਨੀਤੀ ਬਾਰੇ ਕੀਤੀ ਮੀਟਿੰਗ
ਜਲੰਧਰ , 7 ਅਪ੍ਰੈਲ: ਪਿਛਲੇ ਦਿਨੀਂ ਪਾਰਟੀ ਦੇ ਸਿੰਟਿਗ ਐਮ.ਪੀ ਅਤੇ ਜਲੰਧਰ ਤੋਂ ਐਲਾਨੇ ਉਮੀਦਵਾਰ ਸੁਸੀਲ ਰਿੰਕੂ ਦੇ ਅਚਾਨਕ ਪਾਰਟੀ ਛੱਡ ਕੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਕਮਾਂਡ ਖ਼ੁਦ ਸੰਭਾਲ ਲਈ ਹੈ। ਪਿਛਲੇ ਦੋ ਦਿਨਾਂ ਵਿਚ ਉਨ੍ਹਾਂ ਅੱਜ ਦੂਜੀ ਵਾਰ ਇਸ ਹਲਕੇ ਨੂੰ ਲੈ ਕੇ ਚੋਣ ਰਣਨੀਤੀ ਤਿਆਰ ਕੀਤੀ ਹੈ। ਜਿੱਥੇਮੁੱਖ ਮੰਤਰੀ ਖ਼ੁਦ ਇਸ ਸੀਟ ਨੂੰ ਲੈ ਕੇ ਕਾਫੀ ਗੰਭੀਰ ਹਨ, ਉਥੇ ਪਾਰਟੀ ਆਪਣੀ ਜਿੱਤੀ ਹੋਈ ਸੀਟ ਕਿਸੇ ਵੀ ਕੀਮਤ ’ਤੇ ਵਾਪਸ ਜਿੱਤਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ’ਚ ਪਾਰਟੀ ਵਿਧਾਇਕਾਂ ਅਤੇ ਅੁਹੱਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਚੋਣ ਰਣਨੀਤੀ ’ਤੇ ਚਰਚਾ ਕੀਤੀ।

ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਵਿਰੁਧ ‘ਆਪ’ ਵੱਲੋਂ ਇੱਕ ਰੋਜ਼ਾ ਭੁੱਖ ਹੜਤਾਲ ਸ਼ੁਰੂ

ਮੀਟਿੰਗ ਦੌਰਾਨ ਭਗਵੰਤ ਮਾਨ ਨੇ ਪਾਰਟੀ ਵਿਧਾਇਕਾਂ, ਆਗੂਆਂ ਅਤੇ ਅਹੁੱਦੇਦਾਰਾਂ ਨੂੰ ਕਿਹਾ ਕਿ ਉਹ ‘ਆਪ’ ਸਰਕਾਰ ਦੇ ਦੋ ਸਾਲਾਂ ਦੇ ਲੋਕ ਪੱਖੀ ਕੰਮਾਂ ਅਤੇ ਫੈਸਲਿਆਂ ਬਾਰੇ ਲੋਕਾਂ ਨੂੰ ਦੱਸਣ ਅਤੇ ਉਨ੍ਹਾਂ ਦਾ ਜ਼ੋਰਦਾਰ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਏਨਾ ਕੰਮ ਕੀਤਾ ਹੈ ਜੋ ਪਿਛਲੀਆਂ ਸਰਕਾਰਾਂ ਨੇ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਕੀਤਾ। ਇਸ ਲਈ ਸਾਨੂੰ ਆਪਣੇ ਕੰਮ ਨੂੰ ਫੈਲਾਉਣ ਦੀ ਲੋੜ ਹੈ। ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਹੁੰਦਾ ਸੀ ਅਤੇ ਹੁਣ ਜਲੰਧਰ ਵੀ ਸੰਗਰੂਰ ਨਾਲ ਜੁੜ ਗਿਆ ਹੈ। ਹੁਣ ਦੋਵੇਂ ਸੀਟਾਂ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ’ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ’ਤੇ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ’ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਜਨਤਾ ਧੋਖਾ ਦੇਣ ਵਾਲੇ ਨੂੰ ਚੋਣਾਂ ਵਿਚ ਜਵਾਬ ਦੇਵੇਗੀ।

 

ਕਾਂਗਰਸ ਮੰਡੀ ਹਲਕੇ ’ਚੋਂ ਕੰਗਨਾ ਰਣੌਤ ਵਿਰੁਧ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਉਤਾਰੇਗੀ ਮੈਦਾਨ ਚ!

