Home Blog Page 1774

ਈਡੀ ਵੱਲੋਂ ਪੰਜਾਬ ਦੇ ਆਈ.ਏ.ਐਸ ਅਫ਼ਸਰਾਂ ਸਹਿਤ ਦਰਜ਼ਨ ਥਾਵਾਂ ’ਤੇ ਛਾਪੇਮਾਰੀ

0

ਚੰਡੀਗੜ੍ਹ, 27 ਮਾਰਚ: ਪਿਛਲੇ ਸਮਿਆਂ ਦੌਰਾਨ ਇੱਕ ਪ੍ਰੋਜੈਕਟ ਲਈ ਮੋਹਾਲੀ ਨਜਦੀਕ ਜਮੀਨ ਨੂੰ ਐਕਵਾਈਰ ਕਰਨ ਸਮੇਂ ਹੋਏ ਅਰਬਾਂ ਦੇ ਘੁਟਾਲੇ ਦੇ ਮਾਮਲੇ ਵਿਚ ਬੁੱਧਵਾਰ ਨੂੰ ਈਡੀ ਵੱਲੋਂ ਪੰਜਾਬ ਦੇ ਦੋ ਆਈਏਐਸ ਅਧਿਕਾਰੀ ਸਹਿਤ ਇੱਕ ਦਰਜ਼ਨ ਥਾਵਾਂ ‘ਤੇ ਛਾਪੇਮਾਰੀ ਦੀ ਸੂਚਨਾ ਮਿਲੀ ਹੈ। ਬੇਸ਼ੱਕ ਹਾਲੇ ਤੱਕ ਇਸ ਛਾਪੇਮਾਰੀ ਦਾ ਪੂਰਾ ਖ਼ੁਲਾਸਾ ਨਹੀਂ ਹੋ ਸਕਿਆ ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਅਮਰੂਦ ਬਾਗ ਘੁਟਾਲੇ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ।

ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

ਪਤਾ ਲੱਗਿਆ ਹੈ ਕਿ ਚੰਡੀਗੜ੍ਹ ਸਥਿਤ ਸੀਨੀਅਰ ਆਈਏਐਸ ਅਫ਼ਸਰ ਦੇ ਘਰ ਈਡੀ ਦੀ ਟੀਮ ਪੁੱਜੀ ਹੈ। ਚੰਡੀਗੜ੍ਹ ਦੇ ਇਸਤੋਂ ਇਲਾਵਾ ਮੁਹਾਲੀ ਦੇ ਕਈ ਥਾਵਾਂ ’ਤੇ ਵੀ ਇਹ ਛਾਪੇਮਾਰੀ ਹੋਈ ਹੈ। ਪਤਾ ਲੱਗਿਆ ਹੈ ਕਿ ਸਵੇਰੇ ਸੱਤ ਵਜੇਂ ਤੋਂ ਹੀ ਗਮਾਡਾ ਦੇ ਅਧਿਕਾਰੀਆਂ ਤੇ ਮੁਲਾਜਮਾਂ ਦੇ ਘਰਾਂ ਵੀ ਇਹ ਛਾਪੇਮਾਰੀ ਕੀਤੀ ਗਈ ਹੈ।

 

ਗਿੱਦੜਵਹਾ ਤੋਂ ਬਰੀਜ਼ਾ ਕਾਰ ਖੋਹਣ ਵਾਲਾ ‘ਸੰਜੇ’ ਬਠਿੰਡਾ ਦੇ ਸੀਆਈਏ ਸਟਾਫ਼ ਵੱਲੋਂ ਗ੍ਰਿਫਤਾਰ

0

ਦੋ ਹੋਰ ਸਾਥੀ ਵੀ ਕੀਤੇ ਕਾਬੂ, ਇੱਕ ਪਿਸਟਲ ਤੇ ਕਾਰ ਬਰਾਮਦ
ਬਠਿੰਡਾ, 27 ਮਾਰਚ (ਅਸ਼ੀਸ਼ ਮਿੱਤਲ): ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਜਣਿਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਇੱਕ ਪਿਸਟਲ ਤੇ ਕਾਰ ਵੀ ਬਰਾਮਦ ਕੀਤੀ ਹੈ। ਇੰਨ੍ਹਾਂ ਵਿਚ ਗ੍ਰਿਫਤਾਰ ਕੀਤਾ ਗਿਆ ਮੁੱਖ ਮੁਜਰਮ ਸੰਜੇ ਪਿਛਲੇ ਦਿਨੀਂ ਗਿੱਦੜਵਹਾ ਤੋਂ ਬਰੀਜ਼ਾ ਕਾਰ ਖੋਹਣ ਦੇ ਮਾਮਲੇ ਵਿਚ ਲੋੜੀਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਪੀ (ਡੀ) ਬਠਿੰਡਾ ਅਜੈ ਗਾਂਧੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਥਰਮਲ ਓਵਰ ਬਰਿੱਜ ਨੇੜੇ ਸਿਵੀਆਂ ਟੀ ਪੁਆਇੰਟ ਕੋਲ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਪੁਲਿਸ ਮੁਲਾਜਮ ਦੇ ਚੋਰੀ ਕੀਤੇ ਪਿਸਤੌਲ ਨਾਲ ਲੁੱਟਾ ਖੋਹਾਂ ਕਰਨ ਵਾਲਾ ਕਾਬੂ

