Home Blog Page 1776

BIG BREAKING: ਕਾਂਗਰਸ ਨੂੰ ਝਟਕਾ, ਐਮ.ਪੀ ਰਵਨੀਤ ਸਿੰਘ ਬਿੱਟੂ ਭਾਜਪਾ ਵਿਚ ਹੋਏ ਸ਼ਾਮਲ

ਨਵੀਂ ਦਿੱਲੀ, 26 ਮਾਰਚ: ਕਾਂਗਰਸ ਦੇ ਟਕਸਾਲੀ ਪ੍ਰਵਾਰ ਨਾਲ ਸਬੰਧਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਭਾਜਪਾ ਵਿਚ ਸਮੂਲੀਅਤ ਕਰ ਲਈ। ਦਿੱਲੀ ’ਚ ਭਾਜਪਾ ਦੇ ਮੁੱਖ ਦਫ਼ਤਰ ’ਚ ਪਾਰਟੀ ਆਗੂ ਵਿਨੋਦ ਤਾਵੜੇ ਜਨਰਲ ਸਕੱਤਰ ਅਤੇ ਹੋਰਨਾਂ ਦੀ ਅਗਵਾਈ ਹੇਠ ਰੱਖੇ ਸਮਾਗਮ ਦੌਰਾਨ ਐਮ.ਪੀ ਬਿੱਟੂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ।

ਲੋਕ ਸਭਾ ਚੋਣਾਂ 24: ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਹੋਵੇਗੀ ਕੈਮਰਿਆਂ ਰਾਹੀਂ ਨਿਗਰਾਨੀ

ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਪੰਜਾਬ ਦੀ ਤਰੱਕੀ ਅਤੇ ਰੁਕੇ ਕੰਮਾਂ ਦੇ ਲਈ ਇਹ ਫੈਸਲਾ ਲਿਆ ਹੈ। ’’ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿੱਟੂ ਦੀ ਭਾਜਪਾ ’ਚ ਸਮੂਲੀਅਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਤੋਂ ਵੱਧ ਇਸਦਾ ਨੁਕਸਾਨ ਰਵਨੀਤ ਸਿੰਘ ਬਿੱਟੂ ਨੂੰ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਦਲ-ਬਦਲੂਆਂ ਨੂੰ ਪਸੰਦ ਨਹੀਂ ਕਰਦੇ ਹਨ।

 

ਸਿੱਖਿਆ ਮੰਤਰੀ ਹਰਜੋਤ ਬੈਂਸ ਪੁਲਿਸ ਹਿਰਾਸਤ ‘ਚ

ਸਿਰਸਾ ਨੇ ਕੀਤੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ਵਿਚ ਆਇਆ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅੱਜ ਫਿਰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਹਰਜੋਤ ਬੈਂਸ ਦੇ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਹੋਰ ਵਰਕਰਾਂ ਅਤੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।

ਉਥੇ ਹੀ ਦੂਜੇ ਪਾਸੇ ਭਾਜਪਾ ਵੱਲੋਂ ਵੀ ਕੇਜਰੀਵਾਲ ਖਿਲਾਫ਼ ਦਿੱਲੀ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਮੰਨਜਿੰਦਰ ਸਿਰਸਾ ਵੱਲੋਂ ‘ਆਪ’ ਸਰਕਾਰ ‘ਤੇ ਤਿਖੇ ਨਿਸ਼ਾਨੇ ਸਾਧੇ ‘ਤੇ ਉਨ੍ਹਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ਦੇ ਮਾਮਲੇ ਵਿੱਚ ਈ.ਡੀ ਨੇ 21 ਮਾਰਚ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਸੁਣਵਾਈ ਤੋਂ ਬਾਅਦ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਕਾਂਗਰਸੀ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਕੰਗਨਾ ਰਣੋਤ ਵਿਰੁੱਧ ਪਾਈ ਭੱਦੀ ਪੋਸਟ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਲੋਕ ਸਭਾ ਚੋਣ ਲੜਨ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਇਸ ਦੌਰਾਨ ਭਾਜਪਾ ਨੇ ਹਿਮਾਚਲ ਪ੍ਰਦੇਸ਼ ਤੋਂ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਪਰ ਜਿਵੇਂ ਹੀ ਕੰਗਨਾ ਦੀ ਉਮੀਦਵਾਰੀ ਦਾ ਐਲਾਨ ਹੋਇਆ, ਕੁਝ ਵਿਵਾਦ ਵੀ ਛਿੜ ਗਏ ਹਨ। ਕੰਗਨਾ ਨੂੰ ਲੈ ਕੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਆਪਣੇ ਸ਼ੋਸ਼ਲ ਮੀਡੀਆ ਹੈਡਲ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ‘ਅੱਜ ਮੰਡੀ ਵਿੱਚ ਕੀ ਭਾਅ ਚੱਲ ਰਿਹਾ ਹੈ?’ ਪਰ ਬਾਅਦ ਵਿਚ ਸੁਪ੍ਰੀਆ ਸ਼੍ਰੀਨੇਤ ਨੇ ਦਾਅਵਾ ਕੀਤਾ ਹੈ ਕਿ ਜਿਸ ਬੰਦੇ ਕੋਲ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦਾ ਐਕਸੈੱਸ ਹੈ, ਉਸ ਨੇ ਇਹ ਕਾਰਾ ਕੀਤਾ ਹੈ।

