Saturday, May 9, 2026
Home Blog Page 214

Bathinda Police ਨੇ ਗੈਰ-ਕਾਨੂੰਨੀ ਸ਼ਰਾਬ ਤਸਕਰੀ ਗਿਰੋਹ ਨੂੰ ਕੀਤਾ ਬੇਨਕਾਬ, 3 ਗ੍ਰਿਫਤਾਰ

0

Bathinda News: Bathinda Police ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਸ਼ਰਾਬ ਤਸਕਰੀ ਦੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਸ਼ਰਾਬ ਦਾ ਭਰਿਆ ਟਰੱਕ ਕਾਬੂ ਕਰਕੇ ਇਸਦੇ ਵਿਚੋਂ ਕੁੱਲ 415 ਡੱਬੇ ਅੰਗਰੇਜ਼ੀ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੇ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ 4 ਸਰਾਬ ਠੇਕੇਦਾਰਾਂ ਸਮੇਤ 7 ਵਿਰੁੱਧ ਥਾਣਾ ਨੰਦਗੜ੍ਹ ਵਿਚ ਪਰਚਾ ਦਰਜ਼ ਕਰਦਿਆਂ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ Bathinda ਵਿੱਚ ਗੈਰਕਾਨੂੰਨੀ ਦਵਾਈ ਫੈਕਟਰੀ ਸੀਲ,ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ

ਮੁਲਜ਼ਮਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਫੁੱਲੇਵਾਲਾ ਜਿਲ੍ਹਾ ਮੋਗਾ,ਸੁਰੇਸ਼ ਕੁਮਾਰ ਵਾਸੀ ਦਾਤਾ ਅਤੇ ਹਨੁਮਾਨਾ ਰਾਮ ਵਾਸੀ ਬੁੱਢਾ ਜਿਲਾ ਜਾਲੌਰ ਰਾਜਸਥਾਨ,ਧਰਮਪਾਲ ਸ਼ਰਮਾ ਵਾਸੀ ਅਹਿਮਦਗੜ,ਜਸਕਰਨ ਸਿੰਘ ਵਾਸੀ ਮਾਣੂਕੇ,ਗੁਰਬਿੰਦਰ ਸਿੰਘ ਵਾਸੀ ਤਖਤਪੁਰਾ ਅਤੇ ਜੱਸਾ ਸਿੰਘ ਵਾਸੀ ਕਾਲੇਕੇ ਵਜੋਂ ਹੋਈ ਹੈ। ਪੁਲਿਸ ਮੁਤਾਬਕ ਗੁਰਪ੍ਰੀਤਸਿੰਘ, ਸੁਰੇਸ਼ ਤੇ ਹਨੁਮਾਨਾ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ ਬੰਗਾ ਤੋਂ MLA ਡਾ ਸੁਖਵਿੰਦਰ ਸੁੱਖੀ ਨੇ ਛੱਡਿਆ ਕੈਬਨਿਟ ਰੈਂਕ, ਦਿੱਤਾ ਚੇਅਰਮੈਨੀ ਤੋਂ ਅਸਤੀਫ਼ਾ

ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਬਿਨ੍ਹਾਂ ਦੂਜੇ ਮੁਲਜ਼ਮ ਸਰਾਬ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਤੇ ਇਹ ਪੰਜਾਬ ਵਿਚੋਂ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਕਰਕੇ ਰਾਜਸਥਾਨ ਅਤੇ ਗੁਜਰਾਤ ਵਿਚ ਸਪਲਾਈ ਕਰਦੇ ਹਨ। ਵੱਡੀ ਗੱਲ ਇਹ ਵੀ ਮੁਲਜਮ ਟਰੱਕਾਂ ਦੇ ਨੰਬਰ ਵੀ ਜਾਅਲੀ ਲਗਾਉਂਦੇ ਸਨ। ਕਾਬੂ ਕੀਤੇ ਟਰੱਕ ਵਿਚੋਂ ਬਰਾਮਦ ਕੀਤੀ ਅੰਗਰੇਜ਼ੀ ਸ਼ਰਾਬ ਮੁਲਜਮਾਂ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਲੋਡ ਕਰਵਾਈ ਸੀ ਤੇ ਗੁਜ਼ਰਾਤ ਭੇਜੀ ਜਾਣੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਵਿੱਚ ਗੈਰਕਾਨੂੰਨੀ ਦਵਾਈ ਫੈਕਟਰੀ ਸੀਲ,ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ

Bathinda News: Sri Muktsar Sahib Police ਨੇ ਵੱਡੀ ਕਾਰਵਾਈ ਕਰਦਿਆਂ ਥਾਣਾ ਕਿਲਿਆਂਵਾਲੀ ਵਿੱਚ ਦਰਜ ਮੁੱਕਦਮਾ ਨੰਬਰ 316 ਮਿਤੀ 26.11.2025 ਅਧੀਨ ਧਾਰਾ 22B/27(A)/61/85 ਐਨ.ਡੀ.ਪੀ.ਐਸ. ਐਕਟ ਅਤੇ 223 ਬੀਐਨਐਸ ਦੀ ਜਾਂਚ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਕੇਸ ਵਿੱਚ ਪੁਲਿਸ ਨੇ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ ਵਾਸੀ ਮੰਡੀ ਕਿਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 20 ਐਟੀਜ਼ੋਲਾਮ ਗੋਲੀਆਂ, 80 ਪ੍ਰੇਗਾਬੈਲਿਨ ਕੈਪਸੂਲ ਅਤੇ 7,26,000/- ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ।

ਇਹ ਵੀ ਪੜ੍ਹੋ ਬੰਗਾ ਤੋਂ MLA ਡਾ ਸੁਖਵਿੰਦਰ ਸੁੱਖੀ ਨੇ ਛੱਡਿਆ ਕੈਬਨਿਟ ਰੈਂਕ, ਦਿੱਤਾ ਚੇਅਰਮੈਨੀ ਤੋਂ ਅਸਤੀਫ਼ਾ

ਇਸ ਮਾਮਲੇ ਵਿਚ ਗਿਰਫ਼ਤਾਰ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਕ੍ਰਿਸ਼ਨ ਕੁਮਾਰ (ਗ੍ਰਿਫ਼ਤਾਰ ਮੁਲਜ਼ਮ ਦਾ ਭਰਾ) ਵਾਸੀ ਮੰਡੀ ਕਿਲਿਆਂਵਾਲੀ ਅਤੇ ਵੰਸ਼ ਕਵਾਤਰਾ ਮੈਡੀਕਲ ਸਟੋਰ ਸੰਚਾਲਕ ਵਾਸੀ ਮੰਡੀ ਡੱਬਵਾਲੀ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਨੂੰ ਮਿਤੀ 29.11.2025 ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਇੰਨ੍ਹਾਂ ਦੋਹਾਂ ਕੋਲੋ ਵੀ 30,000 ਟੈਪੈਂਟਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ।ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨਸ਼ੀਲੀਆਂ ਦਵਾਈਆਂ ਦੀ ਸਪਲਾਈ Redinex Life Sciences Private Limited ਮਾਨਸਾ ਰੋਡ ਬਠਿੰਡਾ ਤੋਂ ਪ੍ਰਾਪਤ ਕਰ ਰਹੇ ਸਨ। ਜਿਸਤੋਂ ਬਾਅਦ ਪੁਲਿਸ ਟੀਮ ਨੇ ਡਰੱਗ ਇੰਸਪੈਕਟਰਾਂ ਨਾਲ ਮਿਲ ਕੇ ਉਕਤ ਫਾਰਮਾਸਿਊਟੀਕਲ ਯੂਨਿਟ ’ਤੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; Bathinda ‘ਚ ਤੜਕਸਾਰ ਭਿਆਨਕ ਹਾਦਸੇ, PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਹੋਏ ਚਕਨਾਚੂਰ

