Home Blog Page 1777

ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟੀ, ਡਰਾਈਵਰ ਸਹਿਤ ਕਈ ਜਖ਼ਮੀ

0

ਪਟਿਆਲਾ, 25 ਮਾਰਚ : ਸੋਮਵਾਰ ਸਵੇਰੇ ਸਥਾਨਕ ਬੱਸ ਸਟੈਂਡ ਦੇ ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟ ਗਈ। ਇਹ ਬੱਸ ਸ਼ਿਮਲਾ ਤੋਂ ਪਟਿਆਲ ਆ ਰਹੀ ਸੀ ਤੇ ਇਸਨੇ ਅੱਗੇ ਬਰਨਾਲਾ ਜਾਣਾ ਸੀ। ਮੁਢਲੀ ਸੂਚਨਾ ਮੁਤਾਬਕ ਪਟਿਆਲਾ ਬੱਸ ਅੱਡੇ ਦੇ ਨਜਦੀਕ ਜਦ ਇਹ ਬੱਸ ਰੁਕ ਕੇ ਸਵਾਰੀਆਂ ਉਤਾਰ ਰਹੀ ਸੀ ਤੇ ਪਿੱਛੇ ਤੋਂ ਇੱਕ ਟਰੱਕ ਦੇ ਵੱਜਣ ਕਾਰਨ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਦੇ ਡਰਾਈਵਰ ਸਹਿਤ ਕਈ ਸਵਾਰੀਆਂ ਜਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ

ਇਹ ਬੱਸ (ਨੰਬਰ ਪੀਬੀ 13 ਬੀਐਨ-5635) ਬਰਨਾਲਾ ਡਿੱਪੂ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਜਖਮੀ ਹੋਈਆਂ ਸਵਾਰੀਆਂ ਤੇ ਡਰਾਈਵਰ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਵਿਚ ਬੱਸ ਦੇ ਸੀਸੇ ਟੁੱਟ ਗਏ ਅਤੇ ਹੋਰ ਕਾਫੀ ਨੁਕਸਾਨ ਹੋ ਗਿਆ। ਉਧਰ ਘਟਨਾ ਦੀ ਪੁਸਟੀ ਕਰਦਿਆਂ ਪੀਆਰਟੀਸੀ ਬਰਨਾਲਾ ਡਿੱਪੂ ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ ਨੇ ਦਸਿਆ ਕਿ ‘‘ ਹਾਦਸੇ ਤੋਂ ਬਾਅਦ ਸਾਰੀਆਂ ਸਵਾਰੀਆਂ ਤੇ ਡਰਾਈਵਰ-ਕੰਢਕਟਰ ਦੀ ਹਾਲਾਤ ਠੀਕ ਹੈ, ਕਈਆਂ ਨੂੰ ਥੋੜੀਆਂ ਸੱਟਾਂ ਲੱਗੀਆਂ ਸਨ ਤੇ ਇਲਾਜ਼ ਤੋਂ ਬਾਅਦ ਛੁੱਟੀ ਮਿਲ ਗਈ ਹੈ। ’’ ਜੀਐਮ ਨੇ ਕਿਹਾ ਕਿ ਇਹ ਹਾਦਸਾ ਪਿੱਛੋਂ ਤੋਂ ਟਰੱਕ ਵੱਜਣ ਕਾਰਨ ਹੋਇਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।

 

ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ

0

ਕਾਂਗਰਸ ਛੱਡਣ ਵਾਲੇ ਉਦਯੋਗਪਤੀ ਨਵੀਨ ਜਿੰਦਲ ਨੂੰ ਵੀ ਮਿਲੀ ਅੱਧੇ ਘੰਟੇ ’ਚ ਟਿਕਟ
ਚੰਡੀਗੜ੍ਹ, 25 ਮਾਰਚ: ਕਰੀਬ ਸਾਢੇ ਚਾਰ ਸਾਲ ਪਹਿਲਾਂ ਓਮ ਪ੍ਰਕਾਸ਼ ਚੋਟਾਲਾ ਦੇ ਪੋਤਰੇ ਤੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਦੁਸ਼ਿਅੰਤ ਚੌਟਾਲਾ ਨਾਲ ਮਿਲਕੇ ਹਰਿਆਣਾ ’ਚ ਸਾਂਝੀ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਲੋਕ ਸਭਾ ਦੀ ਟਿਕਟ ਮੰਗਣ ’ਤੇ ਉਸਨੂੰ ਛੱਡ ਦਿੱਤਾ ਹੈ ਪ੍ਰੰਤੂ ਉਸਦੇ ਦਾਦੇ ਤੇ ਮਹਰੂਮ ਚੌਧਰੀ ਦੇਵੀ ਲਾਲ ਚੌਟਾਲਾ ਦੇ ਪੁੱਤਰ ਰਣਜੀਤ ਸਿੰਘ ਚੌਟਾਲਾ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਹਿਸਾਰ ਤੋਂ ਉਮੀਦਵਾਰ ਬਣਾ ਦਿੱਤਾ ਹੈ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਣੀਆ ਵਿਧਾਨ ਸਭਾ ਹਲਕੇ ਤੋਂ ਅਜਾਦ ਜਿੱਤ ਹਾਸਲ ਕਰਨ ਵਾਲੇ ਰਣਜੀਤ ਸਿੰਘ ਚੌਟਾਲਾ ਪਿਛਲੀ ਮਨੋਹਰ ਲਾਲ ਖੱਟਰ ਤੇ ਹੁਣ ਮੌਜੂਦ ਨਾਇਬ ਸੈਣੀ ਦੀ ਸਰਕਾਰ ਵਿਚ ਬਿਜਲੀ ਮੰਤਰੀ ਹਨ।

ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ

ਬੀਤੇ ਕੱਲ ਸ਼੍ਰੀ ਚੋਟਾਲਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ, ਜਿਸਤੋਂ ਬਾਅਦ ਉਨ੍ਹਾਂ ਨੂੰ ਹਿਸਾਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਰਣਜੀਤ ਸਿੰਘ ਚੌਟਾਲਾ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਹਨ। ਉਹ ਇਸਤੋਂ ਪਹਿਲਾਂ ਵੀ ਉਹ ਲੋਕ ਦਲ ਦੀ ਟਿਕਟ ’ਤੇ ਰੋੜੀ ਹਲਕੇ ਤੋਂ ਵਿਧਾਇਕ ਬਣ ਕੇ ਖੇਤੀਬਾੜੀ ਮੰਤਰੀ ਰਹੇ ਹਨ। ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਹਰਿਆਣਾ ਦੀ ਨੁਮਾਇੰਦਗੀ ਕੀਤੀ ਹੈ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ

ਉਧਰ ਰਣਜੀਤ ਸਿੰਘ ਚੌਟਾਲਾ ਦੀ ਤਰ੍ਹਾਂ ਹੀ ਭਾਜਪਾ ਨੇ ਲਗਾਤਾਰ ਦਸ ਸਾਲ ਕਾਂਗਰਸ ਪਾਰਟੀ ਦੇ ਐਮ.ਪੀ ਰਹੇ ਨਵੀਨ ਜਿੰਦਲ ਨੂੰ ਵੀ ਅਪਣੇ ਨਾਲ ਮਿਲਾਕੇ ਕੁਰੂਕਸ਼ੇਤਰ ਹਲਕੇ ਤੋਂ ਟਿਕਟ ਦਿੱਤੀ ਹੈ। ਸ਼੍ਰੀ ਜਿੰਦਲ ਨੂੰ ਰਾਹੁਲ ਗਾਂਧੀ ਦਾ ਨਜਦੀਕੀ ਮੰਨਿਆ ਜਾਂਦਾ ਸੀ। ਇਸਤੋਂ ਇਲਾਵਾ ਭਾਜਪਾ ਨੇ ਇੱਕ ਹੋਰ ਆਗੂ ਨੂੰ ਵੀ ਪਾਰਟੀ ਬਦਲਣ ’ਤੇ ਅਪਣੀ ਟਿਕਟ ਦਿੱਤੀ ਹੈ। ਪਹਿਲਾਂ ਕਾਂਗਰਸ ਤੇ ਮੁੜ ਆਪ ਦੇ ਸੂਬਾ ਪ੍ਰਧਾਨ ਰਹੇ ਅਸੋਕ ਤੰਵਰ ਨੂੰ ਭਾਜਪਾ ਨੇ ਸਿਰਸਾ ਤੋਂ ਉਮੀਦਵਾਰ ਬਣਾਇਆ ਹੈ। ਗੌਰਤਲਬ ਹੈ ਕਿ ਭਾਜਪਾ ਹਰਿਆਣਾ ਸੂਬੇ ਵਿਚ ਪੈਂਦੀਆਂ 10 ਦੀਆਂ 10 ਲੋਕ ਸਭਾਂ ਸੀਟਾਂ ’ਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਕਰਨਾਲ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਮੀਦਵਾਰ ਬਣਾਇਆ ਹੈ।

 

ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ

0

ਬਾਘਾਪੁਰਾਣਾ, 25 ਮਾਰਚ: ਕਸਬਾ ਬਾਘਾਪੁਰਾਣ ’ਚ ਇੱਕ ਕਲਯੁਗੀ ਵਿਧਵਾ ਮਾਂ ਵੱਲੋਂ ਸਾਥੀਆਂ ਨਾਲ ਮਿਲਕੇ ਅਪਣੀ ਹੀ ਧੀ ਕੋਲੋਂ ਫ਼ਿਰੌਤੀ ਮੰਗਣ ਲਈ ਝੂਠੀ ਅਗਵਾ ਦੀ ਫ਼ਿਲਮੀ ਕਹਾਣੀ ਬਣਾਉਣ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਬਾਘਾਪੁਰਾਣਾ ਪੁਲਿਸ ਨੇ ਇਸ ਡਰਾਮੇ ਦਾ ‘ਦੀ ਐਂਡ’ ਕਰਦਿਆਂ ਇਸ ਮਾਂ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਇਲਾਕੇ ’ਚ ਅੱਗ ਵਾਂਗ ਫ਼ੈਲੀ ਹੋਈ ਹੈ। ਹੈਰਾਨੀ ਦੀ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਮੂਲ ਰੂਪ ਵਿਚ ਪਿੰਡ ਕੰਮੇਆਣਾ ਦੀ ਵਾਸੀ ਇਹ ਮਾਂ ਅਪਣੇ ਪਤੀ ਦੀ ਮੌਤ ਤੋਂ ਬਾਅਦ ਅਪਣੀ ਧੀ-ਜਵਾਈ ਕੋਲ ਮਾੜੀ ਮੁਸਤਫ਼ਾ ਰਹਿ ਰਹੀ ਸੀ। ਇਸ ਸਬੰਧੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਲਬੀਰ ਸਿੰਘ ਨੇ ਦਸਿਆ ਕਿ ਲੰਘੇ ਦਿਨੀਂ ਥਾਣਾ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਮਾੜੀ ਮੁਸਤਫ਼ਾ ਦੀ ਜਸਲੀਨ ਕੌਰ ਨੇ ਪੁਲਿਸ ਨੂੰ ਦਸਿਆ ਸੀ ਕਿ ਉਸਦੀ ਮਾਂ ਰਾਜਵੀਰ ਕੌਰ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ

ਸਿਕਾਇਤਕਰਤਾ ਨੇ ਪੁਲਿਸ ਨੂੰ ਅਗਵਾਕਾਰਾਂ ਕੋਲੋਂ ਫ਼ਿਰੌਤੀ ਮੰਗਣ ਸਬੰਧੀ ਉਸਦੇ ਮੋਬਾਇਲ ’ਤੇ ਭੇਜੀਆਂ ਜਾ ਰਹੀਆਂ ਆਡੀਓ ਤੋਂ ਇਲਾਵਾ ਉਸਦੀ ਮਾਂ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਵੀ ਪੁਲਿਸ ਨੂੰ ਦਿੱਤੀਆਂ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਲੈਂਦਿਆਂ ਇਸਦੀ ਪੜਤਾਲ ਆਰੰਭੀ ਤਾਂ ਪਤਾ ਚੱਲਿਆ ਕਿ ਸਿਕਾਇਤਕਰਤਾ ਨੂੰ ਇੱਕ ਪਾਕਿਸਤਾਨੀ ਨੰਬਰ ਤੋਂ ਇਹ ਫ਼ੋਨ, ਆਡੀਓ ਤੇ ਵੀਡੀਓ ਭੇਜੀਆਂ ਜਾ ਰਹੀਆਂ ਸਨ ਪ੍ਰੰਤੂ ਪੁਲਿਸ ਦੇ ਉਸ ਸਮੇਂ ਕੰਨ ਖ਼ੜੇ ਹੋ ਗਏ ਜਦ ਅਗਵਾਕਾਰਾਂ ਵੱਲੋਂ ਸਿਰਫ਼ 20 ਰੁਪਏ ਹੀ ਮੰਗਣ ਬਾਰੇ ਪਤਾ ਲੱਗਿਆ। ਇਹੀ ਨਹੀਂ, ਇੰਨ੍ਹਾਂ ਅਗਵਾਕਾਰਾਂ ਨੇ ਫ਼ਿਰੌਤੀ ਦੇ ਇਹ ਪੈਸੇ ਨਗਦੀ ਦੇ ਰੂਪ ਵਿਚ ਨਹੀਂ, ਬਲਕਿ ਇੱਕ ਬੈਂਕ ’ਚ ਜਮ੍ਹਾਂ ਕਰਵਾਉਣ ਲਈ ਇੱਕ ਖਾਤਾ ਵੀ ਦਿੱਤਾ ਸੀ। ਪੜਤਾਲ ਦੌਰਾਨ ਪੁਲਿਸ ਨੇ ਰਾਜਵੀਰ ਕੌਰ ਨੂੰ ਕੋਟਕਪੂਰਾ ਦੇ ਇੱਕ ਘਰ ਵਿਚੋਂ ਬਰਾਮਦ ਕਰ ਲਿਆ।

ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ

ਜਦ ਪੁਲਿਸ ਨੇ ਔਰਤ ਕੋਲੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆ ਗਈ। ਇਹ ਔਰਤ ਬਾਰੇ ਦਸਿਆ ਜਾ ਰਿਹਾ ਹੈ ਕਿ ਪੁੱਛਾਂ ਤੇ ਤਾਗੇ-ਤਵੀਤਾਂ ਦਾ ਕੰਮ ਕਰਦੀ ਸੀ, ਜਿਸਦੇ ਚੱਲਦੇ ਇਸਦੇ ਕੋਲ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀ ਤੇ ਇਸਨੇ ਗੁਰਵਿੰਦਰ ਸਿੰਘ ਤੇ ਕੁੱਝ ਹੋਰਨਾਂ ਨਾਲ ਮਿਲਕੇ ਪੈਸਿਆਂ ਬੰਨਿਓ ਹੱਥ ਤੰਗ ਹੋਣ ਕਾਰਨ ਅਪਣੀ ਹੀ ਧੀ ਕੋਲੋਂ ਪੈਸੇ ਲੈਣ ਲਈ ਅਗਵਾ ਦੀ ਝੂਠੀ ਕਹਾਣੀ ਰਚੀ। ਇਸ ਕਹਾਣੀ ਦੇ ਮੁਤਾਬਕ ਕੰਮ ਕਰਦੀ ਰਾਜਵੀਰ ਕੌਰ ਅਪਣੀ ਧੀ ਜਸਲੀਨ ਕੌਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਕਿ ਉਹ ਨਿਗਾਹੇ ਮੱਥਾ ਟੇਕਣ ਜਾ ਰਹੀ ਹੈ ਪ੍ਰੰਤੂ ਕੁੱਝ ਘੰਟਿਆਂ ਬਾਅਦ ਉਸਨੂੰ ਅਗਵਾ ਕਰਨ ਦਾ ਫ਼ੋਨ ਆ ਗਿਆ। ਇਸਦੇ ਨਾਲ ਹੀ ਅਗਵਾਕਾਰਾਂ ਵੱਲੋਂ ਰਾਜਵੀਰ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਵੀ ਭੇਜੀ ਗਈ

