Monday, May 18, 2026
Home Blog Page 2329

ਸਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0

ਹਿੰਦੂ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 4 ਨਵੰਬਰ: ਸ਼ੁੱਕਰਵਾਰ ਨੂੰ ਸਥਾਨਕ ਮਜੀਠਾ ਰੋਡ ’ਤੇ ਸਥਿਤ ਸ਼੍ਰੀ ਗੋਪਾਲ ਮੰਦਰ ਦੇ ਨਜਦੀਕ ਬਾਹਰ ਲੱਗੇ ਕੂੜੇ ਦੇ ਢੇਰ ਦੇ ਮੁੱਦੇ ਨੂੰ ਲੈ ਕੇ ਧਰਨੇ ’ਤੇ ਬੈਠੇ ਸਿਵ ਸੈਨਾ ਆਗੂ ਸੁਧੀਰ ਕੁਮਾਰ ਸੂਰੀ ਦਾ ਇਕ ਵਿਅਕਤੀ ਵਲੋਂ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਗੰਭੀਰ ਜਖ਼ਮੀ ਹੋਏ ਸੂਰੀ ਨੂੰ ਤੁਰੰਤ ਐਸਕੋਰਟ ਹਸਪਤਾਲ਼ ਵਿਚ ਲਿਜਾਇਆ ਗਿਆ, ਪ੍ਰੰਤੂ ਉਥੇ ਪਹੁੰਚਦੇ ਹੀ ਡਾਕਟਰਾਂ ਨੇ ਸੂਰੀ ਨੂੰ ਮਿ੍ਰਤਕ ਐਲਾਨ ਦਿੱਤਾ। ਉਧਰ ਪੁਲਿਸ ਨੇ ਮੌਕੇ ’ਤੇ ਹੀ ਕਥਿਤ ਕਾਤਲ ਨੂੰ ਕਾਬੂ ਕਰ ਲਿਆ ਗਿਆ, ਜਿਸਦੀ ਪਹਿਚਾਣ ਸੰਦੀਪ ਦੇ ਵਜੋਂ ਹੋਈ ਹੈ। ਸੂਰੀ ਦੇ ਕਤਲ ਤੋਂ ਬਾਅਦ ਸ਼ਹਿਰ ਵਿਚ ਹਾਲਾਤ ਤਣਾਅਪੂਰਨ ਹੋ ਗਏ ਤੇ ਬਜਾਰਾਂ ਵਿਚ ਦੁਕਾਨਾਦਾਰਾਂ ਨੇ ਦੁਕਾਨਾਂ ਬੰਦ ਕਰ ਕੀਤੀਆਂ। ਇਸਤੋਂ ਇਲਾਵਾ ਸਿਵ ਸੈਨਾ ਨੇ ਭਲਕੇ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਹੈ। ਉਧਰ ਪੁਲਿਸ ਨੇ ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੂਰੇ ਪੰਜਾਬ ਵਿਚ ਪੁਲਿਸ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਤੈਅ ਤੱਕ ਜਾਂਚ ਕੀਤੀ ਜਾ ਰਜਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸੂਰੀ ਨੂੰ ਭਾਰੀ ਪੁਲਿਸ ਸੁਰੱਖਿਆ ਮਿਲੀ ਹੋਈ ਸੀ ਤੇ ਪੁਲਿਸ ਦੀ ਮੌਜੂਦਗੀ ਵਿਚ ਹੀ ਉਸਦਾ ਕਤਲ ਹੋ ਗਿਆ। ਦੂਜੇ ਪਾਸੇ ਸੂਰੀ ਦਾ ਕਤਲ ਕਰਨ ਵਾਲੇ ਨੌਜਵਾਨ ਦੇ ਕਥਿਤ ਸੋਅਰੂਮ ਅਤੇ ਕਾਰ ਦੀ ਵੀ ਸਿਵ ਸੈਨਿਕਾਂ ਵਲੋਂ ਭੰਨਤੋੜ ਕਰਨ ਦੀ ਸੂਚਨਾ ਹੈ। ਇਸਤੋਂ ਇਲਾਵਾ ਸੋਅਰੂਮ ਨੂੰ ਅੱਗ ਲਗਾ ਦਿੱਤੀ ਗਈ , ਜਿਸਨੂੰ ਫਾਇਰ ਬਿ੍ਰਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਬੁਝਾਇਆ।

ਪੰਜਾਬ ਪੁਲਿਸ ਨੇ ਸੁਧੀਰ ਸੂਰੀ ‘ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਸਰ ਦੇ ਦੁਕਾਨਦਾਰ ਨੂੰ ਕੀਤਾ ਕਾਬੂ; ਜੁਰਮ ਨੂੰ ਅੰਜਾਮ ਦੇਣ ਵਾਲਾ ਹਥਿਆਰ ਵੀ ਕੀਤਾ ਬਰਾਮਦ

0

– ਪੰਜਾਬ ਪੁਲਿਸ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਵਚਨਬੱਧ : ਡੀ.ਜੀ.ਪੀ .ਗੌਰਵ ਯਾਦਵ
– ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਡੂੰਘਾਈ ਨਾਲ ਜਾਂਚ , ਕਿਸੇ ਵੀ ਸਾਜ਼ਿਸ਼ ਦਾ ਕੀਤਾ ਜਾਵੇਗਾ ਪਰਦਾਫਾਸ਼
– ਡੀਜੀਪੀ ਨੇ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 4 ਨਵੰਬਰ: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਮਿ੍ਰਤਸਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਅੰਮਿ੍ਰਤਸਰ ਦੇ ਸੰਦੀਪ ਸਿੰਘ ਸੰਨੀ ਵਾਸੀ ਕੋਟ ਬਾਬਾ ਦੀਪ ਸਿੰਘ ਦੇ ਦੁਕਾਨਦਾਰ ਨੂੰ ਕਾਬੂ ਕਰ ਲਿਆ ਹੈ। ਉਨਾਂ ਦੱਸਿਆ ਕਿ ਕਥਿਤ ਦੋਸ਼ੀ ਵਿਅਕਤੀ, ਜੋ ਕਿ ਗੋਪਾਲ ਮੰਦਿਰ, ਅੰਮਿ੍ਰਤਸਰ ਨੇੜੇ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ, ਦੇ ਕਬਜੇ ਵਿੱਚੋਂ ਵਾਤਰਦਾਤ ਨੂੰ ਅੰਜਾਮ ਦੇਣ ਵਾਲਾ ਹਥਿਆਰ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਬੀਤੀ ਦੁਪਹਿਰ 3.40 ਵਜੇ ਦੇ ਕਰੀਬ , ਅੰਮਿ੍ਰਤਸਰ ਦੇ ਗੋਪਾਲ ਨਗਰ ’ਚ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠਾ ਸੀ, ਜਦੋਂ ਉਸ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਤੁਰੰਤ ਐਸਕਾਰਟ ਹਸਪਤਾਲ ਅੰਮਿ੍ਰਤਸਰ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ । ਡੀਜੀਪੀ ਗੌਰਵ ਯਾਦਵ ਨੇ ਚੰਡੀਗੜ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਘਟਨਾ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ ਅਤੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਥਾਣਾ ਸਦਰ ਅੰਮਿ੍ਰਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਜਲਦ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ। ਉਨਾਂ ਦੁਹਰਾਇਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਸਾਜ਼ਿਸ਼ ਦਾ ਪਰਦਾਫਾਸ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਸਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ। ਡੀਜੀਪੀ ਨੇ ਪੰਜਾਬ ਦੀ ਪੁਰਾਣੀ ਭਾਈਚਾਰਕ ਸਾਂਝ ਦੇ ਮਿਸਾਲੀ ਰਿਕਾਰਡ ਬਾਰੇ ਦੱਸਦਿਆਂ ਮੀਡੀਆ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਲੇਟਫਾਰਮਾਂ ਜਾਂ ਸੋਸ਼ਲ ਮੀਡੀਆ ‘ਤੇ ਗ਼ੈਰ-ਪ੍ਰਮਾਣਿਤ ਗੱਲਾਂ/ਖਬਰਾਂ ਪੋਸਟ ਕਰਨ ਤੋਂ ਗੁਰੇਜ ਕਰਨ ਇਸ ਦੇ ਨਾਲ ਹੀ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ। ਉਨਾਂ ਕਿਹਾ ਕਿ ਅੰਮਿ੍ਰਤਸਰ ਵਿੱਚ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਉਹ ਇਸ ਮਾਮਲੇ ਵਿੱਚ ਹੋ ਰਹੀਆਂ ਕਾਰਵਾਈਆਂ ਬਾਰੇ ਅੱਪਡੇਟ ਕਰਦੇ ਰਹਿਣਗੇ।

