Home Blog Page 2099

ਨਸ਼ੇ ਦੀ ਓਵਰਡੋਜ਼ ਨਾਲ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੇ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ

0

ਰਾਮ ਸਿੰਘ ਕਲਿਆਣ
ਨਥਾਣਾ, 27 ਮਈ : ਨਥਾਣਾ ਨਜਦੀਕ ਸਰਹਿੰਦ ਨਹਿਰ ਨੇੜੇ ਜੰਗਲੀ ਖੇਤਰ ਵਿੱਚੋ ਇੱਕ ਨੌਜਵਾਨ ਦੀ ਗਲੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਅਤੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਸੰਚਾਲਕ ਸੋਨੂੰ ਮਹੇਸ਼ਵਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਲਾਸ਼ ਲੱਗਭਗ 15 ਦਿਨ ਪੁਰਾਣੀ ਲੱਗਦੀ ਹੈ ਜੋ ਕਿ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲਾਸ਼ ਵਿੱਚ ਕੀੜੇ ਪਏ ਹੋਏ ਸਨ, ਚਮੜੀ ਪਿਘਲ ਚੁੱਕੀ ਸੀ ਅਤੇ ਬਦਬੂ ਦੂਰ-ਦੂਰ ਤੱਕ ਆ ਰਹੀ ਸੀ । ਲਾਸ਼ ਦੇ ਕੋਲ ਇੱਕ ਟੀਕਾ ਵੀ ਮਿਲਿਆ ਹੈ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਚਿੱਟੇ ਦਾ ਟੀਕਾ ਲਾਇਆ ਹੋ ਸਕਦਾ ਹੈ ਅਤੇ ਨੌਜਵਾਨ ਦੀ ਮੌਤ ਓਵਰਡੋਜ਼ ਨਾਲ ਮੌਤ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਪਰ ਅਸਲ ਸੱਚਾਈ ਪੋਸਟ ਮਾਰਟਮ ਅਤੇ ਪੁਲਿਸ ਜਾਂਚ ਉਪਰੰਤ ਹੀ ਸਾਹਮਣੇ ਆਵੇਗੀ। ਮ੍ਰਿਤਕ ਨੌਜਵਾਨ ਨੇ ਨੀਲੀ ਜੀਨਸ ਦੀ ਪੈਂਟ, ਬੂਟ ਅਤੇ ਟੀ-ਸ਼ਰਟ ਤੋਂ ਇਲਾਵਾ ਖੱਬੇ ਹੱਥ ਵਿੱਚ ਘੜੀ, ਹਲਕੇ ਭੂਰੇ ਰੰਗ ਦੀ ਬੈਲਟ ਪਾਈ ਹੋਈ ਸੀ। ਲਾਸ਼ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਜੋ ਕਿ ਬੰਦ ਪਾਇਆ ਗਿਆ । ਮੋਬਾਇਲ ਪੁਲਿਸ ਦੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਪੁਲਿਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੋਸਾਇਟੀ ਵੱਲੋਂ ਲਾਸ਼ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਹੀਂ ਹੋਈ , ਪਰ ਪੁਲਿਸ ਵੱਲੋਂ ਮ੍ਰਿਤਕ ਦੀ ਪਹਿਚਾਣ ਦੇ ਯਤਨ ਕੀਤੇ ਜਾ ਰਹੇ ਹਨ।

ਆਦਰਸ਼ ਸਕੂਲ ਚਾਉਕੇ ਦੇ ਦਸਵੀਂ ਨਤੀਜੇ ਰਹੇ ਸ਼ਾਨਦਾਰ,ਵਿਦਿਆਰਥੀ ਕੀਤੇ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 27 ਮਈ : ਆਦਰਸ਼ ਸਕੂਲ ਚਾਉਕੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਨਤੀਜ਼ੇ ਪ੍ਰਾਪਤ ਕੀਤੇ ਹਨ। ਸਕੂਲ ਪ੍ਰਿੰਸੀਪਲ ਬਘੇਲ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ 2000 ਵਿਦਿਆਰਥੀ ਮੁਫਤ ਸੀਬੀਐਸਈ ਪੜਾਈ ਪ੍ਰਪਤ ਕਰ ਰਿਹਾ ਹੈ ਤੇ ਖੇਡਾਂ,ਸੰਗੀਤ ,ਚਿੱਤਰਕਲਾ ਚ ਵਿਦਿਆਰਥੀ ਹਰ ਸਾਲ ਨਾਮਣਾ ਖੱਟਦੇ ਹਨ। ਸੀਬੀਐਸਈ ਦੀ ਦਸਵੀਂ ਦੇ ਨਤੀਜੇ ਵਿਚ ਜਿੱਥੇ ਸਕੂਲ ਦੇ ਵਿਦਿਆਰਥੀਆਂ ਦਾ ਨਤੀਜ਼ਾ 100% ਰਿਹਾ, ਉਥੇ ਵਿਦਿਆਰਥੀ ਤਰੁਨ ਗੌਰ ਪਿੰਡ ਰਾਮਪੁਰਾ ਨੇ 94% ਅੰਕ ਪ੍ਰਪਤ ਕਰਕੇ ਇਲਾਕੇ ਚ ਆਪਣਾ,ਮਾਪਿਆਂ ਅਤੇ ਸਕੂਲ ਦਾ ਨਾਮ ਰੌਸਨ ਕੀਤਾ ਹੈ।ਵਿਦਿਆਰਥੀ ਸਰਵਨਜੀਤ ਸਿੰਘ,ਅੰਚਲ ਗਰਗ ਅਤੇ ਸਹਿਜਦੀਪ ਸਿੰਘ ਪਹਿਲੇ ਸਥਾਨਾਂ ’ਤੇ ਰਹੇ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਅਤੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਵਾਇਸ ਪ੍ਰਿੰਸੀਪਲ ਪਵਨਦੀਪ ਕੋਰ ਵਲੋਂ ਸਾਰੇ ਸਟਾਫ ਦੀ ਮਿਹਨਤ ਦੀ ਸਲਾਘਾਂ ਕੀਤੀ ।ਦਸਵੀਂ ਇੰਚਾਰਜ ਅਧਿਆਪਕਾ ਰਮਨਦੀਪ ਕੋਰ ਸਿੱਧੂ ਵਲੋਂ ਵਿਦਿਆਰਥੀਆਂ ਨੂੰ ਜਿੰਦਗੀ ਚ ਹੋਰ ਮਿਹਨਤ ਕਰਨ ਦੀ ਨਸੀਹਤ ਦਿੱਤੀ।ਇਸ ਮੌਕੇ ਸੰਦੀਪ ਸਿੰਘ,ਮਨਪ੍ਰੀਤ ਸਿੰਘ,ਬਲਕਰਨ ਸਿੰਘ,ਜਸਪ੍ਰੀਤ ਕੋਰ,ਕੁਲਵਿੰਦਰ ਕੋਰ ਧਾਲੀਵਾਲ ,ਇੰਦਰਪ੍ਰੀਤ ਸਿੰਘ ਵੀ ਸਾਮਿਲ ਰਹੇ।

