Monday, May 18, 2026
Home Blog Page 2328

ਮਾਨ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਕਮਜੋਰ ਮੁੱਖ ਮੰਤਰੀ ਸਾਬਤ ਹੋਇਆ: ਪ੍ਰਤਾਪ ਸਿੰਘ ਬਾਜਵਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਨਵੰਬਰ: ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਨੀਵਾਰ ਨੂੰ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਚੋਣ-ਪ੍ਰਚਾਰ ਦਾ ਮੁੱਖ ਚਿਹਰਾ (‘ਸਟਾਰ ਪ੍ਰਚਾਰਕ‘) ਬਣ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚਾਰ ਕਰ ਰਹੇ ਹਨ ਤੇ ਪੰਜਾਬ ਦੇ ਵਸਨੀਕਾਂ ਨੂੰ ਰੱਬ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ। ਬਾਜਵਾ ਨੇ ਮਾਨ ‘ਤੇ ਦੋਸ ਲਾਇਆ ਕਿ ਉਹ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਹਨ, ਜੋ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਲਗਾਮ ਲਗਾਉਣ ‘ਚ ਬੁਰੀ ਤਰਾਂ ਅਸਫਲ ਰਹੇ ਹਨ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ ਵਿੱਚ ਬੰਦੂਕ ਦੇ ਅਪਰਾਧਾਂ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਸਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੀ ਕਲ ਅੰਮਿ੍ਰਤਸਰ ਵਿੱਚ ਇੱਕ ਮੰਦਰ ਦੇ ਬਾਹਰ ਪ੍ਰਦਰਸਨ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਜਵਾ ਨੇ ਦੱਸਿਆ ਕਿ ਖ਼ੌਫ਼ਨਾਕ ਗੈਂਗਸਟਰ ਦੀਪਕ ਟੀਨੂੰ ਅਤੇ ਇੱਕ ਨਸਾ ਤਸਕਰ ਅਮਰੀਕ ਸਿੰਘ ਪੁਲਸ ਹਿਰਾਸਤ ‘ਚੋਂ ਫ਼ਰਾਰ ਹੋ ਗਏ ਸਨ। “ਪੰਜਾਬ ਦੇ ਲੋਕ ਲਗਾਤਾਰ ਵੱਧ ਰਹੇ ਜੁਰਮਾਂ ਅਤੇ ਗੈਂਗਸਟਰਵਾਦ ਕਾਰਨ ਅਸੁਰੱਖਿਆ ਦੀ ਭਾਵਨਾ ਨਾਲ ਜੂਝ ਰਹੇ ਹਨ। ਇਨਸਾਫ ਨਾ ਮਿਲਣ ਕਾਰਨ ਪੀੜਤ ਪਰਵਾਰ ਦੇਸ ਛੱਡਣ ਕੇ ਜਾਣ ਦੀਆਂ ਧਮਕੀਆਂ ਦੇ ਰਹੇ ਹਨ। ਇਹ ਉਸ ਤਰਾਂ ਦਾ ਬਦਲਾਓ ਨਹੀਂ ਹੈ ਜਿਹੜਾ ਲੋਕ ਆਪ ਦੀ ਸਰਕਾਰ ਨੂੰ ਚੁਣ ਕੇ ਚਾਹੁੰਦੇ ਸਨ, ”ਬਾਜਵਾ ਨੇ ਅੱਗੇ ਕਿਹਾ।

ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ’ਚ ਆਪ ਸਰਕਾਰ ਹੋਈ ਨਾਕਾਮ: ਬਲਵੀਰ ਸਿੱਧੂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਨਵੰਬਰ –ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ‘ਆਪ‘ ਸਰਕਾਰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਪੰਜਾਬ ਹੁਣ ਮੁੜ ਤੋਂ 1980 ਦੇ ਕਾਲੇ ਦੌਰ ਵੱਲ ਜਾ ਰਿਹਾ ਹੈ, ਜੋ ਕਿ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਵ ਸੈਨਾ ਆਗੂ ਸੁਧੀਰ ਸੂਰੀ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ‘ਆਪ‘ ਸਰਕਾਰ ਦੀ ਨਾਕਾਮੀ ਦਾ ਇੱਕ ਹੋਰ ਸਬੂਤ ਹੈ ਜੋ ਉਨ੍ਹਾਂ ਦੇ ਮਾੜੇ ਪ੍ਰਸਾਸਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਸਵਾਲ ਖੜਾ ਕਰਦਾ ਹੈ। ਅਜਿਹੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਇਹ ਸਪੱਸਟ ਹੁੰਦਾ ਹੈ ਕਿ ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨਜਿੱਠਣ ਵਿਚ ਨਾ ਕਾਮਯਾਬ ਸਿੱਧ ਹੋ ਰਹੀ ਹੈ ਅਤੇ ਉਨ੍ਹਾਂ ਦੇ ਹੌਸਲੇ ਬੁੰਲਦ ਹੋ ਰਹੇ ਹਨ। ਜਦੋਂਕਿ ਹੁਣ ਤਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ ਨਹੀਂ ਮਿਲਿਆ। ਗੈਂਗਸਟਰ ਇੱਕ ਤੋਂ ਬਾਅਦ ਇੱਕ ਕਤਲ ਕਰਕੇ ਇਸ ਦੀ ਜਿੰਮੇਵਾਰੀ ਲੈ ਰਹੇ ਹਨ। ਪੁਲਿਸ ਅਧਿਕਾਰੀ ਗੈਂਗਸਟਰਾਂ ਨੂੰ ਹਿਰਾਸਤ ‘ਚੋਂ ਭੱਜਣ ‘ਚ ਮਦਦ ਕਰ ਰਹੇ ਹਨ। ਇਸ ਨਾਲ ਪੁਲਿਸ ਦੀ ਕਾਰਜਪ੍ਰਣਾਲੀ ਉੱਤੇ ਸਵਾਲਿਆ ਚਿੰਨ੍ਹ ਲਗਦਾ ਹੈ। ਪੰਜਾਬ ਵਿੱਚ ਇਨਸਾਫ ਮਹਿਜ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਆਮ ਲੋਕਾਂ ਦੇ ਮਨਾਂ ਵਿੱਚ ਬਹੁਤ ਡਰ ਹੈ।ਇਹ ਗੱਲ ‘ਆਪ‘ ਸਰਕਾਰ ਨੂੰ ਸਪੱਸਟ ਤੌਰ ‘ਤੇ ਪਤਾ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਇਕਦਮ ਦੋ ਧੜਿਆਂ ਵਿਚਕਾਰ ਫਿਰਕੂ ਤਣਾਅ ਪੈਦਾ ਕਰ ਸਕਦੀਆਂ ਹਨ। ਇਸ ਨਾਲ ਪੰਜਾਬ ਵਿਚ ਅਮਨ ਤੇ ਸ਼ਾਂਤੀ ਭੰਗ ਹੋ ਸਕਦੀ ਹੈ, ਜੋ ਕਿ ਮੰਦਭਾਗੀ ਗੱਲ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ ਅਤੇ ਅਫ਼ਵਾਹਾਂ ‘ਤੇ ਧਿਆਨ ਨਾ ਦੇਣ । ‘ਆਪ‘ ਆਗੂਆਂ ਨੂੰ ਇਸ ਮਾਮਲੇ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਸਰਾਰਤੀ ਆਂਸਰਾ ਨਾਲ ਨਜਿੱਠਣ ਲਈ ਸਖਤ ਨਿਰਦੇਸ਼ ਦੇਣੇ ਚਾਹੀਦੇ ਹਨ।
*ਪਰਾਲੀ ਸਾੜਨ ਦੇ ਮੁੱਦੇ ‘ਤੇ ‘ਆਪ‘ ਫੇਲ੍ਹ*
ਸਾਬਕਾ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਪਰਾਲੀ ਸਾੜਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋਈ । ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਬੇਮਿਸਾਲ 20 ਫੀਸਦੀ ਵਾਧਾ ਹੋਇਆ ਹੈ, ਖਾਸ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ (ਸੰਗਰੂਰ) ਦੇ ਗ੍ਰਹਿ ਜਿਲ੍ਹੇ ਵਿੱਚ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਪਰਾਲੀ ਸਾੜਨ ਦੇ ਮੁੱਦੇ ਨੂੰ ਸੁਲਝਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਹ ਦਾਅਵੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਲਈ ਝੂਠੇ ਅਤੇ ਖੋਖਲੇ ਸਾਬਤ ਹੋਏ। ‘ਆਪ‘ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 2500 ਪ੍ਰਤੀ ਰੁਪਏ ਪ੍ਰਤੀ ਏਕੜ ਦੇਣ ਵਿਚ ਵੀ ਅਸਫਲ ਰਹੀ ਅਤੇ ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ, ਸ੍ਰੀ ਨਰਿੰਦਰ ਮੋਦੀ ਉੱਤੇ ਸਾਥ ਨਾ ਦੇਣ ਦਾ ਆਰੋਪ ਲਗਾਇਆ ਹੈ, ਜੋ ਕਿ ਸਰਾਸਰ ਗਲਤ ਹੈ।

