Home Blog Page 2097

ਪਾਵਰ ਕਾਮ ਮੈਨਜਮੈਂਟ ਲਮਕਦੀਆਂ ਮੰਗਾਂ ਜਲਦ ਪੂਰੀਆ ਕਰੇ:-ਪੈਸਕੋ ਵਰਕਰ

ਰਾਮ ਸਿੰਘ ਕਲਿਆਣ
ਨਥਾਣਾ,29 ਮਈ: ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਟਚੁਅਲ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੈਸਕੋ ਵਰਕਰਾਂ ਵੱਲੋ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਉਪ ਮੰਡਲ ਅਫ਼ਸਰ ਨਥਾਣਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਵਰਕਰਾਂ ਵੱਲੋ ਮੈਨਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਦਾ ਹੱਲ 31 ਮਈ ਤੱਕ ਨਾ ਹੋਇਆ ਤਾਂ 1 ਜੂਨ ਤੋਂ ਕੰਮ ਛੋੜ ਹੜਤਾਲ ਕੀਤੀ ਜਾਵੇਗੀ । ਇਸ ਸਮੇ ਪ੍ਰਧਾਨ ਗਗਨਦੀਪ ਸਿੰਘ ਤੇ ਜਰਨਲ ਸਕੱਤਰ ਗੁਰਜੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਪਿਛਲੇ ਅਰਸੇ ਵਿੱਚ ਪੰਜਾਬ ਸਰਕਾਰ ਵੱਲੋਂ ਤਨਖਾਹ ਵਿੱਚ ਕੀਤੇ ਵਾਧੇ ਦਾ ਬਣਦਾ ਬਕਾਇਆ ਜਾਰੀ ਕੀਤਾ ਜਾਵੇ। ਪੈਸਕੋ ਕੰਪਨੀ ਵਲੋਂ ਭਰਤੀ ਮੁਲਾਜ਼ਮਾਂ ਪਾਸੋਂ ਬਰਾਬਰ ਕੰਮ ਲੈਣ ਦੇ ਬਾਵਜੂਦ ਵਹੀਕਲ ਭੱਤਿਆਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ। ਨਿਗੂਣੀ ਤਨਖਾਹਾਂ ਤੇ ਕਰਦੇ ਇਨ੍ਹਾਂ ਕਾਮਿਆਂ ਨੂੰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਬੇਰੁੱਖੀ ਕਾਰਨ ਮਜਬੂਰੀ ਵੱਸ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਇਸ ਮੌਕੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ ਦੇ ਵਰਕਰ ਹਾਜ਼ਰ ਸਨ।

