Tuesday, May 19, 2026
Home Blog Page 2275

ਰਾਜ ਪੱਧਰੀ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 70 ਅਧਿਆਪਕਾਂ ਨੂੰ ਕੀਤਾ ਸਨਮਾਨਿਤ

0

ਆਉਣ ਵਾਲੇ ਸੈਸ਼ਨ ਦੌਰਾਨ ਖੇਡਾਂ ਦੀ ਨਵੀਂ ਰੂਪ ਰੇਖਾ ਤਿਆਰ ਕਰਕੇ ਅਪ੍ਰੈਲ ਵਿੱਚ ਤਿਆਰੀ ਸ਼ੁਰੂ ਕੀਤੀ ਜਾਵੇਗੀ : ਮਹਿੰਦਰ ਪਾਲ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,22 ਦਸੰਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼੍ਰੀ ਅਨੰਦਪੁਰ ਸਾਹਿਬ (ਰੂਪਨਗਰ) ਵਿਖੇ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਟੀਚਰਜ਼ ਹੋਮ ਵਿਖੇ 70 ਦੇ ਕਰੀਬ ਅਧਿਆਪਕਾਂ ਨੂੰ ਸਰਟੀਫਿਕੇਟ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਹਨਾਂ ਰਾਜ ਪੱਧਰੀ ਖੇਡਾਂ ਦੀ ਅਗਵਾਈ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਇਨ੍ਹਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਭਰ ਦੇ ਸਕੂਲਾਂ ਵਿੱਚੋਂ ਭਾਗ ਲੈਣ ਵਾਲੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ 20 ਮੈਡਲ ਹਾਸਲ ਕਰਕੇ ਆਪਣੇ ਜ਼ਿਲੇ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਕਮਾਂਡੋ ਘੁੱਦਾ ਅਤੇ ਗੁਰਪ੍ਰੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜਿਨ੍ਹਾਂ ਅਧਿਆਪਕਾਂ ਨੇ ਆਪਣੀ ਜੇਬ ਵਿੱਚੋ ਵੀ ਖ਼ਰਚ ਕਰਕੇ ਖੇਡਾਂ ਦੀ ਤਿਆਰੀ ਕਰਵਾਈ ਗਈ । ਆਪਣੇ ਖਿਡਾਰੀਆਂ ਦੀ ਜਿੱਤ ਲਈ ਪਿੱਛੇ ਨਹੀਂ ਹੱਟੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੈਸ਼ਨ ਵਿੱਚ ਖੇਡਾਂ ਦੀ ਰੂਪ ਰੇਖਾ ਅਧਿਆਪਕਾਂ ਦੀ ਸਜ਼ਾ ਲੈ ਕੇ ਤਿਆਰ ਕਰਕੇ ਅਪ੍ਰੈਲ ਮਹੀਨੇ ਵਿੱਚ ਹੀ ਸੈਂਟਰ ਪੱਧਰ ਤੇ ਬਲਾਕ ਪੱਧਰ ਤੇ ਬਲਾਕ ਬੀ ਐਸ ਓ ਰਾਹੀ ਜਾਣਕਾਰੀ ਦਿੱਤੀ ਜਾਵੇਗੀ। ਅਗਲੇ ਸੈਸ਼ਨ ਦੌਰਾਨ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕਰਾਗੇ ।ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੈਡਲ ਹਾਸਲ ਕੀਤੇ ਗਏ ਹਨ । ਉਨ੍ਹਾਂ ਖਿਡਾਰੀਆਂ ਨੂੰ ਬਲਾਕਾਂ ਵਿੱਚ ਮੋਸਮ ਠੀਕ ਹੋਣ ਤੇ ਬਲਾਕ ਪੱਧਰੀ ਸਮਾਗਮ ਕਰਵਾਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ ਰਣਜੀਤ ਸਿੰਘ ਰਾਣਾ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਨਿਰਭੈ ਸਿੰਘ ਭੂੰਦੜ ਸਮਾਰਟ ਸਕੂਲ ਕੋਆਰਡੀਨੇਟਰ ਬਠਿੰਡਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ, ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ, ਜਤਿੰਦਰ ਸ਼ਰਮਾ ਬਠਿੰਡਾ, ਭੁਪਿੰਦਰ ਸਿੰਘ ਭਿੰਦਾ, ਬਲਰਾਜ ਸਿੰਘ ਬਠਿੰਡਾ ਪ੍ਰਿਤਪਾਲ ਸਿੰਘ ਮੌੜ, ਸਰਜੀਤ ਸਿੰਘ ਬਜੋਆਣਾ ਭਗਤਾ , ਜਗਪਾਲ ਸਿੰਘ ਬੰਗੀ , ਪ੍ਰਦੀਪ ਕੌਰ ਬੀ ਐੱਸ ਓ ਸੰਗਤ , ਗੁਰਜੀਤ ਸਿੰਘ ਗੋਨਿਆਣਾ , ਜਸਪਾਲ ਸਿੰਘ ਰਾਮਪੁਰਾ ਫੂਲ, ਜਗਤਾਰ ਸਿੰਘ ਭਗਤਾ ਜਸਵੀਰ ਸਿੰਘ ਤਲਵੰਡੀ ਸਾਬੋ,ਰੁਘਵੀਰ ਸਿੰਘ ਸੈਂਟਰ ਹੈਡ ਟੀਚਰ ਕਟਾਰ ਸਿੰਘ ਵਾਲਾ , ਸੁਰਜੀਤ ਸਿੰਘ ਬਾਜੋਆਣੀਆ,ਰਾਮ ਸਿੰਘ ਗਿੱਲ ਪੱਤੀ ਰਘਬੀਰ ਸਿੰਘ ਭੁੱਚੋ ,ਹੈਡ ਟੀਚਰ ਗੁਰਪ੍ਰੀਤ ਕੌਰ ਕੁਲਿਆਣ ਭਾਈ, ਹਰਜੀਤ ਸਿੰਘ ਕੋਠੇਗੁਰੂ ਹਰਜਿੰਦਰ ਕੌਰ ਸੁਖਦੀਪ ਕੌਰ , ਕਿਰਨਾਂ ਕੌਰ ਦੇਵੀ ਨਗਰ, ਸੁਖਦੀਪ ਕੌਰ ਜੀਵਨ ਸਿੰਘ ਵਾਲਾ ਆਦਿ ਨੇ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਸਰਟੀਫਿਕੇਟ ਵੰਡੇ ਕਿ ਸਨਮਾਨਿਤ ਕੀਤਾ ਗਿਆ ।

