Monday, May 18, 2026
Home Blog Page 2317

ਯੂ ਟੀ ਪ੍ਰਸ਼ਾਸਕ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਲਈ ਹਰਿਆਣਾ ਦੀ ਤਜਵੀਜ਼ ਪ੍ਰਵਾਨ ਨਾ ਕਰਨ : ਬਿਕਰਮ ਸਿੰਘ ਮਜੀਠੀਆ

0

ਕਿਹਾ ਕਿ ਬੇਨਤੀ ਦਾ ਕੋਈ ਸੰਵਿਧਾਨਕ ਆਧਾਰ ਨਹੀਂ ਕਿਉਂਕਿ ਯੂ ਟੀ ਵਿਚ ਹਰਿਆਣਾ ਨੂੰ ਜ਼ਮੀਨ ਦੇਣ ਦਾ ਕੋਈ ਵੀ ਫੈਸਲਾ ਪਿੱਤਰੀ ਸੂਬੇ ਪੰਜਾਬ ਦੀ ਰਜ਼ਾਮੰਦੀ ਤੋਂ ਬਗੈਰ ਨਹੀਂ ਲਿਆ ਜਾ ਸਕਦਾ
ਕਿਹਾ ਕਿ ਤਜਵੀਜ਼ ਉਸੇ ਤਰੀਕੇ ਭਾਵਨਾਵਾਂ ਭੜਕਾਏਗਗੀ ਜਿਵੇਂ ਐਸ ਵਾਈ ਐਲ ਦੇ ਮਾਮਲੇ ਵਿਚ ਹੋਇਆ ਤੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਭਾਵਨਾਵਾਂ ਮੁਤਾਬਕ ਇਸਦਾ ਵਿਰੋਧ ਕਰਦਾ ਰਹੇਗਾ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 20 ਨਵੰਬਰ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਸਰਕਾਰ ਵੱਲੋਂ ਯੂ ਟੀ ਵਿਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਵਾਸਤੇ ਜ਼ਮੀਨ ਦਾ ਵਟਾਂਦਰਾ ਕਰਨ ਦੀ ਤਜਵੀਜ਼ ਨੂੰ ਠੁਕਰਾ ਦੇਣ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਜਵੀਜ਼ ਦਾ ਕੋਈ ਸੰਵਿਧਾਨਕ ਆਧਾਰ ਨਹੀਂ ਹੈ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਯੂ ਟੀ ਪ੍ਰਸ਼ਾਸਕ ਨੂੰ ਕੀਤੀ ਗਈ ਬੇਨਤੀ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂ ਨੇ ਪ੍ਰਸ਼ਾਸਕ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਹੈ ਅਤੇ ਹਰਿਆਣਾ ਸਰਕਾਰ ਬਿਨਾਂ ਪਿੱਤਰੀ ਰਾਜ ਦੀ ਰਜ਼ਾਮੰਦੀ ਦੇ ਜ਼ਮੀਨ ਦਾ ਵਟਾਂਦਰਾ ਕਰਨ ਵਾਸਤੇ ਬਿਨੈ ਹੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜੇਕਰ ਅਜਿਹੀਆਂ ਬੇਨਤੀਆਂ ਵਿਚਾਰੀਆਂ ਗਈਆਂ ਤਾਂ ਇਸ ਨਾਲ ਅਰਾਜਕਤਾ ਪੈਦਾ ਹੋ ਸਕਦੀ ਹੈ ਕਿਉਂਕਿ ਫਿਰ ਕੋਈ ਵੀ ਪੰਜਾਬ ਤੇ ਹਿਮਾਚਲ ਸਰਕਾਰਾਂ ਨੂੰ ਜ਼ਮੀਨ ਵਟਾਂਦਰੇ ਲਈ ਬੇਨਤੀ ਦੇਣ ਤੋਂ ਰੋਕ ਨਹੀਂ ਸਕੇਗਾ।ਉਹਨਾਂ ਕਿਹਾ ਕਿ ਇਹ ਬਿਨੈ ਪੱਤਰ ਸੰਵਿਧਾਨ ਦੀ ਧਾਰਾ 3 ਦੀ ਵੀ ਉਲੰਘਣਾ ਹੈ ਜਿਸ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਸਿਰਫ ਸੰਸਦ ਹੀ ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ ਸੂਬੇ ਦੀਆਂ ਸਰਹੱਦਾਂ ਵਿਚ ਤਬਦੀਲੀ ਕਰਨ ਦੇ ਸਮਰਥ ਹੈ।ਅਕਾਲੀ ਆਗੂ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਇਹ ਵੀ ਕਿਹਾ ਕਿ ਇਹ ਮਾਮਲਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਤੇ ਇਸ ਮਾਮਲੇ ਵਿਚ ਵੀ ਭਾਵਨਾਵਾਂ ਉਸੇਤਰੀਕੇ ਭੜਕ ਸਕਦੀਆਂ ਹਨ ਜਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਭੜਕੀਆਂ ਹਨ।ਉਹਨਾਂ ਕਿਹਾ ਕਿ ਪੰਜਾਬ ਕਾਲੇ ਦੌਰ ਵਿਚੋਂ ਲੰਘਿਆ ਹੈ ਤੇਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਖਿੱਤੇ ਦਾ ਮਾਹੌਲ ਖਰਾਬ ਕਰਨ ਦੀ ਸਮਰਥਾ ਹੋਵੇ। ਉਹਨਾਂ ਕਿਹਾ ਕਿ ਹਰਿਆਣਾ ਸਮਝਦਾ ਹੈ ਕਿ ਜੇਕਰ ਉਹ ਵੱਖਰੀ ਵਿਧਾਨ ਸਭਾ ਬਣਾ ਲੈਂਦਾ ਹੈ ਤਾਂ ਚੰਡੀਗੜ੍ਹ ’ਤੇ ਉਸਦਾ ਦਾਅਵਾ ਮਜ਼ਬੂਤਹੋ ਜਾਵੇਗਾ ਪਰ ਉਹ ਇਹ ਨਹੀਂ ਸਮਝ ਰਿਹਾ ਕਿ ਉਹ ਅੱਗ ਨਾਲ ਖੇਡ ਰਿਹਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਇਸ ਏਜੰਡੇ ਦਾ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਜ਼ੋਰਦਾਰ ਵਿਰੋਧ ਕਰਦਾ ਰਹੇਗਾ ਕਿਉਂਕਿ ਇਹ ਤਜਵੀਜ਼ ਅਸਹਿਣਯੋਗ ਤੇ ਅਪ੍ਰਵਾਨਯੋਗਹੈ।ਸਰਦਾਰ ਮਜੀਠੀਆ ਨੇ ਪ੍ਰਸ਼ਾਸਕ ਨੂੰ ਇਹ ਵੀ ਦੱਸਿਆ ਕਿ ਹਰਿਆਣਾ ਸਰਕਾਰ ਦੀ ਬੇਨਤੀ ਪੰਜਾਬ ਪੁਨਰਗਠਨ ਐਕਟ 1966, ਰਾਜੀਵ-ਲੌਗੋਂਵਾਲ ਸਮਝੌਤੇ ਅਤੇ ਸੰਘੀ ਢਾਂਚੇ ਦੀ ਭਾਵਨਾ ਦੇ ਵੀ ਉਲਟ ਹੈ ਕਿਉਂਕਿ ਇਸ ਬੇਨਤੀ ’ਤੇ ਇਕਪਾਸੜ ਫੈਸਲਾ ਪੰਜਾਬ ਨਾਲ ਵਿਤਕਰਾ ਹੋਵੇਗਾ।ਪੰਜਾਬ ਦੇ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਚੰਡੀਗੜ੍ਹ ਦੀ ਸਥਾਪਨਾ ਖਰੜ ਤਹਿਸੀਲ ਦੇ 22 ਪੰਜਾਬੀ ਬੋਲਦੇ ਪਿੰਡਾਂ ਦਾ ਉਜਾੜਾ ਕਰ ਕੇ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਸਦਕਾ ਚੰਡੀਗੜ੍ਹ ’ਤੇ ਪੰਜਾਬ ਦਾ ਕੁਦਰਤੀ ਅਧਿਕਾਰ ਬਣ ਜਾਂਦਾ ਹੈ ਤੇ ਇਸ ਤੱਥ ਦਾ ਕੇਂਦਰ ਸਰਕਾਰ ਜਾਂ ਹਰਿਆਣਾ ਨੇ ਕਦੇ ਵੀ ਖੰਡਨ ਨਹੀਂ ਕੀਤਾ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਕ ਸਥਾਪਿਤ ਰਵਾਇਤ ਹੈ ਕਿ ਜਦੋਂ ਵੀ ਕਿਸੇ ਸੂਬੇ ਦੀ ਵੰਡ ਕੀਤੀ ਜਾਂਦੀ ਹੈ ਤਾਂ ਰਾਜਧਾਨੀ ਹਮੇਸ਼ਾ ਪਿੱਤਰੀ ਰਾਜ ਕੋਲ ਰਹਿ ਜਾਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਅਤੇ ਬਾਅਦ ਵਿਚ 1970 ਵਿਚ ਕੇਂਦਰ ਸਰਕਾਰ ਵੱਲੋਂ ਕੀਤੇ ਐਲਾਨ ਵਿਚ ਸਪਸ਼ਟ ਕੀਤਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ। ਹਰਿਆਣਾ ਨੂੰ ਸਿਰਫ ਆਰਜ਼ੀ ਦਫਤਰ ਤੇ ਰਿਹਾਇਸ਼ੀ ਥਾਂ ਉਦੋਂ ਤੱਕ ਲਈ ਦਿੱਤੀ ਗਈ ਜਦੋਂ ਤੱਕ ਉਹ ਆਪਣੀ ਵੱਖਰੀ ਰਾਜਧਾਨੀ ਸਥਾਪਿਤ ਨਹੀਂ ਕਰ ਲੈਂਦਾ। ਉਹਨਾਂ ਕਿਹਾ ਕਿ ਇਹਨਾਂ ਗਰੰਟੀਆਂ ਨੂੰ ਰਾਜੀਵ-ਲੌਂਗੋਵਾਲ ਸਮਝੌਤੇ ਰਾਹੀਂ ਹੋਰ ਮਜ਼ਬੂਤ ਕੀਤਾ ਗਿਆ ਤੇ ਚੰਡੀਗੜ੍ਹ ’ਤੇ ਸਿਰਫ ਪੰਜਾਬ ਦਾ ਅਧਿਕਾਰ ਸਥਾਪਿਤ ਕੀਤਾ ਗਿਆ ਜਿਸਦੀ ਪੁਸ਼ਟੀ ਬਾਅਦ ਵਿਚ ਸੰਸਦ ਨੇ ਵੀ ਕੀਤੀ।
ਸਰਦਾਰ ਮਜੀਠੀਆ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ ਸਮੇਂ ਸਮੇਂ ’ਤੇ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ ਤੇ ਯੂ ਟੀ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਉਹ ਰਿਕਾਰਡ ਦਰੁੱਸਤ ਕਰਨ। ਉਹਨਾਂ ਕਿਹਾ ਕਿ ਜਦੋਂ ਤੋਂ ਰਾਜ ਦਾ ਪੁਨਰਗਠਨ ਹੋਇਆ ਹੈ, ਚੰਡੀਗੜ੍ਹ ਵਿਚ ਅਫਸਰਾਂ ਦੀ ਤਾਇਨਾਤੀ ਪੰਜਾਬ ਤੇ ਹਰਿਆਣਾ ਵਿਚਾਲੇ 60:40 ਅਨੁਪਾਤ ਅਨੁਸਾਰ ਹੀਹੋਈ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ਸਿਰ ਇਸਨੁੰ ਕਮਜ਼ੋਰ ਕੀਤਾ ਗਿਆ ਤੇ ਯੂ ਟੀ ਦਾ ਵੱਖਰਾ ਕੇਡਰ ਬਣਾਇਆ ਗਿਆ ਤੇ ਹੁਣ ਏ ਜੀ ਐਮ ਯੂ ਟੀ ਅਤੇ ਡੀ ਏ ਐਨ ਆਈ ਪੀ ਐਸ ਅਫਸਰ ਹੀ ਚੰਡੀਗੜ੍ਹ ਵਿਚ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਯੂ ਟੀ ਪ੍ਰਸ਼ਾਸਨ ਵੱਲੋਂ ਅਹਿਮ ਅਹੁਦਿਆਂ ਤੋਂ ਪੰਜਾਬ ਕੇਡਰ ਦੇ ਅਫਸਰਾਂ ਨੁੰ ਹਟਾ ਦਿੱਤਾ ਗਿਆ। ਉਹਨਾਂ ਜ਼ੋਰਦੇ ਕੇ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਤਨਖਾਹ ਦਰਾਂ ਲਾਗੂ ਕਰਨ ਦਾ ਫੈਸਲਾ ਵੀ ਸੰਘੀ ਸਿਧਾਂਤਾਂ ਦੇ ਉਲਟ ਹੈ ਤੇ ਇਹ ਯੂ ਟੀ ’ਤੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵੱਲ ਸੇਧਤ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਯੂ ਟੀ ਵਿਚ ਪੰਜਾਬੀ ਦੇ ਰੁਤਬੇ ਨੂੰ ਕਮਜ਼ੋਰ ਕਰਨਾ ਚਿੰਤਾ ਦਾ ਵਿਸ਼ਾ ਹੈ ਅਤੇ ਇਸਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੀ ਬੇਨਤੀ ਨੂੰ ਠੁਕਰਾ ਦੇਣ ਅਤੇ ਨਾਲ ਹੀ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕਰਨ ਦੀ ਸਿਫਾਰਸ਼ ਕਰਨ।

ਬਾਜਵਾ ਨੇ ਮਾਨ ਨੂੰ ਸੂਬੇ ਦੀ ਵਿੱਤੀ ਸਿਹਤ ਨੂੰ ਨਾਜ਼ੁਕ ਬਣਾਉਣ ਲਈ ਝਾੜ ਲਾਈ

0

ਚੋਣਾਂ ਤੋਂ ਪਹਿਲਾਂ, ਮਾਨ ਅਤੇ ਕੇਜਰੀਵਾਲ ਨੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ​​ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ, ‘ਆਪ’ ਸਰਕਾਰ ਤਿਮਾਹੀ ਫ਼ੰਡਾਂ ਦੀ ਭੀਖ ਮੰਗ ਰਹੀ ਹੈ।
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 20 ਨਵੰਬਰ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਪੰਜਾਬ ਦੀ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਫਲ ਰਹਿਣ ਅਤੇ ਸੂਬੇ ‘ਤੇ ਕਰਜ਼ੇ ਦੇ ਬੋਝ ਨੂੰ ਵਧਾਉਣ ਲਈ ਫਟਕਾਰ ਲਾਈ।ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਸੂਬੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ​​ਕਰਨ ਦੀ ਬਜਾਏ, ਉਨ੍ਹਾਂ ਨੇ ਸੂਬੇ ਦੀ ਆਰਥਿਕਤਾ ਨੂੰ ਇੰਨਾ ਨਾਜ਼ੁਕ ਬਣਾ ਦਿੱਤਾ ਹੈ ਕਿ ਉਹ ਸੂਬੇ ਵਿੱਚ ਜ਼ਰੂਰੀ ਗਤੀਵਿਧੀਆਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਹਰ ਸਮੇਂ ਫ਼ੰਡਾਂ ਦੀ ਭੀਖ ਮੰਗ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ) ਵਿੱਚ 14,700 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਨੇ ਇਹ ਬਿਆਨ ਦਿੱਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਬੋਰਡ ਨੇ ਇਸ ਸਾਲ ਸਤੰਬਰ ਵਿੱਚ ਪੰਜਾਬ ਨੂੰ 150 ਮਿਲੀਅਨ ਅਮਰੀਕੀ ਡਾਲਰ (ਲਗਭਗ 1,200 ਕਰੋੜ ਰੁਪਏ) ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਜੋ ਸੂਬੇ ਨੂੰ ਆਪਣੇ ਵਿੱਤੀ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨ ਅਤੇ ਜਨਤਕ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ।ਬਾਜਵਾ ਨੇ ਕਿਹਾ, “ਫਰਵਰੀ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਸੀ ਕਿ ਉਹ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਬੰਦ ਕਰ ਦੇਣਗੇ, ਜਿਸ ਦੇ ਨਤੀਜੇ ਵਜੋਂ 20,000 ਕਰੋੜ ਦਾ ਮਾਲੀਆ ਪੈਦਾ ਹੋਵੇਗਾ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ। ਉਸ ਨੇ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇਸੇ ਤਰਾਂ ਦੇ ਹੋਰ ਦਾਅਵੇ ਵੀ ਕੀਤੇ ਸਨ। ਉਨ੍ਹਾਂ ਦੇ ਸਾਰੇ ਵਾਅਦੇ ਅਤੇ ਗਾਰੰਟੀ ਸਪਸ਼ਟ ਤੌਰ ‘ਤੇ ਵਿਅਰਥ ਸਾਬਤ ਹੋਈ ਹੈ ਅਤੇ ਸਿਰਫ਼ ਅੱਠ ਮਹੀਨਿਆਂ ਦੇ ਅਰਸੇ ਵਿੱਚ ਸੂਬੇ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ।” ਸੀਨੀਅਰ ਕਾਂਗਰਸ ਆਗੂ, ਬਾਜਵਾ ਨੇ ਅੱਗੇ ਕਿਹਾ ਕਿ ਇਸ ਦਰ ‘ਤੇ, ‘ਆਪ’ ਸਰਕਾਰ ਆਪਣੇ ਕਾਰਜਕਾਲ ਦੇ ਅੰਤ ਤੱਕ ਸੂਬੇ ‘ਤੇ 2.65 ਲੱਖ ਕਰੋੜ ਦੇ ਕਰਜ਼ੇ ਦਾ ਬੋਝ ਪਾਵੇਗੀ ਜੇਕਰ ਇਹ ਇਸ ਸਮੇਂ ਤੱਕ ਚੱਲੀ। ਹੁਣ ਇਹ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਅਤੇ ਮਾਨ ਨੇ ਬਦਲਾਅ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ।
ਬਾਜਵਾ ਨੇ ਅੱਗੇ ਕਿਹਾ, “ਸਵੈ-ਪ੍ਰਚਾਰ ‘ਤੇ ਲਾਪਰਵਾਹੀ ਨਾਲ ਕਰੋੜਾਂ ਰੁਪਏ ਖ਼ਰਚਣ, ਕਾਫ਼ਲੇ ਵਿੱਚ ਹੋਰ ਵਾਹਨ ਸ਼ਾਮਲ ਕਰਨ ਅਤੇ ਚੋਣਾਂ ਵਾਲੇ ਸੂਬੇ ਗੁਜਰਾਤ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ, ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀ ਵਿੱਤੀ ਸਿਹਤ ਦੀ ਬਿਹਤਰੀ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।”ਕਥਿਤ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਘੁਟਾਲੇ ਬਾਰੇ ਬਾਜਵਾ ਨੇ ਕਿਹਾ ਕਿ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਰੇ ਉਮੀਦਵਾਰ ਇਸ ਕਥਿਤ ਧੋਖਾਧੜੀ ਵਿੱਚ ਸ਼ਾਮਲ ਨਹੀਂ ਹਨ। ਇਸ ਲਈ ਇਸ ਪ੍ਰੀਖਿਆ ਦੀ ਤਿਆਰੀ ਲਈ ਰਾਤ-ਰਾਤ ਭਰ ਮਿਹਨਤ ਕਰਨ ਵਾਲੇ ਉਮੀਦਵਾਰਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ। ਇਸੇ ਲਈ ਪੰਜਾਬ ਕਾਂਗਰਸ ਵੱਲੋਂ ਇਸ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੀ ਡੂੰਘਾਈ ਨਾਲ ਜਾਂਚ ਹੋ ਸਕੇ।

ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਬਠਿੰਡਾ ’ਚ ਕਾਂਗਰਸ ਦਾ ਕਾਟੋਕਲੇਸ਼ ਵਧਿਆ

0

ਮਨਪ੍ਰੀਤ ਬਾਦਲ ਦੇ ਰਿਸਤੇਦਾਰ ’ਜੋ ਜੋ’ ਨੇ ਰਾਜਨ ਗਰਗ ਨੂੰ ਜਿਲ੍ਹਾ ਪ੍ਰਧਾਨ ਮੰਨਣ ਤੋਂ ਕੀਤਾ ਇੰਨਕਾਰ
ਰਾਜਨ ਨੇ ਕੀਤਾ ਮੋੜਵਾ ਹਮਲਾ, ਕਿਹਾ ਜੋ ਜੋ ਨੂੰ ਹਰੇਕ ਦੀ ਵਿਰੋਧਤਾ ਕਰਨ ਦੀ ਆਦਤ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ: ਕਾਂਗਰਸ ਦੇ ਨਵੇ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋੰ ਬਾਅਦ ਜਿਲ੍ਹਾ ਕਾਂਗਰਸ ਵਿਚ ਕਾਟੋਕਲੇਸ਼ ਛਿੜ ਪਿਆ ਹੈ । ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋ ਜੋ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋੰ ਨਿਯੁਕਤ ਕੀਤੇ ਐਡਵੋਕੇਟ ਰਾਜਨ ਗਰਗ ਨੂੰ ਸ਼ਹਿਰੀ ਪ੍ਰਧਾਨ ਮੰਨਣ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਅਪਣੀ ਫੇਸਬੁੱਕ ’ਤੇ ਇੱਕ ਮੈਸੇਜ ਪਾ ਕੇ ਰਾਜਨ ਗਰਗ ਦੀ ਨਿਯੁਕਤੀ ਪਿੱਛੇ ਪੰਜਾਬ ਕਾਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਪਰ ਵੀ ਸਵਾਲ ਖੜ੍ਹੇ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਰਾਜਨ ਦੇ ਨਾਲ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਦੀ ਨਿਯੁਕਤੀ ’ਤੇ ਵੀ ਉਂਗਲ ਚੁੱਕੀ ਹੈ। ਜਦੋਂਕਿ ਉਹ ਇਸਤੋਂ ਪਹਿਲਾਂ ਬਠਿੰਡਾ ਸਹਿਰੀ ਹਲਕੇ ਦੇ ਬਣਾਏ ਗਏ ਦੋਨਾਂ ਬਲਾਕ ਪ੍ਰਧਾਨਾਂ ਬਲਰਾਜ ਪੱਕਾ ਤੇ ਹਰਵਿੰਦਰ ਲੱਡੂ ਦਾ ਵੀ ਵਿਰੋਧ ਕਰ ਚੁੱਕੇ ਹਨ। ਉਧਰ ਨਵੇਂ ਬਣੇ ਪ੍ਰਧਾਨ ਰਾਜਨ ਗਰਗ ਨੇ ਜੋ ਜੋ ਦੇ ਬਿਆਨਾਂ ਉਪਰ ਕਰਾਰਾ ਜਵਾਬ ਦਿੱਤਾ ਹੈ। ਫੇਸਬੁੱਕ ਬਿਆਨ ਦਾ ਫੇਸਬੁੱਕ ਰਾਹੀਂ ਜਵਾਬ ਦਿੰਦਿਆਂ ਸ੍ਰੀ ਗਰਗ ਨੇ ਦਾਅਵਾ ਕੀਤਾ ਹੈ ਕਿ ’ਜੋ ਜੋ’ ਨੂੰ ਵਿਰੋਧ ਕਰਨ ਦੀ ਆਦਤ ਹੈ। ਜਿਸਦੇ ਚੱਲਦੇ ਪਹਿਲਾਂ ਉਹ ਕਾਗਰਸ ਦੇ ਕੌਮੀ ਪ੍ਰਧਾਨ ਮਲਿਕਰਜਨ ਖੜਗੇ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ ਦਾ ਵੀ ਵਿਰੋਧ ਕਰ ਚੁੱਕੇ ਹਨ ਪਰੰਤੂ ਉਨ੍ਹਾਂ ਦੇ ਕਹਿਣ ਦਾ ਕੋਈ ਮਹੱਤਵ ਨਹੀਂ ਕਿਉਂਕਿ ਉਹ ਕਾਗਰਸ ਦੇ ਮੁਢਲੇ ਮੈਂਬਰ ਵੀ ਨਹੀਂ ਹਨ। ਰਾਜਨ ਨੇ ਜੋ ਜੋ ਨੂੰ ਸਵਾਲ ਕਰਦਿਆਂ ਕਿਹਾ ਕਿ ਜਦ ਦੋ ਵਾਰ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਜਿੱਤਣ ਵਿਚ ਅਹਿਮ ਯੋਗਦਾਨ ਪਾਇਆ ਤਾਂ ਉਸ ਸਮੇਂ ਚੰਗਾ ਸੀ ਪਰ ਹੁਣ ਮਾੜਾ ਹੋ ਗਿਆ । ਉਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੀ ਕਰਾਰ ਹਾਰ ਲਈ ਵੀ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਜਿੰਮੇਵਾਰ ਠਹਿਰਾਇਆ ਹੈ। ਜਿਕਰਯੋਗ ਹੈ ਕਿ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੀ ਤਰਫ਼ੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜੇ ਸਨ ਪ੍ਰੰਤੂ ਕਾਂਗਰਸ ਦਾ ਗੜ੍ਹ ਰਹੇ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੋਟਾਂ ਘਟ ਗਏ ਸਨ, ਜਿਸਦੇ ਲਈ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਸੀ। ਇਸ ਦੌਰਾਨ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦੋਨਾਂ ਆਗੂਆਂ ਵਲੋਂ ਇੱਕ ਦੂਜੇ ਵਿਰੁੱਧ ਚੋਣਾਂ ’ਚ ਨੁਕਸਾਨ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਕਾਰਨ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸਿਆਸੀ ਦੁਸ਼ਮਣੀ ਵਧ ਗਈ ਸੀ। ਇਸਤੋਂ ਬਾਅਦ ਹੁਣ ਜਦ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਕੁੱਝ ਮਹੀਨੇ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਂਪ ਦਿੱਤੀ ਹੈ ਤਾਂ ਮਨਪ੍ਰੀਤ ਬਾਦਲ ਨੇ ਪਾਰਟੀ ਪ੍ਰੋਗਰਾਮਾਂ ਤੋਂ ਪਾਸਾ ਵੱਟ ਲਿਆ ਹੈ। ਇਸਤੋਂ ਇਲਾਵਾ ਉਨ੍ਹਾਂ ਵਲੋਂ ਚੋਣ ਨਤੀਜਿਆਂ ਤੋਂ ਬਾਅਦ ਹੁਣ ਤੱਕ ਬਠਿੰਡਾ ਸ਼ਹਿਰੀ ਹਲਕੇ ਵਿਚ ਵੀ ਤਿੰਨ ਕੁ ਦਫ਼ਾ ਗੇੜਾ ਲਗਾਇਆ ਗਿਆ ਹੈ। ਇਸ ਦੌਰਾਨ ਇਸ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਸਰਗਰਮ ਹੋ ਗਏ ਹਨ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ 2024 ਵਿਚ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਉਧਰ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਆਉਣ ਵਾਲੇ ਦਿਨਾਂ ਵਿਚ ਕਿਸ ਤਰਾਂ ਦੇ ਪੱਤੇ ਖੇੜਦਾ ਹੈ ਦੇਖਣ ਵਾਲੀ ਗੱਲ ਹੋਵੇਗੀ। ਪਰ ਜੈਜੀਤ ਸਿੰਘ ਦੇ ਜੌਹਲ ਵੱਲ ਬਠਿੰਡਾ ਦੇ ਕਾਂਗਰਸੀ ਪ੍ਰਧਾਨਗੀ ਦੇ ਉਂਗਲ ਚੁੱਕਣ ਤੋਂ ਬਾਅਦ ਬਠਿੰਡਾ ਦੀ ਸਿਆਸਤ ਵਿਚ ਬਬਾਲ ਖੜਾ ਹੋ ਗਿਆ ਹੈ ਜਿਸ ਨੂੰ ਲੋਕ ਸਭਾ ਚੋਣ 2024 ਤੱਕ ਰੋਕਣਾ ਮੁਸ਼ਕਲ ਹੋਵੇਗਾ। ਦਸਣਾ ਬਣਦਾ ਹੈ ਕਿ ਰਾਜਨ ਗਰਗ ਦੀ ਨਿਯੁਕਤੀ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਹੈ ਕਿ ਬਠਿੰਡਾ ਦੇ 34 ਨਗਰ ਕੌਂਸਲਰਾਂ, ਸਾਬਕਾ ਪ੍ਰਧਾਨਾਂ, ਸਾਬਕਾ ਬਲਾਕ ਪ੍ਰਧਾਨਾਂ ਤੇ ਸ਼ਹਿਰ ਦੇ ਵਰਕਰਾਂ ਨੇ ਮੋਹਨ ਲਾਲ ਝੁੰਬਾ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ । ਪਰ ਰਾਜਾ ਵੜਿੰਗ ਨੇ ਰਾਜਨ ਗਰਗ ਨੂੰ ਇਸ ਕਰਕੇ ਪ੍ਰਧਾਨ ਬਣਾਇਆ ਹੈ ਕਿ ਉਹ ਮਨਪ੍ਰੀਤ ਦੇ ਵਿਰੁਧ ਬੋਲਦਾ ਹੈ। ਜੌਹਲ ਨੇ ਕਿਹਾ ਹੈ ਕਿ ਉਹ ਪਾਰਟੀ ਲਈ ਕੰਮ ਕਰਨਗੇ ਪਰ ਰਾਜਨ ਗਰਗ ਦੇ ਅਧੀਨ ਕੰਮ ਨਹੀ ਕਰਨਗੇ।

