Friday, May 22, 2026
Home Blog Page 2205

ਬੀਕੇਯੂ ਡਕੌਂਦਾ ਜਥੇਬੰਦੀ ਦੀ ਮੌਜੂਦਾ ਕਮੇਟੀ ਹੀ ਰਹੇਗੀ ਬਰਕਰਾਰ: ਬੂਟਾ ਸਿੰਘ ਬੁਰਜ਼ਗਿੱਲ

ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣੇ ਜਾਂਦੇ ਅਤੇ ਆਮ ਭੀੜਾਂ ਸੂਬਾ ਕਮੇਟੀ ਦੀ ਚੋਣ ਨਹੀ ਕਰਦੀਆਂ: ਜਗਮੋਹਨ ਪਟਿਆਲਾ
ਕੁੱਝ ਵਿਅਕਤੀਆਂ ਨੇ ਆਪਣੇ ਸਿਰ ਪ੍ਰਧਾਨਗੀਆਂ ਲਈ ਜਥੇਬੰਦੀ ਵਿੱਚ ਫੁੱਟ ਪਾਈ ਹੈ: ਗੁਰਮੀਤ ਸਿੰਘ ਭੱਟੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਬੀਤੇ ਕੱਲ ਬਠਿੰਡਾ ਦੇ ਗੁਰਦੂਆਰਾ ਹਾਜ਼ੀਰਤਨ ਸਾਹਿਬ ਵਿਖੇ ਵਿਰੁਧ ਗੁੱਟ ਵਲੋਂ ਬੁਲਾਈ ਜਨਰਲ ਕੋਂਸਲ ਦੀ ਮੀਟਿੰਗ ਵਿਚ ਪਾਸ ਕੀਤੇ ਮਤਿਆਂ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਦੀ ਮੌਜੂਦਾ ਸੂਬਾ ਕਮੇਟੀ ਹੀ ਬਰਕਰਾਰ ਰਹੇਗੀ। ਇੱਥੇ ਜਾਰੀ ਪ੍ਰੈਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਨੂੰ ਡੇਲੀਗੇਟ ਇਜਲਾਸ ਰਾਹੀਂ ਚੁਣਿਆ ਗਿਆ ਹੈ, ਜਿਸਦੀ ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣਿਆ ਗਿਆ ਹੈ । ਜਦੋਂ ਕਿ ਹੁਣ ਜਥੇਬੰਦੀ ਵਲੋਂ ਕੱਢੇ ਹੋਏ ਵਿਅਕਤੀ ਆਹੁਦੇਦਾਰ ਉਨ੍ਹਾਂ ਨੂੰ ਤਾਂ ਜਥੇਬੰਦੀ ਦੀ ਮੀਟਿੰਗ ਵਿੱਚ ਬੈਠਣ ਦਾ ਵੀ ਅਧਿਕਾਰ ਨਹੀਂ ਹੁੰਦਾ ਤਾਂ ਫਿਰ ਜਨਰਲ ਕੌਂਸਲ ਸੱਦਣ ਦਾ ਅਧਿਕਾਰ ਤਾਂ ਬਿਲਕੁਲ ਹੀ ਨਹੀਂ ਹੁੰਦਾ। ਜਦ ਕਿ ਜਨਰਲ ਕੌਂਸਲ ਵਿਚ ਬਲਾਕ ਪ੍ਰਧਾਨ, ਸਕੱਤਰ ਤੇ ਜਿਲ੍ਹਾ ਕਮੇਟੀਆਂ ਤੇ ਸੂਬਾ ਕਮੇਟੀ ਹੁੰਦੀ ਹੈ ਜਿਸ ਵਿਚ ਜਥੇਬੰਦੀਆਂ ਦੇ ਵਿਧਾਨ ਅਨੁਸਾਰ ਆਮ ਭੀੜ ਨਹੀਂ ਇਕੱਠੀ ਕੀਤੀ ਹੁੰਦੀ ਅਤੇ ਨਾ ਹੀ ਜਨਰਲ ਕੌਂਸਲ ਨੂੰ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ। ਆਗੂਆਂ ਨੇ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਨੇ ਲਏ ਹਨ ਉਹ ਜਥੇਬੰਦੀ ਦੇ ਡੇਲੀਗੇਟ ਹੀ ਨਹੀਂ ਹਨ ਜਿਵੇ ਕਿ ਮੁਕਤਸਰ ਜਿਲੇ ਦਾ ਕਾਰਜਕਾਰੀ ਪ੍ਰਧਾਨ ਸੀ, ਜਿਸਦੀ ਮੈਂਬਰਸ਼ਿਪ ਨਹੀਂ ਹੈ। ਇਸੇ ਤਰ੍ਹਾਂ ਹੀ ਫਾਜਿਲਕਾ ਤੇ ਮੋਹਾਲੀ ਦੇ ਵਿਅਕਤੀ ਜਿੰਨਾ ਦੀ ਪਹਿਲਾਂ ਮੈਂਬਰਸ਼ਿਪ ਨਹੀਂ ਹੈ ਤੇ ਨਾ ਹੀ ਉਹ ਜਥੇਬੰਦੀ ਦੇ ਡੇਲੀਗੇਟ ਹਨ। ਇਹ ਸਭ ਕੁੱਝ ਗੈਰ ਸੰਵਿਧਾਨਕ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵਿਅਕਤੀ ਨੇ ਪ੍ਰਧਾਨਗੀਆਂ ਲਈ ਜਥੇਬੰਦੀ ਵਿੱਚ ਫੁੱਟ ਪਾਈ ਹੈ। ਲਆਗੂਆਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਦੇ ਰਾਖੇ ਬਣਦੇ ਹਨ ਦੂਸਰੇ ਪਾਸੇ ਜਥੇਬੰਦੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ ਕਿਉਂਕਿ ਚੋਣਾਂ ਹਮੇਸ਼ਾ ਜਨਰਲ ਇਜਲਾਸ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ ਹੋਵੇ ਉਨ੍ਹਾਂ ਨੂੰ ਅਜਿਹੇ ਅਧਿਕਾਰ ਨਹੀਂ ਹੁੰਦੇ। ਜੋ ਜਥੇਬੰਦੀ ਦੀ ਕਮੇਟੀ ਚੱਲ ਰਹੀ ਹੈ ਇਹ ਹੀ ਰਹੇਗੀ ਤੇ ਇਸ ਦੀ ਅਗਵਾਈ ਹੇਠ ਕੱਲ ਨੂੰ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ।