ਦਿੱਲੀ ਮਾਡਲ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ – ਬਾਜਵਾ

0

ਪੰਜਾਬ ਦੇ ਸਕੂਲ ਦਿੱਲੀ ਦੇ ਸਕੂਲਾਂ ਨਾਲੋਂ ਕਿਤੇ ਬਿਹਤਰ ਹਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਨਵੰਬਰ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਿਰਫ ਆਪਣੀ ਸਿਆਸੀ ਪੂਰਤੀ ਲਈ ਪੂਰੇ ਦੇਸ ਵਿਚ ‘ਝੂਠੇ‘ ਦਿੱਲੀ ਮਾਡਲ ਨੂੰ ਪੇਸ ਕਰਨ ਅਤੇ ਵੇਚਣ ਲਈ ਵੱਡੇ ਪੱਧਰ ‘ਤੇ ਪ੍ਰਚਾਰ ਮੁਹਿੰਮਾਂ ਵਿਚ ਸਾਮਲ ਹੋਣ ਲਈ ਆਲੋਚਨਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੀ ਕਾਰਗੁਜਾਰੀ ਗਰੇਡਿੰਗ ਇੰਡੈਕਸ 2020-2021 ਦੀ ਸਰਵੇਖਣ ਰਿਪੋਰਟ ਨੇ ਇੱਕ ਵਾਰ ਫਿਰ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ ਦੇ ਪ੍ਰਮੁੱਖ ਰਾਜਾਂ ਵਿੱਚ ਸਭ ਤੋਂ ਵਧੀਆ ਮੰਨਿਆ ਹੈ। ਮੰਤਰਾਲੇ ਨੇ ਵੱਖ-ਵੱਖ ਮਾਪਦੰਡਾਂ ‘ਤੇ ਦਰਜਾਬੰਦੀ ਤੋਂ ਪਹਿਲਾਂ ਸਾਰੇ ਰਾਜਾਂ ਦੀ ਸਕੂਲ ਸਿੱਖਿਆ ਪ੍ਰਣਾਲੀ ਦੇ ਵਿਆਪਕ ਵਿਸਲੇਸਣ ਦਾ ਨੋਟਿਸ ਲਿਆ। ਸਗੋਂ ਦਿੱਲੀ ਦੇ ਸਕੂਲ ਪੰਜਾਬ ਨਾਲੋਂ ਬਹੁਤ ਪਛੜ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ ਰਾਜਾਂ ਦੇ ਨਾਲ-ਨਾਲ ਤੀਜੇ ਦਰਜੇ ‘ਤੇ ਆ ਗਏ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਇੰਨੇ ਵਧੀਆ ਪ੍ਰਦਰਸਨ ਦਾ ਸਿਹਰਾ ਪਿਛਲੀ ਕਾਂਗਰਸ ਸਰਕਾਰ ਅਤੇ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਖਤ ਮਿਹਨਤ ਕੀਤੀ। ਬਾਜਵਾ ਨੇ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਇਸ ਸਾਲ ਮਈ ਦੇ ਮਹੀਨੇ ਪ੍ਰਾਇਮਰੀ ਜਮਾਤਾਂ ਦੇ 2021 ਦੇ ਨੈਸਨਲ ਅਚੀਵਮੈਂਟ ਸਰਵੇ (ਐਨਏਐਸ) ਨੇ ਵੀ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਨੂੰ ਸਿਖਰ ‘ਤੇ ਰੱਖਿਆ ਸੀ। ਬਾਅਦ ਵਿੱਚ ਸਤੰਬਰ ਦੇ ਮਹੀਨੇ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਅਤੇ ਰਾਸਟਰੀ ਸਿੱਖਿਆ ਅਤੇ ਖੋਜ ਸਿਖਲਾਈ ਪ੍ਰੀਸਦ (ਐੱਨ.ਸੀ.ਈ.ਆਰ.ਟੀ.) ਨੇ ਵੀ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਬਾਕੀ ਸਾਰੇ ਰਾਜਾਂ ਵਿੱਚੋਂ ਸਰਵੋਤਮ ਸ੍ਰੇਣੀ ਵਿੱਚ ਰੱਖਿਆ ਸੀ।
ਬਾਜਵਾ ਨੇ ਕਿਹਾ ਕਿ ਬਦਕਿਸਮਤੀ ਨਾਲ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਚੁਣੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹਮੇਸਾ ਹੀ ਪੰਜਾਬ ਦੇ ਸਕੂਲਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਨਜਰਅੰਦਾਜ ਕਰਦੇ ਹਨ ਕਿਉਂਕਿ ਉਹ ਹਮੇਸਾ ਦਿੱਲੀ ਨੂੰ ਸਮੁੱਚੇ ਸਿੱਖਿਆ ਲਈ ਆਦਰਸ ਮਾਡਲ ਵਜੋਂ ਪੇਸ ਕਰਨਾ ਚਾਹੁੰਦੇ ਹਨ। “ਦੂਜੇ ਸਬਦਾਂ ਵਿਚ, ਦਿੱਲੀ ਮਾਡਲ ਫੇਲ੍ਹ ਹੋ ਰਿਹਾ ਹੈ ਅਤੇ ਹਰ ਰੋਜ ਬੇਨਕਾਬ ਹੋ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਝੂਠਾ ਪ੍ਰਚਾਰ ਕਰਨ ਲਈ ਇਸਤਿਹਾਰਾਂ ‘ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਬਾਜਵਾ ਨੇ ਵੀਰਵਾਰ ਨੂੰ ਸੋਲਨ ਵਿੱਚ ਪੰਜਾਬ ਦੇ ਅਧਿਆਪਕਾਂ ਨਾਲ ਦੁਰਵਿਵਹਾਰ ਕਰਨ ਲਈ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਦੀ ਆਲੋਚਨਾ ਕੀਤੀ। “ਈ.ਟੀ.ਟੀ ਅਤੇ ਟੀ.ਈ.ਟੀ. ਅਧਿਆਪਕ ਸਿਰਫ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਸਨ ਕਿਉਂਕਿ ਉਹਨਾਂ ਦੀ ਪੰਜਾਬ ਵਿਚਲੀ ਸਰਕਾਰ ਨੂੰ ਪੱਕੀ ਅਧਿਆਪਕਾਂ ਨੂੰ ਨੌਕਰੀਆਂ ਦੇਣ ਵਿੱਚ ਨਾਕਾਮਯਾਬ ਰਿਹਾ, ਜਿਸਦਾ ਉਹਨਾਂ ਨੇ ਫਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਸਮੇਂ ਵਾਅਦਾ ਕੀਤਾ ਸੀ। ਅਧਿਆਪਕ ਬਿਨਾਂ ਕਿਸੇ ਸਰੀਰਕ ਹਿੰਸਾ ਦੇ ਜਮਹੂਰੀ ਢੰਗ ਨਾਲ ਪ੍ਰਦਰਸਨ ਕਰ ਰਹੇ ਸਨ।

ਵਾਤਾਵਰਣ ਬਚਾਉਣ ਦਾ ਹੋਕਾ ਦਿੰਦਿਆ ਦੂਜਾ ਨਗਰ ਕੀਰਤਨ ਪਿੰਡ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ

0

ਵੱਡੀ ਸੰਖਿਆ ਵਿਚ ਸੰਗਤਾਂ ਨੇ ਭਰੀ ਹਾਜ਼ਰੀ ਤੇ ਗੁਰਬਾਣੀ ਦਾ ਗਾਇਨ ਕੀਤਾ
ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹਨ:- ਸੰਤ ਸੀਚੇਵਾਲ
ਹੱਥਾਂ ਵਿਚ ਤਖਤੀਆਂ ਫੜ੍ਹ ਵਿਦਿਆਰਥੀਆਂ ਨੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ
ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਵੰਡਿਆ ਬੂਟਿਆਂ ਦਾ ਪ੍ਰਸ਼ਾਦ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ, 04 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਪ੍ਰਕਾਸ਼ ਪਵਿੱਤਰ ਕਾਲੀ ਵੇਈਂ ਨਿਰਮਲ ਕੁਟੀਆ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸਵੇਰੇ ਨਿਰਮਲ ਕੁਟੀਆ ਸੀਚੇਵਾਲ ਤੋਂ ਆਰੰਭ ਹੋਇਆ। ਇਹ ਨਗਰ ਕੀਰਤਨ ਪਿੰਡ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੌਨੀ, ਝੱਲ ਲੇਈਵਾਲ, ਰਣਧੀਰਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਿਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਨ ਲਈ ਸਵਾਗਤੀ ਗੇਟ ਤੇ ਲੰਗਰ ਲਗਾਏ ਗਏ ਸੀ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਖਿਡਾਰੀਆਂ ਵੱਲੋਂ ਗਤਕੇ ਦੇ ਜ਼ੋਹਰ ਦਿਖਾਏ ਜਾ ਰਹੇ ਸੀ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ। ਇਸ ਨਗਰ ਕੀਰਤਨ ਵਿਚ ਸੰਤ ਲੀਡਰ ਸਿੰਘ ਸੈਫਲਾਬਾਦ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ ਆਦਿ ਮਹਾਂਪੁਰਸ਼ਾ ਤੇ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਬਾਬੇ ਨਾਨਕ ਦੀ ਬਾਣੀ ਨੂੰ ਸਮਰਪਿਤ ਇਸ ਨਗਰ ਕੀਰਤਨ ਵਿੱਚ ਖੂਬਸੂਰਤੀ ਇਹ ਰਹੀ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਸੰਖਿਆ ਵਿਚ ਗੁਰਸੰਗਤਾਂ ਨੇ ਹਿੱਸਾ ਲਿਆ ਉੱਥੇ ਹੀ ਨਗਰ ਕੀਰਤਨ ਦੇ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਗੁਬਾਣੀ ਦਾ ਗੁਨਗਾਨ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਨੂੰ ਬਚਾਉਣ ਲਈ ਤੇ ਹਵਾ, ਪਾਣੀ ਤੇ ਧਰਤੀ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ। ਸ਼ਬਦ ਰਾਹੀ ਉਹਨਾਂ ਦੱਸਿਆ ਕਿ ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹੈ। ਹਲਾਤ ਇਹ ਹੋ ਗਏ ਹਨ ਕਿ ਪ੍ਰਦੂਸ਼ਣ ਕਾਰਨ ਧੂੰਏ ਦੀ ਫੈਲੀ ਪਰਤ ਨਾਲ ਸੂਰਜ ਵੀ ਪ੍ਰਕਾਸ਼ ਕਰਨ ਤੋਂ ਅਸਮੱਰਥ ਹੈ। ਬੱਚੇ ਹੁਣ ਤੋਂ ਬੁੱਢੇ ਹੋ ਰਹੇ ਹਨ। ਕੋਵਿਡ 19 ਦੌਰਾਨ ਕਿੰਨੇ ਹੀ ਬੱਚੇ ਤੇ ਬਜ਼ੁਰਗ ਆਕਸੀਜਨ ਦੀ ਕਮੀ ਨਾਲ ਮਰ ਗਏ। ਉਹਨਾਂ ਫੈਕਟਰੀ ਚੋਂ ਨਿਕਲ ਰਹੇ ਧੂੰਏ ਤੇ ਪਰਾਲੀ ਨੂੰ ਅੱਗ ਲਗਾਉਂਦੇ ਕਿਸਾਨਾਂ ਬਾਰੇ ਕਿਹਾ ਕਿ ਉਹਨਾਂ ਦੀ ਕਰਨੀ ਦਾ ਭੁਗਤਾਨ ਕੁੱਲ ਲੋਕਾਈ ਨੂੰ ਚੁਕਾਉਣਾ ਪੈ ਰਿਹਾ ਹੈ। ਬੂਟਿਆਂ ਦਾ ਪ੍ਰਸ਼ਾਦ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਤੇ ਇਸਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਤੀਜਾ ਨਗਰ ਕੀਰਤਨ 08 ਨਵੰਬਰ 2022 ਨੂੰ ਅਤੇ ਚੌਥਾ ਨਗਰ ਕੀਰਤਨ 20 ਨਵੰਬਰ 2022 ਨੂੰ ਸਜਾਏ ਜਾਣਗੇ ਤੇ 07 ਨਵੰਬਰ ਨੂੰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਗੁਰਪੁਰਬ ਵਾਲੇ ਦਿਨ ਸੰਗਤਾਂ ਵੱਲੋਂ ਸ਼ਾਮ ਨੂੰ ਪਵਿੱਤਰ ਕਾਲੀ ਵੇਈਂ ਕਿਨਾਰੇ ਦੀਪਮਾਲਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 13 ਨਵੰਬਰ ਨੂੰ ਪਵਿੱਤਰ ਵੇਈਂ ਕਿਨਾਰੇ ਵਾਤਾਵਰਣ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਤੋਂ ਮਾਹਿਰ ਤੇ ਵਿਦਵਾਨ ਸ਼ਾਮਿਲ ਹੋਣਗੇ।