ਪਰਦੀਪ ਸਿੰਘ ਦੀ ਟਾਰਗੈਟ ਕਿਲਿੰਗ ਦਾ ਮਾਮਲਾ : ਜੈਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਛੇਵੇਂ ਸ਼ੂਟਰ ਗ੍ਰਿਫਤਾਰ

0

ਪੰਜਾਬ ਪੁਲਿਸ ਦੀ ਏਜੀਟੀਐਫ ਦੀ ਸਾਂਝੀ ਕਾਰਵਾਈ ਵਿੱਚ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ ; ਦੋ ਪਿਸਤੌਲਾਂ ਬਰਾਮਦ
– ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਤਹਿਤ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲਿਸ ਦੀ ਸਾਂਝੀ ਕਾਰਵਾਈ ਨਾਲ ਆਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ : ਡੀਜੀਪੀ ਪੰਜਾਬ ਗੌਰਵ ਯਾਦਵ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 20 ਨਵੰਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਪੁਲਿਸ ਟੀਮਾਂ ਨਾਲ ਹੋਈ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਪ੍ਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਛੇਵੇਂ ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਇੱਕ ਵੱਡੀ ਸਫਲਤਾ ਦਰਜ ਕੀਤੀ ਹੈ। ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਵੱਲੋਂ ਰਚੀ ਗਈ ਸਾਜ਼ਿਸ਼ ਤਹਿਤ, ਪਰਦੀਪ ਨੂੰ 10 ਨਵੰਬਰ, 2022 ਨੂੰ ਕੋਟਕਪੂਰਾ ਵਿੱਚ ਉਸਦੀ ਦੁਕਾਨ ਦੇ ਬਾਹਰ ਛੇ ਸ਼ੂਟਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਉਸ ਦੇ ਦੋ ਸਾਥੀਆਂ ਹੈਪੀ ਮੇਹਲਾ (19) ਅਤੇ ਸਾਹਿਲ ਮੇਹਲਾ (18) ਦੋਵੇਂ ਵਾਸੀ ਹਨੂੰਮਾਨਗੜ੍ਹ, ਰਾਜਸਥਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਚੀਨ ਦੀ ਬਣੀ ਸਟਾਰ .30 ਕੈਲੀਬਰ ਅਤੇ .32 ਕੈਲੀਬਰ ਸਮੇਤ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਇਸ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਤਿੰਨ ਵਿਅਕਤੀਆਂ , ਜਿਨ੍ਹਾਂ ਵਿੱਚੋਂ ਦੋ ਮੁੱਖ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ ਅਤੇ ਫੈਸਿਲੀਟੇਟਰ ਬਲਜੀਤ ਸਿੰਘ ਉਰਫ਼ ਮੰਨਾ ਵਜੋਂ ਕੀਤੀ ਗਈ ਸੀ, ਦੀ ਗ੍ਰਿਫਤਾਰੀ ਤੋਂ ਤਿੰਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਸ਼ਨੀਵਾਰ ਨੂੰ ਪੁਲਸ ਟੀਮਾਂ ਨੇ ਮਨੀ ਅਤੇ ਗੋਲਡੀ ਦੇ ਖੁਲਾਸੇ ’ਤੇ ਦੋ ਪਿਸਤੌਲ, ਮਾਰੂਤੀ ਰਿਟਜ਼ ਕਾਰ ਅਤੇ ਇਕ ਜੁਪੀਟਰ ਸਕੂਟਰ ਵੀ ਬਰਾਮਦ ਕੀਤਾ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਨੁੱਖੀ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਵੱਲੋਂ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਮੁਲਜ਼ਮ ਰਮਜਾਨ ਖਾਨ ਦੀ ਪੈੜ ਪਛਾਨਣ ਅਤੇ ਅਹਿਮ ਸੁਰਾਗ ਜੁਟਾਉਣ ਤੋਂ ਬਾਅਦ, ਡੀਐਸਪੀ ਬਿਕਰਮ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਜੈਪੁਰ ਵਿਖੇ ਵਿਨਾਇਕ ਐਨਕਲੇਵ ਕਲੋਨੀ ਦੀ ਇੱਕ ਇਮਾਰਤ ਵਿੱਚ ਉਸਦੀ ਲੋਕੇਸ਼ਨ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਆਪਣੇ ਦੋ ਸਾਥੀਆਂ ਨਾਲ ਛੁਪਿਆ ਹੋਇਆ ਸੀ।ਡੀਜੀਪੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲਿਸ ਦੇ ਨਾਲ ਪੂਰਨ ਤਾਲਮੇਲ ਵਾਲੇ ਆਪ੍ਰੇਸ਼ਨ ਵਿੱਚ, ਏਜੀਟੀਐਫ ਟੀਮ ਨੇ ਰਮਜਾਨ ਖਾਨ ਨੂੰ ਉਸਦੇ ਕਿਰਾਏ ਦੀ ਰਿਹਾਇਸ਼ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ । ਡੀਜੀਪੀ ਨੇ ਕਿਹਾ ਕਿ ਜਦੋਂ ਪੁਲਿਸ ਟੀਮਾਂ ਨੇ ਰਮਜਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖਮੀ ਹੋ ਗਿਅ ਅਤੇ ਦੋਸ਼ੀ ਨੂੰ ਜੈਪੁਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਰਮਜਾਨ ਖਾਨ ਨਾਲ ਫੜੇ ਗਏ ਉਸਦੇ ਦੋ ਸਾਥੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪ੍ਰਦੀਪ ਸਿੰਘ ਦੀ ਟਾਰਗੈਟ ਕਿਲਿੰਗ ਦੇ ਸਬੰਧ ਵਿੱਚ ਐਫਆਈਆਰ ਨੰਬਰ :228 ਮਿਤੀ 10.11.2022 ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 307, 148, 149 ਅਤੇ ਅਸਲਾ ਐਕਟ ਦੀ ਧਾਰਾ 120-ਬੀ ਅਤੇ 25 ਦੇ ਤਹਿਤ ਪੁਲਿਸ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਪਹਿਲਾਂ ਹੀ ਦਰਜ ਹੈ।