ਕਾਂਗਰਸੀਆਂ ਦੇ ਵਿਰੋਧ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਹਿਮਾਇਤੀ ‘ਮੇਅਰ’ ਵਿਰੁਧ ਸਰਕਾਰ ਨੇ ਵੀ ਸਿਕੰਜ਼ਾ ਕਸਿਆ!

0

ਕਮਿਸ਼ਨਰ ਨੇ ਮੇਅਰ ਨੂੰ ਡੀਓ ਲੈਟਰ ਲਿਖ਼ਕੇ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦਣ ਲਈ ਕਿਹਾ
28 ਸਤੰਬਰ ਨੂੰ ਹੋਈ ਸੀ ਹਾਊਸ ਦੀ ਆਖ਼ਰੀ ਮੀਟਿੰਗ, ਨਿਯਮਾਂ ਮੁਤਾਬਕ ਹਰ ਮਹੀਨੇ ਮੀਟਿੰਗ ਹੋਣੀ ਜਰੂਰੀ
ਪੰਜਾਬ ਸਰਕਾਰ ਲਗਾਤਾਰ 6 ਮਹੀਨੇ ਮੀਟਿੰਗ ਨਾ ਹੋਣ ਕਾਰਨ ਸੈਕਸ਼ਨ 407 ਤਹਿਤ ਹਾਊਸ ਨੂੰ ਕਰ ਸਕਦੀ ਹੈ ਭੰਗ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਦੋ ਸਾਲ ਪਹਿਲਾਂ ਕਾਂਗਰਸ ਦੇ ਨਿਸ਼ਾਨ ’ਤੇ ਚੋਣ ਜਿੱਤ ਕੇ ਮੇਅਰ ਬਣਨ ਵਾਲੀ ਮੈਡਮ ਰਮਨ ਗੋਇਲ ਨੂੰ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਹੱਕ ’ਚ ਖੜ੍ਹਣਾ ਕਾਫ਼ੀ ਮਹਿੰਗਾ ਪੈਂਦਾ ਜਾਪ ਰਿਹਾ ਹੈ। ਕਾਂਗਰਸੀ ਕੋਂਸਲਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਅਸਿੱਧੇ ਢੰਗ ਨਾਲ ਮੇਅਰ ’ਤੇ ਸਿਕੰਜ਼ਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਰਾਹੁਲ ਵਲੋਂ ਮੇਅਰ ਸ਼੍ਰੀਮਤੀ ਗੋਇਲ ਨੂੰ ਲੰਘੀ 13 ਫ਼ਰਵਰੀ ਨੂੰ ਇੱਕ ਡੀਓ ਲੈਟਰ (ਨੰਬਰ-1) ਲਿਖ਼ਕੇ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦਣ ਲਈ ਕਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪੱਤਰ ਵਿਚ ਕਮਿਸ਼ਨਰ ਨੇ ‘ਦਾ ਮਿਊਸੀਪੀਲ ਕਾਰਪੋਰੇਸ਼ਨ ਐਕਟ 1976’ ਦੇ ਸੈਕਸ਼ਨ 44 ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਹਾਊਸ ਦੀ ਮੀਟਿੰਗ ਨਾ ਹੋਣ ਕਾਰਨ ਸ਼ਹਿਰ ਦੇ ਜਰੂਰੀ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਕਰੀਬ 58 ਕਰੋੜ ਦੇ ਕੰਮ ਮੰਨਜੂਰੀ ਨਾ ਮਿਲਣ ਕਾਰਨ ਲਟਕ ਗਏ ਹਨ। ਇਸਤੋਂ ਇਲਾਵਾ ਪੱਤਰ ਵਿਚ ਸੈਕਸ਼ਨ 55 ਦਾ ਜਿਕਰ ਕਰਦਿਆਂ ਕਿਹਾ ਹੈ ਕਿ ‘‘ ਨਿਯਮਾਂ ਮੁਤਾਬਕ ਜਨਰਲ ਹਾਊਸ ਦੀ ਹਰ ਮਹੀਨੇ ਮੀਟਿੰਗ ਹੋਣੀ ਅਤਿ ਜਰੂਰੀ ਹੈ ਪ੍ਰੰਤੂ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਕੋਈ ਮੀਟਿੰਗ ਨਹੀਂ ਹੋਈ ਹੈ। ’’ ਗੌਰਤਲਬ ਹੈ ਕਿ ਨਿਗਮ ਦੇ ਹਾਊਸ ਦੀ ਆਖ਼ਰੀ ਮੀਟਿੰਗ 28 ਸਤੰਬਰ 2022 ਨੂੰ ਹੋਈ ਸੀ। ਹਾਲਾਂਕਿ ਨਿਗਮ ਕਮਿਸ਼ਨਰ ਸ਼੍ਰੀ ਰਾਹੁਲ ਨੇ ਇਹ ਪੱਤਰ ਲਿਖਣ ਦੀ ਪੁਸ਼ਟੀ ਕਰਦਿਆਂ ਇਸਨੂੰ ਵਿਭਾਗ ਦੀ ਰੂਟੀਨ ਦੀ ਕਾਰਵਾਈ ਦਸਿਆ ਪ੍ਰੰਤੂ ਸਿਆਸੀ ਤੇ ਕਾਨੂੰਨੀ ਮਾਹਰ ਇਸ ਪੱਤਰ ਨੂੰ ਭਵਿੱਖ ਵਿਚ ਹੋਣ ਵਾਲੀਆਂ ਵੱਡੀਆਂ ਕਾਰਵਾਈਆਂ ਦੀ ਸ਼ੁਰੂਆਤ ਦੱਸ ਰਹੇ ਹਨ। ਕਾਨੂੰਨੀ ਮਾਹਰਾਂ ਮੁਤਾਬਕ ਜੇਕਰ ਆਉਣ ਵਾਲੇ ਦਿਨਾਂ ਵਿਚ ਹਾਊਸ ਦੀ ਮੀਟਿੰਗ ਨਹੀਂ ਹੁੰਦੀ ਤਾਂ ਪੰਜਾਬ ਸਰਕਾਰ ਵਲੋਂ ਇਸ ਐਕਟ ਦੇ ਸੈਕਸ਼ਨ 407 ਤਹਿਤ ਹਾਊਸ ਨੂੰ ਭੰਗ ਕਰਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਗੌਰਤਲਬ ਹੈ ਕਿ ਮੌਜੂਦਾ ਸਮੇਂ 50 ਮੈਂਬਰੀ ਨਗਰ ਨਿਗਮ ਵਿਚ ਕਾਂਗਰਸ ਕੋਲ 41 ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਕੋਂਸਲਰ ਮਨਪ੍ਰੀਤ ਹਿਮਾਇਤੀ ਤੇ ਮਨਪ੍ਰੀਤ ਵਿਰੋਧੀ ਦੋ ਗੁੱਟਾਂ ਵਿਚ ਵੰਡੇ ਹੋਏ ਹਨ। ਇਹੀਂ ਨਹੀਂ ਇਸੇ ਕਾਰਨ ਲੰਘੀ 7 ਫ਼ਰਵਰੀ ਨੂੰ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਮੰਨਜੂਰੀ ਦੇਣ ਵਾਲੀ ਤਾਕਤਵਾਰ ਕਮੇਟੀ ‘ ਵਿੱਤ ਅਤੇ ਲੇਖਾ ਕਮੇਟੀ ’ ਦੀ ਰੱਖੀ ਮੀਟਿੰਗ ਵੀ ਗੁੱਟਬੰਦੀ ਦੀ ਭੇਂਟ ਚੜ੍ਹ ਗਈ ਸੀ, ਕਿਉਂਕਿ ਉਕਤ ਮੀਟਿੰਗ ਵਿਚ ਕਾਂਗਰਸ ਨਾਲ ਖੜ੍ਹੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਤੋਂ ਇਲਾਵਾ ਕੋਂਸਲਰਾਂ ਵਿਚੋਂ ਚੁਣੇ ਦੋਂ ਮੈਂਬਰਾਂ ਪ੍ਰਵੀਨ ਮਾਨੀ ਅਤੇ ਬਲਜਿੰਦਰ ਠੇਕੇਦਾਰ ਨੇ ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇੰਨਕਾਰ ਕਰ ਦਿਤਾ ਸੀ। ਜਿਸ ਕਾਰਨ ਕੋਰਮ ਪੂਰਾ ਨਾ ਹੁੰਦਾ ਵੇਖ ਮੇਅਰ ਨੂੰ ਇਹ ਮੀਟਿੰਗ ਰੱਦ ਕਰਨੀ ਪਈ ਸੀ। ਇੱਥੇ ਦਸਣਾ ਬਣਦਾ ਹੈ ਕਿ ਸਾਬਕਾ ਵਿਤ ਮੰਤਰੀ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਅਤੇ ਇੱਕ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰ ਪਿੰਡ ਬਾਦਲ ਵਿਖੇ ਜਾ ਕੇ ਉਨ੍ਹਾਂ ਨੂੰ ਵਧਾਈਆਂ ਦੇ ਕੇ ਆਏ ਸਨ, ਪ੍ਰੰਤੂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਭਾਲੀ ਕਮਾਂਡ ਤੋਂ ਬਾਅਦ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਹਿਤ ਅੱਧੀ ਦਰਜ਼ਨ ਕੋਂਸਲਰਾਂ ਨੇ ਕਾਂਗਰਸ ਨਾਲ ਹੀ ਡਟੇ ਰਹਿਣ ਦਾ ਫੈਸਲਾ ਲਿਆ ਸੀ ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਕੋਂਸਲਰ ਹਾਲੇ ਵੀ ਖੁੱਲੇ ਤੌਰ ’ਤੇ ਮਨਪ੍ਰੀਤ ਬਾਦਲ ਦੀ ਹਿਮਾਇਤ ਵਿਚ ਚੱਲਦੇ ਦਿਖ਼ਾਈ ਦੇ ਰਹੇ ਹਨ। ਕਾਂਗਰਸ ਪਾਰਟੀ ਨੇ ਵੀ ਮੇਅਰ ਸਹਿਤ ਅਜਿਹੇ ਕੋਂਸਲਰਾਂ ਵਿਰੁਧ ਕਾਰਵਾਈ ਕਰਨ ਲਈ ਪਿਛਲੇ ਦਿਨਾਂ ਤੋਂ ਇੱਕ ਦਸਖ਼ਤੀ ਮੁਹਿੰਮ ਚਲਾਈ ਹੋਈ ਹੈ, ਜਿਸਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਇਸੇ ਪੱਤਰ ਦੇ ਆਧਾਰ ‘ਤੇ ਮੇਅਰ ਵਿਰੁਧ ਆਵਿਸ਼ਵਾਸ ਦਾ ਮਤਾ ਲਿਆਂਦਾ ਜਾ ਸਕਦਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਹਿਲੀ ਵਾਰ ਚੋਣ ਜਿੱਤੀ ਰਮਨ ਗੋਇਲ ਨੂੰ ਮੇਅਰ ਬਣਾਉਣ ਦੇ ਸਮੇਂ ਤੋਂ ਹੀ ਕਾਂਗਰਸੀ ਕੋਂਸਲਰਾਂ ਵਿਚ ਅੰਦਰਖ਼ਾਤੇ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਸੱਤ ਵਾਰ ਚੋਣ ਜਿੱਤੇ ਜਗਰੂਪ ਸਿੰਘ ਗਿੱਲ ਨੇ ਤਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਹੀ ਕਹਿ ਦਿੱਤਾ ਸੀ ਜਦੋਂਕਿ ਮੇਅਰਸ਼ਿਪ ਦੇ ਦੂਜੇ ਵੱਡੇ ਦਾਅਵੇਦਾਰ ਅਸੋਕ ਪ੍ਰਧਾਨ ਨੂੰ ਬੇਸ਼ੱਕ ਸੀਨੀਅਰ ਡਿਪਟੀ ਮੇਅਰ ਬਣਾ ਕੇ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਹ ਵੀ ਅੰਦਰਖਾਤੇ ਨਰਾਜ਼ ਹੀ ਦਿਖ਼ਾਈ ਦੇ ਰਹੇ ਸਨ।

