Saturday, May 23, 2026
Home Blog Page 2171

ਸੁਖਬੀਰ ਸਿੰਘ ਬਾਦਲ ਬਾਦਲ ਨੇ ਦਮਨਕਾਰੀ ਨੀਤੀ ਦੀ ਕੀਤੀ ਨਿਖੇਧੀ, ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਕੀਤੀ ਮੰਗ

0

ਸਿੱਖਾਂ ਨੂੰ ਕਿਸੇ ਤੋਂ ਦੇਸ਼ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ, ਸਰਕਾਰ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਨਿਸ਼ਾਨਾ ਬਣਾ ਰਹੀ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਆਪ ਸਰਕਾਰ ਵੱਲੋਂ ਅਣਐਲਾਨੀ ਐਮਰਜੰਸੀ ਲਾਉਣ ਤੇ ਦਮਨਕਾਰੀ ਨੀਤੀਆਂ ਵਾਲੇ ਕਦਮ ਚੁੱਕ ਕੇ ਦਹਿਸ਼ਤ ਫੈਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।ਅਕਾਲੀ ਦਲ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਸਿਰਫ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਤੇ ਚੋਣ ਲਾਹੇ ਵਾਸਤੇ ਸਭ ਤੋਂ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਖਤਰਨਾਕ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਇਹੀ ਸਾਜ਼ਿਸ਼ਾਂ ਕਾਂਗਰਸ ਰਚਦੀ ਤੇ ਲਾਗੂ ਕਰਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਉਸਦੇ ਨਕਸ਼ੇ ਕਦਮ ’ਤੇ ਤੁਰਦਿਆਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕ ਰਹੀ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਦਮਨਕਾਰੀ ਨੀਤੀਆਂ ਤੇ ਦਹਿਸ਼ਤ ਦੇ ਮਾਹੌਲ ਵਿਚੋਂ ਕੱਢ ਕੇ ਸ਼ਾਂਤੀ ਤੇ ਤਰੱਕੀ ਦੇ ਯੁੱਗ ਵਿਚ ਲਿਆਂਦਾ ਸੀ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸੂਬੇ ਨੂੰ ਮੁੜ ਤੋਂ 1980ਵਿਆਂ ਦੇਦੌਰ ਦੀ ਅਸੁਰੱਖਿਆ, ਦਮਨਕਾਰੀ ਨੀਤੀਆਂ ਤੇ ਤ੍ਰਾਸਦੀ ਦੇ ਦੌਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਵੱਧ ਦੇਸ਼ਭਗਤ ਕੌਮ ਹੈ ਜਿਸਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਤੇ ਜੇਕਰ ਦੇਸ਼ ਨੂੰ ਲੋੜ ਪਈ ਤਾਂ ਫਿਰ ਵੀ ਯੋਗਦਾਨ ਪਾਉਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਇਹ ਸਾਡਾ ਮੁਲਕ ਹੈ ਤੇ ਸਿੱਖਾਂ ਨੂੰ ਦੇਸ਼ਭਗਤੀ ਦੇ ਮਾਮਲੇ ਵਿਚ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ।ਪਾਰਟੀ ਦੇ ਸੀਨੀਅਰ ਆਗੂਆਂ ਦੀ ਐਮਰਜੰਸੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਨੇ ਇਹ ਬਿਆਨ ਜਾਰੀ ਕੀਤਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਦੀ ਅਕਾਲੀ ਦਲ ਉਹਨਾਂ ਸਾਰੀਆਂ ਤਾਕਤਾਂ ਨਾਲ ਲੜੇਗਾ ਜੋ ਇਥੇ ਸ਼ਾਂਤੀ ਤੇ ਸਦਭਾਵਨਾ ਭੰਗ ਕਰਨਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਸਰਬੱਤ ਦੇ ਭਲੇ ਦੇ ਹੱਕਾਂ ਦਾ ਮੁਦੱਈ ਤੇ ਗਰੰਟਰ ਰਿਹਾ ਹੈ।ਆਪ ਸਰਕਾਰ ’ਤੇ ਵਰ੍ਹਦਿਆਂ ਸ: ਬਾਦਲ ਨੇ ਬੇਕਸੂਰ ਸਿੱਖ ਨੌਜਵਾਨਾਂ ਖਾਸ ਤੌਰ ’ਤੇ ਅੰਮ੍ਰਿਤਧਾਰੀ ਨੋਜਵਾਨਾਂ ਖਿਲਾਫ ਸਿਰਫ ਸ਼ੱਕ ਦੇ ਆਧਾਰ ’ਤੇ ਗੈਰ ਸੰਵਿਧਾਨਕ ਤਰੀਕੇ ਵਰਤਣ ਤੇ ਉਹਨਾਂ ਦੀ ਅੰਨ੍ਹੇਵਾਹ ਗ੍ਰਿਫਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਚਲ ਰਹੇ ਦੌਰ ਵਿਚ ਗ੍ਰਿਫਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨ ਤੁਰੰਤ ਰਿਹਾਅ ਕੀਤੇ ਜਾਣ।ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦੇ ਦਾਇਰੇ ਵਿਚ ਰਹਿ ਕੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਹੱਕਾਂ ਵਾਸਤੇ ਡਟਦਾ ਰਿਹਾ ਹੈ ਤੇ ਅੱਗੇ ਵੀ ਡੱਟਦਾ ਰਹੇਗਾ ਤੇ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਰਹੇਗਾ ਜਿਸਦੀ ਮੰਗ ਹੋਰ ਪਾਰਟੀਆਂ ਨੇ ਵੀ ਕੀਤੀ ਹੈ।

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ੍ਹ ਤੋਂ ਵਿਜੀਲੈਂਸ ਨੇ ਕੀਤੀ ਪੁਛਗਿਛ

