Thursday, May 21, 2026
Home Blog Page 2239

’ਆਪ’ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਫੈਸਲੇ ਦਾ ਸਵਾਗਤ

0

ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਨੇ ਫਿਰ ਸਾਬਤ ਕੀਤਾ ਕਿ ’ਆਪ’ ਸਰਕਾਰ ਕਿਸਾਨ ਹਿਤੈਸ਼ੀ – ਹਰਚੰਦ ਸਿੰਘ ਬਰਸਟ
ਜੇਕਰ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਅਤੇ ਸਰਕਾਰ ਇਮਾਨਦਾਰ ਹੋਵੇ ਤਾਂ ਕੋਈ ਵੀ ਫੈਸਲਾ ਅਸੰਭਵ ਨਹੀਂ – ਨੀਲ ਗਰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਜਨਵਰੀ: ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਬੁੱਧਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਅਤੇ ਗੋਵਿੰਦਰ ਮਿੱਤਲ ਨਾਲ ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਲੋਕਾਂ ਦੀ ਅਤੇ ਕਿਸਾਨ ਹਿਤੈਸ਼ੀ ਸਰਕਾਰ ਹੈ।ਇੱਥੇ ਹੀ ‘ਆਪ’ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਜੇਕਰ ਸਿਆਸੀ ਇੱਛਾ ਸ਼ਕਤੀ ਹੋਵੇ ਅਤੇ ਸਰਕਾਰ ਇਮਾਨਦਾਰ ਹੋਵੇ ਤਾਂ ਕੋਈ ਵੀ ਫੈਸਲਾ ਅਸੰਭਵ ਨਹੀਂ ਹੁੰਦਾ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਦਾ ਸਵਾਗਤ ਹੈ। ਸਾਡੇ ਮੁੱਖ ਮੰਤਰੀ ਖ਼ੁਦ ਕਿਸਾਨ ਪਰਿਵਾਰ ਵਿੱਚੋਂ ਆਉਂਦੇ ਹਨ, ਇਸ ਲਈ ਉਹ ਕਿਸਾਨਾਂ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ।ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਪੰਜਾਬ ਦੇ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਪਹਿਲਾਂ ਵੀ ਕਈ ਇਤਿਹਾਸਕ ਫੈਸਲੇ ਲੈ ਚੁੱਕੇ ਹਨ। ਮੁੱਖ ਮੰਤਰੀ ਬਣਨ ਤੋਂ ਕੁਝ ਦਿਨ ਬਾਅਦ ਉਨ੍ਹਾਂ ਪੰਜਾਬ ਵਿੱਚ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਕੇ ਉਤਸ਼ਾਹਿਤ ਕੀਤਾ। ਫਿਰ, ਉਨ੍ਹਾਂ ਨੇ ਮੱਤੇਵਾੜਾ ਜੰਗਲ ਵਿੱਚ ਪ੍ਰਸਤਾਵਿਤ ਟੈਕਸਟਾਈਲ ਪਾਰਕ ਯੋਜਨਾ ਨੂੰ ਰੱਦ ਕਰ ਦਿੱਤਾ। ਹੁਣ ਉਨ੍ਹਾਂ ਨੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਫੈਸਲਾ ਲੈ ਕੇ ਫਿਰ ਤੋਂ ਪੰਜਾਬ ਦੀ ਖੇਤੀ ਅਤੇ ਵਾਤਾਵਰਨ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ ਹੈ।

ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ’ਤੇ ਜਾਨ ਲੇਵਾ ਹਮਲੇ ਦੀ ਕੀਤੀ ਜ਼ੋਰਦਾਰ ਨਿਖੇਧੀ

0

ਇਸਨੂੰ ਸ਼੍ਰੋਮਣੀ ਕਮੇਟੀ ਅਤੇ ਪੰਥਕ ਸੰਸਥਾਵਾਂ ਨੁੰ ਕਮਜ਼ੋਰ ਕਰਨ ਲਈ ਸਾਜ਼ਿਸ ਕਰਾਰ ਦਿੱਤਾ
ਕਿਹਾ ਕਿ ਖਾਲਸਾ ਪੰਥ ਕਦੇ ਵੀ ਅਜਿਹੀਆਂ ਕਾਇਰਾਨਾ ਹਰਕਤਾਂ ਨੂੰ ਬੰਦੀ ਸਿੰਘਾਂ ਦੀ ਛੇਤੀ ਰਿਹਾਈ ਮੰਗਣ ਦੇ ਰਾਹ ਵਿਚ ਅੜਿਕਾ ਨਹੀਂ ਬਣਨ ਦੇਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰਸਿੰਘ ਧਾਮੀ ’ਤੇ ਮੁਹਾਲੀ ਵਿਚ ਇਕ ਗੁਰਦੁਆਰਾ ਸਾਹਿਬ ਵਿਚ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸਨੁੰ ਸ਼੍ਰੋਮਣੀ ਕਮੇਟੀ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਕੜੀ ਕਰਾਰ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਖਾਲਸਾ ਪੰਥ ਨੂੰ ਝੁਕਾਉਣ ਵਿਚ ਅਸਫਲ ਰਹਿਣ ਕਾਰਨ ਨਮੋਸ਼ੀ ਭਰੇ ਹਾਲਾਤ ਦਾ ਨਤੀਜਾ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਪੰਥ ਵਿਚ ਅਰਾਜਕਤਾ ਫੈਲਾਉਣ ਦਾ ਯਤਨ ਕੀਤਾ ਜਾ ਰਿਹਾਹੈ ਤਾਂ ਪੰਥ ਅਜਿਹੀਆਂ ਕਾਇਰਾਨਾ ਹਰਕਤਾਂ ਅਤੇ ਦਿੜ੍ਹ ਨਿਸ਼ਚੇ ਨੁੰ ਬੰਦੀਸਿੰਘਾਂ ਦੀ ਰਿਹਾਈ ਕਰਵਾਉਣ ਵਾਸਤੇ ਕਮਜ਼ੋਰ ਨਹੀਂ ਪੈਣ ਦੇਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਸਬੰਧੀ ਪ੍ਰੋਗਰਾਮ ਜਾਰੀ ਰੱਖਣਗੇ ਅਤੇ ਇਸ ਤਹਿਤ ਹਸਤਾਖਰ ਮੁਹਿੰਮ ਹੋਰ ਭਖਾਈ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਤਾਕਤਾਂ ਖਾਲਸਾ ਪੰਥ ਅਤੇ ਇਸਦੀਆਂ ਪ੍ਰਤੀਸ਼ਠਤ ਸੰਸਥਾਵਾਂ ਨੂੰ ਢਹਿ ਢੇਰੀ ਕਰਨਾ ਚਾਹੁੰਦੀਆਂ ਹਨ। ਉਹਨਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾ ਕਿਹਾ ਕਿ ਇਹ ਜਾਂਚ ਆਮਆਦਮੀ ਪਾਰਟੀ ਸਰਕਾਰ ਦੇ ਦਾਇਰੇ ਵਿਚੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਆਪ ਸਰਕਾਰ ਦੁਨੀਆਂ ਭਰ ਵਿਚ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਦੇਮੁਖੀ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਸਾਬਤਹੋਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਤੋਂ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦਾ ਵੀ ਪਤਾ ਲੱਗਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਵਿਰੋਧੀ ਤਾਕਤਾਂ ਦਹਾਕਿਆਂ ਤੋਂ ਪੰਥ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਭਾਵੇਂ ਉਹ 1984 ਵਿਚ ਟੈਂਕਾਂ ਤੇ ਮਾਰਟਰਾਂ ਦਾ ਹਮਲਾ ਹੋਵੇ ਜਾਂ ਫਿਰ ਪਿਛਲੇ ਸਾਲ ਨਵੰਬਰ ਵਿਚ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਹੋਵੇ। ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਇਹਨਾਂ ਤਾਕਤਾਂ ਨੂੰ ਹਰਾਉਣ ਲਈ ਇਕਜੁੱਟ ਰਹੀ ਹੈ। ਉਹਨਾਂ ਕਿਹਾ ਕਿ ਉਹ ਪੰਥ ਨੂੰ ਅਪੀਲ ਕਰਦੇ ਹਨ ਕਿ ਇਸ ਅਹਿਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਖੀ ਵਾਸਤੇ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ।ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਾਲ ਰਲ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੰਮ ਕਰ ਰਿਹਾਹੈ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਕੌਮੀ ਧਿਆਨ ਖਿੱਚਣ ਵਾਸਤੇ ਦਿੱਲੀ ਵਿਚ ਧਰਨਾ ਵੀ ਦਿੱਤਾ। ਉਹਨਾਂ ਕਿਹਾ ਕਿ ਉਹੀ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੰਮ ਕਰ ਰਹੇ ਹਨ ਜੋ ਉਹਨਾਂ ਦੀ ਰਿਹਾਈ ਦਾ ਵਿਰੋਧ ਕਰ ਰਹੇ ਹਨ।

