Home Blog Page 2001

ਸੱਤ ਕਾਨੂੰਗੋ ਬਣੇ ਨਾਇਬ ਤਹਿਸੀਲਦਾਰ, ਪੜੋ ਤਰੱਕੀ ਦੀ ਲਿਸਟ

0

ਚੰਡੀਗੜ੍ਹ, 19 ਸਤੰਬਰ: ਪੰਜਾਬ ਸਰਕਾਰ ਨੇ ਸੂਬੇ ਦੇ ਸੱਤ ਕਾਨੂੰਗੋ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਇੰਨ੍ਹਾਂ ਕਾਨੂੰਗੋ ਵਿਚੋਂ ਇੱਕ ਸ਼੍ਰੀ ਮੁਕਤਸਰ ਸਾਹਿਬ, ਦੋ ਪਠਾਨਕੋਟ, ਇੱਕ ਲੁਧਿਆਣਾ, ਇੱਕ ਜਲੰਧਰ, ਇੱਕ ਮੋਗਾ ਤੇ ਇੱਕ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੈ। ਦਸਣਾ ਬਣਦਾ ਹੈ ਕਿ ਸੂਬੇ ਵਿਚ ਭਰਤੀ ਕੀਤੇ ਜਾਣ ਵਾਲੇ ਨਾਇਬ ਤਹਿਸੀਲਦਾਰਾਂ ਵਿਚੋਂ 50 ਫ਼ੀਸਦੀ ਕਾਨੂੰਗੋ ਵਿਚੋਂ ਅਤੇ 47 ਫ਼ੀਸਦੀ ਸਿੱਧੀ ਭਰਤੀ ਰਾਹੀਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਤਿੰਨ ਫ਼ੀਸਦੀ ਜੂਨੀਅਰ ਸਹਾਇਕਾਂ ਵਿਚੋਂ ਨਾਇਬ ਤਹਿਸੀਲਦਾਰ ਬਣਾਏ ਜਾਂਦੇ ਹਨ। ਤਰੱਕੀ ਪ੍ਰਾਪਤ ਇੰਨ੍ਹਾਂ ਕਾਨੂੰਗੋ ਦੀ ਲਿਸਟ ਹੇਠ ਦਿੱਤੀ ਗਈ ਹੈ।

ਮਲੂਕਾ ਵੱਲੋਂ ਹਲਕਾ ਮੌੜ ਦੇ ਵਰਕਰਾਂ ਨਾਲ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ

0

ਸੁਖਜਿੰਦਰ ਮਾਨ
ਮੌੜ, 18 ਸਤੰਬਰ: ਆਗਾਮੀ ਲੋਕ ਸਭਾ ਚੌਣਾਂ ਦੀਆਂ ਤਿਆਰੀਆ ਸਬੰਧੀ ਸ੍ਰ੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਸੂਬੇ ਵਿੱਚ ਸਰਗਰਮੀਆ ਜਾਰੀ ਹਨ।ਇਸੇ ਕੜੀ ਤਹਿਤ ਹਲਕਾ ਮੌੜ ਦੇ ਇੰਚਾਰਜ਼ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਪਿੰਡਾਂ ਵਿੱਚ ਅਹੱੁਦੇਦਾਰਾ ਅਤੇ ਵਰਕਰਾ ਨਾਲ ਮੀਟਿੰਗਾਂ ਕੀਤੀਆ ਜਾ ਰਹੀਆ ਹਨ।

ਮੋਗਾ ’ਚ ਕਾਂਗਰਸ ਦੇ ਵੱਡੇ ਆਗੂ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਸ: ਮਲੂਕਾ ਵੱਲੋਂ ਸੋਮਵਾਰ ਨੂੰ ਵੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਜੱਥੇਬੰਦੀਆਂ ਨਾਲ ਪਾਰਟੀ ਦੀਆਂ ਗਤੀਵਿਧੀਆ ਸਬੰਧੀ ਵਿਚਾਰ ਚਰਚਾ ਕੀਤੀ ਗਈ। ਰਾਮਨਗਰ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਮਲੂਕਾ ਨੇ ਕਿਹਾ ਕਿ ਲੋਕ ਸਭਾ ਚੌਣਾਂ ਤਹਿ ਸਮੇਂ ਤੋਂ ਪਹਿਲਾ ਵੀ ਹੋ ਸਕਦੀਆਂ ਹਨ, ਜਿਸਦੇ ਚੱਲਦੇ ਅਕਾਲੀ ਵਰਕਰਾਂ ਨੂੰ ਅੱਜ ਤੋਂ ਹੀ ਚੌਣਾਂ ਦੀਆਂ ਤਿਆਰੀਆਂ ਚ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਮੌਜੂਦਾ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਇਹ ਹਰ ਫਰੰਟ ਤੇ ਫਲੋਪ ਸਾਬਤ ਹੋਈ ਹੈ, ਜਿਸ ਕਾਰਨ ਸਰਕਾਰ ਦੀ ਨਿਕੰਮੀ ਕਾਰਗੁਜਾਰੀ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਮਲੂਕਾ ਨੇ ਕਿਹਾ ਕਿ ਚੌਣਾਂ ਤੋਂ ਪਹਿਲਾ ਵਿਰੋਧੀਆ ਤੇ ਫੋਟੋ ਕਲਚਰ ਨੂੰ ਲੈ ਕੇ ਤੰਜ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਫੋਟੋ ਕਲਚਰ ਦਾ ਸਿਕਾਰ ਹੋ ਗਏ ਹਨ। ਸਰਕਾਰ ਵੱਲੋਂ ਇਸਤਿਹਾਰਬਾਜੀ ਲਈ ਬੇਲੋ੍ਹੜਾ ਬੱਜਟ ਰੱਖਿਆ ਗਿਆ ਹੈ। ਮੁੱਖ ਮੰਤਰੀ ਲੋਕਾਂ ਵੱਲੋਂ ਦਿੱਤੇ ਗਏ ਟੈਕਸਾਂ ਚੋ 750 ਕਰੋੜ ਰੁਪਇਆਂ ਆਪਣੇ ਅਤੇ ਕੇਜਰੀਵਾਲ ਦੀਆਂ ਨਿੱਜੀ ਮਸੂਹਰੀਆਂ ’ਤੇ ਖਰਚ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਜਦਕਿ ਮੁੱਖ ਮੰਤਰੀ ਨੂੰ ਇਹ ਪੈਸਾ ਪੰਜਾਬ ਦੇ ਭਲੇ ਲਈ ਖਰਚ ਕਰਨਾ ਚਾਹੀਦਾ ਹੈ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਮਲੂਕਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੌਣਾਂ ਚ ਸ੍ਰ੍ਰੋਮਣੀ ਅਕਾਲੀ ਦਲ ਵੱਡੀ ਸਫਲਤਾ ਹਾਸਲ ਕਰੇਗੀ। ਇਸ ਮੌਕੇ ਹਰਭਜਨ ਸਿੰਘ ਮਾਇਸਰਖਾਨਾ, ਕੰਵਰਜੀਤ ਸਿੰਘ ਬੰਟੀ ਚੇਅਰਮੈਨ, ਹਰਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ, ਬਲਵੀਰ ਸਿੰਘ ਭੂੰਦੜ, ਅਮਨਾ ਬਾਲਿਆਵਾਲੀ, ਚਰਨਜੀਤ ਸਿੰਘ ਥੰਮਣਗੜ੍ਹ, ਹਨੀ ਸਰਪੰਚ, ਸੁੱਖੀ ਘੁੰਮਣ, ਹਰਮਨ ਢਪਾਲੀ ਅਤੇ ਮੀਡੀਆ ਇੰਚਾਰਜ ਰਤਨ ਸਰਮਾਂ ਮਲੂਕਾ ਤੋਂ ਇਲਾਵਾ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