ਮੰਗ ਪੱਤਰ ਨਾ ਲੈਣ ਆਉਣ ’ਤੇ ਭੜਕੇ ਕਿਸਾਨਾਂ ਨੇ ਬਾਦਲਾਂ ਦੇ ਗੇਟ ਅੱਗੇ ਚਿਪਕਾਇਆ ਚੇਤਾਵਨੀ ਪੱਤਰ

ਸੁਖਜਿੰਦਰ ਮਾਨ
ਬਠਿੰਡਾ, 29 ਮਈ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਅਤੇ ਹੋਰ ਭਖ਼ਦੀਆਂ ਕਿਸਾਨੀ ਮੁੱਖ ਮੰਗਾਂ ਨੂੰ ਸੰਸਦ ਵਿੱਚ ਉਠਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਪੰਜ ਜ਼ਿਲਿਆਂ ਬਠਿੰਡਾ, ਫਿਰੋਜ਼ਪੁਰ, ਮਾਨਸਾ,ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਵੱਲੋਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸਾਂਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਤਰੀ ਦੇ ਨਾਂ ਪਿੰਡ ਬਾਦਲ ਵਿਖੇ ਮੰਗ ਪੱਤਰ ਦੇਣ ਲਈ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਦੋਨਾਂ ਸੰਸਦ ਮੈਂਬਰਾਂ ਵਿਚੋਂ ਕਿਸੇ ਇੱਕ ਦੇ ਵੀ ਮੰਗ ਪੱਤਰ ਨਾ ਲੈਣ ਆਉਣ ’ਤੇ ਭੜਕੇ ਕਿਸਾਨਾਂ ਨੇ ਬਾਦਲਾਂ ਦੇ ਘਰ ਦੇ ਮੁੱਖ ਗੇਟ ਅੱਗੇ ਇਹ ਪੱਤਰ ਚਿਪਕਾ ਦਿੱਤਾ ਗਿਆ। ਇਸਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ , ਮੀਤ ਪ੍ਰਧਾਨ ਰੂਪ ਸਿੰਘ ਛੰਨਾ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਦਿੱਲੀ ਅੰਦੋਲਨ ਦੌਰਾਨ ਭਾਵੇਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ ਤਾਂ ਵਾਪਸ ਲੈ ਲਏ ਸਨ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਤੇ ਐਮ ਐਸ ਪੀ ਦੀ ਗਰੰਟੀ ਦਾ ਕੀਤਾ ਲਿਖਤੀ ਵਾਅਦਾ ਪੂਰਾ ਨਹੀਂ ਕੀਤਾ,ਬਿਜਲੀ ਸੋਧ ਬਿਲ 2020 ਵਾਪਿਸ ਲੈਣ ਦੀ ਬਜਾਏ ਕੇਂਦਰ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕਰਕੇ ਬਿਜਲੀ ਬਿਲ ਨੂੰ ਸੰਸਦ ਵਿਚ ਪੇਸ਼ ਕਰ ਦਿੱਤਾ।ਇਸੇ ਤਰ੍ਹਾਂ ਦੇ ਲਖੀਮਪੁਰ ਘਟਨਾ ਦੌਰਾਨ ਕਿਸਾਨਾਂ ਦੇ ਕਤਲ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਖਿਲਾਫ਼ ਪੁਲਿਸ ਕੇਸ ਦਰਜ ਹੋਣ ਅਤੇ ਪੜਤਾਲੀਆ ਕਮੇਟੀ ਦੀ ਰਿਪੋਰਟ ਇਸ ਦੇ ਖਿਲਾਫ ਆਉਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜ਼ਿਲਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ , ਮਾਨਸਾ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਦੋਦੜਾ, ਮੁਕਤਸਰ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ, ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਫਿਰੋਜ਼ਪੁਰ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ ਅਤੇ ਇਸ ਆਰਥਿਕ ਬੋਝ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਵਿਚ ਵਾਧਾ ਹੋ ਰਿਹਾ ਹੈ। ਅੱਜ ਦੇ ਇਕੱਠ ਵੱਲੋਂ ਉਲੰਪਿਕ ਸੋਨ ਤਮਗ਼ਾ ਜਿੱਤਣ ਵਾਲੇ ਮਹਿਲਾ ਪਹਿਲਵਾਨ ਖਿਡਾਰੀਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਇੱਕ ਘਸੀਟ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਸਮੂਹ ਇਨਸਾਫਪਸੰਦ ਲੋਕਾਂ ਨੂੰ ਇਨ੍ਹਾਂ ਪਹਿਲਵਾਨਾਂ ਦੇ ਹੱਕ ਵਿਚ ਆਉਣ ਵਾਲੇ ਸੱਦੇ ਨੂੰ ਲਾਗੂ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਿਰ ਸਜਿਆ ਖੇਲੋ ਇੰਡੀਆ ਕਬੱਡੀ ਦਾ ਤਾਜ