ਬੀ.ਐਫ.ਜੀ.ਆਈ. ਅਕੈਡਮਿਕ ਅਚੀਵਰਜ਼ ਐਵਾਰਡ-2023’ ਦਾ ਸਫਲਤਾਪੂਰਵਕ ਹੋਇਆ ਆਯੋਜਨ

0

10ਵੀਂ ਅਤੇ 12ਵੀਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ 2000 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਿਨਮਾਨਿਤ
ਬਠਿੰਡਾ ’ਚ ਮਾਮੂਲੀ ਤਕਰਾਰ ਦੌਰਾਨ ਭਰਾ ਵਲੋਂ ਭਰਾ ਦਾ ਕਤਲ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਸੰਸਥਾ ਵਿਖੇ ’ਬੀ.ਐਫ.ਜੀ.ਆਈ. ਅਕੈਡਮਿਕ ਅਚੀਵਰਜ਼ ਐਵਾਰਡ-2023’ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀ.ਬੀ.ਐਸ.ਈ., ਆਈ.ਸੀ.ਐਸ.ਈ. ਆਦਿ ਬੋਰਡਾਂ ਵੱਲੋਂ ਐਲਾਨੇ 10ਵੀਂ ਅਤੇ 12ਵੀਂ ਦੇ ਨਤੀਜੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਸਮੁੱਚੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਐਵਾਰਡ ਸਮਾਗਮ ਵਿੱਚ ਬਠਿੰਡਾ ਅਤੇ ਆਸ-ਪਾਸ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ਦੇ 2000 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ ਬੀ.ਡੀ. ਸ਼ਰਮਾ ਨੇ ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਹਾਸਲ ਕਰਨ ਦੀ ਵਧਾਈ ਦਿੱਤੀ।ਮੁੱਖ ਮਹਿਮਾਨ ਵਜੋਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਬੀ.ਐਫ.ਜੀ.ਆਈ. ਦੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ’ਬੀ.ਐਫ.ਜੀ.ਆਈ. ਅਕੈਡਮਿਕ ਅਚੀਵਰਜ਼ ਐਵਾਰਡ-2023’ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੀ.ਐਸ.ਈ.ਬੀ. ਦਾ ਨਤੀਜਾ ਲੇਟ ਆਉਣ ਕਾਰਨ ਜੂਨ ਦੇ ਦੂਸਰੇ ਹਫ਼ਤੇ ਪੀ.ਐਸ.ਈ.ਬੀ. ਬੋਰਡ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕਰਨ ਲਈ ਅਜਿਹਾ ਸਮਾਗਮ ਕਰਵਾਇਆ ਜਾਵੇਗਾ।ਇਸ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨੇ ਕਿਹਾ ਕਿ ਇਹ ਬੀ.ਐਫ.ਜੀ.ਆਈ ਦਾ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੈ। ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਲਈ ਹਰ ਇੱਕ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਮਾੜਾ ਕੱਪੜਾ ਦੇਣ ਵਾਲੇ ਬਠਿੰਡਾ ਦੇ ਮਸ਼ਹੂਰ ਵਪਾਰੀ ਨੂੰ ਦੇਣਾ ਪਵੇਗਾ ਮੁਆਵਜ਼ਾ

0

ਖਪਤਕਾਰ ਕਮਿਸਨ ਨੇ ਦੁਕਾਨਦਾਰ ਨੂੰ ਸਿਲਾਈ ਸਮੇਤ ਕੱਪੜੇ ਦੇ ਪੈਸੇ ਵਾਪਸ ਕਰਨ ਅਤੇ 3500 ਰੁਪਏ ਹਰਜਾਨਾ ਦੇਣ ਲਈ ਵੀ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਮਈ : ਦੁਕਾਨਦਾਰ ਵਲੋਂ ਵੱਧ ਪੈਸੇ ਲੈ ਕੇ ਘਟੀਆਂ ਗੁਣਵੰਤਾ ਦਾ ਸਮਾਨ ਦੇਣ ਦੇ ਮਾਮਲੇ ਵਿਚ ਮਾਨਸਿਕ ਪੀੜਾ ਝੱਲ ਰਹੇ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਥਾਨਕ ਜਿਲ੍ਹਾ ਖ਼ਪਤਕਾਰ ਕਮਿਸ਼ਨ ਵਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਹੈ। ਸਥਾਨਕ ਸ਼ਹਿਰ ਦੇ ਧੋਬੀ ਬਜ਼ਾਰ ’ਚ ਸਥਿਤ ਇੱਕ ਪ੍ਰਸਿੱਧ ਕੱਪੜਾ ਵਪਾਰੀ ਵਲੋਂ ਗ੍ਰਾਹਕ ਨੂੰ ਘਟੀਆਂ ਕੁਲਾਅਟੀ ਦਾ ਕੱਪੜਾ ਦੇਣ ਅਤੇ ਬਾਅਦ ਵਿਚ ਸਿਕਾਇਤ ਕਰਨ ‘ਤੇ ਕੋਈ ਸੁਣਵਾਈ ਨਾ ਕਰਨ ਦੇ ਇੱਕ ਮਾਮਲੇ ਵਿਚ ਕਮਿਸ਼ਨ ਕੋਲ ਦਾਈਰ ਕੀਤੀ ਸਿਕਾਇਤ ’ਤੇ ਸੁਣਵਾਈ ਕਰਦਿਆਂ ਉਕਤ ਵਪਾਰੀ ਨੂੰ ਨਾ ਸਿਰਫ਼ ਕੁੜਤਾ-ਪਜ਼ਾਮਾ ਬਣਾਉਣ ਲਈ ਖਰੀਦੇ ਕੱਪੜੇ ਅਤੇ ਉਸਦੀ ਸਿਲਾਈ ਦੇ ਪੈਸੇ 9 ਫ਼ੀਸਦੀ ਵਿਆਜ ਸਹਿਤ ਵਾਪਸ ਕਰਨ ਲਈ ਕਿਹਾ ਹੈ, ਬਲਕਿ ਗ੍ਰਾਹਕ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਤੇ ਕਾਨੂੰਨੀ ਝਮੇਲੇ ਵਿਚ ਉਲਝਣ ਦੇ ਇਵਜ ਵਜੋਂ 3500 ਰੁਪਏ ਹਰਜਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਬਠਿੰਡਾ ਦੇ ਹਸਪਤਾਲ ਬਜ਼ਾਰ ਵਿਚ ਰਹਿਣ ਵਾਲੇ ਭਾਰਤ ਭੂਸਣ ਨਾਂ ਦੇ ਇੱਕ ਨੌਜਵਾਨ ਨੇ ਸਮਾਗਮ ਵਿਚ ਪਾਉਣ ਲਈ 6 ਨਵੰਬਰ 2022 ਨੂੰ ਧੋਬੀ ਬਜ਼ਾਰ ਵਿਚ ਸਥਿਤ ਉੱਘੇ ਗੁਰਦੇਵ ਇਮਪੋਰੀਅਮ ਨਾਂ ਦੀ ਕੱਪੜੇ ਦੀ ਦੁਕਾਨ ਤੋਂ ਕੁੜਤਾ-ਪਜਾਮਾ ਬਣਾਉਣ ਲਈ ਸਾਢੇ ਤਿੰਨ ਮੀਟਰ ਕੱਪੜਾ 2194 ਰੁਪਏ ਦਾ ਲਿਆ ਸੀ। ਇਸ ਕੱਪੜੇ ਦੀ ਸਿਲਾਈ ਉਸਨੇ ਨਾਲ ਹੀ ਸਥਿਤ ਅਜੰਤਾ ਟੇਲਰ ਤੋਂ 997.50 ਰੁਪਏ ਦੇ ਕੇ ਕਰਵਾਈ ਸੀ। ਕੁੜਤਾ ਪਜਾਮਾ ਬਣਨ ਤੋਂ ਬਾਅਦ ਜਦ ਪਹਿਲੀ ਵਾਰ 20 ਨਵੰਬਰ ਨੂੰ ਪਾਇਆ ਗਿਆ ਤਾਂ ਕੁੱਝ ਸਮੇਂ ਬਾਅਦ ਹੀ ਉਹ ਮੋਢਿਆ ਅਤੇ ਕੱਛ ਤੋਂ ਫ਼ਟ ਗਿਆ। ਭਾਰਤ ਭੂਸਣ ਦੀ ਵਕੀਲ ਡਿੰਪਲ ਜਿੰਦਲ ਨੇ ਦਸਿਆ ਜਦ 23 ਨਵੰਬਰ ਨੂੰ ਸਿਕਾਇਤਕਰਤਾ ਸਿਕਾਇਤ ਲੈ ਕੇ ਉਕਤ ਦੁਕਾਨ ’ਤੇ ਗਿਆ ਤਾਂ ਉਸਦੀ ਗੱਲ ਸੁਣਨ ਦੀ ਬਜਾਏ ਉਸਨੂੰ ਕਥਿਤ ਤੌਰ ’ਤੇ ਦੁਕਾਨ ਤੋਂ ਬਾਹਰ ਚਲੇ ਜਾਣ ਲਈ ਕਹਿ ਦਿੱਤਾ। ਜਿਸਦੇ ਚੱਲਦੇ ਉਸਨੇ ਆਪਣੀ ਵਕੀਲ ਡਿੰਪਲ ਜਿੰਦਲ ਦੇ ਰਾਹੀਂ 25 ਨਵੰਬਰ ਨੂੰ ਉਕਤ ਦੁਕਾਨਦਾਰ ਨੂੰ ਕਾਨੂੰਨੀ ਨੋਟਿਸ ਦਿੱਤਾ ਪਰ ਉਸਦਾ ਵੀ ਕੋਈ ਜਵਾਬ ਨਹੀਂ ਆਇਆ।ਜਿਸਤੋਂ ਬਾਅਦ ਅਖੀਰ ਭਾਰਤ ਭੂਸਣ ਵੱਲੋਂ ਵਕੀਲ ਡਿੰਪਲ ਜਿੰਦਲ ਨੇ ਖਪਤਕਾਰ ਕਮਿਸ਼ਨ ਅੱਗੇ ਕੇਸ ਦਾਈਰ ਕੀਤਾ ਗਿਆ। ਇਸ ਕੇਸ ਦੀ ਸੁਣਾਈ ਤੋਂ ਬਾਅਦ ਹੁਣ ਕਮਿਸ਼ਨ ਨੇ ਫੈਸਲਾ ਸੁਣਾਉਂਦਿਆਂ ਗੁਰਦੇਵ ਇਮਪੋਰੀਅਮ ਨੂੰ ਕੱਪੜੇ ਦੀ 2194 ਰੁਪਏ ਕੀਮਤ, 997 ਰੁਪਏ ਸਿਲਾਈ 6 ਨਵੰਬਰ 2022 ਤੋਂ ਹੁਣ ਤੱਕ 9 ਫ਼ੀਸਦੀ ਵਿਆਜ ਸਮੇਤ ਦੇਣ ਤੋਂ ਇਲਾਵਾ 3500 ਰੁਪਏ ਹਰਜਾਨੇ ਵਜੋਂ ਦੇਣ ਦੇ ਵੀ ਹੁਕਮ ਦਿੱਤੇ ਹਨ।