ਤਲਵੰਡੀ ਸਾਬੋ ਵਿਚ ਬਦਮਾਸ਼ਾਂ ਨੇ ਮੁੜ ਦੁਕਾਨਦਾਰ ਤੋਂ ਮੰਗੀ ਫ਼ਿਰੌਤੀ, ਪਰਚਾ ਦਰਜ਼

0

ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਹਾਲੇ ਲੰਘੀ 14 ਜਨਵਰੀ ਨੂੰ ਤਲਵੰਡੀ ਸਾਬੋ ਦੇ ਇੱਕ ਮਸਹੂਰ ਰਾਜ ਨਰਸਿੰਗ ਹੋਮ ਹਸਪਤਾਲ ਦੇ ਮਾਲਕ ਡਾਕਟਰ ਦਿਨੇਸ਼ ਬਾਂਸਲ ਕੋਲੋ ਤਿੰਨ ਲੱਖ ਰੁਪਏ ਦੀ ਫਿਰੌਤੀ ਨਾ ਮਿਲਣ ’ਤੇ ਉਸਨੂੰ ਗੋਲੀ ਮਾਰ ਕੇ ਜਖ਼ਮੀ ਮਾਰਨ ਦਾ ਮਾਮਲਾ ਖ਼ਤਮ ਨਹੀਂ ਹੋਇਆ ਸੀ ਕਿ ਬੀਤੇ ਕੱਲ ਵੀ ਕੁੱਝ ਨੌਜਵਾਨਾਂ ਵਲੋਂ ਕਸਬੇ ਦੇ ਇੱਕ ਦੁਕਾਨਦਾਰ ਤੋਂ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਤਲਵੰਡੀ ਸਾਬੋ ਪੁਲਿਸ ਨੇ ਪੀੜਤ ਦੁਕਾਨਦਾਰ ਦੀ ਸਿਕਾਇਤ ਉਪਰ ਤਿੰਨ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧ ਵਿਚ ਦੁਕਾਨਦਾਰ ਰੱਖਾ ਰਾਮ ਨੇ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦੋਸ਼ਲਗਾਇਆ ਸੀ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ 16 ਜਨਵਰੀ ਨੂੰ ਰਾਜਦੀਪ ਸਿੰਘ ਅਪਣੇ ਨਾਲ ਦੋ ਹੋਰ ਨੌਜਵਾਨਾਂ ਨੂੰ ਲੈ ਕੇ ਆਇਆ ਤੇ ਹਥਿਆਰ ਦਿਖਾ ਕੇ 10000 ਰੁਪਏ ਫ਼ਿਰੌਤੀ ਦੇਣ ਲਈ ਕਿਹਾ। ਉਸ ਵਲੋਂ ਜਵਾਬ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਫਰਵਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਮੁੱਖ ਮੁਜ਼ਰਮ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪੜਤਾਲ ਦੌਰਾਨ ਉਕਤ ਮੁਜਰਮ ਨਸ਼ੇ ਦਾ ਆਦੀ ਹੈ ਤੇ ਨਸ਼ੇ ਲਈ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਉਸਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਭਾਜਪਾ ਵਿਚ ਸਮੂਲੀਅਤ ਤੋਂ ਬਾਅਦ ਬਦਲਣਗੇ ਬਠਿੰਡਾ ਦੇ ਸਿਆਸੀ ਸਮੀਕਰਨ