ਇਸ ਰੇਡ ਦੌਰਾਨ ਵੱਡੀ ਮਾਤਰਾ ਵਿੱਚ ਕੱਚਾ ਮਾਲ, ਬਿਨਾਂ ਮਨਜ਼ੂਰੀ ਅਤੇ ਲਾਇਸੈਂਸ ਦੇ ਦਵਾਈ ਬਣਾਉਣ ਦੇ ਸਬੂਤ ਬਰਾਮਦ ਕੀਤੇ ਗਏ। ਇਸ ਦੌਰਾਨ ਫੈਕਟਰੀ ਦੇ ਮਾਲਕ ਵੱਲੋਂ ਕਿਸੇ ਵੀ ਕਿਸਮ ਦਾ ਵੈਧ ਲਾਇਸੈਂਸ, ਦਸਤਾਵੇਜ਼ ਜਾਂ ਸੰਤੋਸ਼ਜਨਕ ਜਵਾਬ ਪੇਸ਼ ਨਹੀਂ ਕੀਤਾ ਜਾ ਸਕਿਆ। ਇਸਤੋਂ ਇਲਾਵਾ ਰੇਡ ਦੌਰਾਨ 1,85,000 ਖੁੱਲ੍ਹੀਆਂ ਗੋਲੀਆਂ,42,350 ਜ਼ੈਂਟਾਡੋਲ ਗੋਲੀਆਂ,1,22,400 ਟੈਨੇਡੋਲ ਗੋਲੀਆਂ ਸਮੇਤ ਲਗਭਗ 10 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਹੋਇਆ। ਜਿਸਤੋਂ ਬਾਅਦ ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ।ਇਸ ਮਾਮਲੇ ਵਿਚ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਦਸਿਆ ਕਿ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬੰਗਾ ਤੋਂ MLA ਡਾ ਸੁਖਵਿੰਦਰ ਸੁੱਖੀ ਨੇ ਛੱਡਿਆ ਕੈਬਨਿਟ ਰੈਂਕ, ਦਿੱਤਾ ਚੇਅਰਮੈਨੀ ਤੋਂ ਅਸਤੀਫ਼ਾ

SBS Nagar News: ਕਰੀਬ ਡੇਢ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬੰਗਾ ਹਲਕੇ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਐਤਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਕੈਬਨਿਟ ਰੈਂਕ ਅਤੇ ਕਨਵੇਅਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦਾ ਐਲਾਨ ਡਾ ਸੁੱਖੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤਾ। ਉਹ ਪਿਛਲੇ ਕੁੱਝ ਦਿਨਾਂ ਧਾਰਮਿਕ ਖੇਤਰ ਵਿਚ ਚਰਚਾ ‘ਚ ਚੱਲ ਰਹੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਪੁੱਜੇ ਹੋਏ ਸਨ, ਜਿੱਥੇ ਖੜ ਕੇ ਉਨ੍ਹਾਂ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ  ਦੁਖਦ ਖ਼ਬਰ; ਚੱਲਦੀ ਟਰੇਨ ਵਿਚੋਂ ਨਾਬਾਲਿਗ ਬੱਚੀ ਡਿੱਗੀ, ਸਿਰ ਫ਼ਟਿਆ, ਹਾਲਾਤ ਗੰਭੀਰ

ਦਸਣਾ ਬਣਦਾ ਹੈ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਦਰਜ਼ ਕੀਤੇ ਕੇਸ ਦੀ ਪੜਤਾਲ ਦੌਰਾਨ 169 ਸਰੂਪ ਇੱਥੋਂ ਮਿਲਣ ਦਾ ਦਾਅਵਾ ਕੀਤਾ ਸੀ। ਇਸਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਮਾਘੀ ਮੇਲੇ ਦੀ ਸਿਆਸੀ ਕਾਨਫਰੰਸ ਦੌਰਾਨ ਕੀਤਾ ਸੀ, ਜਿਸਨੂੰ ਲੈ ਕੇ ਡਾ ਸੁੱਖੀ ਨਰਾਜ਼ ਚੱਲੇ ਆ ਰਹੇ ਸਨ। ਡਾ ਸੁੱਖੀ ਨੇ ਆਪਣੇ ਐਲਾਨ ਵਿਚ ਕਿਹਾ ਕਿ ਉਨ੍ਹਾਂ ਲਈ ਇਨ੍ਹਾਂ ਅਹੁਦਿਆਂ ਤੋਂ ਉੱਪਰ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਧਾਰਮਿਕ ਤੇ ਪਵਿੱਤਰ ਸਥਾਨ ਹੈ। ਜਿੱਥੇ ਉਹ ਬਚਪਨ ਤੋਂ ਹੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪਾਵਨ ਅਸਥਾਨ ‘ਤੇ ਆ ਰਹੇ ਹਨ।

ਇਹ ਵੀ ਪੜ੍ਹੋ  AAP ਆਗੂ ਮਨਦੀਪ ਕੌਰ ਰਾਮਗੜ੍ਹੀਆ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ

ਉਹ ਇਸ ਹਲਕੇ ਦੇ ਨੁਮਾਇੰਦੇ ਹਨ ਤੇ ਇਸ ਘਰ ਦੇ ਸੇਵਕ ਹਨ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ‘ਚ ਕੋਈ ਕਮੀ ਨਹੀਂ ਆ ਸਕਦੀ।ਜਿਕਰਯੋਗ ਹੈ ਕਿ ਪੇਸ਼ੇ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ 2017 ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬੰਗਾ ਤੋਂ ਚੋਣ ਜਿੱਤੇ ਸਨ ਤੇ ਦੁਬਾਰਾ ਫ਼ਿਰ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਬਣਨ ਵਿਚ ਸਫ਼ਲ ਹੋਏ ਸਨ। ਇਸਤੋਂ ਬਾਅਦ ਉਹ 14 ਅਗੱਸਤ 2025 ਨੂੰ ਅਕਾਲੀ ਦਲ ਛੱਡ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਨਵੇਅਰ ਦਾ ਚੇਅਰਮੈਨ ਬਣਾ ਕੇ ਕੈਬਨਿਟ ਰੈਂਕ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

DAV College Bathinda ਦੇ ਸਾਇੰਸ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜ਼ੇ ਪ੍ਰਾਪਤ ਕੀਤੇ

0

Bathinda News: DAV College Bathinda ਦੇ ਬੈਚਲਰ ਆਫ਼ ਸਾਇੰਸ (ਬੀ.ਐਸ.ਸੀ.) ਮੈਡੀਕਲ ਪ੍ਰੀਖਿਆਵਾਂ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਜਾਰੀ ਨਤੀਜ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ਼ ਦੇ ਬੁਲਾਰੇ ਮੁਤਾਬਕ ਸਮੈਸਟਰ ਚੌਥਾ ਵਿੱਚ ਵਰਿੰਦਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; Bathinda ‘ਚ ਤੜਕਸਾਰ ਭਿਆਨਕ ਹਾਦਸੇ, PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਹੋਏ ਚਕਨਾਚੂਰ

ਲਵੀਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਕਰ ਕੀਤਾ ਕਿ ਇਹ ਅਸਾਧਾਰਨ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਫੈਕਲਟੀ ਮੈਂਬਰਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਸਾਇੰਸ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