ਆਈ.ਪੀ.ਐਸ ਗੁਲਨੀਤ ਸਿੰਘ ਖੁਰਾਣਾ ਹੋਣਗੇ ਬਠਿੰਡਾ ਦੇ ਨਵੇਂ ਐਸ.ਐਸ.ਪੀ

0

ਮੌਜੂਦਾ ਐਸਐਸਪੀ ਜੇ.ਇਲਨਚੇਲੀਅਨ ਨੂੰ ਮੋਗਾ ਬਦਲਿਆਂ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਪੰਜਾਬ ਸਰਕਾਰ ਵਲੋਂ ਅੱਜ 12 ਐਸ.ਐਸ.ਪੀਜ਼ ਸਹਿਤ 13 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇੰਨ੍ਹਾਂ ਤਬਾਦਲਿਆਂ ਤਹਿਤ ਬਠਿੰਡਾ ਦੇ ਐਸਐਸਪੀ ਜੇ.ਇਲਨਚੇਲੀਅਨ ਨੂੰ ਮੋਗਾ ਬਦਲ ਦਿੱਤਾ ਗਿਆ ਹੈ ਜਦੋਂਕਿ ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਉਨ੍ਹਾਂ ਦੀ ਥਾਂ ਬਠਿੰਡਾ ਦਾ ਐਸਐਸਪੀ ਲਗਾਇਆ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਬੀ- ਸਰਟੀਫਿਕੇਟ ਪ੍ਰੀਖਿਆ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਕੈਂਪਸ ਵਿਖੇ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੀ ਬੀ-ਸਰਟੀਫਿਕੇਟ ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟਸ (ਆਈ.ਟੀ.ਆਈ) ਦੇ ਤਿੰਨ ਸੌ ਤੋਂ ਵੱਧ ਕੈਡਿਟਾਂ ਨੇ ਭਾਗ ਲਿਆ।ਬਠਿੰਡਾ, ਮਾਨਸਾ, ਬੁਢਲਾਡਾ, ਗਿੱਦੜਬਾਹਾ ਅਤੇ ਮਲੋਟ ਨਾਲ ਸਬੰਧਿਤ ਵੱਖ-ਵੱਖ ਅਦਾਰਿਆਂ ਦੇ ਕੈਡਿਟਾਂ ਨੇ ਲਿਖਤੀ ਟੈਸਟ, ਹਥਿਆਰ ਸਿਖਲਾਈ, ਮੈਪ ਰੀਡਿੰਗ ਅਤੇ ਡਰਿੱਲ ਟੈਸਟ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਵਿਚ ਭਾਗ ਲਿਆ।ਇਸ ਇਮਤਿਹਾਨ ਦੇ ਕਮਾਂਡੈਂਟ ਕਰਨਲ ਏ ਕੇ ਸੂਦ, 14 ਪੰਜਾਬ ਬੀ.ਐਨ. ਐਨ.ਸੀ.ਸੀ., ਨਾਭਾ ਦੇ ਕਮਾਂਡਿੰਗ ਅਫਸਰ (ਸੀ.ਓ.) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ 20 ਪੰਜਾਬ ਬਟਾਲੀਅਨ ਦੀ ਇਨਫੈਂਟਰੀ ਯੂਨਿਟ ਦੇ ਐਨ.ਸੀ.ਸੀ. ਕੈਡਿਟ ਅਤੇ 2 ਪੀ.ਬੀ.ਆਰ. ਐਂਡ ਵੀ. ਸਕੁਐਡਰਨ ਦੇ ਘੋੜਸਵਾਰ ਯੂਨਿਟ ਸ਼ਾਮਿਲ ਸਨ ਨੇ ਥਿਊਰੀ ਅਤੇ ਪ੍ਰੈਕਟੀਕਲ ਇਮਤਿਹਾਨਾਂ ਵਿਚ ਹਿੱਸਾ ਲਿਆ। ਉਨ੍ਹਾਂ ਯੂਨੀਵਰਸਿਟੀ ਵੱਲੋਂ ਇਸ ਪ੍ਰੀਖਿਆ ਦੇ ਆਯੋਜਨ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਇਮਤਿਹਾਨ ਦੇ ਦੂਜੇ ਸੀਨੀਅਰ ਅਧਿਕਾਰੀ, ਕਰਨਲ ਹਰਬਿੰਦ ਪਰਮਾਰ, 14 ਪੰਜਾਬ ਬਟਾਲੀਅਨ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਵੱਖ-ਵੱਖ ਪ੍ਰੋਫੈਸਰ ਇੰਚਾਰਜ, ਸਟਾਫ਼ ਅਤੇ ਏ.ਐਨ.ਓਜ਼ (ਐਸੋਸੀਏਟ ਐਨ.ਸੀ.ਸੀ. ਅਫਸਰ) ਨੂੰ ਡਿਊਟੀਆਂ ’ਤੇ ਲਗਾ ਕੇ ਇਨਵੀਜੀਲੇਸ਼ਨ ਡਿਊਟੀਆਂ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬੀ ਸਰਟੀਫਿਕੇਟ ਪ੍ਰੀਖਿਆ, ਸੀ ਸਰਟੀਫਿਕੇਟ ਦੀ ਅਗਲੀ ਉੱਚ ਪੱਧਰੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਸ਼ਰਤ ਹੈ, ਜੋ ਕਿ ਆਰਮਡ ਫੋਰਸਿਜ਼ ਅਤੇ ਹੋਰ ਸਿਵਲ ਪਲੇਸਮੈਂਟ ਵਿੱਚ ਭਰਤੀ ਵਿੱਚ ਤਰਜੀਹ ਪ੍ਰਾਪਤ ਕਰਨ ਲਈ ਜ਼ਰੂਰੀ ਹੈ।ਯੂਨੀਵਰਸਿਟੀ ਦੇ ਏਐਨਓਜ਼ ਕੈਪਟਨ ਰਾਜੀਵ ਕੁਮਾਰ ਵਰਸ਼ਨੇ ਅਤੇ ਲੈਫਟੀਨੈਂਟ ਵਿਵੇਕ ਕੌਂਡਲ ਨੇ 20 ਪੀ.ਬੀ.ਬੀ.ਐਨ. ਐਨ.ਸੀ.ਸੀ. ਦੇ ਸੀਓ ਕਰਨਲ ਕੇ ਐਸ. ਮਾਥੁਰ ਦੁਆਰਾ ਜਾਰੀ ਕੀਤੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇਸ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਯੂਨੀਵਰਸਿਟੀ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ।ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੇਸ਼ ਦੀ ਸੇਵਾ ਲਈ ਹਰ ਸਮੇਂ ਤਿਆਰ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਲੈਣ ਲਈ ਉਤਸ਼ਾਹਿਤ ਕਰਦੀ ਹੈ, ਕਿਉਂਕਿ ਇਹ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸਨ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਸਿਖਾਉਂਦੀ ਹੈ।

ਮਾਂ ਦੀ ਤਰ੍ਹਾਂ ਸਾਨੂੰ ਮਾਂ-ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ : ਚੇਅਰਮੈਨ ਨਵਦੀਪ ਜੀਦਾ

ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ : ਸੂਬਾ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਹਰ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਘਰ ਵਿੱਚ ਮਾਂ ਦੀ ਕਦਰ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਮਾਂ-ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ ਵਲੋਂ ਸਥਾਨਕ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਤੋਂ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕੀਤਾ। ਇਸ ਮੌਕੇ ਚੇਅਰਮੈਨ ਨਵਦੀਪ ਜੀਦਾ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਆਪਣੀ ਮਾਂ ਬੋਲੀ ਲਈ ਜਜ਼ਬੇ ਨਾਲ ਕੀਤੇ ਜਾ ਰਹੇ ਕੰਮਾਂ ਤੋਂ ਇਲਾਵਾ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਅੱਜ ਪੰਦਰਵੇਂ ਦਿਨ ਸ਼ਹਿਰ ਸਮੇਤ ਜ਼ਿਲ੍ਹੇ ਦੇ 29 ਪਿੰਡਾਂ ਵਿੱਚ 6300 ਵਿਦਿਆਰਥੀਆਂ ਵੱਲੋਂ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕੀਰਤੀ ਕਿਰਪਾਲ ਨੇ ਦੱਸਿਆ ਕਿ ਅੱਜ ਪੈਦਲ ਜਾਗਰੂਕਤਾ ਰੈਲੀਆਂ ਦਾ ਆਖ਼ਰੀ ਦਿਨ ਹੈ। ਪਿਛਲੇ ਪੰਦਰਾਂ ਦਿਨਾਂ ਵਿੱਚ ਵਿਭਾਗ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਪੰਜਾਬੀ ਅਡਵੈਂਚਰ ਗਰੁੱਪ, ਆੜੀ-ਆੜੀ ਸਾਈਕਲਿੰਗ ਗਰੁੱਪ ਤੇ ਆਟੋ ਯੂਨੀਅਨ ਦੇ ਸਹਿਯੋਗ ਸਦਕਾ ਪੂਰੇ ਜ਼ਿਲ੍ਹੇ ਅਤੇ ਖ਼ਾਸ ਤੌਰ ’ਤੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਮਾਂ-ਬੋਲੀ ਦੀ ਮਹੱਤਤਾ ਅਤੇ ਉਨ੍ਹਾਂ ਦੇ ਉਸ ਪ੍ਰਤੀ ਨੈਤਿਕ ਫ਼ਰਜ਼ ਬਾਬਤ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਮਿਤੀ 16 ਤੇ 17 ਫ਼ਰਵਰੀ 2023 ਨੂੰ ਭਾਸ਼ਾ ਸੈਮੀਨਾਰ ਤੇ 21 ਰੋਜ਼ਾ ਮੁਹਿੰਮ ਦੀ ਸਮਾਪਤੀ ’ਤੇ ਮਿਤੀ 20 ਤੇ 21 ਫ਼ਰਵਰੀ 2023 ਨੂੰ ਦੋ ਰੋਜ਼ਾ ਪੰਜਾਬੀ ਮਾਂ-ਬੋਲੀ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਕੱਢੀ ਗਈ ਰੈਲੀ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਤੋਂ ਗੋਲ ਡਿੱਗੀ ਬਜ਼ਾਰ, ਅਮਰੀਕ ਸਿੰਘ ਰੋਡ, ਐੱਸ.ਐੱਸ.ਡੀ ਗਰਲਜ਼ ਕਾਲਜ ਹੁੰਦੀ ਹੋਈ ਵਾਪਿਸ ਸਕੂਲ ਪਹੁੰਚੀ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਰਸਤੇ ਵਿੱਚ ਆਉਂਦੀਆਂ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕਰਦੇ ਹੋਏ, ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ’ਚ ਲਿਖਣ ਦੀ ਅਪੀਲ ਨੂੰ ਦੁਕਾਨਦਾਰਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ।ਇਸ ਮੌਕੇ ਲੈਕਚਰਾਰ ਸ਼ਪਿੰਦਰ ਸਿੰਘ, ਸੰਗੀਤ ਅਧਿਆਪਕ ਬਲਕਰਨ ਬੱਲ, ਪ੍ਰਿੰਸੀਪਲ ਸ. ਕਰਮਜੀਤ ਸਿੰਘ, ਖੋਜ ਅਫ਼ਸਰ ਨਵਪ੍ਰੀਤ ਸਿੰਘ, ਰਿਸ਼ੂ ਕੁਮਾਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ ।

