Home Blog Page 2125

ਸੈਂਟਰ ਹੈਡ ਟੀਚਰ ਸਰਜੀਤ ਕੌਰ ਬਾਜਕ ਬੇਦਾਗ ਸੇਵਾ ਨਿਭਾਉਣ ਤੋਂ ਬਾਅਦ ਹੋਏ ਸੇਵਾ ਮੁਕਤ

0

ਸੈਂਟਰ ਦੇ ਸਮੂਹ ਅਧਿਆਪਕਾ ਨੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਮਈ : ਸਿੱਖਿਆ ਵਿਭਾਗ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਚੱਕ ਅੱਤਰ ਸਿੰਘ ਵਾਲਾ ਦੇ ਸੈਂਟਰ ਸਕੂਲ ਦੇ ਸ੍ਰੀਮਤੀ ਸਰਜੀਤ ਕੌਰ ਬਾਜਕ ਸੈਂਟਰ ਹੈਡ ਟੀਚਰ ਅੱਜ ਸਿੱਖਿਆ ਵਿਭਾਗ ਪੰਜਾਬ ਵੱਲੋਂ 37 ਸਾਲ 8 ਮਹੀਨੇ ਦੀ ਬੇਦਾਗ ਅਤੇ ਇਮਾਨਦਾਰੀ ਦੀ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਮਿਤੀ 30 ਅਪ੍ਰੈਲ 2023 ਨੂੰ ਆਪਣੀਆ ਸੇਵਾਵਾਂ ਤੋਂ ਮੁਕਤ ਹੋ ਗਏ। ਜਾਣਕਾਰੀ ਦਿੰਦਿਆਂ ਦੱਸਿਆ ਬਲਵੀਰ ਸਿੱਧੂ ਜੰਗੀਰਾਣਾ ਨੇ ਦਸਿਆ ਕਿ ਸਰਜੀਤ ਕੌਰ ਬਾਜਕ ਨੇ ਸਿੱਖਿਆ ਵਿਭਾਗ ਹਰਿਆਣਾ ਦੀ ਸੇਵਾ 8 ਅਗਸਤ 1985 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਣਵਾਲਾ ਸਿਰਸਾ ਤੋਂ ਸ਼ੁਰੂ ਕੀਤੀ ਗਈ । ਮੈਡਮ ਸਰਜੀਤ ਕੌਰ ਨੇ 10 ਸਾਲ ਹਰਿਆਣਾ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ । ਉਨ੍ਹਾਂ ਦਾ ਵਿਆਹ ਪਿੰਡ ਬਾਜਕ ਦੇ ਸੁਰਿੰਦਰਪਾਲ ਸਿੰਘ ਵੈਟਰਨਰੀ ਇੰਸਪੈਕਟਰ ਨਾਲ ਮਿਤੀ 19 ਜੂਨ 1988 ਨੂੰ ਧਾਰਮਿਕ ਰਿਵਾਜਾਂ ਨਾਲ ਹੋਇਆ । ਇਸ ਤੋਂ ਬਾਅਦ 1995 ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਬਤੌਰ ਜੇ ਬੀ ਟੀ ਟੀਚਰ ਨਿਯੁਕਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਵਿਖੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੰਬੀਹਾ ਵਿਖੇ ਨਿਯੁਕਤ ਹੋਏ। ਇਸ ਤੋਂ ਬਦਲੀ ਉਪਰੰਤ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜਕ ਵਿਖੇ 7 ਜੁਲਾਈ 1996 ਨੂੰ ਉਨ੍ਹਾਂ ਇਸ ਸਕੂਲ ਵਿੱਚ ਲਗਭਗ 18 ਸਾਲ ਦੀ ਬੇਦਾਗ ਸੇਵਾ ਨਿਭਾਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ 30 ਸਤੰਬਰ 2016 ਨੂੰ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਘੁੱਦਾ ਮੇਨ ਬਲਾਕ ਸੰਗਤ ਵਿਖੇ ਦੀ ਪੋਸਟ ਤੇ ਪਦ ਉੱਨਤ ਨਿਯੁਕਤ ਹੋਏ । ਇਸ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦਿਆਂ ਸਰਜੀਤ ਕੌਰ ਨੂੰ 6 ਜਨਵਰੀ 2021 ਨੂੰ ਬਤੌਰ ਤਰੱਕੀ ਦੇ ਕੇ ਸੈਂਟਰ ਹੈਡ ਟੀਚਰ ਚੱਕ ਅੱਤਰ ਸਿੰਘ ਵਾਲਾ ਵਿਖੇ ਨਿਯੁਕਤ ਕੀਤਾ ਗਿਆ। ਅੱਜ ਸੇਵਾ ਮੁਕਤੀ ਮੌਕੇ ਉਨ੍ਹਾਂ ਨੂੰ ਸਮੂਹ ਸੈਂਟਰ ਦੇ ਸਮੂਹ ਅਧਿਆਪਕਾ ਅਤੇ ਕਾਰਜਕਾਰੀ ਸੈਂਟਰ ਇੰਚਾਰਜ ਮੈਡਮ ਕਰਮਜੀਤ ਕੌਰ ਅਤੇ ਹੈਂਡ ਜਸਵਿੰਦਰ ਸਿੰਘ ਬਾਜਕ, ਬਲਵੀਰ ਸਿੰਘ ਕਮਾਂਡੋ ਪ੍ਰੈਸ ਸਕੱਤਰ ਟੀਚਰ ਯੂਨੀਅਨ ਪੰਜਾਬ ਹੈਂਡ ਟੀਚਰ ਨਰੇਸ਼ ਕੁਮਾਰ, ਕੌਰ ਸਿੰਘ ਜੰਗੀਰਾਣਾ, ਦੀ ਅਗਵਾਈ ਵਿੱਚ ਉਨ੍ਹਾਂ ਫੱਲਾ ਦੇ ਗੁਲਦਸਤਿਆਂ ਨਾਲ ਅਤੇ ਸੋਨੇ ਦੀ ਮੁੰਦਰੀ ਪਾ ਕੇ ਖੁਸੀ ਖਸੀ ਰਿਵਾਨਾਂ ਕੀਤਾ ਗਿਆ । ਇਸ ਮੌਕੇ ਸੈਂਟਰ ਦੇ ਸਮੂਹ ਅਧਿਆਪਕ , ਸੱਤਪਾਲ ਸਿੰਘ ਧੰਨੀਕੇ ਤਰਲੋਚਨ ਸਿੰਘ ਮੁਹਾਲਾ,, ਦਵਿੰਦਰ ਸਿੰਘ ਧੁਨੀਕੇ , ਗਗਨਪ੍ਰੀਤ ਕੌਰ , ਨਵਕਿਰਨ ਕੌਰ , ਰਮਨਦੀਪ ਕੌਰ , ਸਰਬਜੀਤ ਕੌਰ, ਵੀਰਪਾਲ ਕੌਰ, ਸਤਵੀਰ ਕੌਰ,,ਕੰਵਰਦੀਪ ਸਿੰਘ , ਬਲਵੀਰ ਸਿੱਧੂ ਘੁੱਦਾ , ਵੀਰਪਾਲ ਕੌਰ ,ਮਨਦੀਪ ਕੌਰ ਸ਼ਮਿੰਦਰ ਕੌਰ, ਪਰਮਜੀਤ ਕੌਰ , ਸੁਖਵਿੰਦਰ ਕੌਰ, ਆਦਿ ਵੱਲੋਂ ਮੈਡਮ ਸਰਜੀਤ ਕੌਰ ਨੂੰ ਸੋਨੇ ਦੀ ਮੁੰਦਰੀ ਪਾ ਕੇ ਅਤੇ ਸਨਮਾਨ ਪੱਤਰ ਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ ਜੀ । ਇਸ ਤੋਂ ਮੈਡਮ ਜੀ ਦੇ ਪਰਿਵਾਰਿਕ ਮੈਂਬਰ ਸੁਰਿੰਦਰਪਾਲ ਸਿੰਘ ਅਤੇ ਨੰਹੂ ਚਮਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਅਤੇ ਪੋਤਾ ਦਿਵਸਾਨਵੀਰ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਾਕ ਦੇ ਹੋਣਹਾਰ ਅਤੇ ਸੂਝਵਾਨ ਅਧਿਆਪਕਾ ਸਾਬਕਾਂ ਬੀ ਪੀ ਈ ਓ ਹਰਮੰਦਰ ਸਿੰਘ , ਸੰਦੀਪ ਸਿੰਘ ਤਰਸੇਮ ਸਿੰਘ ਹੈਂਡ ਟੀਚਰ ਧਰਮਵੀਰ ਸਿੰਘ, ਧਰਮਿੰਦਰ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਸਮੂਹ ਅਧਿਆਪਕਾ ਵੱਲੋਂ ਉਨ੍ਹਾਂ ਦੇ ਪਰਿਵਾਰ ਲਈ ਅਤੇ ਸ੍ਰੀਮਤੀ ਸਰਜੀਤ ਕੌਰ ਬਾਜਕ ਜੀ ਲੰਬੀ ਉਮਰ ਦੀ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਗਈ ।