ਐਮਐਸਡੀ ਗਰੁੱਪਵੱਲੋਂ ਗੁਰਪੁਰਬ ਨੂੰ ਸਮਰਪਤ ਸਕੂਲ ਵਿੱਚ ਕਰਵਾਏ ਧਾਰਮਿਕ ਸਮਾਗਮ

0

ਨਿੱਕੇ ਨਿੱਕੇ ਪੰਜ ਪਿਆਰਿਆਂ ਨੇ ਕੀਤੀ ਸਮਾਗਮ ਦੀ ਸੁਰੂਆਤ
ਵੱਡੀ ਗਿਣਤੀ ਵਿਚ ਹਾਜ਼ਰੀਨ ਸੰਗਤਾਂ ਨੇ ਸੁਣਿਆ ਕੀਰਤਨ, ਵਰਤਾਇਆ ਗੁਰੂ ਕਾ ਲੰਗਰ
ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਐੱਮਐੱਸਡੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ ਐਮਐਸਡੀ ਸਕੂਲ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਗਈ। ਇਸ ਮੌਕੇ ਨਿੱਕੇ ਨਿੱਕੇ ਪੰਜ ਪਿਆਰਿਆਂ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਤੇ ਬੱਚਿਆਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਵੀ ਕੀਤੇ ਗਏ ਅਤੇ ਸ਼ਬਦ ਕੀਰਤਨ ਵੀ ਕੀਤਾ ਗਿਆ ।ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।ਐਮਐਸਡੀ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਐਮ ਡੀ ਰਾਜਨ ਗਰਗ ਤੇ ਪਿ੍ਰੰਸੀਪਲ ਸੂਰਜ ਸੇਤੀਆ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮਾਗਮ ਦੌਰਾਨ ਚੌਪਾਈ ਸਾਹਿਬ ਅਤੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਪਾਠ ਉਚਾਰਨ ਕੀਤਾ ਗਿਆ। ਸਕੂਲ ਦੀ ਤਰੱਕੀ ਲਈ ਅਰਦਾਸ ਕੀਤੀ ਗਈ ਤੇ ਅਰਦਾਸ ਉਪਰੰਤ ਵਾਹਿਗੁਰੂ ਦੇ ਜਾਪ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ । ਇਸ ਉਪਰੰਤ ਹਾਜ਼ਰ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ । ਇਸ ਮੌਕੇ ਰਾਜਨ ਗਰਗ ਨੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਬੱਚਿਆਂ ਨੂੰ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਆਈਆਂ ਸੰਗਤਾਂ ਦਾ ਪਿ੍ਰੰਸੀਪਲ ਸੂਰਜ ਸੇਤੀਆ ਵੱਲੋਂ ਧੰਨਵਾਦ ਕੀਤਾ ਗਿਆ ਤੇ ਗੁਰਪੁਰਬ ਦੀ ਵਧਾਈ ਦਿੱਤੀ।

ਬਠਿੰਡਾ ਦੇ ਵਕੀਲਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਕੀਤੀ ਯਾਤਰਾ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਮਾਲਵਾ ਇਲਾਕੇ ਦੇ ਵਕੀਲਾਂ ਦੀ ਵੱਡੀ ਸੰਸਥਾ ਮੰਨੀ ਜਾਣ ਵਾਲੀ ਬਠਿੰਡਾ ਬਾਰ ਐਸੋਸੀਏਸ਼ਨ ਵਲੋਂ ਬੀਤੇ ਕੱਲ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਇੱਕ ਰੋਜ਼ਾ ਧਾਰਮਿਕ ਯਾਤਰਾ ਕੀਤੀ ਗਈ। ਬਾਰ ਐਸੋੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਸਰਮਾ ਦੀ ਅਗਵਾਈ ਹੇਠ ਬੀਤੇ ਕੱਲ ਵਕੀਲਾਂ ਤੇ ਉਨਾਂ ਦੇ ਪ੍ਰਵਾਰਾਂ ਦਾ ਇੱਕ ਵੱਡਾ ਜਥਾ ਬਠਿੰਡਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਇਆ, ਜਿੱਥੇ ਪੂਰੀ ਸਰਧਾ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸਨ ਕੀਤੇ ਅਤੇ ਬਾਰ ਤੇ ਸਮੂਹ ਵਕੀਲ ਭਾਈਚਾਰੇ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਵਕੀਲਾਂ ਨੇ ਇਸ ਇਤਿਹਾਸਕ ਧਾਰਮਿਕ ਯਾਤਰਾ ਦਾ ਆਯੋਜਨ ਕਰਨ ਲਈ ਐੋਸੋਸੀਏਸ਼ਨ ਦੇ ਪ੍ਰਧਾਨ ਅਤੇ ਸਮੂਹ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਸਰਮਾ ਨੇ ਸਹਿਯੋਗ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ।

ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ ਦਾ ਸਥਾਪਨਾ ਦਿਵਸ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀਵਾਲਾ ਰੋੜ ਬਠਿੰਡਾ ਨੇ ਆਪਣਾ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ।ਸਥਾਪਨਾ ਦਿਵਸ ਦੇ ਦੂਜੇ ਦਿਨ ਦੀ ਸ਼ੁਰੂਆਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਹੋਈ। ਇਸ ਮੌਕੇ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਨਾਟਕਕਾਰ ਪਾਲੀ ਭੁਪਿੰਦਰ ਸਨ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮਾ ਜਗਾ ਕੇ ਕੀਤੀ। ਦਸਵੀਂ ਜਮਾਤ ਦੀ ਵਿਦਿਆਰਥਣ ਚੇਸ਼ਟਾ ਲੇਖੀ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ।ਇਸ ਮੌਕੇ ਦੀ ਸ਼ੁਰੂਆਤ ਸ਼ਬਦ ਨਾਲ ਹੋਈ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿੰਨ੍ਹਾਂ ਵਿੱਚ ਭਾਰਤ ਦੇ ਰੰਗ, ਆਸ਼ਾ ਕੀ ਕਿਰਨ, ਲੋਕ ਰੰਗ, ਡਾਇਨਾਮਾਈਟ ਡੇਜ਼ ,ਧਰਤੀ ਦੇਸ਼ ਪੰਜਾਬ ਦੀ, ਅਬ ਤੋਂ ਜਾਗੋ, ਡਿਸਕਨੈੱਟਕ ਟੂ ਕਨੈੱਕਟ ,ਦੈੱਨ ਵਰਸਜ਼ ਨਾਓ ਅਤੇ ਹਿੰਦੀ ਨਾਟਕ ਗਿਰਗਿਟ ਪੇਸ਼ ਕੀਤਾ ਗਿਆ।ਸਕੂਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਸਕੂਲ ਰਿਪੋਰਟ ਪੇਸ਼ ਕੀਤੀ ਗਈ। ਨੂੰ ਬੈਸਟ ਸਕੂਲ ਅਵਾਰਡ ਮੁੱਖ ਮਹਿਮਾਨ ਵੱਲੋਂ ਪਿਛਲੇ ਸਾਲ ਦੀ 10ਵੀਂ ਦੀ ਬੋਰਡ ਦੀ ਪਰੀਖਿਆ ਵਿੱਚੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਅਨੁਸ਼ਾਸਨ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਅੰਤਲੀ ਪੇਸ਼ਕਸ਼ ਚਿੜੀਆਂ ਦਾ ਚੰਬਾ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।

ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤਾ ਗਿਆ ਸਾਹਿਤਕ ਸਮਾਗਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਐਸ.ਐਸ.ਡੀ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਿੰਡ ਨਰੂਆਣਾ ਦੀ ਸਰਪੰਚ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਉੱਥੇ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਂਝ ਕੇਂਦਰ ਨੰਬਰ 2 ਵਿੱਚ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ । ਡਾ. ਸਿਮਰਜੀਤ ਕੌਰ ਵੱਲੋਂ ਮਾਤ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਨੂੰ ਸਤਿਕਾਰ ਦੇਣਾ ਜਿੱਥੇ ਸਾਡਾ ਨੈਤਿਕ ਫਰਜ਼ ਹੈ ਉੱਥੇ ਇਸਦੀ ਵਰਤੋਂ ਕਰਨੀ ਵੀ ਜਰੂਰੀ ਹੈ ਕਿਉਂਕਿ ਹਰੇਕ ਵਿਅਕਤੀ ਮਾਤ ਭਾਸ਼ਾ ਰਾਹੀਂ ਹੀ ਆਪਣੇ ਮਨ ਦੇ ਹਾਵ ਭਾਵ ਦੂਸਰਿਆਂ ਅੱਗੇ ਵਿਅਕਤ ਕਰ ਸਕਦਾ ਹੈ । ਮੈਡਮ ਗੁਰਮਿੰਦਰਜੀਤ ਕੌਰ ਨੇ ਪੰਜਾਬੀ ਭਾਸ਼ਾ ਦੀਆਂ ਬਰੀਕੀਆਂ ਦੱਸਦੇ ਹੋਏ ਪਿੰਡ ਨਿਵਾਸੀਆਂ ਨੂੰ ਦੱਸਿਆ ਕਿ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਭਾਵ ਜਿਆਦਾ ਹੋਣ ਕਰਕੇ ਬੱਚੇ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ । ਮਨੋਵਿਗਿਆਨੀਆਂ ਦੇ ਅਨੁਸਾਰ ਬੱਚਿਆਂ ਨੂੰ ਸਭ ਤੋਂ ਪਹਿਲਾਂ ਮਾਤ ਭਾਸ਼ਾ ਦਾ ਗਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਦੂਸਰੀਆਂ ਭਾਸ਼ਾਵਾਂ ਨੂੰ ਛੇਤੀ ਅਤੇ ਚੰਗੀ ਤਰ੍ਹਾਂ ਸਿੱਖ ਸਕਣ । ਐਮ. ਐਸ. ਸੀ. ਮੈਥ ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਨੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੇ ਪੰਜਾਬੀ ਵਸਨੀਕਾਂ ਬਾਰੇ ਆਪਣੇ ਵਿਚਾਰ ‘ਕਨੇਡਾ ਨੇ ਪੰਜਾਬ ਵਸਾ ਲਿਆ’ ਕਵਿਤਾ ਰਾਹੀਂ ਪੇਸ਼ ਕੀਤੇ । ਇਸਤੋਂ ਇਲਾਵਾ ਪੰਜਾਬੀ ਸਾਹਿਤ ਦੀਆਂ ਵਿਦਿਆਰਥਣਾਂ ਨੇ ਪਿੰਡ ਦੀਆਂ ਔਰਤਾਂ ਨੂੰ ਸ਼ੁੱਧ ਪੰਜਾਬੀ ਬੋਲਣੀ ਅਤੇ ਲਿਖਣ ਦਾ ਅਭਿਆਸ ਵੀ ਕਰਵਾਇਆ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਕਮੇਟੀ ਦੇ ਮੈਂਬਰਾਂ ਵੱਲੋਂ ਸਮਾਜ ਨੂੰ ਸੇਧ ਦੇਣ ਲਈ ਅਜਿਹੇ ਪ੍ਰੋਗਰਾਮ ਅਯੋਜਿਤ ਕਰਦੇ ਰਹਿਣ ਲਈ ਕਿਹਾ ।

