WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਥਰਮਲ ਪਲਾਂਟ ਦੀ ਜਮੀਨ ਹੜੱਪਣ ਦੇ ਦੋਸ਼ਾਂ ਹੇਠ ਬਠਿੰਡਾ ਸ਼ਹਿਰ ਦੇ ਚਰਚਿਤ ਡਾਕਟਰ ਤੇ ਪ੍ਰੋਪਟੀ ਡੀਲਰ ਸਹਿਤ ਚਾਰ ਵਿਰੁਧ ਪਰਚਾ ਦਰਜ਼

ਤਹਿਸੀਲਦਾਰ, ਕਾਨੂੰਗੋ ਤੇ ਨਿਗਮ ਅਧਿਕਾਰੀਆਂ ਦੀ ਭੂਮਿਕਾ ਦੀ ਚੱਲ ਰਹੀ ਹੈ ਜਾਂਚ

ਬਠਿੰਡਾ, 7 ਅਪ੍ਰੈਲ : ਥਰਮਲ ਪਲਾਂਟ ਦੀ ਕਰੋੜਾਂ ਰੁਪਏ ਦੀ ਸਰਕਾਰੀ ਜਮੀਨ ਹੜੱਪਣ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਡਾਕਟਰ ਗਜੇਂਦਰ ਸੇਖਾਵਤ ਅਤੇ ਇੱਕ ਚਰਚਿਤ ਪ੍ਰਾਪਟੀ ਡੀਲਰ ਅਸੋਕ ਗਰਗ ਸਹਿਤ ਕੁੱਲ ਚਾਰ ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਹ ਪਰਚਾ ਬਠਿੰਡਾ ਦੇ ਪਿਛਲੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰੀਪੋਰਟ ਦੇ ਆਧਾਰ ’ਤੇ ਦਰਜ਼ ਕੀਤਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਕਰੋੜਾਂ ਦੇ ਘਪਲੇ ਵਿਚ ਬਠਿੰਡਾ ਵਿਖੇ ਲੰਮਾ ਸਮਾਂ ਤੈਨਾਤ ਰਹੇ ਇੱਕ ਤਹਿਸੀਲਦਾਰ ਤੋਂ ਇਲਾਵਾ ਕਾਨੂੰਗੋ ਅਤੇ ਨਗਰ ਨਿਗਮ ਬਠਿੰਡਾ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਵੀ ਗਾਜ਼ ਡਿੱਗ ਸਕਦੀ ਹੈ, ਜਿੰਨ੍ਹਾਂ ਨੇ ਇਸ ਸਰਕਾਰੀ ਜਮੀਨ ਨੂੰ ਪ੍ਰਾਈਵੇਟ ਦਿਖਾਉਣ ਵਿਚ ਮਦਦ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਕਰੀਬ ਸਵਾ ਦੋ ਮਹੀਨੇ ਪਹਿਲਾਂ ਪੁਲਿਸ ਨੂੰ ਪਰਚਾ ਦਰਜ਼ ਕਰਨ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਇਹ ਕਾਰਵਾਈ ਹੁਣ ਕੀਤੀ ਗਈ ਹੈ।