ਉਥੇ ਹੀ ਦੂਜੇ ਪਾਸੇ ਭਾਜਪਾ ਦੀ ਲੋਕ ਸਭਾ ਉਮੀਦਵਾਰ ਕੰਗਨਾ ਰਣੌਤ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।ਉਨ੍ਹਾਂ ਲਿਖਿਆ ਕਿ ਸੁਪ੍ਰਿਆ ਸ਼੍ਰੀਨੇਤ, ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਪਿਛਲੇ 20 ਸਾਲਾਂ ਦੇ ਕਰੀਅਰ ਵਿੱਚ ਮੈਂ ਕਈ ਔਰਤਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸ ਦੀਆਂ ਭੂਮਿਕਾਵਾਂ ਕੁਈਨ ਵਿੱਚ ਇੱਕ ਪਿੰਡ ਦੀ ਕੁੜੀ ਤੋਂ ਲੈ ਕੇ ਧਾਕੜ ਮਹਿਲਾ ਜਾਸੂਸ ਤੱਕ ਰਹੀਆਂ ਹਨ। ਸਾਨੂੰ ਆਪਣੀਆਂ ਕੁੜੀਆਂ ਨੂੰ ਪੱਖਪਾਤ ਤੋਂ ਮੁਕਤ ਕਰਨਾ ਹੋਵੇਗਾ। ਨਾਲ ਹੀ, ਸਰੀਰ ਦੇ ਅੰਗਾਂ ਬਾਰੇ ਉਨ੍ਹਾਂ ਦੀ ਉਤਸੁਕਤਾ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ, ਵੇਸਵਾਵਾਂ ਦੇ ਚੁਣੌਤੀਪੂਰਨ ਜੀਵਨ ਅਤੇ ਹਾਲਾਤਾਂ ਨੂੰ ਕਲੰਕਿਤ ਕਰਨ ਤੋਂ ਬਚਣਾ ਚਾਹੀਦਾ ਹੈ। ਕੰਗਨਾ ਰਣੌਤ ਨੇ ਕਿਹਾ ਕਿ ਹਰ ਔਰਤ ਸਨਮਾਨ ਦੀ ਹੱਕਦਾਰ ਹੈ।

ਦੱਸਣਯੋਗ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸੁਪ੍ਰਿਆ ਸ਼੍ਰੀਨੇਤ ਅਤੇ ਅਹੀਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।

Big News: ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਨਹੀਂ ਹੋਵੇਗਾ

0

ਚੰਡੀਗੜ੍ਹ, 26 ਮਾਰਚ: ਪੰਜਾਬ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗਠਜੋੜ ਨਹੀਂ ਹੋਵੇਗਾ। ਪਿਛਲੇ ਕੁਝ ਮਹੀਨਿਆਂ ਤੋਂ ਦੋਨਾਂ ਧਿਰਾਂ ਵਿਚਕਾਰ ਗਠਜੋੜ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਵੀਡੀਓ ਦੇ ਵਿੱਚ ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਨੇ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਕੱਲਿਆਂ ਮੈਦਾਨ ਵਿੱਚ ਉਤਰਨ ਦਾ ਫੈਸਲਾ ਲਿਆ ਹੈ।

ਮਾਣ ਵਾਲੀ ਗੱਲ: ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਫ਼ੌਜ ਦੇ ਅਫ਼ਸਰ ਬਣੇ

ਹਾਲਾਂਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਲਿਆ ਪ੍ਰੰਤੂ ਦਾਵਾ ਕੀਤਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਦੀ ਬੇਹਤਰੀ ਤੇ ਤਰੱਕੀ ਦੇ ਲਈ ਭਾਜਪਾ ਦਾ ਇੱਥੇ ਮਜਬੂਤ ਹੋਣਾ ਜਰੂਰੀ ਹੈ। ਉਹਨਾਂ ਪੰਜਾਬ ਦੀ ਸਿੱਖ ਅਤੇ ਖਾਸਕਰ ਕਿਸਾਨੀ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਸੇਹਰਾ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਐਮਐਸਪੀ ਉੱਪਰ ਫਸਲਾਂ ਦੇ ਇੱਕ-ਇੱਕ ਦਾਣੇ ਦੀ ਖਰੀਦ ਕੀਤੀ ਹੈ ਅਤੇ ਅੱਗੇ ਤੋਂ ਵੀ ਇਹ ਯਕੀਨੀ ਰਹੇਗੀ।

ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ ਤਾਂ…

ਇੱਥੇ ਦੱਸਣਾ ਬਣਦਾ ਹੈ ਕਿ 1996 ਤੋਂ ਲੈ ਕੇ ਸਾਲ 2022 ਤੱਕ ਅਕਾਲੀ ਦਲ ਅਤੇ ਭਾਜਪਾ ਪੰਜਾਬ ਦੇ ਵਿੱਚ ਇਕੱਠਿਆਂ ਮਿਲ ਕੇ ਚੋਣਾਂ ਲੜਦੇ ਰਹੇ ਹਨ ਅਤੇ ਸਰਕਾਰ ਦੇ ਵਿੱਚ ਵੀ ਹਿੱਸੇਦਾਰ ਰਹੇ ਹਨ। ਪਰੰਤੂ ਸਾਲ 2022 ਵਿੱਚ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਅਲੱਗ ਹੋਣ ਦਾ ਫੈਸਲਾ ਲਿਆ ਸੀ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਮੁੜ ਅਕਾਲੀ ਦਲ ਅਤੇ ਭਾਜਪਾ ਦੇ ਇਕੱਠਿਆਂ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਹਨਾਂ ਚਰਚਾਵਾਂ ਨੂੰ ਉਸ ਸਮੇਂ ਵੀ ਬਲ ਮਿਲਿਆ ਸੀ ਜਦ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦੂਜੇ ਸਭ ਤੋਂ ਵੱਡੇ ਨੇਤਾ ਅਮਿਤ ਸ਼ਾਹ ਨੇ ਵੀ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀ ਗੱਲ ਚੱਲ ਰਹੀ ਹੈ।

ਕੋਰ ਕਮੇਟੀ ਦੇ ਫੈਸਲਿਆਂ ਦੇ ਹੱਕ ’ਚ ਡਟਿਆ ਅਕਾਲੀ ਦਲ ਦਾ ‘ਨਰਾਜ਼’ ਵਿਧਾਇਕ

ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿੱਚ ਭਾਜਪਾ ਨਾਲ ਗੱਠਜੋੜ ਤੋਂ ਪਹਿਲਾਂ ਕੁਝ ਮੰਗਾਂ ਰੱਖੀਆਂ ਸਨ। ਜਿਨਾਂ ਦੇ ਵਿੱਚ ਧਾਰਮਿਕ ਅਤੇ ਕਿਸਾਨੀ ਮਸਲਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ। ਅਕਾਲੀ ਦਲ ਦੀ ਇਸ ਮੀਟਿੰਗ ਤੋਂ ਬਾਅਦ ਭਾਜਪਾ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਸੀ ਅਤੇ ਹੁਣ ਭਾਜਪਾ ਦੇ ਸਾਫ ਐਲਾਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਇੰਨਾਂ ਲੋਕ ਸਭਾ ਚੋਣਾਂ ਵਿੱਚ ਬਹੁਹੋਣੀ ਮੁਕਾਬਲਾ ਹੋਣ ਜਾ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਭਾਜਪਾ ਤੇ ਅਕਾਲੀ ਦਲ ਨੇ ਅਲੱਗ ਅਲੱਗ ਲੜੀਆਂ ਸਨ।

 

 

ਮਾਣ ਵਾਲੀ ਗੱਲ: ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਫ਼ੌਜ ਦੇ ਅਫ਼ਸਰ ਬਣੇ

0

ਪੁਲਿਸ ਦੀ ਟਰੈਨਿੰਗ ਦੌਰਾਨ ਰਾਤ ਨੂੰ ਮੰਦਿਰ ਦੀ ਲਾਈਟ ’ਚ ਕੀਤੀ ਪੜਾਈ
ਚੰਡੀਗੜ੍ਹ, 25 ਮਾਰਚ : ਮਿਹਨਤ ਤੇ ਦ੍ਰਿੜ ਇਰਾਦੇ ਦੇ ਨਾਲ ਅੱਗੇ ਵਧਦਿਆਂ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੇ ਅਪਣੇ ਟੀਚਿਆਂ ਨੂੰ ਹਾਸਲ ਕਰਦਿਆਂ ਭਾਰਤੀ ਫ਼ੌਜ ਵਿਚ ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਆਮ ਘਰਾਂ ਦੇ ਇੰਨ੍ਹਾਂ ਦੋ ਨੌਜਵਾਨਾਂ ਦੇ ‘ਸਿਰੜ’ ਦੀ ਕਹਾਣੀ ਨਾ ਸਿਰਫ਼ ਭਾਵੁਕ ਕਰ ਦੇਣ ਵਾਲੀ ਹੈ ਬਲਕਿ ਇਹ ਹਰ ਕਿਸੇ ਨੂੰ ਹੈਰਾਨ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਪੰਜਾਬ ਪੁਲਿਸ ਦੀ ਸਖ਼ਤ ਟਰੈਨਿੰਗ ਅਤੇ ਉੱਪਰੋਂ ਫ਼ੌਜ ਦਾ ਇਮਤਿਹਾਨ, ਕਿਸੇ ਸਮੁੰਦਰ ਨੂੰ ਪਾਰ ਕਰਨ ਤੋਂ ਘੱਟ ਨਹੀਂ ਸੀ। ਇਸ ਸਭ ਦੇ ਬਾਵਜੂਦ ਇੰਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਦਿਨ ਸਮੇਂ ਪੁਲਿਸ ਦੀ ਟਰੈਨਿੰਗ ਹਾਸਲ ਕੀਤੀ ਤੇ ਰਾਤ ਨੂੰ ਟਰੈਨਿੰਗ ਸੈਂਟਰ ਦੇ ਨਜਦੀਕ ਇੱਕ ਮੰਦਰ ਦੀਆਂ ਲਾਈਟਾਂ ਦੇ ਵਿਚ ਜਾਗ-ਜਾਗ ਕੇ ਫ਼ੌਜ ਦੇ ਇਮਤਿਹਾਨ ਦੀ ਤਿਆਰੀ ਕੀਤੀ।

ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ ਤਾਂ…

ਇੰਨ੍ਹੀਂ ਮਿਹਨਤ ਦਾ ਨਤੀਜ਼ਾ ਇਹ ਹੋਇਆ ਕਿ ਇਹ ਦੋਨੋਂ ਨੌਜਵਾਨ ਹੁਣ ਭਾਰਤੀ ਫ਼ੌਜ ਦੇ ਅਫ਼ਸਰ ਬਣਨ ਵਿਚ ਸਫ਼ਲ ਹੋ ਗਏ। ਇਹ ਕਹਾਣੀ ਹੈ ਪੰਜਾਬ ਦੇ ਦੋ ਹਿੰਮਤੀ ਤੇ ਮਿਹਨਤੀ ਨੌਜਵਾਨਾਂ ਲਵਪ੍ਰੀਤ ਸਿੰਘ ਤੇ ਅਨਮੋਲ ਸ਼ਰਮਾ ਦੀ। ਇਹ ਦੋਨੋਂ ਨੌਜਵਾਨਾਂ ਆਮ ਘਰਾਂ ਨਾਲ ਸਬੰਧਤ ਹਨ ਪਰ ਬਚਪਨ ਤੋਂ ਦਿਲ ਵਿਚ ਫ਼ੌਜ ਦੇ ਅਫ਼ਸਰ ਦੀ ਵਰਦੀ ਪਹਿਨਣ ਦਾ ਜਾਨੂੰਨ ਸੀ। ਇਸ ਪ੍ਰਤੀਨਿਧੀ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਦੋਨਾਂ ਨੌਜਵਾਨਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਹਾਸਲ ਕੀਤੇ ਨਤੀਜਿਆਂ ਨੂੰ ‘ਤਪਦੀ ਦੁਪਿਹਰ ਦੇ ਵਿਚ ਆਏ ਇੱਕ ਠੰਢੀ ਵਾਅ ਦਾ ਬੁੱਲਾ’ ਦਸਦਿਆਂ ਹੋਰਨਾਂ ਨੂੰ ਨੌਜਵਾਨਾਂ ਨੂੰ ਵੀ ਜਵਾਨੀ ਪਹਿਰੇ ਅਰਾਮ ਨੂੰ ਤਿਆਗ ਕੇ ਅਪਣੇ ਨਿਸ਼ਾਨੇ ਨੂੰ ਹਾਸਲ ਕਰਨ ਲਈ ਅਣਥੱਕ ਮਿਹਨਤ ਕਰਨ ਦਾ ਸੱਦਾ ਦਿੱਤਾ।

ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟੀ, ਡਰਾਈਵਰ ਸਹਿਤ ਕਈ ਜਖ਼ਮੀ

ਮੂਲ ਰੂਪ ਵਿਚ ਅਨਮੋਲ ਸ਼ਰਮਾ ਕਪੂਰਥਲਾ ਇਲਾਕੇ ਦਾ ਰਹਿਣ ਵਾਲਾ ਹੈ ਜਦੋਂਕਿ ਲਵਪ੍ਰੀਤ ਸਿੰਘ ਅੰਮ੍ਰਿਤਸਰ ਨਾਲ ਸਬੰਧਤ ਹੈ। ਇਹ ਦੋਨੋਂ ਨੌਜਵਾਨ ਅਗੱਸਤ 2022 ਵਿਚ ਪੰਜਾਬ ਪੁਲਿਸ ’ਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਇਸਤੋ ਬਾਅਦ ਇੰਨ੍ਹਾਂ ਦੀ ਟਰੈਨਿੰਗ ਇਨ ਸਰਵਿਸ ਟਰੈਨਿੰਗ ਸੈਂਟਰ ਕਪੂਰਥਲਾ ਵਿਖੇ ਇਕੱਠੀ ਹੀ ਸ਼ੁਰੂ ਹੋਈ ਸੀ। ਵੱਡੀ ਗੱਲ ਇਹ ਵੀ ਪਤਾ ਲੱਗੀ ਕਿ ਕਪੂਰਥਲਾ ਸੈਨਿਕ ਸਕੂਲ ਦਾ ਵਿਦਿਆਰਥੀ ਰਿਹਾ ਅਨਮੋਲ ਸ਼ਰਮਾ ਇਸਤੋਂ ਪਹਿਲਾਂ ਕਈ ਵਾਰ ਐਨਡੀਏ ਦਾ ਪੇਪਰ ਵੀ ਦੇ ਚੁੱਕਿਆ ਸੀ ਤੇ ਤਿੰਨ ਦਫ਼ਾ ਲਿਖਤੀ ਪੇਪਰ ਵਿਚ ਪਾਸ ਹੋ ਗਿਆ ਪਰ ਇੰਟਰਵਿਊ ਵਿਚੋਂ ਸਫ਼ਲ ਨਾ ਹੋ ਸਕਿਆ। ਹੁਣ ਉਸਦਾ ਫ਼ੌਜ ’ਚ ਅਫ਼ਸਰ ਬਣਨ ਲਈ ਆਖ਼ਰੀ ਮੌਕਾ ਸੀ।

ਕੋਰ ਕਮੇਟੀ ਦੇ ਫੈਸਲਿਆਂ ਦੇ ਹੱਕ ’ਚ ਡਟਿਆ ਅਕਾਲੀ ਦਲ ਦਾ ‘ਨਰਾਜ਼’ ਵਿਧਾਇਕ

ਜਿਸਦੇ ਚੱਲਦੇ ਪੁਲਿਸ ਦੀ ਟਰੈਨਿੰਗ ਦੇ ਦੌਰਾਨ ਹੀ ਉਸਨੇ ਅਪ੍ਰੈਲ 2023 ਵਿਚ ਲਿਖ਼ਤੀ ਪ੍ਰੀਖ੍ਰਿਆ ਪਾਸ ਕੀਤੀ ਤੇ ਸਤੰਬਰ ਮਹੀਨੇ ਵਿਚ ਇੰਟਰਵਿਊ ਵੀ ਦਿੱਤੀ ਤੇ ਉਸ ਵਿਚ ਵੀ ਸਫ਼ਲ ਰਿਹਾ। ਦੂਜੇ ਪਾਸੇ ਲਵਪ੍ਰੀਤ ਸਿੰਘ ਐਨਸੀਸੀ ਦਾ ਸਰਟੀਫਿਕੇਟ ਹੋਲਡਰ ਹੋਣ ਕਾਰਨ ਸਿੱਧਾ ਇੰਟਰਵਿਊ ਵਿਚ ਹੀ ਬੈਠਿਆ ਤੇ ਦਸੰਬਰ 2023 ਵਿਚ ਸਫ਼ਲ ਰਿਹਾ। ਅਨਮੋਲ ਸ਼ਰਮਾ ਨੇ ਦਸਿਆ ਕਿ ‘‘ ਉਸਦੇ ਪਿਤਾ ਰਿਪੂਦਮਨ ਸ਼ਰਮਾ ਜੋਕਿ ਪੰਜਾਬ ਪੁਲਿਸ ਵਿਚ ਹੀ ਸਹਾਇਕ ਥਾਣੇਦਾਰ ਹਨ ਅਤੇ ਚਾਚਾ ਇੱਕ ਨਾਮਵਰ ਵਕੀਲ ਹਨ, ਦੋਨੋਂ ਹੀ ਸੈਨਿਕ ਸਕੂਲ ਵਿਚੋਂ ਪੜ੍ਹੇ ਸਨ ਪ੍ਰੰਤੂ ਉਹ ਫ਼ੌਜ ਦੇ ਅਫ਼ਸਰ ਨਾ ਬਣ ਸਕੇ ਤੇ ਹੁਣ ਉਨ੍ਹਾਂ ਦਾ ਸੁਪਨਾ ਸੀ ਕਿ ਪ੍ਰਵਾਰ ਦਾ ਇੱਕ ਬੱਚਾ ਜਰੂਰ ਫ਼ੌਜ ਦਾ ਅਫ਼ਸਰ ਬਣੇ ਤੇ ਇਸ ਸੁਪਨੇ ਨੂੰ ਪੂਰਾ ਕਰਨ ਵਿਚ ਉਹ ਸਫ਼ਲ ਰਿਹਾ ਹੈ। ’’

ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ

ਅਨਮੋਲ ਨੇ ਅੱਗੇ ਦਸਿਆ ਕਿ ਪੁਲਿਸ ਟਰੈਨਿੰਗ ਦੇ ਦੌਰਾਨ ਹੀ ਉਨ੍ਹਾਂ ਦੀ ਸੈਂਟਰ ਵਿਚ ਡਿਊਟੀ ਵੀ ਲੱਗਦੀ ਪਰ ਉਹ ਫ਼ਿਰ ਵੀ ਪੜਣ ਲਈ ਸਮਾਂ ਕੱਢਣ ਵਿਚ ਸਫ਼ਲ ਰਹਿੰਦੇ। ਦਿਨ ਦੇ ਸਮੇਂ ਟਰੈਨਿੰਗ ਦੌਰਾਨ ਮਿਲਦੀ ਵਿਹਲ ਸਮੇਂ ਉਹ ਜੇਬਾਂ ’ਚ ਲਿਆਂਦੇ ਨੋਟਿਸ ਪੜ੍ਹਦੇ ਅਤੇ ਰਾਤ ਨੂੰ ਦੁੂਜੇ ਰੰਗਰੂਟਾਂ ਨੂੰ ਤਕਲੀਫ਼ ਨਾ ਹੋਵੇ ਤਾਂ ਉਹ ਨਾਲ ਲੱਗਦੇ ਮੰਦਰ ਵਿਚ ਜਾ ਕੇ ਪੜ੍ਹਦੇ ਸਨ। ਅਨਮੋਲ ਨੇ ਇੰਨ੍ਹੀਆਂ ਤਕਲੀਫ਼ਾਂ ਝੱਲਣ ਤੋਂ ਬਾਅਦ ਉਸ ਸਮੇਂ ਸਕੂਨ ਮਹਿਸੂਸ ਕੀਤਾ ਜਦ ਉਸਨੇ ਕੰਬਾਇਡ ਡਿਫੈੈਂਸ ਸਰਵਿਸ਼ਜ ਦੀ ਪ੍ਰੀਖ੍ਰਿਆ ਵਿਚ 99 ਵਾਂ ਰੈਂਕ ਹਾਸਲ ਕੀਤਾ। ਲਵਪ੍ਰੀਤ ਦੀ ਕਹਾਣੀ ਵੀ ਅਨਮੋਲ ਨਾਲ ਮਿਲਦੀ ਹੈ। ਉਸਦਾ ਪਿਤਾ ਫ਼ੌਜ ਵਿਚ ਸੂਬੇਦਾਰ ਹੈ ਅਤੇ ਦਾਦਾ ਸੇਵਾਮੁਕਤ ਆਨਰੇਰੀ ਕੈਪਟਨ।ਪਿਤਾ ਨੇ ਸਿਪਾਹੀ ਭਰਤੀ ਹੋਣ ਤੋਂ ਬਾਅਦ ਅਫ਼ਸਰ ਬਣਨ ਲਈ ਤਿਆਰੀ ਕੀਤੀ ਪਰ ਸਫ਼ਲ ਨਾ ਹੋ ਸਕਿਆ ਤੇ ਪਿਤਾ ਦੇ ਸੂਪਨੇ ਨੂੰ ਪੂਰਾ ਕਰਨ ਲਈ ਲਵਪ੍ਰੀਤ ਨੇ ਠਾਣੀ ਹੋਈ ਸੀ।

ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ

ਉਸਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਨੂੰ ਨਾ ਸਿਰਫ਼ ਕਲੀਅਰ ਕੀਤਾ, ਬਲਕਿ 16ਵਾਂ ਰੈਕ ਵੀ ਹਾਸਲ ਕੀਤਾ। ਲਵਪ੍ਰੀਤ 1 ਫਰਵਰੀ ਨੂੰ ਰਸਮੀ ਤੌਰ ’ਤੇ ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਭਾਰਤੀ ਫ਼ੌਜ ਦੇ ਪ੍ਰਵਾਰ ਵਿਚ ਸ਼ਾਮਲ ਹੋ ਚੁੱਕਾ ਹੈ ਜਦੋਂਕਿ ਅਨਮੋਲ ਸ਼ਰਮਾ ਦੀ 28 ਮਾਰਚ ਤੋਂ ਚੈਨਈ ਦੀ ਆਫ਼ੀਸਰ ਟਰੈਨਿੰਗ ਅਕੈਡਮੀ ਵਿਚ ਟਰੈਨਿੰਗ ਸ਼ੁਰੂ ਹੋ ਰਹੀ ਹੈ। ਲਵਪ੍ਰੀਤ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਪਣੀ ਪ੍ਰਾਪਤੀ ’ਤੇ ਖ਼ੁਸੀ ਜਾਹਰ ਕਰਦਿਆਂ ਕਿਹਾ ਕਿ ‘‘ ਮਿਹਨਤ ਤੇ ਸਬਰ ਦੋ ਅਜਿਹੀਆਂ ਚੀਜ਼ਾਂ ਹਨ, ਜਿੰਨ੍ਹਾਂ ਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਅਨਮੋਲ ਨੇ ਵਿਦੇਸ਼ ਭੱਜ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ‘‘ ਇੱਥੇ ਵੀ ਮਿਹਨਤ ਨਾਲ ਬਹੁਤ ਹਾਸਲ ਕੀਤਾ ਜਾ ਸਕਦਾ ਹੈ, ਲੋੜ ਹੈ ਅਪਣਾ ਟੀਚਾ ਤੈਅ ਕਰਨ ਤੇ ਉਸਨੂੰ ਹਾਸਲ ਕਰਨ ਲਈ ਸਹੀ ਤਰੀਕੇ ਨਾਲ ਕੀਤੀ ਮਿਹਨਤ ਦੀ। ’’

 