0

ਜੀ.ਕੇ.ਯੂ ਬਣੀ ਆਲ ਇੰਡੀਆ ਕਬੱਡੀ ਚੈਂਪੀਅਨ
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯੁਵਾ ਤੇ ਖੇਡ ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਲੋ ਇੰਡੀਆ ਖੇਡ ਮਹਾਂ-ਓਤਸਵ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਬੱਡੀ ਖਿਡਾਰੀਆਂ ਦੀ ਝੰਡੀ ਰਹੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਤੇ ਕੋਚ ਰਾਮ ਸਿੰਘ ਦੀ ਅਗਵਾਈ ਹੇਠ ਜੀ.ਕੇ.ਯੂ ਦੀ ਟੀਮ ਨੇ ਗੌਤਮ ਬੁੱਧ ਨਗਰ ਵਿਖੇ ਹੋਏ ਫਾਇਨਲ ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ 44-36 ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ’ਵਰਸਿਟੀ ਅਧਿਕਾਰੀਆਂ, ਕੋਚ ਅਤੇ ਖਿਡਾਰੀਆਂ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਆਉਣ ਵਾਲਾ ਕੱਲ ਤੁਹਾਡਾ ਹੈ। ਉਨ੍ਹਾਂ ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਸਖ਼ਤ ਮਿਹਨਤ, ਉੱਤਮ ਕੋਚਿੰਗ, ਪੂਰਣ ਸਮਰਪਣ ਅਤੇ ’ਵਰਸਿਟੀ ਵੱਲੋਂ ਦਿੱਤੀਆਂ ਸੁਵਿਧਾਵਾਂ ਸਦਕਾ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ਫਾਇਨਲ ਮੁਕਾਬਲੇ ਵਿੱਚ ਵਰਸਿਟੀ ਦੇ ਖਿਡਾਰੀ ਰਿੰਕੂ ਸ਼ਰਮਾ ਨੂੰ ਬੈਸਟ ਸਟਾਪਰ ਤੇ ਹਿਮਾਂਸ਼ੂ ਨੂੰ ਬੈਸਟ ਰੇਡਰ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਏਸ਼ੀਆਈ ਤੇ ਓਲੰਪਿਕ ਖੇਡਾਂ ਵਿੱਚ ’ਵਰਸਿਟੀ ਦੇ ਕਈ ਖਿਡਾਰੀ ਭਾਰਤ ਦੀ ਨੁੰਮਾਇੰਦਗੀ ਕਰਨਗੇ।

ਛੋਟੇ ਬੱਚਿਆਂ ਲਈ ਕਰੈਚ ਸੈਂਟਰ ਤੇ ਅੰਗਹੀਣ ਵਿਅਕਤੀ ਲਈ ਖੋਲ੍ਹਿਆ ਜਾਵੇਗਾ ਵਨ ਸਟਾਪ ਸੈਂਟਰ : ਪਲਵੀਂ ਚੌਧਰੀ

0

ਸੁਖਜਿੰਦਰ ਮਾਨ
ਬਠਿੰਡਾ, 29 ਮਈ: ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀਂ ਚੌਧਰੀ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਛੋਟੇ ਬੱਚਿਆਂ ਲਈ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਜਾਂ ਮਹਿਲਾਵਾਂ ਜੋ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੌਕਰੀ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਇਹ ਕਰੈਚ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਇਸ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਸਬੰਧੀ ਸਮੀਖਿਆ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੇ ਸੈਕਟਰੀ ਰੈੱਡ ਕਰਾਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੱਲ ਰਹੇ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ ਤਾਂ ਜੋ ਖੋਲ੍ਹੇ ਜਾਣ ਵਾਲੇ ਕਰੈਚ ਸੈਂਟਰ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਦਿਵਿਆਂਗ ਵਿਅਕਤੀਆਂ ਲਈ ਵਨ ਸਟਾਪ ਸੈਂਟਰ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਖੇ ਸਬੰਧਤ ਯੂਡੀਆਈਡੀ ਕਾਰਡ, ਪੈਨਸ਼ਨ ਆਦਿ ਸਬੰਧੀ ਜਿੱਥੇ ਆਪਣੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਲਾਹਾ ਲੈ ਸਕਣਗੇ ਉੱਥੇ ਹੀ ਆਪਣੀਆਂ ਸਮੱਸਿਆ ਦਾ ਨਿਪਟਾਰਾ ਵੀ ਕਰਵਾ ਸਕਣਗੇ। ਮੀਟਿੰਗ ਦੌਰਾਨ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ, ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ, ਸ਼੍ਰੀਮਤੀ ਗੁਲਸ਼ਨ ਮਹਿਤਾ ਤੇ ਮੋਹਿਤ ਆਦਿ ਹਾਜ਼ਰ ਸਨ।

ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਬਣਾਇਆ ਜਾਵੇ ਯਕੀਨੀ : ਮਾਧਵੀ ਕਟਾਰੀਆ

0

ਸੁਖਜਿੰਦਰ ਮਾਨ
ਬਠਿੰਡਾ, 29 ਮਈ: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਸ਼੍ਰੀਮਤੀ ਮਾਧਵੀ ਕਟਾਰੀਆ ਵਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਲੋੜੀਂਦੇ ਸੁਝਾਅ ਵੀ ਲਏ ਗਏ। ਸ਼੍ਰੀਮਤੀ ਕਟਾਰੀਆ ਨੇ ਸੂਬਾ ਸਰਕਾਰ ਵਲੋਂ ਵਿਭਾਗ ਨਾਲ ਸਬੰਧਤ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਰੀਵਿਊ ਕੀਤਾ ਅਤੇ ਉਨ੍ਹਾਂ ਦੀ ਸਮੁੱਚੀ ਕਾਰਗੁਜ਼ਾਰੀ ਤੇ ਨਜ਼ਰਸਾਨੀ ਕਰਦਿਆਂ ਉਨ੍ਹਾਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ।ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਾ ਰਹਿ ਸਕੇ।ਮੀਟਿੰਗ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਜਸਵੀਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ, ਸਮੂਹ ਸੀਡੀਪੀਓਜ਼, ਇੰਚਾਰਜ ਸਖੀ ਸੈਂਟਰ ਅਤੇ ਸੁਪਰਡੰਟ ਚਿਲਡਰਨ ਹੋਮ ਕੇਵਲ ਨੰਦ ਮਿਸ਼ਰਾ ਆਦਿ ਹਾਜ਼ਰ ਸਨ।

ਸੀਆਈਏ ਸਟਾਫ਼ ਵਲੋਂ ਡੇਢ ਕਿਲੋਂ ਅਫ਼ੀਮ ਸਹਿਤ ਦੋ ਹਰਿਆਣਵੀਂ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 29 ਮਈ: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਥਾਨਕ ਸੀਆਈਏ ਸਟਾਫ਼ ਵਲੋਂ ਬੀਤੇ ਕੱਲ ਇੱਕ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਡੇਢ ਕਿਲੋਂ ਅਫ਼ੀਮ ਸਹਿਤ ਕਾਬੂ ਕੀਤਾ ਹੈ। ਕਥਿਤ ਦੋਸ਼ੀ ਸੈਟਰੋ ਕਾਰ ’ਤੇ ਸਵਾਰ ਹੋ ਕੇ ਅੱਗੇ ਕਿਸੇ ਨੂੰ ਅਫ਼ੀਮ ਦੀ ਸਪਲਾਈ ਕਰਨ ਆ ਰਹੇ ਸਨ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਨੂੰ ਸਰਹਿੰਦ ਨਹਿਰ ਨੇੜੇ ਢਿੱਲੋਂ ਕਲੌਨੀ ਕੋਲੋਂ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਪ੍ਰਗਟ ਸਿੰਘ ਤੇ ਲਵਪ੍ਰੀਤ ਸਿੰਘ ਵਾਸੀ ਫੁੱਲੋ ਮੇਹਰ ਸਿੰਘ ਵਾਲੀ ਜਿਲ਼ਾ ਸਿਰਸਾ ਦੇ ਤੌਰ ’ਤੇ ਹੋਈ ਹੈ। ਦੋਨਾਂ ਵਿਰੂਧ ਥਾਣਾ ਕੈਨਾਲ ਕਲੋਨੀ ਵਿਚ ਅ/ਧ 18ਬੀ/61/85 ਐੱਨ.ਡੀ.ਪੀ.ਐੱਸ.ਐਕਟ ਕੇਸ ਦਰਜ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਸੀਆਈਏ ਸਟਾਫ਼ ਨੇ ਹੀ ਸਰਬਜੀਤ ਸਿੰਘ ਵਾਸੀ ਬੀੜ ਤਲਾਬ ਬਠਿੰਡਾ ਨੂੰ 12 ਗਰਾਮ ਹੈਰੋਇਨ ਸਹਿਤ ਕਾਬੂ ਕੀਤਾ ਹੈ, ਜਿਸਦੇ ਵਿਰੁਧ ਥਾਣਾ ਸਦਰ ਵਿਚ ਪਰਚਾ ਦਰਜ਼ ਕੀਤਾ ਹੈ। ਉਧਰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਬਿੰਦਰ ਸਿੰਘ ਵਾਸੀ ਮਹਿਰਾਜ ਨੂੰ 120 ਲੀਟਰ ਲਾਹਣ ਸਹਿਤ ਕਾਬੂ ਕੀਤਾ ਹੈ।