ਸ਼ਿਮਲਾ, 7 ਅਪ੍ਰੈਲ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਦਿਨੀਂ ਹੋਈ ਵੱਡੀ ਸਿਆਸੀ ਉਥਲ-ਪੁਥਲ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਵੀ ਭਾਜਪਾ ਨੂੰ ਘੇਰਣ ਦੀ ਰਣਨੀਤੀ ਬਣਾਈ ਹੈ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਸੂਬੇ ਦੀ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਮੈਦਾਨ ਵਿਚ ਉਤਾਰੀ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੇ ਵਿਰੁਧ ਮਜਬੂਤ ਉਮੀਦਵਾਰ ਉਤਾਰਨ ਦਾ ਫੈਸਲਾ ਲਿਆ ਹੈ। ਚੱਲ ਰਹੀ ਚਰਚਾ ਮੁਤਾਬਕ ਸ਼ਿਮਲਾ ਦਿਹਾਤੀ ਸੀਟ ਤੋਂ ਵਿਧਾਇਕ ਤੇ ਸੂਬਾ ਸਰਕਾਰ ਵਿਚ ਕੈਬਨਿਟ ਮੰਤਰੀ ਵਿਕਰਮਦਿੱਤਿਆ ਸਿੰਘ ਨੂੰ ਮੁਕਾਬਲੇ ਵਿਚ ਲਿਆਂਦਾ ਜਾ ਰਿਹਾ। ਇਸਤੋਂ ਪਹਿਲਾਂ ਇਸ ਹਲਕੇ ਤੋਂ ਉਨ੍ਹਾਂ ਦੀ ਮਾਤਾ ਪ੍ਰਤਿਭਾ ਸਿੰਘ ਨੁਮਾਇੰਦਗੀ ਕਰ ਰਹੇ ਹਨ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸ਼ੇਅਰ ਕੀਤੀ ਪੋਸਟ

ਇਥੇ ਇਹ ਵੀ ਦਸਣਾ ਬਣਦਾ ਹੈ ਕਿ ਵਿਕਰਮਦਿੱਤਿਆ ਸਿੰਘ ਮਰਹੂਮ ਰਾਜਾ ਵੀਰਭੱਦਰ ਸਿੰਘ ਦੇ ਪੁੱਤਰ ਹਨ, ਜੋ ਕਈ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਂਝ ਕੁੱਝ ਦਿਨ ਪਹਿਲਾਂ ਵਿਕਰਮਦਿੱਤਿਆ ਸਿੰਘ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੋਂ ਨਰਾਜ਼ ਹੋ ਗਏ ਸਨ ਤੇ ਵਜੀਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਬਾਅਦ ਵਿਚ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਮਨਾਉਂਦਿਆਂ ਸਰਕਾਰ ਵਿਚ ਕੰਮ ਕਰਦੇ ਰਹਿਣ ਲਈ ਕਿਹਾ ਸੀ। ਇਸ ਦੌਰਾਨ ਅੱਧੀ ਦਰਜ਼ਨ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਤੇ ਅਪਣੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ, ਜਿੱਥੇ ਹੁਣ ਦੁਬਾਰਾ ਲੋਕ ਸਭਾ ਚੋਣਾਂ ਦੇ ਨਾਲ ਉਪ ਚੋਣਾਂ ਹੋਣ ਜਾ ਰਹੀਆਂ ਹਨ।

 

ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ‘ਤੇ ਬੇਅਦਬੀ ਦੇ ਦੋਸ਼

ਨਵੀਂ ਦਿੱਲੀ: ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ‘ਤੇ ਬੇਅਦਬੀ ਦੋਸ਼ ਲਗਾਏ ਹਨ। ਚੋਣ ਪ੍ਰਚਾਰ ਦੌਰਾਨ ਗੁਰਦੁਆਰੇ ਮੱਥਾ ਟੇਕਣ ਪਹੁੰਚੇ ਭੁਪੇਸ਼ ਬਘੇਲ ਨੇ ਸਿਰ ‘ਤੇ ਟੋਪੀ ਅਤੇ ਪੈਰਾ ਵਿਚ ਜੁਰਾਬਾਂ ਪਾਇਆ ਹੋਇਆ ਸਨ। ਜਿਸ ਨੂੰ ਲੈ ਕੇ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਆੜੇ ਹਥੀ ਲਿਆ ਹੈ। ਉਨ੍ਹਾਂ ਕਿਹਾ ਕਿ ਬਘੇਲ ਨੇ ਗੁਰਦੁਆਰੇ ਦੇ ਨਿਯਮਾਂ ਨੂੰ ਛਿਕੇ ਤੇ ਟੰਗ ਕੇ ਟੋਪੀ ਪਾ ਕੇ ਮਥਾ ਟੇਕਿਆ ਅਤੇ ਸੇਵਾਦਾਰ ਦੇ ਸਮਝਾਉਣ ਤੋਂ ਬਾਅਦ ਉਸ ਨੂੰ ਧਮਕਾਇਆ ਵੀ ਗਿਆ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸ਼ੇਅਰ ਕੀਤੀ ਪੋਸਟ

0

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਛਾਤੀ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਹਾਲ ਦੇ ਵਿਚ ਹੀ ਆਪ੍ਰੇਸ਼ਨ ਕੀਤਾ ਗਿਆ ਹੈ। ਅੱਜ ਨਵਜੋਤ ਕੌਰ ਸਿੱਧੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਇਸ ਮੌਕੇ ਨਵਜੋਤ ਸਿੱਧੂ ਨੇ ਇਕ ਪੋਸਟ ਸਾਂਝੀ ਕੀਤੀ ਹੇ। ਜਿਸ ਵਿਚ ਨਵਜੋਤ ਕੌਰ ਸਿੱਧੂ ਅਤੇ ਖੁਦ ਨਵਜੋਤ ਸਿੱਧੂ ਹਸਪਤਾਲ ਤੋਂ ਬਾਗਰ ਆਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਆਪਣੀ ਪੋਸਟ ਰਾਂਹੀ ਡਾ.ਰੁਪਿੰਦਰ ਕੌਰ ਦਾ ਧੰਨਵਾਦ ਕੀਤਾ ਹੈ ‘ਤੇ ਦੱਸਿਆ ਹੈ ਕਿ ਹੱਲੇ ਨਵਜੋਤ ਕੌਰ ਸਿੱਧੂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਲਗਭਗ ਇਕ ਮਹੀਨੇ ਦਾ ਸਮਾਂ ਲੱਗੇਗਾ।

ਗੈਂਗਸਟਰ ਅਰਸ਼ ਡੱਲਾ ਨਾਲ ਸਬੰਧਤ ਦੋ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

0

ਫ਼ਰੀਦਕੋਟ, 7 ਅਪ੍ਰੈਲ: ਸਮਾਜ ਵਿਰੋਧੀ ਅਨਸਰਾਂ ਵਿਰੁਧ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਐਤਵਾਰ ਨੂੰ ਫ਼ਰੀਦਕੋਟ ਇਲਾਕੇ ’ਚ ਇੱਕ ਹੋਰ ਪੁਲਿਸ ਮੁਕਾਬਲਾ ਹੋਇਆ, ਜਿਸਦੇ ਵਿਚ ਦੋ ਬਦਮਾਸ਼ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਏ। ਜਖ਼ਮੀ ਹੋਏ ਨੌਜਵਾਨਾਂ ਨੂੰ ਇਲਾਜ਼ ਲਈ ਮੈਡੀਕਲ ਕਾਲਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਦੋਵੇਂ ਗੈਂਗਸਟਰਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ ਹਨ ਅਤੇ ਇੰਨ੍ਹਾਂ ਦੋਨਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਦੇ ਗੈਂਗ ਨਾਲ ਦਸਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਫ਼ਰੀਦਕੋਟ ਇਲਾਕੇ ਵਿਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਬਣਾਈ ਜਾ ਰਹੀ ਸੀ ਪ੍ਰੰਤੂ ਸੂਚਨਾ ਮਿਲਣ ’ਤੇ ਜਦ ਇੰਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ।