ਪਾਸਪੋਰਟ ਬਣਾਉਣ ਵਿੱਚ ਬੇਲੋੜੀ ਦੇਰੀ ਕਰਨ ਬਦਲੇ ਪਾਸਪੋਰਟ ਦਫਤਰ ਕੀਤਾ ਹਰਜਾਨਾ 

ਬਠਿੰਡਾ, 27 ਮਈ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿੱਲਿਆਵਾਲੀ ਦੇ ਇੱਕ ਵਿਦਿਆਰਥੀ ਦੇ ਪਾਸਪੋਰਟ ਬਣਾਉਣ ਵਿਚ ਬੇਲੋੜੀ ਦੇਰੀ ਕਰਨ ਦੇ ਇੱਕ ਮਾਮਲੇ ਵਿਚ ਕੀਤੀ ਸਿਕਾਇਤ ਦੀ ਸੁਣਵਾਈ ਕਰਦਿਆਂ ਸਥਾਨਕ ਜ਼ਿਲਾ ਖ਼ਪਤਕਾਰ ਫ਼ੋਰਮ ਨੇ ਪਾਸਪੋਰਟ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਪੀੜਤ ਵਿਦਿਆਰਥੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਇਸ ਬੇਲੋੜੀ ਦੇਰੀ ਕਾਰਨ ਕਰੀਬ ਇੱਕ ਸਾਲ ਤੱਕ ਵਿਦੇਸ ਜਾਣ ਦਾ ਚਾਹਵਾਨ ਇਹ ਵਿਦਿਆਰਥੀ ਆਈਲੇਟਸ ਦਾ ਪੇਪਰ ਨਹੀਂ ਦੇ ਸਕਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਕਾਇਤਕਰਤਾ ਵਿਦਿਆਰਥੀ ਦੇ ਵਕੀਲ ਵਰੁਣ ਬਾਂਸਲ ਨੇ ਦਸਿਆ ਕਿ ਪਵਿੱਤਰ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਵਿਦੇਸ਼ ਵਿਚ ਸੈਟਲ ਹੋਣ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਉਸਨੇ 23 ਦਸੰਬਰ 2020 ਨੂੰ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਸੀ, ਜਿਸਦੇ ਬਦਲੇ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਵਲੋਂ 25 ਜਨਵਰੀ 2021 ਦੀ ਦਸਤਾਵੇਜ਼ ਦੀ ਜਾਂਚ ਲਈ ਤਰੀਕ ਦਿੱਤੀ ਗਈ। ਉਕਤ ਮਿਤੀ ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਵਿਚ ਪੇਸ਼ ਹੋ ਕੇ ਅਪਣੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਜਿਸਤੋਂ ਬਾਅਦ 27 ਜਨਵਰੀ 2021 ਨੂੰ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ। ਪ੍ਰੰਤੂ ਪਾਸਪੋਰਟ ਨਾ ਮਿਲਣ ’ਤੇ 22 ਮਾਰਚ 2021 ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ, ਜਿਸਦੇ ਜਵਾਬ ਵਿਚ 23 ਮਾਰਚ 2021 ਨੂੰ ਦਫ਼ਤਰ ਨੇ ਦਸਿਆ ਕਿ ਉਸਦਾ ਦਸਵੀਂ ਦਾ ਸਰਟੀਫਿਕੇਟ ਜਾਂਚ ਲਈ ਬੋਰਡ ਦਫ਼ਤਰ ਪੰਚਕੂਲਾ ਭੇਜਿਆ ਹੋਇਆ ਹੈ। ਜਿਸਦੇ ਚੱਲਦੇ ਸਿਕਾਇਤਕਰਤਾ ਉਕਤ ਦਫ਼ਤਰ ਵੀ ਗਿਆ, ਜਿਥੇ ਪਤਾ ਚੱਲਿਆ ਕਿ 13 ਅਪ੍ਰੈਲ 2021 ਨੂੰ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਹੈ। ਜਿਸਤੋਂ ਬਾਅਦ ਕਾਫ਼ੀ ਉਡੀਕ ਕਰਨ ਤੋਂ ਬਾਅਦ 31 ਮਈ 2021 ਨੂੰ ਮੁੜ ਪਵਿੱਤਰ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ ਅਤੇ ਅਪਣਾ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ। ਇਸਤੋਂ ਇਲਾਵਾ ਜੁਲਾਈ 2021 ਵਿਚ ਅਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਆਰਟੀਆਈ ਵੀ ਪਾਈ ਗਈ ਪ੍ਰੰਤੂ ਉਸਦਾ ਵੀ ਜਵਾਬ ਨਹੀਂ ਦਿੱਤਾ। ਅਖੀਰ 2 ਸਤੰਬਰ 2021 ਨੂੰ ਉਸਦਾ ਪਾਸਪੋਰਟ ਭੇਜਿਆ ਗਿਆ, ਜਿਸਤੋਂ ਬਾਅਦ ਉਸ ਵਲੋਂ ਆਈਲੇਟਸ ਦੀ ਮੁੜ ਤਿਆਰੀ ਕਰਕੇ ਪੇਪਰ ਦਿੱਤਾ ਗਿਆ। ਇੰਨੀਂ ਖੱਜਲ ਖੁਆਰੀ ਤੇ ਮਾਨਸਿਕ ਪ੍ਰੇਸਾਨੀ ਝੱਲਣ ਦੇ ਕਾਰਨ ਪਵਿੱਤਰ ਸਿੰਘ ਵਲੋਂ ਅਪਣੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਫ਼ੋਰਮ ਬਠਿੰਡਾ ਵਿੱਚ ਕੇਸ ਦਾਇਰ ਕੀਤਾ। ਇਸ ਕੇਸ ਵਿੱਚ ਹੋਈ ਸੁਣਵਾਈ ਤੋਂ ਬਾਅਦ ਹੁਣ ਫ਼ੋਰਮ ਨੇ ਪਾਸਪੋਰਟ ਦਫ਼ਤਰ ਨੂੰ 5000/- ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਪਾਸਪੋਰਟ ਬਣਾਉਣ ’ਚ ਦੇਰੀ ਦੇ ਵਿਰੁਧ ਖਪਤਕਾਰ ਫ਼ੋਰਮ ਵਲੋਂ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਨੂੰ 5000 ਦਾ ਕੀਤਾ ਜੁਰਮਾਨਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਮਈ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿੱਲਿਆਵਾਲੀ ਦੇ ਇੱਕ ਵਿਦਿਆਰਥੀ ਦੇ ਪਾਸਪੋਰਟ ਬਣਾਉਣ ਵਿਚ ਬੇਲੋੜੀ ਦੇਰੀ ਕਰਨ ਦੇ ਇੱਕ ਮਾਮਲੇ ਵਿਚ ਕੀਤੀ ਸਿਕਾਇਤ ਦੀ ਸੁਣਵਾਈ ਕਰਦਿਆਂ ਸਥਾਨਕ ਜ਼ਿਲਾ ਖ਼ਪਤਕਾਰ ਫ਼ੋਰਮ ਨੇ ਪਾਸਪੋਰਟ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਪੀੜਤ ਵਿਦਿਆਰਥੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਇਸ ਬੇਲੋੜੀ ਦੇਰੀ ਕਾਰਨ ਕਰੀਬ ਇੱਕ ਸਾਲ ਤੱਕ ਵਿਦੇਸ ਜਾਣ ਦਾ ਚਾਹਵਾਨ ਇਹ ਵਿਦਿਆਰਥੀ ਆਈਲੇਟਸ ਦਾ ਪੇਪਰ ਨਹੀਂ ਦੇ ਸਕਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਕਾਇਤਕਰਤਾ ਵਿਦਿਆਰਥੀ ਦੇ ਵਕੀਲ ਵਰੁਣ ਬਾਂਸਲ ਨੇ ਦਸਿਆ ਕਿ ਪਵਿੱਤਰ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਵਿਦੇਸ਼ ਵਿਚ ਸੈਟਲ ਹੋਣ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਉਸਨੇ 23 ਦਸੰਬਰ 2020 ਨੂੰ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਸੀ, ਜਿਸਦੇ ਬਦਲੇ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਵਲੋਂ 25 ਜਨਵਰੀ 2021 ਦੀ ਦਸਤਾਵੇਜ਼ ਦੀ ਜਾਂਚ ਲਈ ਤਰੀਕ ਦਿੱਤੀ ਗਈ। ਉਕਤ ਮਿਤੀ ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਵਿਚ ਪੇਸ਼ ਹੋ ਕੇ ਅਪਣੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਜਿਸਤੋਂ ਬਾਅਦ 27 ਜਨਵਰੀ 2021 ਨੂੰ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ। ਪ੍ਰੰਤੂ ਪਾਸਪੋਰਟ ਨਾ ਮਿਲਣ ’ਤੇ 22 ਮਾਰਚ 2021 ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ, ਜਿਸਦੇ ਜਵਾਬ ਵਿਚ 23 ਮਾਰਚ 2021 ਨੂੰ ਦਫ਼ਤਰ ਨੇ ਦਸਿਆ ਕਿ ਉਸਦਾ ਦਸਵੀਂ ਦਾ ਸਰਟੀਫਿਕੇਟ ਜਾਂਚ ਲਈ ਬੋਰਡ ਦਫ਼ਤਰ ਪੰਚਕੂਲਾ ਭੇਜਿਆ ਹੋਇਆ ਹੈ। ਜਿਸਦੇ ਚੱਲਦੇ ਸਿਕਾਇਤਕਰਤਾ ਉਕਤ ਦਫ਼ਤਰ ਵੀ ਗਿਆ, ਜਿਥੇ ਪਤਾ ਚੱਲਿਆ ਕਿ 13 ਅਪ੍ਰੈਲ 2021 ਨੂੰ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਹੈ। ਜਿਸਤੋਂ ਬਾਅਦ ਕਾਫ਼ੀ ਉਡੀਕ ਕਰਨ ਤੋਂ ਬਾਅਦ 31 ਮਈ 2021 ਨੂੰ ਮੁੜ ਪਵਿੱਤਰ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ ਅਤੇ ਅਪਣਾ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ। ਇਸਤੋਂ ਇਲਾਵਾ ਜੁਲਾਈ 2021 ਵਿਚ ਅਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਆਰਟੀਆਈ ਵੀ ਪਾਈ ਗਈ ਪ੍ਰੰਤੂ ਉਸਦਾ ਵੀ ਜਵਾਬ ਨਹੀਂ ਦਿੱਤਾ। ਅਖੀਰ 2 ਸਤੰਬਰ 2021 ਨੂੰ ਉਸਦਾ ਪਾਸਪੋਰਟ ਭੇਜਿਆ ਗਿਆ, ਜਿਸਤੋਂ ਬਾਅਦ ਉਸ ਵਲੋਂ ਆਈਲੇਟਸ ਦੀ ਮੁੜ ਤਿਆਰੀ ਕਰਕੇ ਪੇਪਰ ਦਿੱਤਾ ਗਿਆ। ਇੰਨੀਂ ਖੱਜਲ ਖੁਆਰੀ ਤੇ ਮਾਨਸਿਕ ਪ੍ਰੇਸਾਨੀ ਝੱਲਣ ਦੇ ਕਾਰਨ ਪਵਿੱਤਰ ਸਿੰਘ ਵਲੋਂ ਅਪਣੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਫ਼ੋਰਮ ਬਠਿੰਡਾ ਵਿੱਚ ਕੇਸ ਦਾਇਰ ਕੀਤਾ। ਇਸ ਕੇਸ ਵਿੱਚ ਹੋਈ ਸੁਣਵਾਈ ਤੋਂ ਬਾਅਦ ਹੁਣ ਫ਼ੋਰਮ ਨੇ ਪਾਸਪੋਰਟ ਦਫ਼ਤਰ ਨੂੰ 5000/- ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਮੁਕਤਸਰ ਤੋਂ ਬਾਅਦ ਬਠਿੰਡਾ ’ਚ ਵੀ ਮ੍ਰਿਤਕ ਔਰਤ ਦੀ ਬੁਢਾਪਾ ਪੈਨਸਨ ਕਢਵਾਉਣ ਵਾਲਾ ਗਿਰੋਹ ਕਾਬੂ