0

10 ਵਜੇਂ ਤੋਂ 5 ਵਜੇਂ ਤੱਕ ਰੱਖਿਆ ਵਿਜੀਲੈਂਸ ਦਫ਼ਤਰ, ਸਾਬਕਾ ਮੰਤਰੀ ਨੇ ਲਗਾਏ ਦੁਰਵਿਵਹਾਰ ਦੇ ਆਰੋਪ
ਅਗਲੇ ਹਫ਼ਤੇ ਮੁੜ ਬੁਲਾਇਆ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਚਰਚਾਵਾਂ ਦੇ ਤਹਿਤ ਅੱਜ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫ਼ਤਰ ਵਲੋਂ ਸਾਬਕਾ ਮੰਤਰੀ ਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ੍ਹ ਕੋਲੋ ਅੱਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਕਰੀਬ ਸੱਤ ਘੰਟੇ ਪੁਛਗਿਛ ਕੀਤੀ ਗਈ। ਸਾਬਕਾ ਮੰਤਰੀ ਸਵੇਰੇ ਦਸ ਵਜੇਂ ਵਿਜੀਲੈਂਸ ਦਫ਼ਤਰ ਪੁੱਜੇ, ਜਿੱਥੇ ਸਾਮ ਪੰਜ ਵਜੇਂ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਆਉਣ ਦਿੱਤਾ ਗਿਆ। ਇਸ ਦੌਰਾਨ ਬਾਹਰ ਆਉਂਦਿਆਂ ਹੀ ਸ: ਕਾਂਗੜ੍ਹ ਨੇ ਵਿਜੀਲੈਂਸ ਅਧਿਕਾਰੀਆਂ ਉਪਰ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ‘‘ ਪਹਿਲੀ ਪੁਛਗਿਛ ਦੌਰਾਨ ਹੀ ਉਸਦੇ ਨਾਲ ਦੋਸ਼ੀਆਂ ਵਾਲਾ ਵਿਵਹਾਰ ਕੀਤਾ ਗਿਆ। ’’ ਉਧਰ ਵਿਜੀਲੈਂਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਿਯਮਾਂ ਤਹਿਤ ਹੀ ਸਾਬਕਾ ਮੰਤਰੀ ਤੋਂ ਸਵਾਲ-ਜਵਾਬ ਪੁੱੱਛੇ ਗਏ। ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਮੁੜ ਅਗਲੇ ਹਫ਼ਤੇ ਪੁਛਗਿਛ ਲਈ ਬੁਲਾਇਆ ਹੈ। ਦਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪਹਿਲਾਂ ਬਿਜਲੀ ਅਤੇ ਫ਼ਿਰ ਮਾਲ ਮੰਤਰੀ ਰਹੇ ਸ: ਕਾਂਗੜ੍ਹ ਵਿਰੁਧ ਪਿਛਲੇ ਸਮੇਂ ਦੌਰਾਨ ਜਾਇਦਾਦ ਦੇ ਸੋਮਿਆਂ ਨਾਲੋਂ ਕਿਤੇ ਵੱਧ ਜਾਇਦਾਦਾਂ ਬਣਾਉਣ ਦੀਆਂ ਵਿਜੀਲੈਂਸ ਨੂੰ ਸਿਕਾਇਤਾਂ ਮਿਲੀਆਂ ਸਨ। ਇੰਨ੍ਹਾਂ ਸਿਕਾਇਤਾਂ ਦੇ ਆਧਾਰ ’ਤੇ ਹੀ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਨੂੰ ਪਿਛਲੇ ਸੰਮਨ ਕਰਦਿਆਂ ਪੁਛਗਿਛ ਲਈ ਅੱਜ ਬੁਲਾਇਆ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਦੋ ਦਰਜ਼ਨ ਦੇ ਕਰੀਬ ਸਵਾਲ ਤਿਆਰ ਕੀਤੇ ਗਏ ਸਨ, ਜਿੰਨ੍ਹਾਂ ਵਿਚ ਉਨ੍ਹਾਂ ਵਲੋਂ ਪਿਛਲੀ ਸਰਕਾਰ ਦੌਰਾਨ ਬਣਾਇਆ ਗਈਆਂ ਜਾਇਦਾਦਾਂ ਦੇ ਵੇਰਵੇ ਸਨ। ਪਤਾ ਲੱਗਿਆ ਹੈ ਕਿ ਇੰਨ੍ਹਾਂ ਜਾਇਦਾਦਾਂ ਵਿਚ ਹੰਡਿਆਇਆ ’ਚ ਬਾਦਲ ਪ੍ਰਵਾਰ ਦੇ ਇੱਕ ਨਜਦੀਕੀ ਮੰਨੇ ਜਾਂਦੇ ਵੱਡੇ ਆਗੂ ਦੇ ਸੋਅਰੂਮਾਂ ਵਿਚ ਹਿੱਸੇਦਾਰੀ ਤੋਂ ਇਲਾਵਾ ਮੋਹਾਲੀ ’ਚ ਫਲੈਟ, ਬਠਿੰਡਾ ਅਤੇ ਹੋਰਨਾਂ ਸ਼ਹਿਰਾਂ ਵਿਚ ਵਪਾਰਕ ਜਾਇਦਾਦਾਂ ਤੋਂ ਇਲਾਵਾ ਪਿੰਡ ਕਾਂਗੜ੍ਹ ਅਤੇ ਹੋਰਨਾਂ ਥਾਵਾਂ ’ਤੇ ਖੇਤੀਬਾੜੀ ਜਾਇਦਾਦ ਹੋਣ ਬਾਰੇ ਤੱਥ ਵਿਜੀਲੈਂਸ ਦੇ ਹੱਥ ਲੱਗੇ ਹਨ। ਹਾਲਾਂਕਿ ਇਹ ਵੀ ਸੂਚਨਾ ਮਿਲੀ ਹੈ ਕਿ ਇਸ ਸਮੇਂ ਦੌਰਾਨ ਸਾਬਕਾ ਮੰਤਰੀ ਵਲੋਂ ਕਾਫ਼ੀ ਸਾਰਾ ਕਰਜ਼ ਵੀ ਚੁੱਕਿਆ ਗਿਆ ਹੈ। ਸੂਚਨਾ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਸ: ਕਾਂਗੜ੍ਹ ਨੂੰ ਇੱਕ ਪ੍ਰਾਫ਼ਰਮਾਂ ਦਿੱਤਾ ਹੈ, ਜਿਸਨੂੰ ਅਗਲੇ ਹਫ਼ਤੇ ਭਰ ਕੇ ਵਾਪਸ ਲਿਆਉਣ ਲਈ ਕਿਹਾ ਹੈ ਤੇ ਨਾਲ ਹੀ ਜਾਇਦਾਦਾਂ ਸਬੰਧੀ ਕੁੱਝ ਦਸਤਾਵੇਜ ਅਤੇ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਹੈ। ਉਧਰ ਵਿਜੀਲੈਂਸ ਦੀ ਪੁਛਗਿਛ ਤੋਂ ਬਾਅਦ ਬਾਹਰ ਨਿਕਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਕਾਫ਼ੀ ਨਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਸਨੂੰ ਵਿਜੀਲੈਂਸ ਵਲੋਂ ਪੁਛਗਿਛ ਤੋਂ ਪਹਿਲਾਂ ਹੀ ਦੋਸ਼ੀ ਮੰਨ ਲਿਆ ਲੱਗਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 25 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਪ੍ਰਵਾਰ ਨੇ ਅਪਣਾ ਕੁੱਝ ਵੇਚਿਆ ਹੀ ਹੈ। ਸ: ਕਾਂਗੜ੍ਹ ਨੇ ਇਹ ਵੀ ਕਿਹਾ ਕਿ ਉਸਦੇ ਪਿਤਾ ਦਾ ਵੱਡਾ ਕਾਰੋਬਾਰ ਸੀ, ਜਿਸਨੂੰ ਬਾਅਦ ਵਿਚ ਉਹ ਸੰਭਾਲਦੇ ਰਹੇ ਤੇ ਟ੍ਰਾਂਸਪੋਰਟ ਵੀ ਵਿਕ ਗਈ।

6 ਮਹੀਨਿਆਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਰਹੀ ਹੰਗਾਮਿਆਂ ਭਰਪੂਰ

0

ਮੇਅਰ ਲਈ ਨਵੀਂ ਗੱਡੀ ਖ਼ਰੀਦਣ ਦੇ ਮਤੇ ਨੂੰ ਕੋਂਸਲਰਾਂ ਨੇ ਲਗਾਈਆਂ ਬਰੇਕਾਂ, ਨਿਗਮ ਦੀ ਨਵੀਂ ਇਮਾਰਤ ਬਣਾਉਣ ਨੂੰ ਮੰਨਜੂਰੀ
ਸਬ ਕਮੇਟੀਆਂ ਨੂੰ ਲੈ ਕੇ ਵੀ ਉੱਠਿਆ ਵਿਵਾਦ, ਸਾਢੇ ਚਾਰ ਘੰਟੇ ਚੱਲੀ ਮੀਟਿੰਗ, ਕੁੱਲ 53 ਮਤਿਆਂ ਵਿਚੋਂ 49 ਹੋਏ ਪਾਸ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਕਰੀਬ ਪੌਣੇ 6 ਮਹੀਨਿਆਂ ਬਾਅਦ ਅੱਜ ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਉਮੀਦ ਮੁਤਾਬਕ ਹੰਗਾਮਿਆਂ ਭਰਪੂਰ ਰਹੀ। ਮੀਟਿੰਗ ਦੌਰਾਨ ਕਾਰਪੋਰੇਸ਼ਨ ਦੇ ਮੌਜੂਦਾ ਪੁਰਾਣੇ ਦਫ਼ਤਰ ਨੂੰ ਵੇਚ ਕੇ ਸਿਵਲ ਲਾਈਨ ਖੇਤਰ ਵਿਚ ਨਵਾਂ ਦਫ਼ਤਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਨਾਲ-ਨਾਲ ਬੈਠੇ ਮੇਅਰ ਰਮਨ ਗੋਇਲ ਤੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵੀ ਆਪਸ ’ਚ ਖ਼ਹਿਬੜ ਪਏ। ਮੀਟਿੰਗ ਦੀ ਸ਼ੁਰੂਆਤ ਵਿਚ ਹੀ ਕਾਂਗਰਸੀ ਕੋਂਸਲਰ ਜਸਵੀਰ ਸਿੰਘ ਜੱਸਾ ਵਲੋਂ ਸਬ ਕਮੇਟੀਆਂ ਨੂੰ ਲੈ ਕੇ ਚੁੱਕੇ ਮੁੱਦੇ ਦੌਰਾਨ ਹੀ ਹੰਗਾਮਾ ਸ਼ੁਰੂ ਹੋ ਗਿਆ ਤੇ ਇੰਨ੍ਹਾਂ ਕਮੇਟੀਆਂ ਨੂੰ ਭੰਗ ਕਰਨ ਨੂੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਵਿਖਾਈ ਦਿੱਤੀ। ਦੂਜੇ ਪਾਸੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਿਚੋਂ ਬਰਖਾਸਤ ਕੀਤੀ ਮੇਅਰ ਰਮਨ ਗੋਇਲ ਲਈ ਖਰੀਦੀ ਜਾਣ ਵਾਲੀ ਨਵੀਂ ਇਨੋਵਾ ਗੱਡੀ ਦੇ ਮਤੇ ਨੂੰ ਕਾਂਗਰਸੀ ਕੋਂਸਲਰਾਂ ਨੇ ਬਰੇਕਾਂ ਲਗਾ ਦਿੱਤੀਆਂ। ਕਾਫ਼ੀ ਹੰਗਾਮੇ ਦੇ ਬਾਅਦ ਇਸ ਮਤੇ ਨੂੂੰ ਰੱਦ ਕਰਨ ਪਿਆ, ਹਾਲਾਂਕਿ ਨਿਗਮ ਅਫ਼ਸਰਾਂ ਲਈ ਦੋ ਨਵੀਂਆਂ ਗੱਡੀਆਂ ਖ਼ਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਕਰੀਬ ਸਾਢੇ ਚਾਰ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਕਈ ਵਾਰ ਹੰਗਾਮੇ ਹੋਏ। ਇੰਨ੍ਹਾਂ ਹੰਗਾਮਿਆਂ ਦੌਰਾਨ ਹੀ ਰੱਖੇ ਕੁੱਲ 53 ਮਤਿਆਂ ਵਿਚੋਂ 49 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਥੋੜੇ ਸਮੇਂ ਲਈ ਪੁੱਜੇ। ਉਨ੍ਹਾਂ ਅਪਣੇ ਸੰਖੇਪ ਭਾਸਣ ਵਿਚ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਹਾਲਾਂਕਿ ਇਸ ਮੌਕੇ ਕਿਸੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਧੜੇ ਦੇ ਮੰਨੇ ਜਾਂਦੇ ਕੋਂਸਲਰ ਸੰਦੀਪ ਬੌਬੀ, ਇੰਦਰ ਅਤੇ ਸੁਖਰਾਜ ਔਲਖ ਨੇ ਹੰਗਾਮਾ ਸ਼ੁਰੁੂ ਕਰ ਦਿੱਤਾ। ਇਸਤੋਂ ਇਲਾਵਾ ਉਕਤ ਕੋਂਸਲਰਾਂ ਵਲੋਂ ਭੱਟੀ ਰੋਡ ’ਤੇ ਅਧੂਰੇ ਪਏ ਸੜਕ ਦੇ ਟੋਟੇ ਨੂੰ ਬਣਾਉਣ ਲਈ ਵਿਧਾਇਕ ਗਿੱਲ ਦੇ ਨਜਦੀਕੀ ਰਿਸ਼ਤੇਦਾਰਾਂ ਤੋਂ ਜਮੀਨ ਐਕਵਾਈਰ ਕਰਨ ਦੇ ਮੁੱਦੇ ਦਾ ਵੀ ਸਖ਼ਤ ਵਿਰੋਧ ਕੀਤਾ, ਜਿਸ ਕਾਰਨ ਇਹ ਮੁੱਦਾ ਵੀ ਪੈਡਿੰਗ ਰੱਖਣਾ ਪਿਆ। ਮੀਟਿੰਗ ਦੌਰਾਨ ਜਦ ਮੇਅਰ ਲਈ ਨਵੀਂ ਗੱਡੀ ਖ਼ਰੀਦਣ ਦਾ ਮਤਾ ਆਇਆ ਤਾਂ ਉਸ ਤੋਂ ਪਹਿਲਾਂ ਹੀ ਕੁੱਝ ਸਮੇਂ ਲਈ ਮੇਅਰ ਰਮਨ ਗੋਇਲ ਮੀਟਿੰਗ ਵਿਚੋਂ ਉੱਠ ਕੇ ਚਲੇ ਗਏ। ਕਾਂਗਰਸੀ ਕੋਂਸਲਰ ਮਲਕੀਤ ਗਿੱਲ, ਬਲਜਿੰਦਰ ਠੇਕੇਦਾਰ, ਬਲਰਾਜ ਪੱਕਾ, ਜਸਵੀਰ ਸਿੰਘ ਜੱਸਾ, ਕਮਲੇਸ਼ ਰਾਣੀ ਅਤੇ ਹੋਰਨਾਂ ਨੇ ਕਮਿਸ਼ਨਰ ਦੇ ਸਾਹਮਣੇ ਆ ਕੇ ਇਸ ਮਤੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜਦ ਮੇਅਰ ਸ਼ਹਿਰ ਦੇ ਵਿਕਾਸ ਲਈ ਕੁੱਝ ਨਹੀਂ ਕਰ ਰਹੇ ਤੇ ਨਾਂ ਹੀ ਸ਼ਹਿਰ ਦਾ ਦੌਰਾ ਕਰਦੇ ਹਨ ਅਤੇ ਨਾਂ ਹੀ ਕੋਂਸਲਰਾਂ ਨੂੰ ਮਿਲਦੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਨਵੀਂ ਗੱਡੀ ਖ਼ਰੀਦ ਕੇ ਦੇਣ ਦੀ ਕੋਈ ਜਰੂਰਤ ਨਹੀਂ ਹੈ। ਦੂਜੇ ਪਾਸੇ ਭਾਜਪਾ ਆਗੂ ਮਨਪ੍ਰੀਤ ਬਾਦਲ ਹਿਮਾਇਤੀਆਂ ਨੇ ਗੱਡੀ ਖਰੀਦਣ ’ਤੇ ਜੋਰ ਦਿੱਤਾ। ਇਸ ਦੌਰਾਨ ਹੋਏ ਹੰਗਾਮੇ ਨੂੰ ਦੇਖਦਿਆਂ ਕਮਿਸ਼ਨਰ ਵਲੋਂ ਹੱਥ ਖੜੇ ਕਰਵਾਕੇ ਵੋਟਿੰਗ ਕਰਵਾਈ ਗਈ, ਜਿਸਤੋਂ ਬਾਅਦ ਮਤੇ ਨੂੰ ਰੱਦ ਕਰ ਦਿੱਤਾ ਗਿਆ। ਇਸਤੋਂ ਇਲਾਵਾ ਕਾਂਗਰਸੀ ਕੋਂਸਲਰ ਮਲਕੀਤ ਗਿੱਲ ਵਲੋਂ ਰੋਜ਼ ਗਾਰਡਨ ’ਚ ਗਾਇਬ ਹੋਏ ਨਿਗਮ ਦੇ ਮੈਸੀ ਟਰੈਕਟਰ ਅਤੇ ਮੋਟਰਸਾਈਕਲ ਦਾ ਮੁੱਦਾ ਚੁੱਕਦਿਆਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ। ਕਮਿਸ਼ਨਰ ਨੇ ਅਗਲੀ ਮੀਟਿੰਗ ਤੱਕ ਇਸਦੀ ਜਾਂਚ ਪੜਤਾਲ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਪ੍ਰਵੀਨ ਗਰਗ ਨੇ ਸ਼ਾਮਲਾਟ ਜਮੀਨਾਂ ਅਤੇ ਕਿਰਾਏਦਾਰਾਂ ਨੂੰ ਮਾਲਕੀ ਦੇ ਹੱਕ ਦੇਣ ਦਾ ਮੁੱਦਾ ਚੁੱਕਿਆ। ਹਾਲਾਂਕਿ ਉਨ੍ਹਾਂ ਦੀ ਹਿਮਾਇਤ ਵਿਚ ਕਈ ਕੋਂਸਲਰ ਆਏ ਪ੍ਰੰਤੂ ਕਮਿਸ਼ਨਰ ਵਲੋਂ ਕੁੱਝ ਨੁਕਤੇ ਸਾਹਮਣੇ ਰੱਖਦਿਆਂ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਸੁੱਟ ਦਿੱਤੀ ਗਈ। ਇਸੇ ਤਰ੍ਹਾਂ ਰਜਿੰਦਰਾ ਕਾਲਜ਼ ਦੇ ਨਜਦੀਕ ਟਿੱਪਰ ਸਟੈਂਡ ਦੀ ਥਾਂ ’ਤੇ ਪੈਟਰੋਲ ਪੰਪ ਲਗਾਉਣ ਦਾ ਵੀ ਕੋਂਸਲਰਾਂ ਵਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਇਸਦੇ ਹੱਕ ਵਿਚ ਦਿਖ਼ਾਈ ਦੇ ਰਹੇ ਕਮਿਸ਼ਨਰ ਨੂੰ ਮਜਬੂਰਨ ਕੋਂਸਲਰਾਂ ਦੀ ਕਮੇਟੀ ਬਣਾਉਣੀ ਪਈ। ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਨਾਲ ਬਲਿਊ ਫ਼ਾਕਸ ਵਾਲੀ ਜਮੀਨ ਨੂੰ ਸਾਂਝੇ ਤੌਰ ’ਤੇ ਵੇਚਣ ਨੂੰ ਵੀ ਸਹਿਮਤੀ ਦਿੱਤੀ ਗਈ। ਇੱਕ ਹੋਰ ਮਤੇ ਰਾਹੀਂ ਸ਼ਹਿਰ ਵਿਚ ਬਣੀਆਂ ਕਲੌਨੀਆਂ ਵਿਚ ਲੱਗੇ ਗੇਟਾਂ ਨੂੰ ਮੁੜ ਰਾਤ ਸਮੇਂ ਜਿੰਦਰੇ ਲਗਾਉਣ ਦਾ ਰਾਹ ਪੱਧਰ ਕਰ ਦਿੱਤਾ ਗਿਆ। ਹਾਲਾਂਕਿ ਇਸਦੇ ਲਈ ਸਖ਼ਤ ਸਰਤਾਂ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ ਨਿਗਮ ਦੇ ਵਧਦੇ ਕੰਮ ਨੂੰ ਦੇਖਦਿਆਂ ਪੰਜਾਬ ਪੁਲਿਸ ਕੋਲ ਅੱਠ ਹੋਰ ਪੁਲਿਸ ਮੁਲਾਜਮਾਂ ਨੂੰ ਡੈਪੂਟੇਸ਼ਨ ਲੈਣ ਦਾ ਫੈਸਲਾ ਕੀਤਾ ਗਿਆ, ਜਦੋਂਕਿ ਮੌਜੂਦਾ ਸਮੇਂ ਵੀ ਨਿਗਮ ਕੋਲ ਇੱਕ ਥਾਣੇਦਾਰ ਸਹਿਤ ਅੱਠ ਪੁਲਿਸ ਮੁਲਾਜਮ ਉਪਲਬਧ ਹਨ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਵੀ ਪਿਟਾਰਾ ਖੋਲਦਿਆਂ 44 ਕਰੋੜ ਦੀ ਲਾਗਤ ਨਾਲ 200 ਦੇ ਕਰੀਬ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਸਰਹਿੰਦ ਨਹਿਰ ਦੇ ਨਾਲ ਬਣ ਰਹੇ ਸਾਈਕਿਲੰਗ ਟਰੈਕ ਵਿਚ ਰੋਸ਼ਨੀ ਦਾ ਪ੍ਰਬੰਧ ਕਰਨ ਦਾ ਵੀ ਫੈਸਲਾ ਲਿਆ ਗਿਆ।