ਪੰਜਾਬ ਦੀ ਆਬੋ ਹਵਾ ਹਰਿਆਣਾ ਨਾਲੋਂ ਬਿਹਤਰ : ਕੈਬਨਿਟ ਮੰਤਰ ਕੁਲਦੀਪ ਧਾਲੀਵਾਲ-ਮੀਤ ਹੇਅਰ

0

ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਤ ਪਹਿਲੇ 10 ਸ਼ਹਿਰਾਂ ਵਿਚ ਹਰਿਆਣਾ ਦੇ ਕਈ ਸ਼ਹਿਰਾਂ ਦੇ ਨਾਮ
ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੰਜਾਬ ਸਿਰ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਮੜ੍ਹ ਕੇ ਰਾਜਨੀਤੀ ਕਰ ਰਹੀ ਹੈ
ਹਰਿਆਣਾ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਲੋਂ ਵੀ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਪਰਾਲੀ ਦੇ ਮਾਮਲੇ ਵਿਚ ਰਾਜਨੀਤਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਨਵੰਬਰ: ਕੇਂਦਰ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੰਜਾਬ ਸਿਰ ਪਰਾਲੀ ਨੂੰ ਜਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਮੜ ਰਹੀ ਹੈ।ਅੱਜ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਪਰਾਲੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਗੁਜਰਾਤ ਵਿਚ ਵਾਪਰੀ ਮੰਦਭਾਗੀ ਘਟਨਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਂਦਰ ਸਰਕਾਰ ਪਰਾਲੀ ਨੂੰ ਜਲਾਉਣ ਦੇ ਮੁੱਦੇ ਨੂੰ ਅੱਗੇ ਲਿਆ ਰਹੀ ਹੈ। ਦੋਵਾਂ ਮੰਤਰੀਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਆਬੋ ਹਵਾ ਹਰਿਆਣਾ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਕਿ ਅੱਜ ਤੱਕ ਦੇ ਡਾਟੇ ਅਨੁਸਾਰ ਹਰਿਆਣਾ ਦੇ ਕਈ ਸ਼ਹਿਰ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 10 ਸ਼ਹਿਰਾਂ ਵਿਚ ਸ਼ਾਮਿਲ ਹਨ, ਜਿੰਨਾਂ ਵਿਚ ਹਿਸਾਰ, ਫਰੀਦਾਬਾਦ,ਸਿਰਸਾ, ਰੋਹਤਕ, ਸੋਨੀਪਤ ਅਤੇ ਭਿਵਾਨੀ ਆਦਿ ਸ਼ਾਮਿਲ ਹਨ, ਜਦਕਿ ਪੰਜਾਬ ਦਾ ਕੋਈ ਵੀ ਸ਼ਹਿਰ ਇਸ ਲਿਸਟ ਅਨੁਸਾਰ ਪਹਿਲੇ 10 ਵਿਚ ਸ਼ਾਮਿਲ ਨਹੀਂ।ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਨਾਲੋ ਹਰਿਆਣਾ ਵਿਚ ਪਰਾਲੀ ਨੂੰ ਅੱਗ ਜਿਆਦਾ ਲਾਈ ਜਾ ਰਹੀ ਹੈ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਰਾਲੀ ਦੇ ਮੁੱਦੇ ‘ਤੇ ਦਿੱਲੀ ਦਾ ਲੈਫਟੀਨੈਂਟ ਗਵਰਨਰ ਵੀ ਬੀ.ਜੇ.ਪੀ ਦੇ ਇਸ਼ਾਰੇ ‘ਤੇ ਰਾਜਨੀਤੀ ਕਰ ਰਿਹਾ ਹੈ ਅਤੇ ਬਿਨਾਂ ਕਿਸੇ ਅਧਿਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ‘ਤੇ ਚਿੱਠੀਆਂ ਲਿਖ ਰਿਹਾ ਹੈ।
ਕੁਲਦੀਪ ਧਾਲੀਵਾਲ ਅਤੇ ਮੀਤ ਹੇਅਰ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਉੱਤਰ ਭਾਰਤ ਦੇ ਕਈ ਸੂਬਿਆਂ ਦਾ ਸਾਂਝਾ ਮੁੱਦਾ ਹੈ, ਪਰ ਕੇਂਦਰ ਸਰਕਾਰ ਇਸ ਮਾਮਲੇ ਵਿਚ ਪੰਜਾਬ ਦਾ ਸਾਥ ਦੇਣ ਦੀ ਬਜਾਏ ਰਾਜਨੀਤੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਸਰਕਾਰ ਨੇ ਪਰਾਲੀ ਦੀ ਸਾਂਭ ਸੰਭਾਂਲ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ ਕਿ ਕਿਸਾਨਾਂ ਨੂੰ 2500 ਰੁਪਏ ਪ੍ਰਤੂ ਏਕੜ ਸਹਾਇਤਾ ਦਿੱਤੀ ਜਾਵੇ, ਜਿਸ ਵਿਚ 500 ਰੁਪਏ ਪੰਜਾਬ ਸਰਕਾਰ, 500 ਰੁਪਏ ਦਿੱਲੀ ਸਰਕਾਰ ਯੋਗਦਾਨ ਪਾਵੇਗੀ ਅਤੇ 1500 ਕੇਂਦਰ ਸਰਕਾਰ ਯੋਗਦਾਨ ਪਾਵੇ, ਪਰ ਕੇਂਦਰ ਸਰਕਾਰ ਨੇ ਇਹ ਪ੍ਰਸਤਾਵ ਨੂੰ ਰੱਦ ਕਰ ਦਿੱਤਾ।ਮੰਤਰੀਆਂ ਨੇ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ ਜਿਸ ਨੇ ਆਪਣਾ ਪੌਣ ਪਾਣੀ ਅਤੇ ਧਰਤੀ ਖਰਾਬ ਕਰਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ, ਪਰ ਹੁਣ ਜਦੋਂ ਪੰਜਾਬ ਦੀ ਬਾਂਹ ਫੜਣ ਦੀ ਲੋੜ ਸੀ ਤਾਂ ਕੇਂਦਰ ਕਿਨਾਰਾ ਕਰ ਗਿਆ।ਉਲਟਾ ਪੰਜਾਬ ‘ਤੇ ਪ੍ਰਦੂਸਣ ਫੈਲਾਉਣ ਦੇ ਦੋਸ਼ ਕੇਂਦਰ ਵਲੋਂ ਮੜੇ ਜਾ ਰਹੇ ਹਨ।ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਯਤਨਾ ਸਦਕਾ ਪਹਿਲਾਂ ਨਾਲੋ ਪਰਾਲੀ ਜਲਾਉਣ ਨੂੰ ਕਾਫੀ ਠੱਲ ਪਈ ਹੈ।ਉਨ੍ਹਾਂ ਕਿਹਾ ਕਿ ਉਨ੍ਹਾ ਦੀ ਸਰਕਾਰ ਬਣੇ ਨੁੰ ਹਾਲੇ ਕੁੱਝ ਮਹੀਨੇ ਹੀ ਹੋਏ ਹਨ, ਪਰ ਇਸ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਨੇ ਹੁਣ ਤੱਕ 42342 ਪਰਾਲੀ ਸਾਂਭਣ ਲਈ ਸਬਸਿਡੀ ਵਾਲੀਆਂ ਮਸ਼ੀਨਾ ਦੀ ਪ੍ਰਵਾਨਗੀ ਕਿਸਾਨਾਂ ਨੂੰ ਜਾਰੀ ਕੀਤੀ ਹੈ।ਇਸ ਤੋਂ ਇਲਾਵਾ ਬਲਾਕ ਪੱਧਰ ‘ਤੇ ਖੇਤੀਬਾੜੀ ਵਿਭਾਗ ਵਲੋਂ ਛੋਟੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਮੁਫਤ ਵਰਤਣ ਲਈ ਦਿੱਤੀਆਂ ਗਈਆਂ ਹਨ।ਮੌਜੂਦਾ ਸਰਕਾਰ ਦੇ ਯਤਨਾ ਸਦਕਾ ਇਸ ਸਾਲ 2 ਮਿਲੀਅਨ ਟਨ ਪਰਾਲੀ ਦੀ ਬੇਲਿੰਗ ਹੋ ਚੁੱਕੀ ਹੈ ਜਦਕਿ ਪਿਛਲੇ ਸਾਲ ਇਹ 1.2 ਮਿਲੀਅਨ ਸੀ।
ਸੂਬੇ ਦੇ ਵਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਮੱਦਦ ਨਾ ਕਰਨ ਦੇ ਬਾਵਜੂਦ ਕੇਂਦਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਪੰਜਾਬ ਨੂੰ ਦਿੱਤੇ ਟੀਚੇ ਨੂੂੰ ਆਪਣੇ ਪੱਧਰ ‘ਤੇ 100 ਫੀਸਦੀ ਪੂਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਆਉਣ ਵਾਲੇ ਇਕ ਦੋ ਸਾਲ ਵਿਚ ਪਰਾਲੀ ਦੀ ਸਮੱਸਿਆ ‘ਤੇ ਪੂਰੀ ਤਰਾਂ ਨਾ ਨਾਲ ਕਾਬੂ ਪਾ ਲਿਆ ਜਾਵੇਗਾ।ਮੀਤ ਹੇਅਰ ਨੇ ਦੱਸਿਆ ਕਿ ਸੈਟਾਲਾਈਟ ਸਿਸਟਮ ਵਿਚ ਵੀ ਪਰਾਲੀ ਦੇ ਮਾਮਲੇ ਦਿਖਾਉਣ ਵਿਚ ਕੁਝ ਖਾਮੀਆਂ ਹਨ ਜਦਕਿ ਅਸਲ ਹਕੀਕਤ ਕੁੱਝ ਹੋਰ ਹੈ।ਪੰਜਾਬ ਵਿਚ ਇਸ ਸਾਲ ਪਹਿਲਾਂ ਨਾਲੋ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ ਬਹੁਤ ਕਮੀ ਆਈ ਹੈ, ਜਦਿਕ ਉਹ ਮਾਮਲੇ ਜਿਆਦਾ ਹਨ ਜਿੱਥੇ ਬੇਲਿੰਗ ਕਰਨ ਤੋਂ ਬਾਅਦ ਥੋੜੀ ਬਹੁਤ ਰਹਿੰਦ ਨੂੰ ਅੱਗ ਲਾਈ ਗਈ ਹੈ, ਜਿਸ ਨਾਲ ਕੋਈ ਖਾਸ ਪ੍ਰਦੂਸ਼ਣ ਨਹੀ ਹੋਇਆ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬ ਵਿਚ ਝੋਨੇ ਦੀ ਫਸਲ ਕੱਟਣ ਅਤੇ ਕਣਕ ਦੀ ਬਿਜਾਈ ਵਿਚ ਸਿਰਫ 10 ਕੁ ਦਿਨਾ ਦੇ ਵਕਫੇ ਦਾ ਸਮਾਂ ਹੀ ਹੁੰਦਾ ਹੈ ਇਸ ਲਈ ਪਰਾਲੀ ਖੇਤ ਵਿਚ ਜਲਾਉਣ ਲਈ ਡੀ-ਕੰਪੋਜ਼ਰ ਘੋਲ ਦੀ ਸਾਰੀਆਂ ਥਾਵਾਂ ‘ਤੇ ਵਰਤੋ ਕਾਰਗਰ ਨਹੀਂ ਹੈ।ਪਰ ਇਸ ਦੇ ਬਾਵਜੂਦ ਜਿੱਥੇ ਸੰਭਵ ਹੋ ਸਕਿਆ ਸੂਬੇ ਵਿਚ ਲਗਭਗ 5000 ਏਕੜ ਵਿਚ ਡੀ-ਕੰਪੋਜ਼ਰ ਦਾ ਘੋਲ ਛਿੜਕਾਅ ਕੀਤਾ ਜਾ ਰਿਹਾ ਹੈ।