0

ਮੌਕੇ ਤੋਂ ਔਰਤ ਦਾ ਨਕਲੀ ਪੁੱਤਰ ਤੇ ਉਸਦਾ ਸਾਥੀ ਗ੍ਰਿਫਤਾਰ, ਨਕਲੀ ਔਰਤ ਤੇ ਉਸਦਾ ਇੱਕ ਸਾਥੀ ਹੋਇਆ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਹਾਲੇ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਦੀ ਇੱਕ ਬੈਂਕ ਵਿਚੋਂ ਮ੍ਰਿਤਕ ਔਰਤ ਦੀ ਬੁਢਾਪਾ ਪੈਨਸਨ ਕਢਵਾਉਣ ਆਏ ਗਿਰੋਹ ਨੂੰ ਕਾਬੂ ਕਰਨ ਸਬੰਧੀ ਲੱਗੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਬੀਤੇ ਕੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਊਣਾ ਦੀ ਸਹਿਕਾਰਤਾ ਬੈਂਕ ਦੀ ਬ੍ਰਾਂਚ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਅਧਿਕਾਰੀਆਂ ਦੀ ਹੁਸ਼ਿਆਰੀ ਨਾਲ ਜਿੱਥੇ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੋਂ ਮ੍ਰਿਤਕ ਔਰਤ ਦੇ ਨਕਲੀ ਪੁੱਤਰ ਸਹਿਤ ਉਸਦੇ ਇੱਕ ਸਾਥੀ ਨੂੰ ਕਾਬੂ ਕਰ ਲਿਆ ਪ੍ਰੰਤੂ ਨਕਲੀ ਔਰਤ ਤੇ ਉਸਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਇਸ ਸਬੰਧ ਵਿਚ ਸਦਰ ਪੁਲਿਸ ਨੇ ਕਥਿਤ ਦੋਸ਼ੀਆਂ ਸਾਗਰ ਉਰਫ਼ ਮੋਗਲੀ ਵਾਸੀ ਬੇਅੰਤ ਸਿੰਘ ਨਗਰ, ਅੰਗਰੇਜ਼ ਕੌਰ ਉਰਫ਼ ਗੇਜੋ, ਜੈਦੀਪ ਸਿੰਘ ਤੇ ਨਿਰਭੈ ਦੋਨੋਂ ਵਾਸੀ ਝੋਰੜ ਜ਼ਿਲ੍ਹਾ ਮੁਕਤਸਰ ਵਿਰੁਧ ਧਾਰਾ 419 ਅਤੇ 120 ਬੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਮੁਢਲੀ ਪੜਤਾਲ ਮੁਤਾਬਕ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਜੈਦੀਪ ਸਿੰਘ ਬਠਿੰਡਾ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਹੈ, ਜਿੱਥੇ ਉਸਨੇ ਕਰੋਨਾ ਕਾਲ ਸਮੇਂ ਵੀ ਕੰਮ ਕੀਤਾ ਸੀ। ਇਸ ਦੌਰਾਨ ਉਸਦਾ ਬੇਅੰਤ ਨਗਰ ਦੇ ਸਾਗਰ ਅਤੇ ਔਰਤ ਨਾਲ ਵੀ ਤਾਲਮੇਲ ਹੋਇਆ ਸੀ। ਪੁਲਿਸ ਅਧਿਕਾਰੀਆਂ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀਆਂ ਵਲੋਂ ਕਰੋਨਾ ਕਾਰਨ ਮਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਸੇ ਸੂਚੀ ਵਿਚ ਪਿੰਡ ਮੁਲਤਾਨੀਆਂ ਦੀ ਮ੍ਰਿਤਕ ਔਰਤ ਅੰਗਰੇਜ਼ ਕੌਰ ਪਤਨੀ ਮਹਿੰਦਰ ਸਿੰਘ ਦੇ ਪ੍ਰਵਾਰ ਕੋਲੋਂ ਪਿੰਡ ਦੇ ਚੌਕੀਦਾਰ ਰਾਹੀਂ ਇਹ ਕਹਿ ਕੇ ਬੈਂਕ ਦੀ ਕਾਪੀ ਤੇ ਹੋਰ ਦਸਤਾਵੇਜ਼ ਲਏ ਸਨ ਕਿ ਕੇਂਦਰ ਸਰਕਾਰ ਵਲੋਂ ਕਰੋਨਾ ਨਾਲ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਦਸਤਾਵੇਜ਼ ਦੇ ਆਧਾਰ ’ਤੇ ਹੀ ਕਥਿਤ ਦੋਸ਼ੀਆਂ ਵਲੋਂ ਅੰਗਰੇਜ਼ ਕੌਰ ਦੇ ਪਿੰਡ ਤਿਊਣਾ ਦੇ ਸਹਿਕਾਰਤਾ ਬੈਂਕ ਦੀ ਬ੍ਰਾਂਚ ਦੇ ਖਾਤੇ ਵਿਚ 20 ਹਜ਼ਾਰ ਰੁਪਏ ਕਢਵਾਉਣ ਲਈ ਪੁੱਜ ਗਏ। ਜਦ ਬੈਂਕ ਦੇ ਕੈਸੀਅਰ ਰਾਕੇਸ਼ ਕੁਮਾਰ ਨੇ ਦੇਖਿਆ ਕਿ ਅੰਗਰੇਜ਼ ਕੌਰ ਦਾ ਖ਼ਾਤਾ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਿਆ ਹੋਇਆ ਸੀ, ਉਸਨੇ ਜਦ ਸ਼ੱਕ ਦੇ ਆਧਾਰ ’ਤੇ ਇੰਨ੍ਹਾਂ ਕੋਲੋਂ ਪੁਛਗਿਛ ਕੀਤੀ ਤਾਂ ਔਰਤ ਅਤੇ ਉਸਦੇ ਨਾਲ ਆਇਆ ਇੱਕ ਹੋਰ ਨੌਜਵਾਨ ਬਹਾਨਾ ਲਗਾ ਕੇ ਬੈਂਕ ਵਿਚੋਂ ਖਿਸਕ ਗਏ ਜਦੋਂਕਿ ਬੈਂਕ ਗਾਰਡ ਨੇ ਕਰਮਚਾਰੀਆਂ ਦੀ ਮੱਦਦ ਨਾਲ ਬੈਂਕ ਦੇ ਗੇਟ ਨੂੰ ਅੰਦਰੋਂ ਜਿੰਦਰਾ ਲਗਾ ਕੇ ਬਾਕੀ ਦੋਨੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਟੀਮ ਨੇ ਮੌਕੋ ਤੋਂ ਜੈਦੀਪ ਅਤੇ ਸਾਗਰ ਨੂੰ ਗ੍ਰਿਫਤਾਰ ਕਰ ਲਿਆ। ਇੰਨ੍ਹਾਂ ਦੀ ਪੁਛਗਿਛ ਦੇ ਆਧਾਰ ’ਤੇ ਹੀ ਪਤਾ ਲੱਗਿਆ ਕਿ ਫ਼ਰਾਰ ਹੋਈ ਔਰਤ ਦਾ ਨਾਮ ਵੀ ਅੰਗਰੇਜ ਕੌਰ ਹੀ ਸੀ ਅਤੇ ਦੂਜੇ ਨੌਜਵਾਨ ਦਾ ਨਾਂ ਨਿਰਭੇ ਸਿੰਘ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਮੁਢਲੀ ਜਾਂਚ ਦੌਰਾਨ ਸ਼ਕ ਹੋਇਆ ਹੈ ਕਿ ਕਥਿਤ ਦੋਸ਼ੀਆਂ ਵਲੋਂ ਹੋਰ ਕਈ ਥਾਂ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਫ਼ਿਲਹਾਲਾ ਥਾਣਾ ਮੁਖੀ ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਦੋਨਾਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਧਰ ਸਹਿਕਾਰੀ ਬੈਂਕ ਦੇ ਐਮ ਡੀ ਗੁਰਬਾਜ਼ ਸਿੰਘ ਨੇ ਤਿਉਣਾ ਬਰਾਂਚ ਦੇ ਅਧਿਕਾਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਸਟਾਫ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਨਿਯਮਾਂ ਦੇ ਤਹਿਤ ਕੰਮ ਕੀਤਾ ਜਾਵੇ ਅਤੇ ਖਾਤਾ ਧਾਰਕਾਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇ ਤੇ ਨਾਲ ਹੀ ਅਜਿਹੇ ਨੌਸਰਬਾਜ਼ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇੱਥੇ ਦਸਣਾ ਬਣਦਾ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਗੁਰੂਸਰ ਬੈਂਕ ਵਿਚ ਵਾਪਰੀ ਘਟਨਾ ਵਿਚ ਵੀ ਇੱਕ ਔਰਤ ਸਹਿਤ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਔਰਤ ਦੀ ਪੈਨਸ਼ਨ ਕਢਵਾਉਂਦੇ ਹੋਏ ਕਾਬੂ ਕੀਤਾ ਸੀ।