ਕਿਸਾਨ ਆਗੂ ਸਵ. ਰਾਮਕਰਨ ਸਿੰਘ ਰਾਮਾਂ ਦੀ ਅੰਤਿਮ ਅਰਦਾਸ ’ਤੇ ਸ਼ਰਧਾਜ਼ਲੀਆਂ ਭੇਂਟ

ਰਾਮਕਰਨ ਰਾਮਾਂ ਦੇ ਚਲੇ ਜਾਣ ਨਾਲ ਸੰਯੁਕਤ ਕਿਸਾਨ ਮੌਰਚੇ ਨੂੰ ਵੱਡਾ ਘਾਟਾ ਪਿਆ-ਟਿਕੈਤ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ-ਪਿੰਡ ਰਾਮਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਸਕੱਤਰ ਜਰਨਲ ਸਵ. ਰਾਮਕਰਨ ਸਿੰਘ ਰਾਮਾਂ ਦੇ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਰੋੋਹ ਕਰਵਾਇਆ ਗਿਆ। ਜਿਸ ਵਿੱਚ ਕਿਸਾਨ ਜਥੇਬੰਦੀਆਂ, ਸਮਾਜਿਕ, ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਤਾਦਾਦ ਵਿੱਚ ਹਾਜ਼ਰ ਭਰੀ। ਇਸ ਮੌੌਕੇ ਜਥੇਦਾਰ ਵਰਿੰਦਰ ਸਿੰਘ ਸਿੱਖਵਾਲਾ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਰਾਸ਼ਟਰੀ ਕਿਸਾਨ ਆਗੂ ਰਕੇਸ਼ ਟਿਕੈਤ ਦੇੇ ਪੁੱਤਰ ਗੌਰਵ ਟਿਕੈਤ ਨੇ ਬੋਲਦਿਆਂ ਕਿਹਾ ਕਿ ਰਾਮਕਰਨ ਸਿੰਘ ਰਾਮਾਂ ਦੇ ਚਲੇ ਜਾਣ ਨਾਲ ਸੰਯੁਕਤ ਕਿਸਾਨ ਮੌਰਚੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਅਵਤਾਰ ਸਿੰਘ ਮੇਹਲੋਂ, ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ ਸਟਾਫ਼ ਰਿਪੋਰਟਰ ਅਜੀਤ ਸ਼੍ਰੀ ਮੁਕਤਸਰ ਸਾਹਿਬ, ਜਗਸੀਰ ਸਿੰਘ ਛੀਨੀਵਾਲ ਭਾਕਿਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਬਰਨਾਲਾ, ਹਰਿੰਦਰ ਸਿੰਘ ਲੱਖੋਵਾਲ ਸੁੂਬਾ ਜਰਨਲ ਸਕੱਤਰ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਰਾਮਕਰਨ ਸਿੰਘ ਰਾਮਾਂ ਦੇ ਦਿਹਾਂਤ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਪ੍ਰਧਾਨ ਰਾਮਾਂ ਜੀ ਨੇ ਜਵਾਨੀ ਤੋਂ ਲੈ ਕੇ ਸਾਰੀ ਉਮਰ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜੀ ਅਤੇ ਜ਼ੇਲਾ ਵੀ ਕੱਟੀਆਂ। ਉਨ੍ਹਾਂ ਦਾ ਸਾਰਾ ਜੀਵਨ ਕਿਸਾਨੀ ਸੰਘਰਸ਼ ਵਿੱਚ ਰਿਹਾ ਹੈ, ਉਨ੍ਹਾਂ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਵੱਡਾ ਯੋਗਦਾਨ ਵੀ ਰਿਹਾ। ਅੰਤ ਵਿੱਚ ਸਵ. ਰਾਮਕਰਨ ਸਿੰਘ ਰਾਮਾਂ ਦੇ ਸਪੁੱਤਰ ਸਰੂਪ ਸਿੰਘ ਰਾਮਾਂ ਨੇ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ। ਇਸ ਮੌੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੋਰ ਦੇ ਪਿਤਾ ਜਥੇਦਾਰ ਦਰਸ਼ਨ ਸਿੰਘ ਜਗ੍ਹਾ, ਹਰਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ, ਸੁਖਦੇਵ ਸਿੰਘ ਚਹਿਲ ਰਿਟਾ. ਐਸ.ਐਸ.ਪੀ ਵਿਜੀਲੈਂਸ, ਮੁਖਤਿਆਰ ਸਿੰਘ ਦੀਨਾ ਸਾਹਿਬ ਸੂਬਾ ਮੀਤ ਪ੍ਰਧਾਨ, ਪ੍ਰਛੋਤਮ ਸਿੰਘ, ਨਿਰਮਲ ਸਿੰਘ ਝੰਡੂ ਕੇ, ਰਣਜੀਤ ਸਿੰਘ ਬਰਨਾਲਾ, ਪਰਮਿੰਦਰ ਸਿੰਘ ਪਾਲਮਮਾਜਰਾ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦੋਟ, ਗਗਨਦੀਪ ਸਿੰਘ ਕਮਰਵਾਲਾ ਜ਼ਿਲ੍ਹਾ ਪ੍ਰਧਾਨ ਮੁਕਤਸਰ, ਦਰਸ਼ਨ ਸਿੰਘ ਜਟਾਣਾ ਜਿਲ੍ਹਾ ਪ੍ਰਧਾਨ ਮਾਨਸਾ, ਦਾਰਾ ਸਿੰਘ ਮਾਇਸ਼ਰਖ਼ਾਨਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਦੇਵ ਸਿੰਘ ਭਾਈਰੂਪਾ ਪ੍ਰਧਾਨ ਡਕੌਦਾ, ਬਲਦੇਵ ਸਿੰਘ ਸੰਦੋਹਾ, ਅਜੈਬ ਸਿੰਘ ਲਹਿਰੀ ਰਾਮਾਂ ਮੰਡੀ, ਡਾ. ਵਿਵੇਕ ਜਿੰਦਲ ਤਲਵੰਡੀ ਸਾਬੋ, ਪੱਤਰਕਾਰ ਅਮਰਜੀਤ ਸਿੰਘ ਲਹਿਰੀ, ਹਰਬੰਸ ਸਿੰਘ ਐਸ.ਐਚ.ਓ, ਵੀਨੂੰ ਭਾਗੀਵਾਂਦਰ, ਰਕੇਸ ਮਹਾਜ਼ਨ ਭਾਜਪਾ ਆਗੂ, ਸਤਵੀਰ ਸਿੰਘ ਅਸੀਜ਼ਾ, ਗੁਰਦੀਪ ਸਿੰਘ ਇੰਸ. ਮਾਰਕਫੈਡ, ਕਰਵੀਰ ਖੋਸਾ, ਹਰਜਿੰਦਰ ਮਲਕਾਣਾ ਮਾਰਕੀਟ ਕਮੇਟੀ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਬਠਿੰਡਾ ‘ਚ ਬੱਸ ਸਟੈਂਡ ਦੇ ਸਾਹਮਣੇ ਅੋਰਤ ਦਾ ਕਾਤਲ ਭਾਣਜਾ ਹੀ ਨਿਕਲਿਆ

