ਪ੍ਰਦਸ਼ਨਕਾਰੀਆਂ ’ਤੇ ਭਾਜਪਾ ਦਫ਼ਤਰ ਅੱਗੇ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ, ਮਹਿਲਾਵਾਂ ਅਤੇ ਕਈ ਪਾਰਟੀ ਅਹੁਦੇਦਾਰ ਹੋਏ ਗੰਭੀਰ ਜ਼ਖ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਫਰਵਰੀ: ਆਮ ਆਦਮੀ ਪਾਰਟੀ (ਆਪ) ਨੇ ਹਿਡਨਬਰਗ ਰਿਪੋਰਟ ਦੁਆਰਾ ਪਰਦਾਫਾਸ਼ ਕੀਤੇ ਅਡਾਨੀ ਦੇ ਘੋਟਾਲਿਆਂ ਸੰਬੰਧੀ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ ਕਰਾਰ ਦਿੱਤਾ। ਐਤਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਬੁਲਾਰਿਆਂ ਨੀਲ ਗਰਗ, ਡਾ ਸੰਨੀ ਆਹਲੂਵਾਲੀਆ ਅਤੇ ਸ਼ਮਿੰਦਰ ਖਿੰਡਾ ਨੇ ਮੋਦੀ ਸਰਕਾਰ ਦੌਰਾਨ ਅਡਾਨੀ ਦੀ ਸੰਪਤੀ ’ਚ ਹੋਏ ਵਾਧੇ ਨੂੰ ਲੈ ਕੇ ਭਾਜਪਾ ਦੀਆਂ ਲੋਕ ਵਿਰੋਧੀ ਅਤੇ ਪੂੰਜੀਵਾਦੀ ਪੱਖੀ ਨੀਤੀਆਂ ’ਤੇ ਸਵਾਲ ਖੜ੍ਹੇ ਕੀਤੇ।ਪ੍ਰੈਸ ਕਾਨਫਰੰਸ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਅਹੁਦੇਦਾਰਾਂ ਨੇ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਮੋਦੀ ਸਰਕਾਰ ਅਤੇ ਅਡਾਨੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀ-ਚਾਰਜ ਕੀਤਾ, ਜਿਸ ਵਿੱਚ ਕਈ ਮਹਿਲਾਵਾਂ ਸਮੇਤ ਕਈ ਪਾਰਟੀ ਅਹੁਦੇਦਾਰ ਗੰਭੀਰ ਜ਼ਖ਼ਮੀ ਹੋ ਗਏ। ਉਥੇ ਹੀ ਚੰਡੀਗੜ੍ਹ ਪੁਲਿਸ ਨੇ ਆਪਣੀ ਆਵਾਜ ਬੁਲੰਦ ਕਰ ਰਹੇ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। ’ਆਪ’ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਅਤੇ ਉਹ ਲੋਕ ਹਿੱਤ ਲਈ ਪੂੰਜੀਪਤੀਆਂ ਦੀ ਸਕੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ।ਨੀਲ ਗਰਗ ਨੇ ਕਿਹਾ ਕਿ ਮੋਦੀ-ਅਡਾਨੀ ਘੁਟਾਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ। ਮੋਦੀ ਸਰਕਾਰ ਤੋਂ ਪਹਿਲਾਂ 2014 ਵਿੱਚ ਅਡਾਨੀ ਦੀ ਜਾਇਦਾਦ 37000 ਕਰੋੜ ਸੀ ਅਤੇ 2018 ਵਿੱਚ 59000 ਕਰੋੜ ਸੀ। 2020 ’ਚ ਉਹੀ ਜਾਇਦਾਦ ਵਧ ਕੇ ਢਾਈ ਲੱਖ ਕਰੋੜ ਦੀ ਹੋ ਗਈ ਅਤੇ 2022 ਵਿੱਚ ਇਹ 13 ਲੱਖ ਕਰੋੜ ਹੋ ਗਈ। ਮੋਦੀ ਸਰਕਾਰ ਦੀਆਂ ਪੂੰਜੀਵਾਦੀ ਪੱਖੀ ਨੀਤੀਆਂ ਸਦਕਾ 2014 ’ਚ 609ਵੇਂ ਤੋਂ ਛਾਲ ਲਗਾ ਕੇ ਅਡਾਨੀ 2022 ਵਿੱਚ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ।ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਦੇਸ਼ ਦੀ ਆਰਥਿਕਤਾ ਮਾੜੇ ਹਲਾਤਾਂ ਅਤੇ ਆਮ ਲੋਕ ਬੇਰੁਜ਼ਗਾਰੀ ਆਦਿ ਨਾਲ ਜੂਝ ਰਹੇ ਹਨ ਉੱਥੇ ਹੀ ਇੱਕ ਵਿਅਕਤੀ ਨੂੰ ਸਾਰੇ ਸਾਧਨ ਦੇ ਕੇ ਮੋਦੀ ਜੀ ਨੇ ਉਸਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾ ਦਿੱਤਾ। ਮੋਦੀ ਜੀ ਨੇ ਅਡਾਨੀ ਨੂੰ ਦੇਸ਼ ਦਾ ਕੋਲਾ, ਗੈਸ, ਬਿਜਲੀ, ਪਾਣੀ, ਸੜਕ, ਸੀਮਿੰਟ, ਸਟੀਲ, ਹਵਾਈ ਅੱਡਾ, ਬੰਦਰਗਾਹ ਆਦਿ ਸਭ ਦੇ ਦਿੱਤਾ। ਮੋਦੀ ਸਰਕਾਰ ਕਾਰਨ ਹੀ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਉਨ੍ਹਾਂ ਨੂੰ ਬਿਜਲੀ ਦਾ ਠੇਕੇ, ਆਸਟ?ਰੇਲੀਆ ਵਿੱਚ ਖਾਂਣਾਂ ਮਿਲੀਆਂ। ਜਦੋਂ ਆਸਟ?ਰੇਲੀਆ ਦੇ ਪ੍ਰਾਈਵੇਟ ਬੈਂਕ ਉਨ੍ਹਾਂ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੋ ਰਹੇ ਸਨ ਤਾਂ ਉਨ੍ਹਾਂ ਨੇ ਐਸਬੀਆਈ ਤੋਂ 7.5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ। ਮੋਦੀ ਜੀ ਨੇ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਦਿੱਤਾ। ਜਦਕਿ ਪੰਜਾਬ ਦੇ ਕਿਸਾਨਾਂ ਸਿਰ ਕੁੱਲ 96000 ਕਰੋੜ ਦਾ ਕਰਜ਼ਾ ਹੈ ਜਿਨ੍ਹਾਂ ਕਰਕੇ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ ਹਨ, ਉਹ ਕਰਜ਼ੇ ਮੋਦੀ ਸਰਕਾਰ ਨੇ ਮੁਆਫ਼ ਨਹੀਂ ਕੀਤੇ। ਕਿਸੇ ਬੇਰੋਜ਼ਗਾਰ, ਕਿਸਾਨ, ਰੇਹੜੀ ਵਾਲੇ ਨੂੰ 2.5 ਲੱਖ ਦਾ ਕਰਜ਼ਾ ਚਾਹੀਦਾ ਹੈ, ਜੇਕਰ ਕਿਸੇ ਮਜ਼ਦੂਰ ਨੂੰ ਆਪਣੀ ਧੀ ਦੇ ਵਿਆਹ ਲਈ 2.5 ਲੱਖ ਦਾ ਕਰਜ਼ਾ ਚਾਹੀਦਾ ਹੈ ਤਾਂ ਉਸਦੀ ਜੁੱਤੀ ਟੁੱਟ ਜਾਵੇਗੀ ਪਰ ਕਰਜ਼ਾ ਨਹੀਂ ਮਿਲੇਗਾ ਅਤੇ ਮੋਦੀ ਜੀ ਨੇ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਦੇ ਦਿੱਤਾ ਅਤੇ ਜਦੋਂ ਉਨ੍ਹਾਂ ਦੀਆਂ ਕੰਪਨੀਆਂ ਘਾਟੇ ਵਿੱਚ ਗਈਆਂ ਤਾਂ ਉਨ੍ਹਾਂ ਦੇ 84 ਹਜ਼ਾਰ ਕਰੋੜ ਰੁਪਏ ਮੁਆਫ਼ ਕਰ ਦਿੱਤੇ।
ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਟੈਕਸ ਵਿੱਚ ਛੋਟ ਹੈ, ਉੱਥੇ ਅਡਾਨੀ ਨੇ 38 ਫਰਜ਼ੀ ਕੰਪਨੀਆਂ ਖੋਲ੍ਹ ਕੇ ਆਪਣੀ ਕੰਪਨੀ ਵਿੱਚ ਹਜ਼ਾਰਾਂ-ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਨ੍ਹਾਂ ਨੇ ਇਹ ਪੈਸਾ ਆਪਣੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ, ਤਾਂ ਸਟਾਕ ਦੀਆਂ ਕੀਮਤਾਂ ਵਧ ਗਈਆਂ। ਕੰਪਨੀਆਂ ਅਸਲ ਵਿੱਚ ਫਾਇਦੇ ’ਚ ਨਹੀਂ ਸਨ। ਕੰਪਨੀ ਦੇ ਮੁਨਾਫੇ ਦੇ ਹਿਸਾਬ ਨਾਲ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਨਹੀਂ ਵਧ ਰਹੀਆਂ ਸਨ। ਸਗੋਂ ਸ਼ੇਅਰਾਂ ਦੇ ਭਾਅ ਉਸ ਹਿਸਾਬ ਨਾਲ ਵੱਧ ਰਹੇ ਸਨ ਜੋ ਕਾਲੇ ਧਨ ਅਡਾਨੀ ਵਿਦੇਸ਼ਾਂ ਤੋਂ ਆਪਣੀਆਂ ਕੰਪਨੀਆਂ ਵਿੱਚ ਨਿਵੇਸ਼ ਕਰ ਰਹੇ ਸਨ। ਭਾਰਤ ਵਿੱਚ ਇਸ ਦੇ ਸ਼ੇਅਰਾਂ ਦੀ ਕੀਮਤ ਗ਼ਲਤ ਢੰਗ ਨਾਲ ਵੱਧ ਰਹੀ ਸੀ। ਜਦੋਂ ਮੁੱਲ ਵਧਿਆ ਤਾਂ ਉਸ ਦੇ ਆਧਾਰ ’ਤੇ ਉਨ੍ਹਾਂ ਨੇ ਸਾਰੇ ਬੈਂਕਾਂ ਜਿਵੇਂ ਐੱਸਬੀਆਈ, ਐੱਲਆਈਸੀ, ਪੰਜਾਬ ਨੈਸ਼ਨਲ ਬੈਂਕ ਆਦਿ ਤੋਂ ਕਰਜ਼ਾ ਲਿਆ। ਇਹ ਸਾਰਾ ਕਰਜ਼ਾ ਉਹ ਮੋੜ ਨਹੀਂ ਸਕਿਆ ਕਿਉਂਕਿ ਸਾਰੀਆਂ ਕੰਪਨੀਆਂ ਘਾਟੇ ਵਿੱਚ ਚੱਲ ਰਹੀਆਂ ਸਨ।ਉਨ੍ਹਾਂ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦੋਂ ਇਹ ਸਭ ਕੁਝ ਸਾਹਮਣੇ ਆਇਆ ਤਾਂ ਮੋਦੀ ਸਰਕਾਰ ਭੱਜ ਰਹੀ ਹੈ। ਉਹ ਜਵਾਬ ਨਹੀਂ ਦੇ ਰਹੀ ਕਿ ਉਨ੍ਹਾਂ ਸਿਰਫ਼ ਇੱਕ ਵਿਅਕਤੀ ਨੂੰ ਹੀ ਇੰਨਾ ਲਾਭ ਕਿਉਂ ਦਿੱਤਾ?ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣਾ ਪੈਸਾ ਐੱਲਆਈਸੀ ਵਿੱਚ ਨਿਵੇਸ਼ ਕੀਤਾ ਹੈ। ਕਿਸੇ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਰੱਖੇ ਹਨ। ਕਿਸੇ ਨੇ ਬੁਢਾਪਾ ਪੈਨਸ਼ਨ ਲਈ ਪੈਸੇ ਰੱਖੇ ਹਨ। ਘਰ ਵਿੱਚ ਕੋਈ ਬੀਮਾਰ ਹੋਣ ਦੀ ਸੂਰਤ ਵਿੱਚ ਪੈਸੇ ਰੱਖੇ ਗਏ ਹਨ। ਘਰ ਬਣਾਉਣ ਲਈ ਪੈਸਾ ਲਗਾਇਆ ਗਿਆ ਹੈ। ਲੋਕਾਂ ਨੇ ਐਸਬੀਆਈ ਵਿੱਚ ਪੈਸਾ ਨਿਵੇਸ਼ ਕੀਤਾ ਹੈ ਕਿਉਂਕਿ ਉਹ ਪੈਸਾ ਉਨ੍ਹਾਂ ਲਈ ਮੁਸੀਬਤ ਵਿੱਚ ਲਾਭਦਾਇਕ ਹੋਵੇਗਾ। ਪਰ ਅੱਜ ਲੋਕਾਂ ਦੇ ਕਰੋੜਾਂ ਰੁਪਏ ਐਲ ਆਈ ਸੀ ਅਤੇ ਐਸ ਬੀ ਆਈ ਵਿੱਚ ਡੁੱਬ ਰਹੇ ਹਨ। 8 ਦਿਨਾਂ ’ਚ ਐਲ ਆਈ ਸੀ ਦੇ 65,400 ਕਰੋੜ ਰੁਪਏ ਡੁੱਬ ਗਏ। ਆਮ ਆਦਮੀ ਪਾਰਟੀ ਜੇਪੀਸੀ ਤੋਂ ਇਸਦੀ ਜਾਂਚ ਦੀ ਮੰਗ ਕਰ ਰਹੀ ਹੈ? ਜੇਕਰ ਮੋਦੀ ਜੀ ਗਲਤ ਨਹੀਂ ਤਾਂ ਜਾਂਚ ਤੋਂ ਕਿਉਂ ਭੱਜ ਰਹੇ ਹਨ?ਉਨ੍ਹਾਂ ਅੱਗੇ ਕਿਹਾ ਕਿ ਕੀ ਇਹ ਕਾਲਾ ਧਨ ਅਡਾਨੀ ਤੋਂ ਭਾਜਪਾ ਨੂੰ ਜਾਂਦਾ ਹੈ? ਭਾਜਪਾ ਉਸ ਪੈਸੇ ਨੂੰ ਹਾਰਸ-ਟ?ਰੇਡਿੰਗ ’ਚ ਲਗਾਉਂਦੀ ਹੈ। ਅਡਾਨੀ ਵਿਰੁੱਧ ਨਾ ਤਾਂ ਈਡੀ ਕਾਰਵਾਈ ਕਰਦੀ ਹੈ, ਨਾ ਸੀਬੀਆਈ ਅਤੇ ਨਾ ਹੀ ਸੇਬੀ। ਜੇਕਰ ਵਿਰੋਧੀ ਧਿਰ ਵਿਰੁੱਧ ਕਾਰਵਾਈ ਕਰਨੀ ਪਵੇ ਤਾਂ ਸਾਰੀਆਂ ਸੰਸਥਾਵਾਂ ਸਰਗਰਮ ਹੋ ਜਾਂਦੀਆਂ ਹਨ। ਉਹ ਸਾਰਿਆਂ ਨੂੰ ਜੇਲ੍ਹ ਵਿੱਚ ਡੱਕਣ ਲੱਗ ਜਾਂਦੇ ਹਨ। ਪਰ ਜਦੋਂ ਇੰਨਾ ਵੱਡਾ ਘੁਟਾਲਾ ਫੜਿਆ ਗਿਆ ਹੈ ਤਾਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਜੀ ਨੇ ਅਡਾਨੀ ਦੇ ਨਾਲ ਮਿਲ ਕੇ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਕੀਤਾ ਹੈ ਤਾਂ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਚੁੱਪ ਹਨ।
ਆਮ ਆਦਮੀ ਪਾਰਟੀ ਨੇ ਅਡਾਨੀ ਦੇ ਘੋਟਾਲਿਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ
ਦਿੱਲੀ-ਮੁੰਬਈ ਐਕਸਪ੍ਰੈਸ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਫਰਵਰੀ – ਆਜਾਦੀ ਦੇ ਅੰਮ੍ਰਿਤ ਕਾਲ ਵਿਚ ਦਿੱਲੀ-ਮੁਬੰਈ ਐਕਸਪ੍ਰੈਸ ਦੇ ਪਹਿਲੇ ਪੜਾਅ ਵਿਚ ਦਿੱਲੀ-ਦੌਸਾ-ਲਾਲਸੋਢ ਸੈਕਸ਼ਨ ਦੇ ਸ਼ੁਰੂਆਤ ਨਾਲ ਸੜਕਾਂ ਦੇ ਢਾਂਚਾਗਤ ਤੰਤਰ ਦੇ ਵਿਕਾਸ ਵਿਚ ਨਵਾਂ ਅਧਿਆਏ ਜੁੜ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ, ਪਲਵਲ ਤੇ ਨੂੰਹ ਜਿਲ੍ਹਿਆਂ ਤੋਂ ਗੁਜਰਨ ਵਾਲੇ ਦੇਸ਼ ਦੇ ਸੱਭ ਤੋਂ ਲੰਬੇ ਐਕਸਪ੍ਰੈਸ ਵੇ ਦੇ ਪਹਿਲੇ ਪੜਾਅ ਵਿਚ 12,150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 246 ਕਿਲੋਮੀਟਰ ਲੰਬੇ ਸੈਕਸ਼ਨ ਦਾ ਉਦਘਾਟਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਐਕਸਪ੍ਰੈਸ ਵੇ ’ਤੇ ਸੂਬੇ ਦੀ ਸੀਮਾ ਵਿਚ ਸਥਿਤ ਹਿਲਾਲਪੁਰ ਟੋਲ ਪਲਾਜਾ ਤੋਂ ਵੀਡਿਓ ਕਾਨਫਰੈਂਸਿੰਗ ਨਾਲ ਦਿੱਲੀ-ਦੌਸਾ-ਲਾਲਸੋਢਾ ਸੈਕਸ਼ਨ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਏ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਆਂਕੜਾ ਤੇ ਪ੍ਰੋਗ੍ਰਾਮ ਲਾਗੂਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸਿਵਲ ਐਵੀਏਸ਼ਨ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਅਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਇਸ ਦੌਰਾਨ ਹਾਜਿਰ ਰਹੇ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੁਨਿਆਦੀ ਢਾਂਚੇ ਦੇ ਇੰਨ੍ਹੇ ਵੱਡੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਦੀ ਢਾਈ ਕਰੋੜ ਜਨਤਾ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਤੋਹਫੇ ਲਈ ਕੇਂਦਰੀ ਸਕੜ ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦਾ ਵੀ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਦਿੱਲੀ-ਬਡੋਦਰਾ-ਮੁਬੰਈ ਐਕਸਪ੍ਰੈਸ ਵੇ ਇਕ ਵੱਡਾ ਤੋਹਫਾ ਹੈ। ਦਿੱਲੀ ਤੋਂ ਮੁਬੰਈ ਤਕ ਲਗਭਗ 1380 ਕਿਲੋਮੀਟਰ ਲੰਬੇ 8 ਲੈਨ ਦੇ ਇਸ ਐਕਸਪ੍ਰੈਸ ਵੇ ਦਾ ਹਰਿਆਣਾ ਵਿਚ 129 ਕਿਲੋਮੀਟਰ ਹਿੱਸਾ ਗੁਜਰੇਗਾ। ਇਹ ਰਾਜ ਮਾਰਗ ਸਿਰਫ ਦਿੱਲੀ ਅਤੇ ਮੁਬੰਈ ਜਾਂ 5 ਸੂਬਿਆਂ ਨੂੰ ਜੋੜਣ ਵਾਲਾ ਰਸਤਾ ਹੀ ਨਹੀਂ ਹੈ, ਸਗੋਂ ਇਹ ਰਾਜਮਾਰਗ ਸਾਡੀ ਆਰਥਿਕ ਸਥਿਤੀ ਨੂੰ ਅੱਗੇ ਵੱਧਾਉਣ ਵਾਲਾ ਹੈ। ਉੱਥੇ ਇਹ ਹਰਿਆਣਾ ਦੀ ਸਭਿਆਚਾਰਕ ਪਛਾਣ ਨੂੰ ਮੁਬੰਈ ਦੇ ਆਧੁਨਿਕੀਕਰਣ ਨਾਲ ਮਹਾਰਾਸ਼ਟਰ ਦੀ ਸਭਿਆਚਾਰ ਨਾਲ ਵੀ ਜੋੜੇਗਾ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਐਕਸਪ੍ਰੈਸ ਵੇ ਦੇ ਪਹਿਲੇ ਪੜਾਅ ਦਾ ਉਦਘਾਟਨ ਜਿੱਥੇ ਤੋਂ ਹੋ ਰਿਹਾ ਹੈ, ਉਹ ਨੂੰਹ ਜਿਲਾ ਹਰਿਆਣਾ ਦਾ ਅਸਿਪਰੇਸ਼ਨਲ ਜਿਲਾ ਹੈ। ਇਸ ਐਕਸਪ੍ਰੈਸ ਵੇ ਦੇ ਨੂੰਹ ਤੋਂ ਗੁਜਰਨ ਨਾਲ ਇੱਥੇ ਉਦਯੋਗ ਆਉਣਗੇ, ਜਿਸ ਨਾਲ ਇਸ ਖੇਤਰ ਦਾ ਵਿਕਾਸ ਅਤੇ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਨਾਤੇ ਨਾਲ ਬਹੁਤ ਵੱਡਾ ਲਾਭ ਹੋਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਵਿਚ ਜਿਸ ਤਰ੍ਹਾਂ ਨਾਲ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਇੰਨ੍ਹਾਂ ਸਾਰੀਆਂ ਨਾਲ ਦੇਸ਼ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ, ਇਹ ਵਰਣਨਯੋਗ ਹੈ। ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਸਾਡੇ ਦੇਸ਼ ਦੀ ਆਰਥਿਕ ਤਰੱਕੀ ਹੋਵੇਗੀ ਅਤੇ ਯਕੀਨੀ ਤੌਰ ’ਤੇ ਪ੍ਰਧਾਨ ਮੰਤਰੀ ਦਾ ਭਾਰਤ ਨੂੰ 5 ਟ੍ਰਿਲਿਅਨ ਡਾਲਰ ਦੀ ਅਰਥਚਾਰਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਾਰੇ ਸੂਬੇ ਯੋਗਦਾਨ ਦੇਣਗੇ। ਲੇਕਿਨ ਹਰਿਆਣਾ ਪਹਿਲੇ ਤੋਂ ਹੀ ਇਸ ਦਿਸ਼ਾ ਵਿਚ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਤੋਂ ਕੇਂਦਰ ਸਰਕਾਰ ਨੇ ਜਿੰਨੇ ਪ੍ਰੋਜੈਕਟ ਹਰਿਆਣਾ ਨੂੰ ਦਿੱਤੇ ਹਨ, ਚਾਹੇ ਉਹ ਰਾਜ ਮਾਰਗ ਦੇ ਹੋਵੇ ਜਾਂ ਰੇਲੇ ਦੇ, ਉਨ੍ਹਾਂ ਸਾਰੀਆਂ ਰਾਹੀਂ ਅਸੀਂ ਹਰਿਆਣਾ ਵੱਲ ਵੱਧ ਤਰੱਕੀ ਕਰਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਇਕ ਲੈਂਡਲਾਕਡ ਸੂਬਾ ਹੈ ਅਤੇ ਸਾਡਾ ਸੂਬਾ ਇਸ ਐਕਸਪ੍ਰੈਸ ਵੇ ਰਾਹੀਂ ਸਮੁੰਦਰੀ ਪੋਰਟ ਨਾਲ ਜੁੜੇਗਾ ਤਾਂ ਅਸੀਂ ਯਕੀਨੀ ਤੌਰ ’ਤੇ ਸੂਬੇ ਦੇ ਐਕਸਪੋਰਟ ਨੂੰ ਵੀ ਵੱਧਾਏਗਾ। ਹਰਿਆਣਾ ਵਿਚ ਬਣਨ ਹੋਣ ਵਾਲੇ ਉਤਪਾਦਾਂ ਨੂੰ ਦੇਸ਼ ਦੀ ਬੰਦਰਗਾਹਾਂ ਤਕ ਲੈ ਕੇ ਜਾਣਾ ਆਸਾਨ ਬਣਾਏਗਾ।ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਇਤਿਹਾਸਕ ਦਿੱਲੀ-ਮੁਬੰਈ ਐਕਸਪ੍ਰੈਸ ਵੇ ਦੇ ਪਹਿਲੇ ਹਿੱਸੇ ਦਾ ਅੱਜ ਉਦਘਾਟਨ ਹੋਣ ਨਾਲ ਇਸ ਇਲਾਕੇ ਦੇ ਲੋੋਕਾਂ ਨੂੰ ਸੱਭ ਤੋਂ ਵੱਧ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਮਜਬੂਤ ਹੋਣ ਨਾਲ ਵਿਕਾਸ ਨੂੰ ਗਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿਚ ਈ-ਕਾਮਰਸ ਵਪਾਰ ਦੇ ਵੱਧਦੇ ਨਾਲ ਗੁਰੂਗ੍ਰਾਮ, ਨੂੰਹ ਅਤੇ ਫਰੀਦਾਬਾਦ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੜਕ ਤੰਤਰ ਨੁੰ ਮਜਬੂਤ ਕਰਨ ਲਈ 3 ਪਰਿਯੋਜਨਾਵਾਂ ਦੀ ਨੀਂਹ ਪੱਥਬ ਰੱਖ ਰਹੀ ਹੈ। ਸੋਹਨਾ, ਨੂੰਹ, ਅਲਵਲ ਦੀ ਕੁਨੈਕਟਿਵਿਟੀ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਆਈਜੀਆਈ ਏਅਰਪੋਰਟ ਤੋਂ ਜੇਵਰ ਏਅਰਪੋਰਟ ਨੂੰ ਜੋੋੜਣ ਦਾ ਹੈ। ਉਦਘਾਟਨ ਤੋਂ ਪਹਿਲਾਂ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਗੁਰੂਗ੍ਰਾਮ ਦੇ ਸੋਹਨਾ ਦੇ ਨੇੜੇ ਦਿੱਲੀ-ਮੁਬੰਈ ਐਕਸਪ੍ਰੈਸ ਵੇ ’ਤੇ ਆਟੋਮੇਟੇਡ ਟ?ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਬਣਾਏ ਗਏ ਟ?ਰੈਫਿਕ ਮੈਨੇਜਮੈਂਟ ਸੈਂਟਰ ਸਥਿਤ ਕੰਟ?ਰੋਲ ਰੂਮ ਨੂੰ ਵੇਖਿਆ।ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕੌਮੀ ਰਾਜਧਾਨੀ ਦਿੱਲੀ ਤੋਂ ਬਡੋੋਦਰਾ ਹੁੰਦੇ ਮੁਬੰਈ ਤਕ 1386 ਕਿਲੋਮੀਟਰ ਲੰਬਾਈ ਵਾਲੇ ਐਕਸਪ੍ਰੈਸ ਵੇ ਤਿਆਰ ਹੋਣ ਨਾਲ ਦਿੱਲੀ ਅਤੇ ਮੁਬੰਈ ਵਿਚਕਾਰ ਸਫਰ ਦਾ ਸਮਾਂ 24 ਘੰਟੇ ਤੋਂ ਘੱਟ ਕੇ 12 ਘੰਟ ਰਹਿ ਜਾਵੇਗਾ। ਨਾਲ ਹੀ ਯਾਤਰਾ ਦੂਰੀ ਵਿਚ 12 ਫੀਸਦੀ ਦੀ ਕਮੀ ਆਵੇਗੀ ਅਤੇ ਸੜਕ ਦੀ ਲੰਬਾਈ 1424 ਕਿਲੋਮੀਟਰ ਤੋਂ ਘੱਟ ਹੋਕੇ 1242 ਕਿਲੋਮੀਟਰ ਰਹਿ ਜਾਵੇਗੀ।
