Saturday, May 23, 2026
Home Blog Page 2170

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਵਿਸ਼ਵ ਜੰਗਲਾਤ ਦਿਹਾੜਾ”

0

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ਼ ਐਗਰੀਕਲਚਰ ਵੱਲੋਂ “ਵਿਸ਼ਵ ਜੰਗਲਾਤ ਦਿਹਾੜਾ” ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ, ਪਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ, ਡੀਨ ਡਾ. ਅਜਮੇਰ ਸਿੰਘ ਸਿੱਧੂ, ਡਾ. ਬਾਬੂ ਸਿੰਘ ਬਰਾੜ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸ਼ਹਿਤੂਤ ਦੇ ਬੂਟੇ ਲਗਾਏ ਗਏ ਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਿਆ ਗਿਆ।ਡਾ. ਬਾਵਾ ਨੇ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ, ਮਨੁੱਖ ਵੱਲੋਂ ਦਰਖਤਾਂ ਦੀ ਕੀਤੀ ਜਾ ਰਹੀ ਅੰਨੇਵਾਹ ਕਟਾਈ ਵੀ ਹੈ। ਉਨਾਂ ਹਾਜ਼ਰੀਨ ਨੂੰ ਪ੍ਰਤੀ ਵਿਅਕਤੀ ਪੰਜ-ਪੰਜ ਫਲਦਾਰ ਤੇ ਛਾਂ-ਦਾਰ ਬੂਟੇ ਲਗਾਉਣ ਤੇ ਉਨ੍ਹਾਂ ਦਾ ਪਾਲਣ ਪੌਸ਼ਣ ਕਰਨ ਲਈ ਪ੍ਰੇਰਿਤ ਕੀਤਾ। ਡਾ. ਔਲਖ ਨੇ ਵਿਸ਼ਵ ਜੰਗਲਾਤ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਦੁਨੀਆਂ ਵਿੱਚ ਦਰਖਤਾਂ ਦੀਆਂ 60,000 ਤੋਂ ਜ਼ਿਆਦਾ ਕਿਸਮਾਂ ਹਨ ਪਰ ਮਨੁੱਖੀ ਸਵਾਰਥ ਕਾਰਨ ਇਨ੍ਹਾਂ ਦੀ ਕਟਾਈ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਕਈ ਕਿਸਮਾਂ ਅਲੋਪ ਹੋਣ ਦੇ ਕਿਨਾਰੇ ਹਨ। ਉਨਾਂ ਕਾਲਜ ਆਫ਼ ਐਗਰੀਕਲਚਰ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵੱਧ ਤੋਂ ਵੱਧ ਵਣ ਮਹਾਂਓਤਸਵ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਘੱਟ ਰਿਹਾ ਜੰਗਲਾਤ ਰਕਬਾ ਚਿੰਤਾ ਦਾ ਕਾਰਨ ਹੈ? ਵਰਤਮਾਨ ਸਮੇਂ ਪੰਜਾਬ ਵਿੱਚ ਜੰਗਲਾਂ ਹੇਠ ਰਕਬਾ 4 ਤੋਂ 6 ਪ੍ਰਤੀਸ਼ਤ ਹੈ ਜਦ ਕਿ ਸਾਫ ਸੁਥਰੇ ਵਾਤਾਵਰਣ ਲਈ ਇਸਦਾ 30ਤੋਂ 33 ਪ੍ਰਤੀਸ਼ਤ ਹੋਣਾ ਜ਼ਰੂਰੀ ਹੈ।ਡਾ. ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਕਾਲਜ ਵੱਲੋਂ ਸਾਵਣ ਦੇ ਮਹੀਨੇ ਵਿੱਚ ਵਰਸਿਟੀ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹਰਿਆ ਭਰਿਆ ਤੇ ਸਾਫ ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਹਜ਼ਾਰਾਂ ਬੂਟੇ ਲਗਾਉਣ ਦੀ ਯੋਜਨਾ ਹੈ। ਜਿਸ ਦੇ ਲਈ ਨੇੜਲੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ।