AAP ਆਗੂ ਮਨਦੀਪ ਕੌਰ ਰਾਮਗੜ੍ਹੀਆ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ

0

Bathinda News: ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਮਨਦੀਪ ਕੌਰ ਰਾਮਗੜ੍ਹੀਆ ਨੁੰ ਪੰਜਾਬ ਸਰਕਾਰ ਨੇ ਰਾਮਗੜ੍ਹੀਆ ਭਲਾਈ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬਠਿੰਡਾ ਨਾਲ ਸਬੰਧਤ ਮਨਦੀਪ ਕੌਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਹੀ ਬਤੌਰ ਵਲੰਟੀਅਰ ਕੰਮ ਕਰ ਰਹੀ ਹੈ। ਇਸ ਦੌਰਾਨ ਉਸਦੇ ਵੱਲੋਂ ਵੂਮੈਂਨ ਵਿੰਗ ਸਮੇਤ ਹੋਰਨਾਂ ਅਹੁੱਦਿਆਂ ਉੱਪਰ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; Bathinda ‘ਚ ਤੜਕਸਾਰ ਭਿਆਨਕ ਹਾਦਸੇ, PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਹੋਏ ਚਕਨਾਚੂਰ

ਆਪਣੀ ਨਿਯੁਕਤੀ ‘ਤੇ ਮਨਦੀਪ ਕੌਰ ਰਾਮਗੜ੍ਹੀਆ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ Arvind Kejriwal, ਮੁੱਖ ਮੰਤਰੀ Bhagwant Mann ,ਪੰਜਾਬ ਪ੍ਰਭਾਰੀ ਸ੍ਰੀ Manish Sisodia, ਸੂਬਾ ਪ੍ਰਧਾਨ Amana rora, ਪੰਜਾਬ ਦੇ ਓਬਜ਼ਰਵਰ Adil Ahmad Khan ਅਤੇ Deepak Chauhan ਸਮੇਤ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸਵਾਸ਼ ਦਿਵਾਇਆ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਦੀ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਦੁਖਦ ਖ਼ਬਰ; ਚੱਲਦੀ ਟਰੇਨ ਵਿਚੋਂ ਨਾਬਾਲਿਗ ਬੱਚੀ ਡਿੱਗੀ, ਸਿਰ ਫ਼ਟਿਆ, ਹਾਲਾਤ ਗੰਭੀਰ

0

Bathinda News: Bathinda ‘ਚ ਬੀਤੀ ਅੱਧੀ ਰਾਤ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿੱਚ ਇੱਕ ਨਾਬਾਲਿਗ ਲੜਕੀ ਚੱਲਦੀ ਟਰੇਨ ਤੋਂ ਡਿੱਗ ਪਈ। ਬਠਿੰਡਾ ਦੀ ਉੜੀਆ ਬਸਤੀ ਕੋਲ ਅਬੋਹਰ ਰੇਲਵੇ ਲਾਈਨ ਕੋਲ ਵਾਪਰੀ ਇਸ ਘਟਨਾ ਤੋਂ ਬਾਅਦ ਭਿਆਨਕ ਠੰਢ ਤੇ ਧੁੰਦ ਦੇ ਵਿਚਾਰ ਇਹ ਪੀੜਤ ਲੜਕੀ ਰੇਲਵੇ ਲਾਈਨਾਂ ‘ਤੇ ਹੀ ਪਈ ਰਹੀ, ਜਿਸਤੋਂ ਬਾਅਦ ਥੋੜੀ ਹਿੰਮਤ ਕਰਕੇ ਉਹ ਨਜ਼ਦੀਕ ਹੀ ਉੜੀਆ ਬਸਤੀ ਦੀਆਂ ਝੁੱਗੀਆਂ ਕੋਲ ਡਿੱਗ ਪਈ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; Bathinda ‘ਚ ਤੜਕਸਾਰ ਭਿਆਨਕ ਹਾਦਸੇ, PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਹੋਏ ਚਕਨਾਚੂਰ

ਇਸ ਦੌਰਾਨ ਦਰਦ ਨਾਲ ਕੁਰਾਹ ਰਹੀ ਇਸ ਬੱਚੀ ਦੀਆਂ ਚੀਕਾਂ ਸੁਣ ਕੇ ਝੁੱਗੀਆਂ ਦੇ ਕੁੱਝ ਲੋਕ ਮੌਕੇ ‘ਤੇ ਪੁੱਜੇ, ਜਿਥੇ ਉਨ੍ਹਾਂ ਬੱਚੀ ਨੂੰ ਗਰਮ ਕੰਬਲ ਪਾ ਕੇ ਠੰਢ ਤੋਂ ਬਚਾਉਣ ਦਾ ਯਤਨ ਕੀਤਾ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਨੁੰ ਫ਼ੋਨ ਕੀਤਾ। ਮੌਕੇ ‘ਤੇ ਪੁੱਜੇ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਚੱਲਦੀ ਰੇਲ ਗੱਡੀ ਤੋਂ ਪੱਥਰਾਂ ‘ਤੇ ਡਿੱਗਣ ਕਾਰਨ ਲੜਕੀ ਦਾ ਸਿਰ ਬੁਰੀ ਤਰ੍ਹਾਂ ਫ਼ਟ ਗਿਆ ਤੇ ਸਰੀਰ ਉੱਪਰ ਹੋ ਵੀ ਗੰਭੀਰ ਸੱਟਾਂ ਹਨ। ਉਨ੍ਹਾਂ ਦਸਿਆ ਕਿ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ, ਜਿੱਥੇ ਹਾਲਾਤ ਨਾਜੁਕ ਬਣੀ ਹੋਈ ਹੈ। ਲੜਕੀ ਬਾਰੇ ਸਿਰਫ਼ ਇੰਨ੍ਹਾਂ ਹੀ ਪਤਾ ਲੱਗਿਆ ਹੈ ਕਿ ਉਹ ਸਿਰਸਾ ਦੀ ਰਹਿਣ ਵਾਲੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਧੁੰਦ ਦਾ ਕਹਿਰ; Bathinda ‘ਚ ਤੜਕਸਾਰ ਭਿਆਨਕ ਹਾਦਸੇ, PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਹੋਏ ਚਕਨਾਚੂਰ

0

Bathinda News: ਇਲਾਕੇ ‘ਚ ਪੈ ਰਹੀ ਭਿਆਨਕ ਧੁੰਦ ਦੇ ਚੱਲਦਿਆਂ ਐਤਵਾਰ ਨੂੰ ਤੜਕਸਾਰ ਹੀ ਵੱਖ ਵੱਖ ਥਾਵਾਂ ‘ਤੇ ਵਾਪਰੇ ਭਿਆਨਕ ਹਾਦਸਿਆਂ ਵਿਚ ਦਰਜ਼ਨਾਂ ਵਿਅਕਤੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇੰਨ੍ਹਾਂ ਹਾਦਸਿਆਂ ਵਿਚ PRTC ਦੀਆਂ 4 ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ, ਜਿੰਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮੁਤਾਬਕ ਸਵੇਰ ਸਮੇਂ ਬਠਿੰਡਾ-ਰਾਮਪੁਰਾ ਰੋਡ ‘ਤੇ ਅਬੋਹਰ ਤੋਂ ਚੰਡੀਗੜ੍ਹ ਜਾ ਰਹੀ PRTC ਦੀ ਬੱਸ ਜਦ ਭੁੱਚੋਂ ਕੈਂਚੀਆਂ ਤੋਂ ਸਵਾਰੀਆਂ ਚੁੱਕਣ ਲਈ ਜਾ ਰਹੀ ਸੀ ਤਾਂ ਸਰਵਿਸ ਰੋਡ ‘ਤੇ ਗਲਤ ਸਾਈਡ ਆ ਰਹੇ ਟਾਈਲਾਂ ਨਾਲ ਭਰੇ ਇੱਕ ਟਰੈਕਟਰ-ਟਰਾਲੀ ਨਾਲ ਉਸਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ।

ਇਹ ਵੀ ਪੜ੍ਹੋ Punjab Police ਦੀ ਮਹਿਲਾ ਮੁਲਾਜ਼ਮ ਤੇ ਉਸਦੀ ਮਾਂ ਕਾਰ ਨੂੰ ਅੱਗ ਲੱਗਣ ਕਾਰਨ ਜਿੰਦਾਂ ਸੜੀਆਂ