ਮਹਿਲਾ ਪਹਿਲਵਾਨਾਂ ਦੇ ਹੱਕ ’ਚ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਚ ਜਥੇਬੰਦੀਆਂ ਨੇ ਕੀਤਾ ਕੈਂਡਲ ਮਾਰਚ

0

ਬਿਰਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 27 ਮਈ : ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮਹਿਲਾਂ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਵਿਚ ਬੀਤੀ ਸ਼ਾਮ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਤੇ ਇਨਸਾਫ਼ਪਸੰਦ ਲੋਕਾਂ ਵਲੋਂ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਸਥਾਨਕ ਟੀਚਰਜ਼ ਹੋਮ ਵਿਖੇ ਇਕੱਠੇ ਹੋਣ ਪਿੱਛੋਂ ਸ਼ਹਿਰ ਦੇ ਬਜਾਰਾਂ ਵਿਚੋਂ ਹੁੰਦਾ ਹੋਇਆ ਇਹ ਕੈਂਡਲ ਮਾਰਚ ਸ਼ਹੀਦ ਭਗਤ ਸਿੰਘ ਚੌਕ ਤੱਕ ਪੁੱਜਿਆ। ਇਸ ਮਾਰਚ ਵਿਚ ਪੀ ਐਸ ਯੂ (ਲਲਕਾਰ), ਤਰਕਸ਼ੀਲ ਸੁਸਾਇਟੀ,ਟੀਚਰਜ਼ ਹੋਮ ਟਰੱਸਟ, ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ, ਬਿਜਲੀ ਮੁਲਾਜਮ ਪੈਨਸ਼ਨਰਜ ਐਸੋਸੀਏਸ਼ਨ, ਸਾਹਿਤ ਸਿਰਜਣਾ ਮੰਚ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਸਭਾ,ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ,ਪੰਜਾਬੀ ਸਾਹਿਤ ਸਭਾ( ਰਜਿ),ਸਾਹਿਤ ਸਭਿਆਚਾਰ ਮੰਚ, ਡੀ ਟੀ ਐਫ, ਸਾਹਿਤ ਕਲਾ ਤਾਲਮੇਲ ਕਮੇਟੀ ਆਦਿ ਜਥੇਬੰਦੀਆਂ ਦੇ ਆਗੂ ਤੇ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਨਗਰ ਨਿਗਮ ਵਲੋਂ ਇਤਿਹਾਸਕ ਪਬਲਿਕ ਲਾਇਬਰੇਰੀ ਬਠਿੰਡਾ ਨੂੰ ਖਾਲੀ/ਬੰਦ ਕਰਾਉਣ ਲਈ ਜਾਰੀ ਕੀਤੇ ਨੋਟਿਸ ਵਿਰੁੱਧ ਤੇ ਉਘੀ ਜਮਹੂਰੀ ਸਖਸ਼ੀਅਤ ਨਵਸ਼ਰਨ ਨੂੰ ਈਡੀ ਦੀ ਪੁੱਛਗਿਛ ਰਾਹੀਂ ਕੇਂਦਰ ਸਰਕਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਜਮੂਹਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਸਕੱਤਰ ਸੁਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬਿਰਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋ ਐਫ ਆਈ ਆਰ ਦਰਜ ਹੋ ਜਾਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨਾ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਧਰਨੇ ’ਤੇ ਬੈਠੀਆਂ ਔਰਤ ਪਹਿਲਵਾਨਾਂ ਨੂੰ ਇਨਸਾਫ਼ ਦੇਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ।

ਪਸ਼ੂ ਪਾਲਣ ਮੰਤਰੀ ਵੱਲੋਂ ਝੀਂਗਾ ਪਾਲਣ ਲਈ ਬਿਜਲੀ ਦਰਾਂ ’ਚ ਰਿਆਇਤ ਲਈ ਵਿਚਾਰ ਕਰਨ ਵਾਸਤੇ ਕਮੇਟੀ ਗਠਤ