ਗਿੱਦੜ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇ ਪ੍ਰਤੀ ਦ੍ਰਿਸ਼ਟੀਕੋਣ ਪੈਦਾ ਕਰਨ ਹਿੱਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਗਿੱਦੜ ਦੇ ਵਿਦਿਾਰਥੀਆਂ ਵਲੋਂਇਕ ਰੋਜ਼ ਵਿੱਦਿਅਕ ਟੂਰ ਲਗਾਇਆ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਮਾਨਵਪ੍ਰੀਤ ਕੌਰ ਦੀ ਅਗਵਾਈ ਹੇਠ ਸਾਇੰਸ ਮਿਸਟਰੈੱਸ ਸ੍ਰੀਮਤੀ ਸਵੀਟੀ ਮੈਡਮ ਅਤੇ ਸ ਜਗਜੀਤ ਸਿੰਘ ਸ ਸ ਮਾਸਟਰ ਦੀ ਅਗਵਾਈ ਹੇਠ ਨੌਵੀਂ ਅਤੇ ਦਸਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਡਾਇਨਾਸੌਰ ਪਾਰਕ, ਹਰਬਲ ਗਾਰਡਨ, ਥਰੀ ਡੀ ਥੇਟਰ,ਲੇਜ਼ਰ ਸੋਅ, ਬਰਡ ਗੈਲਰੀ, ਸਾਈਬਰ ਗੈਲਰੀ, ਸਪੇਸ ਪ੍ਰੋਗਰਾਮ ਆਦਿ ਤੋਂ ਗਿਆਨ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਵਿਸ਼ਾਲ ਆਕਾਰੀ ਡੋਮ ਥੀਏਟਰ ਵਿੱਚ ਪੂਛਲ ਤਾਰੇ ਦੇ ਜੀਵਨ, ਸੂਰਜੀ ਪਰਿਵਾਰ ਦੇ ਹੋਰ ਗ੍ਰਹਿਆਂ ਅਤੇ ਉਹਨਾਂ ਦੇ ਵੱਖ ਵੱਖ ਉਪਗ੍ਰਹਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਥਰਾਟਾਂ, ਕੀਮਤੀ ਪੱਥਰਾਂ, ਵੱਖ-ਵੱਖ ਤਰ੍ਹਾਂ ਦੀਆਂ ਚਟਾਨਾਂ, ਆਦਿ ਮਾਨਵ ਤੋਂ ਮਨੁੱਖੀ ਵਿਕਾਸ ਵਿਕਾਸ ਦੇ ਪੜਾਅ ਆਦਿ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਸਾਰੇ ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦਾ ਬਹੁਤ ਆਨੰਦ ਮਾਣਿਆ।

ਇੰਡੀਅਨ ਆਇਲ ਲਿਮਟਿਡ ਨੇ ਬਾਲਿਆਂਵਾਲੀ ਵਿਖੇ ਚਮੜੀ ਰੋਗਾਂ ਦੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ

0

ਪੰਜਾਬੀ ਖ਼ਬਰਸਾਰ ਬਿਉਰੋ
ਬਾਲਿਆਂਵਾਲੀ,22 ਦਸੰਬਰ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਚਮੜੀ ਰੋਗਾਂ ਸਬੰਧੀ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ।ਇਸ ਮੈਡੀਕਲ ਕੈਂਪ ਦੌਰਾਨ ਸਰਕਾਰੀ ਹਸਪਤਾਲ ਬਾਲਿਆਂਵਾਲੀ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਨਰਵਿੰਦਰਜੀਤ ਕੌਰ ਨੇ ਮਰੀਜਾਂ ਦਾ ਚੈਕਅਪ ਕੀਤਾ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਣੀਪਤ-ਬਠਿੰਡਾ ਤੇਲ ਪਾਈਪਲਾਈਨ ਬਠਿੰਡਾ ਦੇ ਮੁੱਖ ਸੰਚਾਲਕ ਸ਼੍ਰੀ ਅੰਕਿਤ ਗਰਗ, ਸਰਕਾਰੀ ਹਸਪਤਾਲ ਬਾਲਿਆਂਵਾਲੀ ਦੇ ਐਸ.ਐਮ.ੳ. ਡਾ. ਗੁਰਮੇਲ ਸਿੰਘ, ਡਾ. ਕਮਲਜੀਤ ਸਿੰਘ, ਡਾ. ਲਵਦੀਪ ਰੋਹੇਲ, ਬਲਾਕ ਐਜੂਕੇਟਰ ਜਗਤਾਰ ਸਿੰਘ ਅਤੇ ਇੰਡੀਅਨ ਆਇਲ ਦੇ ਅਧਿਕਾਰੀ ਸੁਖਮੰਦਰ ਸਿੰਘ ਅਤੇ ਪੰਕਜ ਕੁਮਾਰ ਵੀ ਮੌਜੂਦ ਸਨ।ਇਸ ਮੌਕੇ ਅੰਕਿਤ ਗਰਗ ਨੇ ਕਿਹਾ ਕਿ ਇੰਡੀਅਨ ਆਇਲ ਲਿਮਟਿਡ ਪਾਣੀਪਤ- ਬਠਿੰਡਾ ਤੇਲ ਪਾਈਪਲਾਈਨ ਦੀ ਸੁਰੱਖਿਆ ਲਈ ਅਤੇ ਕਿਸੇ ਵੀ ਤਰਾਂ ਦੇ ਖਤਰੇ ਨੂੰ ਰੋਕਣ ਲਈ ਪੂਰਨ ਰੂਪ ਵਿੱਚ ਵਚਨਵੱਧ ਹੈ । ਇਸ ਲਈ ਪਾਈਪਲਾਈਨ ਦਾ ਉਚਿਤ ਰੱਖ ਰਖਾਵ ਕੀਤਾ ਜਾਂਦਾ ਹੈ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪਾਈਪਲਾਈਨ ਦੀ ਸੁਰੱਖਿਆ ਲਈ ਜਾਗਰੂਕ ਕੀਤਾ ਜਾਂਦਾ ਹੈ ।

