ਰਾਮ ਸਿੰਘ ਕਲਿਆਣ
ਭਾਈਰੂਪਾ, 27 ਮਈ: ਬੀਤੇ ਕੱਲ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਵਲੋਂ ਨਥਾਣਾ ਨੇੜੇ ਦਰੱਖਤਾਂ ਦੇ ਝੁੰਡ ਵਿਚੋਂ ਇੱਕ ਨੌਜਵਾਨ ਦੀ ਬਰਾਮਦ ਕੀਤੀ ਗਲੀ ਸੜੀ ਲਾਸ਼ ਦੀ ਸਿਨਾਖ਼ਤ ਹੋ ਗਈ ਹੈ। ਪਤਾ ਲੱਗਆ ਹੈ ਕਿ ਇਹ ਲਾਸ਼ ਜਸਕਰਨ ਸਿੰਘ 21 ਸਾਲ ਪੁੱਤਰ ਜੱਗ ਸਿੰਘ ਵਾਸੀ ਕਲਿਆਣ ਸੁੱਖਾ ਦੀ ਸੀ, ਜੋਕਿ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸਦੇ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਅਤੇ ਪੁਲਿਸ ਵੱਲੋ ਮੋਬਾਇਲ ਟਰੇਸ ਉਪਰੰਤ ਉਸਦੀ ਆਖਰੀ ਲੁਕੇਸਨ ਮਹਿਰਾਜ ਇਲਾਕੇ ਵਿੱਚ ਪਾਈ ਗਈ ਸੀ। ਇਹ ਲਾਸ਼ ਵੀ ਗੁਰਦੁਆਰਾ ਸਾਹਿਬ ਗੁੰਮਟਸਰ ਸਾਹਿਬ ਪਾਤਸ਼ਾਹੀ ਛੇਵੀਂ ਨਜਦੀਕ ਪਿੰਡ ਮਹਿਰਾਜ ਦੇ ਰਕਬੇ ਵਿੱਚੋ ਸਰਹਿੰਦ ਨਹਿਰ ਦੀਆ ਝਾੜਿਆ ਵਿੱਚ ਮਿਲੀ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਿੰਡ ਕਲਿਆਣ ਸੁੱਖਾ ਦੇ ਨੇੜਲੇ ਪਿੰਡ ਵਿਚ ਇੱਕ ਧਾਰਮਿਕ ਸੰਸਥਾ ਦੇ ਵੈਲਡਰ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਰਹਿੰਦਾ ਸੀ।ਥਾਣਾ ਸਿਟੀ ਰਾਮਪੁਰਾ ਪੁਲਿਸ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ ਬੁਲਾ ਕੇ ਸ਼ਨਾਖਤ ਕਰਵਾਈ ਗਈ ਤਾਂ ਮ੍ਰਿਤਕ ਨੌਜਵਾਨ ਦੇ ਸਾਥੀਆ ਨੇ ਉਸ ਪਾਏ ਹੋਏ ਬੂਟ ਅਤੇ ਘੜੀ ਅਤੇ ਬੈਲਟ ਤੋਂ ਜਿਸ ਉਪਰੰਤ ਪੁਲਸ ਨੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ। ਵਾਰਸਾਂ ਨੇ ਨੌਜਵਾਨ ਦਾ ਅੰਤਮ ਸਸਕਾਰ ਕਰ ਦਿੱਤਾ। ਪਰਿਵਾਰ ਅਨੁਸਾਰ ਉਨ੍ਹਾਂ ਦਾ ਪੁੱਤਰ ਚਿੱਟੇ ਦਾ ਆਦੀ ਨਹੀਂ ਸੀ , ਪਰ ਨੌਜਵਾਨ ਦੀ ਲਾਸ਼ ਕੋਲੋ ਬਰਾਮਦ ਹੋਈ ਸਰਿੰਜ ਕਾਫੀ ਸਵਾਲ ਖੜੇ ਕਰਦੀ ਹੈ। ਪਰਿਵਾਰ ਅਤੇ ਪਿੰਡ ਵਾਸ਼ੀਆ ਨੇ ਦੱਸਿਆ ਕਿ ਨਿੱਜੀ ਤੌਰ ਤੇ ਉਨਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਹੈ ਪਰ ਫਿਰ ਇਸ ਮਾਮਲੇ ਸਬੰਧੀ ਪੂਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਸਕੇ।
ਨਥਾਣਾ ਨਜ਼ਦੀਕ ਮਿਲੀ ਲਾਸ਼ ਦੀ ਹੋਈ ਸ਼ਿਨਾਖ਼ਤ,ਪਿੰਡ ਕਲਿਆਣ ਵਾਸੀਆ ਵੱਲੋ ਜਾਂਚ ਦੀ ਮੰਗ
ਬਰਿੰਦਰ ਕਲਿਆਣ ਭਾਜਪਾ ਦੇ ਨਥਾਣਾ ਸਰਕਲ ਇੰਚਾਰਜ ਨਿਯੁਕਤ
ਰਾਮ ਸਿੰਘ ਕਲਿਆਣ