0

ਚਾਰ ਮੈਂਬਰੀ ਕਮੇਟੀ ਵਿੱਚ ਡਾਇਰੈਕਟਰ ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ. ਅਧਿਕਾਰੀ ਸਣੇ ਦੋ ਝੀਂਗਾ ਪਾਲਕ ਹੋਣਗੇ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਮਈ:ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਝੀਂਗਾ ਪਾਲਣ ਲਈ ਬਿਜਲੀ ਦੀਆਂ ਦਰਾਂ ਵਿੱਚ ਰਿਆਇਤ ਦੇਣ ਲਈ ਵਿਚਾਰ ਕਰਨ ਵਾਸਤੇ 4 ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ।ਇਥੇ ਆਪਣੇ ਦਫ਼ਤਰ ਵਿਖੇ ਸੂਬੇ ਦੇ ਝੀਂਗਾ ਪਾਲਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਝੀਂਗਾ ਪਾਲਣ ਅਧੀਨ ਰਕਬਾ ਅਗਲੇ ਪੰਜ ਸਾਲਾਂ ਵਿੱਚ 5000 ਹੈਕਟੇਅਰ ਕਰਨ ਦੇ ਟੀਚੇ ਤਹਿਤ ਇਸ ਕਿੱਤੇ ਦੇ ਲਾਗਤ ਖ਼ਰਚਿਆਂ ਨੂੰ ਘਟਾਉਣ ਵੱਲ ਤਵੱਜੋ ਦੇਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਬਿਜਲੀ ਦਰਾਂ ’ਚ ਰਿਆਇਤ ਸਬੰਧੀ ਵਿਚਾਰ ਕਰਨ ਵਾਸਤੇ ਡਾਇਰੈਕਟਰ ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ. ਅਧਿਕਾਰੀ ਅਤੇ ਦੋ ਝੀਂਗਾ ਪਾਲਕ ਕਿਸਾਨਾਂ ’ਤੇ ਆਧਾਰਿਤ ਚਾਰ ਮੈਂਬਰੀ ਕਮੇਟੀ ਸਾਰੇ ਪਹਿਲੂਆਂ ’ਤੇ ਵਿਚਾਰ ਕਰਕੇ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਝੀਂਗਾ ਪਾਲਣ ਲਈ ਰਵਾਇਤੀ ਊਰਜਾ ਸਰੋਤਾਂ ਤੋਂ ਸੌਰ ਊਰਜਾ ਵੱਲ ਜਾਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ।ਸ. ਭੁੱਲਰ ਨੇ ਕਿਹਾ ਕਿ ਸੂਬੇ ਦੇ ਦੱਖਣੀ-ਪੱਛਮੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮਾਨਸਾ, ਬਠਿੰਡਾ ਅਤੇ ਫ਼ਰੀਦਕੋਟ ਖਾਰੇਪਣ ਅਤੇ ਸੇਮ ਦੀ ਸਮੱਸਿਆ ਨਾਲ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਵਾਇਤੀ ਫ਼ਸਲਾਂ ਬਹੁਤ ਪ੍ਰਭਾਵਿਤ ਹੋਈਆਂ ਹਨ ਪਰ ਝੀਂਗਾ ਪਾਲਣ ਬਹੁਤ ਸਫ਼ਲ ਸਿੱਧ ਹੋਇਆ ਹੈ। ਇਸ ਲਈ ਸਰਕਾਰ ਇਸ ਖੇਤਰ ਵਿੱਚ ਝੀਂਗਾ ਪਾਲਣ ਨੂੰ ਹੋਰ ਉਤਸ਼ਾਹਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਸੇ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਮਾਮਲਾ ਵਿੱਤ ਵਿਭਾਗ ਕੋਲ ਵਿਚਾਰਿਆ ਜਾਵੇਗਾ ਤਾਂ ਜੋ ਕਿਸੇ ਢੁਕਵੇਂ ਹੱਲ ਤੱਕ ਪਹੁੰਚਿਆ ਜਾ ਸਕੇ।ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਕਿਹਾ ਕਿ ਝੀਂਗਾ ਪਾਲਕਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।ਇਸ ਮੌਕੇ ਡਾਇਰੈਕਟਰ ਮੱਛੀ ਪਾਲਣ ਸ੍ਰੀ ਜਸਵੀਰ ਸਿੰਘ, ਸਹਾਇਕ ਡਾਇਰੈਕਟਰ ਸ੍ਰੀਮਤੀ ਸਤਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਡੀਜੀਪੀ ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿੱਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨ

0

ਸੂਬੇ ਨੂੰ ਵਾਤਾਵਰਣ ਪੱਖੀ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੀਐਸਆਰ ਦੀ ਭਾਈਵਾਲੀ ਨਾਲ ਪੁਲਿਸ ਵਿਭਾਗਾਂ ਦੀਆਂ ਇਮਾਰਤਾਂ ਨੂੰ ਕੀਤਾ ਸੋਲਰਾਈਜ਼
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 26 ਮਈ:ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਵਾਤਾਵਰਣ ਪੱਖੀ ਅਤੇ ਊਰਜਾ-ਕੁਸ਼ਲ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ 13 ਥਾਣਿਆਂ ਦੀਆਂ ਇਮਾਰਤਾਂ ’ਤੇ ਲਗਾਏ ਰੂਫ਼ਟਾਪ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਕੀਤਾ। ਇਹ 120 ਕਿਲੋਵਾਟ ਦੇ ਸੋਲਰ ਪਲਾਂਟ ’ਉਜਾਲਾ-ਇੱਕ ਚੰਗੀ ਸ਼ੁਰੂਆਤ’ ਪ੍ਰੋਜੈਕਟ ਦੇ ਹਿੱਸੇ ਵਜੋਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀਐਸਆਰ) ਦੀ ਭਾਈਵਾਲੀ ਨਾਲ ਜਮਾਲਪੁਰ, ਮੋਤੀ ਨਗਰ, ਪੀਏਯੂ, ਡਿਵੀਜ਼ਨ ਨੰਬਰ-1, 2, 5, 6 ਅਤੇ 8, ਦੁੱਗਰੀ, ਸਾਹਨੇਵਾਲ, ਸ਼ਿਮਲਾਪੁਰੀ, ਸਦਰ ਅਤੇ ਮਾਡਲ ਟਾਊਨ ਦੇ ਥਾਣਿਆਂ ਵਿੱਚ ਲਗਾਏ ਗਏ ਹਨ। ਡੀਜੀਪੀ ਗੌਰਵ ਯਾਦਵ, ਜਿਹਨਾਂ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੌਜੂਦ ਸਨ, ਨੇ ਦੱਸਿਆ ਕਿ ਇਨ੍ਹਾਂ ਪੁਲਿਸ ਇਮਾਰਤਾਂ ਵਿੱਚ 120 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਕਾਰਬਨ ਦੀ ਨਿਕਾਸੀ ਵਿੱਚ ਸਲਾਨਾ 180 ਮੀਟ੍ਰਿਕ ਟਨ ਦੀ ਕਮੀ ਆਵੇਗੀ ਅਤੇ ਨਾਲ ਹੀ ਬਿਜਲੀ ਬਿੱਲ ਵੀ ਘੱਟ ਆਉਣਗੇ ਜਿਸ ਦੇ ਨਤੀਜੇ ਵਜੋਂ ਸਾਲਾਨਾ 12 ਲੱਖ ਰੁਪਏ ਬਚਤ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਊਰਜਾ ਪਲਾਂਟ ਲਗਾਉਣਾ ਲਗਭਗ ਸਾਗਬਾਨ ਦੇ 5500 ਰੁੱਖ ਲਗਾਉਣ ਦੇ ਬਰਾਬਰ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਹ ਸੋਲਰ ਊਰਜਾ ਪਲਾਂਟ ਪੀਐਸਪੀਸੀਐਲ ਦੀ ਨੈੱਟ ਮੀਟਰਿੰਗ ਨੀਤੀ ਤਹਿਤ ਸਥਾਪਿਤ ਕੀਤੇ ਗਏ ਹਨ ਜੋ ਯੋਗ ਖਪਤਕਾਰਾਂ ਨੂੰ ਰੂਫ਼ਟਾਪ ਸੋਲਰ ਫੋਟੋਵੋਲਟੇਇਕ (ਐਸਪੀਵੀ) ਸਿਸਟਮ ਲਗਾਉਣ ਅਤੇ ਉਨ੍ਹਾਂ ਦੇ ਸੋਲਰ ਪੈਨਲਾਂ ਤੋਂ ਪੈਦਾ ਹੋਈ ਬਿਜਲੀ ਨਾਲ ਆਪਣੀ ਬਿਜਲੀ ਖਪਤ ਨੂੰ ਪੂਰਾ ਕਰਨ ਦੀ ਆਗਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੈੱਟ ਮੀਟਰਿੰਗ ਤਹਿਤ, ਬਿਜਲੀ ਖਪਤਕਾਰਾਂ ਵੱਲੋਂ ਖਪਤ ਕੀਤੀ ਗਈ ਬਿਜਲੀ ਦੀ ਅਸਲ ਮਾਤਰਾ ਜੋ ਕਿ ਸੋਲਰ ਪੈਨਲਾਂ ਰਾਹੀਂ ਪੈਦਾ ਕੀਤੀ ਬਿਜਲੀ ਦੀ ਮਾਤਰਾ ਅਤੇ ਸੋਲਰ ਗਰਿੱਡ ਤੋਂ ਖਪਤ ਕੀਤੀ ਗਈ ਬਿਜਲੀ ਦੀ ਮਾਤਰਾ ਵਿਚਲਾ ਅੰਤਰ ਹੈ, ਲਈ ਭੁਗਤਾਨ ਕੀਤਾ ਜਾਂਦਾ ਹੈ।ਡੀਜੀਪੀ ਨੇ ਆਸ ਪ੍ਰਗਟਾਈ ਕਿ ਇਹ ਸੋਲਰ ਊਰਜਾ ਪਲਾਂਟ ਪੁਲਿਸ ਥਾਣਿਆਂ ਨੂੰ ’ਗਰੀਨ ਪੁਲਿਸ ਸਟੇਸ਼ਨ’ ਬਣਾ ਦੇਣਗੇ ਅਤੇ ਹੋਰਾਂ ਨੂੰ ਵੀ ਅਜਿਹੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਗੇ ਤਾਂ ਜੋ ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਨੇ ਸੀ.ਪੀ. ਨੂੰ ਲੁਧਿਆਣਾ ਦੇ ਸਾਰੇ ਥਾਣਿਆਂ ਨੂੰ ਕਵਰ ਕਰਨ ਲਈ ਕਿਹਾ।ਸਾਰੇ ਪੁਲਿਸ ਸਟੇਸ਼ਨਾਂ ਦੀਆਂ ਇਮਾਰਤਾਂ ‘ਤੇ ਸੋਲਰ ਪੈਨਲ ਲਗਾਉਣ ਸਬੰਧੀ ਡੀਜੀਪੀ ਨੂੰ ਭਰੋਸਾ ਦਿੰਦਿਆਂ ਸੀਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਸੋਲਰ ਪੈਨਲਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਰਵਾਇਤੀ ਊਰਜਾ ਦੀ ਥਾਂ ਲਵੇਗੀ ਅਤੇ ਬਿਜਲੀ ਦੇ ਕੱਟ ਦੌਰਾਨ ਬੈਕਅਪ ਬਿਜਲੀ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਸੀਪੀ ਨੇ ਇਸ ਵਾਤਾਵਰਨ ਪੱਖੀ ਪਹਿਲਕਦਮੀ ਵਿੱਚ ਦਿਲੋਂ ਸਹਿਯੋਗ ਦੇਣ ਲਈ ਆਈਸੀਆਈਸੀਆਈ ਫਾਊਂਡੇਸ਼ਨ, ਹੀਰੋ ਸਾਈਕਲਜ਼, ਗੰਗਾ ਐਕਰੋਵੂਲਜ਼, ਫਿੰਡੋਕ ਅਤੇ ਓਸਵਾਲ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੰਚਾਲਨ ਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਵਧੀ ਹੋਈ ਉਤਪਾਦਕਤਾ ਅਤੇ ਪ੍ਰਭਾਵਸ਼ੀਲਤਾ ਨਾਲ ਸਮਾਜ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ ।

ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ ਉਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ

0

ਕੇਂਦਰ ਸਰਕਾਰ ਜਰੀਏ ਲਗਾਈ ਮਦਦ ਦੀ ਗੁਹਾਰ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 26 ਮਈ: ਅਜਨਾਲਾ ਹਲਕੇ ਦੇ ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਕਤਲ ਕੇਸ ਦੇ ਇਲਜ਼ਾਮ ਵਿਚ ਫਾਸੀਂ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੀ ਮਦਦ ਲਈ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਵਿਦੇਸ਼ ਸਕੱਤਰ ਕੋਲ ਪਹੁੰਚ ਕਰਕੇ ਮਦਦ ਦੀ ਗੁਹਾਰ ਲਗਾਈ ਹੈ। ਚੰਡੀਗੜ੍ਹ ਵਿਖੇ ਵਿਦੇਸ਼ ਸਕੱਤਰ ਡਾ. ਔਸਫ ਸਈਅਦ ਨੂੰ ਮਿਲਕੇ ਸ ਧਾਲੀਵਾਲ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਅਜੇਪਾਲ ਸਿੰਘ ਨਾਮ ਦੇ ਇਹ ਨੌਜਵਾਨ ਵਿਦੇਸ਼ ਦੇ ਝਾਂਸੇ ਵਿੱਚ ਠੱਗੀ ਦਾ ਸ਼ਿਕਾਰ ਹੋਏ। ਇੰਡੋਨੇਸ਼ੀਆ ਵਿੱਚ ਇੰਨਾ ਨੂੰ ਉਕਤ ਕਥਿਤ ਦੋਸ਼ੀ ਭਾਰਤੀ ਮੂਲ ਦੇ ਏਜੰਟ ਨੇ ਇੰਨਾ ਨੂੰ ਬੰਧਕ ਬਣਾਈ ਰੱਖਿਆ ਅਤੇ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ। ਇਥੋਂ ਬਚ ਨਿਕਲਣ ਦੇ ਚੱਕਰ ਵਿੱਚ ਹੋਈ ਲੜਾਈ ਦੌਰਾਨ ਉਸ ਏਜੰਟ ਦੀ ਮੌਤ ਹੋ ਗਈ ਅਤੇ ਇਹ ਮੁੰਡੇ ਇਸ ਦੋਸ਼ ਵਿੱਚ ਫੜੇ ਗਏ, ਜਿੰਨਾ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਵਿਦੇਸ਼ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਤੌਰ ਉਤੇ ਇਸ ਮਸਲੇ ਨੂੰ ਭਾਰਤ ਸਰਕਾਰ ਜਰੀਏ ਇੰਡੋਨੇਸ਼ੀਆ ਸਰਕਾਰ ਕੋਲ ਉਠਾਉਣ ਤਾਂ ਜੋ ਇੰਨਾ ਮੁੰਡਿਆਂ ਨੂੰ ਬਚਾਇਆ ਜਾ ਸਕੇ। ਸ ਧਾਲੀਵਾਲ ਨੇ ਦੱਸਿਆ ਕਿ ਡਾ. ਔਸਫ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਤੁਹਾਡੇ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਕਾਨੂੰਨੀ ਵਾਹ ਲਗਾਏਗੀ ਅਤੇ ਇਸ ਮਾਮਲੇ ਉਤੇ ਇੰਡੋਨੇਸ਼ੀਆ ਦੂਤਵਾਸ ਜਰੀਏ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ।