Home Blog Page 2108

ਸਿਲਵਰ ਓਕਸ ਸਕੂਲ ਸੁਸ਼ਾਂਤਸਿਟੀ-II ਦੇ NCC ਕੈਡੇਟ੍ਸ ਨੇ ਜਿਤਿਯਾ ਪਹਿਲਾ ਸਥਾਨ

0

ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪੋਖਰਣ ਨਿਊਕਲੀਅਰ ਟੈਸਟ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ 03 ਪੀਬੀ ਐਂਨ ਸੀ ਸੀ ਯੂਨਿਟ ਬਠਿੰਡਾ ਵੱਲੋਂ ਐਮ.ਆਰ.ਐਸ.ਪੀ.ਟੀ.ਯੂ. ਵਿਖੇ ਇੱਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬਠਿੰਡਾ ਅਤੇ ਇਸ ਦੇ ਆਸ-ਪਾਸ ਦੇ ਲਗਭਗ 10 ਸਕੂਲਾਂ ਦੇ ਐਨ.ਸੀ.ਸੀ. ਕੈਡਿਟਾਂਨੇ ‘ਏਕ ਭਾਰਤ ਸਰਬੱਤ ਭਾਰਤ’ ਪ੍ਰਤੀਕ ਚਿਨ੍ਹ ਤਹਿਤ ਭਾਗ ਲਿਆ। ਜਿਸ ਦਾ ਥੀਮ ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸੀ। ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਦੇ ਐਨਸੀਸੀ ਕੈਡਿਟਾਂ ਨੇ 03 ਪੀਬੀ ਐਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫਸਰ ਕੈਪਟਨ ਪਵਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਅਰ ਟੇਕਰ ਸੰਦੀਪ ਸਿੰਘ ਨਾਲ ਮਿਲ ਕੇ ਨਿਊਕਲੀਅਰ ਪਾਵਰ ਪਲਾਂਟ ਉੱਤੇ ਇੱਕ ਸੁੰਦਰ 3ਡੀ ਮਾਡਲ ਤਿਆਰ ਕੀਤਾ। ਨੌਵੀਂ ਜਮਾਤ ਦੀਆਂ ਕੈਡਿਟਾਂ ਰਮਨੀਕ ਕੌਰ ਅਤੇ ਅਵਜੋਤ ਕੌਰ ਵੱਲੋਂ ਬਣਾਏ ਪ੍ਰੋਜੈਕਟ ਬਾਰੇ ਪੇਸ਼ਕਾਰੀ ਦਿੱਤੀ ਗਈ। ਕੈਡਿਟ ਪ੍ਰਭਨੂਰ ਕੌਰ ਵੱਲੋਂ ਇਸੇ ਵਿਸ਼ੇ ’ਤੇ ਕਾਨਫਰੰਸ ਹਾਲ ਵਿੱਚ ਭਾਸ਼ਣ ਵੀ ਦਿੱਤਾ ਗਿਆ ਅਤੇ ਯੁਵਰਾਜ ਸਿੰਘ ਤੇ ਬਾਕੀ ਕੈਡਿਟਾਂ ਨੇ ਕੁਇਜ਼ ਵਿਚ ਭਾਗ ਲਿਆ । ਸਿਲਵਰ ਓਕਸ ਸਕੂਲ ਦੇ ਐਨਸੀਸੀ ਕੈਡਿਟਾਂ ਨੇ 3ਡੀ ਮਾਡਲ ਮੁਕਾਬਲੇ ਵਿੱਚ ਪਹਿਲਾ ਅਤੇ ਕੁਇਜ਼ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਐਨ.ਸੀ.ਸੀ. ਕੈਡਿਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿੱਘੀ ਸ਼ੁਭ ਕਾਮਨਾਵਾਂ ਦਿੱਤੀਆਂ।

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੰਜ ਸਾਲ ਤੋਂ ਲਟਕੀ ਤਰੱਕੀ ਦਾ ਮਾਮਲਾ ਨਹੀਂ ਲੱਗਿਆ ਕਿਸੇ ਤਣ-ਪੱਤਣ