0

ਭਾਜਪਾ ਵਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਸਿਆਸੀ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦਿਆਂ ਅੱਜ ਸਾਬਕਾ ਮੰਤਰੀ ਤੇ ਕਾਂਗਰਸ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰਨ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦੇ ਕੱਟੜ ਸਿਆਸੀ ਵਿਰੋਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਸ: ਬਾਦਲ ਪੂਰੀ ਤਰ੍ਹਾਂ ਕਾਂਗਰਸ ਦੀ ਸਿਆਸਤ ਵਿਚ ਹਾਸ਼ੀਏ ’ਤੇ ਚਲੇ ਗਏ ਸਨ, ਜਿਸਦੇ ਚੱਲਦੇ ਉਨ੍ਹਾਂ ਰਾਹੁਲ ਗਾਂਧੀ ਦੀ ਅਗਵਾਈ ਪੰਜਾਬ ’ਚ ਪੂਰੇ ਦਸ ਦਿਨ ਚੱਲੀ ਭਾਰਤ ਜੋੜੋ ਯਾਤਰਾ ਵਿਚ ਵੀ ਹਿੱਸਾ ਨਹੀਂ ਲਿਆ ਸੀ। ਪਤਾ ਲੱਗਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹੀ ਮਨਪ੍ਰੀਤ ਸਿੰਘ ਬਾਦਲ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤੇ ਇਸ ਸਬੰਧ ਵਿਚ ਪਹਿਲਾਂ ਹਰਿਆਣਾ ਨਾਲ ਸਬੰਧਤ ਚੋਟਾਲਾ ਪ੍ਰਵਾਰ ਦੇ ਸਿਆਸੀ ਫਰਜੰਦ ਵਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤੇ ਇਸਤਂੋ ਇਲਾਵਾ ਭਾਜਪਾ ਦੇ ਹੀ ਇੱਕ ਹੋਰ ਕੇਂਦਰੀ ਆਗੂ ਨੇ ਵੀ ਉਨ੍ਹਾਂ ਦੀ ਸਮੂਲੀਅਤ ਲਈ ਪਹਿਲ ਕੀਤੀ ਸੀ ਪ੍ਰੰਤੂ ਹੁਣ ਪੰਜਾਬ ਨਾਲ ਸਬੰਧਤ ਭਾਜਪਾ ਆਗੂ ਤਰੁਣ ਚੁੱਘ ਤੋਂ ਇਲਾਵਾ ਮਾਝਾ ਇਲਾਕੇ ਵਿਚ ਇੱਕ ਵੱਡੇ ਧਾਰਮਿਕ ਡੇਰੇ ਦੀ ਮਿਹਨਤ ਰੰਗ ਲਿਆਈ ਤੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਪਿਊਸ ਗੋਇਲ ਦੀ ਅਗਵਾਈ ਹੇਠ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਗਈ। ਜਿਸਦੇ ਚੱਲਦੇ ਉਨ੍ਹਾਂ ਅਪਣੀ ਸਮੂਲੀਅਤ ਤੋਂ ਕੁੱਝ ਸਮਾਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਅਪਣਾ ਅਸਤੀਫ਼ਾ ਭੇਜ ਦਿੱਤਾ। ਜਿਕਰ ਇਹ ਵੀ ਕਰਨਾ ਬਣਦਾ ਹੈ ਕਿ ਸਾਲ 1995 ਦੀ ਗਿੱਦੜਵਹਾ ਉਪ ਚੋਣ ਵਿਚ ਅਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਉਂਗਲ ਫ਼ੜ ਕੇ ਸਿਆਸਤ ਵਿਚ ਆਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਦੀ ਅਪਣੇ ਸਿਆਸੀ ਸਫ਼ਰ ਦੇ ਦੌਰਾਨ ਇਹ ਚੌਥੀ ਪਾਰਟੀ ਹੈ। ਉਨ੍ਹਾਂ 2011 ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ, ਜਿਸਤੋਂ ਬਾਅਦ ਉਨ੍ਹਾਂ ਅਪਣੀ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਗਠਨ ਕਰ ਲਿਆ ਸੀ ਪ੍ਰੰਤੂ 2014 ਵਿਚ ਉਹ ਇਸ ਪਾਰਟੀ ਨੂੰ ਭੰਗ ਕਰਕੇ ਕਾਂਗਰਸ ਵਿਚ ਸਾਮਲ ਹੋ ਗਏ ਸਨ। ਇਸਤੋਂ ਬਾਵਜੂਦ ਉਨ੍ਹਾਂ ਦੀ ਟਕਸਾਲੀ ਕਾਂਗਰਸੀਆਂ ਨਾਲ ਨਿਭ ਨਾ ਸਕੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਥੋਂ ਹਾਰ ਗਏ ਸਨ। ਹੁਣ ਚਰਚਾ ਮੁਤਾਬਕ ਪੰਜਾਬ ਵਿਚ ਅਪਣਾ ਭਵਿੱਖ ਦੇਖ ਰਹੀ ਭਾਜਪਾ ਵਲੋਂ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਹਲਕੇ ਤੋਂ ਚੋਣ ਲੜਾਈ ਜਾ ਸਕਦੀ ਹੈ, ਹਾਲਾਂਕਿ ਇਸ ਹਲਕੇ ਤੋਂ ਪਹਿਲਾਂ ਹੀ ਕਾਂਗਰਸ ਵਿਚੋਂ ਆਏ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਤੇ ਅਕਾਲੀ ਦਲ ਛੱਡ ਕੇ ਆਏ ਜਗਦੀਪ ਸਿੰਘ ਨਕਈ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡਣ ਤੋਂ ਬਾਅਦ ਬਠਿੰਡਾ ਨਗਰ ਨਿਗਮ ਵਿਚ ਹੋ ਸਕਦੀ ਹੈ ਵੱਡੀ ‘ਸਿਆਸੀ’ ਹਿੱਲਜੁਲ

0

ਮੇਅਰ ਸਹਿਤ ਦਰਜ਼ਨ ਦੇ ਕਰੀਬ ਕੋਂਸਲਰਾਂ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਦੇ ਚਰਚੇ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਨਾਲੋਂ ਦੂਰੀ ਬਣਾ ਕੇ ਚੱਲ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੌਣ ਤੋਂ ਬਾਅਦ ਬਠਿੰਡਾ ਨਗਰ ਨਿਗਮ ਵਿਚ ਵੱਡੀ ਸਿਆਸੀ ਹਿੱਲਜੁਲ ਹੋਣ ਦੀ ਚਰਚਾ ਚੱਲ ਪਈ ਹੈ। ਕਾਂਗਰਸ ਪਾਰਟੀ ਕੋਲ ਨਿਗਮ ਦੇ ਕੁੱਲ 50 ਵਾਰਡਾਂ ਵਿਚੋਂ 43 ਕੋਂਸਲਰ ਸਨ, ਜਿੰਨ੍ਹਾਂ ਵਿਚੋਂ ਇੱਕ ਕੋਂਸਲਰ ਵਿੱਕੀ ਨੰਬਰਦਾਰ ਪਹਿਲਾਂ ਹੀ ਆਪਣੇ ਪਿਤਾ ਰਾਜ ਨੰਬਰਦਾਰ ਨਾਲ ਭਾਜਪਾ ਵਿੱਚ ਜਾ ਚੁੱਕੇ ਹਨ ਅਤੇ ਇੱਕ ਕੋਂਸਲਰ ਸੁਖਦੀਪ ਸਿੰਘ ਅਪਣੇ ਮਾਮੇ ਤੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਚੁੱਕਿਆ ਹੈ। ਜਦੋਂਕਿ ਵਿਧਾਇਕ ਗਿੱਲ ਵਲੋਂ ਦਿੱਤੇ ਅਸਤੀਫ਼ੇ ਕਾਰਨ ਹਾਲੇ ਉਨ੍ਹਾਂ ਦੇ ਵਾਰਡ ਦੇ ਕੋਂਸਲਰ ਦੀ ਚੋਣ ਹੋਣੀ ਬਾਕੀ ਹੈ। ਅਜਿਹੀ ਹਾਲਾਤ ਵਿਚ 40 ਕੋਂਸਲਰਾਂ ਨਾਲ ਮਜਬੂਤ ਸਥਿਤੀ ਵਾਲੀ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿਚ ਸਿਆਸੀ ਝਟਕਾ ਲੱਗ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਨਿਗਮ ਦੇ ਮੌਜੂਦਾ ਮੇਅਰ ਅਤੇ ਡਿਪਟੀ ਮੇਅਰ ਸਹਿਤ ਕਰੀਬ ਸਵਾ ਦਰਜ਼ਨ ਕੋਂਸਲਰਾਂ ਨੂੰ ਮਨਪ੍ਰੀਤ ਦੇ ਖੇਮੇ ਦਾ ਮੰਨਿਆ ਜਾ ਰਿਹਾ ਹੈ, ਜਿਹੜੇ ਆਉਣ ਵਾਲੇ ਸਮੇਂ ਵਿਚ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਭਾਜਪਾ ਵਿਚ ਸਮੂਲੀਅਤ ਕਰ ਸਕਦੇ ਹਨ। ਚਰਚਾ ਮੁਤਾਬਕ ਇਹ ਸਿਆਸੀ ਘਟਨਾਕ੍ਰਮ 29-30 ਜਨਵਰੀ ਨੂੰ ਅਮਿਤ ਸ਼ਾਹ ਦੀ ਪਟਿਆਲਾ ਫ਼ੇਰੀ ਦੌਰਾਨ ਵਾਪਰ ਸਕਦਾ ਹੈ। ਇੰਨ੍ਹਾਂ ਵਿਚੋਂ ਕਾਫ਼ੀ ਸਾਰੇ ਕੋਂਸਲਰ ਤਾਂ ਅੱਜ ਹੀ ਸ: ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੂੰ ਵਧਾਈਆਂ ਦਿੰਦੇ ਸ਼ੋਸਲ ਮੀਡੀਆ ’ਤੇ ਨਜ਼ਰ ਆਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਨੂੰ ਮੇਅਰ ਵਿਰੁਧ ਆਵਿਸਵਾਸ਼ ਦਾ ਮਤਾ ਲਿਆਉਣਾ ਪੈ ਸਕਦਾ ਹੈ, ਜਿਸਦੇ ਲਈ ਦੋ ਤਿਹਾਈ ਕੋਂਸਲਰਾਂ ਦੀ ਜਰੂਰਤ ਪੈਣੀ ਹੈ। ਸਿਆਸੀ ਮਾਹਿਰਾਂ ਮੁਤਾਬਕ ਜਿੱਥੇ ਮਨਪ੍ਰੀਤ ਬਾਦਲ ਲਈ ਨਗਰ ਨਿਗਮ ਵਿਚ ਅਪਣਾ ਪੱਲੜਾ ਭਾਰੀ ਰੱਖਣ ਵਿਚ ਮੁਸ਼ਕਿਲ ਆਉਂਦੀ ਦਿਖ਼ਾਈ ਦੇ ਰਹੀ ਹੈ, ਉਥੇ ਕਾਂਗਰਸ ਲਈ ਵੀ ਨਿਗਮ ਦੀ ਸੱਤਾ ਦੀ ਚਾਬੀ ਮੁੜ ਅਪਣੇ ਹੱਥ ਵਿਚ ਰੱਖਣੀ ਕਾਫ਼ੀ ਔਖੀ ਜਾਪ ਰਹੀ ਹੈ। ਅਜਿਹੀ ਹਾਲਤ ਵਿੱਚ ਮਨਪ੍ਰੀਤ ਦੇ ਕਾਂਗਰਸ ਛੱਡਣ ਤੋਂ ਬਾਅਦ ਅਜ ਹੀ ਕਾਂਗਰਸੀ ਕੋਂਸਲਰਾਂ ਨੂੰ ਸੰਭਾਲਣ ਲਈ ਭੱਜਦੋੜ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਧੜੇ ਵਲੋਂ ਜਿੱਥੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਵਲੋਂ ਕੋਂਸਲਰਾਂ ਨਾਲ ਸੰਪਰਕ ਸਾਧਿਆਂ ਜਾ ਰਿਹਾ, ਉਥੇ ਮਨਪ੍ਰੀਤ ਖੇਮੇ ਵਲੋਂ ਉਨ੍ਹਾਂ ਦੇ ਰਿਸ਼ਤੇਦਾਰ ਜੋ ਜੋ ਨੇ ਕਮਾਂਡ ਸੰਭਾਲੀ ਹੋਈ ਹੈ। ਅਜਿਹੇ ਹਾਲਾਤ ਵਿਚ ਹੁਣ ਇਹ ਦੇਖਣਾ ਹੋਵੇਗਾ ਕਿ ਪਹਿਲੀ ਵਾਰ ਨਗਰ ਨਿਗਮ ਦੀ ਸੱਤਾ ’ਤੇ ਸਵਾਰ ਹੋਈ ਕਾਂਗਰਸ ਪਾਰਟੀ ਅਪਣਾ ਜਲਵਾ ਕਾਇਮ ਰੱਖਣ ਵਿਚ ਕਾਮਯਾਬ ਰਹਿੰਦੀ ਹੈ, ਜਾਂ ਫ਼ਿਰ ਅਪਣੀ ਸਮੂਲੀਅਤ ਦੌਰਾਨ ਭਾਜਪਾ ਆਗੂਆਂ ਨਾਲ ਨਿਗਮ ਦੀ ਤਾਕਤ ਵੀ ਅਪਣੇ ਨਾਲ ਲਿਆਉਣਾ ਦਾ ਵਾਅਦਾ ਕਰਕੇ ਆਏ ਸਾਬਕਾ ਵਿਤ ਮੰਤਰੀ ਸ: ਬਾਦਲ ਇਸਨੂੰ ਪੁਗਾਉਣ ਵਿਚ ਕਾਮਯਾਬ ਰਹਿੰਦੇ ਹਨ।

ਜਿਸ ‘ਟਸਲਬਾਜ਼ੀ’ ਦੇ ਚੱਲਦੇ ਮਨਪ੍ਰੀਤ ਨੇ ਕਾਂਗਰਸ ਛੱਡੀ, ਭਾਜਪਾ ’ਚ ਉਹੀਂ ਟਸਲਬਾਜ਼ੀ ‘ਅੱਗੇ’ ਖੜੀ!

0

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਵਿਜੀਲੈਂਸ ਕੋਲ ਮਨਪ੍ਰੀਤ ਵਿਰੁਧ ਦਿੱਤੀ ਸਿਕਾਇਤ ਵਾਪਸ ਨਾ ਲੈਣ ਦਾ ਕੀਤਾ ਐਲਾਨ
ਮਨਪ੍ਰੀਤ ਬਾਦਲ ਦੇ ਕਰਕੇ ਹੀ ਸਰੂਪ ਸਿੰਗਲਾ ਨੇ ਛੱਡਿਆ ਸੀ ਅਕਾਲੀ ਦਲ, ਦੋਨਾਂ ਵਿਚਕਾਰ ਹੈ ਲੰਮੀ ਸਿਆਸੀ ਦੁਸ਼ਮਣੀ
ਗੁਰਪ੍ਰੀਤ ਕਾਂਗੜ੍ਹ ਨਾਲ ਵੀ ਸਾਬਕਾ ਵਿਤ ਮੰਤਰੀ ਦੀ ਚੱਲਦੀ ਰਹੀ ਹੈ ਤਕਰਾਰਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰਨਾਂ ਆਗੂਆਂ ਨਾਲ ਜਿਸ ‘ਟਸਲਬਾਜ਼ੀ’ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਵਲੋਂ ਕਾਂਗਰਸ ਨੂੰ ਛੱਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹੀ ‘ਟਸਲਬਾਜੀ’ ਮੁੜ ਭਾਜਪਾ ਵਿਚ ਉਨ੍ਹਾਂ ਦੇ ਸਵਾਗਤ ਲਈ ਅੱਗੇ ਖੜੀ ਹੈ। ਸਾਬਕਾ ਵਿਤ ਮੰਤਰੀ ਦੇ ਕਾਰਨ ਹੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨਾਲ ਸ: ਬਾਦਲ ਦਾ ਛੱਤੀ ਦਾ ਅੰਕੜਾ ਹੈ। ਮਨਪ੍ਰੀਤ ਦੇ ਪਾਰਟੀ ’ਚ ਆਉਂਦੇ ਹੀ ਜਿੱਥੇ ਸ਼੍ਰੀ ਸਿੰਗਲਾ ਨੇ ਉਨ੍ਹਾਂ ਵਿਰੁਧ ਵਿਜੀਲੈਂਸ ਕੋਲ ਭ੍ਰਿਸਟਾਚਾਰ ਦੀ ਦਿੱਤੀ ਸਿਕਾਇਤ ਵਾਪਸ ਨਾ ਲੈ ਕੇ ਅੰਜਾਮ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ, ਉਥੇ ਭਾਜਪਾ ਵਿਚ ਸਮੂਲੀਅਤ ਤੋਂ ਬਾਅਦ ਮਨਪ੍ਰੀਤ ਦੇ ਰਿਸ਼ਤੇਦਾਰ ਨੇ ਮੁੜ ਇੱਕ ਇੰਟਰਵਿਊ ਵਿਚ ਸ਼੍ਰੀ ਸਿੰਗਲਾ ’ਤੇ ਤੰਜ ਕਸਿਆ ਹੈ, ਕਿ ਉਹ ਹੁਣ ਜਗਰੂਪ ਸਿੰਘ ਗਿੱਲ ਦੇ ਵਿਰੁੱਧ ਲਾਈਵ ਕਿਉਂ ਨਹੀਂ ਹੁੰਦੇ? ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਤੇ ਸਰੂਪ ਸਿੰਗਲਾ ਬਠਿੰਡਾ ਸ਼ਹਿਰੀ ਹਲਕੇ ਤੋਂ ਦੋ ਵਾਰ ਆਹਮੋ-ਸਾਹਮਣੇ ਚੋਣ ਲੜ ਚੁੱਕੇ ਹਨ। ਸ਼੍ਰੀ ਸਿੰਗਲਾ ਅਕਾਲੀ ਦਲ ਵਲੋਂ ਚੋਣ ਲੜਦੇ ਰਹੇ ਹਨ ਤੇ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਵਲੋਂ। ਦੋਨਾਂ ਆਗੂਆਂ ਵਿਚਕਾਰ ਸਿਆਸੀ ਦੁਸ਼ਮਣੀ ਇਸ ਹੱਦ ਤੱਕ ਵਧੀ ਹੋਈ ਸੀ ਕਿ ਕਾਂਗਰਸ ਦੀ ਸਰਕਾਰ ਦੌਰਾਨ ਉਕਤ ਸਾਬਕਾ ਅਕਾਲੀ ਵਿਧਾਇਕ ਦੇ ਨਿੱਜੀ ਮੈਰਿਜ ਪੈਲੇਸ ਨੂੰ ਵੀ ਨਗਰ ਨਿਗਮ ਵਲੋਂ ਸੀਲ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਕਾਂਗਰਸ ਸਰਕਾਰ ਦੌਰਾਨ ਹੀ ਸਿੰਗਲਾ ਨੇ ਦਰਜ਼ਨਾਂ ਵਾਰ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਤਤਕਾਲੀ ਵਿਤ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵਿਰੁਧ ਸੰਗੀਨ ਦੋਸ਼ ਲਗਾਏ ਸਨ, ਜਿੰਨ੍ਹਾਂ ਦੀਆਂ ਵੀਡੀਓ ਹੁਣ ਮੁੜ ਸੋਸ਼ਲ ਮੀਡੀਆ ‘ਤੇ  ਘੁਮਦੀਆਂ ਨਜ਼ਰ ਆ ਰਹੀਆਂ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਬਾਅਦ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਬਾਦਲ ਪ੍ਰਵਾਰ ਉਪਰ ਇਹ ਗੰਭੀਰ ਦੋਸ਼ ਲਗਾ ਕੇ ਅਕਾਲੀ ਦਲ ਛੱਡ ਦਿੱਤਾ ਸੀ ਕਿ ਇੰਨ੍ਹਾਂ ਚੋਣਾਂ ਵਿਚ ਬਾਦਲ ਪ੍ਰਵਾਰ ਨੇ ਪਾਰਟੀ ਦੀ ਬਜਾਏ ਪ੍ਰਵਾਰ ਨੂੰ ਤਰਜੀਹ ਦਿੰਦਿਆਂ ਬਠਿੰਡਾ ਸ਼ਹਿਰੀ ਹਲਕੇ ਵਿਚ ਮਨਪ੍ਰੀਤ ਬਾਦਲ ਦੀ ਮੱਦਦ ਕੀਤੀ ਸੀ। ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਖੁੱਲੇ ਤੌਰ ’ਤੇ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਉਪਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇਮਦਾਦ ਦੇ ਦੋਸ਼ ਲਗਾਏ ਸਨ। ਇਸ ਤਰ੍ਹਾਂ ਸ਼੍ਰੀ ਸਿੰਗਲਾ ਨੇ ਅਕਾਲੀ ਦਲ ਛੱਡਣ ਦੀ ਵਜ੍ਹਾਂ ਵੀ ਮਨਪ੍ਰੀਤ ਨੂੰ ਹੀ ਦਸਿਆ ਸੀ ਪ੍ਰੰਤੂ ਹੁਣ ਦੋਨੋਂ ਮੁੜ ਭਾਜਪਾ ਵਿਚ ਇਕੱਠੇ ਹੋ ਗਏ ਹਨ, ਜਿਸਦਾ ਸਿਆਸੀ ਪੰਡਿਤ ਇਹ ਟੇਵਾ ਲਗਾ ਰਹੇ ਹਨ ਕਿ ਜਿਸ ਤਰ੍ਹਾਂ ਦੋ ਇੱਕ ਮਿਆਨ ਵਿਚ ਦੋ ਤਲਵਾਰਾਂ ਜਿਆਦਾ ਲੰਮਾਂ ਸਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਹਨ, ਉਥੇ ਤਰ੍ਹਾਂ ਇੰਨ੍ਹਾਂ ਦੋਨਾਂ ਆਗੂਆਂ ਵਿਚਕਾਰ ਪੈਦਾ ਹੋਈ ਤਲਖ਼ੀ ਮੁੜ ਨਵਾਂ ਰੂਪ ਦਿਖ਼ਾ ਸਕਦੀ ਹੈ। ਗਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਜੇਕਰ ਇਕੱਲੇ ਬਠਿੰਡਾ ਸ਼ਹਿਰ ਦੀ ਹੀ ਗਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਣ ਵਾਲੇ ਸਾਬਕਾ ਕਾਂਗਰਸੀ ਆਗੂ ਰਾਜ ਨੰਬਰਦਾਰ ਦੀ ਵੀ ਮਨਪ੍ਰੀਤ ਸਿੰਘ ਬਾਦਲ ਨਾਲ ਨਹੀਂ ਬਣਦੀ ਹੈ। ਉਨ੍ਹਾਂ ਵੀ ਮਨਪ੍ਰੀਤ ਦੇ ਕਾਰਨ ਹੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜੇਕਰ ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ਤੇ ਮੌਜੂਦਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਵੀ ਵਿਤ ਮੰਤਰੀ ਰਹਿੰਦੇ ਮਨਪ੍ਰੀਤ ਬਾਦਲ ਦਾ ‘ਚੰਗਾ’ ਪਿਆਰ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ: ਕਾਂਗੜ੍ਹ ਨੇ ਮਨਪ੍ਰੀਤ ਉਪਰ ਗੰਭੀਰ ਦੋਸ਼ ਲਗਾਏ ਸਨ ਤੇ ਕਾਂਗਰਸ ਸਰਕਾਰ ਦੌਰਾਨ ਵੀ ਖ਼ਜਾਨਾ ਮੰਤਰੀ ਦੀ ਕਾਂਗੜ੍ਹ ਦੀ ਬਜਾਏ ਉਨ੍ਹਾਂ ਦੇ ਸਿਆਸੀ ਵਿਰੋਧੀ ਮਲੂਕਾ ਨਾਲ ‘ਅਟੀ-ਸਟੀ’ ਦੇ ਚਰਚੇ ਚੱਲਦੇ ਰਹੇ ਸਨ। ਜਿਸਦੇ ਚੱਲਦੇ ਹੁਣ ਦੇਖਣਾ ਹੋਵੇਗਾ ਕਿ ਖ਼ੁਦ ਨੂੰ ਕਾਂਗਰਸ ਵਿਚ ਹਾਸੀਏ ਵਿਚ ਰੱਖਣ ਦਾ ਦਾਅਵਾ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਕਿਸ ਤਰ੍ਹਾਂ ਭਾਜਪਾ ਵਿਚ ਅਪਣੇ ਪੁਰਾਣੇ ਸਿਆਸੀ ਵਿਰੋਧੀਆਂ ਨੂੰ ਕਲਾਵੇ ਵਿਚ ਲੈਂਦੇ ਹਨ ਜਾਂ ਇਸੇ ਤਰ੍ਹਾਂ ਉਹ ਪਾਰਟੀ ਦੇ ਬਾਹਰ ਅਤੇ ਅੰਦਰ ਸਿਆਸੀ ਲੜਾਈ ਲੜਦੇ ਰਹਿਣਗੇ।

