Home Blog Page 2041

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

19 ਨੂੰ ਭਾਜਪਾ ਅਤੇ ਆਪ ਦੇ ਐਮ.ਪੀਜ਼ ਤੇ ਵਿਧਾਇਕਾਂ ਨੂੰ ਸੌਂਪੇ ਜਾਣਗੇ ਚੇਤਾਵਨੀ ਪੱਤਰ- ਰਾਮਾ
ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਅੱਜ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਇਸਰਖਾਨਾ ਨੇ ਕੀਤੀ ਜਦ ਕਿ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਵੀ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੁਰਮਾਨ ’ਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜੇ ਲਈ 19 ਅਗਸਤ ਨੂੰ ਪੰਜਾਬ ਦੇ ਭਾਜਪਾ ਅਤੇ ਆਪ ਦੇ ਮੈਂਬਰ ਪਾਰਲੀਮੈਂਟਾਂ, ਵਿਧਾਇਕਾਂ ਅਤੇ ਰਾਜ ਸਭਾ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਚੇਤਾਵਨੀ ਪੱਤਰ ਸੌਂਪੇ ਜਾਣਗੇ ਕਿਉਂਕਿ ਹੜ੍ਹਾਂ ਕਰਕੇ ਫ਼ਸਲਾਂ ਦਾ,ਹਰੇ-ਚਾਰੇ, ਪਸ਼ੂਆਂ, ਜ਼ਮੀਨਾਂ ਤੇ ਮਕਾਨਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਮੁਆਵਜ਼ਾ ਜਾਰੀ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਦੌਰਾ ਕਰਨ ਆਈ ਕੇਂਦਰੀ ਟੀਮ ਬਿਨ੍ਹਾਂ ਦਬਾਅ ਤੋਂ ਇਮਾਨਦਾਰੀ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਯੋਗ ਮੁਆਵਜ਼ੇ ਦੀ ਸਿਫਾਰਸ਼ ਕਰੇ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ, ਗੁਰਮੀਤ ਸਿੰਘ ਗੁਰੂਸਰ, ਮਲਕੀਤ ਸੰਦੋਹਾ,ਸੁਖਦੇਵ ਸਿੰਘ ਗੰਗਾ ਨਥਾਣਾ,ਜਗਸੀਰ ਬਰਕੰਦੀ, ਬਲਵਿੰਦਰ ਸਿੰਘ ਸੰਦੋਹਾ, ਬਲਦੇਵ ਸਿੰਘ ਜੱਸੀ ਪੋ ਵਾਲੀ, ਰਾਜੂ ਬਰਕੰਦੀ, ਪਿਸ਼ੌਰਾ ਸੇਖੂ, ਸੁਖਮੰਦਰ ਭਾਗੀਬਾਂਦਰ, ਹਾਕਮ ਸੰਦੋਹਾ, ਅਸ਼ੋਕ ਲੇਲੇਵਾਲਾ, ਬਲਵਿੰਦਰ ਗੰਗਾ, ਮੁਖਤਿਆਰ ਬੱਜੋਆਣਾ, ਗੁਰਮੀਤ ਲੇਲੇਵਾਲਾ, ਗੁਰਦੀਪ ਸਿੰਘ ਚੱਕ, ਸੁਖਪਾਲ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ,ਨੈਬ ਸਿੰਘ, ਬਾਦਲ ਸਿੰਘ, ਸੁਖਵਿੰਦਰ ਸਿੰਘ,ਕੁਲਦੀਪ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਗੁਰਬਿੰਦਰ ਸਿੰਘ, ਬਲਤੇਜ ਸਿੰਘ, ਬੱਬੂ ਬਹਿਣੀਵਾਲ,ਰਾਜੂ ਬਰਕੰਦੀ, ਜਗਦੀਪ ਸਿੰਘ, ਭਿੰਦਰ ਰਾਮਾ, ਸੁਮਿੰਦਰ ਸਿੰਘ , ਜੀਤਾ ਸਿੰਘ, ਤੇਜਾ ਸਿੰਘ, ਬਲਕਾਰ ਸਿੰਘ, ਹਰਿੰਦਰਜੀਤ ਸਿੰਘ, ਸਰਬਜੀਤ ਸਿੰਘ, ਭੋਲਾ ਸਿੰਘ, ਜਗਤਾਰ ਤਾਰਾ, ਅਵਤਾਰ ਸਿੰਘ, ਅਜੈਬ ਖਾਲਸਾ, ਗੁਰਪ੍ਰੀਤ ਕੋਠਾ ਗੁਰੂ, ਕਿਸ਼ੋਰ ਚੰਦ ਕੋਠੇ ਨਾਥੀਆਣਾ, ਹਰਬੰਸ ਚਨਾਰਥਲ, ਦਵਿੰਦਰ ਬੁਰਜ,ਰਜਿੰਦਰ ਬਾਲਿਆਂਵਾਲੀ, ਸੁਖਦੇਵ ਸਿੰਘ,ਬਿੱਲੂ ਬੱਜੋਆਣਾ, ਗੁਰਲਾਲ ਸਿੰਘ, ਜਸਵੀਰ ਸਿੰਘ,ਨੰਦ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ,ਹਰਗੋਬਿੰਦ ਸਿੰਘ ਮਾਇਸਰਖਾਨਾ ਆਦਿ ਹਾਜ਼ਰ ਸਨ।

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਸਦ ਦੇ ਬਾਹਰ ਲੋਹੇ ਦੀਆਂ ਜ਼ੰਜੀਰਾਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਕੇਂਦਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਸੰਸਦ ਆਜ਼ਾਦ ਕਰੋ, ਲੋਕਤੰਤਰ ਮੁਕਤ ਕਰੋ ਦੇ ਲਾਏ ਨਾਅਰੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਗਸਤ: ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਸਰਕਾਰ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਰਿੰਕੂ ਨੇ ਆਪਣੇ ਸਰੀਰ ਨੂੰ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਸੰਸਦ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਸਦ ਨੂੰ ਆਜ਼ਾਦ ਕਰਾਉਣ ਅਤੇ ਲੋਕਤੰਤਰ ਨੂੰ ਆਜ਼ਾਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ।ਸ਼ੁੱਕਰਵਾਰ ਨੂੰ ਰਿੰਕੂ ਨੇ ਸੰਸਦ ਭਵਨ ਦੇ ਬਾਹਰ ਜਾ ਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਮ ਅੰਬੇਡਕਰ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਖਿਲਾਫ ਨਾਅਰੇਬਾਜ਼ੀ ਕੀਤੀ। ਉਹ ਉਥੇ ਇਕੱਲੇ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਪ੍ਰਦਰਸ਼ਨ ਕਰ ਰਿਹੇ ਸੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਇਸ ਮੌਕੇ ਪੱਤਰਕਾਰਾਂ ਨੂੰ ਸਬੋਧਨ ਕਰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨ, ਪਾਰਲੀਮੈਂਟ ਅਤੇ ਕਾਨੂੰਨ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਕੈਦ ਕਰ ਦਿੱਤਾ ਹੈ। ਅੱਜ ਦੇਸ਼ ਦੇ ਲੋਕਤੰਤਰ ਦੇ ਚਾਰ ਥੰਮ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਖ਼ਤਰੇ ਵਿੱਚ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਨਾ ਤਾਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਨਾ ਹੀ ਦੇਸ਼ ਦੀ ਸਰਵਉੱਚ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਦੀ ਹੈ। ਮੋਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨ ਕੇ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਨਮਾਨੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਮੁਅੱਤਲ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਨੂੰ ਦਿੱਲੀ ਸੇਵਾ ਬਿੱਲ ਦੀਆਂ ਕਾਪੀਆਂ ਵੇਲ ’ਚ ਪਾੜਨ ’ਤੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂ ਰਿੰਕੂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਉੱਥੇ ਗਏ ਅਤੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

0

ਕਮੇਟੀ ਵਿੱਚ ਚੀਫ਼ ਜਸਟਿਸ ਦੀ ਥਾਂ ਕੈਬਨਿਟ ਮੰਤਰੀ ਨੂੰ ਰੱਖਣਾ ਸਾਬਤ ਕਰਦਾ ਹੈ ਕਿ ਭਾਜਪਾ ਦੇਸ਼ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਕਰਵਾਉਣਾ ਚਾਹੁੰਦੀ – ਹਰਪਾਲ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਗਸਤ: ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ (ਸੀਜੇਆਈ) ਦੀ ਥਾਂ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਉੱਚ ਪੱਧਰੀ ਕਮੇਟੀ ਵਿੱਚ ਇੱਕ ਕੈਬਨਿਟ ਮੰਤਰੀ ਨੂੰ ਸ਼ਾਮਲ ਕਰਨ ਦੇ ਬਿੱਲ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਿਆ ਹੈ ਅਤੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਹੈ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋ ਸਕਦੀ ਹੈ ਹਵਾਈ ਯਾਤਰਾ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਮਹੱਤਵਪੂਰਨ ਲੋਕਤਾਂਤਰਿਕ ਸੰਸਥਾਵਾਂ ’ਤੇ ਇਕ-ਇਕ ਕਰਕੇ ਕਬਜ਼ਾ ਕਰ ਰਹੀ ਹੈ ਅਤੇ ਉਨ੍ਹਾਂ ਦਾ ਸਿਆਸੀਕਰਨ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਲਗਾਤਾਰ ਸੁਪਰੀਮ ਕੋਰਟ ਦਾ ਨਿਰਾਦਰ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਮਨਮਾਨੇ ਢੰਗ ਨਾਲ ਰੱਦ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਂਦਾ ਹੈ, ਇਕ-ਇਕ ਕਰਕੇ ਕੇਂਦਰ ਸਰਕਾਰ ਸੰਸਦ ਦੀ ਦੁਰਵਰਤੋਂ ਕਰਕੇ ਸਾਰੇ ਫੈਸਲਿਆਂ ਨੂੰ ਪਲਟ ਰਹੀ ਹੈ। ਇਹ ਮਾਨਸਿਕਤਾ ਦੇਸ਼ ਦੇ ਲੋਕਤੰਤਰ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਨਿਰਪੱਖ ਚੋਣਾਂ ਅਤੇ ਚੋਣ ਕਮਿਸ਼ਨ ਦੇ ਸੁਤੰਤਰ ਕੰਮ ਲਈ ਫੈਸਲਾ ਦਿੱਤਾ ਸੀ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਹੁਣ ਕੇਂਦਰ ਸਰਕਾਰ ਦੀ ਬਜਾਏ ਉੱਚ ਪੱਧਰੀ ਕਮੇਟੀ ਕਰੇਗੀ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

ਦੇਸ਼ ਦੇ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਉਸ ਕਮੇਟੀ ਵਿੱਚ ਹੋਣਗੇ।ਪਰ ਮੋਦੀ ਸਰਕਾਰ ਨੇ ਚੋਣ ਕਮਿਸ਼ਨ ’ਤੇ ਕਬਜ਼ਾ ਕਰਨ ਅਤੇ ਇਸ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਸੰਸਦ ’ਚ ਬਿੱਲ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਅਤੇ ਕਮੇਟੀ ’ਚ ਚੀਫ ਜਸਟਿਸ ਦੀ ਥਾਂ ਆਪਣੇ ਹੀ ਕੈਬਨਿਟ ਮੰਤਰੀ ਨੂੰ ਸ਼ਾਮਲ ਕਰ ਲਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਦੇਸ਼ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੀ।ਚੀਮਾ ਨੇ ਕਿਹਾ ਕਿ ਇਹ ਫੈਸਲਾ ਦੇਸ਼ ਦੇ ਸੰਵਿਧਾਨ, ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਦੇਸ਼ ਦੇ ਸਾਰੇ ਮਹਾਨ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ, ਜਿਨ੍ਹਾਂ ਨੇ ਭਾਰਤ ਨੂੰ ਇੱਕ ਲੋਕਤੰਤਰੀ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ। ਇਸ ਤੋਂ ਇਲਾਵਾ ਇਹ ਫੈਸਲਾ ਦੇਸ਼ ਦੀ ਨਿਆਂਪਾਲਿਕਾ ਅਤੇ 140 ਕਰੋੜ ਲੋਕਾਂ ਦਾ ਵੀ ਅਪਮਾਨ ਹੈ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

0

ਕੇਂਦਰ ਨੇ ਉਡਾਨ ਸਕੀਮ ਤਹਿਤ ‘ਅਲਾਇੰਸ ਏਅਰ’ ਨੂੰ ਰੂਟ ਸੋੌਪਿਆਂ, 21 ਸਤੰਬਰ ਤੋਂ ਜਹਾਜ ਚੱਲਣ ਦੀ ਸੰਭਾਵਨਾ
ਆਉਣ ਵਾਲੇ ਸਮੇਂ ਚ ਬਠਿੰਡਾ ਤੋਂ ਜੰਮੂ ਲਈ ਵੀ ਸ਼ੁਰੂ ਹੋਵੇਗੀ ਸੇਵਾ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ: ਕਰੀਬ ਸਾਢੇ ਤਿੰਨ ਸਾਲਾਂ ਤੋਂ ਬੰਦ ਬਠਿੰਡਾ-ਦਿੱਲੀ ਰੂਟ ’ਤੇ ਮੁੜ ਹਵਾਈ ਯਾਤਰਾ ਸ਼ੁਰੂ ਹੋਵੇਗੀ। ਕੇਂਦਰ ਸਰਕਾਰ ਦੇ ਸ਼ਹਿਰੀ ਹਵਾਵਾਜ਼ੀ ਵਿਭਾਗ ਵਲੋਂ ਉਡਾਨ ਯੋਜਨਾ ਦੇ ਅਧੀਨ ਰੀਜਨਲ ਕੁਨੈਕਟੀਵਿਟੀ ਸਕੀਮ ਤਹਿਤ ਇਹ ਰੂਟ ਅਲਾਇੰਸ ਏਅਰ ਨੂੰ ਦਿੱਤਾ ਗਿਆ ਹੈ, ਜਿਸਦੇ ਵਲੋਂ ਆਗਾਮੀ 21 ਸਤੰਬਰ ਤੋਂ ਇਹ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਪਤਾ ਲੱਗਿਆ ਹੈ ਕਿ ਇਹ ਕੰਪਨੀ 19 ਸੀਟਾਂ ਦਾ ਹਵਾਈ ਜਹਾਜ਼ ਫ਼ਿਲਹਾਲ ਇਸ ਰੂਟ ’ਤੇ ਚਲਾਏਗੀ। ਆਉਣ ਵਾਲੇ ਸਮੇਂ ਵਿਚ ਯਾਤਰੀਆਂ ਦੇ ਵਧਣ ਦੇ ਚੱਲਦੇ ਵੱਧ ਸੀਟਾਂ ਵਾਲਾ ਜਹਾਜ਼ ਵੀ ਇਸ ਰੂਟ ’ਤੇ ਚੱਲ ਸਕਦਾ ਹੈ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