ਟੀਚਰਜ ਹੋਮ ਚ ਸੱਤਵੀਂ ਦੋ ਦਿਨਾਂ ਕੇਸ਼ਰ ਸਿੰਘ ਵਾਲਾ ਕਹਾਣੀ ਗੋਸਟੀ ਹੋਈ

ਬਠਿੰਡਾ, 25 ਮਾਰਚ : ਸਥਾਨਕ ਟੀਚਰਜ ਹੋਮ ਵਿਖੇ ਦੋ ਦਿਨਾਂ ਸੱਤਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਹੋਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਇਸ ਗੋਸਟੀ ਦੇ ਸੰਸਥਾਪਕ ਹਰਬੰਸ ਸਿੰਘ ਬਰਾੜ, ਡਾ: ਲਾਭ ਸਿੰਘ ਖੀਵਾ, ਜਸਪਾਲ ਮਾਨਖੇੜਾ ਤੇ ਸ੍ਰੀ ਰਾਜਪਾਲ ਸ਼ਾਮਲ ਸਨ। ਸੁਰੂਆਤ ’ਚ ਉੱਘੇ ਮਰਹੂਮ ਕਹਾਣੀਕਾਰ ਸ੍ਰੀ ਸੁਖਜੀਤ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਡਾ: ਲਾਭ ਸਿੰਘ ਖੀਵਾ ਨੇ ਸਾਹਿਤਕਾਰਾਂ, ਆਲੋਚਕਾਂ ਤੇ ਸਰੋਤਿਆਂ ਦਾ ਸੁਅਗਤ ਕੀਤਾ। ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਨਵੇਂ ਕਹਾਣੀਕਾਰਾਂ ਨੂੰ ਕਹਾਣੀ ਦੀਆਂ ਬਰੀਕੀਆਂ ਸਮਝਣ ਤੇ ਤਕਨੀਕ ਦੀ ਜਾਣਕਾਰੀ ਦੇਣ ਹਿਤ ਡਲਹੌਜੀ ਵਿਖੇ ਹੋਣ ਵਾਲੀ ਗੋਸਟੀ ਦੀ ਤਰਜ਼ ਤੇ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਸੀ, ਜੋ ਹਰ ਸਾਲ ਕੇਸਰ ਸਿੰਘ ਵਾਲਾ ਵਿਖੇ ਹੁੰਦੀ ਸੀ, ਪਰ ਇਸ ਵਾਰ ਸੱਤਵੀਂ ਗੋਸਟੀ ਬਠਿੰਡਾ ਵਿਖੇ ਹੋ ਰਹੀ ਹੈ।

ਤਖ਼ਤ ਸ਼੍ਰੀ ਦਮਦਮਾ ਸਾਹਿਬ ’ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕਰਨਗੇ ਜਥੇਦਾਰ ਖੁੱਡੀਆਂ

ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰ: ਬਰਾੜ ਦਾ ਇਹ ਬਹੁਤ ਵਧੀਆ ਉੱਦਮ ਹੈ, ਜੋ ਨਵੇਂ ਕਹਾਣੀਕਾਰਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਮੁਹੰਮਦ ਇਮਤਿਆਜ ਨੇ ਧਰਮੀ ਵਿਤਕਰੇ ਨੂੰ ਉਜਾਗਰ ਕਰਦੀ ਕਹਾਣੀ ‘ਉਲਾਹਮਾ’ ਪੜੀ, ਸ੍ਰੀਮਤੀ ਵਿਪਨ ਗਿੱਲ ਪਰਿਵਾਰਾਂ ਦੀ ਆਰਥਿਕ ਹਾਲਤ ਬਿਆਨਦੀ ਕਹਾਣੀ ‘ਅਵੱਲੀ ਪੀੜ’ ਅਤੇ ਬਲਵੰਤ ਫਰਵਾਲੀ ਨੇ ਏਡਜ ਦੀ ਭਿਆਨਕ ਬੀਮਾਰੀ ਦੇ ਡਰ ਤੇ ਦੁਖਾਂਤ ਨੂੰ ਪੇਸ਼ ਕਰਦੀ ਕਹਾਣੀ ‘ਰੈੱਡ ਰਿਬਨ’ ਪੇਸ਼ ਕੀਤੀ। ਦੂਜੇ ਦਿਨ ਦੇ ਸਮਾਗਮ ਵਿੱਚ ਸਵਾਮੀ ਸਰਬਜੀਤ ਨੇ ਬਿਲਕੁਲ ਨਵੇਂ ਵਿਸ਼ੇ ਲਿਵ ਇਨ ਰਿਲੇਸ਼ਨਸ਼ਿਪ ’ਤੇ ਅਧਾਰਤ ਕਹਾਣੀ ਕਸਵੱਟੀ ਪੜ੍ਹੀ, ਜਿਸ ਵਿੱਚ ਇਕੱਠੇ ਰਹਿਣ ਅਤੇ ਭਰੋਸਾ ਟੁੱਟਣ ਤੇ ਵੱਖ ਹੋਣ ਦਾ ਬਿਰਤਾਂਤ ਬਾਖੂਬੀ ਪੇਸ਼ ਕੀਤਾ ਗਿਆ। ਇਸ ਉਪਰੰਤ ਗੁਰਮੀਤ ਆਰਿਫ਼ ਨੇ ਕਹਾਣੀ ‘ਅਹਿਮਦਸ਼ਾਹੇ’ ਪੇਸ਼ ਕੀਤੀ। ਗੋਸਟੀ ਵਿੱਚ ਪੇਸ਼ ਕੀਤੀਆਂ ਗਈਆਂ ਪੰਜ ਕਹਾਣੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਨ।

ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ

ਇਹਨਾਂ ਕਹਾਣੀਆਂ ’ਤੇ ਚਰਚਾ ਵਿੱਚ ਭਾਗ ਲੈਂਦਿਆਂ ਉੱਘੇ ਆਲੋਚਕ ਪਰਮਜੀਤ ਸਿੰਘ, ਦੀਪ ਜਗਦੀਪ, ਮੈਗਜੀਨ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਕਹਾਣੀਕਾਰ ਅਤਰਜੀਤ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਜਸਵਿੰਦਰ ਧਰਮਕੋਟ, ਬਲਵਿੰਦਰ ਸਿੰਘ ਭੁੱਲਰ, ਭੁਪਿੰਦਰ ਮਾਨ, ਦਵੀ ਸਿੱਧੂ, ਜਰਨੈਲ ਭਾਈਰੂਪਾ, ਪਰਮਜੀਤ ਸਿੰਘ ਮਾਨ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸਮਾਗਮ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਲਛਮਣ ਸਿੰਘ ਮਲੂਕਾ ਤੇ ਰਣਬੀਰ ਰਾਣਾ ਨੇ ਕਿਹਾ ਕਿ ਗੋਸਟੀ ਦਾ ਸਾਹਿਤ ਵਿੱਚ ਬਹੁਤ ਵੱਡਾ ਮਹੱਤਵ ਹੁੰਦਾ ਹੈ ਅਤੇ ਅਜਿਹੀਆਂ ਗੋਸਟੀਆਂ ਦਾ ਲਗਾਤਾਰ ਸਿਲਸਿਲਾ ਚੱਲਣਾ ਚਾਹੀਦਾ ਹੈ ਤਾਂ ਜੋ ਨਵੇਂ ਰਚੇ ਜਾ ਰਹੇ ਸਾਹਿਤ ਨੂੰ ਤਰਾਸ਼ ਕੇ ਪਾਠਕਾਂ ਦੇ ਰੂਬਰੂ ਕੀਤਾ ਜਾ ਸਕੇ। ਸਮਾਗਮ ਦੌਰਾਨ ਮਹਿਮਾਨ ਕਹਾਣੀਕਾਰਾਂ ਨੂੰ ਉਹਨਾਂ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