ਬਠਿੰਡਾ ’ਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਨੇ ਕੱਢਿਆ ਰੋਸ਼ ਮਾਰਚ

ਜ਼ਿਲ੍ਹਾ ਪੁਲਿਸ ਵਲੋਂ ਭਾਰੀ ਨਾਕੇਬੰਦੀ ਕਰਕੇ ਡੀਸੀ ਦਫ਼ਤਰ ਵੱਲ ਜਾਣ ਤੋਂ ਰੋਕਿਆ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪਿਛਲੇ ਦਿਨਾਂ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਇਸ ਨਾਲ ਜੁੜੇ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜੀ ’ਤੇ ਰੋਸ਼ ਜਤਾਉਂਦਿਆਂ ਅੱਜ ਬਠਿੰਡਾ ਸ਼ਹਿਰ ਵਿਚ ਪੰਥਕ ਜਥੇਬੰਦੀਆਂ ਵਲੋਂ ਰੋਸ਼ ਮਾਰਚ ਕੱਢਿਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਉਪਰ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਪੰਥਕ ਕਾਰਕੁੰਨਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵਲੋਂ ਡੀਐਸਪੀ ਦਵਿੰਦਰ ਸਿੰਘ ਗਿੱਲ, ਡੀਐਸਪੀ ਗੁਰਪ੍ਰੀਤ ਸਿੰਘ, ਡੀਐਸਪੀ ਵਿਸਵਜੀਤ ਸਿੰਘ ਮਾਨ ਦੀ ਅਗਵਾਈ ਹੇਠ ਕੇਂਦਰੀ ਸੁਰੱਖਿਆ ਬਲਾਂ ਦੀ ਮੱਦਦ ਨਾਲ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਤੈਨਾਤ ਕੀਤੇ ਹੋਏ ਸਨ। ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਵਾਲੀ, ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਖ਼ਾਲਸਾ ਅਤੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਇਸ ਮੌਕੇ ਇਕੱਠ ਨੂੰ ਸੰਬੋਧਨਕਰਦਿਆਂ ਕੇਂਦਰ ਤੇ ਰਾਜ ਸਰਕਾਰ ਉਪਰ ਪੰਜਾਬ ਵਿਚ ਜਾਣਬੁੱਝ ਕੇ ਖੌਫ਼ ਵਾਲਾ ਮਾਹੌਲ ਬਣਾਉਣ ਦਾ ਦੋਸ਼ ਲਗਾਇਆ। ਪੰਥਕ ਆਗੂਆਂ ਨੇ ਸਰਕਾਰ ਨੂੰ ਚੌਕੰਨਾ ਕਰਦਿਆਂ ਕਿਹਾ ਕਿ ਜੇਕਰ ਇਸਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਸੂਬੇ ਦਾ ਮਾਹੌਲ ਮੁੜ ਖਰਾਬ ਹੋ ਸਕਦਾ ਹੈ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਸਰਕਾਰਾਂ ਵਲੋਂ ਇਹ ਖੇਡਾਂ ਚੋਣਾਂ ਜਿੱਤਣ ਲਈ ਖੇਡੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਸਹਿਤ ਗ੍ਰਿਫਤਾਰ ਕੀਤੇ ਸਮੂਹ ਸਿੱਖ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਨੌਜਵਾਨਾਂ ਦੇ ਘਰਾਂ ਵਿਚ ਕੀਤੀ ਜਾ ਰਹੀ ਛਾਪੇਮਾਰੀ ਬੰਦ ਕੀਤੀ ਜਾਵੇ। ਲੱਖਾ ਸਿਧਾਣਾ ਨੇ ਇਸ ਮੌਕੇ ਨੌਜਵਾਨਾਂ ਨੂੰ ਸ਼ਾਂਤਮਈ ਤੇ ਜ਼ਾਬਤੇ ਵਿਚ ਰਹਿ ਕੇ ਮੌਜੂਦਾ ਹਾਲਾਤਾਂ ਵਿਰੁਧ ਅਵਾਜ਼ ਉਠਾਉਣ ਦੀ ਅਪੀਲ ਕੀਤੀ। ਇਸ ਦੌਰਾਨ ਜਦ ਪੰਥਕ ਕਾਰਕੁੰਨ ਗੁਰਦੂਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ ਪੁਲਿਸ ਨੇ ਭਾਰੀ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਪ੍ਰੰਤੂ ਕਾਫ਼ੀ ਬਹਿਸਬਾਜ਼ੀ ਤੋਂ ਬਾਅਦ ਹਾਜੀਰਤਨ ਚੌਕ ਨਜਦੀਕ ਜਾਣ ਦਿੱਤਾ ਗਿਆ, ਜਿੱਥੇ ਮੌਕੇ ’ਤੇ ਪੁੱਜੇ ਡਿਊਟੀ ਮੈਜਿਸਟਰੇਟ ਸੁਖਜੀਤ ਸਿੰਘ ਬਰਾੜ ਨੇ ਮੰਗ ਪੱਤਰ ਹਾਸਲ ਕੀਤਾ।

ਕਿਸਾਨ ਮੇਲੇ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

ਮਾਮਲਾ ਯੂ.ਜੀ.ਸੀ ਸਕੇਲ ਨਾ ਦੇਣ ਦਾ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪਿਛਲੇ ਕਈ ਦਿਨਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਗਿਆਨੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਯੂ.ਜੀ.ਸੀ ਸਕੇਲ ਨਾ ਦੇਣ ਦੇ ਵਿਰੁਧ ਸ਼ੁਰੂ ਕੀਤਾ ਸੰਘਰਸ਼ ਅੱਜ ਕਿਸਾਨ ਮੇਲੇ ’ਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਮੇਲੇ ਵਿਚ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਅਧਿਆਪਕਾਂ ਨੇ ਅਪਣੀਆਂ ਡਿਊਟੀਆਂ ਨਿਭਾਈਆਂ ਪ੍ਰੰਤੂ ਮੇਲਾ ਖ਼ਤਮ ਹੁੰਦੇ ਹੀ ਉਹ ਕੇਂਦਰ ਦੇ ਮੁੱਖ ਦਫ਼ਤਰ ਅੱਗੇ ਦਰੀਆਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਨ੍ਹਾਂ ਅਪਣੇ ਮੋਢਿਆਂ ’ਤੇ ਕਾਲੀਆਂ ਪੱਟੀਆਂ ਵੀ ਬੰਨੀਆਂ ਹੋਈਆਂ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐਚ. ਐਸ. ਕਿੰਗਰਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਪੂਰੀ ਦੁਨੀਆਂ ’ਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਗਿਆਨੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂ.ਜੀ.ਸੀ ਨਿਯਮਾਂ ਤਹਿਤ ਜਨਵਰੀ 2016 ਤੋਂ ਮਿਲਣ ਵਾਲਾ ਸਕੇਲ ਹਾਲੇ ਤੱਕ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਹੀਂ ਦਿੱਤਾ ਗਿਆ ਜਦੋਂਕਿ ਇਹ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵਿਚ ਲਾਗੂ ਹੋ ਚੁੱਕਾ ਹੈ। ਜਿਸਦੇ ਚੱਲਦੇ ਵਿਗਿਆਨੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 6 ਫ਼ਰਵਰੀ ਤੋਂ ਪੜਾਈ, ਖੋਜ ਅਤੇ ਪਸਾਰ ਦੇ ਕੰਮ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸਦੇ ਚੱਲਦੇ ਜਿੱਥੇ ਬੱਚਿਆਂ ਦੀ ਪੜਾਈ ਉਪਰ ਅਸਰ ਪੈ ਰਿਹਾ ਹੈ, ਉਥੇ ਸਿੱਖਿਆ ਅਤੇ ਖੋਜ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਖੋਜ ਕੇਂਦਰ ਦੇ ਮਾਹਰ ਡਾ ਕਰਮਜੀਤ ਸਿੰਘ ਸੇਖੋ ਅਤੇ ਡਾ ਜੀ.ਐਸ.ਰੋਮਾਣਾ ਨੇ ਦਸਿਆ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਤੰਬਰ 2022 ਨੂੰ ’ਰਾਸ਼ਟਰੀ ਅਧਿਆਪਕ ਦਿਵਸ’ ਮੌਕੇ ਯੂਨੀਵਰਸਿਟੀ ਅਧਿਆਪਕਾਂ ਲਈ ਤਨਖਾਹ ਕਮਿਸ਼ਨ ਅਕਤੂਬਰ 2022 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਹਾਲੇ ਤੱਕ ਇਹ ਤਨਖਾਹ ਸਕੇਲ ਲਾਗੂ ਨਹੀ ਹੋਏ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇ।