ਸਿੱਖਿਆ ਤੇ ਸਿਹਤ ਦੇ ਖੇਤਰ ਚ ਸੂਬਾ ਸਰਕਾਰ ਵੱਲੋਂ ਪੁੱਟੀਆਂ ਜਾ ਰਹੀਆਂ ਨੇ ਲੰਬੀਆਂ ਪੁਲਾਘਾਂ : ਹਰਜੋਤ ਬੈਂਸ
ਐਮ.ਆਰ.ਐਸ.ਪੀ.ਟੀ.ਯੂ. ਦੇ ਸਥਾਪਨਾ ਦਿਵਸ ਮੌਕੇ ਕੀਤੀ ਸ਼ਿਰਕਤ
ਵੱਖ-ਵੱਖ ਖੇਤਰਾਂ ਚ ਮੱਲਾਂ ਮਾਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਮੁੱਖ ਤੌਰ ਤੇ ਤਰਜੀਹ ਦਿੰਦਿਆਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਲੰਮੀਆਂ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ। ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 8ਵੇਂ ਸਥਾਪਨਾ ਦਿਵਸ ਮੌਕੇ ਸ. ਬੈਂਸ ਨੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਪਹਿਲਾ ਅਜਿਹਾ ਸੂਬਾ ਹੈ, ਜਿਸ ਦੇ 36 ਪ੍ਰਿੰਸੀਪਲ ਸਿੰਘਾਪੁਰ ਤੋਂ ਟਰੇਨਿੰਗ ਲੈ ਕੇ ਆਏ ਹਨ ਤੇ ਜਲਦ ਹੀ ਮਾਰਚ ਮਹੀਨੇ ਵਿੱਚ ਅਧਿਆਪਕਾਂ ਦੇ ਇੱਕ ਹੋਰ ਬੈਚ ਨੁੰ ਟਰੇਨਿੰਗ ਲੈਣ ਲਈ ਵਿਦੇਸ਼ ਭੇਜਿਆ ਜਾਵੇਗਾ। ਇਸ ਮੌਕੇ ਚੇਅਰਮੈਨ ਪੰਜਾਬ ਟਰੇਡਰਜ਼ ਕਮਿਸ਼ਨ ਅਨਿੱਲ ਠਾਕੁਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੰਤਰੀ ਬੈਂਸ ਨੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਅਤੇ ਪਲੈਨਿੰਗ ਵਿਭਾਗ ਦੇ ਮੁਖੀ ਡਾ: ਭੁਪਿੰਦਰ ਪਾਲ ਸਿੰਘ ਢੋਟ ਅਤੇ ਸੀਨੀਅਰ ਫੈਕਲਟੀ ਨਾਲ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਲਈ ਇੱਕ ਰੂਪ-ਰੇਖਾ ਉਲੀਕਣ ਲਈ ਵਿਸਤ੍ਰਿਤ ਮੀਟਿੰਗ ਕੀਤੀ। ਐਮ.ਆਰ.ਐਸ.ਪੀ.ਟੀ.ਯੂ. ਆਰਕੀਟੈਕਚਰ ਵਿਭਾਗ ਪ੍ਰਸਤਾਵਿਤ ਨਵੀਆਂ ਸਕੂਲ ਇਮਾਰਤਾਂ ਲਈ ਇੱਕ ਰੋਡ ਮੈਪ ਤਿਆਰ ਕਰੇਗਾ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਿਕ ਉਪਲਬਧ ਬੁਨਿਆਦੀ ਢਾਂਚੇ ਦੀ ਸਰਵੋਤਮ ਵਰਤੋਂ ਲਈ ਸੁਚੱਝੀ ਰੂਪ ਰੇਖਾ ਤਿਆਰ ਕਰੇਗਾ । ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੇਹੱਦ ਸੋਹਣੀ ਹੈ ਅਤੇ ਇਸ ਦਾ ਵਾਤਾਵਰਣ ਬਹੁਤ ਸ਼ਾਨਦਾਰ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ 500 ਆਮ ਆਦਮੀ ਕਲੀਨਿਕ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਜਟ ਵਿੱਚ ਵੀ ਭਾਰੀ ਵਾਧਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਸਥਾਪਨਾ ਦਿਵਸ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਦੇ ਨਾਮ ’ਤੇ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਹੈ। ਸਭ ਤੋਂ ਤੇਜ਼ੀ ਨਾਲ ਵਧ ਰਹੀ ਐਮ.ਆਰ.ਐਸ.ਪੀ.ਟੀ.ਯੂ. ਦਾ ਸੱਤ ਸਾਲ ਦਾ ਛੋਟਾ ਸਫ਼ਰ ਸ਼ਲਾਘਾਯੋਗ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਤੇ ਪਤਵੰਤੇ ਸੱਜਣਾਂ ਨੇ ਉੱਘੇ ਕਲਾਕਾਰ ਹਰਦਰਸ਼ਨ ਸਿੰਘ ਸੋਹਲ ਵੱਲੋਂ ਤਿਆਰ ਕੀਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਜ਼ਾਰੀ ਕੀਤਾ। ਜਦੋਂ ਕਿ ਯੂਨੀਵਰਸਿਟੀ ਦੇ ਡੀਨ ਰਿਸਰਚ ਐਂਡ ਡਿਵੈਲਪਮੈਂਟ ਅਤੇ ਡਾਇਰੈਕਟਰ ਆਈ.ਕਿਊ.ਏ.ਸੀ., ਡਾ: ਆਸ਼ੀਸ਼ ਬਾਲਦੀ ਅਤੇ ਡਾ: ਮੁਨੀਸ਼ ਕੁਮਾਰ, ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਨੂੰ ਸਟੈਨਫੋਰਡ ਯੂਨੀਵਰਸਿਟੀ ਦੀ ਸੂਚੀ ਵਿੱਚ ਵਿਸ਼ਵ ਭਰ ਦੇ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਵਿੱਚ ਸ਼ਾਮਲ ਹੋਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਵੀ ਪਾਏ ਗੲਂੇ ਤੇ ਇਸ ਉਪਰੰਤ ਮੰਤਰੀ ਸਹਿਤ ਸੰਗਤਾਂ ਵੱਲੋਂ ਸੰਗਤ ਅਤੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਵੀ ਛਕਿਆ ਗਿਆ। ਇਸਤੋਂ ਇਲਾਵਾ ਹਰਜੋਤ ਸਿੰਘ ਬੈਂਸ ਨੇ ਸਥਾਨਕ ਕੈਨਾਲ ਕਲੋਨੀ ਵਿਖੇ ਸਥਿਤ ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਵੱਲੋਂ ਕਰਵਾਏ ਗਏ ਸਲਾਨਾ ਸਮਾਰੋਹ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬ ਅੰਦਰ 117 ‘ਸਕੂਲ ਆਫ਼ ਐਮੀਨੈਂਸ’ ਖੋਲ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ 1800 ਤੋਂ ਵਧੇਰੇ ਨਵੇਂ ਕਮਰੇ ਅਤੇ ਬਿਜਨਿਸ ਬਲਾਸਟਰ ਆਦਿ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ।