ਦੌਰਾਨੇ ਚੈਕਿੰਗ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਇਹ ਕਾਰਵਾਈ ਕੀਤੀ ਗਈ। ਇਸ ਮੌਕੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਪਿਸਟਲ 9 ਐੱਮ.ਐੱਮ. ਸਮੇਤ 8 ਕਾਰਤੂਸ ਜਿੰਦਾ ਅਤੇ ਇੱਕ ਅਸਟੀਮ ਕਾਰ ਬਰਾਮਦ ਕੀਤੀ ਗਈ। ਐਸ.ਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੰਜੇ ਕੁਮਾਰ ਉਰਫ ਸੰਜੂ ਵਾਸੀ ਸਿੱਖ ਮੁਹੱਲਾ ਗਿੱਦੜਬਾਹਾ, ਸ਼ਮਿੰਦਰ ਸਿੰਘ ਉਰਫ ਸ਼ੰਮੀ ਪਿੰਡ ਉੜਾਂਗਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼ਾਹਬਾਜ ਸਿੰਘ ਵਾਸੀ ਪਿੰਡ ਘੁੜਿਆਲਾ ਜਿਲ੍ਹਾ ਫਾਜਿਲਕਾ ਦੇ ਤੌਰ ‘ਤੇ ਹੋਈ ਹੈ। ਇਹ ਤਿੰਨੇ ਦੋਸ਼ੀ ਨਜਾਇਜ ਅਸਲੇ ਦੀ ਨੋਕ ਪਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਬਠਿੰਡਾ ਸਾਈਡ ਆ ਰਹੇ ਸਨ। ਕਥਿਤ ਤਿੰਨ ਦੋਸ਼ੀਆਂ ਦੇ ਵਿਰੁਧ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ।

 

ਪੁਲਿਸ ਮੁਲਾਜਮ ਦੇ ਚੋਰੀ ਕੀਤੇ ਪਿਸਤੌਲ ਨਾਲ ਲੁੱਟਾ ਖੋਹਾਂ ਕਰਨ ਵਾਲਾ ਕਾਬੂ

0

ਬਠਿੰਡਾ, 27 ਮਾਰਚ: ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਫੂਲ ਅਤੇ ਕਾਊਂਟਰ ਇੰਟੈਲੀਜੈਂਸੀ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ ਪੁਲਿਸ ਪਾਰਟੀ ਵੱਲੋਂ ਸਿਧਾਣਾ ਨਹਿਰ ਦੇ ਪੁਲ ਕੋਲ ਇੱਕ ਵਿਅਕਤੀ ਨੂੰ ਇੱਕ ਦੇਸੀ ਕੱਟਾ ਪਿਸਤੌਲ .32 ਬੋਰ ਸਮੇਤ 5 ਜਿੰਦਾ ਕਾਰਤੂਸ ਸਹਿਤ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਪੀ (ਡੀ) ਬਠਿੰਡਾ ਅਜੈ ਗਾਂਧੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਣ ਸੁਖਮੰਦਰ ਸਿੰਘ ਵਾਸੀ ਸੇਲਬਰਾਹ ਵਜੋਂ ਹੋਈ,

ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

ਜਿਸ ਖਿਲਾਫ ਮੁੱਕਦਮਾ ਨੰਬਰ 9 ਮਿਤੀ 25.3.2024 ਅ/ਧ 25/54/59 ਅਸਲਾ ਐਕਟ ਥਾਣਾ ਫੂਲ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸੁਖਮੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੇਲਬਰਾਹ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਦੋਸ਼ੀ ਪਾਸੋਂ 2 ਦੇਸੀ ਕੱਟੇ ਪਿਸਤੌਲ .315 ਬੋਰ ਅਤੇ 25 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਹਾਈਕੋਰਟ ’ਚ ਸੁਣਵਾਈ ਅੱਜ

ਨਵੀਂ ਦਿੱਲੀ, 27 ਮਾਰਚ: ਪਿਛਲੇ ਦਿਨੀਂ ਈਡੀ ਵੱਲੋਂ ਸਰਾਬ ਘੁਟਾਲੇ ਦੇ ਦੋਸ਼ਾਂ ਹੇਠ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਅਤੇ ਈਡੀ ਵੱਲੋਂ 28 ਮਾਰਚ ਤੱਕ ਹਿਰਾਸਤ ਵਿਚ ਭੇਜਣ ਦੇ ਮਾਮਲੇ ’ਚ ਅੱਜ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਅਪਣੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਕੇਜਰੀਵਾਲ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸਤੋਂ ਬਾਅਦ ਅਰਜੀ ਵਾਪਸ ਲੈ ਕੇ ਹਾਈਕੋਰਟ ਵਿਚ ਲਗਾਉਂਦਿਆਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਹਾਈਕੋਰਟ ਨੇ ਤੁਰੰਤ ਸੁਣਵਾਈ ਤੋਂ ਇੰਨਕਾਰ ਕਰਦਿਆਂ ਇਸ ਕੇਸ ਦੀ ਹੋਲੀ ਦੀਆਂ ਛੁੱਟੀਆਂ ਤੋ ਬਾਅਦ ਸੁਣਵਾਈ ਦਾ ਭਰੋਸਾ ਦਿੱਤਾ ਸੀ। ਅੱਜ ਛੁੱਟੀਆਂ ਤੋਂ ਬਾਅਦ ਹਾਈਕੋਰਟ ਖੁੱਲ ਰਹੀ ਹੈ।

ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

ਸੂਚਨਾ ਮੁਤਾਬਕ ਜਸਟਿਸ ਸਵਰਨਾ ਕਾਂਤਾ ਸ਼ਰਮਾ ਦੀ ਅਦਾਲਤ ਵਿਚ ਇਸ ਪਿਟੀਸ਼ਨ ਦੀ ਸੁਣਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਈਡੀ ਹੁਣ ਤੱਕ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆਂ ਸਹਿਤ ਮੰਤਰੀ ਸਤਿੰਦਰ ਜੈਨ ਅਤੇ ਕਈ ਹੋਰਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਧਰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀ ਅਰਵਿੰਦ ਕੇਜ਼ਰੀਵਾਲ ਦੇ ਮਾਮਲੇ ਵਿਚ ਅਹਿਮ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਇਸ ਗ੍ਰਿਫਤਾਰੀ ਦੇ ਮਾਮਲੇ ਨੂੰ ਨੇੜਿਓ ਦੇਖ ਰਿਹਾ ਹੈ ਤੇ ਉਮੀਦ ਹੈ ਕਿ ਨਿਰਪੱਖ ਤੇ ਪਾਰਦਰਸੀ ਕਾਨੂੰਨੀ ਪ੍ਰਕ੍ਰਿਆ ਤਹਿਤ ਕਾਰਵਾਈ ਹੋਵੇਗੀ।

 

ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

0

236 ਗਰੁੱਪਾਂ ਲਈ ਨਿਕਲੇਗਾ ਡਰਾਅ , 10145 ਕਰੋੜ ਦੇ ਮਾਲੀਏ ਦਾ ਟੀਚਾ
ਚੰਡੀਗੜ੍ਹ, 27 ਮਾਰਚ: ਸੂਬੇ ਦੇ ਵਿਚ ਹੁਣ ਅਗਲੇ ਵਿੱਤੀ ਸਾਲ ਲਈ ਸਰਾਬ ਦੇ ਠੇਕਿਆਂ ਦਾ ਡਰਾਅ ਭਲਕੇ 28 ਮਾਰਚ ਨੂੰ ਕੱਢਿਆ ਜਾਵੇਗਾ। ਇਸ ਸਬੰਧ ਵਿਚ ਦੇਸ ਦੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਸਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਭੇਜੀ ਹੋਈ ਫ਼ਾਈਲ ਅਟਕੀ ਹੋਈ ਸੀ। ਜਿਸਦੇ ਕਾਰਨ ਐਕਸਾਈਜ਼ ਵਿਭਾਗ ਦੇ ਇਲਾਵਾ ਪੰਜਾਬ ਸਰਕਾਰ ਦੇ ਸਾਹ ਵੀ ਅਟਕੇ ਹੋਏ ਸਨ, ਕਿਉਂਕਿ ਪੰਜਾਬ ਦੇ ਮਾਲੀਏ ਦਾ ਵੱਡਾ ਹਿੱਸਾ ਸਰਾਬ ਤੋਂ ਹੀ ਆਉਂਦਾ ਹੈ। ਇਸਤੋਂ ਪਹਿਲਾਂ ਇਹ ਡਰਾਅ 22 ਮਾਰਚ ਨੂੰ ਕੱਢਿਆ ਜਾਣਾ ਸੀ ਪ੍ਰੰਤੂ ਚੋਣ ਕਮਿਸ਼ਨ ਦੀ ਮੰਨਜੂਰੀ ਨਾ ਮਿਲਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ।

ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਜਾਗੁਰਕਤਾ ਮੁਹਿੰਮ

ਐਕਸ਼ਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭਲਕੇ ਹਰੇਕ ਜ਼ਿਲ੍ਹੇ ਵਿਚ ਸਰਾਬ ਦੇ ਠੇਕਿਆਂ ਲਈ ਡਰਾਅ ਕੱਢਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਚਾਲੂ ਵਿਤੀ ਸਾਲ ਦੇ 9524 ਕਰੋੜ ਦੇ ਮੁਕਾਬਲੇ ਅਗਲੇ ਵਿਤੀ ਸਾਲ ਲਈ ਪੰਜਾਬ ਸਰਕਾਰ ਵੱਲੋਂ ਸਰਾਬ ਤਂੋ 10145 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ। ਇਸਦੇ ਲਈ ਸੂਬੇ ਭਰ ਵਿਚ ਕੁੱਲ 236 ਜੋਨ ਬਣਾਏ ਗਏ ਹਨ। ਜਿਸਦੇ ਅਧੀਨ ਸ਼ਰਾਬ ਦੀਆਂ ਕਰੀਬ 6400 ਦੁਕਾਨਾਂ ਖੋਲੀਆਂ ਜਾਣਗੀਆਂ। ਹਾਲਾਂਕਿ ਪਿਛਲੇ ਸਾਲ ਇਹ ਜੋਨ ਕਾਫ਼ੀ ਘੱਟ ਸਨ ਪ੍ਰੰਤੂ ਇਸ ਵਾਰ ਜੋਨਾਂ ਨੂੰ ਛੋਟੇ ਕਰ ਦਿੱਤਾ ਗਿਆ ਹੈ।

ਹਿਮਾਚਲ ਪ੍ਰਦੇਸ਼: ਕਾਂਗਰਸੀ ਬਾਗੀ ਵਿਧਾਇਕਾਂ ਨੂੰ ਟਿਕਟਾਂ ਦੇਣ ’ਤੇ ਹੁਣ ਭਾਜਪਾਈ ਹੋਏ ਬਾਗੀ

ਉਂਝ ਵੀ ਦੋ ਸਾਲਾਂ ਦੇ ਬਾਅਦ ਸਰਾਬ ਦੇ ਠੇਕਿਆਂ ਲਈ ਡਰਾਅ ਨਿਕਲ ਰਹੇ ਹਨ ਕਿਉਂਕਿ ਇਸਤੋਂ ਪਹਿਲਾਂ ਹਰ ਸਾਲ ਮਾਲੀਏ ਵਿਚ ਵਾਧਾ ਕਰਕੇ ਮੌਜੂਦਾ ਠੇਕੇਦਾਰਾਂ ਨੂੰ ਹੀ ਠੇਕੇ ਦੇ ਦਿੱਤੇ ਜਾਂਦੇ ਸਨ, ਜਿਸ ਕਾਰਨ ਨਵੇਂ ਵਪਾਰੀਆਂ ਕੋਲ ਸ਼ਰਾਬ ਦੇ ਠੇਕਿਆਂ ਦਾ ਕੰਮ ਨਹੀਂ ਆ ਰਿਹਾ ਸੀ। ਠੇੇਕੇਦਾਰ ਬਣਨ ਲਈ ਇਸ ਵਾਰ ਪੰਜਾਬ ਸਰਕਾਰ ਕੋਲ ਰਿਕਾਕਡਤੋੜ 35 ਹਜ਼ਾਰ ਤੋਂ ਵੱਧ ਅਰਜੀਆਂ ਆਈਆਂ ਹਨ, ਜਿਸਤੋਂ ਕਰੀਬ 260 ਕਰੋੜ ਦੀ ਆਮਦਨ ਹੋਈ ਹੈ। ਸਰਕਾਰ ਨੇ ਇੱਕ ਜੋਨ ਦੀ ਅਰਜੀ ਲਈ 75 ਹਜ਼ਾਰ ਰੁਪਏ ਫ਼ੀਸ ਰੱਖੀ ਗਈ ਸੀ। ਜੇਕਰ ਗੱਲ ਇਕੱਲੇ ਬਠਿੰਡਾ ਦੀ ਕੀਤੀ ਜਾਵੇ ਤਾਂ ਇੱਥੇ ਕੁੱਲ ਬਣਾਏ 12 ਜੋਨਾਂ ਲਈ 1544 ਅਰਜੀਆਂ ਆਈਆਂ ਹਨ। ਅਗਲੇ ਵਿਤੀ ਸਾਲ ਲਈ 8 ਫ਼ੀਸਦੀ ਦੇ ਵਾਧੇ ਨਾਲ 437 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

 

ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਜਾਗੁਰਕਤਾ ਮੁਹਿੰਮ

0

ਬਠਿੰਡਾ, 27 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਸੂਬੇ ਦੇ ਅਬਾਕਾਰੀ ਤੇ ਕਰ ਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਕਸਾਈਜ਼ ਵਿਭਾਗ ਵੱਲੋਂ ਅੱਜ ਜਿਲੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜ਼ੋਨ ਪਵਨਜੀਤ ਸਿੰਘ ਦੀ ਰਹਿਨੁਮਾਈ ਅਤੇ ਸਹਾਇਕ ਕਮਿਸ਼ਨਰ ਅਬਾਕਾਰੀ ਉਮੇਸ਼ ਭੰਡਾਰੀ ਬਠਿੰਡਾ ਰੇਂਜ ਦੀ ਨਿਗਰਾਨੀ ਅਤੇ ਅਬਾਕਾਰੀ

ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

ਅਫਸਰ ਬਰਿੰਦਰਪਾਲ ਸਿੰਘ ਮੌੜ ਅਤੇ ਮਨੀਸ਼ ਗੋਇਲ ਦੀ ਅਗਵਾਈ ਹੇਠ ਵਿੱਢੀ ਇਸ ਮੁਹਿੰਮ ਤਹਿਤ ਵੱਖ ਵੱਖ ਥਾਵਾਂ ’ਤੇ ਸਲੰਮ ਬਸਤੀਆਂ ਵਿੱਚ ਆਮ ਲੋਕਾਂ ਨੂੰ ਨਜਾਇਜ਼ ਅਤੇ ਗੈਰ ਕਾਨੂੰਨੀ ਸ਼ਰਾਬ ਦੀ ਵਰਤੋਂ ਦੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਬਠਿੰਡਾ ਦੀ ਧੋਬੀਆਣਾ ਬਸਤੀ ਦੇ ਵਿੱਚ ਪੁਲਿਸ ਵਿਭਾਗ ਦੇ ਸਹਿਯੋਗ ਦੇ ਨਾਲ ਚਲਾਈ ਇਸ ਮੁਹਿੰਮ ਦੇ ਦੌਰਾਨ ਨਜਾਇਜ਼ ਸ਼ਰਾਬ ਦੀ ਵਰਤੋਂ ਨਾ ਕਰਨ ਅਤੇ ਇਸਦੀ ਸਪਲਾਈ ਨੂੰ ਰੋਕਣ ਦੇ ਲਈ ਸੂਚਨਾ ਦੇਣ ਲਈ ਆਮ ਜਨਤਾ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਗਈ।

 

ਹਿਮਾਚਲ ਪ੍ਰਦੇਸ਼: ਕਾਂਗਰਸੀ ਬਾਗੀ ਵਿਧਾਇਕਾਂ ਨੂੰ ਟਿਕਟਾਂ ਦੇਣ ’ਤੇ ਹੁਣ ਭਾਜਪਾਈ ਹੋਏ ਬਾਗੀ

ਸਾਬਕਾ ਮੰਤਰੀ ਨੇ ਭਾਜਪਾ ਨੂੰ ਕਿਹਾ ਅਲਵਿਦਾ
ਸ਼ਿਮਲਾ, 27 ਮਾਰਚ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੇ ਅੱਧੀ ਦਰਜ਼ਨ ਬਾਗੀ ਵਿਧਾਇਕਾਂ ਨੂੰ 23 ਮਾਰਚ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਤੋਂ ਬਾਅਦ ਭਾਜਪਾ ਨੇ ਹੁਣ ਇੰਨ੍ਹਾਂ ਨੂੰ ਉਪ ਚੋਣਾਂ ਵਿਚ ਅਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਤੋਂ ਬਾਅਦ ਹਿਮਾਚਲ ਭਾਜਪਾ ਵਿਚ ਵੀ ਬਾਗੀ ਸੁਰਾਂ ਉੱਠ ਪਈਆਂ ਹਨ ਤੇ ਲਾਹੌਲ ਸਪਿਤੀ ਤੋਂ ਸਾਬਕਾ ਵਿਧਾਇਕ ਤੇ ਮੰਤਰੀ ਰਹੇ ਡਾ ਰਾਮ ਲਾਲ ਮਾਰਕੰਡਾ ਨੇ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਇਹ ਉਪ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਸ਼ਾਰਾ ਕੀਤਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਨਾਲ ਲਾਹੌਲ ਸਪਿਤੀ ਹਲਕੇ ਦੇ ਜਿਆਦਾਤਰ ਆਗੂਆਂ ਨੇ ਵੀ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ।

 

 

ਪੁੰਛ ਦੇ ਗੁਰਦੂਆਰਾ ਸਾਹਿਬ ਦੇ ਬਾਹਰ ਅੱਧੀ ਰਾਤ ਨੂੰ ਸੁੱਟਿਆ ਬੰਬ

ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਰਹੇ ਡਾ ਮਾਰਕੰਡਾ ਨੂੰ ਕਾਂਗਰਸ ਦੇ ਡਾ ਰਵੀ ਠਾਕੁਰ ਨੇ ਹਰਾ ਦਿੱਤਾ ਸੀ। ਅਜਿਹੇ ਹਾਲਾਤ ਵਿਚ ਹੁਣ ਭਾਜਪਾ ਨੇ ਉਨ੍ਹਾਂ ਨੂੰ ਦਰਕਿਨਾਰ ਕਰਦਿਆਂ ਡਾ ਰਵੀ ਠਾਕੁਰ ਨੂੰ ਹੀ ਅਪਣਾ ਉਮੀਦਵਾਰ ਬਣਾ ਦਿੱਤਾ ਹੈ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਵੱਲੋਂ ਸਾਰੇ ਬਾਗੀ ਕਾਂਗਰਸੀਆਂ ਨੂੰ ਟਿਕਟ ਦੇਣ ਦੇ ਐਲਾਨ ਤੋਂ ਬਾਅਦ ਹੋਰਨਾਂ ਹਲਕਿਆਂ ਵਿਚ ਵੀ ਬਗਾਵਤ ਦੇ ਸੁਰ ਦੇਖਣ ਨੂੰ ਮਿਲ ਸਕਦੇ ਹਨ। ਦਸਣਾ ਬਣਦਾ ਹੈ ਕਿ ਸੂਬੇ ’ਚ 27 ਫ਼ਰਵਰੀ ਨੂੰ ਰਾਜ ਸਭਾ ਲਈ ਹੋਈ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਦੇ 6 ਵਿਧਾਇਕਾਂ ਰਵੀ ਠਾਕੁਰ, ਸੁਧੀਰ ਸ਼ਰਮਾ, ਰਜਿੰਦਰ ਰਾਣਾ, ਇੰਦਰਦੱਤ ਲਖਨਪਾਲ, ਚੈਤੰਨਿਆ ਸ਼ਰਮਾ ਅਤੇ ਦਵਿੰਦਰ ਕੁਮਾਰ ਨੇ ਵੀ ਤਿੰਨ ਅਜਾਦ ਵਿਧਾਇਕਾਂ ਦੇ ਨਾਲ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਸੀ।