ਮਾਲਵਾ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਰੋਹ 26 ਮਾਰਚ ਨੂੰ

0

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਸਥਾਨਕ ਮਾਲਵਾ ਕਾਲਜ ਵੱਲੋਂ 26 ਮਾਰਚ ਐਤਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਜਸ਼ਨ 2023 ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਸ਼ੁਰੂਆਤ ਮੌਕੇ ਅੱਜ ਕਾਲਜ ਦੇ ਵਿਹੜੇ ਵਿੱਚ ਇੱਕ ਪੋਸਟਰ ਰਿਲੀਜ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ: ਰਾਜ ਕੁਮਾਰ ਗੋਇਲ ਅਤੇ ਮਾਲਵਾ ਸਰੀਰਕ ਸਿੱਖਿਆ ਦੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਜਸ਼ਨ 2023 ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਉਣਗੇ। ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ’ਚ ਕਾਲਜ ’ਚ ਸਿੱਖਿਆ ਪ੍ਰੀਖਿਆ ’ਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ ਅਤੇ ਉਪਰੰਤ ਗੁਰਨਾਮ. ਭੁੱਲਰ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰਨਗੇ ਇਸ ਮੌਕੇ ਪ੍ਰੋ. ਦਰਸ਼ਨ ਸਿੰਘ ਡਾਇਰੈਕਟਰ ਮਾਲਵਾ ਫਿਜ਼ੀਕਲ ਕਾਲਜ, ਮਾਲਵਾ ਫਿਜ਼ੀਕਲ ਕਾਲਜ ਦੇ ਡੀਨ ਆਰ.ਸੀ. ਸ਼ਰਮਾ, ਐਚ.ਓ.ਡੀ ਕਾਮਰਸ ਇੰਦਰਪ੍ਰੀਤ ਕੌਰ, ਐਚ.ਓ.ਡੀ ਡਾ.ਲਖਵਿੰਦਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਹਾਜ਼ਰ ਸਨ।

ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਰਾਹੁਲ ਨੇ ਤੈਪਈ ਏਸ਼ੀਆ ਕੱਪ ’ਚ ਫੁੰਡੇ ਦੋ ਸੋਨ ਤਗਮੇ

0

ਏਸ਼ੀਆ ਕੱਪ ਤੀਰਅੰਦਾਜ਼ੀ ਵਿੱਚ ਰਚਿਆ ਇਤਿਹਾਸ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਚਾਇਨਾ ਤੈਪਈ ਵਿੱਚ ਸਮਾਪਤ ਹੋਈ ਏਸ਼ੀਆ ਕੱਪ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਨੇ ਦੋ ਸੋਨ ਤਗਮਿਆਂ ਤੇ ਨਿਸ਼ਾਨਾ ਲਾ ਕੇ ਇਤਿਹਾਸ ਰਚਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਦੀ ਇਸ ਵੱਡੀ ਪ੍ਰਾਪਤੀ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਰਾਹੁਲ ਦੇ ਭਾਰਤ ਪਰਤਣ ਤੇ ਉਸਨੂੰ ਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਦੋਹਰਾਇਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਕਿਹਾ ਕਿ ਇਹ ਸਭ ਵਰਸਿਟੀ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਨੇ ਰਿਜ਼ਰਵ ਟੀਮ ਇਵੈਂਟ ਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ ਹਨ। ਟੀਮ ਇਵੈਂਟ ਵਿੱਚ ਉਸਦੇ ਨਾਲ ਪਾਰਥ ਤੇ ਰਾਜਪਾਲ ਸਨ। ਰਾਹੁਲ ਨੇ ਚੈਂਪੀਅਨਸ਼ਿਪ ਵਿੱਚ ਸਾਉਦੀ ਅਰਬ, ਬਾਂਗਲਾਦੇਸ਼, ਕਜਾਕਿਸਤਾਨ ਤੇ ਆਸਟ੍ਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਦੇ ਖਿਡਾਰੀਆਂ ਨੂੰ ਸ਼ਿਕਸਤ ਦੇ ਕੇ ਇਹ ਪ੍ਰਾਪਤੀ ਕੀਤੀ ਹੈ। ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਦੁਨੀਆਂ ਦੇ 15 ਦੇਸ਼ਾਂ ਦੇ 150 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਦੇ ਫਾਇਨਲ ਮੁਕਾਬਲੇ ਵਿੱਚ ਰਾਹੁਲ ਨੇ ਵਿਅਕਤੀਗਤ ਮੁਕਾਬਲੇ ਵਿੱਚ ਸਾਉਦੀ ਅਰਬ ਦੇ ਖਿਡਾਰੀ ਨੂੰ 6-2 ਦੇ ਫਰਕ ਨਾਲ ਅਤੇ ਟੀਮ ਈਵੈਂਟ ਵਿੱਚ ਸਉਦੀ ਅਰਬ ਦੀ ਟੀਮ ਨੂੰ 5-3 ਦੇ ਫਰਕ ਨਾਲ ਹਰਾਇਆ।