ਸੂਬਾ ਸਰਕਾਰ ਨੇ ਬੰਦ ਪਿਆ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਕੀਤਾ ਮੁੜ ਸ਼ੁਰੂ : ਵਿਧਾਇਕ ਜਗਰੂਪ ਗਿੱਲ
ਸਵਾਮੀ ਵਿਵੇਕਾਨੰਦ ਦੀ ਯਾਦ ਨੂੰ ਸਮਰਪਿਤ ਜਿਲ੍ਹਾ ਪੱਧਰੀ ਯੁਵਕ ਸਪਤਾਹ ਕਰਵਾਇਆ ਗਿਆ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਦੀ ਯਾਦ ਨੂੰ ਸਮਰਪਿਤ ਜਿਲ੍ਹਾ ਪੱਧਰੀ ਯੁਵਕ ਸਪਤਾਹ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਸ੍ਰੀ ਜਤਿੰਦਰ ਭੱਲਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗ਼ਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਚਿਰਾਂ ਤੋਂ ਬੰਦ ਪਿਆ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਸੂਬਾ ਸਰਕਾਰ ਵੱਲੋਂ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਨੌਜਵਾਨਾਂ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਤਾਂਘ ਬਣੀ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਸ੍ਰੀ ਜਤਿੰਦਰ ਭੱਲਾ ਵਲੋਂ ਸ਼ਮਾਂ ਰੌਸ਼ਨ ਦੀ ਰਵਾਇਤ ਅਦਾ ਕਰਕੇ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਮਾਜ ਭਲਾਈ ਦੇ ਕੰਮਾਂ ਵਿਚ ਅੱਗੇ ਆਉਣ ਲਈ ਕਿਹਾ। ਇਸ ਦੋ ਰੋਜ਼ਾ ਪ੍ਰੋਗਰਾਮ ਵਿਚ ਜਿਲ੍ਹੇ ਭਰ ਦੇ ਵੱਖੋ-ਵੱਖਰੇ ਸਕੂਲਾਂ ਤੇ ਕਾਲਜਾਂ ਦੇ 310 ਤੋਂ ਵਧੇਰੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੇ ਭਾਗ ਹਿੱਸਾ ਲਿਆ, ਜਿਸ ਵਿਚ ਭਾਸ਼ਣ ਪ੍ਰਤੀਯੋਗਤਾ, ਲੋਕ ਨਾਚ, ਲੋਕ ਗੀਤ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲਿਆਂ ਵਿਚ ਕਲਾ ਦਾ ਪ੍ਰਗਟਾਵਾ ਕੀਤਾ। ਵੱਖ-ਵੱਖ ਖੇਤਰਾਂ ਵਿਚ ਮਾਹਿਰ ਜੱਜਾਂ ਦੁਆਰਾ ਕੀਤੀ ਗਈ ਜੱਜਮੈਂਟ ਰਾਹੀਂ ਜੇਤੂਆਂ ਦਾ ਐਲਾਨ ਕੀਤਾ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਕਲੱਬਾਂ ਤੇ ਐੱਨ.ਐੱਸ ਵਲੰਟੀਅਰਾਂ ਦੁਆਰਾ ਖੂਨਦਾਨ ਕੀਤਾ ਗਿਆ।ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਨੇ ਪਹੁੰਚੇ ਹੋਏ ਸਾਰੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅੱਗੇ ਤੋਂ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਨ.ਐੱਸ.ਐਸ ਪ੍ਰੋਗਰਾਮ ਅਫ਼ਸਰ ਬਲਵੀਰ ਕੌਰ ਗਿੱਲ, ਐੱਨ.ਐੱਸ.ਐਸ ਪ੍ਰੋਗਰਾਮ ਅਫ਼ਸਰ ਗੁਰਸ਼ਰਨ ਕੌਰ ਚੀਮਾ, ਪ੍ਰੋਫ਼ੈਸਰ ਨਰਿੰਦਰ ਸਿੰਘ, ਬਲਕਰਨ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਸੰਜੀਵ ਕੁਮਾਰ, ਮਨੋਜ ਸ਼ਰਮਾ ਆਦਿ ਹਾਜ਼ਰ ਸਨ।
ਬਠਿੰਡਾ ’ਚ ਪੀਆਰਟੀਸੀ ਦੀ ਬੱਸ ਪਲਟੀ, ਸਵਾ ਦਰਜਨ ਸਵਾਰੀਆਂ ਹੋਈਆਂ ਜਖਮੀ
ਜਖਮੀਆਂ ਦੀ ਹਾਲਾਤ ਸਥਿਤਰ, ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਏ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਜ਼ਿਲੇ੍ਹ ਦੇ ਕਸਬਾ ਕੋਟਫੱਤਾ ਨਜਦੀਕ ਅੱਜ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੀ ਇੱਕ ਤੇਜ ਰਫ਼ਤਾਰ ਬੱਸ ਦੇ ਪਲਟਣ ਕਾਰਨ ਸਵਾ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਮੌਕੇ ’ਤੇ ਪੁੱਜੇ ਪਿੰਡਾਂ ਦੇ ਲੋਕਾਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਹਾਦਸਾਗ੍ਰਸਤ ਬੱਸ ਮਾਨਸਾ ਤੋਂ ਵਾਪਸ ਬਠਿੰਡਾ ਵਲ ਆ ਰਹੀ ਸੀ ਕਿ ਕੋਟਫੱਤਾ ਅਤੇ ਭਾਈ ਬਖਤੌਰ ਨਜਦੀਕ ਪਲਟ ਗਈ। ਬੱਸ ਪਲਟਣ ਦਾ ਪਤਾ ਲੱਗਦੇ ਹੀ ਨਜਦੀਕ ਦੇ ਪਿੰਡਾਂ ’ਚ ਸਥਿਤ ਗੁਰੂਘਰਾਂ ਵਿੱਚੋਂ ਅਨਾਊਸਮੈਂਟਾਂ ਰਾਹੀ ਦਿੱਤੀ ਗਈ। ਜਿਸਤੋਂ ਬਾਅਦ ਲੋਕਾਂ ਨੇ ਪਲਟੀ ਹੋਈ ਬੱਸ ਵਿੱਚੋਂ ਸਵਾਰੀਆਂ ਨੂੰ ਕਾਫ਼ੀ ਜਦੋ-ਜਹਿਦ ਦੇ ਬਾਅਦ ਕੱਢਿਆ ਤੇ ਪ੍ਰਾਈਵੇਟ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਘਟਨਾ ਸਮੇਂ ਬੱਸ ਵਿਚ 50 ਦੇ ਕਰੀਬ ਸਵਾਰੀਆ ਸਫਰ ਕਰ ਰਹੀਆਂ ਸਨ। ਬੱਸ ਦੇ ਡਰਾਇਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗੇ ਜਾ ਰਹੀ ਥਾਰ ਗੱਡੀ ਦੇ ਚਾਲਕਾਂ ਵੱਲੋਂ ਅਚਾਨਕ ਕੱਟ ਮਾਰ ਦਿੱਤਾ ਅਤੇ ਜਿਸ ਕਾਰਨ ਬੱਸ ਦਾ ਸਤੁੰਲਨ ਵਿਗੜ ਗਿਆ ਅਤੇ ਦੂਸਰੀ ਸਾਇਡ ਸੜਕ ’ਤੇ ਜਾ ਰਹੇ ਮੋਟਰਸਾਇਕਲ ਸਵਾਰਾਂ ਨੂੰ ਬਚਾਉਣ ਸਮੇਂ ਗੱਡੀ ਬੇਕਾਬੂ ਹੋ ਗਈ। ਘਟਨਾ ਦਾ ਪਤਾ ਲਗਣ ’ਤੇ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਘਟਨਾ ਦੀ ਜਾਂਚ ਕੀਤੀ। ਜਖਮੀਆਂ ਦੀ ਪਹਿਚਾਣ ਸਪਨਾ ਰਾਣੀ ਬਠਿੰਡਾ, ਸਖਮੰਦਰ ਸਿੰਘ ਬਠਿੰਡਾ, ਬਲਵੀਰ ਸਿੰਘ ਵਾਸੀ ਦਿਓਣ, ਪੂਨਮ ਰਾਣੀ ਬਠਿੰਡਾ, ਦਲਜੀਤ ਸਿੰਘ ਕੋਟਫੱਤਾ, ਮਨਪ੍ਰੀਤ ਕੌਰ ਕੋਟਫੱਤਾ, ਰਚਨਾ ਦੇਵੀ ਪਥਰਾਲਾ, ਚਰਨਜੀਤ ਕੌਰ ਵਾਸੀ ਬੀੜ ਬਹਿਮਣ,ਸੰਨੀ ਸਰਖਪੀਰ ਰੋਡ ਬਠਿੰਡਾ, ਕੁਲਵਿੰਦਰ ਕੌਰ ਭਾਈ ਬਖਤੌਰ ,ਕਾਂਤਾ ਦੇਵੀ ਵਾਸੀ ਰਾਮਪੁਰਾ, ਰਾਜੂ ਯਾਦਵ ਵਾਸੀ ਪਰਸ ਰਾਮ ਨਗਰ ਦੇ ਤੌਰ ’ਤੇ ਹੋਈ ਹੈ, ਜਿਹੜੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਹਸਪਤਾਲ ਦੇ ਡਾਕਟਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ ਕੀਤਾ ਜਾ ਰਿਹਾ, ਜਿੰਨਾ ਦੀ ਹਾਲਤ ਸਥਿਰ ਬਣੀ ਹੋਈ ਹੈ।
ਦਿੱਲੀ-ਵੜੋਦਰਾ -ਮੁੰਬਈ ਐਕਸਪ੍ਰੈਸ ਵੇ ਨੂੰ ਸੌਗਾਤ, ਗੁਰੂਗ੍ਰਾਮ ਦੇ ਸੋਹਨਾ ਐਕਸਪ੍ਰੈਸ ਵੇ ਤੋਂ ਦੌਸਾ ਨੂੰ ਜੋੜੇਗਾ ਐਕਸਪ੍ਰੈਸ ਵੇ
12 ਫਰਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੌਸਾ ਤੋਂ ਕਰਣਗੇ ਪਹਿਲੇ ਫੇਸ (ਦਿੱਲੀ-ਦੌਸਾ ਪੈਚ) ਦੀ ਸ਼ੁਰੂਆਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਫਰਵਰੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਸੜਕ ਨੈਟਵਰਕ ਨੂੰ ਮਜਬੂਤ ਕਰ ਰਹੀ ਹੈ। ਇਸੀ ਲੜੀ ਵਿਚ ਹੁਣ ਦਿੱਲੀ -ਵੜੋਦਰਾ-ਮੁੰਬਈ ਐਕਸਪ੍ਰੈਸ ਵੇ ਵਜੋ ਇਕ ਹੋਰ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਜਿਸ ਦਾ ਹਰਿਆਣਾਵਾਸੀਆਂ ਨੂੰ ਵੀ ਬਹੁਤ ਲਾਭ ਹੋਵੇਗਾ। 12 ਫਰਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੌਸਾ ਤੋਂ ਪਹਿਲੇ ਫੇਸ (ਦਿੱਲੀ-ਦੌਸਾ ਪੈਚ) ਦਾ ਉਦਘਾਟਨ ਕਰਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਸੌਗਾਤ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਸੜਕ ਤੰਤਰ ਕਿਸੇ ਵੀ ਸੂਬੇ ਤੇ ਦੇਸ਼ ਦੀ ਆਰਥਕ ਪ੍ਰਗਤੀ ਲਈ ਮਹਤੱਵਪੂਰਣ ਘਟਕ ਹੁੰਦਾ ਹੈ। ਇਹ ਐਕਸਪ੍ਰੈਸ ਵੇ ਹਰਿਆਣਾ ਦੇ ਗੁੜਗਾਂਓ ਤੋਂ ਸ਼ੁਰੂ ਹੋ ਕੇ ਰਾਜਸਤਾਨ ਦੇ ਜੈਯਪੁਰ ਅਤੇ ਸਵਾਈ ਮਾਧੋਪੁਰ ਤੋਂ ਹੋ ਕੇ ਗੁਜਰੇਗਾ। ਜਿਸ ਤੋਂ ਨਾ ਸਿਰਫ ਇਸ ਖੇਤਰ ਵਿਚ ਆਵਾਜਾਈ ਸਰਲ ਹੋਵੇਗੀ ਸਗੋ ਨਵੇਂ ਉਦਯੋਗਾਂ ਦੇ ਲਈ ਵੀ ਮਾਰਗ ਪ੍ਰਸਸ਼ਤ ਹੋਵੇਗਾ।
ਐਕਸਪ੍ਰੈਸ ਵੇ ਹਰਿਆਣਾ ਵਿਚ ਹੋਵੇਗਾ 129 ਕਿਲੋਮੀਟਰ ਹਿੱਸਾ
ਵਰਨਣਯੋਗ ਹੈ ਕਿ 1380 ਕਿਲੋਮੀਟਰ ਲੰਬਾ ਇਹ ਅੱਠ ਲੇਨ ਦਾ ਰਾਜਮਾਰਗ ਹੈ ਜੋ ਭਾਰਤ ਦੇ ਦੋ ਸੱਭ ਤੋਂ ਮਹਤੱਵਪੂਰਣ ਸ਼ਹਿਰਾਂ ਦਿੱਲੀ ਅਤੇ ਮੁੰਬਈ ਦੇ ਵਿਚ ਯਾਤਰਾ ਵਿਚ ਲਗਣ ਵਾਲੇ ਸਮੇਂ ਨੂੰ ਅੱਧਾ ਕਰ ਦਵੇਗਾ। ਇਹ ਹਰਿਆਣਾ (129 ਕਿਲੋਮੀਟਰ), ਰਾਜਸਤਾਨ (373 ਕਿਲੋਮੀਟਰ), ਮੱਧ ਪ੍ਰਦੇਸ਼ (244 ਕਿਲੋਮੀਟਰ), ਗੁਜਰਾਤ (426 ਕਿਲੋਮੀਟਰ) ਅਤੇ ਮਹਾਰਾਸ਼ਟਰ (171 ਕਿਲੋਮੀਟਰ) ਸਮੇਤ ਪੰਜ ਰਾਜਾਂ ਤੋਂ ਹੋ ਕੇ ਗੁਜਰੇਗਾ। ਦਿੱਲੀ ਤੋਂ ਮੁੰਬਈ ਐਕਸਪ੍ਰੈਸ ਵੇ ਤੋਂ ਜੈਯਪੁਰ , ਅਜਮੇਰ , ਕਿਸ਼ਨਗੜ੍ਹ, ਕੋਟਾ , ਉਦੈਪੁਰ, ਚਿਤੌੜਗੜ੍ਹ, ਭੋਪਾਲ, ਉਜੈਨ, ਅਹਿਮਦਾਬਾਦ, ਇੰਦੌਰ, ਸੂਰਤ ਅਤੇ ਵੜੋਦਰਾ ਵਰਗੇ ਮਹਤੱਵਪੂਰਣ ਸ਼ਹਿਰਾਂ ਤਕ ਕਨੈਕਟੀਵਿਟੀ ਵਿਚ ਸੁਧਾਰ ਹੋਵੇਗਾ।ਸਾਲ 2024 ਤਕ ਇਹ ਐਕਸਪ੍ਰੈਸ ਵੇ ਪੂਰੀ ਤਰ੍ਹਾ ਨਾਲ ਤਿਆਰ ਹੋਵੇਗਾ। ਪੈਚ ਵਿਚ ਇਸ ਦਾ ਕੰਮ ਪੂਰਾ ਕੀਤਾ ਜਾਵੇਗਾ। ਪੂਰੇ ਐਕਸਪ੍ਰੈਸ ਵੇ 55 ਏਅਰਸਟ੍ਰਿਪ ਬਣਾਈ ਜਾ ਰਹੀ ਹੈ ਜਿੱਥੇ ਫਾਈਟਰ ਜੇਟ ਵੀ ਉਤਾਰੇ ਜਾ ਸਕਦੇ ਹਨ। ਇਸ ਐਕਸਪ੍ਰੈਸ -ਵੇ ‘ਤੇ 93 ਸਟਾਪੇਜ ਪੁਆਇੰਟ ਹੋਣਗੇ। ਹਰ 100 ਕਿਲੋਮੀਟਰ ‘ਤੇ ਟਰਾਮਾ ਸੈਂਟਰ ਹੋਣਗੇ ਜਿੱਥੇ ਏਅਰਲਿਫਟ ਲਈ ਹੈਲੀਪੈਡ ਵੀ ਹੋਣਗੇ।
ਆਈ.ਐਚ.ਐਮ ਵਿਖੇ ਪਲੇਸਮੈਂਟ ਡਰਾਈਵ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 11 ਫ਼ਰਵਰੀ : ਸਥਾਨਕ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈ.ਐਚ.ਐਮ ) ਕੈਂਪਸ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਐਮ.ਸੀ. ਡੋਨਾਲਡਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਦੋ ਰੋਜਾ ਪਲੇਸਮੈਂਟ ਡਰਾਈਵ ਆਯੋਜਿਤ ਕੀਤੀ ਗਈ ਸੀ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ । ਪ੍ਰਿੰਸੀਪਲ ਮੈਡਮ ਕੋਹਲੀ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਫਾਸਟ ਫੂਡ ਵਿੱਚ ਸ਼ਾਨਦਾਰ ਕਰੀਅਰ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਚ ਫਾਈਨਲ ਸਾਲ ਦੇ ਸਾਰੇ ਵਿਦਿਆਰਥੀ ਕੈਂਪਸ ਪਲੇਸਮੈਂਟ ਲਈ ਹਾਜ਼ਰ ਹੋਏ। ਇਸ ਦੌਰਾਨ ਇੰਟਰਵਿਊ ਲੈਣ ਵਾਲਿਆਂ ਨੇ ਸੰਸਥਾ ਦੇ ਵਿਦਿਆਰਥੀਆਂ ਦੇ ਗਿਆਨ ਅਤੇ ਰਵੱਈਏ ਦੀ ਸ਼ਲਾਘਾ ਕੀਤੀ।