ਇਸ ਹਾਦਸੇ ਵਿਚ ਟਰੈਕਟਰ ਚਾਲਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਦਕਿ ਬੱਸ ਦੇ ਡਰਾਈਵਰ ਸਮੇਤ ਕੁੱਝ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ। ਇਸੇ ਤਰ੍ਹਾਂ ਬਠਿੰਡਾ-ਮਾਨਸਾ ਰੋਡ ਉੱਪਰ ਵੀ ਸਵੇਰ ਸਮੇਂ ਦੋ ਭਿਆਨਕ ਹਾਦਸੇ ਹੋਏ। ਪਹਿਲੇ ਹਾਦਸੇ ਵਿਚ ਭਾਈ ਬਖਤੌਰ-ਮਾਈਸਰਖਾਨਾ ਵਿਚਕਾਰ ਇੱਕ ਢਾਬੇ ਦੇ ਸਾਹਮਣੇ ਦੋ PRTC ਦੀਆਂ ਬੱਸਾਂ ਸਮੇਤ ਅੱਧੀ ਦਰਜ਼ਨ ਵਾਹਨ ਇੱਕ-ਦੂਜੇ ਦੇ ਪਿੱਛੇ ਆ ਵੱਜੇ। ਜਾਣਕਾਰੀ ਮੁਤਾਬਕ ਅਚਾਨਕ ਇੱਕ ਟਰਾਲਾ ਸੜਕ ਉੱਪਰ ਚੜ੍ਹਾ ਦਿੱਤਾ।

ਇਹ ਵੀ ਪੜ੍ਹੋ Punjab ਦੇ ਕਿਸਾਨਾਂ ਲਈ ਵੱਡੀ ਰਾਹਤ, ਸਰਹੱਦ ‘ਤੇ ਬਿਨਾਂ ਰੁਕਾਵਟ ਖੇਤੀ ਕਰ ਸਕਣਗੇ ਕਿਸਾਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਸ ਦੌਰਾਨ ਬਠਿੰਡਾ ਤੋਂ ਮੋੜ ਵੱਲ ਜਾ ਰਹੀ ਇੱਕ PRTC ਦੀ ਬੱਸਸਿੱਧੀ ਉਸਦੇ ਵਿਚ ਜਾ ਵੱਜੀ। ਇਸ ਬੱਸ ਦੇ ਪਿੱਛੇ ਆ ਰਹੀ ਇੱਕ ਟਰੈਕਟਰ-ਟਰਾਲੀ ਬੱਸ ਵਿੱਚ ਆ ਵੱਜੀ, ਇਸਦੇ ਪਿੱਛੇ ਹੀ ਇੱਕ ਸਲੈਡੰਰਾਂ ਨਾਲ ਭਰੀ ਗੱਡੀ ਉਸ ਟਰਾਲੀ ਵਿਚ ਆ ਵੱਜੀ ਤੇ ਉਸਦੇ ਪਿੱਛੇ ਇੱਕ ਹੋਰ PRTC ਦੀ ਬੱਸ ਆ ਵੱਜੀ। ਇਸ ਹਾਦਸੇ ਵਿਚ ਦਰਜ਼ਨਾਂ ਸਵਾਰੀਆਂ ਤੇ ਦੂਜੇ ਵਾਹਨਾਂ ‘ਤੇ ਸਵਾਰ ਲੋਕ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਦੋ ਐਬੁਲੈਂਸਾਂ ਰਾਹੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਇਸੇ ਤਰ੍ਹਾਂ ਬਠਿੰਡਾ ਮਾਨਸਾ ਰੋਡ ‘ਤੇ ਹੀ ਪਿੰਡ ਕੋਟਫੱਤਾ ਨਜਦੀਕ ਇੱਕ ਇਨੋਵਾ ਕਾਰਨ ਧੁੰਦ ਦੇ ਚੱਲਦਿਆਂ ਗਲਤ ਸਾਈਡ ਆ ਕੇ PRTC ਬੱਸ ਵਿਚ ਵੱਜੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਬ੍ਰਿਟਿਸ਼ ਕੋਲੰਬਿਆ ਵਫਦ ਨੇ ਕੀਤੀ ਮੁਲਾਕਾਤ

0

Haryana News: CM Nayab Singh Saini; ਹਰਿਆਣਾ ਅਤੇ ਕਨੇਡਾ ਦਾ ਬ੍ਰਿਟਿਸ਼ ਕੋਲੰਬਿਆ ਸੂਬਾ ਹੁਣ ਸਾਂਝਾ ਵਿਕਾਸ ਦੇ ਸਾਝੇਦਾਰ ਬਨਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਕਨੇਡਾ ਦੇ ਬ੍ਰਿਟਿਸ਼ ਕੋਲੰਬਿਆ ਸੂਬੇ ਦੇ ਪ੍ਰੀਮੀਅਰ ਸ੍ਰੀ ਡੇਵਿਡ ਏਬੀ ਦੀ ਅਗਵਾਈ ਵਿੱਚ ਆਏ ਉੱਚ ਪੱਧਰੀ ਵਫਦ ਨੇ ਸ਼ਿਸ਼ਟਾਚਾਰ ਮੁਲਾਕਾਤ ਕਰ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਕਰਨ ਨੂੰ ਲੈ ਕੇ ਚਰਚਾ ਕੀੀਤ। ਇਸ ਮੌਕੇ ‘ਤੇ ਦੋਨੋਂ ਸੂਬਿਆਂ ਦੇ ਵਿੱਚ ਆਰਥਕ, ਉਦਯੋਗਿਕ ਅਤੇ ਤਕਨੀਕੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਕਨੀਨ ਏਨਰਜੀ, ਤਕਨਾਲੋਜੀ, ਲਾਜਿਸਟਿਕਸ, ਏਗਰੀ-ਫੂਡ ਪ੍ਰੋਸੈਸਿੰਗ, ਸਕਿਲ ਡਿਵੇਲਪਮੈਂਟ ਅਤੇ ਸਿਖਿਆ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਾਝੇਦਾਰੀ ਨੂੰ ਮਜਬੂਤ ਕਰਨ ‘ਤੇ ਸਹਿਮਤੀ ਬਣੀ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ 