ਭਾਈਰੂਪਾ, 27 ਮਈ: ਭਾਰਤੀ ਜਨਤਾ ਪਾਰਟੀ ਵੱਲੋਂ ਬਰਿੰਦਰ ਸਿੰਘ ਸੰਧੂ ਕਲਿਆਣ ਨੂੰ ਸਰਕਲ ਇੰਚਾਰਜ਼ ਨਥਾਣਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਾਰਟੀ ਵੱਲੋਂ ਉੱਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਉਨ੍ਹਾਂ ਦਿੱਤੀ ਜਿੰਮੇਦਵਾਰੀ ਬਦਲੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜੋਨਲ ਇੰਚਾਰਜ ਮੈਡਮ ਮੋਨਾ ਜੈਸਵਾਲ , ਮੀਤ ਪ੍ਰਧਾਨ ਦਿਆਲ ਸੋਢੀ, ਜਗਦੀਪ ਸਿੰਘ ਨਕਈ, ਅਰਵਿੰਦ ਖੰਨਾ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬੀਬੀਵਾਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 28 ਮਈ : ਸਪੈਸ਼ਲ ਨੈਸ਼ਨਲ ਪਲਸ ਪੋਲੀਓ ਮੁਹਿੰਮ ਅਧੀਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਦੀ ਅਗਵਾਈ ਵਿੱਚ ਅੱਜ ਸਥਾਨਕ ਬੇਅੰਤ ਨਗਰ ਵਿਖੇ ਆਮ ਆਦਮੀ ਕਲੀਨਿਕਤ ਚ ਜਿਲ੍ਹਾ ਟੀਕਾਕਰਨ ਅਫਸਰ ਡਾ ਮੀਨਾਕਿਸ਼ੀ ਸਿੰਗਲਾ ਦੁਆਰਾ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਡਾ ਮੀਨਾਕਿਸ਼ੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਅੱਜ ਜਿਲ੍ਹਾ ਬਠਿੰਡਾ ਵਿੱਚ 70819 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ ਹਨ। ਜਿਲ੍ਹਾ ਬਠਿੰਡਾ ਵਿੱਚ ਪਹਿਲੇ ਦਿਨ 46 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ। ਜਦੋਂਕਿ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਲੱਗਭਗ 153678 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈੈ। ਉਹਨਾਂ ਸਮੂਹ ਵਿੱਭਾਗਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਇਸ ਨੋਬਲ ਕਾਰਜ ਵਿੱਚ ਸਹਿਯੋਗ ਦੇਣ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਦਸਿਆ ਕਿ ਇਸਦੇ ਲਈ 1316 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 1255 ਟੀਮਾਂ ਨੂੰ ਬੂਥਾਂ ਅਤੇ 29 ਅਤੇ 30 ਮਈ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਓਣਗੀਆਂ। 29 ਮੋਬਾਈਲ ਟੀਮਾਂ, ਜ਼ੋ ਕਿ ਦੂਰ ਦੁਰਾਡੇ ਭੱਠਿਆਂ, ਮਾਈਗ੍ਰੇੇਟਰੀ ਆਬਾਦੀ, ਢਾਣੀਆਂ, ਦਾਣਾ ਮੰਡੀ, ਫੈਕਟਰੀਆਂ ਆਦਿ ਵਿੱਚ ਜਾ ਕੇ ਪੋਲੀਓ ਬੂੰਦਾ ਪਿਲਾਓਣਗੀਆ ਅਤੇ 32 ਟਰਾਂਜਿਟ ਟੀਮਾਂ ਜ਼ੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾ ਆਦਿ ਤੇ ਬੂੰਦਾ ਪਿਲਾਓਣਗੀਆਂ। ਇਨ੍ਹਾਂ ਟੀਮਾਂ ਦੀ ਸੁਪਰਵੀਜ਼ਨ ਲਈ 138 ਸੁਪਰਵਾਈਜਰ ਲਗਾਏ ਗਏ ਹਨ। ਇਸ ਦੌਰਾਨ ਡਾ ਅੰਜੂ ਬਾਸਲ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ, ਗਗਨਦੀਪ ਸਿੰਘ ਭੁੱਲਰ ਬੀ ਈ ਈ, ਮਲਕੀਤ ਕੌਰ, ਐਲ ਐਚ ਵੀ, ਹਰਜਿੰਦਰ ਕੌਰ, ਸਾਲੂ, ਰਾਜਵਿੰਦਰ ਕੌਰ ਸਟਾਫ ਨਰਸ, ਪਰਨੀਤ, ਨਿਸਾ, ਸਵੀਤਾ ਪੂਜਾ, ਆਸਾ ਵਰਕਰ ਹਾਜ਼ਰ ਸਨ।
