Home Blog Page 1764

ਈਡੀ ਵੱਲੋਂ ਕੇਜ਼ਰੀਵਾਲ ਨੂੰ ਅੱਜ ਮੁੜ ਅਦਾਲਤ ’ਚ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ, 1 ਅਪ੍ਰੈਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਈਡੀ ਵੱਲੋਂ ਸੋਮਵਾਰ ਨੂੰ ਮੁੜ ਦਿੱਲੀ ਦੀ ਰਾਊਜ ਐਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਸ਼੍ਰੀ ਕੇਜ਼ਰੀਵਾਲ ਨੂੰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਲੰਘੀ 21 ਮਾਰਚ ਦੀ ਦੇਰ ਸ਼ਾਮ ਨੂੰ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ 22 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੈ ਅਦਾਲਤ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਪੁਛਗਿਛ ਲਈ ਭੇਜ ਦਿੱਤਾ ਸੀ।

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅਰਵਿੰਦ ਕੇਜਰੀਵਾਲ ਦੇ ਸਮਰਥਨ ਚ INDIA ਗਠਜੋੜ ਦੀ ਵੱਡੀ ਰੈਲੀ

ਜਿਸਤੋਂ ਬਾਅਦ 28 ਮਾਰਚ ਦੀ ਪੇਸ਼ੀ ਦੌਰਾਨ ਖੁਦ ਅਰਵਿੰਦ ਕੇਜ਼ਰੀਵਾਲ ਨੇ ਅਦਾਲਤ ਵਿਚ ਬਹਿਸ ਕਰਦਿਆਂ ਈਡੀ ਉਪਰ ਕਈ ਸਵਾਲ ਉਠਾਏ ਸਨ ਜਦੋਂਕਿ ਈਡੀ ਦੇ ਵਕੀਲਾਂ ਨੇ ਸ਼੍ਰੀ ਕੇਜ਼ਰੀਵਾਲ ’ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਦੋਸ਼ ਲਗਾਉਂਦਿਆਂ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਇਸਤੋਂ ਬਾਅਦ ਅਦਾਲਤ ਨੇ ਫ਼ਿਰ 1 ਅਪ੍ਰੈਲ ਤੱਕ ਰਿਮਾਂਡ ਦੇ ਦਿੱਤਾ ਸੀ ਜੋਕਿ ਅੱਜ ਖ਼ਤਮ ਹੋ ਰਿਹਾ। ਸਰਾਬ ਘੁਟਾਲੇ ਵਿਚ ਈਡੀ ਮੁੱਖ ਮੰਤਰੀ ਕੇਜਰੀਵਾਲ ਤੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ, ਮੰਤਰੀ ਸਤਿੰਦਰ ਜੈਨ, ਐਮ.ਪੀ ਸੰਜੇ ਸਿੰਘ ਸਹਿਤ ਕਈ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ।

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

ਇਸਤੋਂ ਇਲਾਦਾ ਦੋ ਦਿਨ ਪਹਿਲਾਂ ਇੱਕ ਹੋਰ ਮੰਤਰੀ ਕੈਲਾਸ਼ ਗਹਿਲੋਤ ਤੋਂ ਵੀ ਪੁਛਗਿਛ ਕੀਤੀ ਸੀ। ਉਧਰ ਬੀਤੇ ਕੱਲ ਇੰਡੀਆ ਗਠਜੋੜ ਵੱਲੋਂ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰ ਦਾ ਵਿਰੋਧ ਕਰਦਿਆਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਇੱਕ ਵੱਡੀ ਰੈਲੀ ਕੀਤੀ ਸੀ, ਜਿਸ ਵਿਚ ਸ਼੍ਰੀ ਕੇਜ਼ਰੀਵਾਲ ਸਹਿਤ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ।

 

 

ਭਾਰਤੀ ਫੌਜ ਦੁਆਰਾ ਏਮਜ ਦੇ ਸਹਿਯੋਗ ਨਾਲ ਵੈਟਰਨਜ਼ ਲਈ ਕੈਂਸਰ ਸਕ੍ਰੀਨਿੰਗ-ਕਮ-ਮੈਡੀਕਲ ਕੈਂਪ ਦਾ ਆਯੋਜਨ

0

ਬਠਿੰਡਾ, 1 ਅਪ੍ਰੈਲ : ਭਾਰਤੀ ਫੌਜ ਦੀ ਸਪਤ ਸ਼ਕਤੀ ਕਮਾਂਡ ਦੇ ਬਲੈਕ ਚਾਰਜਰ ਬ੍ਰਿਗੇਡ ਨੇ ਏਮਜ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਵਿਖੇ ਸੈਨਿਕ ਵੈਟਰਨਜ਼ ਲਈ ਕੈਂਸਰ-ਸਕ੍ਰੀਨਿੰਗ ਕਮ ਮੈਡੀਕਲ ਕੈਂਪ ਲਗਾਇਆ। ’ਰਾਸ਼ਟਰ ਲਈ ਤੁਹਾਡੀ ਸੇਵਾ ਲਈ ਸ਼ੁਕਰਗੁਜ਼ਾਰ’ ਥੀਮ ਦੇ ਤਹਿਤ ਸੈਨਿਕਾਂ ਦੁਆਰਾ ਪ੍ਰਦਾਨ ਕੀਤੀ ਗਈ ਯੋਮਨ ਸੇਵਾ ਨੂੰ ਮਾਨਤਾ ਦੇਣ ਲਈ ਜਰੂਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਮੈਡੀਕਲ ਕੈਂਪ ਲਗਾਇਆ ਗਿਆ।ਮੈਡੀਕਲ ਕੈਂਪ ਦਾ ਆਯੋਜਨ ਭਾਰਤੀ ਫੌਜ ਅਤੇ ਏਮਸ ਬਠਿੰਡਾ ਦੇ ਡਾਕਟਰਾਂ ਦੀ ਇੱਕ ਸਾਂਝੀ ਟੀਮ ਦੁਆਰਾ ਕੀਤਾ ਗਿਆ, ਜਿਸ ਵਿੱਚ ਈਐਨਟੀ, ਸਰਜੀਕਲ ਅਤੇ ਦੰਦਾਂ ਦੀ ਦੇਖਭਾਲ ਦੇ ਖੇਤਰ ਦੇ ਮੈਡੀਕਲ ਮਾਹਿਰ ਸ਼ਾਮਲ ਸਨ।

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

ਡਾਕਟਰੀ ਟੀਮ ਵੱਲੋਂ ਮਾਹਿਰ ਡਾਕਟਰੀ ਸੇਵਾਵਾਂ ਤੋਂ ਇਲਾਵਾ ਵੈਟਰਨਜ਼ ਦੀ ਕੈਂਸਰ ਸਕਰੀਨਿੰਗ ਵੀ ਕੀਤੀ ਗਈ। ਮਾਤਾ ਸਾਹਿਬ ਕਾਲਜ ਤਲਵੰਡੀ ਸਾਬੋ ਨੇ ਮੈਡੀਕਲ ਟੀਮ ਦੀ ਸਹਾਇਤਾ ਲਈ ਵਿਦਿਆਰਥੀਆਂ ਦੁਆਰਾ ਸਵੈ-ਇੱਛੁਕ ਸੇਵਾ ਸਮੇਤ ਪ੍ਰਬੰਧਕੀ ਸਹਾਇਤਾ ਪ੍ਰਦਾਨ ਕੀਤੀ।ਡਾਇਰੈਕਟੋਰੇਟ ਆਫ ਇੰਡੀਅਨ ਆਰਮੀ ਵੈਟਰਨਜ਼ ਡੀ ਪੀ ਡੀ ਓ ਅਤੇ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ ਦੀ ਅਗਵਾਈ ਹੇਠ ਸਾਬਕਾ ਸੈਨਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਿਹਤ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। 430 ਸਾਬਕਾ ਸੈਨਿਕਾ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