ਹਰਿਆਣਾ ’ਚ ਹੁਣ ਨਗਰ ਕੋਂਸਲਾਂ ਤੋਂ ਬਾਅਦ ਦੂਜੇ ਵਿਭਾਗਾਂ ਦੇ ਕਿਰਾਏਦਾਰਾਂ ਨੂੰ ਵੀ ਮਿਲੇਗਾ ਮਾਲਕੀ ਦਾ ਹੱਕ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਦਸੰਬਰ : ਹਰਿਆਣਾ ਵਿਚ 20 ਸਾਲ ਤੋਂ ਵੱਧ ਸਮੇਂ ਤੋਂ ਕਿਰਾਏ ਜਾਂ ਲੀਜ ’ਤੇ ਚਲ ਰਹੀ ਨਗਰ ਕੋਂਸਲਾਂ ਦੀ ਵਪਾਰਕ ਜਮੀਨ ਦੀ ਮਲਕਿਅਤ ਉਨ੍ਹਾਂ ’ਤੇ ਕਾਬਜ ਵਿਅਕਤੀਆਂ ਨੂੰ ਦੇਣ ਲਈ ਬਣਾਈ ਗਈ ਮੁੱਖ ਮੰਤਰੀ ਸਥਾਨਕ ਸਰਕਾਰ ਸਵਾਮਿਤਵ ਯੋਜਨਾ ਨੂੰ ਹੁਣ ਹੋਰ ਵਿਭਾਗਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਇਸਦਾ ਖ਼ੁਲਾਸਾ ਕਰਦਿਆਂ ਅੱਜ ਮੁੱਖ ਸਕੱਤਰ ਸੰਜੀਵ ਕੌਸਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਂੜੀਦੇ ਦਿਸ਼ਾ ਨਿਰਦੇਸ਼ ਦਿੱਤੇ ਅਤੇ ਨਾਲ ਹੀ ਕਿਹਾ ਕਿ ਇਸ ਯੋਜਨਾ ਦਾ ਨਵੇਂ ਸਿਰਿਓ ਖਰੜਾ 15 ਦਿਨਾਂ ਵਿਚ ਤਿਆਰ ਕੀਤਾ ਜਾਵੇ। ਬਾਅਦ ਵਿਚ ਖਰੜੇ ਨੂੰ ਮੁੱਖ ਮੰਤਰੀ ਮਨੋਹਰ ਲਾਲ, ਵਿੱਤ ਵਿਭਾਗ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਅਤੇ ਆਖਰੀ ਪ੍ਰਵਾਨਗੀ ਲਈ ਕੈਬਿਨੇਟ ਦੀ ਮੀਟਿੰਗ ਵਿਚ ਲਿਆਇਆ ਜਾਵੇਗਾ। ਸ੍ਰੀ ਕੌਸਲ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਮੁੱਖ ਮੰਤਰੀ ਸਥਾਨਕ ਸਰਕਾਰ ਸਵਾਮਿਤਵ ਯੋਜਨਾ ਜੂਨ 2021 ਵਿਚ ਬਣਾਈ ਗਈ ਸੀ। ਇਸ ਦੇ ਤਹਿਤ ਸਥਾਨਕ ਸਰਕਾਰਾਂ ਦੇ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਮਾਲਕਨਾ ਹੱਕ ਦਿੱਤਾ ਗਿਆ, ਜਿੰਨ੍ਹਾਂ ਕੋਲ ਵਪਾਰਕ ਜਮੀਨ ਦਾ 20 ਸਾਲ ਜਾਂ 20 ਸਾਲ ਤੋਂ ਵੱਧ ਕਬਜ਼ਾ ਹੈ। ਇਸ ਯੋਜਨਾ ਦੇ ਤਹਿਤ ਕਿਰਾਏਦਾਰਾਂ ਨੂੰ ਕੁਲੈਕਟਰ ਰੇਟ ਦਾ 80 ਫੀਸਦੀ ਤਕ ਭੁਗਤਾਨ ਕਰਨ ਤੇ ਮਾਲਕਨਾ ਹੱਕ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਜਮੀਨ ਤੇ ਕਾਬਜ ਸਾਲਾਂ ਦੀ ਸੀਮਾ ਦੇ ਅਨੁਸਾਰ ਕੁਲੈਕਟਰ ਰੇਟ ਦਾ ਵੱਖ-ਵੱਖ ਕੀਮਤ ਤੇ ਭੁਗਤਾਨ ਕਰਨਾ ਹੋਵੇਗਾ। ਜਿਵੇਂ 25 ਸਾਲ ਤਕ ਕਾਬਜ ਵਿਅਕਤੀ ਨੂੰ ਕੁਲੈਕਟਰ ਰੇਟ ਦਾ 75 ਫੀਸਦੀ, 30 ਸਾਲ ਤਕ 70 ਫੀਸਦੀ, 35 ਸਾਲ ਤਕ 65 ਫੀਸਦੀ, 40 ਸਾਲ ਤਕ 60 ਫੀਸਦੀ, 45 ਸਾਲ ਤਕ 55 ਫੀਸਦੀ ਅਤੇ 50 ਸਾਲ ਤਕ 50 ਫੀਸਦੀ ਦਾ ਭੁਗਤਾਨ ਕਰਕੇ ਮਾਲਕਨਾ ਹੱਲ ਦਿੱਤੇ ਜਾਣ ਦਾ ਪ੍ਰਵਧਾਨ ਹੈ। ਮੀਟਿੰਗ ਵਿਚ ਦਸਿਆ ਗਿਆ ਕਿ ਮੁੱਖ ਮੰਤਰੀ ਸਥਾਨਕ ਸਰਕਾਰ ਸਵਾਮਿਤਵ ਯੋਜਨਾ ਦੇ ਪਹਿਲੇ ਪੜਾਅ ਦੌਰਾਨ ਲਗਭਗ 7,000 ਬਿਨੈ ਆਏ ਹਨ। 1730 ਬਿਨਿਆਂ ਨੂੰ ਲੇਟਰ ਆਫ ਇੰਟਰੇਂਟ (ਐਲਓਆਈ) ਜਾਰੀ ਹੋ ਚੁੱਕੇ ਹਨ। ਯੋਜਨਾ ਦੇ ਪ੍ਰਵਧਾਨਾਂ ਤੇ ਨਿਯਮ ਅਤੇ ਸਰਤਾਂ ਅਨੁਸਾਰ 1100 ਬਿਨੈ ਰੱਦ ਕਰ ਦਿੱਤੇ ਸਨ। 1130 ਬਿਨੈ ਅਜਿਹੇ ਪਾਏ ਗਏ, ਜਿੰਨ੍ਹਾਂ ਵਿਚ ਜਮੀਨ ਹੋਰ ਵਿਭਾਗਾਂ ਨਾਲ ਸਬੰਧਤ ਹੈ। ਇਸ ਲਈ ਹੋਰ ਵਿਭਾਗਾਂ ਵੱਲੋਂ ਵੀ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।ਮੀਟਿੰਗ ਵਿਚ ਮਾਲਿਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸਨਰ ਵੀ.ਐਸ.ਕੰਡੂ, ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜਿਰ ਰਹੇ।

ਪਾਰਟੀ ਲਈ ਤਨਦੇਹੀ ਤੇ ਨੰਗੇ ਪੈਰੀ ਕੰਮ ਕਰਾਂਗਾ: ਰਾਜਨ ਗਰਗ

0

ਰਾਜਾ ਵੜਿੰਗ ਦੀ ਹਾਜ਼ਰੀ ’ਚ ਜ਼ਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੰਭਾਲੀ
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ : ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼ਹਿਰੀ ਦੀ ਜਿੰਮੇਵਾਰੀ ਸੰਭਾਲਦਿਆਂ ਅੱਜ ਐਡਵੋਕੇਟ ਰਾਜਨ ਗਰਗ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਣੇਗੇ ਤੇ ਪਾਰਟੀ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਾਂਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਸਥਾਨਕ ਕਾਂਗਰਸ ਭਵਨ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਾਜਨ ਗਰਗ ਨੇ ਕਿਹਾ ਕਿ ਉਹ ਜ਼ਿਲ੍ਹਾਂ ਪ੍ਰਧਾਨ ਬਣਾਉਣ ’ਤੇ ਗਾਂੱਧੀ ਪ੍ਰਵਾਰ ਅਤੇ ਰਾਜਾ ਵੜਿੰਗ ਦਾ ਧੰਨਵਾਦ ਕਰਦੇ ਹਨ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਇੱਕ ਵੱਡੀ ਜਿੰਮੇਵਾਰੀ ਸੌਂਪੀ ਹੈ ਤੇ ਜਿਸਨੂੰ ਉਹ ਪੂਰੀ ਇਮਾਨਦਾਰੀ ਤੇ ਲਗਨ ਦੇ ਨਾਲ ਨੇਪਰੇ ਚਾੜਣਗੇ। ਸ਼੍ਰੀ ਗਰਗ ਨੇ ਅੱਗੇ ਕਿਹਾ ਕਿ ਪਾਰਟੀ ਦੀ ਤਰੱਕੀ ਲਈ ਵਰਕਰ ਰੀੜ ਦੀ ਹੱਡੀ ਹੁੰਦਾ ਹੈ ਤੇ ਵਰਕਰਾਂ ਨੂੰ ਹਮੇਸ਼ਾ ਅੱਗੇ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਕੋਈ ਦੁੱਖ ਤਕਲੀਫ਼ ਆਉਣ ’ਤੇ ਨਾਲ ਖੜਣਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਅਰੁਣ ਵਧਾਵਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ ਸਹਿਤ ਵੱਡੀ ਗਿਣਤੀ ਵਿਚ ਸੀਨੀਅਰ ਆਗੂ, ਕੋਂਸਲਰ ਤੇ ਵਰਕਰ ਹਾਜ਼ਰ ਸਨ।

ਪਾਰਟੀ ਦੀ ਮਜਬੂਤੀ ਤੇ ਚੜਦੀਕਲਾਂ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ: ਖ਼ੁਸਬਾਜ ਜਟਾਣਾ

0

ਰਾਜਾ ਵੜਿੰਗ ਦੀ ਹਾਜ਼ਰੀ ’ਚ ਜ਼ਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੰਭਾਲੀ
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਪਿਛਲੇ ਦਿਨੀਂ ਜ਼ਿਲ੍ਹਾ ਕਾਂਗਰਸ ਪਾਰਟੀ ਦਿਹਾਤੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਖ਼ੁਸਬਾਜ ਸਿੰਘ ਜਟਾਣਾ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਸਥਾਨਕ ਕਾਂਗਰਸ ਭਵਨ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਪਣੀ ਜਿੰਮੇਵਾਰੀ ਸੰਭਾਲ ਲਈ। ਇਸਤੋਂ ਪਹਿਲਾਂ ਗਾਂਧੀ ਮਾਰਕੀਟ ਵਿਚ ਇੱਕ ਵੱਡੀ ਰੈਲੀ ਵੀ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਜਟਾਣਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਤੇ ਪਾਰਟੀ ਨੇ ਜਿੱਥੇ ਦੂਜੀ ਵਾਰ ਉਨ੍ਹਾਂ ਨੂੰ ਜਿਲ੍ਹਾ ਪ੍ਰਧਾਨ ਬਣਾਇਆ ਹੈ, ਉਥੇ ਲਗਾਤਾਰ ਦੋ ਵਾਰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ ਤੇ ਉਹ ਹਮੇਸ਼ਾ ਪਾਰਟੀ ਦੀ ਮਜਬੂਤੀ ਤੇ ਚੜ੍ਹਦੀਕਲਾਂ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ ਤੇ ਟੀਮਾਂ ਬਣਾ ਕੇ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਅਮਨ ਤੇ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹਿ ਗਈ। ਥਾਂ ਥਾਂ ਗੈਗਸਟਰਾਂ ਵਲੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਜ਼ਲ੍ਹਾ ਪ੍ਰਧਾਨ ਜਟਾਣਾ ਨੇ ਜ਼ਿਲ੍ਹੈ ਦੇ ਸਮੂਹ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਥੇ ਵੀ ਪਾਰਟੀ ਵਰਕਰ ਜਾਂ ਆਗੂ ਨਾਲ ਧੱਕੇਸ਼ਾਹੀ ਹੁੰਦੀ ਹੈ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਡਟ ਕੇ ਖੜਣਗੇ। ਇਸ ਮੌਕੇ ਉਨ੍ਹਾਂ ਨਾਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਰਣਜੀਤ ਸਿੰਘ ਸੰਧੂ, ਕ੍ਰਿਸ਼ਨ ਸਿੰਘ ਭਾਂਗੀਵਾਦਰ,ਦਰਸ਼ਨ ਸਿੰਘ ਰਾਮਾ ਆਦਿ ਵੀ ਹਾਜ਼ਰ ਸਨ।

ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਦਿਖਾਂਵਗਾ ਬਾਹਰ ਦਾ ਰਾਸਤਾ: ਰਾਜਾ ਵੜਿੰਗ

0

ਜੇਕਰ ਕਿਸੇ ਨੂੰ ਕੋਈ ਸਮੱਸਿਆ ਤਾਂ ਪਾਰਟੀ ਫ਼ੋਰਮ ’ਤੇ ਗੱਲ ਰੱਖੇ, ਨਾਂ ਕਿ ਸੋਸਲ ਮੀਡੀਆ ’ਤੇ: ਪੰਜਾਬ ਪ੍ਰਧਾਨ
ਬਠਿੰਡਾ ’ਚ ਕਾਂਗਰਸ ਦੇ ਪ੍ਰਧਾਨਾਂ ਦੀ ਹੋਈ ਤਾਜ਼ਪੋਸ਼ੀ ਸਮਾਗਮ ਵਿਚ ਸਾਬਕਾ ਵਿਤ ਮੰਤਰੀ ’ਤੇ ਲਾਏ ਰਗੜੇ
ਕਿਹਾ ਕੈਪਟਨ ਅਪਣੇ ਸਵਿੱਸ ਖ਼ਾਤਿਆਂ ਨੂੰ ਸੇਫ਼ ਰੱਖਣ ਲਈ ਭਾਜਪਾ ਵਿਚ ਗਏ
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ : ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਪ੍ਰਤੀ ਸਖ਼ਤ ਰੁੱਖ ਅਪਣਾਉਣ ਦਾ ਇਸ਼ਾਰਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਐਲਾਨ ਕੀਤਾ ਕਿ ‘‘ ਪਾਰਟੀ ਨੂੰ ਢਾਹ ਲਾਉਣ ਵਾਲਿਆਂ ਨੂੰ ਹੁਣ ਬਾਹਰ ਦਾ ਰਾਸਤਾ ਵਿਖਾਇਆ ਜਾਵੇਗਾ। ’’ ਅੱਜ ਬਠਿੰਡਾ ’ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਰਾਜਨ ਗਰਗ ਤੇ ਖ਼ੁਸਬਾਜ਼ ਸਿੰਘ ਜਟਾਣਾ ਦੀ ਤਾਜ਼ਪੋਸ਼ੀ ਮੌਕੇ ਰੱਖੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਸ਼੍ਰੀ ਵੜਿੰਗ ਨੇ ਪਾਰਟੀ ਆਗੂਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਾਰਟੀ ਫ਼ੋਰਮ ’ਤੇ ਸਿੱਧੀ ਗੱਲ ਕਰੇ ਨਾਂ ਕਿ ਫ਼ੇਸਬੁੱਕ ’ਤੇ ਲਾਈਵ ਹੋ ਕੇ ਪਾਰਟੀ ਦਾ ਅਨੁਸਾਸਨ ਭੰਗ ਕਰੇ। ਸਮਾਗਮ ਤੋਂ ਪਹਿਲਾਂ ਰੱਖੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘‘ ਕਾਂਗਰਸ ਨੇ ਕਈ ਫ਼ੇਲ ਹੋ ਚੁੱਕੇ ਬੰਦਿਆਂ ਨੂੰ ਤਾਕਤਾਂ ਬਖ਼ਸੀਆਂ ਪਰ ਹੁਣ ਉਨਾਂ ਬੰਦਿਆਂ ਨੂੰ ਵੀ ਪਾਰਟੀ ਲਈ ਖੜ੍ਹਣਾ ਚਾਹੀਦਾ ਹੈ। ’’ ਗੌਰਤਲਬ ਹੈ ਕਿ ਅੱਜ ਦੇ ਸਮਾਗਮ ਵਿਚ ਮਨਪ੍ਰੀਤ ਧੜਾ ਪੂਰੀ ਤਰ੍ਹਾਂ ਗਾਇਬ ਸੀ ਅਤੇ ਮੇਅਰ ਸਹਿਤ ਕਈ ਕੋਂਸਲਰ ਨੇ ਤਾਜ਼ਪੋਸ਼ੀ ਸਮਾਗਮ ਤੋਂ ਟਾਲਾ ਵੱਟਿਆ ਹੋਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ‘‘ ਕਾਂਗਰਸ ਪਾਰਟੀ ਵਲੋਂ ਪਿਛਲੇ ਸਮੇਂ ਦੌਰਾਨ ਵਪਾਰਕ ਹਿੱਤਾਂ ਵਾਲੇ ਆਗੂਆਂ ਨੂੰ ਪੰਜਾਬ ਦੀ ਸੱਤਾ ਦੀ ਚਾਬੀ ਸੌਂਪਣ ਕਾਰਨ ਅੱਜ ਇਹ ਦਿਨ ਦੇਖਣੇ ਪੈ ਰਹੇ ਹਨ। ’’ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਦੇ ਵਰਕਰ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸੁਨੀਲ ਜਾਖੜ ਨੇ ਪ੍ਰਧਾਨਗੀ ਦੌਰਾਨ ਵੀ ਵਰਕਰਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਵਿੱਸ ਵਿਚ ਅਪਣੇ ਖਾਤਿਆਂ ਨੂੰ ਸੇਫ਼ ਰੱਖਣ ਲਈ ਹੀ ਭਾਜਪਾ ਵਿਚ ਗਏ ਹਨ ਜਦੋਂਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਵਿਚ ਵਿਅਕਤੀ ਵਿਸ਼ੇਸ ਨੂੰ ਨਹੀਂ ਉਭਾਰਿਆ ਜਾਵੇਗਾ, ਬਲਕਿ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਕੀਤਾ ਜਾਵੇਗਾ। ਇਸਦੇ ਲਈ ਹੇਠਲੇ ਪੱਧਰ ’ਤੇ ਵਰਕਰ ਨੂੰ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ’ਚ ਵਿਚ ਜੇਕਰ ਚੇਅਰਮੈਨੀਆਂ, ਮੇਅਰਸ਼ਿਪ ਤੇ ਪ੍ਰਧਾਨਗੀਆਂ ਵਰਕਰਾਂ ਨੂੰ ਦਿੱਤੀਆਂ ਜਾਂਦੀਆਂ ਤਾਂ ਪਾਰਟੀ ਦਾ ਅੱਜ ਇਹ ਹਾਲ ਨਹੀਂ ਹੋਣਾ ਸੀ। ਪਾਰਟੀ ਵਿਚ ਅਨੁਸਾਸਨ ਨੂੰ ਸਭ ਤੋਂ ਵੱਧ ਮਹੱਤਵ ਦਿੰਦਿਆਂ ਪੰਜਾਬ ਪ੍ਰਧਾਨ ਨੇ ਇਸ ਮਾਮਲੇ ਵਿਚ ਆਪ ਵਲੋਂ ਅਪਣਾਈ ਨੀਤੀ ਦੀ ਸਲਾਘਾ ਕਰਦਿਆਂ ਕਿਹਾ ਕਿ ਜਦ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਪ ਦੀ ਟਿਕਟ ’ਤੇ ਜਿੱਤੇ 18 ਵਿਧਾਇਕਾਂ ਵਿਚੋਂ 8 ਛੱਡ ਕੇ ਚਲੇ ਗਏ ਸਨ ਤਾਂ ਵੀ ਕੇਜ਼ਰੀਵਾਲ ਨੇ ਪ੍ਰਵਾਹ ਨਹੀਂ ਕੀਤੀ ਤੇ ਅੱਜ ਇਹ ਪਾਰਟੀ 10 ਤੋਂ 92 ਵਿਧਾਇਕਾਂ ਤੱਕ ਪੂੱਜ ਗਈ ਹੈ। ਬਾਦਲਾਂ ਨਾਲ ਕੋਈ ਸਮਝੋਤਾ ਨਾ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਉਹ ਚਾਰ ਮਹੀਨਿਆਂ ਲਈ ਮੰਤਰੀ ਬਣੇ ਸਨ ਤਾਂ ਸਭ ਤੋਂ ਪਹਿਲਾਂ ਇਸ ਪ੍ਰਵਾਰ ਦੀਆਂ ਬੱਸਾਂ ਨੂੰ ਫ਼ੜਿਆ ਗਿਆ ਸੀ। ਜਿਸ ਕਾਰਨ ਉਹ ਇੰਨ੍ਹਾਂ ਦੀਆਂ ਅੱਖਾਂ ਵਿਚ ਰੜਕਦੇ ਹਨ। ਉਨ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਖੁਦ ਨੂੰ ਥੋੜੀਆਂ ਵੋਟਾਂ ਨਾਲ ਮਿਲੀ ਹਾਰ ਦੀ ਚੀਸ ਜ਼ਾਹਰ ਕਰਦਿਆਂ ਕਿਹਾ ਕਿ ਬਠਿੰਡਾ ਵਾਲਿਆਂ ਨੇ ਤਾਂ ਹਰਸਿਮਰਤ ਬਾਦਲ ਨੂੰ ਹਰਾ ਦਿੱਤਾ ਸੀ ਪਰ ਕਈਆਂ ਨੇ ਯਾਰੀ ਪੁਗਾ ਦਿੱਤੀ। ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਫ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਿੱਖੀ ਦੇ ਪ੍ਰਚਾਰ ਦੇ ਹੱਕ ਵਿਚ ਹਨ ਪ੍ਰੰਤੂ ਖ਼ਾਲਿਸਤਾਨ ਦੇ ਵਿਰੋਧ ਵਿਚ ਹਨ। ਇਸ ਦੌਰਾਨ ਉਨ੍ਹਾਂ ਭਾਰਤ ਜੋੜੋ ਯਾਤਰਾ ਦੇ ਪੰਜਾਬ ਆਮਦ ’ਤੇ ਕਾਂਗਰਸੀਆਂ ਨੂੰ ਪੂਰੇ ਉਤਸ਼ਾਹ ਵਿਚ ਪੁੱਜਣ ਦੀ ਅਪੀਲ ਵੀ ਕੀਤੀ। ਇਸਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਅਤੇ ਰਾਜਨ ਗਰਗ ਨੇ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਤਰੱਕੀ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਬਲਜਿੰਦਰ ਠੇਕੇਦਾਰ, ਅਵਤਾਰ ਸਿੰਘ ਗੋਨਿਆਣ, ਅਨਿਲ ਭੋਲਾ, ਟਹਿਲ ਸਿੰਘ ਸੰਧੂ, ਪਵਨ ਮਾਨੀ, ਯੂਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਰਣਜੀਤ ਸਿੰਘ ਸੰਧੂ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਸੁਖਦੀਪ ਸਿੰਘ ਰਾਮਨਗਰ, ਸੰਦੀਪ ਸਿੰਘ ਗੋਨਿਆਣਾ, ਕ੍ਰਿਸਨ ਸਿੰਘ ਭਾਂਗੀਵਾਦਰ, ਰਾਮ ਸਿੰਘ ਵਿਰਕ, ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗਹਿਰੀ ਆਦਿ ਆਗੂ ਹਾਜ਼ਰ ਸਨ।