ਕਿਸਾਨ ਖ਼ੁਦਕਸ਼ੀ: ਕਿਸਾਨ ਜਥੇਬੰਦੀ ਨੇ ਲਾਸ਼ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਰੱਖੀ

ਕੰਪਨੀ ਦੇ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਜਿਲ੍ਹੇ ਦੇ ਪਿੰਡ ਦੁੱਨੇਵਾਲਾ ਦੇ ਕਿਸਾਨ ਗੁਰਿੰਦਰ ਸਿੰਘ ਵਲੋਂ ਇੱਕ ਨੱਜੀ ਫਾਇਨਾਂਸ ਕੰਪਨੀ ਤੋਂ ਦੁਖੀ ਆ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਵੱਲੋਂ ਚੁੱਕੇ ਇਸ ਕਦਮ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ-ਗੋਨਿਆਣਾ ਰੋਡ ’ਤੇ ਸਥਿਤ ਉਕਤ ਫ਼ਾਈਨਾਂਸ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਮ੍ਰਿ੍ਰਤਕ ਕਿਸਾਨ ਦੀ ਲਾਸ਼ ਨੂੰ ਕੰਪਨੀ ਦੇ ਦਫ਼ਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਿੰਦਰ ਸਿੰਘ ਨੇ ਉਕਤ ਨਿੱਜੀ ਫਾਇਨਾਂਸ ਕੰਪਨੀ ਤੋਂ ਟਰੈਕਟਰ ਲੈਣ ਲਈ ਕਰਜ਼ਾ ਚੁੱਕਿਆ ਸੀ। ਜਿਸਤੋਂ ਬਾਅਦ ਉਸਨੇ ਉਕਤ ਟਰੈਕਟਰ ਨਾਲ ਆਟਾ ਚੱਕੀ ਲੈ ਲਈ ਤੇ ਅਪਣੇ ਪ੍ਰਵਾਰ ਦਾ ਪੇਟ ਪਾਲਣ ਲਈ ਪਿੰਡ-ਪਿੰਡ ਜਾ ਕੇ ਆਟਾ ਪੀਂਹਣ ਦਾ ਕੰਮ ਸ਼ੁਰੂ ਕਰ ਦਿੱਤਾ। ਪ੍ਰੰਤੁੂ ਸਰਕਾਰ ਦੀਆਂ ਹਿਦਾਇਤਾਂ ’ਤੇ ਇਹ ਆਟਾ ਚੱਕੀਆਂ ਬੰਦ ਹੋ ਗਈਆਂ, ਜਿਸ ਕਾਰਨ ਉਸਦੀ ਕਿਸ਼ਤਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਜਿਸਤੋਂ ਬਾਅਦ ਕੰਪਨੀ ਦੇ ਮੁਲਾਜਮ ਕਿਸਾਨ ਗੁਰਿੰਦਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਟਰੈਕਟਰ ਖੋਹ ਕੇ ਲੈ ਗਏ। ਇਸਤੋਂ ਇਲਾਵਾ ਹੁਣ ਬਕਾਇਆ ਕਿਸਤਾਂ ਵਜੋਂ ਪੰਜ ਲੱਖ ਰੁਪਏ ਮੰਗੇ ਜਾ ਰਹੇ ਸਨ ਤੇ ਉਸਨੂੰ ਕਾਨੂੰਨੀ ਨੋਟਿਸ ਭਿਜਵਾਏ ਜਾ ਰਹੇ ਸਨ। ਜਿਸ ਤੋਂ ਪੇ੍ਰਸ਼ਾਨ ਹੋ ਕੇ ਗੁਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲਈ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਨ੍ਹਾਂ ਦੀ ਆਮਦਨੀ ਦਾ ਵੀ ਕੋਈ ਸਾਧਨ ਨਹੀਂ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਵੱਲੋਂ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਖਬਰ ਲਿਖੇ ਜਾਣ ਤੱਕ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਪ੍ਰੰਤੂ ਕਿਸਾਨਾਂ ਵਲੋਂ ਇਹ ਧਰਨਾ ਜਾਰੀ ਸੀ।