 

ਠੇਕਾ ਮੁਲਾਜਮਾਂ ਦੀ ਬਦਕਿਸਮਤੀ: ’ਤੇ ਉਹ 20 ਸਾਲ ਦੀ ਸੇਵਾ ਤੋਂ ਬਾਅਦ ਖ਼ਾਲੀ ਹੱਥ ਸੇਵਾਮੁਕਤ ਹੋ ਗਿਆ

ਬਠਿੰਡਾ, 1 ਅਪਰੈਲ: ਵੱਖ ਵੱਖ ਸਰਕਾਰੀ ਵਿਭਾਗਾਂ ’ਚ ਕੰਮ ਕਰਨ ਵਾਲੇ ਮੁਲਾਜਮ ਜਦ ਸੇਵਾਮੁਕਤ ਹੁੰਦੇ ਹਨ ਤਾਂ ਮੁਲਾਜਮ ਦੇ ਨਾਲ-ਨਾਲ ਪ੍ਰਵਾਰ ਦੇ ਵਿਚ ਵੀ ਖ਼ੁਸੀ ਦਾ ਮਾਹੌਲ ਹੁੰਦਾ ਹੈ ਕਿਉਂਕਿ ਜਿੱਥੇ ਉਹ ਮੁਲਾਜਮ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਸੇਵਾਮੁਕਤ ਹੋ ਕੇ ਸ਼ਾਂਤਮਈ ਤਰੀਕੇ ਨਾਲ ਬੁਢਾਪਾ ਗੁਜ਼ਾਰਨਾ ਚਾਹੁੰਦਾ ਹੈ, ਉਥੇ ਉਸਦੇ ਪ੍ਰਵਾਰ ਨੂੰ ਸੇਵਾਮੁਕਤੀ ਦੇ ਫ਼ਲ ਵਜੋਂ ਲੱਖਾਂ ਰੁਪਏ ਦੇ ਵੱਖ ਵੱਖ ਭੱਤਿਆਂ ਦੇ ਰੂਪ ਵਿਚ ਮਿਲਦੇ ਹਨ। ਜਿਸਦੇ ਨਾਲ ਉਹ ਪਹਿਲਾਂ ਤੋਂ ਸੰਜੋਏ ਸੁਪਨਿਆਂ ਨੂੰ ਪੂਰੇ ਕਰਦੇ ਹਨ ਪ੍ਰੰਤੂ ਪੰਜਾਬ ਦੇ ਵਿਚ ਸਰਕਾਰੀ ਮੁਲਾਜਮਾਂ ਦਾ ਇੱਕ ਅਜਿਹਾ ਵੀ ਵਰਗ ਹੈ ਜੋ ਦੂਜੇ ਮੁਲਾਜਮਾਂ ਦੀ ਤਰ੍ਹਾਂ ਸਾਰੀ ਉਮਰ ਸਰਕਾਰ ਤੇ ਜਨਤਾ ਦੀ ਸੇਵਾ ਤਾਂ ਕਰਦਾ ਹੈ ਪ੍ਰੰਤੂ ਸੇਵਾਮੁਕਤੀ ਮੌਕੇ ਉਸਨੂੰ ਤੇ ਉਸਦੇ ਪ੍ਰਵਾਰ ਨੂੰ ਖ਼ੁਸੀ ਨਹੀਂ, ਬਲਕਿ ਚਿੰਤਾਂ ਦੀਆਂ ਲਕੀਰਾਂ ਖੜੀਆਂ ਹੋ ਜਾਂਦੀਆਂ ਹਨ

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

ਕਿਉਂਕਿ ਇੰਨ੍ਹਾਂ ਮੁਲਾਜਮਾਂ ਨੂੰ ਸੇਵਾਮੁਕਤੀ ਮੌਕੇ ਦੂਜੇ ਮੁਲਾਜਮਾਂ ਦੀ ਤਰ੍ਹਾਂ ਭੱਤਿਆਂ ਦੇ ਰੂਪ ਵਿਚ ਨਾਂ ਤਾਂ ਲੱਖਾਂ ਰੁਪਏ ਮਿਲਦੇ ਹਨ ਅਤੇ ਨਾਂ ਹੀ ਬੁਢਾਪੇ ਨੂੰ ਵਧੀਆਂ ਤਰੀਕੇ ਨਾਲ ਕੱਟਣ ਲਈ ਪੈਨਸਨ। ਇਹ ਮੁਲਾਜਮ ਵਰਗ ਦਾ ਨਾਂ ਹੈ ਠੇਕਾ ਮੁਲਾਜਮ, ਜਿਹੜੇ ਸਰਕਾਰੀ ਸੇਵਾ ਵਿਚ ਬਰਾਬਰ ਦਾ ਕੰਮ ਕਰਕੇ ਦੂਜੇ ਦਰਜ਼ੇ ਦੇ ਮੁਲਾਜਮ ਵਾਂਗ ਰਹਿਣ ਲਈ ਮਜਬੂਰ ਹਨ। ਇਸੇ ਤਰ੍ਹਾਂ ਦੀ ਤਾਜ਼ਾ ਉਦਾਹਰਨ ਬਠਿੰਡਾ ਡਿੱਪੂ ਚ ਪਿਛਲੇ ਵੀਹ ਸਾਲਾਂ ਤੋਂ ਸਰਕਾਰੀ ਬੱਸ ਚਲਾ ਕੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੀਆਂ ਮੰਜਿਲ਼ਾਂ ’ਤੇ ਪਹੁੰਚਾਉਣ ਵਾਲੇ ਡਰਾਈਵਰ ਜਸਵੀਰ ਸਿੰਘ ਦੀ ਸੇਵਾਮੁਕਤੀ ਮੌਕੇ ਸਾਹਮਣੇ ਆਈ ਹੈ। ਸੰਨ 2004 ਵਿੱਚ ਪੀ ਆਰ ਟੀ ਸੀ ਬਠਿੰਡਾ ਡਿੱਪੂ ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਇਆ ਜਸਵੀਰ ਸਿੰਘ ਨੂੰ ਬੇਸ਼ੱਕ ਸਾਲ 2016 ਵਿਚ ਵਿਭਾਗੀ ਠੇਕੇ ’ਤੇ ਲੈ ਲਿਆ ਗਿਆ ਪ੍ਰੰਤੂ ਰੈਗੂਲਰ ਹੋਣ ਦੀ ਉਮੀਦ ਸਿਰਫ਼ ਉਮੀਦ ਹੀ ਰਹਿ ਗਈ।