0

ਪੁਲਿਸ ਵਲੋਂ ਕਥਿਤ ਦੋਸ਼ੀ ਕਤਲ ਲਈ ਵਰਤੇ ਪਿਸਤੌਲ ਤੇ ਮੋਟਰਸਾਇਕਲ ਸਹਿਤ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ :ਬਠਿੰਡਾ ‘ਚ ਬੀਤੇ ਕੱਲ ਦੇਰ ਸਾਮ ਬੱਸ ਸਟੈਂਡ ਦੇ ਸਾਹਮਣੇ ਅੋਰਤ ਦਾ ਕਾਤਲ ਭਾਣਜਾ ਹੀ ਨਿਕਲਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਕਤਲ ਲਈ ਵਰਤੇ ਪਿਸਤੌਲ ਤੇ ਮੋਟਰਸਾਇਕਲ ਸਹਿਤ ਕਾਬੂ ਕਰ ਲਿਆ ਹੈ। ਮਿ੍ਤਕ ਅੋਰਤ ਕੁਲਵਿੰਦਰ ਕੌਰ ਵਾਸੀ ਕੋਟਸਮੀਰ ਪਤੀ ਦੀ ਮੌਤ ਤੋਂ ਬਾਅਦ ਦੋਸ਼ੀ ਸ਼ੁਖਪਾਲ ਸਿੰਘ ਨਾਲ ਲਿਵ ਇਨ ਰਿਲੇਸਨਸਿਪ ਵਿੱਚ ਰਹਿ ਰਹੀ ਸੀ। ਪਰੰਤੂ ਕੁੱਝ ਸਮਾਂ ਪਹਿਲਾਂ ਵਿਵਾਦ ਹੋਣ ਕਾਰਨ ਕੁਲਵਿੰਦਰ ਕੌਰ ਨੇ ਸੁਖਪਾਲ ਸਿੰਘ ਵਿਰੁੱਧ ਵਲਾਤਕਾਰ ਦਾ ਪਰਚਾ ਦਰਜ ਕਰਵਾਇਆ ਸੀ । ਪਰ ਬਾਅਦ ਵਿੱਚ ਮੁੜ ਦੋਨਾਂ ਵਿਚਕਾਰ ਸਮਝੋਤਾ ਹੋ ਗਿਆ ਸੀ। ਅੱਜ ਇੱਥੇ ਬਠਿੰਡਾ ਰੇਜ ਦੇ ਆਈ ਜੀ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸੁਖਪਾਲ ਸਿੰਘ ਵਿਰੁੱਧ ਵੱਖ ਵੱਖ ਥਾਣਿਆ ਵਿੱਚ  ਲੁੱਟ ਖੋਹ ਦੇ 13 ਪਰਚੇ ਦਰਜ ਹਨ। ਦੱਸਣਾ ਬਣਦਾ ਹੈ ਕਿ ਬੀਤੇ ਕੱਲ ਦੇਰ ਸਾਮ ਸੁਖਪਾਲ ਸਿੰਘ ਨੇ ਕਚਿਚਰੀਆ ਦੇ ਕੋਲ ਖੜੀ  ਕੁਲਵਿੰਦਰ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਬੀਤੀ ਰਾਤ ਹੀ ਸਿਵਲ ਲਾਈਨ ਪੁਲਿਸ ਨੇ ਮਿ੍ਤਕ ਅੋਰਤ ਦੇ ਪੁੱਤਰ ਦੇ ਬਿਆਨ ਊਪਰ ਪਰ ਕਥਿਤ ਦੋਸ਼ੀ ਵਿਰੁੱਧ ਕਤਲ ਦਾ ਪਰਚਾ ਦੋਜ ਕਰ ਲਿਆ ਸੀ।

ਪੰਜਾਬ ਸਰਕਾਰ ਦੀ ਦੋਗਲੀ ਨੀਤੀ ਦਾ ਪਰਦਾਫਾਸ਼,ਸਰਕਾਰੀ ਅਦਾਰਿਆਂ  ਵਿੱਚ ਕਾਰਪੋਰੇਟ ਨੂੰ ਦੇ ਰਹੀ ਬੜਾਵਾ: ਵੋਕੇਸ਼ਨਲ ਅਧਿਆਪਕ

0

ਸੁਖਜਿੰਦਰ ਮਾਨ
ਬਠਿੰਡਾ,  18 ਨਵੰਬਰ :ਅੱਜ ਐਨ.ਐੱਸ.ਕਿਉ.ਐੱਫ. ਵੋਕੇਸ਼ਨਲ ਅਧਿਆਪਕ ਸੰਗਠਨ ਬਠਿੰਡਾ ਵੱਲੋ ਟੀਚਰ ਹੋਮ ਬਠਿੰਡਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਜਿਲੇ ਦੇ ਸਾਰੇ ਅਧਿਆਪਕਾ ਨੇ ਹਿੱਸਾ ਲਿਆ,ਜਿਸਦੀ ਸ਼ੁਰੂਆਤ ਮਨਪ੍ਰੀਤ ਸਿੰਘ ਮਾਹਲ (ਪ੍ਰਧਾਨ ਐਨ.ਐੱਸ.ਕਿਉ.ਐੱਫ.ਅਧਿਆਪਕ ਸੰਗਠਨ )ਵੱਲੋ ਕੀਤੀ ਗਈ ਓਹਨਾ ਕਿਹਾ ਕਿ  ਮੋਜੂਦਾ ਪੰਜਾਬ  ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਂਨ ਕੱਚੇ ਮੁਲਾਜਮ ਵਰਗ ਦੀ ਵੋਟ ਹਾਸਿਲ ਕਰਨ ਖਾਤਰ ਝੁਠੀ ਬਿਆਨਬਾਜ਼ੀ ਕਰ ਵੋਟ ਹਾਸਿਲ ਕੀਤੀ  ਅਤੇ ਸੱਤਾ ਕਾਬਜ ਹੋਣ ਤੋਂ ਬਾਅਦ ਆਪਣੇ ਕੀਤੇ ਹੋਏ ਹਰ ਇੱਕ ਵਾਅਦੇ ਪੂਰੇ ਕਰਨ ਵਿਚ ਫੇਲ ਸਾਬਤ ਹੋਈ ਹੈ ,ਓਹਨਾ ਵੱਲੋਂ ਇੱਕ ਵਾਧਾ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਕੱਚੇ ਮੁਲਾਜਮ , ਆਊਟਸੋਰਸ ਪ੍ਰਣਾਲੀ ਅਤੇ ਸਮੂਹ ਠੇਕਾ ਅਧਾਰ ਤੇ ਰੱਖੇ ਮੁਕਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਇਹ ਸਭ  ਚਿੱਟਾ  ਹਾਥੀ ਸੀ ਕਿਉਂਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 8 ਸਾਲਾਂ ਤੋਂ 989 ਐਨ.ਐੱਸ.ਕਿਉ.ਐੱਫ. ਵੋਕੇਸ਼ਨਲ ਅਧਿਆਪਕ 22 ਪ੍ਰਾਈਵੇਟ ਕਾਰਪੋਰੇਟ ਅਦਾਰਿਆਂ ਵੱਲੋ ਮਾਨਸਿਕ ਅਤੇ ਆਰਥਿਕ ਪੱਖੋਂ ਸ਼ਿਕਾਰ ਹੋ ਰਹੇ ਹਨ,ਅਤੇ ਫਿਰ ਤੋਂ  414 ਅਧਿਆਪਕਾਂ ਦੀ ਭਰਤੀ 14 ਹੋਰ  ਨਵੀਆਂ ਕੰਪਨੀਆਂ ਅਧੀਨ ਕੀਤੀ ਜਾ ਰਹੀ ਹੈ, ਨੁਮਾਇੰਦਿਆਂ ਵੱਲੋ ਇਸ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਾਰ ਵਾਰ ਰਾਬਤਾ ਕੀਤਾ ਗਿਆ ਪ੍ਰੰਤੂ ਓਹਨਾ ਹਰ ਵਾਰ 2 ਮਹੀਨੇ ਬਾਅਦ ਮਿਲਣ ਦਾ ਲਾਰਾ ਲਾਇਆ ਜਾਂਦਾ ਰਿਹਾ ਹੈ , ਇਸਤੋਂ ਇਹ ਸਾਬਿਤ  ਹੁੰਦਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਅਦਾਰਿਆਂ ਤੇ ਕਾਰਪੋਰੇਟ  ਦਾ ਕਬਜਾ ਕਰਾਉਣ ਨੂੰ ਉਤਸਾਸ਼ਿਤ ਕਰ ਰਹੀ ਹੈ, ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿਚ ਵੱਖ ਵੱਖ ਚੱਲ ਰਹੇ ਧਰਨਾ ਪ੍ਰਦਰਸ਼ਨਾਂ ਨੂੰ ਢੋਂਗ ਕਿਹਾ ਜਾ ਰਿਹਾ ਹੈ ਪਰ ਓਹਨਾ ਦੀਆਂ ਸਮਸਿਆਵਾਂ ਦਾ ਹੱਲ ਕਰਨ ਵਿਚ ਕੋਈ ਧਿਆਨ ਨਹੀਂ ,ਐਥੇ ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਓਹਨਾ ਨੂੰ ਜਲਦ ਸਿੱਖਿਆ ਵਿਭਾਗ ਵਿਚ ਸ਼ਾਮਿਲ ਨਹੀਂ ਕਰਦੀ ਅਤੇ ਹੋਣ ਜਾ ਰਹੀ ਭਾਰਤੀ ਨੂੰ ਪੱਕੇ ਤੌਰ ਤੇ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾ ਵਿਚ ਸਮੂਹ ਅਧਿਆਪਕ ਮਰਨ ਵਰਤ ਤੇ ਜਾਣਗੇ , ਜਿਸਦਾ ਸਿੱਧਾ ਸਿੱਧਾ ਜਿੰਮਾ ਮਜੂਦਾ ਸਰਕਾਰ ਦਾ ਹੋਵੇਗਾ, ਇਸ ਮੌਕੇ ਜਸਪ੍ਰੀਤ ਸਿੰਘ, ਸੰਦੀਪ ਸਿੰਘ, ਸੁਖਜਿੰਦਰ ਸਿੰਘ, ਰਾਜਪਾਲ  ਕੌਰ,ਹਰਜਿੰਦਰ ਕੌਰ  ਭੁੱਚੋ  ਅਤੇ ਹੋਰ ਸਾਥੀ  ਸ਼ਾਮਿਲ  ਰਹੇ l