‘ ਭਾਰਤ ਜੋੜੋ ਯਾਤਰਾ ’ ’ਚ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਕੀਤੀ ਸ਼ਮੂਲੀਅਤ

0

ਕਰਨ ਵੜਿੰਗ ਤੇ ਸੁਖਦੀਪ ਰਾਮਨਗਰ ਨੇ ਕੀਤਾ ਧੰਨਵਾਦ
ਕਿਹਾ ਯਾਤਰਾ ਦੇਸ਼ ਦੀ ਜਨਤਾ ’ਚ ਅਮਨ ਅਤੇ ਸਦਭਾਵਨਾ ਨੂੰ ਮਜਬੂਤ ਕਰੇਗੀ
ਭੋਲਾ ਸਿੰਘ ਮਾਨ
ਮੌੜ ਮੰਡੀ, 17 ਜਨਵਰੀ – ਵਿਧਾਨ ਸਭਾ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ‘ ਭਾਰਤ ਜੋੜੋ ਯਾਤਰਾ ’ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਯਾਤਰਾ ਕੋਆਰਡੀਨੇਟਰ ਕਰਨ ਵੜਿੰਗ ਅਤੇ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ ਨੇ ਵਰਕਰਾਂ ਦਾ ਧੰਨਵਾਦ ਕੀਤਾ। ਕਰਨ ਵੜਿੰਗ ਅਤੇ ਸੁਖਦੀਪ ਰਾਮਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ ਭਾਰਤ ਜੋੜੋ ਯਾਤਰਾ ’ ਨੂੰ ਲੈ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਮੀਟਿੰਗ ਦੌਰਾਨ ਵਰਕਰਾਂ ਦੇ ਜੋਸ਼ ਨੇ ਦਰਸਾ ਦਿੱਤਾ ਸੀ ਕਿ ਹਲਕਾ ਮੌੜ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ‘ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ ਕਰਨਗੇ। ਉਹਨਾਂ ਅੱਗੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ‘ ਭਾਰਤ ਜੋੜੋ ਯਾਤਰਾ’ ਦਾ ਮੁੱਖ ਮਕਸਦ ਭਾਰਤ ਦੀ ਜਨਤਾ ਵਿਚ ਅਮਨ ਅਤੇ ਸਦਭਾਵਨਾ ਨੂੰ ਮਜਬੂਤ ਕਰਨਾ ਹੈ, ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਦੇ ਕਰੀਬ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਨੇ ਫ਼ਿਰਕੂ ਧਰੁਵੀਕਰਨ ਰਾਹੀਂ ਘੱਟ ਗਿਣਤੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭਾਰਤੀਆਂ ਨੂੰ ਜਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਨਾਮ ’ਤੇ ਲੜਾਇਆ ਜਾ ਰਿਹਾ ਹੈ। ਇਹ ਯਾਤਰਾ ਲੋਕਾਂ ਨੂੰ ਸੁਚੇਤ ਕਰਕੇ ਆਪਸੀ ਸਦਭਾਵਨਾ ਬਣਾਏਗੀ। ਇਸ ਮੌਕੇ ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਮਾਈਸਰਖਾਨਾ, ਸੁਰਜੀਤ ਸਿੰਘ ਖੋਖਰ, ਲਾਭ ਸਿੰਘ ਜੋਧਪੁਰ, ਟੋਨੀ ਕੁੱਬੇ, ਨਾਜ਼ੀ ਐਮ.ਸੀ., ਸੁਖਵਿੰਦਰ ਸਿੰਘ ਸਰਪੰਚ, ਪੱਪਾ ਸਿੰਘ ਮੈਂਬਰ ਘੁੰਮਣ, ਅੰਗਰੇਜ ਸਿੰਘ ਸਰਪੰਚ, ਮੱਖਣ ਸਿੰਘ ਕੋਟਲੀ, ਅਵਤਾਰ ਸਿੰਘ ਸਰਪੰਚ ਕੋਟੜਾ, ਹੈਪੀ ਸਰਪੰਚ, ਸਤਨਾਮ ਸਿੰਘ ਸਰਪੰਚ, ਗੁਰਜੰਟ ਸਿੰਘ ਗਿੱਲ ਕਲਾਂ, ਮਿੱਠੂ ਸਿੰਘ ਜੇਠੂਕੇ,ਹਰਬੰਸ ਸਿੰਘ ਢੱਡੇ, ਕਪੂਰ ਸਿੰਘ ਸੂਚ, ਗੁਰਦੀਪ ਸਿੰਘ ਸਰਪੰਚ,ਬਲਦੇਵ ਸਿੰਘ ਬਦਿਆਲਾ, ਮਲਕੀਤ ਸਿੰਘ, ਸੁਖਦੀਪ ਸਿੰਘ ਬੱਲੋ, ਟੋਫੀ ਪ੍ਰਧਾਨ ਬੱਲੋ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।

ਬਠਿੰਡਾ ’ਚ ਦਿਨ ਚੜਨ ਤੋਂ ਪਹਿਲਾਂ ਹੀ ਪੁਲਿਸ ਨੇ ਸ਼ਹਿਰ ਦੀ ਅਜੀਤ ਰੋਡ ਦੀ ਕੀਤੀ ਚੈਕਿੰਗ

0

ਆਈਲੇਟਸ ਕੇਂਦਰਾਂ ਦਾ ਗੜ੍ਹ ਹੋਣ ਕਾਰਨ ਇਲਾਕੇ ਵਿਚ ਪੀਜੀਆਂ ਦੀ ਭਰਮਾਰ
ਗੈਰ ਸਮਾਜੀ ਅਨਸਰ ਦੇ ਚੁੱਕੇ ਹਨ ਮਾੜੀਆਂ ਘਟਨਾਵਾਂ ਨੂੰ ਅੰਜਾਮ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਸ਼ਹਿਰ ਦੇ ਆਈਲੇਟਸ ਇੰਸਟੀਚਿਉਟ ਦਾ ਹੱਬ ਮੰਨੇ ਜਾਣ ਵਾਲੇ ਅਜੀਤ ਰੋਡ ਇਲਾਕੇ ਵਿਚ ਅੱਜ ਪੁਲਿਸ ਵਲੋਂ ਦਿਨ ਚੜ੍ਹਣ ਤੋਂ ਪਹਿਲਾਂ ਹੀ ਘੇਰ ਕੇ ਤਲਾਸ਼ੀ ਲਈ ਗਈ। ਆਈਲੇਟਸ ਕੇਂਦਰ ਹੋਣ ਕਾਰਨ ਇੱਥੇ ਲਗਭਗ ਹਰ ਤੀਜ਼ੇ ਘਰ ਵਿਚ ਦੂਰ-ਦੁਰਾਡੇ ਤੋਂ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਲਈ ਪੀਜੀ ਬਣੇ ਹੋਏ ਹਨ, ਜਿੱਥੇ ਬਿਨ੍ਹਾਂ ਪੁਲਿਸ ਤੋਂ ਵੈਰੀਫ਼ਾਈ ਕਰਵਾਏ ਗੈਰ ਸਮਾਜੀ ਅਨਸਰਾਂ ਨੂੰ ਵੀ ਰੱਖਣ ਦੀ ਸਿਕਾਇਤਾਂ ਆਉਂਦੀਆਂ ਹਨ, ਜਿੰਨ੍ਹਾਂ ਵਲੋਂ ਕਈ ਵਾਰ ਇਲਾਕੇ ਵਿਚ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਅੱਜ ਸਵੇਰੇ ਹੀ ਐਸਐਸਪੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਭਾਰੀ ਤਾਦਾਦ ਵਿਚ ਪੁੱਜੀ ਪੁਲਿਸ ਨੇ ਅਜੀਤ ਰੋਡ ’ਤੇ ਪੇਇੰਗ ਗੈਸਟ(ਪੀਜੀ) ਦੀ ਅਚਨਚੇਤ ਚੈਕਿੰਗ ਕਰਦਿਆਂ ਇਸ ਦੌਰਾਨ ਉਥੇ ਰਹਿੰਦੇ ਲੜਕੇ-ਲੜਕੀਆਂ ਦੀ ਵੈਰੀਫਿਕੇਸ਼ਨ ਕੀਤੀ। ਪੁੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਚੈਕਿੰਗ ਦੌਰਾਨ ਇੰਨ੍ਹਾਂ ਪੀਜੀ ਵਿਚ ਰਹਿ ਰਹੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਇਲਾਵਾ ਪੀਜੀ ਮਾਲਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਰਵਾਈ ਰਜਿਸਟੇਰਸ਼ਨ ਵੀ ਚੈਕ ਕੀਤੀ ਗਈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੀਜੀ ਮਾਲਕਾਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਕਿ ਉਹ ਪੀਜੀ ਵਿਚ ਰਹਿਣ ਵਾਲੇ ਹਰੇਕ ਵਿਦਿਆਰਥੀ ਦੇ ਦਸਤਾਵੇਜ਼ ਹਾਸਲ ਕਰਨ ਤੇ ਇਸ ਸਬੰਧ ਵਿਚ ਪੁਲਿਸ ਨੂੰ ਵੀ ਸੂਚਿਤ ਕਰਨ। ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦੀ ਚੈਕਿੰਗ ਚੱਲਦੀ ਰਹੀ।