ਗੁਰਦੂਆਰਾ ਸਾਹਿਬ ’ਚ ਡਾਲੀ ਕਰਨ ਵਾਲੇ ਨਿਹੰਗ ਸਿੰਘ ਦਾ ਕੀਤਾ ਅਣਪਛਾਤਿਆਂ ਨੇ ਕਤਲ

0

ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ, ਇੱਕ ਨੌਜਵਾਨ ’ਤੇ ਸ਼ੱਕ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਬੀਤੀ ਦੇਰ ਰਾਤ ਥਾਣਾ ਨਹਿਆਵਾਲਾ ਅਧੀਨ ਆਉਂਦੇ ਪਿੰਡ ਕੋਠੇ ਨਾਥਿਆਣਾ ਵਿਖੇ ਗੁਰੂ ਘਰ ਲਈ ਡਾਲੀ ਕਰਨ ਵਾਲੇ ਇੱਕ ਬਜੁਰਗ ਨਿਹੰਗ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਂਚ ਮੁਤਾਬਕ ਇਸ ਘਟਨਾ ਨੂੰ ਪਿੰਡ ਦੇ ਹੀ ਨੌਜਵਾਨ ਨੇ ਅੰਜਾਮ ਦਿੱਤਾ ਹੈ, ਜਿਸਨੂੰ ਉਕਤ ਨਿਹੰਗ ਸਿੰਘ ਉਪਰ ਅਪਣੀ ਮਾਤਾ ਨਾਲ ਕਥਿਤ ਸਬੰਧ ਹੋਣ ਦਾ ਸ਼ੱਕ ਸੀ। ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬਜੁਰਗ ਦੀ ਪਹਿਚਾਣ ਸੁਖਦੇਵ ਸਿੰਘ (62) ਵਾਸੀ ਪਿੰਡ ਸਿਵੀਆਂ ਦੇ ਤੌਰ ’ਤੇ ਹੋਈ ਹੈ। ਉਸਦੀ ਲਾਸ਼ ਕੋਠੇ ਨਾਥਿਆਣਾ ਦੇ ਰਾਹ ਉਪਰ ਪਈ ਹੋਈ ਸੀ। ਸੂਚਨਾ ਮਿਲਣ ’ਤੇ ਥਾਣਾ ਨੇਹਿਆਵਾਲਾ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜਿਸਤੋਂ ਬਾਅਦ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਮਦਦ ਨਾਲ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਥਾਣਾ ਮੁਖੀ ਤਰੁਣਦੀਪ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਅਤੇ ਦੁੱਧ ਇਕੱਤਰ ਕਰਨ ਲਈ ਡਾਲੀ ਦੀ ਸੇਵਾ ਕਰਦਾ ਸੀ। ਸੂਤਰਾਂ ਮੁਤਾਬਕ ਇਸ ਕਾਂਡ ’ਚ ਸ਼ਾਮਲ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਤੇ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਕਾਤਲ ਜੋਕਿ ਪਿੰਡ ਕੋਠੇ ਨਾਥਿਆਣਾ ਦੀ ਹੀ ਹੈ, ਨੂੰ ਸ਼ੱਕ ਸੀ ਕਿ ਉਕਤ ਨਿਹੰਗ ਸਿੰਘ ਦੇ ਉਸਦੀ ਮਾਤਾ ਨਾਲ ਕਥਿਤ ਸਬੰਧ ਹਨ। ਜਿਸਦੇ ਚੱਲਦੇ ਹੀ ਉਸਨੇ ਮੌਕਾ ਦੇਖ ਕੇ ਤੇਜਧਾਰ ਹਥਿਆਰਾਂ ਨਾਲ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ।