0

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਨਾ ਚਾੜਣਾ ਸਿੱਖਿਆ ਵਿਭਾਗ ਦੀ ਘੋਰ ਨਾਕਾਮੀ: ਡੀ.ਟੀ.ਐੱਫ.
ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਦੇ ਰਹੇ 40 ਹਜ਼ਾਰ ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਦੀ ਮਾਸਟਰ ਕਾਡਰ ਲਈ ਪੰਜ ਸਾਲਾਂ ਤੋਂ ਪੈਂਡਿੰਗ ਤਰੱਕੀ ਦਾ ਮਾਮਲਾ’ਆਪ’ ਸਰਕਾਰ ਦਾ ਸਵਾ ਸਾਲ ਬੀਤਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਖੜਾ ਹੈ। ਇੱਥੇ ਦੱਸਣ ਯੋਗ ਹੈ ਕੇ ਇਸ ਤੋਂ ਪਹਿਲਾ ਸਾਲ 2018 ਦੇ ਸ਼ੁਰੂ ਵਿੱਚ ਇਹ ਤਰੱਕੀ ਕੀਤੀ ਗਈ ਸੀ, ਪ੍ਰੰਤੂ ਉਸ ਤੋਂ ਬਾਅਦ ਪਹਿਲੀ ਸਰਕਾਰ ਦੀ ਤਰ੍ਹਾਂ ਮੌਜਦਾ ਸਰਕਾਰ ਵੀ ਇਸ ਤਰੱਕੀ ਨੂੰ ਕਿਸੇ ਨਾ ਕਿਸੇ ਬਹਾਨੇ ਲਟਕਾ ਰਹੀ ਹੈ, ਜਿਸ ਕਾਰਨ ਕਿੱਤੇ ਵਿੱਚ ਖੜੋਤ ਦਾ ਸ਼ਿਕਾਰ ਪ੍ਰਾਇਮਰੀ ਅਧਿਆਪਕ ਮਜਬੂਰਨ ਬਿਨਾਂ ਤਰੱਕੀ ਤੋਂ ਸੇਵਾ ਮੁੱਕਤ ਹੋ ਰਹੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਡਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਜ਼ਿਲਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੇਂਬਰ ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਮੁਕੰਮਲ ਕਰਨ ਦਾ ਮਾਮਲਾ ਲਗਾਤਾਰ ਸੰਘਰਸ਼ਾਂ ਦੌਰਾਨ ਉਭਾਰਨ ਦੇ ਨਾਲ-ਨਾਲ ਸਿੱਖਿਆ ਮੰਤਰੀ ਅਤੇ ਡਾਇਰੈਕਟਰਜ਼ ਸਕੂਲ ਸਿੱਖਿਆ (ਸੈਕੰਡਰੀ ਅਤੇ ਪ੍ਰਾਇਮਰੀ) ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਪ੍ਰੰਤੂ ਇਹ ਮਾਮਲਾ ਬੀਤੇ ਕਈ ਮਹੀਨਿਆਂ ਤੋਂ ਪ੍ਰਮੁੱਖ ਸਿੱਖਿਆ ਸਕੱਤਰ ਦੇ ਪੱਧਰ ‘ਤੇ ਪੈਂਡਿੰਗ ਹੋਣ ਦਾ ਹਵਾਲਾ ਦੇ ਕੇ ਪੱਲਾ ਝਾੜ ਲਿਆ ਜਾਂਦਾ ਹੈ। ਪਿਛਲੇ ਸਾਲ 30 ਦਸੰਬਰ ਨੂੰ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਤਰੱਕੀ ਬਹੁਤ ਜਲਦ ਕਰਨ ਦਾ ਦਾਅਵਾ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਹਾਲੇ ਤੱਕ ਆਪਣਾ ਵਾਅਦਾ ਨਹੀਂ ਪੁਗਾ ਸਕੇ ਹਨ। ਡੀ.ਟੀ.ਐੱਫ. ਦੇ ਆਗੂਆਂ ਗੁਰਮੇਲ ਸਿੰਘ ਮਲਕਾਣਾ,ਗੁਰਪਲ ਸਿੰਘ,ਹਰਜਿੰਦਰ ਸੇਮਾ,ਅਮਰਦੀਪ ਸਿੰਘ,ਅੰਗਰੇਜ ਮੌੜ,ਨਰਿੰਦਰ ਬੱਲੂਆਣਾ ,ਸੁਨੀਲ ਕੁਮਾਰ,ਅਮ੍ਰਿਤਪਾਲ ਸੇਨੇਵਾਲਾ,ਜਤਿੰਦਰ ਕੁਮਾਰ,ਨਛੱਤਰ ਸਿੰਘ ਜੇਠੂਕੇ ਨੇ ਦੱਸਿਆ ਕੇ ਜਥੇਬੰਦੀ ਦੀ ਕੁੱਝ ਦਿਨਾਂ ਪਹਿਲਾ ਸਿੱਖਿਆ ਮੰਤਰੀ ਨਾਲ ਸਮੁੱਚੇ ਅਧਿਕਾਰੀਆਂ ਦੀ ਮੌਜੂਦਗੀ ਹੋਈ ਪੈਨਲ ਮੀਟਿੰਗ ਵਿੱਚ ਵੀ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਨੂੰ ਨੇਪਰੇ ਚਾੜ੍ਹਣ ਦੀ ਮੰਗ ਜ਼ੋਰ ਦੇ ਕੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕੇ ਜੇਕਰ ਹੁਣ ਵੀ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਪੈਂਡਿੰਗ ਤਰੱਕੀਆਂ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਸਬੰਧੀ ਜਲਦ ਅਗਲੇ ਸੰਘਰਸ਼ ਉਲੀਕੇ ਜਾਣਗੇ।