ਝੋਨੇ ਦੇ ਅਗਲੇ ਸੀਜਨ ਤੱਕ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ-ਮੁੱਖ ਮੰਤਰੀ

ਸਮੱਸਿਆ ਦੇ ਹੱਲ ਲਈ ਬਹੁ-ਪੱਖੀ ਰਣਨੀਤੀ ‘ਤੇ ਕੰਮ ਕਰ ਰਹੀ ਪੰਜਾਬ ਸਰਕਾਰ
ਸਮੱਸਿਆ ਸੁਲਝਾਉਣ ਲਈ ਕੇਂਦਰ ਅਤੇ ਪ੍ਰਭਾਵਿਤ ਸੂਬਿਆਂ ਵੱਲੋਂ ਸਾਂਝੀ ਰਣਨੀਤੀ ਉਲੀਕਣ ਦੀ ਵਕਾਲਤ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ/ਚੰਡੀਗੜ੍ਹ, 4 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਅਗਲੇ ਸਾਲ ਤੱਕ ਸੂਬੇ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਅੱਜ ਇੱਥੇ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਸੂਬਾ ਸਰਕਾਰ ਬਹੁ-ਪੱਖੀ ਰਣਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਣ ਲਈ ਪਹਿਲਾਂ ਹੀ ਖੇਤੀ ਮਾਹਿਰਾਂ ਅਤੇ ਕਿਸਾਨ ਯੂਨੀਅਨਾਂ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ 1.20 ਲੱਖ ਮਸੀਨਾਂ ਪਹਿਲਾਂ ਹੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਮੁੱਚੇ ਉੱਤਰ ਭਾਰਤ ਦੀ ਸਮੱਸਿਆ ਹੈ ਅਤੇ ਕੇਂਦਰ ਸਰਕਾਰ ਨੂੰ ਸਾਰੇ ਪ੍ਰਭਾਵਿਤ ਸੂਬਿਆਂ ਵੱਲੋਂ ਇਸ ਮਾਮਲੇ ਦੇ ਸਾਂਝੇ ਹੱਲ ਲਈ ਦਖਲ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਉਤਸਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਫਸਲਾਂ ਲਈ ਲਾਹੇਵੰਦ ਸਮਰਥਨ ਮੁੱਲ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਅਪਣਾਉਣ ਲਈ ਉਤਸਾਹਿਤ ਕਰਨ ਅਤੇ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨਾ ਵੱਢਣ ਅਤੇ ਕਣਕ ਦੀ ਬਿਜਾਈ ਦੇ ਵਿਚਕਾਰ 10-12 ਦਿਨ ਦਾ ਸਮਾਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੋਈ ਸਾਰਥਕ ਬਦਲ ਨਾ ਹੋਣ ਕਾਰਨ ਕਿਸਾਨ ਮਜਬੂਰਨ ਪਰਾਲੀ ਨੂੰ ਤੀਲੀ ਨਾਲ ਅੱਗ ਲਾਉਣ ‘ਤੇ ਨਿਰਭਰ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਇਸ ਦਾ ਹੱਲ ਕਰ ਦੇਵੇ ਤਾਂ ਕਿਸਾਨ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਜਾਰਾਂ ਪੰਚਾਇਤਾਂ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਦੇ ਮਤੇ ਪਾਸ ਕੀਤੇ ਜਾਣ ਤੋਂ ਬਾਅਦ ਸੂਬਾ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਉਤਸਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਹਰੇਕ ਸਾਲ ਫਸਲ ਦੀ ਬੰਪਰ ਪੈਦਾਵਾਰ ਸਦਕਾ ਅੰਨ ਭੰਡਾਰ ਨੱਕੋ-ਨੱਕ ਭਰੇ ਜਾਂਦੇ ਹਨ। ਉਂਜ, ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਸ ਸਚਾਈ ਨੂੰ ਭੁੱਲ ਜਾਂਦੇ ਹਾਂ ਕਿ ਇਸ ਨਾਲ ਝੋਨੇ ਦੀ ਪਰਾਲੀ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ 75 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਖੇਤੀ ਕਰਦੇ ਹਨ ਜਿਸ ਵਿੱਚੋਂ 40 ਲੱਖ ਹੈਕਟੇਅਰ ਰਕਬੇ ਵਿਚ ਪੈਦਾ ਹੁੰਦੇ ਝੋਨੇ ਦੀ ਪਰਾਲੀ ਨੂੰ ਸਾੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਕਿਸਾਨ ਕਦੇ ਵੀ ਅੱਗ ਲਾਉਣ ਦੇ ਰੁਝਾਨ ਨੂੰ ਨਹੀਂ ਅਪਣਾਉਂਦੇ, ਕਿਉਂ ਜੋ ਇਸ ਨਾਲ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਗਰੂਰ ਵਿਖੇ ਬਾਇਓ ਐਨਰਜੀ ਉਤਪਾਦਨ ਦਾ ਪਲਾਂਟ ਲਗਾਇਆ ਹੈ ਅਤੇ ਸੂਬੇ ਭਰ ਵਿੱਚ ਅਜਿਹੇ ਹੋਰ ਪਲਾਂਟ ਲਗਾਏ ਜਾਣਗੇ। ਮੁੱਖ ਮੰਤਰੀ ਨੇ ਯਾਦ ਦਿਵਾਇਆ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਝੋਨੇ ਦੀ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ ਸਾਂਝੇ ਤੌਰ ‘ਤੇ 2500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦੀ ਪੇਸਕਸ ਕਰਕੇ ਪਰਾਲੀ ਸਾੜੇ ਜਾਣ ਦਾ ਸਾਰਥਕ ਹੱਲ ਪੇਸ ਕੀਤਾ ਸੀ। ਹਾਲਾਂਕਿ, ਕੇਂਦਰ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਬਜਾਏ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਠੋਸ ਹੱਲ ਪ੍ਰਦਾਨ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਨਿਵੇਸਕਾਰ ਸੂਬੇ ਵਿੱਚ ਆ ਕੇ ਬਾਇਓ ਊਰਜਾ ਪਲਾਂਟ ਲਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਅਜਿਹੇ ਲੰਬਿਤ ਪ੍ਰੋਜੈਕਟਾਂ ਨੂੰ ਤੁਰੰਤ ਮਨਜੂਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ‘ਤੇ ਵੀ ਬੁਰਾ ਅਸਰ ਪਵੇਗਾ। ਭਗਵੰਤ ਮਾਨ ਨੇ ਸਪੱਸਟ ਸ਼ਬਦਾਂ ਵਿਚ ਕਿਹਾ ਕਿ ਇਹ ਪੂਰੇ ਉੱਤਰ ਭਾਰਤ ਦੀ ਸਮੱਸਿਆ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਲੱਭਣ ਲਈ ਮੀਟਿੰਗ ਬੁਲਾਉਣੀ ਚਾਹੀਦੀ ਹੈ।