ਡਾਕਟਰ ਗੁਰਮੇਲ ਸਿੰਘ ਨੇ ਨਥਾਣਾ ਦੇ ਐਸ.ਐਮ.ਓ ਵਜੋਂ ਵੀ ਸੰਭਾਲਿਆ ਅਹੁਦਾ

0

ਬਾਲਿਆਂਵਾਲੀ ਦੇ ਨਾਲ ਨਾਲ ਦੇਖਣਗੇ ਨਥਾਣਾ ਦਾ ਕੰਮਕਾਜ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਲੰਬੇ ਸਮੇਂ ਤੋਂ ਬਠਿੰਡਾ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਤੈਨਾਤ ਰਹੇ ਡਾਕਟਰ ਗੁਰਮੇਲ ਸਿੰਘ ਨੇ ਅੱਜ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦਾ ਚਾਰਜ ਸੰਭਾਲਿਆ ਹੈ। ਉਨ੍ਹਾਂ ਨੂੰ ਨਥਾਣਾ ਹਸਪਤਾਲ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ ਹੈ,ਜਦੋਂਕਿ ਮੌਜੂਦਾ ਸਮੇਂ ਡਾਕਟਰ ਗੁਰਮੇਲ ਸਿੰਘ ਕਮਿਊਨਿਟੀ ਹੈਲਥ ਸੈਂਟਰ ਬਾਲਿਆਂਵਾਲੀ ਵਿਖੇ ਸੇਵਾਵਾਂ ਨਿਭਾ ਰਹੇ ਹਨ। ਅੱਜ ਨਥਾਣਾ ਵਿਖੇ ਚਾਰਜ ਸੰਭਾਲਣ ਸਮੇਂ ਸਮੂਹ ਸਟਾਫ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਡਾਕਟਰ ਸਤਵਿੰਦਰ ਸਿੰਘ, ਡਾਕਟਰ ਨਵਪ੍ਰੀਤ ਕੌਰ, ਡਾਕਟਰ ਮਨਜੋਤ ਕੌਰ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਯੋਗੇਸ਼ ਜੋਸ਼ੀ, ਡਾਕਟਰ ਪੂਜਾ, ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ, ਨਰਸਿੰਗ ਸਿਸਟਰ ਪਰਮਜੀਤ ਕੌਰ, ਸਟਾਫ਼ ਨਰਸ ਰਾਜਿੰਦਰ ਕੌਰ, ਸੀਨੀਅਰ ਫਾਰਮਾਸਿਸਟ ਅਵਤਾਰ ਸਿੰਘ, ਰਮਨਦੀਪ ਸਿੰਘ, ਰਾਜਿੰਦਰ ਸਿੰਘ, ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਰਹੇ। ਡਾਕਟਰ ਗੁਰਮੇਲ ਸਿੰਘ ਨੇ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਨਥਾਣਾ ਹਸਪਤਾਲ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਪਬਲਿਕ ਡੀਲਿੰਗ ਵਾਲੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਉਨ੍ਹਾਂ ਸਟਾਫ ਨੂੰ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਪੰਜਾਬ ’ਚ ਬਣੇ ਮਾਹੌਲ ਦਾ ‘ਪ੍ਰਛਾਵਾ’ ਬਠਿੰਡਾ ’ਚ ਲੱਗੇ ਕਿਸਾਨ ਮੇਲੇ ’ਤੇ ਵੀ ਦਿਸਿਆ

