Home Blog Page 2040

ਬਠਿੰਡਾ ’ਚ ਤ੍ਰਿਵੈਣੀ ਕਲੱਬ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ 17 ਵਾ ਤੀਆਂ ਦਾ ਮੇਲਾ

ਤੀਆਂ ਦਾ ਮੇਲਾ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੇ ਨਾਲ ਜੋੜਦਾ ਹੈ:ਡਾ ਅਮਰਜੀਤ ਕੋਟਫੱਤਾ
ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤ੍ਰਿਵੈਣੀ ਕਲੱਬ ਰਜਿ ਬਠਿੰਡਾ ਵੱਲੋਂ ਡਾ ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਹੇਠ 17 ਵਾ ਤੀਆਂ ਦਾ ਮੇਲਾ ਮਨਾਇਆ ਗਿਆ। ਮੇਲੇ ਦਾ ਆਗਾਜ਼ ਬਹੁਤ ਹੀ ਧੂਮ-ਧਾਮ ਨਾਲ ਅਰਦਾਸ ਰਾਹੀਂ ਕੀਤਾ ਗਿਆ। ਤ੍ਰਿਵੈਣੀ ਕਲੱਬ ਦੀਆਂ ਮੈਂਬਰਜ਼ ਨੇ, ਧੀਆਂ ਦੇ ਲਿਬਾਸ ਵਿੱਚ ਆ ਕੇ ਧਮਾਲਾਂ ਪੱਟ ਦਿੱਤੀਆਂ। ਮੇਲੇ ਵਿੱਚ ਸੋਲੋ ਡਾਂਸ ,ਲੰਬੀ ਹੇਕ ਦੇ ਗੀਤ, ਕੋਰਿੳਗ੍ਰਾਫੀ , ਮਿਸ ਤੀਜ ਅਤੇ ਮਿਸਜ ਤੀਜ ਦੇ ਮੁਕਾਬਲਿਆਂ ਤੋਂ ਇਲਾਵਾ ਤ੍ਰਿਵੇਣੀ ਕਲੱਬ ਦੀਆਂ ਸਾਰੀਆਂ ਮੈਂਬਰਸ ਨੇ ਬੋਲੀਆਂ ਪਾ ਕੇ ਮਾਲਵੇ ਵਿਚ ਧਮਕਾਂ ਪਾ ਦਿੱਤੀਆਂ।

ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ

ਕੋਰਿਓਗ੍ਰਾਫੀ ਵਿਚ ‘ਦੇ ਦੇ ਝੂਟਾ ਵੇ ਗੱਭਰੂਆ, ਚਰਖਾ ਗਲੀ ਦੇ ਵਿੱਚ ਡਾਹ ਲਿਆ, ਭਿੱਜ ਗਈਆਂ ਨਨਾਣੇ ਪੂਣੀਆਂ’ ਆਦਿ ਅਤੇ ਲੰਬੀ ਹੇਕ ਦੇ ਗੀਤਾਂ ਨੇ ਵਿਆਹ ਵਰਗਾ ਮਾਹੌਲ ਪੈਦਾ ਕਰ ਦਿੱਤਾ। ਅਖੀਰ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਕਰਵਾ ਕੇ ਪੰਜਾਬੀ ਸੱਭਿਆਚਾਰ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਗਏ। ਜਿਸ ਨਾਲ ਨਵੀਂ ਪੀੜ੍ਹੀ ਨੂੰ ਕਾਫੀ ਜਾਣਕਾਰੀ ਮਿਲੀ। ਸੋਲੋ ਡਾਂਸ ਵਿੱਚ ਪਹਿਲੀ ਪੁਜੀਸ਼ਨ ਪਰੀ ਅਤੇ ਗੁਰਮਨ ਨੇ ਦੂਜੀ ਪੁਜੀਸ਼ਨ ਰਹਿਮਤ ਅਤੇ ਤੀਜੀ ਪੁਜੀਸ਼ਨ ਮਨਕੀਰਤ ਨੇ ਪ੍ਰਾਪਤ ਕੀਤੀ। ਵੱਡੀਆਂ ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਜੈਸਮੀਨ, ਰਣਜੀਤ ਕੌਰ ਨੇ ਦੂਜੀ ਪੁਜੀਸ਼ਨ ਨੇ ਪ੍ਰਾਪਤ ਕੀਤੀ। ਮਿਸੇਜ ਤੀਜ ਵਿੱਚ ਵੀਰਪਾਲ ਕੌਰ ਫਸਟ, ਮਿਸ ਤੀਜ ਵਿੱਚ ਗੁਰਮਨਪ੍ਰੀਤ ਅਤੇ ਰਹਿਮਤ ਨੇ ਸੈਕੰਡ ਪੁਜੀਸ਼ਨ ਪ੍ਰਾਪਤ ਕੀਤੀ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਅਮਰਜੀਤ ਕੌਰ ਕੋਟਫੱਤਾ ਨੇ ਕਿਹਾ ਕਿ ਸਾਡੇ ਤ੍ਰਿਵੈਣੀ ਕਲੱਬ ਦੀਆ ਮੈਂਬਰਜ਼ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਇਸ ਸਾਲ ਪੌਦੇ ਲਗਾ ਰਹੀਆਂ ਹਨ। ਇਸ ਪਾਰਕ ਵਿੱਚ ਵੀ ਅਸੀਂ ਇਸ ਹਫਤੇ 100 ਤੋਂ ਵੱਧ ਪੌਦੇ ਲਗਾ ਰਹੀਆਂ ਹਨ। ਮੇਲੇ ਨੂੰ ਮਨਾਉਣ ਵਿੱਚ ਦਰਸ਼ਨ ਸਿੰਘ ਕੋਟ ਫੱਤਾ ਸਾਬਕਾ ਵਿਧਾਇਕ, ਬਲਜੀਤ ਸਿੰਘ ਐਮ.ਸੀ, ਚਮਕੌਰ ਮਾਨ ,ਪਵਿੱਤਰ ਕੌਰ, ਭੁਪਿੰਦਰ ਕੌਰ ,ਰਾਜਦੇਵ ਕੌਰ ਸਿੱਧੂ, ਜਸਵੀਰ ਕੌਰ, ਅਮਨਦੀਪ ਕੌਰ ਏ.ਡੀ.ਏ, ਚਰਨਜੀਤ ਕੌਰ ,ਵੀਰਪਾਲ ਕੌਰ ,ਸੁੱਖੀ ਮਾਹਿਲ, ਸੁਰਿੰਦਰ ਕੌਰ, ਸੁਖਪਾਲ ਕੌਰ, ਰਣਬੀਰ ਕੌਰ, ਲਖਵਿੰਦਰ ਕੌਰ ਨੇ ਵਧੀਆ ਸੇਵਾਵਾਂ ਅਦਾ ਕੀਤੀਆਂ।

ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ

ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਸਥਾਨਕ ਐੱਸ.ਐੱਸ.ਡੀ. ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਲਜ ਵਿਖੇ ’ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਪਰੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮੇਂ ਦੀ ਲੋੜ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੇ ਸਹਿਯੋਗ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਦੇ ਹਮੇਸ਼ਾ ਨਾਲ ਖੜ੍ਹਾ ਹੈ।ਉਨ੍ਹਾਂ ਕਿਹਾ ਕਿ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਵੱਖ-ਵੱਖ ਨਜ਼ਰੀਏ ਪੇਸ਼ ਕਰਦੇ ਹਨ ਤੇ ਕਲਮ ਦੀ ਬਦੌਲਤ ਸਮਾਜ ਨੂੰ ਬਦਲਣ ਦਾ ਬਲ ਰੱਖਦੇ ਹਨ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਮੌਕੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮੁੱਖ ਮਹਿਮਾਨ ਤੋਂ ਇਲਾਵਾ ਸਮਾਗਮ ਵਿੱਚ ਸ਼ਾਮਲ ਪੰਜਾਬ ਦੇ ਨਾਮਵਰ ਕਵੀਆਂ ਅਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਭਰਵਾ ਸੁਆਗਤ ਕੀਤਾ। ਸਮਾਗਮ ਦੀ ਪ੍ਰਧਾਨਗੀ ਸਥਾਪਤ ਸ਼ਾਇਰ ਜਸਵੰਤ ਜ਼ਫ਼ਰ ਨੇ ਕੀਤੀ। ਨਾਮਵਰ ਸ਼ਾਇਰ ਤਰਲੋਚਨ ਲੋਚੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਵੀ ਦਰਬਾਰ ਵਿੱਚ ਸੁਰਿੰਦਰਪ੍ਰੀਤ ਘਣੀਆ, ਕੁਲਦੀਪ ਸਿੰਘ ਬੰਗੀ, ਰਣਬੀਰ ਰਾਣਾ, ਅਮਰਜੀਤ ਸਿੰਘ ਜੀਤ,ਸੁਖਦਰਸ਼ਨ ਗਰਗ, ਜਸਪਾਲ ਜੱਸੀ, ਰਿਸ਼ੀ ਹਿਰਦੇਪਾਲ,ਮਨਜੀਤ ਸੂਖਮ, ਅਮਨ ਦਾਤੇਵਾਸ, ਦਵੀ ਸਿੱਧੂ, ਰਣਜੀਤ ਗੌਰਵ, ਕੰਵਲਜੀਤ ਕੁਟੀ, ਗੁਰਸੇਵਕ ਸਿੰਘ ਬੀੜ ਅਤੇ ਸੰਦੀਪ ਬਿਆਸ ਵਰਗੇ ਸਿਰਮੌਰ ਸ਼ਾਇਰਾਂ ਨੇ ਸ਼ਿਰਕਤ ਕੀਤੀ ।ਕਵੀਆਂ ਨੇ ਵੱਖ-ਵੱਖ ਰੰਗਾਂ ਦੀ ਬਾਤ ਪਾ ਕੇ ਸਮਾਂ ਇੰਜ ਬੰਨਿਆ ਕਿ ਸਰੋਤੇ ਉਸ ਵਿੱਚ ਮੁਗਧ ਹੋ ਗਏ। ਮੰਚ ਸੰਚਾਲਨ ਰਿਸ਼ੀ ਹਿਰਦੇਪਾਲ ਨੇ ਕੀਤਾ ।

ਐੱਸ.ਐੱਸ.ਡੀ. ਗਰਲਜ਼ ਕਾਲਜ ਚ ਸਕਿੱਲ ਹੱਬ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਕੀਤਾ ਉਦਘਾਟਨ

ਤਰਲੋਚਨ ਲੋਚੀ ਨੇ ਕਵਿਤਾ ਨੂੰ ਤਰੰਨਮ ਵਿੱਚ ਗਾ ਕੇ ਸਰੋਤਿਆਂ ਨੂੰ ਵਾਹ-ਵਾਹ ਕਹਿਣ ’ਤੇ ਮਜਬੂਰ ਕਰ ਦਿੱਤਾ। ਸੁਖਦਰਸ਼ਨ ਗਰਗ ਰੁਬਾਈ ਪੇਸ਼ ਕੀਤੀ ਅਤੇ ਬਾਕੀ ਕਵੀਆਂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਸਾਹਿਤਕ ਰੰਗ ਬਿਖੇਰੇ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਕਵੀ ਜਸਵੰਤ ਜ਼ਫ਼ਰ ਨੇ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਵਿੱਦਿਅਕ ਸੰਸਥਾਵਾਂ ਵਿੱਚ ਅਜਿਹੇ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਜੋ ਉੱਦਮ ਕਰ ਰਿਹਾ ਹੈ, ਉਹ ਕਾਬਿਲ- ਏ- ਤਾਰੀਫ਼ ਹੈ। ਉਹਨਾਂ ਆਏ ਹੋਏ ਕਵੀਆਂ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਨੂੰ ਖ਼ੂਬ ਸਰਾਹਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਕਹਾਣੀਕਾਰ ਜਸਪਾਲ ਮਾਨਖੇੜਾ, ਆਲੋਚਕ ਗੁਰਦੇਵ ਖੋਖਰ ਅਤੇ ਪ੍ਰੋਫੈਸਰ ਸ਼ੁਭ ਪ੍ਰੇਮ ਤੋਂ ਇਲਾਵਾ ਕਾਲਜ ਦੇ ਪੰਜਾਬੀ ਵਿਭਾਗ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਮੌਕੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