ਖਰੜ ‘ਚ ਲੜਕੀ ਦਾ ਕਤਲ ਕਰਕੇ ਭੱਜੇ ਮੁਲਜ਼ਮ ਦਾ ਹੋਇਆ ਐਕਸੀਡੈਂਟ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਸਿਵਲ ਲਾਈਨ ਵਿਚ ਦਰਜ਼ ਮੁਕੱਦਮਾ ਨੰਬਰ 43 ਦੇ ਵਿੱਚ ਡਿਪਟੀ ਕਮਿਸ਼ਨਰ ਦੀ ਸਿਕਾਇਤ ‘ਤੇ ਡਾ ਗਜੇਂਦਰ ਸੇਖਾਵਤ, ਪ੍ਰੋਪਟੀ ਡੀਲਰ ਅਸੋਕ ਗਰਗ ਅਤੇ ਸਰਕਾਰੀ ਜਮੀਨ ਨੂੰ ਅਪਣੀ ਮਲਕੀਅਤ ਬਣਾਉਣ ਵਾਲੇ ਦੋ ਸਕੇ ਭਰਾਵਾਂ ਹਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਵਿਰੁਧ ਰਜਿਸਟਰੇਸ਼ਨ ਐਕਟ ਦੀ ਧਾਰਾ 82 ਤੋਂ ਇਲਾਵਾ ਆਈ.ਪੀ.ਸੀ ਦੀ ਧਾਰਾ 420, 447,465,467, 468,471 ਅਤੇ 120 ਬੀ ਲਗਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਹ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇੱਕ ਗੁਪਤ ਸਿਕਾਇਤ ਦੇ ਆਧਾਰ ’ਤੇ ਬਠਿੰਡਾ ਦੇ ਬੰਦ ਹੋ ਚੁੱਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਐਕਵਾਈਰ ਹੋ ਚੁੱਕੀ ਜਮੀਨ ਨੂੰ ਮੁੜ ਵੇਚਣ ਦੇ ਮਾਮਲੇ ਦੀ ਜਾਂਚ ਕਰਵਾਈ ਗਈ ਸੀ।

ਬਠਿੰਡਾ ’ਚ ਭਾਰਤੀ ਜਨਤਾ ਪਾਰਟੀ ਨੇ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ

ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਹਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰਾਨ ਸੋਹਨ ਸਿੰਘ ਵੱਲੋਂ ਇਕ ਵਸੀਕਾ ਨੰਬਰ 2021-22/23/1/12825 ਮਿਤੀ 28.02.2022 ਬਾਬਤ ਮਕਾਨ ਨੰਬਰ ਐਮ.ਸੀ ਬੀ-ਜੈਡ-6-18697 ਤੈਦਾਦੀ 11731 ਮੁਰੱਬਾ ਗਜ ਡਾ. ਗਜੇਂਦਰ ਸਿੰਘ ਸ਼ੇਖਾਵਤ ਵਾਸੀ ਬੀਬੀਵਾਲ ਰੋਡ ਬਠਿੰਡਾ ਦੇ ਹੱਕ ਵਿਚ ਕਰਵਾਇਆ ਗਿਆ ਸੀ। ਐਸ.ਡੀ.ਐਮ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਕੀਤੀ ਪੜਤਾਲ ਦੀ ਭੇਜੀ ਰੀਪੋਰਟ(ਪੱਤਰ ਨੰ: 850/ ਸਿਕਾਇਤਾ ਮਿਤੀ: 19-10-2023 ) ਵਿਚ ਇੲ ਗੱਲ ਸਾਹਮਣੇ ਆਈ ਸੀ ਕਿ ਇਹ ਜਗ੍ਹਾ ਗੁਰੂ ਨਾਨਕ ਥਰਮਲ ਪਲਾਂਟ ਦੀ ਹੈ ਅਤੇ ਗਲਤ ਢੰਗ ਨਾਲ ਜਮੀਨ ਦੀ ਰਜਿਸਟਰੀ ਕਰਵਾਈ ਗਈ ਹੈ। ਐਸ.ਡੀ.ਐਮ ਦੀ ਜਾਂਚ ਦੌਰਾਨ ਵੱਡੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਰਕਬੇ ਦੀ ਤਬਦੀਲ ਮਲਕੀਅਤ ਸਮੇਂ ਸਾਲ 2016 ਵਿਚ ਅਤੇ ਤਬਦੀਲ ਮਲਕੀਅਤ ਤੋਂ ਰਜਿਸਟਰੀ ਕਰਨ ਸਮੇਂ ਸਾਲ 2022 ਵਿਚ ਇਕੋ ਹੀ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਬਤੌਰ ਸਬ ਰਜਿਸਟਰਾਰ ਬਠਿੰਡਾ ਤਾਇਨਾਤ ਸਨ, ਜਿਸਨੇ ਐਮ.ਸੀ.ਬੀ ਜੈਡ ਨੂੰ ਅਧਾਰ ਬਣਾ ਕੇ ਤਬਦੀਲ ਮਲਕੀਅਤ ਅਤੇ ਵਸੀਕਾ ਕਰ ਦਿੱਤਾ ਸੀ। ਜਦੋਂਕਿ ਨਗਰ ਨਿਗਮ ਬਠਿੰਡਾ ਦੀ ਰਿਪੋਰਟ ਮੁਤਾਬਕ ਐਮ.ਸੀ.ਬੀ ਜੈਡ ਨੰਬਰ ਹਰਗਿਜ ਮਾਲਕੀ ਦਾ ਹੱਕ ਨਹੀ ਦਿੰਦਾ।

