WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਦੀ ਆਮਦਨ ਚ ਵਾਧਾ ਕਰਨ ਲਈ ਹੰਭਲੇ ਜਾਰੀ : ਏਡੀਸੀ (ਵਿਕਾਸ)

ਬਠਿੰਡਾ, 15 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵਲੋਂ ਇਸ ਵਾਰ ਨਵੇਕਲੀ ਪਹਿਲ ਕਰਦਿਆਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵਲੋਂ ਹੱਥੀਂ ਤਿਆਰ ਸ਼ੁੱਧ ਖਾਣ ਵਾਲੇ ਅਤੇ ਪਦਾਰਥਾਂ ਦੀਆਂ 5 ਸਟਾਲਾਂ ਵਿਸਾਖੀ ਮੇਲਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਵਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਸਾਖੀ ਮੇਲੇ ਵਿੱਚ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਤੇ ਖਰੀਦਦਾਰੀ ਵੀ ਕਰਦੇ ਹਨ ਜਿਸ ਫਾਇਦਾ ਇਹਨਾਂ ਔਰਤਾਂ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਹ ਉਪਰਾਲਾ ਇਨਾਂ ਔਰਤਾਂ ਦੀ ਆਮਦਨ ਵਿੱਚ ਵਾਧਾ ਕਰਨ ਤੇ ਉਹਨਾਂ ਨੂੰ ਮਾਰਕੀਟਿੰਗ ਸਿਖਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਜੋ ਸਫਲ ਰਿਹਾ।

ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!

ਉਨਾਂ ਕਿਹਾ ਕਿ ਇਹ ਸਟਾਲਾਂ ਪਿੰਡ ਗਾਟਵਾਲੀ ਤੋਂ ਕਿਰਨ ਆਜੀਵਿਕਾ ਸੈਲਫ਼ ਹੈਲਪ ਗਰੁੱਪ ਦੀ ਮਹਿਲਾ ਉੱਦਮੀ ਕਰਮਜੀਤ ਕੌਰ ਵਲੋਂ ਗੁੜ, ਸ਼ੱਕਰ ਅਤੇ ਕੰਪੋਸਟ ਖਾਦ, ਬਾਬਾ ਢੇਰਾਂ ਵਾਲਾ ਗਰੁੱਪ ਵਲੋਂ ਸ਼ਹਿਦ ਤੇ ਸ਼ਹਿਦ ਤੋਂ ਬਣੇ ਪਦਾਰਥਾਂ, ਬਾਬਾ ਦੀਪ ਸਿੰਘ ਗਰੁੱਪ ਕਟਾਰ ਸਿੰਘ ਵਾਲਾ ਵਲੋਂ ਲਕੜੀ ਦਾ ਸਮਾਨ, ਹਰਿਆਲੀ ਆਜੀਵਿਕਾ ਗ੍ਰਾਮ ਸੰਗਠਨ ਹਮੀਰਗੜ੍ਹ ਵਲੋਂ ਚੱਪਲਾਂ ਤੇ ਸਲੀਪਰ (ਜੋ ਖੁਦ ਤਿਆਰ ਕਰਦੇ ਹਨ) ਦੀ ਸਟਾਲ ਅਤੇ ਸਰਗੁਣ ਆਜੀਵਿਕਾ ਗਰੁਪ ਸੇਮਾ ਕਲਾਂ ਵੱਲੋਂ ਪੁਰਾਤਨ ਪੰਜਾਬੀ ਵਿਰਸੇ ਤੇ ਸਜਾਵਟੀ ਸਮਾਨ ਦੀਆਂ ਲਗਾਈਆਂ ਗਈਆਂ।

 

Related posts

ਬਠਿੰਡਾ ਛਾਉਣੀ ’ਚ ਸੈਨਾ ਮੈਡਲ ਵੰਡ ਸਮਾਰੋਹ ਆਯੋਜਿਤ

punjabusernewssite

ਕਿਸਾਨ ਆਗੂਆਂ ਦੀ ਸਹਾਇਤਾ ਨਾਲ ਬਾਦਲ ਦੇ ਸਹੁਰਿਆਂ ਦੇ ਪਿੰਡ ਵਾਸੀਆਂ ਨੇ ਮੁੜ ਪੁਲਿਸ ਚੌਕੀ ਘੇਰੀ

punjabusernewssite

ਪੰਜਾਬ ਸਰਕਾਰ ਬੋਰਡਾਂ ਕਾਰਪੋਰੇਸ਼ਨਾਂ ਸਮੇਤ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੇ: ਵਰਕਰਜ਼ ਯੂਨੀਅਨ

punjabusernewssite