ਇੰਸਟੀਚਿਉਟ ਆਫ ਇੰਜੀਨੀਅਰ ਬਠਿੰਡਾ ਦੁਆਰਾ ‘ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ‘ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 18 ਮਈ :ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੁਆਰਾ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨਾਲ ਸਾਝੇ ਤੋਰ ਤੇ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ ‘ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਰਾਹੀਂ ਸਭ ਤੋਂ ਘੱਟ ਵਿਕਸਤ ਦੇਸ਼ਾਂ ਨੂੰ ਸ਼ਕਤੀ ਪ੍ਰਦਾਨ ਕਰਨਾ’ ਦੇ ਵਿਸ਼ੇ ਤੇ ਟੈਕਨੀਕਲ ਸੈਮੀਨਾਰ ਦਾ ਅਯੋਜਨ ਕਰਵਾਇਆ ਗਿਆ।ਇਸ ਮੌਕੇ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੇ ਚੇਅਰਮੈਨ ਪ੍ਰੋ.(ਡਾ) ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਮਹਿਮਾਨਾ ,ਬੁਲਾਰਿਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ। ਉਹਨਾ ਇਸ ਮੋਕੇ ਦੱਸਿਆ ਕਿ ਵਰਡ ਟੈਲੀਕਮਨੀਕੇਸ਼ਨ ਐਡ ਸੋਸਾਇਟੀ ਡੇਅ ਮਨਾਉਣ ਦਾ ਮੁੱਖ ਟੀਚਾ ਲੋਕਾ ਨੂੰ ਇਸ ਵਿਸ਼ੇ ਬਾਰੇ ਵੱਧ ਤੋ ਵੱਧ ਜਾਗਰੂਕ ਕਰਨਾ ਹੈ। ਉਹਨਾ ਦੱਸਿਆ ਕਿ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ (W“9S4) 1969 ਤੋਂ ਹਰ ਸਾਲ ਹਰ 17 ਮਈ ਨੂੰ ਮਨਾਇਆ ਜਾਂਦਾ ਹੈ। ਇਹ ਪਹਿਲੀ ਅੰਤਰਰਾਸ਼ਟਰੀ ਟੈਲੀਗ੍ਰਾਫ ਕਨਵੈਨਸ਼ਨ ਅਤੇ 1865 ਵਿੱਚ 9“” ਦੀ ਸਥਾਪਨਾ ਦੇ ਹਸਤਾਖਰ ਨੂੰ ਦਰਸਾਉਂਦਾ ਹੈ ।ਇਸ ਮੋਕੇ ਮਨੋਜ ਕੁਮਾਰ ਭਟੇਜਾ 47M-2SNL ਬਠਿੰਡਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਭਾਗ ਲਿਆ। ਉਹਨਾ ਦੱਸਿਆ ਕਿ ਕਿਸ ਤਰਾਂ 93“s ਦੀ ਵਰਤੋਂ ਕਰਕੇ, L43s ਆਪਣੀਆਂ ਵਿਦਿਅਕ ਪ੍ਰਣਾਲੀਆਂ ਵਿੱਚ ਸੁਧਾਰ ਕਰ ਸਕਦੇ ਹਨ, ਆਪਣੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਵਧਾ ਸਕਦੇ ਹਨ, ਈ-ਕਾਮਰਸ ਨੂੰ ਉਤਸ਼ਾਹਿਤ ਕਰ ਸਕਦੇ ਹਨ, ਅਤੇ ਨਵੇਂ ਉਦਯੋਗਾਂ ਦਾ ਵਿਕਾਸ ਕਰ ਸਕਦੇ ਹਨ। ਇਸ ਸਮਾਗਮ ਵਿੱਚ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋ ਭਾਗ ਲਿਆ। ਉਹਨਾਂ ਇਨਫੋਰਮੇਸ਼ਨ ਟਕਨੌਲਜੀ ਅਤੇ ਇਲੈਕਟ?ਰੋਨਿਕ ਕਮਿਊਨੀਕੇਸ਼ਨ ਟਕਨੌਲਜੀ ਦੇ ਆਮ ਲੋਕਾਂ ਦੇ ਜੀਵਨ ਵਿੱਚ ਪਾਏ ਜਾਣ ਵਾਲੇ ਲਾਭਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੂਚਨਾ ਅਤੇ ਸੰਚਾਰ ਤਕਨਾਲੋਜੀਆਂ (93“S) ਲੋਕਾਂ ਦੇ ਸੰਚਾਰ ਕਰਨ, ਸਿੱਖਣ ਅਤੇ ਵਪਾਰ ਕਰਨ ਦੇ ਤਰੀਕੇ ਨੂੰ ਬਦਲ ਰਹੀਆਂ ਹਨ। ਆਈਸੀਟੀ ਦੇਸ਼ਾਂ ਨੂੰ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਲਈ ਵੀ ਸ਼ਕਤੀ ਪ੍ਰਦਾਨ ਕਰ ਰਹੇ ਹਨ।ਇਸ ਸਮਾਗਮ ਦੇ ਮੁੱਖ ਬੁਲਾਰੇ ਡਾ.ਮਨਪ੍ਰੀਤ ਕੌਰ ਸਹਾਇਕ ਪ੍ਰੋ. ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨੇ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਦੁਆਰਾ ਸਭ ਤੋਂ ਘੱਟ ਵਿਕਸਤ ਦੇਸ਼ਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੱਤੀ।ਆਖਰ ਵਿੱਚ ਡਾ. ਹਰਸਿਮਰਨ ਸਿੰਘ ਆਨਰੇਰੀ ਸੰਯੁਕਤ ਸਕੱਤਰ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਨੇ ਸਾਰੇ ਮਹਿਮਾਨਾ ,ਬੁਲਾਰਿਆ ਅਤੇ ਭਾਗ ਲੈਣ ਵਾਲਿਆ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੀ ਸਮਾਪਤੀ ਕੀਤੀ।ਇਸ ਵੈਬੀਨਰ ਵਿੱਚ ਲਗਭਗ 60 ਪ੍ਰਤੀਭਾਗੀਆ ਨੇ ਹਿਸਾ ਲਿਆ।

15ਵੀ ਵਿਸ਼ਵ ਪੰਜਾਬੀ ਕਾਨਫਰੰਸ ਮਿਸੀਸਾਗਾ(ਕੈਨੇਡਾ) ਵਿੱਚ 9 ਅਤੇ 10 ਜੂਨ ਨੂੰ

ਪੰਜਾਬੀ ਖ਼ਬਰਸਾਰ ਬਿਉਰੋ
ਮਿਸੀਸਾਗਾ, 18 ਮਈ: 15 ਵੀ ਵਿਸ਼ਵ ਪੰਜਾਬੀ ਕਾਨਫਰੰਸ 9 ਤੇ 10 ਜੂਨ 2023 ਨੂੰ ਮਿਸੀਸਾਗਾ ਵਿਚ ਹੋਵੇਗੀ। ਇਸ ਸੰਬੰਧੀ ਕੈਨੇਡਾ ਤੋਂ ਲੇਖਕ ਰਮਿੰਦਰ ਵਾਲੀਆ ਨੇ ਜਾਣਕਾਰੀ ਦਸਿਆ ਕਿ ‘ਪੀਸ ਆਨ ਅਰਥ’ ਸੰਸਥਾ ਵਲੋਂ ਪਹਿਲਾਂ 14 ਕਾਨਫਰੰਸਾਂ ਇਕੱਲਿਆਂ ਹੀ ਕਾਰਵਾਈਆਂ ਹਨ। ਉਨ੍ਹਾਂ ਦਸਿਆ ਕਿ 15ਵੀਂ ਕਾਨਫਰੰਸ ਵਿਚ ਵੱਖ ਵੱਖ ਦੇਸ਼ਾਂ ਤੋਂ ਵਿਦਵਾਨ ਪਹੁੰਚ ਰਹੇ ਹਨ ਜੋ ਕਾਨਫਰੰਸ ਦੇ ਵਿਸ਼ਿਆਂ ਉਪਰ ਹੀ ਪੇਪਰ ਪੜ੍ਹਨਗੇ ਤੇ ਉਹ ਵਿਦਵਾਨ ਉਹਨਾਂ ਵਿਸ਼ਿਆਂ ਉਪਰ ਵਿਚਾਰ ਵੀ ਕਰਨਗੇ । ਪੇਪਰ ਪੜ੍ਹਣ ਵਾਲਿਆਂ ਨੂੰ ਸਰਟੀਫਿਕੇਟ ਦਿਤੇ ਜਾਣਗੇ । ਉਨ੍ਹਾਂ ਦਸਿਆ ਕਿ ਸ਼ਾਮਲ ਹੋਣ ਲਈ +416 271 1040 ਤੇ ਡਾਕਟਰ ਸੋਲਮਨ ਨਾਜ਼ ਨਾਲ ਸੰਪਰਕ ਕਰ ਕੀਤਾ ਜਾ ਸਕਦਾ ਹੈ। ਇਸ ਕਾਨਫਰੰਸ ਦੇ ਸੈਕਟਰੀ ਡਾਕਟਰ ਮਨਪ੍ਰੀਤ ਕੌਰ ਹਨ ਤੇ ਮੀਡੀਆ ਡਇਰੈਕਟਰ ਰਮਿੰਦਰ ਰੰਮੀ ਹਨ। ਇਹ ਜਾਣਕਾਰੀ ਪੀਸ ਆਨ ਅਰਥ ਦੇ ਪ੍ਰਧਾਨ ਡਾ ਸੋਲਮਨ ਨਾਜ਼ ਨੇ ਇਸ ਸੰਸਥਾ ਦੀ ਮੀਡੀਆ ਡਾਇਰੈਕਟਰ ਰਮਿੰਦਰ ਰੰਮੀ ਹਨ।

ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਂਡ 28 ਤੋਂ 30 ਮਈ ਤੱਕ: ਸਿਵਲ ਸਰਜ਼ਨ

0

ਜਿਲ੍ਹੇ ਤੋਂ ਸਮੂਹ ਨੋਡਲ ਅਫ਼ਸਰ, ਬੀਈਈ ਅਤੇ ਐਲਐਚਵੀ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਸਿਹਤ ਵਿਭਾਗ ਵੱਲੋਂ 28 ਤੋਂ 30 ਮਈ 2023 ਤੱਕ ਚਲਾਈ ਜਾ ਰਹੀ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਅੱਜ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਜਿਲ੍ਹੇ ਤੋਂ ਸਮੂਹ ਨੋਡਲ ਅਫ਼ਸਰ, ਬੀਈਈ ਅਤੇ ਐਲਐਚਵੀ ਨਾਲ ਮੀਟਿੰਗ ਕੀਤੀ ਗਈ। ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਡ ਲਈ ਜਿਲ੍ਹਾ ਬਠਿੰਡਾ ਸਮੇਤ ਪੰਜਾਬ ਦੇ 12 ਜਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਰਾਊਂਡ ਵਿੱਚ 0 ਤੋਂ 5 ਸਾਲ ਦੇ ਹਰ ਇੱਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆ ਜਾ ਰਹੀਆਂ ਹਨ। ਇਸ ਰਾਊਂਡ ਲਈ ਜਿਲ੍ਹਾ ਬਠਿੰਡਾ ਵਿੱਚ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਸ ਸਬੰਧੀ ਸਿਹਤ ਸਟਾਫ਼ ਨੂੰ ਟਰੇਨਿੰਗਾਂ ਵੀ ਦਿੱਤੀਆਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਸਮੂਹ ਹਾਜ਼ਰੀਨ ਨੂੰ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਨਵੀਆਂ ਗਾਈਡਲਾਈਨਾਂ ਸਬੰਧੀ ਜਾਣਕਾਰੀ ਦਿੱਤੀ। ਡਾ ਤੇਜਵੰਤ ਸਿੰਘ ਢਿੱਲੋਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਪੰਚਾਇਤਾਂ ਅਤੇ ਮੀਡੀਏ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਇਸ ਨੌਬਲ ਕਾਰਜ ਵਿੱਚ ਸਹਿਯੋਗ ਦੇਣ ਤਾਂ ਜ਼ੋ ਇਸ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਹਨਾਂ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਨਿਕਲਿਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ। ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਜਿਵੇਂ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਵਿੱਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ਵਿੱਚ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਜਿਸ ਕਰਕੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਤੋਂ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਾਨੂੰ ਰਲ ਮਿਲ ਕੇ ਜ਼ੋ ਪੋਲੀਓ ਦੀ ਬਿਮਾਰੀ ਨੂੰ ਦੇਸ਼ ਵਿੱਚੋਂ ਖਤਮ ਕੀਤਾ ਗਿਆ ਹੈ, ਇਸ ਖਾਤਮੇ ਨੂੰ ਬਰਕਰਾਰ ਰੱਖਣ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਲ 1316 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 1255 ਟੀਮਾਂ ਮਿਤੀ 28 ਮਈ ਨੂੰ ਬੂਥਾਂ ਅਤੇ 29 ਅਤੇ 30 ਮਈ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਓਣਗੀਆਂ।29 ਮੋਬਾਈਲ ਟੀਮਾਂ, ਜ਼ੋ ਕਿ ਦੂਰ ਦੁਰਾਡੇ ਭੱਠਿਆਂ, ਮਾਈਗ੍ਰੇੇਟਰੀ ਆਬਾਦੀ, ਢਾਣੀਆਂ, ਦਾਣਾ ਮੰਡੀ, ਫੈਕਟਰੀਆਂ ਆਦਿ ਵਿੱਚ ਜਾ ਕੇ ਪੋਲੀਓ ਬੂੰਦਾ ਪਿਲਾਓਣਗੀਆ ਅਤੇ 32 ਟਰਾਂਜਿਟ ਟੀਮਾਂ ਜ਼ੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾ ਆਦਿ ਤੇ ਬੂੰਦਾ ਪਿਲਾਓਣਗੀਆਂ। ਇਨ੍ਹਾਂ ਟੀਮਾਂ ਦੀ ਸੁਪਰਵੀਜ਼ਨ ਲਈ 138 ਸੁਪਰਵਾਈਜਰ ਲਗਾਏ ਗਏ ਹਨ। ਇਸ ਮੁਹਿੰਮ ਦੌਰਾਨ ਲੱਗਭਗ 153678 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈੈ। ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਸਟਾਫ਼ ਨੂੰ ਟੇਰਨਿੰਗ ਦਿੱਤੀ।

