SSD Girls College Bathinda ਵਿਖੇ NSS ਯੂਨਿਟਾਂ ਅਤੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਸਦਭਾਵਨਾ ਦਿਵਸ ਮਨਾਇਆ

Date:

spot_img

Bathinda News: SSD Girls College Bathinda ਵਿਖੇ NSS ਯੂਨਿਟਾਂ ਅਤੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਵਿੱਚ ਸਦਭਾਵਨਾ ਦਿਵਸ ਮਨਾਇਆ ਗਿਆ। ਯੂਥ ਰੈੱਡ ਕਰਾਸ ਯੂਨਿਟ ਦੇ ਨੋਡਲ ਅਫਸਰ ਮੈਡਮ ਮੋਨਿਕਾ ਕਪੂਰ ਨੇ ਇਸ ਸਮਾਗਮ ਦਾ ਉਦੇਸ਼ ਦੱਸਦਿਆ ਕਿਹਾ ਕਿ ਸਦਭਾਵਨਾ ਦਿਵਸ ਮਨਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਸਹਿਯੋਗ ਦੀ ਭਾਵਨਾ ਵਿਕਸਿਤ ਕਰਨਾ ਹੈ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ ਸਿਮਰਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਨ ਮੌਕੇ ਤੇ ਬੜੀ ਹੀ ਖੁਸ਼ੀ ਨਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ 👉ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ; ਪੰਜਾਬ ‘ਚ ਬੰਦ ਅਸਰ ਦਿਖਣ ਲੱਗਿਆ!

ਉਹਨਾਂ ਦਾ ਵਿਸ਼ਵਾਸ ਸੀ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਪਿਆਰ, ਸਹਿਯੋਗ ਅਤੇ ਸਦਭਾਵਨਾ ਨਾਲ ਰਹੇਗਾ ਤਾਂ ਦੇਸ਼ ਬੜੀ ਜਲਦੀ ਹੀ ਵਿਕਾਸ ਦੀਆਂ ਉਚਾਈਆਂ ਤੱਕ ਪਹੁੰਚੇਗਾ। ਇਸ ਉਪਰੰਤ NSS ਦੇ ਪ੍ਰੋਗਰਾਮ ਅਫਸਰ ਮੈਡਮ ਗੁਰਮਿੰਦਰ ਜੀਤ ਕੌਰ ਨੇ ਵਿਦਿਆਰਥੀਆਂ ਨੂੰ ਏਕਤਾ ਵਿੱਚ ਰਹਿਣ ਲਈ ਸਹੁੰ ਚੁਕਵਾਈ ਗਈ ਅਤੇ ਦੱਸਿਆ ਕਿ ਸਦਭਾਵਨਾ ਦਾ ਅਰਥ ਹੈ ਭਾਈਚਾਰੇ ਅਤੇ ਏਕਤਾ ਨਾਲ ਰਹਿਣਾ। ਇਹ ਸਾਡੇ ਜੀਵਨ ਦਾ ਆਧਾਰ ਹੈ। ਸਾਨੂੰ ਕਿਸੇ ਵੀ ਆਧਾਰ ਤੇ ਕਿਸੇ ਮਨੁੱਖ ਨਾਲ ਕੋਈ ਭੇਦਭਾਵ ਨਹੀਂ ਕਰਨਾ । ਇਸ ਮੌਕੇ 200 ਵਲੰਟੀਅਰ ਤੇ 100 ਮੈਂਬਰ ਸਟਾਫ ਦੇ ਹਾਜ਼ਰ ਰਹੇ। ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਸ਼੍ਰੀ ਵਿਕਾਸ ਗਰਗ (ਜਨਰਲ ਸਕੱਤਰ) ਅਤੇ ਪ੍ਰਿੰਸੀਪਲ ਡਾ: ਨੀਰੂ ਗਰਗ ਵੱਲੋਂ ਕਿਹਾ ਗਿਆ ਕਿ ਭਾਰਤ ਬਹੁਤੇ ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਅਤੇ ਪਰੰਪਰਾਂਵਾ ਦੀ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Ajnala ‘ਚ ਘਰ ‘ਤੇ ਹਮਲਾ; 3 ਜਣੇ ਜਖ਼ਮੀ, ਗ੍ਰਨੈਡ ਅਟੈਕ ਦਾ ਖ਼ਦਸਾ !

Ajnala News : ਬੀਤੀ ਦੇਰ ਰਾਤ ਅਜਨਾਲਾ ਕਸਬੇ ਦੇ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ; ਪੰਜਾਬ ‘ਚ ਬੰਦ ਅਸਰ ਦਿਖਣ ਲੱਗਿਆ!

Bathinda News: ਦਹਾਕਿਆਂ ਤੋਂ ਦੇਸ ਦੀਆਂ ਵੱਖ ਵੱਖ ਜੇਲ੍ਹਾਂ...