ਸੁਨੀਲ ਜਾਖੜ ਨੇ ਸੰਗਰੂਰ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਨਾਲ ਹੀ ਰਾਜਵੀਰ ਕੌਰ ਦੀ ਆਡੀਓ ਵੀ ਭੇਜੀ ਕਿ ਅਗਵਾਕਾਰ ਉਸਨੂੰ ਮਾਰ ਦੇਣਗੇ, ਜਿਸਦੇ ਚੱਲਦੇ ਤੁਰੰਤ ਇੰਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣ। ਅਪਣੀ ਮਾਂ ਅਗਵਾ ਹੋਣ ਤੋਂ ਡਰੀ ਜਸਲੀਨ ਕੌਰ ਨੇ ਪੁਲਿਸ ਨੂੰ ਸੁੂਚਿਤ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਕਸ਼ਮੀਰ ਸਿੰਘ ਮੁਤਾਬਕ ਇਸ ਅਗਵਾ ਦੇ ਡਰਾਮੇ ਵਿਚ ਬੇਸ਼ੱਕ ਮੁੱਖ ਪਾਤਰ ਰਾਜਵੀਰ ਕੌਰ ਤੇ ਉਸਦੀ ਨਕਲੀ ਕੁੱਟਮਾਰ ਦੀਆਂ ਵੀਡੀਓ ਬਣਾਉਣ ਵਾਲਾ ਗੁਰਵਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਹੈ ਪ੍ਰੰਤੂ ਹਾਲੇ ਕੁੱਝ ਹੋਰ ਜਣੇ ਵੀ ਹਨ, ਜਿਹੜੇ ਇਸਦੇ ਵਿਚ ਸ਼ਾਮਲ ਹਨ। ਇੰਨ੍ਹਾਂ ਵਿਚੋਂ ਇੱਕ ਵਿਅਕਤੀ ਉਹ ਵੀ ਹੈ ਜੋ ਪਾਕਿਸਤਾਨੀ ਨੰਬਰ ਤੋਂ ਫ਼ੋਨ ਕਰਦਾ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦੂਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਪੂਰੀ ਚਰਚਾ ਹੈ।

 

ਬਠਿੰਡਾ ‘ਚ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸਖ਼ਤ ਮੁਕਾਬਲੇ, ਸਾਹ ਰੋਕ ਕੇ ਮੈਚ ਦੇਖ ਰਹੇ ਨੇ ਦਰਸ਼ਕ

0

ਅੰਤਰਰਾਸ਼ਟਰੀ ਖਿਡਾਰੀਆਂ ਨੇ ਕੀਤੀ ਸਮੂਲੀਅਤ
ਬਠਿੰਡਾ, 24 ਮਾਰਚ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖ਼ੇ ਲੰਘੀ 22 ਮਾਰਚ ਤੋਂ ਧੂਮ ਧਾਮ ਨਾਲ ਚੱਲ ਰਹੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸਖਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। 25 ਮਾਰਚ ਤੱਕ ਚੱਲਣ ਵਾਲੀ ਚੈਂਪੀਅਨਸ਼ਿਪ ਦਾ ਉਦਘਾਟਨ ਉੱਘੇ ਬਾਸਕਟਬਾਲ ਖਿਡਾਰੀ ਐਸਪੀ ਗੁਰਮੀਤ ਸਿੰਘ ਸੰਧੂ, ਬਾਸਕਟਬਾਲ ਐਸੋ. ਦੇ ਸੈਕਟਰੀ ਗੁਰਜੰਟ ਸਿੰਘ ਬਰਾੜ ਅਤੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਵੱਲੋਂ ਗੁਬਾਰੇ ਛੱਡ ਕੇ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਵਿਚ ਅੰਡਰ 17 ਦਰਜਨਾਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਵਿੱਚ ਪਹਿਲਾ ਮੈਚ ਫਰੀਦਕੋਟ ਤੇ ਮੋਹਾਲੀ ਵਿਚਕਾਰ ਹੋਇਆ, ਜਿਸ ਵਿੱਚ ਮੋਹਾਲੀ ਦੀ ਟੀਮ ਨੇ ਦੋ ਅੰਕਾਂ ਨਾਲ ਫਰੀਦਕੋਟ ਨੂੰ ਹਰਾ ਦਿੱਤਾ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ

ਇਸੇ ਤਰ੍ਹਾਂ ਲੁਧਿਆਣਾ ਅਕੈਡਮੀ ਵਰਸਿਜ਼ ਲੁਧਿਆਣਾ ਜ਼ਿਲ੍ਹਾ ਅਕੈਡਮੀ ਦੀ ਹੋਈ ਫਸਵੀਂ ਟੱਕਰ ਵਿੱਚ ਲੁਧਿਆਣਾ ਜਿਲ੍ਹਾ ਅਕੈਡਮੀ 40/46 ਦੇ ਫਰਕ ਨਾਲ ਜੇਤੂ ਰਿਹਾ। ਲੁਧਿਆਣਾ ਵਰਸਿਜ਼ ਹੁਸ਼ਿਆਰਪੁਰ ਮਕਾਬਲੇ ਦੌਰਾਨ ਲੁਧਿਆਣਾ ਦੀ ਟੀਮ 27/48 ਫਰਕ ਨਾਲ ਜੇਤੂ ਰਹੀ। ਇਸ ਤਰ੍ਹਾਂ ਲੜਕੀਆਂ ਦੇ ਮੋਹਾਲੀ ਅਤੇ ਹੁਸ਼ਿਆਰਪੁਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਹੁਸ਼ਿਆਰਪੁਰ ਦੀ ਟੀਮ 46/76 ਦੇ ਫਰਕ ਨਾਲ ਜੇਤੂ ਰਹੀ। ਲੜਕੀਆਂ ਬਠਿੰਡਾ ਵਰਸਿਸ ਪਟਿਆਲਾ ਮੁਕਬਾਲੇ ਦੌਰਾਨ ਬਠਿੰਡਾ ਦੀ ਟੀਮ ਨੇ 53/85 ਦੇ ਫਰਕ ਨਾਲ ਪਟਿਆਲੇ ਨੂੰ ਧੂੜ ਚਟਾਈ।

ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ

ਟੂਰਨਾਮੈਂਟ ਦੌਰਾਨ ਸੁਦਰਸ਼ਨ ਕੁਮਾਰ ਗੁਪਤਾ, ਗੁਰਜੀਤ ਸਿੰਘ ਚੀਮਾ ਬਾਸਕਟ ਬਾਲ ਪਲੇਅਰ ਕਪੂਰਥਲਾ, ਉੱਘੇ ਖੇਡ ਪ੍ਰਮੋਟਰ ਗਗਨਦੀਪ ਸਿੰਘ, ਬਾਬਾ ਬਘੇਲ ਸਿੰਘ, ਐਸੋਸੀਏਸ਼ਨ ਦੇ ਅਹੁਦੇਦਾਰ ਅੰਮ੍ਰਿਤ ਪਾਲ ਸਿੰਘ ਪਾਲੀ, ਸੁਦਰਸ਼ਨ ਸ਼ਰਮਾ, ਕੁਲਵੀਰ ਸਿੰਘ ਬਰਾੜ, ਮਾਲਵਿੰਦਰ ਸਿੰਘ ਮਾਲੀ ਬਰਾੜ, ਅਮਰਜੀਤ ਸਿੰਘ ਅਮਰਾ ਚਹਿਲ ਤੋਂ ਇਲਾਵਾ ਬਾਸਕਟਬਾਲ ਕੋਚ ਰਹੇ ਮਰਹੂਮ ਗੁਰਮੇਲ ਸਿੰਘ ਮਾਟਾ ਦੇ ਸਪੁੱਤਰ ਅੰਤਰਰਾਸ਼ਟਰੀ ਖਿਡਾਰੀ ਮਨਜਿੰਦਰ ਸਿੰਘ ਮਾਟਾ ਵੱਲੋਂ ਕਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।

 

ਬਠਿੰਡਾ ’ਚ ਭਾਜਪਾ ਵੱਲੋਂ ਬੂਥ ਮਹਾਂਉਤਸ਼ਵ ਦਾ ਆਯੋਜਨ, ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹੋਏ ਸ਼ਾਮਲ

0

ਬਠਿੰਡਾ, 24 ਮਾਰਚ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਸ਼ਹਿਰੀ ਵੱਲੋਂ ਸਥਾਨਕ ਬਰਨਾਲਾ ਬਾਈਪਾਸ ਵਿਖੇ ਸਥਿਤ ਜੀਤ ਪੈਲੇਸ ’ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਬੂਥ ਮਹਾਉਤਸਵ ਦਾ ਆਯੋਜਨ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਕਿਸਾਨਾਂ ਵੱਲੋਂ ਵੀ ਮੌਕੇ ’ਤੇ ਪੁੱਜ ਕੇ ਰੋਸ਼ ਪ੍ਰਦਰਸਨ ਕੀਤਾ ਗਿਆ ਪ੍ਰੰਤੂ ਇਸਦੇ ਬਾਵਜੂਦ ਪੈਲੇਸ ’ਚ ਸਜਾਇਆ ਗਿਆ ਪੰਡਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਸਮਾਗਮ ਵਿੱਚ ਬੂਥ ਇੰਚਾਰਜਾਂ ਅਤੇ ਉਨ੍ਹਾਂ ਦੀਆਂ ਟੀਮਾਂ ਸਮੇਤ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ

ਇਸ ਮੌਕੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਬੂਥ ਮਹੋਤਸਵ ਵਿੱਚ ਪਹੁੰਚੇ ਪੰਜਾਬ ਵਾਸੀਆਂ ਅਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਮੇਤ ਦੁਨੀਆ ਭਰ ਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਸ਼੍ਰੀ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਜਾਣਗੇ। ਇਹ ਸਭ ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਹੀ ਕਾਰਨ ਹੈ ਕਿ ਹਰ ਕੌਮੀ ਆਗੂ ਤੋਂ ਲੈ ਕੇ ਪੰਨਾ ਪ੍ਰਧਾਨ ਤੱਕ ਹਰ ਵਰਕਰ ਪੂਰੀ ਲਗਨ ਨਾਲ ਕੰਮ ਕਰਦਾ ਹੈ। ਇਸ ਮੌਕੇ ਵਿਸੇਸ ਤੌਰ ’ਤੇ ਪੁੱਜੇ ਹੋਏ ਭਾਜਪਾ ਆਗੂ ਕੇ.ਡੀ.ਭੰਡਾਰੀ, ਦਿਆਲ ਸੋਢੀ, ਜਤਿੰਦਰ ਕਾਲੜਾ ਨੇ ਵੀ ਸੰਬੋਧਨ ਕੀਤਾ।