ਸ਼ਰਾਬ ਦੇ ਨਸ਼ੇ ‘ਚ ਛੋਟੇ ਭਰਾ ਨੇ ਵੱਡੇ ਭਰਾ ਦਾ ਪੇਚਕਸ ਨਾਲ ਕੀਤਾ ਕਤਲ

ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਬਠਿੰਡਾ ਰਾਹੀਂ ਇਹ ਰਕਬਾ ਡੀ.ਜੀ.ਪੀ.ਐਸ. ਮਸ਼ੀਨ ਰਾਹੀਂ ਮੌਕੇ ਪਰ ਚੈੱਕ ਕੀਤਾ ਗਿਆ। ਜਿਸ ਤੋਂ ਪਾਇਆ ਗਿਆ ਕਿ ਇਹਨਾਂ ਵਸੀਕਿਆਂ ਦਾ ਰਕਬਾ ਖਸਰਾ ਨੰਬਰ 865 ਵਿੱਚ ਆਉਂਦਾ ਹੈ। ਮੌਕੇ ’ਤੇ ਥਰਮਲ ਪਲਾਂਟ ਦੀ ਮਾਲਕੀ ਨੰਬਰ ਖਸਰਾ 865 ਵਿੱਚ ਰਕਬਾ 32-09 ਦੀ ਹੈ। ਜਿਸ ਕਰਕੇ ਥਰਮਲ ਪਲਾਂਟ ਦਾ ਬਾਕੀ ਬਚਦਾ ਰਕਬਾ ਸੜਕ ਤੋਂ ਪਾਰ ਪੂਰਾ ਹੋ ਸਕਦਾ ਹੈ ਵਾ ਮੌਕੇ ਪਰ ਸੜਕ ਤੋਂ ਪਾਰ ਨੰਬਰ ਖਸਰਾ 865 ਦਾ ਰਕਬਾ ਲਗਭਗ 11-00 ਖਾਲੀ ਪਿਆ ਹੈ ਜੋ 2 ਕਿ ਵਸੀਕਿਆਂ ਦੇ ਰਕਬੇ ਨਾਲ ਮੇਲ ਖਾਂਦਾ ਹੈ। ਇਸ ਰਕਬੇ ਨਾਲ ਥਰਮਲ ਪਲਾਂਟ ਦੇ ਰਕਬੇ ਦੀ ਪੂਰਤੀ ਹੋ ਸਕਦੀ ਹੈ। ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੈ ਆਈ ਹੈ ਕਿ ਜਮਾਬੰਦੀ ਸਾਲ 1967-68 ਦੀ ਖੇਵਟ/ਖਾਤਾ 896/2331 ਵਿੱਚ ਹਰੀ ਸਿੰਘ ਪੁੱਤਰ ਬੂਟਾ ਸਿੰਘ ਰਕਬਾ 54 ਬਿਘੇ 15 ਵਿਸਵੇ ਦਾ ਮਾਲਕ ਸੀ, ਹਰੀ ਸਿੰਘ ਪੁੱਤਰ ਬੂਟਾ ਸਿੰਘ ਵਲੋ ਜਮਾਂਬੰਦੀ ਸਾਲ 1967-68 ਵਿੱਚ 38 ਬਿਘੇ 09 ਵਿਸਵੇ ਰਕਬਾ ਬੈਅ ਕਰ ਦਿੱਤਾ ਸੀ।