 

ਮੋਗਾ ’ਚ ਕਾਂਗਰਸ ਦੇ ਵੱਡੇ ਆਗੂ ਦਾ ਕੀਤਾ ਗੋਲੀਆਂ ਮਾਰ ਕੇ ਕਤਲ

0

ਮੋਗਾ, 18 ਸਤੰਬਰ: ਸੋਮਵਾਰ ਦੇਰ ਸਾਮ ਜ਼ਿਲ੍ਹੇ ਦੇ ਪਿੰਡ ਡਾਲਾ ’ਚ ਕੁੱਝ ਅਗਿਆਤ ਨੌਜਵਾਨਾਂ ਵਲੋਂ ਘਰ ਦੇ ਬਾਹਰ ਬੈਠੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਾ ਗੋਲੀਅ ਮਾਰ ਕੇ ਕਤਲ ਕਰ ਦੇਣਾ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਥਾਣਾ ਅਜੀਤਵਾਲ ਵਿਚ ਪੈਂਦੇ ਪਿੰਡ ਡਾਲਾ ਦੇ ਨੰਬਰਦਾਰ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਉਰਫ਼ ਬੱਲੀ ਨੰਬਰਦਾਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਕਾਤਲ ਫ਼ਰਾਰ ਹੋ ਗਏ।

ਜਮਹੂਰੀ ਕਿਸਾਨ ਸਭਾ ਦੇ ਆਗੂ ਨੂੰ ਘਰ ’ਚ ਗੋਲੀਆਂ ਮਾਰ ਕੇ ਕੀਤਾ ਜਖਮੀ

ਸੂਚਨਾ ਮਿਲਦੇ ਹੀ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕ ਬਲਜਿੰਦਰ ਬੱਲੀ ਕਾਂਗਰਸ ਦੇ ਸਰਗਰਮ ਆਗੂ ਸਨ। ਮੁਢਲੀ ਸੂਚਨਾ ਮੁਤਾਬਕ ਘਰ ’ਚ ਬੈਠੇ ਨੰਬਰਦਾਰ ਬੱਲੀ ਕੋਲ ਕੁੱਝ ਲੋਕ ਇਹ ਕਹਿ ਕੇ ਦਾਖ਼ਲ ਹੋਏ ਕਿ ਉਨ੍ਹਾਂ ਵਲੋਂ ਫ਼ਾਰਮ ਨੂੰ ਤਸਦੀਕ ਕਰਵਾਉਣਾ ਹੈ। ਇਸ ਦੌਰਾਨ ਹੀ ਉਨ੍ਹਾਂ ਮੌਕਾ ਪਾਉਂਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਨਾਲ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਗੋਲੀਆਂ ਚੱਲਣ ਦੀ ਅਵਾਜ ਸੁਣਨ ਕਾਰਨ ਪ੍ਰਵਾਰ ਦੇ ਹੋਰ ਮੈਂਬਰ ਤੇ ਆਸਪਾਸ ਦੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਹਮਲਾਵਾਰ ਮੌਕੇ ਤੋਂ ਭੱਜਣ ਵਿਚ ਸਫ਼ਲ ਰਹੇ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਐਸ.ਐਸ.ਪੀ ਮੋਗਾ ਜੇ.ਇਲਨਚੇਲੀਅਨ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਦੇਖੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਕਾਤਲਾਂ ਨੂੰ ਫ਼ੜ ਲਿਆ ਜਾਵੇਗਾ।

 

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀਂ ਨਾਲ ਰੂ-ਬ-ਰੂ ਪ੍ਰੋਗਰਾਮ ਆਯੋਜਿਤ

0

ਬਠਿੰਡਾ, 18 ਸਤੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਇੰਨਫੋਰਮੇਸ਼ਨ ਸਾਇੰਸਜ਼ ਵੱਲੋਂ ਉੱਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੇ ਪ੍ਰੇਰਣਾ ਸਦਕਾ ਉੱਘੇ ਤੇ ਨਾਮਵਰ ਸਾਹਿਤਕਾਰ ਨਿੰਦਰ ਘੁਗਿਆਣਵੀਂ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਡਾ. ਬਾਵਾ ਨੇ ਕੁੰਜੀਵੱਤ ਬੁਲਾਰੇ ਦੇ ਜੀਵਨ ਅਤੇ ਸੰਘਰਸ਼ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਸਭਨਾਂ ਨੂੰ ਕੁੱਝ ਵੱਡਾ ਕਰਨ ਲਈ ਪ੍ਰੇਰਦੀਆਂ ਹਨ। ਉਨ੍ਹਾਂ ਘੁਗਿਆਣਵੀਂ ਦੇ ਸਾਹਿਤ ਸਿਰਜਣਾ ਦੀ ਸ਼ਲਾਘਾ ਕੀਤੀ ਅਤੇ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਇਸ ਮੌਕੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਬਲਦੇਵ ਰਾਜ ਨੇ ਵਿਦਿਆਰਥੀਆਂ ਨੂੰ ਨਿੰਦਰ ਘੁਗਿਆਣਵੀਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਮਾਂ ਬੋਲੀ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਕਿਹਾ। ਕੁੰਜੀਵੱਤ ਬੁਲਾਰੇ ਨਿੰਦਰ ਘੁਗਿਆਣਵੀਂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼, ਬਚਪਨ ਦੀਆਂ ਮੁਸ਼ਕਿਲਾਂ, ਮਾੜੀ ਮਾਲੀ ਹਾਲਤ ਤੇ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਬਾਰੇ ਗੱਲ ਕਰਦਿਆਂ ਆਪਣੇ ਜੀਵਨ ਦਾ ਸਫਰਨਾਮਾ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੇ ਅਰਦਲੀ ਤੋਂ ਵਾਰਧਾ ਯੂਨੀਵਰਸਿਟੀ ਦੀ ਉੱਚੀ ਪਦਵੀ ਤੱਕ ਦੇ ਸਫਰ ਦੀ ਕਹਾਣੀ ਇਹ ਗੱਲ ਕਹਿ ਕੇ ਸਾਂਝੀ ਕੀਤੀ ਕਿ ਜੇਕਰ ਕੁਝ ਕਰ ਗੁਜਰਨ ਦੀ ਚਾਹ ਹੋਵੇ ਤਾਂ ਵਿਅਕਤੀ ਕਿਸੇ ਵੀ ਮੁਕਾਮ ਤੱਕ ਪਹੁੰਚ ਸਕਦਾ ਹੈ।

ਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂ

ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਵੀ ਉਹ ਪੰਜਾਬੀ ਗਾਇਕ ਲਾਲ ਚੰਦ ਯਮਲਾ ਜੱਟ ਦੇ ਸ਼ਗਿਰਦ ਬਣ ਗਏ ਸਨ। ਘੁਗਿਆਣਵੀਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਚਿਤ ਸਾਹਿਤ ਵਿੱਚ ਜ਼ਿੰਦਗੀ ਦੀ ਉਹ ਕੌੜੀ ਸਚਾਈ ਹੈ ਜੋ ਉਨ੍ਹਾਂ ਨੇ ਆਪਣੇ ਪਿੰਡੇ ‘ਤੇ ਹੰਢਾਈ ਹੈ। ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਨਿੰਦਰ ਘੁਗਿਆਣਵੀਂ ਦੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਗਈਆਂ ਕਿਤਾਬਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਧੀਆ ਸਾਹਿਤ ਸਿਰਜਨਾ ਲਈ ਚੰਗਾ ਸਾਹਿਤ ਪੜਨਾ ਅਤੇ ਵਧੀਆ ਸਾਹਿਤ ਦੇ ਸੰਪਰਕ ਵਿੱਚ ਰਹਿਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਲੇਖਕ ਬਣਨ ਲਈ ਚੇਤਨ ਸੋਚ ਤੇ ਜਾਗਰੂਕ ਪਾਠਕ ਬਣਨ ਲਈ ਪ੍ਰੇਰਿਤ ਕੀਤਾ।

ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ ਨੇ ਕੁੰਜੀਵੱਤ ਬੁਲਾਰੇ ਵੱਲੋਂ ਲਿਖੀਆਂ ਗਈਆਂ ਕਿਤਾਬਾਂ, ਸਫਰਨਾਮੇ, ਬਾਲ ਸਾਹਿਤ, ਚਿੱਤਰ ਲੇਖ ਆਦਿ ਬਾਰੇ ਜਾਣਕਾਰੀ ਦਿੱਤੀ। ਆਯੋਜਕਾਂ ਵੱਲੋਂ ਨਿੰਦਰ ਘੁ ਗਿਆਣਵੀਂ ਨੂੰ ਪ੍ਰਸ਼ੰਸਾ ਪੱਤਰ, ਸਮਰਿਤੀ ਚਿੰਨ੍ਹ ਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ। ਡਾ. ਸਤਨਾਮ ਸਿੰਘ ਜੱਸਲ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਘੁਗਿਆਣਵੀਂ ਦਾ ਰਚਿਆ ਸਾਹਿਤ ਕਈ ਨਾਮਵਰ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਸ਼ਾਮਿਲ ਹੈ।

 

ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਡੀ.ਐਮ.ਓਜ਼. ਨੂੰ 33,000 ਬੂਟੇ ਲਗਾਉਣ ਤੇ ਕੀਤਾ ਸਨਮਾਨਿਤ

0

ਚੰਡੀਗੜ੍ਹ, 18 ਸਤੰਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸ਼ਹੀਦ ਭਗਤ ਸਿੰਘ ਹਰਿਆਵਲੀ ਲਹਿਤ ਤਹਿਤ ਪੰਜਾਬ ਮੰਡੀ ਬੋਰਡ ਵੱਲੋ 50,000 ਬੂਟੇ ਲਗਾਉਣ ਦੀ ਮੁਹਿੰਮ ਤਹਿਤ 33,000 ਲੱਗ ਚੁੱਕੇ ਬੂਟਿਆਂ ਲਈ ਵੱਖ ਵੱਖ ਜਿਲਿਆਂ ਦੇ ਡੀ.ਐਮ.ਓਜ਼. ਨੂੰ ਸਨਮਾਨਿਤ ਕੀਤਾ ਗਿਆ। ਵਾਤਾਵਰਣ ਨੂੰ ਬਚਾਉਣਾ ਸਾਫ ਸੁਥਰਾ ਰੱਖਣਾ, ਹਰਿਆਲੀ ਪੈਦਾ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਇਸਦੇ ਨਾਲ ਇੱਕ ਤਾ ਬੂਟਿਆਂ ਦੀ ਸਹੀ ਸੰਭਾਲ ਹੋਵੇਗੀ ਅਤੇ ਦੂਜਾ ਮੰਡੀ ਦਾ ਵਾਤਾਵਰਣ ਸਾਫ ਰਹੇਗਾ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ

ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਨਿੱਜੀ ਤੋਰ ਤੇ ਜਾ ਕੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ ਐਸੋਸੀਏਸ਼ਨਾ ਅਤੇ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪੌਦੋ ਲਗਾਉਣ ਦੀ ਸੁਰੂਆਤ ਕੀਤੀ ਗਈ, ਜਿਸ ਨਾਲ ਸਬੰਧਤ ਇਲਾਕੇ ਦੇ ਵਸਨੀਕਾਂ, ਆੜਤੀਆਂ ਦੇ ਨਾਲ ਨਾਲ ਮੰਡੀ ਬੋਰਡ ਦੇ ਮੁਲਾਜ਼ਮਾਂ ਵਿੱਚ ਵੀ ਇਸ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।ਇਸ ਮੁਹਿੰਮ ਤਹਿਤ ਸਾਲ 2023-24 ਦੌਰਾਨ ਵੱਖ ਵੱਖ ਮੰਡੀਆਂ ਵਿੱਚ ਮਿਤੀ 30.09.2023 ਤੱਕ 50,000 ਪੌਦੋ ਦਾ ਟੀਚਾ ਮਿੱਥਿਆ ਗਿਆ ਸੀ।

ਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ ਸਿਆਸੀ ਚੰਦੇ ਤਕ ਮਤਲਬ ਸੀ,ਮਾਨ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਹਲ ਕਰ ਰਹੀ ਹੈ-ਕੰਗ