ਮੁੱਖ ਮੰਤਰੀ ਨੇ ਵਫਦ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਾਜ-ਪ੍ਰਾਂਤ ਪੱਧਰ ਦਾ ਸਹਿਯੋਗ ਭਾਰਤ-ਕਨੇਡਾ ਸਬੰਧਾਂ ਨੂੰ ਮਜਬੂਤ ਬਨਾਉਣ ਦਾ ਪ੍ਰਭਾਵੀ ਸਰੋਤ ਹੈ। ਬ੍ਰਿਟਿਸ਼ ਕੋਲੰਬਿਆ ਕਲੀਨ ਤਕਨਾਲੋਜੀ, ਵਾਤਾਵਰਣ-ਅਨੁਕੂਲ ਨੀਤੀਆਂ ਅਤੇ ਨਵਾਚਾਰ ਦੇ ਖੇਤਰ ਵਿੱਚ ਮੋਹਰੀ ਹੈ, ਉੱਥੇ ਹੀ ਹਰਿਆਣਾ ਵੀ ਭਾਰਤ ਦੇ ਪ੍ਰਮੁੱਖ ਉਦਯੋਗਿਕ ਸੂਬਿਆਂ ਵਿੱਚ ਸ਼ਾਮਿਲ ਹੈ। ਦੋਨੋਂ ਦੀ ਸਮਰੱਥਾਵਾਂ ਆਪਸੀ ਪੂਰਕ ਹਨ ਅਤੇ ਇਸ ਨਾਲ ਨਿਵੇਸ਼, ਵਪਾਰ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਸ੍ਰਿਜਤ ਹੋ ਸਕਦੇ ਹਨ। ਬ੍ਰਿਟਿਸ਼ ਕੋਲੰਬਿਆ ਦਾ ਕਲੀਨ ਤਕਨਾਲੋਜੀ ਵਿੱਚ ਤਜਰਬਾ, ਵਾਤਾਵਰਣ ਨਾਲ ਜੁੜੀ ਨੀਤੀਆਂ, ਇਨੋਵੇਸ਼ਨ ਸੈਂਟਰਸ ਅਤੇ ਪੋਰਟ ਆਫ ਵੈਂਕੁਵਰ ਵਰਗੀ ਪੈਸਿਫਿਕ ਟ੍ਰੇਡ ਗੇਟਵੇ ਹਰਿਆਣਾਂ ਲਈ ਵਿਸ਼ੇਸ਼ ਮਹਤੱਵ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਕਨੇਡਾ ਟ੍ਰੇਡ, ਜੋ ਮੌਜੂਦਾ ਵਿੱਚ ਲਗਭਗ ਸੂਐਸਡੀ 280 ਮਿਲਿਅਨ ਹੈ, ਉਹ ਲਗਾਤਾਰ ਵੱਧ ਰਿਹਾ ਹੈ, ਵਿਸ਼ੇਸ਼ਕਰ ਇੰਜੀਨੀਅਰਿੰਗ ਗੁੱਡਸ, ਆਟੋ ਕੰਪੋਨੇਂਟਸ, ਆਈਟੀ ਸਰਵਿਜੇਸ ਅਤੇ ਪ੍ਰੋਸੇਸਡ ਫੂਡ ਪ੍ਰੋਡਕਟਸ ਦੇ ਖੇਤਰ ਵਿੱਚ। ਬ੍ਰਿਟਿਸ਼ ਕੋਲੰਬਿਆ ਰਾਹੀਂ ਹਰਿਆਣਾ ਦੇ ਨਿਰਯਾਤ ਨੂੰ ਕਨੇਡਾ ਤੱਕ ਹੋਰ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ CM Nayab Saini ਨੇ ਚੰਡੀਗੜ੍ਹ ਸਥਿਤ ਆਪਣੇ ਆਵਾਸ ‘ਤੇ ਮਨਾਈ ਲੋਹੜੀ, ਹਰਿਆਣਾ ਵਾਸੀਆਂ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਨੇ ਕਲੀਨ ਏਨਰਜੀ ਅਤੇ ਕਲਾਈਮੇਟ ਐਕਸ਼ਨ ਨੂੰ ਲੈ ਕੇ ਹਰਿਆਣਾ ਦੀ ਪ੍ਰਤੀਬੱਧਤਾ ਦੋਹਰਾਉਂਦੇ ਹੋਏ ਰਿਨਯੂਏਬਲ ਏਨਰਜੀ, ਗ੍ਰੀਨ ਹਾਈਡ੍ਰੋਜਨ, ਏਨਰਜੀ ਸਟੋਰੇਜ ਅਤੇ ਊਰਜਾ-ਕੁਸ਼ਲ ਉਦਯੋਗਿਕ ਪ੍ਰਕ੍ਰਿਆਵਾਂ ਵਿੱਚ ਸਹਿਯੋਗ ਦੀ ਅਪੀਲ ਕੀਤੀ। ਨਾਲ ਹੀ, ਸਟਾਰਟਅੱਪ ਅਤੇ ਰਿਸਰਚ ਅਦਾਰਿਆਂ ਦੇ ਵਿੱਚ ਸਾਝੇਦਾਰੀ ਰਾਹੀਂ ਕਲੀਨ ਤਕਨਾਲੋਜੀ ਦੇ ਪਾਇਲਟ ਪ੍ਰੋਜੈਕਟਸ ਸ਼ੁਰੂ ਕਰਨ ‘ਤੇ ਵੀ ਚਰਚਾ ਹੋਈ।ਇਸ ਤੋਂ ਇਲਾਵਾ, ਡਿਜੀਟਲ ਅਤੇ ਆਈਟੀ ਖੇਤਰ ਵਿੱਚ ਏਆਈ ਅਧਾਰਿਤ ਹੱਲ, ਡਿਜੀਟਲ ਪਲੇਟਫਾਰਮਸ ਅਤੇ ਤਕਨੀਕੀ ਨਵਾਚਾਰਾਂ ‘ਤੇ ਸੰਯੁਕਤ ਰੂਪ ਨਾਲ ਕੰਮ ਕਰਨ ਦੀ ਸੰਭਾਵਨਾਵਾਂ ‘ਤੇ ਵੀ ਸਹਿਯੋਗ ‘ਤੇ ਚਰਚਾ ਕੀਤੀ ਗਈ। ਏਗਰੀ-ਫੂਡ ਸੈਕਟਰ ਵਿੱਚ ਵੈਲਯੂ-ਏਡੇਡ ਏਗਰੀਕਲਚਰ, ਕੋਲਡ ਚੇਨ, ਫੂਡ ਸੇਫਟੀ ਅਤੇ ਨਿਰਯਾਤ ਨਾਲ ਜੁੜੇ ਤਜਰਬਿਆਂ ਦੇ ਆਦਾਨ-ਪ੍ਰਦਾਨ ਦਾ ਸਵਾਗਤ ਕਰਦਾ ਹੈ।

ਇਹ ਵੀ ਪੜ੍ਹੋ ਸੂਬੇ ਦੇ ਬਜਟ ਨੂੰ ਰੁਜ਼ਗਾਰਪੂਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸਕਿਲ ਡਿਵੇਲਪਮੈਂਟ ਅਤੇ ਸਿਖਿਆ ਹਰਿਆਣਾ ਦੀ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹੈ। ਉਦਯੋਗ ਅਧਾਰਿਤ ਸਕਿਲ ਸਿਖਲਾਈ, ਅਕਾਦਮਿਕ ਸਹਿਯੋਗ ਅਤੇ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਦੇ ਜਰਇਏ ਦੋਨੋਂ ਪ੍ਰਾਂਤਾਂ ਨੁੰ ਲਾਭ ਹੋੳੇਗਾ। ਨਾਲ ਹੀ, ਨਿਯਮਾਂ ਦੇ ਅਨੁਰੂਪ ਵਰਕਫੋਰਸ ਮੋਬਿਲਿਟੀ ਦੇ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੱਧ ਸਕਣ।ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਮੀਟਿੰਗ ਦੇ ਬਾਅਦ ਪ੍ਰਾਥਮਿਕ ਖੇਤਰਾਂ ਦੀ ਪਹਿਚਾਣ ਕਰ ਹਰਿਆਣਾ ਅਤੇ ਬ੍ਰਿਟਿਸ਼ ਕੋਲੰਬਿਆ ਦੇ ਵਿੱਚ ਐਮਓਯੂ ਜਾਂ ਲੇਟਰਸ ਇੰਟੇਂਟ ਵਰਗੇ ਰਸਮੀ ਸਾਝੇਦਾਰੀ ਦੀ ਦਿਸ਼ਾ ਵਿੱਚ ਕਦਮ ਵਧਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਬ੍ਰਿਟਿਸ਼ ਕੋਲੰਬਿਆ ਦੇ ਨਾਲ ਲੰਬੇ ਸਮੇਂ ਦੀ ਸਾਝੇਦਾਰੀ ਲਈ ਪ੍ਰਤੀਬੱਧ ਹੈ, ਜਿਸ ਨਾਲ ਦੋਨੋਂ ਪ੍ਰਾਂਤਾ ਨੂੰ ਆਰਥਕ ਵਿਕਾਸ, ਵਾਤਾਵਰਣ ਸਰੰਖਣ ਅਤੇ ਸਾਂਝੀ ਸਮਰਿੱਧੀ ਦਾ ਲਾਭ ਮਿਲ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲੇ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ: ਨਾਇਬ ਸਿੰਘ ਸੈਣੀ

0

👉ਹੜ੍ਹ ਵਿੱਚ ਪ੍ਰਭਾਵਿਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮੁਰਗੀ ਤੱਕ ਦੇ ਮੁਆਵਜਾ ਦੇਣ ਦੀ ਕਹੀ ਗੱਲ, ਪਰ ਕੀਤਾ ਕੁੱਝ ਨਹੀਂ:ਨਾਇਬ ਸਿੰਘ ਸੈਣੀ
Chandigarh News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਦੀ ਵਜ੍ਹਾ ਨਾਲ ਅੱਜ ਅਜਿਹੇ ਹਾਲਾਤ ਹੋ ਗਏ ਹਨ ਕਿ ਰੰਗਲਾ ਪੰਜਾਬ ਹੁਣ ਕੰਗਲਾ ਪੰਜਾਬ ਬਣ ਗਿਆ ਹੈ। ਦੋਨੋਂ ਪਾਰਟੀਆਂ ਨੂੰ ਜਨਤਾ ਨਾਲ ਕੋਈ ਲੇਣਾ-ਦੇਣਾ ਨਹੀਂ ਹੈ, ਸਿਰਫ ਅਤੇ ਸਿਰਫ ਮਲਾਈ ਚੱਟਣ ਵਿੱਚ ਲੱਗੇ ਹਨ। ਪੰਜਾਬ ਵਿਕਾਸ ਦੇ ਮਾਮਲੇ ਵਿੱਚ ਬਹੁਤ ਬੁਰੇ ਢੰਗ ਨਾਲ ਪਿਛੜ ਗਿਆ ਹੈ, ਇੱਥੇ ਦੀ ਜਨਤਾ ਵਿੱਚ ਡਰ ਹੈ ਕਿ ਪੰਜਾਬ ਦਾ ਭਵਿੱਚ ਕੀ ਹੋਵੇਗਾ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ।ਮੁੱਖ ਮੰਤਰੀ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਇਸ ਵਿੱਚ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਕਾਂਗਰਸ ਨੇ ਹਾਸ਼ਇਏ ‘ਤੇ ਲੈ ਜਾਣ ਦਾ ਕੰਮ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਤਾਂ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਜਨਤਾ ਦਾ ਸ਼ੋਸ਼ਨ ਕਰਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕਿਸਾਨਾਂ ਦਾ ਸ਼ੋਸ਼ਨ ਕੀਤਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਨੇਤਾ ਅਰਵਿੰਦ ਕੇਜਰੀਵਾਲ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ, ਉਦੋਂ ਉਹ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜਿਮੇਵਾਰ ਠਹਿਰਾਉਂਦੇ ਸਨ। ਹੁਣ ਪੰਜਾਬ ਵਿੱਚ ਪਿਛਲੇ 4 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਨਾ ਤਾਂ ਉੱਥੇ ਦੇ ਕਿਸਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਸੋਚਿਆ ਨਾ ਹੀ ਕੇਜਰੀਵਾਲ ਨੇ। ਇੱਕ ਚੁੱਕਟਲੇ ਮਾਰਦਾ ਹੈ, ਤਾਂ ਦੂਜਾ ਸੁਣਦਾ ਹੈ, ਇੰਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਮਤਲਬ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਨੂੰ ਲੈ ਕੇ ਅਪਮਾਨ ਕੀਤਾ ਹੈ। ਜਦੋਂ ਕਿ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਨੇ ਪਰਾਲੀ ਦੀ ਸਮਸਿਆ ਦੇ ਹੱਲ ਲਈ ਵਿਵਸਥਾ ਬਣਾਈ ਹੈ, ਤਾਂ ਜੋ ਕਿਸਾਨ ਪਰਾਲੀ ਨਾ ਜਲਾਉਣ। ਉਨ੍ਹਾਂ ਨੇ ਸ੍ਰੀ ਅਰਵਿੰਜ ਕੇਜਰੀਵਾਲ ਤੋਂ ਸੁਆਲ ਪੁੱਛਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਲਈ ਕੀ ਕਦਮ ਚੁੱਕੇ ਹਨ ਉਹ ਦੱਸਣ। ਕਿਸਾਨਾਂ ਨੂੰ ਕਿਸੇ ਤਰ੍ਹਾ ਦਾ ਲਾਭ ਨਹੀਂ ਦਿੱਤਾ ਗਿਆ। ਊਨ੍ਹਾਂ ਨੇ ਸਿਰਫ ਕਿਸਾਨਾਂ ਨੂੰ ਅਪਮਾਨਿਤ ਅਤੇ ਬਦਲਾਮ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ ਸੰਤ ਮਹਾਂਪੁਰਖਾਂ ਦੀ ਸਿੱਖਿਆਵਾਂ ਨਾਲ ਸਮਾਜਿਕ ਭਾਈਚਾਰੇ ਨੂੰ ਮਜਬੂਤ ਕਰ ਰਹੀ ਹੈ ਹਰਿਆਣਾ ਸਰਕਾਰ : ਨਾਇਬ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਵਿੱਚ 55 ਸਾਲ ਤੱਕ ਕਾਂਗਰਸ ਨੇ ਰਾਜ ਕੀਤਾ, ਉਦੋਂ ਉਨ੍ਹਾ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਅਸਲ ਵਿੱਚ ਕਿਸਾਨਾਂ ਦੇ ਅਜਿਹੇ ਹਾਲਾਤ ਲਈ ਕਾਂਗਰਸ ਜਿਮੇਵਾਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਤਾਂ ਡਬਲ ਇੰਜਨ ਦੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਅਨੇਕ ਨਵੀਂ ਯੋਜਨਾਵਾਂ ਬਣਾਈਆਂ ਹਨ, ਕਿਸਾਨ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਊਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਗੱਲਾਂ ਕਰਨ ਦੀ ਥਾਂ ਜਮੀਨੀ ਪੱਧਰ ‘ਤੇ ਕਿਸਾਨਾਂ ਲਈ ਕੋਈ ਕੰਮ ਕਰਨਾ ਚਾਹੀਦਾ ਹੈ।ਆਮ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਤਾਂ ਮੁਕਾਬਲਾ ਚੱਲ ਰਿਹਾ ਹੈ। ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਜਿੱਥੇ ਲਗਦਾ ਹੈ ਕਿ ਇੰਨ੍ਹਾਂ ਦੀ ਗੱਲ ਨਹੀਂ ਬਣ ਰਹੀ ਹੈ, ਤਾਂ ਉਹ ਆਪਸ ਵਿੱਚ ਸਮਝੌਤਾ ਕਰ ਲੈਂਦੇ ਹਨ। ਊਨ੍ਹਾਂ ਨੇ ਆਪਣੇ ਪੰਜਾਬ ਦੌਰੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੁੱਲ ਕੇ ਕਹਿਣ ਲੱਗੇ ਹਨ ਕਿ ਉਨ੍ਹਾਂ ਨੁੰ ਸਬਜਬਾਗ ਦਿਖਾ ਕੇ ਗੁਮਰਾਹ ਕੀਤਾ ਗਿਆ ਹੈ। ਲੋਕ ਕਹਿ ਰਹੇ ਹਨ ਕਿ ਉਹ ਹਨੇਰੇ ਵਿੱਚ ਸਨ, ਇਸ ਲਈ ਕਦੀ ਕਾਂਗਰਸ ਨੂੰ ਚੁਣਦੇ ਸਨ ਤਾਂ ਕਦੀ ਆਮ ਆਦਮੀ ਪਾਰਟੀ ਨੁੰ ਚੁਣ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸ਼ੋਸ਼ਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀਆਂ ਤਾਂ ਕਾਂਗਰਸ ਤੋਂ ਵੀ ਭਿਆਨਕ ਹਨ।ਪੰਜਾਬ ਦੌਰਿਆਂ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਰਟੀ ਦੇ ਇੱਕ ਆਮ ਕਾਰਜਕਰਤਾ ਵਜੋ ਆਪਣੀ ਜਿਮੇਵਾਰੀਆਂ ਨੁੰ ਨਿਭਾਉਂਦੇ ਹੋਏ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ।ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਵਿੱਚ ਤਾਂ ਕਾਂਗਰਸ ਪਾਰਟੀ ਨੇ ਗੁਰੂਆਂ ਨੂੰ ਸਨਮਾਨ ਦੇਣ ਲਈ ਮੰਚ ਤੱਕ ਨਹੀਂ ਲਗਾਇਆ।ਅਗਾਮੀ ਪੰਜਾਬ ਵਿਧਾਨਸਭਾ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਕੀ ਇੱਕਲੇ ਚੋਣ ਲੜੇਗੀ, ਇਸ ਸਬੰਧ ਵਿੱਚ ਪੁੱਛੇ ਗਏ ਸੁਆਲ ‘ਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਖੀਰੀ ਫੈਸਲਾ ਪਾਰਟੀ ਦੀ ਸਿਖਰ ਅਗਵਾਈ ਕਰੇਗਾ। ਜੋ ਵੀ ਜਿਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਕਾਰਜਕਰਤਾ ਦੇ ਤੌਰ ‘ਤੇ ਜਿਮੇਵਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨਾਲ ਲਗਾਤਾਰ ਮਿਲਣ ਆਉਂਦੇ ਹਨ ਅਤੇ ਪ੍ਰੋਗਰਾਮਾਂ ਦਾ ਸਮੇਂ ਲੈ ਕੇ ਹੀ ਮੁੱਖ ਮੰਤਰੀ ਨਿਵਾਸ ਤੋਂ ਮੁੜਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਨੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਪੋਟਾਸ਼ ਦੇ ਖੋਜ ਕਾਰਜਾਂ ਵਿੱਚ ਲਿਆਂਦੀ ਤੇਜ਼ੀ