ਅੰਤਰ ਕਾਲਜ ਮੁਕਾਬਲਿਆਂ ਵਿੱਚ ਐਸ ਡੀ ਕਾਲਜ ਬਰਨਾਲਾ ਨੇ ਮਾਨਸਾ ਨੂੰ 29-21 ਅੰਕਾਂ ਦੇ ਫ਼ਰਕ ਨਾਲ ਹਰਾਕੇ ਟੀਮ  ਨੇ ਗੋਲਡ ਮੈਡਲ ਹਾਸਲ ਕੀਤਾ

0

ਪੰਜਾਬੀ ਖਬਰਸਾਰ ਬਿਉਰੋ
ਮਾਨਸਾ, 18 ਨਵੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰ ਕਾਲਜ ਨੈੱਟਬਾਲ ਲੜਕੀਆਂ ਦੇ ਮੁਕਾਬਲੇ ਮਾਤਾ  ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਡਾ:ਬਰਿੰਦਰ ਕੌਰ ਅਤੇ ਮੁੱਖ ਫਿਜ਼ੀਕਲ ਐਜੂਕੇਸ਼ਨ ਵਿਭਾਗ ਪ੍ਰੋਫੈਸਰ ਅਮਨਦੀਪ  ਕੌਰ , ਅਬਜਰਵਰ ਯੂਨੀਵਰਸਿਟੀ ਸਾਈਕਲਿੰਗ ਕੋਚ ਮੈਡਮ ਗੁਰਪ੍ਰੀਤ ਕੌਰ ਪਟਿਆਲਾ ਦੀ ਦੇਖ-ਰੇਖ ਅਗਵਾਈ ਵਿੱਚ ਖੇਡ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ  ਪਟਿਆਲਾ ਅਧੀਨ ਆਉਂਦੇ ਸਮੂਹ ਕਾਲਜਾਂ  ਵਿੱਚੋਂ ਸਿਰਫ ਚਾਰ ਕਾਲਜਾਂ ਦੀਆਂ ਨੈੱਟਬਾਲ ਲੜਕੀਆਂ ਦੀਆਂ ਟੀਮਾਂ ਨੇ ਭਾਗ  ਲਿਆ । ਇਸ ਮੌਕੇ ਸਰਕਾਰੀ ਕਾਲਜ਼ ਢਿਲਵਾਂ  ਬਰਨਾਲਾ ਦੀ ਟੀਮ ਨੇ ਬਾਬਾ ਫ਼ਰੀਦ ਕਾਲਜ ਟੀਮ ਨੂੰ ਹਰਾਇਆ । ਜਦੋਂ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਟੀਮ ਨੇ ਗੋਰਮਿੰਟ ਕਾਲਜ਼ ਢਿਲਵਾਂ ਬਰਨਾਲਾ ਦੀ ਟੀਮ ਨੂੰ 29–7  ਅੰਕਾਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੇ । ਨੈੱਟਬਾਲ ਲੜਕੀਆਂ ਦੇ ਫਾਈਨਲ ਮੁਕਾਬਲੇ  ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਅਤੇ ਐਸ ਡੀ ਕਾਲਜ ਬਰਨਾਲਾ ਟੀਮਾਂ ਵਿੱਚਕਾਰ ਹੋਇਆ ਇਹ ਮੁਕਾਬਲਾ ਬਹੁਤ ਹੀ ਸਖ਼ਤ ਵੇਖਣ ਨੂੰ ਹੋਇਆ ਜਿੱਥੇ ਐਸ ਡੀ ਕਾਲਜ ਬਰਨਾਲਾ ਦੀ ਟੀਮ ਬੜੀ ਸਖ਼ਤ ਮਿਹਨਤ ਨਾਲ   ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਨੂੰ 29–21ਅੰਕਾਂ  ਦੇ ਫ਼ਰਕ ਨਾਲ ਮਾਤ ਪਾ ਕੇ ਪਹਿਲਾਂ ਸਥਾਨ ਹਾਸਲ ਕਰ ਕੇ ਗੋਲਡਨ ਮੈਡਲ ਹਾਸਲ ਕੀਤਾ ਗਿਆ ਜਦੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਨੇ ਦੂਜਾ ਸਥਾਨ ਅਤੇ  ਗੌਰਮਿੰਟ ਕਾਲਜ ਢਿਲਵਾਂ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ । ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਖਿਡਾਰਣਾਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਮਾਨਸਾ ਦੇ ਐਸ ਡੀ ਐਮ ਹਰਜਿੰਦਰ ਸਿੰਘ ਜੱਸਲ , ਅਤੇ ਗੁਰਪ੍ਰੀਤ ਸਿੰਘ ਚਹਿਲ , ਵਿਸ਼ੇਸ਼ ਤੌਰ ਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ  ਪਹੁੰਚੇ । ਉਨ੍ਹਾਂ ਨੇ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ  ਜੇਤੂ ਖਿਡਾਰਣਾਂ ਨੂੰ ਆਸ਼ੀਰਵਾਦ ਦਿੰਦਿਆਂ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ।  ਇਸ ਮੌਕੇ ਪ੍ਰਿੰਸੀਪਲ ਡਾ ਬਰਿੰਦਰ ਕੌਰ ਨੇ ਖਿਡਾਰਣਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੀ  ਜ਼ਿੰਦਗੀ ਅਤੇ ਮਨੁੱਖ ਦੀ ਰੂਹ ਦੀ ਖੁਰਾਕ ਹਨ । ਹਰ ਨੌਜਵਾਨ ਨੂੰ ਮੁੰਡੇ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਆਫ਼ੀਸਲ ਵਿਨੋਦ ਜੋਗਾ ਡੀ.ਪੀ.ਈ , ਸਮਰਜੀਤ ਸਿੰਘ ਬੱਬੀ ਮਾਨਸਾ, ਜਗਸੀਰ ਝੱਬਰ,ਜਸਪ੍ਰੀਤ ਜੋਸੀ  ਮਨਿੰਦਰ ਜੋਗਾ , ਗੁਰਜੀਤ ਸਿੰਘ ,ਪ੍ਰੋ ਬਹਾਦਰ  ਸਿੰਘ , ਪ੍ਰੋ :ਜਸਵਿੰਦਰ  ਕੌਰ  ਜੱਸੀ ਐਸ ਡੀ ਕਾਲਜ ਬਰਨਾਲਾ , ਪ੍ਰੋ ਅਮਨਦੀਪ ਕੌਰ ਢਿਲਵਾਂ ਬਰਨਾਲਾ, ਸਿਮਰਨਜੀਤ ਕੌਰ ਖਾਰਾ , ਡਾਕਟਰ: ਬਲਮਲਿਬਾ,ਡਾ: ਕਿਰਨ ਬਾਲਾ,ਡਾ: ਜਸਪਾਲ ਸਿੰਘ, ਪ੍ਰੋ:ਮਨਰੀਤ ਸਿੱਧੂ ਨਵਦੀਪ ਸਿੰਘ  ਆਦਿ ਹਾਜ਼ਰ ਨੇ ਟੂਰਨਾਮੈਂਟ ਦੌਰਾਨ ਵਿਸ਼ੇਸ ਭੂਮਿਕਾ ਨਿਭਾਈ । ਅੰਤ ਵਿੱਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਮਾਤਾ ਸੁੰਦਰੀ  ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਮੁਖੀ ਪ੍ਰੋ ਅਮਨਦੀਪ ਕੌਰ ਨੇ ਆਏ ਸਮੂਹ   ਮੁੱਖ ਮਹਿਮਾਨ ਅਤੇ ਮਹਿਮਾਨਾਂ ਅਤੇ ਖਿਡਾਰਣਾਂ ਦਾ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਮੀਤ ਹੇਅਰ ਵੱਲੋਂ ਦਿੱਤਾ ਬਿਆਨ ਪੰਜਾਬ ਦੀ ਸਾਖ ਨੂੰ ਠੇਸ ਪਹੁੰਚਾਉਣ ਵਾਲਾ:ਬਲਬੀਰ ਸਿੰਘ ਸਿੱਧੂ