ਸਰਦ ਰੁੱਤ ਜਿਲ੍ਹਾ ਖੇਡਾਂ ਬਠਿੰਡਾ ਐਥਲੈਟਿਕਸ ਦੂਜੇ ਦਿਨ ਖਿਡਾਰੀਆਂ ਵਿੱਚ ਜੋਸ

0

ਮਨਪ੍ਰੀਤ ਕੌਰ ਰਾਮਨਗਰ ਨੇ ਜੈਵਲਿਨ ਵਿੱਚ ਮਾਰੀ ਬਾਜੀ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਸਪੋਰਟਸ ਸਕੂਲ ਘੁੱਦਾ ਵਿਖੇ ਚੱਲ ਰਹੀਆਂ ਸਰਦ ਰੁੱਤ ਖੇਡਾਂ ਦੇ ਵਿਚ ਅੱਜ ਦੂਜੇ ਦਿਨ ਵੀ ਜੋਸ਼ ਭਰਪੂਰ ਮੁਕਾਬਲੇ ਹੋਏ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 19 ਮੁੰਡੇ 5000 ਮੀਟਰ ਵਿੱਚ ਦਿਲਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਕਾਸਦੀਪ ਸਿੰਘ ਤਲਵੰਡੀ ਸਾਬੋ ਨੇ ਦੂਜਾ,1500 ਮੀਟਰ ਕੁੜੀਆਂ ਅਮਨਦੀਪ ਕੌਰ ਭੁੱਚੋ ਨੇ ਪਹਿਲਾਂ, ਮਨਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ,100 ਮੀਟਰ ਅੰਡਰ 19 ਕੁੜੀਆ ਸੁਮਨਦੀਪ ਕੌਰ ਭਗਤਾਂ ਨੇ ਪਹਿਲਾਂ,ਕਾਮਨਾ ਬਠਿੰਡਾ 1 ਨੇ ਦੂਜਾ,ਅੰਡਰ 17 ਕੁੜੀਆਂ 100 ਮੀਟਰ ਸੁਭਨੀਤ ਕੌਰ ਬਠਿੰਡਾ 1 ਨੇ ਪਹਿਲਾਂ, ਗਗਨਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,100 ਮੀਟਰ ਅੰਡਰ 14 ਕੁੜੀਆਂ ਹੁਰਿਸਤਾ ਬਿਸੁਟ ਬਠਿੰਡਾ 1 ਨੇ ਪਹਿਲਾਂ, ਅਰਸਦੀਪ ਕੌਰ ਬਠਿੰਡਾ 1 ਨੇ ਦੂਜਾ, ਲੰਬੀ ਛਾਲ ਅੰਡਰ 14 ਮੁੰਡੇ ਖੁਸਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ,ਭਿੰਦਰ ਸਿੰਘ ਭੁੱਚੋ ਮੰਡੀ ਨੇ ਦੂਜਾ, ਲੰਬੀ ਛਾਲ ਅੰਡਰ 14 ਕੁੜੀਆਂ ਰਮਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ,ਪ੍ਰੀਤ ਕੌਰ ਸੰਗਤ ਨੇ ਦੂਜਾ,ਹਾਈ ਜੰਪ ਅੰਡਰ 19 ਲੜਕੇ ਨਿਸਾਨ ਸਿੰਘ ਬਠਿੰਡਾ 1 ਨੇ ਪਹਿਲਾਂ, ਰਿਤਿਕ ਪਾਲ ਸੰਗਤ ਨੇ ਦੂਜਾ,ਪੋਲ ਵਾਲਟ ਅੰਡਰ 17 ਮੁੰਡੇ ਪਰਵਾਨ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਰਸਦੀਪ ਸਿੰਘ ਬਠਿੰਡਾ 2 ਨੇ ਦੂਜਾ, ਅੰਡਰ 17 ਕੁੜੀਆਂ ਸੁਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਸੁਖਮਨਦੀਪ ਕੌਰ ਮੰਡੀ ਫੂਲ ਨੇ ਦੂਜਾ,ਗੋਲਾ ਅੰਡਰ 14 ਕੁੜੀਆਂ ਨਵਰੀਤ ਕੌਰ ਮੰਡੀ ਫੂਲ ਨੇ ਪਹਿਲਾਂ,ਆਯੂਸੀ ਮੰਡੀ ਫੂਲ ਨੇ ਦੂਜਾ,ਅੰਡਰ 19 ਕੁੜੀਆ ਦਿਕਸਦੀਪ ਕੌਰ ਬਠਿੰਡਾ 2 ਨੇ ਪਹਿਲਾਂ, ਅਰਸਦੀਪ ਮੰਡੀ ਕਲਾਂ ਨੇ ਦੂਜਾ, ਡਿਸਕਸ ਥਰੋਅਰ ਅੰਡਰ 19 ਲੜਕੀਆਂ ਦਿਕਸਦੀਪ ਕੌਰ ਬਠਿੰਡਾ 2 ਨੇ ਪਹਿਲਾਂ,ਅੰਸਦੀਪ ਕੌਰ ਬਠਿੰਡਾ 1 ਨੇ ਦੂਜਾ,ਅੰਡਰ 17 ਲੜਕੇ ਕੁਵਰਇੰਦਰ ਸਿੰਘ ਬਠਿੰਡਾ 2 ਨੇ ਪਹਿਲਾਂ, ਗਗਨਦੀਪ ਸਿੰਘ ਗੋਨਿਆਣਾ ਨੇ ਦੂਜਾ ਸਥਾਨ,5000 ਮੀਟਰ ਵਾਕ ਮੁੰਡੇ ਵਿੱਚ ਹਰਮਨਦੀਪ ਸਿੰਘ ਤਲਵੰਡੀ ਸਾਬੋ.ਨੇ ਪਹਿਲਾਂ, ਅਤੁਲ ਕੁਮਾਰ ਬਠਿੰਡਾ 1ਨੇ ਦੂਜਾ,ਲੰਬੀ ਛਾਲ ਅੰਡਰ 17 ਵਿੱਚ ਹਾਰਦਿਕ ਸਰਮਾ ਬਠਿੰਡਾ 2 ਨੇ ਪਹਿਲਾਂ, ਅਰਸਦੀਪ ਸਿੰਘ ਭਗਤਾਂ ਨੇ ਦੂਜਾ,ਹਾਈ ਜੰਪ ਅੰਡਰ 17 ਕੁੜੀਆਂ ਵਿੱਚ ਹਰਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਖੁਸਪ੍ਰੀਤ ਕੌਰ ਬਠਿੰਡਾ 2 ਨੇ ਦੂਜਾ ਸਥਾਨ,ਜੈਵਲਿਨ ਅੰਡਰ 19 ਵਿੱਚ ਮਨਪ੍ਰੀਤ ਕੌਰ ਮੌੜ ਨੇ ਪਹਿਲਾਂ,ਰਜਨੀ ਤਲਵੰਡੀ ਸਾਬੋ ਨੇ ਦੂਜਾ ਪ੍ਰਾਪਤ ਕੀਤਾ।
ਇਸ ਮੌਕੇ ਰਿਟਾਇਰਡ ਲੈਕਚਰਾਰ ਬਿੰਦਰ ਕੌਰ, ਬਲਵਿੰਦਰ ਕੌਰ ਡੀ.ਪੀ.ਈ, ਇੰਦਰਜੀਤ ਕੌਰ, ਛਿੰਦਰਪਾਲ ਕੌਰ, ਸੁਖਦੇਵ ਸਿੰਘ ਕਸਮੀਰੀ ਲਾਲ, ਹਰਦੀਪ ਸਿੰਘ,ਬਿਮਲਾ ਦੇਵੀ, ਸੰਤੋਸ ਕੁਮਾਰ, ਕੁਲਦੀਪ ਕੌ (ਸਾਰੇ ਪੀ.ਟੀ.ਆਈ) ਨੂੰ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਮੰਜੂ ਬਾਲਾ, ਪਿ੍ਰੰਸੀਪਲ ਗੀਤਾਂ ਅਰੋੜਾ,ਲੈਕਚਰਾਰ ਨਾਜਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਲੈਕਚਰਾਰ ਅਮਰਦੀਪ ਸਿੰਘ, ਵਰਿੰਦਰ ਸਿੰਘ ਡੀ.ਪੀ.ਈ, ਲੈਕਚਰਾਰ ਗੁਰਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਭੂੰਦੜ (ਬੀ.ਐਮ ਖੇਡਾਂ) , ਭੁਪਿੰਦਰ ਸਿੰਘ ਤੱਗੜ ਹਾਜਰ ਸਨ।