66 ਵੀਆਂ ਸਰਦ ਰੁੱਤ ਐਥਲੈਟਿਕਸ ਖੇਡਾਂ ਸਾਨੋ-ਸੌਕਤ ਨਾਲ ਸਮਾਪਤ

0

ਓਵਰ ਆਲ ਟਰਾਫੀ ਉੱਪਰ ਤਲਵੰਡੀ ਸਾਬੋ ਜੋਨ ਦਾ ਕਬਜਾ
ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 66ਵੀਂਆ ਜਿਲ੍ਹਾ ਸਕੂਲ ਸਰਦ ਰੁੱਤ ਐਥਲੈਟਿਕਸ ਖੇਡਾਂ ਸਾਨੋ-ਸੌਕਤ ਨਾਲ ਸੰਪੰਨ ਹੋ ਗਈਆ ਹਨ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਇਕਬਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ ਖੇਡਾਂ ਸ. ਗੁਰਚਰਨ ਸਿੰਘ ਨੇ ਦੱਸਿਆ ਕਿ ਹੈਮਰ ਥਰੋਅਰ ਅੰਡਰ-19 (ਲੜਕੇ) ਗੁਰਨੂਰਦੀਪ ਸਿੰਘ ਜੋਨ ਭੁੱਚੋ ਮੰਡੀ, ਹਿਮਾਂਸੂ ਗੋਇਲ ਜੋਨ ਮੰਡੀ ਫੂਲ, ਅੰਡਰ-17 (ਲੜਕੇ) ਸਫਲਪ੍ਰੀਤ ਸਿੰਘ ਜੋਨ ਭੁੱਚੋ ਮੰਡੀ, ਸੰਦੀਪ ਸਿੰਘ ਤਲਵੰਡੀ ਸਾਬੋ, ਅੰਡਰ-17 (ਲੜਕੀਆਂ) ਦਾਮਨੀ ਰਾਏ ਬਠਿੰਡਾ-2, ਮਹਿਕਪ੍ਰੀਤ ਕੌਰ ਜੋਨ ਮੰਡੀ ਕਲਾਂ, ਅੰਡਰ-19 (ਲੜਕੀਆਂ) ਅਕਾਸਦੀਪ ਕੌਰ ਜੋਨ ਤਲਵੰਡੀ ਸਾਬੋ, ਗਗਨਦੀਪ ਕੌਰ ਤਲਵੰਡੀ ਸਾਬੋ, ਜੈਵਲਿਨ ਅੰਡਰ-17 ਕੁੜੀਆਂ ਰਮਨਦੀਪ ਕੌਰ ਜੋਨ ਤਲਵੰਡੀ ਸਾਬੋ, ਸਾਨੀਆ ਜੋਨ ਗੋਨਿਆਣਾ, ਅੰਡਰ-17 (ਲੜਕੇ) ਰਾਹੁਲ ਯਾਦਵ ਭੁੱਚੋ ਮੰਡੀ, ਗਗਨਦੀਪ ਸਿੰਘ ਗੋਨਿਆਣਾ, ਅੰਡਰ-19 (ਲੜਕੇ) ਗੁਰਸੇਵਕ ਸਿੰਘ ਜੋਨ ਗੋਨਿਆਣਾ, ਮੋਹਿਤ ਸਰਮਾ ਜੋਨ ਮੰਡੀ ਫੂਲ, ਤੀਹਰੀ ਛਾਲ ਅੰਡਰ-19 (ਲੜਕੀਆਂ) ਕਮਲਜੀਤ ਕੌਰ ਜੋਨ ਤਲਵੰਡੀ ਸਾਬੋ, ਨਵਜੋਤ ਕੌਰ ਜੋਨ ਤਲਵੰਡੀ ਸਾਬੋ, ਅੰਡਰ-17 ਕੁੜੀਆਂ ਅਸੀਸ ਕੌਰ ਬਠਿੰਡਾ-1, ਜਸਪ੍ਰੀਤ ਕੋਰ ਜੋਨ ਤਲਵੰਡੀ ਸਾਬੋ, ਪੋਲ ਵਾਲਟ ਅੰਡਰ-19 (ਲੜਕੇ) ਕਰਨਵੀਰ ਸਿੰਘ ਬਠਿੰਡਾ-1, ਅਜੇਪ੍ਰਤਾਪ ਸਿੰਘ ਜੋਨ ਮੌੜ ਨੇ ਦੂਜਾ, ਲੰਬੀ ਛਾਲ ਅੰਡਰ-19 (ਲੜਕੇ) ਸੁਖਜਿੰਦਰ ਸਿੰਘ ਜੋਨ ਮੌੜ, ਅਮਨਦੀਪ ਸਿੰਘ ਸੰਗਤ, 400 ਮੀਟਰ ਅੰਡਰ-19 (ਲੜਕੇ) ਰਵਿੰਦਰ ਸਿੰਘ ਜੋਨ ਤਲਵੰਡੀ ਸਾਬੋ, ਹਰਮਨਦੀਪ ਸਿੰਘ ਬਠਿੰਡਾ-2, ਅੰਡਰ-17 (ਲੜਕੇ) ਹਰਪ੍ਰੀਤ ਸਿੰਘ ਜੋਨ ਤਲਵੰਡੀ ਸਾਬੋ, ਹਰਪ੍ਰੀਤ ਸਿੰਘ ਜੋਨ ਮੰਡੀ ਕਲਾਂ, ਅੰਡਰ-14 (ਲੜਕੇ) ਖੁਸਦੀਪ ਸਿੰਘ ਜੋਨ ਤਲਵੰਡੀ ਸਾਬੋ, ਗੁਰਵੀਰ ਸਿੰਘ ਜੋਨ ਭੁੱਚੋ ਮੰਡੀ, ਅੰਡਰ-14 ਕੁੜੀਆਂ ਗਗਨਦੀਪ ਕੌਰ ਜੋਨ ਮੰਡੀ ਕਲਾਂ, ਸੁਖਪ੍ਰੀਤ ਕੌਰ ਜੋਨ ਭੁੱਚੋ ਮੰਡੀ, 800 ਮੀਟਰ ਅੰਡਰ-19 (ਲੜਕੀਆਂ) ਅਮਨਦੀਪ ਕੌਰ ਜੋਨ ਭੁੱਚੋ ਮੰਡੀ, ਖੁਸਪ੍ਰੀਤ ਕੌਰ ਜੋਨ ਭੁੱਚੋ ਮੰਡੀ, ਅੰਡਰ-17 (ਲੜਕੀਆਂ) ਨੇਹਾ ਜੋਨ ਤਲਵੰਡੀ ਸਾਬੋ, ਹਰਮਨਪ੍ਰੀਤ ਕੌਰ ਜੋਨ ਮੰਡੀ ਫੂਲ, ਅੰਡਰ-14 (ਲੜਕੇ) 80 ਮੀਟਰ ਹਰਡਲ ਮਨਜੋਤ ਸਿੰਘ ਜੋਨ ਮੰਡੀ ਫੂਲ, ਮਨਿੰਦਰ ਸਿੰਘ ਜੋਨ ਤਲਵੰਡੀ ਸਾਬੋ, 100 ਮੀਟਰ ਅੰਡਰ-14 (ਲੜਕੇ) ਸਰਗਮ ਸਿੰਘ ਜੋਨ ਗੋਨਿਆਣਾ ਅਤੇ ਸੰਦੀਪ ਸਿੰਘ ਜੋਨ ਭੁੱਚੋ ਮੰਡੀ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਓਵਰ ਆਲ ਟਰਾਫੀ ਉੱਪਰ ਜੋਨ ਤਲਵੰਡੀ ਸਾਬੋ ਦੇ ਹਿੱਸੇ ਆਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਕੁਲਵਿੰਦਰ ਸਿੰਘ, ਪਿ੍ਰੰਸੀਪਲ ਸੁਸੀਲ ਕੁਮਾਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਨਾਜਰ ਸਿੰਘ ਜਿਲ੍ਹਾ ਸਕੱਤਰ,ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਭੂੰਦੜ(ਸਾਰੇ ਬੀ.ਐਮ) ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ ਅਤੇ ਹਰਬਿੰਦਰ ਸਿੰਘ ਨੀਟਾ ਹਾਜਰ ਸਨ।