ਸੁਨੀਲ ਜਾਖੜ ਨੇ ਸੰਗਰੂਰ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਇਸਤੋਂ ਇਲਾਵਾ ਸਮਾਗਮ ਦੌਰਾਨ ਪਾਰਟੀ ਦੀ ਕੌਮੀ ਕਾਰਜ਼ਕਾਰਨੀ ਦੇ ਮੈਂਬਰ ਮੋਹਨ ਲਾਲ ਗਰਗ, ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਅਸੋਕ ਭਾਰਤੀ, ਸੂਬਾ ਮੀਡੀਆ ਮੈਨੇਜਮੈਂਟ ਕੋ-ਇੰਚਾਰਜ ਸੁਨੀਲ ਸਿੰਗਲਾ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਸਾਬਕਾ ਡਿਪਟੀ ਮੇਅਰ ਮੈਡਮ ਮਾਂਗਟ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸ਼ਾਮ ਲਾਲ, ਨਵੀਨ ਸਿੰਗਲਾ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਰਾਜੇਸ਼ ਨੌਨੀ, ਵਿਕਰਮ ਗਰਗ,ਊਮੇਸ਼ ਸ਼ਰਮਾ, ਵਿਜੇ ਸਿੰਗਲਾ, ਐਡਵੋਕੇਟ ਰੀਤੂ ਆਨੰਦ, ਐਡਵੋਕੇਟ ਰਜਿੰਦਰ ਸ਼ਰਮਾ, ਬੋਬੀ ਕਾਲੀਆ, ਰਾਕੇਸ਼ ਬਾਂਸਲ, ਯੂਵਾ ਮੋਰਚੇ ਦੇ ਗੌਰਵ ਨਿਧਾਨੀਆ, ਮਹਿਲਾ ਮੋਰਚਾ ਦੇ ਸਰੋਜ ਰਾਣੀ, ਓਬੀਸੀ ਦੇ ਦੀਪਕ ਕਲੌਈ, ਐਸਸੀ ਮੋਰਚਾ ਦੇ ਹੈਪੀ, ਅਸੋਕ ਚੌਹਾਨ, ਦੀਪਕ ਅਹੂਜਾ ਸਹਿਤ ਸ਼ਹਿਰੀ ਵਿਧਾਨ ਸਭਾ ਦੀ ਕੋਰ ਕਮੇਟੀ ਮੈਂਬਰਾਂ ਦੇ ਨਾਲ-ਨਾਲ ਜ਼ਿਲ੍ਹਾ ਟੀਮ ਦੇ ਅਹੁਦੇਦਾਰਾਂ, ਮੰਡਲਾਂ ਦੇ ਪ੍ਰਧਾਨ, ਮੰਡਲ ਅਧਿਕਾਰੀ, ਮੋਰਚਿਆਂ ਦੇ ਅਧਿਕਾਰੀ, ਮੋਰਚੇ ਦੇ ਅਧਿਕਾਰੀ, ਪੰਜਾਂ ਮੰਡਲਾਂ ਦੇ ਬੂਥਾਂ ਦੇ ਇੰਚਾਰਜਾਂ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

ਪੰਜਾਬ ਬਚਾਓ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਨੇ ਕੀਤੀਆਂ ਮੀਟਿੰਗਾਂ

0

ਬਠਿੰਡਾ, 24 ਮਾਰਚ: ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ’ਚ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ 29 ਮਾਰਚ ਨੂੰ ਰਾਮਪੁਰਾ ਤੇ ਮੌੜ ਹਲਕਿਆਂ ’ਚ ਪੁੱਜ ਰਹੀ ਹੈ। ਇਸ ਸਬੰਧ ਵਿਚ ਐਤਵਾਰ ਨੂੰ ਹਲਕਾ ਮੌੜ ਦੇ ਮੁੱਖ ਸੇਵਾਦਾਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਯਾਤਰਾ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਪਿੰਡਾਂ ਚ ਅਕਾਲੀ ਜਥੇਬੰਦੀ ਨਾਲ ਮੀਟਿੰਗਾਂ ਕੀਤੀਆਂ ਗਈਆਂ। ਹਲਕੇ ਦੇ ਪਿੰਡ ਗਿੱਲ ਕਲਾਂ, ਮੰਡੀ ਕਲਾਂ, ਢੱਡੇ, ਡਿੱਖ, ਸੂਚ, ਖੋਖਰ, ਬੱਲ੍ਹੋ, ਬਦਿਆਲਾ, ਜੇਠੂਕੇ, ਬੁਗਰ ਅਤੇ ਕਰਾੜਵਾਲਾ ਵਿਖੇ ਵਰਕਰਾਂ ਨਾਲ ਨੁਕੜ ਮੀਟਿੰਗਾਂ ਕਰਦਿਆਂ ਇਸ ਯਾਤਰਾ ਦੀ ਸਫ਼ਲਤਾ ਲਈ ਡਿਊਟੀਆਂ ਲਗਾਈਆਂ ਗਈਆਂ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ

ਇਸ ਮੌਕੇ ਸ: ਮਲੂਕਾ ਨੇ ਕਿਹਾ ਕੇ ਸੂਬੇ ਦੇ ਹਰ ਹਲਕੇ ਚ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਆਪ ਮੁਹਾਰੇ ਯਾਤਰਾ ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਯਾਤਰਾ ਦੌਰਾਨ ਲੋਕ ਅਕਾਲੀ ਦਲ ਵੱਲੋਂ ਕਰਵਾਏ ਕੰਮ ਯਾਦ ਕਰਦੇ ਹਨ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਸਾਹਮਣੇ ਰੱਖਦੇ ਹਨ। ਸ: ਮਲੂਕਾ ਨੇ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਹਲਕਾ ਮੌੜ ਅਤੇ ਰਾਮਪੁਰਾ ਦੇ ਵਰਕਰਾਂ ’ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕ ਵੱਡੀ ਗਿਣਤੀ ਚ ਇਸ ਯਾਤਰਾ ਵਿਚ ਸ਼ਾਮਿਲ ਹੋਣਗੇ।

 

ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ

ਨਵੀਂ ਦਿੱਲੀ, 24 ਮਾਰਚ: ਲੋਕ ਸਭਾ ਚੋਣਾਂ ਦੇ ਵਿਚਕਾਰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿੱਥੇ ਆਪ ਵੱਲੋਂ ਦਿੱਲੀ ’ਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ, ਉਥੇ ਹੁਣ ਭਾਜਪਾ ’ਤੇ ਤਾਨਾਸਾਹ ਦਾ ਦੋਸ਼ ਲਗਾਉਂਦਿਆਂ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਹਾਂਰੈਲੀ ਵਿਚ ਇਕੱਲੀ ਆਮ ਆਦਮੀ ਪਾਰਟੀ ਹੀ ਨਹੀਂ, ਬਲਕਿ ਇੰਡੀਆ ਗਠਜੋੜ ਦੇ ਵੱਡੇ ਆਗੂ ਵੀ ਸਮੂਲੀਅਤ ਕਰਨਗੇ। ਇਸ ਸਬੰਧ ਵਿਚ ਦਿੱਲੀ ਦੇ ਮੰਤਰੀਆਂ ਗੋਪਾਲ ਰਾਏ ਤੇ ਆਤਿਸ਼ੀ ਸਹਿਤ ਕਾਂਗਰਸ ਦੇ ਆਗੂਆਂ ਵੱਲੋਂ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।

ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ

ਇਸੇ ਤਰ੍ਹਾਂ ਪੰਜਾਬ ਦੇ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ। ਦਿੱਲੀ ਦੇ ਮੰਤਰੀ ਗੋਪਾਲ ਰਾਏ ਪੱਤਰਕਾਰਾਂ ਲਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਮਾਮਲਾ ਇਕੱਲਾ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਨਹੀਂ ਹੈ ਜਾਂ ਫ਼ਿਰ ਦੇਸ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦਾ ਚੋਣਾਂ ਮੌਕੇ ਖ਼ਾਤਾ ਫ਼ਰੀਜ ਕਰਨ ਦਾ ਨਹੀਂ ਹੈ, ਬਲਕਿ ਦੇਸ ਵਿਚ ਜਿਸ ਤਰ੍ਹਾਂ ਤਾਨਾਸਾਹੀ ਵਾਲਾ ਮਾਹੌਲ ਵਾਲਾ ਪੈਦਾ ਕੀਤਾ ਜਾ ਰਿਹਾ ਹੈ, ਉਸਨੂੰ ਲੈ ਕੇ ਇਹ ਮਹਾਂਰੈਲੀ ਕੀਤੀ ਜਾ ਰਹੀ ਹੈ। ਸ਼੍ਰੀ ਰਾਏ ਨੇ ਕਿਹਾ ਕਿ ਇਸ ਰੈਲੀ ਇਕੱਲੇ ਦਿੱਲੀ ਦੇ ਲੋਕ ਹੀ ਨਹੀਂ, ਬਲਕਿ ਦੇਸ ਦੇ ਲੋਕਤੰਤਰ ਨੂੰ ਬਚਾਉਣ ਲਈ ਰੈਲੀ ਵਿਚ ਜਰੂਰ ਪੁੱਜਣ।

 

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਵਜ਼ੀਰ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦਾ ਮਿਲਿਆ ਵੱਡਾ ਅਵਾਰਡ

ਲਾਹੌਰ, 24 ਮਾਰਚ: ਲਹਿੰਦੇ ਪੰਜਾਬ ’ਚ ਪਹਿਲੀ ਵਾਰ ਸਿੱਖ ਵਜ਼ੀਰ ਵਜੋਂ ਕੁੱਝ ਦਿਨ ਪਹਿਲਾਂ ਸਹੁੰ ਚੁੱਕਣ ਵਾਲੇ ਸ: ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਸਰਕਾਰ ਵਲੋਂ ਦੇਸ ਦਾ ਵਕਾਰੀ ਅਵਾਰਡ ਦਿੱਤਾ ਗਿਆ ਹੈ। ਸਰਦਾਰ ਅਰੋੜਾ ਇਹ ਅਵਾਰਡ ਹਾਸਲ ਕਰਨ ਵਾਲੇ ਪਾਕਿਤਸਾਨ ਦੇ ਪਹਿਲੇ ਸਿੱਖ ਹਨ। ਪਾਕਿਸਤਾਨ ਦਿਵਸ ਮੌਕੇ ਹੋਏ ਸਮਾਗਮਾਂ ਦੌਰਾਨ ਲਹਿੰਦੇ ਪੰਜਾਬ ਦੇ ਗਵਰਨਰ ਵੱਲੋਂ ‘ਸਿਤਾਰਾ-ਏ-ਇਮਤਿਆਜ਼’ ਨਾਲ ਰਮੇਸ਼ ਸਿੰਘ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ।

ਛੋਟਾ ਸਿੱਧੂ ਮੂਸੇਵਾਲਾ ਹਸਪਤਾਲੋਂ ਛੁੱਟੀ ਬਾਅਦ ਪਹਿਲੀ ਵਾਰ ਪੁੱਜਿਆ ਜੱਦੀ ਹਵੇਲੀ

ਉਹਨਾਂ ਕੋਲ ਪੰਜਾਬ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਦਾ ਵਿਭਾਗ ਹੈ। ਇਸਤੋਂ ਇਲਾਵਾ ਉਹ ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਹੋਰ ਸਿੱਖ ਆਗੂ ਡਾ ਮੀਮ ਸਿੰਘ ਨੂੰ ‘ਤਮਗਾ-ਏ-ਇਮਤਿਆਜ਼’ ਅਵਾਰਡ ਦਿੱਤਾ ਗਿਆ। ਡਾ ਮੀਮ ਸਿੰਘ ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਧਰ ਇਹ ਅਵਾਰਡ ਮਿਲਣ ’ਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਖ਼ੁਸੀ ਜਤਾਈ ਹੈ।

 

ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ

0

ਕੇਜ਼ਰੀਵਾਲ ਨਾਲ ਚਟਾਨ ਵਾਂਗ ਖ਼ੜੀ ਹੈ ਪਾਰਟੀ: ਭਗਵੰਤ ਮਾਨ
ਚੰਡੀਗੜ੍ਹ, 24 ਮਾਰਚ: ਤਿੰਨ ਦਿਨ ਪਹਿਲਾਂ ਇਨਫ਼ੋਰਸਮੈਂਟ ਡਾਇਰੈਕਟਰੋਟ(ਈਡੀ) ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੈਦਾ ਹੋਈ ਤਾਜ਼ੀ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਪਣੀ ਰਿਹਾਇਸ਼ ’ਤੇ ਸੂਬੇ ਦੇ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ ਸੱਦੀ। ਮੀਟਿੰਗ ਦੌਰਾਨ ਪੰਜਾਬ ਆਪ ਦੇ ਕਾਰਜ਼ਕਾਰੀ ਪ੍ਰਧਾਨ ਬੁੱਧ ਰਾਮ, ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਹਿਤ ਲਗਭਗ ਸਮੂਹ ਮੰਤਰੀ ਅਤੇ ਵਿਧਾਇਕ ਸ਼ਾਮਲ ਰਹੇ।

ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ

ਸੂਚਨਾ ਮੁਤਾਬਕ ਮੀਟਿੰਗ ਵਿਚ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸ਼੍ਰੀ ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਜਿਕਰ ਕਰਦਿਆਂ ਤਕੜੇ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਜ਼ਰੀਵਾਲ ਇੱਕ ਵਿਅਕਤੀ ਨਹੀਂ, ਬਲਕਿ ਸੋਚ ਹੈ ਜਿਸਨੂੰ ਅੱਗੇ ਵਧਾਇਆ ਜਾਵੇਗਾ। ਪਾਰਟੀ ਦੇ ਆਗੂਆਂ ਮੁਤਾਬਕ ਸੂਬੇ ਵਿਚ ਲੋਕ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਗਈ ਤੇ ਕਿਹਾ ਕਿ ਪੂਰੀ ਮਿਹਨਤ ਤੇ ਤਨਦੇਹੀ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾਵੇ।

ਜ਼ਹਿਰੀਲੀ ਸ਼ਰਾਬ ਕਾਂਡ:ਭਗਵੰਤ ਮਾਨ ਨੇ ਪੀੜਤ ਪ੍ਰਵਾਰਾਂ ਨਾਲ ਪ੍ਰਗਟਾਇਆ ਦੁੱਖ

ਇਸੇ ਤਰ੍ਹਾਂ 31 ਮਾਰਚ ਨੂੰ ਕੇਜ਼ਰੀਵਾਲੀ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਕੀਤੀ ਜਾ ਰਹੀ ਮਹਾਂਰੈਲੀ ਦੀਆਂ ਤਿਆਰੀਆਂ ਬਾਰੇ ਵਿਚਾਂਰ-ਵਿਟਾਂਦਰਾ ਕੀਤਾ ਗਿਆ ਤੇ ਪੂਰੀ ਤਾਕਤ ਨਾਲ ਦਿੱਲੀ ਪੁੱਜਣ ਲਈ ਕਿਹਾ ਗਿਆ। ਦਸਿਆ ਗਿਆ ਕਿ ਇਸ ਮਹਾਂਰੈਲੀ ਵਿਚ ਇੰਡੀਆ ਗਠਜੋੜ ਦੇ ਵੱਡੇ ਆਗੂ ਵੀ ਪੁੱਜ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਭਰੋਸਾ ਜਤਾਇਆ ਕਿ ਲੋਕ ਸਭਾ ਚੋਣਾਂ ‘ਚ ਜਨਤਾ ਭਾਜਪਾ ਨੂੰ ਕਰਾਰ ਜਵਾਬ ਦਿੱਤਾ ਜਾਵੇਗਾ ਤਾਂ ਕਿ ਦੇਸ ਵਿਚ ਲੋਕਤੰਤਰ ਨੂੰ ਕਾਇਮ ਰੱਖਿਆ ਜਾ ਸਕੇ।

 

ਸੁਨੀਲ ਜਾਖੜ ਨੇ ਸੰਗਰੂਰ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

0

ਸੰਗਰੂਰ: ਸੰਗਰੂਰ ਦੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸੰਗਰੂਰ ਦੇ ਪਿੰਡ ਗੁੱਜਰਾਂ ਪਹੁੰਚੇ। ਜਿਥੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਮਾਨ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਆਪਣਾ ਪਰਿਵਾਰ ਆਖਦੇ ਨੇ, ਪਰ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਦਿੱਲੀ ਅਰਵਿੰਦ ਕੇਜਰੀਵਾਲ ਦੀ ਮਦਦ ਕਰਦੇ ਫਿਰਦੇ ਨੇ। ਉਨ੍ਹਾਂ ਅੱਗੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਉਨ੍ਹਾਂ ਵੱਲੋਂ ਚੋਣ ਕਮੀਸ਼ਨ ਦੇ ਧਿਆਨ ਵਿਚ ਲਿਆਇਆਂ ਗਿਆ ਹੈ। ਜਿਸ ਤੋਂ ਬਾਅਦ ਹੀ ਚੋਣ ਕਮੀਸ਼ਨ ਨੇ ਪੰਜਾਬ ਦੇ ਡੀ.ਜੀ.ਪੀ ਨੂੰ ਇਸ ਮਾਮਲੇ ‘ਤੇ ਸੀਟ ਦਾ ਗਠਨ ਕਟਨ ਲਿਆ ਕਿਹਾ ਸੀ।