2 ਕਿਲੋਂ ਅਫ਼ੀਮ ਸਹਿਤ ਦੋ ਪ੍ਰਵਾਸੀ ਮਜਦੂਰ ਗਿ੍ਰਫਤਾਰ

0

ਝਾਰਖੰਡ ਤੋਂ ਰੇਲ ਗੱਡੀ ਰਾਹੀਂ ਲੈ ਕੇ ਆਏ ਸਨ ਮੁਜਰਮ ਅਫ਼ੀਮ
ਪੁਲਿਸ ਕਰ ਰਹੀ ਹੈ ਪੁਛਗਿਛ ਅੱਗੇ ਕਿਸ ਨੂੰ ਦਿੱਤੀ ਜਾਣੀ ਸੀ ਡਿਲਵਰੀ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ ਸਟਾਫ਼ -2 ਦੀ ਟੀਮ ਵਲੋਂ ਦੋ ਪ੍ਰਵਾਸੀ ਮਜਦੂਰਾਂ ਨੂੰ ਮੋੜ ਖੇਤਰ ਵਿਚੋਂ ਦੋ ਕਿਲੋ ਅਫ਼ੀਮ ਸਹਿਤ ਗਿ੍ਰਫਤਾਰ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਸ੍ਰੀ ਦਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਅਤੇ ਐਸ. ਆਈ. ਕਰਨਦੀਪ ਸਿੰਘ ਇੰਚਾਰਜ ਸੀ ਆਈ ਏ ਸਟਾਫ-2 ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਨੇੜੇ ਰਾਮਪੁਰਾ ਚੌਕ ਮੌੜ ਮੰਡੀ-ਤਲਵੰਡੀ ਸਾਬੋ ਰੋਡ ਤੋਂ ਰਾਜ ਕੁਮਾਰ ਭਾਰਤੀ ਅਤੇ ਟੁਨਟੂਨ ਭਾਰਤੀ ਨੂੰ ਗਿ੍ਰਫਤਾਰ ਕੀਤਾ। ਜਿੰਨ੍ਹਾਂ ਦੇ ਕਬਜੇ ਵਿਚਲੇ ਲਿਫਾਫੇ ਵਿਚੋਂ 02 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਅਫ਼ੀਮ ਝਾਰਖੰਡ ਤੋਂ ਲੈ ਕੇ ਆ ਰਹੇ ਹਨ, ਜਿੱਥੋਂ ਦੇ ਉਹ ਰਹਿਣ ਵਾਲੇ ਹਨ। ਹਾਲੇ ਤੱਕ ਉਨ੍ਹਾਂ ਇਸ ਅਫ਼ੀਮ ਦੀ ਡਿਲਵਰੀ ਬਾਰੇ ਪੁਲਿਸ ਨੂੰ ਨਹੀਂ ਦਸਿਆ ਹੈ, ਜਿਸਦੇ ਚੱਲਦੇ ਕਥਿਤ ਦੋਸ਼ੀਆਂ ਵਿਰੁਧ ਥਾਣਾ ਮੋੜ ਵਿਚ ਮੁਕੱਦਮਾ ਨੰਬਰ 115 ਮਿਤੀ 03.11.2022 ਅ/ਧ 18()/61/85 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦਾ ਅਦਾਲਤ ਕੋਲੋ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਅਕਾਲੀ ਕੋਂਸਲਰ ਦੇ ਵਾਰਡ ’ਚ ਨਗਰ ਨਿਗਮ ਵਲੋਂ ਚਲਾਈ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਵਿਚ ਨਹੀਂ ਪਹੁੰਚੇ ਅਧਿਕਾਰੀ