29 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੁਖਦੇਵ ਸਿੰਘ ਸੰਧੂ ਹੋਏ ਸੇਵਾ ਮੁਕਤ

0

ਸਕੂਲ ਦੇ ਸਟਾਫ਼ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ ਪਾਰਟੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਮਈ : ਸਿੱਖਿਆ ਵਿਭਾਗ ਵਿੱਚ ਇੱਕ ਅਧਿਆਪਕ ਵਜੋਂ 29 ਸਾਲ 2 ਮਹੀਨੇ ਦੀਆਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੁਖਦੇਵ ਸਿੰਘ ਸੰਧੂ 30 ਅਪ੍ਰੈਲ ਨੂੰ ਸਸਸਸ ਗਹਿਰੀ ਦੇਵੀ ਨਗਰ ਤੋਂ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨਾਂ ਨੂੰ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਵੱਲੋਂ ਸੁਖਦੇਵ ਸਿੰਘ ਸੰਧੂ ਵੱਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ. ਸੁਖਦੇਵ ਸਿੰਘ ਸੰਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰਾਣੀ ਕੌਰ ਨੂੰ ਯਾਦਗਾਰੀ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਘਰ ਵਾਪਿਸੀ ਤੇ ਸਥਾਨਕ ਹਰਬੰਸ ਨਗਰ ਵਾਸੀਆਂ ਵੱਲੋਂ ਸੁਖਦੇਵ ਸਿੰਘ ਸੰਧੂ ਦਾ ਸਵਾਗਤ ਕਰਦੇ ਹੋਏ ਫੁੱਲਾਂ ਦੇ ਹਾਰ ਪਾਕੇ ਅਤੇ ਯਾਦਗਾਰੀ ਚਿੰਨ ਦਿੰਦਿਆਂ ਸਨਮਾਨਿਤ ਕੀਤਾ ਗਿਆ। ਸੁਖਦੇਵ ਸਿੰਘ ਸੰਧੂ ਵੱਲੋਂ ਆਪਣੀ ਡਿਊਟੀ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਵਜੋਂ 28 ਫਰਵਰੀ 1994 ਨੂੰ ਸਸਸਸ ਭੀਖੀ ਤੋਂ ਸ਼ੁਰੂ ਕੀਤੀ ਸੀ। ਇਸ ਉਪਰੰਤ ਸਾਲ 2008 ਵਿੱਚ ਉਨ੍ਹਾਂ ਸਸਸਸ ਸੰਗਤ ਮੰਡੀ ਵਿਖੇ ਡਿਊਟੀ ਕੀਤੀ ਅਤੇ ਸਾਲ 2014 ਤੋਂ 2016 ਤੱਕ ਸਸਸਸ ਸਕੂਲ ਘੁੰਮਣ ਕਲਾਂ ਵਿਖੇ ਬਤੌਰ ਪੋਲਿਟੀਕਲ ਸਾਇੰਸ ਸੇਵਾ ਨਿਭਾਈ ਅਤੇ ਸਾਲ 2016 ਤੋਂ ਹੁਣ ਰਿਟਾਇਰਮੈਂਟ ਤੱਕ ਉਹ ਸਸਸਸ ਸਕੂਲ ਗਹਿਰੀ ਦੇਵੀ ਨਗਰ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਰਹੇ।

ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ

0

ਖੇਡ ਮੰਤਰੀ ਮੀਤ ਹੇਅਰ ਨੇ ਅਥਲੀਟ ਸੁਖਪ੍ਰੀਤ ਸਿੰਘ ਨੂੰ ਦਿੱਤੀ ਮੁਬਾਰਕਬਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਮਈ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਸੁਖਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ। ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ। ਜੂਨੀਅਰ ਨੈਸ਼ਨਲ ਚੈਂਪੀਅਨ ਬਣਨ ਤੋਂ ਇਲਾਵਾ ਸੁਖਪ੍ਰੀਤ ਸਿੰਘ ਨੇ ਅਗਲੇ ਮਹੀਨੇ ਦੱਖਣੀ ਕੋਰੀਆ ਵਿਖੇ ਹੋਣ ਵਾਲੀ ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਵੀ ਕਰ ਲਿਆ। ਮੀਤ ਹੇਅਰ ਨੇ ਸੁਖਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਅਥਲੀਟ ਦੀ ਸਖ਼ਤ ਮਿਹਨਤ ਅਤੇ ਉਸ ਦੇ ਕੋਚਾਂ ਤੇ ਮਾਪਿਆਂ ਸਿਰ ਬÇੰਨ੍ਹਆ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਬਰਨਾਲਾ ਜ਼ਿਲੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਥਲੈਟਿਕਸ ਵਿੱਚ ਥੋੜ੍ਹੇ ਜਿਹੇ ਅਰਸੇ ਦੌਰਾਨ ਅਕਸ਼ਦੀਪ ਸਿੰਘ ਤੇ ਦਮਨੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਸੁਖਪ੍ਰੀਤ ਸਿੰਘ ਚਮਕਿਆ ਹੈ। ਤਿੰਨੋਂ ਉਭਰਦੇ ਅਥਲੀਟਾਂ ਦੇ ਈਵੈਂਟ ਵੀ ਪੈਦਲ ਤੋਰ, ਥਰੋਅਰ ਤੇ ਜੰਪਰ ਵੱਖੋ-ਵੱਖਰੇ ਹਨ।

ਮਜੀਠਿਆ ਦਾ ਵੱਡਾ ਖ਼ੁਲਾਸਾ: ਆਪ ਵਿਧਾਇਕ ਨੇ ਪੁੱਤਰ ਦੀ ਥਾਣੇਦਾਰੀ ਲਈ ਬਣਾਇਆ ਅਪੰਗਤਾ ਦਾ ਝੂਠਾ ਸਰਟੀਫਿਕੇਟ