ਆਪ’ ਸਾਂਸਦ ਰਾਘਵ ਚੱਢਾ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ’ਹੇਰੀਟੇਜ ਸਿਟੀ’ ਦਾ ਦਰਜਾ ਦੇਣ ਦੀ ਮੰਗ ਸੰਸਦ ਵਿੱਚ ਉਠਾਈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ, ਇਸ ਸ਼ਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੇਵੇ ਵਿਸ਼ੇਸ਼ ਫੰਡ: ਰਾਘਵ ਚੱਢਾ
ਰਾਘਵ ਚੱਢਾ ਦੀ ਮੰਗ ’ਤੇ ਕੇਂਦਰੀ ਮੰਤਰੀ ਨੇ ਧਿਆਨ ਦੇਣ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ,22 ਦਸੰਬਰ :ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਸਦਨ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਅਹਿਮ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ ਅਤੇ ਇਸਨੂੰ ’ਹੇਰੀਟੇਜ ਸਿਟੀ’ (ਵਿਰਾਸਤੀ ਸ਼ਹਿਰ) ਦਾ ਦਰਜਾ ਦੇਣ ਦੀ ਮੰਗ ਕੀਤੀ।ਵੀਰਵਾਰ ਨੂੰ ਪ੍ਰਸ਼ਨਕਾਲ ਦੌਰਾਨ ’ਆਪ’ ਸਾਂਸਦ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਦਾ ਸਵਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੈ। ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ। ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਉਂਦੇ ਹਨ। ਇੱਥੇ ਹੋਲਾ ਮਹੱਲਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜਦੀਆਂ ਹਨ।ਚੱਢਾ ਨੇ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ’ਹੇਰੀਟੇਜ ਸਿਟੀ’ ਦਾ ਦਰਜਾ ਦੇ ਕੇ, ਖਾਸ ਫੰਡ ਦੇ ਕੇ ਇਸ ਸ਼ਹਿਰ ਦਾ ਵਿਕਾਸ ਕਰਕੇ ਇਸ ਨੂੰ ਇੱਕ ਵਿਸ਼ਵ ਪ੍ਰਸਿੱਧ ਹੇਰੀਟੇਜ ਸਿਟੀ ਬਣਾਉਣ ਲਈ ਕੀ ਕੋਈ ਕਦਮ ਉਠਾਇਆ ਜਾ ਰਿਹਾ ਹੈ? ਜੀ. ਕਿਸ਼ਨ ਰੈਡੀ, ਜੋ ਮੌਜੂਦਾ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਹਨ, ਤੋਂ ਰਾਘਵ ਚੱਢਾ ਨੂੰ ਸਕਾਰਾਤਮਕ ਜਵਾਬ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਇਸ ਪ੍ਰਸਤਾਵ ’ਤੇ ਧਿਆਨ ਦੇਣ ਦਾ ਭਰੋਸਾ ਦਿੱਤਾ।