ਕੇਕ ਮਾਮਲਾ: ਲੜਕੀ ਦੀ ਮੌਤ ਦੇ ਕੇਸ ’ਚ ਬੇਕਰੀ ਦੇ ਤਿੰਨ ਮੁਲਾਜਮ ਗ੍ਰਿਫਤਾਰ, ਮਾਲਕ ਫ਼ਰਾਰ

ਜਿਸਤੋਂ ਬਾਅਦ ਉਹ 31 ਮਾਰਚ 2024 ਨੂੰ ਨਮ ਅੱਖਾਂ ਨਾਲ ਵੀਹ ਸਾਲਾਂ ਦੀ ਸੇਵਾ ਤੋਂ ਬਾਅਦ ਵੀ ਨਿਰਾਸ਼ ਹੋ ਕੇ ਰਿਟਾਇਰ ਹੋ ਗਿਆ। ਹਾਲਾਂਕਿ ਉਸਦੇ ਸਾਥੀ ਕੱਚੇ ਮੁਲਾਜਮਾਂ ਨੇ ਉਸਦਾ ਸਨਮਾਨ ਕਾਇਮ ਰੱਖਣ ਲਈ ਪਾਰਟੀ ਦਾ ਇੰਤਜਾਮ ਵੀ ਕੀਤਾ ਤੇ ਅਪਣੇ ਪੱਲਿਓ ਪੈਸੇ ਇਕੱਠੇ ਕਰਕੇ ਉਸਦੀ ਮਾਲੀ ਇਮਦਾਦ ਦੀ ਵੀ ਕੋਸ਼ਿਸ ਕੀਤੀ ਪ੍ਰੰਤੂ ਸਾਰਿਆਂ ਦੇ ਮਨਾਂ ਵਿਚ ਉਦਾਸੀ ਦੇਖਣ ਨੂੰ ਮਿਲੀ। ਇਸ ਮੌਕੇ ਮੁਲਾਜਮ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਅਪਣੇ ਹਰੇ ਪੈੱਨ ਨੂੰ ਮੁਲਾਜਮਾਂ ਦੀ ਭਲਾਈ ਲਈ ਚਲਾਉਣ ਦਾ ਵਾਅਦਾ ਕਰਕੇ ਆਏ ਮੁੱਖ ਮੰਤਰੀ ਹੁਣ ਦੋ ਸਾਲਾਂ ਬਾਅਦ ਅਪਣੀ ਜੁਬਾਨ ਦੀ ਲਾਜ਼ ਰੱਖਦੇ ਹੋਏ ਹਰਾ ਪੈੱਨ ਚਲਾ ਕੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ।

 

ਡਾ: ਗੁਰਸੇਵਕ ਲੰਬੀ ਦੀ ਪੁਸਤਕ ‘ਮੇਰਾ ਬਸਤਾ‘ ਤੇ ਵਿਚਾਰ ਗੋਸਟੀ ਹੋਈ

ਬਠਿੰਡਾ, 1 ਅਪਰੈਲ: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਡਾ: ਗੁਰਸੇਵਕ ਲੰਬੀ ਦੀ ਨਿਵੇਕਲੀ ਕਿਸਮ ਦੀ ਪੁਸਤਕ ‘ਮੇਰਾ ਬਸਤਾ’ ਤੇ ਸਥਾਨਕ ਟੀਚਰਜ ਹੋਮ ਵਿਖੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉਘੇ ਵਿਦਵਾਨ ਡਾ: ਸਤੀਸ ਵਰਮਾ ਨੇ ਕੀਤੀ, ਜਦ ਕਿ ਮੁੱਖ ਮਹਿਮਾਨ ਵਜੋਂ ਗੁਰਮੀਤ ਸਿੰਘ ਸਿੱਧੂ ਨੇ ਸਿਰਕਤ ਕੀਤੀ। ਸਮਾਗਮ ਦੀ ਸੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੀਆਂ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਦੀ ਗੱਲ ਵੀ ਕੀਤੀ। ਇਸ ਉਪਰੰਤ ਪੁਸਤਕ ਤੇ ਵਿਚਾਰ ਚਰਚਾ ਸੁਰੂ ਕਰਦਿਆਂ ਮੁੱਖ ਬੁਲਾਰੇ ਡਾ: ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਪੁਸਤਕ ’ਚ ਅਨੁਭਵ ਦੀ ਪ੍ਰਮਾਣਿਕਤਾ ਬਹੁਤ ਹੈ ਅਤੇ ਰੌਚਕਤਾ ਭਰਪੂਰ ਹੈ। ਲੇਖਕ ਨੇ ਪੁਸਤਕ ਦਾ ਨਾਂ ਮੇਰਾ ਬਸਤਾ ਰੱਖਿਆ ਹੈ, ਇਸ ਚੋਂ ਤੰਗ ਆਰਥਿਕਤਾ ਦੀ ਝਲਕ ਮਿਲਦੀ ਹੈ।

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

ਬਸਤੇ ਤੋਂ ਬੈਗ ਤੱਕ ਦੇ ਸਫ਼ਰ ਦੀ ਦੌੜ ਦਾ ਅਨੁਭਵ ਹੁੰਦਾ ਹੈ। ਇਹ ਕਿਤਾਬ ਵਿਦਿਆਰਥੀਆਂ ਨੂੰ ਪੜ੍ਹਣੀ ਚਾਹੀਦੀ ਹੈ ਖਾਸ ਕਰਕੇ ਗਰੀਬ ਵਰਗ ਦੇ ਵਿਦਿਆਰਥੀਆਂ ਲਈ ਜਰੂਰੀ ਹੈ। ਅਧਿਆਪਕਾਂ ਨੂੰ ਇਹ ਪੁਸਤਕ ਪੜ੍ਹਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਘੇ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕ ਤੌਰ ਤੇ ਪੜ੍ਹੀ ਜਾਣੀ ਚਾਹੀਦੀ ਹੈ। ਇਹ ਤੰਗੀਆਂ ਤਰੁਸੀਆਂ ਦੀ ਬਾਤ ਵੀ ਪਾਉਂਦੀ ਹੈ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਨੂੰ ਉਜਾਗਰ ਕਰਦੀ ਹੋਈ ਆਰਥਿਕ ਤੰਗੀ ਦੀ ਜਿੱਲਣ ਚੋਂ ਨਿਕਲਣ ਅਤੇ ਜੀਵਨ ਸੁਧਾਰ ਦੇ ਰਾਹ ਤੁਰਨ ਦੀ ਪ੍ਰੇਰਨਾ ਦਿੰਦੀ ਹੈ।ਆਲੋਚਕ ਗੁਰਦੀਪ ਢਿੱਲੋਂ ਨੇ ਕਿਹਾ ਕਿ ਪੁਸਤਕ ’ਚ ਲੇਖਕ ਨੇ ਆਪਣਾ ਗਿਆਨ ਨਹੀਂ ਘੋਟਿਆ, ਪਰ ਛੋਟੀ ਉਮਰ ਵਿੱਚ ਹੋਣ ਕਰਕੇ ਜੋ ਵੇਖਿਆ ਹੰਢਾਇਆ ਉਹ ਗਿਆਨ ਨਾਲ ਪਾਠਕਾਂ ਦੇ ਪੇਸ਼ ਕੀਤਾ ਹੈ।

ਕੇਕ ਮਾਮਲਾ: ਲੜਕੀ ਦੀ ਮੌਤ ਦੇ ਕੇਸ ’ਚ ਬੇਕਰੀ ਦੇ ਤਿੰਨ ਮੁਲਾਜਮ ਗ੍ਰਿਫਤਾਰ, ਮਾਲਕ ਫ਼ਰਾਰ

ਸ੍ਰੀਮਤੀ ਚਰਨਜੀਤ ਕੌਰ ਬਰਾੜ ਨੇ ਚਰਚਾ ਕਰਦਿਆਂ ਕਿਹਾ ਕਿ ਇਹ ਵਾਰਤਕ ਦੀ ਕਵਿਤਾ ਵਰਗੀ ਪੁਸਤਕ ਹੈ, ਰਚਨਾ ’ਚ ਕਵਿਤਾ ਵਰਗੀ ਰਵਾਨਗੀ ਹੈ। ਬਸਤਾ ਗਿਆਨ ਦਾ ਪਹਿਲਾ ਕਦਮ ਹੁੰਦਾ ਹੈ, ਪੁਸਤਕ ਮੇਰਾ ਬਸਤਾ ਸੰਘਰਸ਼ ਦੀ ਗਾਥਾ ਹੈ। ਲਛਮਣ ਸਿੰਘ ਮਲੂਕਾ, ਜਸਵੀਰ ਸਿੰਘ ਸਿੱਧੂ, ਡਾ: ਗੁਰਜੀਤ ਮਾਨ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਸਤਕ ਹਰ ਪੱਖ ਤੋਂ ਸਫ਼ਲ ਹੈ, ਇਨਸਾਨ ਨੂੰ ਹੌਂਸਲੇ ਨਾਲ ਜਿੰਦਗੀ ਜਿਉਣ ਦਾ ਰਾਹ ਵਿਖਾਉਂਦੀ ਹੈ। ਪੁਸਤਕ ਦੇ ਲੇਖਕ ਡਾ: ਗੁਰਸੇਵਕ ਲੰਬੀ ਨੇ ਮੰਨਿਆਂ ਕਿ ਬਸਤਾ ਕੇਵਲ ਮੇਰਾ ਨਹੀਂ ਦੁਨੀਆਂ ਦੇ ਹਰ ਵਿਦਿਆਰਥੀ ਦਾ ਹੁੰਦਾ ਹੈ।

ਬਠਿੰਡਾ ਲੋਕ ਸਭਾ ਹਲਕੇ ਅੰਦਰ ‘ਭਾਜਪਾ’ ਦੇ ਬਾਈਕਾਟ ਦੇ ਪੋਸਟਰ ਲੱਗਣੇ ਸ਼ੁਰੂ

ਮੇਰੇ ਬਸਤੇ ਵਿੱਚ ਤੀਜੀ ਜਮਾਤ ਤੋਂ ਪੀ ਐੱਚ ਡੀ ਤੱਕ ਦੀਆਂ ਯਾਦਾਂ ਨੂੰ ਪਰੋਇਆ ਗਿਆ ਹੈ। ਸੁਆਲਾਂ ਦੇ ਜੁਆਬ ਦਿੰਦਿਆਂ ਡਾ: ਬਰਾੜ ਨੇ ਕਿਹਾ ਕਿ ਪੁਸਤਕ ਤੇ ਸਾਰਥਕ ਚਰਚਾ ਹੋਈ ਹੈ ਤੇ ਪ੍ਰਭਾਵ ਇਹ ਬਣਿਆ ਹੈ ਕਿ ਸਮੁੱਚੇ ਸਮਾਜ ਲਈ ਸੰਤੁਲਣ ਬਣਾ ਕੇ ਹੋਰ ਸਾਹਿਤ ਰਚਣ ਦੀ ਲੇਖਕ ਤੋਂ ਉਮੀਦ ਹੈ। ਆਪਣੇ ਪ੍ਰਧਾਨਗੀ ਭਾਸਣ ਵਿੱਚ ਡਾ: ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਇਹ ਪੁਸਤਕ ਕੇਵਲ ਸਵੈਜੀਵਨੀ ਨਹੀਂ, ਇਹ ਹਰ ਵਿਅਕਤੀ ਦੇ ਜੀਵਨ ਦੀ ਗਾਥਾ ਹੈ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਮਹਿਮਾਨਾਂ, ਵਿਦਵਾਨਾਂ ਤੇ ਸਰੋਤਿਆਂ ਦਾ ਸਾਹਿਤ ਸਭਾ ਵੱਲੋਂ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਨਿਭਾਇਆ।

 

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅਰਵਿੰਦ ਕੇਜਰੀਵਾਲ ਦੇ ਸਮਰਥਨ ਚ INDIA ਗਠਜੋੜ ਦੀ ਵੱਡੀ ਰੈਲੀ

ਨਵੀਂ ਦਿੱਲੀ, 31 ਮਾਰਚ: ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਜਿੱਥੇ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ, ਉੱਥੇ ਹੀ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ 140 ਕਰੋੜ ਭਾਰਤੀਆਂ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਦੇਸ਼ ਵਿੱਚ ਇਸ ਤਾਨਾਸ਼ਾਹੀ ਨੂੰ ਜਾਰੀ ਨਹੀਂ ਰਹਿਣ ਦਿੱਤਾ ਜਾਵੇਗਾ। ਅਸੀਂ ਸਾਰੇ ਇਕਜੁੱਟ ਹੋ ਕੇ ਇਸ ਵਿਰੁੱਧ ਲੜਾਂਗੇ ਅਤੇ ਜਿੱਤਾਂਗੇ। ਉਨ੍ਹਾਂ ਦਿੱਲੀ ਵਾਸੀਆਂ ਨੂੰ ਕਿਹਾ ਕਿ ਤੁਹਾਡਾ ਕੇਜਰੀਵਾਲ ਸ਼ੇਰ ਹੈ। ਇਸ ਦੌਰਾਨ ਰਾਮਲੀਲਾ ਮੈਦਾਨ ’ਚ ਇਕੱਠੀ ਹੋਈ ਭੀੜ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਅਤੇ ਉੱਚੀ ਆਵਾਜ਼ ’ਚ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ। ਰਾਮਲੀਲਾ ਮੈਦਾਨ ’ਚ ਆਯੋਜਿਤ ਮਹਾਰੈਲੀ ’ਚ ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਜਨਤਾ ਨੂੰ ਸਵਾਲ ਕੀਤਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਮੇਰੇ ਪਤੀ ਨੂੰ ਜੇਲ ’ਚ ਡੱਕ ਦਿੱਤਾ, ਕੀ ਪ੍ਰਧਾਨ ਮੰਤਰੀ ਨੇ ਸਹੀ ਕੰਮ ਕੀਤਾ? ਕੀ ਤੁਸੀਂ ਸਾਰੇ ਮੰਨਦੇ ਹੋ ਕਿ ਕੇਜਰੀਵਾਲ ਇੱਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਵਿਅਕਤੀ ਹਨ। ਇਹ ਭਾਜਪਾ ਵਾਲੇ ਕਹਿ ਰਹੇ ਹਨ ਕਿ ਕੇਜਰੀਵਾਲ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ?

ਕਾਂਗਰਸ ਪਟਿਆਲਾ ਤੋਂ ਭਾਜਪਾ ਦੀ ਪ੍ਰਨੀਤ ਕੌਰ ਦੇ ਮੁਕਾਬਲੇ ਡਾ ਧਰਮਵੀਰ ਗਾਂਧੀ ਦੇਵੇਗੀ ਟਿਕਟ!