ਕਿਸਾਨ ਜਥੇਬੰਦੀ ਦੇ ਅਹੁੱਦੇਦਾਰਾਂ ਦੀ ਕਿਸਾਨੀਂ ਮੁੱਦਿਆਂ ‘ਤੇ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 28 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵਿਸੇਸ਼ ਤੌਰ ’ਤੇ ਸਾਮਲ ਹੋਏ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਰੇਸ਼ਮ ਸਿੰਘ ਯਾਤਰੀ ਤੇ ਜੋਧਾ ਸਿੰਘ ਨੰਗਲਾ ਨੇ ਦੱਸਿਆ ਕਿ ਆਉਂਣ ਵਾਲੇ ਝੋਨੇ ਦੇ ਸੀਜਨ ਨੂੰ ਮੁਖ ਰੱਖਦਿਆਂ ਕਿਸਾਨਾ ਨੂੰ ਸੰਭਾਵੀਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਰਚਾ ਕੀਤੀ ਗਈ, ਜਿਸਤੋਂ ਬਾਅਦ ਫੈਸਲਾ ਲਿਆ ਗਿਆ ਕਿ ਆਗਾਮੀ 8 ਜੂਨ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਮੰਗਾਂ ਦਾ ਜਿਕਰ ਕਰਦਿਆਂ ਜਿੱਥੇ ਸਰਕਾਰ ਕੋਲੋਂ ਜਰਨਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਟਿਉੂਬਵੈੱਲ ਕਨੈਕਸ਼ਨ ਤੁਰੰਤ ਜਾਰੀ ਕਰਨ ਅਤੇ ਹਰ ਲੋੜਵੰਦ ਕਿਸਾਨ ਨੂੰ ਘੱਟੋ-ਘੱਟ ਇੱਕ ਕੁਨੈਕਸ਼ਨ ਦੇਣਾ ਯਕੀਨੀ ਬਣਾਉਣ ਦੀ ਮੰਗ ਰੱਖੀ, ਉਥੇ ਵੀ.ਡੀ.ਐਸ ਸਕੀਮ ਨੂੰ ਹਰ ਸਮੇਂ ਖੁੱਲ੍ਹੀ ਰੱਖਣ ਅਤੇ ਉਸ ਦੀ ਫੀਸ ਲੈਣੀ ਬੰਦ ਕੀਤੀ ਜਾਣ ਲੲਂੀ ਵੀ ਕਿਹਾ। ਇਸੇ ਤਰ੍ਹਾਂ ਸਮਾਰਟ ਮੀਟਰ ਲਗਾਉਣ ਦੇ ਵਿਰੁਧ ਵੀ ਮੁੜ ਮੋਰਚਾ ਖੋਲਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਹੀ ਸਹਾਇਕ ਧੰਦਿਆਂ ਲਈ ਲਏ ਗਏ ਬਿਜਲੀ ਕੁਨੈਕਸ਼ਨ ’ਤੇ ਕਮਰਸ਼ੀਅਲ ਚਾਰਜ ਲੈਣੇ ਬੰਦ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਜ਼ਮੀਨ ਖਰੀਦਣ ਸਮੇਂ ਜਾਂ ਆਪਸੀ ਭਰਾਵੀ ਵੰਡ ਦੌਰਾਨ ਕੁਨੈਕਸ਼ਨ ਦੀ ਨਾਮ ਤਬਦੀਲ ਕਰਨ ਦੀ ਪ੍ਰਕ੍ਰਿਆ ਨੂੰ ਅਸਾਨ ਕਰਨ ਸਹਿਤ ਟਿਊਬਵੈੱਲ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨ ਨੂੰ ਆਪਣੇ ਖਰਚੇ ’ਤੇ ਆਪਣੇ ਹੀ ਖੇਤ ਵਿੱਚ ਕੁਨੈਕਸ਼ਨ ਸ਼ਿਫਟ ਕਰਨ ਉੱਪਰ ਲਾਈਆਂ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦੀ ਵੀ ਮੰਗ ਕੀਤੀ ਗਈ। ਟਰਾਂਸਫਾਰਮਰ ਸੜ ਜਾਣ ਉਪਰੰਤ 24 ਘੰਟੇ ਦੇ ਅੰਦਰ-ਅੰਦਰ ਟਰਾਂਸਫਾਰਮਰ ਤਬਦੀਲ ਕਰਨ ਅਤੇ ਮੋਟਰ ਕੁਨੈਕਸ਼ਨ ਦੇਣ ਸਮੇਂ ਲਗਾਏ ਜਾਦੇ ਨਵੇਂ ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਉਣ ਲਈ ਕਿਹਾ ਗਿਆ ਤਾਂ ਕਿ ਹਨੇਰੀ ਝੱਖੜ ਦੌਰਾਨ ਟਰਾਂਸਫਾਰਮਰ ਦੇ ਖੰਭਿਆਂ ਦਾ ਨੁਕਸਾਨ ਨਾ ਹੋਵੇ। ਭਾਰਤ ਪਾਕਿਸਤਾਨ ਸਰਹੱਦ ’ਤੇ ਭਾਰਤ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਤੁਰੰਤ ਪਹਿਲ ਦੇ ਆਧਾਰ ਤੇ 1 ਬਿਜਲੀ ਕੁਨੈਕਸ਼ਨ ਦੇਣ ਸਹਿਤ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ 11 ਕੇ ਵੀ ਲਾਇਨਾਂ ਵੱਖਰੀਆਂ ਕੱਢੀਆਂ ਜਾਣ ਲਈ ਵੀ ਕਿਹਾ ਗਿਆ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਜੀਦਾ ਮੁਖਤਿਆਰ ਸਿੰਘ ਕੁਬੇ ਅਗਰੇਜ ਸਿੰਘ ਕਲਿਆਣ, ਜਵਾਹਰ ਸਿੰਘ ਕਲਿਆਣ, ਗੁਰਦੀਪ ਸਿੰਘ ਮਹਿਮਾ, ਗੁਰਸੇਵਕ ਸਿੰਘ ਮਾਨਸਾਹੀਆ, ਬਲਵਿੰਦਰ ਸਿੰਘ ਜੋਧਪੁਰ, ਜਗਦੇਵ ਸਿੰਘ ਮਹਿਤਾ ਗੁਰੰਜਟ ਸਿੰਘ ਕੋਠਾਗੁਰੂ ਤੋ ਇਲਾਵਾ ਕਿਸਾਨ ਆਗੂ ਸਾਮਲ ਸਨ।
ਅਕਾਲੀ ਦਲ ਦੀ ਮੀਟਿੰਗ ’ਚ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ
ਦਿਹਾਤੀ ’ਚ ਬਲਕਾਰ ਬਰਾੜ ਨੂੰ ਮੁੜ ਜਿੰਮੇਵਾਰੀ ਸੌਪੇ ਜਾਣ ਦੀ ਚਰਚਾ, ਸ਼ਹਿਰ ’ਚ ਅੱਧੀ ਦਰਜ਼ਨ ਬਣੇ ਦਾਅਵੇਦਾਰ
ਸੁਖਜਿੰਦਰ ਮਾਨ
ਬਠਿੰਡਾ, 28 ਮਈ :ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੰਗ ਕੀਤੇ ਹੋਏ ਢਾਂਚੇ ਨੂੰ ਮੁੜ ਬਹਾਲ ਕਰਨ ਲਈ ਬੀਤੇ ਕੱਲ ਸਥਾਨਕ ਗੁਰਦੁਆਰਾ ਸ਼੍ਰੀ ਹਾਜੀਰਤਨ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਇੱਕ ਵਿਸੇਸ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਬਠਿੰਡਾ ਮਾਮਲਿਆ ਦੇ ਇੰਚਾਰਜ ਵਰਦੇਵ ਸਿੰਘ ਮਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਅਹੁੱਦੇਦਾਰਾਂ ਦੀ ਨਿਯੁਕਤੀ ਲਈ ਵਿਚਾਰ-ਵਿਟਾਂਦਰਾ ਕੀਤਾ ਗਿਆ। ਸੂਚਨਾ ਮੁਤਾਬਕ ਬੇਸ਼ੱਕ ਬੇਸ਼ੱਕ ਇੰਨ੍ਹਾਂ ਅਹੁੱਦੇਦਾਰਾਂ ਦੀ ਨਿਯੁਕਤੀ ਲਈ ਸਮੂਹ ਆਗੂਆਂ ਨੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰ ਦੇ ਦਿੱਤੇ ਹਨ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੇ ਨਾਂ ‘ਤੇ ਮੁੜ ਮੋਹਰ ਲੱਗ ਸਕਦੀ ਹੈ ਕਿਉਂਕਿ ਮੌਜੂਦਾ ਹਾਲਾਤਾਂ ’ਚ ਹਾਲੇ ਹੋਰ ਆਗੂ ਇਸ ਅਹੁੱਦੇ ਲਈ ਨਿੱਤਰ ਕੇ ਸਾਹਮਣੇ ਨਹੀਂ ਆ ਰਹੇ ਹਨ। ਹਾਲਾਂਕਿ ਬਠਿੰਡਾ ਸ਼ਹਿਰੀ ਪ੍ਰਧਾਨਗੀ ਲਈ ਕਈ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਜਿੰਨ੍ਹਾਂ ਵਿਚ ਸਾਬਕਾ ਮੇਅਰ ਬਲਵੰਤ ਸਿੰਘ ਬੀੜ ਬਹਿਮਣ ਅਤੇ ਦਲਜੀਤ ਸਿੰਘ ਬਰਾੜ ਦੇ ਨਾਂ ਵੀ ਅੱਗੇ ਕੀਤੇ ਜਾ ਰਹੇ ਹਨ। ਇਸਤੋਂ ਇਲਾਵਾ ਸੀਨੀਅਰ ਆਗੂ ਚਮਕੌਰ ਸਿੰਘ ਮਾਨ, ਬਬਲੀ ਬਰਾੜ ਤੇ ਮੋਹਿਤ ਗੁਪਤਾ ਆਦਿ ਦਾ ਨਾਂ ਵੀ ਪ੍ਰਮੁੱਖ ਤੌਰ ’ਤੇ ਲਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਤੀਨਿਧਤਾ ਕਰਨ ਦੇ ਚੱਲਦੇ ਬਠਿੰਡਾ ਨੂੰ ਬਾਦਲ ਪ੍ਰਵਾਰ ਦਾ ਹਲਕਾ ਮੰਨਿਆਂ ਜਾਂਦਾ ਹੈ, ਜਿਸਦੇ ਚੱਲਦੇ ਇੱਥੇ ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਵੱਡੇ ਅਹੁੱਦਿਆਂ ’ਤੇ ਜਿਆਦਾਤਰ ਪਸੰਦ ਵੀ ਬਾਦਲ ਜੋੜੀ ਦੀ ਹੀ ਰਹਿੰਦੀ ਹੈ। ਗੌਰਤਲਬ ਹੈ ਕਿ 2022 ਦੀਆਂ ਚੌਣਾਂ ਤੋ ਬਾਅਦ ਸ਼ਰੋਮਣੀ ਅਕਾਲੀ ਦਲ ਵਿਚ ਲੀਡਰਸ਼ਿਪ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਬਣਾਈ ਝੂੰਦਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਦਿਆਂ ਅਕਾਲੀ ਦਲ ਦੇ ਸਮੂਹ ਢਾਂਚੇ ਨੂੰ ਭੰਗ ਕਰ ਦਿਤਾ ਗਿਆ ਸੀ। ਜਿਸਤੋਂ ਬਾਅਦ ਕਈ ਕਮੇਟੀਆਂ ਦਾ ਤਾਂ ਗਠਨ ਕਰ ਦਿੱਤਾ ਗਿਆ ਹੈ ਪ੍ਰੰਤੂ ਹਾਲੇ ਤੱਕ ਜ਼ਿਲ੍ਹਾ ਪੱਧਰ ’ਤੇ ਢਾਂਚਾ ਨਹੀਂ ਬਣਾਇਆ ਗਿਆ। ਇਸੇ ਤਰ੍ਹਾਂ ਯੂਥ ਵਿੰਗ ਦਾ ਢਾਂਚਾ ਵੀ ਮੁੜ ਐਲਾਨਣਾ ਬਾਕੀ ਹੈ। ਇੰਨ੍ਹਾਂ ਨਵੀਆਂ ਨਿਯੁਕਤੀਆਂ ਲਈ ਪਿਛਲੇ ਕੁੱਝ ਮਹੀਨਿਆਂ ਤੋ ਜਿਲ੍ਹਾ ਪੱਧਰੀ ਮੀਟਿੰਗਾਂ ਦੇ ਨਾਲ ਨਾਲ ਸੀਨੀਅਰ ਆਗੂਆਂ ਵੱਲੋ ਵੀ ਪਾਰਟੀ ਪ੍ਰਧਾਨ ਸੁਖੁਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਉਧਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਕੰਦਰ ਮਲੂਕਾ ਅਤੇ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਵਰਕਰਾਂ ਤੋ ਵਿਸਥਾਰ ਪੂਰਵਕ ਜਾਣਕਾਰੀ ਇਕੱਠੀ ਕਰ ਲਈ ਗਈ ਹੈ। ਬਠਿੰਡਾ ਲੋਕ ਸਭਾ ਹਲਕਾ ਤੋ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਹਨ ਅਤੇ ਬਾਦਲ ਪਰਿਵਾਰ ਨੇ ਹਮੇਸ਼ਾ ਵਿਕਾਸ ਦੇ ਨਾਲ ਨਾਲ ਹਰ ਪੱਖੋ ਬਠਿੰਡਾ ਨੂੰ ਤਰਜੀਹ ਦਿੱਤੀ ਹੈ। ਜਿਸਦੇ ਚੱਲਦੇ ਵਰਕਰਾਂ ਅਤੇ ਸੀਨੀਅਰ ਆਗੂਆਂ ਦੀ ਆਪਸੀ ਸਹਿਮਤੀ ਤੋ ਬਾਅਦ ਬਠਿੰਡਾ ਜਿਲ੍ਹਾ ਦੇ ਪ੍ਰਧਾਨ ਲਗਾਉਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਗਏ ਹਨ। ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋ ਨਿਯੁਕਤ ਕੀਤੇ ਜਾਣ ਵਾਲੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸਮੁੱਚੀ ਜਿਲ੍ਹਾ ਜੱਥੇਬੰਦੀ ਇਕਜੁਟ ਹੋ ਕੇ ਪਾਰਟੀ ਦੀ ਚੜ੍ਹਦੀਕਲਾਂ ਲਈ ਕੰਮ ਕਰੇਗੀ।
ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ -ਘਰ ਪਹੁੰਚਾਵਾਂਗੇ: ਦਿਆਲ ਸੋਢੀ
ਗੁਰਪਾਲ ਸਿੰਘ ਸਿੱਧੂ ਬਣੇ ਪੰਜਾਬ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ
ਬਠਿੰਡਾ ’ਚ ਮਾਮੂਲੀ ਤਕਰਾਰ ਦੌਰਾਨ ਭਰਾ ਵਲੋਂ ਭਰਾ ਦਾ ਕਤਲ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਵਿਚ ਬੀਤੀ ਦੇਰ ਰਾਤ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਹੋਈ ਲੜਾਈ ਦੌਰਾਨ ਵੱਡੇ ਭਰਾ ਨੇ ਅਪਣੇ ਛੋਟੇ ਭਰਾ ਨੂੰ ਕਤਲ ਕਰ ਦਿੱਤਾ। ਦਲਿਤ ਪ੍ਰਵਾਰ ਨਾਲ ਸਬੰਧਤ ਇਹ ਭਰਾ ਮਜਦੂਰੀ ਕਰਕੇ ਅਪਣੇ ਪ੍ਰਵਾਰਾਂ ਦਾ ਪੇਟ ਪਾਲਦੇ ਸਨ ਪ੍ਰੰਤੂ ਹੁਣ ਦੋਨਾਂ ਦੇ ਘਰ ਪੱਟੇ ਗਏ। ਮਿਲੀ ਸੂਚਨਾ ਮੁਤਾਬਕ ਪਿੰਡ ’ਚ ਤਿੰਨ ਸਕੇ ਭਰਾ ਤੇਜੀ, ਰਾਜੂ ਤੇ ਗੁਰਮੇਲ ਬਿਲਕੁੱਲ ਨਾਲ-ਨਾਲ ਇੱਕ-ਇੱਕ, ਦੇੋ-ਦੋ ਕਮਰਿਆਂ ਦੇ ਮਕਾਨਾਂ ਵਿਚ ਅਪਣੇ ਪ੍ਰਵਾਰਾਂ ਸਹਿਤ ਰਹਿੰਦੇ ਸਨ। ਇੰਨ੍ਹਾਂ ਦਾ ਬਾਪ ਗੰਗਾ ਸਿੰਘ ਤੇ ਮਾਤਾ ਅਲੱਗ ਤੌਰ ’ਤੇ ਇੱਥੇ ਹੀ ਅਲੱਗ ਕਮਰੇ ਵਿਚ ਰਹਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸਾਰਿਆਂ ਦੇ ਘਰਾਂ ਵਿਚਕਾਰ ਦੋ-ਤਿੰਨ ਫੁੱਟਾਂ ਦੀਆਂ ਕੰਧਾਂ ਕੱਢੀਆਂ ਹੋਈਆਂ ਸਨ। ਬੀਤੇ ਕੱਲ ਗੰਗਾ ਸਿੰਘ ਨੇ ਅਪਣੇ ਤੇ ਤੇਜੀ ਦੇ ਘਰ ਵਿਚਕਾਰ ਕੱਢੀ ਕੰਧ ਉਪਰ ਕੰਡਿਆਲੀ ਤਾਰ ਲਗਾ ਦਿੱਤੀ। ਜਦ ਰਾਤ ਨੂੰ ਤੇਜੀ ਅਪਣੇ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਇਸਦਾ ਬੁਰਾ ਜਤਾਇਆ। ਜਿਸਦੇ ਚੱਲਦੇ ਪਿਊ-ਪੁੱਤ ਵਿਚ ਤਕਰਾਰ ਹੋ ਗਈ ਤੇ ਇਸ ਤਕਰਾਰਬਾਜੀ ਵਿਚ ਤੇਜੀ ਦਾ ਵੱਡਾ ਭਰਾ ਰਾਜੂ ਵੀ ਆ ਕੁੱਦਿਆਂ, ਜਿਸਨੇ ਲੱਕੜ ਵੱਢਣ ਵਾਲੇ ਤਿੱਖੇ ਦਾਤ ਨਾਲ ਤੇਜੀ ਉੱਤੇ ਹਮਲਾ ਕਰ ਦਿੱਤਾ। ਤੇਜੀ ਨੇ ਬਚਣ ਵਾਸਤੇ ਅਪਣੀ ਖੱਬੀ ਬਾਂਹ ਅੱਗੇ ਕਰ ਲਈ, ਜਿਹੜੀ ਇਸ ਹਮਲੇ ਵਿਚ ਵੱਡੀ ਗਈ। ਇਸ ਦੌਰਾਨ ਹੋਰ ਵੀ ਸੱਟਾਂ ਲੱਗੀਆਂ ਤੇ ਤੇਜੀ ਦੀ ਪਤਨੀ ਤੇ ਦੂਜਾ ਭਰਾ ਗੁਰਮੇਲ ਉਸਨੂੰ ਬਠਿੰਡਾ ਦੇ ਹਸਪਤਾਲ ਲੈ ਕੇ ਪੁੱਜੇ ਤਾਂ ਜਿਆਦਾ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਦਰ ਅਧੀਨ ਆਉਂਦੀ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮ੍ਰਿਤਕ ਤੇਜੀ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਉਪਰ ਉਸਦੇ ਜੇਠ ਰਾਜੂ ਸਿੰਘ ਵਿਰੁਧ ਧਾਰਾ 302 ਤਹਿਤ ਕੇਸ ਦਰਜ਼ ਕਰ ਲਿਆ ਹੈ। ਚੌਕੀ ਇੰਚਾਰਜ਼ ਥਾਣੇਦਾਰ ਰਾਜਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸੀ ਹਾਲੇ ਤੱਕ ਫ਼ਰਾਰ ਹੈ, ਜਿਸਨੂੰ ਫ਼ੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੁਨਾਮ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਤਿਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਕੀਤਾ ਜਾਵੇਗਾ ਲੈਸ: ਅਮਨ ਅਰੋੜਾ