ਇੰਟਰਨੈਟ ਬੰਦ ਹੋਣ ਕਾਰਨ ਕਿਸਾਨ ਮੇਲੇ ਬਾਰੇ ਦੁੱਚਿਤੀ ’ਚ ਫ਼ਸੇ ਰਹੇ
ਮੇਲੇ ’ਚ ਕਿਸਾਨਾਂ ਨੇ ਪੀਆਰ 126 ਕਿਸਮ ਨੂੰ ਹੱਥੋਂ ਹੱਥੀ ਖ਼ਰੀਦਿਆਂ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪੰਜਾਬ ’ਚ ਬਣੇ ਮਾਹੌਲ ਦਾ ਪ੍ਰਛਾਵਾਂ ਅੱਜ ਪੰਜਾਬ ਐਗਰੀਕਚਰਲ ਯੂਨੀਵਰਸਿਟੀ ਵਲੋ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਲਗਾਏ ਕਿਸਾਨ ਮੇਲੇ ’ਚ ਵੀ ਦੇਖਣ ਨੂੰ ਮਿਲਿਆ। ਇੰਟਰਨੈਟ ਬੰਦ ਹੋਣ ਦੇ ਚੱਲਦੇ ਕਾਫ਼ੀ ਕਿਸਾਨ ਦੁਚਿੱਤੀ ’ਚ ਹੀ ਫ਼ਸੇ ਰਹੇ ਤੇ ਦੁਪਿਹਰ ਸਮੇਂ ਮੇਲੇ ’ਚ ਕਿਸਾਨ ਦਾ ਇਕੱਠ ਦੇਖਣ ਨੂੰ ਮਿਲਿਆ ਜਦੋਂਕਿ ਪਹਿਲੇ ਮੇਲਿਆਂ ’ਚ ਕਿਸਾਨ ਸਾਉਣੀ ਦੇ ਮੇਲੇ ’ਚ 10 ਵਜੇਂ ਹੀ ਪੁੱਜਣੇ ਸ਼ੁਰੂ ਹੋ ਜਾਂਦੇ ਸਨ। ਖੇਤੀਬਾੜੀ ਮਾਹਰਾਂ ਤੇ ਖੋਜ ਕੇਂਦਰ ਦੇ ਅਧਿਆਪਕਾਂ ਨੂੰ ਵੀ ਮੇਲੇ ਦੇ ਲੱਗਣ ਬਾਰੇ ਕਿਸਾਨ ਫ਼ੋਨ ਖੜਕਾਉਂਦੇ ਰਹੇ। ਇਸਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਹਰਿਆਣਾ ਖੇਤਰ ਤੋਂ ਵੀ ਪਹਿਲਾਂ ਦੀ ਤਾਦਾਦ ਵਿਚ ਕਿਸਾਨ ਨਹੀਂ ਪੁੱਜੇ ਹੋਏ ਸਨ। ਉਂਜ ਇਸ ਕਿਸਾਨ ਮੇਲੇ ’ਚ ਪਿਛਲੇ ਸਾਲ ਚੰਗੇ ਨਤੀਜ਼ੇ ਦੇਣ ਵਾਲੀ ਅਤੇ ਘੱਟ ਸਮੇਂ ’ਚ ਪੱਕਣ ਵਾਲੀ ਝੋਨੇ ਦੀ ਕਿਸਮ ਪੀਆਰ 126 ਹੱਥੋ ਹੱਥੀ ਖ਼ਰੀਦ ਲਿਆ। ਜਦੋਂਕਿ ਪਹਿਲੀ ਵਾਰ ਮੇਲੇ ’ਚ ਨਰਮੇ ਦਾ ਬੀਜ ਦੇਖਣ ਨੂੰ ਨਹੀਂ ਮਿਲਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਜਰਮੀਨੇਸ਼ਨ ਦੀ ਸਮੱਸਿਆ ਕਾਰਨ ਨਰਮੇ ਦਾ ਬੀਜ਼ ਮੇਲੇ ’ਚ ਨਹੀਂ ਰੱਖਿਆ ਗਿਆ। ਇਸਤੋਂ ਇਲਾਵਾ ਪਿਛਲੇ ਸਾਲ ਬਜ਼ਾਰ ’ਚ ਆਈ ਪੀਆਰ 131 ਕਿਸਮ ਕਿਸਾਨਾਂ ਦੀ ਦੂਜੀ ਪਸੰਦ ਰਹੀ। ਮੇਲੇ ਵਿਚ ਕੁੱਲ 18 ਲੱਖ ਦਾ ਬੀਜ਼ ਵਿਕਿਆ। ਮੇਲੇ ’ਚ ਮੁੱਖ ਮਹਿਮਾਨ ਵਜੋਂ ਪੀਏਯੂ ਬੋਰਡ ਦੀ ਮੈਂਬਰ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਪੁੱਜੇ ਹੋਏ ਸਨ। ਕਿਸਾਨ ਮੇਲੇ ਦਾ ਮੁੱਖ ਥੀਮ ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਰੱਖਿਆ ਹੋਇਆ ਸੀ। ਕਿਸਾਨ ਮੇਲੇ ਦੌਰਾਨ ਜਿਆਦਾਤਰ ਕਿਸਾਨਾਂ ਵਲੋਂ ਖੇਤੀ ਮਾਹਰਾਂ ਕੋਲੋ ਨਰਮੇ ’ਤੇ ਚਿੱਟੀ ਮੱਖੀ ਅਤੇ ਪੈਰਾਬਿਲਟੀ ਬੀਮਾਰੀ ਸਬੰਧੀ ਜਾਣਕਾਰੀ ਮੰਗੀ ਗਈ। ਇਸਤੋਂ ਇਲਾਵਾ ਕਿਸਾਨਾਂ ਨੇ ਖੇਤੀ ਭਵਿੰਨਤਾ ਸਬੰਧੀ ਵੀ ਸਵਾਲ ਜਵਾਬ ਕੀਤੇ ਗਏ। ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਮੇਲੇ ’ਚ ਪੁੱਜੇ ਨੌਜਵਾਨਾਂ ਕਿਸਾਨਾਂ ਦੀ ਨਵੀਆਂ ਤਕਨੀਕਾਂ, ਖੇਤੀ ਭਵਿੰਨਤਾ ਆਦਿ ਉਪਰ ਜਗਿਆਸਾ ਦੇਖਣ ਨੂੰ ਮਿਲੀ। ਜਦੋਂਕਿ ਖੇਤੀਬਾੜੀ ਮਾਹਰਾਂ ਨੇ ਵੀ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਅਤੇ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ ਦੀ ਲੋੜ ’ਤੇ ਜੋਰਦਿੱਤੀ। ਮੇਲੇ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪੀ.ਏ.ਯੂ. ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਨਰਮਾ ਉਤਪਾਦਨ ਵਿੱਚ ਪੰਜਾਬ ਨੇ ਪਿਛਲੇ ਲਗਾਤਾਰ ਤਿੰਨ ਸਾਲਾਂ ਦੌਰਾਨ ਬਾਕਮਾਲ ਉਤਪਾਦਨ (ਸਾਲ 2019-20 ਵਿੱਚ 651 ਕਿੱਲੋ/ਹੈਕਟੇਅਰ, ਸਾਲ 2020-21 ਵਿੱਚ 690 ਕਿੱਲੋ/ਹੈਕਟੇਅਰ ਅਤੇ ਸਾਲ 2021-22 ਵਿੱਚ 652 ਕਿੱਲੋ/ਹੈਕਟੇਅਰ) ਹਾਸਲ ਕੀਤਾ, ਜਿਸਦਾ ਸਮੁੱਚਾ ਸਿਹਰਾ ਸਾਡੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਹੋ ਰਹੀ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਖੇਤੀ ਵਿਭਿੰਨਤਾ ਨੂੰ ਅਪਨਾਉਣ, ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨ, ਝੋਨੇ ਦੀ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਸਮੇਂ ਵਿੱਚ ਪੱਕਣ ਵਾਲੀ ਪੀ ਆਰ 126 ਕਿਸਮ ਦੀ ਕਾਸ਼ਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਨਿਰਦੇਸ਼ਕ ਖੋਜ ਪੀ.ਏ.ਯੂ. ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਤੇ ਚਾਨਣਾ ਪਾਇਆ। ਮੰਚ ਦਾ ਸੰਚਾਲਨ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕੀਤਾ। ਇਸ ਮੌਕੇ ਖੇਤੀ ਕਾਰਜਾਂ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸ੍ਰੀ ਰਮਨ ਸਲਾਰੀਆ ਪਿੰਡ ਜੁੰਗਲ ਜ਼ਿਲ੍ਹਾ ਪਠਾਨਕੋਟ ਅਤੇ ਸ. ਜਰਮਨਜੀਤ ਸਿੰਘ ਪਿੰਡ ਨੂਰਪੁਰ ਜ਼ਿਲ੍ਹਾ ਤਰਨਤਾਰਨ ਨੂੰ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ‘ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਇਸ ਮੌਕੇ ਬੀਜਾਂ, ਪੌਦਿਆਂ, ਖੇਤੀ ਸਾਹਿਤ ਅਤੇ ਸੈੱਲਫ ਹੈਲਪ ਗਰੁੱਪਾਂ ਦੇ ਸਟਾਲਾਂ, ਖੇਤ ਮਸ਼ੀਨਰੀ ਦੀਆਂ ਨੁਮਾਇਸ਼ਾਂ ਅਤੇ ਖੇਤ ਪ੍ਰਦਰਸ਼ਨੀਆਂ ਤੇ ਵੱਡੀ ਗਿਣਤੀ ਕਿਸਾਨਾਂ ਦਾ ਇਕੱਠ ਵੇਖਣ ਨੂੰ ਮਿਲਿਆ। ਮੇਲੇ ਵਿਚ ਪੀਏਯੂ ਦੇ ਨਿਰਦੇਸਕ ਡਾ ਗੁਰਮੀਤ ਸਿੰਘ, ਬਠਿੰਡਾ ਕੇਂਦਰ ਦੇ ਡਾਇਰੈਕਟਰ ਡਾ ਜਗਦੀਸ ਗਰੋਵਰ, ਡਾਕਟਰ ਪਰਮਜੀਤ ਸਿੰਘ ਤੋਂ ਇਲਾਵਾ ਬਾਗਵਾਨੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਰਹੇ।