0

ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਵੀ ਟਾਲਾ ਵੱਟਿਆ
ਕੌਂਸਲਰ ਹਰਪਾਲ ਢਿੱਲੋਂ ਨੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਮੁਹਿੰਮ ਨੂੰ ਕੀਤਾ ਕਾਮਯਾਬ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਨਗਰ ਨਿਗਮ ਵਲੋਂ ਕਮਿਸ਼ਨਰ ਪੱਲਵੀ ਚੌਧਰੀ ਦੀ ਅਗਵਾਈ ਹੇਠ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੇ ਤਹਿਤ ਦੇ ਬੈਨਰ ਹੇਠ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਤਹਿਤ ਅੱਜ ਅਕਾਲੀ ਕੋਂਸਲਰ ਦੇ ਵਾਰਡ ਨੰਬਰ 8 ’ਚ ਉਸ ਸਮੇਂ ਸਿਆਸਤ ਨਜ਼ਰ ਆਈ ਜਦ ਨਿਗਮ ਅਧਿਕਾਰੀਆਂ ਸਹਿਤ ਨਿਗਮ ਦੇ ਚੁਣੇ ਹੋਏ ਅਹੁੱਦੇਦਾਰਾਂ ਨੇ ਵੀ ਮੁਹਿੰਮ ਵਿਚ ਸ਼ਾਮਲ ਹੋਣ ਤੋਂ ਟਾਲਾ ਵੱਟ ਲਿਆ। ਜਦੋਂਕਿ ਇਸਤੋਂ ਪਹਿਲਾਂ ਹੁਣ ਤੱਕ ਨਿਗਮ ਅਧਿਕਾਰੀ ਤੇ ਚੁਣੇ ਹੋਏ ਅਹੁੱਦੇਦਾਰਾਂ ਵਿਚੋਂ ਕੋਈ ਨਾ ਕੋਈ ਜਰੂਰ ਇਸ ਮੁਹਿੰਮ ਵਿਚ ਸ਼ਾਮਲ ਹੁੰਦਾ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਅਕਾਲੀ ਤੋਂ ਕਾਂਗਰਸੀ ਬਣੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਦੇ ਵਾਰਡ ਨਾਲ ਹੀ ਇਹ ਵਾਰਡ ਲੱਗਦਾ ਹੈ, ਜਿੱਥੇ ਅੱਜ ਇਸ ਮੁਹਿੰਮ ਤਹਿਤ ਸਫ਼ਾਈ ਕੀਤੀ ਗਈ। ਉਧਰ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸਿਆਸਤ ਤੋਂ ਉਪਰ ਉਠਦਿਆਂ ਜਿੱਥੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵਧ ਚੜ੍ਹ ਕੇ ਇਸ ਮੁਹਿੰਮ ਵਿਚ ਪੁੱਜੇ, ਉਥੇ ਪਾਰਟੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮਿ੍ਰਤ ਲਾਲ ਅਗਰਵਾਲ ਨੇ ਵੀ ਇਸ ਮੁਹਿੰਮ ਵਿਚ ਸਮੂਲੀਅਤ ਕਰਕੇ ਹੋਸਲਾ ਵਧਾਇਆ। ਨਿਗਮ ’ਤੇ ਕਾਬਜ਼ ਕਾਂਗਰਸੀਆਂ ਵਲੋਂ ਕੀਤੇ ਜਾ ਰਹੇ ਇਸ ਪੱਖਪਾਤ ਦੀ ਨਿੰਦਾ ਕਰਦਿਆਂ ਵਾਰਡ ਨੰਬਰ ਅੱਠ ਦੇ ਕੋਂਸਲਰ ਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਭਲਾਈ ਲਈ ਵਿੱਢੀ ਇਸ ਮੁਹਿੰਮ ਵਿਚ ਸਿਆਸਤ ਕਰਕੇ ਕਾਂਗਰਸੀ ਪੱਖਪਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਜਦ ਇਹ ਮੁਹਿੰਮ ਵਾਰਡ ਨੰਬਰ 1 ਤੋਂ ਸੁਰੂ ਹੋਈ ਸੀ ਤਾਂ 6 ਨੰਬਰ ਵਾਰਡ ਤੱਕ ਲਗਾਤਾਰ ਚੱਲਦੀ ਰਹੀ ਪ੍ਰੰਤੂ ਬਾਅਦ ਵਿਚ 7 ਅਤੇ 8 ਨੰਬਰ ਵਾਰਡ ਜਿੱਥੇ ਅਕਾਲੀ ਦਲ ਦੇ ਚੁਣੇ ਹੋਏ ਕੋਂਸਲਰ ਹਨ, ਨੂੰ ਛੱਡ ਕੇ ਸਿੱਧੀ 9 ਵਿਚ ਇਹ ਮੁਹਿੰਮ ਚਲਾ ਦਿੱਤੀ, ਜਿਸਦਾ ਉਨ੍ਹਾਂ ਵਿਰੋਧ ਕੀਤਾ ਜਿਸਦੇ ਚੱਲਦੇ ਅੱਜ ਉਨ੍ਹਾਂ ਦੇ ਵਾਰਡ ਵਿਚ ਇਹ ਮੁਹਿੰਮ ਚਲਾਈ ਗਈ ਪ੍ਰੰਤੂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਪਲਵੀ ਚੌਧਰੀ , ਐਸਈ ਸੰਦੀਪ ਗੁਪਤਾ ਅਤੇ ਐਕਸੀਅਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਦਿ ਤੋਂ ਨਗਰ ਨਿਗਮ ਦੇ ਮੇਅਰ ਮੈਡਮ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਵੀ ਇਸ ਵਿਚ ਸ਼ਾਮਲ ਨਹੀਂ ਹੋਏ। ਇਸ ਮੌਕੇ ਕੁਲਦੀਪ ਸਿੰਘ ਗਿੱਲ, ਸੁਖਮੰਦਰ ਸਿੰਘ ਸੰਧੂ , ਬਲਦੇਵ ਸਿੰਘ , ਬਲਤੇਜ ਸਿੰਘ, ਨਰੇਸ਼ ਮਿੱਤਲ, ਜਗਜੀਤ ਸਿੰਘ ਗਰੇਵਾਲ ,ਰਣਜੀਤ ਸਿੰਘ, ਹਰਚਰਨ ਸਿੰਘ, ਜਸਜੀਤ ਸਿੰਘ, ਸੋਹਨ ਲਾਲ ਸ਼ਰਮਾ , ਜੋਗਿੰਦਰ ਸਿੰਘ ਰੰਧਾਵਾ, ਜਰਨੈਲ ਸਿੰਘ ਫੌਜੀ , ਮੱਖਣ ਲਾਲ, ਸੁਰਜਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ। ਉਧਰ ਦੂਜੇ ਪਾਸੇ ਕਮਿਸ਼ਨਰ ਪੱਲਵੀ ਚੌਧਰੀ ਨੇ ਦਾਅਵਾ ਕੀਤਾ ਕਿ ਉਹ ਛੁੱਟੀ ’ਤੇ ਚੱਲ ਰਹੇ ਹਨ ਤੇ ਐਸ.ਈ ਕੋਲ ਅਬੋਹਰ ਦਾ ਚਾਰਜ਼ ਹੈ ਜਦੋਂਕਿ ਦੂਜੇ ਅਧਿਕਾਰੀ ਮੁਹਿੰਮ ਵਿਚ ਸ਼ਾਮਲ ਹੋਏ ਸਨ।

ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ ਦਾ ਸਥਾਪਨਾ ਦਿਵਸ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਨਵੰਬਰ: ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਨੇ ਆਪਣਾ 20ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਅਗਾਜ਼ ਅੱਜ ਹੋਇਆ । ਇਸ ਮੌਕੇ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਸਨ, ਜਿੰਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਜਗਾ ਕੇ ਕੀਤੀ। ਦਸਵੀਂ ਜਮਾਤ ਦੀੇ ਵਿਦਿਆਰਥਣ ਨਿਹਾਰ ਕੌਰ ਗਿੱਲ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਇਸ ਪ੍ਰੋਗਰਾਮ ਵਿੱਚ ਐੱਲ. ਕੇ.ਜੀ. ਤੋਂ ਲੈ ਕੇ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ। ਸਭ ਤੋਂ ਪਹਿਲਾਂ ਛੋਟੇ -ਛੋਟੇ ਬੱਚਿਆਂ ਵੱਲੋਂ ਗਣੇਸ਼ ਵੰਦਨਾ ਪੇਸ਼ ਕੀਤੀ ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿੰਨ੍ਹਾਂ ਵਿੱਚ ਸਿਲਵਰ ਸਪਾਰਕਲਜ਼, ਤੁਜ਼ ਮੈਂ ਰੱਬ ਦਿਖਤਾ ਹੈ, ਗੋ ਗਰੀਨ ,ਮੇਰੀ ਮਿੱੱਟੀ ਮੇਰੀ ਪਹਿਚਾਣ, ਉਡਾਰੀਆਂ, ਡਾਂਸ ਡੀਵਾਈਨ,ਮੈਕਸੀਕਨ ਡਾਂਸ,ਪਾਰਟੀ ਆਫ਼ ਪਿਨਾਟਾ ਪਲੈੱਨਟਸ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪਿ੍ਰੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਅੰਤਲੀ ਪੇਸ਼ਕਸ਼ ਰੰਗਲਾ ਪੰਜਾਬ ਨੇ ਦਰਸ਼ਕਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।

Our Visitor

1906788