ਵਿਜੀਲੈਂਸ ਵੱਲੋਂ ਥਾਣੇਦਾਰ ਤੇ ਹੌਲਦਾਰ 5 ਹਜ਼ਾਰ ਰਿਸ਼ਵਤ ਲੈਂਦੇ ਕਾਬੂ

ਹਾਲਾਂਕਿ ਇਸ ਗੋਲੀਬਾਰੀ ’ਚ ਕੋਈ ਪੁਲਿਸ ਮੁਲਾਜਮ ਜਖਮੀ ਨਹੀਂ ਹੋਇਆ ਪ੍ਰੰਤੂ ਦੋਨੋਂ ਬਦਮਾਸ਼ ਮੋੜਵੀਂ ਕਾਰਵਾਈ ਵਿਚ ਜਖਮੀ ਹੋ ਗਏ। ਇੰਨ੍ਹਾਂ ਦੀ ਵਿਪਲ ਪ੍ਰੀਤ ਅਤੇ ਕਰਨ ਉਰਫ਼ ਆਸ਼ੂ ਦੇ ਤੌਰ ‘ਤੇ ਹੋਈ ਹੈ, ਜਿਹੜੇ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਨਾਂ ਕੋਲਂੋ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਅਰਸ਼ ਡੱਲਾ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਪਾਵਰ ਕੌਮ ਦੇ ਅਧਿਕਾਰੀ ਨੂੰ ਫੋਨ ਕਰਕੇ ਫਰੌਤੀ ਮੰਗੀ ਗਈ ਸੀ ਪਰੰਤੂ ਉਸਦੇ ਵੱਲੋਂ ਫਰੌਤੀ ਨਾ ਦੇਣ ਕਾਰਨ ਅੱਜ ਉਕਤ ਗੈਂਗਸਟਰ ਦੇ ਸਾਥੀ ਉਸ ਨੂੰ ਡਰਾਉਣ ਦੇ ਲਈ ਕਾਰਵਾਈ ਕਰਨ ਲਈ ਆਏ ਹੋਏ ਸਨ ਪ੍ਰੰਤੂ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇ ਅੜੀਕੇ ਆ ਗਏ। ਇਹ ਵੀ ਪਤਾ ਚੱਲਿਆ ਹੈ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਹੀ ਲੰਘੀ 31 ਮਾਰਚ ਨੂੰ ਜਲੰਧਰ ਦੇ ਇੱਕ ਗਾਇਕ ਦੇ ਘਰ ਅੱਗੇ ਵੀ ਫਾਇਰਿੰਗ ਕੀਤੀ ਗਈ ਸੀ।

 

ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪੁਲਿਸ ਨੇ ਘਰ ਚ ਕੀਤਾ ਨਜਰਬੰਦ

0

ਬਠਿੰਡਾ, 7 ਅਪ੍ਰੈਲ:ਕੱਲ 8 ਅਪ੍ਰੈਲ ਨੂੰ ਬੰਦੀ ਸਿੰਘਾ ਦੀਆ ਰਿਹਾਈਆਂ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋ ਸ੍ਰੀ ਅਕਾਲ ਸਾਹਿਬ ਅਮ੍ਰਿਤਸਰ ਸਾਬ ਤੱਕ ਖਾਲਸਾ ਮਾਰਚ ਚ ਸ਼ਾਮਿਲ ਹੋਣ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪੁਲਿਸ ਨੇ ਘਰ ਚ ਨਜਰਬੰਦ ਕਰ ਦਿੱਤਾ ਹੈ। ਵੱਡੀ ਗਿਣਤੀ ਚ ਪਾਰਟੀ ਆਗੂਆ ਦੇ ਘਰਾ ਚ ਛਾਪੇਮਾਰੀ ਹੋ ਰਹੀ ਹੈ । ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਇਨਸਾਫ ਦੀ ਅਵਾਜ ਕੁਚਲਣ ਲਈ ਹਰ ਗੈਰਕਾਨੂੰਨੀ ਢੰਗ ਅਪਨਾ ਰਹੀ