ਕੈਬਨਿਟ ਮੰਤਰੀ ਵੱਲੋਂ 18 ਰੋਬੋਟਿਕਸ ਲੈਬ ਅਤੇ 3 ਐਕਸ.ਆਰ. ਰਿਐਲਿਟੀ ਲੈਬ ਤਿਆਰ ਕਰਨ ਵਾਲਾ ਪ੍ਰੋਜੈਕਟ ਲਾਂਚ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਮਈ:ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੀ ਸਕੂਲ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕਰਦਿਆਂ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਸੁਨਾਮ ਵਿਧਾਨ ਸਭਾ ਹਲਕੇ ਦੇ ਸਾਰੇ 18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਤਿ-ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਲੈਸ ਕੀਤਾ ਜਾ ਰਿਹਾ ਹੈ।ਸ੍ਰੀ ਅਮਨ ਅਰੋੜਾ ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਥਾਪਿਤ ਕੀਤੀ ਗਈ ਰੋਬੋਟਿਕ ਲੈਬ ਦਾ ਉਦਘਾਟਨ ਕਰਨ ਦੇ ਨਾਲ-ਨਾਲ ਬਾਕੀ 17 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਲੈਬ ਦਾ ਸਮਾਨ ਵੰਡਿਆ।ਇਸ ਤੋਂ ਇਲਾਵਾ ਸੁਨਾਮ ਦੇ ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੇ ਲੜਕੇ ਅਤੇ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿੱਚ ਜਰਮਨ ਫਰਮ ਮਿਰਾਕਲ.10 ਦੀ ਮਦਦ ਨਾਲ ਤਿੰਨ ਐਕਸ.ਆਰ. ਰਿਐਲਿਟੀ ਲੈਬ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਰੋਬੋਟਿਕ ਲੈਬਾਟਰੀਆਂ ਅਤੇ ਐਕਸ.ਆਰ. ਰਿਐਲਿਟੀ ਲੈਬਜ਼ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਖੇਤਰਾਂ ਜਿਵੇਂ ਕਿ ਰੋਬੋਟਿਕਸ, ਦਿ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.), ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), 3ਡੀ ਪ੍ਰਿੰਟਿੰਗ, ਬੇਸਿਕਸ ਆਫ਼ ਇਲੈਕਟ?ਰਾਨਿਕਸ ਆਦਿ ਦੀ ਸਿਖਲਾਈ ਪ੍ਰਾਪਤ ਕਰਨ ਵਿੱਚ ਮਦਦ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਿੱਖਣ ਦੇ ਮਨੋਰੰਜਕ ਢੰਗ-ਤਰੀਕਿਆਂ ਦੁਆਰਾ ਵਿਦਿਆਰਥੀਆਂ ਦੇ ਗਿਆਨ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਨਵੀਨਤਾਕਾਰੀ ਢੰਗ ਨਾਲ ਸਹੂਲਤਾਂ ਪ੍ਰਦਾਨ ਦੇਵੇਗਾ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੁਨਾਮ ਦੇਸ਼ ਦਾ ਵੀ ਪਹਿਲਾ ਵਿਧਾਨ ਸਭਾ ਹਲਕਾ ਹੈ ਜਿਸ ਨੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਨ੍ਹਾਂ ਹਾਈ-ਟੈਕ ਅਤੇ ਅਤਿ-ਆਧੁਨਿਕ ਲੈਬਾਟਰੀਆਂ ਨਾਲ ਲੈਸ ਕੀਤਾ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 117 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ “ਸਕੂਲਜ਼ ਆਫ਼ ਐਮੀਨੈਂਸ”(ਐਸ.