ਭਾਜਪਾ ਵੱਲੋਂ ਇਕੱਲਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਅਹਿਮ ਬਿਆਨ

ਜਿਸ ਕਾਰਨ ਕਾਂਗਰਸ ਦਾ ਉਮੀਦਵਾਰ ਹਾਰ ਗਿਆ ਸੀ। ਇਸ ਮਾਮਲੇ ਵਿਚ ਕਾਂਗਰਸ ਪਾਰਟੀ ਵੱਲੋਂ ਕੀਤੀ ਸਿਕਾਇਤ ਦੇ ਆਧਾਰ ’ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਪਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆਂ ਨੇ ਇੰਨ੍ਹਾਂ ਸਾਰੇ ਵਿਧਾਇਕਾਂ ਨੂੰ ਪਾਰਟੀ ਵਿੱਪ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਦਲ-ਬਦਲੂ ਐਕਟ ਤਹਿਤ ਵਿਧਾਨ ਸਭਾ ਦੀ ਮੈਂਬਰੀ ਖ਼ਤਮ ਕਰ ਦਿੱਤੀ ਸੀ। ਹਾਲਾਂਕਿ ਇਹ ਵਿਧਾਇਕ ਸੁਪਰੀਮ ਕੋਰਟ ਵੀ ਪੁੱਜੇ ਪ੍ਰੰਤੂ ਰਾਹਤ ਨਹੀਂ ਮਿਲੀ, ਜਿਸਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਹੁਣ ਲੋਕ ਸਭਾ ਚੋਣਾਂ ਦੇ ਨਾਲ ਹੀ 1 ਜੂਨ ਨੂੰ ਇਹ ਅੱਧੀ ਦਰਜ਼ਨ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾ ਰਹੀਆਂ ਹਨ।

 

ਪੁੰਛ ਦੇ ਗੁਰਦੂਆਰਾ ਸਾਹਿਬ ਦੇ ਬਾਹਰ ਅੱਧੀ ਰਾਤ ਨੂੰ ਸੁੱਟਿਆ ਬੰਬ

ਜੰਮੂ, 27 ਮਾਰਚ: ਬੀਤੀ ਦੇਰ ਰਾਤ ਪੁੰਛ ਵਿਚ ਸਥਿਤ ਗੁਰਦੂਆਰਾ ਬੈਠਕ ਮਹੰਤ ਸਿੰਘ ਦੇ ਬਾਹਰਵਾਰ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਇਸਦੇ ਨਾਲ ਗੁਰਦੂਆਰਾ ਸਾਹਿਬ ਦੀਆਂ ਕੰਧਾਂ ਵਿਚ ਤਰੇੜਾਂ ਜਰੂਰ ਆ ਗਈਆਂ ਹਨ। ਰਾਤ ਕਰੀਬ ਸਾਢੇ 11 ਵਜੇਂ ਵਾਪਰੀ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਫ਼ੌਜ ਨੇ ਵੀ ਇਲਾਕੇ ਨੂੰ ਘੇਰ ਮੁਜਰਮਾਂ ਨੂੰ ਕਾਬੂ ਕਰਨ ਦੇ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫ਼ੌਰੇਂਸਕ ਟੀਮਾਂ ਨੇ ਵੀ ਮੌਕੇ ਤੋਂ ਸੈਂਪਲ ਲਏ ਹਨ।