ਕਿਸਾਨਾਂ ਦਾ ਧਰਨਾ ਚੌਥੇ ਵਿਚ ਦਾਖ਼ਲ, ਸਰਕਾਰ ’ਤੇ ਮੰਗਾਂ ਨਾ ਮੰਨਣ ਦਾ ਲਗਾਇਆ ਦੋਸ਼

ਜਦੋਕਿ ਦਿੱਲੀ ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਚ ਪ੍ਰਦਰਸ਼ਨ ਕਰਨਾ ਆਪਣਾ ਹੱਕ ਦੱਸ ਰਹੀ ਭਾਵ ਦੋਹਰਾ ਮਾਪਦੰਡ ਅਪਨਾ ਰਹੀ ਹੈ।ਭਾਈ ਬਠਿੰਡਾ ਨੇ ਅੱਗੇ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰਨਾ ਸਿੰਘਾ ਦੀਆ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾਅ ਨਾ ਕਰਨਾ ਅਤੇ ਭਾਈ ਅਮ੍ਰਿਤਪਾਲ ਸਿੰਘ ਤੇ ਸਾਥੀਆ ਤੇ ਗੈਰਕਾਨੂੰਨੀ ਗ੍ਰਿਫ਼ਤਾਰੀ ਤੇ ਫਿਰ ਡਿਬੜੂਗੜ ਦੇ ਜੇਲਾ ਚ ਬੰਦ ਕਰਨਾ ਤੇ ਫਿਰ ਐਨਐਸਏ ਵਧਾਉਣਾ ਸਿੱਖ ਕੋਮ ਤੇ ਸਰਕਾਰੀ ਜਬਰ ਹੈ।

 

ਕਿਸਾਨਾਂ ਦਾ ਧਰਨਾ ਚੌਥੇ ਵਿਚ ਦਾਖ਼ਲ, ਸਰਕਾਰ ’ਤੇ ਮੰਗਾਂ ਨਾ ਮੰਨਣ ਦਾ ਲਗਾਇਆ ਦੋਸ਼

ਬਠਿੰਡਾ, 7 ਅਪ੍ਰੈਲ: ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਡਿਪਟੀ ਦਫਤਰ ਅੱਗੇ ਧਰਨਾ ਲਗਾਈ ਬੈਠੇ ਕਿਸਾਨਾਂ ਵੱਲੋਂ ਹੁਣ ਸਰਕਾਰ ’ਤੇ ਗੱਲ ਨਾ ਸੁਣਨ ਦਾ ਦੋਸ਼ ਲਗਾਉਂਦਿਆਂ ਪਿੰਡਾਂ ਦੀਆਂ ਸੱਥਾਂ ਵਿਚ ਆਪ ਆਗੂਆਂ ਨੂੰ ਸਵਾਲ ਕਰਨ ਦਾ ਫੈਸਲਾ ਲਿਆ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਥੇਬੰਦੀ ਵੱਲੋਂ ਗੜੇਮਾਰੀ ਅਤੇ ਤੂਫਾਨ ਕਾਰਨ ਹੋਏ ਨੁਕਸਾਨ , ਬਿਮਾਰੀ ਕਾਰਨ ਪਸ਼ੂਆਂ ਦੇ ਨੁਕਸਾਨ ,ਗੈਸ ਪਾਈਪ ਲਾਈਨ ਦੇ ਮੁਆਵਜੇ ਅਤੇ ਹੋਰ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਚੱਲ ਰਿਹਾ ਇਹ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ।