0

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 18 ਨਵੰਬਰ – ਪੰਜਾਬ ਦੇ ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਪਰਾਧ ਦਰ ਦੇ ਮਾਮਲੇ ਵਿੱਚ ਯੂ.ਪੀ ਅਤੇ ਬਿਹਾਰ ਦੀ ਤੁਲਨਾ ਪੰਜਾਬ ਨਾਲ ਕਰਨ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਮੰਤਰੀ ਵੱਲੋਂ ਅਜਿਹਾ ਬਿਆਨ ਦੇਣਾ ਅਫ਼ਸੋਸਜਨਕ ਹੈ।ਸਿੱਧੂ ਨੇ ਕਿਹਾ ਕਿ ਇਹ ਸਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ‘ਆਪ’ ਸਰਕਾਰ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ‘ਚ ਨਾਕਾਮ ਰਹੀ ਹੈ ਅਤੇ ਹੁਣ ਉਹ ਯੂ.ਪੀ ਅਤੇ ਬਿਹਾਰ ਨਾਲ ਤੁਲਨਾ ਕਰ ਰਹੀ ਹੈ, ਜਿੱਥੇ ਬੀਤੇ ਸਮੇਂ ‘ਚ ਘਿਨਾਉਣੇ ਅਪਰਾਧਾਂ ਦਾ ਲੰਬਾ ਇਤਿਹਾਸ ਰਿਹਾ ਹੈ।ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਉਚੇਰੀ ਸਿੱਖਿਆ ਮੰਤਰੀ ਦੀ ਨਿਖੇਧੀ ਕੀਤੀ ਗਈ। ਉਸਨੇ ਅੱਗੇ ਕਿਹਾ, “ਮੰਤਰੀ ਨੂੰ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਸੀ ਕਿ ਬਦਲਾਅ (ਤਬਦੀਲੀ) ਰਾਹੀਂ ਉਹਨਾਂ ਦਾ ਮਤਲਬ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਯੂ.ਪੀ ਅਤੇ ਬਿਹਾਰ ਦੇ ਪ੍ਰਤੀਸ਼ਤ ਤੋਂ ਘੱਟ ਕਰਨਾ ਹੈ, ਜਿਨ੍ਹਾਂ ਰਾਜਾਂ ਦੀ ਆਲੋਚਨਾ ਵੱਧ ਅਪਰਾਧ ਦਰ ਹੋਣ ਕਾਰਣ ਲਗਾਤਾਰ ਹੁੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਇਸ ਬਿਆਨ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਕੋਲ ਦੂਰਅੰਦੇਸ਼ੀ ਦੀ ਕਮੀ ਹੈ ਕਿਉਂਕਿ ਉਹ ਪੰਜਾਬ ਦੀ ਤੁਲਨਾ ਦੇਸ਼ ਦੇ ਹੋਰ ਦੂਜੇ ਸੂਬਿਆਂ ਜਿਵੇਂ ਕਿ ਗੁਜਰਾਤ ਅਤੇ ਮੱਧ ਪ੍ਰਦੇਸ਼ ਨਾਲ ਨਹੀਂ ਕਰ ਰਹੇ ਹਨ, ਜੋ ਕਿ ਵਪਾਰ, ਸੈਰ-ਸਪਾਟਾ, ਰੁਜ਼ਗਾਰ ਅਤੇ ਸਿਹਤ ਵਿੱਚ ਪੰਜਾਬ ਤੋਂ ਕੀਤੇ ਅੱਗੇ ਲੰਘ ਗਏ ਹਨ।ਸਚਾਈ ਇਹ ਹੈ ਕਿ ‘ਆਪ’ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ ਅਤੇ ਇਸ ਨੂੰ ਲੁਕਾਉਣ ਲਈ ਯਤਨ ਕਰ ਰਹੀ ਹੈ। ਉਹ ਤੱਥਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹੋਏ ਕੇਂਦਰ ਸਰਕਾਰ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਅਜਿਹੀਆਂ ਨਿੰਦਾਯੋਗ ਬਿਆਨ ਉਨ੍ਹਾਂ ਨੂੰ ਗੰਭੀਰ ਮੁਸੀਬਤ ਵਿਚ ਪਾ ਸਕਦੇ ਹਨ।ਸਿੱਧੂ ਨੇ ਕਿਹਾ ਕਿ ਅਜਿਹੇ ਅਸਪਸ਼ਟ ਤੁਲਨਾਤਮਕ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਯੂਪੀ ਅਤੇ ਬਿਹਾਰ ਦੀ ਆਬਾਦੀ ਬਾਰੇ ਪਤਾ ਹੋਣਾ ਚਾਹੀਦਾ ਹੈ। ਮੈਂ ਉਚੇਰੀ ਸਿੱਖਿਆ ਮੰਤਰੀ ਨੂੰ ਇੱਕ ਵਿਹਾਰਕ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦੀ 3 ਕਰੋੜ ਆਬਾਦੀ ਦੇ ਮੁਕਾਬਲੇ 23 ਕਰੋੜ ਦੀ ਆਬਾਦੀ ਵਾਲੇ ਯੂਪੀ ਨਾਲ ਪੰਜਾਬ ਦੀ ਕਿਸ ਤਰ੍ਹਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

ਬਕਾਇਆ ਕੇਸਾਂ ਨੂੰ ਤੁਰੰਤ ਜਾਵੇ ਨਿਪਟਾਇਆ : ਚੰਦਰ ਗੈਂਦ

0

ਡਵੀਜ਼ਨਲ ਕਮਿਸ਼ਨਰ ਫਰੀਦਕੋਟ ਨੇ ਬਠਿੰਡਾ ਜ਼ਿਲੇ ਦਾ ਕੀਤਾ ਦੌਰਾ
ਰਾਮਪੁਰਾ ਫੂਲ ਤੇ ਤਲਵੰਡੀ ਸਾਬੋ ਵਿਖੇ ਦਫ਼ਤਰੀ ਕੰਮਾਂ ਦਾ ਕੀਤਾ ਨਿਰੀਖਣ
ਸੁਖਜਿੰਦਰ ਮਾਨ
ਬਠਿੰਡਾ, 18 ਨਵੰਬਰ : ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਚੰਦਰ ਗੈਂਦ ਵੱਲੋਂ ਅੱਜ ਇੱਥੇ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਰਾਮੁਪਰਾ ਫੂਲ ਅਤੇ ਤਲਵੰਡੀ ਸਾਬੋ ਦੇ ਉਪ ਮੰਡਲ ਮੈਜਿਸਟ੍ਰੇਟ ਤੇ ਤਹਿਸੀਲ ਦਫ਼ਤਰਾਂ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਬਕਾਇਆਂ ਕੇਸਾਂ ਨੂੰ ਜਲਦ ਨਿਪਟਾਉਣ ਲਈ ਲੋੜੀਂਦੇ ਆਦੇਸ਼ ਦਿੱਤੇ। ਰਾਮਪੁਰਾ ਫੂਲ ਵਿਖੇ ਪਹੁੰਚਣ ਤੇ ਡਵੀਜ਼ਨਲ ਕਮਿਸ਼ਨਰ ਫਰੀਦਕੋਟ ਸ੍ਰੀ ਚੰਦਰ ਗੈਂਦ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਦੌਰੇ ਦੌਰਾਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਅਤੇ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਵਿਖੇ ਉਪ ਮੰਡਲ ਮੈਜਿਸਟ੍ਰੇਟ ਤੋਂ ਇਲਾਵਾ ਸਬੰਧਤ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਜਮ੍ਹਾਂਬੰਦੀ ਕੇਸਾਂ, ਅਦਾਲਤੀ ਕੇਸਾਂ, ਰਜਿਸਟ੍ਰੇਸ਼ਨ ਕੇਸਾਂ ਅਤੇ ਵਸੂਲੀ ਕੇਸਾਂ ਆਦਿ ਦੀ ਜਾਂਚ ਪੜਤਾਲ ਕੀਤੀ। ਇਸ ਦੌਰਾਨ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਕਾਇਆ ਕੇਸਾਂ ਨੂੰ ਜਲਦ ਬਿਨ੍ਹਾਂ ਕਿਸੇ ਦੇਰੀ ਦੇ ਨਿਪਟਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕੰਮਾਂ ਸਬੰਧੀ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੰਮਕਾਜ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਜਾਂ ਅਣਗਹਿਲੀ ਨਾ ਵਰਤੀ ਜਾਵੇ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਤਹਿਸੀਲਦਾਰ ਸ੍ਰੀਮਤੀ ਤਨਵੀਰ ਕੌਰ, ਨਾਇਬ ਤਹਿਸੀਲਦਾਰ ਭਗਤਾ ਸ੍ਰੀ ਅਵਤਾਰ ਸਿੰਘ, ਨਾਇਬ ਤਹਿਸੀਲਦਾਰ ਰਾਮਪੁਰਾ ਸ੍ਰੀਮਤੀ ਚਰਨਜੀਤ ਕੌਰ, ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਸ੍ਰੀਮਤੀ ਗੁਰਪ੍ਰੀਤ ਕੌਰ, ਰੀਡਰ ਟੂ ਡਵੀਜ਼ਨਲ ਕਮਿਸ਼ਨਰ ਸ੍ਰੀ ਜਸਵੀਰ ਸਿੰਘ ਆਦਿ ਹਾਜ਼ਰ ਸਨ।

Our Visitor

1907034