ਬਾਬਾ ਫ਼ਰੀਦ ਕਾਲਜ ਵਲੋਂ ‘ਵਿੱਤੀ ਸਾਖਰਤਾ ਅਤੇ ਕੈਰੀਅਰ ਜਾਗਰੂਕਤਾ ’ ਬਾਰੇ ਦੋ ਰੋਜ਼ਾ ਵਰਕਸ਼ਾਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਿਟੀਜ਼ ਮਾਰਕੀਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ’ਵਿੱਤੀ ਸਾਖਰਤਾ ਅਤੇ ਕੈਰੀਅਰ ਜਾਗਰੂਕਤਾ’ ਬਾਰੇ ਦੋ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਐਮ.ਬੀ.ਏ.ਦੇ 77 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਤੋਂ ਸਹਾਇਕ ਪ੍ਰੋਫੈਸਰ ਜਸਵਿੰਦਰ ਕੌਰ, ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਿਟੀਜ਼ ਮਾਰਕੀਟ ਤੋਂ ਟਰੇਨਰ ਅਨੀਤਾ ਸੈਣੀ ਅਤੇ ਟਰੇਨਰ ਨਗੇਸ਼ ਕੁਮਾਰ ਨੇ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕੀਤੀ । ਇਸ ਵਰਕਸ਼ਾਪ ਦਾ ਉਦੇਸ਼ ਵਿੱਤੀ ਸਾਖਰਤਾ ਅਤੇ ਕੈਰੀਅਰ ਜਾਗਰੂਕਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਅਤੇ ਭਵਿੱਖ ਦੇ ਨਿਵੇਸ਼ ਬਾਰੇ ਜਾਣੂ ਫ਼ੈਸਲਿਆਂ ਨੂੰ ਕਰਨ ਲਈ ਉਨ੍ਹਾਂ ਨੂੰ ਸਿਖਲਾਈ ਦੇਣਾ ਸੀ। ਪਹਿਲੇ ਦਿਨ ਵਰਕਸ਼ਾਪ ਦੀ ਜਾਣ-ਪਛਾਣ ਨਾਲ ਸ਼ੁਰੂਆਤ ਕਰਦਿਆਂ ਪ੍ਰਬੰਧਕਾਂ ਨੇ ਅੱਜ ਦੇ ਜ਼ਮਾਨੇ ਵਿੱਚ ਵਿੱਤੀ ਸਾਖਰਤਾ ਅਤੇ ਕੈਰੀਅਰ ਜਾਗਰੂਕਤਾ ਦੀ ਮਹੱਤਤਾ ਬਾਰੇ ਦੱਸਿਆ। ਵਿਭਾਗ ਦੀ ਮੁਖੀ ਸ੍ਰੀਮਤੀ ਭਾਵਨਾ ਖੰਨਾ ਅਤੇ ਸਹਾਇਕ ਪ੍ਰੋਫੈਸਰ ਸਾਹਿਲ ਸਿਡਾਨਾ ਨੇ ਸਰੋਤ ਵਿਅਕਤੀਆਂ ਦਾ ਵਿੱਤੀ ਸਾਖਰਤਾ ਅਤੇ ਕੈਰੀਅਰ ਜਾਗਰੂਕਤਾ ਬਾਰੇ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਬੀ.ਐਫ.ਸੀ.ਐਮ.ਟੀ. ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਅਤੇ ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ ਨੇ ਅਜਿਹੇ ਸੈਸ਼ਨ ਆਯੋਜਿਤ ਕਰਨ ਦੀ ਭਰਪੂਰ ਪ੍ਰਸੰਸਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ 100 ਤੋਂ ਵੱਧ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪੱਲਾ

ਮੋਹਾਲੀ ਦੇ ਬਲੌਂਗੀ ਵਿੱਚ ਹੋਈ ਵਿਸ਼ਾਲ ਰੈਲੀ
ਝੂਠੇ ਬਦਲਾਵ ਦੇ ਧੋਖੇ ਦਾ ਦਰਦ ਅੱਜ ਮੈਂ ਲੋਕਾਂ ਦੇ ਰੂਬਰੂ ਹੋਕੇ ਮਹਿਸੂਸ ਕੀਤਾ- ਬਲਬੀਰ ਸਿੰਘ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 20 ਮਾਰਚ – ਪੰਜਾਬ ਸੂਬਾ ਮੀਤ ਪ੍ਰਧਾਨ ਭਾਜਪਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ ਹਿਤੈਸ਼ੀ ਨੀਤੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੱਜ ਬਲੌਂਗੀ ਵਿਖ਼ੇ 100 ਤੋਂ ਵੀ ਵੱਧ ਕਾਂਗਰਸ ਪਾਰਟੀ ਦੇ ਸੀਨੀਅਰ ਵਰਕਰ ਭਾਜਪਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਝੂਠੇ ਬਦਲਾਵ ਦੇ ਧੋਖੇ ਦਾ ਦਰਦ ਅੱਜ ਮੈਂ ਲੋਕਾਂ ਦੇ ਰੂਬਰੂ ਹੋਕੇ ਮਹਿਸੂਸ ਕੀਤਾ, ਸਿੱਧੂ ਨੇ ਕਿਹਾ ਆਪ ਪਾਰਟੀ ਦੀ ਸਰਕਾਰ ਦੇ ਇਕ ਸਾਲ ਦੇ ਕਾਲੇ ਦੌਰ ਨੇ ਪੰਜਾਬ ਦੀ ਵਿਕਾਸ ਦੀ ਗਤੀ ਨੂੰ ਲਗਾਮ ਲਗਾ ਦਿਤੀ ਹੈ। ਉਹਨਾਂ ਨੇ ਕਿਹਾ ਪੰਜਾਬ ਖੁਲੇਆਮ ਗੈਂਗਵਾਰ, ਕਤਲੇਆਮ, ਆਰ. ਪੀ. ਜੀ ਅਟੈਕ, ਬੁਰੀ ਕਾਨੂੰਨ ਵਿਵਸਥਾ, ਬਦਹਾਲ ਸਿਹਤ ਸੇਵਾਵਾਂ ਅਤੇ ਆਰਥਕ ਮੰਦੀ ਦੇ ਦਲਦਲ ਵਿੱਚ ਘਸਦਾ ਜਾ ਰਿਹਾ ਹੈ।ਸਿੱਧੂ ਨੇ ਰੈਲੀ ਵਿੱਚ ਸਵਾਲ ਪੁੱਛਦਿਆਂ ਕਿਹਾ ‘ਦੱਸੋ ਇਕ ਵਾਰ ਵੀ ਜੇ ਮੋਹਾਲੀ ਦੇ ਵਿਧਾਇਕ ਨੇ ਬਲੌਂਗੀ ਵਾਸੀਆਂ ਦਾ ਆਕੇ ਹਾਲ ਪੁੱਛਿਆ ਹੋਵੇ’ ਅਤੇ ਹੋਰ ਵੀ ਕਿਸੇ ਪਿੰਡ ਦਾ ਰਸਤਾ ਮੁੜਕੇ ਵੇਖਿਆ ਹੋਵੇ, ਸਿੱਧੂ ਨੇ ਕਿਹਾ ਸ਼ਹਿਰ ਅਤੇ ਪਿੰਡ ਦੇ ਭੇਦਭਾਵ ਦੀ ਦੋਗਲੀ ਰਾਜਨੀਤੀ ਅੱਜ ਲੋਕਾਂ ਦੇ ਸਾਮਣੇ ਹੈ, ਜਿਸ ਨਾਲ ਜ਼ਾਹਿਰ ਹੁੰਦਾ ਹੈ ਕਿ ਪਿੰਡ ਵਾਸੀ ਸਰਕਾਰ ਲਈ ਮਹਿਜ਼ ਇਕ ਵੋਟ ਬੈਂਕ ਤੋਂ ਵਧਕੇ ਕੁਝ ਵੀ ਨਹੀਂ।ਰੈਲੀ ਦੌਰਾਨ ਭਾਜਪਾ ਵਿੱਚ ਬਲੌਂਗੀ ਤੋਂ ਸਾਬਕਾ ਪੰਚ ਵੀਰ ਪ੍ਰਤਾਪ ਸਿੰਘ ਬਾਵਾ, ਭਿੰਦਰਜੀਤ ਕੌਰ, ਦਾਊ ਦੇ ਸਰਪੰਚ ਅਜਮੇਰ ਸਿੰਘ, ਬਲਾਕ ਸੰਮਤੀ ਮੈਂਬਰ ਗਿੰਨੀ ਬੜਮਾਜਰਾ, ਦਲਵਿੰਦਰ ਸੈਣੀ, ਜਗਦੀਸ਼ ਸਰਪੰਚ ਬੜਮਾਜਰਾ ਕਲੋਨੀ, ਪਾਤੀ ਰਾਮ ਪ੍ਰਧਾਨ ਬਾਲਮੀਕ ਕਲੋਨੀ, ਬਲੌਂਗੀ ਤੋਂ ਸਤੀਸ਼ ਮੁਨਸ਼ੀ, ਲਕਸ਼ਮੀ ਪੰਡਿਤ, ਰਜਿੰਦਰ ਪਾਲ,ਸੋਨੂੰ ਰਾਜਪੂਤ, ਟੀ ਪੀ ਸਿੰਘ , ਪਾਲ ਸਿੰਘ, ਹੁਕਮ ਸਿੰਘ, ਲਾਭ ਸਿੰਘ, ਬਹਾਦਰ ਸਿੰਘ, ਸ੍ਰੀ ਰਾਮ, ਸ਼ੋਭਾ ਸਿੰਘ, ਬਲਬੀਰ ਸਿੰਘ, ਸਾਹਿਬ ਸਿੰਘ, ਅਸ਼ਵਨੀ ਪੂਰੀ, ਬਿੰਦਰ, ਆਜ਼ਾਦ, ਮੱਖਣ, ਜਸਵੀਰ ਸਿੰਘ, ਅਨਿਲ ਪਟੇਲ, ਰਾਮ ਗੋਪਾਲ, ਸੰਤੋਖ , ਲਛਮਣ, ਗੁਰਵਿੰਦਰ ਸਿੰਘ, ਪ੍ਰਤਾਪ ਸਿੰਘ, ਪਵਨ , ਮਦਨ ਸਿੰਘ, ਪਵਨ ਰਾਵਤ ਅਤੇ ਕਈ ਹੋਰ ਨੇਤਾ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ।