ਇਸਤੋਂ ਇਲਾਵਾ ਬਠਿੰਡਾ ਤੋਂ ਜੰਮੂ ਲਈ ਵੀ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋ ਸਕਦੀ ਹੈ। ਇਹ ਰੂਟ ਵੀ ਉਕਤ ਕੰਪਨੀ ਨੂੰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ‘‘ ਕੁੱਝ ਸਮਾਂ ਪਹਿਲਾਂ ਇਸ ਕੰਪਨੀ ਵਲੋਂ ਇਹ ਰੂਟ ਮੰਗਿਆ ਗਿਆ ਸੀ ਤੇ ਇਸ ਰੂਟ ਉਪਰ ਸਤੰਬਰ ਵਿਚ ਬਠਿੰਡਾ ਤੋਂ ਦਿੱਲੀ ਲਈ ਫ਼ਲਾਈਟ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ। ’’ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਬਠਿੰਡਾ-ਦਿੱਲੀ ਰੂਟ ਲਈ ਇੱਕ ਹੋਰ ਕੰਪਨੀ ਰੁਚੀ ਦਿਖ਼ਾ ਰਹੀ ਹੈ, ਜਿਸਦੀ ਪ੍ਰਕ੍ਰਿਆ ਵੀ ਜਾਰੀ ਹੈ।

ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੋਗੁਣੀ ਕਰਨ ਲਈ ਕੇਂਦਰੀ ਟੀਮ ਤੋਂ ਨਿਯਮਾਂ ਵਿੱਚ ਛੋਟ ਮੰਗੀ

ਜਿਕਰਯੋਗ ਹੈ ਕਿ ਕਰੋਨਾ ਦੇ ਕਾਰਨ ਬਠਿੰਡਾ-ਦਿੱਲੀ-ਬਠਿੰਡਾ ਰੂਟ ’ਤੇ ਫਲਾਈਟਾਂ ਮਾਰਚ 2020 ਤੋਂ ਬੰਦ ਹਨ। ਇਸ ਰੂਟ ’ਤੇ ਮੁੜ ਹਵਾਈ ਸੇਵਾ ਸ਼ੁਰੂ ਕਰਨ ਲਈ ਵਪਾਰੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਸ਼ਿੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਬਠਿੰਡਾ-ਜੰਮੂ ਹਵਾਈ ਸੇਵਾਵਾਂ ਪਹਿਲਾਂ ਹਫਤੇ ਵਿਚ ਪੰਜ ਦਿਨ ਚੱਲਦੀ ਸੀ ਤੇ ਕਰੀਬ 70 ਫੀਸਦੀ ਸੀਟਾਂ ਭਰੀਆਂ ਰਹਿੰਦੀਆਂ ਸਨ ਕਿਉਂਕਿ ਇਹ ਰੂਟ ਸ਼੍ਰੀਨਗਰ ਤੋਂ ਇਲਾਵਾ ਧਾਰਮਿਕ ਅਸਥਾਨ ਵੈਸ਼ਨੂੰ ਦੇਵੀ ਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਬਹੁਤ ਸਹਾਈ ਸੀ। ਦਸਣਾ ਬਣਦਾ ਹੈ ਕਿ ਬਠਿੰਡਾ ਦਾ ਇਹ ਸਿਵਲ ਏਅਰਪੋਰਟ ਅਕਾਲੀ ਭਾਜਪਾ ਸਰਕਾਰ ਦੌਰਾਨ ਬਣਿਆ ਸੀ ਤੇ ਇੱਥੋਂ ਦਿੱਲੀ ਤੇ ਜੰਮੂ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਹੁਣ ਵੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੁਆਰਾ ਮੁੜ ਇੱਥੋਂ ਹਵਾਈ ਸੇਵਾ ਸ਼ੁਰੂ ਕਰਨ ਲਈ ਇਹ ਮੁੱਦਾ ਸੰਸਦ ਵਿਚ ਚੁੱਕਿਆ ਸੀ।

ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਵਧ-ਸੁਖਵੀਰ ਸਿੰਘ ਮਾਈਸਰਖਾਨਾ

0

ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਜਗਪਾਲ ਸਿੰਘ ਭੁੱਲਰ
ਬਾਲਿਆਂਵਾਲੀ, 11 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਬਚਨਵੱਧ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਵੈਨ ਪਿੰਡ-ਪਿੰਡ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਦੱਸੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਯੋਜਨਾ ਅਧੀਨ ਹਰ ਲਾਭਪਾਤਰੀ ਪਰਿਵਾਰ ਨੂੰ ਸਲਾਨਾ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਹੈ।

ਜੀਵਨ ਸਿੰਘ ਵਾਲਾ ਵਿਖੇ ਸਕੂਲ ਦੇ ਬਰਾਂਡਿਆਂ ਦਾ ਰਸਮੀ ਉਦਘਾਟਨ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ

ਉਹਨਾਂ ਨਸ਼ਿਆਂ ਖਿਲਾਫ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਕਾਨੂੰਨ ਦੇ ਦਾਈਰੇ ਵਿੱਚ ਰਹਿ ਕੇ ਲੋਕਾਂ ਨੂੰ ਸਹਿਯੋਗ ਨਾਲ ਹੀ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ।ਇਸ ਮੌਕੇ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਯੋਗ ਲਾਭਪਾਤਰੀ ਆਪਣਾ ਆਪਣਾ ਸਿਹਤ ਬੀਮਾ ਕਾਰਡ ਅੱਜ ਹੀ ਆਪਣੇ ਨੇੜੇ ਦੇ ਕੌਮਨ ਸਰਵਿਸ ਸੈਟਰ ਤੋਂ ਬਣਾ ਲੈਣ ਤਾਂ ਜੋ ਲੋੜ ਪੈਣ ਤੇ ਕਿਸੇ ਵੇਲੇ ਵੀ ਕੰਮ ਆ ਸਕੇ। ਉਹਨਾਂ ਕਿਹਾ ਕਿ ਜਿਹੜੇ ਲਾਭਪਾਤਰੀ ਆਪਣਾ ਸਿਹਤ ਬੀਮਾ ਕਾਰਡ ਪਹਿਲਾਂ ਹੀ ਬਣਵਾ ਚੁੱਕੇ ਹਨ ਉਹ ਆਪਣੇ ਪਰਿਵਾਰ ਦੇ ਬਾਕੀ ਚਾਰ ਹੋਰ ਮੈਂਬਰਾਂ ਨੂੰ ਇਸ ਸਕੀਮ ਵਿੱਚ ਇਨਰੋਲਡ ਕਰਵਾ ਲੈਣ ਤਾਂ ਜੋ ਲੋੜ ਪੈਣ ਤੇ ਸਕੀਮ ਅਧੀਨ ਬਾਕੀ ਮੈਂਬਰਾਂ ਦਾ ਇਲਾਜ ਵੀ ਕਰਵਾਇਆ ਜਾ ਸਕੇ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