ਇਸ ਮੌਕੇ ਐਮ.ਸੀ. ਡੋਨਾਲਡਜ਼ ਨੇ ਵਿਦਿਆਰਥੀਆਂ ਨੂੰ ਪ੍ਰਬੰਧਨ ਸਿਖਿਆਰਥੀ ਲਈ ਸ਼ਾਰਟਲਿਸਟ ਕੀਤਾ ਹੈ ਅਤੇ ਉਹ ਨੌਕਰੀ ਦੇ ਮੁਲਾਂਕਣ ਦਾ ਸੰਚਾਲਨ ਕਰਨਗੇ। ਜਿਸ ਨਾਲ ਉਨ੍ਹਾਂ ਨੂੰ ਭਾਰਤ ਵਿੱਚ ਰੈਸਟੋਰੈਂਟ ਸੰਚਾਲਨ ਲਈ ਕੰਮ ਕਰਨ ਦਾ ਮੌਕਾ ਮਿਲੇਗਾ।ਆਈ.ਐਚ.ਐਮ ਵੱਲੋਂ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਵਧਾਉਣ ਅਤੇ ਉਨ੍ਹਾਂ ਦੀ ਪਲੇਸਮੈਂਟ ਦੀ ਤਿਆਰੀ ਵਿੱਚ ਮੱਦਦ ਕਰਨ ਲਈ ਕਈ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਗਿਆ।
ਤੇਜਧਾਰ ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਤੋਂ ਕਾਰ ਖੋਹਣ ਵਾਲੇ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਲੰਘੀ 2 ਫ਼ਰਵਰੀ ਦੀ ਰਾਤ ਨੂੰ ਜ਼ਿਲ੍ਹੇ ਦੇ ਭਗਤਾ ਭਾਈ ਖੇਤਰ ਨਜਦੀਕ ਇੱਕ ਬਜੁਰਗ ਵਿਅਕਤੀਆਂ ਤੋਂ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਆਲਟੋ ਕਾਰ ਖੋਹਣ ਵਾਲੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਦਿਆਂ ਬਠਿੰਡਾ ਪੁਲਿਸ ਨੇ ਕਾਰ ਨੂੰ ਬਰਾਮਦ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ. ਡੀ ਅਜੈ ਗਾਂਧੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਪੀੜਤ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਭਾਈ ਗੁਰਦਾਸ ਸਿੰਘ ਨਗਰ ਭਗਤਾ ਭਾਈਕਾ ਨੇ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਉਸਨੇ ਦਸਿਆ ਸੀ ਕਿ ਉਹ ਅਪਣੀ ਆਲਟੋ ਕਾਰ ਨੰਬਰ ਪੀਬੀ 31ਐਲ-4201 ਉਪਰ ਸਵਾਰ ਕੇ ਭਗਤਾ ਬਜਾਰ ਤੋ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਡਰੇਨ ਪੁਲ ਲੰਘਣ ਸਾਰ ਹੀ ਇੱਕ ਬੰਦ ਪਏ ਪੈਟਰੋਲ ਪੰਪ ਕੋਲ ਰੁੱਕ ਕੇ ਪਿਸ਼ਾਬ ਕਰਨ ਲੱਗਾ ਤਾ ਇਸ ਦੌਰਾਨ 5 ਨੌਜਵਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਆਏ ਤੇ ਉਨ੍ਹਾਂ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋ ਕਾਰ ਦੀ ਚਾਬੀ ਖੋਹ ਲਈ ਤੇ ਗੱਡੀ ਲੈ ਕੇ ਭੱਜ ਗਏ। ਪੁਲਿਸ ਨੇ ਇਸ ਮਾਮਲੇ ਵਿਚ ਮੁ:ਨੰ:-25 ਮਿਤੀ:-03.02.2023 ਅਧ: 379ਬੀ, 382, 506, 148, 149 ਆਈਪੀਸੀ ਥਾਣਾ ਦਿਆਲਪੁਰਾ ਵਿਖੇ ਨਾ-ਮਾਲੂਮ ਵਿਅਕਤੀਆਂ ਵਿਰੁਧ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਜਾਂਚ ਸਮੇਂ ਇਹ ਗੱਲ ਸਾਹਮਣੇ ਆਈ ਕਿ ਖੋਹ ਹੋਈ ਗੱਡੀ ਨੰਬਰੀ ਉਕਤ ਥਾਣਾ ਹਠੂਰ (ਜਿਲਾ ਜਗਰਾਉ) ਦੀ ਪੁਲਿਸ ਨੂੰ ਮਿਲੀ ਹੈ, ਜਿਹਨਾਂ ਵੱਲੋ ਮੁੱ:ਨੰ: 15 ਮਿਤੀ:-(07/02/2023 ਅ/ਧ: 379ਬੀ ਆਈਪੀਸੀ ਥਾਣਾ ਹਠੂਰ ਜਿਲਾ ਜਗਰਾਉਂ ਵਿਖੇ ਨਾ-ਮਾਲੂਮ ਵਿਅਕਤੀਆ ਵੱਖ ਦਰਜ ਰਜਿਸਟਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਪੜਤਾਲ ਵਿਚ ਆਏ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਕਾਰ ਖੋਹਣ ਦੇ ਮਾਮਲੇ ਵਿਚ ਰਾਮ ਰਾਏ ਸਿੰਘ , ਸਬੀਰ ਆਲਮ, ਗੁਰਵਿੰਦਰ ਸਿੰਘ ਉਰਫ ਗੁਰੀ , ਪ੍ਰਕਾਸ਼ ਸਿੰਘ ਉਰਫ ਪੀਤਾ, ਸਰਵਣ ਸਿੰਘ ਉਰਫ ਭਾਊ, ਸੇਵਕੀ ਅਤੇ ਸਿੰਮਾ ਵਾਸੀਆਨ ਭਦੌੜ ਨੂੰ ਨਾਮਜਦ ਕਰਦਿਆਂ ਰਾਮ ਰਾਏ ਸਿੰਘ, ਸਬੀਰ ਆਲਮ, ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰ ਲਿਆ। ਇਸਤੋਂ ਇਲਾਵਾ ਇੰਨ੍ਹਾਂ ਦੇ ਕੋਲੋ 2 ਪਿਸਤੋਲ 12 ਬੋਰ ਦੇਸੀ ਸਮੇਤ 03 ਰੌਂਦ ਜਿੰਦਾ, 2 ਮੋਟਰਸਾਈਕਲ ਅਤੇ ਤਿੰਨ ਮਾਰੂ ਹਥਿਆਰ (ਨਲਕੇ ਦੀ ਹੱਥੀ, ਕਿਰਪਾਨ ਵਗੈਰਾ) ਬ੍ਰਾਮਦ ਕਰਵਾਏ। ਉਨ੍ਹਾਂ ਦਸਿਆ ਕਿ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ, ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕੌਮੀ ਲੋਕ ਅਦਾਲਤ ਵਿਚ 6364 ਕੇਸਾਂ ਦਾ ਕੀਤਾ ਗਿਆ ਨਿਪਟਾਰਾ
ਮੁਫਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਲੈਣ ਲਈ ਟੋਲ ਫ਼ਰੀ ਨੰਬਰ 1968 ਤੇ ਕੀਤਾ ਜਾ ਸਕਦਾ ਹੈ ਰਾਬਤਾ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ : ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀ ਦਿੱਲੀ ਅਤੇ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, (ਮੋਹਾਲੀ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਸ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਵਿਚ 23 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿਚ ਸਬ—ਡਵੀਜ਼ਨ ਫੂਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਿਲ ਹਨ। ਇਸ ਕੌਮੀ ਲੋਕ ਅਦਾਲਤ ਵਿਚ ਸਿਵਲ ਅਤੇ ਕਰੀਮੀਨਲ ਸਮੇਤ ਅਪੀਲ, ਬੈਂਕ ਰਿਕਵਰੀ ਕੇਸ, ਟ੍ਰੈਫਿਕ ਚਲਾਨਾਂ ਅਤੇ ਪ੍ਰੀ—ਲਿਟੀਗੇਟਿਵ ਕੇਸਾਂ ਨਾਲ ਸਬੰਧਿਤ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਕੌਮੀ ਲੋਕ ਅਦਾਲਤ ਵਿਚ ਕੁੱਲ 12783 ਕੇਸ ਲਗਾਏ ਗਏ ਹਨ ਅਤੇ 6364 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 235727253.6/- ਰੁਪਏ ਦਾ ਅਵਾਰਡ ਪਾਸ ਕੀਤੇ ਗਏ। ਇਸ ਕੌਮੀ ਲੋਕ ਅਦਾਲਤ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਬਠਿੰਡਾ ਕਾਲਜ ਆਫ ਲਾਅ ਦੇ ਵਿਦਿਆਰਥੀਆ ਦੀ ਮੱਦਦ ਨਾਲ ਹੈਲਪ ਡੈਕਸ ਅਤੇ ਪ੍ਰੋਜੈਕਟਰ ਆਮ ਜਨਤਾ ਦੀ ਮੱਦਦ ਲਈ ਲਗਾਇਆ ਗਿਆ, ਜਿਸ ਨਾਲ ਕੌਮੀ ਲੋਕ ਅਦਾਲਤ ਵਿੱਚ ਆਉਣ ਵਾਲੇ ਵਿਆਕਤੀਆ ਲਈ ਲਾਹੇਵੰਦ ਸਾਬਿਤ ਹੋਇਆ। ਇਸ ਤੋ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਵਲੋਂ ਲੋਕ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਲਈ ਚਾਹ ਅਤੇ ਬਿਸਕੁਟ ਦਾ ਲੰਗਰ ਵੀ ਲਗਾਇਆ ਗਿਆ । ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨਸ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਕਿਸੇ ਧਿਰ ਨੇ ਆਪਣਾ ਕੇਸ ਲੋਕ ਅਦਾਲਤ ਵਿਚ ਲਗਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ। ਲੋਕ ਅਦਾਲਤ ਦੇ ਫੈਸਲੇ ਨਾਲ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਇਸ ਦੇ ਫੈਸਲੇ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਕਰਨ। ਸ੍ਰੀ ਸੁਰੇਸ਼ ਕੁਮਾਰ ਗੋਇਲ, ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ.—ਸਹਿਤ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਟੋਲ ਫ੍ਰੀ ਨੰਬਰ 1968 ਬਾਰੇ ਦੱਸਦਿਆਂ ਕਿਹਾ ਕਿ ਕਿਸੇ ਨੂੰ ਮੁਫਤ ਕਾਨੂੰਨੀ ਸੇਵਾਵਾਂ ਲੋੜ ਹੈ ਤਾਂ ਉਹ ਇਸ ਟੋਲ ਫ੍ਰੀ ਨੰਬਰ ਤੇ ਸੰਪਰਕ ਕਰ ਸਕਦਾ ਹੈ।
ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ 4 ਜ਼ਿਲਿਆ ਦਾ 10,000 ਗੱਡੀਆਂ ਦਾ ਕਾਫਲਾ ਚੰਡੀਗੜ੍ਹ ਇਨਸਾਫ਼ ਮੋਰਚੇ ਲਈ ਹੋਵੇਗਾ ਰਵਾਨਾ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 10 ਫਰਵਰੀ: ਅੱਜ ਗੁਰੂਦਵਾਰਾ ਸੂਲੀ ਸਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋ ਸੱਦੀ ਗਈ ਵਿਸ਼ਾਲ ਮੀਟਿੰਗ ਵਿੱਚ ਸੈਂਕੜੇ ਗਰੰਥੀ ਸਭਾ ਦੇ ਮੈਬਰਾਂ, ਕਿਸਾਨ ਯੂਨੀਅਨ ਦੇ ਆਗੂਆਂ, ਪੰਥਕ ਜਥੇਬੰਦੀਆ ਦੇ ਆਗੂਆ, ਸੰਤ ਮਹਾਂਪੁਰਖਾਂ, ਵੱਡੀ ਗਿਣਤੀ ਵਿੱਚ ਪੰਚ ਸਰਪੰਚ ਸ਼ਾਮਿਲ ਹੋਏ। ਇਹਨਾਂ ਵਿੱਚ ਮੁੱਖ ਤੌਰ ’ਤੇ ਬਾਬਾ ਦੀਪ ਸਿੰਘ ਗਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ , ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਹਰਦੇਵ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਚੈਅਰਮੈਨ ਗੁਰਦੀਪ ਸਿੰਘ ਬਠਿੰਡਾ , ਸੰਤ ਦਰਸ਼ਨ ਸਿੰਘ, ਸੰਤ ਹਰਪ੍ਰੀਤ ਸਿੰਘ, ਡਾ. ਮਨਵਿੰਦਰ ਸਿੰਘ ਕਲੀਪੁਰ, ਗਿਆਨੀ ਬਹਾਦੁਰ ਸਿੰਘ ਅਹਿਮਦਪੁਰ, ਸਟੇਜ ਸਕੱਤਰ ਜਗਮੇਰ ਸਿੰਘ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸ੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਉਗੇ ਵਕੀਲ ਅਜੀਤ ਸਿੰਘ ਭੰਗੂ, ਰੂਪ ਸਿੰਘ ਰਾਗੀ, ਪੰਥਕ ਆਗੂ ਗੁਰਸੇਵਕ ਸਿੰਘ ਧੂਰਕੋਟ, ਭੁਪਿੰਦਰ ਸਿੰਘ ਮਾਨ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਦਲ ਖਾਲਸਾ ਦੇ ਆਗੂ ਭੀ ਸ਼ਾਮਿਲ ਸਨ। ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਿਰ ਸਨ। ਲਾਗ – ਭੰਗ 1000 ਪ੍ਰਤੀਨਿਦਾ ਨੇ ਐਲਾਨ ਕੀਤਾ ਕਿ 2 ਮਾਰਚ ਨੂੰ ਚੰਡੀਗੜ੍ਹ ਵੱਲ 10,000 ਗੱਡੀਆਂ ਦਾ ਕਾਫਲਾ ਇਨਸਾਫ਼ ਮੋਰਚੇ ਵੱਲ ਮਾਰਚ ਕਰੇਗਾ। ਬੁਲਾਰਿਆ ਨੇ ਪੰਥ ਪੰਜਾਬ ਲਈ ਇਨਸਾਫ਼ ਲੈਣ ਲਈ ਅੱਜ ਤੋ ਹੀ ਮਾਰਚ ਦੀ ਸਫ਼ਲਤਾ ਲਈ ਕਮਰ ਕਸੇ ਕਰਨ ਦਾ ਸੱਦਾ ਦਿੱਤਾ। ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਮੋਦੀ ਅਤੇ ਮਾਨ ਸਰਕਾਰਾਂ ਸਿੱਖਾਂ ਨਾਲ ਅਕਿਰਤ- ਘਣਤਾ ਕਰ ਰਹੀਆਂ ਹਨ। ਇਹ ਆਪਣੀ ਅਕਿਰਤ- ਘਣਤਾ ਦੇ ਭਾਰ ਨਾਲ ਹੀ ਡਿੱਗ ਜਾਣਗੀਆ।