0

ਕੈਬਨਿਟ ਮੰਤਰੀ ਬਲਜੀਤ ਕੌਰ ਲਹਿਰਾਉਣਗੇ ਤਿਰੰਗਾ
ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਤੋਂ ਸਲਾਮੀ ਵੀ ਲਈ ਗਈ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਪ੍ਰੇਡ ਕਮਾਂਡਰ ਵਨੀਤ ਅਹਿਲਾਵਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਫੁੱਲ ਡਰੈਸ ਰਿਹਰਸਲ ਦੌਰਾਨ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਅਤੇ ਗਾਈਡ ਦੀਆਂ ਟੁੱਕੜੀਆਂ ਵਲੋਂ ਪ੍ਰੇਡ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਜਿੱਥੇ ਪੀ.ਟੀ. ਸ਼ੋਅ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੱਖ-ਵੱਖ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪੜੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਰਿਹਰਸਲ ਮੌਕੇ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਏਡੀਸੀ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ, ਏਡੀਸੀ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਐਸਡੀਐਮ ਮੈਡਮ ਇਨਾਯਤ, ਏਸੀ (ਜਨਰਲ) ਪੰਕਜ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਕਰਮਚਾਰੀ ਆਦਿ ਹਾਜ਼ਰ ਸਨ।

ਹਰਿਆਣਾ ਸਰਕਾਰ ਦਾ ਤੋਹਫ਼ਾ: ਆਯੂਸ਼ਮਾਨ ਕਾਰਡ ਬਣਾਉਣ ਲਈ ਆਮਦਨ ਹੱਦ 3 ਲੱਖ ਕਰਨ ਦਾ ਐਲਾਨ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਗਸਤ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਲੋਕਾਂ ਨੂੰ 15 ਅਗਸਤ ਦੇ ਮੌਕੇ ’ਤੇ ਇਕ ਤੋਹਫਾ ਦਿੰਦਿਆਂ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀ ਆਮਦਨ ਸੀਮਾ 1 ਲੱਖ 80 ਹਜਾਰ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੀਏਮ ਨੇ ਇਹ ਵੀ ਐਲਾਨ ਕੀਤਾ ਕਿ ਭਵਿੱਖ ਵਿਚ ਸੂਬੇ ਦੀ ਹਰ ਪੰਚਾਇਤ ਦਾ ਹਿਸਾਬ-ਕਿਤਾਬ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਓ) ਨੂੰ ਰੱਖਨਾ ਹੋਵੇਗਾ। ਇਸ ਤੋਂ ਪਹਿਲਾਂ ਪੰਚਾਇਤ ਪੱਧਰ ਦਾ ਲੇਖਾ ਜੋਖਾ ਗ੍ਰਾਮ ਸਕੱਤਰ ਹੀ ਦੇਖਦਾ ਸੀ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਮੁੱਖ ਮੰਤਰੀ ਨੇ ਇਹ ਦੋ ਮੁੱਖ ਐਲਾਨ ਯਮੁਨਾਨਗਰ ਜਿਲ੍ਹਾ ਦੇ ਪਿੰਡ ਬਕਾਨਾ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਅੱਜ ਕੀਤੇ ਹਨ। ਜਨਸੰਵਾਦ ਪ੍ਰੋਗ੍ਰਾਮ ਵਿਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇੇ ਕਿਹਾ ਕਿ 1 ਮਹੀਨੇ ਦੇ ਲਈ ਆਯੂਸ਼ਮਾਨ ਕਾਰਡ ਬਨਾਉਣ ਲਈ ਪੋਰਟਲ ਖੋਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੇਂ ਐਲਾਨ ਨਾਲ 8 ਲੱਖ ਨਵੇਂ ਪਰਿਵਾਰਾਂ ਦੇ ਇਸ ਯੋਜਨਾ ਵਿਚ ਸ਼ਾਮਿਲ ਹੋਣ ਦਾ ਅੰਦਾਜਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਕੋਈ ਪ੍ਰੀਮੀਅਮ ਨਹੀਂ ਦੇਣਾ ਪਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਪਰ ਜਿਨ੍ਹਾਂ ਲੋਕਾਂ ਦੀ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਵੇਗੀ ਉਸ ਪਰਿਵਾਰ ਨੂੰ ਸਿਰਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਹੋਵੇਗਾ।ਉਨ੍ਹਾਂ ਨੇ ਦਸਿਆ ਕਿ ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਵਿਚ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ ਲਗਭਗ 38 ਲੱਖ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਹਰਿਆਣਾ ਸਰਕਾਰ ਆਯੂਸ਼ਮਾਨ ਭਾਰਤ ਯੋਜਨਾ ਤਹਿਤ 500 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਇਸ ਮੌਕੇ ’ਤੇ ਸਾਂਸਦ ਨਾਇਬ ਸੈਨੀ, ਸਾਬਕਾ ਮੰਤਰੀ ਕਰਣਦੇਵ ਕੰਬੋਜ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਵੱਲੋੰ ਮੋਰਚੇ ਦੇ ਆਗੂਆਂ ਨਾਲ਼ ਕੀਤੀ ਮੀਟਿੰਗ ਰਹੀ ਬੇਸਿੱਟਾ

0

ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 12 ਅਗਸਤ :ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਪਟਿਆਲਾ ਵੱਲੋਂ 15 ਅਗਸਤ ਦੇ ਪ੍ਰੋਗਰਾਮ ਨੂੰ ਵੇਖਦੇ ਹੋਏ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਕੁਲਦੀਪ ਸਿੰਘ ਬੁੱਢੇਵਾਲ,ਬਲਵਿੰਦਰ ਸਿੰਘ ਸੈਣੀ,ਟੇਕ ਚੰਦ ਅਤੇ ਸੰਦੀਪ ਸਿੰਘ ਨਾਲ਼ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਮੋਰਚਾ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਵੱਲੋਂ ਮੋਰਚੇ ਦੇ ਆਗੂਆਂ ਨੂੰ ਆਪਣਾ 15 ਅਗਸਤ ਵਾਲਾ ਪ੍ਰੋਗਰਾਮ ਮੁਲਤਵੀ ਕਰਨ ਲਈ ਆਖਿਆ ਗਿਆ