0

ਵਿਧਾਇਕ ਤੇ ਪੁੱਤਰ ਸਹਿਤ ਹੋਰਨਾਂ ਵਿਰੁਧ ਕੀਤੀ ਮੁਕੱਦਮਾ ਦਰਜ਼ ਕਰਨ ਦੀ ਮੰਗ
ਮੁੱਖ ਮੰਤਰੀ ਦੇ ਓ ਐਸ ਡੀ ਅਤੇ ਸੋਸ਼ਲ ਮੀਡੀਆ ਮੈਨੇਜਰ ਦੀ ਵੀ ਬਰਖ਼ਾਸਤਗੀ ਮੰਗੀ ਜਿਹਨਾਂ ਨੂੰ ਪੰਜਾਬੀ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਨਿਯੁਕਤ ਕੀਤਾ ਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 1 ਮਈ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਆਪਣੇ ਪੁੱਤਰ ਲਈ ਸਬ ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਵਾਸਤੇ 50 ਫੀਸਦੀ ਅਪੰਗਤਾ ਲਈ ਜਾਅਲੀ ਸਰਟੀਫਿਕੇਟ ਬਣਾਇਆ ਹੈ, ਜਿਸਦੇ ਲਈ ਵਿਧਾਇਕ ਤੇ ਪੁੱਤਰ ਸਹਿਤ ਉਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਦਮਪੁਰ ਦੇ ਵਿਧਾਇਕ ਤੇ ਪੰਜਾਬ ਪੁਲਿਸ ਦੇ ਸਾਬਕਾ ਡੀ ਸੀ ਪੀ ਬਲਕਾਰ ਸਿੰਘ ਦੇ ਪੁੱਤਰ ਸੁਸ਼ੋਭਿਤਵੀਰ ਸਿੰਘ ਸਬ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜੋ ਕਾਂਗਰਸ ਸਰਕਾਰ ਵੇਲੇ ਅਗਸਤ 2021 ਵਿਚ ਸ਼ੁਰੂ ਹੋਈ ਸੀ, ਵਿਚ ਫੇਲ੍ਹ ਹੋ ਗਿਆ ਸੀ। ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਵਿਚ ਪ੍ਰੀਖਿਆ ਵਿਚ ਫੇਲ੍ਹ ਹੋਣ ਮਗਰੋਂ ਸੁਸ਼ੋਭਿਤਵੀਰ ਨੇ ਆਪਣੀ ਕੈਟਾਗਿਰੀ ਬਦਲ ਲਈ। 20.10.22 ਨੂੰ ਸੂਬੇ ਦੇ ਡੀ ਜੀ ਪੀ ਨੇ ਸਾਬਕਾ ਡੀ ਸੀ ਪੀ ਨੂੰ ਪੱਤਰ ਦਿੱਤਾ ਜਿਸ ਵਿਚ ਦੱਸਿਆ ਕਿ ਉਹਨਾਂ ਦੀ ਬੇਨਤੀ ’ਤੇ ਉਹਨਾਂ ਦਾ ਪੁੱਤਰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ 2 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਤਹਿਤ ਯੋਗ ਹੈ ਤੇ ਬਲਕਾਰ ਸਿੰਘ 50 ਫੀਸਦੀ ਅਪੰਗ ਹੈ। ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਰਟੀਫਿਕੇਟ ਜਿਸਦੇ ਆਧਾਰ ’ਤੇ ਸੁਸ਼ੋਭਿਤਵੀਰ ਨੇ ਹਾਈ ਕੋਰਟ ਵਿਚ ਪਹੁੰਚ ਕੀਤੀ ਤੇ ਸ਼ਾਰਟ ਲਿਸਟ ਕੀਤੇ 4000 ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਰੁਕਵਾ ਦਿੱਤੀ, ਝੂਠਾ ਹੈ। ਉਹਨਾਂ ਨੇ ਤਸਵੀਰਾਂ ਵਿਖਾ ਕੇ ਸਾਬਤ ਕੀਤਾ ਕਿ ਬਲਕਾਰ ਸਿੰਘ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਨਹੀਂ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਆਪਣੀ ਅਰਜ਼ੀ ਦੇਣ ਤੋਂ ਬਾਅਦ ਆਪਣਾ ਵਰਗ ਯਾਨੀ ਕੈਟਾਗਿਰੀ ਨਹੀਂ ਬਦਲ ਸਕਦਾ।ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਦੇ ਵਿਧਾਇਕ ਦੀ ਮਦਦ ਵਾਸਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਹੈ ਤੇ ਸੂਬੇ ਦੇ ਡੀ ਜੀ ਪੀ ਨੇ ਵਿਧਾਇਕ ਨੂੰ ਗਲਤ ਸਰਟੀਫਿਕੇਟ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਮੈਡੀਕਲ ਬੋਰਡ ਕੋਲੋਂ ਕਰਤਾਰਪੁਰ ਦੇ ਵਿਧਾਇਕ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਉਹ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਹਨ ਜਾਂ ਨਹੀਂ। ਇਸੇ ਤਰ੍ਹਾਂ ਅਕਾਲੀ ਆਗੂ ਨੇ ਇਹ ਖੁਲ੍ਹਾਸਾ ਵੀ ਕੀਤਾ ਕਿ ਕਿਵੇਂ ਗੈਰ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਬਹੁਤ ਜ਼ਿਆਦਾ ਤਨਖਾਹਾਂ ’ਤੇ ਨੌਕਰੀਆਂ ’ਤੇ ਰੱਖ ਰਹੀ ਹੈ ਜਦੋਂ ਕਿ ਉਹ ਪੰਜਾਬੀ ਆਉਂਦੀ ਹੋਣ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਹਨਾਂ ਦੱਸਿਆ ਕਿ ਦਿੱਲੀ ਵਿਚ ਓਖਲਾ ਦੇ ਆਦਿਲ ਆਜ਼ਮੀ ਨੂੰ ਮੁੱਖ ਮੰਤਰੀ ਦਾ ਓ ਐਸ ਡੀ (ਮੀਡੀਆ) ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਇਕ ਨੂੰ ਸੋਸ਼ਲ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਦੀਆਂ ਤਨਖਾਹਾਂ ਕ੍ਰਮਵਾਰ ਡੇਢ ਲੱਖ ਰੁਪਏ ਤੇ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਹਨ ਤੇ ਇਸਦੇ ਨਾਲ ਹੀ ਸਰਕਾਰੀ ਘਰ ਤੇ ਗੱਡੀਆਂ ਦੀ ਸਹੂਲਤ ਵੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਭਰਤੀਆਂ ਤੁਰੰਤ ਰੱਦ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚੁਣੇ ਉਮੀਦਵਾਰ 10ਵੀਂ ਤੱਕ ਪੰਜਾਬੀ ਨਹੀਂ ਪੜ੍ਹੇ। ਉਹਨਾਂ ਨੇ ਦਿੱਲੀ ਤੇ ਭਾਰਤ ਦੇ ਹੋਰ ਭਾਗਾਂ ਤੋਂ ਅਫਸਰ ਦਰਾਮਦ ਕਰਨ ਦਾ ਮਾਮਲਾ ਵੀ ਚੁੱਕਿਆ ਤੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਹੁਨਰ ਰਹਿ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੇ ਦੋ ਯੋਗਾ ਅਧਿਆਪਕ ਰੱਖੇ ਜਿਹਨਾਂ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਤੇ ਇਹ ਸਭ ਕੁਝ ਦਿੱਲੀ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਦੇ ਸਾਬਕਾ ਅਫਸਰਸ਼ਾਹਾਂ ਨੂੰ ਪੰਜਾਬ ਵਿਚ ਐਡਜਸਟ ਕੀਤਾ ਜਾ ਰਿਹਾ ਹੈ ਤੇ ਸਤਿਆ ਗੋਪਾਲ ਨੂੰ ਰੇਰਾ ਦਾ ਚੇਅਰਮੈਨ ਲਗਾਇਆ ਗਿਆ ਜਦੋਂ ਕਿ ਰਾਕੇਸ਼ ਗੋਇਲ ਨੂੰ ਰੈਰਾ ਦਾ ਮੈਂਬਰ ਅਤੇ ਸਤਬੀਰ ਬੇਦੀ ਨੂੰ ਪੀ ਐਸ ਈਬੀ ਦਾ ਚੇਅਰਮੈਨ ਲਗਾਇਆ ਗਿਆ ਹੈ।