ਇਸ ’ਤੇ ਪੂਰੇ ਰਾਮਲੀਲਾ ਮੈਦਾਨ ’ਚੋਂ ਇਕ ਹੀ ਆਵਾਜ਼ ਆਈ ਕਿ ਕੇਜਰੀਵਾਲ ਜੀ ਅਸਤੀਫਾ ਨਾ ਦੇਣ। ਜਨਤਾ ਦੇ ਸਮਰਥਨ ਤੋਂ ਉਤਸ਼ਾਹਿਤ ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ।ਅਰਵਿੰਦ ਕੇਜਰੀਵਾਲ ਨੇ ਜੇਲ ਵਿਚੋਂ ਚਿੱਠੀ ਲਿਖ ਕੇ 140 ਕਰੋੜ ਦੇਸ਼ ਵਾਸੀਆਂ ਨੂੰ 6 ਗਾਰੰਟੀਆਂ ਦਿੱਤੀਆਂ ਹਨ। ਪਹਿਲਾ- ਅਸੀਂ ਪੂਰੇ ਦੇਸ਼ ਵਿੱਚ 24 ਘੰਟੇ ਬਿਜਲੀ ਦਾ ਪ੍ਰਬੰਧ ਕਰਾਂਗੇ। ਕਿਤੇ ਵੀ ਬਿਜਲੀ ਦਾ ਕੱਟ ਨਹੀਂ ਲੱਗੇਗਾ।ਦੂਜਾ- ਅਸੀਂ ਪੂਰੇ ਦੇਸ਼ ਵਿੱਚ ਗਰੀਬਾਂ ਲਈ ਬਿਜਲੀ ਮੁਫਤ ਕਰਾਂਗੇ।ਤੀਸਰਾ- ਹਰ ਪਿੰਡ ਅਤੇ ਹਰ ਇਲਾਕੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ। ਜਿੱਥੇ ਗਰੀਬ ਅਤੇ ਅਮੀਰ ਦੇ ਬੱਚੇ ਚੰਗੀ ਅਤੇ ਬਰਾਬਰ ਦੀ ਸਿੱਖਿਆ ਪ੍ਰਾਪਤ ਕਰਨਗੇ।ਚੌਥਾ- ਹਰ ਪਿੰਡ ਅਤੇ ਇਲਾਕੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਹਰ ਜ਼ਿਲ੍ਹੇ ਵਿੱਚ ਵਧੀਆ ਬਹੁ-ਵਿਸ਼ੇਸ਼ ਸਰਕਾਰੀ ਹਸਪਤਾਲ ਬਣਾਏ ਜਾਣਗੇ। ਅਸੀਂ ਦੇਸ਼ ਦੇ ਹਰ ਵਿਅਕਤੀ ਲਈ ਸ਼ਾਨਦਾਰ ਅਤੇ ਮੁਫ਼ਤ ਇਲਾਜ ਦਾ ਪ੍ਰਬੰਧ ਕਰਾਂਗੇ।ਪੰਜਵਾਂ- ਸਵਾਮੀਨਾਥਨ ਕਮਿਸ਼ਨ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ।ਛੇਵਾਂ- ਦਿੱਲੀ ਦੀ ਜਨਤਾ 75 ਸਾਲਾਂ ਤੋਂ ਬੇਇਨਸਾਫ਼ੀ ਝੱਲ ਰਹੀ ਹੈ।ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਵਾਂਗੇ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਵਾਂਗੇ।

ਬਠਿੰਡਾ ਲੋਕ ਸਭਾ ਹਲਕੇ ਅੰਦਰ ‘ਭਾਜਪਾ’ ਦੇ ਬਾਈਕਾਟ ਦੇ ਪੋਸਟਰ ਲੱਗਣੇ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ। ਉਹ ਸੋਚਦੇ ਹਨ ਕਿ ਜੇਕਰ ਉਹ ਸੋਟੀ ਨਾਲ ਦੇਸ਼ ਚਲਾ ਸਕਦੇ ਹਨ ਤਾਂ ਇਹ ਦੇਸ਼ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਅਸੀਂ ਉਨ੍ਹਾਂ ਤੋਂ ਡਰਨ ਜਾਂ ਟੁੱਟਣ ਵਾਲੇ ਨਹੀਂ ਹਾਂ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਵਰਗੇ ਹਜ਼ਾਰਾਂ ਨੌਜਵਾਨਾਂ ਨੇ ਆਪਣੀ ਜਵਾਨੀ ਵਿੱਚ ਗਲਾਂ ਵਿੱਚ ਰੱਸੀਆਂ ਪਾ ਕੇ ਸਾਨੂੰ ਇਹ ਆਜ਼ਾਦੀ ਦਿਵਾਈ ਹੈ। ਉਹ ਕਿਸੇ ਨੂੰ ਵੀ ਜੇਲ੍ਹ ਵਿੱਚ ਡੱਕ ਰਹੇ ਹਨ। ਸਕੂਲ-ਹਸਪਤਾਲ ਬਣਾਉਣ ਵਾਲਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਖਾਤੇ ਖਾਲੀ ਕਰ ਦਿੱਤੇ ਗਏ। ਕੀ ਉਹ ਇਸ ਤਰ੍ਹਾਂ ਲੋਕ ਸਭਾ ਚੋਣਾਂ ਜਿੱਤਣਗੇ? ਇਹ ਲੋਕ ਆਪਣੇ ਆਪ ਨੂੰ ਕੀ ਸਮਝਦੇ ਹਨ? ਉਨ੍ਹਾਂ ਨੇ ਝੂਠਾ ਕੇਸ ਬਣਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।ਸੀਐਮ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਦੇਸ਼ ਨੂੰ ਟੁਕੜੇ-ਟੁਕੜੇ ਕਰਨਾ ਚਾਹੁੰਦੇ ਹਨ। ਜਦੋਂ ਉਹ ਸੀਏਏ ਲੈ ਕੇ ਆਏ ਸਨ, ਮੈਂ ਸੰਸਦ ਵਿੱਚ ਸਾਂਸਦ ਸੀ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਹੀਂ ਸਗੋਂ ਇੱਕ ਸੋਚ ਦਾ ਨਾਮ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੂਰਾ ਭਾਰਤ ਇਕੱਠਾ ਹੈ। ਭਾਰਤ ਗਠਜੋੜ ਦੀ ਇਸ ਏਕਤਾ ਨੂੰ ਦੇਖ ਕੇ ਭਾਜਪਾ ਨੂੰ ਪਸੀਨਾ ਆ ਰਿਹਾ ਹੈ। ਉਹ ਨਹੀਂ ਚਾਹੁੰਦੇ ਕਿ ਅਸੀਂ ਸਾਰੇ ਇਕੱਠੇ ਬੈਠੀਏ। ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਾ ਹਾਂ।

 

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

0

ਅੱਜ ਸੋਮਵਾਰ ਨੂੰ ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰਨਗੇ ਡਾ ਗਾਂਧੀ
ਪਟਿਆਲਾ, 31 ਮਾਰਚ: ਪਟਿਆਲਾ ਇਲਾਕੇ ’ਚ ਇੱਕ ਵੱਖਰਾ ਸਥਾਨ ਤੇ ਸਨਮਾਨ ਰੱਖਣ ਵਾਲੇ ਸਾਬਕਾ ਐਮ.ਪੀ ਡਾ ਧਰਮਵੀਰ ਗਾਂਧੀ ਅੱਜ ਸੋਮਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਵੱਡੀ ਸੰਭਾਵਨਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਪਟਿਆਲਾ ਤੋਂ ਭਾਜਪਾ ਵਿਚ ਸ਼ਾਮਲ ਹੋਈ ਪ੍ਰਨੀਤ ਕੌਰ ਦੇ ਮੁਕਾਬਲੇ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਬਣਾ ਸਕਦੀ ਹੈ। ਪ੍ਰਨੀਤ ਕੌਰ ਹੁਣ ਤੱਕ ਚਾਰ ਵਾਰ ਪਟਿਆਲਾ ਤੋਂ ਐਮ.ਪੀ ਰਹਿ ਚੁੱਕੇ ਹਨ ਤੇ ਕਾਂਗਰਸ ਦੀ ਸਰਕਾਰ ਵਿਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ।