ਪੰਜਾਬ ਪੱਧਰੀ ਬਾਕਸਿੰਗ ਤੇ ਹਾਕੀ ਖੇਡਾਂ ਦੋਰਾਨ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਖਿਡਾਰੀ ਹੋਏ  ਮੁੜਕੋ ਮੁੜਕੀ

0
ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 22 ਦਸੰਬਰ: ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ ਭਾਈਰੂਪਾ ਵਿਖੇ ਬਾਕਸਿੰਗ ਅਤੇ ਬਠਿੰਡਾ ਵਿਖੇ ਹਾਕੀ
ਪੰਜਾਬ ਪੱਧਰੀ ਖੇਡਾਂ ਵਿੱਚ ਖਿਡਾਰੀ ਵਰਦੀ ਠੰਢ ਵੀ ਪੂਰੇ ਜੋਸ਼ ਨਾਲ ਪ੍ਰਦਰਸ਼ਨ ਕਰ ਰਹੇ ਹਨ।
    ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 14
ਬਾਕਸਿੰਗ  ਲੜਕੇ  30 ਕਿਲੋ ਵਿੱਚ ਗਿਰੀਧਰ ਫਤਿਹਗੜ੍ਹ ਸਾਹਿਬ ਨੇ ਪਹਿਲਾਂ ਮਨੀਸ਼ ਤਰਨਤਾਰਨ ਨੇ ਦੂਜਾ,32 ਕਿਲੋ ਵਿੱਚ ਜਸ਼ਨਪ੍ਰੀਤ ਬਠਿੰਡਾ ਨੇ ਪਹਿਲਾਂ ਤਰਨਜੋਤ ਬਰਨਾਲਾ ਨੇ ਦੂਜਾ,34 ਕਿਲੋ ਵਿੱਚ ਤਨਿਸ ਜਲੰਧਰ ਨੇ ਪਹਿਲਾਂ ਰਿਪਨ ਅਮ੍ਰਿਤਸਰ ਨੇ ਦੂਜਾ,36 ਕਿਲੋ ਵਿੱਚ ਦਿਵਿਆਸ ਹੁਸ਼ਿਆਰਪੁਰ ਨੇ ਪਹਿਲਾਂ ਮੇਹਲ ਸੰਗਰੂਰ ਨੇ ਦੂਜਾ,38 ਕਿਲੋ ਵਿੱਚ ਜੈ ਕਪੂਰ ਹੁਸ਼ਿਆਰਪੁਰ ਨੇ ਪਹਿਲਾਂ ਵਰਨਦੀਪ ਅਮ੍ਰਿਤਸਰ ਨੇ ਦੂਜਾ,40 ਕਿਲੋ ਵਿੱਚ ਅਰਪਵ ਚੋਧਰੀ ਮੋਹਾਲੀ ਨੇ ਪਹਿਲਾਂ ਕਰਨਵੀਰ ਸਿੰਘ ਮਲੇਰਕੋਟਲਾ ਨੇ ਦੂਜਾ,42 ਕਿਲੋ ਵਿੱਚ ਅਭਿਸ਼ੇਕ ਫਤਿਹਗੜ੍ਹ ਨੇ ਪਹਿਲਾਂ ਸਚਿਨ ਸੰਗਰੂਰ ਨੇ ਦੂਜਾ,44 ਕਿਲੋ ਵਿੱਚ ਆਸੂ ਪਟਿਆਲਾ ਨੇ ਪਹਿਲਾਂ ਜੀਵਨਜੋਤ ਤਰਨਤਾਰਨ ਨੇ ਦੂਜਾ,46 ਕਿਲੋ ਵਿੱਚ ਪ੍ਰਭਨੂਰ ਫਾਜ਼ਿਲਕਾ ਨੇ ਪਹਿਲਾਂ ਕੁਲਸਾਨ ਪਟਿਆਲਾ ਨੇ ਦੂਜਾ,48 ਕਿਲੋ ਵਿੱਚ ਅਰਮਾਨ ਮਸ਼ਾਲ ਪਟਿਆਲਾ ਨੇ ਪਹਿਲਾਂ ਨਵਜੋਤ ਸਿੰਘ ਗੁਰਦਾਸਪੁਰ ਨੇ ਦੂਜਾ,50 ਕਿਲੋ ਵਿੱਚ ਮਨਵੀਰ ਪਟਿਆਲਾ ਨੇ ਪਹਿਲਾਂ ਸਤਨਾਮ ਮਸ਼ਾਲ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਹਾਕੀ ਦੇ ਮੁਕਾਬਲਿਆਂ ਵਿੱਚ ਐਸ਼.ਜੀ.ਪੀ.ਐਸ ਅਮ੍ਰਿਤਸਰ ਨੇ ਮੁਕਤਸਰ ਨੂੰ, ਲੁਧਿਆਣਾ ਨੇ ਮੋਗਾ ਨੂੰ, ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ,ਪੀ.ਆਈ.ਐਸ ਮੋਹਾਲੀ ਨੇ ਬਠਿੰਡਾ ਨੂੰ, ਮਲੇਰਕੋਟਲਾ ਨੇ ਸਪੋਰਟਸ ਸਕੂਲ ਘੁੱਦਾ ਨੂੰ, ਗੁਰਦਾਸਪੁਰ ਅਕੈਡਮੀ ਨੇ ਬਰਨਾਲਾ ਨੂੰ ਹਰਾਇਆ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ, ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਅਜੀਤਪਾਲ ਸਿੰਘ,ਨਿਰਮਲ ਸਿੰਘ,ਮਨਦੀਪ ਸਿੰਘ, ਲਖਵੀਰ ਸਿੰਘ, ਹਰਜੀਤ ਸਿੰਘ, ਸੁਰਿੰਦਰਪਾਲ ਸਿੰਘ,ਮਨਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਨਰਵਿੰਦਰ ਸਿੰਘ, ਰੁਪਿੰਦਰ ਕੌਰ, ਨਵਦੀਪ ਕੌਰ, ਸੁਖਜਿੰਦਰਪਾਲ ਕੌਰ, ਵੀਰਪਾਲ ਕੌਰ ਹਾਜ਼ਰ ਸਨ।