ਸੀਨੀਅਰ ਸਿਟੀਜਨ ਕੌਸਲ ਬਠਿੰਡਾ ਦੀ ਮੀਟਿੰਗ ਸੰਪਨ, ਕਰਤਾਰ ਸਿੰਘ ਜੌੜਾ ਨੂੰ ਕੀਤਾ ਸਨਮਾਨਿਤ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਮਈ: ਸੀਨੀਅਰ ਸਿਟੀਜਨ ਕੌਸਲ ਬਠਿੰਡਾ ਦੀ ਮਾਸਿਕ ਮੀਟਿੰਗ ਸਥਾਨਕ ਐਮ.ਐਸ.ਡੀ. ਸਕੂਲ ਵਿਖੇ ਹੋਈ, ਜਿਸ ਵਿੱਚ ਦੇਸ ਰਾਜ ਕੰਬੋਜ ਰਿਟਾਇਰਡ ਐਸ.ਐਸ.ਪੀ. ਅਤੇ ਸੋਸ਼ਲ ਵਰਕਰ ਡਾ. ਕਰਤਾਰ ਸਿੰਘ ਜੌੜਾ ਨੈਸ਼ਨਲ ਪ੍ਰੈਜੀਡੈਂਟ ਅਖਿਲ ਭਾਰਤੀਆ ਸਵਰਨਕਾਰ ਸੰਘ ਰਜਿ. ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਕੌਸਲ ਦੇ ਪ੍ਰਧਾਨ ਸਤਵੰਤ ਕੌਰ ਅਤੇ ਹੋਰ ਅਹੁਦੇਦਾਰਾਂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਵਾਗਤ ਕੀਤਾ ਗਿਆ। ਇਸ ਦੌਰਾਨ ਉੱਘੇ ਜਵੈਲਰਜ਼ ਡਾ. ਕਰਤਾਰ ਸਿੰਘ ਜੌੜਾ ਨੂੰ ਅਮਰੀਕਾ ਦੀ ਸਟੇਟ ਮੈਰੀਲੈਂਡ ਯੂਨੀਵਰਸਿਟੀ ਵੱਲੋਂ ਪੀ.ਐਚ.ਡੀ. ਡਾਕਟਰ (ਆਨਰੇਰੀ) ਦੀ ਉਪਾਧੀ ਅਤੇ ਸਵਰਨ ਪਦਕ ਨਾਲ ਨਿਵਾਜਣ ’ਤੇ ਸਮੂਹ ਮੈਬਰਾਂ ਵਲੋਂ ਵਧਾਈਆਂ ਦਿੱਤੀਆਂ ਗੲਂੀਆਂ। ਇਸ ਸਮਾਗਮ ਵਿੱਚ ਹਨੂਮਾਨ ਜਯੰਤੀ ਮਨਾਈ ਗਈ। ਇਸ ਦੇ ਨਾਲ ਹੀ ਧਰਤੀ ਬਚਾਓ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਅਤੇ 52 ਮੈਂਬਰਾਂ ਨੂੰ 52 ਬੂਟੇ ਦਿੱਤੇ ਗਏ। ਇੰਜੀ. ਕਰਨੈਲ ਸਿੰਘ ਮਾਨ ਮੀਤ ਪ੍ਰਧਾਨ ਨੇ ਬੂਟੇ ਲਗਾਉਣ ਅਤੇ ਪਾਣੀ ਬਚਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਦੇਸ਼ ਵਿੱਚ ਘੱਟ ਹੋ ਰਹੇ ਪੇੜ ਪੌਦਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਹਰਿਆਵਲ ਵਧਾਉਣ ਤੇ ਵਿਸ਼ੇਸ ਵਿਚਾਰ ਕੀਤੇ। ਵਿਸਾਖੀ ਮਨਾਉਣ ਦੇ ਵਿਸ਼ੇਸ ਵਿਸ਼ੇ ਲਈ ਜਸਕਰਣ ਸਿੰਘ ਭੁੱਚੋ ਦੇ ਜੱਥੇ ਨੇ ਗੱਤਕੇ ਦੇ ਰੌਚਕ ਖੇਡ ਵਿਖਾਏ। ਇੰਜੀ. ਹਰਪਾਲ ਸਿੰਘ ਖੁਰਮੀ ਮੀਤ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਗੁਰਮਿੰਦਰ ਪਾਲ ਕੌਰ ਢਿੱਲੋਂ ਨੇ ਬਹੁਤ ਬਾਖੂਬੀ ਨਾਲ ਨਿਭਾਇਆ।

ਮਹਿਲਾ ਪਹਿਲਵਾਨਾਂ ਦੇ ਧਰਨੇ ਵਿੱਚ ਜਮਹੂਰੀ ਅਧਿਕਾਰ ਸਭਾ ਇਕਾਈ ਦਿੱਲੀ ਵਿਖੇ 20 ਮਈ ਨੂੰ ਹੋਵੇਗੀ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪਹਿਲਵਾਨਾਂ ਦੇ ਜੰਤਰ ਮੰਤਰ ਦਿੱਲੀ ਵਿਖੇ ਚਲ ਰਹੇ ਸੰਘਰਸ਼ ਵਿਚ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵਲੋਂ 20 ਮਈ ਨੂੰ ਸਰਗਰਮ ਸ਼ਮੂਲੀਅਤ ਕੀਤੀ ਜਾਵੇਗੀ । ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ। ਪਹਿਲਾਵਾਨਾ ਦੇ ਸੰਘਰਸ਼ ਨੂੰ ਮਿਲ ਰਹੀ ਹਮਾਇਤ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਹੱਥਕੰਢਿਆਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ । ਮਹਿਲਾ ਪਹਿਲਵਾਨਾਂ ਵਲੋਂ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਔਰਤ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ ਲਗੇ ਹਨ ਅਤੇ ਪੋਕਸੋ ਤਹਿਤ ਪਰਚਾ ਦਰਜ਼ ਕਰਕੇ ਪ੍ਰਧਾਨ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਸ਼ਹਿ ਕਾਰਨ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਲਟਾ ਖਿਡਾਰੀਆਂ ਦੇ ਸੰਘਰਸ਼ ਨੂੰ ਵੱਖ ਵੱਖ ਝੂਠੇ ਬਿਰਤਾਂਤ ਸਿਰਜ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਤਕ 7 ਲੜਕੀਆਂ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਉਹਨਾਂ ਦਾ ਦੋਸ਼ ਹੈ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਬਣਾਈ ਜਾਂਚ ਕਮੇਟੀ ਪੱਖਪਾਤ ਕਰ ਰਹੀ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਭਾਵੇਂ ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਗਿਆ ਹੈ ਪਰ ਆਪਣੇ ਬਾਹੂਬਲੀ ਕਿਰਦਾਰ ਕਾਰਨ ਪਿਛਲੇ ਬਾਰਾਂ ਸਾਲਾਂ ਤੋਂ ਕੁਸ਼ਤੀ ਫੈਡਰੇਸ਼ਨ ਤੇ ਕਾਬਜ਼ ਬ੍ਰਿਜ ਭੂਸ਼ਣ ਆਪਣੇ ਅਧਿਕਾਰਾਂ ਦੀ ਦੁਰਵਰਤੋ ਕਰਕੇ ਪਹਿਲਵਾਨਾਂ ਨਾਲ ਨਿਜੀ ਕਿੜ ਕੱਢ ਰਿਹਾ ਹੈ। ਅੰਦੋਲਨਕਾਰੀ ਪਹਿਲਵਾਨ ਦੀ ਇਹ ਮੰਗ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਬਿਨਾਂ ਦੇਰੀ ਗਿਰਫ਼ਤਾਰੀ ਹੋਵੇ,ਜਮਹੂਰੀ ਅਧਿਕਾਰ ਸਭਾ ਪੁਰਜ਼ੋਰ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕੁਸ਼ਤੀ ਸੰਘ ਦੀਆਂ ਨਿਰਪੱਖ ਚੋਣ ਜਲਦੀ ਕਰਵਾਈ ਜਾਵੇ।

ਕਾਗਜ਼ ਦੀ ਬਜਾਏ ਹੁਣ ਸੇਵਾ ਕੇਂਦਰਾਂ ’ਚ ਮੋਬਾਇਲ ਫ਼ੋਨਾਂ ’ਤੇ ਐਸਐਮਐਸ ਰਾਹੀਂ ਮਿਲੇਗੀ ਫ਼ੀਸ ਦੀ ਰਸੀਦ

0

ਹਰ ਸਾਲ ਲੱਖਾਂ ਪੇਜ਼ ਕਾਗਜ਼ਾਂ ਦੀ ਹੋਵੇਗੀ ਬੱਚਤ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਪੰਜਾਬ ਸਰਕਾਰ ਨੇ ਹੁਣ ਕਾਗਜ਼ਾਂ ਦੀ ਬੱਚਤ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਜਨਤਕ ਨਾਗਰਿਕ ਸੇਵਾਵਾਂ ਦੇਣ ਲਈ ਚਲਾਏ ਜਾਂਦੇ ਸੇਵਾ ਕੇਂਦਰਾਂ ’ਚ ਕਿਸੇ ਵੀ ਸੇਵਾ ਲਈ ਅਦਾ ਕੀਤੀ ਗਈ ਫ਼ੀਸ ਦੀ ‘ਪੇਪਰ ਰਸੀਦ’ ਦੀ ਥਾਂ ਮੋਬਾਇਲ ਦੇ ‘ਟੈਕਸਟ ਮੈਸੇਜ’ ਰਾਹੀਂ ਡਿਜੀਟਲ ਰਸੀਦ ਦੇਣ ਦੀ ਮੁਹਿੰਮ ਦਿੱਤੀ ਜਾਵੇਗੀ। ਇਸਦੇ ਨਾਲ ਹਰ ਸਾਲ ਖਪਤ ਹੋਣ ਵਾਲੇ ਲੱਖਾਂ ਪੇਜ਼ਾਂ ਦੀ ਬੱਚਤ ਹੋਵੇਗੀ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਔਸਤਨ ਇੱਕ ਸਾਲ ਵਿੱਚ ਸਮੂਹ ਸੇਵਾ ਕੇਂਦਰਾਂ ’ਚ ਲਗਭਗ ਢਾਈ ਲੱਖ ਦੇ ਕਰੀਬ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰਸੀਦ ਪੇਪਰ ’ਤੇ ਪ੍ਰਿੰਟ ਕਰਕੇ ਬਿਨੇਕਾਰ ਨੂੰ ਅਤੇ ਦੂਸਰੀ ਉੁਸ ਦੀ ਅਰਜ਼ੀ ਨਾਲ ਲਾਈ ਜਾਂਦੀ ਸੀ। ਇਸ ਤਰ੍ਹਾਂ ਹੁਣ ਇਨ੍ਹਾਂ ਬਿਨੇਕਾਰਾਂ ਨੂੰ ‘ਪੇਪਰ ਰਸੀਦ’ ਦੀ ਥਾਂ ‘ਐਸ ਐਮ ਐਸ ਆਧਾਰਿਤ ਲਿੰਕ’ ਰਸੀਦ ਮਿਲਣ ਨਾਲ ਅਤੇ ਫ਼ਾਈਲ ਨਾਲ ਲਾਈ ਜਾਣ ਵਾਲੀ ਰਸੀਦ, ਬਿਨੇਕਾਰ ਦੀ ਅਰਜ਼ੀ ਦੇ ਪਿਛਲੇ ਪਾਸੇ ਹੀ ਪ੍ਰਿੰਟ ਕਰਨ ਨਾਲ ਜ਼ਿਲ੍ਹੇ ਵਿੱਚ ‘ਏ ਫ਼ੋਰ’ ਸਾਈਜ਼ ਦੇ ਢਾਈ ਲੱਖ ਪੇਪਰ ਸਲਾਨਾ ਬਚਾਏ ਜਾ ਸਕਣਗੇ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦੀ ‘ਡਿਲਿਵਰੀ’ ਵੀ ਡਿਜੀਟਲ ਕਰ ਦਿੱਤੀ ਗਈ ਹੈ। ਭਾਵ, ਸਬੰਧਤ ਬਿਨੇਕਾਰ ਦੇ ਮੋਬਾਇਲ ’ਤੇ ਐਸ ਐਮ ਐਸ ਲਿੰਕ ਰਾਹੀਂ ਉਸ ਨੂੰ ਲੋੜੀਂਦਾ ਸਰਟੀਫ਼ਿਕੇਟ/ਦਸਤਾਵੇਜ਼ ਭੇਜ ਦਿੱਤਾ ਜਾਂਦਾ ਹੈ, ਜਿਸ ਨੂੰ ਕਿਸੇ ਵੀ ਸਰਕਾਰੀ ਦਫ਼ਤਰ ’ਚ ਉੁਸਦੇ ‘ਕਿਊ ਆਰ’ ਕੋਡ ਤੋਂ ਉਸ ਦੀ ਪ੍ਰਮਾਣਿਕਤਾ ਜਾਂਚ ਕੇ, ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਵੀ ਵੱਡੀ ਗਿਣਤੀ ਵਿੱਚ ਪੇਪਰ ਬਚਾਇਆ ਗਿਆ ਹੈ।ਡਿਪਟੀ ਕਮਿਸ਼ਨਰ ਅਨੁਸਾਰ ਡਿਜੀਟਲ ਰਸੀਦ ਦਾ ਸਭ ਤੋਂ ਵੱਡਾ ਲਾਭ, ਕਾਗਜ਼ੀ ਰਸੀਦ ਵਾਂਗ ਸੰਭਾਲਣ ਜਾਂ ਰੱਖ ਕੇ ਭੁੱਲਣ ਦੀ ਮੁਸ਼ਕਿਲ ਤੋਂ ਛੁਟਕਾਰਾ ਹੋਵੇਗਾ, ਕਿਉਂ ਜੋ ਪ੍ਰਾਰਥੀ ਆਪਣੀ ਰਸੀਦ ਸੇਵਾ ਕੇਂਦਰ ਦੇ ਕਾਊਂਟਰ ’ਤੇ ਦਿਖਾ ਕੇ ਆਪਣੀ ਸੇਵਾ ਦੀ ਡਿਲਿਵਰੀ ਪ੍ਰਾਪਤ ਜਾਂ ਪੁੱਛਗਿੱਛ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਜੇਕਰ ਫ਼ਿਰ ਵੀ ਕੋਈ ਬਿਨੇਕਾਰ ਕਾਗਜ਼ੀ ਰਸੀਦ ਦੀ ਮੰਗ ਕਰਦਾ ਹੈ ਤਾਂ ਸੇਵਾ ਕੇਂਦਰ ਵੱਲੋਂ ਉਸ ਨੂੰ ਮੰਗ ਕਰਨ ’ਤੇ ਇਹ ਰਸੀਦ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪੇਪਰ ਬਚਾਉਣ ਦੀ ਪਹਿਲ ਕਦਮੀ ਜਿੱਥੇ ਵਾਤਾਵਰਣ ਦੇ ਹੱਕ ਵਿੱਚ ਹੈ, ਉੱਥੇ ਬਿਨੇਕਾਰਾਂ ਲਈ ਵੀ ਰਸੀਦ ਪ੍ਰਿੰਟ ਕਰਨ ਦੇ ਸਮੇਂ ਦੀ ਬੱਚਤ ਲੈ ਕੇ ਆਈ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਕਾਗਜ਼ ਬਚਾਉਣ ਦੀ ਇਸ ਪਹਿਲਕਦਮੀ ’ਚ ਸਹਿਯੋਗ ਕਰਨ ਅਤੇ ਆਪਣੇ ਫ਼ੋਨ ’ਤੇ ਪ੍ਰਾਪਤ ਡਿਜੀਟ ਰਸੀਦ ਨੂੰ ਹੀ ਸਵੀਕਾਰ ਕਰਨ।

ਬਹੁਗਿਣਤੀ ਠੇਕਾ ਮੁਲਾਜ਼ਮਾਂ ਨੂੰ ਜਲਦੀ ਹੀ ਰੈਗੂਲਰ ਕੀਤਾ ਜਾਵੇਗਾ, ਕੈਬਨਿਟ ਸਬ ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨੂੰ ਭਰੋਸਾ

ਪੰਜਾਬ ਸਰਕਾਰ ਵੱਲੋਂ ਐਡਹਾਕ, ਠੇਕਾ ਆਧਾਰਿਤ, ਦਿਹਾੜੀਦਾਰ ਅਤੇ ਅਸਥਾਈ ਕਰਮਚਾਰੀਆਂ ਦੀ ਭਲਾਈ ਲਈ ਨੀਤੀ ਨੋਟੀਫਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਈ:ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਦਿਆਂ ਕੈਬਨਿਟ ਸਬ-ਕਮੇਟੀ, ਜਿਸ ਵਿੱਚ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਅਮਨ ਅਰੋੜਾ, ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸ਼ਾਮਿਲ ਸਨ, ਦੀ ਮੀਟਿੰਗ ਦੌਰਾਨ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ।ਇੱਥੇ ਪੰਜਾਬ ਭਵਨ ਵਿਖੇ ਹੋਈਆਂ ਲੜੀਵਾਰ ਮੀਟਿੰਗਾਂ ਦੌਰਾਨ ਨਸ਼ਾ ਛੁਡਾਊ ਤੇ ਮੁੜ ਵਸੇਬਾ ਯੂਨੀਅਨ, ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ, ਓਵਰਏਜ਼ ਬੇਰੋਜ਼ਗਾਰ ਯੂਨੀਅਨ, ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਅਤੇ ਪੰਜਾਬ-ਚੰਡੀਗੜ੍ਹ ਯੂ.ਟੀ. ਪੈਨਸ਼ਨਰ ਫਰੰਟ ਨੇ ਆਪਣੇ ਮਸਲੇ ਉਠਾਏ ਅਤੇ ਸਬ ਕਮੇਟੀ ਨੂੰ ਮੰਗ ਪੱਤਰ ਸੌਂਪੇ।ਵੱਖ-ਵੱਖ ਵਿਭਾਗਾਂ ਵਿੱਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਸਾਂਝੇ ਮੁੱਦਿਆਂ ਦੇ ਜਵਾਬ ਵਿੱਚ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਸ ਸਾਲਾਂ ਦਾ ਤਜਰਬਾ ਰੱਖਣ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਨੀਤੀ ਨੋਟੀਫਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਬਹੁਗਿਣਤੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਇਸ ਨੀਤੀ ਅਧੀਨ ਨਹੀਂ ਆ ਸਕਣਗੇ ਉਨ੍ਹਾਂ ਦੇ ਮਾਮਲੇ ਵੀ ਅਗਲੇ ਪੜਾਅ ਦੌਰਾਨ ਹਮਦਰਦੀ ਨਾਲ ਵਿਚਾਰੇ ਜਾਣਗੇ।ਕੈਬਨਿਟ ਸਬ-ਕਮੇਟੀ ਨੇ ਯੂਨੀਅਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਨੇ ਆਊਟਸੋਰਸ ਕਰਮਚਾਰੀਆਂ ਲਈ ਵੀ ਵਿਸ਼ੇਸ਼ ਨੀਤੀ ਬਣਾਉਣ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਵੀ ਤਨਖਾਹ ਅਤੇ ਛੁੱਟੀਆਂ ਵਿੱਚ ਸਾਲਾਨਾ ਵਾਧੇ ਵਰਗੇ ਲਾਭ ਪ੍ਰਾਪਤ ਕਰ ਸਕਣ। ਕੈਬਨਿਟ ਮੰਤਰੀਆਂ ਨੇ ਦੁਹਰਾਇਆ ਕਿ ਸਬ-ਕਮੇਟੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਅਤੇ ਮਸਲਿਆਂ ਨੂੰ ਇਸ ਤਰੀਕੇ ਨਾਲ ਹੱਲ ਕਰਨ ਲਈ ਯਤਨਸ਼ੀਲ ਹੈ ਕਿ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਾਲਾਂ ਦੌਰਾਨ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਜਾਣਬੁੱਝ ਕੇ ਅਜਿਹੀਆਂ ਦੋਗਲੀਆਂ ਨੀਤੀਆਂ ਅਪਣਾਈਆਂ, ਜਿਨ੍ਹਾਂ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾਣੀ ਸੁਭਾਵਕ ਸੀ।ਇਸ ਦੌਰਾਨ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 200 ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਯੂਨੀਅਨ ਦੇ ਨੁਮਾਇੰਦਿਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ ਦੇ ਸਕਾਰਾਤਮਕ ਨਤੀਜੇ ਲਿਆਉਣ ਲਈ ਹੋਰ ਉਪਰਾਲੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਪਹਿਲਾਂ ਤੋਂ ਹੀ ਉਨ੍ਹਾਂ ਦੀਆਂ ਕੰਮਕਾਜ ਦੀਆਂ ਪ੍ਰਸਥਿਤੀਆਂ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਟਰਾਂਸਪੋਰਟ ਸ੍ਰੀ ਦਿਲਰਾਜ ਸਿੰਘ ਸੰਧਾਵਾਲੀਆ, ਡਾਇਰੈਕਟਰ ਰੋਜ਼ਗਾਰ ਉਤਪਤੀ ਸ੍ਰੀਮਤੀ ਦੀਪਤੀ ਉੱਪਲ, ਡਾਇਰੈਕਟਰ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਐਫ.ਡਬਲਿਊ.) ਡਾ: ਰਵਿੰਦਰਪਾਲ ਕੌਰ ਵੀ ਹਾਜ਼ਰ ਸਨ।