ਪੰਜਾਬੀ ਮਾਂ ਬੋਲੀ ਦੀ ਮਹੱਤਤਾ ਸਬੰਧੀ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਡੀ.ਐਸ.ਪੀ ਗੁਰਦੀਪ ਸਿੰਘ ਸੈਣੀ ਤੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਅਧੀਨ ਸਥਾਨਕ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ-ਬੋਲੀ ਪੰਜਾਬੀ ਸਬੰਧੀ ਰੈਲੀ ਕੱਢੀ ਗਈ। ਇਹ ਰੈਲੀ ਫਾਇਰ ਬ੍ਰਿਗੈਡ ਚੌਂਕ ਤੋਂ ਡੀ.ਐਸ.ਪੀ(ਐਚ) ਗੁਰਦੀਪ ਸਿੰਘ ਸੈਣੀ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਕੱਢੀ ਗਈ। ਇਹ ਰੈਲੀ ਧੋਬੀ ਬਜ਼ਾਰ, ਹਸਪਤਾਲ ਬਜ਼ਾਰ ਅਤੇ ਗੋਲ ਡਿੱਗੀ ਤੋਂ ਹੁੰਦੀ ਹੋਈ ਫਾਇਰ ਬ੍ਰਿਗੇਡ ਚੌਂਕ ਵਿੱਚ ਸਮਾਪਤ ਹੋਈ। ਇਸ ਰੈਲੀ ਵਿੱਚ ਸ਼ਾਮਿਲ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬੀ ਬੋਲੀ ਦੀ ਮਹੱਤਤਾ ਸਬੰਧੀ ਆਪਣੇ ਹੱਥੀ ਤਿਆਰ ਕੀਤੀਆਂ ਸਲੋਗਨਾਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਦੁਕਾਨਦਾਰਾਂ ਨੂੰ ਪੰਜਾਬੀ ਬੋਲੀ ਸਬੰਧੀ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੂੰ ਆਪਣੇ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਵੀ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਸਮੀਖਿਆ ਬੈਠਕ

0

ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੱਲਵੀ ਚੌਧਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਸਥਿਤ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਵਿਸ਼ੇਸ਼ ਬੈਠਕ ਕੀਤੀ। ਬੈਠਕ ਦੌਰਾਨ ਮੈਡਮ ਪਲਵੀ ਚੌਧਰੀ ਨੇ ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਪਲਵੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਲਾਭ ਜ਼ਮੀਨੀ ਪੱਧਰ ਤੇ ਪਹੁੰਚਾਇਆ ਜਾਵੇ ਤਾਂ ਜੋ ਯੋਗ ਲਾਭਪਾਤਰੀ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕੋਵਿਡ ਟੀਕਾਕਰਨ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਰ.ਬੀ.ਐਸ.ਕੇ., ਟੀਕਾਕਰਨ, ਪਰਿਵਾਰ ਨਿਯੋਜਨ, ਨੈਸ਼ਨਲ ਟੀ.ਬੀ. ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ, ਤੰਬਾਕੂ ਐਕਟ, ਫੂਡ ਪ੍ਰੋਗਰਾਮਾਂ, ਡੇਂਗੂ, ਸਵਾਇਨ ਫਲੂ ਅਤੇ ਮਲੇਰੀਆ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਜ਼ਿਲ੍ਹੇ ਚ ਗਠਿਤ ਸਿਹਤ ਟੀਮਾਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 24 ਆਮ ਆਦਮੀ ਕਲੀਨਿਕ ਸਫ਼ਲਤਾ ਪੂਰਵਕ ਚੱਲ ਰਹੇ ਹਨ ਤੇ ਆਮ ਲੋਕਾਂ ਇਸ ਦਾ ਪੂਰਨ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੁਗਤਾਨ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਹਸਪਤਾਲਾਂ ਨੇ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਗਠਿਤ ਫੂਡ ਟੀਮਾਂ ਦੁਆਰਾ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਤੇ ਸਾਫ਼-ਸੁਥਰੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾ ਰਹੇ ਹਨ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਉੂਸ਼ਾ ਗੋਇਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਪਾਮਿਲ ਬਾਂਸਲ, ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਤੋਂ ਇਲਾਵਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਸਿੱਖਿਆ ਮੰਤਰੀ ਬੈਂਸ ਨਾਲ ਮੁਲਾਕਾਤ