ਪੰਜਾਬ ਮੰਡੀ ਬੋਰਡ ਅਧੀਨ ਆਉਂਦੇ ਸਮੂਹ ਜਿਲਾ ਮੰਡੀ ਅਫਸਾਂ ਨੂੰ ਦਿੱਤੇ ਗਏ ਨਿਰਦੇਸ਼ਾ ਤਹਿਤ ਉਨ੍ਹਾਂ ਵੱਲੋ ਇਸ ਕੰਮ ਵਿੱਚ ਪੂਰਾ ਉਤਸ਼ਾਹ ਦਿਖਾਉਂਦੇ ਹੋਏ ਪੌਦੇ (ਸਮੇਤ ਟਰੀ ਗਾਰਡ) 100 ਪ੍ਰਸੈਂਟ ਸਾਂਭ ਸੰਭਾਲ ਦੇ ਟੀਚੇ ਨਾਲ ਲਗਵਾਏ ਗਏ ਹਨ। ਇਸ ਸਬੰਧੀ ਸ੍ਰੀ ਮਨਦੀਪ ਸਿੰਘ ਜਿਲ੍ਹਾ ਮੰਡੀ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ(3200 ਬੂਟੇ), ਸ੍ਰੀ ਜਸਪਾਲ ਸਿੰਘ ਘੁਮਾਣ, ਜਿਲ੍ਹਾ ਮੰਡੀ ਅਫਸਰ ਸੰਗਰੂਰ(3112 ਬੂਟੇ), ਸ੍ਰੀ ਮਨਿੰਦਰਜੀਤ ਸਿੰਘ ਬੇਦੀ ਜਿਲ੍ਹਾ ਮੰਡੀ ਅਫਸਰ ਫਿਰੋਜ਼ਪੁਰ (1846 ਬੂਟੇ) ਅਤੇ ਅਜੇਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫਸਰ ਪਟਿਆਲ਼ਾ (ਪ੍ਰੋਜੈਕਟ)(ਬਤੋਰ ਕੋਆਰਡੀਨੇਟਰ) ਨੂੰ ਸਭ ਤੋਂ ਵੱਧ ਪੌਦੇ ਲਗਵਾਉਂਣ ਦੇ ਇਵਜ਼ ਵਿੱਚ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਜੇਕਰ ਇਹ ਪੌਦੇ ਟੈਂਡਰ ਪ੍ਰਕਿਰਿਆ ਰਾਹੀ ਸਰਕਾਰੀ ਰੇਟਾਂ ਤੇ ਲਗਵਾਏ ਜਾਂਦੇ ਤਾਂ ਇਨ੍ਹਾਂ ਪੌਦਿਆ ਨੂੰ ਲਗਾਉਣ ਤੇ ਲਗਭਗ 8.85 ਕਰੋੜ ਰੁਪਏ ਦਾ ਖਰਚਾ ਆਉਣਾ ਸੀ। ਆੜ੍ਹਤੀਆਂ ਐਸੋਸੀਏਸ਼ਨਾ, ਐਨ.ਜੀ.ਓਜ਼., ਤੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾ ਸਦਕਾ ਇਸ ਮੁਹਿੰਮ ਤਹਿਤ ਉਹਨਾਂ ਵੱਲੋ ਇਹ ਪੋਦੇ ਫ?ਰੀ ਆਫ ਕਾਸਟ ਲਗਾਏ ਗਏ ਹਨ ਜਿਸ ਨਾਲ ਪੰਜਾਬ ਮੰਡੀ ਬੋਰਡ ਉੱਪਰ ਕੋਈ ਵਿੱਤੀ ਬੋਝ ਵੀ ਨਹੀ ਪਿਆ। ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਰਾਹੁਲ ਗੁਪਤਾ ਵਧੀਕ ਸਕੱਤਰ, ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ, ਸਮੂਹ ਜਿਲਾ ਮੰਡੀ ਅਫਸਰ, ਅਤੇ ਹੋਰ ਕਈ ਅਧਿਕਾਰੀ ਸਾਹਿਬਾਨ ਹਾਜਰ ਰਹੇ।

 

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ

ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਦਿੱਤੀ 10 ਗਾਰੰਟੀ
ਮੱਧ ਪ੍ਰਦੇਸ਼੍ਹ, 18 ਸਤੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ, ਜਿੱਥੇ ’ਆਪ’ ਦੇ ਕੌਮੀ ਕਨਵੀਨਰ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਪਾਰਟੀ ਦੀਆਂ ਦਸ ਗਾਰੰਟੀਆਂ ਦਿੱਤੀ। ਇੱਥੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਇਹ ਭਾਰੀ ਭੀੜ ਬਦਲਾਅ ਦੇ ਸਂਕੇਤ ਹਨ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੀ ਸਰਕਾਰ ਤੋਂ ਦੁਖੀ ਹਨ।

ਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ ਸਿਆਸੀ ਚੰਦੇ ਤਕ ਮਤਲਬ ਸੀ,ਮਾਨ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਹਲ ਕਰ ਰਹੀ ਹੈ-ਕੰਗ

ਅੱਜ ਉਨ੍ਹਾਂ ਨੇ ਇਸ ਇਤਿਹਾਸਕ ਰੈਲੀ ਦਾ ਹਿੱਸਾ ਬਣਨ ਲਈ ਇੱਕ ਕ੍ਰਾਂਤੀ ਵੱਲ ਕਦਮ ਚੁਕਿਆ ਹੈ ਜੋ 18 ਸਾਲਾਂ ਬਾਅਦ ਮੱਧ ਪ੍ਰਦੇਸ਼ ਵਿੱਚ ਸਰਕਾਰ ਬਦਲਣ ਦੀ ਸ਼ੁਰੂਆਤ ਕਰੇਗੀ। ਮਾਨ ਨੇ ਕਿਹਾ ਕਿ 18 ਸਾਲਾਂ ਵਿੱਚ ਸ਼ਿਵਰਾਜ ਚੌਹਾਨ ਸਰਕਾਰ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਪੰਜਾਬ ਦੀ ’ਆਪ’ ਸਰਕਾਰ ਨੇ ਸਿਰਫ 18 ਮਹੀਨਿਆਂ ’ਚ ਆਪਣੇ ਸੂਬੇ ਅਤੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ।ਮਾਨ ਨੇ ਕਿਹਾ ਕਿ ਪੰਜਾਬ ਵਿੱਚ 18 ਮਹੀਨਿਆਂ ਵਿੱਚ ਸਾਡੀ ਸਰਕਾਰ ਨੇ 36,000 ਸਰਕਾਰੀ ਨੌਕਰੀਆਂ ਦਿੱਤੀਆਂ, 28,000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ, ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ, ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿੱਚ ਕਾਫੀ ਸੁਧਾਰ ਹੋਇਆ ਹੈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਪਰ ਭਾਜਪਾ ਸਰਕਾਰ ਨੇ ਸੂਬੇ ਦੇ ਬਚਪਨ, ਜਵਾਨੀ ਅਤੇ ਬੁੜਾਪੇ ਨੂੰ ਲੁੱਟਿਆ ਹੈ।ਮਾਨ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ‘ਜੁਮਲੇ’ਕਹਿੰਦੇ ਹਨ, ਉਹ ਆਉਣ ਵਾਲੀਆਂ ਚੋਣਾਂ ਵਿੱਚ ਹੋਰ ਵੀ ਬਹੁਤ ਕੁੱਝ ਕਹਿਣਗੇ। ਪਰ ਅਸੀਂ ਜੋ ਕਹਿੰਦੇ ਹਾਂ, ਪੂਰਾ ਕਰਦੇ ਹਾਂ ਅਤੇ ਇਹ ਸਾਰੇ ਕੰਮ ਅਸੀਂ ਪੰਜਾਬ ਅਤੇ ਦਿੱਲੀ ਵਿੱਚ ਕੀਤੇ ਹਨ। ਮੋਦੀ ’ਨਾ ਖੁਦ ਪੜਿਆ ਹਾਂ, ਨਾ ਕਿਸੇ ਨੂੰ ਪੜਨ ਦਵਾਂਗਾ’ ਦੇ ਨਿਯਮ ਦੀ ਪਾਲਣਾ ਕਰਦੇ ਹਨ ਪਰ ਅਸੀਂ ਸਕੂਲ ਬਣਾਉਂਦੇ ਹਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਹਾਂ। ਮਾਨ ਨੇ ਕਿਹਾ ਕਿ ਅਸੀਂ ਉਹ ਪਾਰਟੀ ਹਾਂ ਜੋ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਬਣੀ ਹੈ। ਅਸੀਂ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਲਈ ’ਝਾੜੂ’ ਦੀ ਵਰਤੋਂ ਕਰਦੇ ਹਾਂ ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਇਸ ’ਝਾੜੂ’ ਨਾਲ ਅਸੀਂ ਆਪਣੇ ਦੇਸ਼ ਨੂੰ ਵੀ ਸਾਫ਼ ਕਰਾਂਗੇ।

ਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਗੱਲ ਕਰਨ ਵਾਲੇ ਆਮ ਲੋਕ ਹਾਂ। ਅਸੀਂ ਤੁਹਾਡੇ ਘਰਾਂ ਅਤੇ ਤੁਹਾਡੇ ਬੱਚਿਆਂ, ਉਨ੍ਹਾਂ ਦੀ ਸਿੱਖਿਆ ਅਤੇ ਭਵਿੱਖ ਬਾਰੇ ਗੱਲ ਕਰਦੇ ਹਾਂ। ਅਸੀਂ ਹਸਪਤਾਲਾਂ ਅਤੇ ਰੁਜ਼ਗਾਰ ਬਾਰੇ ਗੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਦੀਆਂ ’ਆਪ’ ਸਰਕਾਰਾਂ ਨੇ ਬੇਮਿਸਾਲ ਕੰਮ ਕੀਤੇ ਹਨ। ਤੁਸੀਂ ਇਕ ਵਾਰ ’ਆਪ’ ਨੂੰ ਮੌਕਾ ਦਿਓ,ਤੁਸੀਂ ਹੋਰ ਸਿਆਸੀ ਪਾਰਟੀਆਂ ਨੂੰ ਭੁੱਲ ਜਾਓਗੇ। ਅਰਵਿੰਦ ਕੇਜਰੀਵਾਲ ਨੇ ਐਮਪੀ ਦੇ ਲੋਕਾਂ ਨੂੰ ’ਕੇਜਰੀਵਾਲ ਕੀ ਗਰੰਟੀ’ ਵੀ ਦਿੰਦੇ ਹੋਏ ਕਿਹਾ ਕਿ ਦੂਜੀਆਂ ਪਾਰਟੀਆਂ ਚੋਣ ਮੈਨੀਫੈਸਟੋ ਜਾਂ ਸੰਕਲਪ ਪੱਤਰ ਜਾਰੀ ਕਰਦੀਆਂ ਹਨ ਪਰ ਸਰਕਾਰ ਬਣਨ ’ਤੇ ਕੁਝ ਨਹੀਂ ਕਰਦੀਆਂ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਪਰ ਮੈਂ ਤੁਹਾਨੂੰ ਅੱਜ 10 ਗਾਰੰਟੀ ਦੇਵਾਂਗਾ ਅਤੇ ਸੂਬੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਅਤੇ ਆਮ ਲੋਕਾਂ ਲਈ ਹੋਰ ਵੀ ਬਹੁਤ ਕੁਝ ਕਰਾਂਗੇ। 10 ਗਾਰੰਟੀਆਂ ਵਿੱਚ ਸ਼ਾਮਲ ਹਨ-ਮੁਫਤ ਅਤੇ 24 ਘੰਟੇ ਬਿਜਲੀ ਦੀ ਗਾਰੰਟੀ, ਸਿੱਖਿਆ ਗਾਰੰਟੀ: ਜਿੱਥੇ ਅਸੀਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣਗੇ ਅਤੇ ਮੁਫਤ ਸਿੱਖਿਆ ਦਵਾਂਗੇ, ਸਿਹਤ ਦੀ ਗਾਰੰਟੀ: ਸਭ ਲਈ ਮੁਫਤ ਇਲਾਜ ਅਤੇ ਸਾਰੇ ਆਧੁਨਿਕ ਸਾਧਨਾਂ ਨਾਲ ਵਧੀਆ ਸਰਕਾਰੀ ਹਸਪਤਾਲ, ਭ੍ਰਿਸ਼ਟਾਚਾਰ ਮੁਕਤ ਐਮ.ਪੀ, ਡੋਰ ਟੂ ਡੋਰ ਸੇਵਾਵਾਂ, ਰੁਜ਼ਗਾਰ ਸਿਰਜਣ ਅਤੇ ਬੇਰੁਜ਼ਗਾਰੀ ਭੱਤਾ, ਮੁਫਤ ਤੀਰਥ ਯਾਤਰਾ, ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਪੇਸਾ ਨੂੰ ਅਨੁਸੂਚਿਤ ਕਬੀਲੇ ਲਈ ਲਾਗੂ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਤੇ ਬਿਹਤਰ ਮੁਆਵਜ਼ੇ ਅਤੇ ਫਸਲਾਂ ਦਾ ਸਹੀ ਮੁੱਲ ਦੇਣ ਦਾ ਵਾਅਦਾ ਕੀਤਾ।

 

ਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ ਸਿਆਸੀ ਚੰਦੇ ਤਕ ਮਤਲਬ ਸੀ,ਮਾਨ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਹਲ ਕਰ ਰਹੀ ਹੈ-ਕੰਗ

0

ਚੰਡੀਗੜ੍ਹ, 18 ਸਤੰਬਰ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ‘ਸਰਕਾਰ ਸਨਅਤਕਾਰ ਮਿਲਨੀ’ ਪ੍ਰੋਗਰਾਮ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਯਕੀਨੀ ਤੌਰ ‘ਤੇ ਪੰਜਾਬ ਦੇ ਵਪਾਰੀਆਂ ਦੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ‘ਚ ਪਹਿਲੀ ਵਾਰ ਕਿਸੇ ਸਰਕਾਰ ਨੇ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਅਤੇ ਉਨ੍ਹਾਂ ਨੂੰ ਹੱਲ ਕਰਣ ਲਈ ਕਦਮ ਚੁੱਕ ਰਹੀ ਹੈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ ਸਿਆਸੀ ਚੰਦੇ ਤਕ ਮਤਲਬ ਸੀ। ਪਿਛਲੀਆਂ ਸਰਕਾਰਾਂ ਵਿੱਚ ਬੈਠੇ ਆਗੂ ਪੰਜਾਬ ਦੇ ਵਪਾਰੀਆਂ ਤੋਂ ਚੰਦੇ ਦੇ ਰੂਪ ਵਿੱਚ ਮੋਟਾ ਪੈਸਾ ਇਕੱਠਾ ਕਰਦੇ ਸਨ ਜਾਂ ਆਪਣੀਆਂ ਕੰਪਨੀਆਂ ਵਿੱਚ ਸ਼ੇਅਰ ਮੰਗਦੇ ਸਨ। ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਉਦਯੋਗ ਅਤੇ ਰੁਜ਼ਗਾਰ ਵਧਾਉਣ ਲਈ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਹੱਲ ਕਰ ਰਹੇ ਹਨ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਪੰਜਾਬ ਸਰਕਾਰ ਦੇ ’ਗਰੀਨ ਸਟੈਂਪ ਪੇਪਰ’ ਦੀ ਸ਼ਲਾਘਾ ਕਰਦਿਆਂ ਕੰਗ ਨੇ ਕਿਹਾ ਕਿ ਇਸ ਨਾਲ ਹੁਣ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਵਾਲੇ ਉਦਯੋਗਪਤੀਆਂ ਨੂੰ ਜ਼ਮੀਨ ਐਕੁਆਇਰ ਕਰਨ ਵਿੱਚ ਕਾਫੀ ਸਹੂਲਤ ਮਿਲੇਗੀ। ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦੀ ਫੈਕਟਰੀ ਜਾਂ ਉਦਯੋਗ ਲਗਾਉਣ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।ਹੁਣ ਪੰਜਾਬ ਵਿੱਚ ਉਦਯੋਗ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਜਾਂ ਕੰਪਨੀ ਨੂੰ ’ਇਨਵੈਸਟ ਪੰਜਾਬ’ ਦੀ ਸਾਈਟ ’ਤੇ ਜ਼ਮੀਨ ਦਾ ਖਸਰਾ ਨੰਬਰ ਦਰਜ ਕਰਨਾ ਹੋਵੇਗਾ। ਸਰਕਾਰ ਖੁਦ ਤਸਦੀਕ ਕਰੇਗੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ NO3 ਪ੍ਰਦਾਨ ਕਰੇਗੀ।