ਬਿਜਲੀ ਦਰਾਂ ਵਿੱਚ ਵਾਧਾ ਕਰਕੇ ਜਿੰਮਨੀ ਚੋਣ ਦਾ ਤੋਹਫ਼ਾ ਦਿੱਤਾ-ਕੋਟਭਾਈ

0

ਰਾਮ ਸਿੰਘ ਕਲਿਆਣ
ਨਥਾਣਾ,17 ਮਈ : ਜਲੰਧਰ ਜ਼ਿੰਮਨੀ ਚੋਣ ਜਿੱਤਣ ਉਪਰੰਤ ਪੰਜਾਬ ਦੇ ਮੁੱਖ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਪੰਜਾਬ ਦੇ ਵਸਨੀਕਾਂ ਨੂੰ ਜਲੰਧਰ ਜ਼ਿੰਮਨੀ ਚੋਣ ਦਾ ਤੋਹਫ਼ਾ ਦਿੱਤਾ ਹੈ। ਇੰਨਾਂ ਗੱਲਾ ਦਾ ਪ੍ਰਗਟਾਵਾ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਭੁੱਚੋ ਮੰਡੀ ਨੇ ਕੀਤਾ। ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਕਾਂਗਰਸ ਪਾਰਟੀ ਦੇ ਕੁਝ ਆਗੂਆ ਦੇ ਘਰ ਸ਼ੋਕ ਪ੍ਰਗਟ ਕਰਨ ਪਹੁੰਚੇ ਸਨ।ਉਨਾ ਕਿਹਾ ਕਿ ਆਪ ਸਰਕਾਰ ਦਾ ਅਸਲੀ ਚਿਹਰਾ ਅੱਜ ਲੋਕਾ ਦੇ ਸਾਹਮਣੇ ਆ ਗਿਆ ਹੈ।ਆਪ ਨੇ ਵਿਧਾਨ ਸਭਾ ਦੇ ਚੋਣ ਮੈਨੀਫੈਸਟੋ ਵਿੱਚ ਰਿਹਾਇਸ਼ੀ ਬਿਜਲੀ ਦੇ ਉਸ ਸਮੇ ਦੇ ਚੱਲ ਰਹੇ ਰੇਟ 3 ਰੁਪਏ ਪ੍ਰਤੀ ਯੂਨਿਟ ਨੂੰ ਅੱਧੇ ਕਰ ਕਰਨ ਤੇ ਉਦਯੋਗਿਕ ਬਿਜਲੀ ਪ੍ਰਤੀ ਯੂਨਿਟ 5 ਰੁਪਏ ਕਰਨ ਦਾ ਵਾਅਦਾ ਪੂਰਾ ਨਹੀ ਕੀਤਾ । ਇਸ ਮੌਕੇ ਧਰਮ ਸਿੰਘ ਮਾੜੀ, ਹਰਦੀਪ ਸਿੰਘ ਗੋਰਾ ਕਲਿਆਣ ਬਲਾਕ ਪ੍ਰਧਾਨ ਕਾਂਗਰਸ, ਜਗਰਾਜ ਸਿੰਘ ਸਾਬਕਾ ਮੈਂਬਰ, ਬਲਜਿੰਦਰ ਸਿੰਘ ਸਰਪੰਚ ਕਲਿਆਣ ਮੱਲਕਾ, ਗੁਰਨੈਬ ਸਿੰਘ ਮੈਂਬਰ ਕਲਿਆਣ ਮੱਲਕਾ,ਜਗਦੀਪ ਸਿੰਘ ਨਾਥਪੁਰਾ ਆਦਿ ਹਾਜ਼ਰ ਸਨ।