ਪੀ ਆਰ ਟੀ ਸੀ ਕਾਮਿਆਂ ਨੇ ਝੰਡਾ ਲਹਿਰਾ ਕੇ ਮਨਾਇਆ ਮਜਦੂਰ ਦਿਹਾੜਾ

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਅੱਜ ਪੀ ਆਰ ਟੀ ਸੀ ਦੇ ਸਮੂਹ ਕੱਚੇ ਕਾਮਿਆਂ ਨੇ ਮਈ ਦਿਵਸ ਮਨਾਉਂਦੇ ਹੋਏ ਵਰਕਸ਼ਾਪ ਗੇਟ ਤੇ ਜਥੇਬੰਦੀ ਦਾ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੋਸ ਲਗਾਇਆ ਕਿ ਸਰਕਾਰਾਂ ਕੱਚੇ ਵਰਕਰਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦੇ ਰਹੀਆਂ ਅਤੇ ਵਾਰ ਵਾਰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀਆਂ ਹਨ। ਇਸ ਮੌਕੇ ਡਿਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਸਰਕਾਰ ’ਤੇ ਵਰਦਿਆਂ ਕਿਹਾ ਕੇ ਆਮ ਆਦਮੀ ਦੀ ਸਰਕਾਰ ਜਿਹੜੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਹਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਸਰਕਾਰ ਤੋਂ ਜਲਦ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਉਣ ਦੀ ਮੰਗ ਵੀ ਕੀਤੀ ਅਤੇ ਸਾਰੇ ਵਰਕਰਾਂ ਦੀ ਤਨਖਾਹ ਵਿੱਚ ਇੱਕਸਾਰਤਾ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਕੈਸ਼ੀਅਰ ਰਵਿੰਦਰ ਬਰਾੜ, ਸੈਕਟਰੀ ਕੁਲਦੀਪ ਬਾਦਲ, ਹਰਤਾਰ ਸ਼ਰਮਾ,ਗੁਰਦੀਪ ਝੁਨੀਰ, ਮਨਪ੍ਰੀਤ ਹਾਕੁਵਾਲਾ , ਵਰਕਸ਼ਾਪ ਪ੍ਰਧਾਨ ਗੁਰਪ੍ਰੀਤ ਕਮਾਲੂ , ਬਲਕਾਰ ਸਿੰਘ , ਰਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਮੌਜੂਦ ਸਨ ।

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮਨਾਇਆ ਮਈ ਦਿਵਸ, ਯੂਨੀਅਨ ਦਾ ਝੰਡਾ ਲਹਿਰਾਇਆ

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਗਰੁੱਪ ਬਲਾਕ ਬਠਿੰਡਾ ਵੱਲੋਂ ਬਲਾਕ ਪ੍ਰਧਾਨ ਜਸਬੀਰ ਕੌਰ ਬਠਿੰਡਾ ਅਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਦੀ ਅਗਵਾਈ ਹੇਠ ਸੀ ਡੀ ਪੀ ੳ ਦਫ਼ਤਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪਿਛਲੇਂ 47 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸਣ ਕਰ ਰਹੀਆਂ ਹਨ, ਜਿਸਦੇ ਵਿਰੁਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲਾਮਬੰਦ ਹੋ ਕੇ ਮਜ਼ਬੂਤੀ ਨਾਲ ਖੜੇ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ । ਕਿਸੇ ਵੱਲੋਂ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਮੰਤਰੀ ਬਲਜੀਤ ਕੌਰ ਦੇ ਨਾਮ ਸੀ ਡੀ ਪੀ ੳ ਰਾਹੀ ਧਰਨੇ ਦਾ ਨੋਟਿਸ ਭੇਜਿਆ ਗਿਆ । ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਉੱਤਰਨਗੀਆ। ਇਸ ਮੌਕੇ ਸੋਮਾ ਰਾਣੀ ਬਠਿੰਡਾ,ਸੁਨੈਨਾ ਗੋਨੇਆਣਾ, ਦਰਸ਼ਨਾਂ ਕੌਰ, ਰੁਪਿੰਦਰ ਕੌਰ, ਸਤਵੀਰ ਕੌਰ, ਰਣਜੀਤ ਕੌਰ ਬੀੜ੍ਹ ਤਲਾਬ, ਕੁਲਦੀਪ ਕੌਰ ਝੂੰਬਾ, ਮਨਪ੍ਰੀਤ ਕੌਰ ਬਠਿੰਡਾ, ਹਰਵੀਰ ਕੌਰ ਬਠਿੰਡਾ, ਨੀਨਾ ਰਾਣੀ, ਵੀਰਪਾਲ ਕੌਰ ਨਹੀਆਂ ਵਾਲਾ, ਮਨਪ੍ਰੀਤ ਕੌਰ ਸਿਵੀਆ ਆਦਿ ਆਗੂ ਮੌਜੂਦ ਸਨ।