ਦਲਿਤ ਭੈਣ-ਭਰਾ ਦੀ ਬਲੀ ਦੇਣ ਵਾਲੇ ਅਦਾਲਤ ਵਲੋਂ ਦੋਸ਼ੀ ਕਰਾਰ, 23 ਨੂੰ ਸੁਣਾਈ ਜਾਵੇਗੀ ਸਜ਼ਾ

0

ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਕਰੀਬ 6 ਸਾਲ ਪਹਿਲਾਂ 8 ਮਾਰਚ 2017 ਦੀ ਰਾਤ ਨੂੰ ਜ਼ਿਲ੍ਹੇ ਦੇ ਪਿੰਡ ਕੋਟਫੱਤਾ ’ਚ ਮਾਸੂਮ ਦਲਿਤ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜਦ ਕੀਤੇ ਗਏ ਸੱਤ ਮੁਲਜ਼ਮਾਂ ਨੂੰ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਹੁਣ ਇੰਨ੍ਹਾਂ ਦੋਸ਼ੀਆਂ ਨੂੰ 23 ਮਾਰਚ ਵਾਲੇ ਦਿਨ ਅਦਾਲਤ ਵਲੋਂ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿਚ ਬੱਚਿਆਂ ਦੇ ਕੇਸ ਦੀ ਪੈਰਵੀ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਵਲੋਂ ਕੀਤੀ ਜਾ ਰਹੀ ਹੈ, ਜਿੰਨ੍ਹਾਂ ਕਿਹਾ ਹੈ ਕਿ ਉਹ ਅਦਾਲਤ ਕੋਲੋ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕਰਨਗੇ। ਦੋਸ਼ੀਆਂ ’ਚ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ, ਦਾਦੀ, ਚਾਚਾ ਅਤੇ ਦੋ ਭੂਆ ਤੋਂ ਇਲਾਵਾ ਤਾਂਤਰਿਕ ਸ਼ਾਮਲ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਪੁਲਿਸ ਨੇ ਤੁਰੰਤ ਤਾਂਤਰਿਕ ਲਖਵਿੰਦਰ ਉਰਫ ਲੱਖੀ, ਬੱਚਿਆਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲੈ ਲਿਆ।