ਭ੍ਰਿਸਟਚਾਰ ਵਿਰੋਧੀ ਮੁਹਿੰਮ: ਵਿਜੀਲੈਂਸ ਬਿਉਰੋ ਬਠਿੰਡਾ ਵਲੋਂ 9 ਮਹੀਨਿਆਂ ‘ਚ 22 ਮੁਕੱਦਮੇ ਦਰਜ਼, 31 ਕੀਤੇ ਗ੍ਰਿਫਤਾਰ

0

ਐਕਸ਼ਨ ਲਾਇਨ ਨੰਬਰ 9501-200-200 ਤੇ ਕੀਤਾ ਜਾ ਸਕਦਾ ਹੈ ਸੰਪਰਕ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਸੂਬੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਤਹਿਤ ਸਤੰਬਰ 2022 ਤੋਂ ਹੁਣ ਤੱਕ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵਲੋਂ 22 ਮੁਕੱਦਮੇ ਦਰਜ਼ ਕਰਕੇ 31 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਬਠਿੰਡਾ ਰੇਂਜ ਦੇ ਬੁਲਾਰੇ ਨੇ ਦਸਿਆ ਕਿ ਵਿਜੀਲੈਂਸ ਬਿਉਰੋ ਦੇ ਡਾਇਰੈਟਰ ਸ਼੍ਰੀ ਵਰਿੰਦਰ ਕੁਮਾਰ ਦੇ ਦਿਸਾ-ਨਿਰਦੇਸ਼ਾਂ ਹੇਠ ਬਠਿੰਡਾ ਰੇਂਜ ਵਲੋਂ ਐਸ.ਐਸ.ਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਕਈ ਵੱਡੇ ਕੇਸਾਂ ਵਿਚ ਕਾਰਵਾਈ ਕੀਤੀ ਗਈ ਹੈ ਤੇ ਕਈ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤੇ ਗਏ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਰੇਜ਼ ਅਧੀਨ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਮਾਨਸਾ ਤੇ ਸ਼੍ਰੀ ਮੁਕਤਸਰ ਸਾਹਿਬ ਵੀ ਆਉਂਦੇ ਹਨ। ਬੁਲਾਰੇ ਅਨੁਸਾਰ ਕੁੱਲ ਦਰਜ਼ 22 ਮੁਕੱਦਮਿਆਂ ਵਿੱਚੋਂ 15 ਵਿਅਕਤੀਆਂ ਨੂੰ ਟਰੈਪ ਕਰਕੇ ਰੰਗੀ ਹੱਥੀ ਫੜ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਦਰਜ਼ ਮੁਕੱਦਮਿਆਂ ਵਿੱਚੋ 4 ਐਂਟੀਕੁਰੱਪਸ਼ਨ ਤੇ 3 ਕਰਿਮੀਨਲ ਸ਼ਿਕਾਇਤਾਂ/ਟੋਲ ਫ਼ਰੀ ਆਧਾਰ ਤੇ ਦਰਜ਼ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਪ੍ਰਤੀ ਆਪਣੇ ਮਿਸ਼ਨ ਨੂੰ ਵੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ ਲਈ ਐਕਸ਼ਨ ਲਾਇਨ ਨੰਬਰ 9501-200-200 ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਜਿਸ ਉਪਰ ਕੋਈ ਵੀ ਵਿਅਕਤੀ ਰਿਸ਼ਵਤਖੋਰੀ ਦੀ ਮੰਗ ਬਾਰੇ ਲੋੜੀਂਦੀ ਆਡੀਓ ਅਤੇ ਡੀਡੀਓ ਰਿਕਾਰਡਿੰਗ ਦੇ ਨਾਲ 24 ਘੰਟੇ ਸੱਤੇ ਦਿਨ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