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਟਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ

ਇਸ ਤੋਂ ਪਹਿਲਾਂ ਉਦਯੋਗ ਸਥਾਪਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ, ਵਾਤਾਵਰਣ ਵਿਭਾਗ ਅਤੇ ਜੰਗਲਾਤ ਵਿਭਾਗ ਸਮੇਤ ਕਈ ਵਿਭਾਗਾਂ ਦਾ ਦੌਰਾ ਕਰਨਾ ਪੈਂਦਾ ਸੀ।ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਉਦਯੋਗਪਤੀਆਂ ਦੇ ਹੱਕ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਇਸ ਸਮੇਂ ਪੰਜਾਬ ਵਿੱਚ 7000 ਦੇ ਕਰੀਬ ਛੋਟੇ ਅਤੇ ਵੱਡੇ ਉਦਯੋਗ ਹਨ। ਇਨ੍ਹਾਂ ਸਾਰਿਆਂ ਦਾ ਹਰ ਸਾਲ ਰੀਨਿਊ ਕਰਨਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਰ ਸਾਲ ਕਈ ਵਿਭਾਗਾਂ ਦੇ ਚੱਕਰ ਲਾਉਣੇ ਪੈਂਦੇ ਸਨ। ਹੁਣ ਉਨ੍ਹਾਂ ਨੂੰ ਸਰਕਾਰ ਦੇ ਨਵੀਨੀਕਰਨ ਪੋਰਟਲ ’ਤੇ ਸਾਰੀ ਜਾਣਕਾਰੀ ਦੇ ਨਾਲ ਫਾਰਮ ਭਰਨਾ ਹੋਵੇਗਾ, ਇਹ ਆਪਣੇ ਆਪ ਰੀਨਿਊ ਹੋ ਜਾਵੇਗਾ।ਉਦਯੋਗਪਤੀਆਂ ਦੀ ਸਹੂਲਤ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਇੱਕ ਹੈਲਪ ਡੈਸਕ ਸ਼ੁਰੂ ਕਰਨ ਜਾ ਰਹੇ ਹਨ।

ਪੰਜਾਬ ਵਿਧਾਨ ਸਭਾ ਵਿਖੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ 21 ਸਤੰਬਰ ਨੂੰ: ਸਪੀਕਰ ਸੰਧਵਾਂ

ਇਸ ਨਾਲ ਬਿਜਲੀ ਅਤੇ ਪ੍ਰਦੂਸ਼ਣ ਸਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਵਿਚੋਲਿਆਂ ਦੀ ਲੋੜ ਵੀ ਖ਼ਤਮ ਹੋ ਜਾਵੇਗੀ।ਕੰਗ ਨੇ ਮਾਨ ਸਰਕਾਰ ਦੇ ਵਾਧੂ ਉਸਾਰੀ ਜੁਰਮਾਨੇ ਮੁਆਫ ਕਰਨ ਅਤੇ ਮੁਲਾਜ਼ਮਾਂ ਦੇ ਓਵਰਟਾਈਮ ਦੇ ਘੰਟੇ 75 ਘੰਟਿਆਂ ਤੋਂ ਵਧਾ ਕੇ 115 ਘੰਟੇ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਸਰਕਾਰ ਵੱਲੋਂ ਖਾਸ ਕਰਕੇ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਉਣ ਦੀ ਤਜਵੀਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਕੰਮ ਕਰਨ ਦੌਰਾਨ ਪੇਸ਼ ਆਉਂਦੀਆਂ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ, ਜਿਸ ਨਾਲ ਕੰਮ ਵਿੱਚ ਔਰਤਾਂ ਦੀ ਭਾਗੀਦਾਰੀ ਵਧੇਗੀ ਅਤੇ ਸਮਾਜ ਵਿੱਚ ਬਰਾਬਰੀ ਆਵੇਗੀ।

 

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਟਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ

0

ਸੂਚੀਬੱਧ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਅਤੇ ਮੁਕਾਬਲੇ ਵਾਲੀ ਹੋਵੇ: ਅਮਨ ਅਰੋੜਾ
ਚੰਡੀਗੜ੍ਹ, 18 ਸਤੰਬਰ:ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਲੋੜੀਂਦੀ ਹੁਨਰ ਸਿਖਲਾਈ ਦੇ ਕੇ ਰੋਜ਼ਗਾਰ ਦੇ ਕਾਬਿਲ ਅਤੇ ਵਧੀਆ ਕਮਾਈ ਦੇ ਯੋਗ ਬਣਾਉਣ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਟਰੇਨਿੰਗ ਪਾਰਟਰਨਰਾਂ, ਜਿਨ੍ਹਾਂ ਕੋਲ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਦਾ ਵਿਜ਼ਨ ਹੋਵੇ, ਨੂੰ ਸੂਚੀਬੱਧ (ਇੰਪੈਨਲ) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਪੰਜਾਬ ਵਿਧਾਨ ਸਭਾ ਵਿਖੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ 21 ਸਤੰਬਰ ਨੂੰ: ਸਪੀਕਰ ਸੰਧਵਾਂ

ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੀ.ਐਸ.ਡੀ.ਐਮ. ਨੇ ਐਕਸਪ੍ਰੈਸ਼ਨ ਆਫ਼ ਇਨਟਰਸਟ (ਈ.ਓ.ਆਈ.) 7.0 ਜਾਰੀ ਕੀਤਾ ਹੈ, ਜੋ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਦੀ ਸਮੀਖਿਆ ਲਈ https://eproc.punjab.gov.in ’ਤੇ ਉਪਲਬਧ ਹੈ। ਇੱਛੁਕ ਸੰਸਥਾਵਾਂ 4 ਅਕਤੂਬਰ 2023 ਬਾਅਦ ਦੁਪਹਿਰ 3 ਵਜੇ ਤੱਕ ਅਪਲਾਈ ਕਰ ਸਕਦੀਆਂ ਹਨ। ਈ.ਓ.ਆਈ. ਤਜਰਬੇਕਾਰ ਅਤੇ ਨਾਮਵਰ ਟਰੇਨਿੰਗ ਪਾਰਟਰਨਰਾਂ ਦੀ ਪਛਾਣ ਕਰਦਾ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਉੱਚ-ਗੁਣਵੱਤਾ ਹੁਨਰ ਵਿਕਾਸ ਪ੍ਰੋਗਰਾਮ ਚਲਾਉਣ ਲਈ ਪੀ.ਐਸ.ਡੀ.ਐਮ. ਨਾਲ ਮਿਲ ਕੇ ਕੰਮ ਕਰਨਗੇ।

ਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂ

ਇਹਨਾਂ ਪ੍ਰੋਗਰਾਮਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਣਾ ਹੈ ਕਿ ਨੌਜਵਾਨਾਂ ਨੂੰ ਆਪਣੇ ਕਰੀਅਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਵੱਖ-ਵੱਖ ਹੁਨਰ ਅਤੇ ਗਿਆਨ ਨਾਲ ਲੈਸ ਕੀਤੀ ਜਾ ਸਕੇ।ਵਿਭਾਗ ਦੇ ਅਧਿਕਾਰੀਆਂ ਨੂੰ ਹੁਨਰਮੰਦ ਵਰਕਫੋਰਸ ਅਤੇ ਉਦਯੋਗਾਂ ਦੀ ਲੋੜ ਵਿਚਕਾਰਲੇ ਪਾੜੇ ਨੂੰ ਪੂਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਆਖਦਿਆਂ ਸ੍ਰੀ ਅਮਨ ਅਰੋੜਾ ਨੇ ਨਿਰਦੇਸ਼ ਦਿੱਤੇ ਕਿ ਸੂਚੀਬੱਧ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਅਤੇ ਮੁਕਾਬਲੇ ਵਾਲੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਵਿੱਖੀ ਤਕਨਾਲੋਜੀਆਂ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਬਿਨੈਕਾਰ ਸੰਸਥਾ ਦਾ 1 ਜੂਨ, 2020 ਤੋਂ ਪਹਿਲਾਂ ਇੱਕ ਕੰਪਨੀ/ ਪਾਰਟਨਰਸ਼ਿਪ/ਪ੍ਰੋਪਰਾਈਟਰਸ਼ਿਪ/ ਪਬਲਿਕ ਸੈਕਟਰ ਅੰਡਰਟੇਕਿੰਗ/ ਪਬਲਿਕ ਸੈਕਟਰ ਕੰਪਨੀ/ ਸੋਸਾਇਟੀ/ਟਰੱਸਟ/ ਐਨ.ਜੀ.ਓ. ਵਜੋਂ ਰਜਿਸਟਰਡ ਹੋਣਾ ਜ਼ਰੂਰੀ ਹੈ। ਬਿਨੈਕਾਰ ਸੰਸਥਾ ਨੂੰ ਕਿਸੇ ਡੋਨਰ, ਸੂਬਾ ਸਰਕਾਰ, ਕੇਂਦਰ ਸਰਕਾਰ ਜਾਂ ਕੋਈ ਹੋਰ ਸਮਰੱਥ ਅਥਾਰਟੀ ਜਿਸ ਤੋਂ ਉਨ੍ਹਾਂ ਨੇ ਹੁਨਰ ਵਿਕਾਸ ਸਿਖਲਾਈ ਲਈ ਅਲਾਟਮੈਂਟ ਪ੍ਰਾਪਤ ਕੀਤੀ ਹੈ, ਦੁਆਰਾ ਬਲੈਕਲਿਸਟ ਨਾ ਕੀਤਾ ਹੋਵੇ।

 

ਪੰਜਾਬ ਵਿਧਾਨ ਸਭਾ ਵਿਖੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ 21 ਸਤੰਬਰ ਨੂੰ: ਸਪੀਕਰ ਸੰਧਵਾਂ

0

ਮੁੱਖ ਮੰਤਰੀ ਕਰਨਗੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ, ਪੰਜਾਬ ਵਿਧਾਨ ਸਭਾ ਡਿਜ਼ੀਟਲ ਵਿੰਗ, ਪੰਜਾਬ ਵਿਧਾਨ ਸਭਾ ਵੈਬਸਾਈਟ, ਨੇਵਾ ਵਰਕਸ਼ਾਪ ਅਤੇ ਨੇਵਾ ਬਰੋਸ਼ਰ ਦਾ ਉਦਘਾਟਨ
ਚੰਡੀਗੜ੍ਹ, 18 ਸਤੰਬਰ:ਪੰਜਾਬ ਵਿਧਾਨ ਸਭਾ ਵਿਖੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਕਾਨਫਰੰਸ-ਕਮ-ਵਰਕਸ਼ਾਪ 21 ਸਤੰਬਰ, 2023 ਨੂੰ ਆਯੋਜਿਤ ਕਰਵਾਈ ਜਾਵੇਗੀ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਸਦਕਾ 21 ਅਤੇ 22 ਸਤੰਬਰ, 2023 ਨੂੰ ਸਾਰੇ ਵਿਧਾਇਕਾਂ ਲਈ ਦੋ ਦਿਨਾ ਵਰਕਸ਼ਾਪ ਲਗਾਈ ਜਾਵੇਗੀ, ਜਿਸ ਵਿੱਚ ਸਾਰੇ ਵਿਧਾਇਕਾਂ ਨੂੰ ਨਵੀਂ ਆਨਲਾਈਨ ਪ੍ਰਣਾਲੀ ਅਤੇ ਪ੍ਰਾਜੈਕਟ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

ਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂ

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 21 ਸਤੰਬਰ ਨੂੰ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ, ਪੰਜਾਬ ਵਿਧਾਨ ਸਭਾ ਡਿਜ਼ੀਟਲ ਵਿੰਗ, ਪੰਜਾਬ ਵਿਧਾਨ ਸਭਾ ਵੈਬਸਾਈਟ, ਨੇਵਾ ਵਰਕਸ਼ਾਪ ਅਤੇ ਨੇਵਾ ਬਰੋਸ਼ਰ ਦਾ ਉਦਘਾਟਨ ਕਰਨਗੇ।ਸ. ਸੰਧਵਾਂ ਨੇ ਦੱਸਿਆ ਕਿ ਇਸ ਕਾਨਫਰੰਸ-ਕਮ-ਵਰਕਸ਼ਾਪ ‘ਚ ਆਨਲਾਈਨ ਨੋਟਿਸ ਸੈਕਸ਼ਨ ਅਤੇ ਡਿਜ਼ੀਟਲ, ਆਨਲਾਈਨ ਪ੍ਰਸ਼ਨ ਪ੍ਰੋਸੈਸਿੰਗ ਅਤੇ ਡਿਜ਼ੀਟਾਈਜੇਸ਼ਨ ਮੌਡਿਊਲ, ਆਨਲਾਈਨ ਹਾਊਸ ਕਮੇਟੀ ਮੌਡਿਊਲ, ਰਿਪੋਰਟਰਜ਼ ਮੌਡਿਊਲ ਆਦਿ ਹੋਣ ਵਾਲੇ ਵੱਖ-ਵੱਖ ਸੈਸ਼ਨਾਂ ‘ਚ ਸਮੁੱਚੀ ਪ੍ਰਣਾਲੀ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