 

ਤਖ਼ਤ ਸ਼੍ਰੀ ਦਮਦਮਾ ਸਾਹਿਬ ’ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕਰਨਗੇ ਜਥੇਦਾਰ ਖੁੱਡੀਆਂ

0

ਬਠਿੰਡਾ, 25 ਮਾਰਚ : ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆ ਭਲਕੇ 26 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਪਣੀ ਚੋਣ ਮੁਹਿੰਮ ਸ਼ੁਰੂ ਕਰਨਗੇ। ਇੱਥੇ ਇੱਕ ਬਿਆਨ ਰਾਹੀਂ ਇਸਦੀ ਜਾਣਕਾਰੀ ਦਿੰਦਿਆਂ ਲੋਕ ਸਭਾ ਇੰਚਾਰਜ ਚੇਅਰਮੈਨ ਰਾਕੇਸ਼ ਪੁਰੀ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੱਲ੍ਹ ਸਵੇਰੇ 10 ਵਜੇਂ ਪਾਰਟੀ ਆਗੂਆਂ ਤੇ ਵਲੰਟੀਅਰਾਂ ਦੇ ਨਾਲ ਤਲਵੰਡੀ ਸਾਬੋ ਪੁੱਜਣਗੇ। ਇੱਥੇ ਉਹ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਆ ਰਹੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਹੀ ਆਪਣੀ ਚੋਣ ਮੁਹਿੰਮ ਸ਼ੁਰੂ ਕਰਨਗੇ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ

ਸ਼੍ਰੀ ਪੁਰੀ ਨੇ ਦੱਸਿਆ ਕਿ ਗੁਰਮੀਤ ਸਿੰਘ ਖੁੱਡੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮਾਇਸਰਖਾਨਾ ਮੰਦਰ ਵਿਖੇ ਵੀ ਮੱਥਾ ਟੇਕਣ ਲਈ ਜਾਣਗੇ। ਚੇਅਰਮੈਨ ਰਾਕੇਸ਼ ਪੁਰੀ ਨੇ ਸਮੂਹ ਆਗੂਆਂ, ਵਿਧਾਇਕਾਂ ਤੇ ਵਲੰਟੀਅਰਾਂ ਨੂੰ ਵੀ ਪੁੱਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਹਿਲੀ ਵਾਰ ਇੱਕ ਆਮ ਕਿਸਾਨ ਪਰਿਵਾਰ ਦੇ ਮੈਂਬਰ ਗੁਰਮੀਤ ਸਿੰਘ ਖੁੱਡੀਆਂ ਦਾ ਵੱਡੇ ਘਰਾਣਿਆਂ ਨਾਲ ਮੁਕਾਬਲਾ ਹੋਣ ਜਾ ਰਿਹਾ ਤੇ ਹਲਕੇ ਦੇ ਲੋਕ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਜਥੇਦਾਰ ਖੁੱਡੀਆ ਇਸਤੋਂ ਪਹਿਲਾਂ ਹੀ ਸਾਲ 2022 ਦੀਆਂ ਚੋਣਾਂ ਦੌਰਾਨ ਲੰਬੀ ਹਲਕੇ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਲੋਕਾਂ ਦੇ ਸਹਿਯੋਗ ਹਰਾਇਆ ਸੀ ਅਤੇ ਹੁਣ ਵੀ ਲੋਕ ਉਨ੍ਹਾਂ ਦਾ ਸਾਥ ਦੇ ਕੇ ਲੋਕ ਸਭਾ ਵਿਚ ਭੇਜਣਗੇ।

 

ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ ਤਾਂ…

0

ਚੰਡੀਗੜ੍ਹ: ਜਿਥੇ ਇਕ ਪਾਸੇ ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾਂ ਰਣੋਤ ਨੂੰ ਹਿਮਾਚਲ ਦੇ ਮੰਡੀ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਐ, ਉਥੇ ਹੀ ਦੂਜੇ ਪਾਸੇ ਅੱਜ ਕਿਸਾਨਾਂ ਵੱਲੋਂ ਕੰਗਨਾਂ ਨੂੰ ਟਿਕਟ ਦਿੱਤੇ ਜਾਣ ‘ਤੇ ਸਵਾਲ ਕੀਤੇ ਜਾ ਰਹੇ ਹਨ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਪੋਸਟ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਦਾ ਇਸ ਵਾਰ ਦਾ ਨਾਅਰਾ ਹੈ “ਭਾਜਪਾ ਅਬ ਕੀ ਬਾਰ 400 ਕੇ ਪਾਰ” ਪਰ ਇਸ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕੇਂਦਰ ਵਿਚੋਂ ਆਪਣੀ ਸੱਤਾ ਜਾਣ ਦਾ ਡਰ ਸੱਤਾ ਰਿਹਾ, ਇਸ ਲਈ ਉਹ ਹੁਣ ਬਾਲੀਵੁੱਡ ਅਦਾਕਾਰਾ ਨੂੰ ਲੋਕ ਸਭਾ ਦੀ ਟਿਕਟਾਂ ਦੇ ਰਹੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਗੇ ਦੱਸਿਆ ਕਿ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਸਥਿਤ ਮੰਡੀ ਵਿੱਚ ਸੀਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਿਮਾਚਲ ਦੇ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਸੰਨੀ ਦਿਓਲ ਜੋ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਉਮੀਦਵਾਰ ਸਨ, ਉਨ੍ਹਾਂ ਨੂੰ ਕਦੇ ਨਹੀਂ ਮਿਲੇ। ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ ਤਾਂ ਅਜਿਹੇ ‘ਚ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਕਰਨਾ ਹੈ।

ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਐਲਾਨਿਆ ਲੋਕ ਸਭਾ ਉਮੀਦਵਾਰ

ਨਵੀਂ ਦਿੱਲੀ: ਭਾਜਪਾ ਨੇ ਬੀਤੇ ਐਤਵਾਰ ਲੋਕ ਸਭਾ ਚੋਣਾਂ 2024 ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਅਗਾਮੀ ਲੋਕ ਸਭਾ ਚੋਣਾ ਵਿਚ ਕੰਗਨਾ ਹੁਣ ਮੰਡੀ ਤੋਂ ਚੋਣ ਲੜੇਗੀ। ਕੰਗਨਾ ਰਣੌਤ ਨੇ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।