ਕੱਟੇ ਹੋਏ ਰਾਸ਼ਨ ਕਾਰਡਾਂ ਦੀ ਬਹਾਲੀ ਦੀ ਮੰਗ ਨੂੰ ਲੈਕੇ ਮਜ਼ਦੂਰ ਯੂਨੀਅਨ ਦਾ ਵਫ਼ਦ ਐਮਐਲਏ ਨੂੰ ਮਿਲਿਆ

ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 2 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਿਲ੍ਹਾ ਬਠਿੰਡਾ ਦੇ ਪ੍ਧਾਨ  ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਇੱਕ ਵਫਦ ਭੁੱਚੋ ਹਲਕਾ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਨੂੰ ਮਿਲਿਆ। ਇਸ ਮੌਕੇ ਆਗੂਆਂ ਨੇ  ਮੰਗ ਕੀਤੀ ਕਿ ਪਿੰਡ ਭੋਖੜਾ ਦੇ ਲੋੜਵੰਦ ਮਜਦੂਰਾਂ ਦੇ ਲੌਕਡਾਊਨ ਸਮੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸਨ ।ਦੋ ਸਾਲ ਤੋ ਮਜਦੂਰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਜਦੋ ਵੀ ਮਜਦੂਰਾਂ ਨੇ ਇਹ ਮੰਗ ਅਧਿਕਾਰੀਆਂ ਕੋਲ ਰੱਖੀ ਕਿਸੇ ਨੇ ਵੀ ਇਸ ਮਸਲੇ ਦਾ ਹੱਲ ਨਹੀ ਕੱਢਿਆ ਅਤੇ ਨਾ ਹੀ ਕਾਰਡ ਕਿਉ ਕੱਟੇ ਹਨ ਇਹ ਸਪੱਸ਼ਟ ਕੀਤਾ ਗਿਆ ।ਹਰ ਵਾਰ ਮਜਦੂਰਾਂ ਨੂੰ ਜਾਂਚ ਕਰਨ ਦਾ ਹੀ ਭਰੋਸਾ ਦਿੱਤਾ ਗਿਆ ਪਰ ਅੱਜ ਤੱਕ ਕੋਈ ਵੀ ਜਾਂਚ ਨਹੀ ਹੋਈ ।ਪਿੰਡ ਵਿੱਚ ਚੋਣਾਂ ਸਮੇਂ ਮਜਦੂਰਾਂ ਨਾਲ ਕੱਟੇ ਰਸ਼ਨ ਕਾਰਡ ਬਹਾਲ ਕਰਨ ਦਾ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਸੱਤ ਮਹੀਨੇ ਬੀਤ ਗਏ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਮਜਦੂਰਾਂ ਅੰਦਰ ਰੋਸ ਹੈ ਕਿ ਗਰੀਬ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਆਮ ਪਾਰਟੀ ਵੀ ਗਰੀਬ ਲੋਕਾਂ ਤੋ ਕੋਹਾਂ ਦੂਰ ਹੈ ਵੱਡੇ ਵੱਡੇ ਲੋਕ ਡੀਪੂ ਤੋ ਕਣਕ ਦੀਆਂ ਟਰਾਲੀਆਂ ਭਰ ਭਰ ਕੇ ਲੈ ਜਾਂਦੇ ਹਨ ਪਰ ਲੋੜਵੰਦ ਮਜਦੂਰਾਂ ਦੇ ਭੜੋਲੇ ਖਾਲੀ ਹਨ। ਅੱਜ ਵੀ ਸਿਆਸੀ ਪਹੁੰਚ ਰੱਖਣ ਵਾਲੇ ਲੋਕ ਗਰੀਬਾਂ ਦੇ ਹੱਕ ਮਾਰਦੇ ਹਨ ਬਦਲਾਅ ਦੇ ਦਮਗਜੇ ਮਾਰਨ ਵਾਲੀ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਵਿਚ ਫੇਲ ਹੈ। ਐਮ ਐਲ ਏ  ਸਹਿਬ ਨੇ ਮਜਦੂਰ ਆਗੂਆਂ ਤੋ ਕੱਟੇ ਗਏ ਕਾਰਡਾ ਦੀ ਦੋ ਦਿਨਾਂ ਵਿੱਚ  ਲਿਸ਼ਟ ਮੰਗੀ ਹੈ ਅਤੇ ਪਹਿਲ ਦੇ ਆਧਾਰ ਤੇ ਕਾਰਡ ਬਣਾਉਣ ਦਾ ਵਾਅਦਾ ਕੀਤਾ। ਵਫਦ ਵਿੱਚ ਜਸਕਰਨ ਸਿੰਘ ਭੋਖੜਾ, ਕੁਲਵੰਤ ਸਿੰਘ ਭੋਖੜਾ ,ਸੁਖਪਾਲ ਸਿੰਘ ਭੋਖੜਾ ਰੋਸ਼ਨ ਸਿੰਘ ਭੋਖੜਾ ਸੀਰਾ ਭੋਖੜਾ ਲੱਖਾ ਭੋਖੜਾ ਸਾਮਲ ਸਨ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਭੋਖੜਾ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਜੇਕਰ ਲੋੜਵੰਦ ਮਜਦੂਰਾਂ ਦੇ ਰਾਸ਼ਨ ਕਾਰਡ ਅਜੇ ਵੀ ਨਹੀ ਬਣਾਏ ਜਾਦੇ ਤਾ ਮਜਦੂਰਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।

Our Visitor

1908195