ਤਰਨਤਾਰਨ ’ਚ ਔਰਤ ਨੂੰ ਅਰਧ-ਨਗਨ ਕਰਕੇ ਘੁਮਾਉਣ ਦੇ ਦੋਸ਼ ਵਿੱਚ ਇੱਕ ਔਰਤ ਸਣੇ ਚਾਰ ਦੋਸ਼ੀ ਗਿਫ਼ਤਾਰ

ਰੀਪੋਰਟ ਮੁਤਾਬਕ ਜਮਾਂਬੰਦੀ ਸਾਲ 1972-1973 ਦੀ ਖੇਵਟ/ਖਾਤਾ ਨੰਬਰ 1238/3022-3023 ਹਰੀ ਸਿੰਘ ਪੁੱਤਰ ਬੂਟਾ ਸਿੰਘ ਵੱਲੋਂ ਸੋਹਨ ਸਿੰਘ ਪੁੱਤਰ ਹਰੀ ਸਿੰਘ ਦੇ ਨਾਮ 16 ਬਿਘੇ 6 ਵਿਸਵੇ ਦੇ ਨਾਮ ਤਬਦੀਲ ਮਲਕੀਅਤ ਕਰਵਾ ਦਿੱਤੀ। ਜਮਾਂਬੰਦੀ ਸਾਲ 1977-78 ਦੀ ਖੇਵਟ/ਖਾਤਾ ਨੰਬਰ 1755 ਵਿੱਚ ਸੋਹਣ ਸਿੰਘ ਪੁੱਤਰ ਹਰੀ ਸਿੰਘ ਵੱਲੋ 16 ਬਿਘੇ 4 ਵਿਸਵੇ ਰਕਬਾ ਬੈ ਕਰ ਦਿੱਤਾ ਸੀ। ਜਮਾਂਬੰਦੀ ਸਾਲ 1997-98 ਦੀ ਖੇਵਟ 883 ਵਿੱਚ ਸਿਰਫ਼ 0-2 ਵਿਸਵੇ ਰਕਬਾ ਬਚਦਾ ਸੀ, ਉਹ ਸੋਹਣ ਸਿੰਘ ਵੱਲੋ ਬੀਰਥਲ ਸਿੰਘ, ਬਹਾਦਰ ਸਿੰਘ ਪੁੱਤਰਾਨ ਬਚਨ ਸਿੰਘ ਨੂੰ ਬੇ ਕਰ ਦਿੱਤਾ ਸੀ। ਇਸ ਤਰ੍ਹਾਂ ਹਰੀ ਸਿੰਘ ਪੁੱਤਰ ਬੂਟਾ ਸਿੰਘ ਕੁੱਲ ਰਕਬਾ 54 ਬਿਘੇ 15 ਵਿਸਵੇ ਆਪਣਾ ਸਾਲਮ ਰਕਬਾ ਬੈ ਕਰ ਚੁੱਕਾ ਹੈ ਜੋ ਕਿ ਨੰਬਰ ਖਸਰਾ 865 ਨਾਲ ਸਬੰਧਤ ਸੀ। ਡਿਪਟੀ ਕਮਿਸ਼ਨਰ ਵੱਲੋਂ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਇਸ ਕੇਸ ਦੀ ਦੁਬਾਰਾ ਪੜਤਾਲ ਕਰਨ ਲਈ ਤਹਿਸੀਲਦਾਰ ਬਠਿੰਡਾ ਨੂੰ ਹੁਕਮ ਦਿੱਤੇ ਸਨ। ਜਿੰਨ੍ਹਾਂ ਸਪੱਸ਼ਟ ਕੀਤਾ ਸੀ ਕਿ ਗੁਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਦੇ ਹੱਕ ’ਚ ਬਿਨ੍ਹਾਂ ਕਿਸੇ ਮਾਲਕੀ ਸਬੂਤ ਤੋ ਵਸੀਕਾ ਮਿਤੀ 22-7-2016 ਤਸਦੀਕ ਕਰ ਦਿੱਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਲੋਕਾਂ ਦਾ ਪਿਆਰ, ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ

ਜਿੱਥੇ ਤੱਕ ਵਸੀਕੇ ਨਾਲ ਜਾਇਦਾਦ ਦਾ ਨਕਸ਼ਾ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਪ੍ਰੋਪਰਟੀ ਟੈਕਸ ਦੀਆਂ ਰਸੀਦਾਂ, ਬਿਜਲੀ ਕੁਨੈਕਸ਼ਨ, ਬਿੱਲ ਆਦਿ ਦਾ ਸਵਾਲ ਹੈ, ਇਹ ਦਸਤਾਵੇਜ ਮਾਲਕੀ ਦਾ ਸਬੂਤ ਨਹੀ ਹਨ। ਇਸੇ ਵਸੀਕਾ ਮਿਤੀ 22-07-2016 ਦੇ ਅਧਾਰ ’ਤੇ ਹੀ ਉਕਤ ਦੋਨਾਂ ਭਰਾਵਾਂ ਵੱਲੋ ਅੱਗੇ ਵਸੀਕਾ ਨੰਬਰ 12825 ਮਿਤੀ 28-02-2022 ਬਾ ਹੱਕ ਡਾ: ਗਜਿੰਦਰ ਸਿੰਘ ਸ਼ੇਖਾਵਤ ਤਸਦੀਕ ਕਰਵਾ ਦਿੱਤਾ ਗਿਆ। ਇਸ ਵਸੀਕੇ ਨਾਲ ਵੀ ਕੋਈ ਮਾਲ ਰਿਕਾਡਰ ਦੀ ਜਮਾਬੰਦੀ ਆਦਿ ਸ਼ਾਮਲ ਨਹੀਂ ਕੀਤਾ ਗਿਆ ਹੈ। ਪੜਤਾਲ ਦੌਰਾਨ ਇਹ ਵੀਗੱਲ ਸਾਹਮਣੇ ਆਈ ਕਿ ਇਸ ਸਰਕਾਰੀ ਜਮੀਨ ਨੂੰ ਹੜੱਪਣ ਵਿਚ ਪ੍ਰੋਪਟੀ ਡੀਲਰ ਅਸੋਕ ਗਰਗ ਦੀ ਵੀ ਵੱਡੀ ਭੂਮਿਕਾ ਰਹੀ, ਜਿਸਦੇ ਚੱਲਦੇ ਉਸਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਤਹਿਤਸੀਲਦਾਰ ਦੀ ਪੜਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਉਕਤ ਦੋਨਾਂ ਭਰਾਵਾਂ, ਡਾਕਟਰ ਅਤੇ ਦਲਾਲ ਵਿਰੁਧ ਤੁਰੰਤ ਪਰਚਾ ਦਰਜ਼ ਕਰਨ ਤੋਂ ਇਲਾਵਾ ਉਸ ਸਮੇਂ ਦੇ ਕਾਨੂੰਗੋ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ, ਜਿਨ੍ਹਾਂ ਵੱਲੋਂ ਗਲਤ ਐਮ.ਸੀ.ਬੀ ਨੰਬਰ ਜਾਰੀ ਕੀਤਾ ਗਿਆ ਹੈ।

 

Related posts

ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਚੌਥੀ ਦਫ਼ਾ ਵਿਜੀਲੈਂਸ ਸਾਹਮਣੇ ਹੋਏ ਪੇਸ਼

punjabusernewssite

ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮਿਲਿਆ ਚਾਰ ਦਿਨਾਂ ਦਾ ਰਿਮਾਂਡ

punjabusernewssite

ਬਠਿੰਡਾ ਦੇ ਬਿੱਗ ਸਿਨੇਮੇ ’ਚ ਟਿਕਟਾਂ ਵੇਚਣ ਵਿਚ ਕਰੋੜਾਂ ਦਾ ਘਪਲਾ, ਤਿੰਨ ਮੈਨੇਜਰਾਂ ਸਹਿਤ 11 ਵਿਰੁਧ ਪਰਚਾ ਦਰਜ਼

punjabusernewssite