ਪੁਲਿਸ ਪਬਲਿਕ ਸਕੂਲ ਵਿਖੇ ਏ ਸਰਟੀਫਿਕੇਟ ਐਨ.ਸੀ.ਸੀ ਪ੍ਰੀਖਿਆ ਆਯੋਜਿਤ

0

220 ਐਨ.ਸੀ.ਸੀ ਕੈਡੇਟਾਂ ਨੇ ਲਿਆ ਹਿੱਸਾ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪੁਲਿਸ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਦਾ ਏ ਸਰਟੀਫਿਕੇਟ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਕੁੱਲ 220 ਐਨ.ਸੀ.ਸੀ ਕੈਡੇਟਾਂ ਨੇ ਹਿੱਸਾ ਲਿਆ ਜੋ ਕਿ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਨ੍ਹਾਂ ਕੈਡਟਾਂ ਨਾਲ ਐਨ.ਸੀ.ਸੀ ਨਾਲ ਸਬੰਧਤ ਅਧਿਕਾਰੀ, ਏ.ਐਨ.ਓ ਅਤੇ ਸੀ.ਟੀ.ਓ ਨੇ ਵੀ ਸ਼ਮੂਲੀਅਤ ਕੀਤੀ। ਇਹ ਸਾਲਾਨਾ ਪ੍ਰੀਖਿਆ ਐਨ.ਸੀ.ਸੀ ਕੈਡੇਟ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਦਿੰਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਸਮੂਹ ਕੈਡੇਟਾਂ, ਸਬੰਧਤ ਅਧਿਕਾਰੀਆਂ ਅਤੇ 20 ਪੰਜਾਬ ਬਟਾਲੀਅਨ ਦੇ ਅਫਸਰਾਂ ਦਾ ਸਕੂਲ ਪੁੱਜਣ ਤੇ ਸਵਾਗਤ ਕੀਤਾ। ਉਨ੍ਹਾਂ ਪ੍ਰੀਖਿਆ ਨੂੰ ਮੁਕੰਮਲ ਤੌਰ ਤੇ ਪੂਰਾ ਕੀਤੇ ਜਾਣ ਤੇ ਸਾਰਿਆਂ ਦਾ ਧੰਨਵਾਦ ਕੀਤਾ।

ਕਾਂਗਰਸ ਦਾ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੱਡਾ ਕਾਫ਼ਲਾ ਰਾਹੁਲ ਗਾਂਧੀ ਦੀ ਯਾਤਰਾ ਵਿਚ ਪੁੱਜਿਆ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਦਾਖ਼ਲ ਹੋਣ ਤੋਂ ਬਾਅਦ ਅੱਜ ਦਸੂਹਾ ਹਲਕੇ ਤੋਂ ਸ਼ੁਰੂ ਹੋਈ। ਇਸ ਦੌਰਾਨ ਪਾਰਟੀ ਦੇ ਤੈਅਸੁਦਾ ਪ੍ਰੋਗਰਾਮ ਤਹਿਤ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਕਾਫ਼ਲਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸਮੂਲੀਅਤ ਕਰਨ ਲਈ ਹਲਕਾ ਦਸੂਹਾ ਪੁੱਜਿਆ, ਜਿੱਥੇ ਪਿੰਡ ਗੌਂਸਪੁਰਾ ਨਜਦੀਕ ਉਨ੍ਹਾਂ ਦਾ ਇਹ ਕਾਫ਼ਲਾ ਰਾਹੁਲ ਗਾਂਧੀ ਦੇ ਨਾਲ ਯਾਤਰਾ ’ਤੇ ਚੱਲਿਆ। ਰਾਹੁਲ ਗਾਂਧੀ ਦੀ ਯਾਤਰਾ ਵਿਚ ਸਮੂਲੀਅਤ ਕਰਨ ਲਈ ਬਠਿੰਡਾ ਤੋਂ ਗਏ ਆਗੂਆਂ ਵਿਚੋਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਸ਼ਹਿਰੀ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਵਿੱਕੀ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ, ਟਹਿਲ ਸਿੰਘ ਸੰਧੂ, ਉਪ ਚੇਅਰਮੈਨ ਕੌਰ ਸਿੰਘ ਢਿੱਲੋਂ, ਗੁਰਦੀਪ ਸਿੰਘ ਬਰਾੜ, ਬਲਜਿੰਦਰ ਠੇਕੇਦਾਰ,ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਹਰਪਾਲ ਸਿੰਘ ਬਾਜਵਾ, ਰੁਪਿੰਦਰ ਬਿੰਦਰਾ, ਮਲਕੀਤ ਸਿੰਘ ਗਿੱਲ, ਬੇਅੰਤ ਸਿੰਘ, ਜੁਗਰਾਜ ਸਿੰਘ, ਰਾਮ ਸਿੰਘ ਵਿਰਕ, ਹਰੀ ਓਮ ਠਾਕੁਰ, ਯੂਥ ਪ੍ਰਧਾਨ ਬਲਜੀਤ ਸਿੰਘ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।

Our Visitor

1909418