Big News: ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਨਹੀਂ ਹੋਵੇਗਾ

ਮੁਢਲੀ ਪੜਤਾਲ ਮੁਤਾਬਕ ਇਹ ਬੰਬ ਇੱਕ ਚੀਨੀ ਗਰਨੇਡ ਦਸਿਆ ਜਾ ਰਿਹਾ। ਐਸਐਸਪੀ ਤੇ ਡਿਪਟੀ ਕਮਿਸ਼ਨਰ ਸਹਿਤ ਫ਼ੌਜ ਦੇ ਉਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਹਨ। ਸੂਚਨਾ ਮੁਤਾਬਕ ਜਾਂਚ ਟੀਮਾਂ ਵੱਲੋਂ ਇਲਾਕੇ ਦੇ ਸੀਸੀਟੀਵੀ ਫ਼ੁਟੇਜ਼ ਖੰਗਾਲਣ ਤੋਂ ਇਲਾਵਾ ਫ਼ੋਨ ਡੰਪ ਵੀ ਚੁੱਕੇ ਜਾ ਰਹੇ ਹਨ ਤਾਂ ਸ਼ੱਕੀਆਂ ਦਾ ਪਤਾ ਲੱਗ ਸਕੇ। ਪਤਾ ਲੱਗਿਆ ਹੈ ਕਿ ਇਸ ਗੁਰਦੂਆਰੇ ਦੀ ਆਉਣ ਵਾਲੇ ਦਿਨਾਂ ਵਿਚ ਚੋਣ ਵੀ ਹੋਣ ਜਾ ਰਹੀ ਹੈ। ਇਲਾਕੇ ਦੇ ਲੋਕਾਂ ਅਤੇ ਗੁਰਦੂਆਰਾ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਸੂਬੇ ਵਿਚ ਭਾਈਚਾਰੇ ਵਿਚ ਪਾੜ ਪਾਉਣ ਲਈ ਕੌਣ ਸਾਜਸ਼ਾਂ ਕਰ ਰਿਹਾ ਹੈ?

 

ਇਕੱਲਿਆਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਬਠਿੰਡਾ ਦੇ ਭਾਜਪਾਈਆਂ ਨੇ ਵੰਡੇ ਲੱਡੂ

0

ਬਠਿੰਡਾ, 26 ਮਾਰਚ: ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਅੱਜ ਇਕੱਲਿਆ ਚੋਣ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਬਠਿੰਡਾ ਦੇ ਭਾਜਪਾ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸਬੰਧ ਵਿੱਚ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੇ ਵਿੱਚ ਇਸ ਫੈਸਲੇ ਦਾ ਸਵਾਗਤ ਕਰਦਿਆਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਿੰਗਲਾ ਨੇ ਦਾਅਵਾ ਕੀਤਾ ਕਿ ਪੂਰੇ ਦੇਸ਼ ਭਰ ਵਿੱਚ ਭਾਜਪਾ ਅਤੇ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਹੈ

BIG BREAKING: ਕਾਂਗਰਸ ਨੂੰ ਝਟਕਾ, ਐਮ.ਪੀ ਰਵਨੀਤ ਸਿੰਘ ਬਿੱਟੂ ਭਾਜਪਾ ਵਿਚ ਹੋਏ ਸ਼ਾਮਲ

ਜਿਸ ਦੇ ਚਲਦੇ 400 ਤੋਂ ਪਾਰ ਲੋਕ ਸਭਾ ਸੀਟਾਂ ਭਾਜਪਾ ਦੇ ਹਿੱਸੇ ਆਉਣੀਆਂ ਉਨਾ ਕਿਹਾ ਕਿ ਪੰਜਾਬ ਦੇ ਵਿੱਚ ਵੀ ਲੋਕ ਭਾਜਪਾ ਦਾ ਸਵਾਗਤ ਕਰ ਰਹੇ ਹਨ ਅਤੇ ਸਰੀਰ ਮੋਦੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਂਘਾ ਕਰ ਰਹੇ ਹਨ। ਇਸ ਮੌਕੇ ਭਾਜਪਾ ਆਗੂਆਂ ਨੇ ਐਲਾਨ ਕੀਤਾ ਦਾਅਵਾ ਕੀਤਾ ਕਿ ਪੰਜਾਬ ਦੀਆਂ ਦੂਜੀਆਂ ਸੀਟਾਂ ਦੀ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ ਵੀ ਵੱਡੇ ਮਾਰਜਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਵੱਡੀ ਗਿਣਤੀ ਵਿਚ ਵਰਕਰ ਵੀ ਹਾਜ਼ਰ ਸਨ।

 

ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਆਬਕਾਰੀ ਵਿਭਾਗ ਨੇ ਸਾਂਝੇ ਤੌਰ ’ਤੇ ਨਜਾਇਜ਼ ਸਰਾਬ ਵਿਰੁਧ ਵਿੱਢੀ ਮੁਹਿੰਮ