ਬਠਿੰਡਾ ਲੋਕ ਸਭਾ ਹਲਕੇ ਅੰਦਰ ‘ਭਾਜਪਾ’ ਦੇ ਬਾਈਕਾਟ ਦੇ ਪੋਸਟਰ ਲੱਗਣੇ ਸ਼ੁਰੂ

ਉਹ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਦੀ ਧਰਮਪਤਨੀ ਹਨ ਤੇ ਸਾਲ 2021 ਵਿਚ ਕਾਂਗਰਸ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰ ਦਿੱਤਾ ਸੀ, ਜਿਸ ਕਾਰਨ ਉਹ ਕਾਂਗਰਸ ਛੱਡ ਗਏ ਸਨ। ਸਿਆਸੀ ਮਾਹਰਾਂ ਮੁਤਾਬਕ ਡਾ ਧਰਮਵੀਰ ਗਾਂਧੀ ਦੇ ਮੁਕਾਬਲੇ ਵਿਚ ਆਉਣ ਕਾਰਨ ਪ੍ਰਨੀਤ ਕੌਰ ਲਈ ਵੱਡੀਆਂ ਮੁਸਕਿਲਾਂ ਖ਼ੜੀਆਂ ਹੋ ਸਕਦੀਆਂ ਹਨ, ਕਿਉਂਕਿ ਸਾਲ 2014 ਵਿਚ ਡਾ ਗਾਂਧੀ ਨੇ 20,942 ਹਜ਼ਾਰ ਵੋਟਾਂ ‘ਤੇ ਪ੍ਰਨੀਤ ਕੌਰ ਨੂੰ ਆਪ ਦੇ ਉਮੀਦਵਾਰ ਵਜੋਂ ਹਰਾਇਆ ਸੀ। ਉਸ ਸਮੇਂ ਪ੍ਰਨੀਤ ਕੌਰ ਕਾਂਗਰਸ ਦੇ ਉਮੀਦਵਾਰ ਸਨ ਤੇ ਹੁਣ ਡਾ ਧਰਮਵੀਰ ਗਾਂਧੀ ਕਾਂਗਰਸ ਉਮੀਦਵਾਰ ਹੋਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਆਪਣਾ ਉਮੀਦਵਾਰ ਹਾਲੇ ਐਲਾਨ ਕਰਨਾ ਬਾਕੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਅਪਣੇ ਸਿਹਤ ਮੰਡਰੀ ਡਾ ਬਲਬੀਰ ਸਿੰਘ ਨੂੰ ਮੈਦਾਨ ਵਿਚ ਲੈ ਆਂਦਾ ਹੈ।

ਕਾਂਗਰਸ ਤੇ ਆਪ ਇਕੋ ਸਿੱਕੇ ਦੇ ਦੋ ਪਹਿਲੂ: ਹਰਸਿਮਰਤ ਕੌਰ ਬਾਦਲ

ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਗਾਂਧੀ ਨੇ ਭਲਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਾਉਣਾ ਚਾਹੁੰਦੀ ਹੈ ਤਾਂ ਇਹ ਪਾਰਟੀ ਦਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਣ ਜਾ ਰਹੇ ਹਨ ਤੇ ਖ਼ਾਸਕਰ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਕੱਢੀ ਗਈ ਪੈਦਲ ਯਾਤਰਾ ਤੋਂ, ਜਿਸਦੇ ਵਿਚ ਉਹ ਖ਼ੁਦ ਵੀ ਸ਼ਾਮਲ ਹੋਏ ਸਨ। ਡਾ ਗਾਂਧੀ ਨੇ ਕਿਹਾ ਕਿ ਅੱਜ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਲਈ ਲੋਕਤੰਤਰੀ ਵਿਚਾਰਾਂ ਵਾਲੇ ਸਾਰੇ ਵਿਅਕਤੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਘਰ ਜਾ ਕੇ ਦਿੱਤਾ ‘ਭਾਰਤ ਰਤਨ’ ਅਵਾਰਡ

ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਸੇਸ ਤੌਰ ’ਤੇ ਮੌਜੂਦ ਰਹੇ
ਨਵੀਂ ਦਿੱਲੀ, 31 ਮਾਰਚ: ਦੇਸ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਬਾਨੀ ਆਗੂਆਂ ਵਿਚੋਂ ਇੱਕ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ ਦਾ ਸਰਵ ਉੱਚ ਨਾਗਰਿਕ ‘ਭਾਰਤ ਰਤਨ’ ਅਵਾਰਡ ਦੇਸ਼ ਦੇ ਰਾਸਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਐਤਵਾਰ ਨੂੰ ਘਰ ਜਾ ਕੇ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਸ਼ੇਸ ਤੌਰ ‘ਤੇ ਮੌਜੂਦ ਰਹੇ।

ਕੇਕ ਮਾਮਲਾ: ਲੜਕੀ ਦੀ ਮੌਤ ਦੇ ਕੇਸ ’ਚ ਬੇਕਰੀ ਦੇ ਤਿੰਨ ਮੁਲਾਜਮ ਗ੍ਰਿਫਤਾਰ, ਮਾਲਕ ਫ਼ਰਾਰ

ਦਸਣਾ ਬਣਦਾ ਹੈ ਕਿ ਬੀਤੇ ਕੱਲ ਦੇਸ ਦੀਆਂ ਪੰਜ ਉੱਘੀਆਂ ਸਖ਼ਸੀਅਤਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀ ਪ੍ਰੰਤੂ ਸ਼੍ਰੀ ਅਡਵਾਨੀ ਦੀ ਸਿਹਤ ਨੂੰ ਦੇਖਦਿਆਂ ਘਰ ਜਾ ਕੇ ਇਹ ਅਵਾਰਡ ਦੇਣ ਦਾ ਫੈਸਲਾ ਲਿਆ ਗਿਆ ਸੀ। ਜਦੋਂਕਿ ਬਾਕੀ ਜਿੰਨ੍ਹਾਂ ਚਾਰ ਸਖ਼ਸੀਅਤਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਚਾਰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਤੋਂ ਇਲਾਵਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਅਤੇ ਖੇਤੀ ਵਿਗਿਆਨੀ ਡਾ.ਐਮ.ਐਸ.ਸਵਾਮੀਨਾਥਨ ਸ਼ਾਮਲ ਹਨ।

 

ਕੇਕ ਮਾਮਲਾ: ਲੜਕੀ ਦੀ ਮੌਤ ਦੇ ਕੇਸ ’ਚ ਬੇਕਰੀ ਦੇ ਤਿੰਨ ਮੁਲਾਜਮ ਗ੍ਰਿਫਤਾਰ, ਮਾਲਕ ਫ਼ਰਾਰ

0

ਪਟਿਆਲਾ, 31 ਮਾਰਚ: ਬੀਤੇ ਕੱਲ ਸਥਾਨਕ ਸ਼ਹਿਰ ਵਿਚ ਜਨਮ ਦਿਨ ਮੌਕੇ ਖਾਧੇ ਕੇਕ ਕਾਰਨ ਇੱਕ 10 ਸਾਲਾਂ ਬੱਚੀ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਬੇਕਰੀ ਦੇ ਮਾਲਕ ਸਹਿਤ ਚਾਰ ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਜਦੋਂਕਿ ਤਿੰਨ ਮੁਲਾਜਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਪ੍ਰੰਤੂ ਬੇਕਰੀ ਮਾਲਕ ਫ਼ਰਾਰ ਹੋ ਗਿਆ ਦਸਿਆ ਜਾ ਰਿਹਾ। ਗ੍ਰਿਫਤਾਰ ਤੋਂ ਬਾਅਦ ਇੰਨ੍ਹਾਂ ਤਿੰਨਾਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੈ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

