WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇਬਠਿੰਡਾ

ਕਿਸਾਨਾਂ ਨੇ ਆਪ ਵਿਧਾਇਕਾ ਬਲਜਿੰਦਰ ਕੌਰ ਨੂੰ ਕਾਲੀਆ ਝੰਡੀਆਂ ਦਿਖਾਉਂਦਿਆਂ ਕੀਤੀ ਨਾਅਰੇਬਾਜੀ

ਰਾਮਾ ਮੰਡੀ, 19 ਦਸੰਬਰ: ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਦੂਜੀ ਵਾਰ ਵਿਧਾਇਕਾ ਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬਲਜਿੰਦਰ ਕੌਰ ਨੂੰ ਅੱਜ ਹਲਕੇ ਦੇ ਪਿੰਡ ਫ਼ੂਲੋਖਾਰੀ ਵਿਖੇ ਕਿਸਾਨਾਂ ਵਲੋਂ ਕਾਲੀਆਂ ਝੰਡੀਆਂ ਦਿਖਾਉਣ ਦੀ ਸੂਚਨਾ ਮਿਲੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਔਰਤ ਤੇ ਮਰਦ ਕਿਸਾਨਾਂ ਦੁਆਰਾ ਵਿਧਾਇਕਾ ਵਿਰੁਧ ਰੋਹ ਭਰੂਪਰ ਨਾਅਰੇਬਾਜੀ ਵੀ ਕੀਤੀ। ਚੀਫ ਵਿੱਪ ਬਲਜਿੰਦਰ ਕੌਰ ਅੱਜ ਹਲਕੇ ਦੇ ਦਰਜ਼ਨਾਂ ਪਿੰਡਾਂ ’ਚ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਗਏ ਹੋਏ ਸਨ, ਜਦ ਪਿੰਡ ਫੁੱਲੋਖਾਰੀ ਵਿਖੇ ਪਹੁੰਚਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ।

ਅੱਜ ਸੰਸਦ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਨਹੀਂ ਕੀਤਾ ਗਿਆ, ਲੋਕਤੰਤਰ ਮੁਅੱਤਲ ਕੀਤਾ ਗਿਆ ਹੈ – ਰਾਘਵ ਚੱਢਾ

ਕਿਸਾਨ ਆਗੂਆਂ ਸੀਨੀਅਰ ਜਿਲਾ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ, ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ, ਪਿੰਡ ਇਕਾਈ ਪ੍ਰਧਾਨ ਮਲਕੀਤ ਸਿੰਘ, ਖਜਾਨਚੀ ਸਿਕੰਦਰ ਸਿੰਘ, ਜਰਨਲ ਸਕੱਤਰ ਸਤਗੁਰ ਸਿੰਘ ਨੇ ਇਸ ਮੌਕੇ ਦਸਿਆ ਕਿ ਸੂਬੇ ਵਿਚ ਬਦਲਾਅ ਦੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਇਸ ਮਹਿਲਾ ਵਿਧਾਇਕਾ ਨੇ ਸਿਆਸੀ ਸ਼ਹਿ ’ਤੇ ਪਿੰਡ ਦੇ ਸਰਪੰਚ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਵਿਰੁਧ ਕਥਿਤ ਝੂਠਾ ਪਰਚਾ ਦਰਜ਼ ਕਰਵਾ ਦਿੱਤਾ ਸੀ। ਜਿਸਦੇ ਲਈ ਪਿੰਡ ਵਾਸੀਆਂ ਤੇ ਕਿਸਾਨ ਜਥੈਬੰਦੀ ਨੂੰ ਸੰਘਰਸ਼ ਕਰਨਾ ਪਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸਾਸਨ ਨੇ ਇਹ ਪਰਚਾ ਰੱਦ ਕਰਦਿੱਤਾ ਹੈ ਪ੍ਰੰਤੂ ਹਾਲੇ ਵੀ ਇੰਨ੍ਹਾਂ ਸਿਆਸੀ ਆਗੂਆਂ ਦੀ ਸ਼ਹਿ ’ਤੇ ਪਿੰਡ ਦੇ ਗਰੀਬ ਕਿਸਾਨਾਂ ਤੇ ਹੋਰਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਇਸੇ ਤਰ੍ਹਾਂ ਕਿਸਾਨਾਂ ਉਪਰ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਗਏ। ਉਨ੍ਹਾਂ ਐਲਾਨ ਕੀਤਾ ਕਿ ਸਿਆਸੀ ਸ਼ਹਿ ‘ਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਤੰਗ ਕਰਨ ਵਾਲਿਆਂ ਵਿਰੁਧ ਇਸੇ ਤਰ੍ਹਾਂ ਮੋਰਚਾ ਖੋਲਿਆ ਜਾਵੇਗਾ।

Related posts

ਜੱਸੀ ’ਚ ਡਿੱਪੂ ’ਤੇ ਕਣਕ ਵੰਡਣ ਨੂੰ ਵਿਵਾਦ, ਪਿੰਡ ਵਾਲਿਆਂ ਨੇ ਕੀਤੀ ਨਾਅਰੇਬਾਜ਼ੀ

punjabusernewssite

‘ ਭਾਰਤ ਜੋੜੋ ਯਾਤਰਾ ’ ’ਚ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਕੀਤੀ ਸ਼ਮੂਲੀਅਤ

punjabusernewssite

ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਨੇ ਖੋਲ੍ਹਿਆ ਗੋਨਿਆਣਾ ਮੰਡੀ ਵਿਖੇ ਦਫ਼ਤਰ, ਲੋਕਾਂ ਨੇ ਦੱਤਾ ਭਰਵਾਂ ਹੁੰਗਾਰਾ

punjabusernewssite