ਕਿਸਾਨ ਦੇਸ ਦੀ ਰੀੜ ਦੀ ਹੱਡੀ, ਔਖੇ ਸਮੇਂ ਦੇਸ ਦਾ ਪੇਟ ਭਰਿਆ: ਉਪ ਰਾਸ਼ਟਰਪਤੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਨਵੰਬਰ: ਉਪ ਰਾਸਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਇੱਕ ਸਮਾਗਮ ਵਿਚ ਚੰਡੀਗੜ੍ਹ ਪੁੱਜੇ ਸ਼੍ਰੀ ਜਗਦੀਪ ਧਨਖੜ ਨੇ ਕਿਸਾਨਾਂ ਦੀ ਉਪਮਾ ਕਰਦਿਆਂ ਕਿਹਾ ਕਿ ‘‘ ਕਿਸਾਨ ਦੇਸ ਦੀ ਰੀੜ ਦੀ ਹੱਡੀ ਹਨ ਤੇ ਔਖੇ ਸਮੇਂ ਇੰਨ੍ਹਾਂ ਦੇਸ ਦਾ ਪੇਟ ਭਰਿਆ ਹੈ। ’’ ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਦੇਸ਼ ਦੇ ਕਿਸਾਨਾਂ ਦੀ ਮੱਦਦ ਨਾਲ ਪੂਰੀ ਦੁਨੀਆਂ ਵਿਚ ਅਪਣੀ ਕਾਬਲੀਅਤ ਸਾਬਤ ਕਰੇਗਾ। ਸ਼੍ਰੀ ਧਨਖੜ ਸ਼ੁੱਕਰਵਾਰ ਨੂੰ ਸੈਕਟਰ-17 ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਆਯੋਜਿਤ ਸੀਆਈਆਈ ਐਗਰੋਟੈਕ ਇੰਡੀਆ ਦੇ 15ਵੇਂ ਐਡੀਸ਼ਨ ਦੇ ਉਦਘਾਟਨੀ ਸਮਾਰੋਹ ਦੌਰਾਨ ਪੁੱਜੇ ਹੋਏ ਸਨ। ਉਨ੍ਹਾਂ ਸਮਾਗਮ ਦੌਰਾਨ ਕਿਸਾਨਾਂ ਦੇ ਹੱਕ ਵਿਚ ਨਾਅਰਾ ਮਾਰਦਿਆਂ ਕਿਹਾ ਕਿ ਕਿਸਾਨਾਂ ਨੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਨੂੰ ਵੀ ਗਰਵ ਹੈ ਕਿ ਉਹ ਇੱਕ ਕਿਸਾਨ ਦੇ ਪੁੱਤਰ ਹਨ। ਇਸਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਉਪ ਰਾਸਟਰਪਤੀ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇ੍ਅ, ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸੀਆਈਆਈ ਦੇ ਚੇਅਰਮੈਨ ਸੰਜੀਵ ਪੁਰੀ ਮੌਜੂਦ ਸਨ।

ਧਾਮੀ ਦੀ ਉਮੀਦਵਾਰੀ ਦਾ ਐਲਾਨ, ਪਹਿਲੀ ਵੱਡੀ ਜਿੱਤ: ਬੀਬੀ ਜੰਗੀਰ ਕੌਰ

0

ਮਲੂਕਾ ਨੂੰ ਜਵਾਬ ਦਿੰਦਿਆਂ ਪੁੱਛੇ ਤਿੱਖੇ ਸਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਕਪੂਰਥਲਾ, 4 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿੱਖ ਸਿਆਸਤ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਬੀਬੀ ਜੰਗੀਰ ਕੌਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਪ੍ਰਧਾਨਗੀ ਦਾ ਉਮੀਦਵਾਰ ਐਲਾਨਣ ’ਤੇ ਚੁਟਕੀ ਲਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਨੇ ਕਿਹਾ ਕਿ ‘‘ ਪੰਜ ਦਿਨ ਪਹਿਲਾਂ ਉਮੀਦਵਾਰ ਦਾ ਐਲਾਨ ਕਰਨਾ ਵੀ ਸਿੱਖ ਕੌਮ ਲਈ ਵੱਡੀ ਜਿੱਤ ਹੈ , ਕਿਉਂਕਿ ਇਸਦੇ ਨਾਲ ਬਾਦਲਾਂ ਵਲੋਂ ਚਲਾਇਆ ਜਾ ਰਿਹਾ ਲਿਫ਼ਾਫ਼ਾ ਕਲਚਰ ਖ਼ਤਮ ਹੋ ਗਿਆ ਹੈ। ’’ ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਹਰ ਹਾਲ ਵਿੱਚ ਚੋਣ ਲੜਨਗੇੇ। ਇਸ ਦੌਰਾਨ ਹੀ ਬੀਬੀ ਜਗੀਰ ਕੌਰ ਨੇ ਦੋ ਦਿਨ ਪਹਿਲਾਂ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵਲੋਂ ਕੱਢੇ ਨੋਟਿਸ ਦਾ ਜਵਾਬ ਦਿੰਦਿਆਂ ਕਮੇਟੀ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਤਿੱਖੇ ਸਵਾਲ ਪੁੱਛੇ ਹਨ। ਜਿਸਦੇ ਵਿਚ ਉਨ੍ਹਾਂ ਅਨੁਸਾਸਨੀ ਕਮੇਟੀ ’ਤੇ ਹੀ ਸਵਾਲ ਖ਼ੜੇ ਕਰਦਿਆਂ ਇਸਦੀ ਹੋਂਦ ਬਾਰੇ ਪੁਛਦਿਆ ਕਿਹਾ ਕਿ ਇਸਦਾ ਗਠਨ ਅਕਾਲੀ ਦਲ ਦੇ ਸੰਵਿਧਾਨ ਦੀ ਕਿਸ ਧਾਰਾ ਤਹਿਤ ਕੀਤਾ ਗਿਆ ਹੈ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਪਾਰਟੀ ਪ੍ਰਧਾਨ ਵਲੋਂ ਭੰਗ ਕੀਤੀ ਗਿਆ ਹੈ ਕੇਵਲ ਵਰਕਿੰਗ ਕਮੇਟੀ ਹੀ ਹੋਂਦ ਵਿੱਚ ਹੈ ਤੇ ਇਸ ਕਮੇਟੀ ਦੀ ਮੀਟਿੰਗ ਕਰ ਹੋਈ ਤੇ ਇਸਦੇ ਬਾਰੇ ਦਸਿਆ ਜਾਵੇ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਦ ਪ੍ਰਧਾਨਗੀ ਦਾ ਉਮੀਦਵਾਰ ਹੀ ਨਹੀਂ ਐਲਾਨਿਆ ਸੀ ਤਾਂ ਉਨਾਂ੍ਹ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰੂ ਮਿਲਣਾ ਕਿਸ ਤਰ੍ਹਾਂ ਪਾਰਟੀ ਵਿਰੋਧੀ ਹੋ ਗਿਆ ਹੈ।