ਬਠਿੰਡਾ ’ਚ ਡੀਸੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਅਮਨ ਕਮੇਟੀ ਦੀ ਹੋਈ ਬੈਠਕ

0

ਕੋਈ ਵੀ ਸ਼ਰਾਰਤੀ ਅਨਸਰ ਬਖਸ਼ਿਆਂ ਨਹੀਂ ਜਾਵੇਗਾ : ਐਸਐਸਪੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪਿਛਲੇ ਕੁੱਝ ਦਿਨਾਂ ਤੋਂ ਸੂਬੇ ’ਚ ਵਾਰਸ ਪੰਜਾਬ ਦੇ ਜਥੇਬੰਦੀ ਵਿਰੁਧ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਦੇ ਚੱਲਦਿਆਂ ਜ਼ਿਲ੍ਹੇ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਅਮਨ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਵੱਖ-ਵੱਖ ਧਰਮਾਂ, ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਾਰ ਪਤਵੰਤੇ ਆਦਿ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਪਸੀ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਜਿਥੇ ਵਧਾਈ ਦਿੱਤੀ ਉੱਥੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਅੰਦਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਬੰਧਤ ਐਸਡੀਐਮ, ਨੇੜੇ ਦੇ ਥਾਣੇ ਚ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਦਰਜ਼ ਕਰਵਾ ਸਕਦਾ ਹੈ।ਇਸ ਦੌਰਾਨ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਬਰਕਰਾਰ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸ਼ੋਸਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸ਼ੋਸ਼ਲ ਮੀਡੀਆ ਰਾਹੀਂ ਗਲਤ ਅਫ਼ਵਾਹਾਂ ਫ਼ੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜੱਥੇਦਾਰ ਬਲਮ ਸਿੰਘ ਤਰਨਾਦਲ ਤਲਵੰਡੀ ਸਾਬੋ, ਜੱਥੇਦਾਰ ਗੁਰਮੀਤ ਸਿੰਘ ਘਾਲ ਮੁਖੀ ਮੀਰੀ-ਪੀਰੀ ਲਹਿਰ, ਨਛੱਤਰ ਸਿੰਘ ਸਿੱਧੂ, ਦੀਦਾਰ ਸਿੰਘ ਰਾਮਾਂ ਮੰਡੀ, ਜਸਵੀਰ ਸਿੰਘ ਮਹਿਰਾਜ ਅਤੇ ਜਸਪਾਲ ਸਿੰਘ ਆਦਿ ਵਲੋਂ ਆਪੋਂ-ਆਪਣੇ ਵਿਚਾਰ ਸਾਂਝੇ ਕਰਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਜ਼ਿਲ੍ਹੇ ਅੰਦਰ ਕਾਨੂੰਨ ਵਿਸਸਥਾ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ।

ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਪੰਜਾਬ ’ਚ ਬਣਾ ਰਹੀ ਦਹਿਸ਼ਤ ਦਾ ਮਾਹੌਲ: ਪਰਮਜੀਤ ਸਿੰਘ ਸ਼ਰਨਾ

ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਮਾਰਚ: ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ। ਇਹ ਦਾਅਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਨੂੰ ਚਿੰਤਾਂ ਵਾਲੀਆਂ ਕਰਾਰ ਦਿੰਦਿਆਂ ਕਿਹਾ ਕਿ ‘‘ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਸੰਸਥਾ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਚਿੱਟੇ ਵਰਗੇ ਨਸ਼ਿਆਂ ਤੋਂ ਜਵਾਨੀ ਨੂੰ ਬਚਾ ਕਿ ਗੁਰੂ ਘਰ ਦੇ ਲੜ ਲਗਾਇਆ ਹੈ ਐਸੇ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਨੌਜਵਾਨੀ ਵਿੱਚ ਰੋਹ ਪੈਦਾ ਕਰੇਗੀ। ਸ: ਸਰਨਾ ਨੇ ਅੱਗੇ ਕਿਹਾ ਕਿ ਇਕ ਪਾਸੇ ਜੇਲ੍ਹਾਂ ਵਿੱਚ ਬੈਠੇ ਖਤਰਨਾਕ ਗੈਂਗਸਟਰ ਹਰ ਰੋਜ਼ ਨੈਸ਼ਨਲ ਚੈਨਲਾਂ ਰਾਹੀਂ ਇੰਟਰਵਿਊਆਂ ਦੇ ਕੇ ਲਾਅ ਐਂਡ ਆਰਡਰ ਨੂੰ ਅੰਗੂਠਾ ਦਿਖਾ ਰਹੇ ਹਨ , ਦਿਨ ਦਿਹਾੜੇ 6-6 ਸਾਲ ਦੇ ਬੱਚਿਆਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਇਹਨਾਂ ਅਪਰਾਧਾਂ ਨੂੰ ਨੱਥ ਪਾਉਣ ਦੀ ਬਜਾਏ ਕੇਂਦਰੀ ਪੁਲਿਸ ਬਲਾਂ ਤੇ ਪੰਜਾਬ ਪੁਲਿਸ ਦੇ ਸਾਰੇ ਲਾਮ ਲਸ਼ਕਰ ਨੂੰ ਲੈ ਕੇ ਇੱਕ ਸਿੱਖ ਪ੍ਰਚਾਰਕ ਨੂੰ ਗ੍ਰਿਫਤਾਰ ਕਰਨ ਮੌਕੇ 1990-91ਦੇ ਭਿਆਨਕ ਦ੍ਰਿਸ਼ ਯਾਦ ਕਰਵਾ ਰਹੇ ਹਨ। ਸ: ਸਰਨਾ ਨੇ ਆਖਿਆ ਕਿ 21ਵੀ ਸਦੀ ਵਿੱਚ ਪੂਰੇ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਤੇ ਅਣ ਐਲਾਨੀ ਐਮਰਜੈਂਸੀ ਲਗਾਕੇ ਲੋਕਾਂ ਦੇ ਮੋਲਿਕ ਹੱਕਾਂ ਨੂੰ ਕੁਚਲਿਆਂ ਜਾ ਰਿਹਾ ਹੈ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ। ਸ ਸਰਨਾ ਨੇ ਆਖਿਆ ਕਿ ਸ ਅੰਮ੍ਰਿਤਪਾਲ ਸਿੰਘ ਉਤੇ ਪੰਜਾਬ ਸਰਕਾਰ ਨੂੰ ਯੂਏਪੀਏ ਅਤੇ ਐਨਐਸਏ ਵਰਗੀਆਂ ਧਰਾਵਾਂ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਧਾਰਾ ਲਾਉਂਣ ਦਾ ਮਤਲਬ ਹੋਵੇਗਾ ਕਿ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੀ ਹੈ ਦੂਜਾ ਸ ਅੰਮ੍ਰਿਤਪਾਲ ਸਿੰਘ ਨੇ ਐਸਾ ਕੋਈ ਗੁਨਾਹ ਵੀ ਨਹੀਂ ਕੀਤਾ।

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਇੰਡੀਅਨ ਜਰਨਲਿਸਟ ਯੂਨੀਅਨ ਦਾ ਸੋਵੀਨਾਰ ਜਾਰੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਮਾਰਚ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਭਵਨ ਵਿਖੇ ਇੰਡੀਅਨ ਜਰਨਲਿਸਟ ਯੂਨੀਅਨ ਦਾ ਸੋਵੀਨਾਰ ਜਾਰੀ ਕੀਤਾ ਗਿਆ। ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਵਿਚਾਰ-ਚਰਚਾ ਕਰਨ ਅਤੇ ਉਨ੍ਹਾਂ ਦਾ ਢੁਕਵਾਂ ਹੱਲ ਕੱਢਣ ਦੇ ਉਦੇਸ਼ ਨਾਲ ਚੰਡੀਗੜ੍ਹ ਵਿੱਚ ਪਹੁੰਚੇ ਕਰੀਬ 20 ਸੂਬਿਆਂ ਦੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਚੁਣੌਤੀਆਂ ਮੂਹਰੇ ਡਟਣ ਵਾਲੇ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਖਾਵੇਂ ਸਮਾਜ ਦੀ ਸਿਰਜਣਾ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਹੈ। ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਰੈਡੀ ਦੀ ਅਗਵਾਈ ਵਿੱਚ ਪਹੁੰਚੇ ਪੱਤਰਕਾਰਾਂ ਨੂੰ ਸਪੀਕਰ ਨੇ ਭਰੋਸਾ ਦਿਵਾਇਆ ਕਿ ਉਹ ਪੱਤਰਕਾਰੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਧਿਰਾਂ ਨਾਲ ਹਮੇਸ਼ਾ ਖੜ੍ਹੇ ਹਨ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਅਤੇ ਸੂਬਾ ਵਾਸੀਆਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ।

ਅਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ

0

ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਮਾਰਚ: ਨੋਮੀ (ਜਪਾਨ) ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਅਥਲੀਟ ਅਕਸ਼ਦੀਪ ਸਿੰਘ ਨੇ 20 ਕਿਲੋ ਮੀਟਰ ਪੈਦਲ ਤੋਰ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।ਅਕਸ਼ਦੀਪ ਸਿੰਘ ਨੇ 1:20:57 ਦਾ ਸਮਾਂ ਕੱਢ ਕੇ ਇਹ ਪ੍ਰਾਪਤੀ ਹਾਸਲ ਕੀਤੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਥਲੀਟ ਅਕਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਉੱਤੇ ਮੁਬਾਰਕਬਾਦ ਦਿੱਤੀ। ਅਕਸ਼ਦੀਪ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਅਤੇ ਕੋਚਿੰਗ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਅਕਸ਼ਦੀਪ ਸਿੰਘ ਦਾ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਸੀ ਜਿਸ ਵਿੱਚ ਇਸ ਪ੍ਰਾਪਤੀ ਨਾਲ ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ਖੇਡਾਂ ਜਿਹੇ ਵੱਡੇ ਟੂਰਨਾਮੈਂਟ ਲਈ ਹੌਸਲਾ ਬੁਲੰਦ ਹੋਵੇਗਾ। ਖੇਡ ਮੰਤਰੀ ਨੇ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਹਨੇਕੇ (ਬਰਨਾਲਾ) ਦੇ ਰਹਿਣ ਵਾਲੇ ਅਕਸ਼ਦੀਪ ਸਿੰਘ ਨੇ ਪਿੱਛੇ ਜਿਹੇ ਰਾਂਚੀ ਵਿਖੇ ਨੈਸ਼ਨਲ ਓਪਨ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋ ਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਕੀਤਾ ਸੀ। ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਅਕਸ਼ਦੀਪ ਸਿੰਘ ਨੂੰ ਓਲੰਪਿਕਸ ਦੀ ਤਿਆਰੀ ਲਈ ਪੰਜ ਲੱਖ ਰੁਪਏ ਦਿੱਤੇ ਸਨ।

Our Visitor

1911299