ਵਿਜੀਲੈਂਸ ਵੱਲੋਂ ਥਾਣੇਦਾਰ ਤੇ ਹੌਲਦਾਰ 5 ਹਜ਼ਾਰ ਰਿਸ਼ਵਤ ਲੈਂਦੇ ਕਾਬੂ

ਜ਼ਿਲਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ, ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਔਰਤ ਜਥੇਬੰਦੀ ਦੇ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਧਰਨੇ ਦੀਆਂ ਮੰਗਾਂ ਸਬੰਧੀ ਦੋ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਅਤੇ ਮੀਤ ਹੇਅਰ ਅਤੇ ਤਲਵੰਡੀ ਸਾਬੋ ਤੇ ਮੌੜ ਹਲਕੇ ਤੋਂ ਐਮਐਲਏ ਦੇ ਧਿਆਨ ਚ ਲਿਆਂਦਾ ਜਾ ਚੁੱਕਿਆ ਹੈ ਪਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਚੁੱਪ ਧਾਰੀ ਹੋਈ ਹੈ । ਉਹਨਾਂ ਕਿਹਾ ਕਿ ਕਿਸਾਨੀ ਮੰਗਾਂ ਤੋਂ ਟਾਲਾ ਵੱਟਣ ਦਾ ਖਮਿਆਜਾ ਆਮ ਆਦਮੀ ਦੀ ਪਾਰਟੀ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਭੁਗਤਣਾ ਪਵੇਗਾ।

ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ CM ਦਾ ਕਿਸਾਨਾਂ ਤੇ ਵਿਵਾਦਤ ਬਿਆਨ

ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਇਕੇ ਕਲਾਂ ਨੇ ਕਿਹਾ ਕਿ ਪਿਛਲੇ ਦਿਨੀ ਗੜੇਮਾਰੀ ਤੇ ਭਾਰੀ ਤੂਫਾਨ ਕਾਰਨ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਅਤੇ ਪਸ਼ੂਆਂ ਦੇ ਸੈੱਡਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਜਿਸ ਦੇ ਮੁਆਵਜੇ ਸਬੰਧੀ ਪੰਜ ਮਾਰਚ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਪਰ ਜਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਭਿਆਨਕ ਬਿਮਾਰੀ ਕਾਰਨ ਰਾਏ ਕੇ ਕਲਾ,ਆਕਲੀਆ ਕਲਾਂ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਪਸ਼ੂਧਨ ਦਾ ਵੱਡਾ ਨੁਕਸਾਨ ਹੋ ਗਿਆ ਹੈ

ਥਰਮਲ ਪਲਾਂਟ ਦੀ ਜਮੀਨ ਹੜੱਪਣ ਦੇ ਦੋਸ਼ਾਂ ਹੇਠ ਬਠਿੰਡਾ ਸ਼ਹਿਰ ਦੇ ਚਰਚਿਤ ਡਾਕਟਰ ਤੇ ਪ੍ਰੋਪਟੀ ਡੀਲਰ ਸਹਿਤ ਚਾਰ ਵਿਰੁਧ ਪਰਚਾ ਦਰਜ਼

ਜਿਸ ਸਬੰਧੀ ਖੇਤੀਬਾੜੀ ਮੰਤਰੀ ਅਤੇ ਡਾਕਟਰਾਂ ਦੀਆਂ ਟੀਮਾਂ ਨੇ ਵੀ ਪਿੰਡਾਂ ਵਿੱਚ ਕਿਸਾਨਾਂ ਨੂੰ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਟੇਲਾਂ ਤੇ ਵੱਡੀ ਸਮੱਸਿਆ ਹੈ ਜੋ ਹੱਲ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਲਈ ਤਿਆਰ ਰਹੇ। ਸਟੇਜ ਦਾ ਸੰਚਾਲਨ ਗੁਲਾਬ ਸਿੰਘ ਜਿਉਂਦ ਨੇ ਕੀਤਾ। ਲੋਕ ਪੱਖੀ ਗੀਤਕਾਰ ਹਰਬੰਸ ਘਣੀਆਂ ਤੇ ਨਿਰਮਲ ਸਿੰਘ ਸਿਵੀਆਂ ਨੇ ਗੀਤ ਪੇਸ਼ ਕੀਤੇ।