ਸੁਖਬੀਰ ਬਾਦਲ ਤੋਂ ਬਾਅਦ ਪ੍ਰਧਾਨ ਧਾਮੀ ਨੇ ਭਾਜਪਾ ਤੇ ਆਰਐਸਐਸ ਨੂੰ ਨਿਸ਼ਾਨੇ ’ਤੇ ਲਿਆ

0

ਲਗਾਇਆ ਦੋਸ਼, ਭਾਜਪਾ ਵਲੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਣ ਲਈ ਗੁੰਦੀਆਂ ਜਾ ਰਹੀਆਂ ਹਨ ਗੋਂਦਾਂ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 4 ਨਵੰਬਰ: ਲੰਮਾ ਸਮਾਂ ਭਾਜਪਾ ਦੇ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੋ ਦਿਨ ਪਹਿਲਾਂ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ’ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੀਆਂ ਚੋਣਾਂ ‘ਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਅੱਜ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਭਾਜਪਾ ਤੇ ਆਰਐਸਐਸ ਨੂੰ ਨਿਸ਼ਾਨੇ ’ਤੇ ਲਿਆ। ਅਕਾਲੀ ਦਲ ਵਲੋਂ ਆਗਾਮੀ 9 ਨਵੰਬਰ ਨੂੰ ਹੋਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਪ੍ਰਧਾਨ ਦਾ ਉਮੀਦਵਾਰ ਬਣਾਉਣ ਤੋਂ ਬਾਅਦ ਇੱਥੇ ਕੀਤੀ ਪਲੇਠੀ ਕਾਨਫਰੰਸ ਵਿਚ ਸ: ਧਾਮੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਸਿੱਧੇ ਤੌਰ ’ਤੇ ਕਮੇਟੀ ਚੋਣਾਂ ਵਿਚ ਦਖਲਅੰਦਾਜੀ ਕਰ ਰਹੇ ਹਨ। ਉਨ੍ਹਾਂ ਇਕਬਾਲ ਸਿੰਘ ਲਾਲਪੁਰਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦੀ ਜਿੰਮੇਵਾਰੀ ਸੰਭਾਲਣ ਵਾਲੇ ਚੇਅਰਮੈਨ ਹੀ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਕਰਕੇ ਉਸਨੂੰ ਕਮਜੋਰ ਕਰ ਰਹੇ ਹਨ। ’’ ਪ੍ਰਧਾਨ ਧਾਮੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਕੱਲੇ ਲਾਲਪੁਰਾ ਹੀ ਨਹੀਂ, ਬਲਕਿ ਪਿਛਲੇ ਸਮਿਆਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਸਾਮਲ ਹੋਣ ਵਾਲੇ ਆਗੂ ਵੀ ਐੱਸਜੀਪੀਸੀ ਮੈਂਬਰਾਂ ਨਾਲ ਸੰਪਰਕ ਸਾਧ ਰਹੇ ਹਨ। ਜਿਸ ਨੂੰ ਖਾਲਸਾ ਪੰਥ ਕਦੇ ਵੀ ਬਰਦਾਸਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ। ਪ੍ਰਧਾਨ ਧਾਮੀ ਨੇ ਬੀਬੀ ਜੰਗੀਰ ਕੌਰ ਨੂੰ ਵੀ ਅਪੀਲ ਕਰਦਿਆਂ ਮਿਲ ਬੈਠ ਕੇ ਮਸਲੇ ਹੱਲ ਕਰਨ ਲਈ ਕਿਹਾ ਹੈ ਤਾਂ ਕਿ ਸਿੱਖਾਂ ਦੀ ਸਰਬਉੱਚ ਸੰਸਥਾ ਦਾ ਨੁਕਸਾਨ ਨਾ ਹੋਵੇ।

Our Visitor

1906794