ਕੰਗਨਾ ਨੇ ਇਕ ਸ਼ੋਸ਼ਲ ਮੀਡੀਆ ਪੋਸਟ ਪਾਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ “ਮੇਰੇ ਪਿਆਰੇ ਭਾਰਤ ਅਤੇ ਆਮ ਭਾਰਤੀਆਂ ਦੀ ਪਾਰਟੀ, ਮੈਂ ਹਮੇਸ਼ਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਿਨਾਂ ਸ਼ਰਤ ਸਮਰਥਨ ਦਿੰਦੀ ਰਹੀ ਹਾਂ। ਅੱਜ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਮੈਨੂੰ ਮੇਰੀ ਜਨਮ ਭੂਮੀ ਮੰਡੀ ਤੋਂ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ।

ਮੈਂ ਹਾਈਕਮਾਂਡ ਦੇ ਇਸ ਫੈਸਲੇ ਦੀ ਪਾਲਣਾ ਕਰਾਂਗੀ। ਮੈਂ ਅਧਿਕਾਰਤ ਤੌਰ ‘ਤੇ ਪਾਰਟੀ ਵਿਚ ਸ਼ਾਮਲ ਹੋਣ ਲਈ ਸਨਮਾਨਿਤ ਅਤੇ ਉਤਸ਼ਾਹਿਤ ਹਾਂ। ਮੈਂ ਇੱਕ ਕਾਬਲ ਵਰਕਰ ਅਤੇ ਜਨ ਪ੍ਰਤੀਨਿਧੀ ਬਣਨ ਦੀ ਕੋਸ਼ਿਸ਼ ਕਰਾਂਗੀ।

ਕੋਰ ਕਮੇਟੀ ਦੇ ਫੈਸਲਿਆਂ ਦੇ ਹੱਕ ’ਚ ਡਟਿਆ ਅਕਾਲੀ ਦਲ ਦਾ ‘ਨਰਾਜ਼’ ਵਿਧਾਇਕ

0

ਲੁਧਿਆਣਾ, 25 ਮਾਰਚ : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਮੁੱਖ ਦਫ਼ਤਰ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਭਾਜਪਾ ਨਾਲ ਬਿਨ੍ਹਾ ਸ਼ਰਤ ਸਮਝੌਤਾ ਨਾ ਕਰਨ ਦੇ ਫ਼ੈਸਲੇ ਦੀ ਅਕਾਲੀ ਹਾਈਕਮਾਂਡ ਨਾਲ ਨਰਾਜ਼ ਚੱਲ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼ਲਾਘਾ ਕੀਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਅਪਣੇ ਹਲਕੇ ਨੂੰ ਛੱਡ ਪੰਜਾਬ ਵਿਚ ਅਕਾਲੀ ਦਲ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਬੈਠੇ ਸ: ਇਆਲੀ ਨੇ ਇਸ ਮੀਟਿੰਗ ਦੇ ਫੈਸਲੇ ਸਾਹਮਣੇ ਆਉਣ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਅਕਾਲੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ,ਕਿਸਾਨੀ ਅਤੇ ਪੰਜਾਬ ਦੇ ਮਸਲਿਆਂ ’ਤੇ ਡੱਟ ਕੇ ਪਹਿਰਾ ਦੇਣ ਦੀ ਤਾਕੀਦ ਕੀਤੀ ਹੈ।

ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ

ਕਰੀਬ ਪੌਣੇ ਤਿੰਨ ਮਿੰਟ ਦੀ ਵੀਡੀਓ ਵਿਚ ਵਿਧਾਇਕ ਇਆਲੀ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪ੍ਰੰਤੂ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਬਹੁਤ ਲੋਕ ਪੱਖੀ ਹੈ ਕਿਉਂਕਿ ਪੰਥਕ, ਕਿਸਾਨੀ ਤੇ ਪੰਜਾਬ ਦੇ ਮਸਲਿਆਂ ਦੇ ਹੱਲ ਤੱਕ ਸਮਝੋਤਾ ਨਾ ਕਰਨ ਦਾ ਫੈਸਲਾ ਬਹੁਤ ਜਰੂਰੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮੱਤੀ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜੇਕਰ ਇਸ ਤਰ੍ਹਾਂ ਲੋਕਾਂ ਦੇ ਹੱਕ ਵਿਚ ਫੈਸਲੇ ਲਏ ਜਾਂਦੇ ਰਹੇ ਤਾਂ ਪੰਜਾਬ ਦੇ ਲੋਕ ਵੀ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਗੇ।

ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ’ਤੇ ਡਟ ਕੇ ਪਹਿਰਾ ਦੇਣ ਤੇ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਅੱਗੇ ਵਧਣ। ਅਪਣੀ ਵੀਡੀਓ ਵਿਚ ਮਨਪ੍ਰੀਤ ਸਿੰਘ ਇਆਲੀ ਨੇ ਇਹ ਵੀ ਮੰਨਿਆ ਕਿ ਉਸਦੇ ਪਿਛਲੇ ਸਮੇਂ ਤੋਂ ਅਕਾਲੀ ਹਾਈਕਮਾਂਡ ਨਾਲ ਕੁੱਝ ਮੁੱਦਿਆਂ ’ਤੇ ਮਤਭੇਦ ਹਨ ਪ੍ਰੰਤੂ ਉਹ ਅਕਾਲੀ ਦਲ ਦਾ ਹਿੱਸਾ ਹੈ। ਉਨ੍ਹਾਂ ਲੋਕਾਂ ਨੂੰ ਵੀ ਤੱਕੜੀ ’ਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਮੱਦਦ ਕਰਨ ਲਈ ਕਿਹਾ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਸਿਰਫ਼ ਤਿੰਨ ਹੀ ਵਿਧਾਇਕ ਹਨ, ਜਿੰਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਇਆਲੀ ਦਾਖ਼ਾ ਹਲਕੇ ਤੋਂ ਨੁਮਾਇੰਦਗੀ ਕਰਦੇ ਹਨ।