ਇਸ ਮੌਕੇ ਮੈਡੀਕਲ ਅਫਸਰ ਡਾ.ਕਮਲਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹਰ ਸਮੇਂ ਤਤਪਰ ਹੈ। ਇਸ ਮੌਕੇ ਜਗਤਾਰ ਸਿੰਘ ਬਲਾਕ ਐਜੂਕੇਟਰ, ਮਨਜੀਤ ਸਿੰਘ ਬਲਾਕ ਐਜੂਕੇਟਰ, ਚੀਫ ਫਾਰਮੇਸ਼ੀ ਅਫਸਰ ਸੁਰਿੰਦਰ ਕੁਮਾਰ, ਫਾਰਮੇਸ਼ੀ ਅਫਸਰ ਨਵਤੇਜ ਸਿੰਘ, ਅਰੋਗਿਆ ਮਿੱਤਰ ਗੁਰਜੋਤ ਸ਼ਰਮਾ, ਸਟਾਫ ਨਰਸ ਸ੍ਰੀਮਤੀ ਗੁਰਦੇਵ ਕੌਰ, ਸਿਹਤ ਸੁਪਰਵਾਈਜਰ ਪਵਨ ਕੁਮਾਰ, ਮਿਸ ਜਰਨੈਲ ਕੌਰ ਨਰਸਿੰਗ ਸਿਸਟਰ, ਸੀ ਐੱਚ ਓ ਡਾ. ਕਮਲਦੀਪ ਸਿੰਘ, ਐੱਲ ਐੱਚ ਵੀ ਸ੍ਰੀਮਤੀ ਪਰਮਜੀਤ ਕੌਰ, ਸਿਹਤ ਕਰਮਚਾਰੀ ਅਵਤਾਰ ਸਿੰਘ, ਬਲਵੀਰ ਸਿੰਘ, ਅਸ਼ੋਕ ਕੁਮਾਰ, ਦੀਪਕ ਗਰਗ, ਅਜੀਤ ਕੁਮਾਰ ਗੈਂਗਮੈਨ, ਸੁਮੀਲ ਕੁਮਾਰ, ਸਤਪਾਲ ਸਿੰਘ, ਹਰਜੀਤ ਸਿੰਘ, ਉਮੇਸ ਕੁਮਾਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਜੀਵਨ ਸਿੰਘ ਵਾਲਾ ਵਿਖੇ ਸਕੂਲ ਦੇ ਬਰਾਂਡਿਆਂ ਦਾ ਰਸਮੀ ਉਦਘਾਟਨ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਸਿੰਘ ਵਾਲਾ ਵਿਖੇ ਨਵੇਂ ਬਣੇ ਬਰਾਂਡਿਆਂ ਦਾ ਉਦਘਾਟਨ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤ ਲਾਲ ਅਗਰਵਾਲ ਵੱਲੋਂ ਸਕੂਲ ਦੇ ਨਵੇਂ ਬਣੇ ਬਰਾਂਡਿਆਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਵੱਲੋਂ ਸਕੂਲ ਦੀਆ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਵਾਇਆ ਅਤੇ ਸਕੂਲ ਦੀ ਲਾਇਬ੍ਰੇਰੀ ਲਈ ਦਸ ਹਜ਼ਾਰ ਰੁਪਏ ਦੀ ਗ੍ਰਾਂਟ ਕਿਤਾਬਾਂ ਲਈ ਦਿੱਤੀ । ਇਸ ਮੌਕੇ ਸ੍ਰੀ ਸ਼ਿਵਪਾਲ ਗੋਇਲ ਵੱਲੋਂ ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

ਇਸ ਮੌਕੇ ਡਾ.ਬੇਅੰਤ ਕੌਰ (ਲੈਕ.ਪੰਜਾਬੀ) ਵੱਲੋਂ ਸਕੂਲ ਦੀਅ ਸਲਾਨਾ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ। ਸ.ਤੇਜਾ ਸਿੰਘ (ਲੈਕ.ਅੰਗਰੇਜੀ) ਵੱਲੋਂ ਸਕੂਲ ਦਾ ਮੰਗ ਪੱਤਰ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਨੂੰ ਸੌਂਪਿਆ ਗਿਆ। ਇਸ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਦੁਆਰਾ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਗੱਤਕਾ, ਸਕਿੱਟ ਅਤੇ ਗੀਤ ਪੇਸ਼ ਕੀਤੇ ਗਏ।

ਪਾਰਕਿੰਗ ਅੱਗਿਓ ਰਾਤ ਨੂੰ ਪੀਲੀ ਲਾਈਨ ਖ਼ਤਮ ਕਰਨ ਨੂੰ ਲੈ ਕੇ ਉਠਿਆ ਵਿਵਾਦ, ਲੋਕਾਂ ਨੇ ਕੀਤਾ ਵਿਰੋਧ

ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਸਮੂਹ ਸਟਾਫ ਦਾ ਸਮੁੱਚੇ ਪ੍ਰੋਗਰਾਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ। ਸਕੂਲ ਸਟੇਜ ਸੰਚਾਲਨ ਦੀ ਜਿੰਮੇਵਾਰੀ ਸ੍ਰੀ ਮਦਨ ਲਾਲ ਛਾਬੜਾ (ਹਿੰਦੀ ਮਾਸਟਰ) ਅਤੇ ਸ੍ਰੀਮਤੀ ਅਮਨਦੀਪ ਕੌਰ (ਮੈਥ ਮਿਸਟਰੈਸ) ਵੱਲੋਂ ਨਿਭਾਈ ਗਈ। ਇਸ ਮੌਕੇ ਸਰਪੰਚ ਸ੍ਰੀਮਤੀ ਹਰਮੇਲ ਕੌਰ, ਐਸ.ਐਮ.ਪੀ ਚੇਅਰਮੈਨ ਤਾਰਾ ਸਿੰਘ, ਰੀਸ਼ੂ ਬਾਂਸਲ, ਸੁਖਜੀਤ ਸਿੰਘ ਨੰਬਰਦਾਰ ਆਪ ਪਾਰਟੀ ਸੀਨੀਅਰ ਵਰਕਰ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਮੌਕੇ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ

0

ਪੰਜ ਜਣਿਆਂ ਦੀ ਹੋਈ ਸਿਨਾਖ਼ਤ, ਤਿੰਨ ਗ੍ਰਿਫਤਾਰ, ਸਕੋਡਾ ਕਾਰ ਤੇ 32 ਬੋਰ ਦਾ ਰਿਵਾਲਵਰ ਵੀ ਕੀਤਾ ਬਰਾਮਦ
ਪੁਲਿਸ ਸੰਤਰੀ ਤੋਂ ਖੋਹੀ ਐਸਐਲਆਰ ਦੀ ਹਾਲੇ ਤੱਕ ਨਹੀਂ ਨਿਕਲੀ ਉੱਘ-ਸੁੱਘ, ਜਖਮੀ ਹੋਮਗਾਰਡ ਜਵਾਨ ਦਾ ਚੱਲ ਰਿਹਾ ਹੈ ਇਲਾਜ਼
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ : ਸ਼ੁੱਕਰਵਾਰ ਸਵੇਰ ਕਰੀਬ ਸਵਾ ਤਿੰਨ ਵਜੇਂ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਥਾਣਾ ਕੈਂਟ ਦਾ ਨਾਕਾ ਤੋੜਦੇ ਹੋਏ ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਫ਼ਰਾਰ ਹੋਏ ਸਕੋਡਾ ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਪੁਲਿਸ ਨੇ ਤਿੰਨ ਜਣਿਆਂ ਨੂੰ ਦਿੱਲੀ ਤੋਂ ਕਾਬੂ ਕਰ ਲਿਆ ਹੈ। ਇਸਤੋਂ ਇਲਾਵਾ ਇਸ ਘਟਨਾ ਵਿਚ ਵਰਤੀ ਹਰਿਆਣਾ ਨੰਬਰ ਦੀ ਕਾਲੇ ਰੰਗ ਦੀ ਕਾਰ ਨੂੰ ਸ਼ਹਿਰ ਦੇ ਭੱਟੀ ਰੋਡ ਸਥਿਤ ਇੱਕ ਖ਼ਾਲੀ ਪਲਾਟ ਵਿਚੋਂ ਬਰਾਮਦ ਕਰਨ ਤੋਂ ਇਲਾਵਾ ਕਥਿਤ ਦੋਸ਼ੀਆਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਮਿਲਿਆ ਹੈ ਪ੍ਰੰਤੂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਸੰਤਰੀ ਦੀ ਖੋਹੀ ਐਸਐਲਆਰ ਰਾਈਫ਼ਲ ਬਰਾਮਦ ਨਹੀਂ ਹੋ ਸਕੀ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਇਸ ਸਬੰਧ ਵਿਚ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਨੰਬਰ 104 ਮਿਤੀ 11.8.2023 ਅ/ਧ 395,307,332,353,186 ਆਈ.ਪੀ.ਸੀ ਥਾਣਾ ਕੈਂਟ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਨੇ ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ ’ਚ ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਦਰਜ਼ ਕੀਤਾ ਕੇਸ

ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਜਣਿਆਂ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ, ਸੁਰਜੀਤ ਸਿੰਘ ਉਰਫ ਸੋਨੂੰ ਵਾਸੀ 60 ਪੁੱਟੀ ਰੋਡ ਜੋਗੀ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਬਾਕੀ ਦੋ ਕਥਿਤ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪ੍ਰੰਤੂ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਕੇਸ ਵਿਚ ਦੋ ਹੋਰਨਾਂ ਹਰਮਨ ਅਤੇ ਵਿਸਾਲ ਨਾਂ ਦੇ ਨੌਜਵਾਨਾਂ ਨੂੰ ਨਾਮਜਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਥਾਣਾ ਕੈਂਟ ਦੀ ਨਾਕਾਬੰਦੀ ਤੋੜ ਕੇ ਫ਼ਰਾਰ ਹੋਣ ਤੋਂ ਪਹਿਲਾਂ ਕਥਿਤ ਦੋਸ਼ੀਆਂ ਨੇ ਬੀਤੀ ਅੱਧੀ ਰਾਤ ਭੁੱਚੋਂ ਖੁਰਦ ਕੋਲ ਹਥਿਆਰਾਂ ਦੀ ਨੌਕ ’ਤੇ ਇੱਕ ਡਾਕਟਰ ਦੀ ਕਾਰ ਵੀ ਖੋਹਣ ਦੀ ਕੋਸਿਸ ਕੀਤੀ ਸੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ।

ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ

ਜਦੋ ਇਸ ਘਟਨਾ ਤੋਂ ਪਹਿਲਾਂ ਇੰਨ੍ਹਾਂ ਨੇ ਇੱਕ ਮਾਰੂਤੀ ਕਾਰ ਸਵਾਰਾਂ ਦਾ ਵੀ ਪਿੱਛਾ ਕੀਤਾ ਸੀ ਪ੍ਰੰਤੂ ਉਹ ਬਚ ਗਏ। ਜਿਸਤੋਂ ਬਾਅਦ ਇਹ ਕਾਰ ਸਵਾਰ ਨੌਜਵਾਨ ਰਾਮਪੁਰਾ ਵੱਲ ਭੱਜ ਗਏ। ਇਸ ਦੌਰਾਨ ਲੁੱਟ ਦਾ ਸਿਕਾਰ ਹੋਣ ਤੋਂ ਬਚਣ ਵਾਲੇ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਥਾਣਾ ਕੈਂਟ ਦੀ ਪੁਲਿਸ ਮੌਕੇ ’ਤੇ ਪੁੱਜੀ। ਪ੍ਰੰਤੂ ਉੁਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਇਸਤੋਂ ਕੁੱਝ ਸਮੇਂ ਬਾਅਦ ਸਕੋਡਾ ਕਾਰ ਸਵਾਰ ਇਹ ਨੌਜਵਾਨ ਮੁੜ ਭੁੱਚੋਂ ਖੁਰਦ ਰਾਹੀਂ ਬਠਿੰਡਾ ਵੱਲ ਜਾਂਦੇ ਦਿਖ਼ਾਈ ਦਿੱਤੇ, ਜਿੰਨ੍ਹਾਂ ਨੂੰ ਮਾਰੂਤੀ ਕਾਰ ਸਵਾਰਾਂ ਨੇ ਪਹਿਚਾਣ ਲਿਆ ਤੇ ਤੁਰੰਤ ਥਾਣਾ ਕੈਂਟ ਦੇ ਅਧਿਕਾਰੀਆਂ ਨੂੰ ਫ਼ੋਨ ਰਾਹੀਂ ਗੱਡੀ ਦੇ ਬਠਿੰਡਾ ਵੱਲ ਆਉਣ ਬਾਰੇ ਸੂਚਨਾ ਦਿੱਤੀ ਤੇ ਨਾਲ ਹੀ ਅਪਣੀ ਕਾਰ ਵੀ ਪਿੱਛੇ ਲਗਾ ਦਿੱਤੀ।

ਪਾਰਕਿੰਗ ਅੱਗਿਓ ਰਾਤ ਨੂੰ ਪੀਲੀ ਲਾਈਨ ਖ਼ਤਮ ਕਰਨ ਨੂੰ ਲੈ ਕੇ ਉਠਿਆ ਵਿਵਾਦ, ਲੋਕਾਂ ਨੇ ਕੀਤਾ ਵਿਰੋਧ

ਇਸ ਦੌਰਾਨ ਜਦ ਸੂਚਨਾ ਮਿਲਣ ’ਤੇ ਥਾਣਾ ਕੈਂਟ ’ਚ ਮੌਜੂਦ ਪੁਲਿਸ ਜਵਾਨਾਂ ਨੇ ਸੜਕ ਉਪਰ ਨਾਕਾਬੰਦੀ ਕਰਕੇ ਇਸ ਸਕੋਡਾ ਕਾਰ ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਇੰਨ੍ਹਾਂ ਗੱਡੀ ਰੋਕ ਕੇ ਮੁੜ ਅਚਾਨਕ ਪੂਰੀ ਰੇਸ ਦੇ ਕੇ ਭਜਾ ਲਈ ਤੇ ਗੱਡੀ ਦੇ ਅੱਗੇ ਐਸਐਲਆਰ ਰਾਈਫ਼ਲ ਲੈ ਕੇ ਖੜੇ ਹੋਮਗਾਰਡ ਦੇ ਜਵਾਨ ਦਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਕਾਰ ਉਪਰੋਂ ਹੁੰਦਾ ਹੋਇਆ ਦੂਜੇ ਪਾਸੇ ਜਾ ਡਿੱਗਿਆ ਤੇ ਉਸਦੀ ਰਾਈਫ਼ਲ ਵੀ ਕਾਰ ਦੇ ਬੋਰਨਟ ਵਿਚ ਫ਼ਸ ਕੇ ਨਾਲ ਹੀ ਚਲੀ ਗਈ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਮਾਰੂਤੀ ਕਾਰ ਸਵਾਰਾਂ ਨੇ ਇਸ ਸਕੋਡਾ ਕਾਰ ਦਾ ਪਿੱਛਾ ਕੀਤਾ ਪ੍ਰੰਤੂ ਇਹ ਭੱਟੀ ਰੋਡ ਰਾਹੀਂ ਸਹਿਰ ਵਿਚ ਦਾਖ਼ਲ ਹੋ ਕੇ ਇੰਨ੍ਹਾਂ ਨੂੰ ਝਕਾਨੀ ਦੇਣ ਵਿਚ ਸਫ਼ਲ ਰਹੇ। ਪਤਾ ਲੱਗਿਆ ਹੈ ਕਿ ਇਸ ਘਟਨਾ ਵਿਚ ਸ਼ਾਮਲ ਪੰਜ ਨੌਜਵਾਨਾਂ ਵਿਚੋਂ ਤਿੰਨ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।

ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ

ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਪੂਰੇ ਸ਼ਹਿਰ ਨੂੰ ਸੀਲ ਕਰਕੇ ਨਾਕੇਬੰਦੀ ਕਰ ਦਿੱਤੀ ਸੀ ਪ੍ਰੰਤ ਇਸ ਦੌਰਾਨ ਕਾਰ ਬਰਾਮਦ ਹੋ ਗਈ ਤੇ ਇਸਦੇ ਅਸਲੀ ਮਾਲਕ ਦਾ ਪਤਾ ਚੱਲ ਗਿਆ ਜੋਕਿ ਹਰਿਆਣਾ ਦੇ ਕੁਰੂਕਸ਼ੇਰ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਜਿਸਤੋਂ ਪਤਾ ਲੱਗਣ ’ਤੇ ਮੌਜੂਦਾ ਕਾਰ ਮਾਲਕ ਨੌਜਵਾਨ ਤੱਕ ਪੁਲਿਸ ਪੁੱਜ ਗਈ ਤੇ ਇਸ ਦੌਰਾਨ ਹੀ ਪੁਲਿਸ ਨੂੰ ਘਟਨਾ ਵਿਚ ਸ਼ਾਮਲ ਤਿੰਨ ਨੌਜਵਾਨਾਂ ਦੇ ਰੇਲ ਗੱਡੀ ਰਾਹੀਂ ਦਿੱਲੀ ਵੱਲ ਭੱਜਦ ਦੀ ਸੂਚਨਾ ਮਿਲੀ। ਜਿਸਤੋਂ ਬਾਅਦ ਬਠਿੰਡਾ ਦੇ ਸੀਆਈਏ-1 ਸਟਾਫ਼ ਦੀ ਟੀਮ ਸਬ ਇੰਸਪੈਕਟਰ ਮੋਹਨਦੀਪ ਸਿੰਘ ਬੰਗੀ ਦੀ ਅਗਵਾਈ ਹੇਠ ਪਿੱਛੇ ਲੱਗ ਗਈ ਤੇ ਪੁਰਾਣੀ ਦਿੱਲੀ ਤੋਂ ਤਿੰਨਾਂ ਨੂੰ ਜੀਆਰਪੀ ਦੀ ਮੱਦਦ ਨਾਲ ਕਾਬੂ ਕਰ ਲਿਆ ਗਿਆ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਨੌਜਵਾਨ ਨੂੰ ਸੀਆਈਏ-2 ਤੇ ਸਪੈਸ਼ਲ ਸਟਾਫ਼ ਦੀ ਟੀਮ ਵਲੋਂ ਕਾਬੂ ਕੀਤਾ ਗਿਆ। ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਦਸਿਆ ਕਿ ਪੁਲਿਸ ਕੇਸ ਨੂੰ ਹੱਲ ਕਰਨ ਦੇ ਨਜਦੀਕ ਪੁੱਜ ਗਈ ਹੈ ਤੇ ਜਲਦ ਹੀ ਸਾਰਾ ਖ਼ੁਲਾਸਾ ਕੀਤਾ ਜਾਵੇਗਾ।

ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ

0

ਨਾਕੇ ’ਤੇ ਕਾਰ ਸਵਾਰਾਂ ਨੂੰ ਰੋਕਣ ’ਤੇ ਪੁਲਿਸ ਮੁਲਾਜਮਾਂ ਉਪਰ ਚੜਾਈ ਗੱਡੀ, ਪੁਲਿਸ ਨੂੰ ਗੈਂਗਸਟਰ ਹੋਣ ਦਾ ਸੱਕ
ਪੁਲਿਸ ਵਲੋਂ ਫ਼ਰਾਰ ਨੌਜਵਾਨਾਂ ਦੀ ਭਾਲ ਜਾਰੀ, ਜਖਮੀ ਸੰਤਰੀ ਹਸਪਤਾਲ ਵਿਚ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ : ਸ਼ੁੱਕਰਵਾਰ ਸਵੇਰ ਕਰੀਬ ਤਿੰਨ ਵਜੇਂ ਸਕੋਡਾ ਕਾਰ ’ਚ ਸਵਾਰ ਕੁੱਝ ਨੌਜਵਾਨਾਂ ਵਲੋਂ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਸੂਚਨਾਮੁਤਾਬਕ ਘਟਨਾ ਤੋਂ ਪਹਿਲਾਂ ਕਾਲੇ ਰੰਗ ਦੀ ਸਕੋਡਾ ਕਾਰ ’ਚ ਸਵਾਰ ਉਕਤ ਨੌਜਵਾਨਾਂ ਵਲੋਂ ਭੁੱਚੋਂ ਖੁਰਦ ਕੋਲ ਫ਼ਾਈਰਿੰਗ ਕਰਕੇ ਕੁੱਝ ਲੋਕਾਂ ਨੂੰ ਲੁੱਟਣ ਦੀ ਕੋਸਿਸ ਵੀ ਕੀਤੀ ਗਈ। ਜਿਸਤੋਂ ਬਾਅਦ ਇੰਨ੍ਹਾਂ ਲੋਕਾਂ ਵਲੋਂ ਪੁਲਿਸ ਨੂੂੰ ਸੂਚਿਤ ਕੀਤਾ ਗਿਆ।

ਡੀਜੀਪੀ ਗੌਰਵ ਯਾਦਵ ਪੁੱਜੇ ਬਠਿੰਡਾ, ਅਜਾਦੀ ਦਿਹਾੜੇ ਤੋਂ ਪਹਿਲਾਂ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਬਠਿੰਡਾ ਸ਼ਹਿਰ ਵੱਲ ਆ ਰਹੀ ਉਕਤ ਕਾਰ ਨੂੰ ਥਾਣਾ ਕੈਂਟ ਦੇ ਮੁੱਖ ਗੇਟ ’ਤੇ ਸੰਤਰੀ ਵਜੋਂ ਡਿਊਟੀ ਨਿਭਾ ਰਹੇ ਮੁਲਾਜਮ ਅਤੇ ਉਸਦੇ ਦੋ ਸਾਥੀਆਂ ਨੇ ਰੋਕਣ ਦੀ ਕੋਸਿਸ ਕੀਤੀ ਪ੍ਰੰਤੂ ਕਾਰ ਸਵਾਰ ਨੌਜਵਾਨਾਂ ਨੇ ਸੰਤਰੀ ਉਪਰ ਹੀ ਗੱਡੀ ਚ ਚੜਾ ਦਿੱਤੀ। ਜਿਸਤੋਂ ਬਾਅਦ ਉਕਤ ਨੌਜਵਾਨ, ਜਿੰਨ੍ਹਾਂ ਦੀ ਗਿਣਤੀ ਚਾਰ ਤੋਂ ਪੰਜ ਦੱਸੀ ਜਾ ਰਹੀ ਹੈ, ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਬਠਿੰਡਾ ਸ਼ਹਿਰ ਵੱਲ ਕਾਰ ’ਤੇ ਭੱਜ ਗਏ।

ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ

ਇਸ ਘਟਨਾ ਵਿਚ ਸੰਤਰੀ ਦੇ ਸੱਟਾਂ ਲੱਗਣ ਦੀ ਵੀ ਜਾਣਕਾਰੀ ਹੈ, ਜਿਸਨੂੰ ਮੁਢਲੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਪੂਰੇ ਜ਼ਿਲ੍ਹੇ ਵਿਚ ਅਲਰਟ ਕਰ ਦਿੱਤਾ ਗਿਆ ਹੈ ਤੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਜਾਂ ਖ਼ਤਰਨਾਕ ਅਪਰਾਧੀ ਹੋ ਸਕਦੇ ਹਨ। ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਦੋਸੀ ਨੌਜਵਾਨਾਂ ਨੂੰ ਕਾਬੂ ਕਰਨ ਲਈ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਡੀਜੀਪੀ ਪੰਜਾਬ ਨੇ ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਲਈ ਕੀਤੀਆਂ ਮੀਟਿੰਗਾਂ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਬਣਾਏਗੀ ਯਕੀਨੀ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ/ਫਿਰੋਜ਼ਪੁਰ, 10 ਅਗਸਤ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਸਮੇਤ ਵੱਖ-ਵੱਖ ਪੁਲਿਸ ਰੇਂਜਾਂ ਦੀ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਹਨਾਂ ਰੇਂਜਾਂ ਵਿੱਚ ਮੀਟਿੰਗਾਂ ਕਰਨ ਵਾਸਤੇ ਦੌਰੇ ਕੀਤੇ ਗਏ ਸਨ। ਅੰਮ੍ਰਿਤਸਰ ਰੇਂਜ ਦੇ ਪੰਜ ਪੁਲਿਸ ਜ਼ਿਲ੍ਹਿਆਂ ਅੰਮ੍ਰਿਤਸਰ ਕਮਿਸ਼ਨਰੇਟ, ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਹੋਈ, ਜਦਕਿ ਫਿਰੋਜ਼ਪੁਰ ਰੇਂਜ ਅਤੇ ਫਰੀਦਕੋਟ ਰੇਂਜ ਦੀ ਸਾਂਝੀ ਮੀਟਿੰਗ ਫਿਰੋਜ਼ਪੁਰ ਵਿੱਚ ਹੋਈ।

ਡੀਜੀਪੀ ਗੌਰਵ ਯਾਦਵ ਪੁੱਜੇ ਬਠਿੰਡਾ, ਅਜਾਦੀ ਦਿਹਾੜੇ ਤੋਂ ਪਹਿਲਾਂ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਅਖੀਰ ਡੀਜੀਪੀ ਨੇ ਬਠਿੰਡਾ ਰੇਂਜ ਦਾ ਦੌਰਾ ਕਰਕੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਵੱਖ-ਵੱਖ ਰੇਂਜਾਂ ਦੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਲਈ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡੀਜੀਪੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸੁਰੱਖਿਆ ਅਲਰਟ ਅਤੇ ਇਨਪੁਟਸ ਉਨ੍ਹਾਂ ਨਾਲ ਸਾਂਝੇ ਕੀਤੇ।ਡੀਜੀਪੀ ਨੇ ਕਿਹਾ ਕਿ ਅਸੀਂ ਪੁਲਿਸ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਹ ਬਲ ਦੇਸ਼ ਦੇ ਸਰਵੋਤਮ ਪੁਲਿਸ ਬਲ ਵਜੋਂ ਉਭਰ ਸਕੇ।

ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੋਗੁਣੀ ਕਰਨ ਲਈ ਕੇਂਦਰੀ ਟੀਮ ਤੋਂ ਨਿਯਮਾਂ ਵਿੱਚ ਛੋਟ ਮੰਗੀ

ਹੋਰ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਦੇ ਪ੍ਰਬੰਧਾਂ, ਕਾਨੂੰਨ ਵਿਵਸਥਾ ਦੇ ਮੁੱਦਿਆਂ, ਪੁਲਿਸਿੰਗ ਵਿੱਚ ਹੋਰ ਸੁਧਾਰ ਲਈ ਸੁਝਾਵਾਂ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂ ਕਰਨ ਲਈ ਮੌਜੂਦਾ ਲੋੜਾਂ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ ਗਿਆ।ਇਸ ਦੌਰਾਨ, ਡੀਜੀਪੀ ਨੇ ਖੇਤਰ ਵਿੱਚ ਪ੍ਰਭਾਵਸ਼ਾਲੀ ਟੀਮ ਵਰਕ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਸਾਰੀਆਂ ਰੇਂਜਾਂ ਦੇ ਬਿਹਰਤ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ।

ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੋਗੁਣੀ ਕਰਨ ਲਈ ਕੇਂਦਰੀ ਟੀਮ ਤੋਂ ਨਿਯਮਾਂ ਵਿੱਚ ਛੋਟ ਮੰਗੀ

0

ਮੁੱਖ ਮੰਤਰੀ ਭਗਵੰਤ ਮਾਨ ਪੱਤਰ ਲਿਖ ਕੇ ਵੀ ਕੇਂਦਰੀ ਗ੍ਰਹਿ ਮੰਤਰੀ ਅੱਗੇ ਰੱਖ ਚੁੱਕੇ ਹਨ ਨਿਯਮਾਂ ਵਿੱਚ ਛੋਟ ਦੀ ਮੰਗ
ਸੂਬੇ ਕੋਲ ਫੰਡਾਂ ਦੀ ਕੋਈ ਘਾਟ ਨਹੀਂ, ਸਿਰਫ਼ ਨਿਯਮਾਂ ਵਿੱਚ ਤਬਦੀਲੀ ਦੀ ਲੋੜ: ਅਨੁਰਾਗ ਵਰਮਾ
ਪੰਜਾਬ ਦਾ ਦੌਰਾ ਕਰਨ ਆਈ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਮੁੱਖ ਸਕੱਤਰ ਨਾਲ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਅਗਸਤ: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੇਂਦਰੀ ਟੀਮ ਅੱਗੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਪੀੜਤਾਂ ਦੀ ਕੀਤੀ ਜਾਣ ਵਾਲੀ ਮੱਦਦ ਦੇ ਨਿਯਮਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਹੈ ਕਿ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਸੂਬੇ ਦੇ ਆਫ਼ਤਨ ਰਾਹਤ ਫੰਡਾਂ ਵਿੱਚ ਕੋਈ ਕਮੀ ਨਹੀਂ, ਸਿਰਫ ਨੁਕਸਾਨ ਦੀ ਪੂਰਤੀ ਕਰਨ ਦੇ ਨਿਯਮਾਂ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਹੋ ਸਕੇ। ਪੰਜਾਬ ਨੇ ਜਾਨੀ-ਮਾਲੀ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਨੂੰ ਵਧਾਉਣ ਦੀ ਮੰਗ ਕੀਤੀ ਹੈ।

ਵਿਜੀਲੈਂਸ ਨੇ ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ ’ਚ ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਦਰਜ਼ ਕੀਤਾ ਕੇਸ

ਪੰਜਾਬ ਤੇ ਪਹਾੜੀ ਇਲਾਕਿਆਂ ਵਿੱਚ ਨਿਰੰਤਰ ਮੋਹਲੇਧਾਰ ਮੀਂਹ ਕਾਰਨ ਸੂਬੇ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲੈਣ ਲਈ ਪੰਜਾਬ ਦੇ ਦੌਰੇ ਉਤੇ ਆਈ ਸੱਤ ਮੈਂਬਰੀ ਅੰਤਰ ਮੰਤਰਾਲਾ ਕੇਂਦਰੀ ਟੀਮ ਨੇ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਭਾਗ-ਵਾਰ ਹੜ੍ਹਾਂ ਦੇ ਹੋਏ ਨੁਕਸਾਨ ਦੀ ਪੇਸ਼ਕਾਰੀ ਦਿਖਾਉਣ ਤੋਂ ਬਾਅਦ ਮੁੱਖ ਸਕੱਤਰ ਨੇ ਕੇਂਦਰੀ ਟੀਮ ਨੂੰ ਵਿਸਥਾਰਤ ਰਿਪੋਰਟ ਸੌਂਪੀ।ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਿਖੇ ਪੱਤਰ ਵਿੱਚ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਕਰੀਬ ਦੋਗੁਣੀ ਕਰਨ ਦੀ ਮੰਗ ਕੀਤੀ ਗਈ ਜਿਵੇਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ 4 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ, ਫਸਲ ਦੇ ਨੁਕਸਾਨ ਲਈ 17 ਹਜ਼ਾਰ ਰੁਪਏ ਤੋਂ ਵਧਾ ਕੇ 34 ਹਜ਼ਾਰ ਰੁਪਏ, ਦੁਧਾਰੂ ਪਸ਼ੂਆਂ ਲਈ 37,500 ਤੋਂ ਵਧਾ ਕੇ 75 ਹਜ਼ਾਰ ਰੁਪਏ, ਨੁਕਸਾਨਗ੍ਰਸਤ ਘਰ ਲਈ 1,20,000 ਰੁਪਏ ਤੋਂ ਵਧਾ ਕੇ 2.40 ਲੱਖ ਰੁਪਏ ਕਰਨ ਦੀ ਮੰਗ ਰੱਖੀ ਗਈ ਹੈ।

ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਜਲਦ ਹੋਵੇਗਾ ਸ਼ੁਰੂ: ਕੁਲਤਾਰ ਸਿੰਘ ਸੰਧਵਾਂ

ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਲੋਕਾਂ ਦੀ ਦੁੱਖ ਦੀ ਘੜੀ ਵਿੱਚ ਨਾਲ ਖੜੀ ਹੈ ਅਤੇ ਮੁਆਵਜ਼ਾ ਦੇਣ ਲਈ ਫੰਡ ਵੀ ਹੈ ਪਰ ਸਿਰਫ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਯਮਾਂ ਕਾਰਨ ਉਹ ਢੁੱਕਵਾਂ ਮੁਆਵਜ਼ਾ ਦੇਣ ਤੋਂ ਅਸਮਰੱਥ ਹੈ। ਇਸ ਲਈ ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਕਰਨ ਦੀ ਲੋੜ ਹੈ।ਮੀਟਿੰਗ ਦੌਰਾਨ ਕੇਂਦਰੀ ਟੀਮ ਦੇ ਮੁਖੀ ਕੌਮੀ ਆਫ਼ਤਨ ਪ੍ਰਬੰਧਨ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਕਈ ਸੂਬਿਆਂ ਦਾ ਦੌਰਾ ਕੀਤਾ ਗਿਆ ਅਤੇ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਨੁਕਸਾਨ ਪੰਜਾਬ ਵਿੱਚ ਨੁਕਸਾਨ ਹੋਇਆ ਹੈ। ਟੀਮ ਦੇ ਇਕ ਹੋਰ ਮੈਂਬਰ ਇਸਰੋ ਤੋਂ ਆਏ ਫਲੱਡ ਮੈਪਿੰਗ ਤੇ ਸਾਇੰਟਿਸਟ/ਇੰਜਨੀਅਰ ਦੇ ਮੁਖੀ ਡਾ. ਏ.ਵੀ. ਸੁਰੇਸ਼ ਬਾਬੂ ਨੇ ਕਿਹਾ ਕਿ ਸੈਟੇਲਾਈਟ ਤਸਵੀਰਾਂ ਰਾਹੀਂ ਵੀ ਸਪੱਸ਼ਟ ਹੋਇਆ ਹੈ ਕਿ ਭਾਰੀ ਮੀਂਹ ਨੇ ਪੰਜਾਬ ਵਿੱਚ ਕਾਫੀ ਨੁਕਸਾਨ ਕੀਤਾ ਹੈ ਅਤੇ ਬਹੁਤ ਖੇਤਰ ਭਾਰੀ ਹੜ੍ਹਾਂ ਦੀ ਮਾਰ ਹੇਠ ਆਏ ਹਨ।

ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਹਾਈ ਸਿੱਧ ਹੋਵੇਗਾ ਅੰਤਰਰਾਸ਼ਟਰੀ ਸਕਿੱਲ ਸੈਂਟਰ : ਡਾ. ਸੰਦੀਪ ਕੌੜਾ

ਮੁੱਖ ਸਕੱਤਰ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਦਿੰਦੇ ਦੱਸਿਆ ਕਿ ਸੂਬੇ ਵਿੱਚ ਖੇਤੀਬਾੜੀ ਨਾਲ ਸਬੰਧਤ 605.38 ਕਰੋੜ ਰੁਪਏ, ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਇਮਾਰਤਾਂ) ਦਾ 173.10 ਕਰੋੜ ਰੁਪਏ, ਜਲ ਸਰੋਤ ਦਾ 159.36 ਕਰੋੜ ਰੁਪਏ, ਸ਼ਹਿਰੀ ਬੁਨਿਆਦੀ ਢਾਂਚਾ/ਸਥਾਨ ਸਰਕਾਰਾਂ ਦਾ 44.38 ਕਰੋੜ ਰੁਪਏ, ਪੇਂਡੂ ਵਿਕਾਸ ਤੇ ਪੰਚਾਇਤਾਂ ਦਾ 43.66 ਕਰੋੜ ਰੁਪਏ, ਸਕੂਲ ਸਿੱਖਿਆ ਦਾ 26.85 ਕਰੋੜ ਰੁਪਏ, ਬਿਜਲੀ ਦਾ 17.50 ਕਰੋੜ ਰੁਪਏ, ਮੱਛੀ ਪਾਲਣ ਦਾ 9.98 ਕਰੋੜ ਰੁਪਏ, ਜਲ ਸਪਲਾਈ ਤੇ ਸੈਨੀਟੇਸ਼ਨ ਦਾ 5.66 ਕਰੋੜ ਰੁਪਏ, ਸਿਹਤ ਦਾ 4.45 ਕਰੋੜ ਰੁਪਏ ਅਤੇ ਫੁਟਕਲ 230.26 ਕਰੋੜ ਰੁਪਏ ਹੋਇਆ। ਕੁੱਲ ਮਿਲਾ ਕੇ 1320.59 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਮੁੱਖ ਸਕੱਤਰ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਸੂਬੇ ਵਿੱਚ ਹੜਾਂ ਕਾਰਨ 19 ਜ਼ਿਲਿਆਂ ਦੇ 1500 ਦੇ ਕਰੀਬ ਪਿੰਡ ਪ੍ਰਭਾਵਿਤ ਹੋਈ ਹੈ।

ਡੀਜੀਪੀ ਗੌਰਵ ਯਾਦਵ ਪੁੱਜੇ ਬਠਿੰਡਾ, ਅਜਾਦੀ ਦਿਹਾੜੇ ਤੋਂ ਪਹਿਲਾਂ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਫਸਲਾਂ ਦੇ ਨੁਕਸਾਨ ਤੋਂ ਇਲਾਵਾ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।ਮੀਟਿੰਗ ਵਿੱਚ ਕੇਂਦਰੀ ਟੀਮ ਵਿੱਚ ਸ਼ਾਮਲ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਡਾਇਰੈਕਟਰ ਬੀ.ਕੇ.ਸ੍ਰੀਵਾਸਤਵਾ, ਪੇਂਡੂ ਵਿਕਾਸ ਮੰਤਰਾਲੇ ਦੇ ਅੰਡਰ ਸਕੱਤਰ ਕੈਲਾਸ਼ ਕੁਮਾਰ, ਕੇਂਦਰੀ ਜਲ ਕਮਿਸ਼ਨ ਦੇ ਡਾਇਰੈਕਟਰ ਅਸ਼ੋਕ ਕੁਮਾਰ, ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੀ ਸਹਾਇਕ ਡਾਇਰੈਕਟਰ ਅੰਜਲੀ ਮੌਰੀਆ ਤੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਤੋਂ ਨਵੀਨ ਕੁਮਾਰ ਚੌਰਸੀਆ ਤੋਂ ਇਲਾਵਾ ਪੰਜਾਬ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਨੀਲਕੰਠ ਅਵਧ ਵੀ ਹਾਜ਼ਰ ਸਨ।