0
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਬਠਿੰਡਾ ਦੇ ਨਾਮਵਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਜਮਾਤ ਲਈ ਕੁੱਲ ਵਿਿਦਆਰਥੀ 192 ਨੇ ਪ੍ਰੀਖਿਆ ਦਿੱਤੀ ਸੀ।ਜਿਸ ਵਿੱਚ ਆਰਟਸ ਗਰੁੱਪ ਤੇ ਸਾਇੰਸ ਗਰੁੱਪ  ਦਾ ਨਤੀਜਾ 100 ਫੀਸਦੀ ਰਿਹਾ ਹੈ। ਆਰਟਸ ਗਰੁੱਪ ਵਿਚੋਂ ਹਿਮਾਸ਼ੂ ਨੇ 92# ਨੰਬਰ ਲੈ ਕੇ  ਪਹਿਲਾ ਸਥਾਨ ,ਦੂਜਾ ਸਥਾਨ ਸੁਖਜ਼ਿੰਦਰ ਸਿੰਘ 88# ,ਤੀਜਾ ਸਥਾਨ ਗੁਰਦਿੱਤਾ ਸਿੰਘ 85# ਨੇ  ਅੰਕ ਪ੍ਰਾਪਤ ਕਰਕੇ ਕੀਤਾ।ਸਾਇੰਸ ਗਰੁੱਪ ਵਿੱਚੋਂ ਗੁਰਸ਼ਾਨ ਸਿੰਘ ਸਿੱਧੂ ਨੇ ਪਹਿਲਾ ਸਥਾਨ 85#,ਦੂਜਾ ਸਥਾਨ ਹਰਕੋਮਲ ਸਿੰਘ 73# ਤੀਜਾ ਸਥਾਨ ਦੀਪਕ 70# ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ਵਿੱਚ ਕੁੱਲ 68 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਜਿਸ ਵਿੱਚ ਸਮੂਹ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ।ਪਹਿਲੇ ਸਥਾਨ ਤੇ ਪਾਲਮਬੀਰ ਸਿੰਘ ਬਰਾੜ 86#, ਦੂਜੇ ਸਥਾਨ ਤੇ ਪਰਨੀਤ ਕੌਰ  ਨੇ 78#, ਰੀਤੂ ਕੁਮਾਰੀ ਨੇ ਤੀਜਾ ਸਥਾਨ 77# ਅੰਕ ਲੈ ਕੇ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ  ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੇ ਵਿਦਿਆਰਥੀਆਂ ਤੇ ਉਹਨਾਂ ਦੇੇ ਮਾਪਿਆਂ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਬਾਰ੍ਹਵੀਂ ਜਮਾਤ  ਇੰਚਾਰਜ ਮੈਡਮ ਨਰਿੰਦਰ ਕੌਰ, ਮੈਡਮ ਸਿਮਰਜੀਤ ਕੌਰ ਅਤੇ ਮੈਡਮ ਕਮਲੇਸ਼ ਕੁਮਾਰੀ , ਮੈਡਮ ਪਰਮਜੀਤ ਕੌਰ ,ਮੈਡਮ ਦਵਿੰਦਰ ਕੌਰ, ਗੁਰਪ੍ਰੀਤ ਸਿੰਘ ,ਮੈਡਮ ਕਮਲੇਸ਼ ਕੁਮਾਰੀ , ਮੈਡਮ ਪਰਮਜੀਤ ਕੌਰ ਅਤੇ ਹੋਰ ਅਧਿਆਪਕ ਵੀ ਮੌਜੂਦ  ਸਨ। ਉਨ੍ਹਾਂ ਨੇ ਵਿਿਦਆਰਥੀ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ।

ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

0

ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਥਾਨਕ 100 ਫੁੱਟੀ ਰੋਡ ਤੇ ਸਥਿਤ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫੀਸਦੀ ਰਿਹਾ ਹੈ। ਅਲਾਨੇ ਗਏ ਨਤੀਜਿਆਂ ਅਨੁਸਾਰ ਸਕੂਲ ਦੇ ਵਿਦਿਆਰਥੀ ਸਿਵਮ ਗਰਗ ਪੁੱਤਰ ਨਰੇਸ਼ ਗਰਗ ਨੇ 93.53 ਫ਼ੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਟਾਪ ਕੀਤਾ ਹੈ, ਜਦੋਂਕਿ ਪ੍ਰਭਜੋਤ ਕੌਰ ਪੁੱਤਰੀ ਸੁਰਿੰਦਰਪਾਲ ਸਿੰਘ ਨੇ 93.38 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤਰ੍ਹਾਂ ਹੀ ਪਲਕ ਪਾਂਡੇ ਪੁੱਤਰ ਸੰਤੋਸ਼ ਪਾਂਡੇ ਨੇ 91.38 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਨਜਿੰਗ ਡਾਇਰੈਕਟਰ ਡਾ. ਰਵਿੰਦਰ ਸਿੰਘ ਮਾਨ, ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਅਤੇ ਉੱਪ ਪ੍ਰਿੰਸੀਪਲ ਰੇਨੂੰ ਉੱਪਲ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਕੂਲ ਦੇ ਐਮਡੀ ਡਾ. ਰਵਿੰਦਰ ਸਿੰਘ ਮਾਨ ਨੇ ਆਖਿਆ ਕਿ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਭਰੋਸੇਮੰਦ ਸਕੂਲ ਹੈ। ਸਕੂਲ ਦੇ ਨਤੀਜੇ ਹਰ ਸਾਲ 100 ਫੀਸਦੀ ਆਉਦੇ ਹਨ। ਸਕੂਲ ਵਿਚ ਤਜਾਰਬੇਕਾਰ ਸਟਾਫ਼ ਵੱਲੋਂ ਆਧੁਨਿਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਜਲਦੀ ਤੇ ਸੌਂਖਿਆ ਸਮਝ ਸਕਣ। ਡਾ. ਮਾਨ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਲਈ ਵੱਖੋਂ ਵੱਖਰੀਆਂ ਲੈਬ ਸਮੇਤ ਹਰ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋ ਬਾਰਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾੁਬਾਂ ਮਹੁੱਈਆ ਕਰਵਾਈਆਂ ਗਈਆਂ ਹਨ। ਦਸ਼ਮੇਸ਼ ਸਕੂਲ ਦੇ ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਨੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਹੀ ਨਹੀਂ ਸਗੋਂ ਖੇਡਾਂ ਤੇ ਸੱਭਿਆਚਰਕ ਮੁਕਾਬਲਿਆਂ ਵਿਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲਿਆਂ ਲਈ ਸਕੂਲ ਵਿਚ ਵਿਦਿਆਰਥੀਆਂ ਦੀ ਵਿਸ਼ੇਸ ਤੌਰ ’ਤੇ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਸਕੂਲ ਵਿੱਚੋਂ ਪੜ੍ਹੇ ਵਿਦਿਆਰਥੀ ਆਈਏਐਸ ਤਕ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦਿਆਂ ਸਕੂਲ ਨੂੰ ਫੁੱਲ ਏਅਰ ਕੰਡੀਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਅਮਨਦੀਪ ਕੌਰ, ਅਵਤਾਰ ਸਿੰਘ, ਹਰਪ੍ਰੀਤ ਕੌਰ, ਨਿਸ਼ੂ ਅਰੋੜਾ, ਸਵਾਲੀ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।

ਪਲਸ ਪੋਲੀਉ ਦੇ ਪਹਿਲੇ ਦਿਨ ਢੁੱੱਡੀਕੇ ਬਲਾਕ ਦੇ 9682 ਬੱਚਿਆਂ ਨੰੁ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ

0

ਪੰਜਾਬੀ ਖਬਰਸਾਰ ਬਿਉਰੋ
ਢੁੱਡੀਕੇ, 28 ਮਈ: ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱੱਮਟ ਦੇਖਰੇਖ ਹੇਠ ਅੱਜ ਪਲੱਸ ਪੋਲੀਉ ਦੇ ਪਹਿਲੇ ਦਿਨ ਢੁੱੱਡੀਕੇ ਬਲਾਕ ਦੇ ਜੀਰੋ ਤੋਂ ਪੰਜ ਸਾਲ ਤੱਕ ਦੇ 9682 ਬੱਚਿਆਂ ਨੰੁ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਿਸ ਨਾਲ 59.24% ਦਾ ਟੀਚਾ ਪੂਰਾ ਕੀਤਾ ਗਿਆ । ਐਸ.ਐਮ.ੳ. ਡਾ. ਸੁਰਿੰਦਰ ਸਿੰਘ ਵੱਲੋਂ ਬਲਾਕ ਢੁੱੱਡੀਕੇ ਦੇ ਵੱਖ ਵੱਖ ਬੂਥਾਂ ਤੇ ਜਾ ਕੇ ਪਲੱਸ ਪੋਲੀਉ ਮੁਹਿੰਮ ਦਾ ਜਾਇਜਾ ਲਿਆ, ਇਸ ਸਮੇਂ ਉਹਨਾਂ ਦੇ ਨਾਲ ਫਾਰਮੇਸੀ ਅਫਸਰ ਗੁਰਮੀਤ ਸਿੰਘ, ਐਲਐਚਵੀ ਸੁਕਰਨਜੀਤ ਕੌਰ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਸਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਐਚ.ਸੀ. ਢੁੱੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਪਲੱਸ ਪੋਲੀਉ ਮੁਹਿੰਮ ਦੌਰਾਨ ਬਲਾਕ ਢੁੱੱਡੀਕੇ ਵਿੱਚ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 65 ਬੂਥ ਲਗਾਏ ਗਏ ਸਨ । ਫਾਰਮੇਸੀ ਅਫਸਰ ਗੁਰਮੀਤ ਸਿੰਘ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਨੇ ਦੱੱਸਿਆ ਕਿ ਮਿਤੀ 29 ਅਤੇ 30 ਮਈ ਨੂੰ ਵੈਕਸੀਨੇਟਰਾਂ ਵੱਲੋਂ ਘਰਾਂ ਅਤੇ ਸਕੂਲਾਂ ਵਿੱਚ ਜਾਕੇ ਬੂਥਾਂ ਤੇ ਨਾ ਪਹੁੰਚ ਸਕਣ ਵਾਲੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਘਰ ਘਰ ਜਾਣ ਦੀ ਮੁਹਿੰਮ ਦੌਰਾਨ ਟੀਮਾਂ ਵੱਲੋਂ ਟੱਪਰੀਵਾਸ, ਝੁੱਗੀਆਂ, ਇੱਟਾਂ ਦੇ ਭੱਠੇ, ਸਲੱਮ ਏਰੀਆ, ਸੈਲਰ, ਫੈਕਟਰੀਆਂ, ਸਕੂਲ ਅਤੇ ਨਿਰਮਾਣ ਅਧੀਨ ਇਮਾਰਤਾਂ ਵਿਖੇ ਮੌਜੂਦ ਬੱਚਿਆਂ ਨੂੰ ਵਿਸ਼ੇਸ ਤੌਰ ਤੇ ਕਵਰ ਕੀਤਾ ਜਾਵੇਗਾ । ਉਹਨਾਂ ਦੱੱਸਿਆ ਕਿ ਬਲਾਕ ਢੁੱੱਡੀਕੇ ਦੇ ਲਗਭਗ 16342 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 130 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸਦੀ ਸੁਪਰਵੀਜਨ ਲਈ 13 ਸੁਪਰਵਾਈਜਰਾਂ ਦੀ ਡਿਊਟੀ ਲਗਾਈ ਗਈ ਹੈ ।