ਜਨਤਕ ਜਥੇਬੰਦੀਆਂ ਵਲੋਂ ਮਜ਼ਦੂਰ ਦਿਵਸ ਮੌਕੇ ਸਾਂਝੇ ਲੋਕ ਮੁੱਦਿਆਂ ’ਤੇ ਸਾਂਝੇ ਘੋਲ ਮਘਾਉਣ ਦਾ ਸੱਦਾ

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਅੱਜ ਜਿਲ੍ਹੇ ਦੀਆਂ ਦਰਜ਼ਨ ਭਰ ਮਜ਼ਦੂਰ,ਕਿਸਾਨ, ਮੁਲਾਜ਼ਮ,ਵਿਦਿਆਰਥੀ, ਨੌਜਵਾਨ ਅਤੇ ਠੇਕਾ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਨੇ ਮਜ਼ਦੂਰ ਦਿਵਸ ਮੌਕੇ ਸਨਅਤੀ ਕਾਮਿਆਂ ਦੇ ਕੇਂਦਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ’ਤੇ ਸਾਂਝਾ ਇੱਕਠ ਕਰਦਿਆਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਸਾਂਝੇ ਲੋਕ ਮੁੱਦਿਆਂ ਉਪਰ ਘੋਲ ਮਘਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਸਮਾਗਮ ਦੀ ਸ਼ੁਰੂਆਤ ਇਨਕਲਾਬੀ ਗੀਤ ਨਾਲ ਹੋਈ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧਾਰਕੇ ਸਰਧਾਂਜਲੀ ਦੇਣ ਉਪਰੰਤ ਇਨਕਲਾਬੀ ਨਾਅਰਿਆਂ ਨਾਲ ਸ਼ਹੀਦਾਂ ਨੂੰ ਯਾਦ ਕਰਦਿਆਂ ਮੌਜੂਦਾ ਚਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦਿੱਤਾ ਗਿਆ। ਇੱਕਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਡੀਟੀਐਫ਼ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਆਦਿ ਨੇ ਕਿਹਾ ਕਿ ਪੰਜਾਬ ਦੇ ਲੋਕ ਜਦੋਂ ਸਾਂਝੇ ਘੋਲਾਂ ਦੇ ਰਾਹ ’ਤੇ ਅੱਗੇ ਵਧੇ ਹਨ ਤਾਂ ਉਹ ਵੱਡੇ ਘੋਲਾਂ ਵਿੱਚੋਂ ਵੀ ਜੇਤੂ ਹੋਕੇ ਹੀ ਨਿਕਲੇ ਹਨ। ਜਿਸ ਵਿਚ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਰੱਦ ਕਰਵਾਉਣ,ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ, ਮਹਿਲ ਕਲਾਂ ਕਾਂਡ,ਸ਼ਰੂਤੀ ਅਗਵਾਕਾਂਡ, ਗੋਬਿਦਪੁਰਾ ਜ਼ਮੀਨ ਗ੍ਰਹਿਣ ਘੋਲ,ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਆਦਿ ਮੁੋੱਖ ਤੌਰ ’ਤੇ ਸ਼ਾਮਲ ਹਨ। ਅੱਜ ਦੇ ਪ੍ਰਗੋਰਾਮ ਦਾ ਸਟੇਜ ਸੰਚਾਲਨ ਮਾਸਟਰ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ,ਅੱਜ ਦੇ ਸੰਘਰਸ਼ ਪ੍ਰੋ.ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂ ਜਗਰੂਪ ਸਿੰਘ,ਪਾਵਰਕਾਮ ਅਤੇ ਟਰਾਂਸਕੋ ਦੇ ਆਗੂ ਗੁਰਵਿੰਦਰ ਪੰਨੂੰ, ਟੀ.ਐਸ.ਯੂ.(ਭੰਗਲ) ਦੇ ਆਗੂ ਚੰਦਰ ਸ਼ਰਮਾ,ਪੀਐਸਯੂ ਸ਼ਹੀਦ ਰੰਧਾਵਾ ਦੇ ਆਗੂ ਗੁਰਵਿੰਦਰ ਸਿੰਘ,ਵੇਰਕਾ ਮਿਲਕ ਪਲਾਂਟ ਆਊਟਸੋਰਸ਼ਡ ਠੇਕਾ ਮੁਲਾਜ਼ਮ ਯੂਨੀਅਨ ਤੋਂ ਜਸਵੀਰ ਸਿੰਘ ਜੱਸੀ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ (ਰਜਿ.ਨੰਬਰ 31) ਤੋਂ ਸੰਦੀਪ ਖਾਨ,ਜੀ.ਐੱਚ.ਟੀ.ਪੀ. ਇੰਪਲਾਈਜ਼ ਯੂਨੀਅਨ ਤੋਂ ਜਗਜੀਤ ਸਿੰਘ ਕੋਟਲੀ,ਮਗਨਰੇਗਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ ਬੀਬੀਵਾਲਾ,ਜਮਹੂਰੀ ਅਧਿਕਾਰ ਸਭਾ ਤੋਂ ਜਗਦੇਵ ਸਿੰਘ ਲਹਿਰਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