0

117 ਐਮੀਨੈਂਸ ਤੇ 355 ਪੀ.ਐੱਮ. ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਚਾਲੂ ਕਰਨ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਫ਼ਰਵਰੀ : ਜੌਗਰਫ਼ੀ ਪੋਸਟ ਗਰੈਜੁਏਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਪ੍ਰਧਾਨ ਸ਼ੰਕਰ ਲਾਲ ਅਤੇ ਗੁਰਸੇਵਕ ਸਿੰਘ ਅਨੰਦਪੁਰ ਸਾਹਿਬ (ਰੋਪੜ) ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਸਾਂਝੀ ਕੀਤੀ ਅਤੇ ਮੰਗ ਪੱਤਰ ਦਿੱਤੇ। ਅਧਿਆਪਕਾਂ ਆਗੂਆਂ ਵੱਲੋਂ ਸਿੱਖਿਆ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਮੌਜ਼ੂਦਾ ਸਮੇਂ ਸਕੂਲ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਵਿਸ਼ੇ ਦੀਆਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ, ਇਹਨਾਂ ਵਿੱਚੋਂ ਖਾਲੀ ਪਈਆਂ 130 ਆਸਾਮੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ’ਤੇ ਨਹੀਂ ਦਰਸਾਇਆ ਜਾਂਦਾ। ਜਿਸ ਕਰਕੇ ਇਹਨਾਂ ਉੱਪਰ ਨਾ ਤਾਂ ਬਦਲੀ ਅਪਲਾਈ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਪਦਉੱਨਤੀਆਂ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾ ਰਿਹਾ ਹੈ। ਵਫ਼ਦ ਵਿੱਚ ਸ਼ਾਮਿਲ ਜੱਥੇਬੰਦੀ ਦੇ ਆਗੂਆਂ ਸ਼ੰਕਰ ਲਾਲ, ਗੁਰਸੇਵਕ ਸਿੰਘ, ਸੁਖਦੀਪ ਸਿੰਘ, ਸੁਨੀਲ ਕੁਮਾਰ, ਮਨਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਸਿੱਖਿਆ ਮੰਤਰੀ ਸ. ਬੈਂਸ ਤੋਂ ਮੰਗ ਕੀਤੀ ਕਿ ਪੰਜਾਬ ਦੇ ਸੀਨੀ: ਸੈਕੰ: ਸਕੂਲਾਂ ਵਿੱਚ ਲੈਕਚਰਾਰਾਂ ਦੀ ਕਮੀ ਨੂੰ ਪੂਰਾ ਕਰਨ ਲਈ, ਵਿਸ਼ੇ ਦੀ ਮਹੱਤਤਾ ਨੂੰ ਦੇਖਦੇ ਅਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਦਾ ਗਿਆਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਜਾ ਰਹੇ 117 ਐਮੀਨੈਂਸ ਸਕੂਲਾਂ ਅਤੇ ਕੇਂਦਰ ਸਰਕਾਰ ਵੱਲੋਂ ਪੀ.ਐੱਮ. ਸ਼ਰੀ ਸਕੂਲ ਸਕੀਮ ਤਹਿਤ ਪੰਜਾਬ ਵਿੱਚ ਬਣਾਏ ਜਾ ਰਹੇ 355 ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ਾ ਸ਼ੁਰੂ ਕਰਨ ਦੇ ਪ੍ਰਬੰਧ ਕੀਤੇ ਜਾਣ। ਜੱਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਖਾਲੀ ਪਈਆਂ 130 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਦਰਸਾ ਕੇ ਬਦਲੀ ਨੀਤੀ ਵਿੱਚ ਤਬਦੀਲੀ ਕਰਕੇ ਅਤੇ ਪਦਉੱਨਤੀ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ। ਸਿੱਖਿਆ ਮੰਤਰੀ ਸ. ਬੈਂਸ ਨੂੰ ਧਿਆਨ ਨਾਲ ਸੁਣਿਆ ਅਤੇ ਮੰਗਾਂ ਪੂਰੀਆਂ ਕਰਨ ਦਾ ਯਕੀਨ ਦੁਆਇਆ।