ਬਠਿੰਡਾ ਲੋਕ ਸਭਾ ਹਲਕੇ ਅੰਦਰ ‘ਭਾਜਪਾ’ ਦੇ ਬਾਈਕਾਟ ਦੇ ਪੋਸਟਰ ਲੱਗਣੇ ਸ਼ੁਰੂ

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣੇਦਾਰ ਪਵਿੱਤਰ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਪ੍ਰਵਾਰ ਵੱਲੋਂ ਬਚਾ ਕੇ ਰੱਖੇ ਹੋਏ ਕੇਕ ਦਾ ਟੁਕੜਾ ਵੀ ਬਰਾਮਦ ਕਰ ਲਿਆ ਹੈ, ਜਿਸਨੂੰ ਭਲਕੇ ਟੈਸਟ ਲਈ ਖਰੜ ਲੈਬ ਵਿੱਚ ਭੇਜਿਆ ਜਾਵੇਗਾ। ਇਸਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਵੀ ਸਬੰਧਤ ਬੇਕਰੀ ਦੇ ਸੈਂਪਲ ਲੈਣ ਦੀ ਤਿਆਰੀ ਕਰ ਦਿੱਤੀ ਹੈ। ਇਸਦੀ ਪੁਸ਼ਟੀ ਸਿਵਲ ਸਰਜਨ ਡਾ: ਰਮਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਆਦੋਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਕਾਂਗਰਸ ਤੇ ਆਪ ਇਕੋ ਸਿੱਕੇ ਦੇ ਦੋ ਪਹਿਲੂ: ਹਰਸਿਮਰਤ ਕੌਰ ਬਾਦਲ

ਦਸਣਾ ਬਣਦਾ ਹੈ ਕਿ ਬੀਤੇ ਕੱਲ ਸ਼ਹਿਰ ਦੀ ਇੱਕ 10 ਸਾਲਾਂ ਬੱਚੀ ਮਾਨਵੀ ਦਾ ਜਨਮ ਦਿਨ ਸੀ ਤੇ ਪ੍ਰਵਾਰ ਵੱਲੋਂ ਇਸ ਮੌਕੇ ਖਾਣ ਦੇ ਲਈ ਆਨਲਾਈਨ ਫੂਡ ਡਿਲੀਵਰੀ ਐਪ ਰਾਹੀਂ ਆਰਡਰ ਰਾਹੀ ਕੇਕ ਮੰਗਵਾਇਆ ਸੀ। ਪ੍ਰੰਤੂ ਕੇਕ ਖ਼ਾਣ ਤੋਂ ਕੁੱਝ ਸਮਾਂ ਬਾਅਦ ਬੱਚੀ ਮਾਨਵੀਂ ਬੀਮਾਰ ਹੋ ਗਈ ਤੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ ਸੀ ਜਦਕਿ ਪ੍ਰਵਾਰ ਵੀ ਬੀਮਾਰ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਬੇਕਰੀ ਵਾਲਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ। ਬੱਚੀ ਮਾਨਵੀਂ ਦੀ ਖ਼ੁਸੀ-ਖ਼ੁਸੀ ਨਾਲ ਕੇਕ ਕੱਟਦਿਆਂ ਇੱਕ ਵੀਡੀਓ ਵੀ ਵਾਈਰਲ ਹੋ ਰਹੀ ਹੈ, ਜਿਸ ਕਾਰਨ ਇਹ ਮਾਮਲਾ ਸੋਸਲ ਮੀਡੀਆ ’ਤੇ ਵੀ ਪੂਰੀ ਛਰ੍ਹਾਂ ਛਾਇਆ ਹੋਇਆ ਹੈ।

 

ਬਠਿੰਡਾ ਲੋਕ ਸਭਾ ਹਲਕੇ ਅੰਦਰ ‘ਭਾਜਪਾ’ ਦੇ ਬਾਈਕਾਟ ਦੇ ਪੋਸਟਰ ਲੱਗਣੇ ਸ਼ੁਰੂ

0

ਕਈ ਪਿੰਡਾਂ ’ਚ ਭਾਜਪਾ ਆਗੂਆਂ ਦੇ ਆਉਣ ’ਤੇ ਵਿਰੋਧ ਕਰਨ ਦਾ ਕੀਤਾ ਐਲਾਨ
ਬਠਿੰਡਾ, 31 ਮਾਰਚ: ਸੂਬੇ ਦੇ ਵਿਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਮੂਹ ਸਿਆਸੀ ਧਿਰਾਂ ਨੇ ਅਪਣੀ ਸਰਗਰਮੀਆਂ ਨੂੰ ਤੇਜ਼ ਕੀਤਾ ਹੋਇਆ ਹੈ, ਉਥੇ ਕਰੀਬ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਇਕੱਲਿਆਂ ਚੋਣ ਲੜਣ ਜਾ ਰਹੀ ਭਾਰਤੀ ਜਨਤਾ ਪਾਰਟੀ ਨੇ ਵੀ ਬਰਾਬਰ ਦੀ ਧਿਰ ਬਣਨ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ। ਪ੍ਰੰਤੂ ਮੌਜੂਦਾ ਸਿਆਸੀ ਹਾਲਾਤਾਂ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਮੁੜ ਸੂਬੇ ਤੇ ਖ਼ਾਸਕਰ ਦੱਖਣੀ ਮਾਲਵਾ ਦੇ ਪਿੰਡਾਂ ’ਚ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੇਕਰ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਈ ਪਿੰਡਾਂ ‘ਚ ਭਾਜਪਾ ਦੀ ‘ਐਂਟਰੀ ਬੈਨ’ ਕਰਨ ਵਾਲੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ।

ਕਾਂਗਰਸ ਤੇ ਆਪ ਇਕੋ ਸਿੱਕੇ ਦੇ ਦੋ ਪਹਿਲੂ: ਹਰਸਿਮਰਤ ਕੌਰ ਬਾਦਲ

ਨਜਦੀਕੀ ਪਿੰਡ ਭੁੱਚਂੋ ਖੁਰਦ ਵਿਚ ਵੀ ਕਿਸਾਨ ਜਥੇਬੰਦੀ ਵੱਲੋਂ ਭਾਜਪਾ ਦੇ ਵਿਰੋਧ ਵਾਲੇ ਬੈਨਰ ਲਗਾਏ ਹਨ। ਇੰਨ੍ਹਾਂ ਬੈਨਰਾਂ ’ਤੇ ਲਿਖਿਆ ਗਿਆ ਹੈ ਕਿ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਜਪਾ ਦਾ ਪਿੰਡਾਂ ਵਿਚ ਆਉਣਾ ਵੀ ਬੰਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਧੜੇ ਦੇ ਭੁੱਚੋ ਖੁਰਦ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਦੱਸਿਆ ਦਿੱਲੀ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਨਾ ਕਰਨ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੂੰ ਪਿੰਡਾਂ ਵਿੱਚ ਆਇਆ ਨੂੰ ਸਵਾਲ ਪੁੱਛੇ ਜਾਣਗੇ ਕਿ ਦਿੱਲੀ ਮੋਰਚੇ ਦੀ ਸਮਾਪਤੀ ਮੌਕੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ ਹੈ? ਹੁਣ ਤੱਕ ਰਹਿੰਦੀਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ? ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਮੰਗਾਂ ਮੰਨਣ ਦੀ ਬਜਾਏ ਉਲਟਾ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਪੁਲਿਸ ਦਾ ਜਬਰ ਢਾਇਆ ਗਿਆ ਹੈ।