“ਮਿੱਟੀ, ਪਾਣੀ ਦੀ ਸਾਂਭ-ਸੰਭਾਲ ਸਮੇਂ ਦੀ ਲੋੜ” ਵਿਸ਼ੇ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਵਾਤਾਵਰਣ ਦੀ ਸਾਂਭ-ਸੰਭਾਲ ਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਰਹੇ ਹਨ, ਇਸੇ ਹੀ ਲੜੀ ਤਹਿਤ ਵਰਸਿਟੀ ਵੱਲੋਂ “ਮਿੱਟੀ, ਪਾਣੀ ਦੀ ਸਾਂਭ-ਸੰਭਾਲ ਸਮੇਂ ਦੀ ਲੋੜ” ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਕੀਤੀ ਤੇ ਸਾਬਕਾ ਚੇਅਰਮੈਨ ਏ.ਐੱਸ.ਆਰ.ਬੀ ਨਵੀਂ ਦਿੱਲੀ ਡਾ. ਗੁਰਬਚਨ ਸਿੰਘ ਨੇ ਕੁੰਜੀਵੱਤ ਬੁਲਾਰੇ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਕਥਨੀ ਅਤੇ ਕਰਨੀ ਨੂੰ ਇੱਕ ਕਰਨ ਲਈ ਕਿਹਾ ਅਤੇ ਹਾਜ਼ਰੀਨ ਨੂੰ 5-5 ਦਰੱਖਤ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਕਿਹਾ। ਪਰੋ. ਵਾਈਸ ਚਾਂਸਲਰ ਪ੍ਰੋ.(ਡਾ.) ਪੁਸ਼ਪਿੰਦਰ ਸਿੰਘ ਔਲਖ ਨੇ ਸਭਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਹਵਾ, ਧਰਤੀ, ਪਾਣੀ ਦੀ ਸਾਂਭ-ਸੰਭਾਲ ਸਾਡਾ ਸੱਭਿਆਚਾਰ ਹੈ, ਇਸ ਸੰਬੰਧੀ ਉਨ੍ਹਾਂ ਧਰਮ ਗ੍ਰੰਥਾਂ ਦਾ ਹਵਾਲਾ ਵੀ ਦਿੱਤਾ।ਕੁੰਜੀਵੱਤ ਬੁਲਾਰੇ ਡਾ. ਗੁਰਬਚਨ ਸਿੰਘ ਨੇ ਪੰਜਾਬ ਅਤੇ ਇਸ ਦੇ ਆਲੇ ਦੁਆਲੇ ਧਰਤੀ ਹੇਠਲੇ ਘੱਟ ਰਹੇ ਪਾਣੀ ਅਤੇ ਦੂਸ਼ਿਤ ਹੋ ਰਹੇ ਵਾਤਾਵਰਣ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਸਭ ਗਲਤ ਮਨੁੱਖੀ ਕਾਰਜਾਂ ਦਾ ਨਤੀਜਾ ਹੈ। ਉਨ੍ਹਾਂ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਜਿਵੇਂ ਤੇਲ ਬੀਜ, ਦਾਲਾਂ, ਗਵਾਰਾ ਆਦੀ ਬੀਜਣ, ਪਾਣੀ ਦੀ ਸੁਚੱਜੀ ਵਰਤੋਂ ਤੇ ਜ਼ਹਿਰਾਂ ਦੇ ਘੱਟ ਇਸਤੇਮਾਲ ਲਈ ਪ੍ਰੇਰਿਤ ਕੀਤਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅਸੀਂ ਆਪਣਾ ਫਸਲੀ ਚੱਕਰ ਨਾ ਬਦਲਿਆ ਤਾਂ ਜਲਦੀ ਹੀ ਪੰਜਾਬ ਰੇਗੀਸਤਾਨ ਵਿੱਚ ਬਦਲ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦੇ ਜਿਵੇਂ ਕਿ ਮਧੂਮੱਖੀ ਪਾਲਣ, ਖੂੰਭ ਉਤਪਾਦਨ, ਬਕਰੀ ਪਾਲਣ, ਮੱਛੀ ਪਾਲਣ ਆਦਿ ਅਪਣਾਉਣ ਦੀ ਸਲਾਹ ਦਿੱਤੀ।ਇਸ ਮੌਕੇ ਡੀਨ ਡਾ. ਅਜਮੇਰ ਸਿੰਘ, ਡਾ. ਜ਼ੋਰਾ ਸਿੰਘ ਬਰਾੜ. ਵੱਖ-ਵੱਖ ਵਿਭਾਗਾਂ ਦੇ ਮੁੱਖੀ ਤੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਨਾਲ ਸੰਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਨਸ਼ਿਆਂ ਵਿਰੁਧ ਮੁਹਿੰਮ ਤਹਿਤ ਬਠਿੰਡਾ ਪੁਲਿਸ 20 ਗ੍ਰਾਂਮ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਹਿਤ ਚਾਰ ਕਾਬੂ

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ ਇਨਵੈਸਟੀਗੇਸ਼ਨ ਅਜੈ ਗਾਂਧੀ ਦੀ ਅਗਵਾਈ ਹੇਠ ਸਥਾਨਕ ਪੁਲਿਸ ਵੱਲੋਂ ਇੱਕ ਔਰਤ ਸਹਿਤ ਚਾਰ ਵਿਅਕਤੀਆਂ ਨੂੰ 20 ਗ੍ਰਾਂਮ ਹੈਰੋਇਨ ਸਹਿਤ ਕਾਬੂ ਕਰਕੇ ਉਨ੍ਹਾਂ ਕੋਲੋ 8,40,000/- ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਵਿਖੇ ਕਥਿਤ ਦੋਸ਼ੀਆਂ ਹੰਸਰਾਜ ਸਿੰਘ ਵਾਸੀ ਭਦੌੜ ਜਿਲ਼ਾ ਬਰਨਾਲਾ, ਮਨਜੀਤ ਕੌਰ ਵਾਸੀ ਧੋਬੀਆਣਾ ਬਸਤੀ ਬਠਿੰਡਾ, ਜਗਸੀਰ ਸਿੰਘ ਵਾਸੀ ਘੁੰਮਣ ਕਲਾਂ, ਵਿਸਾਖਾ ਸਿੰਘ ਵਾਸੀ ਜੰਤਾ ਨਗਰ ਬਠਿੰਡਾ ਵਿਰੁਧ ਅ/ਧ 21ਬੀ/61/85 ਐੱਨ.ਡੀ.ਪੀ.ਐੱਸ.ਐਕਟ ਤਹਿਤ ਮੁਕੱਦਮਾ ਨੰਬਰ 108 ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਕੋਲੋ ਡੂੰਘਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਇਹ ਹੈਰੋਇਨ ਲੈ ਕੇ ਆਉਂਦੇ ਸਨ ਤੇ ਅੱਗੇ ਕਿੱਥੇ ਸਪਲਾਈ ਕਰਦੇ ਸਨ। ਇਸਤੋਂ ਇਲਾਵਾ ਸਦਰ ਪੁਲਿਸ ਨੇ ਬੀੜ ਤਲਾਬ ਬਸਤੀ ਦੇ ਸੁਖਮਦਰ ਸਿੰਘ ਨਾਂ ਦੇ ਵਿਅਕਤੀ ਨੂੰ ਭੁੱਕੀ ਸਹਿਤ ਕਾਬੂ ਕੀਤਾ ਹੈ।

ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਸੰਭਾਲ ਸਬੰਧੀ ਕੱਢੀ ਸਾਈਕਲ ਰੈਲੀ

0

ਊਰਜਾ ਸੰਭਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ 8 ਮਈ ਤੱਕ ਰਹੇਗਾ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 1 ਮਈ : ਐਚ.ਪੀ.ਸੀ.ਐਲ ਊਰਜਾ ਸੰਭਾਲ ਲਈ ਸਕਸ਼ਮ ਸਾਈਕਲੋਥਾਨ ਦੇ ਆਯੋਜਨ ਤਹਿਤ ਇੱਕ ਜਨਤਕ ਖੇਤਰ ਦਾ ਉਦਮ ਹੈ ਅਤੇ ਪੈਟਰੋਲੀਅਮ ਉਤਪਾਦਾਂ ਦੀ ਰਿਫਾਈਨਿੰਗ ਅਤੇ ਮਾਰਕੀਟਿੰਗ ਵਿੱਚ ਸ਼ਾਮਲ 500 ਮਹਾਰਤਨ ਕੰਪਨੀਆਂ ਵਿੱਚੋਂ ਇੱਕ ਹੈ। ਇਹ ਜਾਣਕਾਰੀ ਮੁੱਖ ਖੇਤਰੀ ਪ੍ਰਬੰਧਕ ਐਚਪੀਸੀਐਲ ਸ੍ਰੀ ਸ਼ਸ਼ੀਕਾਂਤ ਸਿੰਘ ਨੇ ਦਿੱਤੀ। ਇਸ ਮੌਕੇ ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ, ਐਸ.ਪੀ. ਸ੍ਰੀ ਗੁਰਵਿੰਦਰ ਸਿੰਘ ਸੰਘਾ, ਡੀਜੀਐਮ ਐਚਪੀਸੀਐਲ ਸ੍ਰੀ ਸੁਖਵਿੰਦਰ ਸਿੰਘ ਕਾਹਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਸ਼ਮ ਸਾਲ 2023 ਦੀ ਮੁਹਿੰਮ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਪੈਟਰੋਲੀਅਮ ਉਤਪਾਦਾਂ ਦੀ ਸੰਭਾਲ ਅਤੇ ਕੁਸ਼ਲ ਵਰਤੋਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾੳਣ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਕੰਮ ਕਰੇਗਾ। ਇਹ ਜਾਗਰੂਕਤਾ ਅਭਿਆਨ 24 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ 8 ਮਈ ਤੱਕ “ਨੈਟ ਜ਼ੀਰੋ” ਤਹਿਤ ਊਰਜਾ ਸੰਭਾਲ ਟੈਗਲਾਈਨ ਦੇ ਨਾਲ ਜਾਰੀ ਰਹੇਗਾ। ਇਸ ਦੌਰਾਨ ਮੁੱਖ ਖੇਤਰੀ ਪ੍ਰਬੰਧਕ ਐਚਪੀਸੀਐਲ ਸ੍ਰੀ ਸ਼ਸ਼ੀਕਾਂਤ ਸਿੰਘ ਅੱਗੇ ਦੱਸਿਆ ਕਿ ਇਸੇ ਪ੍ਰੋਗਰਾਮ ਦੀ ਲੜੀ ਤਹਿਤ ਹੀ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ ।ਇਸ ਸਾਈਕਲ ਰੈਲੀ ਵਿੱਚ ਸਥਾਨਕ ਸਾਈਕਲ ਸਮੂਹ ਅਤੇ ਸਾਈਕਲਿੰਗ ਫੈਡਲਰਸ ਕਲੱਬ ਦੇ ਮੈਂਬਰਾਂ ਨੇ ਤੋਂ ਇਲਾਵਾ ਸਕੂਲੀ ਬੱਚਿਆਂ ਅਤੇ ਐਸਪੀਸੀਐਲ ਦੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਭਾਗ ਲਿਆ। ਇਸ ਰੈਲੀ ਦੁਆਰਾ ‘ਨੈਟ ਜ਼ੀਰੋ’ਤਹਿਤ ਊਰਜਾ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਕ ਸ੍ਰੀ ਸਵਦੇਸ਼ ਰੰਜਨ ਪਾਂਡਾ, ਸ੍ਰੀ ਦੀਨ ਦਿਆਲ, ਸ੍ਰੀ ਤ੍ਰਿਪਤ ਪਾਲ, ਸ੍ਰੀ ਹਰਕਰਨ ਸਿੰਘ ਆਦਿ ਹਾਜ਼ਰ ਸਨ।