ਡਿਪਟੀ ਕਮਿਸ਼ਨਰ ਨੇ ਲੰਪੀ ਚਮੜੀ ਦੀ ਰੋਕਥਾਮ ਸਬੰਧੀ ਮੁਹਿੰਮ ਦੀ ਕੀਤੀ ਸ਼ੁਰੂਆਤ

0

15 ਫ਼ਰਵਰੀ ਤੋਂ 15 ਅਪ੍ਰੈਲ ਤੱਕ ਚੱਲੇਗੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ : ਸੂਬਾ ਸਰਕਾਰ ਵਲੋਂ ਲੰਪੀ ਚਮੜੀ ਰੋਗ ਦੀ ਰੋਕਥਾਮ ਲਈ ਸੁਰੂ ਕੀਤੀ ਜਾ ਰਹੀ ਟੀਕਾਕਰਨ ਮੁਹਿੰਮ ਦੀ ਅੱਜ ਸਥਾਨਕ ਸਿਰਕੀ ਬਜ਼ਾਰ ਵਿਖੇ ਸਥਿਤ ਸ਼੍ਰੀ ਗਊਸ਼ਾਲਾ ਵਿਖੇ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਸ਼ੂਆਂ ਖ਼ਾਸ ਤੌਰ ਤੇ ਗਊਧਨ ਚ ਪਾਈ ਜਾਣ ਵਾਲੀ ਲੰਪੀ ਚਮੜੀ ਰੋਗ ਦੀ ਰੋਕਥਾਮ ਲਈ 25 ਲੱਖ ਖੁਰਾਕਾਂ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਹਿਤ ਜ਼ਿਲ੍ਹਾ ਬਠਿੰਡਾ ਨੂੰ 1 ਲੱਖ 55 ਹਜ਼ਾਰ ਖੁਰਾਕਾਂ ਵੈਕਸੀਨ ਪ੍ਰਾਪਤ ਹੋਈ ਹੈ, ਜੋ ਕਿ 46 ਵੈਟਨਰੀ ਅਫ਼ਸਰਾਂ ਦੀ ਅਗਵਾਈ ਵਿੱਚ 58 ਟੀਮਾਂ ਵਲੋਂ 15 ਫ਼ਰਵਰੀ ਤੋਂ 15 ਅਪ੍ਰੈਲ ਤੱਕ ਜੰਗੀ ਪੱਧਰ ਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਅਧੀਨ 100 ਫ਼ੀਸਦੀ ਗਊਧਨ ਨੂੰ ਵੈਕਸੀਨ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜੋ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ 3 ਮਹੀਨੇ ਤੋਂ ਵੱਧ ਉਮਰ ਦੇ ਸਾਰੇ ਗਊਧਨ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ ਅਤੇ ਕੀਮਤੀ ਪਸ਼ੂਧਨ ਨੂੰ ਲੰਪੀ ਚਮੜੀ ਰੋਗ ਤੋਂ ਬਚਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਸਿਰਕੀ ਬਜ਼ਾਰ ਵਿਖੇ ਸਥਿਤ ਸ਼੍ਰੀ ਗਊਸ਼ਾਲਾ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਪ੍ਰਬੰਧਕਾਂ ਕੋਲੋਂ ਗਊਆਂ ਸਬੰਧੀ ਸਮੱਸਿਆਵਾਂ ਜਾਣੀਆਂ ਤੇ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਆਦਿ ਵੀ ਲਏ ਗਏ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ, ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ, ਗਊਸ਼ਾਲਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਲਾ, ਰਾਜੂ ਭੱਠੇ ਵਾਲਾ, ਸੁਨੀਲ ਸਿੰਗਲਾ, ਮੋਹਨ ਲਾਲ ਗਰਗ, ਯਸ਼ਵਿੰਦਰ ਗੁਪਤਾ, ਯੁਗੇਸ਼ ਕੁਮਾਰ ਮੋਨੋ ਤੇ ਅਨਿੱਲ ਕੁਮਾਰ ਨੀਟਾ ਆਦਿ ਗਊਸ਼ਾਲਾ ਦੇ ਨੁਮਾਇੰਦੇ ਹਾਜ਼ਰ ਸਨ।

ਬਠਿੰਡਾ ਦੇ ਈ-ਸਕੂਲ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ

0

ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ: ਭਾਈ ਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ ਮੌਕੇ ਈ-ਸਕੂਲ ਅਜੀਤ ਰੋਡ ਵੱਲੋਂ ਅੱਜ ਦਸਤਾਰਾਂ ਦਾ ਲੰਗਰ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਯੋਜਿਤ ਇਸ ਕੈਂਪ ਦੋਰਾਨ ਅਣਗਿਣਤ ਨੋਜਵਾਨਾਂ ਤੇ ਬੱਚੀਆਂ ਨੇ ਆਪਣੇ ਸਿਰ ਤੇ ਦਸਤਾਰਾਂ ਸਜਾਈਆਂ। ਇਸ ਦਸਤਾਰ ਸਿਖਲਾਈ ਕੈਂਪ ਦੋਰਾਨ ਦਸਤਾਰ ਸਜਾਉਣ ਦੀ ਸੇਵਾ ਜਗਤਾਰ ਸਿੰਘ ਤੇ ਅਵਤਾਰ ਸਿੰਘ,ਸਿੰਘ ਸਟਾਇਲ ਦਸਤਾਰ ਟਰੇਨਿੰਗ ਸੈਂਟਰ, ਸਿੰਘ ਸਭਾ ਗੁਰਦੁਆਰਾ ਬਠਿੰਡਾ ਵੱਲੋਂ ਨਿਭਾਈ ਗਈ।ਇਸ ਦਸਤਾਰ ਸਿਖਲਾਈ ਕੈਂਪ ਦੌਰਾਨ ਸਰਦਾਰ ਰੂਪਿੰਦਰ ਸਿੰਘ ਸਰਸੂਆ ਮੇਨੈਜਿੰਗ ਡਾਇਰੈਕਟਰ ਈ-ਸਕੂਲ ਵੱਲੋਂ ਸਿੱਖ ਨੋਜਵਾਨਾਂ ਨੂੰ ਦਸਤਾਰਾਂ ਤੇ ਕੜੇ ਭੇਂਟ ਕਰਕੇ ਮਾਣ ਬਖਸ਼ਿਆ। ਇਸ ਮੌਕੇ ਸਰਸੂਆ ਨੇ ਸਿੱਖ ਨੋਜਵਾਨਾਂ ਨੂੰ ਭਾਈ ਦੀਪ ਸਿੰਘ ਸਿੱਧੂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਕੈਂਪ ਦੋਰਾਨ ਚਾਹ ਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ ਗਿਆ।

Our Visitor

1910515