0

👉ਬਰਿੰਦਰ ਕੁਮਾਰ ਗੋਇਲ ਵੱਲੋਂ ਭਾਰਤੀ ਭੂ-ਵਿਗਿਆਨ ਸਰਵੇਖਣ ਅਤੇ ਪੰਜਾਬ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ
Chandigarh News:ਪੰਜਾਬ ਵਿੱਚ ਧਰਤੀ ਹੇਠੋਂ ਪੋਟਾਸ਼ ਦੀ ਖੋਜ ਕਰਨ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਦੀ ਪੋਟਾਸ਼ ਦਰਾਮਦ ’ਤੇ ਭਾਰੀ ਨਿਰਭਰਤਾ ਨੂੰ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਲਾਹੇਵੰਦ ਘਰੇਲੂ ਖਣਿਜ ਸਰੋਤਾਂ ਨੂੰ ਮਜ਼ਬੂਤ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਲੜੀ ਤਹਿਤ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕਰਕੇ ਪੰਜਾਬ ਵਿੱਚ ਪੋਟਾਸ਼ ਭੰਡਾਰ ਵਾਲੇ ਮੁੱਖ ਸੰਭਾਵੀ ਖੇਤਰਾਂ ਵਿੱਚ ਖੋਜ ਲਈ ਸਮਾਂ-ਸੀਮਾਵਾਂ ਨਿਰਧਾਰਤ ਕਰਨ ਸਣੇ ਇਸ ਸਬੰਧੀ ਚਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਭਵਿੱਖੀ ਤਰਜੀਹਾਂ ਤੈਅ ਕੀਤੀਆਂ ਗਈਆਂ।

ਇਹ ਵੀ ਪੜ੍ਹੋ Punjab Police ਦੀ ਮਹਿਲਾ ਮੁਲਾਜ਼ਮ ਤੇ ਉਸਦੀ ਮਾਂ ਕਾਰ ਨੂੰ ਅੱਗ ਲੱਗਣ ਕਾਰਨ ਜਿੰਦਾਂ ਸੜੀਆਂ

ਮੀਟਿੰਗ ਵਿੱਚ ਭਾਰਤੀ ਭੂ-ਵਿਗਿਆਨ ਸਰਵੇਖਣ (ਜੀ.ਐਸ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ (ਪੰਜਾਬ, ਹਿਮਾਚਲ ਅਤੇ ਹਰਿਆਣਾ) ਮੈਡਮ ਸ਼੍ਰੀਮਤੀ ਗੁਪਤਾ, ਡਾਇਰੈਕਟਰ ਸ੍ਰੀਮਤੀ ਸੁਸ਼੍ਰੀ ਮਿਸ਼ਰਾ ਅਤੇ ਸ੍ਰੀਮਤੀ ਅਪਰਾਜੀਤਾ ਭੱਟਾਚਾਰਜੀ ਅਤੇ ਖਣਨ ਅਤੇ ਭੂ-ਵਿਗਿਆਨ ਵਿਭਾਗ ਪੰਜਾਬ ਤੋਂ ਮੁੱਖ ਇੰਜੀਨੀਅਰ ਸ. ਹਰਦੀਪ ਸਿੰਘ ਮੈਂਦੀਰੱਤਾ ਅਤੇ ਸਹਾਇਕ ਭੂ-ਵਿਗਿਆਨੀ ਸ੍ਰੀ ਪਾਰਸ ਮਹਾਜਨ ਸ਼ਾਮਲ ਹੋਏ।ਮੀਟਿੰਗ ਵਿੱਚ ਫੀਲਡ ਸੀਜ਼ਨ 2025-26 ਦੌਰਾਨ ਮੁਕੰਮਲ ਹੋਏ ਖੋਜ ਬਲਾਕਾਂ ਦੀ ਸਥਿਤੀ ਅਤੇ ਚਲ ਰਹੀਆਂ ਡ੍ਰਿਲਿੰਗ ਗਤੀਵਿਧੀਆਂ ਦੀ ਸਮੀਖਿਆ ਕਰਨ ਸਣੇ ਫੀਲਡ ਸੀਜ਼ਨ 2026-27 ਲਈ ਪ੍ਰਸਤਾਵਿਤ ਖੋਜ ਅਤੇ ਸ਼ੁਰੂਆਤੀ ਖੋਜ ਪ੍ਰੋਗਰਾਮਾਂ ਦਾ ਖਾਕਾ ਉਲੀਕਿਆ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਪੋਟਾਸ਼ ਦੀ ਵੱਡੀ ਸੰਭਾਵਨਾ ਵਜੋਂ ਪਛਾਣੇ ਗਏ ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿੱਥੇ ਪੋਟਾਸ਼ ਦੀਆਂ ਵੱਡੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ ਗਈ ਹੈ।

ਇਹ ਵੀ ਪੜ੍ਹੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਲ ਵਿਆਹ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ

ਮੰਤਰੀ ਨੂੰ ਜਾਣਕਾਰੀ ਦਿੰਦਿਆਂ ਜੀ.ਐਸ.ਆਈ. ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕਬਰਵਾਲਾ ਬਲਾਕ ਅਤੇ ਸ਼ੇਰਗੜ੍ਹ-ਦਲਮੀਰਖੇੜਾ ਬਲਾਕ ਵਿੱਚ ਜੀ-4 ਪੜਾਅ ਦੀ ਖੋਜ ਪੂਰੀ ਹੋ ਚੁੱਕੀ ਹੈ ਅਤੇ ਇਸ ਸਬੰਧੀ ਭੂ-ਵਿਗਿਆਨਕ ਮੈਮੋਰੰਡਮ ਰਾਜ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੀ ਸਹਿਮਤੀ ਤੋਂ ਬਾਅਦ ਸ਼ੇਰਗੜ੍ਹ-ਸ਼ੇਰਾਵਾਲਾ-ਰਾਮਸਰਾ-ਦਲਮੀਰਖੇੜਾ ਦਾ ਸਾਂਝਾ ਬਲਾਕ ਖਣਨ ਮੰਤਰਾਲੇ ਵੱਲੋਂ ਛੇਵੇਂ ਪੜਾਅ ਵਿੱਚ ਕੰਪੋਜ਼ਿਟ ਲਾਇਸੈਂਸ ਦੀ ਨਿਲਾਮੀ ਲਈ ਰੱਖਿਆ ਗਿਆ ਹੈ ਜਿਸਦੇ ਨਤੀਜਿਆਂ ਦੀ ਹਾਲੇ ਉਡੀਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਪੁਰਾ-ਰਾਜਾਵਾਲੀ ਬਲਾਕ ਅਤੇ ਗਿੱਦੜਾਂਵਾਲੀ-ਅਜ਼ੀਮਗੜ੍ਹ ਬਲਾਕ ਵਿੱਚ ਛੇ ਥਾਵਾਂ ’ਤੇ ਡ੍ਰਿਲਿੰਗ ਚੱਲ ਰਹੀ ਹੈ, ਜਿਨ੍ਹਾਂ ਵਿੱਚੋਂ ਪੰਜ ਥਾਵਾਂ ’ਤੇ ਕੰਮ ਪੂਰਾ ਹੋ ਗਿਆ ਹੈ ਅਤੇ ਰਸਾਇਣਕ ਵਿਸ਼ਲੇਸ਼ਣ ਤੋਂ ਬਾਅਦ ਅੰਤਿਮ ਰਿਪੋਰਟਾਂ ਅਪ੍ਰੈਲ ਤੱਕ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ ਲੁਧਿਆਣਾ, ਜਲੰਧਰ, ਸੰਗਰੂਰ, ਪਟਿਆਲਾ ਅਤੇ ਬਠਿੰਡਾ ਵਿੱਚ ਬੱਸ ਟਰਮੀਨਲਾਂ ਨੂੰ ਢਾਂਚਾਗਤ ਪੀ.ਪੀ.ਪੀ. ਮਾਡਲ ਰਾਹੀਂ ਕੀਤਾ ਜਾਵੇਗਾ ਅਪਗ੍ਰੇਡ: ਲਾਲਜੀਤ ਸਿੰਘ ਭੁੱਲਰ

ਆਗਾਮੀ ਫੀਲਡ ਸੀਜ਼ਨ 2026-27 ਲਈ ਜੀ.ਐਸ.ਆਈ. ਨੇ ਫਾਜ਼ਿਲਕਾ ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪ੍ਰਸਤਾਵਿਤ ਖੋਜ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜਾਂ ਦੀ ਤਜਵੀਜ਼ ਰੱਖੀ ਹੈ, ਜਿਸ ਵਿੱਚ ਪੰਦਰਾਂ ਡ੍ਰਿਲਿੰਗ ਸਾਈਟਾਂ ਸ਼ਾਮਲ ਹਨ।ਪੂਰੇ ਬੇਸਿਨ ਨੂੰ ਕਵਰ ਕਰਨ ਬਾਰੇ ਜੀ.ਐਸ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਪੂਰੇ ਖਣਿਜ ਭੰਡਾਰ ਦਾ ਭੂ-ਭੌਤਿਕ ਤਰੀਕਿਆਂ ਨਾਲ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਵਿਸਤ੍ਰਿਤ ਖੋਜ ਲਈ ਲਗਭਗ ਪੰਜਾਹ ਵਰਗ ਕਿਲੋਮੀਟਰ ਦੇ ਖੇਤਰ ਦੀ ਪਹਿਲਾਂ ਹੀ ਪਛਾਣ ਕੀਤੀ ਗਈ ਹੈ। ਇਸ ਸਬੰਧੀ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ ਮੰਤਰਾਲੇ ਨੂੰ ਪ੍ਰਾਜੈਕਟ ਪੇਸ਼ ਕੀਤਾ ਜਾਵੇਗਾ।ਇਨ੍ਹਾਂ ਨਿਰੰਤਰ ਅਤੇ ਵਿਗਿਆਨਕ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫੀਲਡ ਸੀਜ਼ਨ 2025-26 ਦੌਰਾਨ ਚੱਲ ਰਹੇ ਡ੍ਰਿਲਿੰਗ ਅਤੇ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਲ 2026-27 ਲਈ ਪ੍ਰਸਤਾਵਿਤ ਬਲਾਕਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਇਹ ਵੀ ਪੜ੍ਹੋ Sri Muktsar Sahib Police ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ, ਚੱਲਿਆ ਵੱਡਾ CASO ਓਪਰੇਸ਼ਨ

ਉਨ੍ਹਾਂ ਨੇ ਖਣਨ ਅਤੇ ਭੂ-ਵਿਗਿਆਨ ਵਿਭਾਗ ਪੰਜਾਬ ਅਤੇ ਜੀ.ਐਸ.ਆਈ. ਦਰਮਿਆਨ ਮਹੀਨਾਵਾਰ ਸਮੀਖਿਆ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਖਣਨ ਲਈ ਭਵਿੱਖੀ ਸੰਭਾਵਨਾ ਬਾਰੇ ਅਧਿਐਨਾਂ ਦੀ ਯੋਜਨਾ ਉਲੀਕਣ ਦੇ ਨਾਲ-ਨਾਲ ਹੋਰ ਬਲਾਕਾਂ ਦੀ ਨੇੜਿਓਂ ਨਿਗਰਾਨੀ ਅਤੇ ਇਨ੍ਹਾਂ ਨੂੰ ਸਮੇਂ ਸਿਰ ਸੌਂਪਣਾ ਯਕੀਨੀ ਬਣਾਇਆ ਜਾ ਸਕੇ।ਕੈਬਨਿਟ ਮੰਤਰੀ ਨੇ ਵਡੇਰੇ ਲੋਕ ਹਿੱਤ ਦਾ ਜ਼ਿਕਰ ਕਰਦਿਆਂ ਕਿਹਾ, “ਪੋਟਾਸ਼ ਖੇਤੀਬਾੜੀ ਲਈ ਇੱਕ ਅਹਿਮ ਖਣਿਜ ਹੈ ਅਤੇ ਭਾਰਤ ਆਪਣੀ ਜ਼ਰੂਰਤ ਦਾ ਲਗਭਗ 99 ਫ਼ੀਸਦੀ ਪੋਟਾਸ਼ ਦਰਾਮਦ ਕਰਦਾ ਹੈ। ਪੰਜਾਬ ਵਿੱਚ ਪੋਟਾਸ਼ ਦੀ ਖੋਜ ਅਤੇ ਭਵਿੱਖ ਵਿੱਚ ਉਤਪਾਦਨ ਸਬੰਧੀ ਸਫ਼ਲਤਾ ਦਾ ਸਿੱਧਾ ਲਾਭ ਸਾਡੇ ਕਿਸਾਨਾਂ ਨੂੰ ਹੋਵੇਗਾ, ਰਾਸ਼ਟਰੀ ਖ਼ੁਰਾਕ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ ਅਤੇ ਸੂਬੇ ਤੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।”ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਗਿਆਨਕ ਢੰਗ ਨਾਲ ਕੀਤੇ ਹਰੇਕ ਯਤਨ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਦੇਸ਼ ਨੂੰ ਇਸ ਅਹਿਮ ਖਣਿਜ ਵਿੱਚ ਸਵੈ-ਨਿਰਭਰਤਾ ਵੱਲ ਲਿਜਾਇਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Our Visitor

1899265