ਭਾਰਤੀ ਹਵਾਈ ਸੈਨਾ ਚ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

0

ਚਾਹਵਾਨ ਨੌਜਵਾਨ ਲੜਕੇ-ਲੜਕੀਆਂ 31 ਮਾਰਚ ਸ਼ਾਮ 5 ਵਜੇ ਤੱਕ ਕਰਵਾ ਸਕਦੇ ਹਨ ਰਜਿਸਟਰੇਸ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਮਾਰਚ : ਭਾਰਤੀ ਹਵਾਈ ਸੈਨਾ ਨੇ ਅਗਨੀਪਤ ਸਕੀਮ ਅਧੀਨ ਭਾਰਤੀ ਹਵਾਈ ਸੈਨਾ ਚ ਭਰਤੀ ਲਈ ਅਣ-ਵਿਆਹੇ ਭਾਰਤੀ ਪੁਰਸ਼ਾਂ ਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਵੈੱਬਸਾਈਟ https://agnipathvayu.cdac.in ਤੇ 31 ਮਾਰਚ 2023 ਨੂੰ ਸ਼ਾਮ 5 ਵਜੇ ਤੱਕ ਰਜਿਸਟ?ਰੇਸ਼ਨ ਕਰਵਾ ਸਕਦੇ ਹਨ। ਆਨ-ਲਾਈਨ ਪ੍ਰੀਖਿਆ 20 ਮਈ 2023 ਨੂੰ ਹੋਵੇਗੀ। ਅਪਲਾਈ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਜਨਮ ਮਿਤੀ 26 ਦਸੰਬਰ 2002 ਤੇ 26 ਜੂਨ 2006 ਦੇ ਵਿਚਕਾਰ (ਦੋਵੇਂ ਮਿਤੀਆਂ ਸਮੇਤ) ਹੋਵੇ। ਭਾਰਤੀ ਹਵਾਈ ਸੈਨਾ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੀ ਵਿੱਦਿਅਕ ਯੋਗਤਾ ਵਿਗਿਆਨ ਦੇ ਵਿਸ਼ੇ ਸੀਓਬੀਐਸਈ ਮੈਂਬਰ ਵਜੋਂ ਸੂਚੀਬੱਧ ਸਿੱਖਿਆ ਬੋਰਡ ਤੋਂ ਗਣਿਤ, ਭੌਤਿਕ ਵਿਗਿਆਨ ਤੇ ਅੰਗਰੇਜ਼ੀ ਦੇ ਨਾਲ ਇੰਟਰਮੀਡੀਏਟ 10+2 ਬਰਾਬਰ ਦੀ ਪ੍ਰੀਖਿਆ ਕੁੱਲ ਮਿਲਾ ਕੇ ਘੱਟੋ-ਘੱਟ 50 ਫ਼ੀਸਦੀ ਅੰਕ ਤੇ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਲਾਜ਼ਮੀ ਹੋਵੇ ਜਾਂ ਸਰਕਾਰੀ ਮਾਨਤਾ ਪ੍ਰਾਪਤ ਪੌਲੀਟੈਕਨਿਕ ਇੰਸਟੀਚਿਊਟ ਤੋਂ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ?ਰੀਕਲ, ਇਲੈਕਟਰੋਨਿਕਸ, ਆਟੋਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨਾਲੋਜੀ, ਇਨਫਰਮੇਸ਼ਨ ਟੈਕਨਾਲੋਜੀ) ਚ ਤਿੰਨ ਸਾਲਾਂ ਦਾ ਡਿਪਲੋਮਾ ਕੋਰਸ ਕੁੱਲ 50 ਫ਼ੀਸਦੀ ਅੰਕਾਂ ਨਾਲ ਤੇ ਡਿਪਲੋਮਾ ਕੋਰਸ (ਜਾਂ ਇੰਟਰਮੀਡੀਏਟ ਵਿੱਚ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕਾਂ ਨਾਲ) ਪਾਸ ਕੀਤਾ ਲਾਜ਼ਮੀ ਹੋਵੇ। ਮੈਟ੍ਰਿਕ, ਜੇਕਰ ਅੰਗਰੇਜ਼ੀ ਡਿਪਲੋਮਾ ਕੋਰਸ ਵਿੱਚ ਵਿਸ਼ਾ ਨਹੀਂ ਹੈ) ਜਾਂ ਗੈਰ-ਵੋਕੇਸ਼ਨਲ ਵਿਸ਼ੇ ਜਿਵੇਂ ਕਿ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ। ਭੌਤਿਕ ਵਿਗਿਆਨ ਤੇ ਗਣਿਤ, ਰਾਜ ਸਿੱਖਿਆ ਬੋਰਡ, ਕੌਂਸਲਾਂ ਜੋ ਸੀਓਬੀਐਸਈ ਵਿੱਚ ਕੁੱਲ 50 ਫ਼ੀਸਦੀ ਅੰਕਾਂ ਨਾਲ ਸੂਚੀਬੱਧ ਹਨ ਅਤੇ ਵੋਕੇਸ਼ਨਲ ਕੋਰਸ ਚ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕ (ਜਾਂ ਇੰਟਰਮੀਡੀਏਟ/ਮੈਟ੍ਰਿਕ ਵਿੱਚ, ਜੇਕਰ ਅੰਗਰੇਜ਼ੀ ਵਿਸ਼ਾ ਨਹੀਂ ਹੈ ਵੋਕੇਸ਼ਨਲ ਕੋਰਸ ਵਿੱਚ। ਵਿਗਿਆਨ ਦੇ ਵਿਸ਼ਿਆਂ ਤੋਂ ਇਲਾਵਾ ਇੰਟਰਮੀਡੀਏਟ 10+2 ਕੇਂਦਰੀ ਰਾਜ ਸਿੱਖਿਆ ਬੋਰਡਾਂ ਦੁਆਰਾ ਮਨਜ਼ੂਰਸ਼ੁਦਾ ਕਿਸੇ ਵੀ ਸਟਰੀਮ ਵਿਸ਼ਿਆਂ ਵਿੱਚ 3O2S5 ਮੈਂਬਰ ਵਜੋਂ ਕੁੱਲ ਮਿਲਾ ਕੇ ਘੱਟੋ-ਘੱਟ 50 ਫ਼ੀਸਦੀ ਅੰਕ ਅਤੇ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕਾਂ ਨਾਲ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਜਾਂ ਵੋਕੇਸ਼ਨਲ ਕੋਰਸ ਵਿੱਚ (ਜਾਂ ਇੰਟਰਮੀਡੀਏਟ/ਮੈਟ੍ਰਿਕ ਚ ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਵਿਸ਼ਾ ਨਹੀਂ ਹੈ) ਵਿੱਚ ਕੁੱਲ ਮਿਲਾ ਕੇ ਘੱਟੋ-ਘੱਟ 50 ਫ਼ੀਸਦੀ ਅੰਕ ਤੇ ਅੰਗਰੇਜ਼ੀ ਚ 50 ਫ਼ੀਸਦੀ ਅੰਕਾਂ ਨਾਲ 3O2S5 ਮੈਂਬਰ ਵਜੋਂ ਸੂਚੀਬੱਧ ਸਿੱਖਿਆ ਬੋਰਡਾਂ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।ਅਪਲਾਈ ਕਰਨ ਲਈ ਰਜਿਸਟ?ਰੇਸ਼ਨ ਤੇ ਪ੍ਰੀਖਿਆ ਫੀਸ 250 ਰੁਪਏ ਹੋਵੇਗੀ। ਮੈਡੀਕਲ ਸਟੈਂਡਰਡ, ਨਿਯਮ ਤੇ ਸ਼ਰਤਾਂ, ਆਨਲਾਈਨ ਅਰਜ਼ੀਆਂ ਭਰਨ ਲਈ ਹਦਾਇਤਾਂ ਤੇ ਅਗਨੀਵੀਰਵਾਯੂ ਦਾਖਲੇ ਲਈ ਰਜਿਸਟਰੇਸ਼ਨ https://agnipathvayu.cdac.in ’ਤੇ ਸਰਚ ਕਰ ਸਕਦੇ ਹਨ।

Our Visitor

1911301