ਓ.ਈ.) ਦੀ ਸਥਾਪਨਾ ਕੀਤੀ ਸੀ ਅਤੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਆਪਣੇ ਅਧਿਆਪਨ ਦੇ ਪੇਸ਼ੇਵਰਾਨਾ ਹੁਨਰ ਨੂੰ ਨਿਖਾਰਨ ਵਾਸਤੇ ਸਿਖਲਾਈ ਲਈ ਸਿੰਗਾਪੁਰ ਵੀ ਭੇਜਿਆ ਗਿਆ ਸੀ।ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਲਾ ਦਰਜੇ ਦੀ ਸਿੱਖਿਆ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ, ਉਨ੍ਹਾਂ ਆਪਣੇ ਹਲਕੇ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬ ਸਥਾਪਤ ਕਰਨ ਦੀ ਇਹ ਪਹਿਲ ਕੀਤੀ ਹੈ।ਇਸ ਦੇ ਨਾਲ ਹੀ ਕਿਊਰੀਅਸ ਲਰਨਿੰਗ ਲੈਬ ਇਨ੍ਹਾਂ ਸਕੂਲਾਂ ਦੇ ਸਟਾਫ਼ ਨੂੰ ਲੋੜ ਮੁਤਾਬਕ ਤਕਨੀਕੀ ਸਿਖਲਾਈ ਅਤੇ ਹੋਰ ਸਹਾਇਤਾ ਪ੍ਰਦਾਨ ਕਰੇਗੀ। ਉਹਨਾਂ ਨੂੰ ਕਿਊਰੀਅਸ ਲਰਨਿੰਗ ਪਲੇਟਫਾਰਮ ਤੱਕ ਪਹੁੰਚ ਪ੍ਰਦਾਨ ਕਰਵਾਈ ਜਾਵੇਗੀ ਜਿਸ ਨਾਲ ਉਨ੍ਹਾਂ ਨੂੰ ਆਪਣੇ ਨਵੀਨਤਮ ਵਿਚਾਰਾਂ ਨਾਲ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ।
ਪਿੰਡ ਪੂਹਲਾ ਅਤੇ ਗੋਬਿੰਦਪੁਰਾ ਬਣੇ ਛੱਪੜ, ਗਲੀਆਂ ਵਿਚ ਵੜਿਆ ਪਾਣੀ
ਰਾਮ ਸਿੰਘ ਕਲਿਆਣ
ਨਥਾਣਾ , 27 ਮਈ : ਬਲਾਕ ਨਥਾਣਾ ਦੇ ਪਿੰਡ ਪੂਹਲਾ ਅਤੇ ਗੋਬਿੰਦਪੁਰਾ ਨੇ ਬਰਸਾਤ ਹੋਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਲਿਆ ਅਤੇ ਬਰਸਾਤ ਕਾਰਨ ਛੱਪੜਾ ਦਾ ਗੰਦਾ ਪਾਣੀ ਗਲੀਆ ਵਿੱਚ ਭਰਨ ਉਪਰੰਤ ਘਰਾਂ ਤੱਕ ਪਹੁੰਚ ਗਿਆ ਹੈ ।
ਸੁਖਜਿੰਦਰ ਸਿੰਘ ਇਕਾਈ ਪ੍ਰਧਾਨ ਬੀਕੇਯੂ ਡਕੌਦਾ ਪੂਹਲਾ, ਕੁਲਵੰਤ ਸਿੰਘ, ਘੋਦਰ ਸਿੰਘ, ਬੂਟਾ ਸਿੰਘ, ਗੁਰਜੰਟ ਸਿੰਘ, ਮਿੱਠੂ ਸਿੰਘ, ਜੱਗੀ ਸਿੰਘ, ਬਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਗੋਪੀ ਸਿੰਘ, ਕਂਨਤਾ,ਮੱਘਰ ਸਿੰਘ, ਬਿੱਲੂ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਮੀਹ ਕਾਰਨ ਲੋਕਾਂ ਦੇ ਕੀਮਤੀ ਸਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਅਚਾਨਕ ਹੋਈ ਵਰਖਾ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।ਜ਼ਿਕਰਯੋਗ ਹੈ ਕਿ ਛੱਪੜਾਂ ਦਾ ਗੰਦਾ ਪਾਣੀ ਪਿੰਡਾਂ ਦੀਆਂ ਗਲੀਆਂ ਵਿੱਚ ਫੈਲ ਗਿਆ ਹੈ ਜਿਸ ਕਰਕੇ ਭਿਆਨਕ ਬਿਮਾਰੀਆ ਵੀ ਫੈਲ ਸਕਦੀਆ ਹਨ, ਪਰ ਪ੍ਰਸ਼ਾਸਨ ਵੱਲੋ ਪਿੰਡਾ ਦੇ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਕਦਮ ਨਹੀ ਉਠਾਏ ਜਾ ਰਹੇ।