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼

ਇਸੇ ਤਰ੍ਹਾਂ ਦਿੱਲੀ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਹਰਿਆਣਾ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਆਉਣਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਹਨੀ, ਸੁਖਮੰਦਰ ਸਿੰਘ ਸਰਾਭ,ਾ ਗੇਲਾ ਸਿੰਘ ਸੰਧੂ, ਚੰਦ ਸਿੰਘ, ਜੈਲੀ ਸਿੰਘ, ਬਾਵਾ ਸਿੰਘ , ਸੋਹਣ ਸਿੰਘ, ਰਾਜਾ ਸਿੰਘ, ਚੰਨਾ ਸਿੰਘ, ਸੰਮੀ ਸਿੰਘ, ਲਾਭ ਸਿੰਘ ਸੰਧੂ, ਸਿੰਧੀ ਭੁੱਲਰ, ਚੰਨਾ ਸਿੰਘ ਆਦਿ ਸ਼ਾਮਲ ਸਨ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ’ਚ ਵੀ ਪਿੰਡ ਦੇ ਨੌਜਵਾਨਾਂ ਤੇ ਕਿਸਾਨਾਂ ਵੱਲੋਂ ਇਕੱਠ ਕਰ ਕੇ ਪਿੰਡ ‘ਚ ਦੋ ਥਾਵਾਂ ’ਤੇ ਭਾਜਪਾ ਦੇ ਵਿਰੋਧ ਵਾਲੇ ਪੋਸਟਰ ਲਗਾਏ ਹਨ। ਇੰਨ੍ਹਾਂ ਪੋਸਟਰਾਂ ’ਤੇ ‘ਬੀਜੇਪੀ – ਆਰਐਸਐਸ ਨੋ ਐਂਟਰੀ’ ਲਿਖਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

 

ਕਾਂਗਰਸ ਤੇ ਆਪ ਇਕੋ ਸਿੱਕੇ ਦੇ ਦੋ ਪਹਿਲੂ: ਹਰਸਿਮਰਤ ਕੌਰ ਬਾਦਲ

0

ਬਠਿੰਡਾ, 31 ਮਾਰਚ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਹਨਾਂ ਨੇ ਭਾਜਪਾ ਨੂੰ ਪੰਜਾਬ ਵਿਚ ਨਵੀਂ ਕਾਂਗਰਸ ਕਰਾਰ ਦਿੱਤਾ ਤੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪਾਰਟੀ ਹੈ ਜੋ ਆਉਂਦੀਆਂ ਸੰਸਦੀ ਚੋਣਾਂ ਸਿਧਾਂਤਾਂ ’ਤੇ ਲੜ ਰਹੀ ਹੈ। ਬੀਬੀ ਬਾਦਲ ਨੇ ਅੱਜ ਸ਼ਹਿਰ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਜਿਥੇ ਵੱਡੀ ਗਿਣਤੀ ਵਿਚ ਕਾਂਗਰਸ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦਿੱਲੀ ਵਿਚ ਸਾਂਝੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਪੰਜਾਬ ਵਿਚ ਵੱਖ-ਵੱਖ ਚੋਣਾਂ ਲੜ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼

ਉਨ੍ਹਾਂ ਕਿਹਾ ਕਿ ਭਾਜਪਾ ਨੇ ਵੀ ਚੋਣਾਂ ਲੜਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਨਵੀਂ ਕਾਂਗਰਸ ਪਾਰਟੀ ਬਣ ਗਈ ਹੈ ਕਿਉਂਕਿ ਇਸ ਵੱਲੋਂ ਆਗੂ ਤੇ ਵਰਕਰਾਂ ਨੂੰ ਦਰਾਮਦ ਕੀਤਾ ਜਾ ਰਿਹਾ ਹੈ ਤੇ ਲੋਕ ਸਭਾ ਚੋਣਾਂ ਲਈ ਟਿਕਟਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਸਿਧਾਂਤਾਂ ’ਤੇ ਡਟਿਆ ਹੈ। ਉਹਨਾਂ ਕਿਹਾ ਕਿ ਅਸੀਂ ਸੱਤਾ ਛੱਡ ਸਕਦੇ ਹਾਂ ਪਰ ਕਦੇ ਵੀ ਆਪਣੇ ਸਿਧਾਂਤਾਂ ’ਤੇ ਸਮਝੌਤਾ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਅਤੇ ਗਰੀਬਾਂ ਦੇ ਨਾਲ ਹਾਂ ਤੇ ਕਿਸੇ ਸੱਤਾ ਪਿੱਛੇ ਨਹੀਂ ਹਾਂ। ਐਮ.ਪੀ ਬਾਦਲ ਨੇ ਦੱਸਿਆ ਕਿ ਬਠਿੰਡਾ ਹਲਕੇ ਤੇ ਸ਼ਹਿਰ ਨੂੰ ਕਾਂਗਰਸ ਤੇ ਆਪ ਦੋਵਾਂ ਸਰਕਾਰਾਂ ਨੇ ਪਿਛਲੇ ਸੱਤ ਸਾਲਾਂ ਵਿਚ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਪ ਸ਼ਹਿਰ ਵਿਚ ਇਕ ਵੀ ਵੱਡਾ ਪ੍ਰਾਜੈਕਟ ਲਿਆਉਣ ਵਿਚ ਨਾਕਾਮ ਰਹੇ ਹਨ।

ਕੇਂਦਰ ਦੇ ਖਰੀਦ ਮੰਡੀਆਂ ਖ਼ਤਮ ਕਰਨ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਆਪ: ਸੁਖਬੀਰ ਬਾਦਲ

ਇਸ ਦੌਰਾਨ ਸ਼ਹਿਰ ਦੇ ਦੌਰੇ ਦੌਰਾਨ ਵੱਡੀ ਗਿਣਤੀ ਵਿਚ ਲੋਕ ਖਾਸ ਤੌਰ ’ਤੇ ਔਰਤਾਂ ਨੇ ਬੀਬੀ ਬਾਦਲ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਕਿਵੇਂ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਮੌਜੂਦਾ ਆਪ ਦੇ ਰਾਜ ਵਿਚ ਬੁਨਿਆਦੀ ਸ਼ਹਿਰੀ ਸਹੂਲਤਾਂ ਦੇ ਹਾਲਾਤ ਵੀ ਬਦਤਰ ਹੋਏ ਪਏ ਹਨ। ਔਰਤਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਗਲੀਆਂ ਦੀ ਮੁਰੰਮਤ ਨਹੀਂ ਹੋਈ ਤੇ ਨਾ ਹੀ ਸਟਰੀਟ ਲਾਈਟਾਂ ਚਲਦੀਆਂ ਹਨ। ਉਹਨਾਂ ਨੇ ਇਹਵੀ ਸ਼ਿਕਾਇਤ ਕੀਤੀ ਕਿ ਜਲ ਸਪਲਾਈ ਤੇ ਸੀਵਰੇਜ ਦੀ ਸਹੂਲਤ ਦਾ ਵੀ ਹਾਲ ਮਾੜਾ ਹੈ ਜਿਸ ਕਾਰਨ ਮੌਨਸੂਨ ਦੇ ਦਿਨਾਂ ਵਿਚ ਹੜ੍ਹ ਆ ਜਾਂਦੇ ਹਨ। ਇਸ ਮੌਕੇ ਹਲਕਾ ਇੰਚਾਰਜ਼ ਬਬਲੀ ਢਿੱਲੋਂ, ਸੀਨੀਅਰ ਆਗੂ ਦਲਜੀਤ ਸਿੰਘ ਬਰਾੜ, ਬਲਜੀਤ ਸਿੰਘ ਬੀੜ ਬਹਿਮਣ, ਰਾਜਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ, ਚਮਕੌਰ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ, ਬੀਬੀ ਜੋਗਿੰਦਰ ਕੌਰ, ਜਗਦੀਪ ਸਿੰਘ ਗਹਿਰੀ ਆਦਿ ਹਾਜ਼ਰ ਸਨ।