ਸ. ਸੰਧਵਾਂ ਨੇ ਦੱਸਿਆ ਕਿ ਅਗਲੇ ਸੈਸ਼ਨ ਤੋਂ ਪੰਜਾਬ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਹਾਈਟੈਕ ਅਤੇ ਕਾਗਜ਼-ਰਹਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਸਮੂਹ ਵਿਧਾਇਕ ਵਾਤਾਵਰਣ-ਪੱਖੀ ਪਹਿਲ ਤਹਿਤ ਟੈਬਲੇਟਾਂ ਰਾਹੀਂ ਭਾਵ ਕਾਗਜ਼-ਰਹਿਤ ਪ੍ਰਣਾਲੀ ਅਪਣਾਉਂਦੇ ਹੋਏ ਵਿਧਾਨ ਸਭਾ ਸੈਸ਼ਨਾਂ ‘ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਵਿਧਾਨ ਸਭਾ ਸਬੰਧੀ ਜਾਣਕਾਰੀ ਦਾ ਅਦਾਨ-ਪ੍ਰਦਾਨ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਰਾਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਈ-ਵਿਧਾਨ ਐਪ ਅਤੇ ਕਾਰਵਾਈ ਦੀ ਲਾਈਵ ਵੈਬਕਾਸਟਿੰਗ ਰਾਹੀਂ ਲੋਕਾਂ ਦੀ ਭਾਗੀਦਾਰੀ ਵੀ ਵਧੇਗੀ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਸ. ਸੰਧਵਾਂ ਨੇ ਦੱਸਿਆ ਕਿ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਦਾ ਉਦੇਸ਼ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਹੈ, ਜਿਸ ਨਾਲ ਕਈ ਐਪਲੀਕੇਸ਼ਨਾਂ ਦੀ ਗੁੰਝਲਤਾ ਤੋਂ ਬਿਨਾਂ ਇੱਕ ਵਿਸ਼ਾਲ ਡੇਟਾ ਡਿਪਾਜ਼ਟਰੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਿਧਾਇਕਾਂ ਦੇ ਮੇਜ਼ਾਂ ’ਤੇ ਟੈਬਲੇਟ ਲਾਉਣ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ, ਜਿਸ ਨਾਲ ਹੁਣ ਸਦਨ ਦੀ ਕਾਰਵਾਈ ਆਨਲਾਈਨ ਹੋਵੇਗੀ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਉਨ੍ਹਾਂ ਕਿਹਾ ਕਿ ਸਦਨ ਦੀ ਸਮੁੱਚੀ ਜਾਣਕਾਰੀ ਦਾ ਅਦਾਨ-ਪ੍ਰਦਾਨ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਰਾਹੀਂ ਹੋਵੇਗਾ ਅਤੇ ਸਦਨ ਦੇ ਟੇਬਲ ’ਤੇ ਰੱਖੇ ਜਾਣ ਕਾਗਜ਼-ਪੱਤਰ ਵੀ ਇਲੈਕਟ?ਰਾਨਿਕ ਵਿਧੀ ਰਾਹੀਂ ਹੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਲਾਗੂ ਹੋਣ ਨਾਲ ਜਿੱਥੇ ਕਾਗਜ਼ ਦੀ ਬੱਚਤ ਹੋਵੇਗੀ, ਉਥੇ ਚੌਗਿਰਦੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਸਬੰਧੀ ਸਰਕਾਰ ਦੇ ਉਪਰਾਲਿਆਂ ਵਿੱਚ ਵੀ ਮਦਦ ਮਿਲੇਗੀ। ਉੁਨ੍ਹਾਂ ਕਿਹਾ ਕਿ ਇਸ ਨਾਲ ਸਦਨ ਦੇ ਕੰਮ-ਕਾਰ ਵਿੱਚ ਹੋਰ ਪਾਰਦਰਸ਼ਤਾ ਆਵੇਗੀ।

 

ਜਮਹੂਰੀ ਕਿਸਾਨ ਸਭਾ ਦੇ ਆਗੂ ਨੂੰ ਘਰ ’ਚ ਗੋਲੀਆਂ ਮਾਰ ਕੇ ਕੀਤਾ ਜਖਮੀ

0

ਗੁਰਦਾਸਪੁਰ, 18 ਸਤੰਬਰ: ਅੱਜ ਦਿਨ-ਦਿਹਾੜੇ ਜ਼ਿਲ੍ਹੇ ਦੇ ਕਸਬਾ ਕਲਾਨੌਰ ਵਿਖੇ ਜਮਹੂਰੀ ਕਿਸਾਨ ਸਭਾ ਦੇ ਆਗੂ ਦਾ ਘਰ ’ਚ ਦਾਖ਼ਲ ਹੋ ਕੇ ਤਿੰਨ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਖਮੀ ਦੀ ਪਹਿਚਾਣ ਹਰਜੀਤ ਸਿੰਘ ਦੇ ਤੌਰ ’ਤੇ ਹੋਈ ਹੈ ਜੋਕਿ ਜਮਹੂਰੀ ਸਭਾ ਦਾ ਜਿਲਾ ਆਗੂ ਦਸਿਆ ਜਾ ਰਿਹਾ ਹੈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਸੂਚਨਾ ਮੁਤਾਬਕ ਘਟਨਾ ਸਮੇਂ ਮ੍ਰਿਤਕ ਹਰਜੀਤ ਸਿੰਘ ਅਪਣੇ ਘਰ ’ਚ ਬੈਠਾ ਹੋਇਆ ਸੀ ਕਿ ਇਸ ਦੌਰਾਨ ਤਿੰਨ ਜਣੇ ਮੋਟਰਸਾਈਕਲ ’ਤੇ ਆਏ ਤੇ ਬਹਾਨੇ ਨਾਲ ਗੇਟ ਦੇ ਅੰਦਰ ਵੜ੍ਹ ਕੇ ਉਸਦੇ ਗੋਲੀ ਮਾਰ ਦਿੱਤੀ। ਇਹ ਗੋਲੀ ਉਸਦੇ ਪੇਟ ਦੇ ਆਰ-ਪਾਰ ਟੱਪ ਗਈ। ਗੋਲੀ ਦੀ ਅਵਾਜ਼ ਸੁਣ ਕੇ ਹਰਪ੍ਰੀਤ ਦੀ ਘਰਵਾਲੀ ਕੁਲਵਿੰਦਰ ਕੌਰ ਵੀ ਬਾਹਰ ਆਈ ਪ੍ਰੰਤੂ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।

ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

ਇਸ ਦੌਰਾਨ ਜਖਮੀ ਹਰਪ੍ਰੀਤ ਸਿੰਘ ਨੂੰ ਕਲਾਨੌਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਘਟਨਾ ਦੀ ਕਲਾਨੌਰ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।