0

ਪੰਜਾਬ ਦੇ 10 ਸਰਹੱਦੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਜ਼ਬੂਤ ਅੰਤਰ-ਰਾਜੀ ਨਾਕੇ ਸਥਾਪਿਤ
ਚੰਡੀਗੜ੍ਹ, 26 ਮਾਰਚ: ਆਗਾਮੀ ਆਮ ਚੋਣਾਂ 2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਬਕਾਰੀ ਤੇ ਕਰ ਵਿਭਾਗ ਨਾਲ ਮਿਲ ਕੇ ਟੀਮ ਵਜੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬੂਟਲੇਗਰਸ ‘ਤੇ ਡੂੰਘੀ ਨਜ਼ਰ ਰੱਖੀ ਜਾ ਸਕੇ। ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਪੈਸ਼ਲ ਡੀਜੀਪੀ ਪੰਜਾਬ ਨੇ ਆਬਕਾਰੀ ਤੇ ਕਰ ਕਮਿਸ਼ਨਰ (ਪੀਈਟੀਸੀ) ਵਰੁਣ ਰੂਜ਼ਮ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਸੀਪੀਜ਼/ਐਸਐਸਪੀਜ਼ ਨਾਲ ਵਰਚੁਅਲ ਤੌਰ ‘ਤੇ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਲੱਖਾਂ ’ਚ ਰਿਸ਼ਵਤ ਲੈਣ ਵਾਲਾ ਮਾਲ ਪਟਵਾਰੀ ਨੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਕੀਤਾ ‘ਆਤਮ ਸਪਰਪਣ’

ਇਸ ਤੋਂ ਇਲਾਵਾ ਪੰਜਾਬ ਵਿੱਤ ਕਮਿਸ਼ਨਰ, ਕਰ ਵਿਕਾਸ ਪ੍ਰਤਾਪ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਨਸ਼ੇ ਅਤੇ ਸ਼ਰਾਬ ਦੀ ਤਸਕਰੀ ’ਤੇ ਕੜੀ ਨਜ਼ਰ ਰੱਖਣ ਲਈ, ਪੰਜਾਬ ਪੁਲਿਸ ਨੇ ਪਹਿਲਾਂ ਹੀ ਸੂਬੇ ਦੇ 10 ਸਰਹੱਦੀ ਜ਼ਿਲ੍ਹਿਆਂ, ਜਿਹਨਾਂ ਦੀਆਂ ਸਰਹੱਦਾਂ ਚਾਰ ਸਰਹੱਦੀ ਸੂਬਿਆਂ ਅਤੇ ਯੂ.ਟੀ. ਚੰਡੀਗੜ੍ਹ ਨਾਲ ਲੱਗਦੀਆਂ ਹਨ, ਦੇ ਸਾਰੇ ਸੀਲਿੰਗ ਪੁਆਇੰਟਾਂ ’ਤੇ ਬਿਹਤਰ ਤਾਲਮੇਲ ਵਾਲੇ ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਹਨ। ਇਹਨਾਂ 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਟੈਟਿਕ ਜਾਂ ਮੋਬਾਈਲ ਨਾਕਿਆਂ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਆਬਕਾਰੀ ਅਧਿਕਾਰੀਆਂ ਨੂੰ ਨਾਲ ਲੈ ਜਾਣ ਦੀ ਹਦਾਇਤ ਕੀਤੀ ਤਾਂ ਜੋ ਗੈਰ-ਕਾਨੂੰਨੀ ਜਾਂ ਨਕਲੀ ਸ਼ਰਾਬ ਵੇਚਣ/ਤਸਕਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਪੰਜਾਬ ਪੁਲਿਸ ਦੇ ਕਪਤਾਨ ਦਾ ‘ਰੀਡਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ

ਉਨ੍ਹਾਂ ਨੇ ਅਧਿਕਾਰੀਆਂ ਨੂੰ ਪਿੰਡਾਂ ਖਾਸ ਕਰਕੇ ਮੰਡ ਖੇਤਰ ਜੋ ਲਾਹਣ (ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ) ਬਣਾਉਣ ਲਈ ਬਦਨਾਮ ਹਨ, ਵਿੱਚ ਚੈਕਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੁਟਲੇਗਰਸ/ਸ਼ਰਾਰਤੀ ਅਨਸਰਾਂ, ਜੋ ਅਪਰਾਧੀ ਪਿਛੋਕੜ ਵਾਲੇ ਹਨ ਜਾਂ ਜਿਹਨਾਂ ਵਿਰੁੱਧ ਗੰਭੀਰ ਅਪਰਾਧਾਂ ਅਧੀਨ ਅਪਰਾਧਿਕ ਮਾਮਲੇ ਦਰਜ ਹਨ, ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ।ਜ਼ਿਕਰਯੋਗ ਹੈ ਕਿ ਪੀਈਟੀਸੀ ਵਰੁਣ ਰੂਜ਼ਮ ਨੇ ਅਧਿਕਾਰੀਆਂ ਨੂੰ ਖੰਡਰ ਇਮਾਰਤਾਂ, ਮੈਰਿਜ ਪੈਲੇਸਾਂ, ਗੋਦਾਮਾਂ ਅਤੇ ਹੋਰ ਸ਼ੱਕੀ ਸਥਾਨਾਂ, ਜਿੱਥੇ ਸ਼ਰਾਬ ਸਟੋਰ ਕੀਤੀ ਜਾ ਸਕਦੀ ਹੈ, ’ਤੇ ਚੌਕਸੀ ਰੱਖਣ ਲਈ ਕਿਹਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਐਲ-17ਏ ਲਾਇਸੰਸਧਾਰਕਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਵੀ ਸੁਝਾਅ ਦਿੱਤਾ।