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਜਿਸ ਦੇ ਸੰਬੰਧ ਵਿੱਚ ਮੋਰਚੇ ਦੇ ਆਗੂਆਂ ਵੱਲੋੰ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਨੂੰ ਦੱਸਿਆ ਗਿਆ ਕਿ ਅਸੀਂ ਪਿਛਲੇ ਡੇਢ ਸਾਲ ਦੇ ਅਰਸੇ ਤੋਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਦੀ ਮੰਗ ਕਰਦੇ ਆ ਰਹੇ ਹਾਂ।ਇਸ ਅਰਸੇ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ 15 ਵਾਰ ਮੋਰਚੇ ਨੂੰ ਲਿਖਤੀ ਤੌਰ ਤੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਪਰ ਐਨ ਮੌਕੇ ਤੇ ਜਾਕੇ ਜਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਜਾਦਾ ਰਿਹਾ ਹੈ।ਇਹ ਇਨਕਾਰ ਸਿਰਫ ਮੀਟਿੰਗ ਰੱਦ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਵਾਰ-ਵਾਰ ਮੋਰਚੇ ਦੇ ਆਗੂਆਂ ਨੂੰ ਜਲੀਲ ਵੀ ਕੀਤਾ ਜਾਂਦਾ ਰਿਹਾ।ਜਿਸ ਦੇ ਸੰਬੰਧ ਵਿੱਚ ਆਗੂਆਂ ਵੱਲੋੰ ਡੀਸੀ ਪਟਿਆਲਾ ਨੂੰ ਆਖਿਆ ਗਿਆ ਕਿ ਇਹ ਸਿਰਫ ਇਕੱਲਾ ਮੁੱਖ ਮੰਤਰੀ ਪੰਜਾਬ ਦਾ ਕੰਮ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਪਟਿਆਲਾ ਵੀ ਸ਼ਾਮਿਲ ਹਨ।

ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ

ਆਪਣੇ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੀ ਲਿਖਤੀ ਗਰੰਟੀ ਦਿੱਤੀ ਸੀ ਪਰ ਲਿਖਤੀ ਗਰੰਟੀ ਦੇਣ ਦੇ ਬਾਵਜੂਦ ਵੀ ਮੀਟਿੰਗ ਕਰਵਾਉਣ ਦੇ ਵਿੱਚ ਅਸਫਲ ਰਹੇ। ਇਸ ਦੇ ਸਬੰਧ ਵਿੱਚ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ 13 ਅਗਸਤ ਤੱਕ ਮੀਟਿੰਗ ਕਰਨ ਤੇ ਜੇ ਮੀਟਿੰਗ ਨਹੀਂ ਕਰਦੇ ਤਾਂ ਅਸੀਂ ਪ੍ਰੋਗਰਾਮ ਨੂੰ ਲਾਗੂ ਕਰਾਗੇ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਮੂਹ ਆਗੂਆਂ ਨੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 15 ਅਗਸਤ ਦੇ ਸੰਘਰਸ਼ ਦੀ ਸਫਲਤਾ ਲਈ ਕਮਰਕੱਸੇ ਕਰਕੇ ਜੁੱਟ ਜਾਣ ਤਾਂ ਜੋ ਮੁੱਖ ਮੰਤਰੀ ਨੂੰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਮਜਬੂਰ ਕੀਤਾ ਜਾ ਸਕੇ!

ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ: 11 ਅਗੱਸਤ ਦੀ ਤੜਕਸਾਰ ਬਠਿੰਡਾ ਸ਼ਹਿਰ ਵਿਚ ਪੈਂਦੇ ਥਾਣਾ ਕੈਂਟ ’ਚ ਪੰਜ ਨੌਜਵਾਨਾਂ ਵਲੋਂ ਨਾਕਾ ਤੋੜਣ ਕੇ ਭੱਜਣ ਅਤੇ ਪੁਲਿਸ ਮੁਲਾਜਮ ਉਪਰ ਗੱਡੀ ਚੜਾ ਕੇ ਉਸਦੀ ਰਾਈਫ਼ਲ ਖੋਹਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਅੱਜ ਇੱਕ ਹੋਰ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਮੁਲਜਮ ਦਾ ਨਾਂ ਹਰਮਨ ਗਹਿਰੀ ਦਸਿਆ ਜਾ ਰਿਹਾ ਹੈ। ਜਦੋਕਿ ਇਸ ਮਾਮਲੇ ਵਿਚ ਘਟਨਾ ਦੇ ਕੁੱਝ ਘੰਟਿਆਂ ਬਾਅਦ ਹੀ ਦਿੱਲੀ ਵੱਲ ਭੱਜੇ ਤਿੰਨ ਮੁਲਜਮਾਂ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ , ਸੁਰਜੀਤ ਸਿੰਘ ਉਰਫ ਸੋਨੂੰ ਵਾਸੀ ਜੋਗੀ ਨਗਰ ਬਠਿੰਡਾ ਨੂੰ ਸੀਆਈਏ-1 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਸੀ।ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਮਿਲਿਆ ਦਸਿਆ ਜਾ ਰਿਹਾ ਹੈ।

ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ

ਇਸਤੋਂ ਇਲਾਵਾ ਫ਼ਰਾਰ ਹੋੲੈ ਇੱਕ ਹੋਰ ਨੌਜਵਾਨ ਦਾ ਨਾਂ ਵਿਸਾਲ ਦਸਿਆ ਜਾ ਰਿਹਾ ਹੈ, ਜਿਸਨੂੰ ਫ਼ੜਣ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸ ਘਟਨਾ ਵਿਚ ਵਰਤੀ ਕਾਰ ਨੂੰ ਵੀ ਬਰਾਮਦ ਕਰ ਲਿਆ ਸੀ। ਪ੍ਰੰਤੂ ਕਥਿਤ ਦੋਸੀਆਂ ਵਲੋਂ ਖੋਹੀ ਰਾਈਫ਼ਲ ਦੀ ਹਾਲੇ ਤੱਕ ਪੁਲਿਸ ਵਲੋਂ ਭਾਲ ਜਾਰੀ ਹੈ। ਪੁਲਿਸ ਵਿਭਾਗ ਦੇ ਸੂਤਰਾਂ ਮੁਤਾਬਕ ਸਰਕਾਰੀ ਰਾਈਫ਼ਲ ਦੀ ਖੋਜ ਲਈ ਵੀ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਅਤੇ ਖ਼ਾਸ ਕਰ ਜਿਸ ਇਲਾਕੇ ਵੱਲ ਮੁਲਜਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜੇ ਸਨ, ਫ਼ਰੋਲੇ ਜਾ ਰਹੇ ਹਨ। ਪੁਲਿਸ ਅਧਿਕਾਰੀ ਇਸ ਰਾਈਫ਼ਲ ਨੂੰ ਲੱਭਣ ਲਈ ਇਸ ਐਂਗਲ ਤੋਂ ਵੀ ਜਾਂਚ ਰਹੇ ਹਨ ਕਿ ਮੁਲਜਮਾਂ ਦੇ ਭੱਜਣ ਸਮੇਂ ਕਾਰ ਦੇ ਬੋਰਨਟ ਵਿਚ ਫ਼ਸੀ ਇਹ ਰਾਈਫ਼ਲ ਰਾਸਤੇ ਵਿਚ ਡਿੱਗ ਪਈ ਹੋਵੇ ਤੇ ਇਸਨੂੰ ਕਿਸੇ ਹੋਰ ਵਿਅਕਤੀ ਨੂੰ ਚੁੱਕ ਲਿਆ ਹੋਵੇ, ਜਿਸਦੇ ਚੱਲਦੇ ਇਸਦੇ ਲਈ ਸੀਸੀਟੀਵੀ ਫ਼ੁਟੇਜ ਦੇ ਰਾਹੀਂ ਮਹੱਤਵਪੂਰਨ ਸੁਰਾਗ ਪੁਲਿਸ ਹੱਥ ਲੱਗ ਸਕਦੇ ਹਨ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਦਸਣਾ ਬਣਦਾ ਹੈ ਕਿ ਇਸ ਘਟਨਾ ਵਿਚ ਕਾਲੇ ਰੰਗ ਦੀ ਸਕੋਡਾ ਕਾਰ ਵਿਚ ਸਵਾਰ ਨੌਜਵਾਨਾਂ ਨੇ ਪੁਲਿਸ ਦਾ ਨਾਕਾ ਤੋੜਣ ਤੋਂ ਪਹਿਲਾਂ ਭੁੱਚੋਂ ਰੋਡ ’ਤੇ ਇੱਕ ਡਾਕਟਰ ਦੀ ਕਾਰ ਖੋਹਣ ਦੀ ਕੋਸਿਸ ਕੀਤੀ ਸੀ। ਇਸਤੋਂ ਇਲਾਵਾ ਇੱਕ ਹੋਰ ਕਾਰ ਸਵਾਰਾਂ ਨੂੰ ਵੀ ਲੁੱਟਣ ਦੀ ਕੋਸਿਸ ਕੀਤੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਇਸ ਘਟਨਾ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸੀਆਂ ਵਿਰੁਧ ਮੁੱਕਦਮਾ ਨੰਬਰ 104 ਮਿਤੀ 11.8.2023 ਅ/ਧ 395,307,332,353,186 ਆਈ.ਪੀ.ਸੀ ਤਹਿਤ ਦਰਜ ਕਰ ਲਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗ੍ਰਿਫਤਾਰ ਕੀਤੇ ਕਥਿਤ ਦੋਸੀਆਂ ਸੋਨੂੰ ਅਤੇ ਵਿਵੇਕ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

0

ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ: ਮਹੱਲਾ ਕਲੀਨਿਕ ਅੰਦਰ ਠੇਕੇ ’ਤੇ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਨੂੰ ਪ੍ਰਸੂਤਾ ਛੁੱਟੀ ਨਾ ਮਿਲਣ ਕਾਰਨ ਬਠਿੰਡਾ ਜ਼ਿਲ੍ਹੇ ’ਚ ਮੈਰਿਟ ਹੋਲਡਰ ਲੜਕੀ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਅੱਖਾਂ ਵਿਚੋਂ ਹੰਝੂ ਕੇਰਦੀ ਨਜਦੀਕੀ ਪਿੰਡ ਕੋਟਸਮੀਰ ਦੀ ਹਰਪ੍ਰੀਤ ਕੌਰ ਮੁੜ ਨੌਕਰੀ ’ਤੇ ਜੁਆਇੰਨ ਕਰਨ ਲਈ ਅਪਣੀ ਸਵਾ ਮਹੀਨੇ ਦੀ ਛੋਟੀ ਬੱਚੀ ਨਾਲ ਦਰ-ਦਰ ਠੋਕਰਾ ਖ਼ਾਣ ਲਈ ਮਜਬੂਰ ਹੋਈ ਪਈ ਹੈ। ਭਾਵੁਕ ਹੋ ਕੇ ਅਪਣਾ ਦੁੱਖੜਾ ਦਸਦਿਆਂ ਹਰਪ੍ਰੀਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀ ਛੋਟੀ ਬੱਚੀ ਦਾ ਵਾਸਤਾ ਦਿੰਦਿਆਂ ਨਿਯਮਾਂ ’ਚ ਸੋਧ ਕਰਕੇ ਉਸ ਵਰਗੀਆਂ ਸੈਕੜੇ ਮਾਵਾਂ ਦੀ ਬਾਂਹ ਫ਼ੜਣ ਦੀ ਅਪੀਲ ਕੀਤੀ ਹੈ।

ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ

ਮੁੱਖ ਮੰਤਰੀ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਫ਼ਰਵਾਹੀ ਦੀ ਹਰਪ੍ਰੀਤ ਕੌਰ ਨੇ ਅਪਣੀ ਦਰਦ ਕਹਾਣੀ ਦਸਦਿਆਂ ਕਿਹਾ ਕਿ ਉਸਦਾ ਵਿਆਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਵਿਖੇ ਹੋਇਆ ਸੀ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨਾਂ ਦੇ ਘਰ ਨਜਦੀਕ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਖੋਲੇ ਮੁਹੱਲਾ ਕਲੀਨਿਕਾਂ ਵਿਚ ਨਿਕਲੀਆਂ ਪੋਸਟਾਂ ਵਿਚ ਉਸਨੇ ਪੂਰੇ ਜ਼ਿਲ੍ਹੇ ਵਿਚ ਤੀਜੇ ਸਥਾਨ ’ਤੇ ਰਹਿ ਅਗਸਤ 2022 ਵਿਚ ਕਲੀਨੀਕਲ ਸਹਾਇਕ ਦੀ ਨੌਕਰੀ ਪ੍ਰਾਪਤ ਕੀਤੀ ਅਤੇ ਉਸਦੀ ਪੋਸਟਿੰਗ ਰਾਮਾ ਪਿੰਡ ਵਿਚ ਹੋਈ। ਜਿੱਥੇ ਉਸਨੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ। ਇਸ ਦੌਰਾਨ ਉਹ ਗਰਭਵਤੀ ਹੋ ਗਈ ਤੇ ਉਸਨੇ 9 ਮਹੀਨਿਆਂ ਤੋਂ ਸਿਰਫ਼ ਦਸ ਦਿਨ ਪਹਿਲਾਂ 20 ਜੂਨ 2023 ਨੂੰ ਦੋ ਮਹੀਨਿਆਂ ਦੀ ਜਣੇਪਾ ਛੁੱਟੀ ਲਈ ਐਸ.ਐਮ.ਓ ਨੂੰ ਅਰਜੀ ਦੇ ਦਿੱਤੀ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

1 ਜੁਲਾਈ 2023 ਨੂੰ ਵੱਡੇ ਅਪਰੇਸ਼ਨ ਨਾਲ ਉਸਦੀ ਕੁੱਖ ਵਿਚੋਂ ਬੱਚੀ ਨੇ ਜਨਮ ਲਿਆ। ਹਾਲੇ ਉਹ ਤੁਰਨ-ਫ਼ਿਰਨ ਜੋਗੀ ਵੀ ਨਹੀਂ ਹੋਈ ਸੀ ਕਿ 18 ਜੁਲਾਈ ਨੂੰ ਉਸਨੂੰ ਫ਼ੋਨ ਆਇਆ ਕਿ ਉਸਨੂੰ ਇੰਨ੍ਹੀ ਲੰਮੀ ਛੁੱਟੀ ਨਹੀਂ ਮਿਲ ਸਕਦੀ, ਜਿਸਦੇ ਚੱਲਦੇ ਉਹ ਦੁਬਾਰਾ ਨੌਕਰੀ ਜੁਆਇੰਨ ਨਹੀਂ ਕਰ ਸਕੇਗੀ। ਫ਼ੋਨ ਆਉਣ ਤੋਂ ਦੂਜੇ ਦਿਨ ਬਾਅਦ ਹੀ ਉਹ ਰਾਮਾ ਮੰਡੀ ਦੀ ਐਸਐਮਓ ਕੋਲ ਪੁੱਜੀ, ਪ੍ਰੰਤੂ ਉਨ੍ਹਾਂ ਕੋਈ ਬਾਂਹ ਨਹੀਂ ਫ਼ੜਾਈ ਤੇ ਉਹ ਸਿਵਲ ਸਰਜਨ ਦਫ਼ਤਰ ਆ ਗਈ। ਇੱਥੇ ਵੀ ਕਾਫ਼ੀ ਦਿਨਾਂ ਦੀ ਭੱਜ ਦੋੜ ਤੋਂ ਬਾਅਦ 27 ਜੁਲਾਈ ਨੂੰ ਉਸਨੂੰ ਦੁਬਾਰਾ ਜੁਆਇੰਨ ਕਰਵਾ ਲਿਆ ਗਿਆ ਪ੍ਰੰਤੂ ਅਚਾਨਕ 3 ਅਗੱਸਤ ਨੂੰ ਉਸਨੂੰ ਇੱਕ ਪੱਤਰ ਜਾਰੀ ਕਰਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਕਿ ਮੁਹੱਲਾ ਕਲੀਨਕਾਂ ਵਿਚ ਭਰਤੀ ਕੀਤੇ ਮਹਿਲਾ ਸਟਾਫ਼ ਨੂੰ ਜਣੇਪਾ ਛੁੱਟੀ ਦੇਣ ਦਾ ਕੋਈ ਨਿਯਮ ਨਹੀਂ ਹੈ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

ਸਰਕਾਰ ਅੱਗੇ ਝੋਲੀ ਅੱਡਦਿਆਂ ਹਰਪ੍ਰੀਤ ਕੌਰ ਨੇ ਕਿਹਾ ਕਿ ‘‘ ਕੀ ਉਸਨੇ ਮਾਂ ਬਣਕੇ ਕੋਈ ਗੁਨਾਹ ਕਰ ਲਿਆ ਹੈ ਕਿਉਕਿ ਹਰ ਔਰਤ ਦਾ ਵਿਆਹ ਤੋਂ ਬਾਅਦ ਮਾਂ ਬਣਨ ਦਾ ਸੁਪਨਾ ਹੁੰਦਾ ਹੈ। ’’ ਇਸ ਲੜਕੀ ਨੇ ਦਸਿਆ ਕਿ ਉਹ ਅਪਣੇ ਪਤੀ ਤੇ ਭਰਾ ਨਾਲ ਮਿਲਕੇ ਕਈ ਵਾਰ ਚੰਡੀਗੜ੍ਹ ਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਵੀ ਨੌਕਰੀ ਜੁਆਇੰਨ ਕਰਵਾਉਣ ਦੀ ਮੰਗ ਕਰ ਚੁੱਕੀ ਹੈ ਪ੍ਰੰਤੂ ਉਸਦੀ ਬਾਂਹ ਨਹੀਂ ਫ਼ੜੀ ਜਾ ਰਹੀ ਹੈ। ਹਰਪ੍ਰੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਸਦੀ ਸੁਣਵਾਈ ਕਰਨ ਕਿਉਂਕਿ ਉਸਨੇ ਬੱਚੀ ਨੂੰ ਜਨਮ ਦੇ ਕੇ ਕੋਈ ਗੁਨਾਹ ਨਹੀਂ ਕੀਤਾ ਹੈ ਕਿ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਉਧਰ ਐਸਐਮਓ ਰਾਮਾ ਡਾ ਅਲਕਾ ਗਰਗ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ‘‘ ਮੁਹੱਲਾ ਕਲੀਨਿਕਾਂ ’ਚ ਭਰਤੀ ਕੀਤੇ ਜਾ ਰਹੇ ਮੁਲਾਜਮਾਂ ਨੂੰ ਤਿੰਨ ਦਿਨਾਂ ਤੋਂ ਵੱਧ ਛੁੱਟੀ ਦੇਣ ਦਾ ਕੋਈ ਪ੍ਰਵਾਧਾਨ ਨਹੀਂ ਹੈ, ਜਿਸਦੇ ਚੱਲਦੇ ਇਸ ਲੜਕੀ ਨੂੰ ਵੀ ਲੰਮੀ ਛੁੱਟੀ ਕਾਰਨ ਨੌਕਰੀ ਤੋਂ ਹਟਾਇਆ ਗਿਆ ਹੈ। ’’

ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਗਸਤ: ਪੰਜਾਬ ਸਰਕਾਰ ਵੱਲੋਂ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੀ ਉਸਾਰੀ ਲਈ ਚਾਲੂ ਵਿੱਤੀ ਸਾਲ 2023-24 ਲਈ 10.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਥੇ ਕੀਤਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਓਲਡ ਏਜ ਹੋਮ ਦੀ ਸਕੀਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਚਲਾਈ ਜਾ ਰਹੀ ਹੈ।ਵਿਭਾਗ ਵੱਲੋਂ ਦਾ ਮੈਂਨਟੇਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ, 2007 ਸੈਕਸ਼ਨ 19 ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੀਨੀਅਰ ਸਿਟੀਜ਼ਨ ਸਥਾਪਿਤ ਕੀਤੇ ਜਾਣੇ ਹਨ।

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਸਦ ਦੇ ਬਾਹਰ ਲੋਹੇ ਦੀਆਂ ਜ਼ੰਜੀਰਾਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਕੇਂਦਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਇਸ ਐਕਟ ਤਹਿਤ, ਬੇਸਹਾਰਾ ਸੀਨੀਅਰ ਨਾਗਰਿਕਾਂ ਲਈ ਓਲਡ ਏਜ ਹੋਮ ਦਾ ਪ੍ਰਬੰਧਨ ਕਰਨ ਅਤੇ ਲੋੜਵੰਦ ਬਜ਼ੁਰਗਾਂ ਅਤੇ ਕਮਜ਼ੋਰਾਂ ਨੂੰ ਪਨਾਹ ਦੇਣ ਦੀ ਵਿਵਸਥਾ ਹੈ੍ਟ ਬਜ਼ੁਰਗਾਂ ਦੀ ਦੇਖਤਾਲ ਕਰਨ ਤੋਂ ਇਲਾਵਾ, ਇਨ੍ਹਾਂ ਬਜ਼ੁਰਗਾਂ ਨੂੰ ਭੋਜਨ, ਕੱਪੜੇ, ਰਿਹਾਇਸ਼ ਅਤੇ ਡਾਕਟਰੀ ਸਹੂਲਤਾਂ ਵੀ ਮੁਫਤ ਪ੍ਰਦਾਨ ਕੀਤੀਆਂ ਜਾਣ ਦੀ ਵਿਵਸਥਾ ਹੈ। ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਉਸਾਰੇ ਜਾਣ ਵਾਲੇ 3.5 ਏਕੜ (29353 ਵਰਗ ਗਜ਼) ਬਿਰਧ ਘਰ ਦੀ ਸਮਰੱਥਾ 72 ਲਾਭਪਾਤਰੀ ਲਈ 24 ਕਮਰੇ ਦਾ ਉਪਬੰਧ ਹੈ। ਇਸ ਦਾ 60 % ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿਖੇ ਉਸਾਰੇ ਜਾਣ ਵਾਲੇ 26 ਕਨਾਲ 17 ਮਰਲੇ (31827 ਵਰਗ ਗਜ਼) ਸੀਨੀਅਰ ਸਿਟੀਜ਼ਨ ਹੋਮ ਦੀ ਸਮਰੱਥਾ 72 ਲਾਭਪਾਤਰੀ ਲਈ 24 ਕਮਰਿਆਂ ਦਾ ਉਪਬੰਧ ਹੈ। ਇਸ ਬਿਰਧ ਘਰ ਦਾ 82 % ਕੰਮ ਮੁਕੰਮਲ ਹੋ ਚੁੱਕਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਵੱਖ – ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਬਜ਼ੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਫੰਡਾਂ ਦੀ ਕੁਸ਼ਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ।

ਐੱਸ.ਐੱਸ.ਡੀ. ਗਰਲਜ਼ ਕਾਲਜ ਚ ਸਕਿੱਲ ਹੱਬ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਕੀਤਾ ਉਦਘਾਟਨ

0

ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ :ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਸ਼ੁਰੂ ਕੀਤੀ PMKVY 4.0 ਯੋਜਨਾ ਤਹਿਤ ਸਕਿੱਲ ਹੱਬ (ਪ੍ਰਧਾਨ ਮੰਤਰੀ ਕੌਸ਼ਲ ਕੇਂਦਰ) ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਐੱਸ.ਐੱਸ.ਡੀ.ਜੀ.ਜੀ.ਸੀ. ਐਡਵੋਕੇਟ ਸੰਜੇ ਗੋਇਲ ਅਤੇ ਜ਼ਿਲ੍ਹਾ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ਼੍ਰੀਮਤੀ ਗਗਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕਿੱਲ ਹੱਬ ਪਹਿਲਕਦਮੀ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਲਜ ਨੇ ਵਿਦਿਆਰਥੀਆਂ ਨੂੰ ਹੁਨਰ ਦੀ ਪਹਿਲੀ ਸਿਖਲਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜ ਹੁਨਰ ਕੋਰਸ ਸ਼ੁਰੂ ਕੀਤੇ ਹਨ ਤਾਂ ਜੋ ਉਹ ਆਪਣੇ ਖੁਦ ਦੇ ਸਟਾਰਟ-ਅੱਪ ਲਈ ਜਾ ਸਕਣ ਅਤੇ ਸਫਲ ਉੱਦਮੀ ਬਣ ਸਕਣ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਇਸ ਦੌਰਾਨ ਸ਼੍ਰੀਮਤੀ ਗਗਨ ਸ਼ਰਮਾ ਨੇ ਸਕਿੱਲ ਹੱਬ ਪਹਿਲਕਦਮੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਇਸ ਪਹਿਲਕਦਮੀ ਲਈ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਵਧਾਈ ਵੀ ਦਿੱਤੀ। ਇਸ ਦੌਰਾਨ ਵੱਖ-ਵੱਖ ਹੁਨਰ ਕੋਰਸਾਂ ਦੇ ਵਿਦਿਆਰਥੀਆਂ ਨੇ ਸਟੇਜ ’ਤੇ ਵੱਖ-ਵੱਖ ਆਈਟਮਾਂ ਦਾ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਨੋਡਲ ਅਫ਼ਸਰ, ਸਕਿੱਲ ਹੱਬ ਡਾ. ਅੰਜੂ ਗਰਗ, ਵਿਕਾਸ ਗਰਗ, ਸਕੱਤਰ ਐਸ.ਐਸ.ਡੀ.ਡਬਲਿਊ.ਆਈ.ਟੀ., ਦੁਰਗੇਸ਼ ਜਿੰਦਲ ਸਕੱਤਰ ਐਸ.ਐਸ.ਡੀ ਕਾਲਜ ਆਫ਼ ਐਜੂਕੇਸ਼ਨ, ਸ਼੍ਰੀਮਤੀ ਮੋਨਿਕਾ ਕਪੂਰ, ਸ਼੍ਰੀਮਤੀ ਰਸ਼ਮੀ ਤਿਵਾੜੀ, ਸ਼੍ਰੀਮਤੀ ਰੇਖਾ ਰਾਣੀ, ਸ਼੍ਰੀਮਤੀ ਦਿਵਿਆ ਜਿੰਦਲ, ਸ਼੍ਰੀਮਤੀ ਸ਼ਿਜ਼ਾ ਬਜਾਜ, ਸ਼੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਨੇਹਾ ਭੰਡਾਰੀ, ਸ਼੍ਰੀਮਤੀ ਹਰਜਿੰਦਰ ਕੌਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

ਆਮ ਲੋਕਾਂ ਨਾਲ ਨੇੜਤਾ ਬਣਾਉਣ ਲਈ ਸ਼ੁਰੂ ਹੋਇਐ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ : ਸਪੀਕਰ ਸੰਧਵਾਂ

0

ਕਿਹਾ, ਹਲਕੇ ਦੇ ਲੋਕਾਂ ਨੂੰ ਮਿਲ ਕੇ ਸ਼ਿਕਾਇਤਾਂ ਸੁਣ ਕੇ ਮਿਲਦਾ ਹੈ ਵੱਖਰਾ ਹੀ ਆਨੰਦ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 12 ਅਗਸਤ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨਾਲ ਨੇੜਤਾ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲੋਕਾਂ ਨੂੰ ਮਿਲਣ ਦਾ ਆਨੰਦ ਹੀ ਵੱਖਰਾ ਹੈ, ਜਿੱਥੇ ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਸਬੰਧਤ ਵਿਭਾਗ ਦੇ ਅਧਿਕਾਰੀ ਦੀ ਕਾਰਗੁਜਾਰੀ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਹਨਾਂ ਅੱਜ ਸਥਾਨਕ ਨਗਰ ਕੌਂਸਲ ਵਿਖੇ ਸਵੇਰੇ 7:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾ ਦਾ ਤੁਰਤ ਹੱਲ ਕਰਨ ਦੀ ਕੌਸ਼ਿਸ਼ ਕੀਤੀ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਉਹਨਾਂ ਦੱਸਿਆ ਕਿ ਆਪਣੀ ਡਿਊਟੀ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ 26 ਜਨਵਰੀ, 15 ਅਗਸਤ ਜਾਂ ਹੋਰ ਢੁੱਕਵੇਂ ਮੌਕਿਆਂ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰਨਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੇਰਨਾ ਮਿਲ ਸਕੇ ਤੇ ਉਹ ਵੀ ਬਕਾਇਦਾ ਜਿੰਮੇਵਾਰੀ ਨਾਲ ਇਸੇ ਤਰਾਂ ਕੰਮ ਕਰਨ। ਸਪੀਕਰ ਸੰਧਵਾਂ ਨੇ ਆਖਿਆ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਵੀ ਲੋਕ ਆਧਾਰ ਕਾਰਡ ਬਣਵਾਉਣ ਜਾਂ ਉਸ ਵਿੱਚ ਦਰੁਸਤੀ ਕਰਵਾਉਣ ਵਾਲੀਆਂ ਉਲਝਣਾ ਵਿੱਚ ਫਸੇ ਹੋਏ ਹਨ ਤੇ ਸਰਕਾਰੀ ਦਫਤਰਾਂ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਉਂਝ ਉਹਨਾਂ ਆਖਿਆ ਕਿ ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਹਰ ਨਾਗਰਿਕ ਨੂੰ ਸਰਕਾਰੀ ਦਫਤਰਾਂ ਵਿੱਚੋਂ ਜਲੀਲ ਹੋਣ ਤੋਂ ਬਚਾਉਣ ਅਤੇ ਉਹਨਾ ਦੇ ਸਮੇਂ ਜਾਂ ਪੈਸੇ ਦੀ ਬਰਬਾਦੀ ਰੋਕਣ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪਹਿਲ ਦੇ ਆਧਾਰ ’ਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਆਖਿਆ ਕਿ ਸਰਕਾਰ ਅਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਆਮ ਲੋਕਾਂ ਦੀ ਨੇੜਤਾ ਬਣਾਉਣ ਦੇ ਮਕਸਦ ਨਾਲ ਹੀ ‘ਸਰਕਾਰ ਤੁਹਾਡੇ ਦੁਆਰ’ ਪੋ?ਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਭਾਵੇਂ ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਪਰ ਇਸ ਸਬੰਧੀ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਕਿਉਂਕਿ ਸਰਕਾਰ ਤੁਹਾਡੇ ਦੁਆਰ ਪੋ?ਗਰਾਮ ਤਹਿਤ ਹਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਖੁਦ ਪਹੁੰਚਦੇ ਹਨ, ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ ਪਰ ਲੋਕਾਂ ਦੀ ਹਾਜਰੀ ਤਸੱਲੀਬਖਸ਼ ਨਹੀਂ ਹੁੰਦੀ।

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਸਦ ਦੇ ਬਾਹਰ ਲੋਹੇ ਦੀਆਂ ਜ਼ੰਜੀਰਾਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਕੇਂਦਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਉਹਨਾਂ ਆਖਿਆ ਕਿ ਅਜਿਹੇ ਪੋ?ਗਰਾਮਾਂ ਦਾ ਲਾਭ ਲੈਣ ਲਈ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ, ਕਿਉਂਕਿ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਵਿੱਚ ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਅਤੇ ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ, ਕਿਸੇ ਨਾਲ ਵਿਤਕਰੇਬਾਜੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸਮੇਤ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਜਗਤਾਰ ਸਿੰਘ ਜੱਗਾ ਖਾਰਾ, ਮਿੱਠੂ ਅਗਰਵਾਲ, ਮਨਜਿੰਦਰ ਸਿੰਘ ਗੋਪੀ, ਦੀਪਕ ਮੌਂਗਾ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰ ਦੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜਰ ਸਨ।