Ajnala News : ਬੀਤੀ ਦੇਰ ਰਾਤ ਅਜਨਾਲਾ ਕਸਬੇ ਦੇ ਇੱਕ ਪਿੰਡ ‘ਚ ਬੰਬਨੁਮਾ ਹਮਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪਿੰਡ ਜੱਟਾ ਦੇ ਵਿਚ ਇੱਕ ਘਰ ‘ਤੇ ਹੋਏ ਇਸ ਹਮਲੇ ‘ਚ ਤਿੰਨ ਜਣਿਆਂ ਦੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਘਟਨਾ ਦਾ ਪਤਾ ਲੱਗਦੇ ਹੀ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੰਤੂ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕੋਈ ਗ੍ਰਨੇਡ ਹਮਲਾ ਸੀ ਜਾਂ ਫ਼ਿਰ ਪੈਟਰੋਲ ਬੰਬ ਸੁਟਿਆ ਗਿਆ।
ਇਹ ਵੀ ਪੜ੍ਹੋ 👉ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ; ਪੰਜਾਬ ‘ਚ ਬੰਦ ਅਸਰ ਦਿਖਣ ਲੱਗਿਆ!
ਸੂਚਨਾ ਮੁਤਾਬਕ ਇਹ ਘਟਨਾ ਬੀਤੀ ਰਾਤ 8 ਵੱਜ ਕੇ 38 ਮਿੰਟ ‘ਤੇ ਵਾਪਰੀ ਹੈ। ਇਸ ਦੌਰਾਨ ਘਰ ਦੇ ਅੱਗਿਓ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨੌਜਵਾਨ ਲੰਘਦੇ ਹਨ ਤੇ ਉਸਤੋਂ ਬਾਅਦ ਘਰ ਵਿਚ ਦੋ ਜਬਰਦਸਤ ਧਮਾਕੇ ਹੁੰਦੇ ਹਨ। ਇੰਨ੍ਹਾਂ ਧਮਾਕਿਆਂ ਦੇ ਨਾਲ ਘਰ ਦੇ ਦਰਵਾਜ਼ਿਆਂ ਅਤੇ ਘਰ ਵਿਚ ਖੜੀਆਂ ਗੱਡੀਆਂ ਦੇ ਸ਼ੀਸੇ ਟੁੱਟ ਗਏ ਅਤੇ ਹੋਰ ਕਾਫ਼ੀ ਸਾਰਾ ਨੁਕਸਾਨ ਹੋਇਆ। ਇਸ ਘਟਨਾ ਦੇ ਜਿਆਦਾ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




